ਨਵਾਂਸ਼ਹਿਰ, 4 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਮਾਰਕਫੈੱਡ ਦੇ ਐੱਮ.ਡੀ. ਰਾਮਬੀਰ ਨੇ ਇੱਥੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ੍ਹ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ ਕੁੱਲ 1731 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਉਹ ਅੱਜ ਜ਼ਿਲ੍ਹੇ ਵਿਚ ਖਰੀਦ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ | ਡੀ.ਐੱਫ.ਐੱਸ.ਸੀ. ਰੇਨੂੰ ਬਾਲਾ ਵਰਮਾ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹੇ ਵਿਚ ਪਿਛਲੇ ਸਾਲ ਦੀ ਤਰ੍ਹਾਂ 3.81 ਲੱਖ ਮੀਟਰਿਕ ਟਨ ਝੋਨੇ ਦੀ ਆਮਦ ਦਾ ਟੀਚਾ ਰੱਖਿਆ ਗਿਆ ਹੈ | ਇਸ ਤੋਂ ਇਲਾਵਾ ਕੁੱਲ 49 ਚੌਲ ਮਿੱਲਾਂ ਵਿਚੋਂ 44 ਮਿਲਿੰਗ ਲਈ ਅਲਾਟ ਕੀਤੀਆਂ ਗਈਆਂ ਹਨ | ਇਸੇ ਤਰ੍ਹਾਂ ਜ਼ਿਲ੍ਹੇ ਨੂੰ ਬਾਰਦਾਨੇ ਦੀਆਂ ਲੋੜੀਂਦੀਆਂ 88 ਫ਼ੀਸਦੀ ਗੰਢਾਂ ਮਿਲ ਚੁੱਕੀਆਂ ਹਨ ਅਤੇ ਬਾਕੀ ਸਟਾਕ ਵੀ ਜਲਦੀ ਹੀ ਮਿਲ ਜਾਵੇਗਾ | ਮਾਰਕਫੈੱਡ ਦੇ ਪ੍ਰਬੰਧਕ ਨਿਰਦੇਸ਼ਕ ਨੇ ਕਿਹਾ ਕਿ ਕਿਉਂ ਜੋ ਸੂਬਾ ਸਰਕਾਰ ਨੇ ਖ਼ਰੀਦੇ ਗਏ ਅਨਾਜ ਨੂੰ ਸਬੰਧਤ ਮੰਜ਼ਿਲ (ਰਾਈਸ ਮਿੱਲ) ਤੱਕ ਪਹੁੰਚਾਉਣ ਵਿਚ ਪਾਰਦਰਸ਼ਤਾ ਲਿਆਉਣ ਲਈ ਇਕ ਆਨਲਾਈਨ ਗੇਟ ਵੇਅ ਪਾਸ ਪ੍ਰਣਾਲੀ ਸ਼ੁਰੂ ਕੀਤੀ ਹੈ, ਇਸ ਲਈ ਪੋਰਟਲ 'ਤੇ ਹਰੇਕ ਉਸ ਵਾਹਨ ਦਾ ਵੇਰਵਾ ਅੱਪਲੋਡ ਕਰਨਾ ਹੋਵੇਗਾ, ਜਿਸ ਨੂੰ ਢੋਆ ਢੁਆਈ ਦਾ ਕੰਮ ਦਿੱਤਾ ਗਿਆ ਹੈ | ਐੱਮ. ਡੀ. ਰਾਮਬੀਰ ਨੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਦੂਜੇ ਰਾਜਾਂ ਤੋਂ ਲਿਆਂਦੇ ਝੋਨੇ ਦੀ ਬੋਗਸ ਬਿਲਿੰਗ ਜਾਂ ਗ਼ੈਰ-ਕਾਨੂੰਨੀ ਰੀ-ਸਾਈਕਲਿੰਗ ਨੂੰ ਰੋਕਣ ਲਈ ਜ਼ਿਲ੍ਹੇ ਦੀਆਂ ਐਂਟਰੀਆਂ ਅਤੇ ਮੰਡੀਆਂ ਦੀ ਚੈਕਿੰਗ ਲਈ ਬਣਾਏ ਗਏ ਉੱਡਣ ਦਸਤੇ ਪੂਰੀ ਤਰ੍ਹਾਂ ਮੁਸਤੈਦ ਰਹਿਣ | ਦਾਣਾ ਮੰਡੀ ਨਵਾਂਸ਼ਹਿਰ ਵਿਖੇ, ਉਨ੍ਹਾਂ ਨੇ ਝੋਨੇ ਦੀਆਂ ਕੁਝ ਢੇਰੀਆਂ ਦੀ ਨਮੀ ਦੀ ਜਾਂਚ ਕੀਤੀ ਤੇ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਨਿਯਮਿਤ ਤੌਰ 'ਤੇ ਇਹ ਜਾਂਚ ਕਰਦੇ ਰਹਿਣ ਲਈ ਚੌਕਸ ਰਹਿਣ ਲਈ ਕਿਹਾ ਕਿ ਮੰਡੀ ਵਿਚ ਆਉਣ ਵਾਲੀ ਜਿਣਸ ਨਿਰਧਾਰਿਤ ਮਾਪਦੰਡਾਂ ਵਿਚ ਆਉਂਦੀ ਹੈ ਜਾਂ ਨਹੀਂ | ਉਨ੍ਹਾਂ ਕਿਹਾ ਕਿ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਮੰਡੀਆਂ ਵਿਚ ਸਿਰਫ਼ ਸੁੱਕੀ ਫ਼ਸਲ ਦਾ ਆਉਣਾ ਯਕੀਨੀ ਬਣਾਇਆ ਜਾਵੇ | ਇਸ ਤੋਂ ਪਹਿਲਾਂ ਉਨ੍ਹਾਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਤੇ ਜ਼ਿਲ੍ਹਾ ਖਰੀਦ ਏਜੰਸੀਆਂ ਦੇ ਮੁਖੀਆਂ ਨਾਲ ਸਮੀਖਿਆ ਮੀਟਿੰਗ ਕੀਤੀ | ਦਾਣਾ ਮੰਡੀ ਦੇ ਦੌਰੇ ਦੌਰਾਨ ਐੱਸ. ਡੀ. ਐੱਮ. ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ, ਡੀ. ਐੱਫ. ਐੱਸ. ਸੀ. ਰੇਨੂੰ ਬਾਲਾ ਵਰਮਾ, ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਬਲਜਿੰਦਰ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਰੁਪਿੰਦਰ ਮਿਨਹਾਸ ਤੇ ਹੋਰ ਅਧਿਕਾਰੀ ਮੌਜੂਦ ਸਨ |
ਨਵਾਂਸ਼ਹਿਰ, 4 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਵੱਖਰੀ ਹਰਿਆਣਾ ਕਮੇਟੀ ਦੇ ਵਿਰੋਧ 'ਚ ਅਤੇ ਸ਼੍ਰੋਮਣੀ ਕਮੇਟੀ ਦੇ ਪੱਖ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਅਬਜ਼ਰਵਰ ਜਥੇ. ...
ਭੱਦੀ, 4 ਅਕਤੂਬਰ (ਨਰੇਸ਼ ਧੌਲ)-ਪਿਛਲੇ ਦਿਨੀਂ ਬਲਾਕ ਬਲਾਚੌਰ-2 ਦੀਆਂ ਬਲਾਕ ਪੱਧਰੀ ਹੋਈਆਂ ਖੇਡਾਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੋਹਰ ਦੇ ਵਿਦਿਆਰਥੀਆਂ ਵਲੋਂ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਗਿਆ | ਸਕੂਲ ਮੁਖੀ ਅਨੀਤਾ ਰਾਣੀ ਨੇ ਦੱਸਿਆ ਕਿ ਕਬੱਡੀ ...
ਕਾਠਗੜ੍ਹ, 4 ਅਕਤੂਬਰ (ਬਲਦੇਵ ਸਿੰਘ ਪਨੇਸਰ)-ਆਰ.ਕੇ. ਆਰੀਆ ਕਾਲਜ ਸ਼ਹੀਦ ਭਗਤ ਸਿੰਘ ਨਗਰ ਵਿਚ ਜ਼ਿਲ੍ਹਾ ਪੱਧਰੀ ਹੋ ਰਹੇ ਸਕੂਲ ਖੇਡ ਮੁਕਾਬਲਿਆਂ ਵਿਚ ਦਾ ਨੋਰਵੂਡ ਸਕੂਲ ਚਾਹਲ ਦੀ ਟੀਮ ਨੇ ਗੜ੍ਹੀ ਕਾਨੂੰਗੋ ਦੀ ਟੀਮ ਨੂੰ ਫਾਈਨਲ ਵਿਚ ਹਰਾ ਕੇ ਇਨਾਮ ਆਪਣੇ ਨਾਂਅ ਕਰ ਲਿਆ ...
ਸੰਧਵਾਂ, 4 ਅਕਤੂਬਰ (ਪ੍ਰੇਮੀ ਸੰਧਵਾਂ)-ਸਿੱਖਿਆ ਸ਼ਾਸ਼ਤਰੀ ਹਰਲੀਨ ਕੌਰ, ਗੁਰਦੀਪ ਸਿੰਘ ਗਿੱਲ ਤੇ ਉਨ੍ਹਾਂ ਦੇ ਸਮੁੱਚੇ ਗਿੱਲ ਪਰਿਵਾਰ ਵਲੋਂ ਪਿੰਡ ਸੰਧਵਾਂ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਪਿਛਲੇ ਕਈਆਂ ਸਾਲਾਂ ਤੋਂ ਬੱਚਿਆਂ ਦੀ ਭਲਾਈ ਲਈ ਤੇ ਬੱਚਿਆਂ ਅੰਦਰ ...
ਪੋਜੇਵਾਲ ਸਰਾਂ, 4 ਅਕਤੂਬਰ (ਨਵਾਂਗਰਾਈਾ)-ਮਹਾਰਾਜਾ ਭੂਰੀ ਵਾਲੇ ਗ਼ਰੀਬਦਾਸੀ ਸਰਕਾਰੀ ਕਾਲਜ ਪੋਜੇਵਾਲ (ਸ਼.ਭ.ਸ. ਨਗਰ) ਵਿਖੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਪ੍ਰੋ. ਰਾਜੀਵ ਕੁਮਾਰ ਦੀ ਅਗਵਾਈ ਅਧੀਨ ਪੋਸਟਰ ਮੇਕਿੰਗ, ...
ਨਵਾਂਸ਼ਹਿਰ, 4 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਬੀ.ਐੱਲ.ਅੱੈਮ. ਗਰਲਜ਼ ਕਾਲਜ ਨਵਾਂਸ਼ਹਿਰ ਦੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ.ਅਰੁਣਾ ਪਾਠਕ ਅਤੇ ਐੱਨ.ਐੱਸ.ਐੱਸ. ਯੂਨਿਟ ਦੇ ਇੰਚਾਰਜ ਡਾ.ਰੂਬੀ ਬਾਲਾ ਦੀ ਦੇਖ-ਰੇਖ ਵਿਚ ਬਲੱਡ ਡੋਨਰ ਕੌਂਸਲ ਰਾਹੋਂ ਰੋਡ ਵਿਖੇ ਖ਼ੂਨਦਾਨ ...
ਨਵਾਂਸ਼ਹਿਰ, 4 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਘਰ-ਘਰ ਰੁਜ਼ਗਾਰ ਮਿਸ਼ਨ ਤੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਵਿਭਾਗ, ਪੰਜਾਬ ਵਲੋਂ 'ਖਵਾਇਸ਼ਾਂ ਦੀ ਉਡਾਨ' ਪ੍ਰੋਗਰਾਮ ਤਹਿਤ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਵਿਸ਼ੇ 'ਤੇ 'ਕਰੀਅਰ ਟਾਕ' ਦਾ ਆਯੋਜਨ 6 ...
ਨਵਾਂਸ਼ਹਿਰ, 4 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸਟੇਟ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੌਰ ਨੇ ਇੱਥੇ ਭਾਰਤ ਸਰਕਾਰ ਵਲੋਂ ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿਚ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਨਵੇਂ ਸ਼ੁਰੂ ਕੀਤੇ ਜਾ ਰਹੇ 'ਯੂ-ਵਿਨ' ਪੋਰਟਲ ...
ਸੰਧਵਾਂ, 4 ਅਕਤੂਬਰ (ਪ੍ਰੇਮੀ ਸੰਧਵਾਂ)-ਸੀਨੀਅਰ ਟਕਸਾਲੀ ਅਕਾਲੀ ਆਗੂ ਜਥੇ. ਹਰਭਜਨ ਸਿੰਘ ਅਟਵਾਲ ਸਾਬਕਾ ਸਰਪੰਚ ਨੇ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਫ਼ਸਲ ਪਹਿਲਾਂ ਚੀਨੀ ਵਾਇਰਸ ਤੇ ਮਗਰੋਂ ਫੇਰ ਕੁਦਰਤ ਦੀ ਕਰੋਪੀ ਨੇ ਬਰਬਾਦ ਕਰ ਦਿੱਤੀ, ਜਿਸ ਕਾਰਨ ਕਿਸਾਨ ...
ਬੰਗਾ, 4 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੇ ਵਿਭਾਗ ਵਿਚ ਡਾ. ਜਸਮੀਨ ਕੌਰ ਐੱਮ. ਬੀ. ਬੀ. ਐੱਸ., ਐੱਮ. ਡੀ. ਨੇ ਮੁੱਖ ਡਾਕਟਰ ਦਾ ਕਾਰਜ ਭਾਗ ਸੰਭਾਲਿਆ | ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ...
ਬੰਗਾ, 4 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚਾਰਾ ਹਾਊਸਾਂ ਵਿਚ ਵੰਡੇ ਗਏ ਵਿਦਿਆਰਥੀਆਂ ਨੇ ਰਾਵਣ, ਕੁੰਭਕਰਣ, ਮੇਘਨਾਦ ਦੇ ਪੁਤਲੇ ਤਿਆਰ ਕੀਤੇ | ਵਿਦਿਆਰਥੀ ਭਗਵਾਨ ਰਾਮ, ...
ਮੱਲਪੁਰ ਅੜਕਾਂ, 4 ਅਕਤੂਬਰ (ਮਨਜੀਤ ਸਿੰਘ ਜੱਬੋਵਾਲ)-ਪਿੰਡ ਬੈਂਸਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਪਿੰਡ ਵਾਸੀਆਂ, ਐੱਨ. ਆਰ. ਆਈ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕ੍ਰਿਸ਼ਨ ਬਲਦੇਵ ਦੀ ਯਾਦ ਵਿਚ ਛਿੰਝ ਕਮੇਟੀ ਵਲੋਂ ਛਿੰਝ ਮੇਲਾ ਕਰਵਾਇਆ ਗਿਆ, ...
ਨਵਾਂਸ਼ਹਿਰ, 4 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਸਰਕਾਰਾਂ ਦੇ ਉਪਰਾਲਿਆਂ ਤੋਂ ਬਿਨਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵੀ ਸੰਸਥਾਵਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਹੁੰਦੀ ਹੈ | ਅਜਿਹੀ ਮਿਸਾਲ ਦੱਤਾ ਪਰਿਵਾਰ ਵਲੋਂ ਸ.ਸ.ਸ.ਸ ਲੰਗੜੋਆ ਨੂੰ ਵਾਟਰ ਕੂਲਰ ਭੇਟ ਕਰਕੇ ਕੀਤੀ ...
ਪੋਜੇਵਾਲ ਸਰਾਂ, 4 ਅਕਤੂਬਰ (ਨਵਾਂਗਰਾਈਾ)-ਪਿੰਡ ਸਿੰਘਪੁਰ ਵਾਸੀ ਏ. ਐੱਸ. ਆਈ. ਰੌਸ਼ਨ ਲਾਲ ਚੇਚੀ ਜੋ ਕਿ ਲੁਧਿਆਣਾ ਜ਼ਿਲ੍ਹੇ ਵਿਚੋਂ ਸੇਵਾ ਮੁਕਤ ਹੋਏ ਹਨ ਨੂੰ ਸਟਾਫ਼ ਤੇ ਪਿੰਡ ਵਾਸੀਆਂ ਵਲੋਂ ਸ਼ਾਨਦਾਰ ਵਿਦਾਇਗੀ ਦਿੱਤੀ ਗਈ | ਇਸ ਮੌਕੇ ਏ.ਐੱਸ.ਆਈ. ਰੌਸ਼ਨ ਲਾਲ ਚੇਚੀ ...
ਬੰਗਾ, 4 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ ਤੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਬੇਲਗਾਮ ਅਫ਼ਸਰਸ਼ਾਹੀ ਨੂੰ ਨੱਥ ਪਾਈ ਜਾਵੇਗੀ | ਇਹ ਪ੍ਰਗਟਾਵਾ ਬੰਗਾ ਵਿਖੇ ਰਾਜਵਿੰਦਰ ਕੌਰ ਥਿਆੜਾ ਇੰਚਾਰਜ ...
ਲਖਵੀਰ ਸਿੰਘ ਖੁਰਦ ਉੜਾਪੜ/ਲਸਾੜਾ, 4 ਅਕਤੂਬਰ-ਸਮੇਂ-ਸਮੇਂ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਕਈ ਕਿਸਮ ਦੀਆਂ ਪਾਬੰਦੀਆਂ ਦਾ ਐਲਾਨ ਕੀਤਾ ...
ਬੰਗਾ, 4 ਅਕਤੂਬਰ (ਕਰਮ ਲਧਾਣਾ)-ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਗਾ ਵਿਖੇ ਪਿ੍ੰ. ਮਹੇਸ਼ ਕੁਮਾਰ ਦੀ ਅਗਵਾਈ 'ਚ ਖੇਡ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਹਿੱਤ ਸਮਾਗਮ ਕਰਵਾਇਆ ਗਿਆ | ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ...
ਔੜ/ਝਿੰਗੜਾਂ, 4 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਬਲਾਕ ਔੜ ਅਧੀਨ ਪੈਂਦੇ ਪਿੰਡ ਪਰਾਗਪੁਰ ਵਿਖੇ ਦਰਬਾਰ ਪੰਜ ਪੀਰ ਛਿੰਝ ਕਮੇਟੀ ਵਲੋਂ ਦਰਬਾਰ ਪੰਜ ਪੀਰ ਦਾ 11ਵਾਂ ਛਿੰਝ ਮੇਲਾ ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਮੁਲਤਵੀ ਕੀਤਾ ਗਿਆ ਸੀ ਜੋ ਹੁਣ 6 ਅਕਤੂਬਰ ਨੂੰ ਦਰਬਾਰ ਦੇ ...
ਬੰਗਾ/ਕਟਾਰੀਆਂ, 4 ਅਕਤੂਬਰ (ਕਰਮ, ਜੱਖੂ)-ਜ਼ਿਲ੍ਹੇ ਦੇ ਪਿੰਡ ਅਟਾਰੀ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਨਾਲ ਜੂਝ ਰਹੇ ਹਨ | ਇਸ ਸਬੰਧੀ ਪਿੰਡ ਦੀ ਪੰਚਾਇਤ ਵਲੋਂ ਸਰਪੰਚ ਬੀਬੀ ਹਰਵਿੰਦਰ ਦੀ ਅਗਵਾਈ ਵਿਚ ਤੇ ਪਿੰਡ ਵਿਚ ਸਥਿੱਤ ...
ਨਵਾਂਸ਼ਹਿਰ, 4 ਅਕਤੂਬਰ (ਹਰਵਿੰਦਰ ਸਿੰਘ)- ਕਹਿੰਦੇ ਨੇ ਕਿ ਹੌਸਲਾ ਹਰ ਔਖੀ ਤੋਂ ਔਖੀ ਮੰਜ਼ਿਲ ਨੂੰ ਸਰ ਕਰਵਾ ਦਿੰਦਾ ਹੈ | 56 ਸਾਲਾ ਬਠਿੰਡਾ ਨਿਵਾਸੀ ਰਜਿੰਦਰ ਕੁਮਾਰ ਗੁਪਤਾ ਨੇ ਆਪਣੀ 27 ਸਾਲਾ ਦੀ ਉਮਰ 'ਚ ਸਾਈਕਲ ਯਾਤਰਾ ਸ਼ੁਰੂ ਕਰ ਕੇ 4 ਲੱਖ 90 ਹਜ਼ਾਰ ਕਿਲੋਮੀਟਰ ਦਾ ...
ਬਲਾਚੌਰ, 4 ਅਕਤੂਬਰ (ਸ਼ਾਮ ਸੁੰਦਰ ਮੀਲੂ)-ਖੇਤੀਬਾੜੀ ਵਿਭਾਗ ਬਲਾਚੌਰ ਵਲੋਂ ਬਲਾਕ ਬਲਾਚੌਰ ਵਿਖੇ ਫ਼ਸਲਾਂ ਦੀ ਰਹਿੰਦ ਖੰੂਹਦ ਨੂੰ ਅੱਗ ਨਾ ਲਗਾਉਣ ਸੰਬੰਧੀ ਬਲਾਚੌਰ ਵਿਖੇ ਕਿਸਾਨ ਸਿਖ਼ਲਾਈ ਕੈਂਪ ਲਗਾਇਆ ਗਿਆ | ਵੱਖ-ਵੱਖ ਪਿੰਡਾਂ ਤੋਂ ਬਲਾਚੌਰ ਬਲਾਕ ਖੇਤੀਬਾੜੀ ...
ਜਾਡਲਾ, 4 ਅਕਤੂਬਰ (ਬੱਲੀ)-ਲਾਗਲੇ ਪਿੰਡ ਦੌਲਤਪੁਰ ਵਿਖੇ ਹਰਕਿਰਪਾਲ ਕੌਰ ਨੇ ਆਪਣੇ ਮਾਤਾ ਪਿਤਾ ਦਾ 6 ਮਰਲੇ ਦਾ ਜੱਦੀ ਘਰ ਨਵਾਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਨੂੰ ਆਪਣੇ ਪਿਤਾ ਤੇ ਮਾਤਾ ਦੀ ਯਾਦ ਵਿਚ ਮਾ: ਸ਼ਿਵ ਸਿੰਘ ਮੈਮੋਰੀਅਲ ਲਾਇਬ੍ਰੇਰੀ ਤੇ ਮਾਤਾ ਅਮਰ ਕੌਰ ...
ਭੱਦੀ, 4 ਅਕਤੂਬਰ (ਨਰੇਸ਼ ਧੌਲ)-ਪਿਛਲੇ ਕਈ ਦਿਨਾਂ ਤੋਂ ਪਿੰਡ ਮੋਹਰ ਵਾਸੀਆਂ ਵਲੋਂ ਨਵੇਂ ਖੁੱਲ ਰਹੇ ਸ਼ਰਾਬ ਦੇ ਠੇਕੇ ਖ਼ਿਲਾਫ਼ ਧਰਨਾ ਦਿੱਤਾ ਜਾ ਰਿਹਾ ਸੀ ਜੋ ਹੁਣ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੇ ਐਕਸਾਈਜ਼ ਵਿਭਾਗ ਵਲੋਂ ਧਰਨੇ ਵਾਲੇ ਸਥਾਨ 'ਤੇ ਪਹੁੰਚ ਕੇ ...
ਨਵਾਂਸ਼ਹਿਰ, 4 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਲਗਾਇਆ ਗਿਆ | ਮੇਲੇ ਦਾ ਉਦਘਾਟਨ ...
ਬਲਾਚੌਰ, 30 ਸਤੰਬਰ (ਸ਼ਾਮ ਸੁੰਦਰ ਮੀਲੂ)-ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਵਸਿਆ ਕੰਢੀ ਇਲਾਕੇ ਦਾ ਵਿਧਾਨ ਸਭਾ ਹਲਕਾ ਬਲਾਚੌਰ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਦੀ ਨਜ਼ਰ 'ਚ ਹਰ ਪੱਖੋਂ ਅਣਗੋਲਿਆਂ ਰਹਿੰਦਾ ਹੈ | ਪੰਜਾਬ ਵਿਚ ਪੂਰਨ ਬਹੁਮਤ ਨਾਲ ਬਣੀ 'ਆਪ' ਦੀ ਸਰਕਾਰ ਵਲੋਂ ...
ਮਜਾਰੀ/ਸਾਹਿਬਾ, 4 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਖੇਤਰ ਦੇ ਪੇਂਡੂ ਖੇਤਰ ਵਿਚ ਪੰਜਾਬ ਮੰਡੀ ਬੋਰਡ ਵਲੋਂ ਬਣਾਈਆਂ ਗਈਆਂ ਬਹੁਤ ਸਾਰੀਆਂ ਲਿੰਕ ਸੜਕਾਂ ਦੇ ਬਰਮ ਨਾ ਹੋਣ ਕਾਰਨ ਇਹ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ | ਇਨ੍ਹਾਂ ਸੜਕਾਂ ਦੇ ਬਰਮ ਨਾਲ ਦੇ ...
ਕਟਾਰੀਆਂ, 4 ਅਕਤੂਬਰ (ਨਵਜੋਤ ਸਿੰਘ ਜੱਖੂ)-ਕਟਾਰੀਆਂ ਦਾਣਾ ਮੰਡੀ 'ਚ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ | ਮਾਰਕੀਟ ਕਮੇਟੀ ਬੰਗਾ ਦੇ ਸਕੱਤਰ ਵਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਟਾਰੀਆਂ ਦਾਣਾ ਮੰਡੀ 'ਚ ਦੋ ਖਰੀਦ ਏਜੰਸੀਆਂ ਪਨਗ੍ਰੇਨ ਤੇ ...
ਰਾਹੋਂ, 4 ਅਕਤੂਬਰ (ਬਲਬੀਰ ਸਿੰਘ ਰੂਬੀ)-ਦੁਸਹਿਰਾ ਕਮੇਟੀ ਤੇ ਟੂਰਨਾਮੈਂਟ ਕਮੇਟੀ ਵਲੋਂ ਕਬੱਡੀ ਮੈਚਾਂ ਦੇ ਨਾਲ-ਨਾਲ ਮੇਲੇ ਦਾ ਉਦਘਾਟਨ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਦਿਨੇਸ਼ ਕੁਮਾਰ ਚੋਪੜਾ, ਨਗਰ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਬਿੱਟਾ ਤੇ ਜਥੇ. ਤਰਲੋਚਨ ...
ਔੜ/ਝਿੰਗੜਾਂ, 4 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਰਾਏਪੁਰ ਡੱਬਾ ਦੇ ਬਾਪੂ ਇੰਦਰ ਸਿੰਘ ਤਪ ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਰਾਏਪੁਰ ਡੱਬਾ ਤੇ ਲਾਲੋ ਮਜਾਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਜਾਂਦਾ ਤਿੰਨ ਦਿਨਾ ਜੋੜ ...
ਨਵਾਂਸ਼ਹਿਰ, 4 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਖੇਤੀ ਖੇਤਰ ਵਿਚ ਵਿਭਿੰਨਤਾ ਲਿਆਉਣ ਦੇ ਮਕਸਦ ਨਾਲ, ਅਨਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਲਈ 'ਸਕੀਮ ਫ਼ਾਰ ਪ੍ਰਮੋਸ਼ਨ ...
ਬੰਗਾ, 4 ਅਕਤੂਬਰ (ਕਰਮ ਲਧਾਣਾ)-ਟੱਚਵੁੱਡ ਆਈਲਟਸ ਤੇ ਪੀ. ਟੀ. ਈ. ਇੰਸਟੀਚਿਊਟ ਰੇਲਵੇ ਰੋਡ ਬੰਗਾ ਵਿਖੇ ਅਦਾਰੇ ਦੀ ਐੱਮ. ਡੀ. ਮੈਡਮ ਅਮਨ ਅਰੋੜਾ ਦੀ ਅਗਵਾਈ ਵਿਚ ਸਨਮਾਨ ਸਮਾਗਮ ਕਰਾਇਆ ਗਿਆ, ਜਿਸ ਦੀ ਪ੍ਰਧਾਨਗੀ ਅਦਾਰੇ ਦੇ ਪ੍ਰਬੰਧਕ ਅਜੇ ਅਰੋੜਾ ਵਲੋਂ ਕੀਤੀ ਗਈ | ਅਰੰਭ ...
ਬਲਾਚੌਰ, 4 ਅਕਤੂਬਰ (ਸ਼ਾਮ ਸੁੰਦਰ ਮੀਲੂ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਸਨਅਤੀ ਖੇਤਰ ਕਾਠਗੜ੍ਹ/ਰੈਲਮਾਜਰਾ ਵਿਖੇ ਲੱਗੀਆਂ ਫ਼ੈਕਟਰੀਆਂ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਖਿਲਾਫ਼ ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਵਲੋਂ ਪ੍ਰਦੂਸ਼ਣ ਫੈਲਾਅ ਰਹੀਆਂ ...
ਸੰਧਵਾਂ, 4 ਅਕਤੂਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੇ ਕੇਰਵਾਲਾ ਦਰਬਾਰ 'ਤੇ ਮਹਾਨ ਤਪੱਸਵੀ ਸੰਤ ਜੀਵਾ ਦਾਸ ਦੇ ਧਰਮ ਸੇਵਕ ਸੰਤ ਗੁਰਦੇਵ ਸਿੰਘ ਦੀ ਛੇਵੀਂ ਬਰਸੀ ਦਰਬਾਰ ਦੇ ਮੁੱਖ ਸੇਵਾਦਾਰ ਡਾ. ਹਰਭਜਨ ਸਿੰਘ ਦੀ ਅਗਵਾਈ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ 6 ...
ਬੰਗਾ, 4 ਅਕਤੂਬਰ (ਕਰਮ ਲਧਾਣਾ)-ਡਾ. ਸਾਧੂ ਸਿੰਘ ਹਮਦਰਦ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ (ਰਜਿ.) ਪੱਦੀ ਮੱਠਵਾਲੀ ਨੇ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਨੂੰ ਸਮਰਪਿਤ ਲਗਾਏ ਜਾਣ ਵਾਲੇ ਬੂਟਿਆਂ ਸਬੰਧੀ ਮਿਥਿਆ ਟੀਚਾ ਪੂਰਾ ਕਰ ਲਿਆ ...
ਨਵਾਂਸ਼ਹਿਰ, 4 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਬੀ. ਐੱਲ. ਐੱਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਯੂਥ ਕਲੱਬ ਦੇ ਇੰਚਾਰਜ ਡਾ. ਗੌਰੀ ਤੇ ਸਹਿਯੋਗੀ ਉਂਕਾਰ ਸਿੰਘ ਦੀ ਦੇਖ-ਰੇਖ ਵਿਚ ਗਾਇਨੀ, ਓਰਥੋ ਤੇ ਤਣਾਅ ਸੰਬੰਧ 'ਤੇ ਸੈਮੀਨਾਰ ਕਰਵਾਇਆ ਗਿਆ | ਪਿ੍ੰ. ਤਰਨਪ੍ਰੀਤ ਕੌਰ ...
ਸੰਧਵਾਂ, 4 ਅਕਤੂਬਰ (ਪ੍ਰੇਮੀ ਸੰਧਵਾਂ)-ਪਿੰਡ ਸੂੰਢ ਦੇ ਐਡਵੋਕੇਟ ਪਰਮਜੀਤ ਸਰੋਏ, ਪ੍ਰਧਾਨ ਰੂਪ ਲਾਲ, ਧਰਮ ਪਾਲ ਪੰਚ ਸਤਨਾਮ, ਸੀਤਲ ਰਾਮ, ਹਰਪਾਲ ਚੰਦ, ਮਹਿੰਦਰ ਰਾਮ, ਰੌਣਕ ਦਾਸ, ਮਹਿੰਦਰ ਪਾਲ, ਅਵਤਾਰ ਸੰਧੀ, ਜੋਗਿੰਦਰ, ਮੋਤੀ ਰਾਮ, ਸ਼ਿੰਦਰ ਮਿਸਤਰੀ, ਮੋਹਣ ਲਾਲ, ਬਸੰਤ ...
ਸੜੋਆ, 4 ਅਕਤੂਬਰ (ਨਾਨੋਵਾਲੀਆ)-ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਸਤਿਸੰਗ ਕਰਵਾਇਆ ਗਿਆ | ਗੁਰੂ ਘਰ ਵਿਖੇ ਅੰਮਿ੍ਤ ਵੇਲੇ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਮੌਕੇ ਪ੍ਰਵਚਨ ਕਰਦਿਆਂ ਸੰਤ ਸੁਰਿੰਦਰ ਦਾਸ ...
ਔੜ/ਝਿੰਗੜਾਂ, 4 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਦੇ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਯਾਦ 'ਚ ...
ਰਾਹੋ, 4 ਅਕਤੂਬਰ (ਬਲਬੀਰ ਸਿੰਘ ਰੂਬੀ)-ਦਸਹਿਰਾ ਪ੍ਰਬੰਧਕ ਕਮੇਟੀ ਵਲੋਂ ਦੋ ਦਿਨਾਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਚੋਟੀ ਦੀਆਂ ਅੱਠ ਟੀਮਾਂ ਨੇ ਜਗ੍ਹਾ ਬਣਾਈ | ਫਾਈਨਲ ਮੈਚ 16 ਓਵਰ ਦਾ ਕਰਵਾਇਆ ਗਿਆ | ਔੜ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ...
ਬੰਗਾ, 4 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨਾਂ ਵਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਬੰਗਾ ਵਿਖੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੂੰ ਮੰਗ ਪੱਤਰ ਸੌਂਪਿਆ ਗਿਆ | ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ...
ਪੋਜੇਵਾਲ ਸਰਾਂ, 4 ਅਕਤੂਬਰ (ਰਮਨ ਭਾਟੀਆ)-ਪੰਜਾਬ ਸਰਕਾਰ ਵਲੋਂ ਸ੍ਰੀ ਬ੍ਰਹਮ ਸਰੋਵਰ ਧਾਮ ਆਸ਼ਰਮ ਮਾਲੇਵਾਲ ਕੰਢੀ ਵਿਖੇ ਸਤਿਗੁਰ ਭੂਰੀਵਾਲਿਆਂ ਦੀ ਚਰਨ ਛੋਹ ਧਰਤੀ ਤੇ ਹੈਰੀਟੇਜ ਸਰੋਵਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵਲੋਂ 1 ...
ਪੱਲੀ ਝਿੱਕੀ, 4 ਅਕਤੂਬਰ (ਕੁਲਦੀਪ ਸਿੰਘ ਪਾਬਲਾ) - ਪਿੰਡ ਪੱਲੀ ਉੱਚੀ ਦੇ ਸਾਬਕਾ ਸਰਪੰਚ ਹਰਦੀਪ ਸਿੰਘ ਦੀਪਾ ਪੁੱਤਰ ਬਲਬੀਰ ਸਿੰਘ ਨੂੰ ਭਾਰਤ ਦੀ ਸਭ ਤੋਂ ਪੁਰਾਣੇ ਅਤੇ ਮਸ਼ਹੂਰ ਦਵਾਈ ਨੇਵਲ ਹਮਰ ਨੂੰ ਐਕਸੀਲੈਂਸ ਇਨ ਆਯੂਰਵੈਦਿਕ ਟਰੀਟਮੈਂਟ ਐਵਾਰਡ ਨਾਲ ਸਨਮਾਨਤ ...
ਨਵਾਂਸ਼ਹਿਰ, 4 ਅਕਤੂਬਰ (ਹਰਵਿੰਦਰ ਸਿੰਘ)-ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਨਹਿਰੂ ਯੁਵਾ ਕੇਂਦਰ, ਵਲੋਂ ਸਥਾਨਕ ਕਰਿਆਮ ਰੋਡ 'ਤੇ ਸਥਿਤ ਕੇ. ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਜ਼ਿਲ੍ਹਾ ਯੁਵਾ ਅਫ਼ਸਰ ਵੰਦਨਾ ਲੌਅ ਦੀ ...
ਬਲਾਚੌਰ, 4 ਅਕਤੂਬਰ (ਸ਼ਾਮ ਸੁੰਦਰ ਮੀਲੂ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਤੇ ਗੁਰੂ ਕੀ ਰਸੋਈ ਨਵਾਂਸ਼ਹਿਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਸਾਲਾ ਪ੍ਰਕਾਸ਼ ਪੁਰਬ ਜੋ ਕਿ 15, 16 ਤੇ 17 ਅਕਤੂਬਰ 2022 ਨੂੰ ਜ਼ਿਲ੍ਹਾ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਨੂੰ ਸਮਰਪਿਤ ...
ਬੰਗਾ, 4 ਅਕਤੂਬਰ (ਕਰਮ ਲਧਾਣਾ)-ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਮਾਹਿਲ ਗਹਿਲਾ ਵਿਖੇ 137 ਸਾਲਾਂ ਤੋਂ ਲੱਗਦਾ ਆ ਰਿਹਾ ਦੁਸਹਿਰਾ ਮੇਲਾ ਇਸ ਵਾਰ ਵੀ 5 ਅਕਤੂਬਰ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ | ਰਾਮ ਲੀਲਾ ਵੈਲਫੇਅਰ ਕਮੇਟੀ ਮਾਹਿਲ ਗਹਿਲਾ ਵਲੋਂ ਪਿੰਡ ਤੇ ਇਲਾਕਾ ...
ਪੋਜੇਵਾਲ ਸਰਾਂ, 4 ਅਕਤੂਬਰ (ਨਵਾਂਗਰਾਈਾ)-ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਤੇ ਉਨ੍ਹਾਂ ਵਿਚ ਛੁਪੀ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਨਾਲ ਭਾਰਤ ਸਰਕਾਰ ਵਲੋਂ ਸਰਕਾਰੀ, ਸਰਕਾਰੀ ਏਡਿਡ, ਪ੍ਰਾਈਵੇਟ, ਲੋਕਲ ਬਾਡੀ ਤੇ ਕੇਂਦਰ ਸਰਕਾਰ ਦੇ ਸਕੂਲਾਂ ਵਿਚ ...
ਸੜੋਆ, 4 ਅਕਤੂਬਰ (ਨਾਨੋਵਾਲੀਆ)-ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਬਲਾਚੌਰ ਦੇ ਵਰਕਰਾਂ ਦੀ ਵਿਸ਼ੇਸ਼ ਇਕੱਤਰਤਾ ਸੁਨੀਤਾ ਚੌਧਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਗ੍ਰਹਿ ਪਿੰਡ ਕਰੀਮਪੁਰ ਧਿਆਨੀ ਵਿਖੇ ਠੇਕੇਦਾਰ ...
ਬੰਗਾ, 4 ਅਕਤੂਬਰ (ਕਰਮ ਲਧਾਣਾ)-ਮਾਨਸਾ ਤੋਂ ਗੈਂਗਸਟਰ ਦੀਪਕ ਟੀਨੂ ਦੇ ਫਰਾਰ ਹੋਣ ਤੇ ਰਾਜ ਦੀ ਕਾਨੂੰਨੀ ਵਿਵਸਥਾ ਤੋਂ ਤੰਗ ਆਏ ਗੁਰਦਾਸਪੁਰ ਦੇ ਇਕ ਨੌਜਵਾਨ ਵਲੋਂ ਪੁਲਿਸ ਦਾ ਹਥਿਆਰ ਲੈ ਕੇ ਭੱਜ ਜਾਣ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਮੌਜੂਦਾ ਪੰਜਾਬ ਸਰਕਾਰ ਦਾ ਸੂਬੇ ਦੇ ...
ਨਵਾਂਸ਼ਹਿਰ, 4 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਆਰ. ਕੇ. ਆਰੀਆ. ਕਾਲਜ ਨਵਾਂਸ਼ਹਿਰ 'ਚ ਪਿ੍ੰਸੀਪਲ ਡਾਕਟਰ ਸੰਜੀਵ ਡਾਵਰ ਦੀ ਅਗਵਾਈ 'ਚ ਐੱਨ. ਐੱਸ. ਐੱਸ. ਵਿਭਾਗ ਵਲੋਂ ਗਾਂਧੀ ਜੈਅੰਤੀ ਦੇ ਮੌਕੇ ਸਵੱਛਤਾ ਅਭਿਆਨ ਤਹਿਤ ਇਕ ਰੋਜ਼ਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX