ਡੇਰਾ ਬਾਬਾ ਨਾਨਕ, 4 ਅਕਤੂਬਰ (ਅਵਤਾਰ ਸਿੰਘ ਰੰਧਾਵਾ, ਵਿਜੇ ਸ਼ਰਮਾ) - ਡੇਰਾ ਬਾਬਾ ਨਾਨਕ ਸੈਕਟਰ ਅਧੀਨ ਪੈਂਦੀ ਅਬਾਦ ਪੋਸਟ ਨੇੜੇ ਦਰਮਿਆਨੀ ਰਾਤ ਪਾਕਿਸਤਾਨੀ ਡ੍ਰੋਨ ਵਲੋਂ ਪੰਜ ਵਾਰੀ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ | ਸਰਹੱਦ ਉਪੱਰ ਮੁਸਤੈਦੀ ਨਾਲ ਡਿਊਟੀ ਦੇ ਰਹੇ ਬੀ.ਐਸ.ਐਫ. ਦੀ 110 ਬਟਾਲੀਅਨ ਦੇ ਜਵਾਨਾਂ ਵਲੋਂ ਕੀਤੀ ਗਈ 37 ਰਾਊਾਡ ਫਾਇਰਿੰਗ ਅਤੇ ਰੌਸ਼ਨੀ ਬੰਬ ਛੱਡਣ ਤੋਂ ਬਾਅਦ ਇਹ ਡ੍ਰੋਨ ਪਾਕਿਸਤਾਨ ਵਾਲੇ ਪਾਸੇ ਪਰਤ ਗਿਆ | ਇਸ ਸੰਬੰਧੀ ਬੀ.ਐਸ.ਐਫ. ਦੇ ਡੀ.ਆਈ.ਜੀ. ਸ੍ਰੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਰਾਤ ਸਮੇਂ ਦਾਖਲ ਹੋਏ ਡਰੋਨ ਦੀ ਆਵਾਜ਼ 10-12 ਕਿਲੋਮੀਟਰ ਦੇ ਘੇਰੇ ਵਿਚ ਵੀ ਲੋਕਾਂ ਨੇ ਸੁਣੀ | ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਪਬਲਿਕ ਦਾ ਸਾਥ ਮੰਗਿਆ | ਘੁਸਪੈਠ ਦੀ ਘਟਨਾ ਉਪਰੰਤ ਬੀ.ਐਸ.ਐਫ. ਅਤੇ ਪੁਲਿਸ ਵਲੋਂ ਸਾਂਝੇ ਤੌਰ 'ਤੇ ਸਰਹੱਦੀ ਖੇਤਰ ਅੰਦਰ ਵੱਡੇ ਪੱਧਰ 'ਤੇ ਤਲਾਸ਼ੀ ਅਭਿਆਨ ਚਲਾਇਆ ਗਿਆ | ਇਸ ਮੌਕੇ ਫ਼ੌਜ ਦੇ ਆਲਾ ਅਧਿਕਾਰੀਆਂ ਸਮੇਤ ਐੱਸਐੱਚਓ ਸਤਪਾਲ ਸਿੰਘ ਡੇਰਾ ਬਾਬਾ ਨਾਨਕ, ਐੱਸਐੱਚਓ ਬਲਬੀਰ ਸਿੰਘ ਕੋਟਲੀ ਸੂਰਤ ਮੱਲੀ, ਐੱਸਐੱਚਓ ਬਲਵਿੰਦਰ ਸਿੰਘ ਕਿਲਾ ਲਾਲ ਸਿੰਘ ਪੁਲਿਸ ਪਾਰਟੀ ਮੌਜੂਦ ਸੀ |
ਬਟਾਲਾ, 4 ਅਕਤੂਬਰ (ਹਰਦੇਵ ਸਿੰਘ ਸੰਧੂ) - ਸਵੇਰੇ ਘਰੇਲੂ ਵਰਤੋਂ ਲਈ ਸਬਜ਼ੀ ਲੈ ਕੇ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਉਪਰ ਇਕ ਸੇਵਾ ਮੁਕਤ ਫ਼ੌਜੀ ਵਲੋਂ ਗੋਲੀ ਚਲਾ ਦਿੱਤੀ | ਇਸ ਬਾਰੇ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਹਸਨਪੁਰ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼) - ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਅੱਜ ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਨਾਲ ਵੱਖ-ਵੱਖ ਖ਼ਰੀਦ ਏਜੰਸੀਆਂ, ਫੂਡ ਸਪਲਾਈ, ਮੰਡੀ ਬੋਰਡ ਅਤੇ ...
ਨੌਸ਼ਹਿਰਾ ਮੱਝਾ ਸਿੰਘ, 4 ਅਕਤੂਬਰ (ਤਰਾਨਾ) - ਆਮ ਆਦਮੀ ਪਾਰਟੀ ਵਲੋਂ ਕੀਤੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਹਰੇਕ ਵਰਗ ਨੂੰ ਘਰੇਲੂ ਵਰਤੋਂ ਲਈ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਭਿ੍ਸ਼ਟਾਚਾਰ ਰਹਿਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼) - ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ | ਇਸ ਮੁਹਿੰਮ 'ਚ ਹੁਣ ਧਾਰੀਵਾਲ ਦੇ ਅਗਾਂਹਵਧੂ ਨੌਜਵਾਨ ਤੇਜਬੀਰ ਸਿੰਘ ਅਤੇ ਉਸ ਦੇ 20 ਸਾਥੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਲਈ ...
ਕਲਾਨੌਰ, 4 ਅਕਤੂਬਰ (ਪੁਰੇਵਾਲ) - ਸ਼ੋ੍ਰਮਣੀ ਅਕਾਲੀ ਦਲ ਵਲੋਂ ਹੁਸ਼ਿਆਰਪੁਰ ਹਲਕੇ ਦਾ ਅਬਜ਼ਰਵਰ ਨਿਯੁਕਤ ਕਰਨ 'ਤੇ ਸ: ਰਵੀਕਰਨ ਸਿੰਘ ਕਾਹਲੋਂ ਕਲਾਨੌਰ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਨਤਮਸਤਕ ਹੋਏ | ਇਸ ਮੌਕੇ ਸ: ਕਾਹਲੋਂ ਦਾ ਅਕਾਲੀ ...
ਬਟਾਲਾ, 4 ਅਕਤੂਬਰ (ਕਾਹਲੋਂ) - ਜ਼ਿਲ੍ਹਾ ਗੁਰਦਾਸਪੁਰ ਦੇ ਅਬਜਰਵਰ ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜ਼ਾਰ ਸਿੰਘ ਰਾਣੀਕੇ ਅਤੇ ਵੀਰ ਸਿੰਘ ਲੋਪੋਕੇ ਸਹਾਇਕ ਅਬਜਰਵਰ ਦਾ ਬਟਾਲਾ ਵਿਖੇ ਪਹੁੰਚਣ 'ਤੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ...
ਬਟਾਲਾ, 4 ਅਕਤੂਬਰ (ਕਾਹਲੋਂ) - ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾਂ ਵਾਲਿਆਂ ਦੀ ਯਾਦ ਵਿਚ ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਵਿਖੇ 23, 24 ਤੇ 25 ਅਕਤੂਬਰ ਨੂੰ ਕਰਵਾਏ ਜਾ ਰਹੇ ਬਰਸੀ ਸਮਾਗਮਾਂ ਸੰਬੰਧੀ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਅਤੇ ...
ਫ਼ਤਹਿਗੜ੍ਹ ਚੂੜੀਆਂ, 4 ਅਕਤੂਬਰ (ਐਮ.ਐਸ. ਫੁੱਲ) - ਕਸਬਾ ਫ਼ਤਹਿਗੜ੍ਹ ਚੂੜੀਆਂ ਤੋਂ ਅੰਮਿ੍ਤਸਰ ਵਾਇਆ ਸੰਗਤਪੁਰਾ ਸੜਕ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਫ਼ਤਹਿਗੜ੍ਹ ਚੂੜੀਆਂ ਦੀ ਵਾਰਡ ਨੰ: 7 ਨਿੰਮ ਵਾਲੀ ਮਸੀਤ ਦੇ ਨਿਵਾਸੀ ...
ਬਟਾਲਾ, 4 ਅਕਤੂਬਰ (ਕਾਹਲੋਂ) - ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਅਤੇ ਸੰਤ ਬਾਪੂ ਸੰਪੂਰਨ ਸਿੰਘ ਜੀ ਮਲਕਪੁਰ ਵਾਲਿਆਂ ਦੀ ਮਿੱਠੀ ਯਾਦ 'ਚ ਗੁਰਦੁਆਰਾ ਤਪ ਅਸਥਾਨ ਸਾਹਿਬ ਮਲਕਪੁਰ ਵਿਖੇ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼) - ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐਡ ਕੋਰਸ ਵਿਚ ਮੈਨੇਜਮਾੈਟ ਕੋਟੇ ਦਾਖ਼ਲਾ ਸ਼ੁਰੂ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਰਿਸ਼ਬਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੋਟੇ ਅਧੀਨ ਦਾਖ਼ਲੇ ਦੀ ਤਾਰੀਖ਼ ...
ਬਟਾਲਾ, 4 ਅਕਤੂਬਰ (ਕਾਹਲੋਂ)-ਗੁਰਦੁਆਰਾ ਤਪ ਅਸਥਾਨ ਸੰਤ ਸੰਪੂਰਨ ਸਿੰਘ ਪਿੰਡ ਮਲਕਪੁਰ ਵਿਖੇ ਕਰਵਾਏ ਗਏ ਗੁਰਮਤਿ ਸਮਾਗਮਾਂ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਫਤਹਿਜੰਗ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਨਤਮਸਤਕ ਹੋਏ, ਜਿਥੇ ਉਨ੍ਹਾਂ ਨੂੰ ਬਾਬਾ ਸਰਵਣ ਸਿੰਘ ...
ਬਟਾਲਾ, 4 ਅਕਤੂਬਰ (ਕਾਹਲੋਂ) - ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ, ਜਨਰਲ ਸਕੱਤਰ ਗੁਰਦਿਆਲ ਚੰਦ ਨੇ ਸਕੂਲ ਸਿੱਖਿਆ ਵਿਭਾਗ ਵਲੋਂ ਸੈਕੰਡਰੀ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਹਜ਼ਾਰਾਂ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼) - ਗੋਲਡਨ ਗਰੁੱਪ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ ਦੇ ਮੈਡੀਕਲ ਲੈਬ ਸਾਇੰਸ ਵਿਭਾਗ ਤੇ ਰੇਡਿਓਲੋਜੀ ਵਿਭਾਗ ਦੇ ਵਿਦਿਆਰਥੀਆਂ ਵਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ | ਇਸ ਸੰਬੰਧੀ ਚੇਅਰਮੈਨ ਡਾ: ਮੋਹਿਤ ਮਹਾਜਨ ਤੇ ਐਮ.ਡੀ ਇੰਜੀ: ...
ਗੁਰਦਾਸਪੁਰ, 4 ਅਕਤੂਬਰ (ਆਰਿਫ਼) - ਝੋਨੇ ਦੀ ਖ਼ਰੀਦ ਦੌਰਾਨ ਮੰਡੀਆਂ 'ਚ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਲਈ ਸੂਬਾ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ...
ਪੁਰਾਣਾ ਸ਼ਾਲਾ, 4 ਅਕਤੂਬਰ (ਅਸ਼ੋਕ ਸ਼ਰਮਾ) - ਆਮ ਆਦਮੀ ਪਾਰਟੀ ਵਲੋਂ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਬਿਜਲੀ ਬਿੱਲ ਦੇ 300 ਯੂਨਿਟ ਮੁਆਫ਼ ਕਰਕੇ ਪਹਿਲਾ ਵਾਅਦਾ ਪੂਰਾ ਕਰ ਦਿੱਤਾ ਹੈ ਜਿਸ ਨਾਲ ਬੇਟ ਖੇਤਰ ਤੇ ਪੰਡੋਰੀ ਮਹੰਤਾਂ ਦੇ ਪਿੰਡਾਂ ਅੰਦਰ ਲੋਕਾਂ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼) - ਰਾਮ-ਲੀਲ੍ਹਾ, ਦੀਵਾਲੀ, ਕਿ੍ਸਮਸ ਡੇਅ ਅਤੇ ਨਵੇਂ ਸਾਲ ਮੌਕੇ ਲੋਕਾਂ ਵਲੋਂ ਕੀਤੀ ਜਾਂਦੀ ਆਤਿਸ਼ਬਾਜ਼ੀ ਦੀ ਵਰਤੋਂ ਨਾਲ ਕਿਸੇ ਕਿਸਮ ਦੀ ਦੁਰਘਟਨਾ ਨਾ ਵਾਪਰੇ, ਇਸ ਲਈ ਜ਼ਿਲ੍ਹਾ ਮੈਜਿਸਟਰੇਟ ਮੁਹੰਮਦ ਇਸ਼ਫਾਕ ਵਲੋਂ ਜ਼ਾਬਤਾ ...
ਪੁਰਾਣਾ ਸ਼ਾਲਾ, 4 ਅਕਤੂਬਰ (ਅਸ਼ੋਕ ਸ਼ਰਮਾ) - ਗੁਰਦਾਸਪੁਰ ਸ਼ੈਲਰ ਯੂਨੀਅਨ ਦਾ ਵਫ਼ਦ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦੀ ਪ੍ਰਧਾਨਗੀ ਹੇਠ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੰੂ ਆਪਣੀਆਂ ਮੰਗਾਂ ਤੇ ਮੁਸ਼ਕਿਲਾਂ ਸੰਬੰਧੀ ਚੰਡੀਗੜ੍ਹ ਵਿਖੇ ਮਿਲਿਆ | ਵਫ਼ਦ ...
ਪੰਜਗਰਾਈਆਂ, 4 ਅਕਤੂਬਰ (ਬਲਵਿੰਦਰ ਸਿੰਘ) - ਜਲੰਧਰ ਰੋਡ ਸਥਿਤ ਦਾ ਮਿਲੇਨੀਅਮ ਸਕੂਲ ਬਟਾਲਾ ਵਿਚ ਦੁਸਹਿਰੇ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ, ਜਿਸ 'ਚ ਸਭ ਤੋਂ ਪਹਿਲਾਂ ਹਾਊਸ ਵਾਈਜ ਰਾਮ, ਸੀਤਾ, ਹਨੂੰਮਾਨ ਅਤੇ ਰਾਵਣ ਨਾਲ ਸਬੰਧਿਤ ਚਿੱਤਰ ਅਤੇ ਕਠਪੁਤਲੀਆਂ ...
ਕਲਾਨੌਰ, 4 ਅਕਤੂਬਰ (ਪੁਰੇਵਾਲ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈਆਂ ਗਈਆਂ ਬੀ.ਐਸ.ਸੀ. ਫੈਸ਼ਨ ਡਿਜਾਇਨਿੰਗ ਦੇ ਚੌਥੇ ਸਮੈਸਟਰ ਦੀਆਂ ਪ੍ਰੀਖਿਆਵਾਂ ਦੇ ਐਲਾਨ ਕੀਤੇ ਗਏ ਨਤੀਜਿਆਂ 'ਚੋਂ ਸਥਾਨਕ ਕਸਬੇ 'ਚ ਸਥਿਤ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ...
ਧਾਰੀਵਾਲ, 4 ਅਕਤੂਬਰ (ਸਵਰਨ ਸਿੰਘ) - ਧਰਮੀ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹਿੱਤਾਂ ਲਈ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਮਾਧਿਅਮ ਤੋਂ ਪਿਛਲੇ 14 ਸਾਲ ਤੋਂ ਸੰਘਰਸ਼ ਜਾਰੀ ਹੈ | ਇਸ ਗੱਲ ਦਾ ਪ੍ਰਗਟਾਵਾ ਸਮੂਹ ...
ਕਾਦੀਆਂ, 4 ਅਕਤੂਬਰ (ਕੁਲਵਿੰਦਰ ਸਿੰਘ) - ਪੰਜਾਬ ਅੰਦਰ ਰੇਤ, ਬੱਜਰੀ ਦੇ ਮਹਿੰਗੇ ਹੋਣ ਨਾਲ ਨਿਰਮਾਣ ਮਿਸਤਰੀ, ਮਜ਼ਦੂਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋਇਆ ਪਿਆ ਹੈ ਤੇ ਪਿਛਲੇ ਕਰੀਬ ਦੋ-ਤਿੰਨ ਮਹੀਨਿਆਂ 'ਚ ਇਸ ਕੰਮ ਨਾਲ ਜੁੜੇ ਮਿਸਤਰੀਆਂ-ਮਜ਼ਦੂਰਾਂ ਨੂੰ ਕੰਮ ਨਾ ...
ਕਾਦੀਆਂ, 4 ਅਕਤੂਬਰ (ਯਾਦਵਿੰਦਰ ਸਿੰਘ) - ਕਲਾਸਵਾਲਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆ ਵਿਖੇ ਗਾਂਧੀ ਜੈਅੰਤੀ ਮਨਾਈ | ਇਸ ਸਮੇਂ ਸਮਾਗਮ 'ਚ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਸਕੂਲ 'ਚ ਵਿਦਿਆਰਥੀਆਂ ਦੇ ਭਾਸ਼ਣ, ...
ਫਤਹਿਗੜ੍ਹ ਚੂੜੀਆਂ, 4 ਅਕਤੂਬਰ (ਹਰਜਿੰਦਰ ਸਿੰਘ ਖਹਿਰਾ) - ਡੀਡੀਆਈ ਸਕੂਲ ਪਿੰਡੀ ਦੇ ਵਿਦਿਆਰਥੀਆਂ ਵਿਚ ਐਮ.ਡੀ. ਇੰਦਰਜੀਤ ਸਿੰਘ ਭਾਟੀਆ ਦੀ ਯੋਗ ਅਗਵਾਈ 'ਚ ਦਸਤਾਰ ਅਤੇ ਦੁਮਾਲੇ ਸਜਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਮੁੱਖ ਮਹਿਮਾਨ ਸ਼ੋ੍ਰਮਣੀ ਕਮੇਟੀ ਦੇ ...
ਕਲਾਨੌਰ, 4 ਅਕਤੂਬਰ (ਪੁਰੇਵਾਲ) - ਖਰੀਫ (ਪੈਡੀ) ਸੀਜ਼ਨ 2022 ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ-ਵੱਖ ਮਾਰਕਿਟ ਕਮੇਟੀਆਂ ਅਧੀਨ 94 ਮੰਡੀਆਂ 'ਚ ਖਰੀਦ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ | ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ 'ਚ ਪ੍ਰਬੰਧਾਂ ਦਾ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼)-ਸਥਾਨਿਕ ਸ਼ਹਿਰ ਅੰਦਰ ਦਿਨੋਂ ਦਿਨ ਈ.ਰਿਕਸ਼ਿਆਂ ਦੀ ਵੱਧ ਰਹੀ ਸੰਖਿਆ ਨੰੂ ਲੈ ਕੇ ਲੋਕ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਜਦੋਂ ਕਿ ਟਰਾਂਸਪੋਰਟ ਵਿਭਾਗ ਨੰੂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਚੱਲਦਿਆਂ ਹੁਣ ਬਿਨਾਂ ...
ਬਟਾਲਾ, 4 ਅਕਤੂਬਰ (ਕਾਹਲੋਂ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਵਰਗੀ ਜਥੇਦਾਰ ਸੱਜਣ ਸਿੰਘ ਬੱਜੂਮਾਨ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਨੇ ਪਿੰਡ ਬੱਜੂਮਾਨ ਵਿਖੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਵੱਖ-ਵੱਖ ...
ਬਟਾਲਾ, 4 ਅਕਤੂਬਰ (ਹਰਦੇਵ ਸਿੰਘ ਸੰਧੂ) - ਸੀਜ਼ਨ 2022-23 ਦੌਰਾਨ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ | ਬਟਾਲਾ ਮੰਡੀ 'ਚ ਕਿਸਾਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਜਿਸ ਵਾਸਤੇ ਡੀ.ਸੀ. ਗੁਰਦਾਸਪੁਰ ਮੁਹੰਮਦ ਇਸਫਾਕ ਦੇ ਹੁਕਮਾਂ ਤਹਿਤ ...
ਬਟਾਲਾ, 4 ਅਕਤੂਬਰ (ਕਾਹਲੋਂ) - ਅੱਜ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਸਕੂਲ ਦੇ ਓਪਨ ਏਅਰ ਥੀਏਟਰ ਵਿਚ ਕਰਵਾਈ ਗਈ | ਇਸ ਵਿਚ ਸਕੂਲ ਦੇ ਚੇਅਰਮੈਨ ਸ: ਬੂਟਾ ਸਿੰਘ ਮੱਲਿਆਂਵਾਲ (ਸਾ: ਸਹਾਇਕ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼) - ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ ਪਨਿਆੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਆਗੂਆਂ ਨੇ ਮਜ਼ਦੂਰਾਂ ਦੀਆਂ ਮੰਗਾਂ ਨੰੂ ਲੈ ਕੇ ਸੂਬਾ ਕਮੇਟੀ ਦੇ 14 ਅਕਤੂਬਰ ਨੰੂ ਕਿਰਤ ਮੰਤਰੀ ...
ਹਰਚੋਵਾਲ, 4 ਅਕਤੂਬਰ (ਰਣਜੋਧ ਸਿੰਘ ਭਾਮ/ਢਿੱਲੋਂ) - ਪੰਜਾਬ ਸਰਕਾਰ ਵਲੋਂ ਬੀਤੇ ਦਿਨ ਪੰਜਾਬ ਵਿਧਾਨ ਸਭਾ ਵਿਚ ਗੰਨੇ ਦੇ ਮੁੱਲ ਵਿਚ 20 ਰੁਪਏ ਵਧਾਉਣ ਦਾ ਐਲਾਨ ਕਰਨ 'ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਅÏਲਖ ਨੇ ਧੰਨਵਾਦ ਕਰਦਿਆਂ ਕਿਹਾ ...
ਫਤਹਿਗੜ੍ਹ ਚੂੜੀਆਂ, 4 ਅਕਤੂਬਰ (ਹਰਜਿੰਦਰ ਸਿੰਘ ਖਹਿਰਾ) - ਬੀਤੀ ਸ਼ਾਮ ਕਿ੍ਸ਼ਚਨ ਐਕਸ਼ਨ ਕਮੇਟੀ ਦੀ ਮੀਟਿੰਗ ਪਾਸਟਰ ਦਿਲਬਾਗ ਮਸੀਹ ਦੀ ਅਗਵਾਈ ਹੇਠ ਕੀਤੀ ਗਈ | ਇਸ ਸਰਬਸੰਮਤੀ ਨਾਲ ਬੁਲਾਈ ਮੀਟਿੰਗ 'ਚ ਜੌਰਜ ਮਸੀਹ ਚੌਹਾਨ ਨੂੰ ਕ੍ਰਿਸ਼ਚਨ ਐਕਸ਼ਨ ਕਮੇਟੀ ਹਲਕਾ ...
ਫਤਹਿਗੜ੍ਹ ਚੂੜੀਆਂ, 4 ਅਕਤੂਬਰ ਅਕਤੂਬਰ (ਐੱਮ.ਐੱਸ. ਫੁੱਲ)- ਕਸਬਾ ਫਤਹਿਗੜ੍ਹ ਚੂੜੀਆਂ ਪਿਛਲੇ ਕਈ ਸਾਲਾਂ ਤੋਂ ਬਾਜ਼ਾਰ ਵਿਚ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਭਾਰੀ ਮੁਸ਼ਕਲਾਂ ਵਿਚੋਂ ਲੰਘ ਰਿਹਾ ਹੈ | ਸਥਾਨਕ ਪੁਰਾਣੇ ਬੱਸ ਅੱਡੇ ਤੋਂ ਲੈ ਕੇ ਮੱਛੀ ਮੰਡੀ ਚੌਕ ਦੇ ...
ਪੁਰਾਣਾ ਸ਼ਾਲਾ, 4 ਅਕਤੂਬਰ (ਅਸ਼ੋਕ ਸ਼ਰਮਾ) - ਬੇਟ ਇਲਾਕੇ ਅੰਦਰ 121 ਪੀ.ਆਰ. ਝੋਨੇ ਦੀ ਫ਼ਸਲ ਦਾ ਪਹਿਲਾਂ ਛੰਭ ਏਰੀਏ ਤੇ ਹੁਣ ਬਾਂਗਰ ਦੇ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਣ ਲੱਗ ਪਿਆ ਹੈ | ਪੀੜਤ ਕਿਸਾਨ ਨਰਿੰਦਰ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਅਰਜਨਪੁਰ ਗੁੰਝੀਆਂ ...
ਘੁਮਾਣ, 4 ਅਕਤੂਬਰ (ਬੰਮਰਾਹ) - ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਦਾਣਾ ਮੰਡੀ ਘੁਮਾਣ ਵਿਖੇ ਪ੍ਰਧਾਨ ਹਰਵਿੰਦਰ ਸਿੰਘ ਰਾਣਾ ਸੰਧਵਾਂ ਦੇ ਫੜ 'ਚ ਪਹੁੰਚ ਕੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ, ਆੜ੍ਹਤੀਆਂ ਅਤੇ ...
ਕਲਾਨੌਰ, 4 ਅਕਤੂਬਰ (ਪੁਰੇਵਾਲ) - ਜ਼ਿਲ੍ਹਾ ਪੱਧਰੀ ਪਾਵਰ ਲਿਫਟਿੰਗ ਮੁਕਾਬਲਿਆਂ 'ਚੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਵਲੋਂ ਜੌਹਰ ਵਿਖਾ ਕੇ ਮੱਲ੍ਹਾਂ ਮਾਰੀਆਂ ਹਨ | ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਵਿਖੇ ਸਵੇਰ ...
ਧਾਰੀਵਾਲ, 4 ਅਕਤੂਬਰ (ਜੇਮਸ ਨਾਹਰ) - ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਤੇ ਜ਼ਿਲ੍ਹਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅਤੇ ਸਿਵਲ ਸਰਜਨ ਗੁਰਦਾਸਪੁਰ ਹਰਭਜਨ ਰਾਮ ਮਾਂਡੀ ਦੀ ਦੇਖ-ਰੇਖ ਹੇਠ 5 ਮਈ 2022 ਨੂੰ ਸੀ.ਐਚ.ਸੀ. ...
ਧਾਰੀਵਾਲ, 4 ਅਕਤੂਬਰ (ਸਵਰਨ ਸਿੰਘ) - ਆਯੂਰਵੈਦਿਕ ਡੀ ਫਾਰਮੇਸੀ ਉਪ ਵੈਦ ਯੂਨੀਅਨ ਪੰਜਾਬ (ਰਜਿ. 15) ਵਲੋਂ 9 ਅਕਤੂਬਰ ਤੋਂ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜ਼ਰਾ ਦੀ ਰਿਹਾਇਸ਼ ਅੱਗੇ ਸਮਾਣਾ ਵਿਖੇ ਪੱਕਾ ਧਰਨਾ ਲਾਇਆ ਜਾਵੇਗਾ | ਇਸ ਸੰਬੰਧ 'ਚ ਯੂਨੀਅਨ ਦੇ ...
ਬਹਿਰਾਮਪੁਰ, 4 ਅਕਤੂਬਰ (ਬਲਬੀਰ ਸਿੰਘ ਕੋਲਾ)- ਸਰਕਾਰੀ ਐਲੀਮੈਂਟਰੀ ਸਕੂਲ ਬਾਲਾ ਪਿੰਡੀ ਬਲਾਕ ਦੋਰਾਂਗਲਾ ਵਿਖੇ ਮਨਰੇਗਾ ਸਕੀਮ ਤਹਿਤ ਸਫ਼ਾਈ ਮੁਹਿੰਮ ਚਲਾਈ ਗਈ | ਇਸ ਦੌਰਾਨ ਸਕੂਲ ਵਿਚ ਉੱਗੀ ਘਾਹ ਬੂਟੀ ਆਦਿ ਨੰੂ ਕੱਟਿਆ ਗਿਆ ਤੇ ਸਾਫ਼ ਸਫ਼ਾਈ ਕੀਤੀ ਗਈ | ਇਸ ਦੌਰਾਨ ...
ਪੁਰਾਣਾ ਸ਼ਾਲਾ, 4 ਅਕਤੂਬਰ (ਅਸ਼ੋਕ ਸ਼ਰਮਾ)- ਪਿੰਡਾਂ ਅਤੇ ਸ਼ਹਿਰਾਂ ਵਿਚ ਅੱਸੂ ਮਹੀਨੇ ਦੇ ਨਰਾਤੇ ਸਨਾਤਨ ਧਰਮ ਵਿਚ ਅਹਿਮ ਮੰਨੇ ਜਾਂਦੇ ਹਨ ਅਤੇ ਅੱਜ ਅਸ਼ਟਮੀ ਦਾ ਤਿਉਹਾਰ ਇਲਾਕੇ ਅੰਦਰ ਬੜੀ ਉਤਸ਼ਾਹ ਨਾਲ ਮਨਾਇਆ ਗਿਆ ਤੇ ਸ਼ਾਮ ਵੇਲੇ ਘਰਾਂ 'ਚ ਬੀਜੀਆਂ ਮਾਤਾ ਦੀਆਂ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼)- ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਵਿਖੇ ਯੋਗਾ ਅਤੇ ਬਾਸਕਿਟਬਾਲ ਦਾ ਡੀ.ਏ.ਵੀ. ਨੈਸ਼ਨਲ ਸਪੋਰਟਸ ਕਲੱਸਟਰ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਉੱਤਰੀ ਜ਼ੋਨ ਦੀਆਂ ਡੀ.ਏ.ਵੀ. ਸਕੂਲ ਦੀਆਂ ਟੀਮਾਂ ਨੇ ਭਾਗ ਲਿਆ | ...
ਫਤਹਿਗੜ੍ਹ ਚੂੜੀਆਂ, 4 ਅਕਤੂਬਰ (ਐੱਮ.ਐੱਸ. ਫੁੱਲ)- ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਵਿਖੇ ਪਿ੍ੰਸੀਪਲ ਪ੍ਰੋ. ਪ੍ਰਦੀਪ ਕੌਰ ਦੀ ਰਹਿਨੁਮਾਈ ਹੇਠ ਕਾਲਜ ਦੀ ਸੋਸ਼ਲ ਸਾਇੰਸ ਵਿਭਾਗ ਵਲੋਂ ਗਾਂਧੀ ਜੈਅੰਤੀ ਮਨਾਈ ਗਈ | ਕਾਲਜ ਦੀਆਂ ਵਿਦਿਆਰਥਣਾਂ ਨੇ ਮਹਾਤਮਾ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਮਹੀਨੇ ਦੇ 300 ਯੂਨਿਟ ਮੁਆਫ਼ ਕਰਕੇ ਵੱਡਾ ਤੋਹਫ਼ਾ ਦਿੱਤਾ ਹੈ ਜਿਸ ਦੀ ਬਦੌਲਤ ਹੁਣ ਲੱਖਾਂ ਖਪਤਕਾਰਾਂ ਦੇ ਬਿਜਲੀ ਬਿੱਲ ਸਿਫ਼ਰ ਆ ਰਹੇ ...
ਬਟਾਲਾ, 4 ਅਕਤੂਬਰ (ਕਾਹਲੋਂ) - ਬੀਤੇ ਦਿਨੀਂ ਵੁੱਡਸਟਾਕ ਪਬਲਿਕ ਸਕੂਲ ਬਟਾਲਾ 'ਚ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪਿ੍ੰ. ਮੈਡਮ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਸਕੂਲ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਸਕੂਲ ਦੇ ਛੋਟੇ-ਛੋਟੇ ਵਿਦਿਆਰਥੀਆਂ ਨੇ ਨੇਕੀ ...
ਕਾਦੀਆਂ, 4 ਅਕਤੂਬਰ (ਪ੍ਰਦੀਪ ਸਿੰਘ ਬੇਦੀ) - ਭਾਰਤੀ ਕਿਸਾਨ ਯੂਨੀਅਨ ਮਾਝਾ ਮੀਟਿੰਗ ਗੁਰਦੁਆਰਾ ਬੋਹੜੀ ਸਾਹਿਬ ਬਟਾਲਾ ਰੋਡ ਵਿਖੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਯੂਨੀਅਨ ਦਾ ਵਿਸਥਾਰ ਕੀਤਾ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼) - ਲੈਬ ਟੈਕਨੀਸ਼ੀਅਨ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਰਾਕੇਸ਼ ਵਿਲੀਅਮ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿਖੇ ਹੋਈ ਜਿਸ 'ਚ ਸਟੇਟ ਤੇ ਜ਼ਿਲ੍ਹਾ ਡੈਲੀਗੇਟਾਂ ਨੇ ਹਿੱਸਾ ਲਿਆ | ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਸਿੰਘ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼) - ਰੇਤਾ, ਬੱਜਰੀ ਦੇ ਕਾਰੋਬਾਰ ਨਾਲ ਸੰਬੰਧਿਤ ਅਤੇ ਖੇਤਾਂ 'ਚੋਂ ਮਿੱਟੀ ਦੀ ਮਾਈਨਿੰਗ ਕਰਨ ਵਾਲੇ ਜੇ.ਸੀ.ਬੀ. ਮਾਲਕ, ਟਰੈਕਟਰ ਟਰਾਲੀ ਮਾਲਕ, ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ, ਕਰੈਸ਼ਰ ਯੂਨੀਅਨ ਦੇ ਆਗੂ ਅਤੇ ਵੱਖ-ਵੱਖ ਕਿਸਾਨ ...
ਦੀਨਾਨਗਰ, 4 ਅਕਤੂਬਰ (ਸੰਧੂ/ਸ਼ਰਮਾ/ਸੋਢੀ)- ਸਿਹਤ ਵਿਭਾਗ ਵਲੋਂ ਅੱਜ ਦੀਨਾਨਗਰ ਦੇ ਕੁਸ਼ਟ ਆਸ਼ਰਮ ਵਿਖੇ ਸਿਵਲ ਸਰਜਨ ਡਾ: ਹਰਭਜਨ ਮਾਡੀ ਦੇ ਨਿਰਦੇਸ਼ਾਂ 'ਤੇ ਗਾਂਧੀ ਜੈਅੰਤੀ ਨੂੰ ਸਮਰਪਿਤ ਨੈਸ਼ਨਲ ਲੈਪਰੋਸੀ ਏਰਿਡੀਕੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ...
ਗੁਰਦਾਸਪੁਰ, 4 ਅਕਤੂਬਰ (ਆਰਿਫ਼) - ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਰਾਜੀਵ ਭਾਰਤੀ ਦੀ ਪ੍ਰਧਾਨਗੀ ਹੇਠ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਸਭਾ ਵਿਚ ਬੱਚਿਆਂ ਵਲੋਂ ਭਜਨ ਗਾਇਣ, ਭਾਸ਼ਣ ਅਤੇ ਰਾਮ ਲੀਲ੍ਹਾ ਦਾ ਮੰਚਨ ਕੀਤਾ ...
ਪਠਾਨਕੋਟ, 4 ਅਕਤੂਬਰ (ਸੰਧੂ) - ਅਮਨਦੀਪ ਹਸਪਤਾਲ ਦੇ ਮੁੱਖ ਆਰਥੋਪੈਡਿਕ ਸਰਜਨ ਡਾ: ਅਵਤਾਰ ਸਿੰਘ ਨੇ ਬੈਂਗਲੁਰੂ ਵਿਖੇ ਗੋਡਿਆਂ ਦੀ ਰੋਬੋਟਿਕ ਆਰਥੋਪਲਾਸਟੀ ਬਾਰੇ ਇਕ ਕੋਰਸ ਵਿਚ ਸਰਜਨਾਂ ਨੰੂ ਸਿੱਖਿਆ ਦਾਇਕ ਕੋਰਸ ਦੌਰਾਨ ਇਕ ਰੋਜ਼ਾ ਸਿਖਲਾਈ ਰਾਮਈਆ ਮੈਡੀਕਲ ਕਾਲਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX