ਅੰਮਿ੍ਤਸਰ, 4 ਅਕਤੂਬਰ (ਹਰਮਿੰਦਰ ਸਿੰਘ)- ਇਤਿਹਾਸਕ ਤੇ ਧਾਰਮਿਕ ਨਗਰੀ ਦੇ ਸਰਕਾਰੀ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਨਾਲਾਇਕੀ ਕਾਰਨ ਸਥਾਨਕ ਕੁਝ ਕੁ ਲੋਕਾਂ ਵਲੋਂ ਵਰਤੀਆਂ ਜਾਣ ਵਾਲੀਆਂ ਬੇਨਿਯਮੀਆਂ ਕਾਰਨ ਇਸ ਨਗਰੀ ਦੇ ਸਥਿਤ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਨੂੰ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਵੇਂ ਕਿ ਇੱਥੇ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਸੰਬੰਧੀ ਸਰਕਾਰੀ ਵਿਭਾਗਾਂ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਹਕੀਕਤ 'ਚ ਇਹ ਸਾਰੇ ਦਾਅਵੇ ਹਵਾਈ ਗੋਲੇ ਸਿੱਧ ਹੋ ਰਹੇ ਹਨ | ਇਸ ਪਾਵਨ ਸਥਾਨ ਦੇ ਦਰਸ਼ਨ ਕਰਨ ਲਈ ਰੋਜ਼ਾਨਾ ਡੇਢ ਲੱਖ ਤੋਂ ਵਧੇਰੇ ਸ਼ਰਧਾਲੂ ਅਤੇ ਸੈਲਾਨੀ ਦੇਸ਼ ਵਿਦੇਸ਼ ਤੋਂ ਇਸ ਪਵਿੱਤਰ ਨਗਰੀ 'ਚ ਆਉਂਦੇ ਹਨ | ਰੂਹਾਨੀਅਤ ਦੇ ਇਕ ਕੇਂਦਰ ਤੱਕ ਪਹੁੰਚਣ ਲਈ ਪੁਰਾਤਨ ਸਮੇਂ ਤੋਂ ਕਈ ਰਸਤੇ ਹਨ ਜਿਨ੍ਹਾਂ 'ਚ ਮੁੱਖ ਰਸਤਾ ਹਾਲ ਬਾਜ਼ਾਰ ਤੋਂ ਵਿਰਾਸਤੀ ਮਾਰਗ, ਮਹਾਂ ਸਿੰਘ ਗੇਟ ਤੋਂ ਵਿਰਾਸਤੀ ਮਾਰਗ, ਸ਼ੇਰਾਂ ਵਾਲਾ ਗੇਟ ਤੋਂ ਵਿਰਾਸਤੀ ਮਾਰਗ, ਘਿਉ ਮੰਡੀ ਤੋਂ ਜਲਿ੍ਹਆਂ ਵਾਲਾ ਬਾਗ਼ ਰੋਡ, ਸੁਲਤਾਨਵਿੰਡ ਗੇਟ ਤੋਂ ਸਰਾਵਾਂ, ਗੁਰਦੁਆਰਾ ਰਾਮਸਰ ਸਾਹਿਬ ਰੋਡ ਤੋਂ ਸਰਾਵਾਂ, ਚਾਟੀਵਿੰਡ ਗੇਟ ਤੋਂ ਸਰਾਵਾਂ, ਆਟਾ ਮੰਡੀ ਰੋਡ, ਕਾਠੀਆਂਵਾਲਾ ਬਾਜ਼ਾਰ, ਬਾਜ਼ਾਰ ਮਾਈ ਸੇਵਾਂ ਆਦਿ ਸਮੇਤ ਕਈ ਹੋਰ ਰਸਤੇ ਹਨ, ਪਰ ਇਨ੍ਹਾਂ ਰਸਤਿਆਂ 'ਚੋਂ ਵਧੇਰੇ ਕਰਕੇ ਸ਼ਰਧਾਲੂ ਹਾਲ ਬਾਜ਼ਾਰ ਤੋਂ ਵਿਰਾਸਤੀ ਮਾਰਗ, ਮਹਾਂ ਸਿੰਘ ਰੋਡ, ਘਿਉ ਮੰਡੀ ਤੋਂ ਜਲਿ੍ਹਆਂਵਾਲਾ ਬਾਗ਼ ਸੜਕ ਅਤੇ ਗੁ: ਰਾਮਸਰ ਸਾਹਿਬ ਰੋਡ ਤੋਂ ਹੁੰਦੇ ਹੋਏ ਸਭ ਤੋਂ ਵਧੇਰੇ ਸ਼ਰਧਾਲੂ ਅਤੇ ਸੈਲਾਨੀ ਸ੍ਰੀ ਹਰਿਮੰਦਰ ਸਾਹਿਬ ਪਹੰੁਚਦੇ ਹਨ | ਇਹ ਰਸਤੇ ਭਾਵੇਂ ਕਿ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਲੰਘਣ ਲਈ ਬਹੁਤ ਵਧੀਆਂ ਹੋ ਸਕਦੇ ਹਨ, ਪਰ ਇਨ੍ਹਾਂ ਰਸਤਿਆਂ 'ਤੇ ਸਥਿਤ ਕੁੱਝ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ੇ ਕਰਕੇ ਰਸਤਿਆਂ ਨੂੰ ਭੀੜੇ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪੈਦਲ ਲੰਘਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਵਿਰਾਸਤੀ ਮਾਰਗ ਅਤੇ ਘਿਉ ਮੰਡੀ ਤੋਂ ਵਾਇਆ ਜਲਿ੍ਹਆਂਵਾਲਾ ਬਾਗ਼ ਸ੍ਰੀ ਹਰਿਮੰਦਰ ਸਾਹਿਬ ਰਸਤੇ ਜਿਨ੍ਹਾਂ ਦੀ ਚੌੜਾਈ 50 ਫੁੱਟ ਤੋਂ ਵਧੇਰੇ ਹੈ, ਪਰ ਸੜਕ ਦਾ ਵੱਡਾ ਹਿੱਸਾ ਦੁਕਾਨਦਾਰਾਂ ਦੇ ਕਬਜ਼ੇ ਹੇਠ ਹੋਣ ਕਰਕੇ ਸ਼ਰਧਾਲੂਆਂ ਤੇ ਸੈਲਾਨੀਆਂ ਦੇ ਲੰਘਣ ਲਈ ਰਸਤੇ ਬਹੁਤ ਭੀੜੇ ਹਨ | ਇਨ੍ਹਾਂ ਰਸਤਿਆਂ 'ਤੇ ਦੁਕਾਨਦਾਰਾਂ ਵਲੋਂ ਆਪਣਾ ਸਾਮਾਨ ਸੜਕ ਦੀ ਜਗ੍ਹਾ 'ਤੇ ਰੱਖ ਕੇ ਨਾਜਾਇਜ਼ ਕਬਜੇ ਕੀਤੇ ਗਏ ਹਨ, ਇਨ੍ਹਾਂ ਕਬਜ਼ਿਆਂ ਨੂੰ ਛੁਡਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਨਿਗਮ, ਸ਼ੋ੍ਰਮਣੀ ਕਮੇਟੀ, ਸੈਰ ਸਪਾਟਾ ਤੇ ਪੁਲਿਸ ਵਿਭਾਗ ਦੀ ਸਾਂਝੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ, ਪਰ ਉਸ ਵਿਚ ਪ੍ਰਸ਼ਾਸਨ ਅਜੇ ਤੱਕ ਸਫਲ ਨਹੀਂ ਹੋਇਆ | ਕਈ ਵਾਰ ਟਰੈਫ਼ਿਕ ਪੁਲਿਸ ਅਤੇ ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਇਨ੍ਹਾਂ ਰਸਤਿਆਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਸਾਂਝੀ ਕਾਰਵਾਈ ਕੀਤੀ ਗਈ, ਪਰ ਇਹ ਕਾਰਵਾਈ ਮਹਿਜ਼ ਖਾਨਾਪੂਰਤੀ ਸਿੱਧ ਹੁੰਦੀ ਹੈ ਤੇ ਹੁਣ ਲੰਮੇਂ ਅਰਸੇ ਤੋਂ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਇਸ ਤਰ੍ਹਾਂ ਪ੍ਰਤੀਤ ਹੋ ਗਿਆ ਹੈ ਕਿ ਜਿਵੇਂ ਇਹ ਵਿਭਾਗ ਵੀ ਗਹਿਰੀ ਨੀਂਦ ਸੌਂ ਗਏ ਹੋਣ | ਅਗਲੇ ਦਿਨਾਂ 'ਚ ਤਿਉਹਾਰ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਇਨ੍ਹਾਂ ਦਿਨਾਂ 'ਚ ਸ਼ਰਧਾਲੂਆਂ ਦੀ ਆਮਦ ਹੋਰ ਵੀ ਵਧ ਰਹੀ ਹੈ, ਜਿਸ ਕਾਰਨ ਸ਼ਰਧਾਲੂਆਂ ਲਈ ਇਹ ਰਸਤੇ ਤੰਗ ਹੋ ਜਾਣਗੇ ਜਿਸ ਕਾਰਨ ਇਨ੍ਹਾਂ ਰਸਤਿਆਂ 'ਤੇ ਹੀ ਵੱਡੇ ਵੱਡੇ ਜਾਮ ਲੱਗ ਜਾਣਗੇ | ਇਸ ਸੰਬੰਧੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਰਸਤਿਆਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਨਗਰ ਨਿਗਮ, ਟਰੈਫ਼ਿਕ ਪੁਲਿਸ ਤੇ ਸ਼ੋ੍ਰਮਣੀ ਕਮੇਟੀ ਦੇ ਟਾਸਕ ਫੋਰਸ ਦੇ ਵਲੰਟੀਅਰਾਂ ਦੀ ਕਮੇਟੀ ਬਣਾਈ ਗਈ ਤੇ ਇਸ ਸੰਬੰਧੀ ਸਾਰੀ ਜ਼ਿੰਮੇਵਾਰੀ ਨਗਰ ਨਿਗਮ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਹੈ | ਇਸ ਸੰਬੰਧ 'ਚ ਨਿਗਮ ਕਮਿਸ਼ਨਰ ਕੁਮਾਰ ਸੌਰਭ ਰਾਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਸਮੇਂ-ਸਮੇਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਅਗਲੇ ਦਿਨਾਂ 'ਚ ਇਹ ਕਾਰਵਾਈ ਹੋਰ ਵੀ ਤੇਜ਼ ਕੀਤੀ ਜਾਵੇਗੀ |
ਅੰਮਿ੍ਤਸਰ, 4 ਅਕਤੂਬਰ (ਰੇਸ਼ਮ ਸਿੰਘ)- ਪਤੀ ਦੇ ਕਤਲ ਦੇ ਦੋਸ਼ਾਂ ਅਧੀਨ ਗਿ੍ਫ਼ਤਾਰ ਕੀਤੀ ਔਰਤ ਨੂੰ ਅੱਜ ਜਦੋਂ ਇੱਥੇ ਜ਼ਿਲ੍ਹਾ ਕਚਿਹਰੀਆਂ 'ਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉੱਥੇ ਉਸ ਦੇ ਸਹੁਰੇ ਵਲੋਂ ਉਸ 'ਤੇ ਕਾਤਲਾਨਾ ਹਮਲਾ ਕਰ ਦਿੱਤਾ ਗਿਆ | ਬਜ਼ੁਰਗ ਵਿਅਕਤੀ ਨੇ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2022 ਸੈਸ਼ਨ ਦੇ ਬੀ. ਡਿਜ਼ਾਈਨ (ਮਲਟੀਮੀਡਿਆ), ਸਮੈਟਸਰ-ਦੂਜਾ, ਚੌਥਾ ਅਤੇ ਛੇਵਾਂ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ...
ਚੇਤਨਪੁਰਾ, 4 ਅਕਤੂਬਰ (ਮਹਾਂਬੀਰ ਸਿੰਘ ਗਿੱਲ)- ਫ਼ਤਹਿਗੜ੍ਹ ਚੂੜੀਆਂ ਤੋਂ ਅੰਮਿ੍ਤਸਰ ਵਾਇਆ ਸੰਗਤਪੁਰਾ ਸੜਕ ਜੋ ਅੱਜ-ਕੱਲ੍ਹ ਖ਼ੂਨੀ ਸੜਕ ਦੇ ਨਾਂਅ ਨਾਲ ਵੀ ਜਾਣੀ ਜਾਣ ਲੱਗ ਪਈ ਹੈ, ਬਹੁਤ ਜ਼ਿਆਦਾ ਖਸਤਾ ਹਾਲਤ ਹੋਣ ਕਾਰਨ ਰੋਜ਼ਾਨਾ ਕਈ ਲੋਕਾਂ ਦੀ ਜਾਨ ਲੈ ਰਹੀ ਹੈ, ...
ਵੇਰਕਾ, 4 ਅਕਤੂਬਰ (ਪਰਮਜੀਤ ਸਿੰਘ ਬੱਗਾ)- ਬਲਾਕ ਐਲੀਮੈਂਟਰੀ ਸਿੱਖਿਆ ਅਧਿਕਾਰੀ ਯਸ਼ਪਾਲ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਬਲਾਕ ਪੱਧਰ ਦੀਆਂ ਅੰਡਰ-11 ਪ੍ਰਾਇਮਰੀ ਸਕੂਲ ਖੇਡਾਂ 'ਚ ਵੇਰਕਾ ਸੈਂਟਰ ਦੇ ਖਿਡਾਰੀਆਂ ਨੇ ਖੇਡਾਂ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਓਵਰਆਲ ...
ਅੰਮਿ੍ਤਸਰ, 4 ਅਕਤੂਬਰ (ਹਰਮਿੰਦਰ ਸਿੰਘ)- ਸ਼ਹਿਰ ਦੇ ਇਕ ਵੱਡੇ ਸ਼ਾਪਿੰਗ ਮਾਲ ਨੂੰ 8 ਸਾਲ ਤੋਂ ਬਣਦੇ ਟੈਕਸ ਨਾਲੋਂ ਘੱਟ ਟੈਕਸ ਦੀ ਅਦਾਇਗੀ ਕਰਨ ਕਰਕੇ ਉਸ 28.63 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਭਰਨ ਦਾ ਸੀਿਲੰਗ ਨੋਟਿਸ ਕੱਢਿਆ ਗਿਆ ਹੈ | ਇਸ ਸੰਬੰਧ ਵਿਚ ਜਾਣਕਾਰੀ ਸਾਂਝੀ ...
ਅੰਮਿ੍ਤਸਰ, 4 ਅਕਤੂਬਰ (ਜਸਵੰਤ ਸਿੰੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ. ਰੋਡ ਵਿਖੇ 'ਅਧਿਆਤਮਿਕ ਵਿਰਸੇ ਦੀ ਭਾਵਨਾਤਮਿਕ ਲੋੜ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- 31 ਅਕਤੂਬਰ ਨੂੰ ਹੋਣ ਜਾ ਰਹੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਨੂੰ ਲੈ ਕੇ ਆਰੰਭੀਆਂ ਤਿਆਰੀਆਂ ਦੇ ਸਿਲਸਿਲੇ ਦੇ ਚੱਲਦਿਆਂ ਰਾਜਨੀਤੀ ਸ਼ਾਸਤਰ ...
ਅੰਮਿ੍ਤਸਰ, 4 ਅਕਤੂਬਰ (ਰੇਸ਼ਮ ਸਿੰਘ)- ਸਰਦੀ ਸ਼ੁਰੂ ਹੁੰਦੇ ਹੀ ਡੇਂਗੂ ਦੇ ਮੱਛਰ ਪੈਦਾ ਹੋਣ ਦੀ ਹਾਲਤ 'ਚ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਜ਼ਰੂਰੀ ਹੈ, ਇਸ ਲਈ ਸਿਹਤ ਵਿਭਾਗ ਦੇ ਨਾਲ-ਨਾਲ ਸਾਰੇ ਵਿਭਾਗ ਇਕ ਟੀਮ ਵਜੋਂ ਕੰਮ ਕਰਨ | ਉਕਤ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅੰਮਿ੍ਤਸਰ ਪਬਲਿਕ ਸਕੂਲ, ਫੋਕਲ ਪੁਆਇੰਟ ਵਿਖੇ ਸਕੂਲ ਕੁਇਜ਼ ਪ੍ਰਤਿਯੋਗਿਤਾ ਕਰਵਾਈ ਗਈ | ਇਸ ਮੁਕਾਬਲੇ ਦਾ ਆਯੋਜਨ 'ਮਾਈਾਡ ਵਾਰਸ' ਦੀ ਟੀਮ ਵਲੋਂ ਕੀਤਾ ਗਿਆ ਜਿਸ ਵਿਚ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਦੇ ਸਰਕਾਰੀ, ਅਰਧ ਸਰਕਾਰੀ ਅਤੇ ਜਨਤਕ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਦੀ ਸਿਰਮੌਰ ਤੇ ਸੰਘਰਸ਼ਸ਼ੀਲ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦਾ 11ਵਾਂ ਸੂਬਾਈ ਡੈਲੀਗੇਟ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੀ ਵਿਦਿਆਰਥਣ ਨੇ ਏ. ਐਸ. ਆਈ. ਐਸ. ਸੀ. ਵਲੋਂ ਨੈਸ਼ਨਲ ਲਿਟਰੇਰੀ ਇੰਵੈਂਟਸ ਦੇ ਤਹਿਤ ਕਰਵਾਈ ਕਿ੍ਏਟਿਵ ਰਾਈਟਿੰਗ ਪ੍ਰਤੀਯੋਗਤਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਹਿਮ ...
ਅੰਮਿ੍ਤਸਰ, 4 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਕ੍ਰਿਸ਼ਨ ਬਾਲ ਯੰਗ ਸਭਾ ਕਟੜਾ ਦੂਲੋ ਵਲੋਂ ਰਾਮ ਨੌਮੀ ਮੌਕੇ ਪ੍ਰਧਾਨ ਮਨੀਸ਼ ਕੁਮਾਰ ਦੀ ਅਗਵਾਈ 'ਚ ਸ਼ੋਭਾ ਯਾਤਰਾ ਕੱਢੀ, ਜਿਸ 'ਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਵਿਧਾਇਕ ਡਾ. ਅਜੇ ਗੁਪਤਾ ਅਤੇ ...
ਖਾਸਾ, 4 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)- ਅੱਜ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਿੰਘ ਸਭਾ ਲਹਿਰ ਦੇ 150 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਲੰਗਰੁ ਚਲੈ ਗੁਰ ਸਬਦਿ ਸੰਸਥਾ ਵਲੋਂ ਆਪਣੇ ਮੁੱਖ ਦਫ਼ਤਰ ਚੀਚਾ ਵਿਖੇ ਕਰਵਾਇਆ ਗਿਆ | ਇਸ ਸਮੇਂ ...
ਅੰਮਿ੍ਤਸਰ, 4 ਅਕਤੂਬਰ (ਰੇਸ਼ਮ ਸਿੰਘ)- ਗੁਰੂ ਨਾਨਕ ਦੇਵ ਹਸਪਤਾਲ ਦਾ ਪੀ.ਜੀ.ਆਈ. ਤਰਜ਼ 'ਤੇ ਵਿਕਾਸ ਕੀਤਾ ਜਾਵੇਗਾ ਅਤੇ ਇੱਥੇ ਸਾਰੀਆਂ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਇਸ ਹਸਪਤਾਲ ਤੋਂ ਕਿਸੇ ਮਰੀਜ਼ ਨੂੰ ਦੂਜੇ ਹਸਪਤਾਲਾਂ ਵਿਚ ਰੈਫਰ ਨਾ ...
ਅੰਮਿ੍ਤਸਰ, 4 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ.ਏ.ਵੀ. ਕਾਲਜ ਅੰਮਿ੍ਤਸਰ ਦੇ ਗਣਿਤ ਵਿਭਾਗ ਵਲੋਂ ਗਣਿਤ ਰੰਗੋਲੀ ਤੇ ਮਾਡਲ ਮੁਕਾਬਲਾ ਕਰਵਾਇਆ ਗਿਆ | ਇਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਨੇ 34 ...
ਅੰਮਿ੍ਤਸਰ, 4 ਅਕਤੂਬਰ (ਜੱਸ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ 'ਚ ਕਾਰਜਸ਼ੀਲ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਵੱਖ-ਵੱਖ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਕਾਲਜ ਦਾ ਨਾਂਅ ਰੌਸ਼ਨ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰ ਕੋਛੜ)- ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕਿਹਾ ਕਿ ਦੇਸ਼ ਦੀ ਇਕ ਨਾਮਵਰ ਆਨਲਾਈਨ ਕੰਪਨੀ ਦੇ ਬਠਿੰਡਾ-ਮਾਨਸਾ ਰੋਡ ਸਥਿਤ ਸਟੋਰ 'ਤੇ ਡਰੱਗ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਂਝੇ ਤੌਰ 'ਤੇ ਕੀਤੀ ...
ਅੰਮਿ੍ਤਸਰ, 4 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਦੁਰਗਿਆਣਾ ਕਮੇਟੀ ਵਲੋਂ ਦੁਸਹਿਰਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਨਾਲ ਹੀ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਵੱਖ-ਵੱਖ ਅਹੁਦੇਦਾਰਾਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਵੀ ਲਗਾਈ ...
ਵੇਰਕਾ, 4 ਅਕਤੂਬਰ (ਪਰਮਜੀਤ ਸਿੰਘ ਬੱਗਾ)- ਪੰਜਾਬ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਪ੍ਰਾਪਰਟੀ ਕਾਰੋਬਾਰੀਆਂ ਦੀ ਮੁਸ਼ਕਲਾਂ ਪ੍ਰਤੀ ਹੁਣ ਤੱਕ ਕੋਈ ਵੀ ਗੰਭੀਰਤਾ ਨਾਲ ਕਦਮ ਨਹੀਂ ਚੁੱਕਿਆ ਜਿਸ ਕਾਰਨ ਆਮ ਲੋਕਾਂ ਨੂੰ ਐੱਨ.ਓ.ਸੀ. ਅਤੇ ਕੁਲੈਕਟਰ ...
ਅੰਮਿ੍ਤਸਰ, 4 ਅਕਤੂਬਰ (ਹਰਮਿੰਦਰ ਸਿੰਘ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੌਰਭ ਰਾਜ ਵਲੋਂ ਪ੍ਰਬੰਧਕੀ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੁਝ ਮੁਲਾਜ਼ਮਾਂ ਦੀਆਂ ਤਬਦੀਲੀਆਂ ਕੀਤੀਆਂ ਹਨ | ਇਸ ਦੌਰਾਨ ਇੰਸਪੈਕਟਰ ਪ੍ਰਦੀਪ ਕੁਮਾਰ ਨੂੰ ਜਨਰਲ ਸ਼ਾਖਾ ਤੋਂ ਕਮਿਸ਼ਨਰ ...
ਅੰਮਿ੍ਤਸਰ, 4 ਅਕਤੂਬਰ (ਹਰਮਿੰਦਰ ਸਿੰਘ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਇਕ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸਥਾਨਕ ਗੋਲਬਾਗ ਨੇੜੇ ਇਕ ਘਰ ਦੇ ਬਾਹਰ ਪਏ ਛੱਜੇ ਨੂੰ ਤੋੜਿਆ ਗਿਆ | ਏ. ਟੀ. ਪੀ. ਪਰਮਜੀਤ ਸਿੰਘ ਅਤੇ ਏ. ਟੀ. ਪੀ. ਵਜ਼ੀਰ ਰਾਜ ਦੀ ਆਗਵਾਈ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਹਰਪ੍ਰੀਤ ਸਿੰਘ ਆਹਲੂਵਾਲੀਆ ਵਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨਾਲ ਮੁਲਾਕਾਤ ਕੀਤੀ ਗਈ | ਇਸ ਸੰਬੰਧੀ ਆਹਲੂਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ...
ਛੇਹਰਟਾ, 4 ਅਕਤੂਬਰ (ਸੁਰਿੰਦਰ ਸਿੰਘ ਵਿਰਦੀ, ਵਡਾਲੀ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਲੋਂ ਸ੍ਰੀ ਅੰਮਿ੍ਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ...
ਅੰਮਿ੍ਤਸਰ, 4 ਅਕਤੂਬਰ (ਹਰਮਿੰਦਰ ਸਿੰਘ)- ਸ਼ਹਿਰ ਵਿਚ ਹੋਣ ਵਾਲੀਆਂ ਸਾਰੀਆਂ ਸੰਬੰਧੀ ਸੂਚੀਆਂ ਤਿਆਰ ਕਰਕੇ ਦੇਣ ਲਈ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੂੰ ਦਿੱਤੇ ਦੋ ਦਿਨ ਦਾ ਸਮਾਂ ਨਿਕਲਣ ਤੋਂ ਬਾਅਦ ਬਿਲਡਿੰਗ ਵਿਭਾਗ ਵਲੋਂ ਇਹ ਸੂਚੀਆਂ ਤਿਆਰ ਕਰਨ ਲਈ ਹੋਰ ਕੁਝ ...
ਅੰਮਿ੍ਤਸਰ, 4 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਹਾਊਸ ਦੀ ਬੈਠਕ ਅਗਲੇ ਦਿਨਾਂ ਵਿਚ ਹੋਣ ਦੀ ਪੂਰੀ ਸੰਭਾਵਨਾ ਬਣਦੀ ਜਾ ਰਹੀ ਹੈ | ਇਸ ਸੰਬੰਧ ਵਿਚ ਬੀਤੇ ਦਿਨ ਮੇਅਰ ਅਤੇ ਕੌਂਸਲਰਾਂ ਦਰਮਿਆਨ ਬੈਠਕ ਹੋਈ ਜਿਸ ਵਿਚ ਨਗਰ ਨਿਗਮ ਦੇ ਕੰਮਾਂ ਤੋਂ ਇਲਾਵਾ ਸ਼ਹਿਰ ਦੇ ...
ਰਾਜਾਸਾਂਸੀ, 4 ਅਕਤੂਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਵਲੋਂ ਵੱਡੀ ਗਿਣਤੀ 'ਚ ਇਕ ਯਾਤਰੀ ਕੋਲੋਂ ਭਾਰਤੀ ਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ | ਅੰਮਿ੍ਤਸਰ ਕਸਟਮ ਵਿਭਾਗ ਨੇ ...
ਅੰਮਿ੍ਤਸਰ, 4 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਸਥਿਤ ਇਤਿਹਾਸਕ ਗੁ: ਸ੍ਰੀ ਪੰਜਾ ਸਾਹਿਬ ਦੇ ਹਦੂਦ ਅੰਦਰ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਯੂਨਿਟ ਵਲੋਂ ਜੁੱਤੀਆਂ ਪਾ ਕੇ ਵਿਚਰਨ ਦਾ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰ ਕੋਛੜ)- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਲ 12 ਜੁਲਾਈ ਨੂੰ ਖ਼ਤਮ ਹੋਣ ਦੇ ਬਾਅਦ ਕੁਝ ਨਵੇਂ ਮੈਂਬਰਾਂ ਦੀ ਨਿਯੁਕਤੀ ਨੂੰ ਲੈ ਕੇ ਉੱਠੇ ਵਿਵਾਦ ਦੇ ਚੱਲਦਿਆਂ ਪਾਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ...
ਅੰਮਿ੍ਤਸਰ, 4 ਅਕਤੂਬਰ (ਹਰਮਿੰਦਰ ਸਿੰਘ)- ਭਗਵਾਨ ਸ੍ਰੀ ਵਾਲਮੀਕਿ ਪ੍ਰਗਟ ਦਿਵਸ ਸੰਬੰਧੀ ਨਗਰ ਨਿਗਮ ਅੰਮਿ੍ਤਸਰ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਲੈ ਕੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੀ ਕੇਂਦਰੀ ਵਾਲਮੀਕਿ ਮੰਦਰ ਹਾਥੀ ...
ਅੰਮਿ੍ਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)- ਬਾਰ ਕੌਂਸਲ ਆਫ਼ ਇੰਡੀਆ ਨਵੀਂ ਦਿੱਲੀ ਵਲੋਂ ਖ਼ਾਲਸਾ ਕਾਲਜ ਆਫ਼ ਲਾਅ ਦੇ ਬੁਨਿਆਦੀ ਢਾਂਚੇ, ਅਧਿਆਪਕਾਂ ਦੇ ਵਿੱਦਿਅਕ ਪੱਧਰ ਨੂੰ ਧਿਆਨ 'ਚ ਰੱਖਦਿਆਂ ਵਿੱਦਿਅਕ ਸੈਸ਼ਨ 2022-23 ਤੋਂ ਬੀ.ਏ. ਐੱਲ.ਐੱਲ.ਬੀ. (5 ਸਾਲਾ ਕੋਰਸ) ਦਾ ਇਕ ਹੋਰ ...
ਅੰਮਿ੍ਤਸਰ, 4 ਅਕਤੂਬਰ (ਜੱਸ)- ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ: ਪਰਮਜੀਤ ਸਿੰਘ ਕੱਟੂ ਨੂੰ ਭਾਰਤ ਦੇ ਰਾਸ਼ਟਪਤੀ ਵਲੋਂ ਸਨਮਾਨਿਤ ਕੀਤਾ ਗਿਆ ਹੈ | ਕਾਲਜ ਪਿ੍ੰਸੀਪਲ ਡਾ: ਮਹਿਲ ਸਿੰਘ ਨੇ ਦੱਸਿਆ ਕਿ ਅਧਿਆਪਨ ਦੇ ਨਾਲ ਨਾਲ ਫ਼ਿਲਮੀ ਖੇਤਰ 'ਚ ਰੁਚੀ ਰੱਖਣ ...
ਅੰਮਿ੍ਤਸਰ, 4 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਦੁਰਗਿਆਣਾ ਕਮੇਟੀ ਵਲੋਂ ਦੁਸਹਿਰਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਨਾਲ ਹੀ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਵੱਖ-ਵੱਖ ਅਹੁਦੇਦਾਰਾਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਵੀ ਲਗਾਈ ...
ਹਰੀਕੇ ਪੱਤਣ, 4 ਅਕਤੂਬਰ (ਸੰਜੀਵ ਕੁੰਦਰਾ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਵਿਖੇ ਗਿਆਰਵੀਂ ਜਮਾਤ ਦੇ ਆਰਟਸ ਤੇ ਕਾਮਰਸ ਸੈਕਸ਼ਨ ਦੇ ਵਿਦਿਆਰਥੀਆਂ ਦਾ 'ਪ੍ਰਸਨੈਲਿਟੀ ਡਿਵੈਲਪਮੈਂਟ' ...
ਅੰਮਿ੍ਤਸਰ, 4 ਅਕਤੂਬਰ (ਗਗਨਦੀਪ ਸ਼ਰਮਾ)-ਰਾਯਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਡਾ: ਏ. ਐੱਫ਼. ਪਿੰਟੋ ਅਤੇ ਡਾਇਰੈਕਟਰ ਡਾ: ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਪੰਜਾਬ ਗਰਲਜ਼ ਬਟਾਲੀਅਨ ਦੇ ਐੱਨ.ਸੀ.ਸੀ. ਕੈਡਿਟਾਂ ਨੇ 'ਪੁਨੀਤ ਸਾਗਰ' ਸਫ਼ਾਈ ਮੁਹਿੰਮ ਦੇ ਹਿੱਸੇ ਵਜੋਂ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਸੁਖਨ ਦੇ ਵਾਰਿਸ ਸਯਦ ਵਾਰਿਸ ਸ਼ਾਹ ਦੀ 300ਵੀਂ ਜਨਮ ਵਰ੍ਹੇਗੰਢ ਮਨਾਈ ਗਈ | ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਜਗਤ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਵਿਖੇ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵਲੋਂ ਅੰਮਿ੍ਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ 488ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਸਕੂਲ ਭਾਸ਼ਣ ...
ਅੰਮਿ੍ਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਦੇ ਸੀਨੀਅਰ ਆਗੂ ਸਵ: ਭਾਗ ਸਿੰਘ ਅਣਖੀ ਵਲੋਂ 2015 ਵਿਚ ਸਥਾਪਤ ਕੀਤੀ ਗਈ ਸੰਸਥਾ ਦੀ ਸਿੱਖ ਫੋਰਮ ਨੂੰ ਮੁੜ ਸੁਰਜੀਤ ਕਰਨ ਹਿਤ ਵਿਸ਼ੇਸ਼ ਇਕੱਤਰਤਾ ਪ੍ਰਧਾਨ ਪ੍ਰੋ: ਹਰੀ ਸਿੰਘ ਸੰਧੂ ਦੀ ਅਗਵਾਈ ਵਿਚ ਗਰੀਨ ...
ਵੇਰਕਾ, 4 ਅਕਤੂਬਰ (ਪਰਮਜੀਤ ਸਿੰਘ ਬੱਗਾ)- ਪੁਰਾਣੀ ਤੇ ਨਿੱਜੀ ਰੰਜਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਅੱਧੀ ਦਰਜਨ ਤੋਂ ਵਧੇਰੇ ਦੇ ਕਰੀਬ ਲੋਕਾਂ ਵਲੋਂ ਘਰ ਅੰਦਰ ਦਾਖਲ ਹੋਕੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕੀਤੇ ਹਸਪਤਾਲ ਵਿਖੇ ਜੇਰੇ ਇਲਾਜ ...
ਛੇਹਰਟਾ, 4 ਅਕਤੂਬਰ (ਵਡਾਲੀ)- ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ-56 ਦੇ ਇਲਾਕਾ ਘੁਮਿਆਰਾਂ ਵਾਲਾ ਮੁਹੱਲਾ ਛੋਟਾ ਹਰੀਪੁਰਾ ਵਿਖੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਲਈ ਕਰੀਬ 22 ਲੱਖ ਦੀ ਲਾਗਤ ਦੇ ਨਾਲ ਨਵਾਂ ਟਿਊਬਵੈੱਲ ਲਗਾਉਣ ਦਾ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਆਰ. ਟੀ. ਆਈ. ਐਕਟੀਵਿਸਟ ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ ਅੰਦਰੂਨ ਇਲਾਕੇ 'ਚ ਨਗਰ ਸੁਧਾਰ ਟਰੱਸਟ ਦਫਤਰ ਵਾਲੀ ਜਗ੍ਹਾ 'ਤੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ...
ਅੰਮਿ੍ਤਸਰ, 4 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਵਿਧਾਨ ਸਭਾ ਇਜਲਾਸ ਭਰੋਸੇ ਦਾ ਮਤਾ ਲਿਆਉਣ ਸੰਬੰਧੀ ਰਾਜਪਾਲ ਨੂੰ ਕਥਿਤ ਤੌਰ 'ਤੇ ਗਲਤ ਜਾਣਕਾਰੀ ਦੇ ਕੇ ਉਨ੍ਹਾਂ ਦਾ ਅਪਮਾਨ ਕਰਨ ਅਤੇ ਸੰਵਿਧਾਨ ਦੀ ਉਲੰੰਘਣਾ ਕਰਨ ਦਾ ਦੋਸ਼ ਲਗਾਉਂਦੇ ...
ਅੰਮਿ੍ਤਸਰ, 4 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਰੈਵੀਨਿਊ ਪਟਵਾਰ ਯੂਨੀਅਨ ਦਾ ਵਿਵਾਦ ਅੱਜ ਉਸ ਵੇਲੇ ਹੋਰ ਭਖ ਗਿਆ ਜਦੋਂ ਕਿ ਇਕ ਧੜੇ ਨੇ ਦਾਅਵਾ ਕੀਤਾ ਕਿ ਯੂਨੀਅਨ ਦੇ ਜ਼ਿਲ੍ਹਾ ਸਰਪ੍ਰਸਤ ਬਣਾਏ ਗਏ ਆਗੂ ਕੁਲਵੰਤ ਸਿੰਘ ਡੇਹਰੀਵਾਲ ਦਾ ਅਹੁਦਾ ਪੰਜਾਬ ਇਕਾਈ ਵਲੋਂ ...
ਜੰਡਿਆਲਾ ਗੁਰੂ, 4 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)- ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈੱਡਰੇਸ਼ਨ ਏਟਕ ਮੰਡਲ ਜੰਡਿਆਲਾ ਗੁਰੂ ਵਲੋਂ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ 'ਤੇ ਹਰਦੀਪ ਸਿੰਘ ਸੁੱਖੇਵਾਲ ਦੀ ਅਗਵਾਈ ਹੇਠ ਲੜੀਵਾਰ ਰੋਸ ਰੈਲੀ ਜੰਡਿਆਲਾ ਗੁਰੂ ...
ਨਵਾਂ ਪਿੰਡ, 4 ਅਕਤੂਬਰ (ਜਸਪਾਲ ਸਿੰਘ)- ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅੰਮਿ੍ਤਸਰ ਦੇ ਮੈਡੀਕਲ ਐਮਰਜੈਂਸੀ ਵਿਭਾਗ ਵਲੋਂ 3 ਰੋਜ਼ਾ ਪੋਸਟ ਗ੍ਰੈਜੂਏਟ ਮੀਟ 2022 ਕਰਵਾਈ ਗਈ ਜਿਸ 'ਚ ਮਕੈਨੀਕਲ ਵੈਂਟੀਲੇਸ਼ਨ, ਹੀਮੋਡਾਇਨੇਕਿਮਸ ਅਤੇ 2 ਡੀ ਈਕੋ ...
ਚੌਕ ਮਹਿਤਾ, 4 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)- ਕਸਬਾ ਮਹਿਤਾ ਚੌਕ ਕਿਸੇ ਪਹਿਚਾਣ ਦਾ ਮੁਹਥਾਜ਼ ਨਹੀਂ ਹੈ | ਇੱਥੇ ਦਮਦਮੀ ਟਕਸਾਲ ਦਾ ਹੈੱਡਕੁਆਟਰ ਹੋਣ ਕਰਕੇ ਇਸ ਕਸਬੇ ਨੂੰ ਸੰੰਸਾਰ ਦੇ ਕੋਨੇ-ਕੋਨੇ ਵਿਚ ਜਾਣਿਆ ਜਾਂਦਾ ਹੈ ਪਰ ਸਰਕਾਰਾਂ ਅਤੇ ਸਿਆਸੀ ਆਗੂਆਂ ਦੀ ...
ਅੰਮਿ੍ਤਸਰ, 4 ਅਕਤੂਬਰ (ਜਸਵੰਤ ਸਿੰੰਘ ਜੱਸ)- ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸੰਬੰਧ 'ਚ ਹਰ ਸਾਲ ਦੀ ਤਰ੍ਹਾਂ ਇਨੀਂ ਦਿਨੀਂ ਗੁਰੂ ਅੰਮਿ੍ਤਸਰ ਵਿਖੇ ਪੁੱਜੇ ਹੋਏ ਹਨ | ...
ਅੰਮਿ੍ਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਤੌਰ 'ਤੇ ਹੋਂਦ 'ਚ ਆਉਣ ਪਿੱਛੇ ਕੇਂਦਰ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਤੇ ਬਾਦਲਕਿਆਂ ਦੀ ਨਿੱਜ ਸਵਾਰਥ ਤੋਂ ਪ੍ਰੇਰਿਤ ਸਿਆਸਤ ਹੈ | ਇਹ ਪ੍ਰਗਟਾਵਾ ਸਰਬੱਤ ...
ਅੰਮਿ੍ਤਸਰ, 4 ਅਕਤੂਬਰ (ਰੇਸ਼ਮ ਸਿੰਘ)- 2018 'ਚ ਜੋੜਾ ਫਾਟਕ 'ਤੇ ਵਾਪਰੇ ਦੁਖਦਾਈ ਦੁਸਿਹਰਾ ਹਾਦਸੇ ਤੋਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਸਬਕ ਲੈ ਰਹੀ ਹੈ ਜਿਸ ਕਾਰਨ ਇਸ ਵਾਰ ਕੇਵਲ ਸ਼ਹਿਰ ਦੀਆਂ 6 ਪ੍ਰਮੁਖ ਥਾਵਾਂ 'ਤੇ ਹੀ ਦੁਸਹਿਰਾ ਮਨਾਉਣ ਦੀ ਮੰਜੂਰੀ ਦਿੱਤੀ ਗਈ ਹੈ ਜਿਥੇ ...
ਅੰਮਿ੍ਤਸਰ, 4 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਅੰਮਿ੍ਤਸਰ ਖੇਤਰੀ ਪਾਸਪੋਰਟ ਅਧਿਕਾਰੀ ਸ਼ਮਸ਼ੇਰ ਬਹਾਦਰ ਸਿੰਘ ਨੇ ਲੋਕਾਂ ਨੂੰ ਏਜੰਟਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ | ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਪਾਸਪੋਰਟ ਲਈ ਅਪਲਾਈ ਕਰਨਾ ਬਹੁਤ ਆਸਾਨ ਅਤੇ ਸਰਲ ...
ਬਾਬਾ ਬਕਾਲਾ ਸਾਹਿਬ, 4 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਗੁਰੂੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਸੰਚਾਲਿਤ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਗਾਂਧੀ ਜੈਅੰਤੀ ਦੇ ਸਬੰਧ ਵਿਚ ਕਾਲਜ ਦੇ ਓ.ਐੱਸ.ਡੀ. ਡਾ. ਤੇਜਿੰਦਰ ਕੌਰ ਸ਼ਾਹੀ ਦੀ ...
ਅੰਮਿ੍ਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਜੋ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਵੱਡੇ ਪੱਧਰ 'ਤੇ ਕਰਵਾਏ ਜਾ ਰਹੇ ਹਨ, ਵਿਚ ਸ਼ਮੂਲੀਅਤ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX