ਬਠਿੰਡਾ, 4 ਅਕਤੂਬਰ (ਅਵਤਾਰ ਸਿੰਘ)-ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਅੱਜ ਬਹੁਤ ਹੀ ਧੂਮਧਾਮ ਨਾਲ ਬਠਿੰਡਾ ਸ਼ਹਿਰ ਦੇ ਕਈ ਇਲਾਕਿਆਂ ਵਿਚ ਮਨਾਇਆ ਜਾ ਰਿਹਾ ਹੈ | ਇਸ ਦੇ ਸਬੰਧ ਵਿਚ ਕਈ ਥਾਵਾਂ 'ਤੇ ਰਾਮਲੀਲਾ ਕੀਤੀਆਂ ਜਾ ਰਹੀਆਂ ਸਨ | ਦੁਸਹਿਰੇ ਦੇ ਨਾਲ ਹੀ ਰਾਮਲੀਲਾਵਾਂ ਦੀ ਵੀ ਸਮਾਪਤੀ ਹੋ ਗਈ ਹੈ | ਅੱਜ 5 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸਹਿਰੇ ਨੂੰ ਮਹਾਂਨਗਰ ਦੇ ਨਾਂਅ ਨਾਲ ਜਾਣ ਜਾਂਦੇ ਸ਼ਹਿਰ ਬਠਿੰਡਾ ਵਿਚ ਰਾਵਣ, ਮੇਘਨਾਦ ਅਤੇ ਕੁੰਭਕਰਣ ਅਤੇ ਤਾੜਕਾ ਨੂੰ ਜਲਾਇਆ ਜਾਵੇਗਾ | ਇਨ੍ਹਾਂ ਪੁਤਲਿਆਂ 'ਤੇ ਕਰੀਬ 5 ਤੋਂ ਲੈ ਕੇ 10 ਲੱਖ ਰੁਪਏ ਖ਼ਰਚ ਦੀ ਸੰਭਾਵਨਾ ਹੈ | ਸ਼ਹਿਰ ਦੇ ਐਮ.ਐੱਸ. ਡੀ ਸਕੂਲ, ਐਨ.ਐਫ.ਐਲ ਕਾਲੋਨੀ, ਥਰਮਲ ਕਾਲੋਨੀ, ਰੇਲਵੇ ਗਰਾੳਾੂਡ, ਅਰਜਨ ਨਗਰ 'ਚ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਆਮ ਤੌਰ 'ਤੇ ਸ਼ਹਿਰ 'ਚ ਤਿੰਨ ਹੀ ਬੁੱਤ ਜਲਾਏ ਜਾਂਦੇ ਸਨ, ਪਰ ਹੁਣ ਇਸ ਵਾਰ ਆਬਾਦੀ ਕਈ ਗੁਣਾਂ ਵਧਣ ਕਾਰਨ ਰਾਵਣ ਵੀ ਜ਼ਿਆਦਾ ਬਣਾਏ ਜਾਂਦੇ ਹਨ | ਰਾਮਲੀਲਾ ਸੰਸਥਾਵਾਂ ਵਲੋ ਕਈ ਥਾਵਾਂ 'ਤੇ ਰਾਮਲੀਲਾਵਾਂ ਖੇਡਣ ਕਾਰਨ ਸੰਸਥਾ ਆਪਣੇ-ਆਪਣੇ ਇਲਾਕੇ ਵਿਚ ਦੁਸਹਿਰਾ ਵੀ ਮਨਾਉਣ ਲੱਗ ਗਈਆਂ ਹਨ | ਕਈ ਦਿਨਾਂ ਤੋਂ ਕਾਰੀਗਰ ਰਾਵਣ ਆਦਿ ਦੇ ਬੱੁਤ ਬਣਾਉਣ 'ਚ ਲੱਗੇ ਹੋਏ ਹਨ ਅਤੇ ਬੁੱਤ (ਪੁਤਲੇ) ਲਗਭਗ ਤਿਆਰ ਹੋ ਚੁੱਕੇ ਹਨ | ਦੁਸਹਿਰੇ ਦੇ ਕਾਰਨ ਇਨ੍ਹਾਂ ਥਾਵਾਂ ਦੀ ਸੁਰੱਖਿਆ ਲਈ ਪੁਲਿਸ ਵਲੋਂ ਖ਼ਾਸ ਪ੍ਰਬੰਧ ਕੀਤੇ ਗਏ ਹਨ | ਇਨ੍ਹਾਂ ਪੁਤਲਿਆਂ ਨੂੰ ਬਣਾਉਣ ਲਈ ਉੱਤਰਾਖੰਡ ਆਦਿ ਸੂਬਿਆਂ ਤੋਂ ਵਿਸ਼ੇਸ਼ ਤੌਰ 'ਤੇ ਕਾਰੀਗਰ ਬੁਲਾਏ ਗਏ ਹਨ | ਕਿਹੜੀਆਂ-ਕਿਹੜੀਆਂ ਧਾਰਮਿਕ ਸੰਸਥਾਵਾਂ ਦੁਸਹਿਰੇ ਕਿਥੇ-ਕਿਥੇ ਮਨਾ ਰਹੀਆਂ ਹਨ, ਜਿਵੇਂ ਕਿ ਰੇਲਵੇ ਡ੍ਰਮੇਟਿਕ ਕਲੱਬ ਵਲੋਂ ਰੇਲਵੇ ਸਟੇਡੀਅਮ, ਸ੍ਰੀ ਰਾਮ ਕਲਾ ਕੇਂਦਰ ਵਲੋਂ ਥਰਮਲ ਕਾਲੋਨੀ, ਮਾਨਵ ਸੇਵਾ ਵੈੱਲਫੇਅਰ ਸੁਸਾਇਟੀ ਵਲੋਂ ਅਰਜਨ ਨਗਰ ਵਿਖੇ, ਸ਼ਹਿਰ ਦਾ ਮੇਨ ਦੁਸਹਿਰਾ ਐਮ.ਐੱਸ. ਡੀ ਸਕੂਲ ਜੋ ਸਨਾਤਮ ਧਰਮ ਮਹਾਂਵੀਰ ਦਲ ਦੀ ਦੇਖ-ਰੇਖ ਹੇਠ ਅਤੇ ਐਨ.ਐਫ.ਐਲ ਕਾਲੋਨੀ ਵਿਖੇ ਵੀ ਮਨਾਇਆ ਜਾ ਰਿਹਾ ਹੈ |
ਸੰਗਤ ਮੰਡੀ, 4 ਅਕਤੂਬਰ (ਅੰਮਿ੍ਤਪਾਲ ਸ਼ਰਮਾ)-ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਗਹਿਰੀ ਬੁੱਟਰ ਦੇ ਉਦਾਸੀਨ ਡੇਰਾ ਬਾਬਾ ਜਵਾਹਰ ਦਾਸ ਦੇ ਗੱਦੀਨਸ਼ੀਨ ਸੰਤ ਬਾਬਾ ਰੁੱਖੜ ਦਾਸ ਬੀਤੀ ਰਾਤ ਭੌਤਿਕ ਸਰੀਰ ਤਿਆਗ ਕੇ ਬ੍ਰਹਮਲੀਨ ਹੋ ਗਏ | ਉਨ੍ਹਾਂ ਦੇ ...
ਫ਼ਿਰੋਜ਼ਪੁਰ, 4 ਅਕਤੂਬਰ (ਗੁਰਿੰਦਰ ਸਿੰਘ)- ਹੱਡੀਆਂ ਦੇ ਸਪੈਸ਼ਲਿਸਟ ਡਾਕਟਰ ਪਾਸੋਂ ਦਵਾਈ ਲੈਣ ਦੇ ਬਹਾਨੇ ਆਏ ਤਿੰਨ ਹਮਲਾਵਰਾਂ ਵਲੋਂ ਕਿਰਚ ਮਾਰ ਕੇ ਡਾਕਟਰ ਨੂੰ ਜ਼ਖ਼ਮੀ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ, ਡਾਕਟਰ ਦੀ ਜੇਬ ਵਿਚੋਂ ਨਗਦੀ ਕੱਢ ਕੇ ਬਾਥਰੂਮ ...
ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ)-ਉੱਘੇ ਸਮਾਜ ਸੇਵੀ ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ, ਦੇਸ਼ ਭਗਤ ਕਾਲਜ ਦੇ ਡਾਇਰੈਕਟਰ, ਬਾਬਾ ਕੁੰਦਨ ਸਿੰਘ ਲਾਅ ਕਾਲਜ ਦੇ ਪ੍ਰੈਜ਼ੀਡੈਂਟ ਦਵਿੰਦਰਪਾਲ ਸਿੰਘ ਰਿੰਪੀ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ...
ਬਰੇਟਾ, 4 ਅਕਤੂਬਰ (ਜੀਵਨ ਸ਼ਰਮਾ)- ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਸਕੂਲ ਪਿ੍ੰਸੀਪਲ ਭਾਰਤ ਦੀਪ ਗਰਗ ਵਲੋਂ ਵਿਦਿਆਰਥੀਆਂ ਨੂੰ ਦੱਸਿਆ ਕਿ ਭਗਵਾਨ ਸ੍ਰੀ ਰਾਮ ਚੰਦਰ ਨੇ ਸ਼ਾਰਦੀਆ ਨਵਰਾਤਰੀ ਦੇ ਦਸਵੇਂ ਦਿਨ ਰਾਵਣ ...
ਫ਼ਿਰੋਜ਼ਪੁਰ, 4 ਅਕਤੂਬਰ (ਰਾਕੇਸ਼ ਚਾਵਲਾ)- ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ...
ਬਠਿੰਡਾ, 4 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਈਨਿੰਗ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤ ਦੇ ਸੁਪਰੀਮ ਕੋਰਟ, ਹਾਈ ਕੋਰਟ ਤੇ ਨੈਸ਼ਨਲ ਗਰੀਨ ਟਿ੍ਬਿਊਨਲ ਦੁਆਰਾ ਜਾਰੀ ਵੱਖ-ਵੱਖ ਨਿਰਦੇਸ਼ਾਂ ਤਹਿਤ ਡਰਾਫ਼ਟ ...
ਬਠਿੰਡਾ, 4 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਦੀ ਤਿਆਰੀ ਲਈ 'ਪੰਜਾਬ ਸਰਕਾਰ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਦੀ ...
ਬਠਿੰਡਾ, 4 ਅਕਤੂਬਰ (ਅਵਤਾਰ ਸਿੰਘ)- ਵਿਸ਼ਵ ਪਸ਼ੂ ਭਲਾਈ ਦਿਵਸ ਨੂੰ ਮਨਾਉਣ ਸੰਬੰਧੀ ਜਾਣਕਾਰੀ ਦਿੰਦਿਆਂ ਡਾ: ਬਿਮਲ ਸ਼ਰਮਾ, ਪਿ੍ੰਸੀਪਲ ਕਮ ਜੁਆਇੰਟ ਡਾਇਰੈਕਟਰ, ਵੈਟਨਰੀ ਪੌਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ ਨੇ ਕਿਹਾ ਕਿ ਇਸ ਦਿਨ ਦਾ ...
ਬਠਿੰਡਾ, 4 ਅਕਤੂਬਰ (ਵੀਰਪਾਲ ਸਿੰਘ)-ਪੀ.ਡਬਲਿਊ.ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਸਥਾਨਕ ਇਕ ਪਾਰਕ ਵਿਖੇ ਹੋਈ, ਜਿਸ ਵਿਚ 7 ਅਕਤੂਬਰ ਨੂੰ ਨਗਰ ਕੌਂਸਲ ਦਫ਼ਤਰ ਭੁੱਚੋ ਮੰਡੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ...
ਨੰਦਗੜ੍ਹ, 4 ਅਕਤੂਬਰ (ਬਲਵੀਰ ਸਿੰਘ)- ਪੰਜਾਬ ਵਿਚ ਚਲਾਈ ਜਾ ਰਹੀ ਪਰਾਲੀ ਪ੍ਰਬੰਧਨ ਜਾਗਰੂਕਤਾ ਮੁਹਿੰਮ ਅਧੀਨ ਖੇਤੀਬਾੜੀ ਮੰਤਰੀ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਵਲੋਂ ਮੁੱਖ ...
ਨੰਦਗੜ੍ਹ, 4 ਅਕਤੂਬਰ (ਬਲਵੀਰ ਸਿੰਘ) ਜ਼ਿਲ੍ਹਾ ਬਠਿੰਡਾ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਨ ਸਟਾਪ ਸੈਂਟਰ (ਸਖੀ) ਬਠਿੰਡਾ ਦੇ ਚੇਅਰਮੈਨ ਸ਼ੌਕਤ ਅਹਿਮਦ ਪਰੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਸਮਾਜਿਕ ਸੁਰੱਖਿਆ ...
ਲਹਿਰਾ ਮੁਹੱਬਤ, 04 ਅਕਤੂਬਰ (ਭੀਮ ਸੈਨ ਹਦਵਾਰੀਆ)-ਲੋਕ ਦੋਖੀ ਫ਼ਿਰਕੂ ਸ਼ਕਤੀਆਂ ਵਲੋਂ ਪੰਜਾਬ ਅੰਦਰ ਪਿਛਲੇ ਦਿਨਾਂ ਵਿਚ ਖੜ੍ਹੇ ਕੀਤੇ ਜਾ ਰਹੇ ਫ਼ਿਰਕੂ ਤਣਾਅ ਦੇ ਮਾਹੌਲ ਅਤੇ ਕਿਸਾਨ ਆਗੂਆਂ ਖ਼ਿਲਾਫ਼ ਕੁੜ-ਪ੍ਰਚਾਰ ਦੀ ਲੋਕ ਮੋਰਚਾ ਪੰਜਾਬ ਨਿਖੇਧੀ ਕਰਦਾ ਹੈ | ...
ਬਠਿੰਡਾ, 4 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਸੂਬਾ ਪੱਧਰੀ ਖੇਡਾਂ ਵੱਖ-ਵੱਖ ਜ਼ਿਲਿ੍ਹਆਂ ਵਿਚ 11 ਅਕਤੂਬਰ ਤੋਂ ਸ਼ੁਰੂ ਹੋਣਗੀਆਂ, ਜੋ ਕਿ 22 ਅਕਤੂਬਰ ...
ਚਾਉਕੇ, 4 ਅਕਤੂਬਰ (ਮਨਜੀਤ ਸਿੰਘ ਘੜੈਲੀ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਅਧਿਆਪਕਾਂ ਨੂੰ ਸਮੇਂ-ਸਮੇਂ 'ਤੇ ਪੜ੍ਹਾਈ ਅਤੇ ਅਨੁਸ਼ਾਸਨ ਸਬੰਧੀ ਵਿਸ਼ਾ ਮਾਹਿਰਾਂ ਵਲੋਂ ਸੈਮੀਨਾਰ ਲਗਾ ਕੇ ਪੜ੍ਹਾਈ ਦੇ ...
ਬਠਿੰਡਾ, 4 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਝੋਨੇ ਦੀ ਕਟਾਈ ਦੇ ਚੱਲ ਰਹੇ ਸੀਜਨ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਹਰੇਕ ਪਿੰਡ ਵਿਚ ਖੇਤੀ ਮਸ਼ੀਨਰੀ ਦੀ ਮੈਪਿੰਗ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲੋੜਵੱਧ ਕਿਸਾਨ ਜ਼ੀਰੋ ਬਰਨਿੰਗ ਲਈ ਮਸ਼ੀਨਰੀ ਨੂੰ ...
ਗੋਨਿਆਣਾ, 4 ਅਕਤੂਬਰ (ਲਛਮਣ ਦਾਸ ਗਰਗ)- ਇੱਥੋਂ ਨਜ਼ਦੀਕੀ ਪਿੰਡ ਖੇਮੂਆਣਾ ਤੋਂ ਇਕ ਨਿੱਜੀ ਫਾਈਨਾਂਸ ਕੰਪਨੀ ਦੇ ਦੋ ਕਰਿੰਦਿਆਂ ਤੋਂ ਮਾਰੂ ਹਥਿਆਰਾਂ ਦੀ ਨੋਕ 'ਤੇ ਸੱਤਰ ਹਜ਼ਾਰ ਰੁਪਿਆ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ...
ਰਾਮਾਂ ਮੰਡੀ, 4 ਅਕਤੂਬਰ (ਤਰਸੇਮ ਸਿੰਗਲਾ)- ਤਿਉਹਾਰਾਂ ਦੇ ਮੱਦੇਨਜ਼ਰ ਸੀਨੀਅਰ ਪੁਲਿਸ ਕਪਤਾਨ ਜੇ. ਇਲਨਚੇਲੀਅਨ ਬਠਿੰਡਾ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਉੱਪ ਕਪਤਾਨ ਬੂਟਾ ਸਿੰਘ ਤਲਵੰਡੀ ਸਾਬੋ ਅਤੇ ਰਾਮਾਂ ਥਾਣਾ ਮੁਖੀ ਹਰਜੋਤ ਸਿੰਘ ਮਾਨ ਦੀ ਅਗਵਾਈ ਹੇਠ ਪੁਲਿਸ ...
ਬਠਿੰਡਾ, 4 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਜ਼ਿਲੇ੍ਹ ਅਧੀਨ ਪੈਂਦੇ ਪਿੰਡ ਨੰਗਲਾ ਦੇ ਏਸ਼ੀਅਨ ਸੋਨ ਤਗਮਾ ਜੇਤੂ ਖਿਡਾਰੀ ਚਰਨਜੀਤ ਸਿੰਘ ਨੇ 36ਵੀਆਂ ਕੌਮੀ ਖੇਡਾਂ ਦੇ ਰੋਇੰਗ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤ ਲਿਆ | ਅਹਿਮਦਾਬਾਦ (ਗੁਜਰਾਤ) ਵਿਖੇ ...
ਮਹਿਰਾਜ, 4 ਅਕਤੂਬਰ (ਸੁਖਪਾਲ ਮਹਿਰਾਜ)-ਸਾਬਕਾ ਮੁੱਖ ਮੰਤਰੀ ਕੈਪਟਨ ਦੇ ਨਜ਼ਦੀਕੀ ਐਸ ਐਸ ਬੋਰਡ ਦੇ ਸਾਬਕਾ ਮੈਂਬਰ ਪਿੰਡ ਦੇ ਹੋਣਹਾਰ ਨੌਜਵਾਨ ਰਾਹੁਲ ਸਿੱਧੂ ਮਹਿਰਾਜ ਆਪਣੇ ਸਾਥੀਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੇਰਣਾ ਸਦਕਾ ਭਾਰਤੀ ਜਨਤਾ ਪਾਰਟੀ ਵਿਚ ...
ਬਠਿੰਡਾ, 4 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ ਵਿਖੇ ਇੰਟਰ-ਸਕੂਲ ਲਿਟਰੇਚਰ ਫ਼ੈਸਟੀਵਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਸਕੂਲ ਦੇ ਨਿਰਦੇਸ਼ਕ ਬਰਨਿੰਦਰ ਪੌਲ ਸੇਖੋਂ, ਮਨਵੀਨ ਦੰਦੀਵਾਲ, ਨੀਤੂ ਪੁਰੋਹਿਤ ...
ਰਾਮਾਂ ਮੰਡੀ, 4 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਰਿਫਾਇਨਰੀ ਰੋਡ ਤੇ ਸਥਿਤ ਦ ਮਿਲੇਨੀਅਮ ਸਕੂਲ ਐਚ.ਐਮ.ਈ.ਐਲ ਟਾਊਨਸ਼ਿਪ ਦੇ ਵਿਦਿਆਰਥੀਆਂ ਨੇ ਅੰਤਰ ਸਕੂਲ ਹਿੰਦੀ ਵਾਦ-ਵਿਵਾਦ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਇਲਾਕੇ ਵਿਚ ਸਕੂਲ ਦਾ ਨਾਮ ਰੌਸ਼ਨ ਕੀਤਾ ...
ਨਥਾਣਾ, 4 ਅਕਤੂਬਰ (ਗੁਰਦਰਸ਼ਨ ਲੁੱਧੜ)- ਸਬ-ਤਹਿਸੀਲ ਕੈਂਪਸ ਨਥਾਣਾ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਦੀ ਸਥਾਨਕ ਇਕਾਈ ਦੀ ਚੋਣ ਲਈ ਵਿਸ਼ੇਸ਼ ਮੀਟਿੰਗ ਬੁਲਾਈ ਗਈ | ਇਸ ਮੌਕੇ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਲਵਾ ਨੇ ਸਮੂਹ ਨੰਬਰਦਾਰਾਂ ਨੂੰ ...
ਕੋਟਫੱਤਾ, 4 ਅਕਤੂਬਰ (ਰਣਜੀਤ ਸਿੰਘ ਬੁੱਟਰ)-ਇਲਾਕੇ ਦੇ ਪਿੰਡ ਰਾਮਗੜ੍ਹ ਭੂੰਦੜ ਦੇ ਦੋ ਭਰਾਵਾਂ ਮਾਸਟਰ ਮਨਪ੍ਰੀਤ ਸਿੰਘ ਅਤੇ ਫ਼ੌਜੀ ਜਸਪ੍ਰੀਤ ਸਿੰਘ ਨੇ 10 ਸਾਲ ਪਹਿਲਾਂ ਸਵਰਗਵਾਸ ਹੋ ਚੁੱਕੇ ਆਪਣੇ ਪਿਤਾ ਸਵਰਗੀ ਹਰਬੰਸ ਸਿੰਘ ਮਾਹਲ ਦੀ ਯਾਦ ਵਿਚ ਪਿੰਡ ਵਿਚ ...
ਬਠਿੰਡਾ, 4 ਅਕਤੂਬਰ (ਅਵਤਾਰ ਸਿੰਘ)- ਦੋਧੀ ਡੇਅਰੀ ਯੂਨੀਅਨ ਪੰਜਾਬ ਜ਼ਿਲ੍ਹਾ ਬਠਿੰਡਾ ਦੀਆਂ ਆਸ-ਪਾਸ ਦੀਆਂ ਮੰਡੀਆਂ ਦੇ ਪ੍ਰਧਾਨਾਂ ਦੀ ਸਾਂਝੀ ਮੀਟਿੰਗ ਜ਼ਿਲ੍ਹਾ ਦਫ਼ਤਰ ਵਿਚ ਹੋਈ | ਇਸ ਮੌਕੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਨੇ ਪ੍ਰੈਸ ...
ਬਠਿੰਡਾ, 4 ਅਕਤੂਬਰ (ਅਵਤਾਰ ਸਿੰਘ)- ਸਕੂਲ ਐਡ ਕਾਲਜ ਬੱਸ ਅਪਰੇਟਰ ਐਸੋਸੀਏਸ਼ਨ ਪੰਜਾਬ ਵਲੋਂ ਆਪਣੀਆਂ ਮੁੱਖ ਮੁਸ਼ਕਿਲਾਂ ਪੇਸ਼ ਕਰਨ ਸਬੰਧੀ ਇਕ ਪ੍ਰੈੱਸ ਕਾਨਫ਼ਰੰਸ ਬਠਿੰਡਾ ਪ੍ਰੈੱਸ ਕਲੱਬ ਵਿਖੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਕੀਤੀ | ...
ਨਥਾਣਾ, 4 ਅਕਤੂਬਰ (ਗੁਰਦਰਸ਼ਨ ਲੱੁਧੜ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਨਥਾਣਾ ਵਿਖੇ ਪ੍ਰਭਾਵਸ਼ਾਲੀ ਸਮਾਗਮ ਰਚਾ ਕੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਸਕੂਲ ਦੇ ਐਮ.ਡੀ ਸੁਖਜਿੰਦਰ ਸਿੰਘ ਅਤੇ ਪਿ੍ੰਸੀਪਲ ਜੋਤੀ ਸ਼ਰਮਾ ਨੇ ਸਕੂਲੀ ਬੱਚਿਆਂ ਨੂੰ ...
ਰਾਮਾਂ ਮੰਡੀ, 4 ਅਕਤੂਬਰ (ਤਰਸੇਮ ਸਿੰਗਲਾ)- ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਨੌਕਰੀ ਦੇਣ ਵਾਲੀਆਂ ਫ਼ਰਜ਼ੀ ਏਜੰਸੀਆਂ ਦਾ ਸ਼ਿਕਾਰ ਹੋ ਰਹੇ ਹਨ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਐਂਟੀ ਟੈਰੋਰਿਸਟ ਫ਼ਰੰਟ ਦੇ ਮੀਡੀਆ ...
ਤਲਵੰਡੀ ਸਾਬੋ, 4 ਅਕਤੂਬਰ (ਰਵਜੋਤ ਸਿੰਘ ਰਾਹੀ)- ਸਥਾਨਕ ਅਕਾਲ ਯੂਨੀਵਰਸਿਟੀ ਵਿਖੇ ਮਹਾਤਮਾ ਗਾਂਧੀ ਦਾ ਜਨਮ ਦਿਵਸ ਅਤੇ ਅੰਤਰ-ਰਾਸ਼ਟਰੀ ਅਹਿੰਸਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਨੂੰ ਦੋ ਭਾਗਾਂ 'ਚ ਵੰਡਿਆ ਗਿਆ | ਪ੍ਰੋਗਰਾਮ ਦੇ ...
ਬਠਿੰਡਾ, 4 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਕਾਊਾਟਰ ਇਟੈਂਲੀਜੈਂਸ ਵਿਭਾਗ ਬਠਿੰਡਾ ਦੇ ਹੌਲਦਾਰ ਨਿਰਮਲ ਸਿੰਘ ਬੁਲਾਡੇਵਾਲਾ ਨੇ ਪੈਸਿਆਂ ਨਾਲ ਭਰਿਆ ਹੋਇਆ ਲੱਭਿਆ ਇਕ ਬਟੂਆ ਵਿਭਾਗ ਦੇ ਇੰਚਾਰਜ ਇੰਸ. ਪਰਮਜੀਤ ਸਿੰਘ ਦੀ ਮੌਜੂਦਗੀ 'ਚ ਸਬੰਧਿਤ ਮਾਲਕ ਦੇ ਹਵਾਲੇ ...
ਰਾਮਾਂ ਮੰਡੀ, 4 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਰਿਫ਼ਾਇੰਨਰੀ ਰੋਡ 'ਤੇ ਸਥਿਤ ਦ ਮਿਲੇਨੀਅਮ ਸਕੂਲ ਐੱਚ.ਐਮ.ਈ.ਐਲ ਟਾਊਨਸ਼ਿਪ ਵਿਖੇ ਸਕੂਲ ਡਾਇਰੈਕਟਰ ਸ਼੍ਰੀਮਤੀ ਸੰਗੀਤਾ ਸਕਸੈਨਾ ਅਤੇ ਵਾਈਸ ਪਿ੍ੰਸੀਪਲ ਤਰੁਣ ਕੁਮਾਰ ਅਗਵਾਈ ਹੇਠ ਦੁਸਹਿਰੇ ਦਾ ਪਵਿੱਤਰ ਤਿਉਹਾਰ ...
ਲਹਿਰਾ ਮੁਹੱਬਤ, 4 ਅਕਤੂਬਰ (ਸੁਖਪਾਲ ਸਿੰਘ ਸੁੱਖੀ)- ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ ਵਲੋਂ ਬੱਚਿਆਂ ਨੂੰ ਦੇਸ਼ ਦੀ ਸੱਭਿਅਤਾ ਨਾਲ ਜੋੜਨ ਦੇ ਮਕਸਦ ਨਾਲ ਦੁਸ਼ਹਿਰੇ ਦਾ ਤਿਉਹਾਰ ਮਨਾਇਆ | ਇਸ ਮੌਕੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ...
ਬਠਿੰਡਾ, 4 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਸਪੈਸ਼ਲ ਸਟਾਫ਼ ਪੁਲਿਸ ਵਲੋਂ ਦੋ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਫ਼ਰਜ਼ੀ ਖਾਤੇ ਰਾਹੀਂ ਲੱਖਾਂ ਰੁਪਏ ਦੀਆਂ ਠੱਗੀਆਂ ...
ਬਠਿੰਡਾ, 4 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਬਠਿੰਡਾ ਵਲੋਂ ਬੀਤੇ ਕੱਲ੍ਹ ਇਕ ਪੈਟ੍ਰੋਲ ਪੰਪ ਦੇ ਨਾਪ-ਤੋਲ ਦੀ ਜਾਂਚ ਬਦਲੇ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਣ ਸਮੇਂ ਗਿ੍ਫ਼ਤਾਰ ਕੀਤੇ ਗਏ ਮੀਟਰੋਲੋਜੀ ਇੰਸਪੈਕਟਰ ਨੂੰ ਅੱਜ ਅਦਾਲਤ ...
ਤਲਵੰਡੀ ਸਾਬੋ, 4 ਅਕਤੂਬਰ (ਰਣਜੀਤ ਸਿੰਘ ਰਾਜੂ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸੈਕੰਡਰੀ ਸਕੂਲ ਵਿਚੋਂ 'ਚਿੱਟੇ' ਦੀ ਓਵਰਡੋਜ਼ ਕਾਰਣ ਮਰੇ ਪਿੰਡ ਦੇ ਨੌਜਵਾਨ ਦੀ ਲਾਸ਼ ਮਿਲਣ ਉਪਰੰਤ ਸੋਸ਼ਲ ਮੀਡੀਆ 'ਤੇ ਇਸ ਪਿੰਡ ਵਿਚ ਪਿਛਲੇ ਕੁਝ ...
ਮਹਿਰਾਜ, 4 ਅਕਤੂਬਰ (ਸੁਖਪਾਲ ਮਹਿਰਾਜ)-ਪੰਜਾਬੀ ਯੂਨੀਵਰਸਿਟੀ ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਸੱਤ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਚਾਰ ਰੋਜ਼ਾ ਯੂਥ ਫ਼ੈਸਟੀਵਲ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਹਨ | ਇਸ ਸੰਬੰਧੀ ਕਾਲਜ ਦੇ ...
ਰਾਮਾਂ ਮੰਡੀ, 4 ਅਕਤੂਬਰ (ਤਰਸੇਮ ਸਿੰਗਲਾ)- ਪੁਲਿਸ ਉੱਪ ਕਪਤਾਨ ਬੂਟਾ ਸਿੰਘ ਤਲਵੰਡੀ ਸਾਬੋ ਅਤੇ ਰਾਮਾਂ ਥਾਣਾ ਮੁਖੀ ਹਰਜੋਤ ਸਿੰਘ ਮਾਨ ਦੀ ਅਗਵਾਈ ਹੇਠ ਹੌਲਦਾਰ ਸੁਖਰਾਜ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਪਿੰਡ ਬੰਗੀ ਰੁਲਦੂ ਵਿਖੇ ਰੁਲਦੂ ਸਿੰਘ ਦੇ ਖੇਤ ...
ਬਠਿੰਡਾ, 4 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਸਥਿਤ ਦਫ਼ਤਰ ਸਾਹਮਣੇ ਆਪਣੀਆਂ ਮੰਗਾਂ ਲਈ ਪਿਛਲੇ ਡੇਢ ਮਹੀਨੇ ਤੋਂ ਮਜ਼ਦੂਰਾਂ ਨੇ ਮਜ਼ਦੂਰ ਮੁਕਤੀ ਮੋਰਚਾ ਦੇ ਝੰਡੇ ਹੇਠ ...
ਭੁੱਚੋ ਮੰਡੀ, 4 ਅਕਤੂਬਰ (ਬਿੱਕਰ ਸਿੰਘ ਸਿੱਧੂ)-ਪਿਛਲੇ ਦਿਨੀਂ ਪਿੰਡ ਤੁੰਗਵਾਲੀ ਵਿਚ ਕਿਸਾਨ ਆਗੂ ਸਰਬਜੀਤ ਸਿੰਘ ਵਲੋਂ ਪੱਤਰਕਾਰ ਸੁਰੇਸ਼ ਜਿੰਦਲ ਅਤੇ ਉਸ ਦੀ ਪਤਨੀ ਪਰਵੀਨ ਜਿੰਦਲ 'ਤੇ ਗੋਲੀਆਂ ਚਲਾਏ ਜਾਣ ਦੀ ਪ੍ਰੈਸ ਕਲੱਬ ਭੁੱਚੋ ਅਤੇ ਭਾਰਤੀ ਕਿਸਾਨ ਯੂਨੀਅਨ ...
ਬਠਿੰਡਾ, 4 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਰੈੱਡਕਲਿਫ਼ ਸਕੂਲ, ਨਰੂਆਣਾ (ਬਠਿੰਡਾ) ਵਿਖੇ ਦੁਸਹਿਰੇ ਦਾ ਤਿੁੳਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਕੂਲ ਪਿ੍ੰਸੀਪਲ ਧਵਨ ਕੁਮਾਰ ਨੇ ਦੱਸਿਆ ਕਿ ਦੁਸਹਿਰਾ ਬੁਰਾਈ 'ਤੇ ਚੰਗਿਆਈ ਦੀ ...
ਰਾਮਾਂ ਮੰਡੀ, 4 ਅਕਤੂਬਰ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)- ਸਥਾਨਕ ਸ਼ਹਿਰ ਦੇ ਬੰਗੀ ਰੋਡ 'ਤੇ ਸਥਿਤ ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਪਿ੍ੰਸੀਪਲ ਮੈਡਮ ਮੋਨਿਕਾ ਧੀਮਾਨ ਦੀ ਵਿਸ਼ੇਸ਼ ਅਗਵਾਈ ਹੇਠ ਦੁਸਹਿਰੇ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਇਸ ਮੌਕੇ ...
ਬਠਿੰਡਾ, 4 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੱੁਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਰਾਜ ਪੱਧਰੀ ਖੇਡਾਂ 11 ਅਕਤੂਬਰ 2022 ਤੋਂ 22 ਅਕਤੂਬਰ 2022 ...
ਬੱਲੂਆਣਾ, 4 ਅਕਤੂਬਰ (ਹਰਜਿੰਦਰ ਸਿੰਘ ਗਰੇਵਾਲ)-ਪਿੰਡ ਸਰਦਾਰਗੜ੍ਹ ਵਿਖੇ ਜਾਅਲੀ ਚੱਲ ਰਹੀਆਂ ਬਿਜਲੀ ਦੀਆਂ ਮੋਟਰਾਂ ਦੀ ਚੈਕਿੰਗ ਕਰਨ ਆਏ ਬਿਜਲੀ ਅਧਿਕਾਰੀ ਤੋਂ ਇਕ ਵਿਅਕਤੀ ਨੇ ਚੈਕਿੰਗ ਰਜਿਸਟਰ ਖੋਹਣ ਦੀ ਕੋਸ਼ਿਸ਼ ਕੀਤੀ ਤੇ ਗੱਡੀ ਲਗਾ ਕੇ ਅਧਿਕਾਰੀ ਦੇ ਜਾਣ ਦਾ ...
ਰਾਮਾਂ ਮੰਡੀ, 4 ਅਕਤੂਬਰ (ਤਰਸੇਮ ਸਿੰਗਲਾ)- ਪਿੱਛਲੇ ਕਰੀਬ ਇੱਕ ਹਫ਼ਤੇ ਤੋਂ ਨਹਿਰੀ ਪਾਣੀ ਦੀ ਬੰਦੀ ਹੋਣ ਕਾਰਨ ਨੇੜਲੇ ਪਿੰਡ ਮਲਕਾਣਾ ਦੇ ਕਿਸਾਨਾਂ ਨੂੰ ਫ਼ਸਲਾਂ ਲਈ ਤਾਂ ਕੀ ਪੀਣ ਲਈ ਵੀ ਨਹਿਰੀ ਪਾਣੀ ਨਹੀਂ ਮਿਲ ਰਿਹਾ | ਇਹ ਗੱਲ ਪਿੰਡ ਦੇ ਕਿਸਾਨ ਯੂਨੀਅਨ ...
ਗੋਨਿਆਣਾ, 4 ਅਕਤੂਬਰ (ਬਰਾੜ ਆਰ. ਸਿੰਘ)- ਗੋਨਿਆਣਾ-ਜੈਤੋ ਬਾਈਪਾਸ ਤੋਂ ਬਠਿੰਡਾ ਵੱਲ ਜਾਂਦੀ ਸੜਕ ਐਨੀ ਖ਼ਸਤਾ ਹਾਲ ਹੋ ਚੁੱਕੀ ਹੈ ਕਿ ਸੜਕ 'ਤੇ ਥਾਂ-ਥਾਂ 'ਤੇ ਵੱਡੇ-ਵੱਡੇ ਖੱਡੇ ਪਏ ਹੋਏ ਹਨ, ਜਿਸ ਨਾਲ ਮਸ਼ੀਨਰੀ ਦਾ ਤਾਂ ਬੁਰਾ ਹਾਲ ਹੁੰਦਾ ਹੀ ਹੈ ਸਗੋਂ ਕਈ ਦੁਰਘਟਨਾਵਾਂ ...
ਭਗਤਾ ਭਾਈਕਾ, 4 ਅਕਤੂਬਰ (ਸੁਖਪਾਲ ਸਿੰਘ ਸੋਨੀ)- ਪੀ. ਐਸ. ਪੀ.ਸੀ.ਐਲ ਤੇ ਪੀ. ਐਸ.ਟੀ.ਸੀ.ਐਲ ਕੰਟਰੇਟ ਵਰਕਰ ਯੂਨੀਅਨ ਪੰਜਾਬ ਵਲੋਂ ਬਿਜਲੀ ਬੋਰਡ ਦੇ ਸਥਾਨਕ ਸਟੋਰ ਵਿਚੋਂ ਕੁਝ ਠੇਕਾ ਕਾਮਿਆਂ ਨੂੰ ਹਟਾਏ ਜਾਣ ਦੇ ਰੋਸ ਵਿਚ ਸਾਥੀ ਕਾਮਿਆਂ ਵਲੋਂ ਅੱਜ ਸਟੋਰ ਦੇ ਗੇਟ ਅੱਗੇ ...
ਮਹਿੰਦਰ ਸਿੰਘ ਰੂਪ ਭਾਗੀਵਾਂਦਰ, 4 ਅਕਤੂਬਰ-ਵੱਡੀ ਆਬਾਦੀ ਵਾਲੇ ਪਿੰਡ ਭਾਗੀਵਾਂਦਰ ਦਾ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਦੋ ਟੈਂਕਾਂ ਵਾਲਾ ਵਾਟਰ ਵਰਕਸ ਨਹਿਰੀ ਪਾਣੀ ਦੀ ਸਿੱਧੀ ਸਪਲਾਈ ਬੰਦ ਹੋਣ ਕਾਰਨ ਅੱਜ-ਕੱਲ੍ਹ ਨਹਿਰੀ ਪਾਣੀ ਤੋਂ ਅਪਾਹਜ ਵਾਟਰ ਵਰਕਸ ਵਜੋਂ ...
ਬਠਿੰਡਾ, 4 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਟੀਚਰਜ਼ ਹੋਮ ਵਿਖੇ ਡੈਮੋਕ੍ਰੇਟਿਕ ਟੀਚਰ ਫ਼ਰੰਟ (ਡੀ.ਟੀ.ਐਫ) ਬਲਾਕ ਗੋਨਿਆਣਾ ਮੰਡੀ ਦੀ 15 ਮੈਂਬਰੀ ਬਲਾਕ ਕਮੇਟੀ ਦੀ ਚੋਣ ਅਬਜ਼ਰਵਰ ਬਲਜਿੰਦਰ ਸਿੰਘ ਤੇ ਅਨਿਲ ਭੱਟ ਦੀ ਨਿਗਰਾਨੀ ਹੇਠ ਕੀਤੀ ਗਈ, ਜਿਸ ਵਿਚ ਬਲਾਕ ਦੇ ...
ਭਗਤਾ ਭਾਈਕਾ, 4 ਅਕਤੂਬਰ (ਸੁਖਪਾਲ ਸਿੰਘ ਸੋਨੀ)-ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੇ ਬਲਾਕ ਭਗਤਾ ਭਾਈਕਾ ਦੇ ਵਫ਼ਦ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਭਰਪੂਰ ਸਿੰਘ ਬੀ ਪੀ ਓ ਨੂੰ ਮੰਗ ਪੱਤਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੰਤ ...
ਬੱਲੂਆਣਾ, 4 ਅਕਤੂਬਰ (ਹਰਜਿੰਦਰ ਸਿੰਘ ਗਰੇਵਾਲ)-ਪਿੰਡ ਚੁੱਘੇ ਕਲਾਂ ਜ਼ਿਲ੍ਹਾ ਬਠਿੰਡਾ ਦੀ ਹੋਣਹਾਰ ਧੀ ਹਰਪ੍ਰੀਤ ਕੌਰ ਸਪੁੱਤਰੀ ਗੁਰਪਾਲ ਸਿੰਘ ਦਾ ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਤੇ ਪਿੰਡ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਹਰਪ੍ਰੀਤ ਕੌਰ ਨੇ ਰਾਸ਼ਟਰੀ ...
ਬਠਿੰਡਾ, 4 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜ਼ਿਲ੍ਹਾ ਬਠਿੰਡਾ ਦੇ ਲਾਏ ਅਬਜ਼ਰਵਰ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਅਤੇ ਵਰਦੇਵ ਸਿੰਘ ਨੋਨੀ ਮਾਨ ਨੇ ਅੱਜ ਲੋਕ ਸਭਾ ਹਲਕਾ ਬਠਿੰਡਾ ਦੇ ...
ਤਲਵੰਡੀ ਸਾਬੋ, 04 ਅਕਤੂਬਰ (ਰਣਜੀਤ ਸਿੰਘ ਰਾਜੂ)-ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਉਣ ਦੇ ਮਨੋਰਥ ਨਾਲ ਅੱਜ ਤਲਵੰਡੀ ਸਾਬੋ ਪੁਲਿਸ ਨੇ ਡੀ.ਐੱਸ.ਪੀ ਤਲਵੰਡੀ ਸਾਬੋ ਬੂਟਾ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿਚ ਜਿੱਥੇ ਪੈਦਲ ਮਾਰਚ ...
ਬਠਿੰਡਾ, 4 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ਤਹਿਤ ਅੱਜ ਠੇਕਾ ਕਾਮਿਆਂ ਵਲੋਂ ਆਪਣੇ ਪਰਿਵਾਰਾਂ ਸਮੇਤ ਵਿਭਾਗ ਦੇ ਸਥਾਨਕ ਭਾਗੂ ਰੋਡ 'ਤੇ ਸਥਿਤ ਐਕਸੀਅਨ ਦੀ ਉਸ ਦੇ ਦਫ਼ਤਰ 'ਚ ਘੇਰਾਬੰਦੀ ...
ਬਠਿੰਡਾ, 4 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਦੁਸਹਿਰੇ ਅਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਜੇ. ਇਲਨਚੇਲੀਅਨ ਦੀ ਅਗਵਾਈ ਹੇਠ ਪੁਲਿਸ ਨੇ ਸ਼ਹਿਰ ਵਿਚ ਫਲੈਗ ਮਾਰਚ ਕੀਤਾ | ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX