ਘੁੰਡ ਕੱਢ ਨਹੀਂ ਸਕਦੀ ਤੇ ਮੂੰਹ ਦਿਖਾਉਣਾ ਨਹੀਂ, ਇਹ ਅਜੀਬ ਜਿਹੀ ਸਥਿਤੀ ਲੰਕਾ ਤੋਂ ਭਾਰਤ ਆ ਕੇ ਹਿੰਦੀ ਸਿਨੇਮਾ ਦੀ ਸਟਾਰ ਅਭਿਨੇਤਰੀ ਬਣੀ ਜੈਕਲਿਨ ਫਰਨਾਡਿਜ਼ ਲਈ ਉਦੋਂ ਪੈਦਾ ਹੋਈ ਜਦ 200 ਕਰੋੜ ਦੀ ਮਨੀ ਲਾਂਡਰਿੰਗ ਵਾਲੀ ਬਿਪਤਾ ਦੇ ਚੱਕਰ ਵਿਚ ਉਹ ਦਿੱਲੀ ਦੀ ਪਟਿਆਲਾ ਕੋਰਟ ਵਿਚ ਪੇਸ਼ ਹੋਣ ਵਾਲੀ ਸੀ ਤਾਂ ਜੋ ਘੱਟੋ-ਘੱਟ ਪੱਕੀ ਨਹੀਂ ਤਾਂ ਅੰਤਰਿਮ ਜ਼ਮਾਨਤ ਹੀ ਮਿਲ ਜਾਏ। ਆਖਿਰ ਕਾਲੀ ਪੈਂਟ ਤੇ ਚਿੱਟੀ ਸ਼ਰਟ ਪਾ ਕੇ ਭਾਵ ਵਕੀਲਾਂ ਦਾ ਪਹਿਰਾਵਾ ਪਹਿਨ ਉਹ ਕੋਰਟ ਪਹੁੰਚੀ ਤੇ ਅੰਤਰਿਮ ਜ਼ਮਾਨਤ ਮਿਲਣ 'ਤੇ ਜੈਕੀ ਨੇ ਸੁੱਖ ਦਾ ਸਾਹ ਲਿਆ। ਨੁਸਰਤ ਭਰੁਚਾ ਤੇ ਅਕਸ਼ੈ ਕੁਮਾਰ ਨਾਲ ਜੈਕਲਿਨ ਦੀ ਨਵੀਂ ਫ਼ਿਲਮ 'ਰਾਮ ਸੇਤੂ' ਇਸ ਦੀਵਾਲੀ 'ਤੇ ਸਿਨੇਮਿਆਂ 'ਚ ਰੌਸ਼ਨੀ ਕਰਨ ਜਾ ਰਹੀ ਹੈ। ਗੱਲ 200 ਕਰੋੜ ਵਾਲੇ ਚੈਪਟਰ ਦੀ ਵੀ ਕਰਨੀ ਬਣਦੀ ਹੈ ਕਿ ਇਕ ਸਮੇਂ ਜੈਕੀ ਦਾ ਦਿਲ ਮੁਕੇਸ਼ 'ਤੇ ਆ ਗਿਆ ਸੀ। ਧਨ, ਦੌਲਤ ਦੀ ਚਮਕ ਤੇ ਮੁਕੇਸ਼ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਜੈਕਲਿਨ ਨੇ ਤਾਂ ਮੁਕੇਸ਼ ਨਾਲ ਵਿਆਹ ਤੱਕ ਦੀ ਸੋਚ ਸੋਚ ਲਈ ਸੀ। ਹਾਂ, ਨੋਰਾ ਫਤੇਹੀ ਨੂੰ ਇਹ ਪਤਾ ਲੱਗਿਆ ਕਿ ਤਾਂ ਉਹ ਮੁਕੇਸ਼ ਨੂੰ ਠੱਗ ਸਮਝ ਕੇ ਪਿਛਾਂਹ ਹਟ ਗਈ ਪਰ ਜੈਕੀ ਤੇ ਇਸ਼ਕ ਦਾ ਭੂਤ ਸਵਾਰ ਸੀ। ਇਸ ਲਈ ਨੋਰਾ ਚੁੱਪ ਰਹੀ ਤੇ ਨਤੀਜਾ ਅੱਜ ਨੋਰਾ ਪੁਲਿਸ ਦੀ ਗਵਾਹ ਬਣਨ ਵਾਲੀ ਹੈ ਤੇ ਜੈਕਲਿਨ ਫਰਨਾਡਿਜ਼ ਮੁਜਰਮ ਬਣ ਕੇ ਤਰੀਕ ਤੇ ਤਰੀਕ ਭੁਗਤ ਰਹੀ ਹੈ ਤੇ ਭੁਗਤੇਗੀ। ਜਿਮਨਾਸਟਿਕ ਦੀ ਖੇਡ ਨਾਲ ਪਿਆਰ ਕਰਨ ਵਾਲੀ ਜੈਕਲਿਨ ਨੇ ਹੁਣ ਫਰੈਂਚ ਖਾਣਾ ਖਾਣ ਦੀ ਆਦਤ ਵੀ ਛੱਡ ਦਿੱਤੀ ਹੈ। ਦਰਅਸਲ ਈ.ਡੀ. ਨੇ ਜੈਕੀ ਦਾ ਦਿਲ ਦਿਮਾਗ ਹਿਲਾ ਕੇ ਰੱਖ ਦਿੱਤਾ ਹੈ। ਉਸ ਦਾ ਦਿਲ ਕਰਦਾ ਹੈ ਕਿ ਹੁਣ ਜੀਵਨ ਦਾ ਗ੍ਰਹਿਸਥੀ ਹਿੱਸਾ ਇਟਲੀ ਵਿਖੇ ਬਤੀਤ ਕਰੇ। ਫਿਲਹਾਲ ਕੰਮ ਦੀ ਤਾਂ ਉਸ ਨੂੰ ਘਾਟ ਨਹੀਂ ਹੈ ਪਰ ਮੁਕੇਸ਼ ਨਾਲ ਵਿਆਹ ਤੇ ਦੌਲਤ ਦੀ ਭੁੱਖ ਨੇ ਈ.ਡੀ. ਦੇ ਚੱਕਰ ਪੁਆ ਕੇ ਜੈਕਲਿਨ ਫਰਨਾਡਿਜ਼ ਦਾ ਦਿਮਾਗੀ ਸੰਤੁਲਨ ਵਿਗਾੜ ਦਿੱਤਾ ਹੈ।
-ਸੁਖਜੀਤ ਕੌਰ
ਰਾਜ ਕੁਮਾਰ ਰਾਓ ਅਤੇ ਜਾਹਨਵੀ ਮਿਸਟਰ ਐਂਡ ਮਿਸੇਜ਼ ਮਾਹੀ' ਕਰ ਰਹੇ ਹਨ। ਇਸ ਤੋਂ ਇਲਾਵਾ 'ਭੀੜ', 'ਸੈਕਿੰਡ ਇਨਿੰਗ', 'ਗਨਜ਼ ਐਂਡ ਗੁਲਾਬਸ', 'ਸ੍ਰੀਕਾਂਤ ਭੋਲਾ ਕੀ ਬਾਇਓਪਿਕ' ਅਤੇ 'ਸਵਾਗਤ ਹੈ' ਵਰਗੀਆਂ ਕਈ ਫ਼ਿਲਮਾਂ ਰਾਜ ਕੁਮਾਰ ਰਾਓ ਦੀ ਝੋਲੀ ਵਿਚ ਹਨ। ਉਨ੍ਹਾਂ ਦੀ ਪਿਛਲੀ ...
ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਨੇ 2020 ਵਿਚ ਈਸ਼ਾਨ ਖੱਟਰ ਨਾਲ 'ਖਾਲੀ ਪੀਲੀ' ਵਿਚ ਕੰਮ ਕੀਤਾ ਸੀ। ਲਗਭਗ ਡੇਢ ਸਾਲ ਤਕ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਨੂੰ ਡੇਟ ਕਰਨ ਤੋਂ ਬਾਅਦ ਅਨੰਨਿਆ ਪਾਂਡੇ ਦਾ ਨਾਂਅ ਦੱਖਣ ਦੇ ਸਟਾਰ ਵਿਜੈ ਦੇਵਰਕੋਂਡਾ ਨਾਲ ਜੁੜਿਆ ਪਰ ...
ਚਾਰ ਸਾਲ ਦੇ ਲੰਮੇ ਸਮੇਂ ਬਾਅਦ ਰਣਬੀਰ ਦੇ ਪ੍ਰਸੰਸਕਾਂ ਨੂੰ 'ਸ਼ਮਸ਼ੇਰਾ' ਜ਼ਰੀਏ ਉਨ੍ਹਾਂ ਦੇ ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ ਸੀ ਪਰ ਉਨ੍ਹਾਂ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਬੇਹੱਦ ਨਿਰਾਸ਼ ਕਰਨ ਵਾਲੀ ਸਾਬਤ ਹੋਈ।
ਰਣਬੀਰ ਕਪੂਰ ਨੇ 15 ਸਾਲ ਦੇ ਆਪਣੇ ਕਰੀਅਰ ਵਿਚ ਫ਼ਿਲਮਾਂ ...
ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਜੋੜੀਆਂ ਕਲਾਂ ਦੀਆਂ ਜੂਹਾਂ ਵਿਚ ਜੰਮਪਲ ਕੇ ਗੱਭਰੂ ਹੋਏ ਭੁਪਿੰਦਰ ਸਿੰਘ ਦੀ ਗੀਤਕਾਰੀ ਤੇ ਗਾਇਕੀ 'ਚ ਆਮ ਗਾਇਕਾਂ ਦੀ ਤਰ੍ਹਾਂ ਵਪਾਰਕ ਪੱਖ ਭਾਰੂ ਨਹੀਂ ਰਿਹਾ। ਖ਼ੂਬਸੂਰਤ ਸ਼ਹਿਰ ...
ਲੰਮੇ ਸਮੇਂ ਬਾਅਦ ਦਰਸ਼ਕਾਂ ਵਿਚ ਵਾਪਸੀ ਕੀਤੀ ਹੈ ਉਰਮਿਲਾ ਮਾਤੋਂਡਕਰ ਨੇ। ਇਨ੍ਹੀਂ ਦਿਨੀਂ ਉਹ ਜ਼ੀ ਟੀ.ਵੀ. ਦੇ ਡਾਂਸ ਰਿਐਲਿਟੀ ਸ਼ੋਅ ਡੀਆਈਡੀ ਸੁਪਰ ਮੌਮਜ਼ ਦੇ ਤੀਜੇ ਸੈਸ਼ਨ 'ਚ ਜੱਜ ਬਣੀ ਹੈ। ਇਹਦੇ ਨਾਲ ਹੀ ਉਹ ਡਿਜੀਟਲ ਪਲੈਟਫਾਰਮ 'ਤੇ ਵੀ ਕੰਮ ਕਰਨ ਦੀ ਤਿਆਰੀ ਵਿਚ ਹੈ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX