ਫ਼ਤਹਿਗੜ੍ਹ ਸਾਹਿਬ, 5 ਅਕਤੂਬਰ (ਬਲਜਿੰਦਰ ਸਿੰਘ)-ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਵਿਜੈ ਦਸਵੀਂ ਦੁਸਹਿਰੇ ਦਾ ਤਿਉਹਾਰ ਅੱਜ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਇਲਾਕਿਆਂ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਦੌਰਾਨ ਰਾਵਣ ਦੇ ਪੁਤਲੇ ਫੂਕੇ ਗਏ | ਇਸ ਤੋਂ ਪਹਿਲਾਂ ਵੱਖ-ਵੱਖ ਥਾਵਾਂ 'ਤੇ ਰਾਮ-ਲੀਲ੍ਹਾ ਆਯੋਜਿਤ ਕਰਨ ਵਾਲੀਆਂ ਕਮੇਟੀਆਂ ਦੀ ਅਗਵਾਈ ਹੇਠ ਸ੍ਰੀ ਰਾਮ ਚੰਦਰ, ਮਾਤਾ ਸੀਤਾ, ਲਛਮਣ ਅਤੇ ਸ੍ਰੀ ਹਨੂਮਾਨ ਦੀ ਵਾਨਰ ਸੈਨਾ ਸਮੇਤ ਝਾਕੀਆਂ ਕੱਢੀਆਂ ਗਈਆਂ | ਜਿਸ ਦੌਰਾਨ ਵੱਖ-ਵੱਖ ਥਾਵਾਂ 'ਤੇ ਸ਼ਰਧਾਲੂਆਂ ਵਲੋਂ ਲੰਗਰ ਲਗਾ ਕੇ ਵਾਨਰ ਸੈਨਾ ਦਾ ਨਿੱਘਾ ਸਵਾਗਤ ਕੀਤਾ ਗਿਆ | ਉਪਰੰਤ ਸੂਰਜ ਢਲਦਿਆਂ ਹੀ ਦੁਸਹਿਰਾ ਗਰਾਊਾਡ ਸਰਹਿੰਦ ਸ਼ਹਿਰ 'ਚ ਯੰਗ ਬਲੱਡ ਡਰਾਮਾਟਿਕ ਕਲੱਬ ਵਲੋਂ ਵਿਧੀਪੂਰਵਰ ਪੂਜਾ ਕਰਨ ਮਗਰੋਂ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਅਤੇ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਈਸ਼ਵਰ ਨੰਦ ਗਿਰੀ ਜੀ ਮਹਾਰਾਜ ਵਲੋਂ ਰਾਵਣ ਦੇ ਪੁਤਲੇ ਨੂੰ ਅਗਨੀ ਵਿਖਾਉਣ ਦੀ ਰਸਮ ਅਦਾ ਕੀਤੀ ਗਈ | ਇਸੇ ਤਰ੍ਹਾਂ ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਵਲੋਂ ਨਗਰ ਕੌਂਸਲ ਸਟੇਜ ਫੁਆਰਾ ਚੌਂਕ, ਜੈ ਦੁਰਗਾ ਡਰਾਮਾਟਿਕ ਕਲੱਬ ਵਲੋਂ ਰੋਪੜ ਬੱਸ ਸਟੈਂਡ ਸਰਹਿੰਦ ਮੰਡੀ ਅਤੇ ਸ਼ਿਵ ਸ਼ਕਤੀ ਡਰਾਮਾਟਿਕ ਕਲੱਬ ਬ੍ਰਾਹਮਣ ਮਾਜਰਾ, ਜੈ ਸ੍ਰੀ ਰਾਮ ਡਰਾਮਾਟਿਕ ਕਲੱਬ ਅਤੇ ਸ੍ਰੀ ਗਣੇਸ਼ ਸੇਵਾ ਸੰਮਤੀ ਵਲੋਂ ਹਿਮਾਯੂੰਪੁਰ ਸਰਹਿੰਦ ਵਿਖੇ ਵੱਖੋ ਵੱਖਰੇ ਤੌਰ 'ਤੇ ਰਾਵਣ ਦੇ ਪੁਤਲੇ ਫੂਕੇ ਗਏ | ਇਸ ਤੋਂ ਇਲਾਵਾ ਸ੍ਰੀ ਰਾਮ ਦੁਸਾਹਿਰਾ ਕਮੇਟੀ ਸਰਹਿੰਦ ਸ਼ਹਿਰ ਵਲੋਂ 2 ਦਿਨਾਂ ਖੇਡ ਮੇਲਾ ਕਰਵਾਇਆ ਗਿਆ ਜਿਸ ਵਿਚ ਕਬੱਡੀ, ਕੁਸ਼ਤੀ ਸਮੇਤ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ | ਜਿਸ ਦੀ ਸ਼ੁਰੂਆਤ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਰਿਬਨ ਕੱਟ ਕੇ ਕਰਵਾਈ | ਇਸ ਮੌਕੇ ''ਆਪ'' ਦੇ ਜ਼ਿਲ੍ਹਾ ਯੂਥ ਪ੍ਰਧਾਨ ਰਸ਼ਪਿੰਦਰ ਸਿੰਘ ਰਾਜਾ, ਜਸਵੀਰ ਸਿੰਘ ਬੰਟੀ, ਹਰਮਿੰਦਰ ਸੂਦ ਬਿੱਟੂ, ਦੀਪਕ ਬਾਤਿਸ਼, ਗੌਰਵ ਅਰੋੜਾ, ਅਮਰਿੰਦਰ ਮੰਡੋਫਲ, ਸੁਰੇਸ਼ ਸ਼ਰਮਾ, ਰਾਜੇਸ਼ ਸ਼ਰਮਾ, ਰੋਹਿਤ ਪਾਠਕ, ਸਨੀ ਚੋਪੜਾ, ਰਮੇਸ਼ ਕੁਮਾਰ ਸੋਨੂੰ ਪਿ੍ਤਪਾਲ ਸਿੰਘ ਜੱਸੀ, ਸੁਖਰਾਜ ਸਿੰਘ ਰਾਜਾ, ਸੁਭਾਸ਼ ਸੂਦ, ਅਨੰਦ ਮੋਹਨ, ਸ਼ਸ਼ੀ ਭੂਸ਼ਨ ਗੁਪਤਾ, ਵਿਨੈ ਗੁਪਤਾ, ਡਾ ਸਿਕੰਦਰ ਸਿੰਘ, ਗੁਰਵਿੰਦਰ ਸਿੰਘ ਢਿੱਲੋਂ, ਪਾਵੇਲ ਹਾਂਡਾ, ਬਲਜਿੰਦਰ ਸਿੰਘ ਗੋਲਾ, ਜਗਜੀਤ ਸਿੰਘ ਰਿਊਣਾ, ਗੱਜਣ ਜਲਵੇੜਾ, ਬਲਵੀਰ ਸਿੰਘ ਸੋਢੀ, ਅਸ਼ੀਸ਼ ਸੂਦ, ਮੋਹਿਤ ਸੂਦ, ਚਰਨਜੀਤ ਸਿੰਘ ਚੰਨੀ, ਮੁਕੇਸ਼ ਵਿੱਕੀ, ਬਲਦੇਵ ਜਲਾਲ, ਸੋਨੂੰ ਭੁੰਬਕ, ਕੁਲਦੀਪ ਸਿੰਘ ਪਹਿਲਵਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ |
ਬਸੀ ਪਠਾਣਾਂ 'ਚ ਸ਼ਰਧਾ ਨਾਲ ਮਨਾਇਆ ਦੁਸਹਿਰਾ ਤਿਉਹਾਰ
ਰਾਵਨ, ਕੰੁਭਕਰਨ ਦੇ ਪੁਤਲਿਆਂ ਦੇ ਰੂਪ 'ਚ ਸੜੀ ਬੁਰਾਈ
ਬਸੀਪਠਾਣਾਂ, (ਰਵਿੰਦਰ ਮੌਦਗਿਲ, ਐਚ.ਐਸ. ਗੌਤਮ)-ਬਸੀ ਪਠਾਣਾਂ ਵਿਖੇ ਰਾਮ ਲੀਲ੍ਹਾ ਕਮੇਟੀ ਰਾਮ ਨਾਟਕ ਅਤੇ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਵੱਖ-ਵੱਖ ਥਾਵਾਂ ਤੇ ਦੁਸਹਿਰਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਰਾਮ-ਲੀਲ੍ਹਾ ਕਮੇਟੀ ਵਲੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਕੱਢੀ ਗਈ | ਸ਼ਾਮ ਨੂੰ ਦੁਸਹਿਰਾ ਮੈਦਾਨ ਪਹੁੰਚੀ ਸ੍ਰੀ ਰਾਮ ਦੀ ਸੈਨਾ ਨੇ ਰਾਵਣ ਤੇ ਕੁੰਭਕਰਨ ਦਾ ਅੰਤ ਕੀਤਾ ਅਤੇ ਬੁਰਾਈ ਸੜ ਕੇ ਸੁਆਹ ਹੋਈ ਤੇ ਧਰਮ ਦੀ ਜਿੱਤ ਹੋਈ | ਇਸੇ ਤਰ੍ਹਾਂ ਸਿਟੀ ਮੈਦਾਨ ਵਿਚ ਸ੍ਰੀ ਰਾਮ ਨਾਟਕ ਅਤੇ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਵੀ ਸਿਟੀ ਮੈਦਾਨ ਵਿਚ ਰਾਵਣ ਕੁੰਭਕਰਨ ਦੇ ਪੁਤਲੇ ਸਾੜੇ ਗਏ | ਇਸ ਮੌਕੇ ਪੁਲਿਸ ਵਲੋਂ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਲੋਕਾਂ ਨੇ ਮੇਲੇ ਦਾ ਆਨੰਦ ਵੀ ਮਾਣਿਆ | ਸੰਸਥਾ ਦੇ ਪ੍ਰਧਾਨ ਅਜੇ ਸਿੰਗਲਾ ਅਤੇ ਜਰਨਲ ਸਕੱਤਰ ਮਨੋਜ ਭੰਡਾਰੀ ਨੇ ਆਏ ਮਹਿਮਾਨਾਂ ਵਿਧਾਇਕ ਰੁਪਿੰਦਰ ਸਿੰਘ ਹੈਪੀ, ਗੁਰਪ੍ਰੀਤ ਸਿੰਘ ਜੀ.ਪੀ. ਸਾਬਕਾ ਵਿਧਾਇਕ, ਸਤਵੀਰ ਸਿੰਘ ਨੌਗਾਵਾਂ ਚੇਅਰਮੈਨ ਤੇ ਹੋਰ ਪਤਵੰਤਿਆਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਧੰਨਵਾਦ ਕੀਤਾ | ਸਮਾਗਮ ਵਿਚ ਐੱਸ.ਡੀ.ਐੱਮ. ਅਸ਼ੋਕ ਕੁਮਾਰ, ਡੀ.ਐੱਸ.ਪੀ. ਅਮਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਮਿਚਰਾ, ਕੌਂਸਲਰ ਰਾਜ ਕੁਮਾਰ ਪੁਰੀ, ਇੰਦਰਜੀਤ ਸਿੰਘ ਇੰਦਰੀ, ਐੱਸ.ਐੱਚ.ਓ. ਹਰਵਿੰਦਰ ਸਿੰਘ, ਸਿਟੀ ਪੁਲਿਸ ਚੌਕੀ ਇੰਚਾਰਜ ਪਵਨ ਕੁਮਾਰ ਸਮੇਤ ਪੁਲਿਸ ਟੀਮ ਦੇ ਨਾਲ ਕਮੇਟੀ ਦੇ ਕਲਾਕਾਰ ਤੇ ਅਹੁਦੇਦਾਰਾਂ ਅਤੇ ਭਾਰੀ ਗਿਣਤੀ ਵਿਚ ਹੋਰ ਸ਼ਰਧਾਲੂ ਵੀ ਮੌਜੂਦ ਸਨ |
ਅਮਲੋਹ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਪਵਿੱਤਰ ਤਿਉਹਾਰ
ਅਮਲੋਹ, (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਦੁਸਹਿਰਾ ਕਮੇਟੀ ਅਮਲੋਹ ਵਲੋਂ ਅੱਜ ਦੁਸਹਿਰੇ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਹੀ ਸ਼ਹਿਰ ਵਿਚ ਸ਼ੋਭਾ ਯਾਤਰਾ ਵੀ ਕੱਢੀ ਗਈ | ਇਸ ਮੌਕੇ ਵੱਡੀ ਗਿਣਤੀ ਇਲਾਕੇ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਹਰ ਸਾਲ ਵਧਦੀ ਗਿਣਤੀ ਨੂੰ ਦੇਖਦਿਆ ਪ੍ਰਬੰਧਕਾ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪਾਰਟੀਆਂ ਵੀ ਤਾਇਨਾਤ ਰਹੀਆਂ | ਇਸ ਮੌਕੇ ਕਰਵਾਏ ਸਮਾਗਮ 'ਚ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਾਰਿਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਗਈ ਉੱਥੇ ਹੀ ਧਾਰਮਿਕ ਕਾਰਜ ਸਾਰਿਆਂ ਨੂੰ ਇੱਕਮੁੱਠ ਹੋ ਕੇ ਕਰਵਾਉਣੇ ਚਾਹੀਦੇ ਹਨ | ਇਸ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਉੱਥੇ ਹੀ ਦੁਸਹਿਰਾ ਕਮੇਟੀ 1 ਲੱਖ ਰੁਪਏ ਦਿੱਤੇ ਗਏ | ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਵਲੋਂ ਸਹਿਯੋਗ ਦੇਣ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਉੱਥੇ ਇਕੱਤਰ ਵੱਡੀ ਗਿਣਤੀ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਗਈ | ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ, ਭਾਜਪਾ ਆਗੂ ਕੰਵਰਵੀਰ ਸਿੰਘ ਟੌਹੜਾ, ਬੀਬਾ ਬਹਿਸਤਾ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਗਈ |
ਇਸ ਮੌਕੇ ਪ੍ਰਧਾਨ ਸ਼ਿਵ ਗਰਗ, ਜਗਬੀਰ ਸਲਾਣਾ, ਡਾ. ਕਰਨੈਲ, ਪਰਮਵੀਰ ਸਿੰਘ ਮਾਂਗਟ, ਰਾਕੇਸ਼ ਚਾਵਲਾ, ਸਸ਼ੀ ਭੂਸ਼ਨ, ਭੂਸ਼ਨ ਸ਼ਰਮਾ, ਬੱਬੂ ਰਾਣਾ, ਗੋਪਾਲ ਕਿ੍ਸ਼ਨ ਗਰਗ, ਡਾ. ਹਰਪਾਲ ਸਿੰਘ, ਪ੍ਰੇਮ ਚੰਦ ਸ਼ਰਮਾ, ਰਣਜੀਤ ਪਨਾਗ, ਸੰਜੀਵ ਦੱਤਾ, ਬਲਵੀਰ ਮਿੰਟੂ, ਹੈਪੀ ਸੇਢਾ, ਬੀਬੀ ਬਲਵਿੰਦਰ ਕੋਰ, ਲਵੀ ਪਜਨੀ, ਬੀਬੀ ਹਰਮਿੰਦਰਪਾਲ ਕੌਰ, ਸਿਕੰਦਰ ਗੋਗੀ, ਬੀਬੀ ਸੁਖਵਿੰਦਰ ਕੌਰ, ਵਿਨੈ ਪੁਰੀ, ਦਰਸ਼ਨ ਸਿੰਘ ਭੱਦਲਥੂਹਾ, ਨਿਰਮਲਜੋਤ ਸਿੰਘ, ਜੱਗੀ ਬੜੈਚਾ, ਰਾਜਪਾਲ ਗਰਗ, ਸੰਜੀਵ ਜਿੰਦਲ, ਸ਼ਮਸ਼ੇਰ ਸਰਪੰਚ ਅੰਨੀਆਂ, ਰਾਮ ਬਾਵਾ, ਹੈਪੀ ਸੂਦ, ਬਲਦੇਵ ਸੇਢਾ, ਰਘਵੀਰ ਸਿੰਘ ਲੱਲੋਂ, ਰਾਕੇਸ਼ ਗੋਗੀ, ਮਨਪ੍ਰੀਤ ਸਿੰਘ ਮਿੰਟਾ, ਸ਼ਰਨ ਭੱਟੀ, ਜਗਰੂਪ ਸ਼ਮਸਪੁਰ ਅਤੇ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ |
ਖਮਾਣੋਂ ਵਿਖੇ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਦਸਹਿਰੇ ਦਾ ਤਿਉਹਾਰ
ਹਲਕਾ ਵਿਧਾਇਕ 'ਹੈਪੀ' ਨੇ ਲੋਕਾਂ ਨੂੰ ਦਿੱਤੀ ਦਸਹਿਰੇ ਦੇ ਤਿਉਹਾਰ ਦੀ ਵਧਾਈ
ਖਮਾਣੋਂ, (ਜੋਗਿੰਦਰ ਪਾਲ, ਮਨਮੋਹਣ ਸਿੰਘ ਕਲੇਰ)-ਸ਼ੰਕਰ ਡਰਾਮਾਟਿਕ ਕਲੱਬ, ਰਾਮ-ਲੀਲ੍ਹਾ ਕਮੇਟੀ ਅਤੇ ਦਸਹਿਰਾ ਕਮੇਟੀ ਖਮਾਣੋਂ ਵਲੋਂ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਰੁਪਿੰਦਰ ਸਿੰਘ ਹੈਪੀ ਹਲਕਾ ਵਿਧਾਇਕ ਬਸੀ ਪਠਾਣਾਂ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਆਪਣੇ ਸੰਬੋਧਨ ਵਿਚ ਉਨ੍ਹਾਂ ਵਲੋਂ ਹਲਕਾ ਵਾਸੀਆਂ ਨੂੰ ਦਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਭਗਵਾਨ ਸ੍ਰੀ ਰਾਮ ਚੰਦਰ, ਮਾਤਾ ਸੀਤਾ, ਲਛਮਣ ਜਤੀ ਅਤੇ ਸ੍ਰੀ ਹਨੂਮਾਨ ਜੀ ਦੀਆਂ ਝਾਕੀਆਂ ਸਜਾਈਆਂ ਗਈਆਂ | ਸੱਭਿਆਚਾਰਕ ਸਮਾਗਮ ਦੌਰਾਨ ਪੰਜਾਬੀ ਗਾਇਕ ਜੈਲੀ ਬਿਲਾਸਪੁਰ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਇਸ ਤੋਂ ਇਲਾਵਾ ਸਤਨਾਮ ਸਿੰਘ ਗੱਗੜਵਾਲ, ਮੰਗਾਂ ਖਮਾਣੋਂ ਅਤੇ ਹੋਰ ਵੱਖ-ਵੱਖ ਗਾਇਕਾਂ ਨੇ ਆਪੋ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ | ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰਨ ਦੀ ਰਸਮ ਪ੍ਰਧਾਨ ਰਮੇਸ਼ ਕੁਮਾਰ ਗਾਬਾ ਨੇ ਹਜ਼ਾਰਾਂ ਦੀ ਗਿਣਤੀ ਵਿਚ ਜੁੜੇ ਲੋਕਾਂ ਦੀ ਹਾਜ਼ਰੀ ਵਿਚ ਸ਼ਾਮ 6.40 ਵਜੇ ਨਿਭਾਈ | ਸਥਾਨਕ ਪੁਲਿਸ ਵਲੋਂ ਡੀ.ਐੱਸ.ਪੀ. ਰਮਿੰਦਰ ਸਿੰਘ ਕਾਹਲੋਂ ਅਤੇ ਥਾਣਾ ਮੁਖੀ ਖਮਾਣੋਂ ਦੀ ਅਗਵਾਈ ਹੇਠ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਇਸ ਮੌਕੇ ਰਮੇਸ਼ ਕੁਮਾਰ ਗਾਬਾ ਪ੍ਰਧਾਨ ਸ਼ੰਕਰ ਡਰਾਮਾਟਿਕ ਕਲੱਬ ਖਮਾਣੋਂ, ਸੱਤਪਾਲ ਕੈਂਥ, ਸੰਜੀਵ ਕਾਲੜਾ, ਪਹਿਲਵਾਨ ਅਵਤਾਰ ਸਿੰਘ ਟੋਡਰਪੁਰ, ਦੀਪਕ ਵਰਮਾ, ਡਾ. ਰਾਮ ਪ੍ਰਤਾਪ ਸਿੰਘ, ਕੌਂਸਲਰ ਗੁਰਿੰਦਰ ਸਿੰਘ ਸੋਨੀ, ਜਤਿੰਦਰ ਸਿੰਘ ਰਾਜਾ, ਮੋਹਨ ਲਾਲ ਗਾਬਾ, ਕੌਂਸਲਰ ਹਰਦੀਪ ਸਿੰਘ ਝੰਡਾ, ਮਾਸਟਰ ਪਵਨ ਕੁਮਾਰ, ਕੌਂਸਲਰ ਗੁਰਦੀਪ ਸਿੰਘ, ਜਸਦੇਵ ਸਿੰਘ ਬੋਪਾਰਾਏ, ਸ਼ੰਕਰ ਡਰਾਮਾਟਿਕ ਕਲੱਬ ਦੇ ਸਮੂਹ ਮੈਂਬਰਾਨ, ਪਾਤਰ ਸਾਹਿਬਾਨ, ਸ਼ਹਿਰ ਨਿਵਾਸੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |
ਬੁਰਾਈ 'ਤੇ ਅਛਾਈ ਦੀ ਜਿੱਤ, ਦੁਸਹਿਰਾ ਧੂਮਧਾਮ ਨਾਲ ਮਨਾਇਆ
ਧੂ-ਧੂ ਕੇ ਜਲੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ
ਮੰਡੀ ਗੋਬਿੰਦਗੜ੍ਹ, (ਮੁਕੇਸ਼ ਘਈ)-ਮੰਡੀ ਗੋਬਿੰਦਗੜ੍ਹ ਦੇ ਦੁਸਹਿਰਾ ਗਰਾਊਾਡ ਵਿਚ ਸ੍ਰੀ ਰਾਮ ਕਲਾ ਮੰਚ ਵਲੋਂ ਰਘੁਵਿੰਦਰਪਾਲ ਜਲੂਰੀਆ ਦੀ ਸਰਪ੍ਰਸਤੀ ਹੇਠ ਦੁਸਹਿਰਾ ਮੇਲਾ ਕਰਵਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਉਂਦੇ ਹੋਏ ਰਾਵਣ ਦੀ ਪੂਜਾ ਕਰਵਾਈ ਗਈ | ਸ੍ਰੀ ਕਿ੍ਸ਼ਨਾ ਮੰਦਰ ਪ੍ਰਬੰਧਕ ਸਭਾ ਵਲੋਂ ਬਣਵਾਏ ਗਏ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਦੀ ਵਿਧੀਵਤ ਪੂਜਾ ਕਰਨ ਉਪਰੰਤ ਅਗਨੀ ਭੇਟ ਕੀਤੀ ਗਈ | ਇਸ ਮੌਕੇ ਪ੍ਰਸਿੱਧ ਉਦਯੋਗਪਤੀ ਪ੍ਰੇਮ ਚੰਦ ਬੰਸਲ ਅਤੇ ਵਿਜੈ ਬੰਸਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਉਪਰੰਤ ਸ੍ਰੀ ਰਾਮ ਕਲਾ ਮੰਚ ਵਲੋਂ ਸ੍ਰੀ ਰਾਮ ਦਾ ਰਾਜ ਤਿਲਕ ਦੀ ਰਸਮ ਨਿਭਾਈ ਗਈ ਅਤੇ ਪ੍ਰਸਿੱਧ ਗਾਇਕ ਨਾਜ਼ਰ ਰਹਿਲ ਨੇ ਗੀਤਾਂ ਰਾਹੀਂ ਸਭ ਦਾ ਮਨੋਰੰਜਨ ਕੀਤਾ ਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਤੇ ਮੁੱਖ ਮਹਿਮਾਨ ਗੈਰੀ ਬੜਿੰਗ ਨੂੰ ਸ੍ਰੀ ਰਾਮ ਕਲਾ ਮੰਚ ਦੀ ਤਰਫ਼ੋਂ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਥਾਣਾ ਮੁਖੀ ਅਕਾਸ਼ ਦਤ ਦੀ ਅਗਵਾਈ ਹੇਠ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਅੰਤ ਵਿਚ ਸ੍ਰੀ ਰਾਮ ਲੀਲ੍ਹਾ ਦੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ, ਕਿ੍ਸ਼ਨ ਵਰਮਾ ਬੌਬੀ, ਓਾਕਾਰ ਸਿੰਘ ਚੌਹਾਨ, ਐਡਵੋਕੇਟ ਫੈਰੀ ਸੋਫਤ, ਡੀ.ਐਸ.ਪੀ. ਅਮਲੋਹ ਜਗਜੀਤ ਸਿੰਘ, ਸਹਾਇਕ ਥਾਣੇਦਾਰ ਬਲਕਾਰ ਸਿੰਘ, ਖੱਤਰੀ ਮਹਾਂਸਭਾ ਦੇ ਚੇਅਰਮੈਨ ਰਘੁਵਿੰਦਰਪਾਲ ਜਲੂਰੀਆ, ਪਵਨ ਜਲੂਰੀਆ, ਸ੍ਰੀ ਰਾਮ ਕਲਾ ਮੰਚ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਪੱਪੀ, ਦੀਪਕ ਮਲਹੋਤਰਾ, ਰਾਜਨ ਕੱਕੜ, ਜਸਪਾਲ ਜੱਸਾ, ਰਮਨ ਸ਼ਾਰਦਾ, ਅਜਾਦ ਕੌਸ਼ਲ, ਰਾਜਿੰਦਰ ਗੋਇਲ ਪੱਪਾ, ਰਾਜੀਵ ਸਿੰਗਲਾ, ਰਾਜ ਖੱਟੜ, ਰਾਮ ਸਿੰਘ ਰਾਜੂ, ਦਵਿੰਦਰ ਪਰਾਸ਼ਰ, ਵਿਨੋਦ ਗੋਇਲ, ਪਿੰਕੀ ਅਗਰਵਾਲ, ਅਨੀਤਾ ਸ਼ਾਰਦਾ, ਕੁਲਦੀਪ ਚੰਦ ਵਰਮਾ, ਅਮਿੱਤ ਠਾਕੁਰ, ਰਾਜੇਸ਼ ਸ਼ੰਟੀ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
ਮੁਹੱਲਾ ਦਸਮੇਸ਼ ਕਾਲੋਨੀ 'ਚ ਫੂਕਿਆ ਰਾਵਣ ਦਾ ਪੁਤਲਾ
ਮੰਡੀ ਗੋਬਿੰਦਗੜ੍ਹ, (ਬਲਜਿੰਦਰ ਸਿੰਘ)-ਸਥਾਨਕ ਮੁਹੱਲਾ ਦਸਮੇਸ਼ ਕਾਲੋਨੀ ਵਿਚ ਅੱਜ ਮੁਹੱਲਾ ਵਾਸੀਆਂ ਖ਼ਾਸਕਰ ਬੱਚਿਆਂ ਵਲੋਂ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਮੌਕੇ ਯੂਥ ਕਾਂਗਰਸ ਅਸੈਂਬਲੀ ਹਲਕਾ ਅਮਲੋਹ ਦੇ ਪ੍ਰਧਾਨ ਤੇ ਮਿਊਾਸੀਪਲ ਕੌਂਸਲਰ ਅਮਿੱਤ ਜੈ ਚੰਦ ਲੱਕੀ ਸ਼ਰਮਾ ਨੇ ਵਿਜੈ ਦਸਵੀਂ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਚਾਈ ਦੇ ਰਾਹ 'ਤੇ ਚੱਲਦੇ ਹੋਏ ਸਮਾਜ ਵਿਚ ਫੈਲੀਆਂ ਬੁਰਾਈਆਂ ਦੇ ਖ਼ਾਤਮੇ ਲਈ ਸੰਕਲਪ ਲੈਣ ਦੀ ਲੋੜ ਹੈ ਤਦ ਹੀ ਇਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇਗੀ | ਇਸ ਮੌਕੇ ਰਾਵਣ ਦਾ ਪੁਤਲਾ ਵੀ ਫੂਕਿਆ ਗਿਆ | ਇਸ ਮੌਕੇ 'ਤੇ ਮਿੰਟੂ ਚੀਮਾ, ਵਿਕਾਸ ਗੋਇਲ, ਗੁਰਪ੍ਰੀਤ ਬੱਬੂ, ਗੋਲੂ, ਰਵੀ ਭਾਂਬਰੀ, ਰਾਮ ਕੁਮਾਰ ਸ਼ੰਕਰ ਸਮੇਤ ਵੱਡੀ ਗਿਣਤੀ ਮੁਹੱਲਾ ਵਾਸੀ ਹਾਜ਼ਰ ਸਨ |
ਬਸੀ ਪਠਾਣਾਂ, 5 ਅਕਤੂਬਰ (ਰਵਿੰਦਰ ਮੌਦਗਿਲ)-ਵਾਇਰਸ ਨਾਲ ਖ਼ਰਾਬ ਹੋਈ ਝੋਨੇ ਦੀ ਫ਼ਸਲ ਦੀ ਗਿਰਦਾਵਰੀ ਨਾ ਹੋਣ ਤੋਂ ਖ਼ਫ਼ਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਪ੍ਰਸਤ ਕਰਨੈਲ ਸਿੰਘ ਡਡਿਆਣਾ ਅਤੇ ਜ਼ਿਲ੍ਹਾ ਯੂਥ ਇਕਾਈ ਦੇ ਪ੍ਰਧਾਨ ...
ਫ਼ਤਹਿਗੜ੍ਹ ਸਾਹਿਬ, 5 ਅਕਤੂਬਰ (ਬਲਜਿੰਦਰ ਸਿੰਘ)-ਦੁਸਹਿਰੇ ਦੇ ਤਿਉਹਾਰ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਪਾਵਰਕਾਮ 'ਚ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਲੈ ਕੇ ਬਾਬਾ ਬੰਦਾ ਸਿੰਘ ...
ਫ਼ਤਹਿਗੜ੍ਹ ਸਾਹਿਬ, 5 ਅਕਤੂਬਰ (ਮਨਪ੍ਰੀਤ ਸਿੰਘ)-ਮੀਰੀ ਪੀਰੀ ਵੈਲਫੇਅਰ ਐਂਡ ਸਪੋਰਟਸ ਕਲੱਬ ਸਾਨੀਪੁਰ ਵਲੋਂ ਕਰਵਾਇਆ ਗਿਆ ਤਿੰਨ ਰੋਜ਼ਾ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ, ਜਿਸ 'ਚ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਵਿਧਾਇਕ ਜੀਵਨ ਸਿੰਘ ਸੰਘੋਵਾਲ ਤੇ ਅਮਲੋਹ ...
ਫ਼ਤਹਿਗੜ੍ਹ ਸਾਹਿਬ, 5 ਅਕਤੂਬਰ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਅੱਜ ਬਰਾਸ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਇਸ ਮੌਕੇ ਉਨ੍ਹਾਂ ਪ੍ਰਬੰਧਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਅਨਾਜ ਮੰਡੀ ਦੇ ਵਿਚ ਫ਼ਸਲ ਲਿਆਉਣ ਵਾਲੇ ...
ਫ਼ਤਹਿਗੜ੍ਹ ਸਾਹਿਬ, 5 ਅਕਤੂਬਰ (ਮਨਪ੍ਰੀਤ ਸਿੰਘ)-ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦੀ ਇਕਾਈ ਫ਼ਤਹਿਗੜ੍ਹ ਸਾਹਿਬ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੁਰਮ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਜਥੇਬੰਦੀ ਵਲੋਂ 11 ਅਕਤੂਬਰ ਨੂੰ ਸਿੱਖਿਆ ਭਵਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX