ਤਾਜਾ ਖ਼ਬਰਾਂ


ਬੀ. ਐਸ. ਐਫ਼. ਨੇ ਬਰਾਮਦ ਕੀਤੀ ਦੋ ਪੈਕਟ ਹੈਰੋਇਨ
. . .  9 minutes ago
ਅਟਾਰੀ, 29 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਭਰੋਭਾਲ ਦੇ ਇਲਾਕੇ ਵਿਚੋ ਦੋ ਕੰਟੇਨਰ ਬਰਾਮਦ ਕੀਤੇ। ਕੰਟੇਨਰਾਂ ਨੂੰ ਖੋਲ੍ਹਣ ’ਤੇ ਉਨ੍ਹਾਂ ਵਿਚੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਹੋਏ, ਜਿਨ੍ਹਾਂ....
ਅੰਮ੍ਰਿਤਪਾਲ ਦੇ ਤਿੰਨ ਸਾਥੀਆਂ ਨੂੰ ਭੇਜਿਆ ਗਿਆ ਨਿਆਂਇਕ ਹਿਰਾਸਤ ’ਚ
. . .  58 minutes ago
ਅਜਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਈਸ਼ਵਰ ਸਿੰਘ, ਸੁਖਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਨੂੰ ਅੱਜ ਇੱਥੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਤਿੰਨਾਂ ਨੂੰ ਨਿਆਂਇਕ ਹਿਰਾਸਤ ਲਈ ਜੇਲ੍ਹ....
ਨਹੀਂ ਬੈਨ ਹੋਇਆ ਗਿਆਨੀ ਹਰਪ੍ਰੀਤ ਸਿੰਘ ਦਾ ਟਵਿਟਰ ਅਕਾਊਂਟ
. . .  53 minutes ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨੀਂ 27 ਮਾਰਚ ਨੂੰ ਸਿੱਖ ਜਥੇਬੰਦੀਆਂ ਦੀ ਬੁਲਾਈ ਗਈ ਵਿਸ਼ੇਸ਼ ਇਕੱਤਰਤਾ ਕਰਨ ਸੰਬੰਧੀ ਟਵਿੱਟਰ ਖ਼ਾਤੇ ’ਤੇ ਅਪਲੋਡ ਕੀਤਾ ਗਿਆ ਪੋਸਟਰ ਭਾਰਤ ਵਿਚ ਹੁਣ ਟਵਿੱਟਰ ’ਤੇ ਦਿਖਾਈ ਨਹੀਂ ਦੇਵੇਗਾ। ਪ੍ਰਾਪਤ ਜਾਣਕਾਰੀ....
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 3 ਅਪ੍ਰੈਲ ਸਵੇਰੇ 11 ਵਜੇ ਤੱਕ ਲਈ ਮੁਲਤਵੀ
. . .  57 minutes ago
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 3 ਅਪ੍ਰੈਲ ਸਵੇਰੇ 11 ਵਜੇ ਤੱਕ ਲਈ ਮੁਲਤਵੀ
ਅੰਮ੍ਰਿਤਪਾਲ ਸਿੰਘ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਣ ਦੀ ਚਰਚਾ ਦੇ ਚਲਦਿਆਂ ਪੁਲਿਸ ਵਲੋਂ ਸ੍ਰੀ ਦਰਬਾਰ ਸਹਿਬ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ
. . .  about 1 hour ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ, ਜਿਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਕਈ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਹੈ, ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਆਤਮ ਸਮਰਪਣ ਕਰਨ ਦੀ ਚੱਲ ਰਹੀ ਚਰਚਾ ਦੌਰਾਨ ਪੁਲਿਸ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ....
ਅੰਮ੍ਰਿਤਪਾਲ ਸਿੰਘ ਦੇ ਦਮਦਮਾ ਸਾਹਿਬ ਪੁੱਜਣ ਦੀਆਂ ਅਫ਼ਵਾਹਾਂ ਦੌਰਾਨ ਵੱਡੀ ਗਿਣਤੀ ਪੁੱਜੀ ਫ਼ੋਰਸ
. . .  about 2 hours ago
ਤਲਵੰਡੀ ਸਾਬੋ, 29 ਮਾਰਚ (ਰਣਜੀਤ ਸਿੰਘ ਰਾਜੂ)- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੁਣ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ਦੀ ਅਫ਼ਵਾਹ ਉਪਰੰਤ ਅਚਾਨਕ ਤਲਵੰਡੀ ਸਾਬੋ ’ਚ ਵੱਡੀ ਗਿਣਤੀ ’ਚ ਪੁਲਿਸ ਫ਼ੋਰਸ ਨਜ਼ਰ ਆਉਣ ਲੱਗ ਗਈ ਹੈ। ਨਗਰ ਦੇ ਨਿਸ਼ਾਨ-ਏ-ਖ਼ਾਲਸਾ ਚੌਂਕ ਤੋਂ ਲੈ....
ਲੁਧਿਆਣਾ ਵਿਚ ਹਾਈ ਅਲਰਟ
. . .  about 2 hours ago
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਅੱਜ ਬਾਅਦ ਦੁਪਹਿਰ ਅਚਾਨਕ ਸ਼ਹਿਰ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿਚ ਪੁਲਿਸ ਵਲੋਂ ਸਖ਼ਤ ਨਾਕੇਬੰਦੀ ਕੀਤੀ ਗਈ ਹੈ ਅਤੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸ਼ਹਿਰ ਵਿਚ ਆਉਣ ਵਾਲੇ....
ਰਾਹੁਲ ਗਾਂਧੀ ਮੀਟਿੰਗ ਲਈ ਪਹੁੰਚੇ ਸੀ.ਪੀ.ਪੀ. ਦਫ਼ਤਰ
. . .  about 2 hours ago
ਨਵੀਂ ਦਿੱਲੀ, 29 ਮਾਰਚ- ਕਾਂਗਰਸ ਨੇਤਾ ਰਾਹੁਲ ਗਾਂਧੀ ਸੀ.ਪੀ.ਪੀ. ਦਫ਼ਤਰ ਵਿਚ ਲੋਕ ਸਭਾ ਅਤੇ ਰਾਜ ਸਭਾ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ.....
ਡੀ.ਐਸ.ਪੀ. ਪੱਧਰ ਦੇ 24 ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 2 hours ago
ਚੰਡੀਗੜ੍ਹ, 29 ਮਾਰਚ- ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਲੋਂ ਪੱਤਰ ਜਾਰੀ ਕਰਕੇ ਡੀ.ਐਸ. ਪੀ. ਪੱਧਰ ਦੇ 24 ਅਧਿਕਾਰੀਆਂ.....
ਸਾਬਕਾ ਵਿਧਾਇਕ ਵੈਦ ਮੁੜ ਵਿਜੀਲੈਂਸ ਦਫ਼ਤਰ ਪੁੱਜੇ
. . .  about 2 hours ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਸ਼ੁਰੂ ਕੀਤੀ ਗਈ ਜਾਂਚ ਵਿਚ ਸ਼ਾਮਿਲ ਹੋਣ ਲਈ ਅੱਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵਿਜੀਲੈਂਸ ਦਫ਼ਤਰ ਪੁੱਜੇ ਹਨ, ਇਹ ਉਨ੍ਹਾਂ ਦੀ ਦੂਜੀ ਪੇਸ਼ੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ...
ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਹੋਵੇਗਾ ਰਜਿਸਟਰੀਆਂ ਦਾ ਕੰਮ
. . .  about 2 hours ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਸੂਬੇ ਭਰ ਵਿਚ ਜਾਇਦਾਦ ਦੀਆਂ ਰਜਿਸਟਰੀਆਂ ਦਾ ਕੰਮਕਾਜ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਸਮੂਹ ਸਬ ਰਜਿਸਟਰਾਰਾਂ ਨੂੰ ਇਨ੍ਹਾਂ ਹੁਕਮਾਂ....
ਪੰਜਾਬ ਪੁਲਿਸ ਵਿਚ ਆਈ.ਪੀ.ਐਸ. ਅਤੇ ਪੀ.ਪੀ.ਐਸ.ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 3 hours ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ 1 ਆਈ.ਪੀ. ਐਸ. ਅਤੇ 8 ਪੀ.ਪੀ.ਐਸ.ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਸਰਕਾਰ ਵਲੋਂ ਇਸ ਸੰਬੰਧੀ ਪੱਤਰ ਕਰ...
ਜਲੰਧਰ ਵਿਚ 10 ਮਈ ਨੂੰ ਹੋਣਗੀਆਂ ਉਪ- ਚੋਣਾਂ- ਭਾਰਤੀ ਚੋਣ ਕਮਿਸ਼ਨ
. . .  about 3 hours ago
ਨਵੀਂ ਦਿੱਲੀ, 29 ਮਾਰਚ- ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਵਲੋਂ ਪ੍ਰੈਸ ਕਾਨਫ਼ਰੰਸ ਦੌਰਾਨ ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜ ਲੰਧਰ ਵਿਚ 10 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਇਨ੍ਹਾਂ ਦੀ ਗਿਣਤੀ 13 ਮਈ ਨੂੰ ਕੀਤੀ ਜਾਵੇਗੀ। ਦੱਸ...
ਕਰਨਾਟਕ : 10 ਮਈ ਨੂੰ ਹੋਣਗੀਆਂ ਚੋਣਾਂ
. . .  about 3 hours ago
ਨਵੀਂ ਦਿੱਲੀ, 29 ਮਾਰਚ- ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਇਕ ਪ੍ਰੈਸ ਕਾਨਫ਼ਰੰਸ ਕਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਰਨਾਟਕ ਵਿਧਾਨ ਸਭਾ ਚੋਣਾਂ 10 ਮਈ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਕੀਤੀਆਂ...
ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ ਚੌਂਕੀ ਇੰਚਾਰਜ ਖ਼ਿਲਾਫ਼ ਕੇਸ ਦਰਜ
. . .  about 3 hours ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ ਚੌਂਕੀ ਇੰਚਾਰਜ ਖ਼ਿਲਾਫ਼ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਪਰਮੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਬੀਤੀ ਸ਼ਾਮ ਇਕ ਨਸ਼ਾ ਤਸਕਰ....
ਪੰਜਾਬ ਸਰਕਾਰ ਵਲੋਂ 13 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  about 3 hours ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ 13 ਪੀ.ਸੀ.ਐ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵਲੋਂ ਇਸ ਸੰਬੰਧੀ ਪੱਤਰ ਕਰ ਦਿੱਤਾ...
ਇਨੋਵਾ ਛੱਡ ਕੇ ਭੱਜੇ ਨੌਜਵਾਨਾਂ ਦੀ ਭਾਲ ’ਚ ਪੁਲਿਸ ਵਲੋਂ ਦਰਜਨਾਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ
. . .  about 3 hours ago
ਹੁਸ਼ਿਆਰਪੁਰ, 29 ਮਾਰਚ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਫਗਵਾੜਾ ਰੋਡ ’ਤੇ ਪੈਂਦੇ ਪਿੰਡ ਮਰਨਾਈਆਂ ’ਚ ਬੀਤੀ ਰਾਤ ਇਨੋਵਾ ਸਵਾਰ 2 ਨੌਜਵਾਨਾਂ ਦਾ ਪਿੱਛਾ ਕਰ ਰਹੀ ਪੁਲਿਸ ਨੂੰ ਵੇਖ ਕੇ ਗੱਡੀ ਛੱਡ ਕੇ ਭੱਜੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਬੀਤੀ ਰਾਤ ਤੋਂ ਲੈ ਕੇ ਹੁਣ ਤੱਕ ਇਲਾਕੇ ਦੇ ਪਿੰਡਾਂ ’ਚ ਪੁਲਿਸ ਵਲੋਂ ਤਲਾਸ਼ੀ....
ਹੋਟਲ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ
. . .  about 3 hours ago
ਕਪੂਰਥਲਾ, 29 ਮਾਰਚ (ਅਮਨਜੋਤ ਸਿੰਘ ਵਾਲੀਆ)- ਕਾਲਾ ਸੰਘਿਆਂ ਫ਼ਾਟਕ ਨੇੜੇ ਫੂਡ ਵਿਲਾ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ ਕਰਨ ਦਾ ਸਮਾਚਾਰ ਹੈ, ਜਿਸ ਵਿਚ ਤਿੰਨੋ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਓਮ ਪ੍ਰਕਾਸ਼....
ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਹੋਈ ਸ਼ੁਰੂ
. . .  about 3 hours ago
ਨਵੀਂ ਦਿੱਲੀ, 29 ਮਾਰਚ- ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਅੱਜ ਇੱਥੇ ਚੱਲ ਰਹੀ ਹੈ। ਇਸ ਬੈਠਕ ਲਈ ਮੈਂਬਰ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਪਹੁੰਚੇ ਹਨ। ਮੀਟਿੰਗ ਤੋਂ ਪਹਿਲਾਂ ਆਪਣੀ ਟਿੱਪਣੀ ਵਿਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ.....
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
. . .  about 4 hours ago
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 4 hours ago
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ
. . .  about 4 hours ago
ਨਵੀਂ ਦਿੱਲੀ, 29 ਮਾਰਚ-ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ ਦਰਜ ਕੀਤੇ ਗਏ ਹਨ। 1,222 ਠੀਕ ਹੋਏ ਹਨ ਤੇ ਸਰਗਰਮ ਮਾਮਲਿਆਂ ਦੀ ਗਿਣਤੀ...
ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ
. . .  about 4 hours ago
ਨਵੀਂ ਦਿੱਲੀ, 29 ਮਾਰਚ-ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਸੰਸਦ ਵਿਚ ਰਾਜ ਸਭਾ ਦੇ ਮਲਿਕ ਅਰਜੁਨ ਖੜਗੇ ਦੇ ਚੈਂਬਰ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ...
ਅਫ਼ਗਾਨਿਸਤਾਨ ਦੇ ਕਾਬੁਲ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 4 hours ago
ਕਾਬੁਲ, 29 ਮਾਰਚ-ਅੱਜ ਸਵੇਰੇ 5:49 'ਤੇ ਅਫਗਾਨਿਸਤਾਨ ਦੇ ਕਾਬੁਲ ਤੋਂ 85 ਕਿਲੋਮੀਟਰ ਪੂਰਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਜਨਮ ਦਿਨ ਮੌਕੇ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ
. . .  about 3 hours ago
ਚੰਡੀਗੜ੍ਹ, 29 ਮਾਰਚ-ਪੰਜਾਬੀ ਗਾਇਕ ਬੱਬੂ ਮਾਨ ਦੇ ਟਵਿੱਟਰ ਅਕਾਊਂਟ 'ਤੇ ਭਾਰਤ 'ਚ ਰੋਕ ਲਗਾ ਦਿੱਤੀ ਗਈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 20 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜੋ ਕਹੋ, ਉਸ ਨੂੰ ਪੂਰਾ ਕਰੋ, ਜੇ ਪੂਰਾ ਕਰਨ ਦਾ ਵਿਚਾਰ ਨਹੀਂ ਤਾਂ ਵਾਅਦਾ ਹੀ ਨਾ ਕਰੋ। -ਬਾਲੰਬਲ

ਫਾਜ਼ਿਲਕਾ / ਅਬੋਹਰ

ਫਾਜ਼ਿਲਕਾ ਜ਼ਿਲ੍ਹੇ 'ਚ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਫ਼ਾਜ਼ਿਲਕਾ, 5 ਅਕਤੂਬਰ (ਦਵਿੰਦਰ ਪਾਲ ਸਿੰਘ, ਅਮਰਜੀਤ ਸ਼ਰਮਾ)- ਦੁਸਹਿਰੇ ਦਾ ਤਿਉਹਾਰ ਫ਼ਾਜ਼ਿਲਕਾ ਸ਼ਹਿਰ 'ਚ ਬੜੇ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ | ਫ਼ਾਜ਼ਿਲਕਾ ਦੀਆਂ 3 ਵੱਖ-ਵੱਖ ਥਾਵਾਂ 'ਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਗਏ | ਇਨ੍ਹਾਂ ਸਮਾਗਮਾਂ 'ਚ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਪੁੱਜੇ | ਦੁਸਹਿਰੇ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ | ਇਸ ਦੌਰਾਨ ਭਾਰੀ ਭੀੜ ਵੇਖਣ ਨੂੰ ਮਿਲੀ | ਇਸ ਮੌਕੇ ਸੰਬੋਧਨ ਕਰਦਿਆਂ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਮਾਜ ਨੂੰ ਇਸ ਤਿਉਹਾਰ ਦੇ ਨਾਲ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਲੋਕਾਂ ਦੇ ਹਿਤਾਂ ਲਈ ਕੰਮ ਕਰ ਰਹੀ ਹੈ ਤੇ 6 ਮਹੀਨਿਆਂ ਅੰਦਰ ਕਈ ਵੱਡੇ ਫ਼ੈਸਲੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਵਲੋਂ ਲਏ ਗਏ ਹਨ | ਇਸ ਮੌਕੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੇ ਵੀ ਲੋਕਾਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੀ ਬਿਹਤਰੀ ਲਈ ਕੰਮ ਕਰ ਰਿਹਾ ਹੈ | ਫ਼ਾਜ਼ਿਲਕਾ ਦੇ ਸਰਕਾਰੀ ਐਮ.ਆਰ. ਕਾਲਜ ਦੀ ਥਾਂ 'ਤੇ ਸ਼੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਵਲੋਂ ਦੁਸਹਿਰਾ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨਾਂ ਵਜੋਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਡੀ.ਸੀ. ਹਿਮਾਂਸ਼ੂ ਅਗਰਵਾਲ ਪੁੱਜੇ | ਜਦੋਂਕਿ ਪ੍ਰਧਾਨਗੀ ਕਰਨ ਗਿਲਹੋਤਰਾ ਨੇ ਕੀਤੀ | ਇਸ ਤਰ੍ਹਾਂ ਕੈਂਟ ਰੋਡ 'ਤੇ ਸੇਵਾ ਸੰਮਤੀ ਸਭਾ ਵਲੋਂ ਦੁਸਹਿਰਾ ਸਮਾਗਮ ਵਿਚ ਬੀ.ਐੱਸ.ਐਫ. 66 ਬਟਾਲੀਅਨ ਦੇ ਕਮਾਡੈਂਟ ਦਿਨੇਸ਼ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਵਿਸ਼ੇਸ਼ ਮਹਿਮਾਨਾਂ ਦੇ ਰੂਪ 'ਚ ਡਾ. ਵਿਜੈ ਸਚਦੇਵਾ, ਡਾ. ਨਵਦੀਪ ਜਸੂਜਾ, ਡਾ. ਰੌਸ਼ਨ ਲਾਲ ਠੱਕਰ, ਇੰਜੀ. ਸੁਹੇਲ ਗੁਪਤਾ, ਡਾ. ਅਸ਼ਵਨੀ ਲੂਣਾ, ਡਾ. ਅਰਪਿਤ ਗੁਪਤਾ ਪੁੱਜੇ | ਸਮਾਗਮ ਦਾ ਸੁਭਾਸ਼ ਕਟਾਰੀਆ, ਦੀਪਕ ਨਾਗਪਾਲ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ | ਨਵੀਂ ਆਬਾਦੀ ਦੀ ਸ਼੍ਰੀ ਬਾਲਾ ਜੀ ਉੱਤਰ ਰੇਲਵੇ ਰਾਮ-ਲੀਲ੍ਹਾ ਤੇ ਦੁਸਹਿਰਾ ਕਮੇਟੀ ਵਲੋਂ ਰੇਲਵੇ ਮੈਦਾਨ ਵਿਚ ਮਨਾਏ ਗਏ ਦੁਸਹਿਰਾ ਤਿਉਹਾਰ ਦੇ ਸਮਾਗਮ ਵਿਚ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਟਰੱਕ ਯੂਨੀਅਨ ਪ੍ਰਧਾਨ ਮਨਜੋਤ ਸਿੰਘ ਖੇੜਾ, ਸ਼੍ਰੀਮਤੀ ਪੂਜਾ ਲੂਥਰਾ ਸਚਦੇਵਾ, ਡਾ. ਭਾਨੂ ਪ੍ਰਤਾਪ ਧੀਂਗੜਾ ਮੁੱਖ ਮਹਿਮਾਨਾਂ ਦੇ ਰੂਪ ਵਿਚ ਪੁੱਜੇ | ਇਨ੍ਹਾਂ ਸਮਾਗਮਾਂ 'ਚ ਵਿਸ਼ੇਸ਼ ਆਤਿਸ਼ਬਾਜ਼ੀ ਦੇਖਣ ਨੂੰ ਮਿਲੀ ਤੇ ਸਮਾਗਮਾਂ ਵਿਚ ਪੁੱਜੇ ਮੁੱਖ ਮਹਿਮਾਨਾਂ ਵਲੋਂ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ | ਇਸ ਮੌਕੇ ਖਜਾਨ ਸਿੰਘ ਪਟਵਾਰੀ, ਡਾ. ਸ਼ਿਤਿਜ ਧੂੜੀਆ, ਮਨੀਸ਼ ਕਟਾਰੀਆ, ਪਾਲ ਚੰਦ ਵਰਮਾ, ਮਨਜੀਤ ਸਵਾਮੀ, ਗੁਰਮੀਤ ਸਿੰਘ ਬਿੱਟੂ, ਬੰਟੀ ਪਟਵਾਰੀ, ਏ.ਡੀ.ਸੀ. ਸੰਦੀਪ ਕੁਮਾਰ, ਹਰਨੇਕ ਸਿੰਘ ਸਰਪੰਚ, ਰਾਜਿੰਦਰ ਜਲੰਧਰਾ, ਸੁਰਿੰਦਰ ਕੰਬੋਜ, ਰਾਕੇਸ਼ ਭੁਸਰੀ ਆਦਿ ਹਾਜ਼ਰ ਸਨ |
ਜਲਾਲਾਬਾਦ 'ਚ ਧੂਮਧਾਮ ਨਾਲ ਮਨਾਇਆ ਦੁਸਹਿਰਾ ਦਾ ਤਿਉਹਾਰ
ਜਲਾਲਾਬਾਦ (ਕਰਨ ਚੁਚਰਾ)-ਦੁਸਹਿਰੇ ਦਾ ਤਿਉਹਾਰ ਜਲਾਲਾਬਾਦ ਵਿਖੇ ਪੀਰ ਬਾਬਾ ਖ਼ਾਕੀ ਸ਼ਾਹ ਜੀ ਦੀ ਸਮਾਧ 'ਤੇ ਲਗਾਇਆ ਗਿਆ | ਦੁਸਹਿਰਾ ਉਤਸਵ ਕਮੇਟੀ ਵਲੋਂ ਬ੍ਰਹਮਲੀਨ ਬਾਬਾ ਸੀਤਾ ਰਾਮ ਦੇ ਆਸ਼ੀਰਵਾਦ ਸਦਕਾ ਕਰਵਾਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਮੁੱਖ ਮਹਿਮਾਨ ਵਜੋਂ ਪੁੱਜੇ ਜਦੋਂ ਕਿ ਵਿਸ਼ੇਸ਼ ਤੌਰ 'ਤੇ ਪ੍ਰੇਮ ਕੁਮਾਰ ਵਲੇਚਾ ਸਰਪ੍ਰਸਤ ਦੁਸਹਿਰਾ ਕਮੇਟੀ, ਕਪਿਲ ਗੂੰਬਰ ਪ੍ਰਧਾਨ ਰਾਈਸ ਮਿਲ ਐਸੋਸੀਏਸ਼ਨ, ਬਾਬਾ ਮਿਹਰਬਾਨ ਸਿੰਘ, ਦਰਸ਼ਨ ਲਾਲ ਵਧਵਾ ਪ੍ਰਧਾਨ ਦਸਹਿਰਾ ਕਮੇਟੀ, ਡੀ.ਐਸ.ਪੀ. ਅਤੁੱਲ ਸੋਨੀ, ਸੰਜੀਵ ਕੁਮਾਰ ਟਿਕਣ ਪਰੂਥੀ, ਸੁਰਿੰਦਰ ਕੰਬੋਜ, ਅੰਕੁਸ਼ ਮੁਟਨੇਜਾ ਪ੍ਰਧਾਨ ਟਰੱਕ ਯੂਨੀਅਨ ਜਲਾਲਾਬਾਦ, ਟੋਨੀ ਛਾਬੜਾ, ਰਾਮ ਲੀਲ੍ਹਾ ਕਮੇਟੀ, ਦੇਵੀ ਦੁਆਰਾ ਰਾਮ ਲੀਲ੍ਹਾ ਕਮੇਟੀ, ਨੌਜਵਾਨ ਸਭਾ, ਵਿਮਲ ਭਠੇਜਾ, ਸੋਹਣ ਲਾਲ ਵਰਮਾ,ਸ਼ਾਮ ਸੁੰਦਰ ਮੈਣੀ, ਹਨੀ ਕਟਾਰੀਆ ਆਦਿ ਹਾਜ਼ਰ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਹ ਤਿਉਹਾਰ ਸਾਨੂੰ ਬਹੁਤ ਵੱਡੀ ਸਿੱਖਿਆ ਦੇ ਕੇ ਜਾਂਦਾ ਹੈ, ਜਿਸ ਨੂੰ ਆਪਣੇ ਜੀਵਨ ਵਿਚ ਧਾਰਨਾ ਸਾਡਾ ਫ਼ਰਜ਼ ਬਣਦਾ ਹੈ | ਇਸ ਤੋਂ ਬਾਅਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਸਰਪ੍ਰਸਤ ਪੇ੍ਰਮ ਵਲੇਚਾ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਗਈ | ਇਸ ਮੌਕੇ ਸਜੇ ਬਾਜ਼ਾਰਾਂ ਵਿਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਲੋਕ ਆਪੋ ਆਪਣੇ ਪਰਿਵਾਰਾਂ ਨਾਲ ਇਸ ਦੁਸਹਿਰਾ ਮੇਲੇ ਦਾ ਅਨੰਦ ਲੈ ਰਹੇ ਸਨ ਤੇ ਪੁਲਿਸ ਵਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ |
ਦੁਸਹਿਰੇ ਦਾ ਤਿਉਹਾਰ ਮਨਾਇਆ
ਮੰਡੀ ਲਾਧੂਕਾ (ਰਾਕੇਸ਼ ਛਾਬੜਾ)-ਵਿਸ਼ਵਾਨਾਥ ਰਾਮ ਲੀਲ੍ਹਾ ਕਮੇਟੀ ਵਲੋਂ ਪਿੰਡ ਢਾਣੀ ਮੁਨਸ਼ੀ ਰਾਮ ਵਿਖੇ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਢਾਣੀ ਈਸ਼ਰ ਦਾਸ ਵਿਖੇ ਦੁਸਹਿਰਾ ਗਰਾਉਂਡ ਵਿਖੇ ਪਹਿਲਾਂ ਸ਼੍ਰੀ ਰਾਮ ਤੇ ਰਾਵਣ ਦੀਆਂ ਸੈਨਾਵਾਂ ਵਿਚਕਾਰ ਯੁੱਧ ਹੋਇਆ | ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਵਧ ਤੋਂ ਬਾਅਦ ਤਿੰਨਾਂ ਦੇ ਆਦਮ ਕੱਦ ਬੁੱਤਾਂ ਨੂੰ ਅਗਨੀ ਭੇਟ ਕੀਤੀ ਗਈ | ਵੱਡੀ ਗਿਣਤੀ ਵਿਚ ਲੋਕਾਂ ਨੇ ਦੁਸਹਿਰਾ ਗਰਾਉਂਡ ਵਿਚ ਪਹੁੰਚ ਕੇ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ | ਇਸ ਦੌਰਾਨ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਮਨਜੋਤ ਖੇੜਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ, ਪ੍ਰਦੀਪ ਸਿੰਘ ਸਰਪੰਚ, ਗੁਰਮੀਤ ਸਿੰਘ ਕਾਠਪਾਲ, ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਹਰਕ੍ਰਿਸ਼ਨ ਲਾਲ, ਤਿਲਕ ਰਾਜ, ਓਮ ਪ੍ਰਕਾਸ਼ ਸੁਪਰ, ਸੰਦੀਪ ਕੁਮਾਰ, ਰਾਜਾ ਢਿੱਲੋਂ, ਅਮਨ ਦੀਪ ਕੰਬੋਜ ਕੋਰਟ ਵਾਲੇ ਝੁੱਗੇ ਅਤੇ ਅਸ਼ੋਕ ਕੰਬੋਜ ਆਦਿ ਹਾਜ਼ਰ ਸਨ |
ਅਰਨੀਵਾਲਾ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਮੰਡੀ ਅਰਨੀਵਾਲਾ (ਨਿਸ਼ਾਨ ਸਿੰਘ ਮੋਹਲਾਂ)- ਦੁਸਹਿਰੇ ਦਾ ਤਿਉਹਾਰ ਸਥਾਨਕ ਕਸਬੇ ਵਿਚ ਸ੍ਰੀ ਰਾਮ ਨਾਟਕ ਕਲੱਬ ਵਲੋਂ ਬਿਜਲੀ ਘਰ ਦੇ ਨੇੜੇ ਖੇਡ ਮੈਦਾਨ ਵਿਚ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਕਸਬੇ ਤੇ ਆਸ ਪਾਸ ਦੇ ਪਿੰਡਾਂ ਤੋਂ ਲੋਕ ਰਾਵਣ , ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਹੋਣ ਦੀ ਰਸਮ ਦੇਖਣ ਲਈ ਪੁੱਜੇ | ਰਾਵਣ ਦੇ ਪੁਤਲੇ ਨੂੰ ਅੱਗ ਦੇ ਹਵਾਲੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇਵ ਰਾਜ ਸ਼ਰਮਾ ਤੇ ਜ਼ੈਲ ਇੰਚਾਰਜ ਸਾਜਨ ਖੇੜਾ ਨੇ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਆਪ ਦੇ ਸੀਨੀਅਰ ਆਗੂ ਕੇਵਲ ਕੰਬੋਜ, ਮੰਗਾ ਚਿਰਾਗਾ, ਪੂਰਨ ਚੰਦ ਡੱਬਵਾਲਾ ਕਲਾਂ, ਰਾਜ ਕੁਮਾਰ ਮੈਂਬਰ ਪੰਚਾਇਤ, ਸ਼ਿੰਦਰਪਾਲ ਗੋਸ਼ਾ, ਯਾਦਵਿੰਦਰ ਮਾਨ, ਲੁੱਡੀ ਦੂਮੜਾ, ਪ੍ਰੇਮ ਸਿੰਘ, ਬਲਵੰਤ ਰਾਏ ਬਿੱਲੂ, ਦੀਪੂ ਛਾਬੜਾ ਅਤੇ ਹੋਰ ਵੀ ਹਾਜ਼ਰ ਸਨ | ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਸਿਕੰਦਰ ਬਤਰਾ, ਬਾਬਾ ਸੋਹਣ ਸਿੰਘ, ਐਸ.ਐੱਚ.ੳ ਅੰਗਰੇਜ਼ ਕੁਮਾਰ, ਐਮ.ਸੀ ਸ਼ਿਵ ਭੱਲਾ,ਲਖਵੀਰ ਸਿੰਘ ਢਾਣੀ ਵਿਸਾਖਾ ਸਿੰਘ,ਪਰਗਟ ਸਿੰਘ ਢਿੱਲੋਂ, ਅਜੇ ਕੁੱਕੜ, ਭੋਲਾ ਲਾਇਲਪੁਰੀਆ, ਕੁਲਦੀਪ ਸਿੰਘ ਬਜਾਜ, ਜਗਦੀਸ਼ ਸਿੰਘ , ਗੁਰਲਾਲ ਠੁਕਰਾਲ,ਗੁਰਦੇਵ ਠੁਕਰਾਲ, ਧੰਨਾ ਕੰਬੋਜ, ਕੰਵਲ ਕਾਲੜਾ , ਪ੍ਰੇਮ ਭੱਲਾ, ਮੋਹਨ ਲਾਲ,ਸੌਰਵ ਕੁੱਬਾ, ਗਊਸ਼ਾਲਾ ਕਮੇਟੀ ਦੇ ਮੈਂਬਰ ਅਤੇ ਹੋਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਪਤਵੰਤੇ ਵੀ ਹਾਜ਼ਰ ਸਨ |

ਬੰਦ ਪਈ ਟਰੱਕ ਯੂਨੀਅਨ ਫਿਰ ਹੋਈ ਸ਼ੁਰੂ

ਅਬੋਹਰ, 5 ਅਕਤੂਬਰ (ਵਿਵੇਕ ਹੂੜੀਆ)-ਪਿਛਲੇ ਕਈ ਮਹੀਨਿਆਂ ਤੋਂ ਟਰੱਕ ਅਪਰੇਟਰਾਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਬੰਦ ਪਈ ਟਰੱਕ ਯੂਨੀਅਨ ਦੇ ਦਰਵਾਜ਼ੇ ਖੋਲ੍ਹਦਿਆਂ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਕੀਤੀ ਗਈ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਦੀਪ ...

ਪੂਰੀ ਖ਼ਬਰ »

ਜਲਾਲਾਬਾਦ ਸ਼ਹਿਰ 'ਚ ਅਤੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ 'ਤੇ ਅਵਾਰਾ ਪਸ਼ੂਆਂ ਦੀ ਭਰਮਾਰ

ਜਲਾਲਾਬਾਦ, 5 ਅਕਤੂਬਰ (ਜਤਿੰਦਰ ਪਾਲ ਸਿੰਘ)-ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਤੋਂ ਬਾਅਦ ਹੁਣ ਲੋਕਾਂ ਨੇ ਵੱਡੇ ਫ਼ਤਵੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰੀ ਦੇ ਕੇ ਪੰਜਾਬ ਦੀ ਸੱਤਾ ਸੌਂਪੀ ਹੈ | ਪੰਜਾਬ ਵਾਸੀਆਂ ਵਲੋਂ ਆਮ ਆਦਮੀ ...

ਪੂਰੀ ਖ਼ਬਰ »

ਅਬੋਹਰ 'ਚ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਅਬੋਹਰ, 5 ਅਕਤੂਬਰ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)- ਦੁਸਹਿਰਾ ਦਾ ਤਿਉਹਾਰ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਾਡ 'ਚ ਧੂਮਧਾਮ ਤੇ ਸ਼ਰਧਾ ਪੂਰਵਕ ਮਨਾਇਆ ਗਿਆ | ਸਮਾਗਮ ਵਿਚ ਫ਼ਾਜ਼ਿਲਕਾ ਦੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ...

ਪੂਰੀ ਖ਼ਬਰ »

ਡਾ. ਗੋਇਲ ਵਲੋਂ ਪੀ.ਐੱਚ.ਸੀ. ਕਰਨੀ ਖੇੜਾ ਦੇ ਦੌਰਾ

ਫ਼ਾਜ਼ਿਲਕਾ, 5 ਅਕਤੂਬਰ (ਦਵਿੰਦਰ ਪਾਲ ਸਿੰਘ)- ਸਿਵਲ ਸਰਜਨ ਫ਼ਾਜ਼ਿਲਕਾ ਡਾ. ਸਤੀਸ਼ ਕੁਮਾਰ ਗੋਇਲ ਨੇ ਸੀ.ਐੱਚ.ਸੀ. ਡੱਬਵਾਲਾ ਕਲਾਂ ਅਧੀਨ ਪੀ. ਐੱਚ.ਸੀ. ਕਰਨੀ ਖੇੜਾ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਪੀ.ਐੱਚ.ਸੀ. 'ਚ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਮੀਟਿੰਗ

ਜਲਾਲਾਬਾਦ, 5 ਅਕਤੂਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਚੱਕ ਪੰਜ ਕੋਹੀ ਉਰਫ਼ ਕੱਚਾ ਕਾਲੇ ਵਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪ੍ਰਧਾਨ ਜਗਦੀਸ਼ ਰਾਏ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋਣ ...

ਪੂਰੀ ਖ਼ਬਰ »

ਸੀਵਰੇਜ ਦੇ ਗੰਦੇ ਪਾਣੀ ਤੋਂ ਲੋਕ ਪੇ੍ਰਸ਼ਾਨ

ਜਲਾਲਾਬਾਦ, 5 ਅਕਤੂਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਗੁਰਦੁਆਰਾ ਰਾਮਗੜ੍ਹੀਆਂ ਦੇ ਪਿਛਲੇ ਪਾਸੇ ਦਸਮੇਸ਼ ਨਗਰੀ 'ਚ ਸਥਿਤ ਗਲੀ ਦੇ ਵਾਸੀ ਗਲੀ 'ਚ ਖੜਦੇ ਸੀਵਰੇਜ ਦੇ ਗੰਦੇ ਤੇ ਬਦਬੂਦਾਰ ਪਾਣੀ ਕਾਰਨ ਕਾਫ਼ੀ ਪ੍ਰੇਸ਼ਾਨ ਹਨ | ਇਸ ਗੰਦੇ ਪਾਣੀ ਕਾਰਨ ਗਲੀ 'ਚ ...

ਪੂਰੀ ਖ਼ਬਰ »

ਸ਼ਿਵਾਲਿਕ ਸਕੂਲ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਫ਼ਾਜ਼ਿਲਕਾ, 5 ਅਕਤੂਬਰ (ਅਮਰਜੀਤ ਸ਼ਰਮਾ)-ਸ਼ਿਵਾਲਿਕ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਤੀਸਰੀ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਦੁਸਹਿਰੇ ਨੂੰ ਸਮਰਪਿਤ ਨਾਟਕ ਪੇਸ਼ ਕੀਤੇ | ਵਿਦਿਆਰਥੀਆਂ ਵਲੋਂ ਝਾਕੀਆਂ ...

ਪੂਰੀ ਖ਼ਬਰ »

ਰੇਤ ਦੀ ਨਾਜਾਇਜ਼ ਮਾਈਨਿੰਗ ਕਰਦੇ ਦੋ ਵਿਅਕਤੀਆਂ 'ਤੇ ਪਰਚਾ ਦਰਜ

ਜਲਾਲਾਬਾਦ, 5 ਅਕਤੂਬਰ (ਕਰਨ ਚੁਚਰਾ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ਾਂ ਤਹਿਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਦਿਆਂ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਜਤਿੰਦਰ ...

ਪੂਰੀ ਖ਼ਬਰ »

ਅਦਾਲਤੀ ਹੁਕਮਾਂ ਨੂੰ ਟਿੱਚ ਜਾਣਨ ਵਾਲੇ ਅਫ਼ਸਰਾਂ ਖ਼ਿਲਾਫ਼ ਹਾਈ ਕੋਰਟ ਜਾਵਾਂਗੇ-ਸੰਦੀਪ ਜਾਖੜ

ਅਬੋਹਰ, 5 ਅਕਤੂਬਰ (ਵਿਵੇਕ ਹੂੜੀਆ)- ਅਦਾਲਤ ਵਲੋਂ ਪਿੰਡ ਸੁਖਚੈਨ ਵਿਚ ਪੰਚਾਇਤੀ ਜ਼ਮੀਨ ਕਾਬਜ਼ ਦਲਿਤ ਵਿਅਕਤੀ ਨੂੰ ਸਟੇਅ ਆਰਡਰ ਜਾਰੀ ਕਰਨ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕਬਜ਼ਾ ਹਟਾਉਣ ਦੇ ਮਾਮਲੇ ਦਾ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਕਰੜਾ ਨੋਟਿਸ ਲਿਆ ਹੈ | ...

ਪੂਰੀ ਖ਼ਬਰ »

ਗੁਰਦੁਆਰਾ ਚੁੱਲੇ੍ਹ ਬਾਬਾ ਆਲਾ ਸਿੰਘ ਵਿਖੇ ਗੁਰਮਤਿ ਸਮਾਗਮ ਮੌਕੇ ਕੀਤਾ ਅੰਮਿ੍ਤ ਸੰਚਾਰ

ਲੌਂਗੋਵਾਲ, 5 ਅਕਤੂਬਰ (ਸ. ਸ. ਖੰਨਾ, ਵਿਨੋਦ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ ਅੰਮਿ੍ਤ ਸੰਚਾਰ ਦੀ ਲਹਿਰ ਦੇ ਚੱਲਦਿਆਂ ਅੱਜ ਗੁਰਦੁਆਰਾ ਚੁੱਲੇ੍ਹ ਬਾਬਾ ਆਲਾ ਸਿੰਘ ਵਿਖੇ 76 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਲੈ ਕੇ ਅੰਮਿ੍ਤਪਾਨ ...

ਪੂਰੀ ਖ਼ਬਰ »

ਈ.ਈ.ਟੀ.ਟੈੱਟ ਪਾਸ ਅਧਿਆਪਕਾਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

ਸੰਗਰੂਰ, 5 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਅੱਗੇ ਸ਼ੁਰੂ ਕੀਤੇ ਮਰਨ ਵਰਤ ਦੇ ਚੌਥੇ ਦਿਨ ਲਾਲ ਬੱਤੀ ਚੌਂਕ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ...

ਪੂਰੀ ਖ਼ਬਰ »

ਸਰਪੰਚ ਗੁਰਪਿਆਰ ਧੂਰਾ ਪੰਚਾਇਤ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਬਣੇ

ਧੂਰੀ, 5 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਪੰਚਾਇਤ ਯੂਨੀਅਨ ਪੰਜਾਬ ਜੋ ਕਿ ਲੰਬੇ ਸਮੇਂ ਤੋਂ ਪੰਚਾਇਤਾਂ ਦੇ ਹਿਤਾਂ ਲਈ ਕੰਮ ਕਰਨ ਅਤੇ ਸਰਪੰਚਾਂ/ਪੰਚਾਂ ਦੀਆਂ ਮੰਗਾਂ ਪ੍ਰਤੀ ਸੰਘਰਸ਼ਸ਼ੀਲ ਰਹਿੰਦੀ ਆ ਰਹੀ ਹੈ, ਪੰਚਾਇਤ ਯੂਨੀਅਨ ਪੰਜਾਬ ਦੁਆਰਾ ਸਰਪੰਚ ਗੁਰਪਿਆਰ ...

ਪੂਰੀ ਖ਼ਬਰ »

ਖ਼ਾਲਸਾ ਮਾਰਚ ਨੂੰ ਲੈ ਕੇ ਹਲਕਾ ਇੰਚਾਰਜ ਘੁੜਿਆਣਾ ਨੇ ਕੀਤੀਆਂ ਪਿੰਡਾਂ 'ਚ ਮੀਟਿੰਗਾਂ

ਬੱਲੂਆਣਾ, 5 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਦੇ ਹੱਕ ਵਿਚ 7 ਅਕਤੂਬਰ ਨੂੰ ਰੋਸ ਮਾਰਚ ...

ਪੂਰੀ ਖ਼ਬਰ »

ਸ੍ਰੀ ਅੰਮਿ੍ਤਸਰ ਸਾਹਿਬ ਲਈ ਪਾਵਨ ਜੋਤ ਰਵਾਨਾ

ਅਬੋਹਰ, 5 ਅਕਤੂਬਰ (ਵਿਵੇਕ ਹੂੜੀਆ)-ਕਰੁਣਾ ਸਾਗਰ ਭਗਵਾਨ ਵਾਲਮੀਕ ਜੀ ਦੇ ਜਯੋਤੀ ਪਰਵ ਨੂੰ ਸਮਰਪਿਤ ਭਾਰਤੀ ਵਾਲਮੀਕਿ ਧਰਮ ਸਮਾਜ ਵਲੋਂ 18ਵੀਂ ਅਖੰਡ ਜੋਤ ਯਾਤਰਾ ਅਬੋਹਰ ਤੋਂ ਭਗਵਾਨ ਬਾਲਮੀਕ ਆਸ਼ਰਮ ਸੰਤ ਨਗਰ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਰਵਾਨਾ ਹੋਈ | ਪਾਵਨ ...

ਪੂਰੀ ਖ਼ਬਰ »

ਨਰੇਗਾ ਮਜ਼ਦੂਰਾਂ ਨੇ ਕੀਤੀ ਸ਼ਮਸ਼ਾਨ ਘਾਟ ਦੀ ਸਫ਼ਾਈ

ਬੱਲੂਆਣਾ, 5 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਹਿੰਮਤਪੁਰਾ ਵਿਖੇ ਨਰੇਗਾ ਮਜ਼ਦੂਰਾਂ ਨੇ ਸ਼ਮਸ਼ਾਨ ਘਾਟ ਦੀ ਸਫ਼ਾਈ ਕੀਤੀ | ਇਸ ਮੌਕੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਪਿਛਲੇ 4 ਦਿਨ ਤੋਂ ਸ਼ਮਸ਼ਾਨ ਘਾਟ ਦੀ ਸਫ਼ਾਈ ਕਰਨ ਵਿਚ ਲੱਗੇ ਹੋਏ ਹਨ | ਇਸ ...

ਪੂਰੀ ਖ਼ਬਰ »

ਆੜ੍ਹਤੀਆ ਐਸੋਸੀਏਸ਼ਨ ਅਬੋਹਰ ਦੀ ਨਵੀਂ ਕਾਰਜਕਾਰਨੀ ਦਾ ਐਲਾਨ

ਅਬੋਹਰ, 5 ਅਕਤੂਬਰ (ਵਿਵੇਕ ਹੂੜੀਆ)-ਆੜ੍ਹਤੀਆ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਹਲਕਾ ਇੰਚਾਰਜ ਦੀਪ ਕੰਬੋਜ ਵਲੋਂ ਹਲਕਾ ਬੱਲੂਆਣਾ ਤੋਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਦੇ ਸਹਿਯੋਗ ਨਾਲ ਆੜ੍ਹਤੀਆ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦਾ ...

ਪੂਰੀ ਖ਼ਬਰ »

ਕੰਨਿਆ ਸਕੂਲ 'ਚ ਐਨ.ਐੱਸ.ਐੱਸ. ਕੈਂਪ

ਅਬੋਹਰ, 5 ਅਕਤੂਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਇਕ ਰੋਜ਼ਾ ਐਨ.ਐੱਸ.ਐੱਸ. ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ਅਮਿਤ ਬਤਰਾ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਦੇ ...

ਪੂਰੀ ਖ਼ਬਰ »

ਰਾਜ ਪੱਧਰੀ ਖੇਡਾਂ ਲਈ ਟਰਾਇਲ 7 ਨੂੰ

ਫ਼ਾਜ਼ਿਲਕਾ, 5 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ ਜੋ 11 ਅਕਤੂਬਰ ਤੋਂ 22 ਅਕਤੂਬਰ ਤੱਕ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਕਰਵਾਈਆਂ ਜਾ ਰਹੀਆਂ ਹਨ | ਇਨ੍ਹਾਂ ਖੇਡਾਂ ਵਿਚ ...

ਪੂਰੀ ਖ਼ਬਰ »

ਪਰਮਲ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ

ਮੰਡੀ ਲਾਧੂਕਾ, 5 ਅਕਤੂਬਰ (ਰਾਕੇਸ਼ ਛਾਬੜਾ/ਮਨਪੀ੍ਰਤ ਸੈਣੀ)-ਇੱਥੋਂ ਦੀ ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ | ਮਨਚੰਦਾ ਟਰੇਡਿੰਗ ਕੰਪਨੀ ਫ਼ਰਮ ਤੇ ਪਰਮਲ ਝੋਨੇ ਦੀ 25 ਕੁਇੰਟਲ ਦੇ ਕਰੀਬ ਇਕ ਢੇਰੀ ਆਈ ਸੀ | ਆੜ੍ਹਤੀ ਯੂਨੀਅਨ ਦੇ ਪ੍ਰਧਾਨ ...

ਪੂਰੀ ਖ਼ਬਰ »

ਅਫ਼ੀਮ ਸਮੇਤ ਗਿ੍ਫ਼ਤਾਰ

ਫ਼ਾਜ਼ਿਲਕਾ, 5 ਅਕਤੂਬਰ (ਦਵਿੰਦਰ ਪਾਲ ਸਿੰਘ)-ਸਿਟੀ ਥਾਣਾ ਪੁਲਿਸ ਨੇ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਜਦੋਂ ਫ਼ਾਜ਼ਿਲਕਾ ਦੇ ਸ਼ਾਹ ਪੈਲੇਸ ਕੋਲ ਪੁੱਜੀ ਤਾਂ ਐੱਸ.ਐੱਸ.ਓ.ਸੀ. ਦੀ ਪਾਰਟੀ ਸਹਾਇਕ ਥਾਣੇਦਾਰ ਹਰਦਿਆਲ ਸਿੰਘ ਸਮੇਤ ਪੁਲਿਸ ...

ਪੂਰੀ ਖ਼ਬਰ »

ਮੰਗਾਂ ਮੰਨੇ ਜਾਣ 'ਤੇ ਕਿਸਾਨਾਂ ਦਾ 49 ਦਿਨ ਚੱਲਿਆ ਧਰਨਾ ਸਮਾਪਤ

ਅਬੋਹਰ, 5 ਅਕਤੂਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਕਿਸਾਨਾਂ ਵਲੋਂ ਇਲਾਕੇ 'ਚ ਚਿੱਟੇ ਮੱਛਰ ਦੇ ਹਮਲੇ ਨਾਲ ਤਬਾਹ ਹੋਈਆਂ ਨਰਮੇਂ ਦੀਆਂ ਫ਼ਸਲਾਂ ਤੇ ਸੋਕੇ ਨਾਲ ਤਬਾਹ ਹੋਏ ਕਿੰਨੂ ਦੇ ਬਾਗ਼ਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪੰਜਾਬ-ਰਾਜਸਥਾਨ ਨੂੰ ਜੋੜਦੇ ...

ਪੂਰੀ ਖ਼ਬਰ »

ਡੀ.ਏ.ਵੀ. ਬੀ.ਐੱਡ. ਕਾਲਜ ਦੀ ਹਵਨ ਯੱਗ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ

ਫ਼ਾਜ਼ਿਲਕਾ, 5 ਅਕਤੂਬਰ (ਦਵਿੰਦਰ ਪਾਲ ਸਿੰਘ)-ਡੀ.ਏ.ਵੀ. ਬੀ. ਐੱਡ. ਕਾਲਜ ਫ਼ਾਜ਼ਿਲਕਾ ਦੇ 17ਵੇਂ ਸੈਸ਼ਨ ਦੀ ਸ਼ੁਰੂਆਤ ਹਵਨ ਯੱਗ ਕਰਵਾ ਕੇ ਕੀਤੀ ਗਈ | ਇਸ ਦੌਰਾਨ ਆਰੀਆ ਸਮਾਜ ਦੇ ਸਾਬਕਾ ਪ੍ਰਧਾਨ ਸੁਸ਼ੀਲ ਵਰਮਾ ਨੇ ਮੰਤਰ-ਉਚਾਰਨ ਕਰਕੇ ਹਵਨ ਯੱਗ ਕਰਵਾਇਆ | ਇਸ ਦੌਰਾਨ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਤੇ ਪਲਸਰ ਮੋਟਰਸਾਈਕਲ ਸਮੇਤ 3 ਗਿ੍ਫ਼ਤਾਰ

ਜਲਾਲਾਬਾਦ, 5 ਅਕਤੂਬਰ (ਕਰਨ ਚੁਚਰਾ)-ਥਾਣਾ ਸਿਟੀ ਪੁਲਿਸ ਨੇ 3 ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਸ਼ਰਾਬ ਤੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਸਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਸੀ ...

ਪੂਰੀ ਖ਼ਬਰ »

ਕੁੜਮ ਨੇ ਕੁੜਮਾਂ ਨਾਲ ਮਾਰੀ ਦੋ ਟਰੈਕਟਰਾਂ ਦੀ ਠੱਗੀ, ਰਿਸ਼ਤੇ ਤੋਂ ਵੀ ਮੁੱਕਰਿਆ- ਮਾਮਲਾ ਦਰਜ

ਅਬੋਹਰ, 5 ਅਕਤੂਬਰ (ਵਿਵੇਕ ਹੂੜੀਆ)-ਬਹਾਵਵਾਲਾ ਥਾਣਾ ਪੁਲਿਸ ਨੇ ਵਿਅਕਤੀ ਖ਼ਿਲਾਫ਼ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪ੍ਰਭੂ ਦਿਆਲ ਪੁੱਤਰ ਮਨਫੂਲ ਰਾਮ ਵਾਸੀ ਪਿੰਡ ਖਾਟਵਾ ਨੇ ਦੱਸਿਆ ਕਿ ਮੇਰੇ ਭਤੀਜੇ ਜਗਦੀਸ਼ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਠੇਕਾ ਆਧਾਰਿਤ ਕਰਮਚਾਰੀਆਂ ਨੇ ਦੁਸਹਿਰੇ ਦੇ ਰੂਪ 'ਚ ਫੂਕੀ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਦੀ ਅਰਥੀ

ਜਲਾਲਾਬਾਦ, 5 ਅਕਤੂਬਰ (ਕਰਨ ਚੁਚਰਾ)-ਸਰਕਾਰੀ ਵਿਭਾਗਾਂ 'ਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਆਊਟ ਸੋਰਸਿੰਗ ਠੇਕਾ ਆਧਾਰਿਤ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਦਿਆਂ ਸ਼ਹੀਦ ਊਧਮ ਸਿੰਘ ਚੌਂਕ ਤੋਂ ਇਕ ਰੋਸ ਮਾਰਚ ਸ਼ੁਰੂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX