ਘਨੌਲੀ, 5 ਅਕਤੂਬਰ (ਜਸਵੀਰ ਸਿੰਘ ਸੈਣੀ)-ਦੁਸਹਿਰੇ ਵਾਲੇ ਦਿਨ ਤੜਕੇ ਹੀ 12.30 ਵਜੇ ਦੇ ਕਰੀਬ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਘਨੌਲੀ ਜ਼ਿਲ੍ਹਾ ਰੂਪਨਗਰ ਅੰਦਰ ਕੋਲਾ ਪਲਾਂਟ ਦੇ ਬਿਲਕੁਲ ਨੇੜੇ ਸਥਿਤ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ | ਸੂਤਰਾਂ ਮੁਤਾਬਿਕ ਅੱਗ ਐਨੀ ਭਿਆਨਕ ਸੀ ਕਿ ਦੇਖਦਿਆਂ ਦੇਖਦਿਆਂ ਝੁੱਗੀਆਂ ਤੇ ਵਿਚ ਪਿਆ ਕੀਮਤੀ ਸਾਮਾਨ ਕੁੱਝ ਮਿੰਟਾਂ ਵਿਚ ਸੜ ਕੇ ਸੁਆਹ ਹੋ ਗਿਆ | ਇਸ ਭਿਆਨਕ ਅੱਗ ਲੱਗਣ ਕਾਰਨ ਮਜ਼ਦੂਰ ਆਪਣੇ ਪਰਿਵਾਰਕ ਮੈਂਬਰਾਂ ਤੇ ਬੱਚਿਆਂ ਨੂੰ ਇਸ ਅੱਗ ਦੀ ਲਪੇਟ ਤੋਂ ਬਚਾਅ ਤਾਂ ਕਰ ਸਕੇ ਪਰ ਅੱਗ ਲੱਗਣ ਕਾਰਨ 10 ਝੁੱਗੀਆਂ ਤੋਂ ਇਲਾਵਾ ਸਵਿਫ਼ਟ ਕਾਰ, ਮੋਟਰਸਾਈਕਲ, ਬੱਚਿਆਂ ਦੇ ਸਾਈਕਲ, ਕਿਤਾਬਾਂ, ਮਜ਼ਦੂਰਾਂ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਰਾਖ ਹੋ ਗਿਆ | ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਮੌਕੇ ਤੇ ਪਹੁੰਚੀਆਂ ਚਾਰ ਫਾਇਰ ਬਿ੍ਗੇਡ ਗੱਡੀਆਂ ਵਲੋਂ ਮੁਲਾਜ਼ਮਾਂ ਨੇ ਮੁਸ਼ੱਕਤ ਨਾਲ ਅੱਗ ਨੂੰ ਕਾਬੂ ਕੀਤਾ ਗਿਆ, ਜਿਸ ਥਾਂ ਤੇ ਅੱਗ ਲੱਗੀ ਹੈ, ਉਹ ਝੁੱਗੀਆਂ ਥਰਮਲ ਪਲਾਂਟ ਦੇ ਕੋਲਾ ਭੰਡਾਰ ਦੇ ਬਿਲਕੁਲ ਨਜ਼ਦੀਕ ਹਨ ਅਤੇ ਕੋਲਾ ਭੰਡਾਰ ਨੂੰ ਅੱਗ ਲੱਗਣ ਦੀ ਸੂਰਤ ਵਿਚ ਵੱਡਾ ਨੁਕਸਾਨ ਹੋ ਸਕਦਾ ਸੀ | ਅੱਗ ਲੱਗਣ ਦਾ ਅਸਲ ਕਾਰਨ ਦਾ ਪਤਾ ਨਹੀਂ ਲੱਗਿਆ ਪਰ ਅੱਗ ਕਾਰਨ ਸੜੀ ਸਵਿਫ਼ਟ ਕਾਰ ਦੇ ਮਾਲਕ ਸੱਤਿਆ ਪ੍ਰਕਾਸ਼ ਯਾਦਵ ਨੇ ਕਿਹਾ ਕਿ ਉਸ ਵਲੋਂ ਆਪਣੀ ਮਿਹਨਤ ਨਾਲ ਖ਼ਰੀਦੀ ਗਈ ਕਾਰ ਕਿਸੇ ਤੋਂ ਬਰਦਾਸ਼ਤ ਨਹੀਂ ਹੋਈ ਤੇ ਕਿਸੇ ਸ਼ਰਾਰਤੀ ਨੇ ਜਾਣਬੁੱਝ ਕੇ ਉਸ ਦੀ ਕਾਰ ਨੂੰ ਅੱਗ ਲਗਾਈ ਹੈ, ਜਿਸ ਦੌਰਾਨ ਉਸ ਦੀ ਕਾਰ ਸਮੇਤ ਹੋਰ ਮਜ਼ਦੂਰਾਂ ਦੀਆਂ ਝੁੱਗੀਆਂ ਦਾ ਵੀ ਨੁਕਸਾਨ ਹੋ ਗਿਆ | ਉਸ ਨੇ ਦੱਸਿਆ ਕਿ ਅੱਗ ਉਸ ਦੀ ਕਾਰ ਦੇ ਨੇੜਿਉਂ ਹੀ ਸ਼ੁਰੂ ਹੋਈ, ਜੋ ਹੌਲੀ ਹੌਲੀ ਅੱਗੇ ਵਧਦੀ ਗਈ | ਸੱਤਿਆਪ੍ਰਕਾਸ਼ ਨੇ ਹਾਲੇ ਕੁੱਝ ਸਮਾਂ ਪਹਿਲਾਂ ਹੀ ਕਾਰ ਬਾਜ਼ਾਰ ਲੁਧਿਆਣਾ ਤੋਂ ਇਹ ਕਾਰ ਖ਼ਰੀਦੀ ਸੀ, ਜਿਸ ਦੀ ਐਨ.ਓ.ਸੀ. ਲੈਣ ਉਪਰੰਤ ਰਜਿਸਟਰੇਸ਼ਨ ਤਬਦੀਲ ਕਰਵਾਉਣ ਸਬੰਧੀ ਦਸਤਾਵੇਜ਼ ਆਰ.ਟੀ.ਓ. ਦਫ਼ਤਰ ਵਿਚ ਜਮਾਂ ਕਰਵਾਏ ਹੋਏ ਹਨ | ਇਸ ਸੰਬੰਧੀ ਪੀੜਤ ਪਰਵਾਸੀ ਮਜ਼ਦੂਰਾਂ ਸਰਵਣ ਕੁਮਾਰ ਮਹਿਤੋ, ਵਿਸ਼ਵ ਨਾਥ ਯਾਦਵ, ਬਲਰਾਮ ਸਿੰਘ, ਰਾਮ ਪਰਛਿਨ, ਰਮਨ ਕੁਮਾਰ, ਵਿਜੈ, ਸ਼ਿਵ ਕੁਮਾਰ, ਸੱਤਿਆ ਪ੍ਰਕਾਸ਼ ਮਨੋਜ ਤੇ ਹੋਰਨਾਂ ਪੀੜਤਾਂ ਨੇ ਕਿਹਾ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰ ਕੇ ਮੁਸ਼ਕਲ ਨਾਲ ਕੀਮਤੀ ਸਾਮਾਨ ਬਣਾਇਆ ਸੀ ਜਦੋਂ ਅੱਜ ਥੋੜ੍ਹੇ ਦਿਨ ਚੰਗੇ ਆਏ ਤਾਂ ਮਾੜੇ ਸਮੇਂ ਨੇ ਸਾਡੀ ਜ਼ਿੰਦਗੀ ਦੀ ਕਮਾਈ ਖੋਹ ਲਈ | ਘਟਨਾ ਵਾਪਰਨ ਤੋਂ ਬਾਅਦ ਐਸਸੀ ਬੀਸੀ ਕੰਟਰੈਕਟਰ ਵਰਕਰ ਯੂਨੀਅਨ ਰੂਪਨਗਰ ਦੇ ਪ੍ਰਧਾਨ ਮਹਿੰਦਰ ਸਿੰਘ ਅਤੇ ਜਨਰਲ ਸਕੱਤਰ ਸੇਰ ਸਿੰਘ, ਸਾਥੀ ਗੁਰਚਰਨ ਸਿੰਘ ਖ਼ਜ਼ਾਨਚੀ, ਗੁਰਪ੍ਰੀਤਮ ਸਿੰਘ, ਮਹੇਸ਼ ਕੁਮਾਰ, ਅਨਿਲ ਕੁਮਾਰ, ਕੁਲਦੀਪ ਸਿੰਘ, ਪਵਨਪ੍ਰੀਤ ਸਿੰਘ, ਨੇ ਇਸ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਨੇ ਪਹਿਲਾ ਵੀ ਮੈਨੇਜਮੈਂਟ ਤੋਂ ਨੂਹੋਂ ਕਲੋਨੀ ਵਿਚ ਖ਼ਾਲੀ ਪਏ ਮਕਾਨ ਕੰਟਰੈਕਟ ਵਰਕਰਾਂ ਨੂੰ ਦੇਣ ਦੀ ਮੰਗ ਰੱਖੀ ਸੀ ਜੋ ਹੁਣ ਤੱਕ ਪੂਰੀ ਨਹੀਂ ਹੋ ਸਕੀ | ਉਨ੍ਹਾਂ ਨੇ ਮੈਨੇਜਮੈਂਟ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਜੋ ਇਨ੍ਹਾਂ ਗ਼ਰੀਬ ਮਜ਼ਦੂਰਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਕੁੱਝ ਰਾਹਤ ਮਿਲ ਸਕੇ |
ਕੀ ਕਹਿੰਦੇ ਨੇ ਚੌਕੀ ਇੰਚਾਰਜ ਗੁਰਮੁਖ ਸਿੰਘ-
ਇਸ ਸੰਬੰਧੀ ਜਦੋਂ ਘਨੌਲੀ ਪੁਲਿਸ ਚੌਕੀ ਦੇ ਇੰਚਾਰਜ ਗੁਰਮੁੱਖ ਸਿੰਘ ਨੇ ਦੱਸਿਆ ਕਿ ਜਦੋਂ ਘਟਨਾ ਦੀ ਜਾਂਚ ਲਈ ਪੁੱਜੇ ਤਾਂ ਪੀੜਤਾਂ ਨੂੰ ਇਕੱਠੇ ਕਰਕੇ ਪੁੱਛਿਆ ਕਿ ਤੁਹਾਨੂੰ ਆਪਣੇ ਹੀ ਬਸਤੀ ਜਾਂ ਹੋਰ ਬਾਹਰਲੇ ਵਿਅਕਤੀ ਪਰ ਸ਼ੱਕ ਹੈ ਜਿਸ ਨੇ ਇਸ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਉਨ੍ਹਾਂ ਦੱਸਿਆ ਜਾਵੇ ਤੇ ਉਸ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਪਰ ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸੇ ਤੇ ਵੀ ਸ਼ੱਕ ਨਹੀਂ ਹਨ |
ਕੀ ਕਹਿੰਦੇ ਨੇ ਘਟਨਾ ਦਾ ਜਾਇਜ਼ਾ ਲੈਣ ਮੌਕੇ ਪਹੁੰਚੇ ਤਹਿਸੀਲਦਾਰ ਜਸਪ੍ਰੀਤ ਸਿੰਘ-
ਇਸ ਦੌਰਾਨ ਮੌਕੇ 'ਤੇ ਘਟਨਾ ਦਾ ਜਾਇਜ਼ਾ ਲੈਣ ਮੌਕੇ ਤਹਿਸੀਲਦਾਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿੰਨ ਦਿਨ ਦਾ ਰਾਸ਼ਨ, ਬੱਚਿਆਂ ਲਈ ਨਵੀਆਂ ਕਿਤਾਬਾਂ ਤੇ ਕਾਪੀਆਂ ਪੀੜਤਾਂ ਤਕ ਪੁੱਜ ਗਈਆਂ ਹਨ | ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ 15 ਦਿਨਾਂ ਦੀਆਂ ਰਾਸ਼ਨ ਕਿੱਟਾਂ, ਕਰਿਆਨਾ ਅਤੇ ਘਰੇਲੂ ਸਾਮਾਨ, ਬਰਤਨ ਹੋਰ ਸੁੱਖ ਸਹੂਲਤਾਂ ਦੇ ਰਹੇ ਹਨ ਤੇ ਆਉਣ ਵਾਲੇ ਕੁੱਝ ਦਿਨਾਂ ਚ ਇਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਇਨ੍ਹਾਂ ਦੇ ਸੈਲਟਰ ਬਣਾ ਕੇ ਵੀ ਦੇ ਦਿੱਤੇ ਜਾਣਗੇ |
ਘਨੌਲੀ, 5 ਅਕਤੂਬਰ (ਜਸਵੀਰ ਸਿੰਘ ਸੈਣੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਨੇਕੀ ਅਤੇ ਬਦੀ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਮੌਕੇ ਸਮੁੱਚੇ ਪੰਜਾਬ ਵਿਚ ਕੇਂਦਰ ਅਤੇ ਸੂਬਾ ਸਰਕਾਰ ਦੇ ਪੁਤਲੇ ਫੂਕਣ ਦੇ ਸੰਘਰਸ਼ ਦੇ ਤਹਿਤ ਅੱਜ ਵੱਖ-ਵੱਖ ...
ਰੂਪਨਗਰ, 5 ਅਕਤੂਬਰ (ਸਟਾਫ਼ ਰਿਪੋਰਟਰ)-ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ 36ਵੀਆਂ ਨੈਸ਼ਨਲ ਖੇਡਾਂ ਵਿਚ 64 ਕਿਲੋਗ੍ਰਾਮ ਵਰਗ ਵੇਟਲਿਫਟਿੰਗ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਣ 'ਤੇ ਖਿਡਾਰਨ ਜਸਵੀਰ ਕੌਰ ਨੂੰ ਵਧਾਈ ਦਿੱਤੀ ਗਈ | ਵਿਧਾਇਕ ਚੱਢਾ ...
ਰੂਪਨਗਰ, 5 ਅਕਤੂਬਰ (ਸਤਨਾਮ ਸਿੰਘ ਸੱਤੀ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਅੱਜ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਰੂਪਨਗਰ ਦੀਆਂ 4 ਥਾਵਾਂ 'ਤੇ ਰਾਵਣ ਦੇ ਪੁਤਲੇ ਫ਼ੂਕ ਕੇ ਬਦੀ ਉੱਤੇ ਨੇਕੀ ਦੀ ਜਿੱਤ ਦਰਸਾਈ ਗਈ ਹਾਲਾਂਕਿ ਅਜੋਕੇ ਸਮੇਂ ਮਨਾਂ ...
ਸ੍ਰੀ ਚਮਕੌਰ ਸਾਹਿਬ, 5 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਅਦ ਦੁਪਹਿਰ ਸਜਾਏ ਨਗਰ ਕੀਰਤਨ ਨਾਲ ਦਰਬਾਰ ਖ਼ਾਲਸਾ (ਦੁਸਹਿਰੇ ਦਾ ਜੋੜ ਮੇਲਾ) ਅਮਨ ਅਮਾਨ ਨਾਲ ਸੰਪੂਰਨ ਹੋ ਗਿਆ | ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...
ਸ੍ਰੀ ਚਮਕੌਰ ਸਾਹਿਬ, 5 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਦਰਬਾਰ ਖ਼ਾਲਸਾ (ਦੁਸਹਿਰਾ ਜੋੜ ਮੇਲਾ) ਦੇ ਸਬੰਧ ਵਿਚ ਸਜਾਏ ਜੋੜ ਮੇਲੇ ਮੌਕੇ ਅੱਜ ਵੱਡੀ ਗਿਣਤੀ 'ਚ ਸੰਗਤਾਂ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋਈਆਂ ਅਤੇ ਬਾਣੀ ਦਾ ਅਨੰਦ ਮਾਣਿਆ | ਅੱਜ ਸਥਾਨਕ ਸਮੂਹ ...
ਸ੍ਰੀ ਅਨੰਦਪੁਰ ਸਾਹਿਬ, 5 ਅਕਤੂਬਰ (ਕਰਨੈਲ ਸਿੰਘ, ਨਿੱਕੂਵਾਲ)-ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ 'ਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਅਤੇ ਪੰਜਾਬੀਆਂ ਨੇ ਦਿੱਤੀਆਂ | ਸਿੱਖਾਂ ਨੂੰ ਗੁਰਧਾਮਾਂ ਤੋਂ ਦੂਰ ਕਰਨ ਲਈ ਅੰਗਰੇਜ਼ਾਂ ਨੇ ਆਪਣੇ ਪਿੱਠੂਆਂ ਨੂੰ ਗੁਰਦੁਆਰਾ ...
ਸ੍ਰੀ ਚਮਕੌਰ ਸਾਹਿਬ, 5 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਜ਼ਿਲ੍ਹਾ ਰੂਪਨਗਰ ਵਲੋਂ ਅੱਜ ਸਥਾਨਕ ਇਤਿਹਾਸਕ ਗੁ: ਸ੍ਰੀ ਕਤਲਗੜ੍ਹ ਸਾਹਿਬ ਚੌਂਕ ਤੋਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਿੰਘ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ...
ਰੂਪਨਗਰ, 5 ਅਕਤੂਬਰ (ਸਤਨਾਮ ਸਿੰਘ ਸੱਤੀ)-ਸਥਾਨਕ ਸੋਨੀ ਸੁਜੂਕੀ ਏਜੰਸੀ 'ਤੇ ਅੱਜ ਉਦੋਂ ਇੱਕ ਅਜੀਬ ਵਰਤਾਰਾ ਦੇਖਣ ਨੂੰ ਮਿਲਿਆ ਜਦੋਂ ਇੱਕ ਗ੍ਰਾਹਕ ਹਜ਼ਾਰਾਂ ਰੁਪਏ ਦੇ ਸਿੱਕੇ ਲੈ ਕੇ ਏਜੰਸੀ 'ਤੇ ਸਕੂਟਰ ਖ਼ਰੀਦਣ ਪੁੱਜਿਆ | ਅਸਲ ਵਿਚ ਸੋਨੀ ਸੁਜੂਕੀ ਏਜੰਸੀ 'ਤੇ ...
ਸ੍ਰੀ ਅਨੰਦਪੁਰ ਸਾਹਿਬ, 5 ਅਕਤੂਬਰ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਬੱਢਲ ਲੋਅਰ ਦੇ ਸੰਤ ਪ੍ਰੀਤਮ ਸਿੰਘ ਵੈੱਲਫੇਅਰ ਯੂਥ ਕਲੱਬ ਵਲੋਂ ਛਿੰਝ ਕਮੇਟੀ ਮੀਂਢਵਾਂ ਅਤੇ ਬੱਢਲ ਦੇ ਸਹਿਯੋਗ ਨਾਲ ਦੋ ਰੋਜ਼ਾ ਛਿੰਝ ਮੇਲਾ ਕਰਵਾਇਆ ਗਿਆ | ਜਿਸ 'ਚ ਪੰਜਾਬ, ...
ਖਰੜ, 5 ਅਕਤੂਬਰ (ਗੁਰਮੁੱਖ ਸਿੰਘ ਮਾਨ)-ਗੁਰਮਤਿ ਪ੍ਰਸਾਰ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪੁਰੀ ਵਾਸੀ ਪਿੰ੍ਰ. ਨਰਿੰਦਰ ਬੀਰ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਪ੍ਰਸਾਰ ਭਵਨ ਮੁੰਡੀ ਖਰੜ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਸੰਬੰਧੀ ...
ਸ੍ਰੀ ਚਮਕੌਰ ਸਾਹਿਬ, 5 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਆੜ੍ਹਤੀ ਐਸੋ:ਨੇ ਮੀਟਿੰਗ ਕਰਕੇ ਸੂਬਾ ਕਮੇਟੀ ਦੇ ਆਦੇਸ਼ਾਂ ਤੇ ਸ੍ਰੀ ਚਮਕੌਰ ਸਾਹਿਬ ਅਤੇ ਇਸ ਨਾਲ ਸਬੰਧਿਤ ਬਸੀ ਗੁੱਜਰਾਂ, ਬੇਲਾ, ਹਾਫਿਜਾਬਾਦ ਅਤੇ ਗੱਗੋਂ ਮੰਡੀਆਂ ਵਿਚ ਖ੍ਰੀਦ ਬੰਦ ...
ਪੁਰਖਾਲੀ, 5 ਅਕਤੂਬਰ (ਬੰਟੀ)-ਅਨਾਜ ਮੰਡੀ ਰਾਮਪੁਰ ਪੁਰਖਾਲੀ ਵਿਖੇ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਮੰਡੀ ਦੇ ਆੜ੍ਹਤੀਆਂ ਤੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਗਈ | ...
ਨੂਰਪੁਰ ਬੇਦੀ, 5 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਬੀ. ਕਾਮ ਸਮੈਸਟਰ ਪਹਿਲਾ ਦਾ ਨਤੀਜਾ ਬਹੁਤ ...
ਪੁਰਖਾਲੀ, 5 ਅਕਤੂਬਰ (ਬੰਟੀ)-ਪਿੰਡ ਸੰਤੋਖਗੜ੍ਹ ਟੱਪਰੀਆਂ ਦੇ ਵਾਸੀਆਂ ਨੇ ਪੰਜਾਬ ਸਰਕਾਰ, ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਰਖਾਲੀ-ਮੀਆਂਪੁਰ ਰੋਡ ਤੋਂ ਕਰੈਸ਼ਰ ਨੂੰ ਹੋ ਕੇ ਸੰਤੋਖਗੜ੍ਹ ਪਿੰਡ ਨੂੰ ਜਾਣ ਵਾਲੇ ਕੱਚੇ ਰਸਤੇ ਨੂੰ ...
ਮੋਰਿੰਡਾ, 5 ਅਕਤੂਬਰ (ਕੰਗ)-ਸਮਾਜ ਸੇਵੀ ਕੰਮਾਂ ਲਈ ਜਗਤੇਸ਼ਵਰ ਸਿੰਘ ਖ਼ਾਲਸਾ ਕਲਰਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਅਤੇ ਮਨਪ੍ਰੀਤ ਕੌਰ ਹਿੰਦੀ ਅਧਿਆਪਕਾ ਸਰਕਾਰੀ ਮਿਡਲ ਸਕੂਲ ਸਹੇੜੀ ਵਲੋਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੂੰ 51 ਹਜ਼ਾਰ ਰੁਪਏ ਦੀ ...
ਸ੍ਰੀ ਅਨੰਦਪੁਰ ਸਾਹਿਬ, 5 ਅਕਤੂਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਾਹਿਤਕਾਰ ਅਤੇ ਅਧਿਆਪਕ ਰਾਬਿੰਦਰ ਸਿੰਘ ਰੱਬੀ ਦੀ ਤੀਜੀ ਪੁਸਤਕ ''ਸਰਕਾਰੀ ਛੁੱਟੀਆਂ'' ਅੱਜ ਇੱਥੋਂ ਨੇੜਲੇ ਪਿੰਡ ਬੱਢਲ ਲੋਅਰ ਵਿਖੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਨੇ ਲੋਕ ਅਰਪਿਤ ਕੀਤੀ ...
ਨੰਗਲ, 5 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਜੈ ਮਾਂ ਦੁਰਗਾ ਜਾਗਰਣ ਮੰਚ ਮੁਹੱਲਾ ਰਾਜਨਗਰ ਵਲੋਂ ਪ੍ਰਧਾਨ ਸੰਨੀ ਕਟਾਰੀਆਂ ਦੀ ਅਗਵਾਈ ਵਿਚ 15ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ | ਕਲੱਬ ਵਲੋਂ ਜਿੱਥੇ ਮਾਤਾ ਦਾ ਵਿਸ਼ਾਲ ਭਵਨ ਮੰਗਵਾਇਆ ਗਿਆ ਸੀ ਉੱਥੇ ਹੀ ਪੁਰੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX