ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਨਿਊ ਸ਼ਿਵ ਸ਼ੰਕਰ ਡਰਾਮਾਟਿਕ ਕਲੱਬ ਅਜਨਾਲਾ ਵਲੋਂ ਸਥਾਨਕ ਕੀਰਤਨ ਦਰਬਾਰ ਸੁਸਾਇਟੀ ਦੀ ਖੁੱਲ੍ਹੀ ਗਰਾਊਾਡ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਦਿਨ ਢੱਲਦਿਆਂ ਹੀ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਅਦਾ ਕੀਤੀ | ਇਸ ਦੌਰਾਨ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਨਿਊ ਸ਼ਿਵ ਸ਼ੰਕਰ ਡਰਾਮਾਟਿਕ ਕਲੱਬ ਨੂੰ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਉਨ੍ਹਾਂ ਰਾਮ ਲੀਲ੍ਹਾ ਵਿਚ ਭਾਗ ਲੈਣ ਵਾਲੇ ਸਮੂਹ ਕਲਾਕਾਰਾਂ ਤੋਂ ਇਲਾਵਾ ਸ਼ਹਿਰ ਦੇ ਕੌਂਸਲਰਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਅੰਤ ਵਿਚ ਨਿਊ ਸ਼ਿਵ ਸ਼ੰਕਰ ਡਰਾਮਾਟਿਕ ਕਲੱਬ ਦੇ ਪ੍ਰਧਾਨ ਪੰਡਿਤ ਕਿਸ਼ੋਰੀ ਲਾਲ ਅਤੇ ਐਡਵੋਕੇਟ ਸੰਦੀਪ ਕੌਸ਼ਲ ਸਮੇਤ ਹੋਰਨਾਂ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਗੁਰਜ ਅਤੇ ਲੋਈ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਓ.ਐਸ.ਡੀ. ਚਰਨਜੀਤ ਸਿੰਘ, ਦਫ਼ਤਰ ਸਕੱਤਰ ਗੁਰਜੰਟ ਸਿੰਘ ਸੋਹੀ, ਬਲਾਕ ਪ੍ਰਧਾਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਬਲਾਕ ਅਜਨਾਲਾ ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਐਸ.ਐੱਚ.ਓ. ਅਜਨਾਲਾ ਹਰਪਾਲ ਸਿੰਘ ਸੋਹੀ, ਨਗਰ ਪੰਚਾਇਤ ਅਜਨਾਲਾ ਦੇ ਮੀਤ ਪ੍ਰਧਾਨ ਰਮਿੰਦਰ ਕੌਰ ਮਾਹਲ ਦੇ ਪਤੀ ਬਲਜਿੰਦਰ ਸਿੰਘ ਮਾਹਲ, ਕੌਂਸਲਰ ਜਸਪਾਲ ਸਿੰਘ ਢਿੱਲੋਂ, ਸ਼ਿਵਦੀਪ ਸਿੰਘ ਚਾਹਲ, ਡੇਅਰੀ ਯੂਨੀਅਨ ਪ੍ਰਧਾਨ ਦੀਪਕ ਚੈਨਪੁਰੀਆ, ਕੌਂਸਲਰ ਬੀਬੀ ਗਿਆਨ ਕੌਰ, ਹਰਪ੍ਰੀਤ ਸਿੰਘ ਹੈਪੀ ਗਿੱਲ, ਕੌਂਸਲਰ ਨੰਦ ਲਾਲ, ਦੀਪਕ ਕੌਸ਼ਿਲ, ਪ੍ਰੈੱਸ ਸਕੱਤਰ ਪ੍ਰਦੀਪ ਤ੍ਰੇਹਨ, ਰਾਕੇਸ਼ ਭੰਡਾਰੀ, ਜੈ ਭੰਡਾਰੀ, ਨਰਿੰਦਰ ਮਹੰਤਾ, ਪਵਿੱਤਰ ਸਿੰਘ ਫੈਂਸੀ, ਅਮਰਬੀਰ ਸਿੰਘ ਰਿੰਕੂ, ਮੁਨੀਸ਼ ਸ਼ਰਮਾ, ਪੁਨੀਤ ਭਾਰਦਵਾਜ, ਐਡਵੋਕੇਟ ਗੁਰਸੇਵਕ ਸਿੰਘ ਨਿੱਜਰ, ਅਮਿਤ ਪੁਰੀ, ਬੱਬੂ ਖੋਜੀ ਤੇੜਾ, ਸੁਰਿੰਦਰ ਸ਼ਰਮਾ, ਪ੍ਰਭ ਭੱਖਾ, ਸੰਜੀਵ ਲਾਡੀ, ਪਿੰਕੀ ਭਾਰਦਵਾਜ ਤੇ ਬੂਟਾ ਸਿੰਘ ਕਮੀਰਪੁਰਾ ਆਦਿ ਹਾਜ਼ਰ ਸਨ |
ਮਜੀਠਾ, (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਰਾਮਲੀਲਾ ਦੁਸਹਿਰਾ ਕਮੇਟੀ ਮਜੀਠਾ ਵਲੋਂ ਦੁਸਹਿਰੇ ਦਾ ਤਿਉਹਾਰ ਕਸਬਾ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ ਗਿਆ, ਜਿਸ ਲਈ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਐਡਵੋਕੇਟ ਰਕੇਸ਼ ਪਰਾਸ਼ਰ ਜਿਨ੍ਹਾਂ ਵਲੋਂ ਮਜੀਠੀਆ ਵਲੋਂ ਭੇਜੀ 21 ਹਜਾਰ ਰੁਪਏ ਦੀ ਨਕਦ ਰਾਸ਼ੀ ਦੁਸਹਿਰਾ ਕਮੇਟੀ ਨੂੰ ਸੌਂਪੀ ਗਈ | ਸੁਰਿੰਦਰਪਾਲ ਸਿੰਘ ਗੋਕਲ, ਆਮ ਆਦਮੀ ਪਾਰਟੀ ਪੰਜਾਬ ਦੇ ਜੋਇੰਟ ਸੈਕਟਰੀ ਗੁਰਭੇਜ ਸਿੰਘ ਸਿੱਧੂ, ਪਿ੍ਤਪਾਲ ਸਿੰਘ ਮਜੀਠਾ, ਹਰਜੀਤ ਸਿੰਘ ਰਾਮਦੀਵਾਲੀ, ਮਨਜੀਤ ਸਿੰਘ, ਮੇਜਰ ਸਿੰਘ ਤੇ ਸੁਖਦੇਵ ਸਿੰਘ ਅਬਦਾਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਪਰਮਜੀਤ ਸਿੰਘ ਪੰਮਾ ਵਲੋਂ ਦੁਸਹਿਰਾ ਕਮੇਟੀ ਨੂੰ 25 ਹਜਾਰ ਰੁਪਏ ਨਗਦ ਭੇਟ ਕੀਤੇ ਗਏ | ਇਨ੍ਹਾਂ ਤੋਂ ਇਲਾਵਾ ਦੀਪਕ ਆੜਤੀਆ, ਕੌਂਸਲਰ ਮਹਿੰਦਰ ਸਿੰਘ, ਬਾਬਾ ਕੁਲਦੀਪ ਸਿੰਘ, ਮੁਖਵਿੰਦਰ ਸਿੰਘ, ਪੱਪੂ ਕਾਮਰੇਡ ਤੇ ਕਾਂਗਰਸ ਪਾਰਟੀ ਵਲੋਂ ਸਤਿੰਦਰ ਸਿੰਘ ਸ਼ਾਹ ਮਜੀਠਾ, ਕੌਂਸਲਰ ਨਵਦੀਪ ਸਿੰਘ ਸੋਨਾ, ਸਰਪੰਚ ਹਰਗੁਰਿੰਦਰ ਮਾਨ, ਜੈਪਾਲ ਮਹਾਜਨ, ਨੀਰਜ ਸ਼ਰਮਾ, ਸੁਖਜਿੰਦਰ ਸਿੰਘ ਬਿੱਟੂ, ਬਿੱਟੂ ਨੰਦਾ ਸਮੇਤ ਬਹੁਤ ਸਾਰੇ ਮਜੀਠਾ ਵਾਸੀਆਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਕਮੇਟੀ ਮੈਂਬਰਾਂ 'ਚ ਇੰਦਰਜੀਤ ਮਰਵਾਹ, ਪੰਡਤ ਓਮ ਪ੍ਰਕਾਸ਼, ਯੋਗੀ ਦਿਆਲ ਨਾਥ, ਮਨੋਹਰ ਲਾਲ, ਡਾ: ਮੋਹਨ ਲਾਲ, ਰਾਜਕਿਰਨ ਰਾਜੂ, ਗੋਲਡੀ ਕਪਾਹੀ, ਭੋਲੇ ਨਾਥ, ਰਮਨ ਮਹਾਜਨ ਆਦਿ ਹਾਜ਼ਰ ਸਨ |
ਰਈਆ, (ਸ਼ਰਨਬੀਰ ਸਿੰਘ ਕੰਗ)- ਦੁਸਹਿਰੇ ਦਾ ਤਿਉਹਾਰ ਰਈਆ ਵਿਖੇ ਵੀ ਧੂਮਧਾਮ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾਂ ਰਾਮਵਾੜਾ ਮੰਦਰ ਰਈਆ ਤੋਂ ਪਵਿੱਤਰ ਝਾਕੀਆਂ ਕੱਢੀਆਂ ਗਈਆਂ ਤੇ ਪੁਤਲਿਆਂ ਨੂੰ ਅੱਗ ਲਗਾਈ ਗਈ | ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ, ਸੁਰਜੀਤ ਸਿੰਘ ਕੰਗ ਪ੍ਰਧਾਨ ਰਈਆ ਸ਼ਹਿਰੀ, ਉਪਦੇਸ਼ ਸਿੰਘ ਗਿੱਲ, ਡੀ.ਐਸ.ਪੀ. ਬਾਬਾ ਬਕਾਲਾ ਸਾਹਿਬ ਹਰਕਿ੍ਸ਼ਨ ਸਿੰਘ, ਯਾਦਵਿੰਦਰ ਸਿੰਘ ਐਸ.ਐੱਚ.ਓ. ਬਿਆਸ, ਐਕਸੀਅਨ ਐਸ.ਪੀ. ਸੌਂਧੀ, ਹਰਜਿੰਦਰ ਸਿੰਘ ਟੌਂਗ, ਸੰਜੀਵ ਭੰਡਾਰੀ ਪ੍ਰਧਾਨ, ਚੇਅਰਮੈਨ ਤੇਜਿੰਦਰ ਸਿੰਘ ਬਿੱਲੂ, ਕੌਂਸਲਰ ਰੋਬਨ ਮਾਨ, ਗੁਰਦੀਪ ਸਿੰਘ, ਰਜੀਵ ਕੁਮਾਰ ਰਾਜੂ ਭੱਠੇ ਵਾਲੇ, ਕੌਂਸਲਰ ਸਰਬਜੀਤ ਸਿੰਘ ਰਈਆ ਖੁਰਦ, ਬਾਵਾ ਮਹੇਸ਼ ਸਿੰਘ, ਸਰਵਰਿੰਦਰ ਸਿੰਘ ਪੀ.ਏ., ਨਰਿੰਦਰ ਸਿੰਘ ਜੇ.ਈ., ਵਿਸ਼ਾਲ ਮੰਨਣ, ਕੁਲਵਿੰਦਰ ਸਿੰਘ ਸੋਨਾ, ਗੁਰਮੇਜ ਸਿੰਘ ਚੀਮਾ, ਹਰਜੀਤ ਸਿੰਘ ਜੇ.ਈ., ਵੰਸ਼, ਯੋਧਾ ਛਾਪਿਆਂਵਾਲੀ, ਇਕਬਾਲ ਸਿੰਘ ਯੂ.ਕੇ., ਪੰਡਿਤ, ਰਾਮਪਾਲ ਧੁੰਨਾ, ਸਰੂਪ ਸਿੰਘ ਖਿਲਚੀਆਂ, ਝਿਲਮਿਲ ਸਿੰਘ, ਸੋਨੂੰ ਦਵੇਸਰ, ਨਾਨਕ ਸਿੰਘ, ਗੋਲਡੀ, ਚੇਤਨ ਸ਼ਰਮਾ, ਰਾਜੂ ਮਿਸਤਰੀ, ਬਖਸ਼ੀਰਾਮ ਆਦਿ ਹਾਜ਼ਰ ਸਨ |
ਓਠੀਆਂ, (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਦੁਸਿਹਰੇ ਦਾ ਤਿਉਹਾਰ ਸਮੂਹ ਪਿੰਡ ਵਾਸੀਆਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ | ਦੁਪਿਹਰ 2 ਤੋਂ ਸ਼ਾਮ 5 ਵਜੇ ਤੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਉਪਰੰਤ ਸ਼ਾਮ ਨੂੰ ਦੁਸਿਹਰੇ ਦੀਆਂ ਝਾਕੀਆਂ ਕੱਢੀਆਂ ਗਈਆਂ | ਉਪਰੰਤ ਰਾਮ ਲੀਲ੍ਹਾ ਦੇ ਸਰਪ੍ਰਸਤ ਸਾਬਕਾ ਸਰਪੰਚ ਮੁਖਤਾਰ ਸਿੰਘ ਛੀਨਾ, ਦਰਸ਼ਨ ਲਾਲ ਤੇ ਰਜਿੰਦਰ ਸਿੰਘ ਛੀਨਾ ਅਤੇ ਰਾਮ ਲੀਲ੍ਹਾ ਦੇ ਕਲਾਕਾਰਾਂ ਨੇ ਰਾਵਣ ਦੇ ਪੁਤਲੇ ਦੀ ਅਗਨ ਭੇਟ ਕੀਤਾ | ਇਸ ਮੌਕੇ ਗੁਰਪ੍ਰਤਾਪ ਸਿੰਘ ਛੀਨਾ, ਦਲਜੀਤ ਸਿੰਘ ਛੀਨਾ, ਰਾਜੂ, ਡਾ: ਮਾਣਾ, ਗੱਬਰ ਸਿੰਘ ਛੀਨਾ ਆਦਿ ਹਾਜ਼ਰ ਸਨ |
ਮਜੀਠਾ, (ਜਗਤਾਰ ਸਿੰਘ ਸਹਿਮੀ)- ਪਿੰਡ ਨਾਗ ਕਲਾਂ ਵਿਖੇ ਏਕਤਾ ਡਰਾਮਾਟਿਕ ਵੈੱਲਫੇਅਰ ਕਲੱਬ ਨਾਗ ਕਲਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ, ਜਿਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਬਚਿੱਤਰ ਸਿੰਘ ਲਾਲੀ ਢਿੰਗਨੰਗਲ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਨਿਭਾਈ | ਏਕਤਾ ਡਰਾਮਾਟਿਕ ਵੈੱਲਫੇਅਰ ਕਲੱਬ ਨਾਗ ਕਲਾਂ ਵਲੋਂ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਬਚਿੱਤਰ ਸਿੰਘ ਲਾਲੀ ਢਿੰਗ ਨੰਗਲ ਤੇ ਹੋਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਅਮਨਪਾਲ ਸਿੰਘ ਵਿੱਰਕ, ਸਰਪੰਚ ਗੁਰਦੀਪ ਸਿੰਘ, ਪ੍ਰਧਾਨ ਸਤਨਾਮ ਸਿੰਘ ਪੱਪੂ ਨਾਗਕਲਾਂ, ਵਿਜੇ ਨੰਗ, ਜਗਤਾਰ ਸਿੰਘ, ਮੰਗਲ ਸਿੰਘ, ਮਨਦੀਪ ਸਿੰਘ ਫੌਜੀ, ਬਾਬਾ ਅਜੀਤ ਸਿੰਘ, ਜਗੀਰ ਸਿੰਘ, ਸਤਨਾਮ ਸਿੰਘ ਸਰਪੰਚ, ਨਿਰਮਲ ਸਿੰਘ ਸਰਪੰਚ, ਸਾਬੀ ਨਾਗ, ਪੰਚ ਲਾਡੀ, ਨੰਦ ਕਿਸ਼ੋਰ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਸਵਿੰਦਰਪਾਲ ਸਿੰਘ, ਸਤਨਾਮ ਰਾਜੂ, ਰਵਿੰਦਰ ਸਿੰਘ, ਫੁੱਲਜੀਤ ਸਿੰਘ, ਵਿਜੇ ਕੁਮਾਰ, ਸੁਰਜੀਤ ਸਿੰਘ, ਅਮਰਦੀਪ ਸਿੰਘ, ਲਵਪ੍ਰੀਤ ਸਿੰਘ, ਗੋਰਾ, ਲਖਬੀਰ ਸਿੰਘ, ਕਵਲਜੀਤ ਸਿੰਘ ਆਦਿ ਹਾਜ਼ਰ ਸਨ |
ਚਵਿੰਡ ਦੇਵੀ, (ਸਤਪਾਲ ਸਿੰਘ ਢੱਡੇ)-ਦੁਸਹਿਰਾ ਦਾ ਤਿਉਹਾਰ ਕਸਬਾ ਚਵਿੰਡਾ ਦੇਵੀ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਜ਼ਿਕਰਯੋਗ ਹੈ ਕਿ ਮਾਤਾ ਮੰਦਰ ਚਾਮੁੰਡਾ ਦੇਵੀ ਦੇ ਇੰਚਾਰਜ ਰਸੀਵਰ ਤਹਿਸੀਲਦਾਰ ਰਤਨਜੀਤ ਕੋਡਲ ਦੀ ਰਹਿਨੁਮਾਈ ਹੇਠ ਮੇਲੇ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਵਿਚ ਦੁਸਹਿਰੇ ਮੌਕੇ ਪੁਤਲੇ ਫੂਕੇ ਗਏ | ਇਸ ਮੌਕੇ ਵਿਸ਼ੇਸ ਤੌਰ 'ਤੇ ਪਹੁੰਚੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡੀ.ਐੱਸ.ਪੀ. (ਡੀ) ਸਵਿੰਦਰ ਕੁਮਾਰ ਅੰਮਿ੍ਤਸਰ ਦਿਹਾਤੀ, ਐੱਸ.ਐੱਚ.ਓ. ਹਰਜੀਤ ਸਿੰਘ, ਰਾਮ ਲੀਲ੍ਹਾ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਰਾਮੂ ਬਾਵਾ, ਏ.ਐੱਸ.ਆਈ. ਅੰਗਰੇਜ਼ ਸਿੰਘ ਚੌਕੀ ਇੰਚਾਰਜ ਚਵਿੰਡਾ ਦੇਵੀ, ਪ੍ਰਧਾਨ ਬਲਵਿੰਦਰ ਸ਼ਰਮਾ, ਮੁਨੀਸ਼ ਭੰਡਾਰੀ, ਵਿੱਕੀ ਭੰਡਾਰੀ, ਪੰਡਤ ਰਜੂ, ਪੰਡਤ ਭਗਤ ਆਦਿ ਆਗੂ ਹਾਜ਼ਰ ਸਨ | ਇਸ ਤੋਂ ਇਲਾਵਾ ਲੱਖ ਦਾਤਾ ਬਾਬਾ ਪੜੇਵੀ ਵਾਲਾ ਖੇਡ ਸਟੇਡੀਆਮ 'ਚ ਵੱਖਰਾ ਦੁਸਹਿਰਾ ਮਨਾਇਆ ਗਿਆ ਜਿੱਥੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕਰਨ ਲਈ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਲਖਬੀਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਭੁਪਿੰਦਰ ਸਿੰਘ ਬਿੱਟੂ, ਰਜੇਸ਼ ਕੁਮਾਰ ਭੰਡਾਰੀ, ਗੁਰਿੰਦਰ ਸਿੰਘ ਗਿੰਦਾ, ਜੋਗਿੰਦਰ ਸਿੰਘ ਗਿੰਦਾ, ਅਜੇ ਕੁਮਾਰ ਗੋਲਡੀ, ਸ਼ਿਵ ਕੁਮਾਰ, ਨੰਬਰਦਾਰ ਹਰਪਾਲ ਸਿੰਘ ਲਾਡੀ, ਮੈਂਬਰ ਗੰਗਾ ਸਿੰਘ, ਮੈਂਬਰ ਡੈਨੀ, ਬਲਦੇਵ ਸਿੰਘ ਮੈਂਬਰ, ਅਮਨ ਹੇਅਰ, ਵਿੱਕੀ ਪ੍ਰਧਾਨ ਆਦਿ ਆਗੂ ਹਾਜ਼ਰ ਸਨ |
ਜੰਡਿਆਲਾ ਗੁਰੂ, (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਾਡ 'ਚ ਸ੍ਰੀ ਰਾਮਨੌਮੀ ਕਮੇਟੀ ਵਲੋਂ ਦੁਸਿਹਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸੰਬੋਧਨ ਕਰਦਿਆਂ ਉਨ੍ਹਾਂ ਇਸ ਸ਼ੁਭ ਅਵਸਰ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਦੁਸਹਿਰਾ ਕਮੇਟੀ ਅਤੇ ਨਗਰ ਕੌਂਸਲ ਜੰਡਿਆਲਾ ਗੁਰੂ ਨੇ ਹਰਭਜਨ ਸਿੰਘ ਈ.ਟੀ.ਓ. ਦਾ ਸਨਮਾਨ ਕੀਤਾ | ਹਰਭਜਨ ਸਿੰਘ ਈ.ਟੀ.ਓ. ਦੀ ਅਗਵਾਈ 'ਚ ਪੁਤਲਿਆਂ ਨੂੰ ਰਾਮ ਨੌਮੀ ਕਮੇਟੀ ਵਲੋਂ ਅਗਨ ਭੇਟ ਕੀਤਾ ਗਿਆ | ਇਸ ਮੌਕੇ ਹਰਭਜਨ ਸਿੰਘ ਈ.ਟੀ.ਓ. ਦੀ ਪਤਨੀ ਸੁਹਿੰਦਰ ਕੌਰ, ਮਾਤਾ ਸੁਰਿੰਦਰ ਕੌਰ, ਸੂਬੇਦਾਰ ਛਨਾਖ ਸਿੰਘ, ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ, ਸੰਜੀਵ ਕੁਮਾਰ ਲਵਲੀ ਪ੍ਰਧਾਨ ਨਗਰ ਕੌਂਸਲ, ਰਵਿੰਦਰਪਾਲ ਸਿੰਘ ਕੁੱਕੂ ਸਾਬਕਾ ਪ੍ਰਧਾਨ ਨਗਰ ਕੌਂਸਲ, ਪ੍ਰੀਕਸ਼ਤ ਸ਼ਰਮਾ, ਐਸ.ਓ. ਗਗਨਦੀਪ ਸਿੰਘ, ਹੀਰਾ ਸਿੰਘ, ਮੁਨੀਸ਼ ਜੈਨ, ਸਿਕੰਦਰ ਮਾਨ, ਕੁਲਵੰਤ ਸਿੰਘ, ਐਡਵੋਕੇਟ ਮਨੀ ਚੋਪੜਾ, ਸਤਿੰਦਰ ਸਿੰਘ ਤੋਂ ਇਲਾਵਾ ਐਸ.ਪੀ. ਜਸਵੰਤ ਕੌਰ, ਡੀ.ਐਸ.ਪੀ. ਜੰਡਿਆਲਾ ਕੁਲਦੀਪ ਸਿੰਘ, ਐਸ.ਐੱਚ.ਓ. ਅਮੋਲਕ ਸਿੰਘ, ਐਸ.ਐੱਚ.ਓ. ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਰਮਦਾਸ, (ਜਸਵੰਤ ਸਿੰਘ ਵਾਹਲਾ)- ਮਾਂ ਜਗਦੰਬੇ ਵੈਸ਼ਨੋ ਰਾਮ ਲੀਲਾ ਕਲੱਬ ਵਲੋਂ ਰਮਦਾਸ ਵਿਖੇ ਦੁਸਹਿਰਾ ਬੜ੍ਹੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮੇਂ ਰਾਵਣ ਦੇ ਪੁਤਲੇ ਨੂੰ ਸਾੜਿਆ ਗਿਆ | ਇਸ ਮੌਕੇ ਕਲੱਬ ਪ੍ਰਧਾਨ ਮਨੋਹਰ ਲਾਲ ਭੰਡਾਰੀ, ਜਗਦੀਸ਼ ਸਿੰਘ ਭੋਲਾ, ਡਾ: ਮੰਨੂ ਗੁਪਤਾ, ਸੁਰਿੰਦਰਪਾਲ ਕਾਲੀਆ, ਸੰਜੀਵ ਕੁਮਾਰ, ਬੱਬਲਾ ਭੰਡਾਰੀ, ਗੁਰਨਾਮ ਸਿੰਘ ਸ਼ੋਬਾ, ਕੁਲਵੰਤ ਸਿੰਘ ਸੰਧੂ, ਵਿਸ਼ੂ ਅਰੋੜਾ, ਸੁਭਾਸ਼ ਚੰਦਰ, ਰਿਸ਼ੀ ਕੁਮਾਰ, ਚਰਨਜੀਤ ਸਿੰਘ, ਗੌਰੀ ਅਰੋੜਾ, ਅਭੀ ਕੁਮਾਰ, ਅਰੁਣਦੀਪ ਸਿੰਘ, ਕਰਨ ਸੈਣੀ, ਅੰਜੁਮ ਰਾਜਪਾਲ, ਦਵਿੰਦਰ ਸਿੰਘ, ਸਾਹਿਲ ਰਮਦਾਸ, ਸਰਵਣ ਸਿੰਘ, ਅਭੀ ਪਨਸੋਤਰਾ, ਮੋਨੂੰ ਸ਼ਰਮਾ, ਮਿੱਠੂ ਰਮਦਾਸ, ਕਰਨ ਗਿੱਲ ਤੇ ਹੋਰ ਹਾਜ਼ਰ ਸਨ |
ਗੱਗੋਮਾਹਲ, 5 ਅਕਤੂਬਰ (ਬਲਵਿੰਦਰ ਸਿੰਘ ਸੰਧੂ)- ਅੰਤਰਰਾਸ਼ਟਰੀ ਸਰਹੱਦ 'ਤੇ ਲੱਗੀ ਵਾੜ ਤੋਂ ਅੱਗੇ ਖੇਤੀ ਕਰਦੇ ਕਿਸਾਨਾਂ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੀ ਸ਼ੁਰੂਆਤ ਵਾੜ 'ਤੇ ਲੱਗੇ ਉਨ੍ਹਾਂ ਗੇਟਾਂ ਤੋਂ ਸ਼ੁਰੂ ਹੁੰਦੀ ਹੈ ਜਿੱਥੇ ...
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐਸ. ਐਸ. ਪੀ. ਸਵਪਨ ਸ਼ਰਮਾ ਵਲੋਂ ਸਰਹੱਦੀ ਖੇਤਰ ਦਾ ਦੌਰਾ ਕੀਤਾ ਗਿਆ | ਅੱਜ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕੀਰਤਨ ਦਰਬਾਰ ਸੁਸਾਇਟੀ ...
ਮਜੀਠਾ, 5 ਅਕਤੂਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)- ਮਜੀਠਾ ਪੁਲਿਸ ਵਲੋਂ ਅੱਜ 'ਆਪ' ਦੇ ਮਜੀਠਾ ਬਲਾਕ ਇੰਚਾਰਜ ਪਿ੍ਤਪਾਲ ਸਿੰਘ ਬੱਲ ਤੇ ਉਸ ਦੇ ਨਜ਼ਦੀਕੀ ਸਾਥੀ ਰਾਜਬੀਰ ਸਿੰਘ ਨੂੰ ਛੇੜਛਾੜ ਮਾਮਲੇ 'ਚ ਗਿ੍ਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ...
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਵਿਚ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਵਾਰਡ-6 ਤੋਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੌਂਸਲਰ ਅਵਿਨਾਸ਼ ਮਸੀਹ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਤੇ ...
ਜੈਂਤੀਪੁਰ, 5 ਅਕਤੂਬਰ (ਭੁਪਿੰਦਰ ਸਿੰਘ ਗਿੱਲ)- ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਖੁੰਮਣ ਵਿਖੇ ਇਕੱਤਰ ਹੋਏ ਪਿੰਡ ਵਾਸੀਆਂ ਵਲੋਂ ਇਕ ਸਿਆਸੀ ਪਾਰਟੀ ਦੇ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਦੋਸ਼ ਲਗਾਏ ਕਿ ਉਕਤ ਸਿਆਸੀ ਆਗੂ ਆਪਣੀ ਪਹੁੰਚ ਕਾਰਨ ਸਾਨੂੰ ...
ਮਜੀਠਾ, 5 ਅਕਤੂਬਰ (ਮਨਿੰਦਰ ਸਿੰਘ ਸੋਖੀ)- ਬੀਤੀ ਰਾਤ ਇੱਥੋਂ ਨਾਲ ਲੱਗਦੇ ਪਿੰਡ ਨਾਗ ਕਲਾਂ ਵਿਖੇ ਰਾਮ ਲੀਲ੍ਹਾ 'ਚ ਇਕ ਲੱਚਰ ਗੀਤ 'ਤੇ ਡਾਂਸ ਕੀਤੇ ਜਾਣ ਦਾ ਮਾਮਾਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪਿੰਡ ਨਾਗ ਕਲਾਂ ਵਿਖੇ ਰਾਮ ਲੀਲ੍ਹਾ 'ਚ ਉਸ ਵਕਤ ਰੌਲਾ ਪੈ ਗਿਆ, ...
ਮਜੀਠਾ, 5 ਅਕਤੂਬਰ (ਮਨਿੰਦਰ ਸਿੰਘ ਸੋਖੀ)- ਥਾਣਾ ਮਜੀਠਾ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਐਸ.ਐੱਚ.ਓ. ਮਜੀਠਾ ਮਨਮੀਤਪਾਲ ਸਿੰਘ ਅਨੁਸਾਰ ਬੀਤੇ ਦਿਨ ਸਰਬਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਰਿਟਾਇਰਡ ਪਿ੍ੰਸੀਪਲ ...
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਪਹੁੰਚਾ ਹੈ | ਜਥੇ ਦੀ ਅਗਵਾਈ ਕਰ ਰਹੇ ਹਿੰਦੂ ਸ਼ਰਧਾਲੂ ਕੇਵਲ ਰਾਮ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਕੋਲ 30 ਦਿਨ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX