ਫ਼ਰੀਦਕੋਟ, 5 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਨਹਿਰੂ ਸਟੇਡੀਅਮ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਓਹਾਰ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਤਕਰੀਬਨ 20 ਹਜ਼ਾਰ ਤੋਂ ਉਤੇ ਦਰਸ਼ਕਾਂ ਨੇ ਇਸ ਤਿਓਹਾਰ ਸਮੇਂ ਕਰਵਾਏ ਗਏ ਜਸ਼ਨਾਂ ਦਾ ਆਨੰਦ ਮਾਣਿਆ | ਫ਼ਰੀਦਕੋਟ ਦੁਸਹਿਰਾ ਕਮੇਟੀ ਵਲੋਂ ਕਰਵਾਏ ਗਏ ਵਿਊਾਤਬੰਦੀ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ | ਨਹਿਰੂ ਸਟੇਡੀਅਮ ਦੀ ਗਰਾਊਾਡ ਵਿਚ ਵੱਖ ਵੱਖ ਤਰਾਂ ਦੀਆਂ ਰਿਵਾਇਤੀ ਖੇਡਾਂ ਅਤੇ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਬਹੁਤ ਦਿਲਚਸਪ ਨਜ਼ਾਰਾ ਪੇਸ਼ ਕਰ ਰਿਹਾ ਸੀ | ਸਮਾਗਮ ਦੇ ਸ਼ੁਰੂ ਵਿਚ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ ਅਤੇ ਪ੍ਰਧਾਨ ਵਿਨੋਦ ਕੁਮਾਰ ਬਜਾਜ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਦਿਆਂ ਦੁਸਹਿਰੇ ਦੀ ਮਹੱਤਤਾ ਬਾਰੇ ਚਾਣਨਾ ਪਾਇਆ | ਇਸ ਸਮਾਗਮ ਵਿਚ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਮੁੱਖ ਮਹਿਮਾਨ ਸਨ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਐਸ.ਐਸ.ਪੀ. ਰਾਜਪਾਲ ਸਿੰਘ ਸੰਧੂ ਨੇ ਕੀਤੀ | ਜਦੋਂ ਸਟੇਡੀਅਮ ਵਿਚ ਰਾਮ, ਲਕਸ਼ਮਣ ਅਤੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੀਆਂ ਝਾਕੀਆਂ ਦਾਖ਼ਲ ਹੋਈਆਂ ਤਾਂ ਮਾਹੌਲ ਜੈਕਾਰਿਆਂ 'ਚ ਗੰੂਜ ਉੱਠਿਆ | ਅੰਤ ਵਿਚ ਬਦੀ 'ਤੇ ਨੇਕੀ ਦੀ ਜਿੱਤ ਦਾ ਇਹ ਪ੍ਰਤੀਕ ਤਿਓਹਾਰ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕਰਕੇ ਪੂਰਨ ਹੋਇਆ | ਇਸ ਮੌਕੇ ਸ਼ੂਟਿੰਗ 'ਚ ਅੰਤਰਰਾਸ਼ਟਰੀ ਖਿਡਾਰਣ ਸਿਫ਼ਤ ਕੌਰ ਸਮਰਾ ਨੂੰ ਦੁਸਹਿਰਾ ਕਮੇਟੀ ਨੇ ਫ਼ਰੀਦਕੋਟ ਰਤਨ ਐਵਾਰਡ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰੋ. ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਉਪੇਂਦਰ ਸ਼ਰਮਾ ਸਾਬਕਾ ਮੰਤਰੀ, ਪਰਮਬੰਸ ਸਿੰਘ ਬੰਟੀ ਰੋਮਾਣਾ ਸੀਨੀਅਰ ਆਗੂ ਸ਼ੋ੍ਰਮਣੀ ਅਕਾਲੀ ਦਲ, ਡਾ. ਬਿਮਲ ਗਰਗ, ਸਿਫ਼ਤ ਕੌਰ ਸਮਰਾ ਦੇ ਪਿਤਾ ਪਵਨਦੀਪ ਸਿੰਘ ਬੰਪੀ ਸਮਰਾ ਅਤੇ ਮਾਤਾ ਰਮਣੀਕ ਕੌਰ ਸਮਰਾ, ਸੁਖਬੀਰ ਸਚਦੇਵਾ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਰਵੀ ਸੇਠੀ, ਅਰਵਿੰਦਰ ਛਾਬੜਾ, ਅਸ਼ੋਕ ਚਾਨਣਾ, ਆਰਗੇਨਾਈਜ਼ਰ ਸਕੱਤਰ ਨਵਦੀਪ ਗਰਗ, ਅਰਸ਼ ਸੱਚਰ ਅਤੇ ਸੰਜੀਵ ਮਿੱਤਲ ਆਦਿ ਵੀ ਹਾਜ਼ਰ ਸਨ | ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਅਤੇ ਰਿਸ਼ੀ ਦੇਸ਼ ਰਾਜ ਸ਼ਰਮਾ ਨੇ ਕੀਤਾ |
ਫ਼ਰੀਦਕੋਟ, 5 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਤਹਿਤ ਜ਼ਿਲ੍ਹਾ ਫ਼ਰੀਦਕੋਟ ਅਧੀਨ ਸਿਹਤ ਵਿਭਾਗ ਦੇ ਨਸ਼ਾ ਛੁਡਾਊ ਕੇਂਦਰ, ਓਟ ਸੈਂਟਰ ਅਤੇ ਪੁਨਰਵਾਸ ਕੇਂਦਰ ਵਿਖੇ ਨਸ਼ਾ ਪੀੜਤਾਂ ਦਾ ਮੁਫ਼ਤ ਇਲਾਜ ਅਤੇ ਹੋਰ ...
ਫ਼ਰੀਦਕੋਟ, 5 ਅਕਤੂਬਰ (ਚਰਨਜੀਤ ਸਿੰਘ ਗੋਂਦਾਰਾ)-ਸ਼ਹਿਰ ਦੀਆਂ ਸੜਕਾਂ 'ਤੇ ਘੁੰਮਦੇ ਆਵਾਰਾ ਪਸ਼ੂਆਂ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਸ਼ਹਿਰ 'ਚ ਆਵਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਅਕਸਰ ਹੀ ਸੜਕ ...
ਕੋਟਕਪੂਰਾ, 5 ਅਕਤੂਬਰ (ਮੋਹਰ ਸਿੰਘ ਗਿੱਲ)-ਦੁਸਹਿਰੇ ਤਿਉਹਾਰ ਮੌਕੇ ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਰਾਮ ਲੀਲਾ ਦੀ ਡਰੈਸ ਵਾਲੇ ਕਲਾਕਾਰਾਂ ਨੇ ਆਪਣੀ ਵਿਲੱਖਣ ਅਤੇ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦਾ ਖ਼ੂਬ ਮਨੋਰੰਜਨ ਕੀਤਾ | ਸਮਾਰੋਹ ਦੇ ਵਿਸ਼ੇਸ਼ ਮਹਿਮਾਨ ...
ਸਾਦਿਕ, 5 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਸਾਦਿਕ ਦੇ ਰਵਿੰਦਰ ਨਰੂਲਾ ਦਾ ਬੇਟਾ ਸਿਧਾਂਤ ਨਰੂਲਾ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰ ਅਤੇ ਟੈਕਨਾਲੋਜੀ ਪਟਿਆਲਾ ਵਿਖੇ ਚੌਥੇ ਸਾਲ ਦਾ ਵਿਦਿਆਰਥੀ ਹੈ, ਨੂੰ ਯੂਨੀਵਰਸਿਟੀ ਆਫ਼ ਜੌਰਜੀਆ (ਅਮਰੀਕਾ) ਨੇ ਰਿਸਰਚ ...
ਕੋਟਕਪੂਰਾ, 5 ਅਕਤੂਬਰ (ਮੋਹਰ ਸਿੰਘ ਗਿੱਲ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਦੁਸਹਿਰੇ ਦੇ ਤਿਉਹਾਰ ਮੌਕੇ ਸਮੁੱਚੇ ਪੰਜਾਬ ਅੰਦਰ ਜਥੇਬੰਦੀ ਵਲੋਂ ਕੇਂਦਰ ਅਤੇ ਸੂਬਾ ਸਰਕਾਰ ਦੇ ਪੁਤਲੇ ਫ਼ੂਕ ਕੇ ਰੋਸ ਪ੍ਰਗਟਾਇਆ ਗਿਆ | ਸਰਕਾਰੀ ਵਿਭਾਗਾਂ ...
ਫ਼ਰੀਦਕੋਟ, 5 ਅਕਤੂਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਮੌਜੂਦਾ ਐਸ.ਐਸ.ਪੀ. ਰਾਜਪਾਲ ਸਿੰਘ ਸੰਧੂ ਆਈ.ਪੀ.ਐਸ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਉਘੇ ਲੇਖਕ ਤੇ ਪੰਜਾਬ ਸਰਕਾਰ ਦੀ ਆਰਟਸ ਕੌਂਸਲ ਚੰਡੀਗੜ੍ਹ ਦੇ ਮੀਡੀਆ ਅਫ਼ਸਰ ਨਿੰਦਰ ਘੁਗਿਆਣਵੀ ਵਲੋਂ ...
ਫ਼ਰੀਦਕੋਟ, 5 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਕੇਂਦਰੀ ਜੇਲ੍ਹ 'ਚ ਸਜ਼ਾ ਕੱਟ ਰਹੇ ਕੈਦੀ ਪਾਸੋਂ ਛੁੱਟੀ ਕੱਟ ਕੇ ਵਾਪਸ ਆਉਣ ਸਮੇਂ ਤਲਾਸ਼ੀ ਦੌਰਾਨ ਜੇਲ੍ਹ ਗਾਰਦ ਵਲੋਂ ਪਾਬੰਦੀ ਸ਼ੂਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ...
ਫ਼ਰੀਦਕੋਟ, 5 ਅਕਤੂਬਰ (ਗੋਂਦਾਰਾ)-ਰੇਗਰ ਯੂਥ ਕਲੱਬ ਫ਼ਰੀਦਕੋਟ ਵਲੋਂ ਸਥਾਨਕ ਮੁਹੱਲਾ ਮਾਹੀਖਾਨਾ ਵਿਖੇ ਬਾਬਾ ਰਾਮਦੇਵ ਮੰਦਰ 'ਚ ਨਵਰਾਤਰੇ ਦਾ ਤਿਉਹਾਰ ਮਨਾਇਆ ਗਿਆ, ਮਾਤਾ ਦੁਰਗਾ ਦੇ ਭਜਨਾ ਦਾ ਗੁਣਗਾਨ ਕੀਤਾ ਗਿਆ 'ਤੇ ਲੜਕੀਆਂ ਵਲੋਂ ਡਾਂਡੀਆ ਪੇਸ਼ ਕੀਤਾ ਗਿਆ | ...
ਕੋਟਕਪੂਰਾ, 5 ਅਕਤੂਬਰ (ਮੋਹਰ ਸਿੰਘ ਗਿੱਲ)-ਪੰਜਾਬ ਨੰਬਰਦਾਰ ਐਸੋਸੀਏਸ਼ਨ ਦੀ ਇਕ ਭਰਵੀਂ ਮੀਟਿੰਗ ਇੱਥੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਗਤਾਰ ਸਿੰਘ ਹਰੀਨੌਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 10 ਅਕਤੂਬਰ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਸੰਗਰੂਰ ਵਿਖੇ ...
ਜੈਤੋ, 5 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਵ: ਅਵਤਾਰ ਸਿੰਘ 'ਤਾਰੀ ਜੈਤੋ ਲਾਊਡ ਸਪੀਕਰ ਵਾਲੇ' ਦੇ ਲੜਕੇ ਅਮਰਜੀਤ ਸਿੰਘ ਮੱਕੜ ਵਲੋਂ ਸਮਾਜ ਸੇਵਾ ਵਿਚ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਨੂੰ ਵੇਖਦਿਆਂ ਨਗਰ ਕੌਂਸਲ ਜੈਤੋ ਵਲੋਂ ਉਨ੍ਹਾਂ ਨੂੰ ਸਵੱਛਤਾ ਸਰਵੇਖਣ 2023 ...
ਬਰਗਾੜੀ, 5 ਅਕਤੂਬਰ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਦੇ ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ ਦੇ ਸਤਿਕਾਰਤ ਜੀਜਾ ਲਛਮਣ ਸਿੰਘ ਬਰਾੜ ਸੇਵਾ ਮੁਕਤ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਨਿਵਾਸੀ ਪੰਜਗਰਾਈਾ ਕਲਾਂ ਜੋ ਪਿਛਲੇ ਸਮੇਂ ਕੈਨੇਡਾ ਵਿਖੇ ...
ਫ਼ਰੀਦਕੋਟ, 5 ਅਕਤੂਬਰ (ਸਤੀਸ਼ ਬਾਗ਼ੀ)-ਸਥਾਨਕ ਦਸਮੇਸ਼ ਨਗਰ ਵਿਖੇ ਰਿਪਬਲਿਕਨ ਪਾਰਟੀ ਆਫ਼ ਇੰਡੀਆ ਪੰਜਾਬ ਸਟੇਟ ਕਮੇਟੀ ਦੀ ਮੀਟਿੰਗ ਅਮਰਜੀਤ ਸਿੰਘ ਧਨੌਆ ਪ੍ਰਧਾਨ ਆਰ.ਪੀ.ਆਈ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਾਹਿਬ ਰਾਓ ਅਤੇ ਵਾਈ ਭਾਲੇ ਰਾਓ ਪੀ.ਏ. ਟੂ ਡਾ. ...
ਫ਼ਰੀਦਕੋਟ, 5 ਅਕਤੂਬਰ (ਸਤੀਸ਼ ਬਾਗ਼ੀ)-ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਦੁਸਹਿਰਾ ਮੇਲਾ ਰੈੱਡ ਕਰਾਸ ਵਿਖੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਮਿਲ ਕੇ ਮਨਾਇਆ ਗਿਆ | ਸੁਸਾਇਟੀ ਪ੍ਰਧਾਨ ਰਾਜਿੰਦਰ ਦਾਸ ਰਿੰਕੂ ਨੇ ਸਮੂਹ ਨਗਰ ਨਿਵਾਸੀਆਂ ਨੂੰ ਦੁਸਹਿਰੇ ਦੀ ਵਧਾਈ ...
ਫ਼ਰੀਦਕੋਟ, 5 ਅਕਤੂਬਰ (ਸਤੀਸ਼ ਬਾਗ਼ੀ)-ਚਾਈਲਡ ਲਾਈਨ ਇੰਡੀਆ ਫ਼ਾਊਾਡੇਸਨ ਦੇ ਸਹਿਯੋਗ ਨਾਲ ਸੰਚਾਲਿਤ ਨੈਚੁਰਲ ਕੇਅਰ ਚਾਈਲਡ ਲਾਈਨ ਟੀਮ ਵਲੋਂ ਮਨਾਏ ਜਾ ਰਹੇ ਦਾਨ ਉੱਤਸਵ ਦੇ ਚੌਥੇ ਦਿਨ ਸਥਾਨਕ ਕੰਮੇਆਣਾ ਗੇਟ ਅਤੇ ਤਲਵੰਡੀ ਸੜਕ 'ਤੇ ਰਹਿੰਦੇ ਪਰਿਵਾਰਾਂ ਦੇ ਬੱਚਿਆਂ ...
ਫ਼ਰੀਦਕੋਟ, 5 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੀ ਸੁਚੱਜੀ ਸੰਭਾਲ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫ਼ਰੀਦਕੋਟ ਵਲੋਂ ਆਸ਼ਾ ਸੁਪਰਵਾਈਜ਼ਰਾਂ ਤੇ ਵਰਕਰਾਂ ਲਈ ਟਰੇਨਿੰਗ ਕਰਵਾਈ ਗਈ | ਮੁੱਖ ...
ਫ਼ਰੀਦਕੋਟ, 5 ਅਕਤੂਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਵਲੋਂ ਚਲਾਏ ਜਾ ਰਹੇ ਮੰਦਬੁੱਧੀ ਬੱਚਿਆਂ ਦੇ ਸਕੂਲ ਅਤੇ ਬਿਰਧ ਆਸ਼ਰਮ ਵਿਚ ਰਹਿ ਰਹੇ ਮੰਦਬੁੱਧੀ ਬੱਚਿਆਂ ਅਤੇ ਬਜ਼ੁਰਗਾਂ ਨਾਲ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ...
ਫ਼ਰੀਦਕੋਟ, 5 ਅਕਤੂਬਰ (ਜਸਵੰਤ ਸਿੰਘ ਪੁਰਬਾ)-ਅੱਜ ਫ਼ਰੀਦਕੋਟ ਵਿਚ ਕੌਮੀ ਕਿਸਾਨ ਯੂਨੀਅਨ ਵਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਐਸ.ਪੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਨਾਅਰੇਬਾਜ਼ੀ ਕੀਤੀ ਗਈ | ਐਸ.ਐਸ.ਪੀ. ਦਫ਼ਤਰ ਦੇ ਬਾਹਰ ਪਿਛਲੇ 22 ਦਿਨਾਂ ਤੋਂ ਕੌਮੀ ਕਿਸਾਨ ...
ਬਰਗਾੜੀ, 5 ਅਕਤੂਬਰ (ਸੁਖਰਾਜ ਸਿੰਘ ਗੋਂਦਾਰਾ)-ਸਰਕਾਰੀ ਹਾਈ ਸਕੂਲ ਸਿਵੀਆਂ ਦੀਆਂ ਚਾਰ ਖੋ-ਖੋ ਖਿਡਾਰਣਾਂ ਸੁਖਪ੍ਰੀਤ ਕੌਰ, ਹਰਜਿੰਦਰ ਕੌਰ, ਅਰਸ਼ਪ੍ਰੀਤ ਕੌਰ ਅਤੇ ਰਮਨਦੀਪ ਕੌਰ ਜਿਨ੍ਹਾਂ ਨੇ ਲਵਲੀ ਪ੍ਰੋਫੈਸ਼ਨਲ ਯੁੂਨੀਵਰਸਿਟੀ ਜਲੰਧਰ ਵਿਖੇ ਖੋ-ਖੋ ਦੇ ਲੀਗ ...
ਸਾਦਿਕ, 5 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਪਿਛਲੇ ਤਿੰਨ ਸਾਲਾਂ ਤੋਂ ਫ਼ਿਰੋਜ਼ਪੁਰ ਵਾਇਆ ਸਾਦਿਕ ਤੋਂ ਸ੍ਰੀ ਮੁਕਤਸਰ ਸਾਹਿਬ, ਮਲੋਟ ਤੱਕ ਨੂੰ ਮਿਲਾਉਣ ਵਾਲੀ ਸੜਕ ਬੁਰੀ ਤਰਾਂ ਟੁੱਟੀ ਹੋਈ ਹੈ | ਇਸ ਵਿਚ ਥਾਂ-ਥਾਂ 'ਤੇ ਡੂੰਘੇ ਖੱਡੇ ਪਏ ਹੋਏ ਹਨ ਜਿਸ ਕਾਰਨ ਕਈ ਹਾਦਸੇ ...
ਬਰਗਾੜੀ, 5 ਅਕਤੂਬਰ (ਸੁਖਰਾਜ ਸਿੰਘ ਗੋਂਦਾਰਾ)-ਭਗਵਾਨ ਸ੍ਰੀ ਪਰਸ਼ੂਰਾਮ ਸੇਵਾ ਕਲੱਬ ਵਲੋਂ ਸ੍ਰੀ ਦੁਰਗਾ ਮੰਦਰ ਬਰਗਾੜੀ ਵਿਖੇ ਮਹਾਂਮਾਈ ਦਾ ਸਾਲਾਨਾ ਜਾਗਰਣ ਕਲੱਬ ਦੇ ਪ੍ਰਧਾਨ ਜੀਵਨ ਸ਼ਰਮਾ, ਮੰਦਰ ਦੇ ਪੁਜਾਰੀ ਕੁਲਦੀਪ ਰਾਜ ਅਤੇ ਖਜ਼ਾਨਚੀ ਹਰਪ੍ਰੀਤ ਵਿੱਕੀ ...
ਸਾਦਿਕ, 5 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਮਰਾੜ੍ਹ ਵਿਖੇ ਪ੍ਰਾਇਮਰੀ ਦੇ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ | ਜਿਸ ਵਿਚ ਨਵਯੁਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਲੋਚਾਂ ਦੀਆਂ ਲੜਕੀਆਂ ਨੇ ਫੁੱਟਬਾਲ ਦੇ ਫ਼ਾਈਨਲ ਵਿਚ ਤਾਜ ਪਬਲਿਕ ਸਕੂਲ ਨੂੰ 2-0 ਨਾਲ ...
ਫ਼ਰੀਦਕੋਟ, 5 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦੀ ਫ਼ਰੀਦਕੋਟ ਕੇਂਦਰੀ ਸਹਿਕਾਰੀ ਬੈਂਕ ਲਿਮ. ਬਰਾਂਚ ਕੋਟਸੁਖੀਆ ਵਲੋਂ ਲਵਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਨੂੰ ਪੀ.ਐਮ.ਜੇ.ਬੀ.ਵਾਈ ਸਕੀਮ ਅਧੀਨ 2 ਲੱਖ ਰੁਪਏ ਦਾ ਕਲੇਮ ਦਿੱਤਾ ਗਿਆ | ਸਵ: ਗੁਰਮੀਤ ਕੌਰ ਪਤਨੀ ਹਰਨੇਕ ...
ਕੋਟਕਪੂਰਾ, 5 ਅਕਤੂਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਤੋਂ ਦੇਵੀ ਵਾਲਾ ਸੰੰਪਰਕ ਸੜਕ ਜੋ ਅੱਗੇ ਜਾ ਕੇ ਦੇਵੀ ਵਾਲਾ, ਸਿਰਸੜੀ, ਕੋਟਸੁਖੀਆ, ਬੱਗੇਆਣਾ, ਭਲੂਰ, ਧੂੜਕੋਟ ਆਦਿ ਪਿੰਡਾਂ ਨੂੰ ਸ਼ਹਿਰ ਨਾਲ ਜੋੜਦੀ ਹੈ, ਨੂੰ ਸ਼ਹਿਰ ਦੀ ਹਦੂਦ ਅੰਦਰ ਸਬੰਧਿਤ ਠੇਕੇਦਾਰ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX