ਲਹਿਰਾਗਾਗਾ, 5 ਅਕਤੂਬਰ (ਅਸ਼ੋਕ ਗਰਗ)-ਪੈਰਾਮਾਊਾਟ ਪਬਲਿਕ ਸਕੂਲ ਲਹਿਰਾਗਾਗਾ ਵਿਖੇ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬੱਚੇ ਭਗਵਾਨ ਰਾਮ, ਲਛਮਣ, ਮਾਤਾ ਸੀਤਾ ਅਤੇ ਹਨੂੰਮਾਨ ਜੀ ਦੇ ਸਰੂਪ ਵਿਚ ਨਜ਼ਰ ਆਏ | ਵਿਦਿਆਰਥੀਆਂ ਵਲੋਂ ਨਾਟਕੀ ਢੰਗ ਵਿਚ ਰਾਮ-ਲੀਲਾ ਦੀ ਪੇਸ਼ਕਾਰੀ, ਸ਼੍ਰੀ ਰਾਮ ਚੰਦਰ ਦੇ ਜੀਵਨ ਸੰਬੰਧੀ ਭਾਸ਼ਣ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ | ਇਸ ਮੌਕੇ ਬੱਚਿਆਂ ਨੂੰ ਬੁਰਾਈ ਉੱਤੇ ਅਛਾਈ ਦੀ ਜਿੱਤ ਦਾ ਮਹੱਤਵ ਦੱਸਦਿਆਂ ਇਸ ਤਿਉਹਾਰ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ | ਸਕੂਲ ਸਟਾਫ਼ ਅਤੇ ਬੱਚਿਆਂ ਵਲੋਂ 30 ਫੁੱਟ ਉੱਚਾ ਇਕ ਰਾਵਣ ਦਾ ਪੁਤਲਾ ਬਣਾਇਆ ਗਿਆ ਅਤੇ ਅਗਨੀ ਭੇਂਟ ਕੀਤਾ | ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਚੀਮਾ ਨੇ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਮੈਡਮ ਕਿਰਨਪਾਲ ਕੌਰ, ਵਾਇਸ ਪਿ੍ੰਸੀਪਲ ਅੰਕਿਤ ਕਾਲੜਾ, ਨੈਬ ਸਿੰਘ, ਗੁਰਵਿੰਦਰ ਸਿੰਘ ਖਰੌੜ, ਪੁਸ਼ਪਿੰਦਰ ਕੌਰ, ਗੁਰਪ੍ਰੀਤ ਕੌਰ ਮੌਜੂਦ ਸਨ |
ਮਹਿਲਾਂ ਚੌਂਕ, (ਸੁਖਮਿੰਦਰ ਸਿੰਘ ਕੁਲਾਰ) - ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਂਕ ਵਿਖੇ ਅੱਜ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਗੀਤ, ਭਾਸ਼ਣ, ਕਵਿਤਾ ਅਤੇ ਸਕਿੱਟ ਪੇਸ਼ ਕੀਤੇ ਗਏ ਅਤੇ ਨਾਲ ਹੀ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ, ਲੇਖ ਲਿਖਣ ਅਤੇ ਹੋਰ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਪਿ੍ੰਸੀਪਲ ਡਾ. ਕੁਲਵੰਤ ਕੌਰ ਵਲੋਂ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਬਣਨ ਦੇ ਲਈ ਪ੍ਰੇਰਿਆ ਅਤੇ ਸਮਾਜ ਵਿੱਚ ਚੰਗੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ | ਅੰਤ ਵਿੱਚ ਸੰਸਥਾ ਦੇ ਵਾਈਸ ਚੇਅਰਮੈਨ ਕੌਰ ਸਿੰਘ ਵਲੋਂ ਵਿਦਿਆਰਥੀਆਂ ਦੁਆਰਾ ਕੀਤੀਆਂ ਗਤੀਵਿਧੀਆਂ ਦੀ ਪ੍ਰਸੰਸਾ ਕੀਤੀ ਗਈ ਅਤੇ ਸਭ ਨੂੰ ਦੁਸਹਿਰੇ ਦੀ ਮੁਬਾਰਕਬਾਦ ਦਿੱਤੀ |
ਚੀਮਾ ਮੰਡੀ, (ਜਸਵਿੰਦਰ ਸਿੰਘ ਸ਼ੇਰੋਂ) - ਐੱਮ.ਐੱਲ.ਜੀ. ਕੌਨਵੈਂਟ ਸਕੂਲ ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਚੀਮਾ ਵਿਖੇ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ | ਸਵੇਰ ਦੀ ਸਭਾ ਵਿੱਚ ਬੱਚਿਆਂ ਵਲੋਂ ਭਾਸ਼ਣ ਦਿੱਤੇ ਗਏ ਅਤੇ ਦਸਹਿਰੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਬੂਰੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਨੂੰ ਅਪਣਾਉਣ ਦਾ ਪ੍ਰਾਣ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨਰੇਸ਼ ਜਮਵਾਲ ਨੇ ਸ੍ਰੀ ਰਾਮ ਚੰਦਰ ਦੀਆਂ ਸਿੱਖਿਆਵਾਂ ਉੱਤੇ ਚੱਲਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਸਚਾਈ ਦਾ ਸਾਥ ਦੇਣਾ ਚਾਹੀਦਾ ਹੈ | ਸਕੂਲ ਦੇ ਮੈਦਾਨ ਵਿਚ ਬੱਚਿਆਂ ਨੇ ਇਕੱਠੇ ਹੋ ਕੇ ਰਾਵਣ ਦਹਿਨ ਕੀਤਾ | ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮੱਧੂ ਗੋਇਲ, ਹੈਪੀ ਗੋਇਲ, ਰਿੰਕੂ ਚੌਧਰੀ, ਰਾਜਿੰਦਰ ਚੀਮਾ, ਨਵੀਨ ਗੋਇਲ ਅਤੇ ਸਮੂਹ ਅਧਿਆਪਕ ਮੌਜੂਦ ਸਨ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ) - ਇਲਾਕੇ ਦੀ (ਆਈ ਸੀ.ਐਸ.ਈ) ਬੋਰਡ ਤੋਂ ਮਾਨਤਾ ਪ੍ਰਾਪਤ ਦਾ ਆਕਸਫੋਰਡ ਪਬਲਿਕ ਸਕੂਲ ਵਿਖੇ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਮਾਇਣ ਕੀਤੀ ਗਈ ਅਤੇ ਰਾਵਣ ਦੇ ਪੁਤਲੇ ਬਣਾਏ ਗਏ | ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਆਦਿ ਮੁਕਾਬਲੇ ਵੀ ਕਰਵਾਏ ਗਏ | ਕਿੰਡਰਗਾਰਨ ਦੇ ਵਿਦਿਆਰਥੀਆਂ ਦੁਆਰਾ ਵੀ ਦਸਹਿਰੇ ਨਾਲ ਸਬੰਧਤ ਰਮਾਇਣ ਪੇਸ਼ ਕਰ ਕੇ ਇਸ ਪ੍ਰੋਗਰਾਮ ਨੂੰ ਰੰਗਾ ਰੰਗ ਬਣਾਇਆ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਕਿਹਾ ਦਸਹਿਰੇ ਦਾ ਤਿਉਹਾਰ ਨੇਕੀ ਦੀ ਜਿੱਤ ਦਾ ਤਿਉਹਾਰ ਹੈ ਕਿਉਂਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਵਲੋਂ ਰਾਵਣ ਦਾ ਵਦ ਕੀਤਾ ਗਿਆ ਸੀ | ਇਸ ਮੌਕੇ ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ ਅਤੇ ਸਮੂਹ ਮੈਨੇਜਮੈਂਟ ਮੈਂਬਰਾਂ ਵਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ ਗਈ |
ਮੂਨਕ, (ਪ੍ਰਵੀਨ ਮਦਾਨ) -ਸ੍ਰੀ ਦੁਰਗਾ ਮੰਦਿਰ ਮੂਨਕ ਵਿਖੇ ਸ੍ਰੀ ਦੁਰਗਾ ਨਵਮੀ ਅਤੇ ਰਾਮ ਨੌਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਮੰਦਰ ਵਿਚ ਨਵਰਾਤਰਿਆਂ ਦੌਰਾਨ ਅਖੰਡ ਜੋਤ ਜਗਾਈ ਗਈ | ਹਰ ਦਿਨ ਸ੍ਰੀ ਦੁਰਗਾ ਮਹਿਲਾ ਸੰਕੀਰਤਨ ਮੰਡਲ ਦੇ ਵਲੋਂ ਦਿਨ ਵਿਚ ਕੀਰਤਨ ਅਤੇ ਮਾਂ ਭਗਵਤੀ ਦੀ ਆਰਤੀ ਕੀਤੀ ਗਈ, ਰਾਮ ਨਵਮੀ ਅਤੇ ਦੁਰਗਾ ਨਵਮੀ ਨੂੰ ਹਵਨ ਯੱਗ ਕੀਤਾ ਗਿਆ, ਜਿਸ ਦੌਰਾਨ ਪੰਡਿਤ ਕਾਮਰਾਜ ਸ਼ਰਮਾ, ਸ਼ਾਸਤਰੀ ਭੂਸ਼ਨ ਸ਼ਰਮਾ ਵਲੋਂ ਪੂਜਾ ਅਰਚਨਾ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਨਾਲ ਛੋਲਿਆਂ ਅਤੇ ਹਲਵੇ ਦਾ ਪ੍ਰਸ਼ਾਦ ਵਰਤਾਇਆ ਗਿਆ | ਸ੍ਰੀ ਦੁਰਗਾ ਮੰਦਿਰ ਕਮੇਟੀ ਵਲੋਂ ਸੰਜੇ ਕਪੂਰ ਰਜਿੰਦਰ ਕੁਮਾਰ ਨੇ ਹਵਨ ਯੱਗ ਵਿਚ ਭਾਗ ਲੈ ਕੇ ਆਪਣੀ ਹਾਜ਼ਰੀ ਲਗਵਾਈ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ) - ਕਸਬੇ ਵਿਚ ਦੁਸਹਿਰੇ ਮੌਕੇ ਸ੍ਰੀ ਦੁਰਗਾ ਸਕਤੀ ਰਾਮ ਲੀਲਾ ਕਲੱਬ ਵਲੋਂ ਸੁੰਦਰ ਝਾਕੀਆਂ ਕੱਢੀਆਂ ਗਈਆ, ਜਿਸ ਦਾ ਲੋਕਾ ਨੇ ਭਰਵਾਂ ਸਵਾਗਤ ਕੀਤਾ, ਇਹ ਸੁੰਦਰ ਝਾਕੀਆਂ ਪੁਰਾਤਨ ਸਮੇਂ ਦੇ ਇਤਿਹਾਸ ਦੀ ਯਾਦ ਨੂੰ ਤਾਜ਼ਾ ਕਰ ਰਹੀਆਂ ਸਨ | ਇਸ ਮੌਕੇ ਚਲੀ ਆਤਿਸ਼ਬਾਜ਼ੀ ਤੇ ਪਟਾਕੇ ਇਸ ਦੀ ਸਾਨ ਵਿੱਚ ਵਾਧਾ ਕਰ ਰਹੇ ਸਨ | ਪ੍ਰਧਾਨ ਗੋਰਾ ਲਾਲ ਤੇ ਅਹੁਦੇਦਾਰ ਨੇ ਇਸ ਮੌਕੇ ਲੋਕਾਂ ਦਾ ਧੰਨਵਾਦ ਕੀਤਾ ਤੇ ਦੁਸਿਹਰੇ ਦੀ ਵਧਾਈ ਦਿੱਤੀ |
ਮਲੇਰਕੋਟਲਾ, (ਪਰਮਜੀਤ ਸਿੰਘ ਕੁਠਾਲਾ) - ਕੂੜੇ ਕਚਰੇ ਵਿਚੋਂ ਕਬਾੜ ਅਤੇ ਪਲਾਸਟਿਕ ਇਕੱਠਾ ਕਰਕੇ ਝੁੱਗੀਆਂ ਝੌਂਪੜੀਆਂ ਵਿਚ ਵਕਤ ਕਟੀ ਕਰਦੇ ਆਪਣੇ ਗੁਰਬੱਤ ਮਾਰੇ ਮਾਪਿਆਂ ਅਤੇ ਪਰਿਵਾਰਾਂ ਦਾ ਸਹਾਰਾ ਬਣ ਰਹੇ ਛੋਟੇ ਛੋਟੇ ਬੱਚਿਆਂ ਨੂੰ ਦੁਸਹਿਰੇ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਵਿਚ ਸ਼ਾਮਿਲ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮਤੀ ਅਵਨੀਤ ਕੌਰ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਮਲੇਰਕੋਟਲਾ ਪੁਲਿਸ ਦੇ ਵਿਮੈਨ ਹੈਲਪ ਡੈਸਕ ਅਤੇ ਪੁਲਿਸ ਸਾਂਝ ਕੇਂਦਰ ਵਲੋਂ ਸ਼ਹਿਰ ਦੇ ਵੱਖ ਵੱਖ ਥਾਈਾ ਝੁੱਗੀਆਂ ਵਿਚ ਜਾ ਕੇ ਛੋਟੇ ਛੋਟੇ ਬੱਚਿਆਂ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਵਿਮੈਨ ਹੈਲਪ ਡੈਸਕ ਇੰਚਾਰਜ ਐਸ.ਆਈ. ਮਨਜੀਤ ਕੌਰ, ਸਾਂਝ ਕੇਂਦਰ ਦੇ ਇੰਚਾਰਜ ਏ.ਐਸ.ਆਈ. ਸੁਰਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਟਰੇਨਰ ਐੱਚ.ਸੀ. ਕੁਲਵਿੰਦਰ ਕੌਰ ਦੇ ਸਾਂਝੇ ਯਤਨਾ ਸਦਕਾ ਝੁੱਗੀਆਂ ਵਿਚ ਰਹਿੰਦੇ ਬੱਚਿਆਂ ਨੂੰ ਸ੍ਰੀ ਰਾਮਜੀ ਡੀ.ਐਸ.ਪੀ. (ਐੱਚ) ਮਲੇਰਕੋਟਲਾ ਦੀ ਅਗਵਾਈ ਹੇਠ ਮਿਠਾਈਆਂ, ਬਿਸਕੁੱਟ ਅਤੇ ਫਲ ਵੰਡੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਮੈਨ ਹੈਲਪ ਡੈਸਕ ਇੰਚਾਰਜ ਐਸ.ਆਈ. ਮਨਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਵਨੀਤ ਕੌਰ ਸਿੱਧੂ ਵਲੋਂ ਆਮ ਲੋਕਾਂ ਖਾਸ ਕਰਕੇ ਸਮਾਜ ਦੇ ਹਾਸ਼ੀਏ 'ਤੇ ਵਕਤ ਕਟੀ ਕਰ ਰਹੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਸਥਾਨਕ ਪੁਲਿਸ ਨੂੰ ਹਰ ਵੇਲੇ ਤਤਪਰ ਰਹਿਣ ਦੇ ਦਿਤੇ ਆਦੇਸ਼ਾਂ ਤਹਿਤ ਮਲੇਰਕੋਟਲਾ ਵਿਮੈਨ ਹੈਲਪ ਡੈਸਕ ਅਤੇ ਸਾਂਝ ਕੇਂਦਰ ਸਿੱਖਿਆ ਤੇ ਹੋਰ ਸਰਕਾਰੀ ਸਹੂਲਤਾਂ ਤੋਂ ਸੱਖਣੇ ਇਨ੍ਹਾਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚਿਆਂ ਦੀ ਅਕਸਰ ਸਹਾਇਤਾ ਕਰਦੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਝੁੱਗੀਆਂ ਝੌਂਪੜੀਆਂ ਵਿਚ ਰਹਿੰਦੇ ਇਨ੍ਹਾਂ ਬੱਚਿਆਂ ਅਤੇ ਔਰਤਾਂ ਦੇ ਦੁੱਖਾਂ ਦਰਦਾਂ ਬਾਰੇ ਉਨ੍ਹਾਂ ਨਾਲ ਸੰਵਾਦ ਰਚਾ ਕੇ ਹੀ ਪਤਾ ਲਾਇਆ ਜਾ ਸਕਦਾ ਹੈ | ਐਸ.ਆਈ. ਮਨਜੀਤ ਕੌਰ ਮੁਤਾਬਿਕ ਇਨ੍ਹਾਂ ਗ਼ੁਰਬਤ ਮਾਰੇ ਲੋਕਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਆਤਮਿਕ ਸ਼ਕੂਨ ਮਿਲਦਾ ਹੈ ਅਤੇ ਇਨ੍ਹਾਂ ਲੋਕਾਂ ਅੰਦਰ ਪੰਜਾਬ ਪੁਲਿਸ ਪ੍ਰਤੀ ਭਰੋਸੇਯੋਗਤਾ ਵਧਦੀ ਹੈ |
ਚੀਮਾ ਮੰਡੀ, (ਜਗਰਾਜ ਮਾਨ) - ਪੈਰਾਮਾਊਾਟ ਪਬਲਿਕ ਸਕੂਲ, ਚੀਮਾਂ ਵਿਖੇ ਦੁਸਿਹਰੇ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸਮੇਂ ਬੱਚਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ |
ਇਸ ਮੌਕੇ ਤੇ ਸਕੂਲ ਦੇ ਐਮ.ਡੀ. ਸ. ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਨੂੰ ਦੁਸ਼ਿਹਰੇ ਦੇ ਸੰਬੰਧ ਵਿੱਚ ਸਬੰਧੋਨ ਕਰਦਿਆਂ ਕਿਹਾ ਕਿ ਦੁਸਿਹਰੇ ਦਾ ਤਿਉਹਾਰ ਇੱਕ ਪਵਿੱਤਰ ਤਿਉਹਾਰ ਹੈ | ਇਸ ਮੌਕੇ ਪਿ੍ੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ, ਮੈਡਮ ਸਵਰਨ ਕੌਰ ਅਤੇ ਸਕੂਲ ਸਟਾਫ਼ ਨੇ ਬੱਚਿਆਂ ਨੂੰ ਦੁਸ਼ਿਹਰੇ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ |
ਮੂਨਕ, (ਪ੍ਰਵੀਨ ਮਦਾਨ, ਗਮਦੂਰ ਧਾਲੀਵਾਲ) - ਬੁਰਾਈ ਤੇ ਅਛਾਈ ਦੀ ਜਿੱਤ ਦਾ ਦੁਸਹਿਰੇ ਦੇ ਤਿਉਹਾਰ ਸਥਾਨਕ ਸਹੀਦ ਊਧਮ ਸਿੰਘ ਸਟੇਡੀਅਮ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ, ਸ੍ਰੀ ਸਨਾਤਨ ਧਰਮ ਰਾਮਲੀਲਾ ਕਲੱਬ ਅਤੇ ਦੁਸਹਿਰਾ ਕਮੇਟੀ ਵਲੋਂ 9 ਦਿਨ ਪਹਿਲਾਂ ਸ੍ਰੀ ਰਾਮ ਲੀਲਾ ਦਾ ਸਫਲ ਮੰਚਨ ਕੀਤਾ ਗਿਆ | ਅੱਜ ਸ੍ਰੀ ਰਾਮ ਅਤੇ ਰਾਵਣ ਦੀਆਂ ਫੌਜਾਂ ਵਿਚਕਾਰ ਯੁੱਧ ਹੋਇਆ, ਅੰਤ ਵਿਚ ਰਾਮ ਸੈਨਾ ਦੀ ਜਿੱਤ ਹੋਈ, ਰਾਵਣ ਅਤੇ ਉਸ ਦੀਆਂ ਫੌਜਾਂ ਦੀ ਹਾਰ ਹੋਈ, ਸ੍ਰੀ ਰਾਮ ਦੀ ਤਰਫੋਂ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ, ਸੱਗੂ) - ਸ਼੍ਰੀ ਸਨਾਤਨ ਧਰਮ ਰਾਮਲੀਲਾ ਕਲੱਬ (ਬੱਲੀ ਵਾਲੀ) ਵਲੋਂ ਕਲੱਬ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਵਿਚ ਸਥਾਨਕ ਗੁੱਗਾ ਮਾੜੀ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਸਮੇਂ ਰਾਵਨ, ਮੇਘ ਨਾਥ ਅਤੇ ਕੁੰਕਰਨ ਦੇ ਪੁਤਲੇ ਸਾੜੇ ਗਏ ਅਤੇ ਪੁਤਲਿਆਂ ਨੂੰ ਅਗਨੀ ਵਿਖਾਉਣ ਦੀ ਰਸਮ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਦਾ ਕੀਤੀ ਗਈ | ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਜੁਲਮ ਅਤੇ ਜਬਰ ਕਰਨ ਵਾਲੇ ਲੋਕ ਸਮਾਜ ਅਤੇ ਕੌਮ ਦੇ ਦੁਸ਼ਮਣ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਫਰਤ ਦੀ ਨਜਰ ਨਾਲ ਵੇਖਿਆ ਜਾਂਦਾ ਹੈ | ਇਸ ਲਈ ਲਾਲਚ, ਬੇਈਮਾਨੀ, ਧੋਖਾਧੜੀ, ਲੁੱਟ-ਖਸੁੱਟ, ਹੇਰਾਫੇਰੀ, ਹੰਕਾਰ, ਧੱਕਾ ਅਤੇ ਬਦਨੀਤੀ ਦੇ ਔਗਣਾਂ ਤੋਂ ਦੂਰ ਰਹਿਣ ਦੀ ਲੋੜ ਹੈ | ਇਸ ਮੌਕੇ ਐਡਵੋਕੇ ਹਰਦੀਪ ਸਿੰਘ ਭਰੂਰ, ਕੁਲਵੀਰ ਸਿੰਘ, ਜਤਿੰਦਰ ਬਿੱਟੂ, ਰਾਜੀਵ ਮਿੰਟਾ, ਪ੍ਰਮੋਦ ਕੁਮਾਰ, ਨਰੇਸ਼ ਸ਼ਰਮਾ, ਅਮਨ ਕੁਮਾਰ ਅਤੇ ਰਵੀ ਕੁਮਾਰ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਸ਼੍ਰੀ ਰਾਮ ਲੀਲਾ ਕਲੱਬ (ਬਦਰੀ ਵਾਲੀ) ਵਲੋਂ ਕਲੱਬ ਪ੍ਰਧਾਨ ਪਵਿੱਤਰ ਸਿੰਘ ਦੀ ਅਗਵਾਈ ਵਿਚ ਸਥਾਨਕ ਸੀਤਾਸਰ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਬੜੀ ਧੁਮ-ਧਾਮ ਨਾਲ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਵਲੋਂ ਸ਼ਿਰਕਤ ਕੀਤੀ ਗਈ | ਇਸ ਸਮੇ ਰਾਵਨ, ਮੇਘ ਨਾਥ ਅਤੇ ਕੁੰਭਕਰਨ ਦੇ ਪੁੱਤਲੇ ਫੂਕੇ ਗਏ | ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਪਾਪ ਨਾਲੋਂ ਪੁੰਨ ਚੰਗਾ ਹੁੰਦਾ ਹੈ ਅਤੇ ਬੁਰਾਈ ਮਨੁੱਖਤਾ ਦੀ ਦੁਸ਼ਮਣ ਹੁੰਦੀ ਹੈ | ਇਸ ਲਈ ਬਦੀ ਦੇ ਨਹੀਂ ਸਗੋਂ ਨੇਕੀ ਰਾਹ 'ਤੇ ਚੱਲਣਾ ਚਾਹੀਂਦਾ ਹੈ | ਇਸ ਮੌਕੇ ਨਰਿੰਦਰ ਕੁਮਾਰ ਢੋਟ, ਰਾਜਵੀਰ ਸਿੰਘ, ਗੁਰਤੇਗ ਸਿੰਘ, ਮਨਦੀਪ ਸਿੰਘ, ਬੰਟੀ ਕੁਮਾਰ ਅੇ ਗੁਲਜੋਸ਼ਨ ਆਦਿ ਮੌਜੂਦ ਸਨ |
ਸੁੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਸ਼੍ਰੀ ਸ਼ਿਵ ਸ਼ੰਕਰ ਰਾਮ ਲੀਲਾ ਕਲੱਬ ਵੱਲੋਂ ਕਲੱਬ ਪ੍ਰਧਾਨ ਦਿਨੇਸ਼ ਗਰਗ ਦੀ ਅਗਵਾਈ ਵਿਚ ਸਥਾਨਕ ਰੋਜ ਗਾਰਡਨ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮੇ ਰਾਵਨ ਦਾ ਪੁਤਲਾ ਫੂਕਿਆ ਗਿਆ | ਰਾਵਣ ਦੇ ਪੁਤਲੇ ਨੂੰ ਅਗਨੀ ਵਿਖਾਉਣ ਤੋਂ ਬਾਅਦ ਪ੍ਰਧਾਨ ਦਿਨੇਸ਼ ਗਰਗ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਮਨਾਉਣਾ ਤਦ ਹੀ ਸਾਰਥਿਕ ਹੋਵੇਗਾ ਜਦੋਂ ਦੁਸਹਿਰੇ ਦੇ ਤਿਉਹਾਰ ਦੀਆਂ ਸਿੱਖਿਆਵਾਂ ਸਾਡੀ ਜਿੰਦਗੀ ਦਾ ਅਧਾਰ ਤੇ ਅੰਗ ਬਣਨਗੀਆਂ | ਇਸ ਮੌਕੇ ਕਰਨੈਲ ਸਿੰਘ, ਪਰਵਿੰਦਰ ਸਿੰਘ, ਵਾਹਿਗੁਰੂ ਸਿੰਘ, ਮੁਕੇਸ਼ ਕੁਮਾਰ ਦਰਸ਼ਨ ਸਿੰਘ ਅਤੇ ਰਾਜੂ ਕਤਿਆਲ ਆਦਿ ਮੌਜੂਦ ਸਨ |
<br/>
ਕੁੱਪ ਕਲਾਂ, 5 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਸਰਕਾਰ ਵੱਲੋਂ ਭਾਵੇਂ ਪੰਜਾਬ ਅੰਦਰ ਲੰਘੀ 1 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦਾ ਫ਼ੈਸਲਾ ਤਾਂ ਕਰ ਦਿੱਤਾ ਗਿਆ ਪਰ ਜੇਕਰ ਇਸ ਦੇ ਮੁਕਾਬਲੇ ਤੇ ਖ਼ਾਸ ਕਰ ਪੇਂਡੂ ਦਾਣਾ ਮੰਡੀਆਂ ਅੰਦਰ ਖ਼ਰੀਦ ਪ੍ਰਬੰਧਾਂ ਤੇ ...
ਸੰਗਰੂਰ, 5 ਅਕਤੂਬਰ (ਧੀਰਜ ਪਸ਼ੋਰੀਆ) - ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹੇ ਜਾਂਦੇ ਸੰਗਰੂਰ ਜ਼ਿਲ੍ਹੇ ਵਿਚ ਲਗਪਗ ਛੇ ਮਹੀਨਿਆਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਦੀ ਅਸਾਮੀ ਖਾਲੀ ਪਈ ਹੈ ਜਦੋਂ ਕਿ ਭਗਵੰਤ ਮਾਨ ਸਰਕਾਰ ਨੇ ਸਿਖਿਆ ਸੁਧਾਰਾਂ ਨੂੰ ਪਹਿਲ 'ਤੇ ...
ਜਖੇਪਲ, 5 ਅਕਤੂਬਰ (ਮੇਜਰ ਸਿੰਘ ਸਿੱਧੂ) - ਸਹਿਕਾਰੀ ਸੁਸਾਇਟੀ ਉਗਰਾਹਾਂ ਦੇ ਅਹੁਦੇਦਾਰਾਂ ਦੀ ਚੋਣ ਸੁਸਾਇਟੀ ਸਕੱਤਰ ਸ. ਸਤਗੁਰ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿੱਚ ਪ੍ਰਧਾਨ ਹਰਮਨਦੀਪ ਸਿੰਘ ਐਮ.ਐਸ.ਸੀ. ਐਗਰੀਕਲਚਰ (ਜੰਗਲਾਤ) ਪੀ.ਏ.ਯੂ.ਲੁਧਿਆਣਾ, ਸੀਨੀਅਰ ਮੀਤ ...
ਲਹਿਰਾਗਾਗਾ, 5 ਅਕਤੂਬਰ (ਅਸ਼ੋਕ ਗਰਗ) - ਐਕਸਿਸ ਬੈਂਕ ਦੀ ਬਰਾਂਚ ਖਾਈ ਵਿਚ 29 ਸਤੰਬਰ ਨੂੰ ਪਾੜ ਲਾ ਕੇ ਚੋਰੀ ਕਰਨ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ...
ਸੰਗਰੂਰ, 5 ਅਕਤੂਬਰ (ਧੀਰਜ ਪਸ਼ੌਰੀਆ) - ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਕੱਢੇ ਪੱਤਰ ਮੁਤਾਬਿਕ ਪੰਜਾਬ ਵਿਚ ਬੀ.ਐਡ. ਕਰ ਰਹੇ ਸਿੱਖਿਆਰਥੀਆਂ ਦੀ ਟੀਚਿੰਗ ਪ੍ਰੈਕਟਿਸ ਸਿਰਫ਼ ਖ਼ਾਲੀ ਅਸਾਮੀਆਂ ਵਾਲੇ ਅਪਰ ਪ੍ਰਾਇਮਰੀ ਸਕੂਲਾਂ ਵਿਚ ...
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਨੇੜਲੇ ਪਿੰਡ ਰਵਿਦਾਸਪੁਰਾ ਟਿੱਬੀ ਵਾਸੀਆਂ ਵਲੋਂ ਡਾ.ਅੰਬੇਦਕਰ ਸਭਾ ਪੰਜਾਬ ਦੀ ਅਗਵਾਈ ਵਿਚ ਦੁਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮੇਂ ਮਹਾਤਮਾ ਵਜੋਂ ਜਾਣੇ ਜਾਂਦੇ ਰਾਵਣ ਦੀ ਪੂਜਾ ...
ਕੌਹਰੀਆਂ, 5 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ) - ਕਿਸਾਨਾਂ ਨਾਲ ਜੁੜਿਆ ਸਹਿਕਾਰੀ ਅਦਾਰਾ ਕੋਆਪਰੇਟਿਵ ਸੁਸਾਇਟੀ ਰੋਗਲਾ ਵਿੱਚ ਚੋਣ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਵੇਰੇ ਸੱਤ ਵਜੇ ਤੋਂ ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਵਲੋਂ ...
ਧੂਰੀ, 5 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਸੰਗਰੂਰ ਵਾਲੀ ਕੋਠੀ ਧੂਰੀ ਵਿਖੇ ਸ਼੍ਰੀ ਸਨਾਤਨ ਧਰਮ ਰਾਮ-ਲੀਲ੍ਹਾ ਸਭਾ ਵੱਲੋਂ ਪਿਛਲੀ 24 ਸਤੰਬਰ ਤੋ ਰਾਮ ਲੀਲ੍ਹਾ ਦਾ ਮੰਚਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਿਛਲੀ ਰਾਤ ਧੂਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂ ਡਾ ਅਨਵਰ ...
ਧੂਰੀ, 5 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਪੰਚਾਇਤ ਯੂਨੀਅਨ ਪੰਜਾਬ ਜੋ ਕਿ ਲੰਬੇ ਸਮੇਂ ਤੋਂ ਪੰਚਾਇਤਾਂ ਦੇ ਹਿਤਾਂ ਲਈ ਕੰਮ ਕਰਨ ਅਤੇ ਸਰਪੰਚਾਂ/ਪੰਚਾਂ ਦੀਆਂ ਮੰਗਾਂ ਪ੍ਰਤੀ ਸੰਘਰਸ਼ਸ਼ੀਲ ਰਹਿੰਦੀ ਆ ਰਹੀ ਹੈ, ਪੰਚਾਇਤ ਯੂਨੀਅਨ ਪੰਜਾਬ ਦੁਆਰਾ ਸਰਪੰਚ ਗੁਰਪਿਆਰ ...
ਭਵਾਨੀਗੜ੍ਹ, 5 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਘਰਾਚੋਂ ਦੇ ਬਾਬਾ ਸਾਹਿਬ ਦਾਸ ਬਿਰਧ ਘਰ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਬਜ਼ੁਰਗਾਂ ਅਤੇ ਮਾਤਾਵਾਂ ਨੇ ਪੂਰੇ ਸਟਾਫ਼ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨਾਲ ਮਿਲ ਨਾਲ ਮਨਾਇਆ | ਪ੍ਰੋਗਰਾਮ ਦੀ ...
ਮੂਨਕ, 5 ਅਕਤੂਬਰ (ਗਮਦੂਰ ਧਾਲੀਵਾਲ) - ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਲੋਂ ਉਲੀਕੇ ਸੰਘਰਸ਼ ਅਨੁਸਾਰ ਸਬ ਡਵੀਜ਼ਨ ਮੂਨਕ ਵਿਖੇ ਗੇਟ ਰੈਲੀ ਕੀਤੀ ਗਈ | ਇਸ ਮੌਕੇ ਪ੍ਧਾਨ ਰਾਮਫਲ ਸਿੰਘ, ਪ੍ਰਧਾਨ ਸਿੰਦਰਪਾਲ ਕੁਮਾਰ ਬੁਲਾਰਿਆਂ ਨੇ ਪਾਵਰਕਾਮ ਦੀ ਮੈਨੇਜਮੈਂਟ ਅਤੇ ...
ਧੂਰੀ, 5 ਅਕਤੂਬਰ (ਸੁਖਵੰਤ ਸਿੰਘ ਭੁੱਲਰ) - ਖੇਤੀਬਾੜੀ ਅਫਸਰ ਧੂਰੀ ਡਾ. ਜਸਵਿੰਦਰ ਸਿੰਘ ਵਲੋਂ ਕਿਸਾਨਾਂ ਨੰੂ ਪਰਾਲੀ ਨੰੂ ਸਾੜਨ ਬਦਲੇ ਢੁਕਵੇਂ ਪ੍ਰਬੰਧ ਕਰਨ ਸੰਬੰਧੀ ਬਲਾਕ ਦੇ ਵੱਖੋ-ਵੱਖ ਪਿੰਡਾਂ ਵਿਚ ਪ੍ਰਚਾਰ ਵੈਨਾਂ ਰਾਹੀਂ ਕਿਸਾਨਾਂ ਨੰੂ ਜਾਣਕਾਰੀ ਪ੍ਰਦਾਨ ...
ਮਸਤੂਆਣਾ ਸਾਹਿਬ, 5 ਅਕਤੂਬਰ (ਦਮਦਮੀ) - ਨੇੜਲੇ ਪਿੰਡ ਫਤਿਹਗੜ ਛੰਨਾਂ ਵਿਖੇ ਗੁਰਦੁਆਰਾ ਅਬਚਲ ਨਗਰ ਸਾਹਿਬ ਸਾਹਿਬ ਵਿਖੇ ਤਿੰਨ ਰੋਜਾ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਦੇ ਬਾਨੀ ਬਾਬਾ ਜੋਗਿੰਦਰ ਸਿੰਘ ਅਤੇ ਬਾਬਾ ਸਾਧੂ ਸਿੰਘ ਜੀ ਦੀ ਸਾਲਾਨਾ ਯਾਦ ਵਿਚ ਕਰਵਾਏ ਗਏ | ...
ਸੰਗਰੂਰ, 5 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਅੱਗੇ ਸ਼ੁਰੂ ਕੀਤੇ ਮਰਨ ਵਰਤ ਦੇ ਚੌਥੇ ਦਿਨ ਲਾਲ ਬੱਤੀ ਚੌਂਕ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ...
ਲਹਿਰਾਗਾਗਾ, 5 ਅਕਤੂਬਰ (ਪ੍ਰਵੀਨ ਖੋਖਰ, ਅਸ਼ੋਕ ਗਰਗ) - ਬਿਜਲੀ ਮੁਲਾਜ਼ਮ ਏਕਤਾ ਮੰਚ, ਪੰਜਾਬ ਵਲੋਂ ਦਿੱਤੇ ਸੰਘਰਸ਼ ਦੇ ਸੱਦੇ ਅਨੁਸਾਰ ਡਵੀਜਨ ਪ੍ਰਧਾਨ ਰਾਮ ਚੰਦਰ ਸਿੰਘ ਖਾਈ, ਕਰਮਜੀਤ ਸਿੰਘ ਨੰਗਲਾ, ਸੁਰਿੰਦਰ ਮੋਹਨ ਦੀ ਅਗਵਾਈ ਵਿਚ ਲਹਿਰਾ ਗਾਗਾ ਵਿਖੇ ਗੇਟ ਰੈਲੀ ...
ਸ਼ੇਰਪੁਰ, 5 ਅਕਤੂਬਰ (ਦਰਸ਼ਨ ਸਿੰਘ ਖੇੜੀ) - ਦੁਰਗਾ ਮੰਦਿਰ ਕਮੇਟੀ ਭਗਵਾਨਪੁਰਾ ਵਲੋਂ ਪ੍ਰਾਚਿਨ ਦੁਰਗਾ ਮੰਦਿਰ ਵਿਖੇ 12 ਵਾਂ ਭਗਵਤੀ ਮਾਂ ਦਾ ਜਾਗਰਣ ਕਰਵਾਇਆ ਗਿਆ | ਇਸ ਮੌਕੇ ਪੂਜਣਾ ਦੀ ਰਸਮ ਰਾਜਨ ਰਿਸੀ ਪਟਿਆਲਾ ਵਲੋਂ ਅਤੇ ਜੋਤੀ ਪ੍ਰਚੰਡ ਦੀ ਰਸਮ ਕਿ੍ਸ਼ਨ ਗਰਗ ...
ਸੰਗਰੂਰ, 5 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਆਦਰਸ਼ ਸਕੂਲ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਜਸਵੀਰ ਸਿੰਘ ਗਲੋਟੀ, ਸੁਖਦੀਪ ਕੋਰ ਸਰਾਂ, ਵੀਰਪਾਲ ਕੋਰ ਮਾਨਸਾ, ਅਮਨਦੀਪ ਸ਼ਾਸਤਰੀ, ਮੁਹੰਮਦ ਸਲੀਮ, ਅਮਿੱਤ ...
ਲੌਂਗੋਵਾਲ, 5 ਅਕਤੂਬਰ (ਸ. ਸ. ਖੰਨਾ, ਵਿਨੋਦ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ ਅੰਮਿ੍ਤ ਸੰਚਾਰ ਦੀ ਲਹਿਰ ਦੇ ਚੱਲਦਿਆਂ ਅੱਜ ਗੁਰਦੁਆਰਾ ਚੁੱਲੇ੍ਹ ਬਾਬਾ ਆਲਾ ਸਿੰਘ ਵਿਖੇ 76 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਲੈ ਕੇ ਅੰਮਿ੍ਤਪਾਨ ...
ਮਲੇਰਕੋਟਲਾ, 5 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) - ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਗੁਰੁ ਗਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ ਜਿੱਥੇ ਇਲਾਕੇ ਭਰ ਤੋਂ ਵੱਡੀ ਗਿਣਤੀ ਸੰਗਤਾਂ ਸ੍ਰੀ ਗੁਰੁ ...
ਸੰਗਰੂਰ, 5 ਅਕਤੂਬਰ (ਧੀਰਜ ਪਸ਼ੌਰੀਆ) - ਪੰਜਾਬ ਵਿਚ ਜਿਥੇ ਵੀ ਕੋਈ ਉਦਯੋਗ ਲੱਗਦਾ ਹੈ, ਉਸ ਦਾ ਵਿਰੋਧ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਜਦੋਂ ਕਿ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੇ ਪੰਜਾਬ ਵਿਚ ਬੇਰੁਜ਼ਗਾਰੀ ਦੇ ਹੱਲ ਲਈ ਉਦਯੋਗਾਂ ਦਾ ਲੱਗਣਾ ਬਹੁਤ ਹੀ ਜਰੂਰੀ ਹੈ | ...
ਮਲੇਰਕੋਟਲਾ, 5 ਅਕਤੂਬਰ (ਮੁਹੰਮਦ ਹਨੀਫ਼ ਥਿੰਦ, ਪਾਰਸ ਜੈਨ) - ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਝੋਨੇ ਦੀ ਆਮਦ ਦੇ ਸੀਜ਼ਨ ਮੌਕੇ ਵਿਧਾਇਕ ਮਲੇਰਕੋਟਲਾ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਮਲੇਰਕੋਟਲਾ ਦੀ ਮੰਡੀ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ...
ਚੀਮਾ ਮੰਡੀ, 5 ਅਕਤੂਬਰ (ਜਸਵਿੰਦਰ ਸਿੰਘ ਸ਼ੇਰੋਂ) - ਅੱਜ ਬਲਾਕ ਚੀਮਾ ਵਿਖੇ, ਡੈਮੋਕਰੈਟਿਕ ਟੀਚਰ ਫ਼ਰੰਟ ਦੇ ਬਲਾਕ ਪ੍ਰਧਾਨ ਕੰਵਲਜੀਤ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਦਾ ਵਫ਼ਦ ਬਲਾਕ ਪ੍ਰਾਇਮਰੀ ਅਫਸਰ ਸ੍ਰੀ ਸਤਪਾਲ ਸਿੰਘ ਨੂੰ ਮਿਲਿਆ | ਜਿਸ ਦੌਰਾਨ ਅਧਿਆਪਕਾਂ ਨੇ ...
ਅਮਰਗੜ੍ਹ, 5 ਅਕਤੂਬਰ (ਸੁਖਜਿੰਦਰ ਸਿੰਘ ਝੱਲ) - ਗੁਰਦੁਆਰਾ ਸਾਹਿਬ ਪਿੰਡ ਨਾਰੀਕੇ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਦਿਆਂ ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮਿ੍ਤਪਾਲ ਸਿੰਘ ਨੇ ਨੌਜਵਾਨਾਂ ਨੂੰ ਅੰਮਿ੍ਤ ਛਕਣ ਲਈ ਪ੍ਰੇਰਿਤ ...
ਲੌਂਗੋਵਾਲ, 5 ਅਕਤੂਬਰ (ਸ.ਸ.ਖੰਨਾ, ਵਿਨੋਦ) - ਸਥਾਨਕ ਵਾਰਡ ਨੰਬਰ 4 ਦੇ ਗਲੀ ਦੇ ਨਿਰਮਾਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਨਗਰ ਕੌਂਸਲ ਦਫ਼ਤਰ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ...
ਅਮਰਗੜ੍ਹ, 5 ਅਕਤੂਬਰ (ਸੁਖਜਿੰਦਰ ਸਿੰਘ ਝੱਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਮਰਗੜ੍ਹ ਦੀ ਪ੍ਰਧਾਨ ਦਰਸ਼ਨ ਸਿੰਘ ਹਥੋਆ ਦੀ ਅਗਵਾਈ ਹੇਠ ਬਾਬਾ ਗਿਆਨ ਦਾਸ ਦੇ ਸਥਾਨ ਵਿਖੇ ਹੋਈ ਇਕੱਤਰਤਾ 'ਚ ਪੰਜਾਬ ਸਰਕਾਰ ਖਿਲਾਫ ਲੱਗਣ ਵਾਲੇ ਪੱਕੇ ਮੋਰਚੇ ਦੀਆਂ ...
ਕੁੱਪ ਕਲਾਂ, 5 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵਲੋਂ ਪਿੰਡ ਭੁਰਥਲਾ ਮੰਡੇਰ ਵਿਖੇ ਜ਼ਿਲ੍ਹਾ ਜਰਨਲ ਸਕੱਤਰ ਚਮਕੌਰ ਸਿੰਘ ਬਹਾਨ ਦੀ ਪ੍ਰਧਾਨਗੀ ਮੀਟਿੰਗ ਦੌਰਾਨ ਉਲੀਕੇ ਗਏ ਪੋ੍ਗਰਾਮ ਵਿਚ ਜ਼ਿਲੇ੍ਹ ਵਲੋਂ ਵੱਡੀ ਸ਼ਮੂਲੀਅਤ ...
ਸੁਨਾਮ ਊਧਮ ਸਿੰਘ ਵਾਲਾ, 5 ਸਤੰਬਰ (ਰੁਪਿੰਦਰ ਸਿੰਘ ਸੱਗੂ) - ਲੌਂਗੋਵਾਲ ਦੇ ਵਾਰਡ ਨੰਬਰ 4 ਦੀ ਇਕ ਗਲੀ ਪੱਕੀ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ | ...
ਮੂਣਕ, 5 ਅਕਤੂਬਰ (ਕੇਵਲ ਸਿੰਗਲਾ, ਗਮਦੂਰ ਸਿੰਘ ਧਾਲੀਵਾਲ) - ਪੈਨਸ਼ਨ ਐਸੋਸੀਏਸ਼ਨ ਡਵੀਜਨ ਲਹਿਰਾ ਗਾਗਾ ਇਕਾਈ ਮੂਣਕ ਦੀ ਮੀਟਿੰਗ ਸੋਮ ਚੰਦ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਮਨਾਉਣ ਲਈ ਸੰਘਰਸ਼ ਆਰੰਭਿਆ ਗਿਆ ...
ਸੇਰਪੁਰ, 5 ਅਕਤੂਬਰ (ਦਰਸ਼ਨ ਸਿੰਘ ਖੇੜੀ) - ਇਥੋਂ ਨੇੜਲੇ ਧਾਰਮਿਕ ਅਸਥਾਨ ਡੇਰਾ ਝਿੜੀ ਵਿਖੇ ਸੰਤ ਬਾਬਾ ਹਾਕਮ ਸਿੰਘ ਗੰਡੇਵਾਲ, ਸੰਤ ਬਾਬਾ ਜਗਜੀਤ ਸਿੰਘ ਭੋਰਾ ਸਾਹਿਬ ਕਲੇਰਾਂ ਵਾਲਿਆਂ ਵਲੋਂ ਸੰਗਤਾਂ ਦੀ ਹਾਜ਼ਰੀ ਵਿਚ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ ਇੰਸਪੈਕਟਰ ...
ਸੁਨਾਮ ਊਧਮ ਸਿੰਘ ਵਾਲਾ, 5 ਅਕਤੂਬਰ (ਭੁੱਲਰ, ਧਾਲੀਵਾਲ) - ਜੈ ਅੰਬੇ ਛੋਟਾ ਹਾਥੀ (ਪਿੱਕਅਪ) ਯੂਨੀਅਨ ਸੁਨਾਮ ਦੇ ਮਾਲਕਾਂ-ਚਾਲਕਾਂ ਵਲੋਂ ਪ੍ਰਧਾਨ ਜਸਵਿੰਦਰ ਸਿੰਘ ਕਾਕਾ ਦੀ ਅਗਵਾਈ ਵਿਚ ਸਥਾਨਕ ਸਬਜ਼ੀ ਮੰਡੀ ਵਿਖੇ ਪਾਰਕਿੰਗ ਫ਼ੀਸ ਦੀ ਵਸੂਲੀ ਦੇ ਵਿਰੋਧ 'ਚ ਮੰਡੀ ਦੇ ...
ਮੂਨਕ, 5 ਅਕਤੂਬਰ (ਪ੍ਰਵੀਨ ਮਦਾਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਦੀ ਮੀਟਿੰਗ ਪਿੰਡ ਮੰਡਵੀ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਹੋਈ | ਜਿਸ ਵਿੱਚ ਕਿਸਾਨਾਂ ਦੇ ਵੱਖ ਵੱਖ ਮੁੱਦੇ ਵਿਚਾਰੇ ਗਏ ਬਲਾਕ ਜਰਨਲ ਸਕੱਤਰ ਰਿੰਕੂ ਮੂਨਕ ...
ਸੰਗਰੂਰ, 5 ਅਕਤੂਬਰ (ਧੀਰਜ ਪਸ਼ੌਰੀਆ) - ਪੰਜਾਬ ਸਰਕਾਰ, ਕਿਸਾਨਾਂ ਅਤੇ ਆਮ ਲੋਕਾਂ ਲਈ ਆਉਣ ਵਾਲੇ ਦਿਨਾਂ ਵਿਚ ਹਰ ਸਾਲ ਦੀ ਤਰ੍ਹਾਂ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਵੱਡਾ ਮਸਲਾ ਬਣੇਗੀ | ਬੇਸ਼ੱਕ ਸੂਬਾ ਸਰਕਾਰ ਹਰ ਸਾਲ ਸਬਸਿਡੀ ਉੱਤੇ ਪਰਾਲੀ ਨੰੂ ਸੰਭਾਲਣ ਲਈ ...
ਲਹਿਰਾਗਾਗਾ, 5 ਅਕਤੂਬਰ (ਪ੍ਰਵੀਨ ਖੋਖਰ) - ਲਹਿਰਾਗਾਗਾ ਵਰਗੇ ਖੇਤਰ ਵਿਚ ਧਰਤੀ ਹੇਠਲਾ ਪੀਣ ਯੋਗ ਪਾਣੀ ਸ਼ੁੱਧ ਹੋਣ ਕਰਕੇ ਮਨੁੱਖੀ ਦੰਦ ਛੇਤੀ ਹੀ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬੂ ਭਗਵਾਨ ਦਾਸ ਅਰੋੜਾ ਹਸਪਤਾਲ ...
ਸੰਗਰੂਰ, 5 ਅਕਤੂਬਰ (ਧੀਰਜ ਪਸ਼ੌਰੀਆ) - ਲੋਕ ਸਭਾ ਚੋਣਾਂ 2024 ਨੰੂ ਲੈ ਕੇ ਭਾਜਪਾ ਨੇ ਹੁਣ ਤੋਂ ਹੀ ਪੰਜਾਬ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਪੰਜਾਬ ਦੇ ਦੌਰੇ ਉੱਤੇ ਨਿਕਲੇ ਸੰਗਠਨ ਮੰਤਰੀ ਸ੍ਰੀਨਿਵਾਸੁਲੂ ਸੂਬੇ ਦੇ 26 ਵਿਧਾਨ ਸਭਾ ਹਲਕਿਆਂ ਵਿਚ ਜਾ ਕੇ ਪਾਰਟੀ ...
ਕੁੱਪ ਕਲਾਂ, 5 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਜਿਸ ਦੇਸ਼ ਜਾਂ ਸੂਬੇ ਦੀਆਂ ਸਿਆਸੀ ਅਤੇ ਵਪਾਰਕ ਅਫ਼ਸਰਸ਼ਾਹੀ ਨਸਾਂ ਅੰਦਰ ਰਿਸ਼ਵਤ ਰੂਪੀ ਖ਼ੂਨ ਵਗ ਰਿਹਾ ਹੋਵੇ ਉਥੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਨੀ ਮੁਸ਼ਕਲ ਜਾਪਦੀ ਹੈ | ਖ਼ਾਸਕਰ ਜਦੋਂ ਕਿਸੇ ਸੂਬੇ ਅੰਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX