ਬਠਿੰਡਾ, 5 ਅਕਤੂਬਰ (ਅਵਤਾਰ ਸਿੰਘ)-ਜ਼ਿਲ੍ਹਾ ਬਠਿੰਡਾ ਵਿਚ ਦੁਸਹਿਰਾ ਅੱਜ ਬਹੁਤ ਹੀ ਧੂਮਧਾਮ ਨਾਲ ਸ਼ਹਿਰ ਦੇ ਵੱਖ-ਵੱਖ ਕਈ ਇਲਾਕਿਆਂ ਵਿਚ ਮਨਾਇਆ ਗਿਆ | ਜਿੱਥੇ ਸ਼ਹਿਰੀ ਲੋਕਾਂ ਨੇ ਭਾਰੀ ਗਿਣਤੀ ਵਿਚ ਪਹੁੰਚ ਕੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦੇ ਰੂਪ ਵਿਚ ਰਾਵਣ ਦੀ ਲੰਕਾ ਨੂੰ ਸੜਦੇ ਹੋਏ ਦੇਖਿਆ, ਜਿਸ ਵਿਚ ਰਾਵਣ, ਮੇਘਰਾਜ, ਕੁੰਭਕਰਣ ਅਤੇ ਤਾੜਕਾ ਨੂੰ ਮੁੱਖ ਰੂਪ 'ਚ ਜਲਾਇਆ ਗਿਆ | ਦੁਸਹਿਰਾ ਕਮੇਟੀ ਵਲੋਂ ਲੋਕਾਂ ਨੂੰ ਬਿਠਾਉਣ ਮੌਕੇ ਰਾਮ ਚੰਦਰ ਦੀ ਸੈਨਾ ਅਤੇ ਰਾਵਣ ਦੀ ਸੈਨਾ ਵਿਚ ਯੁੱਧ ਝਾਕੀਆਂ ਨੂੰ ਦਿਖਾਇਆ ਗਿਆ | ਔਰਤਾਂ ਵਲੋਂ ਪੁਰਾਤਨ ਮਰਿਆਦਾ ਮੁਤਾਬਿਕ ਰਾਵਣ ਦੇ ਬੁੱਤ ਨੂੰ ਮੱਥਾ ਟੇਕਦੇ ਵੇਖਿਆ ਗਿਆ | ਕਾਰੀਗਰ ਧਰਮ ਪਾਲ ਵਾਸੀ ਜੈਤੋ ਵਾਲੇ ਨੇ ਐਮ.ਐੱਸ.ਡੀ ਸਕੂਲ ਵਿਚ ਪਿਛਲੇ 40 ਸਾਲਾਂ ਤੋਂ ਰਾਵਣ ਮੇਘਰਾਜ, ਕੁੰਭਕਰਣ ਦੀ ਬੁੱਤ 70/70 ਫੁੱਟ ਦੇ ਉੱਚੇ ਲੰਮੇ ਤਿਆਰ ਕੀਤੇ ਗਏ ਹਨ | ਸ਼ਹਿਰ ਦੇ ਐਮ.ਐੱਸ.ਡੀ ਸਕੂਲ ਵਿਚ ਮੇਨ ਦੁਸਹਿਰਾ ਹਰ ਸਾਲ ਦੀ ਤਰ੍ਹਾਂ ਸਨਾਤਮ ਧਰਮ ਮਹਾਂਵੀਰ ਦਲ ਦੀ ਦੇਖ ਰੇਖ ਹੇਠ ਭਾਰੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸ ਮੌਕੇ ਰਾਵਣ ਆਦਿ ਦੇ ਬੁੱਤਾਂ ਨੂੰ ਅੱਗ ਲਗਾਉਣ ਦੀ ਰਸਮ ਸ਼ਹਿਰ ਦੇ ਐਸ.ਐਸ.ਪੀ ਜੇ. ਇਲਨਚੇਲੀਅਨ ਵਲੋਂ ਨਿਭਾਈ ਗਈ | ਜਿੱਥੇ ਕਿ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਆਦਿ ਦੇ ਪਰਿਵਾਰ ਵੀ ਸ਼ਿਰਕਤ ਕਰਕੇ ਦੁਸਹਿਰੇ ਦਾ ਰੰਗਾਰੰਗ ਪ੍ਰੋਗਰਾਮ ਵੇਖਕੇ ਅਨੰਦ ਮਾਣਦੇ ਹਨ | ਦੁਸਹਿਰੇ ਦੇ ਕਾਰਨ ਬੱਸ ਸਟੈਂਡ ਤੋਂ ਲੈ ਕੇ ਹਨੂੰਮਾਨ ਚੌਕ ਤੱਕ ਅਤੇ ਮਾਲ ਰੋਡ 'ਤੇ ਆਵਾਜਾਈ ਵਿਚ ਬਹੁਤ ਵੱਡਾ ਜਾਮ ਲੱਗਿਆ ਰਿਹਾ ਅਤੇ ਟੈ੍ਰਫ਼ਿਕ ਪੁਲਿਸ ਵਲੋਂ ਅਬੋਹਰ, ਸ੍ਰੀ ਮੁਕਤਸਰ ਸਾਹਿਬ ਅਤੇ ਅੰਮਿ੍ਤਸਰ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ਲਈ ਮੌਕੇ 'ਤੇ ਰੂਟ ਬਦਲਿਆ ਗਿਆ | ਇਸ ਤੋਂ ਇਲਾਵਾ ਸ਼ਹਿਰ ਦੇ ਐਨ.ਐਫ.ਐਲ ਕਾਲੋਨੀ, ਥਰਮਲ ਕਾਲੋਨੀ, ਰੇਲਵੇ ਗਰਾੳਾੂਡ, ਅਰਜਨ ਨਗਰ ਆਦਿ ਇਲਾਕਿਆਂ ਵਿਚ ਦੁਸਹਿਰਾ ਮਨਾਇਆ ਗਿਆ | ਸ਼ਹਿਰ ਦੇ ਮੇਨ ਚੌਕਾਂ ਵਿਚ ਕਈ ਦਿਨਾਂ ਤੋਂ ਕਾਰੀਗਰਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਰਾਮਲੀਲਾਵਾਂ ਦੀਆਂ ਤਸਵੀਰਾਂ ਤੋਂ ਇਲਾਵਾ ਲੜਾਈ ਵਿਚ ਵਰਤਣ ਵਾਲੇ ਹਥਿਆਰ ਤੀਰ ਕਮਾਨ, ਕ੍ਰਿਪਾਨਾਂ, ਹਨੂੰਮਾਨ ਦਾ ਗਦਾ ਆਦਿ, ਰਾਵਣ ਆਦਿ ਦੇ ਬੱੁਤ ਬਣਾ ਕੇ ਵੇਚੇ ਜਾ ਰਹੇ ਹਨ | ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਦੁਸਹਿਰੇ ਦੇ ਮੁੱਖ ਤਿਉਹਾਰ ਮਨਾਉਣ ਵਾਲੀਆਂ ਥਾਵਾਂ ਲਈ ਪੁਲਿਸ ਦੀਆਂ ਟੀਮਾਂ ਲਗਾ ਕੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਇਸ ਤੋਂ ਇਲਾਵਾ ਰੇਲਵੇ ਡ੍ਰਮੇਟਿਕ ਕਲੱਬ ਵਲੋਂ ਰੇਲਵੇ ਸਟੇਡੀਅਮ, ਸ੍ਰੀ ਰਾਮ ਕਲਾ ਕੇਂਦਰ ਵਲੋਂ ਥਰਮਲ ਕਾਲੋਨੀ, ਮਾਨਵ ਸੇਵਾ ਵੈੱਲਫੇਅਰ ਸੁਸਾਇਟੀ ਵਲੋਂ ਅਰਜਨ ਨਗਰ ਵਿਖੇ ਅਤੇ ਐਨ.ਐਫ.ਐਲ ਕਾਲੋਨੀ ਵਿਖੇ ਵੀ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ |
ਆਕਸਫੋਰਡ ਸਕੂਲ ਵਿਖੇ
ਭਗਤਾ ਭਾਈਕਾ, 5 ਅਕਤੂਬਰ (ਸੁਖਪਾਲ ਸਿੰਘ ਸੋਨੀ)-'ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ' ਭਗਤਾ ਭਾਈਕਾ ਵਲੋਂ ਦੁਸਹਿਰਾ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ | ਵਿਦਿਆਰਥੀਆਂ ਨੇ ਵੱਖ-ਵੱਖ ਆਈਟਮਾਂ ਦੇ ਨਾਲ ਰੰਗ ਬੰਨਿਆ | ਇਸ ਸਮੇਂ ਦੂਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੁੰਦਰ ਸਕਿੱਟ ਪੇਸ਼ ਕੀਤੀ | ਹੋਰ ਵਿਦਿਆਰਥੀਆਂ ਵਲੋਂ ਰਮਾਇਣ 'ਤੇ ਆਧਾਰਿਤ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ | ਸਭਾ ਦੌਰਾਨ ਗਾਂਧੀ ਜਯੰਤੀ ਸਮੇਂ ਗਤੀਵਿਧੀਆਂ ਵਿਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥਣਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਦੁਸਹਿਰੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਮੇਂ-ਸਮੇਂ ਵਿਦਿਆਰਥੀਆਂ ਦੇ ਜੀਵਨ ਵਿਚ ਨਵੀਂ ਚੇਤਨਾ ਭਰਨ ਲਈ ਇਹ ਗਤੀਵਿਧੀਆਂ ਜ਼ਰੂਰੀ ਹਨ | ਇਸ ਮੌਕੇ ਸਕੂਲ ਦੇ ਡਾਇਰੈਕਟਰ ਨੀਰੂ ਗਾਂਧੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਬਦੀ ਉੱਤੇ ਨੇਕੀ ਦੀ ਜਿੱਤ ਦਾ ਇਹ ਤਿਉਹਾਰ ਸਾਨੂੰ ਸੰਦੇਸ਼ ਦਿੰਦਾ ਹੈ ਤੇ ਸਾਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ | ਇਸ ਮੌਕੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈਕਾ) ਚੇਅਰਮੈਨ ਹਰਗੁਰਪ੍ਰੀਤ ਸਿੰਘ ਬਰਾੜ, ਵਾਇਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋਂ, ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਵਿੱਤ ਸਕੱਤਰ ਗੁਰਮੀਤ ਸਿੰਘ ਸਰਪੰਚ ਨੇ ਵੀ ਸਮੂਹ ਆਕਸਫੋਰਡ ਪਰਿਵਾਰ ਨੂੰ ਦੁਸਹਿਰੇ ਦੀ ਵਧਾਈ ਦਿੱਤੀ |
ਨਛੱਤਰ ਸਿੰਘ ਮੈਮੋ. ਸਕੂਲ ਹਾਕਮ ਸਿੰਘ ਵਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)-ਨਛੱਤਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਹਾਕਮ ਸਿੰਘ ਵਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਵਲੋਂ ਭਗਵਾਨ ਰਾਮ ਦੇ ਜੀਵਨ ਨਾਲ ਸੰਬੰਧਿਤ ਨਾਟਕ ਅਤੇ ਭਾਸ਼ਣ ਪੇਸ਼ ਕੀਤੇ ਗਏ | ਬੱਚਿਆਂ ਨੇ ਭਗਵਾਨ ਰਾਮ ਅਤੇ ਰਾਵਣ ਦੀਆਂ ਤਸਵੀਰਾਂ ਦੇ ਚਾਰਟ ਬਣਾਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਅਧਿਆਪਕਾ ਚਰਨਜੀਤ ਕੌਰ ਵਲੋਂ ਰਾਵਣ ਦਾ ਪੁਤਲਾ ਬਣਾਇਆ ਗਿਆ | ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਵਲੋਂ ਪੁਤਲਾ ਸਾੜਿਆ ਗਿਆ | ਇਸ ਮੌਕੇ ਪਿ੍ੰਸੀਪਲ ਜਗਦੀਪ ਸਿੰਘ ਨੇ ਭਗਵਾਨ ਰਾਮ ਅਤੇ ਰਾਵਣ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਅਧਿਅਪਕ ਕੁਲਵੰਤ ਸਿੰਘ, ਬਲਦੇਵ ਸਿੰਘ, ਜਗਦੀਪ ਸਿੰਘ, ਚੇਅਰਪਰਸਨ ਰਾਜਵਿੰਦਰ ਕੌਰ, ਰਮਨਦੀਪ ਕੌਰ, ਕਰਮਜੀਤ ਕੌਰ, ਚਰਨਜੀਤ ਕੌਰ, ਸੁਖਦੀਪ ਕੌਰ, ਕੁਲਵੀਰ ਕੌਰ ਅਤੇ ਕਰਮਜੀਤ ਕੌਰ ਹਾਜ਼ਰ ਸਨ |
ਲਿਟਲ ਫ਼ਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ
ਬਠਿੰਡਾ, (ਅੰਮਿ੍ਤਪਾਲ ਸਿੰਘ ਵਲ੍ਹਾਣ)-ਲਿਟਲ ਫ਼ਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਦੁਸਹਿਰਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਅਤੇ ਡਾਇਰੈਕਟਰ ਕੁਲਦੀਪ ਕੌਰ ਨੇ ਕਿਹਾ ਕਿ ਦੁਸਹਿਰਾ 'ਬਦੀ ਉਪਰ ਨੇਕੀ ਦੀ ਜਿੱਤ' ਦਾ ਪ੍ਰਤੀਕ ਹੈ | ਇਸ ਮੌਕੇ ਰਾਵਣ ਦਹਿਨ ਪ੍ਰੋਗਰਾਮ ਵੀ ਕੀਤਾ ਗਿਆ | ਸਕੂਲ ਦੇ ਐਮ. ਡੀ ਅਵਤਾਰ ਸਿੰਘ ਜੀ ਨੇ ਦੱਸਿਆ ਕਿ ਰਾਵਣ ਦਾ ਪੁਤਲਾ ਸਾਡੇ ਹੀ ਸਕੂਲ ਦੇ ਹੋਣਹਾਰ ਵਿਦਿਆਰਥੀ ਦੀਪਕ ਕੁਮਾਰ ਨੇ ਤਿਆਰ ਕੀਤਾ ਹੈ |
ਸੀਂਗੋ ਮੰਡੀ, 5 ਅਕਤੂਬਰ (ਲੱਕਵਿੰਦਰ ਸ਼ਰਮਾ)-ਜ਼ਿਲ੍ਹਾ ਪੁਲਿਸ ਮੁਖੀ ਦੀਆਂ ਨਸ਼ਾ ਤਸਕਰਾਂ 'ਤੇ ਸਖਤੀ ਕਰਨ ਵਾਲੀਆਂ ਹਦਾਇਤਾਂ 'ਤੇ ਸੀਂਗੋ ਮੰਡੀ ਪੁਲਿਸ ਨੇ ਵਿਸ਼ਵ ਅਧਿਆਪਕ ਦਿਵਸ 'ਤੇ ਸਰਕਾਰੀ ਸਕੂਲ ਦੇ ਸਪੋਰਟਸ ਅਧਿਆਪਕ ਨੂੰ ਇਕ ਸਾਥੀ ਸਮੇਤ ਬੁਲਟ ਮੋਟਰ ਸਾਈਕਲ 'ਤੇ ...
ਗੋਨਿਆਣਾ, 5 ਅਕਤੂਬਰ (ਬਰਾੜ ਆਰ. ਸਿੰਘ)-ਸਥਾਨਕ ਸਿਵਲ ਹਸਪਤਾਲ 'ਚੋਂ ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਵਲੋਂ ਇਕ ਚੋਰ ਨੂੰ ਚੋਰੀ ਦੇ ਮੋਟਰ ਸਾਈਕਲ ਸਮੇਤ ਪਕੜੇ ਜਾਣ ਦਾ ਮਾਮਲਾ ਸਾਹਮਣੇ ਆਉਣ 'ਤੇ ਕਥਿਤ ਦੋਸ਼ੀ ਵਿਰੁੱਧ ਭਾਰਤੀ ਦੰਡਾਂਵਲੀ ਦੀ ਧਾਰਾ 380 ਤਹਿਤ ਮਾਮਲਾ ਦਰਜ ...
ਬਠਿੰਡਾ, 5 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਸੀ. ਆਈ. ਏ. ਸਟਾਫ-1 ਵਲੋਂ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ ਕੀਤੇ ਗਏ ਇਕ ਨੌਜਵਾਨ ਤੋਂ ਇਲਾਵਾ ਇਕ ਨਸ਼ਾ ਛੁਡਾਓੁ ਕੇਂਦਰ ਦੀ ਆੜ 'ਚ ਨਸ਼ੇ ਦੀ ਸਪਲਾਈ ਕਰਨ ਵਾਲੇ ਕਥਿਤ ਦੋਸ਼ੀ ਸੰਚਾਲਕ ਵਿਰੁੱਧ ਵੀ ਥਾਣਾ ...
ਤਲਵੰਡੀ ਸਾਬੋ, 5 ਅਕਤੂਬਰ (ਰਣਜੀਤ ਸਿੰਘ ਰਾਜੂ)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਕੋਲ ਫਾਈਨਾਂਸ ਕੰਪਨੀ ਦੇ ਇਕ ਕਾਰਿੰਦੇ ਕੋਲੋਂ ਬੀਤੀ ਦੇਰ ਸ਼ਾਮ ਇੱਕ ਲੱਖ 60 ਹਜ਼ਾਰ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਤਲਵੰਡੀ ਸਾਬੋ ਪੁਲਿਸ ਨੇ ...
ਲਹਿਰਾ ਮੁਹੱਬਤ, 5 ਅਕਤੂਬਰ (ਭੀਮ ਸੈਨ ਹਦਵਾਰੀਆ, ਸੁਖਪਾਲ ਸਿੰਘ ਸੁੱਖੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਦੁਸਹਿਰੇ ਦੇ ਤਿਉਹਾਰ ਮੌਕੇ ਸਮੁੱਚੇ ਪੰਜਾਬ ਵਿਚ ਕੇਂਦਰ ਤੇ ਸੂਬਾ ਸਰਕਾਰ ਦੇ ਦਿਓ ਕੱਦ ਪੁਤਲੇ ਫੂਕਣ ਦੇ ਉਲੀਕੇ ਸੰਘਰਸ਼ ਪ੍ਰੋਗਰਾਮ ...
ਬਠਿੰਡਾ, 5 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਅਦਾਲਤ ਦੇ ਸ਼ੈਸ਼ਨ ਜੱਜ ਸੁਮੀਤ ਮਲੋਹਤਰਾ ਨੇ ਬਚਾਅ ਪੱਖ ਦੇ ਵਕੀਲ ਸੰਜੀਵ ਗੁਪਤਾ ਰਾਮਾਂ ਮੰਡੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪਿਛਲੇ ਤਕਰੀਬਨ ਸਾਢੇ 11 ਸਾਲਾਂ ਤੋਂ ਪੀ. ਆਰ. ਟੀ. ਸੀ. ਬਠਿੰਡਾ ਡਿਪੂ ...
ਚਾਉਕੇ, 5 ਅਕਤੂਬਰ (ਮਨਜੀਤ ਸਿੰਘ ਘੜੈਲੀ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲਾੋ ਐਲਾਨੇ ਗਏ ਬੀ.ਏ. ਸਮੈਸਟਰ ਪਹਿਲਾ ਦੇ ਨਤੀਜੇ 'ਚ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵਿਮੈਨ ਬੱਲੋ੍ਹ ਦੀਆਂ ਵਿਦਿਆਰਥਣਾਂ ਨੇ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਹਨ | ਕਲਾਸ ...
ਬਠਿੰਡਾ, 5 ਅਕਤੂਬਰ (ਵੀਰਪਾਲ ਸਿੰਘ)-ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਆਊਟਸੋਰਸਿੰਗ ਮੁਲਾਜ਼ਮਾਂ ਅਤੇ ਇਨਲਿਸਟਮੈਂਟ ਠੇਕਾ ਕਾਮਿਆਂ ਵਲੋਂ ਆਪਣੇ ਹੱਕਾਂ 'ਤੇ ਡਾਕਾ ਮਾਰ ਕੇ ਬਦੀ ਦੀਆਂ ਪ੍ਰਤੀਕ ਬਣੀਆਂ ਕੇਂਦਰ ਅਤੇ ਸੂਬਾ ਸਰਕਾਰ ਦਾ ਆਦਮ ਕੱਦ ਪੁਤਲਾ ਭਾਈ ਘਨੱਈਆ ...
ਤਲਵੰਡੀ ਸਾਬੋ, 5 ਅਕਤੂਬਰ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਅੰਦਰ ਰਾਜਸੀ ਗਤੀਵਿਧੀਆਂ ਨੂੰ ਤੇਜ਼ੀ ਦੇਣ ਦੇ ਮਨੋਰਥ ਨਾਲ ਨਿਯੁਕਤ ਕੀਤੇ ਜ਼ਿਲ੍ਹਾ ਅਬਜ਼ਰਵਰਾਂ ਦੀ ਲੜੀ ਤਹਿਤ ਬਠਿੰਡਾ ਜ਼ਿਲ੍ਹੇ ਦੇ ...
ਚਾਉਕੇ, 5 ਅਕਤੂਬਰ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਸ੍ਰੀਮਤੀ ਬਬਲੀ ਖੀਪਲ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ...
ਗੋਨਿਆਣਾ, 6 ਅਕਤੂਬਰ (ਲਛਮਣ ਦਾਸ ਗਰਗ)-ਐਸ ਐਸ ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਬਠਿੰਡਾ ਦੇ ਐਮ ਕਾਮ ਭਾਗ ਦੂਜਾ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਅਤੇ ਸਾਰੇ ਹੀ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ...
ਭਾਈਰੂਪਾ, 5 ਅਕਤੂਬਰ (ਵਰਿੰਦਰ ਲੱਕੀ)-ਪਿੰਡ ਰਾਈਆ ਦੇ ਵਸਨੀਕ ਅਤੇ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਵਿਦਿਆਰਥੀ ਰਣਵੀਰ ਸਿੰਘ ਰਾਣਾ ਜਿਸ ਨੇ ਕਿ ਆਈ. ਸੀ. ਐਸ. ਸੀ. ਬੋਰਡ ਦੇ ਰਾਸ਼ਟਰੀ ਮੁਕਾਬਲੇ ਜੋ ਕਿ ਕਲਕੱਤਾ (ਬੰਗਾਲ) ਦੇ ਹੁਗਲੀ ਸ਼ਹਿਰ ਵਿਖੇ ਹੋਈਆਂ ਹਨ ...
ਚਾਉਕੇ, 5 ਅਕਤੂਬਰ (ਮਨਜੀਤ ਸਿੰਘ ਘੜੈਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਬਲਾਕ ਪੱਧਰੀ ਮੀਟਿੰਗ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਕਿਸਾਨੀ ਮੁੱਦਿਆਂ ਨੂੰ ...
ਭੁੱਚੋ ਮੰਡੀ, 5 ਅਕਤੂਬਰ (ਪਰਵਿੰਦਰ ਸਿੰਘ ਜੌੜਾ)-66ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਰੀ ਸਟਾਇਲ ਕੁਸ਼ਤੀਆਂ ਦੇ 73 ਕਿੱਲੋ ਭਾਰ ਵਰਗ 'ਚ ਖੇਡਦਿਆਂ ਕੋਮਲਪ੍ਰੀਤ ...
ਚਾਉਕੇ, 5 ਅਕਤੂਬਰ (ਮਨਜੀਤ ਸਿੰਘ ਘੜੈਲੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਰਾਮਪੁਰਾ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਦਿਲਬਾਗ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਧਰਮਿੰਦਰਜੀਤ ਸਿੰਘ ਖੇਤੀਬਾੜੀ ਅਫ਼ਸਰ ਰਾਮਪੁਰਾ ਦੀ ਅਗਵਾਈ ...
ਬਠਿੰਡਾ, 5 ਅਕਤੂਬਰ (ਪੱਤਰ ਪ੍ਰੇਰਕ)- ਰਾਮਪੁਰਾ ਫੂਲ ਤੋਂ 'ਅਜੀਤ' ਦੇ ਪੱਤਰਕਾਰ ਨਰਪਿੰਦਰ ਸਿੰਘ ਧਾਲੀਵਾਲ ਦੇ ਭਰਾ ਜਸਵਿੰਦਰ ਸਿੰਘ ਧਾਲੀਵਾਲ (49) ਸਹਾਇਕ ਮੈਨੇਜਰ ਕੋ-ਆਪਰੇਟਿਵ ਬੈਂਕ ਮਾਨਸਾ ਜਿਨ੍ਹਾਂ ਦਾ ਬੀਤੇ ਦਿਨੀਂ ਬ੍ਰੇਨ ਹੈਮਰੇਜ ਨਾਲ ਦਿਹਾਂਤ ਹੋ ਗਿਆ ਸੀ, ਨੂੰ ...
ਝੁਨੀਰ, 5 ਅਕਤੂਬਰ (ਨਿ.ਪ.ਪ.)- ਕਸਬਾ ਝੁਨੀਰ ਵਿਖੇ ਬਾਲ ਵਿਦਿਆਲਿਆ ਦਾ ਉਦਘਾਟਨ ਏ.ਡੀ.ਸੀ. (ਵਿਕਾਸ) ਟੀ.ਬੈਨਿਥ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਅਤੇ ਜੋ ਪਿੰਡਾਂ ਵਿਚ ਔਰਤਾਂ ਘਰ ਰਹਿੰਦੀਆਂ ਹਨ, ...
ਬਰੇਟਾ, 5 ਅਕਤੂਬਰ (ਮੰਡੇਰ)- ਬਰੇਟਾ ਤੋਂ ਵਾਇਆ ਕੁੱਲਰੀਆਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਸੜਕ ਲਗਪਗ 5 ਸਾਲ ਪਹਿਲਾਂ ਬਣਾਈ ਗਈ ਸੀ, ਜਿਸ ਦੀ ਹਰ ਸੀਜ਼ਨ ਟੁੱਟ-ਫੁੱਟ ਦੀ ਮੁਰੰਮਤ ਵੀ ਕੀਤੀ ਜਾਂਦੀ ਸੀ ਪਰ ਇਸ ਵਾਰ ਬਾਰਿਸ਼ਾਂ ਦਾ ਸੀਜ਼ਨ ਲੰਘ ਜਾਣ ਉਪਰੰਤ ਵੀ ...
ਲਹਿਰਾ ਮੁਹੱਬਤ, 5 ਅਕਤੂਬਰ (ਸੁਖਪਾਲ ਸਿੰਘ ਸੁੱਖੀ/ਭੀਮ ਸੈਨ ਹਦਵਾਰੀਆ)-ਸਥਾਨਕ ਗੁਰੁ ਹਰਿਗੋਬਿੰਦ ਤਾਪ ਬਿਜਲੀ ਘਰ ਦੀ ਕਾਲੋਨੀ ਵਿਚ ਸ਼੍ਰੀ ਰਾਮ ਕਲਾ ਕੇਂਦਰ ਕਮੇਟੀ ਵਲੋਂ ਕਾਲੋਨੀ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਸਟੇਜ ...
ਮਾਨਸਾ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਇੰਸਪੈਕਟਰ ਜਗਦੀਸ਼ ਕੁਮਾਰ ਸ਼ਰਮਾ ਨੂੰ ਸੀ.ਆਈ.ਏ. ਸਟਾਫ਼ ਮਾਨਸਾ ਦਾ ਇੰਚਾਰਜ ਲਗਾਇਆ ਗਿਆ ਹੈ | ਉਹ ਉਸ ਤੋਂ ਪਹਿਲਾਂ ਥਾਣਾ ਸਦਰ ਦੇ ਮੁੱਖ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ | ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ...
ਬੋਹਾ, 5 ਅਕਤੂਬਰ (ਰਮੇਸ਼ ਤਾਂਗੜੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ 11 ਅਕਤੂਬਰ ਨੂੰ ਸ਼ਹੀਦ ਪਿ੍ਥੀਪਾਲ ਸਿੰਘ ਚੱਕ ਅਲੀਸੇਰ ਦੀ 12ਵੀਂ ਬਰਸੀ ਕਾਫ਼ੀ ਧੂਮਧਾਮ ਨਾਲ ਪਿੰਡ ਚੱਕ ਅਲੀਸ਼ੇਜਰ ਵਿਖੇ ਮਨਾਈ ਜਾ ਰਹੀ ਹੈ | ਇਸ ਬਰਸੀ ...
ਮਾਨਸਾ 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਠੇਕਾ ਮੁਲਾਜਮ ਸੰਘਰਸ਼ ਮੋਰਚਾ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ...
ਰਾਮਾਂ ਮੰਡੀ, 5 ਅਕਤੂਬਰ (ਤਰਸੇਮ ਸਿੰਗਲਾ)-ਰਾਮਾਂ ਥਾਣਾ ਇੰਚਾਰਜ ਹਰਜੋਤ ਸਿੰਘ ਮਾਨ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਵਧਾਈ ਗਈ ਸਖ਼ਤੀ ਦੇ ਤਹਿਤ ਹੌਲਦਾਰ ਗੁਰਮੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਜਗਸੀਰ ਸਿੰਘ ਪੁੱਤਰ ...
ਬਠਿੰਡਾ, 5 ਅਕਤੂਬਰ (ਵੀਰਪਾਲ ਸਿੰਘ)-ਬਠਿੰਡਾ ਵਿਖੇ ਦੋ ਰੋਜ਼ਾ ਓਸ਼ੋ ਮੈਡੀਟੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਮਾਂ ਧਿਆਨ ਆਭਾ ਅਤੇ ਸੁਆਮੀ ਅੰਤਰ ਜਗਦੀਸ਼ ਵਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਇਹ ਦੋ ਰੋਜ਼ਾ ਓਸ਼ੋ ਮੈਡੀਟੇਸ਼ਨ ਕੈਂਪ, ਓਸ਼ੋ ਪ੍ਰੇਮ ...
ਬਠਿੰਡਾ, 5 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਡੈਮੋਕ੍ਰੈਟਿਕ ਟੀਚਰਜ ਫਰੰਟ ਪੰਜਾਬ ਵਲੋਂ 16 ਅਕਤੂਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸ਼੍ਰੀ ਅਨੰਦਪੁਰ ਸਾਹਿਬ 'ਚ ਸਥਿਤ ਰਿਹਾਇਸ਼ (ਕੋਠੀ) ਦਾ ਘਿਰਾਓ ਕਰਨ ...
ਰਾਮਾਂ ਮੰਡੀ, 5 ਅਕਤੂਬਰ (ਤਰਸੇਮ ਸਿੰਗਲਾ/ਅਮਰਜੀਤ ਸਿੰਘ ਲਹਿਰੀ)-ਸਥਾਨਕ ਐਮ.ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਬੰਧਕਾਂ ਵਲੋਂ ਦੁਸ਼ਹਿਰਾ ਮੇਲਾ ਕਰਵਾਇਆ ਗਿਆ | ਜਿਸ ਵਿਚ ਵਿਕਾਸ ਗੋਇਲ ਬਖਤੂ ਅਤੇ ਪੁਲਿਸ ਉੱਪ ਕਪਤਾਨ ਬੂਟਾ ਸਿੰਘ ਤਲਵੰਡੀ ਸਾਬੋ ਨੇ ...
ਤਲਵੰਡੀ ਸਾਬੋ, 5 ਅਕਤੂਬਰ (ਰਣਜੀਤ ਸਿੰਘ ਰਾਜੂ)-ਹਲਕਾ ਤਲਵੰਡੀ ਸਾਬੋ ਅੰਦਰ ਪਿਛਲੇ ਕੁਝ ਸਮੇਂ ਤੋਂ 'ਚਿੱਟੇ' ਕਾਰਣ ਕਈ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸ਼ੋਸਲ ਮੀਡੀਆ 'ਤੇ ਭੱਖ ਜਾਣ ਉਪਰੰਤ ਹੁਣ ਸਿਆਸੀ ਆਗੂਆਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ | ਅੱਜ ਇਥੇ ਇਕ ...
ਬੱਲੂਆਣਾ- ਪਿੰਡ ਬੱਲੂਆਣਾ ਵਿਚ ਨਾਲੀਆਂ ਦੇ ਗੰਦੇ ਪਾਣੀ ਨਾਲ ਭਰੇ ਛੱਪੜ ਬਿਮਾਰੀਆਂ ਦਾ ਘਰ ਬਣੇ ਹੋਏ ਹਨ ਤੇ ਲੋਕ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ ਜੋ ਪ੍ਰਸ਼ਾਸਨ ਤੇ ਗ੍ਰਾਮ ਪੰਚਾਇਤ ਦੀ ਸਵੱਲੀ ਨਜ਼ਰ ਦੀ ਉਡੀਕ ਕਰ ਰਹੇ ਹਨ | ਪਿੰਡ ਬੱਲੂਆਣਾ ਵਿਚ ਪਹਿਲੀ ਛੱਪੜੀ ...
ਬਠਿੰਡਾ, 5 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਟੀਚਰਜ਼ ਹੋਮ ਬਠਿੰਡਾ ਵਿਖੇ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ...
ਬਾਲਿਆਂਵਾਲੀ, 5 ਅਕਤੂਬਰ (ਕੁਲਦੀਪ ਮਤਵਾਲਾ)-ਅਨਾਜ ਮੰਡੀ ਬਾਲਿਆਂਵਾਲੀ ਵਿਖੇ ਹਰ ਸਾਲ ਹਾੜੀ- ਸਾਉਣੀ ਦੇ ਸੀਜ਼ਨ ਵੇਲੇ ਕੰਮ ਕਰਨ ਆਉਂਦੇ ਮਜ਼ਦੂਰਾਂ ਲਈ ਬਾਥਰੂਮ ਅਤੇ ਪਖਾਨਾ ਵਗ਼ੈਰਾ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਨੇੜਲੇ ਦਰਜਨਾਂ ਘਰਾਂ ਦੇ ਪਰਿਵਾਰਾਂ ਵਿਚ ...
ਬਰੇਟਾ, 5 ਅਕਤੂਬਰ (ਜੀਵਨ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਕਿਸਾਨ ਆਗੂ ਪਿ੍ਥੀਪਾਲ ਸਿੰਘ ਦੀ ਬਰਸੀ ਮਨਾਉਣ ਨੂੰ ਲੈ ਕੇ ਪਿੰਡ ਰੰਘੜਿਆਲ, ਖੱਤਰੀਵਾਲਾ, ਦਿਆਲਪੁਰਾ, ਧਰਮਪੁਰਾ, ਕਾਹਨਗੜ੍ਹ, ਕੁੱਲਰੀਆਂ, ਬਹਾਦਰਪੁਰ, ਕਿਸ਼ਨਗੜ੍ਹ, ਮੰਡੇਰ, ਬਰੇਟਾ ਆਦਿ 'ਚ ...
ਮਾਨਸਾ, 5 ਅਕਤੂਬਰ (ਵਿ.ਪ੍ਰਤੀ.)- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ 'ਚ ਪਿੰਡ ਕੱਲ੍ਹੋ ਇਕਾਈ ਦਾ ਗਠਨ ਕੀਤਾ ਗਿਆ | ਸਰਬਸੰਮਤੀ ਨਾਲ ਪ੍ਰਧਾਨ ਬਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਸੀਰ ਜੱਗਾ, ਜਨਰਲ ਸਕੱਤਰ ...
ਮਾਨਸਾ, 5 ਅਕਤੂਬਰ (ਵਿ. ਪ੍ਰਤੀ.)- ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ ਵਲੋਂ 8 ਅਕਤੂਬਰ ਨੂੰ ਮਸਤੂਆਣਾ ਸਾਹਿਬ ਕੰਪਲੈਕਸ ਦੇ ਬੀ.ਐੱਡ ਹਾਲ 'ਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਫ਼ਰੰਟ ਦੇ ਸੂਬਾ ਆਗੂ ਜੁਗਰਾਜ ਸਿੰਘ ਰੱਲਾ ਅਤੇ ਸਥਾਨਕ ਆਗੂ ਮਨਜੀਤ ਸਿੰਘ ਮਾਨ ਨੇ ਕਿਹਾ ...
ਮਾਨਸਾ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਮਾਨਸਾ ਦੀ ਇਕੱਤਰਤਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਦੀ ਅਗਵਾਈ ਹੇਠ ਸਥਾਨਕ ਬਾਲ ਭਵਨ ਵਿਖੇ ਹੋਏ | ਸੰਬੋਧਨ ਕਰਦਿਆਂ ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ...
ਸਰਦੂਲਗੜ੍ਹ, 5 ਅਕਤੂਬਰ (ਜੀ.ਐਮ.ਅਰੋੜਾ)- ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਐਸ.ਡੀ.ਐਮ ਪੂਨਮ ਸਿੰਘ ਨੇ ਖ਼ਰੀਦ ਅਧਿਕਾਰੀਆਂ ਨਾਲ ਪੁੱਜ ਕੇ ਮਾਲਵਾ ਕਮਿਸ਼ਨ ਏਜੰਟ ਦੀ ਦੁਕਾਨ ਤੇ ਕਿਸਾਨ ਗਗਨਦੀਪ ਕੁਮਾਰ ...
ਮਾਨਸਾ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਮਾਲਵਾ ਖੇਤਰ 'ਚ ਜ਼ਮੀਨੀ ਪੱਧਰ 'ਤੇ ਪੈਰ ਜਮਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ | ਹਰ ਜ਼ਿਲ੍ਹੇ 'ਚ ਸੰਗਠਨ ਦੀਆਂ ਮੀਟਿੰਗਾਂ ਕਰ ਕੇ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਬੂਥ ਪੱਧਰ ਤੱਕ ...
ਬਠਿੰਡਾ, 05 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੀ ਅਜੀਤ ਰੋਡ ਵਿਖੇ ਇਕ ਅਣਪਛਾਤੇ ਨੌਜਵਾਨ ਵਲੋਂ ਮੋਟਰਸਾਈਕਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੋਟਰਸਾਈਕਲ ਚੋਰੀ ਦੀ ਫੁਟੇਜ ਨਾਲ ਲੱਗੇ ਹੋਏ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਚੁੱਕੀ ਹੈ | ਪਰ ਇਸ ਦੇ ...
ਮਾਨਸਾ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਜ਼ਿਲੇ੍ਹ ਭਰ 'ਚ ਉਤਸ਼ਾਹ ਨਾਲ ਮਨਾਇਆ ਗਿਆ | ਵੱਖ-ਵੱਖ ਥਾਵਾਂ 'ਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਜਲਾਏ ਗਏ | ਸਥਾਨਕ ਨਵੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX