ਬਰਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਵਿੱਤਰ ਤਿਉਹਾਰ ਜ਼ਿਲ੍ਹਾ ਬਰਨਾਲਾ ਵਿਚ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ | ਬਰਨਾਲਾ ਦੇ 25 ਏਕੜ ਟੋਭਾ ਸਕੀਮ ਵਿਖੇ ਸ੍ਰੀ ਗਣੇਸ਼ ਡਰਾਮਾਟਿਕ ਕਲੱਬ (ਦੁਸਹਿਰਾ ਕਮੇਟੀ) ਅਤੇ ਭਾਰਤੀਆ ਸਨਾਤਨ ਧਰਮ ਮਹਾਂਵੀਰ ਦਲ ਬਰਨਾਲਾ ਵਲੋਂ ਲਗਾਏ ਗਏ ਦੁਸਹਿਰੇ ਦੇ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ | ਮੇਲੇ ਵਿਚ ਗਾਇਕ ਆਰ.ਵੀ. ਸਿੱਧੂ ਵਲੋਂ ਸਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ ਗਿਆ | ਸ੍ਰੀ ਗਣੇਸ਼ ਡਰਾਮਾਟਿਕ ਕਲੱਬ ਦੇ ਪ੍ਰਧਾਨ ਸਤਪਾਲ ਗਾਂਧੀ, ਮੇਲਾ ਇੰਚਾਰਜ ਪ੍ਰਵੀਨ ਸਿੰਗਲਾ, ਸੋਨੂੰ ਜਿੰਦਲ ਕੈਪਟਨ, ਵਰਿੰਦਰਪਾਲ ਵਰਮਾ ਅਤੇ ਹੋਰ ਅਹੁਦੇਦਾਰਾਂ ਵਲੋਂ ਆਏ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ | ਸਮਾਗਮ ਵਿਚ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਬਰਨਾਲਾ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ, ਡੀ.ਐਸ.ਪੀ. ਸਤਵੀਰ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਐਸ.ਡੀ. ਸਭਾ ਦੇ ਚੇਅਰਮੈਨ ਐਡਵੋਕੇਟ ਸ਼ਿਵ ਦਰਸ਼ਨ ਸ਼ਰਮਾ, ਜਨਰਲ ਸਕੱਤਰ ਸ਼ਿਵ ਸਿੰਗਲਾ, ਭਾਜਪਾ ਆਗੂ ਧੀਰਜ ਕੁਮਾਰ ਦੱਧਾਹੂਰ, ਦਰਸ਼ਨ ਸਿੰਘ ਨੈਣੇਵਾਲ, ਸਾਬਕਾ ਚੇਅਰਮੈਨ ਅਸ਼ੋਕ ਮਿੱਤਲ, ਕੌਂਸਲਰ ਧਰਮ ਸਿੰਘ ਫ਼ੌਜੀ, ਕੌਂਸਲਰ ਜੌਂਟੀ ਮਾਨ, ਧਰਮਿੰਦਰ ਸ਼ੰਟੀ, ਰੁਪਿੰਦਰ ਸਿੰਘ ਸ਼ੀਤਲ, ਪੁਨੀਤ ਕੌਸ਼ਲ ਮੋਨੂ, ਜਸਮੇਲ ਸਿੰਘ ਡੈਅਰੀਵਾਲਾ, ਗੁਰਪ੍ਰੀਤ ਸਿੰਘ ਸੋਨੀ ਸੰਘੇੜਾ, 'ਆਪ' ਆਗੂ ਕਪਿਲ ਦਾਦੂ, ਕ੍ਰਿਸ਼ਨ ਕੁਮਾਰ ਬਿੱਟੂ, ਰਜਤ ਬਾਂਸਲ ਲੱਕੀ, ਰਾਮ ਤੀਰਥ ਮੰਨਾ, ਈਸ਼ਵਿੰਦਰ ਸਿੰਘ ਜੰਡੂ, ਮਲਕੀਤ ਸਿੰਘ ਸੰਘੇੜਾ, ਸਮਾਜ ਸੇਵੀ ਡਿੰਪਲ ਉਪਲੀ, ਭਾਰਤ ਮੋਦੀ, ਨਰਿੰਦਰ ਸ਼ਰਮਾ, ਅਨਿਲ ਬਾਂਸਲ ਨਾਣਾ, ਵਰੁਣ ਬੱਤਾ ਤੋਂ ਇਲਾਵਾ ਮੈਂਬਰ ਰਣਬੀਰ ਕੁਮਾਰ, ਸੰਦੀਪ ਧਨਵੰਤਰੀ, ਸੁਨੀਲ ਜੈਨ, ਕਰਨ ਸਿੰਗਲਾ, ਸੰਜੀਵ ਸ਼ਰਮਾ, ਗਿਆਨ ਚੰਦ, ਅਮਨ ਬਾਵਾ, ਰੋਹਿਤ ਬਾਂਸਲ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ |
ਮਹਾਂਵੀਰ ਦਲ ਨੇ ਸ਼ਹਿਰ 'ਚ ਕੱਢੀ ਸ਼ੋਭਾ ਯਾਤਰਾ
ਦੁਸਹਿਰੇ ਦੇ ਪਵਿੱਤਰ ਤਿਉਹਾਰ ਮÏਕੇ ਭਾਰਤੀਆ ਸਨਾਤਨ ਧਰਮ ਮਹਾਂਵੀਰ ਦਲ ਬਰਨਾਲਾ ਵਲੋਂ ਪੰਚਾਇਤੀ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਗਈ | ਜਿਸ ਨੂੰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਦਸਹਿਰਾ ਗਰਾਊਾਡ ਵਿਖੇ ਜਾ ਕੇ ਸਮਾਪਤ ਹੋਈ | ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਵੀ ਮੰਦਰ ਵਿਖੇ ਮੱਥਾ ਟੇਕ ਕੇ ਭਗਵਾਨ ਸ੍ਰੀ ਰਾਮ ਤੋਂ ਆਸ਼ੀਰਵਾਦ ਲਿਆ ¢ ਜਿਨ੍ਹਾਂ ਦਾ ਮਹਾਂਵੀਰ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਮਿੱਤਲ ਅਤੇ ਹੋਰ ਅਹੁਦੇਦਾਰਾਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸੁਭਾਸ਼ ਗਰਗ ਬਾਲਾ ਜੀ, ਸੋਨੂੰ ਉਪਲ, ਜਤਿੰਦਰ ਕੁਮਾਰ, ਸੁਰੇਸ਼ ਕੁਮਾਰ, ਰਾਕੇਸ਼ ਮਿੱਠਾ, ਨਰੇਸ਼ ਕੁਮਾਰ, ਸੈਕਟਰੀ ਰਾਜ ਕੁਮਾਰ ਰਾਜੀ, ਖ਼ਜ਼ਾਨਚੀ ਸੁਰੇਸ਼ ਗਰਗ, ਮੋਹਿਤ ਸਿੰਗਲਾ ਆਦਿ ਮੈਂਬਰ ਹਾਜ਼ਰ ਸਨ |
ਹੰਡਿਆਇਆ, (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਸਹਿਯੋਗ ਵੈੱਲਫੇਅਰ ਕਲੱਬ ਵਲੋਂ ਦਾਣਾ ਮੰਡੀ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਸ੍ਰੀ ਰਾਮ ਚੰਦਰ ਜੀ, ਸ੍ਰੀ ਲਛਮਣ ਜੀ, ਸ੍ਰੀ ਹਨੂੰਮਾਨ ਜੀ ਅਤੇ ਮਾਤਾ ਸੀਤਾ ਦੀਆਂ ਝਾਕੀਆਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਗਈਆਂ | ਇਸ ਦੌਰਾਨ ਵਿਸ਼ੇਸ਼ ਰੂਪ ਵਿਚ ਉਦਯੋਗਪਤੀ ਲਖਵੀਰ ਸਿੰਘ ਲੱਖੀ, ਸਟੈਂਡਰਡ ਜਸਵਿੰਦਰ ਕੌਰ ਭਰੀ, ਹਰਜਿੰਦਰ ਸਿੰਘ ਭਰੀ, ਮੋਹਿਰ ਮਿੰਟਾ ਬਾਵਾ, ਗੁਰਮੀਤ ਬਾਵਾ, ਪ੍ਰਧਾਨ ਅਸ਼ਵਨੀ ਕੁਮਾਰ ਆਸੂ, ਸਮੁੰਦਰ ਸਿੰਘ ਸਿੱਧੂ, ਗੁਰਭਗਤ ਸਿੰਘ, ਕਾਕਾ ਸਿੰਘ ਨੰਬਰਦਾਰ, ਗੁਰਮੇਲ ਸਿੰਘ ਆਰੇਵਾਲਾ, ਪ੍ਰਮੋਦ ਕੁਮਾਰ ਸੋਨੂੰ, ਪ੍ਰਧਾਨ ਵਿਵੇਕ ਕੁਮਾਰ, ਸਾਬਕਾ ਪ੍ਰਧਾਨ ਰਣਧੀਰ ਕੌਸ਼ਲ, ਅਸ਼ੋਕ ਕੁਮਾਰ ਸ਼ਾਸਤਰੀ, ਸੰਜੀਵ ਕੁਮਾਰ ਨੀਟਾ , ਜਤਿਨ ਗੋਇਲ, ਚਰਨਦੀਪ ਚੰਨੀ, ਵਰਿੰਦਰ ਕੁਮਾਰ, ਜੋਗਿੰਦਰ ਪਾਲ ਸ਼ਰਮਾ, ਯਸ਼ਪਾਲ ਸ਼ਰਮਾ, ਅਸ਼ੋਕ ਸ਼ਾਸਤਰੀ, ਭੋਲਾ ਸਿੰਘ ਮਨੀਲਾ, ਭੂਸ਼ਨ ਗਰਗ, ਸੁਰਿੰਦਰ ਬਾਵਾ, ਨਿਰਮਲ ਸਿੰਘ ਦੁੱਲਟ, ਐਸ.ਆਈ. ਸਰਬਜੀਤ ਸਿੰਘ, ਅਸ਼ਵਨੀ ਗਰਗ, ਗੋਰਾ ਲਾਲ ਦਿਲਵਾਲਾ, ਬਸਾਵਾ ਸਿੰਘ, ਮਨਦੀਪ ਮੋਨਾ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ)- ਦੁਸਹਿਰਾ ਕਮੇਟੀ ਮਹਿਲ ਕਲਾਂ ਵਲੋਂ ਦੁਸਹਿਰੇ ਦਾ ਪਵਿੱਤਰ ਤਿਉਹਾਰ ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ) ਵਿਖੇ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਪ੍ਰਧਾਨ ਅਵਤਾਰ ਸਿੰਘ ਚੀਮਾ, ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਦੀ ਅਗਵਾਈ ਹੇਠ ਉਤਸ਼ਾਹਪੂਰਵਕ ਢੰਗ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਡੀ.ਐਸ.ਪੀ. ਗਮਦੂਰ ਸਿੰਘ ਚਹਿਲ ਵਲੋਂ ਕੀਤਾ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਮੂਹ ਲੋਕਾਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣ ਦੀ ਅਪੀਲ ਕੀਤੀ | ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਗੋਇਲ, ਪਿ੍ੰ: ਨਵਜੋਤ ਕੌਰ ਟੱਕਰ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਸਮੇਂ ਸੀਨੀ: ਸੈਕੰ: ਸਕੂਲ ਮਹਿਲ ਕਲਾਂ ਦੇ ਪਿ੍ੰਸੀਪਲ ਹਰੀਸ਼ ਬਾਂਸਲ, ਐਸ.ਐਚ.ਓ. ਕਮਲਜੀਤ ਸਿੰਘ, 'ਆਪ' ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਸਿੱਧੂ, ਰੀਡਰ ਗੁਰਦੀਪ ਸਿੰਘ ਛੀਨੀਵਾਲ, ਮੰਡੀ ਸੁਪਰਵਾਈਜ਼ਰ ਰਾਜਿੰਦਰ ਸਿੰਘ ਗੋਗੀ, ਕੁਲਵੰਤ ਸਿੰਘ ਟਿੱਬਾ, ਗੁਰਮੇਲ ਸਿੰਘ ਮੌੜ, ਸੁਖਵਿੰਦਰ ਸਿੰਘ ਨਿਹਾਲੂਵਾਲ, ਬਲਦੇਵ ਸਿੰਘ ਗਾਗੇਵਾਲ, ਮੋਹਿਤ ਕੁਮਾਰ ਗਰਗ, ਬੀ.ਕੇ.ਯੂ. ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ, ਸਿੱਧੂਪੁਰ ਦੇ ਜਗਪਾਲ ਸਿੰਘ, ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਮਨਜੀਤ ਸਿੰਘ ਸਹਿਜੜਾ, ਪ੍ਰਗਟ ਸਿੰਘ ਮਹਿਲ ਖ਼ੁਰਦ ਆਦਿ ਸ਼ਖ਼ਸੀਅਤਾਂ ਨੂੰ ਸਮਾਜ ਸੇਵੀ ਜਸਵਿੰਦਰ ਸਿੰਘ ਮਾਂਗਟ, ਪਾਲੀ ਵਜੀਦਕੇ, ਗੁਰਸੇਵਕ ਸਿੰਘ ਸਹੋਤਾ, ਸਰਪੰਚ ਬਲੌਰ ਸਿੰਘ ਤੋਤੀ, ਅਜਮੇਰ ਸਿੰਘ ਭੱਠਲ, ਪਰਮਿੰਦਰ ਸਿੰਘ ਹਮੀਦੀ ਆਦਿ ਪ੍ਰਬੰਧਕਾਂ ਦੀ ਅਗਵਾਈ ਹੇਠ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਏ ਸਭਿਆਚਾਰਕ ਪ੍ਰੋਗਰਾਮ ਦਾ ਇਲਾਕੇ ਭਰ ਤੋਂ ਪੁੱਜੇ ਵੱਡੀ ਗਿਣਤੀ 'ਚ ਲੋਕਾਂ ਨੇ ਅਨੰਦ ਮਾਣਿਆ | ਇਸ ਮੌਕੇ ਬਲਜੀਤ ਸਿੰਘ ਪੰਡੋਰੀ, ਸੁਰਬਹਾਰ ਸਿੰਘ ਸੋਨੀ, ਚਮਕੌਰ ਸਿੰਘ ਮਿੱਠੂ, ਬਲਜੀਤ ਸਿੰਘ ਬਬਲੂ, ਸਿਕੰਦਰ ਸਿੰਘ ਨਿਹਾਲੂਵਾਲ ਆਦਿ ਹਾਜ਼ਰ ਸਨ |
ਧਨੌਲਾ, (ਜਤਿੰਦਰ ਸਿੰਘ ਧਨੌਲਾ, ਚੰਗਾਲ)- ਸ੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਧਨੌਲਾ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਲੋਕਾਂ ਦੇ ਭਰਵੇਂ ਸਹਿਯੋਗ ਨਾਲ ਅੱਜ ਰਾਮ ਦੀ ਲੀਲਾ ਨੂੰ ਸਫਲਤਾ ਨਾਲ ਨੇਪਰੇ ਚਾੜਿ੍ਹਆ ਹੈ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਉਚੇਚੇ ਤੌਰ 'ਤੇ ਪੁੱਜ ਕੇ ਰਾਮ ਲੀਲਾ ਕਲੱਬ ਦੇ ਪ੍ਰਬੰਧਕਾਂ ਨੂੰ ਹੱਲਾਸ਼ੇਰੀ ਦੇਣ ਸਮੇਂ ਆਖੇ | ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਉਹ ਜਿੱਥੇ ਵੀ ਜ਼ਰੂਰਤ ਸਮਝਣ ਉਨ੍ਹਾਂ ਨੂੰ ਭਰਵਾਂ ਸਹਿਯੋਗ ਦਿੱਤਾ ਜਾਵੇਗਾ |
ਸ੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਧਨੌਲਾ ਵਲੋਂ ਤਿਆਰ ਕੀਤੇ ਰਾਵਣ ਦੇ ਪੁਤਲੇ ਨੂੰ ਭਗਵਾਨ ਰਾਮ ਦਾ ਰੋਲ ਅਦਾ ਕਰ ਰਹੇ ਜਤਿੰਦਰ ਸੋਨੂ ਵਲੋਂ ਅਗਨੀ ਭੇਟ ਕੀਤਾ ਗਿਆ | ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ ਠੇਕੇਦਾਰ ਨੇ ਆਖਿਆ ਕਿ ਨਗਰ ਨਿਵਾਸੀਆਂ ਵਲੋਂ ਭਗਵਾਨ ਰਾਮ ਦੀ ਲੀਲਾ ਕਰਨ ਲਈ ਉਨ੍ਹਾਂ ਨੂੰ ਭਰਵਾਂ ਸਹਿਯੋਗ ਦਿੱਤਾ ਜਾਂਦਾ ਹੈ ਜਿਸ ਕਰ ਕੇ ਹਰ ਵਾਰ ਸਫਲਤਾ ਨਾਲ ਰਾਮ ਲੀਲਾ ਪੇਸ਼ ਕਰਦੇ ਹਨ | ਉਨ੍ਹਾਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਵੀ ਮਾਹੌਲ ਨੂੰ ਸਾਵਾਂ ਰੱਖਣ ਲਈ ਭਰਵਾਂ ਸਹਿਯੋਗ ਦਿੱਤਾ ਗਿਆ | ਸ੍ਰੀ ਰਾਜਿੰਦਰ ਕੁਮਾਰ ਅਤੇ ਜਤਿੰਦਰ ਸੋਨੂੰ ਨੇ ਇਕਸੁਰ ਹੁੰਦਿਆਂ ਆਖਿਆ ਕਿ ਕਲੱਬ ਦੇ ਸਮੁੱਚੇ ਮੈਂਬਰ ਅਤੇ ਸਹਿਯੋਗੀ ਬੜੇ ਹੀ ਸਮਰਪਣ ਭਾਵਨਾ ਨਾਲ ਲਗਾਤਾਰ ਸੇਵਾ ਨਿਭਾਉਂਦੇ ਹਨ | ਪ੍ਰਬੰਧਕਾਂ ਵਲੋਂ ਉਚੇਚੇ ਤੌਰ 'ਤੇ ਪੁੱਜੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਜਿੰਦਰ ਕੁਮਾਰ ਪੋਪੀ, ਧਰਮਿੰਦਰ, ਗਗਨਦੀਪ ਗੱਗੂ, ਬਲਜਿੰਦਰ ਸਿੰਘ ਬੱਲੀ, ਗੁਰਸੇਵਕ ਸਿੰਘ, ਪਿ੍ਤਪਾਲ ਗੋਲੂ, ਐਸ.ਕੇ ਸੋਨੀ, ਪੰਕਜ ਗੋਤਮ ਬਾਬਾ, ਤਿਰਲੋਕ ਚੰਦ ਸ਼ਰਮਾ, ਅਸਮਾਇਲ ਖ਼ਾਨ, ਲਾਡੀ, ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਅਹੁਦੇਦਾਰ ਸ਼ਾਮਿਲ ਸਨ |
ਤਪਾ ਮੰਡੀ, (ਪ੍ਰਵੀਨ ਗਰਗ, ਵਿਜੇ ਸ਼ਰਮਾ)-ਆਜ਼ਾਦ ਕਲਚਰਲ ਐਂਡ ਰਾਮਲੀਲ੍ਹਾ ਦੁਸਹਿਰਾ ਕਮੇਟੀ ਵਲੋਂ ਦਸਹਿਰੇ ਦਾ ਤਿਉਹਾਰ ਰਾਮ ਲੀਲ੍ਹਾ ਗਰਾਊਾਡ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ ਅਤੇ ਨਰਾਇਣ ਸਿੰਘ ਪੰਧੇਰ ਤੇ ਹੋਰ ਪਤਵੰਤਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਿਨ੍ਹਾਂ ਦਾ ਕਲੱਬ ਦੇ ਪ੍ਰਧਾਨ ਸੁਦੇਸ਼ ਚੰਦੇਲ ਨੇ ਸਮੂਹ ਮੈਂਬਰਾਂ ਸਮੇਤ ਭਰਵਾਂ ਸਵਾਗਤ ਕੀਤਾ | ਮੁੱਖ ਮਹਿਮਾਨ ਵਲੋਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ | ਦੁਸਹਿਰੇ ਦੇ ਤਿਉਹਾਰ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਡੀ.ਐਸ.ਪੀ ਰਵਿੰਦਰ ਸਿੰਘ ਰੰਧਾਵਾ, ਥਾਣਾ ਮੁਖੀ ਨਿਰਮਲਜੀਤ ਸਿੰਘ ਸੰਧੂ, ਸਬ-ਇੰਸਪੈਕਟਰ ਮੈਡਮ ਰੇਨੂੰ ਪਰੋਚਾ, ਥਾਣਾ ਮੁਖੀ ਜਗਦੇਵ ਸਿੰਘ ਸ਼ਹਿਣਾ, ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਰੂੜੇਕੇ ਅਤੇ ਸਿਟੀ ਇੰਚਾਰਜ ਸਬ-ਇੰਸਪੈਕਟਰ ਗੁਰਪਾਲ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਇਸ ਮੌਕੇ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ ਅਤੇ ਨਰਾਇਣ ਸਿੰਘ ਪੰਧੇਰ, ਆੜ੍ਹਤੀਆ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ, ਉੱਘੇ ਉਦਯੋਗਪਤੀ ਮੁਨੀਸ਼ ਮਿੱਤਲ, ਰਿੰਕਾ ਮੋਬਾਇਲਾਂ ਵਾਲਾ, ਜਸਵਿੰਦਰ ਸਿੰਘ ਚੱਠਾ, ਕੁਲਵਿੰਦਰ ਸਿੰਘ ਚੱਠਾ, ਬਲਜੀਤ ਬਾਸੀ, ਮੁਨੀਸ਼ ਗਰਗ, ਕਾਲਾ ਚੱਠਾ, ਕੌਂਸਲਰ ਹਰਦੀਪ ਸਿੰਘ ਪੋਪਲ, ਕੌਂਸਲਰ ਧਰਮਪਾਲ ਸ਼ਰਮਾ, ਜੱਸੀ ਪੁਰਬਾ, ਸੁਰਿੰਦਰ ਸਿੰਘ, ਮਿਸਤਰੀ ਭੁਪਿੰਦਰ ਸਿੰਘ, ਡਾ: ਬਾਲ ਚੰਦ ਬਾਂਸਲ, ਹੇਮ ਰਾਜ ਸ਼ੰਟੀ ਮੌੜ ਤੋਂ ਇਲਾਵਾ ਕਲੱਬ ਦੇ ਨਾਜ ਸਿੰਗਲਾ, ਪ੍ਰਵੀਨ ਘੁੰਨਸ, ਰਮੇਸ਼ ਘੋਪਾ, ਰਾਜੂ ਮੌੜ, ਰਾਜਨ ਕਿਰਾੜ, ਕੇਸਵ ਸ਼ਰਮਾ, ਰਿੰਕਾ ਘੁੰਨਸ, ਬਲਰਾਮ ਉੱਗੋਕੇ, ਵਿਜੇ ਭਾਈਰੂਪਾ, ਮਿੰਟੂ ਭੁੱਚੋ, ਅਸ਼ੋਕ ਢਿਲਵਾਂ, ਪੁਨੀਤ ਮੈਨਨ, ਪਿੰਕਾ ਅਗਰਵਾਲ, ਪੱਪੀ ਡਾਬਲਾ, ਮੰਨਾ ਸਿੰਘ, ਸੋਮਾ ਦੁੱਧ ਵਾਲਾ, ਰਮੇਸ਼ ਪੱਖੋਂ, ਸੁਸ਼ੀਲ ਭੂਤ, ਰਾਜੂ ਚੰਚਲ, ਪ੍ਰਦੀਪ ਪੱਖੋਂ, ਗੋਲਾ ਧੂਰਕੋਟੀਆ, ਅਮਨਦੀਪ ਸਿੰਘ, ਚੁੰਨੀ ਲਾਲ ਢੀਂਗਰਾ, ਸਤਪਾਲ ਛਾਬੜਾ, ਵਿਜੇ ਸ਼ਰਮਾ, ਕੁਮਾਰ ਵਿਸ਼ਵਜੀਤ, ਸੂਰਜ ਭਾਨ, ਹੇਮ ਰਾਜ ਸ਼ੰਟੀ ਮੌੜ, ਅਮਰਜੀਤ ਸਿੰਘ ਧਾਲੀਵਾਲ, ਮੁਨੀਸ਼ ਬਾਂਸਲ ਆਦਿ ਸਮੂਹ ਮੈਂਬਰ ਮੌਜੂਦ ਸਨ |
<br/>
ਬਰਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਉਚੇਰੀ ਸਿੱਖਿਆ ਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਮੁੱਖ ਅਨਾਜ ਮੰਡੀ ਬਰਨਾਲਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਸ੍ਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ...
ਮਹਿਲ ਕਲਾਂ, 5 ਅਕਤੂਬਰ (ਅਵਤਾਰ ਸਿੰਘ ਅਣਖੀ)-ਪਿੰਡ ਸਹਿਜੜਾ ਵਿਖੇ ਭਾਕਿਯੂ ਕਾਦੀਆਂ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਸਕੱਤਰ ਗਗਨਦੀਪ ਬਾਜਵਾ, ਮੀਤ ...
ਟੱਲੇਵਾਲ, 5 ਅਕਤੂਬਰ (ਸੋਨੀ ਚੀਮਾ)-28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਬਰਨਾਲਾ ਵਿਖੇ ਹੋਈ ਸੂਬਾ ਪੱਧਰੀ ਰੈਲੀ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਲੋਂ ਕੁਝ ਟਿੱਪਣੀਆਂ ਤੋਂ ਬਾਅਦ ਵਿਰੋਧ ਦੀ ਲਹਿਰ ਦਿਨ ਬ ਦਿਨ ਵਧਦੀ ...
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਤਪਾ ਦੇ ਜੰਮਪਲ ਪਟਵਾਰੀ ਬਲਰਾਜ ਔਜਲਾ ਪੁੱਤਰ ਜਗਦੇਵ ਸਿੰਘ ਔਜਲਾ ਜੋ ਲੁਧਿਆਣਾ ਵਿਖੇ ਪਟਵਾਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਨੂੰ , ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਚੋਣ ਦੌਰਾਨ ਸੂਬਾ ਖ਼ਜ਼ਾਨਚੀ ਨਿਯੁਕਤ ...
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਪਿੰਡ ਘੁੰਨਸ ਦੇ ਗੁਰਦੁਆਰਾ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਮੁੱਖ ਸੇਵਾਦਾਰ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਦੇਖਰੇਖ ਹੇਠ ਦਸਵੀਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ...
ਮਹਿਲ ਕਲਾਂ, 5 ਅਕਤੂਬਰ (ਅਵਤਾਰ ਸਿੰਘ ਅਣਖੀ)-ਪੈਰਾਡਾਈਜ਼ ਅਕੈਡਮੀ ਸੀਨੀਅਰ ਸੈਕੰਡਰੀ ਵਜੀਦਕੇ ਖ਼ੁਰਦ (ਹਮੀਦੀ-ਅਮਲਾ ਸਿੰਘ ਵਾਲਾ ਰੋਡ) ਵਲੋਂ ਅੱਜ ਸਕੂਲ ਵਿਚ ਦੁਸਹਿਰਾ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਜਸਵਿੰਦਰ ਸਿੰਘ ਚਹਿਲ ਦੀ ਅਗਵਾਈ ਹੇਠ ਮਾਸਟਰ ...
ਭਦੌੜ, 5 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਐਮ.ਡੀ. ਰਣਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ, ਜਿਸ ਦੀ ਪੂਰੀ ਤਿਆਰੀ ਮੈਡਮ ਸੁਖਵਿੰਦਰ ਕੌਰ, ਸਰਬਜੀਤ ਕੌਰ ਅਤੇ ਕਰਮਜੀਤ ਕੌਰ ...
ਧਨੌਲਾ, 5 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਸ੍ਰੀ ਆਦਿ ਸ਼ਕਤੀ ਰਾਮ ਲੀਲਾ ਕਲੱਬ ਧਨੌਲਾ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਹੜੇ ਹਰ ਵਰ੍ਹੇ ਬਦੀ 'ਤੇ ਨੇਕੀ ਦੀ ਜਿੱਤ ਦੀ ਪ੍ਰਤੀਕ ਰਾਮਲੀਲਾ ਆਯੋਜਿਤ ਕਰਦੇ ਹਨ ਅਤੇ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਹਨ | ਇਹ ...
ਸ਼ਹਿਣਾ, 5 ਅਕਤੂਬਰ (ਸੁਰੇਸ਼ ਗੋਗੀ)-ਮੰਦਰ ਬੀਬੜੀਆਂ ਮਾਈਆਂ ਸ਼ਹਿਣਾ ਵਿਖੇ ਹਰ ਛਿਮਾਹੀ ਲੱਗਣ ਵਾਲਾ ਮੇਲਾ ਭਰ ਜੋਬਨ ਭਰਿਆ | ਇਸ ਸਮੇਂ ਮੰਦਰ 'ਤੇ ਬਹੁਤ ਸ਼ਾਨਦਾਰ ਸਜਾਵਟ ਕੀਤੀ ਗਈ ਅਤੇ ਪ੍ਰਬੰਧਕਾਂ ਵਲੋਂ ਲੰਗਰ ਦਾ ਬਹੁਤ ਵੱਡੇ ਪੱਧਰ 'ਤੇ ਇੰਤਜ਼ਾਮ ਕੀਤਾ ਗਿਆ | ...
ਮਹਿਲ ਕਲਾਂ, 5 ਅਕਤੂਬਰ (ਅਵਤਾਰ ਸਿੰਘ ਅਣਖੀ)-ਭਾਕਿਯੂ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਇੱਥੇ ਅਨਾਜ ਮੰਡੀ ਵਿਖੇ ਹੋਈ | ਇਸ ਮੌਕੇ ਬੋਲਦਿਆਂ ਬੁੱਕਣ ਸਿੰਘ ਸੱਦੋਵਾਲ, ਜੱਜ ਸਿੰਘ ਗਹਿਲ ਨੇ ਕਿਹਾ ਕਿ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ...
ਰੂੜੇਕੇ ਕਲਾਂ, 5 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਸ੍ਰੀ ਅਕਾਲ ਬੁੰਗਾ ਅਸਥਾਨ ਗੁਰਮਤ ਵਿਦਿਆਲਾ ਛਾਉਣੀ ਨਿਹੰਗ ਸਿੰਘਾਂ ਪਿੰਡ ਕਾਹਨੇਕੇ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਹਾਂਕਾਲ ...
ਸ਼ਹਿਣਾ, 5 ਅਕਤੂਬਰ (ਸੁਰੇਸ਼ ਗੋਗੀ)-ਪਿੰਡ ਸੰਤਪੁਰਾ ਦੀ ਪੰਚਾਇਤ ਵਲੋਂ ਲੋਕਾਂ ਦੀ ਸਹੂਲਤ ਲਈ ਪਾਰਕ ਬਣਾ ਕੇ ਸਪੁਰਦ ਕੀਤਾ ਗਿਆ | ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਪਾਰਕ ਦੀ ਕਾਫ਼ੀ ਲੋੜ ਸੀ | ਜਿਸ ਲਈ ਦੋ ਲੱਖ ਰੁਪਏ ਦੀ ਲਾਗਤ ਨਾਲ ਪਾਰਕ ਬਣਾਇਆ ਗਿਆ ...
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਆੜ੍ਹਤੀਆ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਵਫ਼ਦ ਵਲੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਐਸੋਸੀਏਸ਼ਨ ਵਲੋਂ ...
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਪਿੰਡ ਜੈਮਲ ਸਿੰਘ ਵਾਲਾ ਦੇ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਚੇਅਰਮੈਨ ਸੁਖਮੀਤ ਸਿੰਘ ਧਾਲੀਵਾਲ ਅਤੇ ਮੈਡਮ ਮਨਪ੍ਰੀਤ ਕੌਰ ਧਾਲੀਵਾਲ ਦੀ ਦੇਖ-ਰੇਖ ਹੇਠ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ...
ਮਹਿਲ ਕਲਾਂ, 5 ਅਕਤੂਬਰ (ਅਵਤਾਰ ਸਿੰਘ ਅਣਖੀ)-ਪਿੰਡ ਕੁਰੜ ਵਿਖੇ ਕਿਸਾਨਾਂ ਦੀ ਅਹਿਮ ਮੀਟਿੰਗ ਭਾਕਿਯੂ ਕਾਦੀਆਂ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਸਰਕਲ ਪ੍ਰਧਾਨ ਬਲਜਿੰਦਰ ...
ਬਰਨਾਲਾ, 5 ਅਕਤੂਬਰ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਦੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਸਾਇੰਸ ਕੋਆਰਡੀਨੇਟਰ ਸ੍ਰੀਮਤੀ ਮੋਨਿਕਾ ਗੁਪਤਾ ਦੀ ਅਗਵਾਈ ਵਿਚ ਸੀ. ਐੱਸ. ਆਈ. ਆਰ.-ਸੀ. ਐੱਸ. ਆਈ. ਓ. ਚੰਡੀਗੜ੍ਹ ਦਾ ਦੌਰਾ ਕੀਤਾ | ਇਹ ਲੈਬ ਹੈ ਜੋ ਵਿਗਿਆਨਕ ਅਤੇ ...
ਧਨੌਲਾ, 5 ਅਕਤੂਬਰ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਨਾਜ ਮੰਡੀ ਧਨੌਲਾ ਪੁੱਜ ਕੇ ਰਸਮੀ ਤੌਰ 'ਤੇ ਝੋਨੇ ਦੀ ਖ਼ਰੀਦ ਦੀ ਬੋਲੀ ਸ਼ੁਰੂ ਕਰਵਾਈ | ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ...
ਧਨੌਲਾ, 5 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚ ਮਾਤਾ ਗੁਜਰੀ ਪਬਲਿਕ ਸੀਨੀ: ਸੈਂਕੰ: ਸਕੂਲ ਦੇ 46 ਵਿਦਿਆਰਥੀ ਖਿਡਾਰੀ ਜਿੱਤ ਕੇ ਸਟੇਟ ਪੱਧਰ 'ਤੇ ਭਾਗ ਲੈਣ ਜਾ ਰਹੇ ਹਨ | ਬਾਕਸਿੰਗ ਵਿਚ ਖਿਡਾਰੀਆਂ ਨੇ ਪੰਜ ਗੋਲਡ ਮੈਡਲ, ਕਿੱਕ ...
ਸ਼ਹਿਣਾ, 5 ਅਕਤੂਬਰ (ਸੁਰੇਸ਼ ਗੋਗੀ)-ਸਰਕਾਰੀ ਪ੍ਰਾਇਮਰੀ ਸਕੂਲ ਉਗੋਕੇ ਦੇ ਵਿਦਿਆਰਥੀਆਂ ਦੀ ਭਲਾਈ ਲਈ ਐਨ.ਆਰ.ਆਈ ਵਲੋਂ 15 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ | ਕੈਪਟਨ ਰਘੁਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਾਣਜੇ ਡਾ: ਦਿਨੇਸ਼ ਕੁਮਾਰ ਇੰਗਲੈਂਡ ਵਲੋਂ ...
ਟੱਲੇਵਾਲ, 5 ਅਕਤੂਬਰ (ਸੋਨੀ ਚੀਮਾ)-ਪਿੰਡ ਰਾਮਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਵਿਸ਼ੇਸ਼ ਤੌਰ 'ਤੇ ...
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਸੰਤ ਚਿਤਾਨੰਦ ਗਰੀਬਦਾਸ ਜੀ ਗਊਸ਼ਾਲਾ ਆਲੀਕੇ ਵਿਖੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ ਅਤੇ ਸਮੁੱਚੀ ਸੰਗਤ ਦੀ ਹਾਜ਼ਰੀ 'ਚ ਸਮਾਜ ਸੇਵੀ ਪਰਿਵਾਰਾਂ ਵਲੋਂ ਟਰੈਕਟਰ ਅਤੇ ਕਰਾਹ ਭੇਟ ਕੀਤੇ ਗਏ | ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ ...
ਭਦੌੜ, 5 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਖਿਡਾਰੀਆਂ ਨੇ ਸੀ.ਆਈ.ਐਸ.ਸੀ. ਈ ਦੇ ਨੈਸ਼ਨਲ ਸਕੇਟਿੰਗ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹੋਏ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ...
ਸ਼ਹਿਣਾ, 5 ਅਕਤੂਬਰ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂਆਂ ਤੇ ਵਰਕਰਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਸਨਅਤੀ ਕਸਬਾ ਪੱਖੋਂ ਕੈਂਚੀਆਂ ਵਿਖੇ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ | ਇਸ ...
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਅੱਜ ਅੰਦਰਲੀ ਅਨਾਜ ਮੰਡੀ ਤਪਾ ਵਿਖੇ ਝੋਨੇ ਦੀ ਫ਼ਸਲ ਦੀ ਰਸਮੀ ਤੌਰ 'ਤੇ ਸਰਕਾਰੀ ਖਰੀਦ ਸ਼ੁਰੂ ਕਰਵਾਈ | ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਤਪਾ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX