ਸੈਕਰਾਮੈਂਟੋ/ਸਾਨ ਫਰਾਂਸਿਸਕੋ, 5 ਅਕਤੂਬਰ (ਹੁਸਨ ਲੜੋਆ ਬੰਗਾ/ਐੱਸ. ਅਸ਼ੋਕ ਭੌਰਾ)-ਬੀਤੇ ਦਿਨ ਇਕ ਹਥਿਆਰਬੰਦ ਵਿਅਕਤੀ ਵਲੋਂ ਅਗਵਾ ਕੀਤੇ ਪੰਜਾਬੀ ਮੂਲ ਦੇ ਅਮਰੀਕੀ ਪਰਿਵਾਰ ਨੂੰ ਲੱਭਣ ਲਈ ਖੁਫੀਆਂ ਏਜੰਸੀਆਂ ਆਪਣੇ ਪੱਧਰ 'ਤੇ ਪੂਰੀ ਕੋਸ਼ਿਸ਼ ਕਰ ਰਹੀਆਂ ਸਨ ਪਰ ਉਨ੍ਹਾਂ ਦੀ ਅਜੇ ਤੱਕ ਕੋਈ ਉੱਗਸੁੱਗ ਨਹੀਂ ਲੱਗੀ ਹੈ | ਮਰਸਡ ਕਾਉਂਟੀ ਖੁਫੀਆਂ ਏਜੰਸੀਆਂ ਨੂੰ ਸੂਚਨਾ ਮਿਲੀ ਕਿ ਪੀੜਤ ਦੇ ਇਕ ਏ.ਟੀ.ਐਮ. ਕਾਰਡਾਂ ਦੀ ਵਰਤੋਂ ਐਟਵਾਟਰ ਸਿਟੀ 'ਚ ਇਕ ਬੈਂਕ 'ਚ ਸਥਿਤ ਏ.ਟੀ.ਐਮ. 'ਚ ਕੀਤੀ ਗਈ ਸੀ¢ ਖੁਫੀਆ ਵਿਭਾਗ ਨੇ ਬੈਂਕ ਟ੍ਰਾਂਜੈਕਸ਼ਨ ਕਰਨ ਵਾਲੇ ਇਕ ਵਿਅਕਤੀ ਦੀ ਤਸਵੀਰ ਸੀ.ਸੀ.ਟੀ.ਵੀ. ਕੈਮਰੇ ਰਾਹੀਂ ਪ੍ਰਾਪਤ ਕੀਤੀ ਹੈ | ਇਸੇ ਦੌਰਾਨ ਹਸੂਸ ਮੈਨੁਅਲ ਸਲਗਾਡੋ (48) ਨਾਂਅ ਦੇ ਵਿਅਕਤੀ ਦੀ ਇਸ ਜਾਂਚ 'ਚ ਲੋੜੀਂਦੇ ਸਖਸ਼ ਵਜੋਂ ਪਹਿਚਾਣ ਕਰ ਲਈ ਗਈ¢ਜਦੋਂ ਮੈਨੁਅਲ ਸਲਗਾਡੋ ਨੂੰ ਏਜੰਸੀਆਂ ਵਲੋਂ ਹਿਰਾਸਤ 'ਚ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਲਗਾਡੋ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ | ਸਲਗਾਡੋ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ¢ ਅਗਵਾ ਹੋਇਆ ਪਰਿਵਾਰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਹਰਸੀ ਪਿੰਡ ਨਾਲ ਸੰਬੰਧਿਤ ਹੈ ਅਤੇ ਉਨ੍ਹਾਂ ਦਾ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੀ ਮਰਸਡ ਕਾਊਾਟੀ 'ਚ ਆਪਣਾ ਕਾਰੋਬਾਰ ਹੈ | ਅਗਵਾ ਹੋਣ ਵਾਲਿਆਂ 'ਚ ਜਸਦੀਪ ਸਿੰਘ (36), ਉਸ ਦੀ ਪਤਨੀ ਜਸਲੀਨ ਕੌਰ (27), ਉਕਤ ਜੋੜੇ ਦੀ 8 ਮਹੀਨਿਆਂ ਦੀ ਬੱਚੀ ਆਰੋਹੀ ਢੇਰੀ ਤੇ ਜਸਦੀਪ ਸਿੰਘ ਦਾ ਭਰਾ ਅਮਨਦੀਪ ਸਿੰਘ (39) ਸ਼ਾਮਿਲ ਹੈ | ਦੋਵਾਂ ਭਰਾਵਾਂ ਦੇ ਪਿਤਾ ਡਾ. ਰਣਧੀਰ ਸਿੰਘ ਤੇ ਮਾਤਾ ਕਿਰਪਾਲ ਡਾਕਟਰੀ ਤੇ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਹਨ | ਰਣਧੀਰ ਸਿੰਘ 29 ਸਤੰਬਰ ਨੂੰ ਹੀ ਅਮਰੀਕਾ ਤੋਂ ਭਾਰਤ ਪਰਤੇ ਸਨ | ਉਹ ਜਦ ਉੱਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸਨ ਤਾਂ ਜਦੋਂ ਉਹ ਰਿਸ਼ੀਕੇਸ਼ ਪੁੱਜੇ ਤਾਂ ਉਨ੍ਹਾਂ ਨੂੰ ਨੂੰਹ ਜਸਪ੍ਰੀਤ ਕੌਰ ਦਾ ਅਮਰੀਕਾ ਤੋਂ ਫੋਨ ਆਇਆ, ਜਿਸ 'ਚ ਉਸ ਨੇ ਆਪਣੇ ਪਤੀ ਅਮਨਦੀਪ ਸਿੰਘ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਅਗਵਾ ਹੋਣ ਦੀ ਘਟਨਾ ਦੀ ਜਾਣਕਾਰੀ ਦਿੱਤੀ | ਰਣਧੀਰ ਸਿੰਘ ਉਸੇ ਵੇਲੇ ਮੰਗਲਵਾਰ ਸ਼ਾਮ ਨੂੰ ਆਪਣੇ ਪਿੰਡ ਪਰਤ ਆਏ ਤੇ ਅਮਰੀਕਾ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ | ਰਣਧੀਰ ਸਿੰਘ ਦੇ ਗੁਆਂਢੀ ਚਰਨਜੀਤ ਸਿੰਘ ਨੇ ਦੱਸਿਆ ਕਿ ਜਸਦੀਪ ਸਿੰਘ ਦੇ ਮਾਪੇ ਡੂੰਘੇ ਸਦਮੇ 'ਚ ਹਨ ਤੇ ਉਹ ਗੱਲ ਕਰਨ ਦੀ ਸਥਿਤੀ 'ਚ ਨਹੀਂ ਹਨ |
ਲੰਡਨ, 5 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ.ਕੇ. 'ਚ ਸਿੱਖ ਭਾਈਚਾਰੇ ਦੇ ਸੰਬੰਧੀ ਸਾਲਾਨਾ ਸਿੱਖ ਰਿਪੋਰਟ 2022 ਜਾਰੀ ਕੀਤੀ ਗਈ | ਜਿਸ 'ਚ ਮੁੱਖ ਰੂਪ 'ਚ ਕੋਵਿਡ 19 ਅਤੇ ਮਹਿੰਗਾਈ ਦਾ ਸਿੱਖਾਂ 'ਤੇ ਪ੍ਰਭਾਵ ਮੁੱਖ ਮੁੱਦਾ ਰਿਹਾ | 9ਵੀਂ ਸਾਲਾਨਾ ਬਿ੍ਟਿਸ਼ ਸਿੱਖ ਰਿਪੋਰਟ ...
ਮੈਲਬÏਰਨ, 5 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬÏਰਨ 'ਚ ਰਹਿ ਰਹੇ ਆਸਟ੍ਰੇਲੀਆ ਦੀ ਨਾਮਵਰ ਸ਼ਖ਼ਸੀਅਤ ਸਤਨਾਮ ਸਿੰਘ ਪਾਬਲਾ ਨੂੰ ਜੱਜ ਨੇ ਪਿਛਲੇ ਦਿਨੀਂ ਸਰਟੀਫਿਕੇਟ ਜਾਰੀ ਕਰਦੇ ਹੋਏ ਜਸਟਿਸ ਆਫ਼ ਪੀਸ ਵਜੋਂ ਨਿਯੁਕਤ ਕੀਤਾ¢ ਜਸਟਿਸ ਆਫ ਪੀਸ ਦਾ ਪ੍ਰਮੁੱਖ ...
ਕੈਲਗਰੀ, 5 ਅਕਤੂਬਰ (ਜਸਜੀਤ ਸਿੰਘ ਧਾਮੀ)-ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਕ ਮੀਟਿੰਗ ਕੋਸੋ ਹਾਲ 'ਚ ਹੋਈ ¢ ਇਸ ਦੀ ਪ੍ਰਧਾਨਗੀ ਸੁਰਿੰਦਰ ਢਿੱਲੋਂ, ਅਵਤਾਰ ਸਿੰਘ ਰੀਹਲ ਅਤੇ ਰਾਜਿੰਦਰ ਕÏਰ ਚੋਹਕਾ ਨੇ ਕੀਤੀ ¢ ਸ਼ੁਰੂ 'ਚ ਸਭਾ ਦੀ ਮੈਂਬਰ ਹਰਮਿੰਦਰ ਕÏਰ ਚੁੱਘ ਦੀ ਬੇ-ਵਕਤ ...
ਲੰਡਨ, 5 ਅਕਤੂਬਰ (ਏਜੰਸੀ)- ਬਿ੍ਟੇਨ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਤੋਂ ਬਾਅਦ ਹੋਏ ਲੈਸਟਰ ਦੰਗਿਆਂ ਲਈ ਦੇਸ਼ 'ਚ ਕੰਟਰੋਲ ਤੋਂ ਬਾਹਰ ਪ੍ਰਵਾਸ ਅਤੇ ਨਵੇਂ ਲੋਕਾਂ 'ਚ ਤਾਲਮੇਲ ਦੀ ਕਮੀ ਨੂੰ ਦੋਸ਼ੀ ਠਹਿਰਾਇਆ ...
ਸਟਾਕਹੋਮ/ਕੋਪਨਹੈਗਨ (ਸਵੀਡਨ), 5 ਅਕਤੂਬਰ (ਪੀ. ਟੀ. ਆਈ., ਅਮਰਜੀਤ ਸਿੰਘ ਤਲਵੰਡੀ)-ਇਸ ਸਾਲ ਦਾ ਰਸਾਇਣ ਵਿਗਿਆਨ (ਕੈਮਿਸਟਰੀ) ਦਾ ਨੋਬਲ ਪੁਰਸਕਾਰ ਕੈਰੋਲਿਨ ਆਰ. ਬਰਟੋਜ਼ੀ, ਮੋਰਟਨ ਮੇਲਡਲ ਅਤੇ ਕੇ. ਬੈਰੀ ਸ਼ਾਰਪਲਸ ਨੂੰ ਦਵਾਈਆਂ ਦੇ ਡਿਜ਼ਾਈਨ ਲਈ ਵਰਤੇ ਜਾ ਸਕਣ ਵਾਲੇ ...
ਲੰਡਨ, 5 ਅਕਤੂਬਰ (ਏਜੰਸੀ)- ਵਿਗਿਆਨੀਆਂ ਦੇ ਇਕ ਅੰਤਰਰਾਸ਼ਟਰੀ ਸਮੂਹ ਨੂੰ ਦੱਖਣੀ ਧਰੁਵੀ 'ਆਈਸ ਕੈਪ' ਦੇ ਹੇਠਾਂ ਤਰਲ ਰੂਪ 'ਚ ਪਾਣੀ ਦੀ ਸੰਭਾਵੀ ਮੌਜੂਦਗੀ ਦੇ ਨਵੇਂ ਸਬੂਤ ਮਿਲੇ ਹਨ | 'ਨੇਚਰ ਐਸਟੋ੍ਰਨਾਮੀ' ਪੱਤਿ੍ਕਾ 'ਚ ਪ੍ਰਕਾਸ਼ਿਕ ਨਤੀਜੇ, ਰਡਾਰ ਦੇ ਇਲਾਵਾ ਹੋਰ ...
ਅਬੂ ਧਾਬੀ, 5 ਅਕਤੂਬਰ (ਏਜੰਸੀ)- ਸੰਯੁਕਤ ਅਰਬ ਅਮੀਰਾਤ 'ਚ ਕੰਮ ਕਰਨ ਵਾਲਾ ਇਕ ਭਾਰਤੀ ਕਾਮਾ ਰਾਤੋਂ ਰਾਤ ਕਰੋੜਪਤੀ ਬਣ ਗਿਆ ਹੈ | ਦੁਬਈ 'ਚ ਰਹਿਣ ਵਾਲੇ ਇਸ ਪ੍ਰਵਾਸੀ ਭਾਰਤੀ ਨੇ ਸੋਮਵਾਰ ਨੂੰ ਅਬੂ ਧਾਬੀ 'ਚ ਆਯੋਜਿਤ ਬਿਗ ਟਿਕਟ ਦੀ ਰੈਫਲ ਡ੍ਰਾ ਸੀਰੀਜ਼ 244 'ਚ 2 ਕਰੋੜ ਦਿਰਾਮ ...
ਟੋਰਾਂਟੋ, 5 ਅਕਤੂਬਰ (ਹਰਜੀਤ ਸਿੰਘ ਬਾਜਵਾ)- ਪੂਰੇ ਕਨੇਡਾ ਅਮਰੀਕਾ ਅਤੇ ਸਮੁੱਚੇ ਯੂਰਪ 'ਚ ਈਸਾਈ ਭਾਈਚਾਰੇ ਦੇ ਲੋਕਾਂ ਦਾ ਇਹ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ | ਸਿਆਲ ਦੀ ਰੁੱਤ ਸ਼ੁੁਰੂ ਹੋਣ ਨਾਲ ਹੀ ਇੱਥੇ ਤਿਉਹਾਰਾਂ ਦਾ ਦÏਰ ਵੀ ਸ਼ੁਰੂ ਹੋ ਜਾਂਦਾ ਹੈ ਅਤੇ ਲੋਕ ...
ਕੈਲਗਰੀ, 5 ਅਕਤੂਬਰ (ਜਸਜੀਤ ਸਿੰਘ ਧਾਮੀ)-ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅਲਬਰਟਾ ਦੇ ਨਵੇਂ ਨੇਤਾ (ਲੀਡਰ) ਦੀ ਚੋਣ ਵਾਸਤੇ ਵੋਟਾਂ ਦਾ ਕੰਮ ਮੁਕੰਮਲ ਤੌਰ 'ਤੇ ਸਮਾਪਤ ਹੋ ਚੁੱਕਾ ਹੈ | ਪਰ 6 ਅਕਤੂਬਰ ਨੂੰ ਆਉਣ ਵਾਲੇ ਨਤੀਜੇ ਤੋਂਾ ਪਹਿਲਾਂ ਸਵੇਰੇ 8 ਵਜੇ ਤੋਂਾ 12 ਵਜੇ ...
ਲੰਡਨ, 5 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਐਮ.ਪੀ. ਵਰਿੰਦਰ ਸ਼ਰਮਾ ਨਾਲ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਮੌਕੇ ਵਾਪਰੀ ਬਦਸਲੂਕੀ ਦੀ ਘਟਨਾ ਦੀ ਚੁਫੇਰਿਉਂ ਨਿੰਦਾ ਹੋ ਰਹੀ ਹੈ | ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ...
* ਐਮ.ਪੀ. ਵਰਿੰਦਰ ਸ਼ਰਮਾ ਨਾਲ ਗਾਲੀ ਗਲੋਚ ਦੀ ਨਿੰਦਾ
ਲੰਡਨ, 5 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ਼ੇਰ ਗਰੁੱਪ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਚੋਣਾਂ ਤੋਂ ਬਾਅਦ ਇਕ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਰੋਡ ਵਿਖੇ ਹੋਈ | ਇਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX