ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ 'ਚ ਵਿਜੈ ਦਸ਼ਮੀ ਦਾ ਤਿਉਹਾਰ ਸ੍ਰੀ ਰਾਮ ਸੇਵਾ ਸੰਮਤੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਮਨਾਇਆ ਗਿਆ | ਇਸ ਤੋਂ ਇਲਾਵਾ ਜ਼ਿਲੇ੍ਹ ਵਿਚ ਵੱਖ-ਵੱਖ ਥਾਵਾਂ 'ਤੇ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੇ ਤੌਰ 'ਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤਾਂ ਨੂੰ ਅਗਨੀ ਭੇਟ ਕੀਤਾ ਗਿਆ | ਇਸੇ ਲੜੀ ਤਹਿਤ ਸ਼ਹਿਰ ਦੇ ਸਰਕਾਰੀ ਕਾਲਜ ਦੇ ਸਟੇਡੀਅਮ 'ਚ ਦੇਰ ਸ਼ਾਮ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਸੜੇ | ਇਸ ਮੌਕੇ ਵੱਡੀ ਗਿਣਤੀ 'ਚ ਸ਼ਹਿਰ ਦੇ ਲੋਕ ਮੌਜੂਦ ਸਨ | ਦੁਸਹਿਰੇ ਦੇ ਚੱਲਦਿਆਂ ਪਿਛਲੇ ਦਿਨਾਂ ਤੋਂ ਹੀ ਸੰਮਤੀ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਦੁਸਹਿਰਾ ਉਤਸਵ ਦੇ ਲਈ ਰਾਵਣ, ਕੁੰਭਕਰਣ ਤੇ ਮੇਘਨਾਥ ਦੇ ਲਗਪਗ 35 ਤੋਂ 40 ਫੁੱਟ ਉਚੇ ਬੁੱਤ ਤਿਆਰ ਕੀਤੇ ਗਏ ਸਨ ਜਿਨ੍ਹਾਂ ਨੂੰ ਅੱਜ ਦੁਸਹਿਰਾ ਉਤਸਵ ਦੌਰਾਨ ਅਗਨ ਭੇਟ ਕਰ ਦਿੱਤਾ ਗਿਆ | ਦੁਸਹਿਰਾ ਉਤਸਵ ਮੌਕੇ ਵੱਖ-ਵੱਖ ਝਾਕੀਆਂ ਵੀ ਖਿੱਚ ਦਾ ਕੇਂਦਰ ਰਹੀਆਂ | ਪ੍ਰੋਗਰਾਮ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਡਿਪਟੀ ਕਮਿਸ਼ਨਰ ਵਨੀਤ ਕੁਮਾਰ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਡਾ. ਸਚਿਨ ਗੁਪਤਾ ਨੇ ਸਾਂਝੇ ਤੌਰ 'ਤੇ ਰਿਮੋਟ ਦਾ ਬਟਨ ਦਬਾ ਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਅਗਨ ਭੇਟ ਕੀਤੀੇ | ਇਸ ਮੌਕੇ ਅਕਾਲੀ ਆਗੂ ਹਨੀ ਫੱਤਣਵਾਲਾ, ਮਨਜੀਤ ਸਿੰਘ ਫੱਤਣਵਾਲਾ, ਕਾਂਗਰਸੀ ਆਗੂ ਗੁਰਦਾਸ ਗਿਰਧਰ, ਰਾਜ ਕੁਮਾਰ ਮੇਲੂ ਪ੍ਰਧਾਨ ਅਰੋੜਵੰਸ਼ ਸਭਾ, ਰਾਜੇਸ਼ ਗੋਰਾ ਪਠੇਲਾ ਜ਼ਿਲ੍ਹਾ ਪ੍ਰਧਾਨ ਭਾਜਪਾ, ਬਰਜੇਸ਼ ਗੁਪਤਾ ਤੋਂ ਇਲਾਵਾ ਰਮਨ ਗਿਰਧਰ, ਸੁਰਿੰਦਰ ਧਵਨ, ਸੰਜੀਵ ਖੇੜਾ, ਭਾਰਤ ਭੁਸ਼ਣ ਗਰਗ, ਸੁਸ਼ੀਲ ਗਰਗ, ਗੌਤਮ ਅਰੋੜਾ ਐਡਵੋਕੇਟ, ਅਸ਼ਵਨੀ ਗੁੰਬਰ, ਰਾਜੇਸ਼ ਪਠੇਲਾ, ਸੋਨੂੰ ਸੀਮਿੰਟ ਵਾਲਾ, ਸ਼ਮਾ ਸੁਖੀਜਾ, ਬਾਵਾ ਯਾਦਵਿੰਦਰ ਲਾਲੀ, ਵਿੱਕੀ ਬਾਂਸਲ, ਬੱਬੂ ਬਾਂਸਲ, ਬਾਵਾ ਵਾਟਸ, ਸੌਰਵ ਰਾਜਦੇਵ, ਸਾਹਿਲ ਤਾਇਲ, ਅਸ਼ਵਨੀ ਆਰਯਾ, ਬੰਟੀ ਗੋਇਲ, ਮੇਘਰਾਜ ਗਰਗ, ਸੰਜੀਵ ਅਰੋੜਾ, ਸੰਜੀਵ ਗਾਵੜੀ, ਰਾਜ ਖੁਰਾਣਾ, ਹੈਪੀ ਸ਼ਰਮਾ, ਤੇਲੂ ਰਾਮ ਗਰਗ, ਸੰਜੀਵ ਗੁਪਤਾ ਵਕੀਲ, ਰਾਜੇਸ਼ ਬਾਂਸਲ, ਅਸ਼ੋਕ ਚੁੱਘ ਠੇਕੇਦਾਰ, ਰਾਜੀਵ ਅਹੂਜਾ ਤੇ ਡਾ. ਨਰੇਸ਼ ਪਰੂਥੀ ਹਾਜ਼ਰ ਸਨ |
ਡੀ.ਏ.ਵੀ. ਪਬਲਿਕ ਸਕੂਲ 'ਚ ਸਮਾਗਮ
ਮਲੋਟ, (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਲੋਂ ਪਿ੍ੰਸੀਪਲ ਸੰਧਿਆ ਬਠਲਾ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾਂ ਰਾਮ ਚੰਦਰ ਸ਼ਾਸਤਰੀ ਦੇ ਬ੍ਰਹਮਤਵ ਵਿਚ ਹਵਨ ਯੱਗ ਕੀਤਾ ਗਿਆ ਜਿਸ ਵਿਚ ਸਮੁੱਚੀ ਮਨੁੱਖਤਾ ਦੀ ਭਲਾਈ, ਸੁੱਖ, ਖ਼ੁਸ਼ਹਾਲੀ ਅਤੇ ਸਦਾ ਚੰਗਿਆਈ 'ਤੇ ਚੱਲਣ ਦੀ ਅਰਦਾਸ ਕੀਤੀ ਗਈ | ਪਿ੍ੰਸੀਪਲ ਨੇ ਸਾਰਿਆਂ ਨੂੰ ਦੁਸਹਿਰੇ ਦੀ ਵਧਾਈ ਦਿੰਦੇ ਹੋਏ ਤਿਉਹਾਰ ਸੰਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੁਰਾਈਆਂ ਛੱਡ ਕੇ ਹਮੇਸ਼ਾ ਚੰਗਿਆਈਆਂ ਨੂੰ ਅਪਣਾਉਣਾ ਚਾਹੀਦਾ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਰਵੀ ਛਾਬੜਾ ਨੇ ਸਾਰਿਆਂ ਨੂੰ ਦੁਸਹਿਰੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਮੇਸ਼ਾ ਸੱਚ ਅਤੇ ਇਨਸਾਫ਼ ਦਾ ਧਾਰਨੀ ਹੋਣਾ ਚਾਹੀਦਾ ਹੈ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ |
ਮਲੋਟ ਵਿਖੇ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲਿਆਂ ਨੂੰ ਕੈਬਨਿਟ ਮੰਤਰੀ ਨੇ ਅੱਗ ਲਗਾਈ
ਮਲੋਟ, (ਪਾਟਿਲ)-ਯੂਥ ਵੈਲਫ਼ੇਅਰ ਕਲੱਬ ਮਲੋਟ ਦੁਆਰਾ ਅੱਜ ਪੁੱਡਾ ਕਾਲੋਨੀ ਗਰਾਊਾਡ ਵਿਚ ਕਰਵਾਏ ਦੁਸਹਿਰਾ ਉਤਸਵ-2022 ਸਮਾਗਮ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਮੌਕੇ ਡਾ: ਬਲਜੀਤ ਕੌਰ, ਹਲਕਾ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ, ਦਲਜੀਤ ਸਿੰਘ ਐਸ.ਈ ਬਿਜਲੀ ਬੋਰਡ ਦਾ ਕਲੱਬ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਅਤੇ ਸਕੂਲ ਦੀਆਂ ਬੱਚੀਆਂ ਨੇ ਤਿਲਕ ਲਗਾ ਕੇ ਸਵਾਗਤ ਕੀਤਾ | ਕਲੱਬ ਦੇ ਪ੍ਰਧਾਨ ਸਤਪਾਲ ਮੋਹਲਾ ਨੇ ਪੁੱਜੇ ਮਹਿਮਾਨਾਂ ਤੇ ਹਾਜ਼ਰ ਲੋਕਾਂ ਨੂੰ ਜੀ ਆਇਆਂ ਕਿਹਾ | ਸਮਾਗਮ ਦੌਰਾਨ ਸੀ.ਜੀ.ਐਮ ਕਾਲਜ ਮੋਹਲਾਂ ਵਲੋਂ ਮਲਵਈ ਗਿੱਧਾ ਪੇਸ਼ ਕੀਤਾ ਗਿਆ ਅਤੇ ਹੋਰ ਕਲਾਕਾਰਾਂ ਨੇ ਸਟੇਜ ਪ੍ਰੋਗਰਾਮ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਇਲਾਕਾ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ | ਭਗਵਾਨ ਰਾਮ ਨੇ ਇਸ ਦਿਨ ਬੁਰਾਈ ਨੂੰ ਖ਼ਤਮ ਕਰਨ ਲਈ ਰਾਵਣ ਨੂੰ ਮਾਰ ਮੁਕਾਇਆ ਸੀ ਇਸ ਤਰ੍ਹਾਂ ਹੀ ਸਾਨੂੰ ਭਗਵਾਨ ਰਾਮ ਦੁਆਰਾ ਦਿਖਾਏ ਰਸਤੇ 'ਤੇ ਚੱਲ ਕੇ ਹਮੇਸ਼ਾ ਇਮਾਨਦਾਰੀ ਤੇ ਨੇਕ ਕੰਮਾਂ ਰਾਹੀਂ ਸਮਾਜ, ਕੌਮ ਅਤੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ | ਸਮਾਗਮ ਮੌਕੇ ਕਲੱਬ ਵਲੋਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ, ਗੁਰਮੀਤ ਸਿੰਘ ਖੁੱਡੀਆਂ ਵਿਧਾਇਕ ਲੰਬੀ ਅਤੇ ਹੋਰ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ | ਅੰਤ ਵਿਚ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਅਤੇ ਇਸ ਦਿ੍ਸ਼ ਦਾ ਹਾਜ਼ਰ ਲੋਕਾਂ ਨੇ ਆਨੰਦ ਮਾਣਿਆਂ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸ਼ਨ ਬਰਾੜ ਲੱਖੇਵਾਲੀ, ਬਲਾਕ ਪ੍ਰਧਾਨ ਕਰਮਜੀਤ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਮ, ਗੁਰਪ੍ਰੀਤ ਸਿੰਘ ਵਿਰਕ, ਪਰਮਜੀਤ ਸਿੰਘ ਗਿੱਲ, ਯੂਥ ਵੈਲਫੇਅਰ ਕਲੱਬ ਮਲੋਟ ਦੇ ਪ੍ਰਧਾਨ ਸਤਪਾਲ ਮੋਹਲਾਂ, ਕੋਆਰਡੀਨੇਟਰ ਮਨੋਜ ਅਸੀਜਾ, ਗੁਰਵਿੰਦਰ ਸਿੰਘ ਬਰਾੜ, ਲਵਲੀ ਸੰਧੂ, ਰਮੇਸ਼ ਅਰਨੀਵਾਲਾ, ਗੁਰਪ੍ਰੀਤ ਸਿੰਘ ਵਿਰਦੀ, ਬਲਦੇਵ ਕੁਮਾਰ ਲਾਲੀ ਗਗਨੇਜਾ, ਐਸ ਡੀ ਐਮ ਕੰਵਰਜੀਤ ਸਿੰਘ, ਡੀ.ਐਸ.ਪੀ ਮਲੋਟ ਬਲਕਾਰ ਸਿੰਘ ਸੰਧੂ, ਕਾਰਜ ਸਾਧਕ ਅਫ਼ਸਰ ਮਲੋਟ ਜਗਸੀਰ ਸਿੰਘ ਧਾਲੀਵਾਲ, ਐਡਵਰਡ ਗੰਜ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਗੁਰਚਰਨ ਗਰੋਵਰ, ਐਡਵੋਕੇਟ ਜੀਵਨਜੋਤ ਸਿੰਘ ਬੇਦੀ, ਜਸਪਾਲ ਸਿੰਘ ਮੱਕੜ, ਆੜ੍ਹਤੀਆ ਯੂਨੀਅਨ ਮਲੋਟ ਦੇ ਪ੍ਰਧਾਨ ਸੁਨਸ਼ ਕੁਮਾਰ ਨੀਟਾ ਗੋਇਲ, ਨਗਰ ਕੌਂਸਲ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਸ਼ੈਲਰ ਯੂਨੀਅਨ, ਪੈਸਟੀਸਾਈਡ ਯੂਨੀਅਨ, ਮਿਮਿਟ ਮਲੋਟ ਅਤੇ ਹੋਰ ਸ਼ਹਿਰ ਦੇ ਪਤਵੰਤੇ, ਆਪ ਪਾਰਟੀ ਦੇ ਆਗੂ, ਪ੍ਰਸ਼ਾਸਨਿਕ ਅਧਿਕਾਰੀ, ਦੁਸਹਿਰਾ ਉਤਸਵ ਵਿਚ ਸਹਿਯੋਗ ਕਰਨ ਵਾਲੇ ਸੱਜਣ ਹਾਜ਼ਰ ਸਨ |
ਮਲੋਟ, 5 ਅਕਤੂਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਕੈਬਨਿਟ ਮੰਤਰੀ ਪੰਜਾਬ ਡਾ: ਬਲਜੀਤ ਕੌਰ ਨੇ ਅੱਜ ਨਵੀਂ ਦਾਣਾ ਮੰਡੀ ਮਲੋਟ ਵਿਖੇ ਝੋਨੇ ਦੀ ਖ਼ਰੀਦ ਦਾ ਉਦਘਾਟਨ ਕੀਤਾ | ਸੂਬੇ ਅੰਦਰ ਝੋਨੇ ਦੀ ਖ਼ਰੀਦ ਦਾ ਕੰਮ 1 ਅਕਤੂਬਰ ਨੂੰ ਸ਼ੁਰੂ ਕਰ ਦਿੱਤਾ ਸੀ ਪਰ ਮਲੋਟ ਦੀ ਮੰਡੀ ਵਿਚ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਦੁਸਹਿਰੇ ਦੇ ਮੌਕੇ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ | ਇਸ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਭਾਰਤ ਸਰਕਾਰ ਦੀ ਸਵੱਛ ਭਾਰਤ ਮਿਸ਼ਨ ਦੀ ਲੜੀ ਤਹਿਤ 'ਹਰ ਘਰ ਜਲ' ਸਕੀਮ ਸੰਬੰਧੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਉਚੇਚੇ ਤੌਰ 'ਤੇ ਸਨਮਾਨ ਪੱਤਰ ਮਿਲਿਆ ਹੈ | ਇਹ ਸਨਮਾਨ ਮੁੱਖ ਸਕੱਤਰ ਪੰਜਾਬ ਵਲੋਂ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਹਰਮਹਿੰਦਰ ਪਾਲ)-ਸਹੁਰਾ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰ ਲਈ ਗਈ | ਇਸ ਮਾਮਲੇ ਵਿਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮਿ੍ਤਕਾ ਦੇ ਪਤੀ ਅਤੇ ਉਸ ਦੀ ਸੱਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਇਸ ...
ਮੰਡੀ ਬਰੀਵਾਲਾ, 5 ਅਕਤੂਬਰ (ਪ. ਪ.)-ਮਾਰਕਿਟ ਕਮੇਟੀ ਬਰੀਵਾਲਾ ਅਧੀਨ ਪੈਂਦੇ ਖ਼ਰੀਦ ਕੇਂਦਰ ਮਰਾੜ੍ਹ ਕਲਾਂ ਵਿਚ ਕੱਚਾ ਆੜ੍ਹਤੀਆ ਯੂਨੀਅਨ ਬਰੀਵਾਲਾ ਦੇੇ ਪ੍ਰਧਾਨ ਅਜੇ ਕੁਮਾਰ ਗਰਗ, 'ਆਪ' ਆਗੂ ਸ਼ਮਸ਼ੇਰ ਸਿੰਘ ਅਤੇ ਬੀਰਬਲ ਦਾਸ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ | ਇਸ ...
ਗਿੱਦੜਬਾਹਾ, 5 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਕੋਰੋਨਾ ਕਾਲ ਦੌਰਾਨ ਬੰਦ ਕੀਤੇ ਗਏ ਬਠਿੰਡਾ ਏਅਰਪੋਰਟ (ਭੀਸੀਆਣਾ) ਨੂੰ ਮੁੜ ਚਾਲੂ ਕਰਨ ਦੀ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵਲੋਂ ਮੰਗ ਕੀਤੀ ਗਈ | ਉਕਤ ਏਅਰਪੋਰਟ ਦੇ ਬੰਦ ਹੋ ਜਾਣ ਨਾਲ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਵਿਚ ਸਮੂਹ ਅਹੁਦੇਦਾਰਾਂ ਵਲੋਂ ਪੰਜਾਬ ਰੋਡਵੇਜ਼/ਪਨਬੱਸ ਦੇ ਸਮੁੱਚੇ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਹਰਮਹਿੰਦਰ ਪਾਲ)-ਸਿਹਤ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਡੇਂਗੂ/ਮਲੇਰੀਆ ਵਿਰੋਧੀ ਗਤੀਵਿਧੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧ ਵਿਚ ਸਥਾਨਕ ਮਿਡ ਵੇਅ ਕਾਲੋਨੀ, ਮਾਡਲ ਟਾਊਨ, ...
ਕੋਟਕਪੂਰਾ, 5 ਅਕਤੂਬਰ (ਮੋਹਰ ਸਿੰਘ ਗਿੱਲ, ਮੇਘਰਾਜ)-ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਸਥਾਨਕ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਲਾਲ ਬਹਾਦਰ ਸ਼ਾਸ਼ਤਰੀ ਅਤੇ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਵ ਅਧਿਆਪਕ ਦਿਵਸ ਮਨਾਇਆ ਗਿਆ | ਕਲੱਬ ਦੇ ...
ਫ਼ਰੀਦਕੋਟ, 5 ਅਕਤੂਬਰ (ਸਰਬਜੀਤ ਸਿੰਘ)-ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਫ਼ਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਬਦਲੀਆਂ ਵਿਚ-ਵਿਚਾਲੇ ...
ਫ਼ਰੀਦਕੋਟ, 5 ਅਕਤੂਬਰ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਿੰਡ ਗੋਲੇਵਾਲਾ ਵਿਖੇ ਫ਼ਿਰੋਜ਼ਪੁਰ ਰੋਡ 'ਤੇ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਪਾਸੋਂ 5 ਗ੍ਰਾਮ 70 ਮਿਲੀ ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ...
ਫ਼ਰੀਦਕੋਟ, 5 ਅਕਤੂਬਰ (ਸਰਬਜੀਤ ਸਿੰਘ)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਜ਼ਿਲ੍ਹਾ ਫ਼ਰੀਦਕੋਟ ਵਲੋਂ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂਅ 'ਤੇ ਕਿ੍ਸ਼ਨਾ ਦੇਵੀ ਔਲਖ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੀਂ ਦਿੱਤਾ ਗਿਆ | ...
ਫ਼ਰੀਦਕੋਟ, 5 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮੈਰੀਡੀਅਨ ਸੰਸਥਾ ਜੋ ਕਿ ਕੋਟਕਪੂਰਾ ਰੋਡ ਨੇੜੇ ਹਰਿੰਦਰਾ ਨਗਰ, ਗੇਟ ਦੇ ਕੋਲ ਸਥਿਤ ਹੈ, ਦੇ ਐਮ.ਡੀ. ਪੁਸ਼ਪਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਸਟਾਫ਼ ਵਲੋਂ ਬਹੁਤ ਹੀ ਸੌਖੇ ਅਤੇ ਆਧੁਨਿਕ ਢੰਗ ਨਾਲ ...
ਦੋਦਾ, 5 ਅਕਤੂਬਰ (ਰਵੀਪਾਲ)-ਹਰਿਆਣਾ ਸ਼੍ਰੋਮਣੀ ਕਮੇਟੀ ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਦਿੱਤੇ ਜਾਣ ਤੋਂ ਖ਼ਫ਼ਾ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੀਆਂ ਪੰਥਕ ਹਿਤੈਸ਼ੀ ਜਥੇਬੰਦੀਆਂ ਵਲੋਂ 7 ਅਕਤੂਬਰ ਨੂੰ ਇਸ ਫ਼ੈਸਲੇ ਖ਼ਿਲਾਫ਼ ਸੂਬਾ ਪੱਧਰੀ ਖ਼ਾਲਸਾ ਮਾਰਚ ...
ਮੰਡੀ ਬਰੀਵਾਲਾ, 5 ਅਕਤੂਬਰ (ਨਿਰਭੋਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਸਰਕਲ ਬਰੀਵਾਲਾ ਦੇ ਪਿੰਡਾਂ ਚੜ੍ਹੇਵਣ, ਝਬੇਲਵਾਲੀ, ਵੜਿੰਗ, ਤਖ਼ਤਮਲਾਣਾ, ਬਾਹਮਣਵਾਲਾ, ਜੰਮੂਆਣਾ, ਚੱਕ ਗਾਂਧਾ ਸਿੰਘ ਵਾਲਾ, ...
ਮੰਡੀ ਬਰੀਵਾਲਾ, 5 ਅਕਤੁੂਬਰ (ਨਿਰਭੋਲ ਸਿੰਘ)-ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਏਨਾਗਾ ਵਿਚ ਬਾਬਾ ਬੁੱਢਾ ਜੀ ਦੇ ਜੋੜ ਮੇਲੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ | ਇਸ ਸਮੇਂ ਗੁੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਦੀਪ ਸਿੰਘ ਨੇ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜਿੱਥੇ ਸ਼ਹਿਰ 'ਚ ਇਕ ਪਾਸੇ ਦੁਸਹਿਰੇ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਬੁੱਤਾਂ ਨੂੰ ਅਗਨੀ ਭੇਂਟ ਕੀਤਾ ਗਿਆ ਉੱਥੇ ਹੀ ਦੂਜੇ ਪਾਸੇ ਵੱਖ-ਵੱਖ ਥਾਵਾਂ 'ਤੇ ਸ਼ਸਤਰ ਪੂਜਨ ਵੀ ਕੀਤੇ ਗਏ | ਸ਼ਿਵ ਸੈਨਾ ਬਾਲ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਮਾਰਕਿਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਦੇ ਨਿਰਦੇਸ਼ਾਂ ਅਨੁਸਾਰ ਮਾਰਕਿਟ ਕਮੇਟੀ ਦੇ ਕਰਮਚਾਰੀਆਂ ਵਲੋਂ ਸਥਾਨਕ ਨਵੀਂ ਦਾਣਾ ਮੰਡੀ ਦੇ ਐਂਟਰੀ ਗੇਟਾਂ 'ਤੇ ਝੋਨੇ ਦੀਆਂ ...
ਦੋਦਾ, 5 ਅਕਤੂਬਰ (ਰਵੀਪਾਲ)-ਸਥਾਨਕ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਰਸਮੀ ਉਦਘਾਟਨ 'ਆਪ' ਹਲਕਾ ਗਿੱਦੜਬਾਹਾ ਦੇ ਇੰਚਾਰਜ ਐਡਵੋਕੇਟ ਪਿ੍ਤਪਾਲ ਸ਼ਰਮਾ ਨੇ ਝੋਨਾ ਵੇਚਣ ਵਾਲੇ ਕਿਸਾਨ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਲੋਕਾਂ ਨੂੰ ਸਸਤਾ ਖਾਣਾ ਦੇਣ ਦੇ ਮਕਸਦ ਨਾਲ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਲੰਗਰ ਸੇਵਾ ਸੁਸਾਇਟੀ ਦੇ ਸਹਿਯੋਗ ਅਤੇ ਮਾਰਗ ਦਰਸ਼ਨ ਨਾਲ ਜੂਨ 2017 'ਚ ਚਲਾਈ ਗਈ 'ਸਾਡੀ ਰਸੋਈ' ਜੋ ਪਿਛਲੇ ਥੋੜੇ੍ਹ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਹਾਈਬਰੈੱਡ ਝੋਨੇ ਦੇ ਨਾਂਅ 'ਤੇ ਕਿਸੇ ਵੀ ਕਿਸਾਨ ਦੀ ਲੁੱਟ/ਖਸੁੱਟ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਹ ਵਿਚਾਰ ਸਾਂਝੇ ਕਰਦਿਆਂ ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਗਸੀਰ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਵਿਚ ਝੋਨੇ ਦੀ ਖ਼ਰੀਦ ਦਾ ਰਸਮੀ ਉਦਘਾਟਨ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਝੋਨੇ ਦੀ ਪਹਿਲੀ ਢੇਰੀ ਦੀ ਰਸਮੀ ਬੋਲੀ ਲਾਉਣ ਤੋਂ ...
ਮਲੋਟ, 5 ਅਕਤੂਬਰ (ਪਾਟਿਲ)-ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਜ਼ਿਲ੍ਹਾ ਪੱਧਰੀ ਮੀਟਿੰਗ ਲਈ ਦਫ਼ਤਰ ਮਾਰਕਿਟ ਕਮੇਟੀ ਮਲੋਟ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਵਿਚ ਉਨ੍ਹਾਂ ਕਿਹਾ ਕਿ ...
ਲੰਬੀ, 5 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਹਲਕੇ ਦੇ ਪਿੰਡ ਰੱਤਾਖੇੜਾ ਵਾਸੀਆਂ 'ਤੇ ਢਾਈ ਦਹਾਕਿਆਂ ਤੋਂ ਸੇਮ ਦੀ ਮਾਰ ਨੇ ਕਹਿਰ ਵਰਤਾਇਆ ਹੋਇਆ ਹੈ | ਪ੍ਰਭਾਵਿਤ ਪਰਿਵਾਰਾਂ ਨੂੰ ਹੁਣ ਆਪਣੇ ਮੁੰਡੇ/ਕੁੜੀਆਂ ਦੇ ਵਿਆਹ ਕਰਨੇ ਵੀ ਔਖੇ ਹੋ ਗਏ ਹਨ | ਆਰਥਿਕ ਪੱਖੋਂ ਕਮਜ਼ੋਰ ...
ਮਲੋਟ, 5 ਅਕਤੂਬਰ (ਪਾਟਿਲ)-ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਵਲੋਂ ਹਲਕਾ ਮਲੋਟ ਦੀ ਸੰਗਤ ਨੂੰ 7 ਅਕਤੂਬਰ ਨੂੰ ਕੱਢੇ ਜਾਣ ਵਾਲੇ ਖ਼ਾਲਸਾ ਮਾਰਚ ਲਈ ਸ਼ਾਮਿਲ ਹੋਣ ਲਈ ਅਤੇ ਲਾਮਬੱਧ ਕਰਨ ਵਾਸਤੇ ਮੀਟਿੰਗਾਂ ਕੀਤੀਆਂ ਗਈਆਂ | ਸ: ਕੋਟਭਾਈ ਨੇ ਅਬੁੱਲਖੁਰਾਣਾ, ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-9 ਅਕਤੂਬਰ ਨੂੰ ਮਨਾਏ ਜਾ ਰਹੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸੰਬੰਧ 'ਚ ਵਾਲਮੀਕਿ ਸਮਾਜ ਵਲੋਂ ਪ੍ਰਭਾਤਫੇਰੀਆਂ ਦਾ ਸਿਲਸਿਲਾ ਜਾਰੀ ਹੈ | ਇਸੇ ਲੜੀ ਤਹਿਤ ਵਾਲਮੀਕ ਸਮਾਜ ਵਲੋਂ ਸ਼ਹਿਰ ਵਿਖੇ ਅੱਜ ...
ਮਲੋਟ, 5 ਅਕਤੂਬਰ (ਅਜਮੇਰ ਸਿੰਘ ਬਰਾੜ)-ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਲੋਟ ਦੀ ਜਨਰਲ ਮੀਟਿੰਗ ਪ੍ਰਧਾਨ ਨੱਥਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਸੰਬੋਧਨ ਕਰਦੇ ਹੋਏ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਚਾਇਤ ਸਕੱਤਰ ਯੂਨੀਅਨ ਦੀ ਚੋਣ ਹੋਈ, ਜਿਸ ਵਿਚ ਸੁਖਪਾਲ ਸਿੰਘ ਗਿੱਲ ਦੀ ਸੂਬਾ ਪ੍ਰਧਾਨ ਵਜੋਂ ਚੋਣ ਕੀਤੀ ਗਈ | ਇਸ ਦੌਰਾਨ ਪੰਜਾਬ ਭਰ 'ਚੋਂ ਪੰਚਾਇਤ ਸਕੱਤਰਾਂ ਵੱਡੇ ਇਕੱਠ ਨੇ ਸ਼ਮੂਲੀਅਤ ਕੀਤੀ | ਇਸ ...
ਮਲੋਟ, 5 ਅਕਤੂਬਰ (ਪਾਟਿਲ)-ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੀ ਸਥਾਨਕ ਇਕਾਈ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਯੂਨੀਅਨ ਦੇ ਸੰਸਥਾਪਕ ਜਸਵਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ...
ਲੰਬੀ, 5 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਥਰਾਜਵਾਲਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਖ਼ਾਲਸਾ ਦੇ ਉੱਦਮ ਸਦਕਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਾਇਆ ਗਿਆ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 400 ਲੀਟਰ ਲਾਹਣ ਬਰਾਮਦ ਕਰਕੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਬਿੰਦਰਪਾਲ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਿਸ ...
ਲੰਬੀ, 5 ਅਕਤੂਬਰ (ਮੇਵਾ ਸਿੰਘ)-ਪਿੰਡ ਕੱਖਾਂਵਾਲੀ ਵਿਖੇ ਯੂਥ ਅਤੇ ਸਪੋਰਟਸ ਕਲੱਬ ਵਲੋਂ ਕੁਦਰਤੀ ਖੇਤੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਪਹੁੰਚੇ ਗੁਰਪ੍ਰੀਤ ਸਿੰਘ ਦਬੜੀਖਾਨਾ ਨੇ ਕੁਦਰਤੀ ਖੇਤੀ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਕਰੀਬ ਇਕ ਸਾਲ ਦਿੱਲੀ ਦੇ ਬਾਰਡਰਾਂ 'ਤੇ ਧਰਨਾ ਦਿੱਤਾ ਗਿਆ ਅਤੇ ਕਿਸਾਨਾਂ ਦੀ ਇਕਜੁੱਟਤਾ ਨੂੰ ਵੇਖਦਿਆਂ ਪ੍ਰਧਾਨ ਮੰਤਰੀ ...
ਫ਼ਰੀਦਕੋਟ, 5 ਅਕਤੂਬਰ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਇੱਕ ਵਿਆਹੁਤਾ ਨੂੰ ਸਹੁਰਾ ਪਰਿਵਾਰ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਤਹਿਤ ਵਿਆਹੁਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪਤੀ ਸਮੇਤ ਸਹੁਰਾ ਪਰਿਵਾਰ ਵਿਰੁੱਧ ਮਾਮਲਾ ਦਰਜ ਕੀਤਾ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਨੇ ਸਾਜਿਸ਼ ਕਰਕੇ ਹਰਿਆਣਾ ਦੀ ਐੱਸ.ਜੀ.ਪੀ.ਸੀ. ਵੱਖਰੀ ਕਰਕੇ ਜੋ ਸਿੱਖ ਪੰਥ ਨਾਲ ਧੱਕਾ ਕੀਤਾ ਹੈ, ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 7 ਅਕਤੂਬਰ ਨੂੰ ਖ਼ਾਲਸਾ ਰੋਸ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਭਾਰਤ ਨਿਰਮਾਣ ਮਿਸਤਰੀ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਸੀਰਵਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਦੇ ਪਿੰਡ ਭੰਗੇਵਾਲਾ ਵਿਖੇ ਸੇਵਾ ਕੇਂਦਰ ਬਣਿਆ ਹੈ ਜਿਸ ਵਿਚ ਤਕਰੀਬਨ ਨਾਲ ...
ਮੰਡੀ ਲੱਖੇਵਾਲੀ, 5 ਅਕਤੂਬਰ (ਮਿਲਖ ਰਾਜ)-ਪਿੰਡ ਲੱਖੇਵਾਲੀ ਵਿਖੇ ਖੇਤੀਬਾੜੀ ਵਿਭਾਗ ਵਲੋਂ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੇ ਪ੍ਰਬੰਧਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਮਨਮੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ...
ਗਿੱਦੜਬਾਹਾ, 5 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਸਥਾਨਕ ਅਗਰਵਾਲ ਪੀਰਖਾਨਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਪੀਰ ਮੀਰਾਂ ਸਾਹਿਬ ਦੀ ਦਰਗਾਹ ਮਾਲੇਰਕੋਟਲਾ ਵਿਖੇ ਸਾਲਾਨਾ ਭੰਡਾਰਾ ਲਾਇਆ ਜਾ ਰਿਹਾ ਹੈ, ਦੇ ਸੰਬੰਧ ਵਿਚ ਅੱਜ ਰਾਸ਼ਨ ਦੇ ਟਰੱਕ ਨੂੰ ਬਾਬਾ ਬੋਹੜ ਸਿੰਘ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਵਾਲਮੀਕਿ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ ਮਹਾਂਤਮਾ ਰਾਵਣ ਦਾ ਬਲੀਦਾਨ ਦਿਵਸ ਇੱਥੇ ਭਗਵਾਨ ਵਾਲਮੀਕਿ ਚੌਂਕ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਵਾਲਮੀਕਿ ਸਭਾ, ਸਫ਼ਾਈ ਸੇਵਕ ਯੂਨੀਅਨ, ਸਮੂਹ ...
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪ੍ਰਧਾਨ ਦੀ ਚੋਣ ਕੀਤੀ ਗਈ, ਜਿਸ ਵਿਚ ...
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਤਪਾ ਦੇ ਜੰਮਪਲ ਪਟਵਾਰੀ ਬਲਰਾਜ ਔਜਲਾ ਪੁੱਤਰ ਜਗਦੇਵ ਸਿੰਘ ਔਜਲਾ ਜੋ ਲੁਧਿਆਣਾ ਵਿਖੇ ਪਟਵਾਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਨੂੰ , ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਚੋਣ ਦੌਰਾਨ ਸੂਬਾ ਖ਼ਜ਼ਾਨਚੀ ਨਿਯੁਕਤ ...
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਪਿੰਡ ਘੁੰਨਸ ਦੇ ਗੁਰਦੁਆਰਾ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਮੁੱਖ ਸੇਵਾਦਾਰ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਦੇਖਰੇਖ ਹੇਠ ਦਸਵੀਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ...
ਟੱਲੇਵਾਲ, 5 ਅਕਤੂਬਰ (ਸੋਨੀ ਚੀਮਾ)-28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਬਰਨਾਲਾ ਵਿਖੇ ਹੋਈ ਸੂਬਾ ਪੱਧਰੀ ਰੈਲੀ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਲੋਂ ਕੁਝ ਟਿੱਪਣੀਆਂ ਤੋਂ ਬਾਅਦ ਵਿਰੋਧ ਦੀ ਲਹਿਰ ਦਿਨ ਬ ਦਿਨ ਵਧਦੀ ...
ਬਰਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਉਚੇਰੀ ਸਿੱਖਿਆ ਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਮੁੱਖ ਅਨਾਜ ਮੰਡੀ ਬਰਨਾਲਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਸ੍ਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ...
ਰੁਪਾਣਾ, 5 ਅਕਤੂਬਰ (ਜਗਜੀਤ ਸਿੰਘ)-ਮਾਤਾ ਚਿੰਤਪੁਰਨੀ ਮੰਦਰ ਕਮੇਟੀ ਰੁਪਾਣਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਮੇਟੀ ਪ੍ਰਧਾਨ ਸੱਤਪਾਲ ਕਾਲੜਾ ਦੀ ਅਗਵਾਈ ਹੇਠ ਮਾਤਾ ਦੇ ਮੰਦਰ ਵਿਚ ਨਰਾਤਿਆਂ ਦੀ ਸਮਾਪਤੀ 'ਤੇ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX