• ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਜਲਾਏ • ਪ੍ਰਭੂ ਰਾਮ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਲੋੜ-ਰਾਣਾ ਗੁਰਜੀਤ ਸਿੰਘ
ਕਪੂਰਥਲਾ, 5 ਅਕਤੂਬਰ (ਅਮਰਜੀਤ ਕੋਮਲ)-ਦੁਸਹਿਰਾ ਅੱਜ ਜ਼ਿਲ੍ਹੇ ਭਰ ਵਿਚ ਵੱਖ-ਵੱਖ ਸੰਸਥਾਵਾਂ ਵਲੋਂ ਧੂਮਧਾਮ ਨਾਲ ਮਨਾਇਆ | ਦੁਸਹਿਰੇ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਜਲਾਏ ਗਏ | ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਦੇਵੀ ਤਲਾਬ ਵਿਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ | ਦੁਸਹਿਰੇ ਸਬੰਧੀ ਹੋਏ ਸਮਾਗਮ ਦਾ ਉਦਘਾਟਨ ਉੱਘੇ ਰਾਈਸ ਮਿੱਲਰਜ਼ ਤੇ ਸਾਬਕਾ ਕੌਂਸਲਰ ਨਾਮਦੇਵ ਅਰੋੜਾ ਨੇ ਕੀਤਾ | ਜਦਕਿ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਤੇ ਭਾਜਪਾ ਦੇ ਹਲਕਾ ਇੰਚਾਰਜ ਤੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਵਿੰਦਰ ਸਿੰਘ ਢਪਈ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਰਾਮ ਲੀਲਾ ਦੁਸਹਿਰਾ ਕਮੇਟੀ ਤੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੀ ਮੁਬਾਰਕਬਾਦ ਦਿੱਤੀ | ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਵਿਨੋਦ ਕਾਲੀਆ ਨੇ ਦੁਸਹਿਰੇ ਮੌਕੇ ਸ਼ਾਮਿਲ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ | ਰਾਮ ਲੀਲਾ ਕਮੇਟੀ ਵਲੋਂ ਰਾਣਾ ਗੁਰਜੀਤ ਸਿੰਘ, ਰਣਜੀਤ ਸਿੰਘ ਖੋਜੇਵਾਲ, ਦਵਿੰਦਰ ਸਿੰਘ ਢਪਈ, ਨਾਮਦੇਵ ਅਰੋੜਾ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਅੰਤਿ੍ੰਗ ਕਮੇਟੀ ਸ਼ੋ੍ਰਮਣੀ ਕਮੇਟੀ ਸਮੇਤ ਹੋਰ ਕਈ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਦੁਸਹਿਰੇ ਦੌਰਾਨ ਕਮੇਟੀ ਦੇ ਸਾਰੇ ਮੈਂਬਰਾਂ ਤੇ ਕਲਾਕਾਰਾਂ ਨੇ ਪ੍ਰਭੂ ਸ੍ਰੀ ਰਾਮ ਦੀ ਪੂਜਾ ਕਰਕੇ ਸਮਾਜਿਕ ਕਲਿਆਣ ਲਈ ਪ੍ਰਭੂ ਦੀ ਵੰਦਨਾ ਕੀਤੀ | ਉਪਰੰਤ ਉੱਪ ਪ੍ਰਧਾਨ ਪਵਨ ਕਾਲੀਆ ਨੇ ਦੁਸਹਿਰਾ ਤੇ ਰਾਮ ਲੀਲਾ ਨੂੰ ਸਫ਼ਲ ਬਣਾਉਣ ਲਈ ਪ੍ਰਸ਼ਾਸਨ ਵਲੋਂ ਦਿੱਤੇ ਗਏ ਸਹਿਯੋਗ ਲਈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐਸ.ਐਸ.ਪੀ. ਨਵਨੀਤ ਸਿੰਘ ਬੈਂਸ, ਏ.ਡੀ.ਸੀ. ਅਜੇ ਅਰੋੜਾ, ਐਸ.ਡੀ.ਐਮ. ਲਾਲ ਵਿਸ਼ਵਾਸ, ਡੀ.ਐਸ.ਪੀ. ਮਨਿੰਦਰਪਾਲ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਜਗਤਾਰ ਸਿੰਘ ਝੀਤਾ, ਦੀਪਕ ਸਲਵਾਨ, ਤਜਿੰਦਰ ਭੰਡਾਰੀ, ਕੁਲਦੀਪ ਸਿੰਘ ਮੋਬਾਈਲਾਂ ਵਾਲੇ, ਰਾਮ ਲੀਲਾ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ, ਰਜੇਸ਼ ਸੂਰੀ, ਕ੍ਰਿਸ਼ਨ ਲਾਲ ਸਰਾਫ਼, ਰਜਿੰਦਰ ਵਰਮਾ, ਐਡਵੋਕੇਟ ਪਵਨ ਕਾਲੀਆ, ਮੰਗਲ ਸਿੰਘ ਸੇਖੋਂ, ਬਿਸ਼ੰਬਰ ਦਾਸ, ਹਰਵੰਤ ਸਿੰਘ ਭੰਡਾਰੀ, ਪਵਨ ਲੂੰਬਾ, ਬਲਜਿੰਦਰ ਸਿੰਘ, ਸਤੀਸ਼ ਸ਼ਰਮਾ, ਅਸ਼ਵਨੀ ਸੂਦ, ਗੁਲਸ਼ਨ ਲੂੰਬਾ, ਦਵਿੰਦਰ ਕਾਲੀਆ, ਮੋਤੀ ਲਾਲ, ਅਸ਼ੋਕ ਬੱਬਲ, ਤਰਲੋਚਨ ਸਿੰਘ ਧੀਂਜਨ, ਜਸਵਿੰਦਰ ਸਿੰਘ, ਹਰਜੀਤ ਸਿੰਘ ਵਾਲੀਆ, ਜਗਜੀਤ ਸਿੰਘ ਸ਼ੰਮੀ, ਅਵੀ ਰਾਜਪੂਤ, ਸੁਖਦੇਵ ਸਿੰਘ ਕਾਦੂਪੁਰ, ਸੁਖਜੀਤ ਸਿੰਘ ਢਪਈ, ਗੁਰਪਾਲ ਸਿੰਘ ਇੰਡੀਅਨ, ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਢੋੋਟ, ਯਸ਼ਪਾਲ ਆਜ਼ਾਦ, ਬਲਵਿੰਦਰ ਸਿੰਘ ਸੇਵਾ ਮੁਕਤ ਡੀ.ਐਸ.ਪੀ., ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਮਸਜਿਦ ਚੌਂਕ ਵਿਚ ਦੁਸਹਿਰੇ ਸੰਬੰਧੀ ਸਮਾਗਮ
ਸ੍ਰੀ ਰਾਮ ਲੀਲਾ ਧਰਮ ਕਮੇਟੀ ਮਸਜਿਦ ਚੌਂਕ ਵਲੋਂ ਦੁਸਹਿਰੇ ਸਬੰਧੀ ਇਕ ਸਮਾਗਮ ਕਰਵਾਇਆ, ਜਿਸ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਸਾਬਕਾ ਚੇਅਰਮੈਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਤੇ ਹੋਰ ਆਗੂਆਂ ਨੇ ਸ੍ਰੀ ਰਮਾਇਣ ਦੀ ਵਿਧੀਵਤ ਢੰਗ ਨਾਲ ਪੂਜਾ ਅਰਚਨਾ ਕੀਤੀ | ਰਾਣਾ ਗੁਰਜੀਤ ਸਿੰਘ ਨੇ ਰਾਮ ਲੀਲਾ ਧਰਮ ਕਮੇਟੀ ਦੇ ਦੁਸਹਿਰਾ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਪਰੰਤ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਜਲਾਏ ਗਏ | ਇਸਤੋਂ ਪਹਿਲਾਂ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਸ੍ਰੀ ਸ਼ਾਮ ਸੁੰਦਰ ਮੱਲਣ, ਚੇਅਰਮੈਨ ਰਜਿੰਦਰ ਕੌੜਾ ਤੇ ਖ਼ਜ਼ਾਨਚੀ ਅਸ਼ੋਕ ਗੁਪਤਾ ਨੇ ਸਮਾਗਮ ਵਿਚ ਸ਼ਾਮਿਲ ਹੋਈਆਂ ਸਖ਼ਸ਼ੀਅਤਾਂ ਦਾ ਜੀ ਆਇਆਂ ਕਿਹਾ | ਇਸ ਮੌਕੇ ਨਾਇਬ ਤਹਿਸੀਲਦਾਰ ਰਜੀਵ ਖੋਸਲਾ, ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਨਾਮਦੇਵ ਅਰੋੜਾ, ਜਗਤਾਰ ਸਿੰਘ ਝੀਤਾ, ਕੇਹਰ ਸਿੰਘ, ਜੋਤੀ ਧੀਰ, ਰਜਿੰਦਰ ਧੰਜਲ, ਵਿੱਕੀ ਗੁਜਰਾਲ, ਦੀਪਕ ਸਲਵਾਨ, ਡਾ; ਰਣਬੀਰ ਕੌਸ਼ਲ, ਸੰਨੀ ਬੈਂਸ, ਪਿਊਸ਼ ਮਨਚੰਦਾ ਐਡਵੋਕੇਟ, ਧਰਮਪਾਲ ਮਹਾਜਨ, ਜੋਗਿੰਦਰ ਬਿੱਲੂ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |
ਸ੍ਰੀਰਾਮਾ ਕ੍ਰਿਸ਼ਨਾ ਡਰਾਮਾਟਿਕ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ
ਭੁਲੱਥ, (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਭੁਲੱਥ ਰਜਿ: ਵਲੋਂ ਦੁਸਹਿਰੇ ਦਾ ਤਿਉਹਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੀ ਗਰਾਊਾਡ ਵਿਚ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਲੱਬ ਦੇ ਕਲਾਕਾਰਾਂ ਵਲੋਂ ਵੱਖ-ਵੱਖ ਝਾਕੀਆਂ ਪੇਸ਼ ਕਰਦਿਆਂ ਚੰਗਾ ਪ੍ਰਦਰਸ਼ਨ ਕੀਤਾ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਦੁਸਹਿਰੇ ਦੇ ਤਿਉਹਾਰ 'ਤੇ ਸਭ ਤੋਂ ਪਹਿਲਾਂ ਭੁਲੱਥ ਦੇ ਪ੍ਰਸਿੱਧ ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਨੂੰ ਵਧਾਈ ਦਿੱਤੀ | ਇਸ ਮੌਕੇ ਪ੍ਰਧਾਨ ਰਮੇਸ਼ ਸ਼ਰਮਾ, ਨਰੇਸ਼ ਚੌਧਰੀ, ਕੌਂਸਲਰ ਲਕਸ਼ ਚੌਧਰੀ, ਗੌਰਵ ਮਦਾਨ, ਅਨਿਲ ਦੱਤਾ, ਜੋਗਿੰਦਰਪਾਲ ਮਰਵਾਹਾ ਸਾਬਕਾ ਪ੍ਰਧਾਨ, ਵੇਦ ਪ੍ਰਕਾਸ਼ ਖੁਰਾਣਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਸ਼ਾਮ ਲਾਲ ਡੰਗ, ਬੀ.ਕੇ. ਕੋਲਡ ਡਰਿੰਕਸ, ਮਾਸਟਰ ਸੰਜੀਵ ਵਿੱਜ, ਮਾਸਟਰ ਮੰਨਣ, ਸੁਰਿੰਦਰ ਕੁਮਾਰ ਕੱਕੜ ਚੇਅਰਮੈਨ ਡਾਇਲਸੈਸ ਸੈਂਟਰ ਭੁਲੱਥ, ਨੰਬਰਦਾਰ ਰਣਜੀਤ ਸਿੰਘ ਰਿੰਪੀ, ਸੁਰਿੰਦਰ ਸਿੰਘ ਸਾਬੀ, ਅਕਾਲੀ ਆਗੂ ਸੁਖਵੰਤ ਸਿੰਘ ਤੱਖਰ, ਗੌਰਵ ਮਦਾਨ, ਜਸਪਾਲ ਮਦਾਨ, ਸੁਦੇਸ਼ ਕੁਮਾਰ ਦੱਤਾ ਪ੍ਰਧਾਨ, ਚਰਨਜੀਤ, ਮੰਗਤ ਰਾਤ ਤੇ ਹੋਰਨਾਂ ਵਲੋਂ ਸ਼ਿਰਕਤ ਕੀਤੀ ਗਈ | ਦੁਸਹਿਰੇ ਦੇ ਸਮਾਗਮ ਦੇ ਆਖੀਰ ਵਿਚ ਸ਼ਾਮ ਦੇ ਸਮੇਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਗਈ | ਸਮਾਗਮ ਦੇ ਅਖੀਰ ਵਿਚ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਸ੍ਰੀ ਡਰਾਮਾਟਿਕ ਕਲੱਬ ਭੁਲੱਥ ਵਲੋਂ ਇਲਾਕੇ ਦੀਆਂ ਪਹੁੰਚੀਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ |
ਬੇਗੋਵਾਲ ਵਿਚ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ
ਬੇਗੋਵਾਲ, (ਸੁਖਜਿੰਦਰ ਸਿੰਘ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਜਿੱਥੇ ਪੂਰੇ ਦੇਸ਼ ਭਰ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਹੀ ਰਾਮ ਲੀਲ੍ਹਾ ਕਮੇਟੀ ਬੇਗੋਵਾਲ ਵਲੋਂ ਵੀ ਦੁਸਹਿਰਾ ਬੜੀ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਪ੍ਰਾਚੀਨ ਸ਼ਿਵ ਮੰਦਿਰ ਬੇਗੋਵਾਲ ਤੋਂ ਰਾਵਣ ਤੇ ਰਾਮ ਦੀ ਸੈਨਾ ਦੀਆਂ ਝਾਕੀਆਂ ਸਜਾਈਆਂ | ਇਸ ਮੌਕੇ ਰਾਮ ਤੇ ਰਾਵਣ ਦੀ ਸੈਨਾ ਵਲੋਂ ਯੁੱਧ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ | ਦੁਸਹਿਰੇ ਦਾ ਅਨੰਦ ਮਾਣਨ ਲਈ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਹਾਜ਼ਰੀ ਭਰੀ | ਅੰਤ ਵਿਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ | ਦੁਸਹਿਰੇ ਦੀ ਸਮਾਪਤੀ ਤੋਂ ਬਾਅਦ ਰਾਮ, ਲਛਮਣ ਤੇ ਸੀਤਾ ਦੀਆਂ ਝਾਕੀਆਂ ਦੁਸਹਿਰਾ ਗਰਾਉਂਡ ਤੋਂ ਵਾਪਸ ਪਰਤੀਆਂ, ਜਿੱਥੇ ਲੋਕਾਂ ਨੇ ਭੰਗੜੇ ਪਾੲ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਸਮਾਗਮ ਦਾ ਰਛਪਾਲ ਸਿੰਘ ਬੱਚਾਜੀਵੀ ਨੇ ਉਦਘਾਟਨ ਕੀਤਾ, ਜਦਕਿ ਸ਼ੰਮ੍ਹਾ ਰੌਸ਼ਨ ਕਰਨ ਦੀ ਰਸਮ ਰਜੇਸ਼ ਖਿੰਦੜੀਆ ਨੇ ਨਿਭਾਈ | ਇਸ ਮੌਕੇ ਸਤਪਾਲ ਸਿੰਘ, ਰਜਿੰਦਰ ਲਾਡੀ, ਨਿਵਾਸ ਕੁੱਕੂ, ਇੰਦਰਪਾਲ ਪ੍ਰਭਾਕਰ, ਸੁਖਦੇਵ ਰਾਜ ਜੰਗੀ, ਰਜੇਸ਼ ਕੁਮਾਰ ਸਡਾਨਾ, ਰਕੇਸ਼ ਕੁਮਾਰ ਬੱਬਲਾ, ਕਮਲਜੀਤ ਸਿੰਘ, ਰਜੇਸ਼ ਕੁਮਾਰ ਖਿੰਦੜੀਆ, ਰਾਮ ਕੁਮਾਰ ਸਹਾਰਨ, ਬਲਦੇਵ ਰਾਜ ਵਰਮਾ, ਰਮਨ ਕੁਮਾਰ ਪਿੰਕਾ, ਮੇਘਰਾਜ, ਸੁਰਿੰਦਰ ਕੁਮਾਰ ਸੇਠੀ, ਅਸ਼ੋਕ ਕੁਮਾਰ ਬੱਤਰਾ, ਗੁਰਬਚਨ ਸਿੰਘ ਭੁੱਟੋ, ਰਾਜ ਬਹਾਦਰ ਸਿੰਘ, ਰੂਪ ਲਾਲ ਭਾਰਦਵਜ, ਸੁਖਦੇਵ ਰਾਜ ਹਮਰਾਹੀ, ਕੁਲਦੀਪ ਕੁਮਾਰ ਬੱਬੂ, ਸੰਗਤ ਸਿੰਘ ਸੁਦਾਮਾ, ਮਨੋਜ ਕੁਮਾਰ, ਕਰਨੈਲ ਸਿੰਘ, ਵਿਪਨ ਕੁਮਾਰ ਲੂੰਬਾ ਆਦਿ ਹਾਜ਼ਰ ਸਨ |
ਪਾਂਸ਼ਟਾ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ
ਪਾਂਸ਼ਟਾ, (ਸਤਵੰਤ ਸਿੰਘ)-ਦੁਸਹਿਰਾ ਗਰਾਊਾਡ ਪਾਂਸ਼ਟਾ ਵਿਚ ਅੱਜ ਭਰਵੇਂ ਮੇਲੇ ਦੌਰਾਨ ਰਾਵਣ-ਵਧ ਉਪਰੰਤ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਨਾਲ, ਬੀਤੇ 10 ਦਿਨ ਤੋਂ ਜਾਰੀ ਰਾਮਾਇਣ ਦਾ ਨਾਟਕੀ ਰੁਪਾਂਤਰਣ ਰਾਮ ਲੀਲ੍ਹਾ ਅੱਜ ਆਪਣੇ ਸਿਖਰ 'ਤੇ ਪਹੁੰਚ ਕੇ ਖ਼ਤਮ ਹੋ ਗਿਆ | ਅਮਰਜੀਤ ਸਿੰਘ ਪ੍ਰਧਾਨ ਅਤੇ ਹਰਭਜਨ ਸਿੰਘ ਸੀਨੀਅਰ ਮੀਤ ਪ੍ਰਧਾਨ ਦੁਸਹਿਰਾ ਵੈੱਲਫੇਅਰ ਕਮੇਟੀ (ਰਜਿ:) ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ ਦੌਰਾਨ ਰਾਮ ਲੀਲ੍ਹਾ ਨੂੰ ਯਥਾਰਥਿਕ ਢੰਗ ਨਾਲ ਪੇਸ਼ ਕਰਨ ਲਈ ਪ੍ਰਬੰਧਕਾਂ ਵਲੋਂ ਲੋੜੀਂਦੇ ਬੁੱਤ, ਫਲੈਕਸ ਤੇ ਕਟ-ਆਊਟ ਬਣਵਾਏ ਗਏ ਸਨ | ਇਸ ਮੌਕੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ 'ਆਪ' ਆਗੂ ਜੋਗਿੰਦਰ ਸਿੰਘ ਮਾਨ ਨੇ ਲੋਕਾਂ ਨੂੰ ਦੁਸਹਿਰੇ ਦੀ ਮੁਬਾਰਕਬਾਦ ਦਿੱਤੀ | ਮੇਲੇ ਦੇ ਪ੍ਰਬੰਧਕ ਦੁਸਹਿਰਾ ਵੈੱਲਫੇਅਰ ਕਮੇਟੀ (ਰਜਿ:) ਪਾਂਸ਼ਟਾ ਦੇ ਪ੍ਰਧਾਨ ਅਮਰਜੀਤ ਸਿੰਘ, ਮੀਤ ਪ੍ਰਧਾਨ ਹਰਭਜਨ ਸਿੰਘ, ਰਾਮ ਕੁਮਾਰ ਕੈਸ਼ੀਅਰ, ਇੰਦਰਪਾਲ ਸਿੰਘ, ਸ਼ਾਮ ਲਾਲ, ਸ਼ਾਮ ਸੁੰਦਰ, ਨਵ ਕੁਮਾਰ, ਦਿਨੇਸ਼, ਨਵਕਮਲ, ਸੰਤੋਖ ਸਿੰਘ, ਸੰਦੀਪ ਸ਼ਰਮਾ, ਸ਼ਿਵਨੰਦਨ ਕੁਮਾਰ, ਮਲਕੀਅਤ ਸਿੰਘ ਸਾਬਕਾ ਸਰਪੰਚ, ਅਭਿਸ਼ੇਕ ਭਨੋਟ, ਮਾਨਵ, ਲੱਕੀ ਸਿੱਧੂ, ਹੈਪੀ ਸਿੱਧੂ ਤੇ ਗੌਰਵ ਭਾਟੀਆ ਅਨੁਸਾਰ ਅੱਜ ਰਾਤ ਸਰਕਾਰੀ ਪ੍ਰਾਇਮਰੀ ਸਕੂਲ ਪਾਂਸ਼ਟਾ ਦੀ ਗਰਾਊਾਡ ਵਿਚ ਸੁੱਖਾ ਬੋਬੋਵਾਲੀਆ ਦੀ ਟੀਮ ਵਲੋਂ ਹੀਰ-ਰਾਂਝਾ ਦਾ ਡਰਾਮਾ ਵੀ ਖੇਡਿਆ ਜਾਵੇਗਾ |
ਦੁਸਹਿਰਾ ਸੁਲਤਾਨਪੁਰ ਲੋਧੀ ਵਿਚ ਧੂਮਧਾਮ ਨਾਲ ਮਨਾਇਆ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)-ਦੁਸਹਿਰਾ ਸੁਲਤਾਨਪੁਰ ਲੋਧੀ ਵਿਚ ਵੱਖ-ਵੱਖ ਥਾਵਾਂ 'ਤੇ ਧੂਮਧਾਮ ਨਾਲ ਮਨਾਇਆ | ਇਸੇ ਸਬੰਧ ਵਿਚ ਐਸ.ਡੀ. ਸਭਾ ਸੁਲਤਾਨਪੁਰ ਲੋਧੀ ਵਲੋਂ ਪ੍ਰਧਾਨ ਰਾਕੇਸ਼ ਕੁਮਾਰ ਧੀਰ ਦੀ ਅਗਵਾਈ ਹੇਠ ਦੁਸਹਿਰਾ ਗਰਾਊਾਡ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਮਨਾਇਆ | ਇਸ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਗਏ | ਸਮਾਗਮ ਵਿਚ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, 'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਉਚੇਚੇ ਤੌਰ 'ਤੇ ਪੁੱਜੇ | ਪ੍ਰਬੰਧਕ ਕਮੇਟੀ ਵਲੋਂ ਉਕਤ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਦਿਨੇਸ਼ ਧੀਰ ਤੇ ਅਸ਼ੋਕ ਮੋਗਲਾ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਤੇਜਵੰਤ ਸਿੰਘ,ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਕੌਂਸਲਰ ਪਵਨ ਕਨੌਜੀਆ, ਕੌਂਸਲਰ ਸੰਤਪ੍ਰੀਤ ਸਿੰਘ, ਜੁਗਲ ਕਿਸ਼ੋਰ ਕੋਹਲੀ, ਪਿ੍ਤਪਾਲ ਸਿੰਘ ਪਾਲੀ, ਗੁਰਨਾਮ ਸਿੰਘ, ਕੁਲਭੂਸ਼ਣ ਪੁਰੀ (ਚਾਰੋ ਸਾਬਕਾ ਕੌਂਸਲਰ), ਜਗਜੀਤ ਸਿੰਘ ਚੰਦੀ, ਰਵਿੰਦਰ ਰਵੀ ਪਿਥੋਰਾਹਲ, ਹਰਜਿੰਦਰ ਸਿੰਘ ਭੰਡਾ ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਦੂਵਾਲ ਤੇ ਬਖ਼ਸ਼ੀਸ਼ ਸਿੰਘ ਬੱਬੂ ਗਰਦੋਰ ਸਿੰਘ ਆਹਲੀ, ਸਰਪੰਚ ਭੁਪਿੰਦਰ ਸਿੰਘ ਬੂਲੇ, ਸਰਪੰਚ ਹਰਦੇਵ ਸਿੰਘ ਨਸੀਰਪੁਰ, ਸੀਨੀਅਰ ਆਪ ਆਗੂ ਨਰਿੰਦਰ ਸਿੰਘ ਖਿੰਡਾ, ਕਰਮਜੀਤ ਸਿੰਘ ਕੌੜਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ 'ਆਪ', ਸ਼ਿਵ ਮੰਦਿਰ ਚੌੜਾ ਖੂਹ ਦੇ ਪ੍ਰਧਾਨ ਰਾਕੇਸ਼ ਨੀਟੂ, ਸਤਪਾਲ ਮਦਾਨ, ਸਤਪਾਲ ਮਨਚੰਦਾ, ਇਹ ਲਵਪ੍ਰੀਤ ਸਿੰਘ ਡਡਵਿੰਡੀ, ਰਾਜਿੰਦਰ ਸਿੰਘ ਜੈਨਪੁਰ, ਆਕਾਸ਼ਦੀਪ ਸਿੰਘ, ਗੁਰਚਰਨ ਸਿੰਘ, ਓਮ ਪ੍ਰਕਾਸ਼ ਧੀਰ, ਵਰਿੰਦਰਜੀਤ ਸਿੰਘ, ਲਾਲਾ ਰਾਜ ਮੋਹਨਪੁਰੀ, ਉਮਾ ਦੱਤ ਸ਼ਰਮਾ, ਸ਼ਸ਼ੀ ਚੋਪੜਾ, ਵਿਜੈ ਚੱਡਾ, ਬਲਦੇਵ ਸਿੰਘ ਮੰਗਾ, ਜਤਿੰਦਰਜੀਤ ਸਿੰਘ ਆਦਿ ਵੀ ਹਾਜ਼ਰ ਸਨ | ਇਸੇ ਤਰ੍ਹਾਂ ਸ੍ਰੀ ਰਾਮ-ਲੀਲ੍ਹਾ ਕਮੇਟੀ ਚੌਕ ਚੇਲਿਆਂ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ | ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਉਚੇਚੇ ਤੌਰ 'ਤੇ ਪੁੱਜੇ | ਕਮੇਟੀ ਦੇ ਪ੍ਰਧਾਨ ਪਵਨ ਸੇਠੀ, ਕੈਸ਼ੀਅਰ ਇੰਦਰ ਸੋਹਨ ਗੁਪਤਾ, ਭਾਜਪਾ ਮੰਡਲ ਪ੍ਰਧਾਨ ਓਮ ਪ੍ਰਕਾਸ਼ ਡੋਗਰਾ ਅਤੇ ਸਮੂਹ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ | ਇਸ ਮੌਕੇ ਸੁੰਦਰ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ |
ਹਨੂੰਮਾਨਗੜ੍ਹੀ ਵਿਖੇ ਮਨਾਇਆ ਦੁਸਹਿਰਾ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਦੁਸਹਿਰਾ ਅੱਜ ਫਗਵਾੜਾ ਦੇ ਵੱਖ-ਵੱਖ ਥਾਵਾਂ, ਜਿਨ੍ਹਾਂ ਵਿਚ ਹਨੂੰਮਾਨਗੜੀ, ਬਾਬਾ ਗਧੀਆ, ਅਰੋੜਿਆਂ ਤਲਾਅ, ਹਦੀਆਬਾਦ, ਉਂਕਾਰ ਨਗਰ ਤੇ ਜੇ.ਸੀ.ਟੀ. ਮਿੱਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਹਨੂੰਮਾਨਗੜੀ ਮੰਦਿਰ ਵਿਖੇ ਕੌਮੀ ਸੇਵਕ ਰਾਮ-ਲੀਲ੍ਹਾ ਤਿਉਹਾਰ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ | ਇਸ ਮੌਕੇ ਰਾਵਣ ਨੂੰ ਅਗਨੀ ਭੇਟ ਪ੍ਰਬੰਧਕਾਂ ਵਲੋਂ ਕੀਤੀ | ਇਸ ਮੌਕੇ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ | ਇਸ ਮੌਕੇ ਅਨੀਤਾ ਸੋਮ ਪ੍ਰਕਾਸ਼, ਸਾਹਿਲ ਕੈਥ, ਮੈਡਮ ਲਲਿਤ, ਅਸ਼ੋਕ, ਸੰਤੋਸ਼ ਕੁਮਾਰ ਗੋਗੀ, ਅਰੁਣ ਖੋਸਲਾ ਸਾਬਕਾ ਮੇਅਰ, ਪਰਮਜੀਤ ਸਿੰਘ ਖੁਰਾਣਾ ਸਾਬਕਾ ਕੌਂਸਲਰ, ਸ਼ਾਮ ਲਾਲ ਗੁਪਤਾ ਸਰਪ੍ਰਸਤ, ਚੇਅਰਮੈਨ ਬਲਦੇਵ ਰਾਜ ਸ਼ਰਮਾ, ਰਵਿੰਦਰ ਸ਼ਰਮਾ, ਰਾਕੇਸ਼ ਬਾਂਸਲ, ਵਿਨੋਦ ਸੂਦ, ਕੀਮਤੀ ਲਾਲ ਸ਼ਰਮਾ, ਅਵਤਾਰ ਪੰਮਾ, ਰਾਜੇਸ਼ ਸ਼ਰਮਾ, ਬਲਵੰਤ ਬਿੱਲੂ, ਮੁਕੰਦ ਲਾਲ ਅਗਰਵਾਲ, ਇੰਦਰਜੀਤ ਕਰਵਲ, ਬਲਰਾਮ ਸ਼ਰਮਾ, ਸ਼ਿਵ ਕਨੌਜੀਆ, ਮੁਕੇਸ਼ ਸ਼ਰਮਾ ਆਦਿ ਹਾਜ਼ਰ ਸਨ |
ਅਰੋੜਿਆਂ ਦੇ ਤਲਾਅ ਵਿਖੇ ਮਨਾਇਆ ਦੁਸਹਿਰਾ
ਸਥਾਨਕ ਅਰੋੜਿਆਂ ਦੇ ਤਲਾਅ ਵਿਖੇ ਦੁਸਹਿਰਾ ਉਤਸਵ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਮ ਮਨਾਇਆ ਗਿਆ | ਇਸ ਮੌਕੇ ਰਾਵਣ ਦੇ ਪੁਤਲੇ ਸਾੜੇ ਗਏ | ਇਸ ਮੌਕੇ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ, ਅਨੀਤਾ ਸੋਮ ਪ੍ਰਕਾਸ਼, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਦਵਿੰਦਰ ਸਪਰਾ ਕੌਂਸਲਰ, ਸੰਜੀਵ ਅਰੋੜਾ, ਗੁਰਜੀਤ ਵਿਰਦੀ, ਬੱਲੂ ਵਾਲੀਆ, ਸੰਜੂ ਚੈਲ, ਅਮਿੱਤ ਸ਼ੁਕਲਾ, ਪ੍ਰਦੀਪ ਅਹੂਜਾ, ਬੌਬੀ ਅਰੋੜਾ, ਸਤੀਸ਼ ਸਲਹੋਤਰਾ, ਸਾਹਿਲ ਵੋਹਰਾ, ਗੋਪਾਲ ਚੋਪੜਾ, ਪ੍ਰਦੀਪ ਚੋਪੜਾ, ਪ੍ਰਦੀਪ ਸ਼ਰਮਾ, ਬਲਰਾਜ, ਰਾਜੂ ਚਹਿਲ ਤੋ ਇਲਾਵਾ ਇਲਾਕੇ ਦੇ ਪਤਵੰਤੇ ਹਾਜ਼ਰ ਸਨ |
ਬਾਬਾ ਗਧੀਆ ਵਿਖੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਫੂਕੇ ਗਏ
ਇਸੇ ਤਰ੍ਹਾਂ ਬਾਬਾ ਗਧੀਆ ਵੈੱਲਫੇਅਰ ਸੁਸਾਇਟੀ ਬਾਬਾ ਗਧੀਆ ਵਿਖੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਗਏ | ਇਸ ਮੌਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਅਨੀਤਾ ਸੋਮ ਪ੍ਰਕਾਸ਼, ਪਰਮਜੀਤ ਸਿੰਘ ਖੁਰਾਣਾ ਸਾਬਕਾ ਕੌਂਸਲਰ, ਰੋਹਿਤ ਪਾਠਕ, ਸੰਜੀਵ ਬੁੱਗਾ ਕੌਂਸਲਰ, ਮੋਹਣ ਸਿੰਘ, ਗੁਰਜੀਤਪਾਲ ਵਾਲੀਆ, ਦਿਲਾਵਰ ਸਿੰਘ, ਇੰਦਰਜੀਤ ਕਰਵਲ, ਭਿੰਦਾ ਬਸਰਾ, ਬਿੱਲਾ ਪ੍ਰਭਾਕਰ, ਸ਼ੁਭਮ ਕਰਵਲ, ਰਾਹੁਲ ਕਰਵਲ, ਦੀਪਾ ਓਹਰੀ, ਪੱਪੂ ਕਰਵਲ, ਪੰਮਾ ਚਾਚੋਕੀ, ਨਿੱਕੀ ਸ਼ਰਮਾ, ਪਰਮਜੀਤ ਸਿੰਘ ਖੁਰਾਣਾ, ਅਵਤਾਰ ਸਿੰਘ ਮੰਡ ਆਦਿ ਹਾਜ਼ਰ ਸਨ |
ਹਦੀਆਬਾਦ ਵਿਖੇ ਦੁਸਿਹਰਾ ਮਨਾਇਆ
ਹਦੀਆਬਾਦ ਤਲਾਅ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਗਏ | ਦੁਸਹਿਰੇ ਦੇ ਤਿਉਹਾਰ ਮੌਕੇ ਅਰਸ਼ਦੀਪ ਸਿੰਘ ਮਾਹਲ, ਹਰਪ੍ਰੀਤ ਸਿੰਘ ਮਾਹਲ ਤੇ ਸੁਖਵਿੰਦਰ ਕੌਰ ਮਾਹਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਰਾਵਣ, ਕੁੰਭਕਰਨ ਤੇ ਮੇਘਨਾਥ ਨੂੰ ਅਗਨ ਭੇਟ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਸਹਿਯੋਗ ਦੇਣ ਵਾਲੇ ਸਭਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਅਨੀਤਾ ਸੋਮ ਪ੍ਰਕਾਸ਼, ਮੈਡਮ ਲਲਿਤ, ਸੰਤੋਸ਼ ਕੁਮਾਰ ਗੋਗੀ, ਅਸ਼ੋਕ ਉੱਪਲ, ਸੰਨੀ ਜੈਨ, ਦਿਨੇਸ਼ ਦੁੱਗਲ, ਬਿ੍ਜ ਕੁਮਾਰ, ਵਿਕਾਸ ਉੱਪਲ, ਸੁਦੇਸ਼ ਕਲੂਚਾ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਹਾਜ਼ਰ ਸੀ |
ਨਡਾਲਾ ਵਿਚ ਧੂਮਧਾਮ ਨਾਲ ਮਨਾਇਆ ਦੁਸਹਿਰਾ
ਨਡਾਲਾ, (ਮਨਜਿੰਦਰ ਸਿੰਘ ਮਾਨ)- ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਿਹਰਾ ਨਡਾਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਅੱਜ ਦੁਪਹਿਰ 3 ਵਜੇ ਪੰਡਿਤਾਂ ਦੇ ਮੰਦਿਰ ਤੋਂ ਰਾਮ ਲੀਲ੍ਹਾ ਨੂੰ ਦਰਸਾਉਂਦੀਆਂ ਸੁੰਦਰ ਝਾਕੀਆਂ ਕੱਢੀਆਂ ਗਈਆਂ, ਜੋ ਨਡਾਲਾ ਦੀਆ ਗਲੀਆਂ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਸ਼ਾਮ 5 ਵਜੇ ਨਡਾਲਾ ਕਾਲਜ ਦੀ ਗਰਾੳਾੂਡ ਵਿਖੇ ਪਹੰੁਚੀਆਂ | ਇਸ ਝਾਕੀਆਂ ਦੌਰਾਨ ਕਰਵਾਇਆ ਸ਼ਿਵ ਤਾਂਡਵ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ | ਇਸ ਦੌਰਾਨ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਉਂਦੇ ਕਾਂਗਰਸੀ ਆਗੂ ਦਲਜੀਤ ਸਿੰਘ ਨੇ ਰਾਵਣ ਦੇ ਬੁੱਤ ਨੂੰ ਅਗਨੀ ਭੇਟ ਕੀਤੇ | ਇਨਾਮਾਂ ਦੀ ਵੰਡ ਕਰਦਿਆਂ ਪੰਜਾਬ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਕੰੁਭਕਰਨ ਦੇ ਬੁੱਤ ਨੂੰ ਅਗਨੀ ਭੇਟ ਕੀਤੀ | ਇਸ ਤੋਂ ਪਹਿਲਾ ਦਲਜੀਤ ਸਿੰਘ ਤੇ ਜਸਪ੍ਰੀਤ ਸਿੰਘ ਗੁਰਾਇਆ ਨੇ ਰਾਮ ਲੀਲ੍ਹਾ ਕਲੱਬ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ | ਇਸ ਦੌਰਾਨ ਗਾਇਕ ਨੀਲਮ ਦੱਤ ਨੀਲਮ ਨੇ ਭਜਨ ਗਾ ਕੇ ਭਗਵਾਨ ਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਪ੍ਰਧਾਨ ਸਤੀਸ਼ ਕੁਮਾਰ ਜਰਮਨੀ, ਪੰਡਿਤ ਸਤਪਾਲ ਲਾਹੌਰੀਆ, ਡਾ: ਨਰਿੰਦਰਪਾਲ ਬਾਵਾ ਸਾਬਕਾ ਪ੍ਰਧਾਨ ਨਗਰ ਪੰਚਾਇਤ, ਅਵਤਾਰ ਸਿੰਘ ਮੁਲਤਾਨੀ, ਸਰਪੰਚ ਮੋਹਨ ਸਿੰਘ ਡਾਲਾ, ਨੰਬਰਦਾਰ ਦਲੀਪ ਸਿੰਘ, ਸਰਪੰਚ ਜਗੀਰ ਸਿੰਘ ਦਮੂਲੀਆ, ਸਤਪਾਲ ਸਿੱਧੂ, ਜਸਬੀਰ ਸਿੰਘ ਪੀਟੀ, ਅਮਰਜੀਤ ਸਿੰਘ ਖੱਖ, ਸਰਬਜੀਤ ਸਿੰਘ, ਪ੍ਰਵੀਨ ਕੁਮਾਰ ਸ਼ਰਮਾ, ਸੁਰਿੰਦਰਪਾਲ ਸ਼ਰਮਾ, ਕੁਲਜੀਤ ਸਿੰਘ ਖ਼ਾਲਸਾ, ਅਮਰਜੀਤ ਸਿੰਘ ਧਾਮੀ, ਗੁਰਪ੍ਰੀਤ ਸਿੰਘ ਸੇਠੀ, ਪ੍ਰੀਤਮ ਲਾਲ ਪ੍ਰੀਤਾ, ਬਲਦੇਵ ਰਾਜ ਬਾਵਾ, ਵਿਜੇ ਕੁਮਾਰ ਜੋਸ਼ੀ, ਸੁਰਿੰਦਰ ਕੁਮਾਰ ਜੋਸ਼ੀ, ਰੋਹਿਤ ਸ਼ਰਮਾ, ਹਰਪ੍ਰੀਤ ਸ਼ਰਮਾ, ਦਵਿੰਦਰਪਾਲ ਸ਼ਰਮਾ, ਰਵਿੰਦਰ ਦੇਵਗਨ, ਲੱਖਾ ਲਹੌਰੀਆ, ਪੰਮਾ ਲਹੌਰੀਆ, ਦੀਪਕ ਸ਼ਰਮਾ, ਰਵੀ ਕੁਮਾਰ, ਮਨੀਸ਼ ਕੁਮਾਰ, ਵਿਸ਼ਾਲ ਸ਼ਰਮਾ, ਸਾਹਿਲ ਸ਼ਰਮਾ, ਗੋਰਾ ਲਹੌਰੀਆ,, ਹਨੀ ਜੋਸ਼ੀ, ਮਨੀ ਜੋਸ਼ੀ ਤੇ ਹੋਰ ਹਾਜ਼ਰ ਸਨ |
ਸ਼ੇਖੂਪੁਰ ਵਿਖੇ ਮਨਾਇਆ ਦੁਸਹਿਰਾ
ਕਪੂਰਥਲਾ, (ਵਿਸ਼ੇਸ਼ ਪ੍ਰਤੀਨਿਧ)-ਮਾਤਾ ਭੱਦਰਕਾਲੀ ਮੰਦਿਰ ਕਮੇਟੀ ਸ਼ੇਖੂਪੁਰ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਜਲਾਏ ਗਏ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦਾ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਨੂਪ ਕੱਲ੍ਹਣ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਮਨਸੂ, ਡਿਪਟੀ ਮੇਅਰ ਵਿਨੋਦ ਸੂਦ, ਕੌਂਸਲਰ ਨਰਿੰਦਰ ਮੰਨਸੂ, ਰਾਮ ਲੀਲਾ ਕਮੇਟੀ ਦੇ ਪ੍ਰਧਾਨ ਰਮਨ ਕਾਲੀਆ ਆਦਿ ਨੇ ਸਵਾਗਤ ਕੀਤਾ | ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਨੂਪ ਕੱਲ੍ਹਣ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਮੰਨਸੂ, ਡਿਪਟੀ ਮੇਅਰ ਵਿਨੋਦ ਸੂਦ, ਕੌਂਸਲਰ ਨਰਿੰਦਰ ਮੰਨਸੂ, ਰਾਮ ਲੀਲਾ ਕਮੇਟੀ ਦੇ ਪ੍ਰਧਾਨ ਰਮਨ ਕਾਲੀਆ, ਐਸ.ਐਚ.ਓ. ਸੁਰਜੀਤ ਸਿੰਘ ਪੱਤੜ, ਨਗਰ ਨਿਗਮ ਦੇ ਈ.ਓ. ਬਿ੍ਜ ਮੋਹਨ, ਦੀਪਕ ਸਲਵਾਨ ਸ਼ਹਿਰੀ ਪ੍ਰਧਾਨ, ਕੇਹਰ ਸਿੰਘ ਕੌਂਸਲਰ, ਜਗਤਾਰ ਸਿੰਘ ਕੌਂਸਲਰ, ਸੰਦੀਪ ਸਿੰਘ ਕੌਂਸਲਰ, ਅਜਮੇਰ ਸੰਨੀ ਕੌਂਸਲਰ, ਦੇਸ਼ ਬੰਧੂ, ਕੁਲਦੀਪ ਸਿੰਘ, ਨਾਮਦੇਵ ਅਰੋੜਾ ਆਦਿ ਸ਼ਾਮਿਲ ਸਨ |
ਕਾਲਾ ਸੰਘਿਆਂ 'ਚ ਮਨਾਇਆ ਦੁਸਹਿਰਾ
ਕਾਲਾ ਸੰਘਿਆਂ, (ਬਲਜੀਤ ਸਿੰਘ ਸੰਘਾ)-ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਖੇਡ ਗਰਾਊਾਡ ਕਾਲਾ ਸੰਘਿਆਂ ਵਿਖੇ ਦੁਸਹਿਰਾ ਮੈਨੇਜਮੈਂਟ ਕਮੇਟੀ ਦੀ ਦੇਖ-ਰੇਖ ਹੇਠ ਰਵਾਇਤੀ ਸ਼ਰਧਾ ਨਾਲ ਮਨਾਇਆ | ਕਸਬੇ ਦੇ ਨੌਜਵਾਨਾਂ ਵਲੋਂ ਨਿਭਾਏ ਰਾਜਾ ਰਾਮ, ਲਕਸ਼ਮਣ, ਰਾਵਣ, ਮੇਘਨਾਥ ਤੇ ਕੁੰਭਕਰਨ ਸਮੇਤ ਹੋਰ ਕਿਰਦਾਰ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ | ਇਸ ਮੌਕੇ ਹਾਜ਼ਰਾਂ ਵਿਚ ਡੀ. ਡੀ. ਪੀ. ਓ. ਭੁਪਿੰਦਰ ਸਿੰਘ, ਮੰਦਿਰ ਠਾਕੁਰ ਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਕੁਮਾਰ ਚੱਢਾ, ਸੰਜੀਵ ਹੈਪੀ ਸਾਬਕਾ ਸਰਪੰਚ, ਵਿਸ਼ਾਲ ਜੋਸ਼ੀ ਸੈਕਟਰੀ, ਡਾ ਹਨੀ, ਮਾਸਟਰ ਦਰਸ਼ਨ ਲਾਲ, ਮਨਿੰਦਰਪਾਲ ਸਿੰਘ ਮੰਨਾ ਸਰਪੰਚ, ਸੋਨੂੰ ਵਾਲੀਆ, ਰਾਜੂ ਪੰਡਿਤ, ਰਾਜਨ ਮੜੀਆ ਸਟੇਜ ਸੈਕਟਰੀ ਰਾਮ ਲੀਲਾ, ਰਾਕੇਸ਼ ਕੁਮਾਰ ਪੰਡਿਤ, ਮਾਸਟਰ ਸ਼ਾਮ ਕੁਮਾਰ, ਪ੍ਰਧਾਨ ਸਾਬੀ ਰਸੂਲਪੁਰੀ, ਡਾ. ਰਾਮ ਲੁਭਾਇਆ, ਸ਼ਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਫ਼ੁਲ, ਗਾਇਕ ਨਰਿੰਦਰ ਫ਼ੁਲ, ਹੈਪੀ ਵਾਲੀਆ, ਬਲਰਾਜ ਪੁਰੇਵਾਲ, ਸਰਬਣ ਸਿੰਘ ਸੰਘਾ, ਗਤਕਾ ਕੋਚ ਰਣਜੋਧ ਸਿੰਘ, ਨਰਿੰਦਰ ਸਿੰਘ ਸੰਘਾ, ਸੋਨੂੰ ਆਈਤਾਨ, ਮੁਖ਼ਤਿਆਰ ਸਿੰਘ ਖ਼ਾਲਸਾ, ਸਰਪੰਚ ਸੁਰਜੀਤ ਬਿੱਟੂ, ਡੀ. ਐਸ. ਪੀ. ਸਤਨਾਮ ਸਿੰਘ, ਪੁਲਿਸ ਚੌਕੀ ਕਾਲਾ ਸੰਘਿਆਂ ਦੇ ਇੰਚਾਰਜ ਰਣਜੀਤ ਸਿੰਘ ਆਦਿ ਹਾਜ਼ਰ ਸਨ | ਰਾਵਣ ਦੇ ਬਣਾਏ ਪੁਤਲੇ ਨੂੰ ਕਰੀਬ ਸ਼ਾਮ 6:30 ਵਜੇ ਸਾੜਿਆ ਗਿਆ |
ਢਿਲਵਾਂ ਵਿਚ ਦੁਸਹਿਰਾ ਮਨਾਇਆ
ਢਿਲਵਾਂ, (ਸੁਖੀਜਾ, ਪ੍ਰਵੀਨ)-ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਢਿਲਵਾਂ ਤੇ ਦੁਸਹਿਰਾ ਕਮੇਟੀ (ਰਜਿ:) ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਦੀ ਗਰਾੳਾੂਡ ਵਿਚ ਧੂਮਧਾਮ ਨਾਲ ਮਨਾਇਆ ਗਿਆ | ਦੁਸਿਹਰੇ ਵਿਚ ਵਿਸ਼ੇਸ਼ ਤੌਰ 'ਤੇ ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ ਭੁਲੱਥ ਆਮ ਆਦਮੀ ਪਾਰਟੀ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਢਿਲਵਾਂ ਤੇ ਦੁਸਹਿਰਾ ਕਮੇਟੀ (ਰਜਿ:) ਦੇ ਪ੍ਰਧਾਨ ਰਮੇਸ਼ ਕੁਮਾਰ ਬੱਗਾ ਤੇ ਜਨਰਲ ਸੈਕਟਰੀ ਕੁਲਦੀਪ ਪਾਠਕ ਨੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸ਼ਾਮ ਸਮੇਂ ਸ੍ਰੀ ਰਾਮ ਅਤੇ ਰਾਵਣ ਦੇ ਵਿਚਕਾਰ ਯੁੱਧ ਉਪਰੰਤ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ | ਇਸ ਮੌਕੇ ਥਾਣਾ ਮੁਖੀ ਢਿਲਵਾਂ ਹਰਪਾਲ ਸਿੰਘ, ਅਮਨਪਾਲ ਸਿੰਘ ਢਿੱਲੋਂ ਸਹਾਇਕ ਜ਼ਿਲ੍ਹਾ ਅਟਾਰਨੀ, ਪਰਮਜੀਤ ਸਿੰਘ ਏ.ਐਸ.ਆਈ., ਐਡਵੋਕੇਟ ਗੁਰਜਿੰਦਰ ਸਿੰਘ ਢਿੱਲੋਂ, ਪ੍ਰਭਦਿਆਲ ਸਿੰਘ ਧਾਲੀਵਾਲ, ਐਡਵੋਕੇਟ ਕਰਨ ਬੱਗਾ, ਸੁਮੇਰ ਬੱਗਾ, ਸੰਨੀ ਬੱਗਾ, ਰਿੰਕੂ ਪੱਡਾ, ਅੰਮਿ੍ਤਪਾਲ ਸਿੰਘ ਢਿੱਲੋਂ ਇੰਸਪੈਕਟਰ, ਵਿੱਕੀ ਭੰਮਰਾ, ਰਾਕੇਸ਼ ਮੁਰਾਰ, ਹੈਪੀ ਖੱਧਰ, ਬਲਜੀਤ ਸਿੰਘ ਢਿੱਲੋਂ, ਸੰਜੀਵ ਸ਼ਰਮਾ ਕੌਂਸਲਰ, ਬਾਵਾ ਬਲਦੇਵ ਸਿੰਘ ਬਿੱਲਾ, ਕੇਸ਼ਵ ਪਾਠਕ ਤੇ ਆਲੇ ਦੁਆਲੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
ਫਗਵਾੜਾ, 5 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮੁਹੱਲਾ ਉਂਕਾਰ ਨਗਰ 'ਚ ਦੁਸਹਿਰਾ ਸਮਾਗਮ ਸਿਆਸਤ ਦੀ ਭੇਟ ਚੜ੍ਹਨ ਕਾਰਨ ਇੱਕ ਧਿਰ ਨੇ ਇੱਕ ਪੁਤਲਾ ਸਾੜ ਕੇ ਦੁਸਹਿਰਾ ਮਨਾਇਆ ਜਦਕਿ ਦੂਸਰੀ ਧਿਰ ਰਾਵਣ ਤੇ ਕੁੰਭਕਰਨ ਦੇ ਪੁਤਲੇ ਲਿਆ ਕੇ ਬੈਠੀ ਰਹੀ ਤੇ ਜਦੋਂ ਉਨ੍ਹਾਂ ...
ਫਗਵਾੜਾ, 5 ਅਕਤੂਬਰ (ਹਰਜੋਤ ਸਿੰਘ ਚਾਨਾ)-ਬੀਤੀ ਰਾਤ ਚਾਹਲ ਨਗਰ ਚੌਂਕ 'ਚ ਇੱਕ ਪੀ.ਸੀ.ਆਰ. ਦੇ ਥਾਣੇਦਾਰ ਨੇ ਯੂਨੀਵਰਸਿਟੀ 'ਚ ਪੜ੍ਹ ਰਹੇ ਨੌਜਵਾਨ ਨੂੰ ਥੱਪੜ ਮਾਰ ਕੇ ਰਿਸ਼ਵਤ ਵਸੂਲਣ ਤੋਂ ਬਾਅਦ ਛੱਡ ਦਿੱਤਾ | ਉਨ੍ਹਾਂ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ...
ਸੁਲਤਾਨਪੁਰ ਲੋਧੀ, 5 ਅਕਤੂਬਰ (ਥਿੰਦ, ਹੈਪੀ)-ਵਿਦੇਸ਼ਾਂ ਵਿਚ ਵਿਦਿਆਰਥੀਆਂ ਨੂੰ ਹਾਇਰ ਸਟੱਡੀ ਲਈ ਵਿਸ਼ਵਾਸ ਭਰੇ ਮੌਕੇ ਪੈਦਾ ਕਰਨ ਵਾਲੀ ਸੁਲਤਾਨਪੁਰ ਲੋਧੀ ਇਲਾਕੇ ਦੀ ਪ੍ਰਸਿੱਧ ਸੰਸਥਾ ਸਕਾਈਜ਼ ਇੰਟਰਨੈਸ਼ਨਲ ਵਲੋਂ ਵਿਦੇਸ਼ੀ ਸਿੱਖਿਆ ਮੇਲਾ ਕਰਵਾਇਆ ਗਿਆ | ਜਿਸ ...
ਕਪੂਰਥਲਾ, 5 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ-ਗੋਇੰਦਵਾਲ ਸਾਹਿਬ ਰੋਡ 'ਤੇ ਪਿੰਡ ਖੁਖਰੈਣ ਮੋੜ ਦੇ ਨਜ਼ਦੀਕ ਇਕ ਤੇਜ਼ ਰਫ਼ਤਾਰ ਜੁਗਾੜੂ ਵਾਹਨ ਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਰਾਹਗੀਰਾਂ ਨੇ ...
ਡਡਵਿੰਡੀ, 5 ਅਕਤੂਬਰ (ਦਿਲਬਾਗ ਸਿੰਘ ਝੰਡ)-ਕੇਂਦਰ ਤੇ ਸੂਬਾ ਸਰਕਾਰ ਨਿੱਤ ਨਵੇਂ ਕਾਨੂੰਨ ਬਣਾ ਕੇ ਦੇਸ਼ ਦੇ ਲੋਕਾਂ ਨੂੰ ਕਾਰਪੋਰੇਟ ਘਰਾਨਿਆਂ ਦੇ ਗ਼ੁਲਾਮ ਬਣਾਉਣਾ ਚਾਹੁੰਦੀ ਹੈ, ਜਿਸਨੂੰ ਕਿਸਾਨ-ਮਜ਼ਦੂਰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ | ਇਹ ਪ੍ਰਗਟਾਵਾ ਕਰਦਿਆਂ ...
ਕਪੂਰਥਲਾ, 5 ਅਕਤੂਬਰ (ਅਮਰਜੀਤ ਕੋਮਲ)-ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਵਲੋਂ ਅਧਿਆਪਕ ਦੀਆਂ ਸਮੇਂ ਸਿਰ ਬਦਲੀਆਂ ਨਾ ਕਰਨ, ਵਿਭਾਗੀ ਨਿਯਮਾਂ 'ਚ ਤਬਦੀਲੀਆਂ ਕਰਕੇ ਤਰੱਕੀਆਂ ਦੇ ਰਾਹ ਬੰਦ ਕਰਨ, ਪਿਛਲੇ ਸਮੇਂ ਦੌਰਾਨ ਉੱਚ ਸਕੇਲ 'ਤੇ ਪਦਉੱਨਤ ਹੋਏ ਅਧਿਆਪਕਾਂ 'ਤੇ ਟੈਸਟ ...
ਕਪੂਰਥਲਾ, 5 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਥਾਣਾ ਫੱਤੂਢੀਂਗਾ ਵਿਚ ਪੈਂਦੇ ਦਰੀਏਵਾਲ ਵਿਖੇ ਘਰ ਦੇ ਬਾਹਰ ਖੇਡ ਰਹੇ ਇਕ 12 ਸਾਲਾ ਬੱਚੇ ਨੂੰ ਸੱਪ ਨੇ ਡੰਗ ਮਾਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਡਿਊਟੀ ਡਾ: ਗੁਣਤਾਸ ਨੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਟਿੱਬੇ ...
ਸੁਲਤਾਨਪੁਰ ਲੋਧੀ, 5 ਅਕਤੂਬਰ (ਥਿੰਦ, ਹੈਪੀ)-ਵਿਦੇਸ਼ਾਂ ਵਿਚ ਉਚੇਰੀ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਵਾਲੀ ਇਲਾਕੇ ਦੀ ਨਾਮਵਰ ਸੰਸਥਾ ਵਾਹਿਗੁਰੂ ਅਕੈਡਮੀ ਵਲੋਂ ਆਪਣੇ ਕੈਂਪਸ ਵਿਚ ਸਾਲਾਨਾ ਸਮਾਗਮ ਕਰਵਾਇਆ | ਇਸ ਮੌਕੇ ...
ਕਪੂਰਥਲਾ, 5 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਮਾਡਲ ਟਾਊਨ ਦੇ ਵਸਨੀਕ ਇਕ ਨੌਜਵਾਨ ਦੀ ਠੰਢੀ ਸੜਕ 'ਤੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਕੁੱਟਮਾਰ ਕੀਤੀ | ਇਸ ਸਬੰਧੀ ਦਕਸ਼ ਪੁੱਤਰ ਸੰਦੀਪ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਹ ਅੱਜ ਦੁਸਹਿਰੇ ਦਾ ਮੇਲਾ ਦੇਖ ਕੇ ਜਦੋਂ ...
ਕਪੂਰਥਲਾ, 5 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਸ੍ਰੀਚੰਦ ਜੀ ਦੇ 528ਵੇਂ ਆਗਮਨ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਤੇ ਸਾਲਾਨਾ ਜੋੜ ਮੇਲਾ 7 ਅਕਤੂਬਰ ਤੋਂ 9 ਅਕਤੂਬਰ ਤੱਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਡੇਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਪਿੰਡ ਨਿਜ਼ਾਮਪੁਰ ਵਿਚ ...
ਢਿਲਵਾਂ, 5 ਅਕਤੂਬਰ (ਸੁਖੀਜਾ, ਪ੍ਰਵੀਨ)-ਭਗਵਾਨ ਮਹਾਂਰਿਸ਼ੀ ਵਾਲਮੀਕ ਸਭਾ ਢਿਲਵਾਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਮਹਾਂਰਿਸ਼ੀ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ 9 ਅਕਤੂਬਰ ਨੂੰ ਢਿਲਵਾਂ ਵਿਚ ਕਰਵਾਇਆ ਜਾ ਰਿਹਾ ਹੈ | ਮੁੱਖ ...
ਭੁਲੱਥ, 5 ਅਕਤੂਬਰ (ਮੇਹਰ ਚੰਦ ਸਿੱਧੂ)-ਪਿੰਡ ਬਾਗਵਾਨਪੁਰ ਦੇ ਵਸਨੀਕ ਕਾਮਰੇਡ ਸੂਰਤ ਰਾਮ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸੁਪਤਨੀ ਬੀਬੀ ਜੋਗਿੰਦਰ ਕੌਰ (70) ਦੀ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ 'ਤੇ ਹਲਕਾ ਵਿਧਾਇਕ ...
ਢਿਲਵਾਂ, 5 ਅਕਤੂਬਰ (ਸੁਖੀਜਾ, ਪ੍ਰਵੀਨ)-ਨਗਰ ਪੰਚਾਇਤ ਢਿਲਵਾਂ ਸਵੱਛ ਸਰਵੇਖਣ 2023 ਲਈ ਸੰਤੋਸ਼ ਕੁਮਾਰ ਸੋਂਧੀ ਨੂੰ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ | ਸੁਰਿੰਦਰ ਕੌਰ ਸੀ.ਐਫ. ਤੇ ਸੈਨੇਟਰੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤੇ ਮਨਿਸਟਰੀ ...
ਕਪੂਰਥਲਾ, 5 ਅਕਤੂਬਰ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਤੇ ਸੈਨੀਟੇਸ਼ਨ ਵਰਕਰਾਂ ਨੂੰ ਅੱਜ ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਤੇ ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ ਨੇ 900 ਸੈਨੇਟਾਈਜ਼ਰ ਤੇ 101 ਵਰਕਰਾਂ ਨੂੰ ਮਿਸ਼ਨ ਪਾਣੀ ਬਾਰੇ ਕਿਤਾਬਚੇ ਵੀ ਪ੍ਰਦਾਨ ਕੀਤੇ | ਇਸ ...
ਨਡਾਲਾ, 5 ਅਕਤੂਬਰ (ਮਾਨ)-ਨਡਾਲਾ ਭੁਲੱਥ ਸੜਕ ਤੋਂ ਲੁਟੇਰੇ ਵਿਅਕਤੀ ਤੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਇਸ ਸਬੰਧੀ ਪ੍ਰੀਤਮ ਲਾਲ ਪ੍ਰੀਤਾ ਵਾਸੀ ਨਡਾਲਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੁਪਹਿਰ 12 ਵਜੇ ਦੇ ਕਰੀਬ ਭੁਲੱਥ ਤੋਂ ਮੱਥਾ ਟੇਕ ਕੇ ...
ਨਡਾਲਾ, 5 ਅਕਤੂਬਰ (ਮਾਨ)-ਨਗਰ ਪੰਚਾਇਤ ਨਡਾਲਾ ਵਲੋਂ ਸਵੱਛ ਸਰਵੇਖਣ ਸਾਲ 2023 ਲਈ ਕੁਲਦੀਪ ਸਿੰਘ ਨੂੰ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ | ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬਲਵਿੰਦਰ ਸਿੰਘ ਸੈਨੇਟਰੀ ਇੰਸਪੈਕਟਰ ਤੇ ਪ੍ਰਭਜੋਤ ਕੌਰ ਸੀ.ਐਫ ਨੇ ਦੱਸਿਆ ਕਿ ਸਵੱਛ ਭਾਰਤ ...
ਫਗਵਾੜਾ, 5 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਬਾਬਾ ਫ਼ਤਿਹ ਸਿੰਘ ਵੈੱਲਫੇਅਰ ਸੁਸਾਇਟੀ ਰਜਿ: ਫਗਵਾੜਾ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ...
ਹੁਸੈਨਪੁਰ, 5 ਅਕਤੂਬਰ (ਸੋਢੀ)-ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਪਿੰਡ ਭੁਲਾਣਾ ਵਿਖੇ ਨੌਜਵਾਨ ਵਾਲਮੀਕ ਸਭਾ ਪਿੰਡ ਭੁਲਾਣਾ ਤੇ ਭੁਲਾਣਾ ਮਜ਼ੋਰਟੀ ਗਰੁੱਪ ਵਲੋਂ ਸਾਂਝੇ ਤੌਰ 'ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 7 ਅਕਤੂਬਰ ਤੋਂ ਤਿੰਨ ਰੋਜ਼ਾ ...
ਭੁਲੱਥ, 5 ਅਕਤੂਬਰ (ਮਨਜੀਤ ਸਿੰਘ ਰਤਨ)-ਦਾਣਾ ਮੰਡੀ ਚੌਂਕ ਬਜਾਜ ਵਿਚ ਝੋਨੇ ਦੀ ਆਮਦ ਸ਼ੁਰੂ ਹੋਣ ਤੇ ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵਲੋਂ ਖ਼ਰੀਦ ਸ਼ੁਰੂ ਕਰਵਾਈ ਗਈ | ਉਨ੍ਹਾਂ ਨੇ ਦਾਣਾ ਮੰਡੀ ਵਿਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ...
ਭੁਲੱਥ, 5 ਅਕਤੂਬਰ (ਮਨਜੀਤ ਸਿੰਘ ਰਤਨ)-ਆਮ ਆਦਮੀ ਪਾਰਟੀ ਦੇ ਦਫ਼ਤਰ ਭੁਲੱਥ ਵਿਖੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਇਕ ਮੀਟਿੰਗ ਅੱਜ 6 ਅਕਤੂਬਰ ਦਿਨ ਵੀਰਵਾਰ ਨੂੰ ਹੋ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਸਮੂਹ ਵਲੰਟੀਅਰਾਂ, ਬਲਾਕ ...
ਭੁਲੱਥ, 5 ਅਕਤੂਬਰ (ਮੇਹਰ ਚੰਦ ਸਿੱਧੂ)-ਦਸੂਹਾ ਤੋਂ ਸੀਨੀਅਰ ਭਾਜਪਾ ਆਗੂ ਬਲਕੀਸ਼ ਰਾਜ ਐਕਸ ਵਾਇਸ ਪ੍ਰੈਜ਼ੀਡੈਂਟ ਦਲਿਤ ਵਿਕਾਸ ਬੋਰਡ ਪੰਜਾਬ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਅੰਦਰ ਆਉਣ ਵਾਲੇ ਭੁਲੱਥ ਵਿਧਾਨ ਸਭਾ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ | ਜਿਸ ਵਿਚ ...
ਭੁਲੱਥ, 5 ਅਕਤੂਬਰ (ਮੇਹਰ ਚੰਦ ਸਿੱਧੂ)-ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਭਗਵਾਨ ਵਾਲਮੀਕ ਮੰਦਰ ਕਮੇਟੀ ਭੁਲੱਥ ਵਲੋਂ ਵਿਸ਼ਾਲ ਸ਼ੋਭਾ ਯਾਤਰਾ 7 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਕੱਢੀ ਜਾਵੇਗੀ | ਇਸ ਸਬੰਧੀ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ...
ਕਪੂਰਥਲਾ, 5 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਆਰ.ਸੀ.ਐਫ. ਨੇੜੇ ਇਕ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੇ ਜਾਣ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜਿਸਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਰਾਹਗੀਰਾਂ ਨੇ ਸਿਵਲ ਹਸਪਤਾਲ ਵਿਖੇ ...
ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਦੀ ਉਚੇਰੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਤੇਗ ਬਹਾਦਰ ਆਈ.ਐੱਮ.ਟੀ. ਦਾਖਾ (ਲੁਧਿ:) ਦੇ ਖੇਡ ਗਰਾਊਾਡਾਂ 'ਚ ਪੀ.ਟੀ.ਯੂ. ਅੰਤਰ ਕਾਲਜ ਫੁੱਟਬਾਲ ਟੂਰਨਾਮੈਂਟ ਦੇ ਆਖਰੀ ਦਿਨ ਮੇਜ਼ਬਾਨ ...
ਕਪੂਰਥਲਾ, 5 ਅਕਤੂਬਰ (ਵਿ.ਪ੍ਰ.)-ਥਾਣਾ ਕੋਤਵਾਲੀ ਪੁਲਿਸ ਨੇ ਇਕ ਵਿਅਕਤੀ ਨੂੰ 30 ਗ੍ਰਾਮ ਹੈਰੋਇਨ ਤੇ 200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ | ਦੱਸਿਆ ਜਾਂਦਾ ਹੈ ਕਿ ਸਬ ਇੰਸਪੈਕਟਰ ਜਤਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਨੇੜੇ ਕਾਂਜਲੀ ...
ਕਪੂਰਥਲਾ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਵਿਚ ਧਰਨੇ ਤੇ ਵਿਖਾਵੇ ਦੀਆਂ ਥਾਵਾਂ ਨਿਰਧਾਰਿਤ ਕਰਨ ਸਬੰਧੀ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਆਪਣੇ ਹੁਕਮਾਂ ਵਿਚ ਕਿਹਾ ਕਿ ...
ਕਪੂਰਥਲਾ, 5 ਅਕਤੂਬਰ (ਵਿ.ਪ੍ਰ.)-ਕੇਂਦਰੀ ਜੇਲ੍ਹ ਕਪੂਰਥਲਾ ਵਿਚ ਬੰਦ ਦੋ ਹਵਾਲਾਤੀਆਂ ਕੋਲੋਂ ਤਲਾਸ਼ੀ ਦੌਰਾਨ ਦੋ ਮੋਬਾਈਲ ਫ਼ੋਨ, ਸਿੰਮ ਤੇ ਬੈਟਰੀ ਬਰਾਮਦ ਕਰਨ ਦੇ ਕਥਿਤ ਦੋਸ਼ ਵਿਚ ਥਾਣਾ ਕੋਤਵਾਲੀ ਪੁਲਿਸ ਨੇ ਦੋ ਹਵਾਲਾਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ...
ਸੁਲਤਾਨਪੁਰ ਲੋਧੀ, 5 ਅਕਤੂਬਰ (ਥਿੰਦ, ਹੈਪੀ)-ਬੀਤੇ ਇਕ ਮਹੀਨੇ ਦੌਰਾਨ ਟਿੱਬਾ ਤੇ ਇਸਦੇ ਆਸ-ਪਾਸ ਪਿੰਡਾਂ ਵਿਚ ਚੋਰਾਂ ਦੇ ਗਿਰੋਹ ਵਲੋਂ ਸੈਂਕੜੇ ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕੀਤੇ ਜਾਣ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ...
ਕਪੂਰਥਲਾ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਕੋਲੋਂ 20 ਗ੍ਰਾਮ ਹੈਰੋਇਨ ਤੇ ਮੋਬਾਈਲ ਫ਼ੋਨ ਬਰਾਮਦ ਕਰਨ ਦੇ ਕਥਿਤ ਦੋਸ਼ ਵਿਚ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ | ਦੱਸਿਆ ਜਾਂਦਾ ਹੈ ਕਿ ਏ.ਐਸ.ਆਈ. ਸੁਖਵਿੰਦਰ ਸਿੰਘ ਪੁਲਿਸ ...
ਫਗਵਾੜਾ, 5 ਅਕਤੂਬਰ (ਹਰਜੋਤ ਸਿੰਘ ਚਾਨਾ)-ਪਿੰਡ ਖਲਵਾੜਾ ਵਿਖੇ ਆਪਣੇ ਭਰਾ ਦੇ ਘਰ ਆਈ ਭੈਣ ਤੇ ਉਸ ਦੀ ਭਤੀਜੀ ਦੀ ਘਰ 'ਚ ਦਾਖ਼ਲ ਹੋ ਕੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ...
ਸੁਲਤਾਨਪੁਰ ਲੋਧੀ, 5 ਅਕਤੂਬਰ (ਥਿੰਦ, ਹੈਪੀ)-ਪਿਛਲੇ ਇਕ ਦਹਾਕੇ ਤੋਂ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਅਤੇ ਪੁੱਡਾ ਪ੍ਰਸ਼ਾਸਨ ਵਲੋਂ ਸਾਰ ਨਾ ਲਏ ਜਾਣ ਤੋਂ ਅੱਕੇ ਹੋਏ ਬੇਬੇ ਨਾਨਕੀ ਅਰਬਨ ਅਸਟੇਟ ਸੁਲਤਾਨਪੁਰ ਲੋਧੀ ਦੇ ਨਿਵਾਸੀਆਂ ਨੇ ਅੱਜ ਦੁਸਹਿਰੇ ਮੌਕੇ ...
-ਅਮਰਜੀਤ ਕੋਮਲ- ਕਪੂਰਥਲਾ, 5 ਅਕਤੂਬਰ-ਪਿਛਲੇ 49 ਵਰਿ੍ਹਆਂ ਤੋਂ ਦਿੱਲੀ ਦੇ ਇਕ ਟਰੱਸਟ ਦੀ ਇਮਾਰਤ ਵਿਚ ਕਿਰਾਏ 'ਤੇ ਚੱਲ ਰਿਹਾ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੰਡੀ (ਕਪੂਰਥਲਾ) ਦੀ ਆਪਣੀ ਇਮਾਰਤ ਬਣਾਉਣ ਦੇ ਮਾਮਲੇ ਨੂੰ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਵਲੋਂ ...
ਕਪੂਰਥਲਾ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਮੀਟਿੰਗ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਤੇ ਬਲਾਕ ਪ੍ਰਧਾਨ ਬਖ਼ਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਗੋਪੀਪੁਰ ਵਿਚ ਹੋਈ ਜਿਸ ਵਿਚ ਤਰਸੇਮ ਸਿੰਘ ...
ਸੁਲਤਾਨਪੁਰ ਲੋਧੀ, 5 ਅਕਤੂਬਰ (ਨਰੇਸ਼ ਹੈਪੀ, ਥਿੰਦ)-ਕਬੱਡੀ ਟੂਰਨਾਮੈਂਟ ਅਤੇ ਪੁਰਾਤਨ ਛਿੰਝ ਮੇਲੇ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਨੌਜਵਾਨ ਪੀੜ੍ਹੀ ਨੰੂ ਨਸ਼ਿਆਂ ਤੋਂ ਦੂਰ ਰੱਖਣ ਵਿਚ ਸਹਾਈ ਹੁੰਦੇ ਹਨ | ਇਹ ਪ੍ਰਗਟਾਵਾ ਪਿੰਡ ਜੱਬੋਵਾਲ ਵਿਖੇ ...
ਫਗਵਾੜਾ, 5 ਅਕਤੂਬਰ (ਹਰਜੋਤ ਸਿੰਘ ਚਾਨਾ)- ਇਥੋਂ ਦੇ ਮਾਡਲ ਟਾਊਨ ਖੇਤਰ ਵਿਚ ਸਥਿਤ ਆਈ.ਟੀ.ਆਈ. ਕਾਲਜ ਵਿਚ ਕੁਝ ਅਣਪਛਾਤੇ ਵਿਅਕਤੀਆਂ ਨੇ ਸ਼ੀਸ਼ੇ ਭੰਨੇ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸਵਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ...
ਸੁਲਤਾਨਪੁਰ ਲੋਧੀ, 5 ਅਕਤੂਬਰ (ਨਰੇਸ਼ ਹੈਪੀ)-ਇਲਾਕੇ ਭਰ 'ਚ ਵਿੱਦਿਆ ਖੇਤਰ ਦੇ ਚਾਨਣ ਮੁਨਾਰੇ ਸਮਝੇ ਜਾਂਦੇ ਮਾਸਟਰ ਨੰਦ ਕਿਸ਼ੋਰ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਕਾ ਬਾਗ ਵਿਖੇ ...
ਨਡਾਲਾ, 5 ਸਤੰਬਰ (ਮਾਨ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਗਾਂਧੀ ਜੈਅੰਤੀ ਨਾਲ ਸਬੰਧਿਤ ਕੌਮੀ ਅਹਿੰਸਾ ਦਿਵਸ ਮਨਾਇਆ | ਇਸ ਮੌਕੇ ਬੱਚਿਆਂ ਦਾ ਕੁਇਜ਼ ਮੁਕਾਬਲਾ, ਪੋਸਟਰ ਮੇਕਿੰਗ ਮੁਕਾਬਲਾ ਤੇ ਹੋਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ | ਸਮਾਗਮ ...
ਸੁਲਤਾਨਪੁਰ ਲੋਧੀ, 5 ਅਕਤੂਬਰ (ਥਿੰਦ, ਹੈਪੀ)-ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਡੀ.ਐਸ.ਪੀ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ 600 ਨਸ਼ੀਲੀਆਂ ਗੋਲੀਆਂ ਸਮੇਤ ਇਕ ਦੋਸ਼ੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਥਾਣਾ ...
ਭੁਲੱਥ, 5 ਅਕਤੂਬਰ (ਮਨਜੀਤ ਸਿੰਘ ਰਤਨ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੱਲ੍ਹ 7 ਅਕਤੂਬਰ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਸਾਹਿਬ ਤੱਕ ਕੱਢੇ ਜਾਣ ਵਾਲੇ ਰੋਸ ਮਾਰਚ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX