ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ)-ਸੁਪਰੀਮ ਕੋਰਟ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਲਏ ਗਏ ਫ਼ੈਸਲੇ ਦੇ ਵਿਰੋਧ 'ਚ 7 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਕੱਢੇ ਜਾ ਰਹੇ ਰੋਸ ਮਾਰਚ 'ਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਮੂਲੀਅਤ ਕਰਨਗੀਆਂ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੱਢੇ ਜਾਣ ਵਾਲੇ ਰੋਸ ਮਾਰਚ ਦੀ ਅਗਵਾਈ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖ਼ੁਦ ਕਰਨਗੇ | ਇਸ ਸਬੰਧੀ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋ੍ਰਮਣੀ ਕਮੇਟੀ ਦੀ ਅਗਵਾਈ 'ਚ ਸ਼ੋ੍ਰਮਣੀ ਅਕਾਲੀ ਦਲ ਅਤੇ ਹੋਰਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ | ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸ਼ੋ੍ਰਮਣੀ ਕਮੇਟੀ ਮੈਂਬਰ, ਸ਼ੋ੍ਰਮਣੀ ਅਕਾਲੀ ਦਲ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਵੱਡੀ ਗਿਣਤੀ ਸੰਗਤਾਂ ਫਗਵਾੜਾ ਤੋਂ ਇਸ ਰੋਸ ਮਾਰਚ 'ਚ ਸ਼ਾਮਿਲ ਹੋਣਗੀਆਂ | ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ 'ਚ ਬਣਾਈ ਜਾਣ ਵਾਲੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਨੂੰ ਦੋ-ਫਾੜ ਕਰਨ ਦੀ ਸਾਜ਼ਿਸ਼ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਖ਼ਿਲਾਫ਼ ਕੋਈ ਵੀ ਫ਼ੈਸਲਾ ਸਿੱਖ ਕੌਮ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਦੋਵੇਂ ਤਖ਼ਤਾਂ ਤੋਂ ਕੱਢੇ ਜਾਣ ਵਾਲੇ ਰੋਸ ਮਾਰਚ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਹਿਲਾ ਕੇ ਰੱਖ ਦੇਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਪੰਮੀ ਭੂੰਗਾ, ਰਵਿੰਦਰਪਾਲ ਸਿੰਘ ਸੂਸ, ਗੁਰਬਖ਼ਸ਼ ਸਿੰਘ ਨਸਰਾਲਾ, ਭੁਪਿੰਦਰ ਸਿੰਘ ਮਹਿੰਦੀਪੁਰ, ਜਗਪਾਲ ਸਿੰਘ ਖੱਬਲਾਂ, ਚਰਨਜੀਤ ਸਿੰਘ ਰੂਬੀ, ਜਗਜੀਤ ਕੌਰ, ਕੁਲਦੀਪ ਸਿੰਘ ਢੱਡੇ, ਅਵਤਾਰ ਸਿੰਘ ਕਾਲੂਵਾਹਰ, ਹਰਪ੍ਰੀਤ ਸਿੰਘ ਮਿੱਠੇਵਾਲ (ਸਾਰੇ ਸਰਕਲ ਪ੍ਰਧਾਨ ਅਕਾਲੀ ਦਲ), ਨੰਬਰਦਾਰ ਤੀਰਥ ਸਿੰਘ, ਬਲਵਿੰਦਰ ਸਿੰਘ ਕਾਂਟੀਆ, ਲਵਪ੍ਰੀਤ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਪ੍ਰਗਟ ਸਿੰਘ ਭੂੰਗਾ, ਇੰਦਰਜੀਤ ਸਿੰਘ ਸੀਕਰੀ, ਮੁਖ਼ਤਿਆਰ ਸਿੰਘ ਢੱਡੇ ਆਦਿ ਸਮੇਤ ਸੰਗਤਾਂ ਹਾਜ਼ਰ ਸਨ |
ਦਸੂਹਾ, 6 ਅਕਤੂਬਰ (ਕੌਸ਼ਲ)- ਦਾਣਾ ਮੰਡੀ ਦਸੂਹਾ ਵਿਖੇ ਫੂਡ ਐਂਡ ਸਿਵਲ ਸਪਲਾਈ ਵਜ਼ੀਰ ਲਾਲ ਚੰਦ ਕਟਾਰੂਚੱਕ ਵਿਸ਼ੇਸ਼ ਤੌਰ 'ਤੇ ਜਾਇਜ਼ਾ ਲੈਣ ਲਈ ਪਹੁੰਚੇ | ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ | ਇਸ ਮੌਕੇ ...
ਹੁਸ਼ਿਆਰਪੁਰ, 6 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਮੱਛੀ ਪਾਲਕ ਵਿਕਾਸ ਏਜੰਸੀ ਹੁਸ਼ਿਆਰਪੁਰ ਦੇ ਮੱਛੀ ਪ੍ਰਸਾਰ ਅਫ਼ਸਰ ਰੋਹਿਤ ਬਾਂਸਲ ਨੇ ਦੱਸਿਆ ਕਿ ਵਿਭਾਗ ਵਲੋਂ ਪੰਜ ਰੋਜ਼ਾ ਮੱਛੀ ਪਾਲਣ ਟਰੇਨਿੰਗ ਕੈਂਪ 10 ਤੋਂ 14 ਅਕਤੂਬਰ ਤੱਕ ਸਰਕਾਰੀ ਮੱਛੀ ਪੂੰਗ ਫਾਰਮ ਹਰਿਆਣਾ ...
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸੰਦੀਪ ਹੰਸ ਨੇ ਆਮ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ 7 ਅਕਤੂਬਰ ਨੂੰ ਜ਼ਿਲ੍ਹਾ ...
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪਰਾਲੀ ਸਾੜਨ ਨੂੰ ਰੋਕਣ ਲਈ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਨਵੇਂ ਤਰੀਕਿਆਂ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿਚ 81 ਕਲੱਸਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ | ਇਹ ਜਾਣਕਾਰੀ ਇਸ ...
ਹਰਿਆਣਾ, 6 ਅਕਤੂਬਰ (ਹਰਮੇਲ ਸਿੰਘ ਖੱਖ)-ਅੱਜ ਸਵੇਰੇ ਲੱਕੜ ਮੰਡੀ ਨੌਸ਼ਹਿਰਾ ਵਿਖੇ ਪਨਗ੍ਰੇਨ ਏਜੰਸੀ 'ਚ ਆਟਾ-ਦਾਲ ਸਕੀਮ ਲਈ ਵੰਡੀ ਜਾਣ ਵਾਲੀ ਕਣਕ ਦੀਆਂ ਬੋਰੀਆਂ 'ਚੋਂ ਕਣਕ ਦਾ ਘਪਲਾ ਕੀਤੇ ਦਾ ਸਮਾਚਾਰ ਮਿਲਿਆ ਹੈ, ਜਿਸ ਦੇ ਸਬੰਧ 'ਚ ਡਾ: ਰਵਜੋਤ ਸਿੰਘ ਵਿਧਾਇਕ ਨੇ ਅੱਜ ...
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਮੁਹਾਜ਼ 'ਤੇ ਫ਼ੇਲ੍ਹ ਸਾਬਿਤ ਹੋਈ ਹੈ ਅਤੇ ਸੂਬਾ ਵਾਸੀ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਚੋਣਾਂ ਤੋਂ ਪਹਿਲਾਂ 'ਆਪ' ਦੇ ਦਿਗਜ਼ ਆਗੂਆਂ ਨੇ ...
ਮੁਕੇਰੀਆਂ, 6 ਅਕਤੂਬਰ (ਰਾਮਗੜ੍ਹੀਆ)- ਮੁਕੇਰੀਆਂ ਵਿਖੇ ਸਮੂਹ ਕਾਂਗਰਸੀ ਕੌਂਸਲਰਾਂ ਅਤੇ ਸਰਪੰਚਾਂ ਦੀ ਇਕ ਮੀਟਿੰਗ ਤਰਸੇਮ ਮਿਨਹਾਸ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸ੍ਰੀ ਤਰਸੇਮ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸੀ ...
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਸਤੀ ਦਾਸ ਜੀ ਅਤੇ ਸ਼ਹੀਦ ਭਾਈ ਦਿਆਲਾ ਜੀ ਨੂੰ ਸਮਰਪਿਤ 32ਵੇਂ ਅੰਤਰਰਾਸ਼ਟਰੀ ਮਹਾਨ ਕੀਰਤਨ ...
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ)-ਅਰਜਨਾ ਐਵਾਰਡੀ ਫੁੱਟਬਾਲਰ ਸ: ਗੁਰਦੇਵ ਸਿੰਘ ਗਿੱਲ ਦੇ ਛੋਟੇ ਭਰਾ ਇੰਸਪੈਕਟਰ ਦਰਸ਼ਨ ਸਿੰਘ ਗਿੱਲ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਪਿੰਡ ਖੈਰੜ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ | ...
ਦਸੂਹਾ, 6 ਅਕਤੂਬਰ (ਕੌਸ਼ਲ)- ਵਾਸਲ ਐਜੂਕੇਸ਼ਨਲ ਗਰੁੱਪ ਵਲੋਂ ਚਲਾਏ ਜਾ ਰਹੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਬੱਚਿਆਂ ਨੂੰ ਨਾ ਸਿਰਫ਼ ਆਧੁਨਿਕ ਯੁੱਗ ਤੋਂ ਜਾਣੰੂ ਕਰਵਾਇਆ ਜਾਂਦਾ ਹੈ ਸਗੋਂ ਉਨ੍ਹਾਂ ਨੂੰ ਪੁਰਾਤਨ ਇਤਿਹਾਸ, ਸਭਿਅਤਾ ਅਤੇ ਸਭਿਆਚਾਰ ਤੋਂ ...
ਮੁਕੇਰੀਆਂ, 6 ਅਕਤੂਬਰ (ਰਾਮਗੜ੍ਹੀਆ)-ਕਾਲਜ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇਤਿਹਾਸ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਵਿਦਿਆਰਥੀਆਂ ਨੇ ਕਾਲਜ ਵਿਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਇੱਕ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਜਿਸ ਵਿਚ ਇਤਿਹਾਸ ਐਸੋਸੀਏਸ਼ਨ ਦਾ ...
ਹੁਸ਼ਿਆਰਪੁਰ, 6 ਅਕਤੂਬਰ (ਹਰਪ੍ਰੀਤ ਕੌਰ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਸਰਕਾਰੀ ਕਾਲਜ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕੈਂਪਸ ਵਲੋਂ ਕਰਵਾਏ ਜਾ ਰਹੇ ਮਾਸਟਰ ਆਫ਼ ਸਾਇੰਸ ਇਨ (ਆਈ.ਟੀ) ਦੇ ਚੌਥੇ ਸਮੈਸਟਰ ਦਾ ਨਤੀਜਾ ਸੌ ਫੀਸਦੀ ...
ਮੁਕੇਰੀਆਂ, 6 ਅਕਤੂਬਰ (ਰਾਮਗੜ੍ਹੀਆ)-ਭਗਵਾਨ ਵਾਲਮੀਕਿ ਜੈਅੰਤੀ ਸਬੰਧੀ ਸਮਾਗਮ ਮੁਕੇਰੀਆਂ ਵਿਖੇ 9 ਅਕਤੂਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਰਡ 6 ਤੋਂ ਕੌਂਸਲਰ ਵਿਨੋਦ ਕੁਮਾਰ ਲਾਡੀ ਨੇ ...
ਹੁਸ਼ਿਆਰਪੁਰ, 6 ਅਕਤੂਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਕਿਸਾਨਾਂ ਨੂੰ ਤਿਲਾਂ ਦੀ ਸਫਲ ਕਾਸ਼ਤ ਕਰਨ ਸਬੰਧੀ ਪ੍ਰੇਰਿਤ ਕਰਨ ਲਈ ਅਤੇ ਉਨ੍ਹਾਂ ਸਬੰਧੀ ਲਗਾਈਆਂ ਖੇਤ ਪ੍ਰਦਰਸ਼ਨੀਆਂ ਦੀ ਕਾਰਗੁਜ਼ਾਰੀ ਦਰਸਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ...
ਰਾਮਗੜ੍ਹ ਸੀਕਰੀ, 6 ਅਕਤੂਬਰ (ਕਟੋਚ)- ਅੰਗਰੇਜ਼ੀ ਵਿਸ਼ੇ ਦੇ ਵਿੱਦਿਅਕ ਮੁਕਾਬਲੇ ਆਉਣ ਵਾਲੀ 14 ਅਕਤੂਬਰ ਨੂੰ ਸ਼ੁਰੂ ਹੋਣਗੇ | ਇਹ ਜਾਣਕਾਰੀ ਦਿੰਦੇ ਹੋਏ ਬਲਾਕ ਬੀ.ਐਮ. ਦਵਿੰਦਰ ਸਿੰਘ ਸਹੋਤਾ ਨੇ ਦਿੰਦੇ ਹੋਏ ਦੱਸਿਆ ਕਿ ਸ਼ੋਅ ਐਂਡ ਟੈਲ ਗਤੀਵਿਧੀ ਅਧੀਨ ਕਰਵਾਏ ਜਾਣ ...
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਕਾਇਆ-ਕਲਪ ਕੀਤੀ ਜਾਵੇਗੀ | ਸ਼ਹਿਰ ਦੇ ਵਾਰਡ ਨੰਬਰ 6 ਦੀਆਂ ਵੱਖ-ਵੱਖ ਗਲੀਆਂ 'ਤੇ 7.58 ਲੱਖ ਰੁਪਏ ਲਾਗਤ ਨਾਲ ਲੁਕ ...
ਕੋਟਫ਼ਤੂਹੀ, 6 ਅਕਤੂਬਰ (ਅਟਵਾਲ)-ਪਿੰਡ ਬਿੰਜੋਂ 'ਚ ਮਾਂ ਭਗਵਤੀ ਸੀਤਲਾ ਮੰਦਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਤਰਸੇਮ ਸਿੰਘ ਮਿਨਹਾਸ ਦੀ ਸਰਪ੍ਰਸਤੀ ਹੇਠ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ, ਇਸ ਮੌਕੇ ਪੂਜਾ ਅਰਚਨਾ ...
ਪੱਸੀ ਕੰਢੀ, 6 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)- ਬਾਬਾ ਰਾਮਜੀ ਸੂਫ਼ੀ ਲੇਖਕ ਅਤੇ ਗੱਦੀਨਸ਼ੀਨ ਦਰਬਾਰ ਸ਼੍ਰੀ ਬਾਲਾ ਜੀ ਬਹਾਟੀਵਾਲ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਅਸ਼ਟਮੀ ਦੀ ਪਾਵਨ ਰਾਤ ਮਾਤਾ ਵੈਸ਼ਨੋ ਦੇਵੀ ਜੀ ਦਾ ਜਾਗਰਣ ਕਰਵਾਇਆ ਗਿਆ ਜਿਸ ਵਿਚ ਗਾਇਕ ਨਰਾਇਣ ...
ਗੜ੍ਹਸ਼ੰਕਰ, 6 ਅਕਤੂਬਰ (ਧਾਲੀਵਾਲ)-ਪਾਵਰਕਾਮ ਦੇ ਸੇਵਾ-ਮੁਕਤ ਮੁਲਾਜ਼ਮਾਂ ਦੀ ਪੈਨਸ਼ਨਰ ਐਸੋਸੀਏਸ਼ਨ ਵਲੋਂ ਕਸ਼ਮੀਰੀ ਲਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਸਟੇਜ ਦੀ ਕਾਰਵਾਈ ਮੰਡਲ ਸਕੱਤਰ ਜਗਦੀਸ਼ ਚੰਦਰ ਵਲੋਂ ਚਲਾਈ ਗਈ | ਮੀਟਿੰਗ ਦੌਰਾਨ ...
ਹੁਸ਼ਿਆਰਪੁਰ, 6 ਅਕਤੂਬਰ (ਹਰਪ੍ਰੀਤ ਕੌਰ)-ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਬੁਲਾਰੇ ਰਮਨ ਕਪੂਰ ਨੇ ਭਾਰਤ ਦੀ ਨਾਮਵਰ ਆਨਲਾਈਨ ਕੰਪਨੀ ਨੈਟਮੇਡ ਦੇ ਬਠਿੰਡਾ-ਮਾਨਸਾ ਰੋਡ 'ਤੇ ਸਥਿਤ ਸਟੋਰ 'ਤੇ ਡਰੱਗ ਤੇ ਪੁਲਿਸ ਵਿਭਾਗ ਦੁਆਰਾ ਛਾਪੇਮਾਰੀ ਕਰ ਕੇ ਵੱਡੀ ਮਾਤਰਾ 'ਚ ...
ਹੁਸ਼ਿਆਰਪੁਰ, 6 ਅਕਤੂਬਰ (ਸ.ਰ.)-ਕਸ਼ਯਪ ਰਾਜਪੂਤ ਭਾਈਚਾਰੇ ਦੇ ਟਾਕ ਜਠੇਰਿਆ ਦਾ ਸਾਲਾਨਾ ਮੇਲਾ ਸ਼ਾਮਚੁਰਾਸੀ ਨੇੜੇ ਪਿੰਡ ਜੰਡੀ ਵਿਖੇ ਅਸਥਾਨ ਬਾਬਾ ਬੀਰ ਮੱਲ ਟਾਕ ਵਿਖੇ 9 ਅਕਤੂਬਰ ਦਿਨ ਐਤਵਾਰ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...
ਮੁਕੇਰੀਆਂ, 6 ਅਕਤੂਬਰ (ਰਾਮਗੜ੍ਹੀਆ)- ਮੁਕੇਰੀਆਂ ਤਲਵਾੜਾ ਰੋਡ 'ਤੇ ਮੁਕੇਰੀਆਂ ਦੇ ਆਰੀਆ ਸਕੂਲ ਦੇ ਨਜ਼ਦੀਕ ਇੱਕ ਸਕੂਲ ਬੱਸ ਅਤੇ ਇੱਕ ਪ੍ਰਾਈਵੇਟ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਸਕੂਲ ...
ਅੱਡਾ ਸਰਾਂ, 6 ਅਕਤੂਬਰ (ਮਸੀਤੀ)-ਪ੍ਰਮੁੱਖ ਸਿੱਖਿਆ ਸੰਸਥਾ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੁਸਾਇਟੀ ਬੋਕਾਰੋ (ਝਾਰਖੰਡ) ਵਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਨੋਵਾਲ ਵੈਦ ਦੇ ਦੋ ਖਿਡਾਰੀ ਸੂਬਾ ਪੱਧਰੀ ਵਾਲੀਬਾਲ ਮੁਕਾਬਲਿਆਂ ਵਿਚ ਭਾਗ ...
ਟਾਂਡਾ ਉੜਮੁੜ, 6 ਅਕਤੂਬਰ (ਦੀਪਕ ਬਹਿਲ)- ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇ ਮੁੱਖ ਆਕਰਸ਼ਨ ਵਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਆਲੌਕਿਕ ਨਗਰ ਕੀਰਤਨ 8 ਅਕਤੂਬਰ ਨੂੰ ਪੂਰੇ ਸਿੱਖੀ ਜਾਹੋ ਜਲਾਲ ਨਾਲ ਸਵੇਰੇ 10 ਵਜੇ ਡੇਰਾ ਬਾਬਾ ਬਲਵੰਤ ਸਿੰਘ ਟਾਂਡਾ ਤੋਂ ਆਰੰਭ ...
ਕੋਟਫ਼ਤੂਹੀ, 6 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਨਡਾਲੋਂ ਵਿਖੇ ਬੀਤੇ ਦਿਨ ਦੋ ਮੋਟਰਸਾਈਕਲ ਸਵਾਰ ਅੱਧੀ ਦਰਜਨ ਦੇ ਕਰੀਬ ਨਕਾਬਪੋਸ਼ਾਂ ਨੇ ਮਠਿਆਈ ਦੀ ਦੁਕਾਨ ਦੀ ਭੰਨ੍ਹਤੋੜ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਪਰਮਾਰ ਸਵੀਟ ਸ਼ਾਪ ਦੇ ਮਾਲਕ ਡੀ. ਐੱਸ. ਪੀ. ਤਰਸੇਮ ...
ਨਸਰਾਲਾ, 6 ਅਕਤੂਬਰ (ਸਤਵੰਤ ਸਿੰਘ ਥਿਆੜਾ)-ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀਆਂ ਸਮੱਸਿਆ ਜੋ ਪਿਛਲੀਆਂ ਸਰਕਾਰਾਂ ਵਲੋਂ ਹੱਲ ਨਹੀਂ ਹੋਈਆਂ, ਉਨ੍ਹਾਂ ਨੂੰ ਸਾਡੀ ਸਰਕਾਰ ਵਲੋਂ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਤੇ ਸੂਬੇ ਦਾ ਗਰੀਬ, ਕਿਸਾਨ, ਮਜ਼ਦੂਰ ਤੇ ...
ਹਾਜੀਪੁਰ, 6 ਅਕਤੂਬਰ (ਜੋਗਿੰਦਰ ਸਿੰਘ)- ਝੋਨੇ ਦੀ ਖਰਦੀ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸਾਰੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹਨ, ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਿਆ ਜਾਵੇਗਾ ਅਤੇ ਖ਼ਰੀਦ ਨੂੰ ਲੈ ਕੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ...
ਉਸਮਾਨਪੁਰ, 6 ਅਕਤੂਬਰ (ਮਝੂਰ)- ਉੱਘੇ ਸਮਾਜ ਸੇਵਕ, ਦਾਨੀ ਸੱਜਣ ਅਤੇ ਸਫਲ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਯੂ.ਐੱਸ. (ਸ਼ਿਆਟਲ) ਵਲੋਂ ਦੁਸਹਿਰੇ ਦੇ ਮੌਕੇ ਇਲਾਕੇ ਦੇ ਲੋੜਵੰਦਾਂ ਲਈ ਚਲਾਈ ਗਈ ਪੈਨਸ਼ਨ ਸਕੀਮ ਤਹਿਤ 15 ਲੋੜਵੰਦ ਨੂੰ ਹਜ਼ਾਰ-ਹਜ਼ਾਰ ਰੁਪਏ ਦੀ ਰਾਸ਼ੀ ...
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ)-ਬਿਜਲੀ ਵਿਭਾਗ 'ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਵਲੋਂ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਤੋਂ ਸਥਾਨਕ ਬੱਸ ਸਟੈਂਡ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ, ਜਿੱਥੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ...
ਟਾਂਡਾ ਉੜਮੁੜ, 6 ਅਕਤੂਬਰ (ਭਗਵਾਨ ਸਿੰਘ ਸੈਣੀ)- ਅੱਜ ਫੂਡ ਐਂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਨੇ ਟਾਂਡਾ ਦਾਣਾ ਮੰਡੀ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਆੜ੍ਹਤੀਆਂ ਕਿਸਾਨਾਂ ਦੀ ਝੋਨੇ ਦੀ ਖਰੀਦ ਸਬੰਧੀ ਆ ਰਹੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ...
ਚੌਲਾਂਗ-ਚੌਲਾਂਗ ਖੇਤਰ ਵਿਚ ਪਿਛਲੀ ਕਾਂਗਰਸ ਸਰਕਾਰ ਵਲੋਂ ਆਰਥਿਕ ਵਿਕਾਸ ਦੇ ਰੱਖੇ ਨੀਂਹ-ਪੱਥਰ ਖੰਡਰ ਬਣ ਰਹੇ ਹਨ | ਹਰੇਕ ਖੇਤਰ ਦੇ ਵਿਕਾਸ ਵਿਚ ਸੜਕਾਂ ਆਰਥਿਕ ਵਿਕਾਸ ਦੇ ਧੁਰੇ ਦਾ ਕੰਮ ਕਰਦੀਆਂ ਹਨ ਪਰ ਚੌਲਾਂਗ ਖੇਤਰ ਦੀਆ ਸੜਕਾਂ ਦੀ ਮਾੜੀ ਹਾਲਾਤ ਕਿਸੇ ਕੋਲੋਂ ...
ਗੜ੍ਹਸ਼ੰਕਰ, 6 ਅਕਤੂਬਰ (ਧਾਲੀਵਾਲ)-ਇਲਾਕਾ ਬੀਤ ਦੇ ਪਿੰਡ ਮਹਿੰਦਵਾਣੀ ਵਿਖੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਲੋਂ ਸਾਬਣ ਫ਼ੈਕਟਰੀ ਦੇ ਪ੍ਰਦੂਸ਼ਣ ਅਤੇ ਭਾਰੀ ਵਾਹਨਾਂ/ਟਿੱਪਰਾਂ ਦੇ ਖ਼ਿਲਾਫ਼ ਲਗਾਏ ਗਏ ਪੱਕੇ ਮੋਰਚੇ ਦੀ ...
ਮੁਕੇਰੀਆਂ, 6 ਅਕਤੂਬਰ (ਰਾਮਗੜ੍ਹੀਆ)- ਸ੍ਰੀ ਰਾਮ ਲੀਲ੍ਹਾ ਕਲੱਬ ਪਿੰਡ ਅਬਦੁੱਲਾਪੁਰ ਵਲੋਂ ਦੁਸਹਿਰੇ ਦੇ ਸ਼ੁੱਭ ਮੌਕੇ 'ਤੇ ਪਿੰਡ ਵਿਖੇ 95 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗ ਵਿਅਕਤੀਆਂ ਦਾ ਵਿਸ਼ੇਸ਼ ਸਨਮਾਨ ਕਰ ਕੇ ਇਕ ਅਨੋਖੀ ਪਹਿਲ ਕੀਤੀ ਗਈ | ਦੁਸਹਿਰੇ ਦਾ ਤਿਉਹਾਰ ...
ਟਾਂਡਾ ਉੜਮੁੜ, 6 ਅਕਤੂਬਰ (ਭਗਵਾਨ ਸਿੰਘ ਸੈਣੀ)-ਹਲਕਾ ਉੜਮੁੜ ਟਾਂਡਾ ਨਾਲ ਲੱਗਦੇ ਹਰਸੀ ਪਿੰਡ ਦੇ ਅਮਰੀਕਾ ਰਹਿੰਦੇ ਚਾਰ ਜੀਆਂ ਦੇ ਦਰਿੰਦਗੀ ਭਰੇ ਕੀਤੇ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਹਲਕਾ ...
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁੱਲ 70 ਖ਼ਰੀਦ ਕੇਂਦਰਾਂ ਵਿਚੋਂ 53 ਖ਼ਰੀਦ ਕੇਂਦਰਾਂ ਵਿਚ ਹੁਣ ਤੱਕ ਝੋਨੇ ਦੀ ਆਮਦ ਅਤੇ 45 ਖ਼ਰੀਦ ਕੇਂਦਰਾਂ ਵਿਚ ਖ਼ਰੀਦ ਸ਼ੁਰੂ ਹੋ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ...
ਹੁਸ਼ਿਆਰਪੁਰ, 6 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਅਤੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਜਿਨ੍ਹਾਂ 'ਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੇਮਾ ਸ਼ਰਮਾ, ਸੈਕਟਰੀ ਸ਼੍ਰੀਗੋਪਾਲ ਸ਼ਰਮਾ, ਕੈਸ਼ੀਅਰ ਨੈਸ਼ਨਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX