ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਮਨਪ੍ਰੀਤ ਸਿੰਘ)-ਆੜ੍ਹਤੀ ਐਸੋਸੀਏਸ਼ਨ ਸਰਹਿੰਦ ਤੇ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਸੂਬਾ ਸਰਕਾਰ ਦੇ ਫ਼ਰਮਾਨ ਪ੍ਰਤੀ ਏਕੜ 24 ਕੁਇੰਟਲ ਝੋਨੇ ਦੀ ਖ਼ਰੀਦ ਦੇ ਖ਼ਿਲਾਫ਼ ਮਾਰਕੀਟ ਕਮੇਟੀ ਸਰਹਿੰਦ ਵਿਖੇ ਧਰਨਾ ਲਗਾ ਰੋਸ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਗਈ ਕਿ ਸੂਬਾ ਸਰਕਾਰ ਪਹਿਲਾਂ ਦੀ ਤਰ੍ਹਾਂ ਹੀ ਝੋਨੇ ਦੀ ਖ਼ਰੀਦ ਕਰੇ | ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਜਾਰਾ, ਸਰਹਿੰਦ ਅਨਾਜ ਮੰਡੀ ਪ੍ਰਧਾਨ ਰਾਜਵੀਰ ਸਿੰਘ ਰਾਜਾ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ, ਸਕੱਤਰ ਨਿਰਮਲ ਸਿੰਘ ਮਾਵੀ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਸੰਧੂ ਤੇ ਪ੍ਰਧਾਨ ਸੁਰਜੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਸੂਬਾ ਸਰਕਾਰ ਦੁਆਰਾ ਲੈਂਡ ਮੈਪਿੰਗ ਨੂੰ ਲੈ ਕੇ ਕਿਸਾਨਾਂ ਦੀ ਫ਼ਸਲ ਖ਼ਰੀਦਣ ਦੇ ਨਿਰਦੇਸ਼ ਅਨੁਸਾਰ ਆੜ੍ਹਤੀ ਸਿਰਫ਼ 24 ਕੁਇੰਟਲ ਝੋਨੇ ਦੀ ਖ਼ਰੀਦ ਕਰ ਸਕਦੇ ਹਨ, ਨੂੰ ਲੈ ਕੇ ਸੂਬੇ ਦੇ ਆੜ੍ਹਤੀਆਂ 'ਚ ਰੋਸ ਦੀ ਲਹਿਰ ਹੈ ਤੇ ਆੜ੍ਹਤੀ ਐਸੋਸੀਏਸ਼ਨ ਦੇ ਸੱਦੇ 'ਤੇ ਆੜ੍ਹਤੀਆਂ ਵਲੋਂ ਝੋਨੇ ਦੀ ਖ਼ਰੀਦ ਬੰਦ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਕਈ ਥਾਵਾਂ 'ਤੇ ਝੋਨੇ ਦੀ ਫ਼ਸਲ ਵਧੀਆ ਹੋਈ ਹੈ ਤੇ ਪ੍ਰਤੀ ਏਕੜ 30, 32 ਤੇ 34 ਕੁਇੰਟਲ ਝੋਨਾ ਨਿਕਲ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਵਾਧੂ ਫ਼ਸਲ ਕਿਥੇ ਰੱਖਣਗੇ | ਇਸ ਮੌਕੇ ਉਨ੍ਹਾਂ ਆਨਲਾਈਨ ਗੇਟ ਪਾਸ ਕੱਟਣ ਸੰਬੰਧੀ ਵੀ ਰੋਸ ਜ਼ਾਹਿਰ ਕੀਤਾ | ਇਸ ਮੌਕੇ ਮੰਡੀ ਅਧਿਕਾਰੀਆਂ ਨੂੰ ਇਕ ਲਿਖਤੀ ਪੱਤਰ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਆਉਣ ਤੇ ਆੜ੍ਹਤੀਆਂ ਵਲੋਂ ਧਰਨਾ ਚੁੱਕਿਆ ਗਿਆ, ਜਿਸ ਵਿਚ ਝੋਨੇ ਦੀ ਖ਼ਰੀਦ ਪ੍ਰਤੀ 37 ਕੁਇੰਟਲ ਕਰਨ ਦੇ ਨਿਰਦੇਸ਼ ਦਿੱਤੇ ਗਏ, ਜਿਸ 'ਤੇ ਆੜ੍ਹਤੀਆਂ ਨੇ ਖ਼ੁਸ਼ੀ ਜ਼ਾਹਿਰ ਕੀਤੀ | ਇਸ ਮੌਕੇ ਕੁਲਵੰਤ ਸਿੰਘ ਬਧੌਛੀ, ਇੰਦਰਜੀਤ ਸਿੰਘ ਸੰਧੂ, ਮਨੋਜ ਬਿੱਥਰ, ਵਿਜੈ ਵਰਮਾ, ਵਿਨੋਦ ਕੁਮਾਰ, ਬਿੱਪਨ ਬਿੱਥਰ, ਤਰਲੋਕ ਸਿੰਘ ਬਾਜਵਾ, ਮਜ਼ੀਦ ਖਾਨ, ਮੱਖਣ ਗੁਰਧਨਪੁਰ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ ਹਰਬੰਸਪੁਰਾ, ਭਿੰਦਰ ਹਰਬੰਸਪੁਰਾ, ਜਤਿੰਦਰ ਘੁੱਕ, ਪਰਮਿੰਦਰ ਮਾਂਗਟ, ਸੁਸ਼ੀਲ ਕੁਮਾਰ, ਸੁਰਮੁੱਖ ਸਿੰਘ ਬੈਦਵਾਨ ਵੀ ਹਾਜ਼ਰ ਸਨ |
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਪੱਧਰੀ 2 ਦਿਨਾ ਟੀਚਰ ਫੈਸਟ ਜੋ ਡਾਈਟ.ਫਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਸ਼ੀਲ ਨਾਥ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ...
ਖਮਾਣੋਂ, 6 ਅਕਤੂਬਰ (ਜੋਗਿੰਦਰ ਪਾਲ)-ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਵਿਖੇ ਵਿਰਸਾ ਸੰਭਾਲ ਗਤਕਾ ਕੱਪ ਕਰਵਾਇਆ ਗਿਆ, ਜਿਸ 'ਚ 6 ਨਾਮਵਰ ਟੀਮਾਂ ਨੇ ਭਾਗ ਲਿਆ | ਮੁਕਾਬਲਿਆਂ ਦਾ ਉਦਘਾਟਨ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ (ਮੈਂਬਰ ਰਾਜ ਸਭਾ) ਵਲੋਂ ਕੀਤਾ ਗਿਆ ਤੇ ...
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਬਲਜਿੰਦਰ ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਇਕਾਈ ਦੀ ਮਹੀਨਾਵਾਰ ਮੀਟਿੰਗ ਸੇਵਾ ਮੁਕਤ ਇੰਸਪੈਕਟਰ ਸਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਵਿਖੇ ਹੋਈ | ਜਿਸ ...
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਚੱਲਦਿਆਂ ਹੀ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੁਆਰਾ ਸਰਹਿੰਦ ...
ਬਸੀ ਪਠਾਣਾਂ, 6 ਅਕਤੂਬਰ (ਰਵਿੰਦਰ ਮੌਦਗਿਲ)-ਮਹਾਵੀਰ ਬਜਰੰਗੀ ਵੈੱਲਫੇਅਰ ਕਲੱਬ ਵਲੋਂ ਬਸੀ ਪਠਾਣਾਂ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ 'ਚ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਉਨ੍ਹਾਂ ਕਲੱਬ ਦੇ ਅਹੁਦੇਦਾਰ ...
ਮੰਡੀ ਗੋਬਿੰਦਗੜ੍ਹ, 6 ਅਕਤੂਬਰ (ਬਲਜਿੰਦਰ ਸਿੰਘ)-ਮੰਡੀ ਗੋਬਿੰਦਗੜ੍ਹ ਵਿਚ ਪਿਛਲੇ ਕਈ ਦਿਨਾਂ ਤੋਂ ਸ੍ਰੀ ਸ਼ਿਆਮ ਨਿਸ਼ਾਨ ਯਾਤਰਾ ਸੇਵਾ ਸੰਘ ਵਲੋਂ ਸਥਾਨਕ ਰੇਲਵੇ ਫਾਟਕਾਂ ਦੇ ਨਜ਼ਦੀਕ ਕਰਵਾਈ ਜਾ ਰਹੀ ਰਾਮ-ਲੀਲ੍ਹਾ ਬੀਤੀ ਰਾਤ ਸ੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ...
ਸੰਘੋਲ, 6 ਅਕਤੂਬਰ (ਗੁਰਨਾਮ ਸਿੰਘ ਚੀਨਾ)-ਬੀਤੇ ਦਿਨੀਂ ਗੁਰਦੁਆਰਾ ਸਾਹਿਬ ਸੰਤ ਅਸਥਾਨ ਬਾਬਾ ਕਰਤਾਰ ਸਿੰਘ ਜੀ ਭੈਰੋਮਾਜਰਾ ਪਿੰਡ ਸੁਹਾਵੀ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਬਾਬਾ ਸਤਬੀਰ ਸਿੰਘ ਨੇ ਦੱਸਿਆ ਸ੍ਰੀ ...
ਅਮਲੋਹ, 6 ਅਕਤੂਬਰ (ਕੇਵਲ ਸਿੰਘ)-ਦੀ ਲੈਂਡ ਮਾਰਗੇਜ ਬੈਂਕ ਦੇ ਮੁਲਾਜ਼ਮਾਂ ਵਲੋਂ ਮੰਗਾਂ ਸੰਬੰਧੀ ਲਗਾਤਾਰ ਤਿੰਨ ਦਿਨ ਤੋਂ ਕਲਮ ਛੋੜ ਹੜਤਾਲ ਜਾਰੀ ਹੈ | ਇਸ ਮੌਕੇ ਲੈਂਡ ਮਾਰਗੇਜ ਬੈਂਕ ਅਮਲੋਹ ਦੇ ਮੁਲਾਜ਼ਮਾਂ ਨੇ ਹੜਤਾਲ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ...
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਪਰਨੀਤ ਸ਼ੇਰਗਿੱਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ( 2 ਆਫ਼ 1974) ਦੀ ਧਾਰਾ 144 ਅਧੀਨ ਦੂਜੇ ਰਾਜਾਂ ਤੋਂ ਝੋਨੇ ਜਾਂ ਚੌਲਾਂ ਦੇ ਆਉਣ ਵਾਲੇ ਉਨ੍ਹਾਂ ਟਰੱਕਾਂ ਜਿਨ੍ਹਾਂ ਦੇ ਬਿੱਲ/ਬਿਲਟੀਆਂ ਨਕਲੀ ...
ਖਮਾਣੋਂ, 6 ਅਕਤੂਬਰ (ਮਨਮੋਹਨ ਸਿੰਘ ਕਲੇਰ)-ਖੇੜੀ ਨੌਧ ਸਿੰਘ ਪੁਲਿਸ ਨੇ ਇਕ ਵਿਆਹੁਤਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੀ ਕੁੱਟਮਾਰ ਕਰਨ ਤੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਕਥਿਤ ਦੋਸ਼ ਉਸ ਦੇ ਪਤੀ ਤੇ ਸੱਸ ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਹੈ | ਜਾਣਕਾਰੀ ਮੁਤਾਬਿਕ ...
ਬਸੀ ਪਠਾਣਾਂ, 6 ਅਕਤੂਬਰ (ਰਵਿੰਦਰ ਮੌਦਗਿਲ)-ਘੱਟ ਗਿਣਤੀ ਤੇ ਦਲਿਤ ਦਲ ਪੰਜਾਬ ਦੀ ਅਹਿਮ ਮੀਟਿੰਗ 8 ਅਕਤੂਬਰ ਨੂੰ ਸਵੇਰੇ 10 ਵਜੇ ਮੁੱਖ ਮਾਰਗ ਬਸੀ ਪਠਾਣਾਂ 'ਤੇ ਸਥਿਤ ਜਥੇਬੰਦੀ ਦੇ ਦਫ਼ਤਰ ਵਿਖੇ ਬੁਲਾਈ ਗਈ ਹੈ, ਜਿਸ 'ਚ ਘੱਟ ਗਿਣਤੀਆਂ ਤੇ ਐਸ. ਸੀ./ਬੀ. ਸੀ. ਵਰਗ ਦੀਆਂ ...
ਖਮਾਣੋਂ, 6 ਅਕਤੂਬਰ (ਜੋਗਿੰਦਰ ਪਾਲ)-75 ਸਾਲਾਂ ਦੀ ਰਾਜਨੀਤੀ ਨੂੰ ਬਦਲਣ ਲਈ 'ਆਪ' ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਖ਼ਾਸਕਰ ਨੌਜਵਾਨ ਵਰਗ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਹੋਏ ਤੇ 'ਆਪ' ਸਰਕਾਰ ਦੀ ਰੁਜ਼ਗਾਰ ਗਾਰੰਟੀ ਦੀ ਫ਼ੂਕ ਨਿੱਕਲ ਗਈ ਹੈ | ਉਕਤ ...
ਜਟਾਣਾ ਉੱਚਾ, 6 ਅਕਤੂਬਰ (ਮਨਮੋਹਨ ਸਿੰਘ ਕਲੇਰ)-ਨੇੜਲੇ ਪਿੰਡ ਨਾਨੋਵਾਲ ਕਲਾਂ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਖਮਾਣੋਂ ਵਲੋਂ ਪਰਾਲੀ ਨਾ ਸਾੜਨ ਸੰਬੰਧੀ ਚਲਾਈ ਕਿਸਾਨ ਜਾਗਰੂਕਤਾ ਮੁਹਿੰਮ ਤਹਿਤ ਕੈਂਪ ਲਾਇਆ ਗਿਆ, ਜਿਸ 'ਚ ਐੱਸ. ਡੀ. ਐੱਮ. ਖਮਾਣੋਂ ਪਰਲੀਨ ...
ਐੱਸ. ਏ. ਐੱਸ. ਨਗਰ, 6 ਅਕਤੂਬਰ (ਕੇ. ਐੱਸ. ਰਾਣਾ)-ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਅੰਦਰ ਸੋਨੇ ਦੇ ਗਹਿਣਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਗਾਹਕਾਂ ਦੀ ਸਹੂਲਤ ਲਈ ਸਥਾਨਕ ਫੇਜ਼-3ਬੀ2 ਵਿਚਲੇ 'ਪਵਿੱਤਰਾ ਜਵੈਲਰਜ਼' ਸ਼ੋਅਰੂਮ ਦੇ ਮਾਲਕਾਂ ਵਲੋਂ ਗਹਿਣਿਆਂ ਦੀ ਬਣਵਾਈ ...
ਅਮਲੋਹ, 6 ਅਕਤੂਬਰ (ਕੇਵਲ ਸਿੰਘ)-ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਤੇ ਹਲਕਾ ਅਮਲੋਹ ਤੋਂ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਦੱਸਿਆ ਕਿ 7 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ...
ਖਮਾਣੋਂ, 6 ਅਕਤੂਬਰ (ਜੋਗਿੰਦਰ ਪਾਲ)-ਟਕਸਾਲੀ ਅਕਾਲੀ ਆਗੂ ਜਥੇ. ਪ੍ਰੇਮ ਸਿੰਘ ਮਨੈਲੀ ਸਾਬਕਾ ਚੇਅਰਮੈਨ ਕੋਆਪ੍ਰੇਟਿਵ ਬੈਂਕ ਫ਼ਤਹਿਗੜ੍ਹ ਸਾਹਿਬ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਬਾਰਡ (ਨੈਸ਼ਨਲ ਬੈਂਕ ਫ਼ਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ) ...
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਮਨਪ੍ਰੀਤ ਸਿੰਘ)-ਬਾਬਾ ਫ਼ਤਹਿ ਸਿੰਘ ਫੁੱਟਬਾਲ ਅਕੈਡਮੀ ਵਲੋਂ ਦੂਜਾ ਫੁੱਟਬਾਲ ਕੱਪ ਮਾਤਾ ਸੁੰਦਰੀ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦਾ ਪਹਿਲੇ ਦਿਨ ਦਾ ਉਦਘਾਟਨ ਕੈਪਟਨ ਐਸ. ਐਸ. ਮਾਨ (ਅਮਰੀਕਾ) ਵਲੋਂ ਕੀਤਾ ਗਿਆ | ਇਸ ਮੌਕੇ ...
ਜਖਵਾਲੀ, 6 ਅਕਤੂਬਰ (ਨਿਰਭੈ ਸਿੰਘ)-ਦੁਸਹਿਰੇ ਦੇ ਤਿਉਹਾਰ ਨੂੰ ਸਰਮਪਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਕਲੱਬ ਚਨਾਰਥਲ ਕਲਾਂ ਵਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ...
ਅਮਲੋਹ, 6 ਅਕਤੂਬਰ (ਕੇਵਲ ਸਿੰਘ)-ਦੇਸ਼ ਭਗਤ ਗਲੋਬਲ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਦੁਸਹਿਰੇ ਸੰਬੰਧੀ ਭਾਸ਼ਨ ਤੇ ਕਵਿਤਾਵਾਂ ਸੁਣਾਈਆਂ | ਪਲੇਅ ਵੇਅ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਵਿਦਿਆਰਥੀ ਰੰਗ-ਬਿਰੰਗੇ ਕੱਪੜਿਆਂ 'ਚ ...
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਰਾਜਿੰਦਰ ਸਿੰਘ)-ਔਰਤਾਂ ਨੂੰ ਘਰੇਲੂ ਹਿੰਸਾ ਤੇ ਉਨ੍ਹਾਂ ਨਾਲ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਸੰਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਸਖੀ ਵਨ ਸਟਾਪ ਸੈਂਟਰ ਫ਼ਤਹਿਗੜ੍ਹ ...
ਮੰਡੀ ਗੋਬਿੰਦਗੜ੍ਹ, 6 ਅਕਤੂਬਰ (ਮੁਕੇਸ਼ ਘਈ)-ਯੁਵਾ ਅਗਰਵਾਲ ਸਭਾ ਤੇ ਮਹਾਰਾਜਾ ਅਗਰਸੈਨ ਵੈੱਲਫੇਅਰ ਸੁਸਾਇਟੀ ਮੰਡੀ ਗੋਬਿੰਦਗੜ੍ਹ ਵਲੋਂ ਮਹਾਰਾਜਾ ਅਗਰਸੈਨ ਦੇ 5176ਵੇਂ ਜਨਮ ਦਿਵਸ ਤੇ ਦੁਸਹਿਰੇ ਦੇ ਤਿਉਹਾਰ ਮੌਕੇ ਵਿਸ਼ਾਲ ਭਜਨ ਸ਼ਾਮ ਦਾ ਆਯੋਜਨ ਕੀਤਾ ਗਿਆ | ਭਜਨ ...
ਨਾਭਾ, 6 ਅਕਤੂਬਰ (ਅਮਨਦੀਪ ਸਿੰਘ ਲਵਲੀ)-ਪਿੰਡ ਮੈਹਸ ਦੇ ਵਸਨੀਕ ਗੁਰਬਖਸ਼ੀਸ਼ ਸਿੰਘ (17) ਪੁੱਤਰ ਪੰਜਾਬ ਸਿੰਘ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ, ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਗੁਰਬਖ਼ਸ਼ੀਸ਼ ਆਪਣੇ ਪਿੰਡ ਤੋਂ ਕੁਝ ਹੀ ਦੂਰੀ 'ਤੇ ਆਪਣੀ ਹੀ ਕਾਰ 'ਚ ਡਰਾਈਵਰ ...
ਸਮਾਣਾ, 6 ਅਕਤੂਬਰ (ਸਾਹਿਬ ਸਿੰਘ)-ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਪਿੰਡ ਬਿਜਲਪੁਰ ਵਿਖੇ ਇਕ ਘਰ 'ਤੇ ਛਾਪਾ ਮਾਰ ਕੇ 5500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਥਾਣਾ ਮੁਖੀ ਇੰਸਪੈਕਟਰ ਮਹਿਮਾ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਿਸ ...
ਬਸੀ ਪਠਾਣਾਂ, 6 ਅਕਤੂਬਰ (ਰਵਿੰਦਰ ਮੌਦਗਿਲ)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਬਸੀ ਪਠਾਣਾਂ ਵਲੋਂ ਵੀਰਵਾਰ ਨੂੰ ਖ਼ਾਸ ਤੇ ਅਨੋਖਾ ਪ੍ਰੋਗਰਾਮ ਉਲੀਕਿਆ ਗਿਆ | ਜਿਸ ਤਹਿਤ ਐਸੋਸੀਏਸ਼ਨ ਪ੍ਰਧਾਨ ਹਰਨੇਕ ਸਿੰਘ ਤੇ ਜਨਰਲ ਸਕੱਤਰ ਕਿ੍ਸ਼ਨ ਵਰਮਾ ਦੀ ਅਗਵਾਈ ਹੇਠ ਹੋਰ ...
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਬਲਜਿੰਦਰ ਸਿੰਘ)-ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 11 ਹਜ਼ਾਰ 534 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ 'ਚੋਂ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ 9879 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ...
ਫਤਹਿਗੜ੍ਹ ਸਾਹਿਬ, 6 ਅਕਤੂਬਰ (ਰਾਜਿੰਦਰ ਸਿੰਘ)-ਅਸਥਾਨ ਬਾਬਾ ਬਾਰਾ ਸਿੰਘ ਭਗੜਾਣਾ ਵਿਖੇ ਦਸਵੀਂ ਤੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਹਲਕਾ.ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵਿਸ਼ੇਸ਼ ਤੌਰ 'ਤੇ ਪੁੱਜੇ | ਝਾਂਮਪੁਰ ਦੇ ...
ਬਸੀ ਪਠਾਣਾਂ, 6 ਅਕਤੂਬਰ (ਰਵਿੰਦਰ ਮੌਦਗਿਲ)-ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ, ਭਾਰਤ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤੇ ਪਾਈਨ ਗਰੋਵ ਕਾਲਜ ਬਸੀ ਪਠਾਣਾਂ 'ਚ ਸਵੱਛ ਭਾਰਤ ਮੁਹਿੰਮ 'ਤੇ ਚਰਚਾ ਗੋਸ਼ਟੀ ਕਰਵਾਈ ਗਈ | ਜਿਸ 'ਚ ਜ਼ਿਲ੍ਹਾ ਰਿਸੋਰਸ ਪਰਸਨ ...
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਮਨਪ੍ਰੀਤ ਸਿੰਘ)-ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਵਿਜੇ ਕੁਮਾਰ ਦੀ ਅਗਵਾਈ ਹੇਠ ਕੁਸ਼ਟ ਆਸ਼ਰਮ ਸ਼ੇਖੂਪੁਰਾ ਵਿਖੇ ਰਹਿ ਰਹੇ ਕੁਸ਼ਟ ਰੋਗੀਆਂ ਨੂੰ ਲੋੜੀਂਦੀਆਂ ਦਵਾਈਆਂ ਤੇ ਘਰੇਲੂ ਸਾਮਾਨ ਦੀ ਵੰਡ ਕੀਤੀ ਗਈ | ਇਸ ਮੌਕੇ ...
ਜਖਵਾਲੀ, 6 ਅਕਤੂਬਰ (ਨਿਰਭੈ ਸਿੰਘ)-ਪਿੰਡ ਹਸਨਪੁਰ ਉਰਫ਼ ਛਲੇੜੀ ਖ਼ੁਰਦ ਵਿਖੇ ਝੋਨੇ ਦੀ ਖੜ੍ਹੀ ਫ਼ਸਲ 'ਤੇ ਚਾਈਨਾ ਵਾਇਰਸ ਦਾ ਹਮਲਾ ਹੋਣ ਕਾਰਨ 8 ਏਕੜ ਤੋਂ ਵਧੇਰੇ ਫ਼ਸਲ ਨੁਕਸਾਨੀ ਗਈ ਹੈ | ਪਿੰਡ ਦੇ ਕਿਸਾਨ ਰਾਜਦੀਪ ਸਿੰਘ, ਪਰਮਜੀਤ ਸਿੰਘ ਤੇ ਕੁਲਦੀਪ ਸਿੰਘ ਨੇ ਦੱਸਿਆ ...
ਖਮਾਣੋਂ, 6 ਅਕਤੂਬਰ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਉੱਤਮ ਸਿੰਘ ਬਰਵਾਲੀ ਦੀ ਪ੍ਰਧਾਨਗੀ ਹੇਠ ਹੋਈ | ਆਗੂਆਂ ਨੇ ਦੱਸਿਆ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਪਰ ਸਰਕਾਰ ਵਲੋਂ ਝੋਨੇ ਦੀ ...
ਖਮਾਣੋਂ, 6 ਅਕਤੂਬਰ (ਮਨਮੋਹਣ ਸਿੰਘ ਕਲੇਰ)-ਪਿੰਡ ਮਾਜਰੀ ਵਿਖੇ ਸਰਪੰਚ ਦੁਪਿੰਦਰ ਸਿੰਘ ਅਗਵਾਈ ਦੀ ਹੇਠ ਗ੍ਰਾਮ ਪੰਚਾਇਤ ਵਲੋਂ ਗਰਾਊਾਡ ਗਲਾਸ ਫਾਊਾਡੇਸ਼ਨ ਪਟਿਆਲਾ ਦੇ ਸਹਿਯੋਗ ਸਦਕਾ ਪਿੰਡ ਦੀ ਸ਼ਾਮਲਾਤ ਜ਼ਮੀਨ 'ਚ 'ਨਾਨਕ ਬਗੀਚੀ' ਤਹਿਤ ਵੱਖ-ਵੱਖ ਕਿਸਮਾਂ ਦੇ ਬੂਟੇ ...
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਬਲਜਿੰਦਰ ਸਿੰਘ)-ਦੁਸਹਿਰੇ ਦੇ ਤਿਉਹਾਰ ਮੌਕੇ ਸ੍ਰੀ ਰਾਮ ਦੁਸਹਿਰਾ ਕਮੇਟੀ ਸਰਹਿੰਦ ਸ਼ਹਿਰ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦੀ ਸਰਪ੍ਰਸਤੀ ...
ਖਮਾਣੋਂ, 6 ਅਕਤੂਬਰ (ਮਨਮੋਹਨ ਸਿੰਘ ਕਲੇਰ)-ਬਸਪਾ ਦੇ 9 ਅਕਤੂਬਰ ਨੂੰ ਖੰਨਾ ਵਿਖੇ ਕਰਵਾਏ ਜਾ ਰਹੇ ਵਰਕਰ ਸੰਮੇਲਨ ਸੰਬੰਧੀ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਜਰਨਲ ਸਕੱਤਰ ਬਸਪਾ ਪੰਜਾਬ ਵਲੋਂ ਖਮਾਣੋਂ ਵਿਖੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਉਪਰੰਤ ...
ਭੜੀ, 6 ਅਕਤੂਬਰ (ਭਰਪੂਰ ਸਿੰਘ ਹਵਾਰਾ)-ਵੱਡੀ ਉਮਰ ਦੇ ਨਾਗਰਿਕਾਂ ਦਾ ਕਿਰਾਇਆ ਰੇਲਵੇ 'ਚ ਅੱਧਾ ਲੱਗਦਾ ਹੁੰਦਾ ਸੀ, ਪਰ ਹੁਣ ਸਰਕਾਰ ਨੇ ਸੀਨੀਅਰ ਸਿਟੀਜ਼ਨ ਤੋਂ ਵੀ ਪੂਰਾ ਕਿਰਾਇਆ ਵਸੂਲਣਾ ਸ਼ੁਰੂ ਕਰ ਦਿੱਤਾ ਹੈ | ਇਹ ਪ੍ਰਗਟਾਵਾ ਸਾਬਕਾ ਅਧਿਆਪਕ ਸੁਖਦੇਵ ਸਿੰਘ ਕਲੇਰ ...
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੀ ਜ਼ੂਆਲੋਜੀਕਲ ਸੁਸਾਇਟੀ ਵਲੋਂ ਰਾਸ਼ਟਰੀ ਜੰਗਲੀ ਜੀਵ ਹਫ਼ਤਾ ਮਨਾਉਣ ਦੇ ਹਿੱਸੇ ਵਜੋਂ 'ਮਨੁੱਖ ਤੇ ਸੱਪ-ਮਿੱਥ ਤੇ ਸੱਚ' ਬਾਰੇ ਇਕ ਇੰਟਰੈਕਟਿਵ ਸੈਸ਼ਨ ਦਾ ਆਯੋਜਨ ਕੀਤਾ, ਜਿਸ 'ਚ 51 ਵਿਦਿਆਰਥੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX