ਡੇਰਾ ਬਾਬਾ ਨਾਨਕ, 6 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਨਜ਼ਦੀਕ ਆਸ-ਪਾਸ ਦੇ ਸਰਹੱਦੀ ਖੇਤਰ 'ਚ ਨਿਰੰਤਰ ਚਲਦੀਆਂ ਆ ਰਹੀਆਂ ਡਰੋਨ ਕਾਰਵਾਈਆਂ ਤੇ ਨਸ਼ਾ ਤਸਕਰੀ ਨੂੰ ਨੱਥ ਪਾਉਣ ਦੇ ਮਨਸੂਬੇ ਨਾਲ ਅੱਜ ਡੇਰਾ ਬਾਬਾ ਨਾਨਕ ਇਲਾਕੇ ਦੇ ਸਰਹੱਦੀ ਪਿੰਡ ਪੱਡਾ ਵਿਖੇ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਵਲੋਂ ਦਿਹਾਤੀ ਖੇਤਰ ਦੇ ਲੋਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ 113 ਬਟਾਲੀਅਨ ਬੀ.ਐੱਸ.ਐੱਫ. ਦੇ ਕਮਾਂਡੈਂਟ ਮਨੋਜ ਕੁਮਾਰ ਸਮੇਤ ਆਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਬੀ.ਐੱਸ.ਐੱਫ. ਵਲੋਂ ਮੂੰਹ ਤੋੜ ਜਵਾਬ ਵੀ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਹੱਦਾਂ ਰਾਹੀਂ ਡਰੋਨ ਦੇ ਜ਼ਰੀਏ ਨਸ਼ਿਆਂ, ਵਿਸਫੋਟਕ ਪਦਾਰਥਾਂ ਅਤੇ ਅਸਲੇ ਦੀ ਤਸਕਰੀ ਨੂੰ ਰੋਕਣ ਲਈ ਸਰਹੱਦੀ ਖੇਤਰ ਦੇ ਲੋਕਾਂ ਦਾ ਬੀ.ਐੱਸ.ਐੱਫ. ਨਾਲ ਮਿਲਵਰਤਣ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਰਾਤ ਸਮੇਂ ਪਾਕਿਸਤਾਨ ਵਾਲੇ ਪਾਸਿਓਾ ਭਾਰਤ ਅੰਦਰ ਇਕ ਡਰੋਨ ਦਾਖਲ ਹੋਇਆ ਸੀ ਜਿਸ ਸਬੰਧੀ ਨਿਰੰਤਰ ਛਾਣਬੀਣ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਰਾਤ ਸਮੇਂ ਡਰੋਨ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਕੋਈ ਵੀ ਕਾਰਵਾਈ ਜਾਂ ਕੋਈ ਕਿਸੇ ਕਿਸਮ ਦੀ ਤਸਕਰੀ ਨਾਲ ਸਬੰਧਤ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਜਾਂ ਬੀ.ਐੱਸ.ਐੱਫ. ਨੂੰ ਸੂਚਿਤ ਕੀਤਾ ਜਾਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਜਿਹੀ ਘਟਨਾ ਨਾਲ ਸਬੰਧਤ ਜਾਣਕਾਰੀ ਦਿੰਦਾ ਹੈ ਜਾਂ ਫਿਰ ਡਰੋਨ ਵਗੈਰਾ ਨਾਲ ਸੁੱਟੀ ਹੋਈ ਸਮੱਗਰੀ ਫੜਾਉਂਦਾ ਹੈ ਤਾਂ ਜਿੱਥੇ ਉਸ ਦਾ ਨਾਂਅ ਗੁਪਤ ਰੱਖਿਆ ਜਾਵੇਗਾ, ਉਥੇ ਉਸ ਨੂੰ ਘੱਟੋ-ਘੱਟ ਇਕ ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ | ਮੀਟਿੰਗ ਵਿਚ ਪਹੁੰਚੇੇ ਨੇੜਲੇ ਖੇਤਰ ਦੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਬੀ.ਐੱਸ.ਐੱਫ. ਦਾ ਹਰ ਤਰ੍ਹਾਂ ਨਾਲ ਸਹਿਯੋਗ ਦੇਣਗੇ | ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ 'ਚ ਪਾਕਿਸਤਾਨ ਵਲੋਂ ਕੀਤੀਆਂ ਜਾ ਰਹੀਆਂ ਘਟਨਾਵਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਯਤਨਸ਼ੀਲ ਰਹਿਣਗੇ, ਜਦ ਕਿ ਸਮਾਜਿਕ ਬੁਰਾਈਆਂ ਵਿਚ ਸਾਥ ਦੇਣ ਵਾਲੇ ਗ਼ਲਤ ਅਨਸਰਾਂ ਦੀ ਭਾਲ ਕਰ ਕੇ ਬੀ.ਐਸ.ਐਫ. ਨੂੰ ਸੂਚਿਤ ਕਰਕੇ ਪੂਰਾ-ਪੂਰਾ ਸਹਿਯੋਗ ਕਰਨਗੇ |
ਬਟਾਲਾ, 6 ਅਕਤੂਬਰ (ਕਾਹਲੋਂ)- ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸੂਬੇ ਦੇ ਕਿਸਾਨਾਂ ਤੇ ਮੁਲਾਜ਼ਮਾਂ ਨਾਲ ਅਨੇਕਾਂ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ ਪਰ ਸਰਕਾਰ ਉਨ੍ਹਾਂ ਦੇ ਵਾਅਦੇ ਪੂਰੇ ਕਰਨ ਵਿਚ ਕਾਮਯਾਬ ਨਾ ਹੋ ਕੇ ਫੇਲ੍ਹ ਸਾਬਤ ਹੋ ਰਹੀ ਹੈ | ...
ਬਟਾਲਾ, 6 ਅਕਤੂਬਰ (ਕਾਹਲੋਂ)- ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਤੇ ਸਾਥੀ ਅਕਾਲੀ ਆਗੂਆਂ ਨੂੰ ਕੋਵਿਡ-19 ਦੌਰਾਨ ਲਗਾਏ ਧਰਨੇ ਤਹਿਤ ਧਾਰਾ 188 ਅਧੀਨ ਹੋਏ ਕੇਸ 'ਚੋਂ ਅਦਾਲਤ ਬਟਾਲਾ ਦੇ ਜੱਜ ਰਜਿੰਦਰ ਸਿਘ ਨੇ ਬਰੀ ਕਰ ਦਿੱਤਾ | ...
ਬਟਾਲਾ, 6 ਅਕਤੂਬਰ (ਕਾਹਲੋਂ)- ਪਿਛਲੇ ਦਿਨੀਂ ਅਧਿਆਪਕ ਦਿਵਸ ਮੌਕੇ ਆਰ. ਡੀ. ਖੋਸਲਾ ਸਕੂਲ ਬਟਾਲਾ ਵਲੋਂ ਡਿਵਾਈਨ ਵਿੱਲ ਪਬਲਿਕ ਸਕੂਲ ਬਟਾਲਾ ਦੇ ਮਿਹਨਤੀ ਹਿੰਦੀ ਅਧਿਆਪਕਾ ਸਪਨਾ ਵੰਡਰਾ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਡਾਇਰੈਕਟਰ ...
ਡੇਰਾ ਬਾਬਾ ਨਾਨਕ, 6 ਅਕਤੂਬਰ (ਵਿਜੇ ਸ਼ਰਮਾ)- ਜਵਾਨ ਤੇ ਕਿਸਾਨ ਭਲਾਈ ਯੂਨੀਅਨ ਦੇ ਆਗੂਆਂ ਨੇ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਤੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਕਿਸਾਨ ਆਗੂ ਪਰਮਪਾਲ ਸਿੰਘ ਮੇਤਲਾ, ਅਮਰਜੀਤ ਸਿੰਘ ਝੰਗੀ ...
ਬਟਾਲਾ, 6 ਅਕਤੂਬਰ (ਕਾਹਲੋਂ)- ਬਟਾਲਾ ਕਾਲਜ ਆਫ਼ ਐਜੂਕੇਸ਼ਨ ਬੁੱਲੋਵਾਲ (ਨੇੜੇ ਅਲੀਵਾਲ) 'ਚ ਪਿ੍ੰਸੀਪਲ ਡਾ: ਹਰਪ੍ਰੀਤ ਕੌਰ ਦੀ ਅਗਵਾਈ ਹੇਠ ਬੀ.ਐੱਡ. ਦੇ ਨਵੇਂ ਸੈਸ਼ਨ 2022-23 ਦਾ ਆਰੰਭ ਕੀਤਾ ਗਿਆ | ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਆਪਣੇ ...
ਧਾਰਕਲਾਂ, 6 ਅਕਤੂਬਰ (ਨਰੇਸ਼ ਪਠਾਨੀਆ)- ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਧਾਰਕਲਾਂ ਦੇ ਮੈਂਬਰ ਕਿਸ਼ਨ ਚੰਦ ਗੋਸਵਾਮੀ ਅਤੇ ਪੂਰਨ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਕਲਾਂ ਦੇ ਕਿਸਾਨਾਂ ਦੀ 27500 ਏਕੜ ਜ਼ਮੀਨ ਨੰੂ ਗੈਰ ਕਾਨੰੂਨੀ, ਗੈਰ ਸੰਵਿਧਾਨਕ ਤੌਰ 'ਤੇ ...
ਗੁਰਦਾਸਪੁਰ, 6 ਅਕਤੂਬਰ (ਆਰਿਫ਼)- ਦੀਵਾਲੀ ਸਮੇਤ ਹੋਰ ਤਿਉਹਾਰਾਂ ਮੌਕੇ ਪਟਾਕਿਆਂ ਦੀ ਵਿੱਕਰੀ ਲਈ ਆਰਜ਼ੀ ਲਾਇਸੈਂਸ ਪ੍ਰਾਪਤ ਕਰਨ ਦੇ ਚਾਹਵਾਨ ਆਪਣੀਆਂ ਅਰਜ਼ੀਆਂ 7 ਅਕਤੂਬਰ ਤੋਂ 12 ਅਕਤੂਬਰ 2022 ਤੱਕ ਜਮ੍ਹਾਂ ਕਰਵਾ ਸਕਦੇ ਹਨ | ਆਰਜ਼ੀ ਲਾਇਸੈਂਸ ਦੀ ਦਰਖਾਸਤ ਬਟਾਲਾ ...
ਕਾਦੀਆਂ, 6 ਅਕਤੂਬਰ (ਪ੍ਰਦੀਪ ਸਿੰਘ ਬੇਦੀ)-ਨਹਿਰੂ ਯੁਵਾ ਕੇਂਦਰ ਸੰਗਠਨ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਯੂਥ ਅਧਿਕਾਰੀ ਮੈਡਮ ਸੰਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਤਹਿਤ ਬਲਾਕ ਵਲੰਟੀਅਰ ਕਾਦੀਆਂ ਮੈਡਮ ...
ਬਟਾਲਾ, 6 ਅਕਤੂਬਰ (ਹਰਦੇਵ ਸਿੰਘ ਸੰਧੂ)- ਬੀਤੀ ਦੇਰ ਰਾਤ ਗੁਰਦਾਸਪੁਰ-ਅੰਮਿ੍ਤਸਰ ਬਾਈਪਾਸ 'ਤੇ ਹੋਏ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਤੇ 2 ਗੰਭੀਰ ਜ਼ਖ਼ਮੀ ਹੋ ਗਏ | ਇਸ ਬਾਰੇ ਥਾਣਾ ਸਦਰ ਬਟਾਲਾ ਦੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ...
ਬਟਾਲਾ, 6 ਅਕਤੂਬਰ (ਕਾਹਲੋਂ)- ਈ.ਐੱਸ.ਐੱਚ. ਇੰਗਲਿਸ਼ ਪਲੈਨਟ ਬਟਾਲਾ ਤੋਂ ਪੀ.ਟੀ.ਈ. ਅਤੇ ਆਈਲੈਟਸ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਸਕੋਰ ਹਾਸਲ ਕਰ ਰਹੇ ਹਨ | ਸੰਸਥਾ ਦੇ ਐੱਮ.ਡੀ. ਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੰਸਥਾ ਦੇ ਇਕ ਹੋਰ ਵਿਦਿਆਰਥੀ ...
ਕੋਟਲੀ ਸੂਰਤ ਮੱਲ੍ਹੀ, 6 ਅਕਤੂਬਰ (ਕੁਲਦੀਪ ਸਿੰਘ ਨਾਗਰਾ)- ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਭਗਵਾਨਪੁਰ ਦੇ ਕਿਸਾਨ ਹਰਦੀਪ ਸਿੰਘ ਪੁੱਤਰ ਗੁਲਜਾਰ ਸਿੰਘ ਨੇ ਸਿੱਧੀ ਬਿਜਾਈ ਰਾਹੀਂ ਬੀਜੇ ਝੋਨੇ ਦੀ ਪਰਾਲੀ ਨਾ ਸਾੜਨ ਦਾ ਅਹਿਦ ਕਰਦਿਆਂ ਕਿਸਾਨਾਂ ਨੂੰ ਅਪੀਲ ...
ਵਡਾਲਾ ਗ੍ਰੰਥੀਆਂ, 6 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾ ਕੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਖੁਸ਼ਹਾਲ ਤੇ ਖ਼ੂਬਸੂਰਤ ਸੂਬਾ ਬਣਾਇਆ ਜਾਵੇਗਾ | ਇਨ੍ਹਾਂ ...
ਬਟਾਲਾ, 6 ਅਕਤੂਬਰ (ਬੁੱਟਰ)- ਬਾਈਪਾਸ ਉੱਚਾ ਤੇ ਪੁੱਡਾ ਦੀ ਕਾਲੋਨੀ ਦਾ ਪੱਧਰ ਨੀਵਾਂ ਹੋਣ ਕਰਕੇ ਨਵੇਂ ਅਰਬਨ ਅਸਟੇਟ 'ਚ ਪਲਾਟ ਖਰੀਦਣ ਵਾਲੇ ਲੋਕਾਂ ਦਾ ਮਨੋਬਲ ਪੂਰੀ ਤਰ੍ਹਾਂ ਡਿਗ ਚੁੱਕਾ ਹੈ | ਕੀਤੀ ਨੀਵੀਂ ਚਾਰੀਦੀਵਾਰੀ, ਰਾਤ ਨੂੰ ਸੁੰਨਸਾਨ ਤੇ ਬੀਆਬਾਨ ਜੰਗਲ ਦਾ ...
ਗੁਰਦਾਸਪੁਰ, 6 ਅਕਤੂਬਰ (ਆਰਿਫ਼) - ਬੀ. ਐਮ. ਐਸ. ਐਮ. ਇੰਸਟੀਚਿਊਟ ਪੁਰਾਣਾ ਸ਼ਾਲਾ ਨਾਲ ਸਬੰਧਿਤ ਗਗਨ ਇੰਟਰਨੈਸ਼ਨਲ ਸਕੂਲ ਵਿਖੇ ਬਿਨਾਂ ਅੱਗ ਤੋਂ ਵੱਖ-ਵੱਖ ਖਾਣਾ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਸਕੂਲ ਦੇ ਪੰਜਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ...
ਦੀਨਾਨਗਰ, 6 ਅਕਤੂਬਰ (ਸ਼ਰਮਾ/ ਸੋਢੀ/ਸੰਧੂ)-ਗੋਬਿੰਦ ਪਬਲਿਕ ਸਕੂਲ ਦੀਨਾਨਗਰ ਵਿਖੇ ਇੰਟਰ ਹਾਊਸ 'ਚ ਅਨੇਕਤਾ ਵਿਚ ਏਕਤਾ (ਟੈਬਲੋ) ਮੁਕਾਬਲੇ ਕਰਵਾਏ ਗਏ ਜਿਸ ਵਿਚ ਸਾਰੇ ਹਾਊਸਾਂ ਨੇ ਹਿੱਸਾ ਲਿਆ | ਇਸ ਮੁਕਾਬਲੇ ਵਿਚ ਨਹਿਰੂ ਹਾਊਸ ਦੇ ਵਿਦਿਆਰਥੀ ਪਹਿਲੇ ਨੰਬਰ 'ਤੇ ਰਹੇ | ...
ਗੁਰਦਾਸਪੁਰ, 6 ਅਕਤੂਬਰ (ਆਰਿਫ਼) - ਰੇਤ, ਬੱਜਰੀ ਕਾਰੋਬਾਰ ਬੰਦ ਹੋਣ ਕਾਰਨ ਪੈਦਾ ਹੋਏ ਗੰਭੀਰ ਸੰਕਟ ਨੰੂ ਲੈ ਕੇ ਕਰੈਸ਼ਰ, ਟਿੱਪਰ, ਟਰੈਕਟਰ-ਟਰਾਲੀ ਮਾਲਕਾਂ ਤੇ ਜਨਤਕ ਜਥੇਬੰਦੀਆਂ ਦੇ ਰੇਤਾ ਬਜਰੀ ਸੰਘਰਸ਼ ਮੋਰਚੇ ਵਲੋਂ ਬੱਬਰੀ ਬਾਈਪਾਸ ਵਿਖੇ ਰੋਹ ਭਰਪੂਰ ਧਰਨਾ ...
ਗੁਰਦਾਸਪੁਰ, 6 ਅਕਤੂਬਰ (ਗੁਰਪ੍ਰਤਾਪ ਸਿੰਘ)- ਸਥਾਨਕ ਸ਼ਹਿਰ ਤੋਂ ਕਲਾਨੌਰ ਰੋਡ 'ਤੇ ਸਥਿਤ ਪਿੰਡ ਗੋਸ਼ਲ ਦਾ ਇਕ ਵਿਅਕਤੀ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੰੂ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਆਂਦਾ ਗਿਆ ਜਿੱਥੇ ਜਾਣਕਾਰੀ ਦਿੰਦੇ ਹੋਏ ...
ਗੁਰਦਾਸਪੁਰ, 6 ਅਕਤੂਬਰ (ਆਰਿਫ਼)- ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਰਾਜ ਪੱਧਰੀ ਟੂਰਨਾਮੈਂਟ ਦੇ ਮੁਕਾਬਲੇ ਮਿਤੀ 11 ਅਕਤੂਬਰ ਤੋਂ 22 ਅਕਤੂਬਰ 2022 ਤੱਕ ਹੋਣਗੇ, ਜਿਨ੍ਹਾਂ ਖੇਡਾਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਨਹੀਂ ਕਰਵਾਏ ਗਏ ਸਨ, ਉਨ੍ਹਾਂ ...
ਗੁਰਦਾਸਪੁਰ, 6 ਅਕਤੂਬਰ (ਆਰਿਫ਼) - ਪੰਜਾਬ ਸਰਕਾਰ ਵਲੋਂ ਝੋਨੇ ਦੀ ਕਟਾਈ ਤੋਂ ਬਾਅਦ ਬਚੇ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਨਸ਼ਟ ਕਰਨ ਦੇ ਮਕਸਦ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ 2400 ਸੁਪਰ ਸੀਡਰ ਸਬਸਿਡੀ 'ਤੇ ਮੁਹੱਈਆ ਕਰਵਾਏ ਗਏ ...
ਗੁਰਦਾਸਪੁਰ, 6 ਅਕਤੂਬਰ (ਆਰਿਫ਼)- ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਮਿਤੀ 1 ਜਨਵਰੀ 2023 ਦੀ ਯੋਗਤਾ ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਸੁਧਾਈ ਤੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਲਈ ਬੂਥ ਲੈਵਲ 'ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਇਨ੍ਹਾਂ ...
ਦੋਰਾਂਗਲਾ, 6 ਅਕਤੂਬਰ (ਚੱਕਰਾਜਾ) - ਸੂਬੇ ਅੰਦਰ ਆਮ ਆਦਮੀ ਪਾਰਟੀ ਨੰੂ ਸੱਤਾ ਵਿਚ ਆਏ ਨੰੂ ਅਜੇ 6 ਮਹੀਨੇ ਹੀ ਹੋਏ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨਾਂ ਦੇ ਹੱਕ ਵਿਚ ਲਏ ਜਾ ਰਹੇ ਫ਼ੈਸਲੇ ਸ਼ਲਾਘਾਯੋਗ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਸੰਮਤੀ ...
ਧਾਰੀਵਾਲ, 6 ਅਕਤੂਬਰ (ਸਵਰਨ ਸਿੰਘ)- ਪੰਜਾਬ ਦੀ ਤਰਜ 'ਤੇ ਗੁਜਰਾਤ ਅੰਦਰ ਵੀ ਬਦਲਾਓ ਆਉਣਾ ਨਿਸ਼ਚਿਤ ਹੈ | ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੁੱਖਦੇਵ ਸਿੰਘ ਆਲੋਵਾਲ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਕਾਫੀ ਦਿਨ ਚੋਣ ਪ੍ਰਚਾਰ ਕਰਨ ਉਪਰੰਤ ...
ਦੀਨਾਨਗਰ, 6 ਅਕਤੂਬਰ (ਸੰਧੂ/ਸ਼ਰਮਾ/ਸੋਢੀ)- ਚੌਧਰੀ ਜੈਮੁਨੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਈਬਰ ਕ੍ਰਾਈਮ ਬਰਾਂਚ ਗੁਰਦਾਸਪੁਰ ਤੇ ਪੁਲਿਸ ਵਿਭਾਗ ਦੀਨਾਨਗਰ ਦੇ ਸਹਿਯੋਗ ਨਾਲ ਸਾਈਬਰ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ...
ਗੁਰਦਾਸਪੁਰ, 6 ਅਕਤੂਬਰ (ਆਰਿਫ਼)- ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਡਾ: ਸੁਨੀਲ ਮਿੱਤਲ ਤੇ ਰਜਿਸਟਰਾਰ ਡਾ: ਰਾਜੀਵ ਬੇਦੀ ਦੇ ਨਿਰਦੇਸ਼ਾਂ ਤਹਿਤ ਪਲੇਸਮੈਂਟ ਕੈਂਪ ਲਗਾਇਆ ਗਿਆ | ਇਸ ਮੌਕੇ ਪਲੇਸਮੈਂਟ ਅਫ਼ਸਰ ਡਾ: ਸਰਬਜੀਤ ਸਿੰਘ ਨੇ ਦੱਸਿਆ ...
ਗੁਰਦਾਸਪੁਰ, 6 ਅਕਤੂਬਰ (ਮੰਨੂ ਬੱਬੇਹਾਲੀ)- ਪੰਜਾਬ ਕਿਸਾਨ ਯੂਨੀਅਨ ਦੇ ਵਫ਼ਦ ਵਲੋਂ ਸੁਖਦੇਵ ਸਿੰਘ ਭਾਗੋਕਾਵਾਂ ਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੰੂ ਮੰਗ ਪੱਤਰ ਦਿੱਤਾ ਗਿਆ | ਆਗੂਆਂ ਨੇ ਦੱਸਿਆ ਕਿ ਤਹਿਸੀਲ ...
ਪੁਰਾਣਾ ਸ਼ਾਲਾ, 6 ਅਕਤੂਬਰ (ਅਸ਼ੋਕ ਸ਼ਰਮਾ)- ਸਥਾਨਕ ਦਾਣਾ ਮੰਡੀ ਅੰਦਰ ਪਹਿਲੀ ਵਾਰ ਬਾਬਾ ਪੀਰੇ ਸ਼ਾਹ ਮਾਝਾ ਕਲੱਬ ਵਲੋਂ ਟਰੈਕਟਰ ਟੋਚਨ ਮੁਕਾਬਲੇ ਕਰਵਾਏ ਗਏ ਜਿਸ ਵਿਚ ਇਲਾਕੇੇ ਭਰ ਦੇ 150 ਦੇ ਕਰੀਬ ਟਰੈਕਟਰ ਚਾਲਕਾਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚੋਂ ਰੈੱਡ ...
ਊਧਨਵਾਲ, 6 ਅਕਤੂਬਰ (ਪਰਗਟ ਸਿੰਘ)- ਪੰਜਾਬ ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਦੀ ਮੰਗ ਨੂੰ ਹੋਏ ਸਰਕਾਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਕਲਾਸਾਂ ਤਾਂ ਪਿਛਲੇ ਸਾਲਾਂ ਤੋਂ ਸ਼ੁਰੂ ਕੀਤੀਆ ਹਨ ਪਰ ਹਾਲੇ ਤੱਕ ਇਨ੍ਹਾਂ ਬੱਚਿਆਂ ਲਈ ਮਿਡ-ਡੇ-ਮੀਲ ਦਾ ਅਨਾਜ਼ ...
ਕਲਾਨੌਰ, 6 ਅਕਤੂਬਰ (ਪੁਰੇਵਾਲ)- ਪਿੰਡ ਕਿਲਾ ਨੱਥੂ ਸਿੰਘ ਦੇ ਨੌਜਵਾਨ ਸੁਖਵਿੰਦਰ ਸਿੰਘ ਮੱਲ੍ਹੀ, ਜੋ ਸਮਾਜ 'ਚ ਖੂਨਦਾਨ ਕਰਨ ਤੋਂ ਇਲਾਵਾ ਲੋੜਵੰਦਾਂ ਨੂੰ ਖੂਨ ਦੀ ਪੂਰਤੀ ਲਈ ਦਿਨ-ਰਾਤ ਤਤਪਰ ਰਹਿੰਦੇ ਹਨ ਅਤੇ ਸ: ਮੱਲ੍ਹੀ ਵਲੋਂ ਬੀਤੇ ਦਿਨ 3 ਦਿਨਾਂ ਦੇ ਬੱਚੇ ਲਈ ...
ਧਾਰੀਵਾਲ, 6 ਅਕਤੂਬਰ (ਸਵਰਨ ਸਿੰਘ)- ਸਥਾਨਕ ਇੰਡੀਅਨ ਹੈਰੀਟੇਜ ਪਬਲਿਕ ਸਕੂਲ ਨੇੜੇ ਗੁਰੂਦੁਆਰਾ ਬੁਰਜ ਸਾਹਿਬ ਧਾਰੀਵਾਲ ਚੇਅਰਮੈਨ ਸੁੱਚਾ ਸਿੰਘ ਲੰਗਾਹ ਦੀ ਸਰਪ੍ਰਸਤੀ ਹੇਠ ਪੜ੍ਹਾਈ ਦੇ ਨਾਲ-ਨਾਲ ਖੇਡਾ 'ਚ ਵੀ ਭਰਪੂਰ ਮੱਲਾਂ ਮਾਰ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ...
ਗੁਰਦਾਸਪੁਰ, 6 ਅਕਤੂਬਰ (ਗੁਰਪ੍ਰਤਾਪ ਸਿੰਘ)- ਅੱਜ ਪੰਜਾਬ ਜਲ ਸਪਲਾਈ ਤੇ ਸੈਨੀਟੇਸ਼ਨ ਐਸੋਸੀਏਸ਼ਨ ਦੇ ਸਰਕਲ ਯੂਨੀਅਨ ਗੁਰਦਾਸਪੁਰ ਦੀ ਮੀਟਿੰਗ ਸਰਕਲ ਪ੍ਰਧਾਨ ਰਵੀ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਰਕਲ ਅਧੀਨ ਪੈਂਦੇ ਸਾਰੇ ਦਫ਼ਤਰਾਂ ਦੇ ਕਲੈਰੀਕਲ ...
ਗੁਰਦਾਸਪੁਰ, 6 ਅਕਤੂਬਰ (ਮੰਨੂ ਬੱਬੇਹਾਲੀ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੀ ਮੀਟਿੰਗ ਤਹਿਸੀਲ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ, ਸੂਬਾ ਕਮੇਟੀ ਮੈਂਬਰ ...
ਗੁਰਦਾਸਪੁਰ, 6 ਅਕਤੂਬਰ (ਗੁਰਪ੍ਰਤਾਪ ਸਿੰਘ)- ਸਥਾਨਕ ਸ਼ਹਿਰ ਦੇ ਬਟਾਲਾ ਰੋਡ 'ਤੇ ਸਥਿਤ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ-1 ਵਿਚ ਪੰਜਾਬ ਸਟੇਟ ਕਾਰਪੋਰੇਸ਼ਨ ਦੇ ਕਰਮਚਾਰੀਆਂ ਵਲੋਂ ਇਕ ਨਿੱਜੀ ਕੰਪਨੀ ਨੰੂ ਫਾਇਦਾ ਪਹੁੰਚਾਉਣ ਲਈ ਰਿਹਾਇਸ਼ੀ ਏਰੀਏ ਅੰਦਰ ਬੂਟੇ ਵੱਢ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX