ਪਟਿਆਲਾ, 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਤੇ 5 ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਪਟਿਆਲਾ-ਨਾਭਾ ਸੜਕ 'ਤੇ ਸਥਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਧਰਨਾ ਦਿੱਤਾ | ਸੰਗਰੂਰ ਤੇ ਪਟਿਆਲਾ ਦੋ ਜ਼ਿਲਿ੍ਹਆਂ ਦੇ ਇਸ ਧਰਨੇ 'ਚ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ | ਸੂਬੇ ਅੰਦਰ ਦੋ-ਦੋ ਜ਼ਿਲਿ੍ਹਆਂ ਦੇ ਦਿੱਤੇ ਜਾ ਰਹੇ ਸਾਂਝੇ ਧਰਨਿਆਂ ਦੀ ਲੜੀ ਤਹਿਤ ਅੱਜ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਾਣੀਆਂ ਤੇ ਸੂਬੇ ਦੇ ਹੱਕਾਂ ਦੀ ਰਾਖੀ ਲਈ ਕੇਂਦਰ ਸਰਕਾਰ ਖ਼ਿਲਾਫ਼ ਚੰਡੀਗੜ੍ਹ 'ਚ ਲੱਗਣ ਜਾ ਰਹੇ ਪੱਕੇ ਮੋਰਚੇ ਦੀ ਤਿਆਰੀ ਲਈ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਦੇ ਮੰਤਰੀ ਵਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਪਰਚੇ ਕਰਨ, ਜਮ੍ਹਾਬੰਦੀਆਂ 'ਤੇ ਲਾਲ ਐਂਟਰੀ ਕਰਨ ਦੀ ਧਮਕੀ ਨੂੰ ਦੇਖਦਿਆਂ ਗ਼ਰੀਬ ਕਿਸਾਨ ਦੇ ਨਾਲ ਖੜ੍ਹਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਜੋ ਸਹੂਲਤਾਂ ਦੇਣ ਦਾ ਵਾਅਦਾ ਕਰ ਸਰਕਾਰ ਸੱਤਾ 'ਚ ਆਈ ਉਸ ਤੋਂ ਸਰਕਾਰ ਆਪਣੇ ਪੈਰ ਪਿੱਛੇ ਖਿੱਚ ਰਹੀ ਹੈ | 2015 'ਚ ਐਨ. ਜੀ. ਟੀ. ਦੇ ਫ਼ੈਸਲੇ ਮੁਤਾਬਿਕ 2 ਏਕੜ ਵਾਲੇ ਕਿਸਾਨ ਨੂੰ ਮੁਫ਼ਤ ਮਸ਼ੀਨਰੀ, ਪੰਜ ਏਕੜ ਵਾਲੇ ਨੂੰ 5 ਹਜ਼ਾਰ ਤੇ ਉਸ ਤੋਂ ਉੰਪਰ ਵਾਲੇ ਜ਼ਮੀਨ ਦੇ ਮਾਲਕ ਕਿਸਾਨ ਨੂੰ 15 ਹਜ਼ਾਰ ਰੁਪਏ 'ਚ ਪਰਾਲੀ ਸੰਭਾਲ ਲਈ ਸੂਬਾ ਸਰਕਾਰ ਵਲੋਂ ਮਸ਼ੀਨਰੀ ਮੁਹੱਈਆ ਕਰਵਾਈ ਜਾਣੀ ਸੀ ਪਰ ਸਰਕਾਰ ਨੇ ਫ਼ੈਕਟਰੀ ਮਾਲਕਾਂ ਨਾਲ ਕਥਿਤ ਮਿਲੀਭੁਗਤ ਕਰ ਢਾਈ-ਢਾਈ ਲੱਖ ਰੁਪਏ ਦੀਆਂ ਮਸ਼ੀਨਰੀਆਂ ਕਿਸਾਨਾਂ ਨੂੰ ਦੇਣ ਨੂੰ ਤਰਜੀਹ ਦਿੱਤੀ ਹੈ, ਜਿਨ੍ਹਾਂ ਨੂੰ ਚਲਾਉਣ ਲਈ ਗ਼ਰੀਬ ਕਿਸਾਨ ਟਰੈਕਟਰ ਕਿਥੋਂ ਲਿਆਵੇ | ਇਥੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਖੇਤਾਂ 'ਚੋਂ ਮੁਫ਼ਤ ਪਰਾਲੀ ਚੁੱਕ ਦੋ ਹਫ਼ਤਿਆਂ 'ਚ ਖੇਤ ਖ਼ਾਲੀ ਕਰ ਕੇ ਕਿਸਾਨ ਨੂੰ ਦੇਵੇ ਤਾਂ ਵੀ ਕਿਸਾਨ ਤਿਆਰ ਹਨ | ਵਿੱਤੀ ਹਾਲਤ ਤੋਂ ਤੰਗ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨ ਦੀ ਸਰਕਾਰ ਬਾਂਹ ਫੜੇ ਨਾ ਕਿ ਧੱਕਾ ਕਰੇ | ਇਥੇ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੇ ਕਿਸਾਨਾਂ 'ਤੇ ਪਰਚੇ ਦਰਜ ਕਰਵਾਉਣ ਲਈ ਟੀਮਾਂ ਪਿੰਡਾਂ 'ਚ ਵੜਨਗੀਆਂ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ | ਇਥੇ ਕੇਂਦਰ ਸਰਕਾਰ ਵਲੋਂ ਡੈਮਾਂ 'ਤੇ ਕੀਤੇ ਅਧਿਕਾਰਾਂ ਖ਼ਿਲਾਫ਼ ਵੀ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ | ਧਰਨੇ 'ਚ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ-ਟਰਾਲੀਆਂ ਰਾਹੀਂ ਇਥੇ ਪਹੁੰਚੇ | ਲੰਮਾ ਸਮਾਂ ਚੱਲੇ ਇਸ ਧਰਨੇ ਕਾਰਨ ਆਵਾਜਾਈ ਵੀ ਠੱਪ ਰਹੀ | ਇਸ ਮੌਕੇ ਪ੍ਰੇਮ ਸਿੰਘ ਭੰਗੂ, ਬੋਘ ਸਿੰਘ ਮਾਨਸਾ, ਨੇਕ ਸਿੰਘ ਖੋਖ, ਗੁਲਜ਼ਾਰ ਸਿੰਘ ਘਨੌਰ, ਘੁੰਮਣ ਸਿੰਘ ਰਾਜਗੜ੍ਹ, ਗੁਰਮੀਤ ਸਿੰਘ ਕਪਿਆਲ, ਨਰਿੰਦਰ ਸਿੰਘ ਲੇਹਲਾਂ, ਗੁਰਚਰਨ ਸਿੰਘ ਪਰੌੜ, ਭੁਪਿੰਦਰ ਸਿੰਘ ਦੁੱਧਨ, ਅਵਤਾਰ ਸਿੰਘ ਕੈਦੂਪੁਰ, ਹਰਜੀਤ ਸਿੰਘ ਮੰਗਵਾਲ, ਬਲਵਿੰਦਰ ਸਿੰਘ ਬਡਰੁੱਖਾਂ, ਹਰਜੀਤ ਸਿੰਘ ਘਨੁੜਕੀ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ |
ਭੁੱਨਰਹੇੜੀ, 6 ਅਕਤੂਬਰ (ਧਨਵੰਤ ਸਿੰਘ ਹੁਸੈਨਪੁਰ)-ਪਿਹੋਵਾ-ਪਟਿਆਲਾ ਮੁੱਖ ਮਾਰਗ 'ਤੇ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਤੇ ਇਕ ਨੌਜਵਾਨ ਜੋ ਜ਼ਖ਼ਮੀ ਹਾਲਤ ਵਿਚ ਹੈ, ਇਲਾਜ ਲਈ ਭਰਤੀ ਕਰਵਾਇਆ ਗਿਆ ਹੈ | ਸੂਤਰਾਂ ਮੁਤਾਬਿਕ ਮਿ੍ਤਕਾਂ ਦੀ ਪਹਿਚਾਣ ਹਰਵਿੰਦਰ ...
ਪਟਿਆਲਾ, 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਭਾਈ ਗੁਰਮੀਤ ਸਿੰਘ ਨੂੰ ਪੈਰੋਲ ਨਾ ਦਿੱਤੇ ਜਾਣ ਨੂੰ ਲੈ ਕੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਸਿੱਖ ਜਥੇਬੰਦੀਆਂ ਵਲੋਂ ...
ਰਾਜਪੁਰਾ, 6 ਅਕਤੂਬਰ (ਰਣਜੀਤ ਸਿੰਘ)-ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨ. ਟੀ. ਸੀ. ਦੇ ਵਿਦਿਆਰਥੀਆਂ ਵਲੋਂ ਹਾਕੀ 'ਚ ਜ਼ਿਲ੍ਹਾ ਪੱਧਰ 'ਤੇ ਨਾਮਣਾ ਖੱਟਣ ਕਾਰਨ ਸਕੂਲ ਦੀ ਪਿੰ੍ਰਸੀਪਲ ਜਸਵੀਰ ਕੌਰ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ...
ਸਮਾਣਾ, 6 ਅਕਤੂਬਰ (ਸਾਹਿਬ ਸਿੰਘ)-ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਪਿੰਡ ਬਿਜਲਪੁਰ ਵਿਖੇ ਇਕ ਘਰ 'ਤੇ ਛਾਪਾ ਮਾਰ ਕੇ 5500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਥਾਣਾ ਮੁਖੀ ਇੰਸਪੈਕਟਰ ਮਹਿਮਾ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਿਸ ...
ਘਨੌਰ, 6 ਅਕਤੂਬਰ (ਸਰਦਾਰਾ ਸਿੰਘ ਲਾਛੜੂ)-ਘਨੌਰ-ਸਰਾਲਾ ਸੜਕ 'ਤੇ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਦੇ ਸਾਇਫਨ ਨੇੜਲੇ ਪੰਝੀਦਰਾ ਨਾਲੇ ਦੇ ਪੁਲ ਦੀ ਉਸਾਰੀ ਲਟਕਣ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਪੁਰਾਣਾ ...
ਪਟਿਆਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਜ਼ਿਲ੍ਹੇ 'ਚ ਅਮਨ ਕਾਨੂੰਨ ਕਾਇਮ ਰੱਖਣ ਤੇ ਲੋਕ ਹਿਤ 'ਚ ਸ਼ਾਂਤੀ ਬਰਕਰਾਰ ਰੱਖਣ ਲਈ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਜ਼ਿਲ੍ਹਾ ...
ਪਟਿਆਲਾ, 6 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਖ਼ਤਰਨਾਕ ਨਸਲ ਦੇ ਕੱੁਤੇ ਰੱਖਣ ਦਾ ਸ਼ੌਕ ਬਹੁਤ ਵਾਰੇ ਆਮ ਲੋਕਾਂ ਦੀਆਂ ਜਾਨਾਂ ਲਈ ਵੀ ਖੋਹ ਬਣ ਜਾਂਦੇ | ਅਜਿਹੀਆਂ ਹੀ ਖ਼ਤਰਨਾਕ ਨਸਲਾਂ ਵਲੋਂ ਇਨਸਾਨਾਂ 'ਤੇ ਹਮਲੇ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ...
ਰਾਜਪੁਰਾ, 6 ਅਕਤੂਬਰ (ਜੀ. ਪੀ. ਸਿੰਘ)-ਰਾਜਪੁਰਾ-ਅੰਬਾਲਾ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਨਾਕੇ ਦੌਰਾਨ ਪੁਲਿਸ ਪਾਰਟੀ ਨੂੰ ਦੇਖ ਕੇ ਇਕ ਵਿਅਕਤੀ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਵਾਲਾ ਪਿੱਠੂ ਬੈਗ ਸੁੱਟ ਕੇ ਫ਼ਰਾਰ ਹੋ ਗਿਆ | ਸ਼ੰਭੂ ਥਾਣੇ ਦੀ ਪੁਲਿਸ ਨੇ ਅਣਪਛਾਤੇ ...
ਪਟਿਆਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ ਅਧੀਨ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਪੈਂਦੇ ਸਾਰੇ ਮੈਰਿਜ ਪੈਲੇਸਾਂ, ਹੋਟਲਾਂ, ਕਮਿਊਨਿਟੀ ਹਾਲ ਤੇ ਅਜਿਹੇ ...
ਪਟਿਆਲਾ, 6 ਅਕਤੂਬਰ (ਮਨਦੀਪ ਸਿੰਘ ਖਰੌੜ)-ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ 'ਚ ਕੰਡਕਟਰ ਦਾ ਕੰਮ ਕਰਦੇ ਵਿਅਕਤੀਆਂ ਦੀ ਸੇਵਾਵਾਂ ਉਕਤ ਵਿਭਾਗ ਵਲੋਂ 2016 'ਚ ਖ਼ਤਮ ਕਰ ਦਿੱਤੀਆਂ ਗਈਆਂ ਸੀ | ਇਸ ਦੇ ਬਾਵਜੂਦ ਵੀ ਮੁਲਜ਼ਮ ਨੇ ਉਨ੍ਹਾਂ ਨੂੰ ਦੁਬਾਰਾ ਕੰਡਕਟਰ ਲਗਵਾਉਣ ...
ਪਟਿਆਲਾ, 6 ਅਕਤੂਬਰ (ਮਨਦੀਪ ਸਿੰਘ ਖਰੌੜ)-ਕੇਂਦਰੀ ਜੇਲ੍ਹ ਪਟਿਆਲਾ ਅੰਦਰ ਇਕ ਅਹਾਤੇ ਦੀ ਦੀਵਾਰ ਟੱਪ ਕੇ ਦੂਜੇ ਪਾਸੇ ਦਾਖਲ ਹੋਏ 2 ਹਵਾਲਾਤੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਮੌਕੇ 'ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ 30 ਪੁੜੀਆਂ ਜਰਦੇ ਦੀਆਂ ਬਰਾਮਦ ਹੋਈਆਂ | ਉਕਤ ਸ਼ਿਕਾਇਤ ...
ਨਾਭਾ, 6 ਅਕਤੂਬਰ (ਅਮਨਦੀਪ ਸਿੰਘ ਲਵਲੀ)-ਪਿੰਡ ਮੈਹਸ ਦੇ ਵਸਨੀਕ ਗੁਰਬਖਸ਼ੀਸ਼ ਸਿੰਘ (17) ਪੁੱਤਰ ਪੰਜਾਬ ਸਿੰਘ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ, ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਗੁਰਬਖ਼ਸ਼ੀਸ਼ ਆਪਣੇ ਪਿੰਡ ਤੋਂ ਕੁਝ ਹੀ ਦੂਰੀ 'ਤੇ ਆਪਣੀ ਹੀ ਕਾਰ 'ਚ ਡਰਾਈਵਰ ...
ਪਟਿਆਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਗੁਟਕਾ, ਪਾਨ ਮਸਾਲਾ ਤੇ ਖਾਣ-ਪੀਣ ਵਾਲੀਆਂ ਹੋਰ ਚੀਜ਼ਾਂ, ਜਿਨ੍ਹਾਂ 'ਚ ਤੰਬਾਕੂ ...
ਪਟਿਆਲਾ, 6 ਅਕਤੂਬਰ (ਮਨਦੀਪ ਸਿੰਘ ਖਰੌੜ)-ਇਥੇ ਦੇ ਰਾਘੋ ਮਾਜਰਾ ਨੇੜੇ ਇਕ ਵਿਅਕਤੀ ਦੀ ਸ਼ੱਕ ਦੇ ਆਧਾਰ 'ਤੇ ਰੋਕ ਤਲਾਸ਼ੀ ਲਈ ਤਾਂ ਇਕ ਦੇਸੀ ਕੱਟਾ 315 ਬੋਰ ਤੇ ਇਕ ਜਿੰਦਾ ਕਾਰਤੂਸ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਬਰਾਮਦ ਹੋਇਆ ਹੈ | ਜਿਸ ਆਧਾਰ 'ਤੇ ਪੁਲਿਸ ਨੇ ਮੁਲਜ਼ਮ ...
ਪਟਿਆਲਾ, 6 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਇਥੇ ਪੰਜਾਬੀ ਯੂਨੀਵਰਸਿਟੀ ਵਿਖੇ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ ਜਥੇਬੰਦੀ ਵਲੋਂ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਡੀਨ ਵਿਦਿਆਰਥੀ ਭਲਾਈ ਦੇ ਬਾਹਰ ਤੀਜੇ ਦਿਨ ਵੀ ਧਰਨਾ ...
ਘਨੌਰ, 6 ਅਕਤੂਬਰ (ਸਰਦਾਰਾ ਸਿੰਘ ਲਾਛੜੂ)-ਅਸੁਲ ਮੰਚ ਬਲਾਕ ਇਕਾਈ ਘਨੌਰ ਦੇ ਆਗੂ ਓਮਕਾਰ ਸ਼ਰਮਾ ਸੋਗਲਪੁਰ, ਹੰਸ ਰਾਜ ਸਰਾਲ, ਲਖਵਿੰਦਰ ਸਿੰਘ ਸਰਾਲਾ ਦੀ ਅਗਵਾਈ 'ਚ ਹਲਕਾ ਵਿਧਾਇਕ ਗੁਰਲਾਲ ਘਨੌਰ ਨੂੰ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਕਿ ਅਧਰੰਗ ਦੀ ਬਿਮਾਰੀ ਤੋਂ ਪੀੜਤ ...
ਚੰਡੀਗੜ੍ਹ, 6 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੇ ਸਾਫ-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ | ਇਸ ਦਿਸ਼ਾ 'ਚ ਕੰਮ ਕਰਦੇ ਹੋਏ ਪੰਜਾਬ ਸਰਕਾਰ ਵਲੋਂ ...
ਪਟਿਆਲਾ, 6 ਅਕਤੂਬਰ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾਂ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਪੂਜਾ ਰਾਣੀ ਵਾਸੀ ਜ਼ਿਲ੍ਹਾ ਪਟਿਆਲਾ ਨੇ ਪੁਲਿਸ ਕੋਲ ਦਰਜ ...
ਪਟਿਆਲਾ, 6 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਬਾਰਾਂਦਰੀ ਲਾਗੇ 'ਚ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਹੈ | ਚੋਰੀ ਦੀ ਸ਼ਿਕਾਇਤ ਹਰਲਾਲ ਸਿੰਘ ਵਾਸੀ ਪਿੰਡ ਮੰਜਾਲ ਕਲਾਂ ਨੇ ਥਾਣਾ ਲਹੌਰੀ ਗੇਟ 'ਚ ਦਰਜ ਕਰਵਾਈ ਕਿ ਉਸ ਨੇ ਪਿਛਲੇ ਦਿਨੀਂ ਬਾਰਾਂਦਰੀ 'ਚ ...
ਪਟਿਆਲਾ, 6 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦਾ ਜਨਰਲ ਇਜਲਾਸ ਹੋਇਆ | ਇਜਲਾਸ ਦਾ ਆਗਾਜ਼ ਇੰਜ. ਸੁਖਜਿੰਦਰ ਸਿੰਘ ਬੁੱਟਰ, ਸਕੱਤਰ ਪੂਟਾ ਵਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਅਤੇ ਦੋ ਮਿੰਟ ਦਾ ਮੋਨ ਰੱਖ ਕੇ ...
ਰਾਜਪੁਰਾ, 6 ਅਕਤੂਬਰ (ਜੀ. ਪੀ. ਸਿੰਘ)-ਰਾਜਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬੈਂਸ ਦੀ ਅਗਵਾਈ 'ਚ ਬੈਠਕ ਕੀਤੀ ਗਈ | ਜਿਸ 'ਚ ਬੀ. ਕੇ. ਯੂ. ਚੜੂਨੀ ਦੇ ਸੂਬਾਈ ਸਕੱਤਰ ਮਨਜੀਤ ਸਿੰਘ ਘੁਮਾਣਾ ਨੇ ਵਿਸ਼ੇਸ਼ ਤੌਰ 'ਤੇ ...
ਰਾਜਪੁਰਾ, 6 ਅਕਤੂਬਰ (ਰਣਜੀਤ ਸਿੰਘ)-ਇਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵਿਸ਼ੇਸ਼ ਤੌਰ 'ਤੇ ਪੁੱਜੇ | ਉਨ੍ਹਾਂ ਮਾਇਨੋਰਿਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਸਲਾਮ ਅਲੀ ਦੀ ਅਗਵਾਈ 'ਚ ਰੱਖੀ ਮੀਟਿੰਗ 'ਚ ਸ਼ਿਰਕਤ ਕੀਤੀ | ਇਸ ਮੌਕੇ ਇਸਲਾਮ ਅਲੀ ਵਲੋਂ ...
ਭਾਦਸੋਂ, 6 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਸ੍ਰੀ ਵਿਜੈ ਦਸ਼ਮੀ ਸੁਸਾਇਟੀ ਭਾਦਸੋਂ ਵਲੋਂ ਦੁਸਹਿਰਾ ਉਤਸਵ ਧੂਮ-ਧਾਮ ਨਾਲ ਮਨਾਇਆ ਗਿਆ | ਸਮਾਗਮ 'ਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਜਲ ਸਰੋਤ ਨਿਗਮ ਪੰਜਾਬ ਦੇ ਸਾ. ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ ਤੇ ...
ਨਾਭਾ, 6 ਅਕਤੂਬਰ (ਅਮਨਦੀਪ ਸਿੰਘ ਲਵਲੀ)-ਨਾਭਾ ਦੇ ਜੀ. ਬੀ. ਇੰਟਰਨੈਸ਼ਨਲ ਸਕੂਲ 'ਚ ਬੀਤੇ ਦਿਨੀਂ 'ਪਟਿਆਲਾ ਸਹੋਦਿਆ ਸਕੂਲਜ਼ ਕੰਪਲੈਕਸ' ਦੀ ਸਰਪ੍ਰਸਤੀ ਹੇਠ ਦੋ ਰੋਜਾ ਅੰਤਰ-ਸਕੂਲ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੇ ਪਹਿਲੇ ਦਿਨ ਪ੍ਰਾਈਵੇਟ ...
ਪਟਿਆਲਾ, 6 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਬੀ. ਐਡ. ਦੇ ਨਵੇਂ ਸੈਸ਼ਨ ਦਾ ਆਗਾਜ਼ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਹਰਮੀਤ ਕੌਰ ਆਨੰਦ, ਸਟਾਫ਼ ਤੇ ...
ਪਟਿਆਲਾ, 6 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸਿੱਖਿਆ ਵਿਭਾਗ ਵਲੋਂ ਅੰਤਰ-ਰਾਸ਼ਟਰੀ ਅਧਿਆਪਕ ਦਿਵਸ ਮੌਕੇ ਪਟਿਆਲਾ ਜ਼ਿਲ੍ਹੇ ਦੇ 100 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ...
ਪਟਿਆਲਾ, 6 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਲੋਂ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ | ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਪਿ੍ੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਦੀ ਦੇਖ-ਰੇਖ ਹੇਠ ਸਾਈਬਰ ਅਟੈਕ ਤੇ ਸਾਈਬਰ ਅੱਤਵਾਦ ਦੀ ...
ਪਟਿਆਲਾ, 6 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਅਹਿਮਦਾਬਾਦ ਗੁਜਰਾਤ 'ਚ ਚੱਲ ਰਹੇ ਆਰਚਰੀ ਦੇ 36ਵੇਂ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੇ ਕੰਪਾਊਾਡ ਮਿਕਸ ਈਵੈਂਟ 'ਚ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀ ਸੰਗਮਪ੍ਰੀਤ ਸਿੰਘ ਨੇ 1 ਸੋਨ ...
ਪਟਿਆਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਅੰਦਰ ਅਣ ਅਧਿਕਾਰਤ ਤੌਰ 'ਤੇ ਪਸ਼ੂਆਂ ਦੇ ਸੀਮਨ ਦਾ ...
ਰਾਜਪੁਰਾ, 6 ਅਕਤੂਬਰ (ਜੀ. ਪੀ. ਸਿੰਘ)-ਅੱਜ ਰਾਜਪੁਰਾ ਤੋਂ ਭਗਵਾਨ ਵਾਲਮੀਕਿ ਜੈਅੰਤੀ ਮੌਕੇ 'ਤੇ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਵਲੋਂ ਸ਼ਹਿਰ 'ਚ ਸ਼ੋਭਾ ਯਾਤਰਾ ਚੇਅਰਮੈਨ ਅਸ਼ੋਕ ਕੁਮਾਰ ਬਿੱਟੂ ਤੇ ਪ੍ਰਧਾਨ ਮਦਨ ਮਹਿਕ ਦੀ ਅਗਵਾਈ ਹੇਠ ਕੱਢੀ ਗਈ | ਇਸ ਮੌਕੇ ...
ਨਾਭਾ, 6 ਅਕਤੂਬਰ (ਕਰਮਜੀਤ ਸਿੰਘ)-ਸ੍ਰੀ ਮਹਾਂਲਕਸ਼ਮੀ ਰਾਮਲੀਲ੍ਹਾ ਕਲੱਬ ਨਾਭਾ ਵਲੋਂ ਸਥਾਨਕ ਪੁਰਾਣਾ ਹਾਈ ਕੋਰਟ ਵਿਖੇ ਦੁਸਹਿਰੇ ਦਾ ਸਮਾਗਮ ਰੱਖਿਆ ਗਿਆ, ਪਰ ਇਸ ਸਾਲ ਪਹਿਲੀ ਵਾਰ ਲੋਕਾਂ ਨੂੰ ਰਾਵਣ ਦਹਿਨ ਲਈ ਕਈ ਘੰਟੇ ਦਾ ਵਾਧੂ ਇੰਤਜ਼ਾਰ ਕਰਨਾ ਪਿਆ | ਸਟੇਜ ਤੋਂ ...
ਘਨੌਰ ਸਟੇਡੀਅਮ ਵਿਖੇ ਖਿਡਾਰੀਆਂ ਤੇ ਦੁਸਹਿਰਾ ਕਮੇਟੀ ਦਾ ਸਨਮਾਨ ਕਰਦੇ ਵਿਧਾਇਕ ਗੁਰਲਾਲ ਘਨੌਰ ਨਾਲ ਅੰਕਿਤ ਸੂਦ, ਡੀ. ਐੱਸ. ਪੀ. ਘਨੌਰ ਰਘਬੀਰ ਸਿੰਘ | ਤਸਵੀਰ : ਸੁਸ਼ੀਲ ਕੁਮਾਰ ਸ਼ਰਮਾ ਘਨੌਰ, 6 ਅਕਤੂਬਰ (ਸੁਸ਼ੀਲ ਕੁਮਾਰ ਸ਼ਰਮਾ)-ਕੋਰੋਨਾ ਕਾਲ ਦੇ ਦੋ ਸਾਲਾਂ ਤੋਂ ...
ਦੇਵੀਗੜ੍ਹ, 6 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਪੋਲੋ ਗਰਾਊਾਡ ਪਟਿਆਲਾ ਵਿਖੇ ਹੋ ਰਹੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾ ਦੀਆਂ ਉਮਰ ਵਰਗ 17 ਹੈਂਡਬਾਲ ਖਿਡਾਰਨਾਂ ਨੇ ਜ਼ਿਲ੍ਹਾ ਪੱਧਰ ਦਾ ਫਾਈਨਲ ਮੈਚ ਜਿੱਤ ਕੇ ...
ਬਨੂੜ, 6 ਅਕਤੂਬਰ (ਭੁਪਿੰਦਰ ਸਿੰਘ)-ਸੀ. ਪੀ. ਐਮ. ਵਲੋਂ ਅੱਜ ਬਿਮਾਰੀ ਤੇ ਬਰਸਾਤ ਕਾਰਨ ਝੋਨੇ ਦੀ ਨੁਕਸਾਨੀ ਗਈ ਫ਼ਸਲ ਦੇ ਮੁਆਵਜ਼ੇ ਤੇ ਮਹਿੰਗਾਈ ਖ਼ਿਲਾਫ਼ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ | ਉਹ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨੁਕਸਾਨੀ ਫ਼ਸਲ ਦੀ ...
ਸਮਾਣਾ, 6 ਅਕਤੂਬਰ (ਪ੍ਰੀਤਮ ਸਿੰਘ ਨਾਗੀ)-ਰਾਸ਼ਟਰੀ ਖੇਡਾਂ 2022-23 ਦੀਆਂ ਡੀ. ਏ. ਵੀ. ਸਕੂਲ ਪਟਿਆਲਾ ਵਿਖੇ ਕਰਵਾਈਆਂ ਗਈਆਂ, ਜਿਸ 'ਚ ਡੀ. ਏ. ਵੀ. ਪਬਲਿਕ ਸਕੂਲ ਸਮਾਣਾ ਦੇ ਵਿਦਿਆਰਥੀਆਂ ਵਲੋਂ 13 ਸੋਨ, 7 ਚਾਂਦੀ ਤੇ 14 ਕਾਂਸੀ ਦੇ ਤਗਮਿਆਂ 'ਤੇ ਆਪਣਾ ਕਬਜ਼ਾ ਕੀਤਾ | ਜਾਣਕਾਰੀ ...
ਪਟਿਆਲਾ, 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਵਲੋਂ ਸਜਾਏ ਗਏ 6 ਰੋਜਾ ਧਾਰਮਿਕ ਕੀਰਤਨ ਦੀਵਾਨ ਬੀਤੀ ਰਾਤ ਸਮਾਪਤ ਹੋ ਗਏ | ਇਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ...
ਘਨੌਰ, 6 ਅਕਤੂਬਰ (ਸੁਸ਼ੀਲ ਕੁਮਾਰ ਸ਼ਰਮਾ)-ਬਾਬਾ ਬੰਦਾ ਸਿੰਘ ਬਹਾਦਰ ਬੈਰਾਗੀ ਫਾਊਾਡੇਸ਼ਨ ਪੰਜਾਬ ਵਲੋਂ ਸਤਪਾਲ ਸਿੰਘ ਬੈਰਾਗੀ ਦੀ ਅਗਵਾਈ 'ਚ ਗੁਰਦੁਆਰਾ ਕੁਸ਼ਟ ਨਿਵਾਰਨਸਰ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਸ਼ੇਖੂਪੁਰ ਘਨੌਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ...
ਭੁੱਨਰਹੇੜੀ, 6 ਅਕਤੂਬਰ (ਧਨਵੰਤ ਸਿੰਘ)-ਸ਼੍ਰੋਮਣੀ ਕਮੇਟੀ ਤੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹਲਕਾ ਸਨੌਰ ਵੀ ਆਪਣਾ ਯੋਗਦਾਨ ਪਾਵੇਗਾ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ...
ਭੁੱਨਰਹੇੜੀ, 6 ਅਕਤੂਬਰ (ਧਨਵੰਤ ਸਿੰਘ)-ਵਤਨ ਪੰਜਾਬ ਤੇ ਸਕੂਲੀ ਖੇਡਾਂ 'ਚ ਜ਼ਿਲ੍ਹਾ ਪਟਿਆਲਾ ਤੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਫਿਲਹਾਲ ਅੰਡਰ-17 'ਚ ਸਟੇਟ ਖੇਡਣ ਵਾਸਤੇ ਚੁਣੀ ਗਈ ਖਿਡਾਰਨ ਕਿਰਨਪ੍ਰੀਤ ਲੱਕੀ ਮੀਰਾਂ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭੁੱਨਰਹੇੜੀ 'ਚ ...
ਖ਼ੱਜਲ-ਖ਼ੁਆਰ ਨਹੀਂ ਹੋਣ ਦਿੱਤਾ ਜਾਵੇਗਾ-ਵਿਧਾਇਕ ਕੁਲਵੰਤ ਸਿੰਘ ਸ਼ੁਤਰਾਣਾ, 6 ਅਕਤੂਬਰ (ਬਲਦੇਵ ਸਿੰਘ ਮਹਿਰੋਕ)-ਮੰਡੀਆਂ 'ਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਤੇ ਮੰਡੀ ਬੋਰਡ ਤੇ ਮਾਰਕੀਟ ਕਮੇਟੀਆਂ ਵਲੋਂ ਖ਼ਰੀਦ ਸੰਬੰਧੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਪਰ ਹਲਕਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX