ਤਾਜਾ ਖ਼ਬਰਾਂ


ਰਿਸ਼ਵਤ ਮੰਗਣ ਦੇ ਇਲਜ਼ਾਮਾਂ ’ਚ ਘਿਰੇ ਸੀ.ਡੀ.ਪੀ.ਓ ਅਜਨਾਲਾ ਜਸਪ੍ਰੀਤ ਸਿੰਘ ਨੂੰ ਕੀਤਾ ਮੁਅੱਤਲ
. . .  0 minutes ago
ਅਜਨਾਲਾ, 1 ਫ਼ਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਦੇ ਪਿੰਡ ਕਮੀਰਪੁਰਾ ਦੀ ਆਂਗਣਵਾੜੀ ਵਰਕਰ ਅਮਨਦੀਪ ਕੌਰ ਕੋਲੋਂ ਬਦਲੀ ਕਰਨ ਬਦਲੇ ਰਿਸ਼ਵਤ ਮੰਗਣ ਦੇ ਇਲਜ਼ਾਮਾਂ ’ਚ ਘਿਰੇ ਸੀ.ਡੀ.ਪੀ.ਓ ਅਜਨਾਲਾ ਜਸਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ...
ਨਵੀਂ ਆਮਦਨ ਕਰ ਲੋਕਾਂ ਨੂੰ ਰਾਹਤ ਦੇਵੇਗੀ- ਮਨੋਹਰ ਲਾਲ ਖੱਟਰ
. . .  10 minutes ago
ਨਵੀਂ ਦਿੱਲੀ, 1 ਫ਼ਰਵਰੀ- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਇਕ ਇਨਕਲਾਬੀ ਬਜਟ ਸੀ ਜੋ ਸਮਾਜ ਦੇ ਹਰ ਵਰਗ ਨੂੰ ਰਾਹਤ ਦੇਵੇਗਾ। ਨਵੀਂ ਆਮਦਨ ਕਰ ਦਰਾਂ ਲੋਕਾਂ ਨੂੰ ਰਾਹਤ ਦਿੰਦੀਆਂ ਹਨ। ਇਸ ਬਜਟ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਖ਼ਰਚੇ ਵਿਚ 66% ਦਾ...
ਬਜਟ ਵਿਚ ਔਰਤਾਂ ਦਾ ਸਨਮਾਨ ਵਧਿਆ ਹੈ- ਸਮਰਿਤੀ ਇਰਾਨੀ
. . .  17 minutes ago
ਨਵੀਂ ਦਿੱਲੀ, 1 ਫ਼ਰਵਰੀ- ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨਾ ਚਾਹਾਂਗੀ। ਉਨ੍ਹਾਂ ਕਿਹਾ ਕਿ ਜੇ ਅੱਜ ਦੇ ਐਲਾਨਾਂ ਨੂੰ ਦੇਖੀਏ ਤਾਂ ਮੇਰਾ ਮੰਨਣਾ ਹੈ ਕਿ ਬਜਟ ਵਿਚ ਔਰਤਾਂ ਦਾ ਸਨਮਾਨ ਵਧਿਆ ਹੈ। ਮੈਂ ਬੱਚਿਆਂ ਅਤੇ ਕਿਸ਼ੋਰਾਂ ਲਈ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਦੀ ਘੋਸ਼ਣਾ ਦਾ...
ਬਜਟ 2023: ਇਹ ਸਾਮਾਨ ਹੋਵੇਗਾ ਸਸਤਾ ਅਤੇ ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ, ਦੇਖੋ ਪੂਰੀ ਲਿਸਟ
. . .  23 minutes ago
ਨਵੀਂ ਦਿੱਲੀ, 1 ਜਨਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਾਂ, ਸਮਾਰਟਫੋਨ, ਟੀਵੀ ਅਤੇ ਹੋਰ ਕਈ ਚੀਜ਼ਾਂ 'ਤੇ ਕਸਟਮ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ...
ਬਜਟ ਵਿਚ ਮਨਰੇਗਾ ਦਾ ਕੋਈ ਜ਼ਿਕਰ ਨਹੀਂ ਕੀਤਾ- ਸ਼ਸ਼ੀ ਥਰੂਰ
. . .  24 minutes ago
ਨਵੀਂ ਦਿੱਲੀ, 1 ਫ਼ਰਵਰੀ- ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਬਜਟ ਸੰਬੰਧੀ ਕਿਹਾ ਕਿ ਬਜਟ ਵਿਚ ਕੁਝ ਚੀਜ਼ਾਂ ਚੰਗੀਆਂ ਸਨ, ਮੈਂ ਇਸ ਨੂੰ ਪੂਰੀ ਤਰ੍ਹਾਂ ਨਾਂਹ-ਪੱਖੀ ਨਹੀਂ ਕਹਾਂਗਾ, ਪਰ ਫ਼ਿਰ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ। ਬਜਟ ਵਿਚ ਮਨਰੇਗਾ ਦਾ ਕੋਈ ਜ਼ਿਕਰ ਨਹੀਂ ਸੀ। ਸਰਕਾਰ ਮਜ਼ਦੂਰਾਂ ਲਈ ਕੀ ਕਰਨ ਜਾ ਰਹੀ ਹੈ? ਬੇਰੁਜ਼ਗਾਰ...
ਡੇਢ ਘੰਟੇ ਤੱਕ ਬਜਟ ਸੁਣਿਆ, ਹੁਣ ਮੌਕਾ ਆਉਣ ’ਤੇ ਗੱਲ ਕਰਾਂਗੇਂ- ਫਾਰੂਕ ਅਬਦੁੱਲਾ
. . .  15 minutes ago
ਨਵੀਂ ਦਿੱਲੀ, 1 ਫ਼ਰਵਰੀ- ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਸੰਬੰਧੀ ਬੋਲਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਬਜਟ ਵਿਚ ਮੱਧ ਵਰਗ ਦੀ ਮਦਦ ਕੀਤੀ ਗਈ ਹੈ, ਇਸ ਵਿਚ ਹਰ ਕਿਸੇ ਨੂੰ ਕੁਝ ਨਾ ਕੁਝ ਦਿੱਤਾ ਗਿਆ...
ਅਮਰੀਕੀ ਰੱਖਿਆ ਉਪ ਸਕੱਤਰ ਡਾ. ਕੈਥਲੀਨ ਨੇ ਕੀਤੀ ਅਜੀਤ ਡੋਵਾਲ ਨਾਲ ਮੁਲਾਕਾਤ
. . .  42 minutes ago
ਵਾਸ਼ਿੰਗਟਨ, 1 ਫ਼ਰਵਰੀ- ਅਮਰੀਕੀ ਰੱਖਿਆ ਉਪ ਸਕੱਤਰ ਡਾ. ਕੈਥਲੀਨ ਹਿਕਸ ਨੇ ਭਾਰਤ-ਪ੍ਰਸ਼ਾਂਤ ਖ਼ੇਤਰ ਵਿਚ ਨੀਤੀ ਅਤੇ ਸੰਚਾਲਨ ਤਾਲਮੇਲ ਨੂੰ ਮਜ਼ਬੂਤ ਕਰਨ ਸਮੇਤ ਅਮਰੀਕਾ-ਭਾਰਤ ਦੁਵੱਲੀ ਰੱਖਿਆ ਭਾਈਵਾਲੀ ਦੀਆਂ ਤਰਜੀਹਾਂ ਬਾਰੇ ਚਰਚਾ ਕਰਨ ਲਈ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ
. . .  49 minutes ago
ਨਵੀਂ ਦਿੱਲੀ, 1 ਫ਼ਰਵਰੀ- ਮੇਘਾਲਿਆ ਅਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਮੀਟਿੰਗ...
ਅਸੀਂ ਮੁਜ਼ਾਹਿਦੀਨ ਨੂੰ ਬਣਾਇਆ ਅਤੇ ਫ਼ਿਰ ਉਹ ਅੱਤਵਾਦੀ ਬਣ ਗਏ- ਪਾਕਿਸਤਾਨੀ ਗ੍ਰਹਿ ਮੰਤਰੀ
. . .  52 minutes ago
ਇਸਲਾਮਾਬਾਦ, 1 ਫ਼ਰਵਰੀ- ਪਾਕਿਸਤਾਨ ਵਲੋਂ ਪਿਸ਼ਾਵਰ ਦੀ ਇਕ ਮਸਜਿਦ ਦੇ ਅੰਦਰ ਆਪਣੇ ਸੁਰੱਖਿਆ ਬਲਾਂ ’ਤੇ ਹੋਏ ਘਾਤਕ ਹਮਲੇ ਤੋਂ ਕੁਝ ਦਿਨ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਨੈਸ਼ਨਲ ਅਸੈਂਬਲੀ ਦੇ ਅੰਦਰ ਮੰਨਿਆ ਕਿ ਮੁਜ਼ਾਹਿਦੀਨ ਨੂੰ ਵਿਸ਼ਵ ਸ਼ਕਤੀ ਨਾਲ ਜੰਗ ਲਈ ਤਿਆਰ ਕਰਨਾ ਇਕ ਸਮੂਹਿਕ ਗਲਤੀ ਸੀ...
ਡਾਕਟਰ ਦੀ ਬਦਲੀ ਰੱਦ ਕਰਵਾਉਣ ਲਈ ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਧਰਨਾ ਸ਼ੁਰੂ
. . .  1 minute ago
ਬਰਨਾਲਾ / ਰੂੜੇਕੇ ਕਲਾਂ, 1 ਫ਼ਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਸਬ ਸਿਡਰੀ ਹੈਲਥ ਸੈਂਟਰ ਧੂਰਕੋਟ ਦੇ ਡਾਕਟਰ ਤੇ ਸਟਾਫ਼ ਦੀ ਬਦਲੀ ਆਮ ਆਦਮੀ ਕਲੀਨਿਕ ਰੂੜੇਕੇ ਕਲਾਂ ਵਿਖੇ ਕਰਨ ਵਿਰੁੱਧ ਬਰਨਾਲਾ-ਮਾਨਸਾ ਮੁੱਖ ਮਾਰਗ ਬੱਸ ਸਟੈਡ ਰੂੜੇਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਚਰਨ ਸਿੰਘ ਦੀ...
ਕਾਰ ’ਚੋਂ ਪੰਜਾਬ ਪੁਲਿਸ ਦੇ ਏ. ਐਸ. ਆਈ. ਦੀ ਲਾਸ਼ ਬਰਾਮਦ
. . .  about 1 hour ago
ਤਲਵੰਡੀ ਭਾਈ, 1 ਫ਼ਰਵਰੀ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੀ ਦਾਣਾ ਮੰਡੀ ਅੰਦਰ ਖੜੀ ਕਾਰ ’ਚੋਂ ਪੰਜਾਬ ਪੁਲਿਸ ਦੇ ਏ. ਐਸ. ਆਈ. ਦੀ ਲਾਸ਼ ਮਿਲੀ ਹੈ। ਮਿ੍ਰਤਕ ਦੀ ਗਰਦਨ ’ਤੇ ਗੋਲੀ ਲੱਗਣ ਦਾ ਨਿਸ਼ਾਨ ਹੈ, ਜਦਕਿ ਉਸਦਾ ਸਰਵਿਸ ਪਿਸਟਲ ਵੀ ਕਾਰ ਵਿਚੋਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ...
ਭਾਰਤ ਪਾਕਿ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
. . .  about 1 hour ago
ਫ਼ਾਜ਼ਿਲਕਾ, 1 ਫ਼ਰਵਰੀ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ. ਐਸ. ਐਫ਼ ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਬੀ. ਐਸ. ਐਫ਼ ਦੀ 55 ਬਟਾਲੀਅਨ ਅਤੇ ਪੰਜਾਬ ਪੁਲਿਸ ਨੇ ਡਰੋਨ ਜ਼ਰੀਏ ਪਾਕਿਸਤਾਨ ਤੋਂ ਭਾਰਤ ਆਈ ਕਰੋੜਾਂ ਰੁਪਏ ਦੀ ਹੈਰੋਇਨ ਦੀ ਖ਼ੇਪ ਨੂੰ ਬਰਾਮਦ ਕੀਤਾ ਹੈ...
ਦੁਕਾਨਦਾਰਾਂ ਨੇ ਬਠਿੰਡਾ ਦਾ ਦਾਣਾ ਮੰਡੀ ਰੋਡ ਕੀਤਾ ਜਾਮ
. . .  about 1 hour ago
ਬਠਿੰਡਾ, 01 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਇਕ ਮੋਬਾਇਲ ਫ਼ੋਨ ਦੀ ਦੁਕਾਨ ਦੇ ਸੰਚਾਲਕ ਤੋਂ ਦੋ ਦਿਨ ਪਹਿਲਾਂ 3 ਲੱਖ ਰੁਪਏ ਦੀ ਨਕਦੀ ਅਤੇ ਮੋਬਾਇਲ ਖੋਹਣ ਦੇ ਮਾਮਲੇ ’ਚ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿਚ ਦੁਕਾਨਦਾਰਾਂ ਨੇ ਬਠਿੰਡਾ ਦੀ ਦਾਣਾ ਮੰਡੀ ਰੋਡ ਨੂੰ ਜਾਮ ਕਰ ਦਿੱਤਾ ਅਤੇ
ਜ਼ੀਰਾ ਸ਼ਰਾਬ ਫ਼ੈਕਟਰੀ ਬੰਦ ਕਰਵਾਉਣ ਦੇ ਹੁਕਮਾਂ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਦਾਖ਼ਲ,ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
. . .  48 minutes ago
ਚੰਡੀਗੜ੍ਹ, 1 ਫਰਵਰੀ (ਤਰੁਣ)-ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਜ਼ੀਰਾ ਦੀ ਸ਼ਰਾਬ ਫ਼ੈਕਟਰੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਚ ਅੱਜ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਬਜਟ ਵਿਚ ਨੌਕਰੀਪੇਸ਼ਾ ਵਾਲਿਆਂ ਨੂੰ ਮਿਲੀ ਵੱਡੀ ਰਾਹਤ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਅੱਜ ਐਲਾਨ ਕੀਤਾ ਕਿ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ।
ਵੱਡੀ ਖ਼ਬਰ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾਇਆ
. . .  about 1 hour ago
ਚੰਡੀਗੜ੍ਹ, 1 ਫਰਵਰੀ- ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਮਨੀਸ਼ਾ ਗੁਲਾਟੀ ਨੂੰ ਪੰਜਾਬ ਸਰਕਾਰ ਨੇ 18 ਸਤੰਬਰ 2020 ਨੂੰ 3 ਸਾਲ ਦਾ ਵਾਧਾ ਦਿੱਤਾ ਸੀ...
ਬਜਟ ਵਿਚ ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
. . .  57 minutes ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ ਬਜ਼ੁਰਗਾਂ ਲਈ ਬੱਚਤ ਦੀ ਸੀਮਾ ਵਧਾਈ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਇਆ ਜਾਵੇਗਾ...
ਪੈੱਨ ਕਾਰਡ ਬਣਿਆ ਪਛਾਣ ਪੱਤਰ, ਜਾਣੋ ਹੋਰ ਵੀ ਕਿਹੜੇ-ਕਿਹੜੇ ਕੀਤੇ ਗਏ ਐਲਾਨ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ...
ਬਜਟ-2023-24 ’ਚ ਚੁੱਕੇ ਗਏ ਇਹ ਵੱਡੇ ਕਦਮ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ
ਵਿੱਤ ਮੰਤਰੀ ਵਲੋਂ ਬਜਟ ਦੀਆਂ 10 ਮਹੱਤਵਪੂਰਨ ਗੱਲਾਂ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ। ਇਸ ਨਾਲ ਦੇਸ਼ ਦਾ ਆਰਥਿਕ ਲੇਖਾ ਜੋਖਾ ਸਭ ਦੇ ਸਾਹਮਣੇ ਆਉਣ ਲੱਗਾ ਹੈ।
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ,50 ਨਵੇਂ ਏਅਰਪੋਰਟ ਬਣਾਏ ਜਾਣਗੇ
. . .  about 2 hours ago
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ, 50 ਨਵੇਂ ਏਅਰਪੋਰਟ ਬਣਾਏ ਜਾਣਗੇ
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
. . .  about 2 hours ago
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
ਫ਼ਾਰਮਾ ਵਿਚ ਰਿਸਚਰਜ ਇਨੋਵੇਸ਼ਨਾਂ ਲਈ ਨਵਾਂ ਪ੍ਰੋਗਰਾਮ
. . .  about 2 hours ago
ਫ਼ਾਰਮਾ ਵਿਚ ਰਿਸਚਰਜ ਇਨੋਵੇਸ਼ਨਾਂ ਲਈ ਨਵਾਂ ਪ੍ਰੋਗਰਾਮ
ਪੀ.ਪੀ.ਪੀ. ਮਾਡਲ ਤਹਿਤ ਟੂਰਿਜ਼ਮ ਨੂੰ ਵੀ ਉਤਸ਼ਾਹ
. . .  about 2 hours ago
ਪੀ.ਪੀ.ਪੀ. ਮਾਡਲ ਤਹਿਤ ਟੂਰਿਜ਼ਮ ਨੂੰ ਵੀ ਉਤਸ਼ਾਹ
ਨੈਸ਼ਨਲ ਡਿਜ਼ੀਟਲ ਲਾਇਬ੍ਰੇਰੀ ਖ਼ੋਲ੍ਹੀ ਜਾਵੇਗੀ
. . .  about 2 hours ago
ਨੈਸ਼ਨਲ ਡਿਜ਼ੀਟਲ ਲਾਇਬ੍ਰੇਰੀ ਖ਼ੋਲ੍ਹੀ ਜਾਵੇਗੀ
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

ਸੰਗਰੂਰ

ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮਾਲੇਰਕੋਟਲਾ, 6 ਅਕਤੂਬਰ (ਮੁਹੰਮਦ ਹਨੀਫ ਥਿੰਦ) - ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਪਿਛਲੀ ਦਿਨੀਂ ਝੋਨੇ ਦੀ ਖਰੀਦ ਪ੍ਰਬੰਧਾਂ ਸੰਬੰਧੀ ਵੱਖ-ਵੱਖ ਵਿਭਾਗ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਹਰ ਸਹੂਲਤ ਉਪਲਬਧ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਅਤੇ ਪਹਿਲਾਂ ਹੀ ਇਸ ਸੰਬੰਧੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ | ਇਸ ਮੌਕੇ ਵਧੀਕ ਡਿਪਟੀ ਕਮਿਸਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਕਰਨਦੀਪ ਸਿੰਘ, ਐਸ.ਡੀ.ਐਮ. ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਅਫ਼ਸਰ ਸ੍ਰੀਮਤੀ ਰੂਪਪ੍ਰੀਤ ਕੌਰ, ਸਕੱਤਰ ਮਾਰਕੀਟ ਕਮੇਟੀ ਸ੍ਰੀ ਗੁਰਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਜਿਵੇਂ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ, ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਨੁਮਾਇੰਦੇ ਮੌਜੂਦ ਸਨ | ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਭਾਵੇਂ ਮਾਲੇਰਕੋਟਲਾ ਬਾਰਡਰ ਜ਼ਿਲ੍ਹਾ ਨਹੀਂ ਹੈ ਲੇਕਿਨ ਫਿਰ ਵੀ ਦੂਜੇ ਰਾਜਾਂ ਤੋਂ ਅਣਅਧਿਕਾਰਤ ਆਉਣ ਵਾਲੇ ਝੋਨੇ ਜਾਂ ਚਾਵਲ ਦੀ ਆਮਦ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕਣ ਲਈ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ ਕਰਨ ਲਈ ਮਾਲੇਰਕੋਟਲਾ ਜ਼ਿਲ੍ਹੇ ਵਿਚ ਵੱਖ-ਵੱਖ ਵਿਭਾਗਾਂ ਅਤੇ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਉੱਡਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ ਅਤੇ ਸੀਜ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਖਰੀਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਲਈ ਸਮੂਹ ਖਰੀਦ ਏਜੰਸੀਆਂ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਲਾਜ਼ਮੀ ਬਣਾਉਣ 'ਤੇ ਚੌਕਸ ਰਹਿਣ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ 46 ਰੈਗੂਲਰ ਮੰਡੀਆਂ, ਜਿਨ੍ਹਾਂ ਵਿਚ 04 ਮੁੱਖ ਯਾਰਡ, 06 ਸਬ ਯਾਰਡ ਅਤੇ 36 ਖਰੀਦ ਕੇਂਦਰਾਂ ਤੇ ਝੋਨੇ ਦੀ ਖਰੀਦ, ਲਿਫ਼ਟਿੰਗ, ਬਾਰਦਾਨੇ ਦੀ ਦੇ ਪੁਖ਼ਤਾ ਪ੍ਰਬੰਧ, ਟਰਾਂਸਪੋਰਟ, ਲੇਬਰ, ਬਿਜਲੀ, ਪੀਣ ਵਾਲੇ ਪਾਣੀ, ਸਾਫ਼ ਸਫ਼ਾਈ ਅਤੇ ਪਖਾਨਿਆਂ ਦੀ ਸੁਵਿਧਾ ਸਬੰਧੀ ਕੋਈ ਲਾਪਰਵਾਹੀ ਨਾ ਵਰਤਣ ਲਈ ਸਪਸ਼ਟ ਨਿਰਦੇਸ਼ ਦਿੱਤੇ | ਉਨ੍ਹਾਂ ਦੱਸਿਆ ਕਿ ਸਮੂਹ ਅਨਾਜ ਮੰਡੀਆਂ ਦੀ ਨਿਗਰਾਨੀ ਉਪ ਮੰਡਲ ਮੈਜਿਸਟਰੇਟ ਕਰ ਰਹੇ ਹਨ ਅਤੇ ਸਰਕਾਰੀ ਖਰੀਦ ਏਜੰਸੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ | ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੇ ਕਿਸਾਨਾਂ ਨੂੰ 24 ਘੰਟੇ ਦੇ ਅੰਦਰ ਅਦਾਇਗੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ | ਝੋਨੇ ਦੀ ਖ਼ਰੀਦ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ |

ਕਿਸਾਨ ਯੂਨੀਅਨ ਨੇ ਥਾਣਾ ਛਾਜਲੀ ਅੱਗੇ ਲਗਾਇਆ ਧਰਨਾ

ਮਹਿਲਾਂ ਚੌਂਕ, 6 ਅਕਤੂਬਰ (ਸੁਖਮਿੰਦਰ ਸਿੰਘ ਕੁਲਾਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਅਤੇ ਬਲਾਕ ਸੁਨਾਮ ਵੱਲੋਂ ਪਿੰਡ ਮਹਿਲਾਂ ਦੀ ਇਕ ਗ਼ਰੀਬ ਪਰਿਵਾਰ ਦੀ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਸਬੰਧਤ ਥਾਣਾ ਛਾਜਲੀ ਅੱਗੇ, ਮੀਤ ਪ੍ਰਧਾਨ ...

ਪੂਰੀ ਖ਼ਬਰ »

ਸੱਤਾ ਦੇ ਨਾਲ ਹੀ ਨਗਰ ਕੌਂਸਲ ਮਲੇਰਕੋਟਲਾ ਦਾ ਸਿਆਸੀ ਗਣਿਤ ਬਦਲਿਆ

ਮਲੇਰਕੋਟਲਾ, 6 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) - ਪੰਜਾਬ ਦੀ ਸਿਆਸੀ ਸਤ੍ਹਾ ਦਾ ਰੂਪ ਬਦਲਦਿਆਂ ਹੀ ਨਗਰ ਕੌਂਸਲ ਮਲੇਰਕੋਟਲਾ ਦੀ ਸਿਆਸਤ ਦਾ ਮੁਹਾਂਦਰਾ ਵੀ ਪੂਰੀ ਤੇਜ਼ੀ ਨਾਲ ਬਦਲ ਰਿਹਾ ਹੈ | ਅੱਜ ਕਾਂਗਰਸ ਪਾਰਟੀ ਦਾ ਇਕ ਹੋਰ ਕੌਂਸਲਰ ਨੌਸ਼ਾਦ ਅਨਵਰ ਵੀ ਆਮ ਆਦਮੀ ...

ਪੂਰੀ ਖ਼ਬਰ »

ਪਿੱਕਅਪ ਮਾਲਕਾਂ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰ ਕੇ ਸਰਕਾਰ ਵਿਰੁੱਧ ਅਣਮਿਥੇ ਸਮੇਂ ਦਾ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ

ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਭੁੱਲਰ, ਧਾਲੀਵਾਲ) - ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿੱਕਅਪ ਮਾਲਕਾਂ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਮਨਰੇਗਾ ਮੇਟਾਂ ਤੇ ਹੋ ਰਹੇ ਸ਼ੋਸ਼ਣ ਨੂੰ ਬੰਦ ਕੀਤਾ ਜਾਵੇ - ਮੇਟ ਜਗਜੀਤ ਗੰਢੂਆਂ

ਜਖੇਪਲ, 6 ਅਕਤੂਬਰ (ਮੇਜਰ ਸਿੰਘ ਸਿੱਧੂ) - ਮੇਟ ਅਤੇ ਪੰਚ ਸ. ਜਗਜੀਤ ਸਿੰਘ ਗੰਢੂਆਂ ਨੇ ਕਿਹਾ ਹੈ ਕਿ ਮੰਨਰੇਗਾ ਮੇਟਾਂ ਨੂੰ ਮਜ਼ਦੂਰਾਂ ਦੇ ਬਰਾਬਰ 282 ਰੂਪੈ ਪ੍ਰਤੀ ਦਿਨ ਦਿਹਾੜੀ ਮਿਲ ਰਹੀ ਹੈ | ਇਹ ਵੀ ਸਾਲ ਵਿਚੋਂ 99 ਦਿਨ ਦੀ ਮਿਲਦੀ ਹੈ, ਪਰ ਮੇਟ ਫਿਰ ਵੀ ਕੰਮ ਲਗਾਤਾਰ ਕਰ ...

ਪੂਰੀ ਖ਼ਬਰ »

ਨਵੇਂ ਨੀਲੇ ਕਾਰਡ ਬਣਾਉਣ ਦੀ ਹਦਾਇਤ ਮਹਿਕਮੇ ਨੂੰ ਨਹੀਂ ਆਈ - ਇੰਸਪੈਕਟਰ ਰਸ਼ਮਿੰਦਰ ਸਿੰਘ

ਮਲੇਰਕੋਟਲਾ, 6 ਅਕਤੂਬਰ (ਹਨੀਫ਼ ਥਿੰਦ) - ਸ਼ਹਿਰ ਅੰਦਰ ਵੱਡੇ ਪੱਧਰ ਉੱਤੇ ਅਫ਼ਵਾਹਾਂ ਫੈਲਾਅ ਕੇ ਕਿ ਨੀਲੇ ਕਾਰਡ ਨਵੇਂ ਬਣਾਏ ਜਾ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਵਲੋਂ ਸ਼ਹਿਰ ਅੰਦਰ ਨੀਲੇ ਕਾਰਡਾਂ ਦੇ ਫਾਰਮ ਭਰਨ ਦੀਆਂ ਖ਼ਬਰਾਂ ਅਤੇ ਫੂਡ ਸਪਲਾਈ ਵਿਭਾਗ ...

ਪੂਰੀ ਖ਼ਬਰ »

--ਮਾਮਲਾ ਠੇਕੇਦਾਰਾਂ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਦਾ--

ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ

ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਧਾਲੀਵਾਲ, ਭੁੱਲਰ) - ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜਦਾ ਜਾ ਰਿਹਾ ਹੈ | ਜਿੱਥੇ ਇਕ ਪਾਸੇ ਪਿੱਕਅਪ ਮਾਲਕਾਂ -ਚਾਲਕਾਂ ਤੋਂ ਠੇਕੇਦਾਰਾਂ ਵਲੋਂ ਵਸੂਲ ਕੀਤੀ ਜਾ ਰਹੀ ਪਾਰਕਿੰਗ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਮਨ ਅਰੋੜਾ ਅਪਰਾਧਿਕ ਮਾਮਲੇ 'ਚ ਅਦਾਲਤ 'ਚ ਪੇਸ਼

ਸੁਨਾਮ ਊਧਮ ਸਿੰਘ ਵਾਲਾ, 7 ਸਤੰਬਰ (ਰੁਪਿੰਦਰ ਸਿੰਘ ਸੱਗੂ)-ਕੈਬਨਿਟ ਮੰਤਰੀ ਅਮਨ ਅਰੋੜਾ ਵੀਰਵਾਰ ਨੂੰ ਸਥਾਨਿਕ ਸਬ-ਡਿਵੀਜ਼ਨਲ ਜੁਡੀਸ਼ੀਅਲ ਅਦਾਲਤ ਵਿਚ ਇਕ ਅਪਰਾਧਿਕ ਮਾਮਲੇ 'ਚ ਪੇਸ਼ ਹੋਏ | ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 27 ਅਕਤੂਬਰ ਨੂੰ ਤੈਅ ਕੀਤੀ ਹੈ | ...

ਪੂਰੀ ਖ਼ਬਰ »

ਸਟੱਡੀ ਸਰਕਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ 50 ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਸਮਾਗਮ 10 ਨੂੰ

ਸੰਗਰੂਰ, 6 ਅਕਤੂਬਰ (ਦਮਨਜੀਤ ਸਿੰਘ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਆਪਣੀ ਸਥਾਪਨਾ ਦੇ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਆਰੰਭ ਕੀਤੇ ਸ੍ਰੀ ਸਹਿਜ ਪਾਠਾਂ ਦੀ ਸਮਾਪਤੀ 10 ਅਕਤੂਬਰ ਨੂੰ ਸਥਾਨਿਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਹੋ ਰਹੀ ਹੈ | ...

ਪੂਰੀ ਖ਼ਬਰ »

ਵੀਜ਼ਾ ਗਾਰਡਨ ਨੇ 15 ਦਿਨਾਂ 'ਚ ਲੈ ਕੇ ਦਿੱਤਾ ਯੂ.ਕੇ. ਦਾ ਸਟੱਡੀ ਵੀਜ਼ਾ

ਸੰਗਰੂਰ, 6 ਅਕਤੂਬਰ (ਧੀਰਜ ਪਸੌਰੀਆ) - ਸਥਾਨਕ ਵੀਜ਼ਾ ਗਾਰਡਨ ਨੇ 15 ਦਿਨਾਂ ਵਿਚ ਯੂ.ਕੇ. ਦਾ ਸਟੱਡੀ ਵੀਜ਼ਾ ਲੈ ਕੇ ਦਿੱਤਾ ਹੈ | ਵੀਜ਼ਾ ਗਾਰਡਨ ਦੇ ਐਮ.ਡੀ. ਸੁਖਦੇਵ ਸਿੰਘ ਕੋਹਰੀਆਂ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਸਟੱਡੀ ਵਿਚ 5-6 ਸਾਲ ਦਾ ਗੈਪ ਹੈ ਅਤੇ ਆਇਲੈਟਸ ...

ਪੂਰੀ ਖ਼ਬਰ »

ਬਾਕਸਿੰਗ ਦੇ ਜੇਤੂ ਖਿਡਾਰੀਆਂ ਦਾ ਸਨਮਾਨ

ਧੂਰੀ, 6 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਬਾਕਸਿੰਗ ਕੋਚ ਸਨੀ ਦੀ ਅਗਵਾਈ ਹੇਠ ਮਸਤੂਆਣਾ ਸਾਹਿਬ ਵਿਖੇ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਬਾਕਸਿੰਗ ਮੁਕਾਬਲਿਆਂ ਵਿਚੋਂ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਕੋਚ ਸਨੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਡਾਕਟਰਾਂ ਦੀ ਭਰਤੀ ਜਲਦੀ - ਜੌੜਾਮਾਜਰਾ

ਦਿੜ੍ਹਬਾ ਮੰਡੀ, 6 ਅਕਤੂਬਰ (ਹਰਬੰਸ ਸਿੰਘ ਛਾਜਲੀ) - ਪਿੰਡ ਖਨਾਲ ਖ਼ੁਰਦ ਵਿਖੇ ਸਿਹਤ ਮੰਤਰੀ ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਪਹਿਲ ਦੇ ...

ਪੂਰੀ ਖ਼ਬਰ »

ਸਲਾਈਟ ਡੀਂਮਡ ਯੂਨੀਵਰਸਿਟੀ ਦਾ ਸਰਟੀਫਿਕੇਟ ਵੰਡ ਸਮਾਗਮ

ਲੌਂਗੋਵਾਲ­ 6 ਅਕਤੂਬਰ (ਵਿਨੋਦ­ ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ (ਸਲਾਈਟ ਡੀਂਮਡ ਯੂਨੀਵਰਸਿਟੀ ਟੂ ਬੀ) ਲੌਂਗੋਵਾਲ ਵਿਖੇ ਸਰਟੀਫਿਕੇਟ ਅਤੇ ਡਿਪਲੋਮਾ ਐਵਾਰਡ ਵੰਡ ਸਮਾਰੋਹ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪ੍ਰੋਫੈਸਰ ਵਿਨੋਦ ...

ਪੂਰੀ ਖ਼ਬਰ »

ਨਗਨ ਬਾਬਾ ਸਾਹਿਬ ਦਾਸ ਦੇ ਬਰਸੀ ਸਮਾਗਮ ਪਾਲਕੀ ਸ਼ੋਭਾ ਯਾਤਰਾ ਨਾਲ ਆਰੰਭ

ਸੰਗਰੂਰ, 6 ਅਕਤੂਬਰ (ਦਮਨਜੀਤ ਸਿੰਘ) - ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ ਦੇ ਤਪ ਅਸਥਾਨ ਨਾਭਾ ਗੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕੀ ਕਮੇਟੀ ਅਤੇ ਸੇਵਾ ਦਲ ਵਲੋਂ ਬਾਬਾ ਜੀ ਦੀ ਬਰਸੀ ਪ੍ਰਥਾਇ ਦਾ ਸਾਲਾਨਾ ਪਰਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ 6 ਤੋਂ 8 ...

ਪੂਰੀ ਖ਼ਬਰ »

ਅਮਰਗੜ੍ਹ 'ਚ ਸੜਕ 'ਤੇ ਟੈਂਟ ਲਾ ਪਿਆਕੜਾਂ ਨੂੰ ਪਿਆਈ ਦਾਰੂ

ਅਮਰਗੜ੍ਹ, 6 ਅਕਤੂਬਰ (ਜਤਿੰਦਰ ਮੰਨਵੀ) - ਵਿਧਾਨ ਸਭਾ ਹਲਕਾ ਅਮਰਗੜ੍ਹ 'ਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਜਿੱਥੇ ਲੰਘੀ ਗਾਂਧੀ ਜਯੰਤੀ ਮੌਕੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਅਤੇ ਬਹੁਤੇ ਥਾਈਾ ਚੋਰ ਮੋਰੀਆਂ ਰਾਹੀਂ ਰੱਜ ਕੇ ਸ਼ਰਾਬ ਦੀ ਵਿਕਰੀ ਕੀਤੀ ਗਈ ਸੀ ਉੱਥੇ ਹੀ ...

ਪੂਰੀ ਖ਼ਬਰ »

ਮੈਂਬਰ ਪਾਰਲੀਮੈਂਟ ਅਧੀਨ ਸਰਕਾਰ ਦੀਆਂ ਸਕੀਮਾਂ ਦਾ ਹਰ ਵਰਗ ਦੇ ਲੋਕਾਂ ਨੂੰ ਲਾਭ ਦਿੱਤਾ ਜਾਵੇਗਾ - ਸਿਮਰਨਜੀਤ ਸਿੰਘ ਮਾਨ

ਧੂਰੀ, 6 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਹਲਕਾ ਧੂਰੀ ਦੇ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਸੀਨੀਅਰ ਆਗੂਆਂ ਅਤੇ ਪਾਰਟੀ ਵਰਕਰਾਂ ਨੂੰ ਸਥਾਨਕ ਬਾਰੂਮਲ ਦੀ ਧਰਮਸ਼ਾਲਾ ਵਿਖੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਅਤੇ ਮੈਂਬਰ ਲੋਕ ...

ਪੂਰੀ ਖ਼ਬਰ »

ਮੁਲਾਜ਼ਮ ਸੰਯੁਕਤ ਸੰਗਠਨ ਨੇ ਦਿੱਤਾ ਮੰਗ ਪੱਤਰ

ਧੂਰੀ, 6 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਮੁਲਾਜਮ ਸੰਯੁਕਤ ਸੰਗਠਨ ਪਾਵਰਕਾਮ ਅਤੇ ਟਰਾਂਸਕੋ ਵਲੋਂ ਸੂਬਾ ਪ੍ਰਧਾਨ ਬਲਕੌਰ ਸਿੰਘ ਦੀ ਅਗਵਾਈ ਹੇਠ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਐਕਸੀਅਨ ਧੂਰੀ ਮਨੋਜ ਗਰਗ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਵਿਚ ...

ਪੂਰੀ ਖ਼ਬਰ »

ਰਾਜ ਪੱਧਰੀ ਖੇਡਾਂ ਲਈ ਸ਼ੂਟਿੰਗ ਦੇ ਟਰਾਇਲ ਕੱਲ੍ਹ ਨੂੰ

ਸੰਦੌੜ, 6 ਅਕਤੂਬਰ (ਜਸਵੀਰ ਸਿੰਘ ਜੱਸੀ) - ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ ਜੋ ਮਿਤੀ 11 ਅਕਤੂਬਰ ਤੋਂ 22 ਅਕਤੂਬਰ ਤੱਕ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਕਰਵਾਈਆਂ ਜਾ ਰਹੀਆਂ ਹਨ | ਇਨ੍ਹਾਂ ਖੇਡਾਂ ਵਿੱਚ ...

ਪੂਰੀ ਖ਼ਬਰ »

ਨੰਬਰਦਾਰ 10 ਨੰੂ ਮੁੱਖ ਮੰਤਰੀ ਨਿਵਾਸ ਅੱਗੇ ਕਰਨਗੇ ਸੂਬਾ ਪੱਧਰੀ ਪ੍ਰਦਰਸ਼ਨ

ਸੰਗਰੂਰ, 6 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਦੇ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਦੱਸਿਆ ਕਿ ਯੂਨੀਅਨ 10 ਅਕਤੂਬਰ ਨੰੂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਅੱਗੇ ਸੂਬਾ ਪੱਧਰੀ ਰੋਹ ਪੂਰਨ ਪ੍ਰਦਰਸ਼ਨ ...

ਪੂਰੀ ਖ਼ਬਰ »

ਪੰਜਾਬੀ ਸਭਿਆਚਾਰ ਦੀ ਵਿਲੱਖਣ ਝਲਕ ਬਿਖੇਰ ਗਿਆ ਅਮਰਗੜ੍ਹ ਦਾ 21ਵਾਂ ਦਸਹਿਰਾ ਮੇਲਾ

ਅਮਰਗੜ੍ਹ, 6 ਅਕਤੂਬਰ (ਜਤਿੰਦਰ ਮੰਨਵੀ, ਸੁਖਜਿੰਦਰ ਸਿੰਘ ਝੱਲ) - ਹੀਰਾ ਇੰਟਰਨੈਸ਼ਨਲ ਗਰੁੱਪ ਵਲੋਂ ਚੇਅਰਮੈਨ ਸਾਗਰ ਸਿੰਘ ਦੀ ਅਗਵਾਈ ਹੇਠ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੇ ਗਰਾਊਾਡ ਵਿਚ 21ਵੇਂ ਦਸਹਿਰੇ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਉੱਘੇ ਅਤੇ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਦੌਰਾਨ ਆ ਰਹੀਆਂ ਮੁਸ਼ਕਿਲਾਂ ਨੂੰ ਸਰਕਾਰ ਤੁਰੰਤ ਹੱਲ ਕਰੇ - ਰਵਿੰਦਰ ਚੀਮਾ

ਮੂਣਕ, 6 ਅਕਤੂਬਰ (ਕੇਵਲ ਸਿੰਗਲਾ) - ਪਰਮਲ ਝੋਨੇ ਦੇ ਝਾੜ ਸਬੰਧੀ ਪੰਜਾਬ ਸਰਕਾਰ ਨੂੰ ਆਪਣਾ ਪਹਿਲਾਂ ਜਾਰੀ ਕੀਤਾ ਫੈਸਲਾ ਵਾਪਸ ਲੈਣਾ ਪਿਆ ਹੈ | ਖ਼ੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਸ਼ੁਰੂ ਵਿਚ ਪਰਮਲ ਝੋਨੇ ਦਾ ਝਾੜ ਘੱਟ ਮਿੱਥਣ ਕਾਰਨ ਕਿਸਾਨਾਂ ਅਤੇ ...

ਪੂਰੀ ਖ਼ਬਰ »

ਸੂਬਾ ਸਰਕਾਰ ਪਰਾਲੀ ਨੂੰ ਸਾਂਭਣ ਲਈ ਕਿਸਾਨਾਂ ਨੂੰ ਮੁਫ਼ਤ ਮਸ਼ੀਨਰੀ ਦੇਣ ਦਾ ਵਾਅਦਾ ਪੂਰਾ ਕਰੇ-ਰਾਜੇਵਾਲ

ਪਟਿਆਲਾ, 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਤੇ 5 ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਪਟਿਆਲਾ-ਨਾਭਾ ਸੜਕ 'ਤੇ ਸਥਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਧਰਨਾ ਦਿੱਤਾ | ਸੰਗਰੂਰ ...

ਪੂਰੀ ਖ਼ਬਰ »

ਕੋਆਪ੍ਰੇਟਿਵ ਸੁਸਾਇਟੀ ਅੱਗੇ ਧਰਨਾ ਤੀਜੇ ਦਿਨ ਵੀ ਜਾਰੀ

ਕੌਹਰੀਆਂ, 6 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ) - ਕੋਆਪਰੇਟਿਵ ਸੁਸਾਇਟੀ ਪਿੰਡ ਰੋਗਲਾ ਵਿੱਚ ਪ੍ਰਬੰਧਕੀ ਕਮੇਟੀ ਦੀ ਚੋਣ ਦੇ ਰੇੜਕੇ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਸੁਸਾਇਟੀ ਦੇ ਗੇਟ ਅੱਗੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ | ਤੀਜੇ ਦਿਨ ਦੇ ਧਰਨੇ ਵਿੱਚ ...

ਪੂਰੀ ਖ਼ਬਰ »

ਭਗਵੰਤ ਮਾਨ ਸਿਰਫ਼ ਨਾਮ ਦਾ ਹੀ ਮੁੱਖ ਮੰਤਰੀ, ਰਾਘਵ ਚੱਢਾ ਚਲਾ ਰਿਹਾ ਸਰਕਾਰ - ਬਲਦੇਵ ਮਾਨ

ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਭੁੱਲਰ, ਧਾਲੀਵਾਲ) - ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ: ਆਗੂ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ 6 ਮਹੀਨਿਆਂ ਦੀ ਕਾਰਗੁਜ਼ਾਰੀ ...

ਪੂਰੀ ਖ਼ਬਰ »

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮਾਰਕੀਟ ਕਮੇਟੀ ਵਿਖੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸ਼ੇਰਪੁਰ, 6 ਅਕਤੂਬਰ (ਦਰਸ਼ਨ ਸਿੰਘ ਖੇੜੀ) - ਆਪਣੀ ਡਿਊਟੀ ਪ੍ਰਤੀ ਤਨਦੇਹੀ ਨਾਲ ਸਖ਼ਤ ਮਿਹਨਤ ਕਰਨ ਵਾਲੇ ਅਤੇ ਇਮਾਨਦਾਰ ਅਫ਼ਸਰਾਂ ਅਤੇ ਮੁਲਾਜ਼ਮਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਮੇਂ ਸਮੇਂ ਸਿਰ ਸਨਮਾਨ ਕੀਤਾ ਜਾਵੇਗਾ ਅਤੇ ਕੰਮਚੋਰ ਅਧਿਕਾਰੀਆਂ ਅਤੇ ...

ਪੂਰੀ ਖ਼ਬਰ »

ਮਸਤੂਆਣਾ ਸਾਹਿਬ ਲਾਗੇ ਬਣਨ ਵਾਲੇ ਮੈਡੀਕਲ ਕਾਲਜ ਦੀ ਥਾਂ ਸਰਕਾਰ ਨੇ ਬਣਾਈ ਅਨਾਜ ਮੰਡੀ

ਮਸਤੂਆਣਾ ਸਾਹਿਬ, 6 ਅਕਤੂਬਰ (ਦਮਦਮੀ) - ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਖੁੱਲ੍ਹਣਾ ਸੀ ਮੈਡੀਕਲ ਕਾਲਜ, ਪਰ ਖੁੱਲ੍ਹ ਗਈ ਅਨਾਜ ਮੰਡੀ | ਇਲਾਕੇ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਉਡੀਕ ਰਹੇ ਸੀ ਕਿ ਮਸਤੂਆਣਾ ਸਾਹਿਬ ਵਿਖੇ ਜਲਦੀ ਹੀ ਮੈਡੀਕਲ ਕਾਲਜ ਦੀ ਉਸਾਰੀ ...

ਪੂਰੀ ਖ਼ਬਰ »

--ਮਾਮਲਾ ਰੇਲਵੇ ਸਟੇਸ਼ਨ ਗੋਬਿੰਦਗੜ੍ਹ ਖੋਖਰ ਦੇ ਸਟੇਸ਼ਨ 'ਤੇ ਮੁਸਾਫ਼ਰ ਗੱਡੀਆਂ ਦੇ ਠਹਿਰਾਓ ਅਤੇ ਹਾਲਟ ਬਣਾਉਣ ਨੂੰ ਰੋਕਣ ਦਾ--

ਮੇਰੇ ਪਿੰਡ ਦੇ ਸਟੇਸ਼ਨ 'ਤੇ ਨਹੀਂ ਰੁਕਦੀਆਂ ਰੇਲਾਂ

ਪ੍ਰਵੀਨ ਖੋਖਰ ਲਹਿਰਾਗਾਗਾ, 6 ਅਕਤੂਬਰ - ਜਾਖਲ-ਲੁਧਿਆਣਾ ਰੇਲਵੇ ਸੈਕਸ਼ਨ ਉੱਤੇ ਸਥਿਤ ਗੋਬਿੰਦਗੜ੍ਹ + ਖੋਖਰ = ਗੋਬਿੰਦਗੜ੍ਹ ਖੋਖਰ ਦਾ ਰੇਲਵੇ ਸਟੇਸ਼ਨ ਇੱਕ ਵਾਰ ਫਿਰ ਅਖ਼ਬਾਰੀ ਸੁਰਖ਼ੀਆਂ ਬਟੋਰਨ ਲਈ ਉਤਾਵਲਾ ਹੈ ਅਤੇ ਇਸ ਖੇਤਰ ਦੇ ਲੋਕ ਇਸ ਸਟੇਸ਼ਨ ਦੀ ਆਨ-ਮਾਨ ਅਤੇ ...

ਪੂਰੀ ਖ਼ਬਰ »

ਤਿੰਨ ਰੋਜ਼ਾ ਗੁਰਮਤਿ ਸਮਾਗਮ ਅੱਜ ਤੋਂ ਅਤੇ ਅੰਮਿ੍ਤ ਸੰਚਾਰ 9 ਨੂੰ

ਸੰਗਰੂਰ, 6 ਅਕਤੂਬਰ (ਦਮਨਜੀਤ ਸਿੰਘ) - ਸਥਾਨਕ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ 488ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਅੱਜ ਤੋਂ ਆਰੰਭ ਹੋ ਰਿਹਾ ਹੈ | ਸਮਾਗਮ ਦੀ ਜਾਣਕਾਰੀ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ ਦੁੱਧ ਦੇ 21 ਸੈਂਪਲਾਂ 'ਚੋਂ 15 ਹੋਏ ਫ਼ੇਲ੍ਹ

ਸੰਗਰੂਰ, 6 ਅਕਤੂਬਰ (ਧੀਰਜ ਪਸ਼ੌਰੀਆ) - ਦੇਸ਼ ਵਿਚ ਪੈਦਾਵਰ ਨਾਲੋਂ ਜ਼ਿਆਦਾ ਦੁੱਧ ਦੀ ਹੁੰਦੀ ਸਪਲਾਈ ਨੰੂ ਲੈ ਕੇ ਵੈਸੇ ਤਾਂ ਖਪਤਕਾਰ ਹਰ ਸਮੇਂ ਹੀ ਚਿੰਤਤ ਰਹਿੰਦੇ ਹਨ ਪਰ ਤਿਉਹਾਰਾਂ ਦੇ ਦਿਨਾਂ ਨਕਲੀ ਅਤੇ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਦੀ ਹੁੰਦੀ ਵਿਕਰੀ ...

ਪੂਰੀ ਖ਼ਬਰ »

ਅਨਾਜ ਮੰਡੀ ਲੌਂਗੋਵਾਲ ਵਿਖੇ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ

ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ, ਵਿਨੋਦ) - ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾਂ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓਾ ਦੀ ਅਗਵਾਈ ਹੇਠ ਕੀਤੀ ਗਈ | ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ ...

ਪੂਰੀ ਖ਼ਬਰ »

ਡੈਮੋਕਰੈਟਿਕ ਮਨਰੇਗਾ ਫ਼ਰੰਟ ਵਲੋਂ ਸੰਗਰੂਰ ਵਿਖੇ ਕਾਨਫ਼ਰੰਸ ਕੱਲ੍ਹ

ਭਵਾਨੀਗੜ੍ਹ, 6 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਡੈਮੋਕਰੈਟਿਕ ਮਨਰੇਗਾ ਫ਼ਰੰਟ (ਡੀ.ਐਮ.ਐਫ) ਪੰਜਾਬ ਵਲੋਂ 8 ਅਕਤੂਬਰ ਨੂੰ ਸੰਗਰੂਰ ਦੀ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਕਾਨਫ਼ਰੰਸ ਦੀ ਤਿਆਰੀ ਸੰਬੰਧੀ ਪਿੰਡਾਂ ਦੇ ਮਨਰੇਗਾ ਕਾਮਿਆਂ ਦੀ ਮੀਟਿੰਗ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਤੇ ਮਲੇਰਕੋਟਲਾ 'ਚ ਉਤਸ਼ਾਹ ਨਾਲ ਮਨਾਇਆ ਦੁਸਹਿਰਾ

ਮਲੇਰਕੋਟਲਾ, 6 ਅਕਤੂਬਰ (ਹਨੀਫ਼ ਥਿੰਦ) - ਨਗਰ ਪੰਚਾਇਤ ਡੇਰਾ ਬਾਬਾ ਆਤਮਾ ਰਾਮ ਕਮੇਟੀ ਵੱਲੋਂ ਰਾਮ-ਲੀਲ੍ਹਾ ਕਮੇਟੀ ਦੇ ਸਹਿਯੋਗ ਨਾਲ ਡੇਰਾ ਬਾਬਾ ਆਤਮਾ ਰਾਮ ਵਿਖੇ ਦਸਹਿਰੇ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਸੰਸਥਾ ਦੇ ਪ੍ਰਧਾਨ ਕੇਵਲ ਕਿ੍ਸਨ ਬਿੱਟੂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX