ਰਾਮਪੁਰਾ ਫੂਲ, 6 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਸੀ.ਆਈ.ਏ. ਸਟਾਫ਼-1 ਦੀ ਟੀਮ ਨੇ ਚੋਰ ਗਰੋਹ ਨੂੰ ਕਾਬੂ ਕਰਕੇ 15 ਮੋਟਰ-ਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਚੋਰਾਂ ਵਿਚ ਇਕ ਨਾਬਾਲਗ ਬੱਚਾ ਵੀ ਦੱਸਿਆ ਜਾ ਰਿਹਾ ਹੈ | ਸਹਾਇਕ ਥਾਣੇਦਾਰ ਜਗਜੀਤ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਮੁਖ਼ਬਰੀ ਮਿਲੀ ਸੀ ਕਿ ਕੁਝ ਨੌਜਵਾਨ ਜੋ ਕਿ ਸ਼ਹਿਰ ਦੇ ਆਸ ਪਾਸ ਦੇ ਖੇਤਰ ਵਿਚੋਂ ਮੋਟਰ-ਸਾਈਕਲ ਚੋਰੀ ਕਰਦੇ ਹਨ, ਉਹ ਅੱਜ ਇਕ ਮੋਟਰ-ਸਾਈਕਲ ਦੇ ਜਾਅਲੀ ਨੰਬਰ ਲਗਾ ਕੇ ਸ਼ਹਿਰ ਅੰਦਰ ਘੁੰਮ ਰਹੇ ਹਨ | ਪੁਲਿਸ ਵਲੋਂ ਜਦ ਇਨ੍ਹਾਂ ਗੁਰਾਦਿੱਤਾ ਸਿੰਘ ਵਾਸੀ ਮਹਿਰਾਜ ਅਤੇ ਆਕਾਸ਼ਦੀਪ ਸਿੰਘ ਵਾਸੀ ਮੰਡੀ ਕਲਾਂ ਨੂੰ ਕਾਬੂ ਕੀਤਾ ਗਿਆ ਤਾਂ ਪੁੱਛਗਿੱਛ ਦੌਰਾਨ ਉਨ੍ਹਾਂ ਕੋਲੋਂ ਵੱਖ-ਵੱਖ ਮਾਰਕਾ ਦੇ ਮੋਟਰ-ਸਾਈਕਲ ਬਰਾਮਦ ਕੀਤੇ ਗਏ ਜਿਸ ਦੀ ਕੁੱਲ ਮਲੀਤੀ 3 ਲੱਖ 25 ਹਜਾਰ ਰੁਪਏ ਬਣਦੀ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਧਾਰਾ 379, 411, 473 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਗੁਰਾਦਿੱਤਾ ਸਿੰਘ ਨਾਬਾਲਗ ਹੋਣ ਕਰਕੇ ਬਰਜਮਾਨਤ ਰਿਹਾਅ ਕਰ ਦਿੱਤਾ ਗਿਆ ਹੈ ਜਦ ਕਿ ਅਕਾਸਦੀਪ ਸਿੰਘ ਨੂੰ ਬੰਦ ਹਵਾਲਾਤ ਕੀਤਾ ਗਿਆ ਹੈ | ਦੱਸਣਾ ਬਣਦਾ ਹੈ ਕਿ ਸ਼ਹਿਰ ਅੰਦਰ ਚੋਰਾਂ ਅਤੇ ਝੱਪਟਮਾਰਾਂ ਨੇ ਕੋਹਰਾਮ ਮਚਾਇਆ ਹੋਇਆ ਹੈ ਅਤੇ ਅੱਜ ਸਾਮ ਨੂੰ ਹੀ ਇਕ ਮਾਲੀ ਰਾਮ ਕਿਸ਼ੋਰ ਨੇ ਜਦ ਆਪਣਾ ਮੋਟਰ-ਸਾਈਕਲ ਨੰਬਰ ਪੀ.ਬੀ.-31.ਕਿਓ.-1085 ਸੇਲਬਰਹੀਆ ਪੰਪ ਦੇ ਕੋਲ ਖੜ੍ਹਾ ਕੀਤਾ ਤਾਂ ਅੱਖ ਦੇ ਝੱਪਕੇ ਵਿਚ ਹੀ ਚੋਰ ਮੋਟਰਸਾਈਕਲ ਨੂੰ ਲੈ ਕੇ ਫ਼ਰਾਰ ਹੋ ਗਿਆ |
ਮਹਿਰਾਜ, 6 ਅਕਤੂਬਰ (ਸੁਖਪਾਲ ਮਹਿਰਾਜ):- ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਨੂੰ ਉਸ ਸਮੇਂ ਵੱਡਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਛੋਟੇ ਭਰਾ ਸੁਖਪਾਲ ਸਿੰਘ ਪਾਲੀ ਦਾ ਦਿਹਾਂਤ ਹੋ ਗਿਆ, ਉਹ 50 ਕੁ ਸਾਲਾ ਦੇ ਸਨ, ਜੋ ਲਗਭਗ ਇਕ ਸਾਲ ਤੋਂ ਕੈਂਸਰ ...
ਚਾਉਕੇ, 6 ਅਕਤੂਬਰ (ਮਨਜੀਤ ਸਿੰਘ ਘੜੈਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਫੌਜੀ ਜੇਠੂਕੇ ਨੇ ਗੱਲਬਾਤ ਕਰਦਿਆਂ ਆਖਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਹਵਾਲੇ ਕਰਨਾ ਕਿਸਾਨਾਂ ਦੀ ਮਜਬੂਰੀ ਹੈ ਨਾ ਕਿ ਸ਼ੌਂਕ ...
ਗੋਨਿਆਣਾ, 6 ਅਕਤੂਬਰ (ਲਛਮਣ ਦਾਸ ਗਰਗ)-ਕਿਸਾਨ ਆੜ੍ਹਤੀਆ ਐਸੋਸੀਏਸ਼ਨ ਗੋਨਿਆਣਾ ਮੰਡੀ ਵੱਲੋਂ ਅਨਾਜ ਮੰਡੀਆਂ ਵਿਚੋਂ ਝੋਨੇ ਦੀ ਲਿਫ਼ਟਿੰਗ ਦੇ ਆੜ੍ਹਤੀਆ ਵਲੋਂ ਆਨਲਾਈਨ ਗੇਟ ਪਾਸੇ ਕੱਟਣ ਅਤੇ ਝੋਨੇ ਦਾ ਔਸਤ ਝਾੜ 25 ਤੋਂ 27 ਕਵਿੰਟਲ ਮੰਥਨ ਦੇ ਪੰਜਾਬ ਸਰਕਾਰ ਵਲੋਂ ਬਣਾਏ ...
ਬਠਿੰਡਾ, 6 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਪਿੰਡ ਭੁੱਚੋ ਖ਼ੁਰਦ ਦੀ ਨਵ-ਵਿਆਹੁਤਾ ਲੜਕੀ ਦੀ ਭੇਤਭਰੀ ਹਾਲਤ 'ਚ ਹੋਈ ਮੌਤ ਬਾਅਦ ਇਨਸਾਫ਼ ਲਈ ਭਟਕ ਰਹੇ ਪਿਤਾ ਨੇ ਹਲਕੇ ਦੇ 'ਆਪ' ਵਿਧਾਇਕ ਦੀ ਕਥਿਤ ਦਖ਼ਲ-ਅੰਦਾਜ਼ੀ ਅਤੇ ਪੁਲਿਸ ਦੀ ਪੱਖਪਾਤੀ ਕਾਰਗੁਜ਼ਾਰੀ ਤੋਂ ਦੁਖੀ ...
ਬਠਿੰਡਾ, 6 ਅਕਤੂਬਰ (ਵੀਰਪਾਲ ਸਿੰਘ)- ਪੰਜਾਬ ਕੋਆਪ੍ਰੇਟਿਵ ਬੈਂਕਾਂ ਦੇ ਡੇਲੀਵੇਜ਼ਿਜ਼ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਹਲਕਾ ਨਾਭਾ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ 'ਤੇ ਜ਼ਿਲ੍ਹਾ ਬਠਿੰਡਾ, ...
ਭਗਤਾ ਭਾਈਕਾ, 6 ਅਕਤੂਬਰ (ਸੁਖਪਾਲ ਸਿੰਘ ਸੋਨੀ)- ਪਿੰਡ ਵਾਂਦਰ ਡੋਡ ਅਤੇ ਭਗਤਾ ਭਾਈਕਾ ਨਾਲ ਸੰਬੰਧਿਤ ਟ੍ਰੈਵਲ ਏਜੰਟਾਂ ਵਲੋਂ ਦੋ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਦੀ ਠੱਗੀ ਮਾਰਨ ਦੇ ਦੋ | ਤਹਿਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪੀੜਤ ...
ਬਠਿੰਡਾ, (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੀ.ਆਈ.ਏ. ਸਟਾਫ਼-1 ਬਠਿੰਡਾ ਦੀ ਟੀਮ ਵਲੋਂ 15 ਮੋਟਰ ਸਾਈਕਲਾਂ ਸਮੇਤ ਫੜੇ ਨੌਜਵਾਨ ਥੋੜੇ ਸਮੇਂ 'ਚ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿਚ ਮੋਟਰ ਸਾਈਕਲ ਚੋਰੀ ਕਰਦੇ ਸਨ | ਇਸ ਦੇ ਲਈ ਉਹ ਚੋਰੀ ਕੀਤੇ ਮੋਟਰ ਸਾਈਕਲਾਂ ਨੂੰ ਸਸਤੇ ...
ਤਲਵੰਡੀ ਸਾਬੋ, 6 ਅਕਤੂਬਰ (ਰਣਜੀਤ ਸਿੰਘ ਰਾਜੂ)-ਬੀਤੀ ਪਰਸੋਂ ਸ਼ਾਮ ਨੂੰ ਸਬ ਡਵੀਜ਼ਨ ਦੇ ਪਿੰਡ ਲੇਲੇਵਾਲਾ ਕੋਲ ਫ਼ਾਇਨਾਂਸ ਕੰਪਨੀ ਦੇ ਕਰਿੰਦੇ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ 1 ਲੱਖ 60 ਹਜ਼ਾਰ ਰੁਪਏ ਦੀ ਲੁੱਟ ਦੀ ਗੁੱਥੀ ਸੁਲਝਾਉਂਦਿਆਂ ਤਲਵੰਡੀ ਸਾਬੋ ਪੁਲਿਸ ਨੇ ...
ਬਠਿੰਡਾ, 6 ਅਕਤੂਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ | ਜਾਂਚ ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਜਸਕਰਨ ਸਿੰਘ ਨੇ ਦੱਸਿਆ ਕਿ ਪੁਲਿਸ ਗਸ਼ਤ ਦੌਰਾਨ ਥਾਣਾ ਕੈਨਾਲ ਕਾਲੋਨੀ ਪੁਲਿਸ ...
ਬਠਿੰਡਾ, 6 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ 'ਚ ਇਕ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਵਲੋਂ ਜਦੋਂ ਇਕ ਕਾਰ ਚਾਲਕ ਨੂੰ ਕਾਰ ਚਲਾਉਂਦੇ ਸਮੇਂ ਸਿਗਰਟ ਪੀਣ ਤੋਂ ਰੋਕਿਆ ਗਿਆ ਤਾਂ ਦੋਵਾਂ ਦੀ ਖ਼ੂਬ ਬਹਿਸਬਾਜ਼ੀ ਹੋਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ...
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਕਿਸਾਨਾਂ ਨੂੰ ਸਰੋਂ੍ਹ ਦੀ ਫ਼ਸਲ ਦੀ ਬਿਜਾਈ ਕਰਨ ਲਈ ਲਈ ਡੀ.ਏ.ਪੀ ਖਾਦ ਦੀ ਵੱਡੀ ਤਾਦਾਦ ਵਿਚ ਲੋੜ ਹੈ, ਪ੍ਰੰਤੂ ਰਾਮਾਂ ਮੰਡੀ ਦੇ ਕੁਝ ਖਾਦ ਡੀਲਰਾਂ ਵਲੋਂ ਕਿਸਾਨਾਂ ਨੂੰ ਡੀਏਪੀ ਖਾਦ ਦੀ ਘਾਟ ਹੋਣ ਕਾਰਨ ਦੱਸ ਕੇ ...
ਬਠਿੰਡਾ, 6 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵਲੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਸਥਾਨਕ ...
ਬਠਿੰਡਾ, 6 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਇੱਕ ਦੋਸਤ ਦੇ ਨਾਂਅ 'ਤੇ ਦੂਸਰੇ ਦੋਸਤ ਵਲੋਂ ਇਕ ਫਾਈਨਾਂਸ ਕੰਪਨੀ ਤੋਂ ਮੋਟਰਸਾਈਕਲ ਖ਼ਰੀਦਣ ਬਾਅਦ ਉਸ ਦੀਆਂ ਕਿਸ਼ਤਾਂ ਨਾ ਭਰਨ ਤਹਿਤ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਕੈਨਾਲ ਕਾਲੋਨੀ ਵਿਖੇ ਧੋਖਾਧੜੀ ਦਾ ਮੁਕੱਦਮਾ ਦਰਜ ...
ਭਾਈਰੂਪਾ, 6 ਅਕਤੂਬਰ (ਵਰਿੰਦਰ ਲੱਕੀ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਆਦਮਪੁਰਾ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਦਿਲਬਾਗ ਸਿੰਘ ਹੀਰ ਦੇ ਦਿਸਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ...
ਬਠਿੰਡਾ, 6 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਾ. ਨਾਗਪਾਲ ਪੰਜਾਬ ਕਾਲਜ ਆਫ਼ ਨਰਸਿੰਗ, ਕਟਾਰ ਸਿੰਘ ਵਾਲਾ ਦੀ ਵਿਦਿਆਰਥਣ ਹਰਨਵਦੀਪ ਕੌਰ ਖੋਖਰ ਨੇ 36ਵੀਆਂ ਕੌਮੀ ਖੇਡਾਂ ਦੇ 10 ਮੀਟਰ ਏਅਰ ਪਿਸਟਲ ਈਵੈਂਟ ਵਿਚ ਸੋਨ ਤਗਮਾ ਜਿੱਤ ਕੇ ਜਿਥੇ ਸੰਸਥਾ ਦਾ ਨਾਮ ਕੌਮੀ ਪੱਧਰ ...
ਬਠਿੰਡਾ, 6 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮਾਨਯੋਗ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪਾਸੋਂ ਪ੍ਰਾਪਤ ਹਦਾਇਤਾਂ ਦੇ ਸਨਮੁੱਖ ਦੀਵਾਲੀ ਦੇ ਤਿਉਹਾਰ ਅਤੇ ਗੁਰਪੁਰਬ ਦੌਰਾਨ ਪਟਾਕਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਜਾਰੀ ...
ਬਠਿੰਡਾ, 6 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੇ ਅਜੀਤ ਰੋਡ 'ਤੇ ਬੀਤੀ ਦਿਨੀਂ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਬਾਅਦ ਉਸ ਦਾ ਇਕ ਹੱਥ ਵੱਢਣ ਦੇ ਮਾਮਲੇ 'ਚ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ...
ਬਠਿੰਡਾ, 6 ਸਤੰਬਰ (ਅਵਤਾਰ ਸਿੰਘ)- ਵਿਧਾਨ ਸਭਾ ਦੇ ਸੈਸ਼ਨ ਦੌਰਾਨ 30 ਸਤੰਬਰ ਨੂੰ ਸਦਨ ਵਲੋਂ ਜੁਮਲਾ ਮਸਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀ ਪੂਰਨ ਮਾਲਕੀ ਗ੍ਰਾਮ ਪੰਚਾਇਤਾਂ ਨੂੰ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੂਲੇਸ਼ਨ) ਐਕਟ 1961 ਦੀ ਧਾਰਾ 2(ਜੀ) ...
ਬਾਲਿਆਂਵਾਲੀ, 6 ਅਕਤੂਬਰ (ਕੁਲਦੀਪ ਮਤਵਾਲਾ)-ਜਿੰਮ ਕਲੱਬ ਭੂੰਦੜ ਵਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ਕਰਵਾਇਆ ਗਿਆ, ਪਹਿਲਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋ ਗਿਆ | ਕਲੱਬ ਦੇ ਆਗੂਆਂ ਨੇ ਦੱਸਿਆ ਕਿ ਇਹ ਟੂਰਨਾਮੈਂਟ 28 ਕਿੱਲੋ ਅਤੇ 45 ...
ਬਠਿੰਡਾ, 6 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਵਲੋਂ ਅੱਤਿਆਚਾਰਾਂ ਤੋਂ ਪੀੜਿਤ ਮਹਿਲਾਵਾਂ ਦੀ ਮਦਦ ਲਈ ਬਠਿੰਡਾ ਵਿਖੇ ਵਨ ਸਟਾਪ ਸੈਂਟਰ (ਸਖੀ) ਚੱਲ ...
ਨਥਾਣਾ, 6 ਅਕਤੂਬਰ (ਗੁਰਦਰਸ਼ਨ ਲੁੱਧੜ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਗੰਗਾ ਅਤੇ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਗੰਗਾ ਦੇ ਪ੍ਰਧਾਨ ਰਮਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਹਿਸੀਲ ...
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀਂ ਸ਼ੁਰੂਆਤ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕੀਤੀ | ਇਸ ਮੌਕੇ ...
ਬਠਿੰਡਾ, 6 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਬਠਿੰਡਾ ਵਲੋਂ 11 ਅਕਤੂਬਰ ਨੂੰ ਬਾਬਾ ਫ਼ਰੀਦ ਗਰੁੱਪ ਆਫ਼ ਇੰਟੀਚਿਊਸਨਜ਼ ਵਿਖੇ ਯੁਵਾ ਉਤਸਵ ਕਰਵਾਇਆ ਜਾ ਰਿਹਾ ਹੈ | ...
ਗੋਨਿਆਣਾ, 6 ਅਕਤੂਬਰ (ਲਛਮਣ ਦਾਸ ਗਰਗ)-ਸਥਾਨਕ ਇਕ ਨਿੱਜੀ ਹਸਪਤਾਲ ਵਿਚ ਜਣੇਪੇ ਦੌਰਾਨ ਇਕ ਬੱਚੇ ਦੇ ਜਨਮ ਤੋਂ ਪਹਿਲਾ ਹੋਈ ਮੌਤ ਨੂੰ ਲੈ ਕੇ ਮਿ੍ਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਵਲੋਂ ਨਿੱਜੀ ਹਸਪਤਾਲ ਦੇ ਪ੍ਰਬੰਧਕ ਖ਼ਿਲਾਫ਼ ਧਰਨਾ ਲਗਾਇਆ ਗਿਆ | ਪੀੜਤ ਪਰਿਵਾਰ ਦੇ ...
ਸੰਗਤ ਮੰਡੀ, 6 ਅਕਤੂਬਰ (ਅੰਮਿ੍ਤਪਾਲ ਸ਼ਰਮਾ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਰਵਾਇਤੀ ਪਾਰਟੀਆਂ ਦੇ ਉਲਟ ਝੋਨੇ ਦੀ ਸਰਕਾਰੀ ਖ਼ਰੀਦ ਆਮ ਆਦਮੀ ਤੇ ਸਥਾਨਕ ਸੀਨੀਅਰ ਸਿਟੀਜਨਾਂ ਤੋਂ ਸ਼ੁਰੂ ਕਰਵਾਈ ਗਈ ਹੈ | 'ਆਪ' ਆਗੂ ਪਵਨ ਕੁਮਾਰ ਟੈਣੀ ਨੇ ਦੱਸਿਆ ਕਿ ਬਠਿੰਡਾ ...
ਬਠਿੰਡਾ, 6 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡੀਏਵੀ ਕਾਲਜ ਬਠਿੰਡਾ ਵਿਖੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਜ਼ੋਨਲ ਯੁਵਕ ਮੇਲੇ ਦਾ ਆਗਾਜ਼ ਹੋ ਗਿਆ | ਮੇਲੇ ਦੇ ਪਹਿਲੇ ਦਿਨ ਵੱਖ-ਵੱਖ 48 ਕਾਲਜਾਂ ਦੀਆਂ ਟੀਮਾਂ ਨੇ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲਿਆ, ...
ਰਵਜੋਤ ਸਿੰਘ ਰਾਹੀ ਤਲਵੰਡੀ ਸਾਬੋ, 6 ਅਕਤੂਬਰ- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਵਾਸੀਆਂ ਨੂੰ ਇਸ ਵੇਲੇ ਅਨੇਕਾਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਜਿਨ੍ਹਾਂ ਦਾ ਨਜ਼ਦੀਕੀ ਭਵਿੱਖ 'ਚ ਕੋਈ ਪੱਕਾ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ | ਨਗਰ ਵਾਸੀਆਂ ਨੂੰ ਇਸ ...
ਮਹਿਮਾ ਸਰਜਾ, 6 ਅਕਤੂਬਰ (ਬਲਦੇਵ ਸੰਧੂ)- ਗੰਗਾ-ਅਬਲੂ ਵਿਖੇ ਆਮ ਆਦਮੀ ਪਾਰਟੀ ਬਲਾਕ ਦੇ ਪ੍ਰਧਾਨ ਨਿਰਮਲ ਸਿੰਘ ਗੰਗਾ ਦੀ ਅਗਵਾਈ ਵਿਚ ਬਲਾਕ ਮਹਿਮਾ ਸਰਜਾ ਦੀ ਪਲੇਠੀ ਮੀਟਿੰਗ ਕਰਦਿਆਂ ਵਰਕਰਾਂ ਨਾਲ ਮਿਲਣੀ ਕੀਤੀ | ਇਸ ਮੌਕੇ ਪੌਣੇ ਦੋ ਦਰਜਨ ਪਿੰਡਾਂ ਤੋਂ 'ਆਪ' ਪਾਰਟੀ ...
ਬਠਿੰਡਾ, 6 ਅਕਤੂਬਰ (ਅਵਤਾਰ ਸਿੰਘ)- ਜਿਥੇ ਸ਼ਹਿਰ ਦੀਆਂ ਧਾਰਮਿਕ ਸਭਾਵਾਂ ਵਲੋਂ ਉੱਚ ਪੱਧਰੀ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਉਥੇ ਹੀ ਦੁਸਹਿਰੇ ਦਾ ਤਿਉਹਾਰ ਕੈਨਾਲ ਕਾਲੋਨੀ ਦੀ ਗਲੀ ਨੰਬਰ 1, ਦੇ ਨਿਵਾਸੀਆਂ ਦੇ ਸਹਿਯੋਗ ਨਾਲ ਬੱਚਿਆਂ ਵਲੋਂ ਵੀ ਇਹ ...
ਬਠਿੰਡਾ, 6 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਨਾਟਕ ਦੀ ਆਪਣੀ ਜ਼ੁਬਾਨ ਹੁੰਦੀ ਹੈ, ਜਿਸ ਨੂੰ ਕਲਾਕਾਰ ਆਪਣੇ ਹੁਨਰ ਰਾਹੀਂ ਪੇਸ਼ ਕਰਦੇ ਹਨ | ਇਸ ਗੱਲ ਦਾ ਸਬੂਤ ਨਾਟਿਅਮ ਪੰਜਾਬ ਵਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX