ਸ਼ਾਹਬਾਦ ਮਾਰਕੰਡਾ, 6 ਅਕਤੂਬਰ (ਅਵਤਾਰ ਸਿੰਘ) - ਜ਼ਿਲ੍ਹਾ ਕੁਰੂਕਸ਼ੇਤਰ ਦੀ ਪੁਲਿਸ ਨੇ ਗੋਤਾਖੋਰ ਪ੍ਰਗਟ ਸਿੰਘ ਤੋਂ ਫਿਰੌਤੀ ਮੰਗਣ ਵਾਲੇ ਮੁਲਜ਼ਮ ਨੂੰ ਮਹਿਜ਼ 24 ਘੰਟਿਆਂ 'ਚ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਮਾਮਲੇ 'ਚ ਐਸ. ਪੀ. ਕੁਰੂਕਸ਼ੇਤਰ ਸੁਰਿੰਦਰ ਸਿੰਘ ਭੌਰੀਆ ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ-1 ਨੇ ਨਵਜੋਤ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਪਿੰਡ ਰੰਬਾ ਜ਼ਿਲ੍ਹਾ ਕਰਨਾਲ ਨੂੰ ਕਾਬੂ ਕੀਤਾ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਪੁਲਿਸ ਸੁਪਰਡੈਂਟ ਕੁਰੂਕਸ਼ੇਤਰ ਕਰਨ ਗੋਇਲ ਨੇ ਦੱਸਿਆ ਕਿ ਬੀਤੀ 3 ਅਕਤੂਬਰ ਨੂੰ ਗੋਤਾਖੋਰ ਪ੍ਰਗਟ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦਬਖੇੜੀ ਜ਼ਿਲ੍ਹਾ ਕੁਰੂਕਸ਼ੇਤਰ ਨੇ ਪੁਲਿਸ ਥਾਣਾ ਕੇ.ਯੂ.ਕੇ. ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ 2 ਅਕਤੂਬਰ ਦੀ ਸ਼ਾਮ ਨੂੰ ਉਸ ਦੇ ਵਟਸਐਪ 'ਤੇ ਇਕ ਅਣਜਾਣ ਨੰਬਰ ਤੋਂ ਇਕ ਮੈਸੇਜ਼ ਆਇਆ, ਜਿਸ 'ਚ ਮੈਸੇਜ਼ ਭੇਜਣ ਵਾਲੇ ਨੇ ਲਿਖਿਆ ਸੀ ਕਿ ਉਹ ਬੰਬੀਹਾ ਗਰੁੱਪ ਦਾ ਮੈਂਬਰ ਹੈ ਅਤੇ ਉਸ ਨੂੰ 5 ਲੱਖ ਰੁ. ਫਿਰੌਤੀ ਦਿੱਤੀ ਜਾਵੇ ਅਤੇ ਜੇਕਰ ਅਜਿਹਾ ਨਾ ਕੀਤਾ ਤਾਂ ਉਸ ਨੂੰ ਜਾਨ ਤੋਂ ਹੱਥ ਧੋਣੇ ਪੈਣਗੇ | ਇਸ ਤੋਂ ਇਲਾਵਾ ਉਸ ਨੂੰ ਮੈਸੇਜ਼ 'ਚ ਗਾਲਾਂ ਵੀ ਕੱਢੀਆਂ ਗਈਆਂ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਵਲੋਂ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ, ਉਪਰੰਤ ਐਸ. ਪੀ. ਕੁਰੂਕਸ਼ੇਤਰ ਸੁਰਿੰਦਰ ਸਿੰਘ ਭੌਰੀਆ ਦੇ ਹੁਕਮਾਂ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਮਲੇ ਦੀ ਜਾਂਚ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ-1 ਨੂੰ ਸੌਂਪ ਦਿੱਤੀ ਗਈ | ਇਸ ਤੋਂ ਬਾਅਦ 5 ਅਕਤੂਬਰ ਨੂੰ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ-1 ਦੇ ਇੰਚਾਰਜ ਇੰਸਪੈਕਟਰ ਮਲਕੀਤ ਸਿੰਘ, ਸਬ-ਇੰਸਪੈਕਟਰ ਬਲਬੀਰ ਸਿੰਘ, ਸਹਾਇਕ ਸਬ-ਇੰਸਪੈਕਟਰ ਸਤਵਿੰਦਰ ਸਿੰਘ, ਹੌਲਦਾਰ ਸੰਦੀਪ ਕੁਮਾਰ, ਸਾਈਬਰ ਸੈੱਲ ਦੇ ਹੌਲਦਾਰ ਵਿਜੇ ਕੁਮਾਰ ਅਤੇ ਗੱਡੀ ਦੇ ਡਰਾਈਵਰ ਹੌਲਦਾਰ ਦਵਿੰਦਰ ਕੁਮਾਰ 'ਤੇ ਆਧਾਰਿਤ ਟੀਮ ਵਲੋਂ ਇਸ ਮਾਮਲੇ 'ਚ ਨਵਜੋਤ ਸਿੰਘ ਪਿੰਡ ਰੰਬਾ ਜ਼ਿਲ੍ਹਾ ਕਰਨਾਲ ਨੂੰ ਗਿ੍ਫ਼ਤਾਰ ਕਰ ਲਿਆ ਗਿਆ |
ਮੁਲਜ਼ਮ ਨੇ ਇਸ ਮਾਮਲੇ 'ਚ ਆਪਣੇ ਹੀ ਚਚੇਰੇ ਭਰਾ ਨੂੰ ਫਸਾਉਣ ਦੀ ਬਣਾਈ ਸੀ ਯੋਜਨਾ
ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ-1 ਦੇ ਇੰਚਾਰਜ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨਵਜੋਤ ਸਿੰਘ ਦੀ ਕੈਨੇਡਾ 'ਚ ਰਹਿੰਦੇ ਆਪਣੇ ਚਚੇਰੇ ਭਰਾ ਗੁਰਚਰਨ ਸਿੰਘ ਨਾਲ ਦੁਸ਼ਮਣੀ ਸੀ | ਦੁਸ਼ਮਣੀ ਕਾਰਨ ਉਸ ਨੇ ਇਕ ਅਰਜ਼ੀ ਰਾਹੀਂ ਫਰਜ਼ੀ ਨੰਬਰ ਲਿਆ ਸੀ, ਉਪਰੰਤ ਉਸ ਨੇ ਫੇਸਬੁੱਕ ਤੋਂ ਪ੍ਰਗਟ ਸਿੰਘ ਦਾ ਨੰਬਰ ਕੱਢ ਕੇ ਉਸ ਨੂੰ ਬੰਬੀਹਾ ਗਰੁੱਪ ਦੇ ਨਾਂਅ 'ਤੇ ਸੁਨੇਹਾ ਭੇਜ ਕੇ 5 ਲੱਖ ਰੁ. ਦੀ ਫਿਰੌਤੀ ਦੀ ਮੰਗ ਕੀਤੀ ਸੀ | ਪੁਲਿਸ ਟੀਮ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਦੇ ਬੰਬੀਹਾ ਗਰੁੱਪ ਨਾਲ ਸੰਬੰਧ ਸਨ ਜਾਂ ਨਹੀਂ |
ਗੂਹਲਾ ਚੀਕਾ, 6 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) - ਸ੍ਰੀ ਭਵਾਨੀ ਮੰਦਰ ਚੀਕਾ ਦੇ ਵਿਹੜੇ ਵਿਚ 63ਵਾਂ ਦੁਸਹਿਰਾ ਮੇਲਾ ਕਰਵਾਇਆ ਗਿਆ, ਜਿਸ 'ਚ ਸ੍ਰੀ ਆਦਰਸ਼ ਨਾਟਕ ਕਲੱਬ ਵਲੋਂ ਪਿਛਲੇ 9 ਦਿਨਾਂ ਤੋਂ ਚੱਲ ਰਹੀ ਰਾਮ ਲੀਲਾ ਤੋਂ ਬਾਅਦ ਅੱਜ 55 ਫੁੱਟ ਉੱਚੇ ਰਾਵਣ ਦਾ ਪੁਤਲਾ ...
ਸਿਰਸਾ, 6 ਅਕਤੂਬਰ (ਭੁਪਿੰਦਰ ਪੰਨੀਵਾਲੀਆ) - ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨ ਜਥੇਬੰਦੀਆਂ ਨੇ ਐਮ.ਐਸ.ਪੀ. ਤੇ ਹੋਰ ਮੰਗਾਂ ਦੀ ਪੂਰਤੀ ਲਈ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਧਰਨਾ ਲਾਇਆ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ | ਸ਼ਹੀਦ ਭਗਤ ਸਿੰਘ ...
ਯਮੁਨਾਨਗਰ, 6 ਅਕਤੂਬਰ (ਗੁਰਦਿਆਲ ਸਿੰਘ ਨਿਮਰ) - ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਆਈ. ਕਿਊ. ਏ. ਸੀ. ਵਲੋਂ ਨੈਕ ਐਕਰੀਡਿਟੇਸ਼ਨ (ਐਨ. ਏ. ਏ.ਸੀ.ਮਾਨਤਾ) ਲਈ ਐਸ.ਐਸ.ਆਰ. ਦੇ ਵੱਖ-ਵੱਖ ਮਾਪਦੰਡ ਤਿਆਰ ਕਰਨ ਲਈ ਵਰਕਸ਼ਾਪ ਕਰਵਾਈ ਗਈ, ਜਿਸ ਦਾ ਸੰਚਾਲਨ ਕੁਰੂਕਸ਼ੇਤਰ ...
ਸ੍ਰੀ ਚਮਕੌਰ ਸਾਹਿਬ, 6 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਅਦ ਦੁਪਹਿਰ ਸਜਾਏ ਨਗਰ ਕੀਰਤਨ ਨਾਲ ਦਰਬਾਰ ਖ਼ਾਲਸਾ (ਦੁਸਹਿਰੇ ਦਾ ਜੋੜ ਮੇਲਾ) ਅਮਨ ਅਮਾਨ ਨਾਲ ਸੰਪੂਰਨ ਹੋ ਗਿਆ | ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...
ਸਿਰਸਾ, 6 ਅਕਤੂਬਰ (ਭੁਪਿੰਦਰ ਪੰਨੀਵਾਲੀਆ) - ਸਿਰਸਾ ਜ਼ਿਲ੍ਹਾ ਦੇ ਪਿੰਡ ਜੰਡਵਾਲਾ ਜਾਟਾਂ ਵਿੱਚ ਗਸ਼ਤ ਕਰਦੇ ਹੋਏ ਨਹਿਰੀ ਵਿਭਾਗ ਦੀ ਟੀਮ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਹੈ | ਥੇਹੜ ਸ਼ਹੀਦਾਂਵਾਲਾ ਵਾਸੀ ਜਗਦੀਪ ਸਿੰਘ ਜੇ.ਈ. ਨੇ ਦੱਸਿਆ ਕਿ ਉਹ ...
ਸਿਰਸਾ, 6 ਅਕਤੂਬਰ (ਭੁਪਿੰਦਰ ਪੰਨੀਵਾਲੀਆ) - ਸਿਰਸਾ ਜ਼ਿਲ੍ਹਾ ਦੀ ਮੰਡੀ ਦੇ ਵਾਰਡ ਨੰਬਰ 10 ਵਿੱਚ ਘਰ ਦੀ ਕੰਧ ਟੱਪ ਕੇ ਇੱਕ ਨੌਜਵਾਨ ਆਇਆ, ਖਾਣਾ ਬਣਾ ਰਹੀ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਬਾਲੀਆਂ ਝਪਟੀਆਂ ਅਤੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਿਆ | ਪੁਲਿਸ ...
ਸਿਰਸਾ, 6 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਨੂਹੀਆਂਵਾਲੀ ਦੀ ਇਕ ਲੜਕੀ ਘਰੋਂ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਈ | ਥਾਣਾ ਔਢਾਂ ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਲੜਕੀ ਦੇ ਲਾਪਤਾ ਹੋਣ ਦਾ ਕੇਸ ਦਰਜ ਕਰ ਲਿਆ ਹੈ | ਲੜਕੀ ਦੇ ਪਿਤਾ ...
ਅੰਮਿ੍ਤਸਰ, 6 ਅਕਤੂਬਰ (ਰੇਸ਼ਮ ਸਿੰਘ)- ਹੈੈਲਥ ਇੰਪਲਾਈਜ ਐਸੋਸੀਏਸ਼ਨ ਦੇ ਸੂਬਾਈ ਵਫਦ ਵਲੋਂ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਤ ਸਿੰਘ ਭੱਟੀ ਦੀ ਅਗਵਾਈ ਹੇਠ ਬੀਤੇ ਦਿਨ ਅੰਮਿ੍ਤਸਰ ਦੌਰੇ 'ਤੇ ਆਏ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੂੰ ਮਿਲ ਕੇ ...
ਛੇਹਰਟਾ, 6 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)- ਪੁਲਿਸ ਕਮਿਸ਼ਨਰ ਅੰਮਿ੍ਤਸਰ ਅਰੁਣਪਾਲ ਸਿੰਘ ਆਈ.ਪੀ.ਐੱਸ. ਦੇ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਪੁਲਿਸ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ...
ਜਗਦੇਵ ਕਲਾਂ, 6 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)- ਸਥਾਨਕ ਨਗਰ ਜਗਦੇਵ ਕਲਾਂ ਦੇ ਬੀਤੇ ਕੱਲ੍ਹ ਲਾਪਤਾ ਹੋਏ ਇਕ ਨੌਜਵਾਨ ਦੀ ਅੱਜ ਸਵੇਰੇ ਸ਼ੱਕੀ ਹਾਲਤ 'ਚ ਲਾਹੌਰ ਬਰਾਂਚ ਨਹਿਰ ਨੇੜਿਓਾ ਲਾਸ਼ ਮਿਲੀ ਹੈ | ਇਸ ਸੰਬੰਧੀ ਸਤਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਗਦੇਵ ...
ਅੰਮਿ੍ਤਸਰ, 6 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਕਚਿਹਰੀਆਂ 'ਚ ਆਪਣੇ ਪਤੀ ਦੇ ਕਤਲ 'ਚ ਪੇਸ਼ੀ ਭੁਗਤਣ ਆਈ ਇਕ ਔਰਤ 'ਤੇ ਤਲਵਾਰ ਨਾਲ ਹਮਲਾ ਕਰਨ ਦੇ ਦੋਸ਼ ਹੇਠ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਵਿਅਕਤੀ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ...
ਰਾਜਾਸਾਂਸੀ, 6 ਅਕਤੂਬਰ (ਹਰਦੀਪ ਸਿੰਘ ਖੀਵਾ)- ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਨਿਰਦੇਸ਼ਾਂ ਤਹਿਤ ਥਾਣਾ ਰਾਜਾਸਾਂਸੀ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਮਾਤਰਾ 'ਚ ...
ਅਜਨਾਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਥਾਣਾ ਰਮਦਾਸ ਦੀ ਪੁਲਿਸ ਤੇ ਸਪੈਸ਼ਲ ਸੈੱਲ ਅੰਮਿ੍ਤਸਰ ਦਿਹਾਤੀ ਵਲੋਂ ਸਾਂਝੇ ਤੌਰ 'ਤੇ ਚਲਾਏ ਅਪ੍ਰੇਸ਼ਨ ਦੌਰਾਨ 1 ਟਿਫਨ ਬੰਬ, 2 ਏ. ਕੇ. 56 ਅਸਾਲਟ ਰਾਈਫਲਾਂ ਅਤੇ ਹੈਰੋਇਨ ਸਮੇਤ ਕਾਬੂ ਵਿਅਕਤੀ ਨੂੰ ਅਦਾਲਤ ...
ਅੰਮਿ੍ਤਸਰ, 6 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਝੋਨੇ/ ਬਾਸਮਤੀ ਦੀ ਖ਼ਰੀਦ ਜ਼ੋਰਾਂ 'ਤੇ ਚੱਲ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਮੰਡੀ 'ਚ ਹੁਣ ਤੱਕ ਜਿੱਥੇ 1509 ਦੀ ਆਮਦ 15 ਲੱਖ ਕੁਇੰਟਲ ਤੋਂ ਵਧੇਰੇ ਹੋ ...
ਜਲੰਧਰ, 6 ਅਕਤੂਬਰ (ਸ਼ਿਵ)-ਸ਼ਹਿਰ ਵਿਚ ਕਈ ਜਗਾ ਬਣੀਆਂ ਘਟੀਆ ਸੜਕਾਂ ਤਾਂ ਚਰਚਾ ਵਿਚ ਰਹਿੰਦੀਆਂ ਹਨ ਪਰ ਦੂਜੇ ਪਾਸੇ ਸ਼ਹਿਰ ਦੇ ਕਈ ਫਾਟਕਾਂ 'ਤੇ ਘਟੀਆ ਤਰੀਕੇ ਨਾਲ ਲੱਗੀਆਂ ਇੰਟਰਲਾਕ ਟਾਈਲਾਂ ਨਾਲ ਹਾਦਸੇ ਹੋ ਰਹੇ ਹਨ | ਕੁਝ ਦਿਨ ਪਹਿਲਾਂ ਟਾਂਡਾ ਫਾਟਕ, ਅੱਡਾ ...
ਫਿਲੌਰ, 6 ਅਕਤੂਬਰ (ਵਿਪਨ ਗੈਰੀ, ਸਤਿੰਦਰ ਸਿੰਘ)- ਡੀ.ਐਸ.ਪੀ. ਫਿਲੌਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਫਿਲੌਰ ਦੀ ਪੁਲਿਸ ਪਾਰਟੀ ਨੇ ਨਸ਼ੀਲੇ ਪਦਾਰਥਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ | ਇਸ ਸੰਬੰਧੀ ਪ੍ਰੈੱਸ ਨੂੰ ...
ਨਵੀਂ ਦਿੱਲੀ, 6 ਅਕਤੂਬਰ (ਜਗਤਾਰ ਸਿੰਘ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਰਾਹੀਂ ਭਾਜਪਾ 'ਤੇ ਤੰਜ ਕਸਦਿਆਂ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਬਹੁਤ ਡਰੀ ਹੋਈ ਹੈ | ਕੇਜਰੀਵਾਲ ਨੇ ਕਿਹਾ ਕਿ ਇਸੀ ਡਰ ਦੇ ਕਾਰਣ ਭਾਜਪਾ ਹਰ ...
ਨਵੀਂ ਦਿੱਲੀ, 6 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਪੰਜਾਬ ਐਂਡ ਸਿੰਧ ਬੈਂਕ ਨੇ ਕਵੀ ਦਰਬਾਰ ਕਰਵਾਇਆ ਜੋ ਕਿ ਦਿੱਲੀ ਦੇ ਰੋਹਿਣੀ ਇਲਾਕੇ ਵਿਚ ਕੀਤਾ ਗਿਆ | ਇਸ ਕਵੀ ਦਰਬਾਰ ਦੀ ਪ੍ਰਧਾਨਗੀ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਕੋਲੇਗਾਲ ਵੀ, ਰਾਘਵੇਂਦਰ ਨੇ ਕੀਤੀ | ਇਸ ਮੌਕੇ ...
ਨਵੀਂ ਦਿੱਲੀ, 6 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਾਣੀ ਬਾਗ਼ ਇਲਾਕੇ ਦੀ ਇਕ 86 ਸਾਲਾ ਬਜ਼ੁਰਗ ਔਰਤ ਦੀ ਉਸ ਦੇ ਹੀ ਘਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਅਲਮਾਰੀ ਦੇ ਵਿਚੋਂ ਰੱਖੇ ਲੱਖਾਂ ਰੁਪਏ ਵੀ ਗਾਇਬ ਸਨ | ਪੁਲਿਸ ਨੇ ਗਹਿਰਾਈ ਨਾਲ ਜਾਂਚ ...
ਨਵੀਂ ਦਿੱਲੀ, 6 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਚਿੜੀਆ ਘਰ 'ਚ ਜਾਨਵਰਾਂ ਨੂੰ ਗੋਦ ਲੈਣ ਦੀ ਯੋਜਨਾ ਸ਼ੁਰੂ ਹੋ ਗਈ ਹੈ | ਇਸ ਲਈ ਸਿੱਖਿਆ ਸੰਸਥਾਨ ਤੇ ਕੰਪਨੀਆਂ ਜਾਨਵਰਾਂ ਨੂੰ ਗੋਦ ਲੈ ਸਕਦੇ ਹਨ ਅਤੇ ਜਾਨਵਰਾਂ ਪ੍ਰਤੀ ਮਦਦ ਕਰ ਸਕਦੇ ਹਨ | ਇੱਛੁਕ ਵਿਅਕਤੀ, ...
ਐੱਸ. ਏ. ਐੱਸ. ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਪੀ. ਐਸ. ਗਰੇਵਾਲ ਦੀ ਅਦਾਲਤ ਨੇ ਥਾਣਾ ਸਦਰ ਖਰੜ 'ਚ ਜੂਨ 2018 'ਚ ਦਰਜ ਨਸ਼ੀਲੇ ਟੀਕੇ ਬਰਾਮਦ ਹੋਣ ਦੇ ਮਾਮਲੇ 'ਚ ਤਾਜੂ ਖ਼ਾਨ ਵਾਸੀ ਬਡਾਲੀ ਆਲਾ ਸਿੰਘ ਅਤੇ ਨੇਤਰ ਸਿੰਘ ਵਾਸੀ ...
ਮੋਰਿੰਡਾ, 6 ਅਕਤੂਬਰ (ਕੰਗ)-ਸਮਾਜ ਸੇਵੀ ਕੰਮਾਂ ਲਈ ਜਗਤੇਸ਼ਵਰ ਸਿੰਘ ਖ਼ਾਲਸਾ ਕਲਰਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਅਤੇ ਮਨਪ੍ਰੀਤ ਕੌਰ ਹਿੰਦੀ ਅਧਿਆਪਕਾ ਸਰਕਾਰੀ ਮਿਡਲ ਸਕੂਲ ਸਹੇੜੀ ਵਲੋਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੂੰ 51 ਹਜ਼ਾਰ ਰੁਪਏ ਦੀ ...
ਖਰੜ, 6 ਅਕਤੂਬਰ (ਗੁਰਮੁੱਖ ਸਿੰਘ ਮਾਨ)-ਗੁਰਮਤਿ ਪ੍ਰਸਾਰ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪੁਰੀ ਵਾਸੀ ਪਿੰ੍ਰ. ਨਰਿੰਦਰ ਬੀਰ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਪ੍ਰਸਾਰ ਭਵਨ ਮੁੰਡੀ ਖਰੜ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਸੰਬੰਧੀ ...
ਐੱਸ. ਏ. ਐੱਸ. ਨਗਰ, 6 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-78 ਵਿਚਲੇ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾ ਰਹੇ 7ਵੇਂ ਆਲ ਇੰਡੀਆ ਮਾਸਟਰ ਅਤੇ ਵੈਟਰਨ ਸੁਦਾਮਾ ਬੈਡਮਿੰਟਨ ਕੱਪ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਵਲੋਂ ਕੀਤਾ ਗਿਆ | ਇਸ ...
ਐੱਸ. ਏ. ਐੱਸ. ਨਗਰ, 6 ਅਕਤੂਬਰ (ਕੇ. ਐੱਸ. ਰਾਣਾ)-ਬਰਸਾਤ ਅਤੇ ਬਿਮਾਰੀ ਕਾਰਨ ਖ਼ਰਾਬ ਹੋਈ ਝੋਨੇ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਲੋਂ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੂੰ ਮੰਗ ਪੱਤਰ ਸੌਂਪਿਆ ...
ਰਤੀਆ, 6 ਅਕਤੂਬਰ (ਬੇਅੰਤ ਕੌਰ ਮੰਡੇਰ) - ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ 9 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਪੁਰਾਣਾ ਬਾਜ਼ਾਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਵਲੋਂ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ...
ਫ਼ਤਿਹਾਬਾਦ, 6 ਅਕਤੂਬਰ (ਹਰਬੰਸ ਸਿੰਘ ਮੰਡੇਰ) - ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਏ.ਡੀ.ਜੀ.ਪੀ. ਸ੍ਰੀਕਾਂਤ ਯਾਦਵ ਨੇ ਨੌਜਵਾਨ ਪੀੜ੍ਹੀ ਦਾ ਸੱਦਾ ਦਿੰਦਿਆਂ ਕਿਹਾ ਕਿ ਬਾਹਰੀ ਤਾਕਤਾਂ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਰਾਹੀਂ ਬਰਬਾਦ ਕਰਨ 'ਤੇ ...
ਸਿਰਸਾ, 6 ਅਕਤੂਬਰ (ਭੁਪਿੰਦਰ ਪੰਨੀਵਾਲੀਆ) - ਦੋ ਵਾਰ ਜ਼ਿਲ੍ਹਾ ਪਰਿਸ਼ਦ ਮੈਂਬਰ ਰਹੇ ਮੱਘਰ ਸਿੰਘ ਸਮੇਤ ਕਈ ਲੋਕ ਅੱਜ ਇਨੈਲੋ ਵਿੱਚ ਸ਼ਾਮਲ ਹੋਏ | ਏਲਨਾਬਾਦ ਹਲਕੇ ਤੋਂ ਵਿਧਾਇਕ ਅਤੇ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ...
ਸਿਰਸਾ, 6 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਇਥੋਂ ਦੇ ਕਿ੍ਸ਼ੀ ਵਿਗਿਆਨ ਕੇਂਦਰ 'ਚ ਖੇਤੀ ਬਾੜੀ ਵਿਭਾਗ ਤੇ ਚੌਧਰੀ ਚਰਨ ਸਿੰਘ ਖੇਤੀ ਬਾੜੀ ਯੂਨੀਵਰਸਿਟੀ, ਹਿਸਾਰ ਵਲੋਂ ਝੋਨੇ ਦੀ ਸਿੱਧੀ ਬੀਜਾਈ ਤੇ ਉਸ ਨੂੰ ਲੱਗਣ ਵਾਲੇ ਰੋਗਾਂ ਬਾਰੇ ਜਾਗਰੂਕ ਕੈਂਪ ਲਾਇਆ ਗਿਆ | ਕੈਂਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX