ਜੀ.ਐਮ.ਅਰੋੜਾ
ਸਰਦੂਲਗੜ੍ਹ, 6 ਅਕਤੂਬਰ P ਸਰਦੂਲਗੜ੍ਹ ਸ਼ਹਿਰ ਅਤੇ ਨੇੜਲੇ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਾਰਨ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉੱਥੇ ਸ਼ਹਿਰ ਅਤੇ ਪਿੰਡਾਂ ਦੇ ਨਾਲ ਖਹਿ ਕੇ ਲੰਘਦੀ ਘੱਗਰ ਨਦੀ ਵਿਚ ਫ਼ੈਕਟਰੀਆਂ ਦੇ ਆ ਰਹੇ ਜ਼ਹਿਰੀਲੇ ਪਾਣੀ ਕਾਰਨ ਧਰਤੀ ਹੇਠਲਾ ਪਾਣੀ ਹੋਰ ਵੀ ਮਾੜਾ ਹੋ ਕੇ ਲੋਕਾਂ ਨੂੰ ਅਨੇਕਾਂ ਬਿਮਾਰੀਆਂ 'ਚ ਜਕੜ ਰਿਹਾ ਹੈ | ਭਾਵੇਂ ਲੋਕਾਂ ਨੇ ਪਾਣੀ ਸੰਬੰਧੀ ਕਈ ਵਾਰ ਆਵਾਜ਼ ਉਠਾਈ ਹੈ ਪਰ ਕਿਸੇ ਵੀ ਸਰਕਾਰ ਨੇ ਲੋਕਾਂ ਦੀ ਆਵਾਜ਼ ਨਾ ਸੁਣ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੀ ਆ ਰਹੀ ਹੈ | ਜੇਕਰ ਇਸੇ ਤਰ੍ਹਾਂ ਹੀ ਘੱਗਰ 'ਚ ਜ਼ਹਿਰੀਲਾ ਪਾਣੀ ਆਉਂਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਵਿਅਕਤੀ ਪਾਣੀ ਕਾਰਨ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੋਵੇਗਾ |
6 ਸਾਲਾਂ ਤੋ ਬੰਦ ਆਰ.ਓ. ਬਣੇ ਖੰਡਰ
ਪੰਜਾਬ 'ਚ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਸਾਲ 2016 ਵਿਚ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਦੇਣ ਲਈ ਹਰ ਪਿੰਡ ਅਤੇ ਸ਼ਹਿਰ 'ਚ ਆਰ.ਓ. ਲਾਏ ਗਏ ਸਨ ਪਰ ਇਹ ਅਕਾਲੀ-ਭਾਜਪਾ ਸਰਕਾਰ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਣ 'ਤੇ ਆਰ.ਓ. ਬੰਦ ਹੋ ਗਏ, ਜਿਸ ਨੂੰ ਚਲਾਉਣ ਲਈ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ, ਜਿਸ ਕਾਰਨ ਸਰਕਾਰ ਦੇ ਲੱਗੇ ਕਰੋੜਾਂ ਰੁਪਏ ਖੰਡਰ ਬਣ ਗਏ ਅਤੇ ਕਈ ਆਰ.ਓ. ਦਾ ਤਾਂ ਸਾਮਾਨ ਵੀ ਲੋਕ ਲੈ ਗਏ |
ਸਰਕਾਰ ਤੋਂ ਅੱਕੇ ਲੋਕ ਕਰਨ ਲੱਗੇ ਪਾਣੀ ਦਾ ਸਟਾਕ
ਧਰਤੀ ਹੇਠਲਾ ਮਾੜਾ ਪਾਣੀ ਹੋਣ ਕਾਰਨ ਲੱਗ ਰਹੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਰਕਾਰ ਵਲੋਂ ਕੋਈ ਉਪਰਾਲਾ ਨਾ ਕੀਤੇ ਜਾਣ ਤੋਂ ਅੱਕੇ ਲੋਕ ਹੁਣ ਆਪਣੇ ਘਰਾਂ ਅੰਦਰ ਰਾਜਸਥਾਨ ਦੀ ਤਰ੍ਹਾਂ ਧਰਤੀ ਹੇਠ ਪੱਕੇ ਟੈਂਕ ਬਣਾ ਕੇ ਮੀਂਹ ਦਾ ਪਾਣੀ ਅਤੇ ਨਹਿਰੀ ਟੂਟੀਆਂ ਦਾ ਪਾਣੀ ਸਟਾਕ ਕਰਨ ਲੱਗ ਪਏ ਹਨ ਤਾਂ ਜੋ ਆਪਣੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ |
ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਵਿਅਕਤੀ-ਡਾ. ਅਰੋੜਾ
ਧਰਤੀ ਹੇਠਲਾ ਮਾੜਾ ਪਾਣੀ ਪੀਣ ਲਈ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਡਾ. ਸੋਹਣ ਲਾਲ ਅਰੋੜਾ ਐਮ.ਡੀ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਮਾੜਾ ਪਾਣੀ ਜੋ 200 ਟੀ.ਡੀ.ਐਸ. ਤੋਂ ਉੱਪਰ ਹੈ, ਪੀਣ ਨਾਲ ਉਲਟੀਆਂ, ਦਸਤ, ਪੀਲੀਆ ਏ ਅਤੇ ਈ, ਹੈਜ਼ਾ, ਪੇਟ ਦਰਦ ਆਦਿ ਬਿਮਾਰੀਆਂ ਦਾ ਵਿਅਕਤੀ ਸ਼ਿਕਾਰ ਹੋ ਜਾਂਦਾ ਹੈ, ਜਿਸ ਕਾਰਨ ਧਰਤੀ ਹੇਠਲੇ ਮਾੜੇ ਪਾਣੀ ਨੂੰ ਆਰ.ਓ. ਕਰ ਕੇ ਪੀਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ |
ਨਹਿਰੀ ਜਲ ਘਰਾਂ 'ਚ ਸਰਕਾਰ ਪਾਣੀ ਸਟੋਰ ਟੈਂਕਾਂ ਦਾ ਵਾਧਾ ਕਰੇ
ਪਿੰਡਾਂ 'ਚ ਲੱਗੇ ਵਾਟਰ ਵਰਕਸ ਵਿਚ ਨਹਿਰੀ ਪਾਣੀ ਸਟੋਰ ਕਰਨ ਵਾਲੇ ਟੈਂਕ ਇਕ ਹੋਣ ਕਾਰਨ ਪਾਣੀ ਪੂਰਾ ਮਹੀਨਾ ਨਾ ਚੱਲਣ ਕਰ ਕੇ ਸਪਲਾਈ ਦੇਣ ਲਈ ਪੂਰਾ ਸਟੋਰ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਾਟਰ ਵਰਕਸਾਂ ਨੂੰ ਜਾਣ ਵਾਲੀ ਪਾਈਪ ਲਾਈਨ ਵੱਡੀ ਕਰ ਕੇ ਪਾਣੀ ਸਟੋਰ ਕਰਨ ਵਾਲੇ ਟੈਂਕ ਹੋਰ ਬਣਾਏ ਤਾਂ ਜੋ ਪਾਣੀ ਦੀ ਸਪਲਾਈ ਨਿਰੰਤਰ ਮਿਲਦੀ ਰਹੇ |
ਸ਼ੁੱਧ ਪਾਣੀ ਦੇਣ ਲਈ ਆਰ.ਓ. ਚਲਾਏ ਜਾਣ
ਸ਼ਹਿਰ ਅਤੇ ਪਿੰਡਾਂ 'ਚ ਰਹਿੰਦੇ ਲੋਕਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਪਹਿਲ ਦੇ ਅਧਾਰ 'ਤੇ ਪੀਣ ਵਾਲਾ ਸ਼ੁੱਧ ਪਾਣੀ ਦੇਣ ਲਈ ਆਰ.ਓ. ਚਲਾਏ ਉੱਥੇ ਵਾਟਰ ਵਰਕਸਾਂ ਦੇ ਪਾਣੀ ਸਟੋਰ ਕਰਨ ਦੀ ਸਮਰਥਾ ਵਧਾਈ ਜਾਵੇ ਅਤੇ ਗਰੀਬ ਲੋਕਾਂ ਨੂੰ ਸ਼ੁੱਧ ਪਾਣੀ ਪੀਣ ਲਈ ਸਰਕਾਰ ਗਰੀਬ ਘਰਾਂ ਵਿਚ ਘਰ-ਘਰ ਆਰ.ਓ. ਲਾਵੇ ਤਾਂ ਜੋ ਲੋਕਾਂ ਨੂੰ ਸ਼ੁੱਧ ਪਾਣੀ ਲੈਣ ਲਈ ਵਾਟਰ ਸਪਲਾਈ ਜਾਂ ਮੀਂਹ ਦਾ ਪਾਣੀ ਸਟੋਰ ਨਾ ਕਰਨਾ ਪਵੇ |
ਕੀ ਕਹਿਣਾ ਹੈ ਹਲਕਾ ਵਿਧਾਇਕ ਦਾ
ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਸਿਹਤ ਲਈ ਤਤਪਰ ਹੈ, ਜਿਸ ਦੌਰਾਨ ਸਰਕਾਰ ਨੇ ਮੁਹੱਲਾ ਕਲੀਨਿਕ ਖੋਲੇ੍ਹ ਹਨ | ਇਸੇ ਤਰ੍ਹਾਂ ਹੀ ਸ਼ੁੱਧ ਪਾਣੀ ਦੇਣ ਲਈ 56 ਵਾਟਰ ਵਰਕਸ ਨਵਾਰਡ-2 ਵਿਚ ਪਾਸ ਹੋ ਗਏ ਹਨ, ਜਿਸ ਦੌਰਾਨ ਆਉਣ ਵਾਲੇ ਸਮੇਂ ਵਿਚ ਹਰ ਵਿਅਕਤੀ ਨੂੰ ਪੀਣ ਲਈ ਨਹਿਰੀ ਸ਼ੁੱਧ ਪਾਣੀ ਮਿਲੇਗਾ | ਬੰਦ ਪਏ ਆਰ.ਓ. ਸੰਬੰਧੀ ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਬਿੱਲ ਨਾ ਦੇਣ ਕਾਰਨ ਇਹ ਬੰਦ ਹੋ ਗਏ ਸਨ | ਫਿਰ ਵੀ ਜੇ ਕੋਈ ਪੰਚਾਇਤ ਬਿੱਲ ਭਰਨ ਦੀ ਜ਼ੰੁਮੇਵਾਰੀ ਲੈਂਦੀ ਹੈ ਤਾਂ ਉਹ ਮੁਰੰਮਤ ਕਰਵਾ ਕੇ ਚਲਵਾ ਦੇਣਗੇ |
ਬੁਢਲਾਡਾ, 6 ਅਕਤੂਬਰ (ਸਵਰਨ ਸਿੰਘ ਰਾਹੀ)- ਬੀਤੀ ਰਾਤ ਹਲਕਾ ਬੁਢਲਾਡਾ ਦੇ ਪਿੰਡ ਗੁੜੱਦੀ ਵਿਖੇ ਵਾਪਰੀ ਬੇ-ਹੱਦ ਦਰਦਨਾਕ ਤੇ ਮੰਦਭਾਗੀ ਘਟਨਾ 'ਚ ਪਿੰਡ ਦੇ ਗਰੀਬ ਆਜੜੀ ਦੀਆਂ 50-55 ਭੇਡ-ਬੱਕੀਆਂ ਨੂੰ ਅਵਾਰਾ ਕੁੱਤਿਆ ਵਲੋਂ ਮਾਰ ਮੁਕਾ ਦੇਣ ਦੀ ਖ਼ਬਰ ਹੈ | ਮਜ਼ਦੂਰ ਪਰਿਵਾਰ ...
ਸਰਦੂਲਗੜ੍ਹ, 6 ਅਕਤੂਬਰ (ਜੀ.ਐਮ.ਅਰੋੜਾ)- ਪਿੰਡ ਆਹਲੂਪੁਰ ਵਿਖੇ ਨਿਊ ਢੰਡਾਲ ਨਹਿਰ ਵਿਚ ਪਾੜ ਪੈਣ ਕਾਰਨ 50 ਏਕੜ ਤੋ ਵੱਧ ਝੋਨੇ ਵਿਚ ਤਿੰਨ-ਤਿੰਨ ਫੁੱਟ ਪਾਣੀ ਭਰ ਜਾਣ ਕਾਰਨ ਝੋਨੇ ਦੀ ਪੱਕੀ ਫ਼ਸਲ ਖ਼ਰਾਬ ਹੋ ਗਈ | ਕਿਸਾਨ ਸੰਦੀਪ ਭਿੰਡਰ ਨੇ ਦੱਸਿਆ ਕਿ ਪਾੜ ਪੈਣ ਤੋ ਬਾਅਦ ...
ਭੀਖੀ, 6 ਅਕਤੂਬਰ (ਗੁਰਿੰਦਰ ਸਿੰਘ ਔਲਖ)- ਕਸਬੇ ਦੇ ਬਰਨਾਲਾ ਚੌਂਕ ਨੇੜੇ ਸਕੂਟਰੀ ਸਵਾਰ ਵਿਅਕਤੀ ਦੀ ਟਰਾਲੇ ਨਾਲ ਹੋਏ ਹਾਦਸੇ 'ਚ ਮੌਤ ਹੋ ਗਈ ਹੈ | ਐਸ.ਐਚ.ਓ. ਭੀਖੀ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ (65) ਪੁੱਤਰ ਦਵਿੰਦਰ ਸਿੰਘ ਸਕੂਟਰੀ 'ਤੇ ਸੁਨਾਮ ਰੋਡ 'ਤੇ ...
ਮਾਨਸਾ, 6 ਅਕਤੂਬਰ (ਰਾਵਿੰਦਰ ਸਿੰਘ ਰਵੀ)- ਮਾਨਸਾ ਪੁਲਿਸ ਨੇ 2 ਭਗੌੜਿਆਂ ਨੂੰ ਕਾਬੂ ਕੀਤਾ ਹੈ | ਗੌਰਵ ਤੂਰਾ ਐਸ.ਐਸ. ਪੀ. ਮਾਨਸਾ ਨੇ ਦੱਸਿਆ ਕਿ ਮੁਲਜ਼ਮ ਬਲਕਾਰ ਸਿੰਘ ਵਾਸੀ ਰਿਉਂਦ ਕਲਾਂ ਖ਼ਿਲਾਫ਼ 3 ਸਤੰਬਰ 2019 ਨੂੰ ਆਬਕਾਰੀ ਐਕਟ ਤਹਿਤ ਥਾਣਾ ਬੋਹਾ ਵਿਖੇ ਮੁਕੱਦਮਾ ਦਰਜ ...
ਮਾਮਲਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਬੁਢਲਾਡਾ, 6 ਅਕਤੂਬਰ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)- ਟਰੱਕ ਓਪਰੇਟਰ ਯੂਨੀਅਨ ਬੁਢਲਾਡਾ ਦੀ ਪ੍ਰਧਾਨਗੀ ਸਬੰਧੀ ਚੱਲ ਰਹੇ ਰੇੜਕੇ ਨੂੰ ਲੈ ਕੇ ਪਿਛਲੇ ਦਿਨੀਂ ਹੋਈ ਲੜਾਈ ਦੇ ਮਾਮਲੇ 'ਚ ਥਾਣਾ ਸ਼ਹਿਰੀ ਪੁਲਿਸ ਨੇ ...
ਜੋਗਾ, 6 ਅਕਤੂਬਰ (ਮਨਜੀਤ ਸਿੰਘ ਘੜੈਲੀ)- ਪਿੰਡ ਅਕਲੀਆ ਵਿਖੇ ਲੋੜਵੰਦ ਨਾਬਾਲਗ ਲੜਕੇ ਅਤੇ ਉਸ ਦੀ ਦਾਦੀ ਨੂੰ ਸਹਾਇਤਾ ਸੰਸਥਾ ਲੁਧਿਆਣਾ ਵਲੋਂ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ ਗਿਆ ਹੈ | ਜਿਸਦਾ ਨੀਂਹ ਪੱਥਰ ਸੰਸਥਾ ਦੇ ਮੁਖੀ ਡਾ: ਰਾਜਿੰਦਰ ਸਿੰਘ ਰਾਜੀ ਵਲੋਂ ...
ਮਾਨਸਾ, 6 ਅਕਤੂਬਰ (ਵਿ.ਪ੍ਰਤੀ.)- ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਗੁਰਦੁਆਰਾ ਸਾਹਿਬ ਮਾਨਸਾ ਖੁਰਦ ਵਿਖੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਜਥੇਬੰਦੀ ਦੀਆਂ ਭਖਦੀਆਂ ਮੰਗਾਂ ਅਤੇ ...
ਫ਼ਿਰੋਜ਼ਪੁਰ, 6 ਅਕਤੂਬਰ (ਰਾਕੇਸ਼ ਚਾਵਲਾ) - ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਨੇ ਹੈਰੋਇਨ ਰੱਖਣ ਦੇ ਮਾਮਲੇ 'ਚ ਜੇਲ੍ਹ ਅੰਦਰ ਬੰਦ ਇਕ ਵਿਅਕਤੀ ਦੀ ਰੈਗੂਲਰ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ 30 ਅਗਸਤ 2022 ਨੂੰ ਥਾਣਾ ਮਖੂ ਦੇ ਪੁਲਿਸ ...
ਮਾਨਸਾ, 6 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਕਿਸਾਨ, ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ ਹੈ | ਸਥਾਨਕ ਮਾਰਕਿਟ ਕਮੇਟੀ ਦੇ ਰੈਸਟ ਹਾਊਸ ...
ਭੀਖੀ, 6 ਅਕਤੂਬਰ (ਗੁਰਿੰਦਰ ਸਿੰਘ ਔਲਖ)- ਤਿਉਹਾਰੀ ਸੀਜ਼ਨ ਦੇ ਚੱਲਦਿਆਂ ਸਿਹਤ ਵਿਭਾਗ ਦੀ ਟੀਮ ਵਲੋਂ ਫੂਡ ਸੇਫ਼ਟੀ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ 'ਤੇ ਸਥਾਨਕ ਕਸਬੇ 'ਚ ਮਠਿਆਈ ਦੀਆਂ ਦੁਕਾਨਾਂ, ਡੇਅਰੀਆਂ 'ਤੇ ਖਾਦ ਪਦਾਰਥਾਂ ਦੇ ਨਮੂਨੇ ਲਏ ਗਏ | ਜ਼ਿਲ੍ਹਾ ਸਿਹਤ ...
ਮਾਨਸਾ, 6 ਅਕਤੂਬਰ (ਰਾਵਿੰਦਰ ਸਿੰਘ ਰਵੀ)- ਧਰਮ ਪ੍ਰਚਾਰ ਮਿਸ਼ਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ਼ ਲਮਕਾਉਣ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਪੈਦਲ ਰੋਸ ਮਾਰਚ 13 ਅਕਤੂਬਰ ਨੂੰ ਸ਼ੁਰੂ ਹੋਵੇਗਾ | ਕਥਾਵਾਚਕ ਭਾਈ ਰਾਜਵਿੰਦਰ ਸਿੰਘ ...
ਬਰੇਟਾ, 6 ਅਕਤੂਬਰ (ਜੀਵਨ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਸਥਾਨਕ ਪੰਜਾਬ ਨੈਸ਼ਨਲ ਬੈਂਕ ਅੱਗੇ ਧਰਨਾ ਲਗਾਇਆ ਗਿਆ | ਬਲਾਕ ਪ੍ਰਧਾਨ ਜੁਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਿੰਡ ਕਾਹਨਗੜ੍ਹ ਦੇ ਭੁਪਿੰਦਰ ਸਿੰਘ ਨੇ ਸਾਲ ਪਹਿਲਾਂ ਬੈਂਕ ਤੋਂ ਕੇਅਰ ...
ਜੋਗਾ, 6 ਅਕਤੂਬਰ (ਪ.ਪ.)- ਸਥਾਨਕ ਕਸਬਾ ਵਿਖੇ ਸੀਨੀਅਰ ਕਪਤਾਨ ਪੁਲਿਸ ਮਾਨਸਾ ਅਤੇ ਕਪਤਾਨ ਪੁਲਿਸ (ਡੀ) ਕਮ ਜ਼ਿਲ੍ਹਾ ਕਮਿਊਨਟੀ ਪੁਲਿਸ ਅਫਸਰ ਦੇ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਥਾਵਾਂ ਤੇ ਗੁਰਪ੍ਰੀਤ ਸਿੰਘ ਮਾਹਲ ਮੁੱਖ ਅਫਸਰ ਥਾਣਾ ਜੋਗਾ ਸਮੇਤ ਸਾਂਝ ਕੇਂਦਰ ਦੇ ...
ਮਾਨਸਾ, 6 ਅਕਤੂਬਰ (ਧਾਲੀਵਾਲ)- ਸਰਕਾਰੀ ਹਾਈ ਸਮਾਰਟ ਸਕੂਲ ਮਾਖਾ ਵਿਖੇ ਵਿਸ਼ੇਸ਼ ਸਮਾਗਮ ਰਚਾ ਕੇ ਜ਼ਿਲ੍ਹਾ ਪੱਧਰੀ ਖੇਡਾਂ 'ਚੋਂ ਮੱਲ੍ਹਾਂ ਮਾਰਨ ਵਾਲੇ ਕਬੱਡੀ ਖਿਡਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਮੁੱਖ ਅਧਿਆਪਕ ਉਮੇਸ਼ ਸ਼ਰਮਾ ਨੇ ਦੱਸਿਆ ਕਿ ...
ਬੁਢਲਾਡਾ, 6 ਅਕਤੂਬਰ (ਸਵਰਨ ਸਿੰਘ ਰਾਹੀ)- ਇੱਥੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿਖੇ ਪੁੱਜੇ ਪਿੰਡ ਅਚਾਨਕ ਦੇ ਬਹੁਗਿਣਤੀ ਮੈਂਬਰਾਂ ਨੇ ਪਿੰਡ ਦੇ ਸਰਪੰਚ 'ਤੇ ਵਿਕਾਸ ਸਬੰਧੀ ਕੋਈ ਉਪਰਾਲਾ ਨਾ ਕਰਨ ਦਾ ਦੋਸ਼ ਲਗਾਉਂਦਿਆਂ ਪ੍ਰਸ਼ਾਸ਼ਕ ਲਗਾਉਣ ਦੀ ਮੰਗ ...
ਬਰੇਟਾ, 6 ਅਕਤੂਬਰ (ਮੰਡੇਰ)- ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਦੱਸਿਆ ਕਿ ਭਾਰਤੀ ਸਟੇਟ ਬੈਂਕ ਬਰੇਟਾ ਵਲੋਂ ਸਥਾਨਕ ਮੰਡੀ ਦੀ ਫ਼ਰਮ ਮੇਲੀ ਰਾਮ ਪ੍ਰਸ਼ੋਤਮ ਦੇ ਘਰ ਅਤੇ ਦੁਕਾਨ ਦੀ ਕਬਜ਼ਾ ਕਾਰਵਾਈ ਅਦਾਲਤ ਦੇ ਹੁਕਮਾਂ ...
ਮਾਨਸਾ, 6 ਅਕਤੂਬਰ (ਸੱਭਿ. ਪ੍ਰਤੀ.)- ਡੇਅਰੀ ਵਿਕਾਸ ਵਿਭਾਗ ਵਲੋਂ ਅਨੁਸੂਚਿਤ ਜਾਤੀ ਦੇ ਸਿੱਖਿਆਰਥੀਆਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ 10 ਤੋਂ 21 ਅਕਤੂਬਰ ਤੱਕ ਡੇਅਰੀ ਸਿਖਲਾਈ ਕੇਂਦਰ ਸਰਦੂਲਗੜ੍ਹ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ | ਡਿਪਟੀ ਡਾਇਰੈਕਟਰ ਡੇਅਰੀ ...
ਮਾਨਸਾ, 6 ਅਕਤੂਬਰ (ਵਿ.ਪ੍ਰਤੀ.)- ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਦੇ ਵਿਦਿਆਰਥੀਆਂ ਨੇ ਪਾਂਡੂਸਰ ਨਾਭਾ ਵਿਖੇ ਹੋਈਆਂ ਸੂਬਾ ਪੱਧਰੀ ਸਤਰੰਜ ਅਤੇ ਟੇਬਲ ਟੈਨਿਸ ਖੇਡਾਂ 'ਚ ਮੱਲ੍ਹਾਂ ਮਾਰੀਆਂ ਹਨ | ਸਤਰੰਜ ਅੰਡਰ-14 ਲੜਕੀਆਂ ਤੇ ਅੰਡਰ-19 ...
ਤਲਵੰਡੀ ਸਾਬੋ, 6 ਅਕਤੂਬਰ (ਰਵਜੋਤ ਸਿੰਘ ਰਾਹੀ)-ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਡ ਵਿਭਾਗ ਵਲੋਂ ਕਰਵਾਈ ਅੰਤਰ-ਕਾਲਜ 10 ਕਿੱਲੋਮੀਟਰ ਦੀ ਕਰਾਸ ਕੰਟਰੀ ਰੇਸ 'ਚ ਵੱਖ-ਵੱਖ ਕਾਲਜਾਂ ਦੇ 23 ਖਿਡਾਰੀਆਂ ਨੇ ਹਿੱਸਾ ਲਿਆ | ਰੇਸ ਨੂੰ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ...
ਬੋਹਾ, 6 ਅਕਤੂਬਰ (ਰਮੇਸ਼ ਤਾਂਗੜੀ)- ਨਗਰ ਪੰਚਾਇਤ ਬੋਹਾ ਵਲੋਂ ਸਕੂਲੀ ਬੱਚਿਆਂ ਦੇ ਸਵੱਛ ਭਾਰਤ ਪੇਂਟਿੰਗ ਮੁਕਾਬਲੇ ਸ਼ਹੀਦ ਜਗਸੀਰ ਸਿੰਘ ਸਰਕਾਰੀ ਸਮਾਰਟ ਸੈਕੰਡਰੀ ਸਕੂਲ ਬੋਹਾ (ਲੜਕੇ) ਵਿਖੇ ਕਰਵਾਏ ਗਏ | ਸੈਕੰਡਰੀ ਵਿੰਗ 'ਚੋਂ ਅਕਾਲ ਸਕੂਲ ਦੀ ਵਿਦਿਆਰਥਣ ਕਮਲਜੀਤ ...
ਮਾਨਸਾ, 6 ਅਕਤੂਬਰ (ਰਵੀ)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਉਪਕਾਰ ਸਿੰਘ ਨੇ ਮਾਨਸਾ ਜ਼ਿਲ੍ਹੇ ਦੀਆਂ ਸੀਮਾਵਾਂ 'ਚ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ, ਵਹੀਕਲਾਂ ਦੀ ਖ਼ਰੀਦ, ਵੇਚ ਅਤੇ ਵਰਤੋਂ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX