ਅੰਮਿ੍ਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋ ਦਿੱਲੀ ਮੋਰਚੇ ਦੀ ਤਰਜ਼ ਤੇ 26 ਨਵੰਬਰ ਤੋਂ ਪੰਜਾਬ ਭਰ ਦੇ ਡੀ. ਸੀ. ਦਫਤਰਾਂ 'ਤੇ ਲੱਗਣ ਜਾ ਰਹੇ ਲੰਬੇ ਸਮੇਂ ਦੇ ਮੋਰਚਿਆਂ ਦੀ ਤਿਆਰੀਆਂ ਦੇ ਅੰਤਿਮ ਅਤੇ ਮੋਰਚੇ ਤੋਂ ਇਕ ਦਿਨ ਪਹਿਲਾਂ ਹੀ ਮੋਰਚੇ ਨਾਲ ਸੰਬੰਧਿਤ ਕੰਮ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਦੇਖਰੇਖ ਵਿਚ ਮੁਕੰਮਲ ਕਰ ਲਏ ਗਏ | ਇਸ ਮੌਕੇ ਤਿਆਰੀਆਂ ਬਾਰੇ ਦੱਸਦੇ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕ ਦੀਆਂ ਆਸਾਂ ਦੇ ਬਿਲਕੁਲ ਖਿਲਾਫ ਕਾਰਗੁਜਾਰੀ ਦਿਖਾ ਰਹੀ ਹੈ, ਜੁਮਲਾ ਮੁਸ਼ਤਰਕਾ ਜ਼ਮੀਨਾਂ ਨੂੰ ਪੰਚਾਇਤੀ ਜ਼ਮੀਨਾਂ ਐਲਾਨਣਾ ਸਿੱਧਾ ਸਿੱਧਾ ਲੋਕ ਹੱਕਾਂ 'ਤੇ ਡਾਕਾ ਮਾਰਨ ਵਾਲੀ ਗੱਲ ਹੈ ਅਤੇ ਕੇਂਦਰ ਸਰਕਾਰ ਵਾਂਙ ਮਾਨ ਸਰਕਾਰ ਨੂੰ ਵੀ ਇਹ ਸੋਧ ਵਾਪਿਸ ਲੈਣੀ ਪਵੇਗੀ | ਫਸਲਾਂ ਦਾ ਭਾਅ ਡਾ. ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਦਿੱਤਾ ਜਾਵੇ, ਸ਼ਹੀਦ ਕਿਸਾਨ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸਰਕਾਰ ਦੇ ਵਾਅਦੇ ਅਨੁਸਾਰ ਨੌਕਰੀ ਅਤੇ ਮੁਆਵਜ਼ਾ ਦਿੱਤਾ ਜਾਵੇ, ਮਜ਼ਦੂਰਾਂ ਦੀ ਹਾਲਤ ਦਿਨ ਬ ਦਿਨ ਨਿੱਘਰ ਰਹੀ ਹੈ ਅਤੇ ਪਿੱਛਲੇ ਸਮੇਂ ਦੇ ਅੰਕੜਿਆਂ ਮੁਤਾਬਿਕ ਮਜਦੂਰਾਂ ਵਿਚ ਕਰਜ਼ੇ ਤੇ ਬੇਰੁਜ਼ਗਾਰੀ ਕਾਰਨ ਖੁਦਕੁਸ਼ੀਆਂ ਵਿਚ ਭਾਰੀ ਵਾਧਾ ਹੋਇਆ ਹੈ, ਕਰਜ਼ੇ ਕਾਰਨ ਖੁਦਕੁਸ਼ੀਆ ਕਰ ਗਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰ ਵਿਚ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਕਰਜ਼ਾ ਖਤਮ ਕੀਤਾ ਜਾਵੇ | ਦਿੱਲੀ ਤੇ ਪੰਜਾਬ ਵਿਚ ਧਰਨਿਆਂ ਦੌਰਾਨ ਪਾਏ ਗਏ ਪਰਚੇ ਵਾਪਿਸ ਲਏ ਜਾਣ, ਮਨਰੇਗਾ ਵਿਚ 365 ਦਿਨ ਰੁਜ਼ਗਾਰ ਅਤੇ ਬਕਾਏ ਜਾਰੀ ਕੀਤੇ ਜਾਣ, ਮਨਰੇਗਾ ਵਿਚ ਮਿਹਨਤਾਨਾ ਦੁਗਣਾ ਕੀਤਾ ਜਾਵੇ, ਨਸ਼ੇ ਅਤੇ ਕਨੂੰਨ ਵਿਵਸਥਾ 'ਤੇ ਕਾਬੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਸੀਂ ਮੋਰਚੇ ਵਾਲੀ ਥਾਂ 'ਤੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖ ਰਹੇ ਹਾਂ ਅਤੇ ਸਫਾਈ ਮੁਹਿੰਮ ਵੀ ਚਲਾ ਰਹੇ ਹਾਂ, ਉਨ੍ਹਾਂ ਕਿਹਾ ਕਿ ਜ਼ਰੂਰਤ ਦੇ ਹਿਸਾਬ ਨਾਲ ਜ਼ਰੂਰੀ ਸਾਮਾਨ ਦੇ ਰੱਖ ਰਖਾਵ ਲਈ ਕੁਝ ਟਰਾਲੀਆਂ ਤਿਆਰ ਬਰ ਤਿਆਰ ਕਰਕੇ ਅੱਜ ਹੀ ਪਹੁੰਚ ਚੁੱਕੀਆਂ ਹਨ ਅਤੇ ਕੱਲ੍ਹ ਤੋਂ ਵੱਖ-ਵੱਖ ਜ਼ੋਨਾਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਟਰਾਲੀਆਂ ਵਿਚ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਬੀਬੀਆਂ ਮੋਰਚੇ ਵਿਚ ਸ਼ਾਮਿਲ ਹੋਣੇ ਸ਼ੁਰੂ ਹੋਣਗੇ | ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਜ਼ਿਲ੍ਹਾ ਖ਼ਜ਼ਾਨਚੀ ਕੰਧਾਰਾ ਸਿੰਘ, ਜ਼ਿਲ੍ਹਾ ਸੀ.ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ, ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਵਰਦਲੀਪ ਸੈਦੋਲੇਹਲ, ਕੰਵਲਜੀਤ ਸਿੰਘ ਵਨਚੜੀ, ਮੰਗਵਿੰਦਰ ਸਿੰਘ, ਚਰਨ ਸਿੰਘ ਕਲੇਰ ਘੁੰਮਾਣ, ਜੋਗਿੰਦਰ ਸਿੰਘ ਬੇਦਾਦਪੁਰ, ਨਿਰਮਲ ਸਿੰਘ ਸਿਆਲਕਾ, ਸੂਬੇਦਾਰ ਨਿਰੰਜਨ ਸਿੰਘ, ਅਮਰੀਕ ਸਿੰਘ ਜਮਾਲਪੁਰ ਹਾਜ਼ਿਰ ਸਨ |
ਅੰਮਿ੍ਤਸਰ, 25 ਨਵੰਬਰ (ਹਰਮਿੰਦਰ ਸਿੰਘ)- ਵੋਟਰ ਸੂਚੀ ਅਨੁਸਾਰ ਫਾਰਮ 6 ਬੀ ਭਰਨ ਅਤੇ ਵੋਟਰਾਂ ਦੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਣ ਲਈ ਚਲ ਰਹੇ ਕੰਮ ਦੀ ਸਮੀਖਿਆ ਕਰਨ ਲਈ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ਇਸ ਕੰਮ 'ਚ ਲੱਗੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ...
ਛੇਹਰਟਾ, 25 ਨਵੰਬਰ (ਵਡਾਲੀ)- ਨਗਰ ਨਿਗਮ ਅੰਮਿ੍ਤਸਰ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਨਜਾਇਜ਼ ਕਬਜ਼ਾਧਾਰਕਾਂ ਤੇ ਨਜਾਇਜ਼ ਬਣ ਰਹੀਆਂ ਕਲੋਨੀਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਤਹਿਤ ਛੇਹਰਟਾ ਖੇਤਰ ਵਿਖੇ ਬਣ ਰਹੀ ਇਕ ਨਾਜਾਇਜ਼ ਕਲੋਨੀ ...
ਅੰਮਿ੍ਤਸਰ, 25 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ਼ਹਿਰ 'ਚ ਟ੍ਰੈਫਿਕ ਵਿਵਸਥਾ ਨਾਹ ਦੇ ਬਰਾਬਰ ਹੈ ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਹੀ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਦੌਰਾਨ ਸ਼ਹਿਰ 'ਚ ਸੜਕ ਕਿਨਾਰੇ ਖੜ੍ਹੀਆਂ ਟੂਰਿਸਟ ਬੱਸਾਂ ਵੀ ਟ੍ਰੈਫਿਕ ਜਾਮ ਦਾ ਵੱਡਾ ...
ਸੁਲਤਾਨਵਿੰਡ, 25 ਨਵੰਬਰ (ਗੁਰਨਾਮ ਸਿੰਘ ਬੁੱਟਰ)- ਹਲਕਾ ਦੱਖਣੀ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ 'ਚ ਵਾਟਰ ਸਪਲਾਈ ਵਲੋਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਪੁਟਿਆ ਗਿਆ ਬਾਜ਼ਾਰ ਅਤੇ ਚੂੜੇ ਵਾਲੀ ਗਲੀ 'ਚ ਸੀਮੈਂਟ ਦੇ ਮੋਟੇ-ਮੋਟੇ ਪੱਥਰ ਨਾ ...
ਅੰਮਿ੍ਤਸਰ, 25 ਨਵੰਬਰ (ਰੇਸ਼ਮ ਸਿੰਘ) - ਅੰਮਿ੍ਤਸਰ ਸ਼ਹਿਰ 'ਚ ਲਗਾਤਾਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤਹਿਤ ਪੁਲਿਸ ਕਮਿਸ਼ਨਰ ਅਰੁਨ ਪਾਲ ਸਿੰਘ ਦੀ ਬਦਲੀ ਹੋਣ ਉਪਰੰਤ ਨਵੇਂ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਦੀ ਹੋਈ ਤਾਇਨਾਤੀ ਵੀ ਲੁਟੇਰਿਆਂ 'ਚ ਖ਼ੋਫ ਪੈਦਾ ਨਹੀਂ ...
ਸੁਲਤਾਨਵਿੰਡ, 25 ਨਵੰਬਰ (ਗੁਰਨਾਮ ਸਿੰਘ ਬੁੱਟਰ) - ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਨੂੰ ਪੰਜਾਬ 'ਚੋਂ ਖ਼ਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਕੀਤੇ ਜਾ ਰਹੇ ਹਨ ਅੱਜ ਇਨ੍ਹਾਂ ਦਾਅਵਿਆਂ ਦੀ ਉਸ ਵੇਲੇ ਫੂਕ ਨਿਕਲ ਗਈ ਜਦੋਂ ਇਤਿਹਾਸਕ ਪਿੰਡ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸੁਬਾਰਡੀਨੇਟ ਸਰਵਸਿਜ਼ ਫ਼ੈਡਰੇਸ਼ਨ ਦੇ ਸੱਦੇ 'ਤੇ ਫਰੀਦਕੋਟ ਜ਼ਿਲ੍ਹੇ ਵਿਚ ਕੰਮ ਕਰਦੀਆਂ ਆਸ਼ਾ ਵਰਕਰਾਂ, ਆਸ਼ਾ ਫੈਸੀਲੇਟਰਾਂ, ਮਿਡ ਡੇ ਮੀਲ ਵਰਕਰਾਂ, ਆਂਗਨਵਾੜੀ ਵਰਕਰਾਂ, ਹੈਲਪਰਾਂ, ਵੱਖ-ਵੱਖ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਡੈਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਯੋਧਾ ਨਗਰੀ ਦੀ ਅਗਵਾਈ ਵਿਚ ਹੋਈ, ਜਿਸ ਵਿਚ ਵੱਖ-ਵੱਖ ਮੰਡਲਾਂ ਦੇ ਆਗੂਆਂ ਨੇ ਕਿਹਾ ਕਿ ਦੂਸਰੀਆਂ ਸਰਕਾਰਾਂ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸੁਬਾਰਡੀਨੇਟ ਸਰਵਸਿਜ਼ ਫ਼ੈਡਰੇਸ਼ਨ ਦੇ ਸੱਦੇ 'ਤੇ ਫਰੀਦਕੋਟ ਜ਼ਿਲ੍ਹੇ ਵਿਚ ਕੰਮ ਕਰਦੀਆਂ ਆਸ਼ਾ ਵਰਕਰਾਂ, ਆਸ਼ਾ ਫੈਸੀਲੇਟਰਾਂ, ਮਿਡ ਡੇ ਮੀਲ ਵਰਕਰਾਂ, ਆਂਗਨਵਾੜੀ ਵਰਕਰਾਂ, ਹੈਲਪਰਾਂ, ਵੱਖ-ਵੱਖ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋ ਦਿੱਲੀ ਮੋਰਚੇ ਦੀ ਤਰਜ਼ ਤੇ 26 ਨਵੰਬਰ ਤੋਂ ਪੰਜਾਬ ਭਰ ਦੇ ਡੀ. ਸੀ. ਦਫਤਰਾਂ 'ਤੇ ਲੱਗਣ ਜਾ ਰਹੇ ਲੰਬੇ ਸਮੇਂ ਦੇ ਮੋਰਚਿਆਂ ਦੀ ਤਿਆਰੀਆਂ ਦੇ ਅੰਤਿਮ ਅਤੇ ਮੋਰਚੇ ਤੋਂ ਇਕ ...
ਅੰਮਿ੍ਤਸਰ, 25 ਨਵੰਬਰ (ਹਰਮਿੰਦਰ ਸਿੰਘ)- ਮਾਰਚ ਮਹੀਨੇ ਵਿਚ ਅੰਮਿ੍ਤਸਰ 'ਚ ਹੋਣ ਵਾਲੇ ਜੀ-20 ਸੰਮੇਲਨ ਨੂੰ ਲੈ ਕੇ ਹੋਈ ਬੈਠਕ ਦੌਰਾਨ ਇਸ ਨਗਰੀ 'ਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਤਜਵੀਜ਼ ਨਗਰ ਨਿਗਮ ਵਲੋਂ ਰੱਖੀ ਗਈ ਪਰ ਫੰਡਾਂ ਦੀ ਘਾਟ ਕਾਰਨ ਆਈ ਤਜਵੀਜ਼ ਦੇ 80 ਫ਼ੀਸਦੀ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸਿੱਖਿਆ ਬਲਾਕ ਅੰਮਿ੍ਤਸਰ-2 ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਹੋਏ ਇਕ ਸਮਾਗਮ ਦੌਰਾਨ ਸਕੂਲ ਦੇ ਹੈੱਡਟੀਚਰ ਮਲਕੀਅਤ ਸਿੰਘ ਵੱਲ੍ਹਾ, ਹੈੱਡਟੀਚਰ ਗੁਰਲਾਲ ਸਿੰਘ ਸੋਹੀ ਅਤੇ ਬਲਾਕ ਪ੍ਰਧਾਨ ਰਣਜੀਤ ਸਿੰਘ ...
ਅੰਮਿ੍ਤਸਰ, 25 ਨਵੰਬਰ (ਸਟਾਫ ਰਿਪੋਰਟਰ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਧਰਮ ਸਿੰਘ ਮਾਰਕੀਟ ਤੇ ਜਲਿ੍ਹਆਂਵਾਲਾ ਬਾਗ਼ ਕੋਲ ...
ਅੰਮਿ੍ਤਸਰ, 25 ਨਵੰਬਰ (ਜਸਵੰਤ ਸਿੰਘ ਜੱਸ) - ਪੁਰਤਾਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਵਾਲੀ ਧਰਮ ਪ੍ਰਚਾਰ ਕਮੇਟੀ ਵਲੋਂ 'ਪੰਜਾਬੀ ਦਾ ਸ਼ੁੱਧ ਉਚਾਰਨ, ਪੰਜਾਬੀ ਦੀ ਕੰਪਿਊਟਰ 'ਤੇ ਵਰਤੋਂ ਅਤੇ ਪੰਜਾਬੀ ਭਾਸ਼ਾ ਦਾ ਆਧੁਨਿਕ ਵਿਕਾਸ' ਵਿਸ਼ੇ 'ਤੇ ਅੱਜ ਇਥੇ ...
ਅੰਮਿ੍ਤਸਰ, 25 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ) - ਸਵ: ਸੁਧੀਰ ਸੂਰੀ ਦੇ ਭਰਾ ਅਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਬਿ੍ਜ ਮੋਹਨ ਸੂਰੀ ਨੇ ਕਿਹਾ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਵਲੋਂ ਸੂਰੀ ਹੱਤਿਆ ਕਾਂਡ ਦੇ ਮੁਲਜ਼ਮ ਸੰਦੀਪ ਸਿੰਘ ਦੇ ਪਰਿਵਾਰ ...
ਅੰਮਿ੍ਤਸਰ, 25 ਨਵੰਬਰ (ਜਸਵੰਤ ਸਿੰਘ ਜੱਸ) - ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਲੰਬਾ ਅਰਸਾ ਸੇਵਾਵਾਂ ਨਿਭਾਉਣ ਬਾਅਦ ਬੀਤੇ ਦਿਨੀਂ ਸੇਵਾ-ਮੁਕਤ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਾ ਸਿੱਖ ਜਗਤ, ਧਾਰਮਿਕ ਸਿੱਖ ਸੰਸਥਾਵਾਂ ਤੇ ਸੰਗਤਾਂ ਵਿਚ ਅਥਾਹ ...
ਮਾਨਾਂਵਾਲਾ, 25 ਨਵੰਬਰ (ਗੁਰਦੀਪ ਸਿੰਘ ਨਾਗੀ)- ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜਾਰ ਸਿੰਘ ਅਤੇ ਮੀਤ ਪ੍ਰਧਾਨ ਸਤਿੰਦਰ ਸਿੰਘ ਓਠੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਪੰਜਾਬੀ ਭਾਸ਼ਾ ਸੰਬੰਧੀ ਜਾਰੀ ਹਦਾਇਤਾਂ ਦਾ ...
ਓਠੀਆਂ, 25 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਥਾਣਾ ਅਜਨਾਲਾ ਦੇ ਅਧੀਨ ਪਿੰਡ ਮੁਹਾਰ ਦੇ ਨੌਜਵਾਨ ਨੂੰ ਬੰਦੀ ਬਣਾਏ ਜਾਣ ਦੇ ਮਾਮਲੇ 'ਚ ਐਸ. ਸੀ. ਕਮਿਸ਼ਨ ਵਲੋਂ ਬੀਤੇ ਦਿਨ ਕੀਤੀ ਗਈ ਜਾਂਚ ਪੜਤਾਲ ਦੌਰਾਨ ਪਿੰਡ ਮੁਹਾਰ ਦੇ ਸੁਖਵਿੰਦਰ ਸਿੰਘ ਪੁੱਤਰ ਘੁੱਲਾ ਸਿੰਘ, ਹਰਜੋਤ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਆਮ ਆਦਮੀ ਪਾਰਟੀ ਅੰਮਿ੍ਤਸਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਆਰ. ਟੀ. ਆਈ. ਐਕਟੀਵਿਸਟ ਸੁਰੇਸ਼ ਸ਼ਰਮਾ ਨੇ ਕਿਹਾ ਕਿ ਲੋਕਾਂ ਦੇ ਬਿਜਲੀ ਨਾਲ ਸੰਬੰਧਿਤ ਕੰਮ ਕਰਵਾਉਣ ਲਈ ਵੱਖੋ-ਵੱਖ ਕੰਮਾਂ ਦੇ ਐਸਟੀਮੇਟ ਬਣਾਏ ...
ਅੰਮਿ੍ਤਸਰ, 25 ਨਵੰਬਰ (ਰੇਸ਼ਮ ਸਿੰਘ) - ਸਥਾਨਕ ਗੁਰਪ੍ਰੀਤ ਹਸਪਤਾਲ 100 ਫੁੱਟੀ ਰੋਡ ਵਿਖੇ ਮਨੋਰੋਗ ਮਾਹਿਰ ਡਾ: ਗੁਰਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਕੁਝ ਬੱਚੇ ਇਕ ਥਾਂ 'ਤੇ ਟਿਕ ਨੇ ਨਹੀਂ ਬੈਠਦੇ ਤੇ ਇਧਰ ਉਧਰ ਭੱਜੇ ਫਿਰਦੇ ਹਨ ਜਦੋਂ ਕਿ ਮਾਪੇ ਇਸ ਨੂੰ ਸਹਿਜੇ ਲੈਂਦੇ ਹਨ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਅਤੇ ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਦੀ ਯੋਗ ਅਗਵਾਈ ਹੇਠ ਚੱਲ ਰਹੀ ਸੰਸਥਾ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ...
ਅੰਮਿ੍ਤਸਰ, 25 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ | ਸ੍ਰੀ ਦੁਰਗਿਆਣਾ ਕਮੇਟੀ ਵਲੋਂ ਪ੍ਰਧਾਨ ਪੋ੍ਰ: ਲਕਸ਼ਮੀਕਾਂਤਾ ਚਾਵਲਾ, ਜਨਰਲ ਸਕੱਤਰ ਅਰੁਣ ਖੰਨਾ ਤੇ ਹੋਰ ...
ਅੰਮਿ੍ਤਸਰ, 25 ਨਵੰਬਰ (ਹਰਮਿੰਦਰ ਸਿੰਘ) - ਗੁਰੂ ਨਗਰੀ ਅੰਮਿ੍ਤਸਰ ਜਿਸ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਹੈ | 15 ਲੱਖ ਤੋਂ ਵਧੇਰੇ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਹਰ ਰੋਜ਼ ਦੇਸ਼ ਵਿਦੇਸ਼ ਤੋਂ ਵੀ ਡੇਢ ਲੱਖ ਦੇ ਕਰੀਬ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ ਪਰ ਇਸ ਨਗਰੀ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਹਲਕਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਗਰ ਸੁਧਾਰ ਟਰੱਸਟ ਵਲੋਂ ਅੱਜ ਵਾਰਡ ਨੰਬਰ 44 ਅਤੇ 45 ਵਿਚਲੀ ਸੜਕ ਬਣਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਵਿਧਾਇਕਾ ਜੀਵਨਜੋਤ ਕੌਰ ਦੀ ...
ਅੰਮਿ੍ਤਸਰ, 25 ਨਵੰਬਰ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕਿ੍ਸ਼ਨ ਸੀ. ਸੈ. ਪਬਿਲਕ ਸਕੂਲ ਜੀ. ਟੀ. ਰੋਡ ਵਿਖੇ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਸਕੂਲ ਦੇ ਸੀਨੀਅਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX