ਤਾਜਾ ਖ਼ਬਰਾਂ


ਸੰਸਦ 'ਚ ਵਿਰੋਧੀ ਪਾਰਟੀਆਂ ਦਾ ਵਿਰੋਧ ਭਲਕੇ ਵੀ ਰਹੇਗਾ ਜਾਰੀ
. . .  1 day ago
ਨਵੀਂ ਦਿੱਲੀ, 27 ਮਾਰਚ-ਸਮਕਾਲੀ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਕਾਲੇ ਕੱਪੜਿਆਂ ਵਿਚ ਵਿਰੋਧੀ ਪਾਰਟੀਆਂ ਦਾ ਵਿਰੋਧ ਭਲਕੇ ਵੀ ਸੰਸਦ ਵਿੱਚ ਗਾਂਧੀ ਦੇ ਬੁੱਤ ਅੱਗੇ ਜਾਰੀ ਰਹੇਗਾ।ਸੂਤਰਾਂ ਅਨੁਸਾਰ ਰਾਜ ਸਭਾ 'ਚ ਵਿਰੋਧੀ ਧਿਰ...
ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਲਿਆਂਦੀ ਇਕ ਮਾਦਾ ਚੀਤਾ 'ਸ਼ਾਸ਼ਾ' ਦੀ ਮੌਤ
. . .  1 day ago
ਭੋਪਾਲ, 27 ਮਾਰਚ-22 ਦਸੰਬਰ ਨੂੰ ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਲਿਆਂਦੀ ਇਕ ਮਾਦਾ ਚੀਤਾ 'ਸ਼ਾਸ਼ਾ' ਦੀ ਮੌਤ ਹੋ ਗਈ ਹੈ। ਇਹ ਪਾਇਆ ਗਿਆ ਕਿ ਚੀਤਾ ਸ਼ਾਸ਼ਾ ਨੂੰ ਭਾਰਤ ਲਿਆਉਣ ਤੋਂ ਪਹਿਲਾਂ ਕਿਡਨੀ ਦੀ ਲਾਗ...
ਕ੍ਰਿਕਟ ਖਿਡਾਰੀ ਕੇਦਾਰ ਜਾਧਵ ਦੇ ਪਿਤਾ ਲਾਪਤਾ
. . .  1 day ago
ਪੁਣੇ, 27 ਮਾਰਚ-ਭਾਰਤੀ ਕ੍ਰਿਕਟ ਖਿਡਾਰੀ ਕੇਦਾਰ ਜਾਧਵ ਦੇ ਪਿਤਾ ਮਹਾਦੇਵ ਜਾਧਵ ਅੱਜ ਸਵੇਰ ਤੋਂ ਪੁਣੇ ਸ਼ਹਿਰ ਦੇ ਕੋਥਰੂਦ ਇਲਾਕੇ ਤੋਂ ਲਾਪਤਾ ਹਨ। ਪੁਣੇ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਲੈ ਕੇ ਅਲੰਕਾਰ ਥਾਣੇ 'ਚ ਪੁਲਿਸ ਸ਼ਿਕਾਇਤ...
ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖਟਕੜ ਕਲਾਂ ਚ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਵਾਂਸ਼ਹਿਰ 27 ਮਾਰਚ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖਟਕੜ ਕਲਾਂ ਚ ਬਣੇ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਉਣ ਖ਼ਿਲਾਫ਼ ਉਸ 'ਤੇ ਕਾਲਖ ਮਲ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ...
ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਨਵਾਂ ਗੀਤ 7 ਅਪ੍ਰੈਲ ਨੂੰ ਹੋਵੇਗਾ ਜਾਰੀ
. . .  1 day ago
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਸਾਂਝਾ ਗੀਤ 7 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ। 'ਮਾਈ ਨੇਮ' ਟਾਈਟਲ...
ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ
. . .  1 day ago
ਨਵੀਂ ਦਿੱਲੀ, 27 ਮਾਰਚ-ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ...
ਆਦਮਪੁਰ ਹਵਾਈ ਅੱਡੇ ਦਾ ਨਵਾਂ ਟਰਮੀਨਲ ਪੰਜਾਬ ਵਾਸੀਆਂ ਲਈ ਵੱਡਾ ਤੋਹਫ਼ਾ-ਸੋਮ ਪ੍ਰਕਾਸ਼
. . .  1 day ago
ਫਗਵਾੜਾ, 27 ਮਾਰਚ (ਹਰਜੋਤ ਸਿੰਘ ਚਾਨਾ)-ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ਤੋਂ ਆਦਮਪੁਰ ਹਵਾਈ ਅੱਡੇ ਨੂੰ ਜਾਣਾ ਵਾਲਾ ਮਾਰਗ ਬਹੁਤ ਜਲਦ ਬਣ ਕੇ ਤਿਆਰ ਹੋਵੇਗਾ। ਅੱਜ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਸ ਟਰਮੀਨਲ ਦੇ ਬਣਨ ਨਾਲ ਆਦਮਪੁਰ...
ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਵਿਜੀਲੈਂਸ ਵਲੋਂ ਮੁੜ ਪੁੱਛਗਿੱਛ
. . .  1 day ago
ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਅੱਜ ਫ਼ਰੀਦਕੋਟ...
ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਮਾਮਲੇ 'ਚ ਔਰਤ ਸਣੇ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਮਾਰਚ (ਪਰਮਿੰਦਰ ਸਿੰਘ ਆਹੂਜਾ)-ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਦੋਸ਼ ਤਹਿਤ ਪੁਲਿਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਨਗਰ ਨਿਗਮ ਦੇ ਦੋ ਕੱਚੇ ਮੁਲਾਜ਼ਮ ਵੀ ਸ਼ਾਮਿਲ ਹਨ। ਕਾਬੂ...
ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ, ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ-ਪ੍ਰਮੋਦ ਤਿਵਾਰੀ
. . .  1 day ago
ਨਵੀਂ ਦਿੱਲੀ, 27 ਮਾਰਚ-ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦੇ ਨੋਟਿਸ 'ਤੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਇਹ ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ। ਨੋਟਿਸ ਦਿੱਤੇ ਜਾਣ ਤੋਂ ਬਾਅਦ 30 ਦਿਨਾਂ ਦੀ ਮਿਆਦ ਲਈ, ਕੋਈ...
ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ
. . .  1 day ago
ਨਵੀਂ ਦਿੱਲੀ, 27 ਮਾਰਚ-ਲੋਕ ਸਭਾ ਸਕੱਤਰੇਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਹੈ।ਸਰਕਾਰੀ ਬੰਗਲੇ ਦੀ ਅਲਾਟਮੈਂਟ 23.04.2023 ਤੋਂ ਰੱਦ ਕਰ ਦਿੱਤੀ...
ਆਈ.ਪੀ.ਐਲ. 2023:ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਨਿਤੀਸ਼ ਰਾਣਾ ਕਰਨਗੇ ਕੋਲਕਾਤਾ ਨਾਈਟ ਰਾਈਡਰਜ਼ ਦੀ ਅਗਵਾਈ
. . .  1 day ago
ਕੋਲਕਾਤਾ, 27 ਮਾਰਚ - ਫ੍ਰੈਂਚਾਇਜ਼ੀ ਨੇ ਐਲਾਨ ਕੀਤਾ ਕਿ ਨਿਯਮਤ ਕਪਤਾਨ ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਬੱਲੇਬਾਜ਼ ਨਿਤੀਸ਼ ਰਾਣਾ ਕੋਲਕਾਤਾ ਨਾਈਟ ਰਾਈਡਰਜ਼ (ਆਈ.ਪੀ.ਐੱਲ.) ਦੇ ਕਪਤਾਨ...
ਅਗਲੇ ਨੋਟਿਸ ਤੱਕ ਬੰਦ ਰਹੇਗਾ ਇਜ਼ਰਾਈਲ ਦੂਤਾਵਾਸ
. . .  1 day ago
ਨਵੀਂ ਦਿੱਲੀ, 27 ਮਾਰਚ-ਇਜ਼ਰਾਈਲ ਦੂਤਾਵਾਸ ਅਨੁਸਾਰ ਅੱਜ, ਇਜ਼ਰਾਈਲ ਦੀ ਸਭ ਤੋਂ ਵੱਡੀ ਲੇਬਰ ਯੂਨੀਅਨ, ਹਿਸਟੈਡਰੂਟ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ 'ਤੇ ਜਾਣ ਲਈ ਕਿਹਾਹੈ, ਜਿਸ ਵਿਚ...
ਅੰਮ੍ਰਿਤਪਾਲ ਸਿੰਘ ਦੇ ਸਾਥੀ ਹਰਕਰਨ ਸਿੰਘ ਨੂੰ 14 ਦਿਨਾਂ ਲਈ ਭੇਜਿਆ ਨਿਆਂਇਕ ਹਿਰਾਸਤ 'ਚ
. . .  1 day ago
ਬਾਬਾ ਬਕਾਲਾ ਸਾਹਿਬ, 27 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਹਰਕਰਨ ਸਿੰਘ ਨੂੰ ਅੱਜ ਥਾਣਾ ਖਿਲਚੀਆਂ ਦੀ ਪੁਲਿਸ ਵਲੋਂ ਅਜਨਾਲਾ ਤੋਂ ਟਰਾਂਜ਼ਿਟ ਰਿਮਾਂਡ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ...
'ਆਪ' ਸਰਕਾਰ ਨੇ 2015-2023 ਤੱਕ ਦਿੱਲੀ 'ਚ ਬਣਾਏ ਹਨ 28 ਫਲਾਈਓਵਰ-ਕੇਜਰੀਵਾਲ
. . .  1 day ago
ਨਵੀਂ ਦਿੱਲੀ, 27 ਮਾਰਚ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2015-2023 ਤੱਕ ਦਿੱਲੀ ਵਿਚ 28 ਫਲਾਈਓਵਰ ਬਣਾਏ ਹਨ। ਆਉਣ ਵਾਲੇ 2-3 ਸਾਲਾਂ ਵਿਚ ਅਸੀਂ 29 ਫਲਾਈਓਵਰ ਬਣਾਵਾਂਗੇ। ਪਿਛਲੇ 8 ਸਾਲਾਂ ਵਿਚ, ਅਸੀਂ...
ਕਾਂਗਰਸ ਪਾਰਟੀ ਲੋਕਤੰਤਰ ਨੂੰ 'ਰਾਜਤੰਤਰ' ਸਮਝਦੀ ਹੈ - ਗਿਰੀਰਾਜ ਸਿੰਘ
. . .  1 day ago
ਨਵੀਂ ਦਿੱਲੀ, 27 ਮਾਰਚ-ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਨਹਿਰੂ ਜੀ ਕਾਰਨ ਦੇਸ਼ ਦੀ ਬੇਇੱਜ਼ਤੀ ਹੋਈ, ਜਿਵੇਂ ਕਾਇਰ ਨਹਿਰੂ ਜੀ ਨੇ ਚੀਨ ਨੂੰ 1000 ਵਰਗ ਕਿਲੋਮੀਟਰ ਜ਼ਮੀਨ...
ਕੀ ਊਧਵ ਠਾਕਰੇ ਫੂਕਣਗੇ ਰਾਹੁਲ ਗਾਂਧੀ ਦਾ ਪੁਤਲਾ?-ਏਕਨਾਥ ਸ਼ਿੰਦੇ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਊਧਵ ਠਾਕਰੇ ਦਾ ਕਹਿਣਾ ਹੈ ਕਿ ਉਹ ਵੀਰ ਸਾਵਰਕਰ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਜਿਸ ਤਰ੍ਹਾਂ ਬਾਲਾ ਸਾਹਿਬ ਠਾਕਰੇ ਨੇ ਤਤਕਾਲੀ ਕੇਂਦਰੀ ਮੰਤਰੀ ਮਣੀ ਸ਼ੰਕਰ ਅਈਅਰ ਦਾ ਪੁਤਲਾ...
ਇਜ਼ਰਾਈਲ ਦੇ ਰਾਸ਼ਟਰਪਤੀ ਹਰਜ਼ੋਗ ਨੇ ਸਰਕਾਰ ਨੂੰ ਕਿਹਾ ਨਿਆਂਇਕ ਸੁਧਾਰ ਕਾਨੂੰਨ ਰੋਕਣ ਲਈ
. . .  1 day ago
ਤੇਲ ਅਵੀਵ, 27 ਮਾਰਚ -ਦੇਸ਼ ਵਿਚ ਵੱਡੇ ਵਿਰੋਧ ਪ੍ਰਦਰਸ਼ਨਾਂ ਦੀ ਇਕ ਰਾਤ ਦੇਖਣ ਤੋਂ ਬਾਅਦ ਇਜ਼ਰਾਈਲ ਦੇ ਰਾਸ਼ਟਰਪਤੀ ਆਈਜ਼ੈਕ ਹਰਜ਼ੋਗ ਨੇ ਗਵਰਨਿੰਗ ਗੱਠਜੋੜ ਦੇ ਮੈਂਬਰਾਂ ਨੂੰ ਦੇਸ਼ ਦੀ...
ਸਾਵਰਕਰ ਦਾ ਅਪਮਾਨ ਕਰਨ ਵਾਲਿਆਂ ਦਾ ਕਰਾਂਗੇ ਵਿਰੋਧ-ਫੜਨਵੀਸ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ ਵੀਰ ਸਾਵਰਕਰ ਦੇ ਯੋਗਦਾਨ ਬਾਰੇ ਗੱਲ ਕਰਨ ਲਈ ਰਾਜ ਦੇ ਹਰ ਜ਼ਿਲ੍ਹੇ ਵਿਚ 'ਸਾਵਰਕਰ ਗੌਰਵ ਯਾਤਰਾ' ਦਾ...
ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ, ਮਹਾਰਾਸ਼ਟਰ 'ਚ ਕਰਾਂਗੇ 'ਸਾਵਰਕਰ ਗੌਰਵ ਯਾਤਰਾ' ਦਾ ਆਯੋਜਨ-ਏਕਨਾਥ ਸ਼ਿੰਦੇ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮੈਂ ਵੀਰ ਸਾਵਰਕਰ 'ਤੇ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕਰਦਾ ਹਾਂ। ਉਨ੍ਹਾਂ (ਵੀਰ ਸਾਵਰਕਰ) ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੱਡੀ ਭੂਮਿਕਾ ਨਿਭਾਈ। ਅਜਿਹੇ ਨਾਇਕਾਂ ਦੇ ਯੋਗਦਾਨ ਸਦਕਾ...
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇੜੇ ਹੋਏ ਧਮਾਕੇ 'ਚ 2 ਦੀ ਮੌਤ, 12 ਜ਼ਖ਼ਮੀ
. . .  1 day ago
ਕਾਬੁਲ, 27 ਮਾਰਚ-ਅੱਜ ਕਾਬੁਲ ਦੇ ਡਾਊਨਟਾਊਨ ਵਿਚ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਨੇੜੇ ਹੋਏ ਇਕ ਜ਼ਬਰਦਸਤ ਧਮਾਕੇ ਵਿਚ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ...
ਕਰਨਾਟਕ ਹਾਈਕੋਰਟ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਬੈਂਗਲੁਰੂ, 27 ਮਾਰਚ-ਕਰਨਾਟਕ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ...
ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਤੇ ਦਫ਼ਤਰੀ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 27 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਅਤੇ ਦਫ਼ਤਰੀ ਕਰਮਚਾਰੀਆਂ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜੈਤੋ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ...
ਅਪ੍ਰੈਲ ਪਾਲਿਸੀ ਮੀਟਿੰਗ ਵਿਚ ਵਿਆਜ ਦਰਾਂ ਵਿਚ ਵਾਧੇ ਨੂੰ ਰੋਕ ਸਕਦਾ ਹੈ ਰਿਜ਼ਰਵ ਬੈਂਕ-ਐਸ.ਬੀ.ਆਈ. ਰਿਸਰਚ
. . .  1 day ago
ਨਵੀਂ ਦਿੱਲੀ, 27 ਮਾਰਚ-ਐਸ.ਬੀ.ਆਈ. ਰਿਸਰਚ ਨੇ ਆਪਣੀ ਤਾਜ਼ਾ ਈਕੋਰੈਪ ਰਿਪੋਰਟ ਵਿਚ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਤੋਂ ਉਨ੍ਹਾਂ ਦੀ ਵਿਆਜ ਦਰ ਵਿਚ ਵਾਧੇ...
ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਵਲੋਂ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ ।ਭਾਰਤ॥, 27 ਮਾਰਚ -ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਲੋਕ ਸਭਾ ਲਈ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਅਯੋਗ ਠਹਿਰਾਏ ਜਾਣ ਦੇ ਵਿਰੋਧ ਵਿਚ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਹਿੱਸਿਆਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਭਾਰਤ ਜੋੜੋ ਯਾਤਰਾ- ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਕੱਢਿਆ ਮਾਰਚ

ਚੰਡੀਗੜ੍ਹ, 25 ਨਵੰਬਰ (ਵਿਕਰਮਜੀਤ ਸਿੰਘ ਮਾਨ)- ਭਾਰਤ ਜੋੜੋ ਯਾਤਰਾ ਦੇ ਚੰਡੀਗੜ੍ਹ ਪੜਾਅ ਨੂੰ ਅੱਗੇ ਤੋਰਦਿਆਂ ਸੈਕਟਰ 41 'ਚ ਕਾਂਗਰਸ ਵਲੋਂ ਵੱਡਾ ਇਕੱਠ ਕੀਤਾ ਗਿਆ | ਵੱਡੀ ਗਿਣਤੀ 'ਚ ਇਸ ਮੌਕੇ ਇੱਥੋਂ ਦੇ ਵਸਨੀਕ ਵੀ ਕ੍ਰਿਸ਼ਨਾ ਮਾਰਕੀਟ ਵਿਖੇ ਇਕੱਠੇ ਹੋਏ ਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਗਈ | ਕਾਂਗਰਸ ਆਗੂਆਂ ਅਤੇ ਵਰਕਰਾਂ ਵਲੋਂ ਸੈਕਟਰ 41 ਅਤੇ ਪਿੰਡ ਬਟੇਰਲਾ ਦੀਆਂ ਗਲੀਆਂ ਵਿੱਚੋਂ ਦੀ ਵੱਡਾ ਮਾਰਚ ਕੱਢਿਆ ਗਿਆ ¢ ਇਸ ਯਾਤਰਾ ਦੀ ਅਗਵਾਈ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐਚ.ਐਸ.ਲੱਕੀ ਅਤੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਡਹੇੜੀ ਨੇ ਕੀਤੀ¢ ਇਲਾਕੇ ਦੇ ਸਾਰੇ ਵਸਨੀਕਾਂ ਨੇ ਯਾਤਰਾ ਦਾ ਸਵਾਗਤ ਘਰਾਂ ਅੱਗੇ ਇਕੱਠੇ ਹੋ ਕੇ ਫੁੱਲਾਂ ਨਾਲ ਕੀਤਾ¢ ਇਸ ਤੋਂ ਪਹਿਲਾਂ ਕ੍ਰਿਸ਼ਨਾ ਮਾਰਕੀਟ ਦੇ ਪ੍ਰਧਾਨ ਸੁਨੀਲ ਜੈਨ, ਮਨੀ ਅਰੋੜਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਫੁਲਾਂ ਦੇ ਹਾਰ ਪਾ ਕੇ ਯਾਤਰਾ ਦੀ ਸ਼ੁਰੂਆਤ ਕੀਤੀ¢ ਅੱਜ ਦੀ ਯਾਤਰਾ 'ਚ ਕੌਂਸਲਰ ਜਸਬੀਰ ਬੰਟੀ, ਬੀ. ਐਮ ਖੰਨਾ, ਰਾਜਿੰਦਰ ਰਾਜੂ, ਰਾਜ ਕੁਮਾਰ ਸ਼ਰਮਾ, ਪੰਕਜ ਜ਼ੂਮ ਅਤੇ ਰੌਬੀ ਬਧੇੜੀ ਵੀ ਸ਼ਾਮਿਲ ਸਨ ¢ ਜਿਉਂ-ਜਿਉਂ ਇਹ ਯਾਤਰਾ ਅੱਗੇ ਵਧਦੀ ਗਈ, ਉੱਥੇ ਹੀ ਇਸ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧਦੀ ਗਈ ¢ ਕਾਂਗਰਸ ਆਗੂਆਂ ਨੇ ਕਿਹਾ ਕਿ ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵੱਧ ਰਹੀ ਬੇਰੋਜ਼ਗਾਰੀ ਨੂੰ ਲੈ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ¢ ਯਾਤਰਾ ਵਿਚ ਸ਼ਾਮਿਲ ਹੋਏ ਛੋਟੇ ਦੁਕਾਨਦਾਰਾਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਉਨ੍ਹਾਂ ਦਾ ਕਾਰੋਬਾਰ ਲਗਭਗ ਠੱਪ ਹੋ ਕੇ ਰਹਿ ਗਿਆ ਹੈ¢ ਯਾਤਰਾ ਵਿਚ ਸ਼ਾਮਿਲ ਸੈਕਟਰ 40 ਐਮ.ਆਈ.ਜੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬੀ.ਐਸ ਰੰਧਾਵਾ ਨੇ ਦੇਸ਼ ਵਿਚ ਫੈਲਾਈ ਜਾ ਰਹੀ ਨਫ਼ਰਤ ਅਤੇ ਹਿੰਸਾ ਵਿਰੁੱਧ ਲੜਾਈ ਦੀ ਅਗਵਾਈ ਕਰ ਰਹੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਸਬਰ ਅਤੇ ਸਾਹਸ ਦੀ ਸ਼ਲਾਘਾ ਕੀਤੀ¢ ਅੱਜ ਦੇ ਮਾਰਚ ਦੌਰਾਨ ਕਾਂਗਰਸੀ ਆਗੂ ਹਰਫੂਲ ਕਲਿਆਣ, ਜਤਿੰਦਰ ਭਾਟੀਆ, ਜੀ.ਐਸ. ਕੰਬੋਜ, ਅੱਛੇ ਲਾਲ ਗੌੜ, ਵਿਨੋਦ ਸ਼ਰਮਾ, ਕਮਲੇਸ਼ ਬਨਾਰਸੀ ਦਾਸ, ਰਵੀ ਠਾਕੁਰ, ਪਰਵੀਨ ਨਾਰੰਗ, ਸਰੋਜ ਸ਼ਰਮਾ, ਅਹਿਮਦ ਅਲੀ ਅਤੇ ਮੈਰੀ ਨੇ ਸੰਬੋਧਨ ਕਰਦਿਆਂ ਦੇਸ਼ ਨੂੰ ਇਕਜੁੱਟ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ¢

ਬੈਂਕਿੰਗ ਸੈਕਟਰ ਨੂੰ ਬਚਾਉਣ ਲਈ, ਫਰਾਡ ਡਿਫਾਲਟ ਲਈ ਸਖ਼ਤ ਕਾਨੂੰਨ ਬਣਾਏ ਗਏ-ਸਾਂਸਦ ਬਿਨੋਏ ਵਿਸ਼ਵਮ

ਚੰਡੀਗੜ੍ਹ, 25 ਨਵੰਬਰ (ਅਜਾਇਬ ਸਿੰਘ ਔਜਲਾ)- ਸਰਕਾਰ ਨੂੰ ਐਨ.ਪੀ.ਏ ਘਾਟੇ ਦੀ ਭਰਪਾਈ ਕਰਨ ਲਈ ਬੈਂਕਿੰਗ ਮੁਨਾਫ਼ਿਆਂ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ ਸਗੋਂ ਧੋਖਾਧੜੀ ਦੇ ਡਿਫਾਲਟਰਾਂ ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ | ਇਸ ਨਾਲ ਨਾ ਸਿਰਫ਼ ...

ਪੂਰੀ ਖ਼ਬਰ »

ਡੀ. ਸੀ. ਵਲੋਂ ਜ਼ਿਲ੍ਹੇ 'ਚ ਨਵੇਂ ਸਥਾਪਤ ਹੋ ਰਹੇ 22 ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ

ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਵਿਚ ਜਲਦੀ ਹੀ 22 ਨਵੇਂ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾ ਰਹੇ ਹਨ, ਸੰਬੰਧੀ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵਲੋਂ ਜ਼ਿਲ੍ਹਾ ਮੁਹਾਲੀ ਵਿਖੇ ਸਿਹਤ ਵਿਭਾਗ, ...

ਪੂਰੀ ਖ਼ਬਰ »

ਰੇਲ ਯੂਨੀਵਰਸਿਟੀ ਸੰਗਰੂਰ 'ਚ ਕਾਇਮ ਕੀਤੀ ਜਾਵੇ - ਮਾਨ

ਚੰਡੀਗੜ੍ਹ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ)- ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੰਗਰੂਰ ਵਿਚ ਰੇਲ ਯੂਨੀਵਰਸਿਟੀ ਕਾਇਮ ਕੀਤੀ ਜਾਵੇ ਤਾਂ ਕਿ ਆਉਣ ਜਾਣ ਦੀਆਂ ਚੀਜ਼ਾਂ ਆਸਾਨੀ ਨਾਲ ਇੱਧਰ ...

ਪੂਰੀ ਖ਼ਬਰ »

ਬਰਖਾਸਤ ਥਾਣੇਦਾਰ ਰਸ਼ਪ੍ਰੀਤ ਸਿੰਘ ਗਿ੍ਫ਼ਤਾਰ-ਅੱਜ ਪੇਸ਼ ਕੀਤਾ ਜਾਵੇਗਾ ਅਦਾਲਤ 'ਚ

-ਮਾਮਲਾ ਸੋਹਾਣਾ 'ਚ ਨਰਸ ਦੇ ਹੋਏ ਕਤਲ ਦਾ- ਐੱਸ. ਏ. ਐੱਸ. ਨਗਰ, 25 ਨਵੰਬਰ (ਜਸਬੀਰ ਸਿੰਘ ਜੱਸੀ)-ਪਿੰਡ ਸੋਹਾਣਾ ਦੇ ਇਕ ਟੋਭੇ ਕੋਲੋਂ ਅਬੋਹਰ ਵਾਸੀ ਨਸੀਬ ਕੌਰ ਨਾਂਅ ਦੀ ਲੜਕੀ ਦੀ ਮਿਲੀ ਲਾਸ਼ ਦੇ ਮਾਮਲੇ 'ਚ ਪੁਲਿਸ ਨੇ ਬਰਖਾਸਤ ਥਾਣੇਦਾਰ ਰਸ਼ਪ੍ਰੀਤ ਸਿੰਘ ਨੂੰ ...

ਪੂਰੀ ਖ਼ਬਰ »

ਸੰਗੀਤ ਇਨਸਾਨੀ ਜ਼ਿੰਦਗੀ ਦੇ ਮਾਨਸਿਕ ਪੱਧਰ ਨੂੰ ਹੱਲਾਸ਼ੇਰੀ ਦਿੰਦਾ ਹੈ : ਚੰਦਰ ਸ਼ੇਖਰ

ਚੰਡੀਗੜ੍ਹ, 25 ਨਵੰਬਰ (ਅਜਾਇਬ ਸਿੰਘ ਔਜਲਾ) : ਸਥਾਨਕ ਪੰਜਾਬ ਕਲਾ ਭਵਨ ਵਿਖੇ ਸਤਿਯੁਗ ਦਰਸ਼ਨ ਟਰੱਸਟ ਵਲੋਂ ਆਪਣਾ 7ਵਾਂ ਸਲਾਨਾ ਸਮਾਗਮ ਕਰਵਾਇਆ ਗਿਆ ਇਸ ਵਿਚ ਵਾਟਿਕਾ ਸਪੈਸ਼ਲ ਸਕੂਲ ਅਤੇ ਇੰਸਟੀਚਿਊਟ ਆਫ ਬਲਾਇੰਡਸ ਦੇ ਦਿਵਿਆਂਗ ਬੱਚਿਆਂ ਸਮੇਤ ਟਰਾਈਸਿਟੀ ਦੇ ਕਰੀਬ 20 ...

ਪੂਰੀ ਖ਼ਬਰ »

ਬਿੱਗ ਬੌਸ ਫੇਮ, ਅਦਾਕਾਰਾ ਅਤੇ ਮਾਡਲ ਅਰਸ਼ੀ ਖ਼ਾਨ ਨੇ ਲੜਕੀਆਂ ਤੇ ਔਰਤਾਂ ਦੀ ਸੁਰੱਖਿਆ ਲਈ ''ਮਿਸ਼ਨ ਨਿਰਭੀਕ'' ਕੀਤਾ ਲਾਂਚ

ਚੰਡੀਗੜ੍ਹ, 25 ਨਵੰਬਰ (ਅਜਾਇਬ ਸਿੰਘ ਔਜਲਾ) : ਬਿਗ ਬੌਸ ਸੀਜ਼ਨ 11'' ਅਤੇ ''ਬਿਸ ਬੌਸ ਸੀਜ਼ਨ 14'' ਦਾ ਹਿੱਸਾ ਬਣੀ ਅਭਿਨੇਤਰੀ ਅਤੇ ਮਾਡਲ ਅਰਸ਼ੀ ਖ਼ਾਨ, ਜੋ ਕਿ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ, ਆਪਣੇ ਮਿਸ਼ਨ ਨਿਰਭੀਕ ਦੀ ਸ਼ੁਰੂਆਤ ਲਈ ਚੰਡੀਗੜ੍ਹ ਦੇ ਪ੍ਰੈੱਸ ਕਲੱਬ ...

ਪੂਰੀ ਖ਼ਬਰ »

ਚੰਡੀਗੜ੍ਹ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗ ਕੇ ਏਡਿਡ ਕਾਲਜਾਂ ਦੀਆਂ ਮੰਗਾਂ ਹੱਲ ਕਰੇ: ਪ੍ਰੋ. ਭੁਪਿੰਦਰ ਸਿੰਘ

ਚੰਡੀਗੜ੍ਹ, 25 ਨਵੰਬਰ (ਬੜਿੰਗ)- ਚੰਡੀਗੜ੍ਹ ਦੇ ਏਡਿਡ ਕਾਲਜਾਂ ਨੇ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵਲੋਂ 7ਵੇਂ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ.ਜੀ.ਸੀ) ਦੇ ਤਨਖ਼ਾਹ ਸਕੇਲਾਂ ਨੂੰ ਲਾਗੂ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ 'ਤੇ ਦਬਾਅ ਪਾਉਣ ਲਈ ਦਿੱਤੇ ...

ਪੂਰੀ ਖ਼ਬਰ »

ਗੁਜਰਾਤ, ਹਿਮਾਚਲ ਅਤੇ ਦਿੱਲੀ 'ਚ ਹੁੰਦੀ ਹਾਰ ਦੇਖ ਕੇ ਕੇਜਰੀਵਾਲ ਤੇ ਸਿਸੋਦੀਆ ਘਬਰਾਏ : ਜੀਵਨ ਗੁਪਤਾ

ਚੰਡੀਗੜ੍ਹ, 25 ਨਵੰਬਰ ( ਅਜੀਤ ਬਿਊਰੋ )-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਕੇਜਰੀਵਾਲ ਦੇ ਕਤਲ ਦੇ ਭਾਜਪਾ 'ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਸੰਜੀਵ ਕੌਸ਼ਲ ਦੇ ਨਵੇਂ ਆਰਡਰ

ਚੰਡੀਗੜ੍ਹ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਕੰਟਰੈਕਚੂਅਲ ਕਰਮਚਾਰੀਆਂ ਦੇ ਮਾਮਲੇ ਵਿਚ ਅਭਿਯੋਜਨ (ਪ੍ਰੋਸੀਕਯੂਸ਼ਨ) ਮਨਜ਼ੂਰੀ ਪ੍ਰਦਾਨ ਕਰਨ ਦੇ ਸੰਬੰਧ ਵਿਚ ਨਿਰਦੇਸ਼ ਜਾਰੀ ਕੀਤੇ ਹਨ | ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਮਮਤਾ ਸਿੰਘ ਨੂੰ ਨਵਾਂ ਕਾਰਜਭਾਰ ਸੌਂਪਿਆ

ਚੰਡੀਗੜ੍ਹ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਵਧੀਕ ਮਹਾਨਿਦੇਸ਼ਕ ਪੁਲਿਸ, ਰੋਹਤਕ ਰੇਂਜ ਮਮਤਾ ਸਿੰਘ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਰਾਕੇਸ਼ ਕੁਮਾਰ ਆਰਿਆ ਦੀ 25 ਤੋਂ 29 ਨਵੰਬਰ, 2022 ਦੀ ਛੁੱਟੀ ਸਮੇਂ ਦੌਰਾਨ ਪੁਲਿਸ ਇੰਸਪੈਕਟਰ ...

ਪੂਰੀ ਖ਼ਬਰ »

ਗੁਜਰਾਤ ਦੇ ਲੋਕ ਨਾਕਾਮ 'ਡਬਲ ਇੰਜਣ' ਸਰਕਾਰ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਦੀ ਨਵੇਂ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ: ਭਗਵੰਤ ਮਾਨ

ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ)- ਗੁਜਰਾਤ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ 'ਡਬਲ-ਇੰਜਣ' ਨਹੀਂ ਸਗੋਂ ਅਰਵਿੰਦ ਕੇਜਰੀਵਾਲ ਦੀ ਨਵੇਂ ਇੰਜਣ ਵਾਲੀ ਸਰਕਾਰ ਚਾਹੁੰਦਾ ਹੈ ਕਿਉਂਕਿ ਕਾਂਗਰਸ ...

ਪੂਰੀ ਖ਼ਬਰ »

ਨੀਰਜ ਚਸਕਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ

ਚੰਡੀਗੜ੍ਹ, 25 ਨਵੰਬਰ (ਬੜਿੰਗ)- ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਨੀਰਜ ਚਸਕਾ ਨੂੰ ਚੰਡੀਗੜ੍ਹ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਿਸ਼ ਕਰਤਾ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਸਾਲ 2020 ਵਿਚ ਹੋਏ ਕਤਲ ਦੇ ਮਾਮਲੇ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਛੁੱਟੀ ਐਲਾਨੀ

ਚੰਡੀਗੜ੍ਹ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਮੌਕੇ 'ਤੇ ਸੂਬਾ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡ, ਨਿਗਮ ਅਤੇ ਵਿਦਿਅਕ ਸੰਸਥਾਨਾਂ ਵਿਚ 28 ਨਵੰਬਰ, 2022 ਸੋਮਵਾਰ ਨੂੰ ਪ੍ਰਤੀਬੰਧਤ ਛੁੱਟੀ ...

ਪੂਰੀ ਖ਼ਬਰ »

ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਾਲਿਨੀ ਚੇਤਲ ਨੂੰ ਵਾਪਸ ਹਰਿਆਣਾ ਭੇਜਿਆ

ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ)- ਚੰਡੀਗੜ੍ਹ ਪ੍ਰਸ਼ਾਸਨ ਨੇ ਐਚ.ਸੀ.ਐਸ. ਅਧਿਕਾਰੀ ਸ਼ਾਲਿਨੀ ਚੇਤਲ ਨੂੰ ਉਨ੍ਹਾਂ ਦੇ ਪਿਤਰੀ ਕੇਡਰ ਹਰਿਆਣਾ ਵਿਚ ਵਾਪਸ ਭੇਜ ਦਿੱਤਾ | ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਾਕਰ ਨੇ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਹਨ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਜਾਇਦਾਦ ਦੇ ਮਾਮਲੇ ਵਿਚ ਠੱਗੀ ਮਾਰੀ

ਚੰਡੀਗੜ੍ਹ, 25 ਨਵੰਬਰ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਦੇ ਸੈਕਟਰ-48 ਦੇ ਰਹਿਣ ਵਾਲੇ ਵਿਕਰਮ ਦੇਵ ਸਿੰਘ ਨੇ ਸਥਾਨਕ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਵਿਨੋਦ ਸਾਰੰਗ ਅਤੇ ਉਸ ਦੇ ਸਾਥੀਆਂ ਨੇ ਸ਼ਿਕਾਇਤਕਰਤਾ ਨਾਲ ਸੈਕਟਰ-27-ਬੀ ਚੰਡੀਗੜ੍ਹ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ

ਡੇਰਾਬੱਸੀ, 25 ਨਵੰਬਰ (ਪੜ੍ਹੀ)-ਮੁਬਾਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਚੋਰੀ ਦੇ ਮੋਟਰਸਾਈਕਲ 'ਤੇ ਜਾ ਰਹੇ ਵਿਅਕਤੀ ਨੂੰ ਕਾਬੂ ਕੀਤਾ ਹੈ,ਦੀ ਪਛਾਣ ਲਖਨ ਰਾਮ ਉਰਫ਼ ਸ਼ਿੰਗਰਾ ਪੁੱਤਰ ਬਾਬਾ ਰਾਮ ਵਾਸੀ ਗੰਧੀਲਾ ਬਸਤੀ ਮੀਰਪੁਰ ਡੇਰਾਬੱਸੀ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਸ਼ੂਟਰ ਦੀਪਕ ਟੀਨੂੰ ਦਾ 4 ਦਿਨ ਦਾ ਹੋਰ ਪੁਲਿਸ ਰਿਮਾਂਡ

ਐੱਸ. ਏ. ਐੱਸ. ਨਗਰ, 25 ਨਵੰਬਰ (ਜਸਬੀਰ ਸਿੰਘ ਜੱਸੀ)-ਸਟੇਟ ਕਰਾਇਮ ਸੈਲ ਮੁਹਾਲੀ ਵਲੋਂ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਿਲ ਸ਼ੂਟਰ ਦੀਪਕ ਟੀਨੂੰ ਨੂੰ ਪਿਛਲੇ ਰਿਮਾਂਡ ਤੋਂ ਬਾਅਦ ਅੱਜ ਮੁੜ ਜੂਡੀਸ਼ੀਅਲ ਮੈਜਿਸਟ੍ਰੇਟ ਸੋਨਾਲੀ ਸਿੰਘ ਦੀ ਅਦਾਲਤ ਵਿਚ ਪੇਸ਼ ਕਰਕੇ ਹੋਰ ...

ਪੂਰੀ ਖ਼ਬਰ »

ਸੂਬੇ ਦੇ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਕੀਤਾ ਪਲਵਲ ਵਿਚ ਚੋਣ ਕੇਂਦਰਾਂ ਦਾ ਦੌਰਾ

ਚੰਡੀਗੜ੍ਹ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸੂਬੇ ਦੇ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਸ਼ੁਕਰਵਾਰ ਨੂੰ ਤੀਜੇ ਅਤੇ ਆਖੀਰੀ ਪੜਾਅ ਦੇ ਪੰਚਾਇਤ ਆਮ ਚੋਣਾਂ ਦੌਰਾਨ ਪਲਵਲ ਜਿਲ੍ਹਾ ਦੇ ਪਿੰਡ ਧਤੀਰ, ਟਹਰਕੀ, ਮੀਰਾਕਾ ਸਮੇਤ ਕਈ ਪਿੰਡਾਂ ਦੇ ਚੋਣ ਕੇਂਦਰਾਂ ਦਾ ਦੌਰਾ ਕੀਤਾ | ...

ਪੂਰੀ ਖ਼ਬਰ »

ਸੁਖਬੀਰ ਦੀ ਅਗਵਾਈ ਵਿਚ ਵਫ਼ਦ ਅੱਜ ਰਾਜਪਾਲ ਨੂੰ ਮਿਲੇਗਾ

ਚੰਡੀਗੜ੍ਹ, 25 ਨਵੰਬਰ (ਪ੍ਰੋ. ਅਵਤਾਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇਕ ਵਫ਼ਦ 26 ਨਵੰਬਰ ਨੂੰ ਦੁਪਹਿਰ 12 ਵਜੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ ਹੇਠ ਮਾਮਲਾ ਦਰਜ

ਜ਼ੀਰਕਪੁਰ, 25 ਨਵੰਬਰ (ਹੈਪੀ ਪੰਡਵਾਲਾ)- ਪੁਲਿਸ ਨੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਕੇ ਉਸਨੂੰ ਗਰਭਵਤੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ¢ ਪੀੜ੍ਹਤ ਲੜਕੀ ਨੇ ਲੰਘੇ ਦਿਨੀਂ ਇੱਕ ਬੱਚੇ ਨੂੰ ਜਨਮ ਦਿੱਤਾ ਹੈ, ਜੋ ਕੇ ਅਜੇ ਹਸਪਤਾਲ 'ਚ ਦਾਖਲ ...

ਪੂਰੀ ਖ਼ਬਰ »

'ਆਪ' ਗੁਜਰਾਤ 'ਚ ਭਾਰੀ ਬਹੁਮਤ ਨਾਲ ਜਿੱਤੇਗੀ: ਭਗਵੰਤ ਮਾਨ

ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ)- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਸੂਬੇ ਵਿਚ ਸਰਕਾਰ ਬਣਾ ਕੇ ਬੇਰੁਜ਼ਗਾਰੀ, ਭਿ੍ਸ਼ਟਾਚਾਰ ਅਤੇ ਗ਼ਰੀਬੀ ਨੂੰ ...

ਪੂਰੀ ਖ਼ਬਰ »

ਸਾਂਝੀਵਾਲਤਾ ਯਾਤਰਾ ਦਾ ਮੁਹਾਲੀ ਪਹੁੰਚਣ 'ਤੇ ਭਰਵਾਂ ਸਵਾਗਤ

ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ)- ਸਾਂਝੀਵਾਲਤਾ ਯਾਤਰਾ ਸਮਿਤੀ ਵਲੋਂ ਕੱਢੀ ਜਾ ਰਹੀ 'ਮੀਰਾ ਚੱਲੀ ਸਤਿਗੁਰ ਦੇ ਧਾਮ' ਸਾਂਝੀਵਾਲਤਾ ਯਾਤਰਾ ਦਾ ਬੀਤੇ ਕੱਲ੍ਹ ਭਗਵਾਨ ਵਾਲਮੀਕਿ ਮੰਦਰ ਸੈਕਟਰ-68 ਪਿੰਡ ਕੁੰਭੜਾ (ਮੁਹਾਲੀ) ਵਿਖੇ ਪਹੁੰਚਣ 'ਤੇ ਸਥਾਨਕ ਪਤਵੰਤਿਆਂ ...

ਪੂਰੀ ਖ਼ਬਰ »

ਪਿਆਰ ਤੇ ਭਾਈਚਾਰੇ ਦਾ ਸੁਨੇਹਾ ਲੈ ਕੇ ਚੰਡੀਗੜ੍ਹ ਪੁੱਜੀ 'ਸਾਂਝੀਵਾਲਤਾ ਯਾਤਰਾ' ਦਾ ਸ਼ਾਨਦਾਰ ਸਵਾਗਤ

ਚੰਡੀਗੜ੍ਹ, 25 ਨਵੰਬਰ (ਨਵਿੰਦਰ ਸਿੰਘ ਬੜਿੰਗ)- ਰਾਜਸਥਾਨ ਦੇ ਮੇਰਟਾ ਤੋਂ ਹਰਿਆਣਾ ਦੇ ਕਪਾਲ ਮੋਚਨ ਤੱਕ ਸ਼ੁਰੂ ਹੋਈ ਸਾਂਝੀਵਾਲਤਾ ਯਾਤਰਾ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਰਸਤੇ ਹੁੰਦੀ ਹੋਈ ਸ਼ਾਮ ਨੂੰ ਚੰਡੀਗੜ੍ਹ ਸ਼ਹਿਰ ਪਹੁੰਚੀ ਜਿੱਥੇ ਸ਼ਹਿਰ ਵਾਸੀਆਂ ਨੇ ਯਾਤਰਾ ...

ਪੂਰੀ ਖ਼ਬਰ »

ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ ਦੀ ਡਵੀਜ਼ਨ ਕਮੇਟੀ ਦੇ ਭੁਪਿੰਦਰ ਸਿੰਘ ਪ੍ਰਧਾਨ ਚੁਣੇ

ਐੱਸ. ਏ. ਐੱਸ. ਨਗਰ, 25 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ (ਪੀ. ਐੱਸ. ਪੀ. ਸੀ. ਐੱਲ./ ਪੀ. ਐੱਸ. ਟੀ. ਸੀ. ਐੱਲ.) ਦੇ ਮੁਹਾਲੀ ਮੰਡਲ ਨਾਲ ਸੰਬੰਧਤ ਮੈਂਬਰਾਂ ਦੀ ਮੀਟਿੰਗ ਇੰਜੀਨੀਅਰ ਅਮਿਤ ਕੁਮਾਰ ਦੀ ਅਗਵਾਈ ਹੇਠ ਮੰਡਲ ਦਫ਼ਤਰ ...

ਪੂਰੀ ਖ਼ਬਰ »

ਪੱਤਰਕਾਰ ਹਰਪ੍ਰੀਤ ਸਿੰਘ ਨਾਲ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਪ੍ਰਗਟ

ਕੁਰਾਲੀ, 25 ਨਵੰਬਰ (ਬਿੱਲਾ ਅਕਾਲਗੜ੍ਹੀਆ)-ਅਜੀਤ ਦੇ ਪੱਤਰਕਾਰ ਹਰਪ੍ਰ੍ਰੀਤ ਸਿੰਘ ਅਤੇ ਮਨਮੋਹਨ ਪਾਲ ਸਿੰਘ ਦੀ ਮਾਤਾ ਜਸਵੰਤ ਕੌਰ ਭਾਟੀਆ ਦੇ ਦਿਹਾਂਤ 'ਤੇ ਅੱਜ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਆਈ. ਪੀ. ਐਸ. ਗੁਰਪ੍ਰੀਤ ਕੌਰ ਦਿਓਲ, ਬੀਬੀ ਲਖਵਿੰਦਰ ਕੌਰ ਗਰਚਾ, ਆਪ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸੰਬੰਧੀ ਨਗਰ ਕੀਰਤਨ ਸਜਾਇਆ

ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਸੰਬੰਧੀ ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ...

ਪੂਰੀ ਖ਼ਬਰ »

ਹਰਿਆਣਾ 'ਚ ਪੰਜਾਬੀ ਦਾ ਝੰਡਾ ਬੁਲੰਦ ਰੱਖਣ ਲਈ ਰਾਜੇਵਾਲ ਤੇ ਲੱਖੋਵਾਲ ਨੇ ਵੀ ਸਹਿਮਤੀ ਪ੍ਰਗਟਾਈ

ਚੰਡੀਗੜ੍ਹ, 25 ਨਵੰਬਰ (ਐਨ. ਐਸ. ਪਰਵਾਨਾ)- ਹਰਿਆਣਾ ਵਿਚ ਪੰਜਾਬੀ ਦਾ ਝੰਡਾ ਵੀ ਬੁਲੰਦ ਰੱਖਣ ਲਈ ਭਾਰਤੀ ਕਿਸਾਨ ਯੂਨੀਅਨ ਦੇ ਦੋਹਾਂ ਸਰਗਰਮ ਗਰੁੱਪਾਂ ਅਜਮੇਰ ਸਿੰਘ ਲੱਖੋਵਾਲ ਤੇ ਬਲਬੀਰ ਸਿੰਘ ਰਾਜੇਵਾਲ ਨੇ ਚੱਲ ਰਹੀ ਲਹਿਰ ਦਾ ਭਰਪੂਰ ਸਮਰਥਨ ਕੀਤਾ ਹੈ ਕਿ ਚੰਡੀਗੜ੍ਹ ...

ਪੂਰੀ ਖ਼ਬਰ »

ਹੈਲਮਟ ਪਾਉਣ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ

ਚੰਡੀਗੜ੍ਹ, 25 ਨਵੰਬਰ (ਨਵਿੰਦਰ ਸਿੰਘ ਬੜਿੰਗ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਐਨ.ਐਸ.ਐਸ ਯੂਨਿਟ ਨੇ ਯੂਨੀਵਰਸਿਟੀ ਦੇ ਹੋਸਟਲਾਂ ਦੇ ਗੇਟਾਂ ਬਾਹਰ ਹੈਲਮਟ ਪਾਉਣ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ¢ ਇਸ ਮੌਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਦੋ ਪਹੀਆ ਵਾਹਨ ...

ਪੂਰੀ ਖ਼ਬਰ »

ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਹੋਈ ਸਖ਼ਤ, 3 ਮੁਲਜ਼ਮ ਚਿੱਟੇ ਸਮੇਤ ਕਾਬੂ

ਐੱਸ. ਏ. ਐੱਸ. ਨਗਰ, 25 ਨਵੰਬਰ (ਜਸਬੀਰ ਸਿੰਘ ਜੱਸੀ)-ਨਾਰਕੋਟਿਕ ਕਮ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਵਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਦੀ ਪਛਾਣ ਅਰਵਿੰਦ ਕੁਮਾਰ ਉਰਫ਼ ਕਾਲੂ ਵਾਸੀ ...

ਪੂਰੀ ਖ਼ਬਰ »

ਖ਼ਾਲਸਾਈ ਜਾਹੋ-ਜਲਾਲ ਨਾਲ ਸਮਾਪਤ ਹੋਈ ਦੋ ਰੋਜ਼ਾ ਸਟੇਟ ਗਤਕਾ ਚੈਂਪੀਅਨਸ਼ਿਪ

ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ)-ਪੰਜਾਬ ਗੱਤਕਾ ਐਸੋਸੀਏਸ਼ਨ ਵਲੋਂ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਰਤਵਾੜਾ ਸਾਹਿਬ ਵਿਖੇ ਕਰਵਾਈ ਜਾ ਰਹੀ ਦੋ ਰੋਜ਼ਾ 7ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਅੱਜ ਖ਼ਲਸਾਈ ਜਾਹੋ-ਜਲਾਲ ਨਾਲ ਸਮਾਪਤ ਹੋ ...

ਪੂਰੀ ਖ਼ਬਰ »

ਨਗਰ ਕੌਂਸਲ ਡੇਰਾਬੱਸੀ ਦੀ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਸੰਬੰਧੀ ਲੱਖਾਂ ਦੇ ਮਤੇ ਪਾਸ

ਡੇਰਾਬੱਸੀ, 25 ਨਵੰਬਰ (ਗੁਰਮੀਤ ਸਿੰਘ)-ਸਥਾਨਕ ਨਗਰ ਕੌਂਸਲ ਦੀ ਅਹਿਮ ਮੀਟਿੰਗ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਅਤੇ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਦੀ ਸਰਪ੍ਰਤੀ ਹੇਠ ਹੋਈ | ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਪਾਏ ਲੱਖਾਂ ਰੁ. ਦੇ ਮਤੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਲਾਲੜੂ, 5 ਨਵਬੰਰ (ਰਾਜਬੀਰ ਸਿੰਘ)-ਨਾਹਰ ਪੁਲਿਸ ਚੌਂਕੀ ਲੈਹਲੀ ਵਲੋਂ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 2400 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਖ਼ਿਲਾਫ਼ ਐੱਨ. ਡੀ. ਪੀ. ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ...

ਪੂਰੀ ਖ਼ਬਰ »

ਘਰ ਦੀਆਂ ਪੌੜੀਆਂ ਤੋਂ ਮਿਲੀ ਨੌਜਵਾਨ ਦੀ ਲਾਸ਼

ਜ਼ੀਰਕਪੁਰ, 25 ਨਵੰਬਰ (ਹੈਪੀ ਪੰਡਵਾਲਾ)-ਸਥਾਨਕ ਪਟਿਆਲਾ ਸੜਕ 'ਤੇ ਸਥਿਤ ਇਕ ਸ਼ੋਅਰੂਮ ਦੇ ਬਾਹਰੋਂ ਨੌਜਵਾਨ ਦੀ ਲਾਸ਼ ਮਿਲੀ ਹੈ | ਮਿ੍ਤਕ ਦੀ ਪਛਾਣ ਨਵੀਨ ਸ਼ਿਸੋਦੀਆ (33) ਮੂਲ ਵਾਸੀ ਪਿੰਡ ਡੀਡੋਰ ਮੰਡੀ (ਹਿਮਾਚਲ ਪ੍ਰਦੇਸ਼) ਤੇ ਹਾਲ ਵਾਸੀ ਕਿਰਾਏਦਾਰ ਨੇੜੇ ਪਟਿਆਲਾ ਸੜਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX