ਨੂਰਪੁਰ ਬੇਦੀ, 25 ਨਵੰਬਰ (ਵਿੰਦਰ ਪਾਲ ਝਾਂਡੀਆ)-ਪੀ.ਡਬਲਯੂ.ਡੀ. ਫ਼ੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਨਾਲ ਜਲ ਨਿਕਾਸ-ਕਮ-ਮਾਈਨਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਦੁਰਵਿਵਹਾਰ ਕੀਤੇ ਜਾਣ 'ਤੇ ਅੱਜ ਜਥੇਬੰਦੀ ਦੇ ਸੱਦੇ 'ਤੇ ਸਥਾਨਕ ਜਲ ਨਿਕਾਸ-ਕਮ-ਮਾਈਨਿੰਗ ਸਬ ਡਵੀਜ਼ਨ ਵਿਖੇ ਰੋਸ ਭਰਪੂਰ ਧਰਨਾ ਦਿੱਤਾ ਗਿਆ | ਜਥੇਬੰਦੀ ਦੇ ਬ੍ਰਾਂਚ ਨੂਰਪੁਰ ਬੇਦੀ ਦੇ ਪ੍ਰਧਾਨ ਰਾਮ ਲੁਭਾਇਆ ਦਿਵੇਦੀ ਖੇੜਾ ਕਲਮੋਟ ਦੀ ਅਗਵਾਈ ਹੇਠ ਪ੍ਰਮੁੱਖ ਸਕੱਤਰ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਉਕਤ ਜ਼ਿੰਮੇਦਾਰੀ ਵਾਲੇ ਅਹੁਦੇ 'ਤੇ ਬਿਰਾਜਮਾਨ ਅਧਿਕਾਰੀ ਨੂੰ ਅਜਿਹੀ ਦੁਰਵਿਵਹਾਰ ਵਾਲੀ ਸ਼ਬਦਾਵਲੀ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੀ ਹੈ ਜਿਸ ਨੂੰ ਕਿੱਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਜੇਤੇਵਾਲ ਨੇ ਕਿਹਾ ਕਿ ਜਥੇਬੰਦੀ ਵੱਲੋਂ ਉਕਤ ਅਧਿਕਾਰੀ ਦੇ ਖ਼ਿਲਾਫ਼ ਸ਼ੁਰੂ ਕੀਤੇ ਗਏ ਧਰਨਿਆਂ ਦੇ ਪ੍ਰੋਗਰਾਮ ਅਨੁਸਾਰ 20 ਨਵੰਬਰ ਤੋਂ 5 ਦਸੰਬਰ ਤੱਕ ਸਮੁੱਚੇ ਪੰਜਾਬ ਦੀਆਂ ਸਬ-ਡਵੀਜ਼ਨਾਂ ਅਤੇ ਡਵੀਜ਼ਨ ਪੱਧਰ 'ਤੇ ਪ੍ਰਦਰਸ਼ਨ ਕੀਤੇ ਜਾਣਗੇ | ਬ੍ਰਾਂਚ ਪ੍ਰਧਾਨ ਰਾਮ ਲੁਭਾਇਆ ਦਿਵੇਦੀ ਤੇ ਚੇਅਰਮੈਨ ਜਗਤਾਰ ਸਿੰਘ ਮੂਸਾਪੁਰ ਨੇ ਕਿਹਾ ਕਿ ਹੁਣ ਪ੍ਰਮੁੱਖ ਸਕੱਤਰ ਖ਼ਿਲਾਫ਼ ਸਬ-ਡਵੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਖੇ ਧਰਨਾ ਦੇ ਕੇ ਉਪ ਮੰਡਲ ਇੰਜੀਨੀਅਰਾਂ ਰਾਹੀਂ ਵਿਭਾਗ ਦੇ ਪ੍ਰਮੁੱਖ ਸਕੱਤਰ ਖ਼ਿਲਾਫ਼ ਰੋਸ ਪੱਤਰ ਭੇਜੇ ਜਾਣਗੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਜਥੇਬੰਦੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਸੈਣੀ ਨੇ ਕਿਹਾ ਕਿ ਨੰਗਲ ਵਿਖੇ ਧਰਨਾ ਦੇਣ ਉਪਰੰਤ ਕਾਰਜਕਾਰੀ ਇੰਜੀਨੀਅਰਾਂ ਰਾਹੀਂ ਪ੍ਰਮੁੱਖ ਸਕੱਤਰ ਨੂੰ ਰੋਸ ਪੱਤਰ ਭੇਜੇ ਜਾਣਗੇ | ਉਨ੍ਹਾਂ ਮੰਗ ਕੀਤੀ ਕਿ ਵਿਭਾਗ ਅੰਦਰ ਪੁਨਰਗਠਨ ਦੇ ਨਾਂ 'ਤੇ ਖ਼ਤਮ ਕੀਤੀਆਂ ਅਸਾਮੀਆਂ ਮੁੜ ਬਹਾਲ ਕੀਤੀਆਂ ਜਾਣ, ਲੰਬੇ ਸਮੇਂ ਤੋਂ ਰਹਿੰਦੀਆਂ ਵਰਦੀਆਂ ਦਾ ਭੁਗਤਾਨ ਕੀਤਾ ਜਾਵੇ, ਕਰਮਚਾਰੀਆਂ ਦੀਆਂ ਪਦਉੱਨਤੀਆਂ ਕੀਤੀਆਂ ਜਾਣ ਅਤੇ ਜੋ ਕਰਮਚਾਰੀ ਪ੍ਰਤੀ ਬੇਨਤੀ ਬਦਲੀ ਕਰਵਾਉਣੀ ਚਾਹੁੰਦੇ ਹਨ ਦੀਆਂ ਬਦਲੀਆਂ ਕੀਤੀਆਂ ਜਾਣ | ਆਗੂਆਂ ਨੇ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਆਪਣੇ-ਆਪ 'ਚ ਸੁਧਾਰ ਕਰਕੇ ਜਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਵੱਡੇ ਪੱਧਰ 'ਤੇ ਸ਼ੁਰੂ ਕੀਤਾ ਜਾਵੇਗਾ | ਇਸ ਧਰਨੇ ਮੌਕੇ ਤੇ ਪਿਆਰੇ ਲਾਲ, ਮੋਹਣ ਲਾਲ, ਨਰਿੰਦਰ, ਪਰਮਜੀਤ ਸਿੰਘ, ਰੌਸ਼ਨ ਲਾਲ, ਹਰਪ੍ਰੀਤ ਸਿੰਘ, ਜਸਪਾਲ ਸਿੰਘ, ਸ਼ਿੰਗਾਰਾ ਸਿੰਘ, ਪ੍ਰੇਮ ਸਿੰਘ, ਅਮਰੀਕ ਸਿੰਘ, ਪ੍ਰੀਤਮ ਸਿੰਘ, ਦੀਪਕ ਕੁਮਾਰ, ਰਕੇਸ਼ ਕੁਮਾਰ, ਗਿਆਨ ਚੰਦ, ਜਸਵਿੰਦਰਪਾਲ ਕਾਗੜ, ਮਨੀਸ਼ ਕੁਮਾਰ, ਸਰਬਜੀਤ ਸਿੰਘ, ਅਨਿਲ ਕੁਮਾਰ ਅਤੇ ਰਾਹੁਲ ਆਦਿ ਯੂਨੀਅਨ ਆਗੂ ਤੇ ਵਰਕਰ ਹਾਜ਼ਰ ਸਨ |
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ (ਜੇ. ਐਸ. ਨਿੱਕੂਵਾਲ , ਕਰਨੈਲ ਸਿੰਘ ਸੈਣੀ)-ਵਿਦਿਆਰਥੀਆਂ ਨੂੰ ਪੰਜਾਬ ਰਾਜ ਸਕੂਲ ਖੇਡਾਂ ਦੌਰਾਨ ਵੱਖ-ਵੱਖ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਉਨ੍ਹਾਂ ਸਥਾਨਾਂ ਦਾ ਮਹੱਤਵ ਜਾਨਣ ਦਾ ਮੌਕਾ ਮਿਲ ਰਿਹਾ ਹੈ ਜਿਸ ਨਾਲ ...
ਰੂਪਨਗਰ, 25 ਨਵੰਬਰ (ਸਤਨਾਮ ਸਿੰਘ ਸੱਤੀ)-ਦਿਵਿਆਂਗ ਬੱਚਿਆਂ ਦੀਆਂ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਖੇਡਾਂ ਸਰਕਾਰੀ ਕਾਲਜ ਰੂਪਨਗਰ ਦੇ ਖੇਡ ਮੈਦਾਨ ਵਿਚ ਕਰਵਾਈਆਂ ਗਈਆਂ | ਇਹਨਾਂ ਖੇਡਾਂ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੈਸ਼ਲ ਐਜ਼ੂਕੇਟਰ ਸ੍ਰੀਮਤੀ ਜਸਵੀਰ ...
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 28 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਉੱਥੇ ਹੀ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ...
ਕਾਹਨਪੁਰ ਖੂਹੀ, 25 ਨਵੰਬਰ (ਗੁਰਬੀਰ ਵਾਲੀਆ)-ਭਾਵੇਂ ਕਿ ਦੇਸ਼ ਆਜ਼ਾਦ ਹੋਏ ਨੂੰ ਕਈ ਵਰ੍ਹੇ ਬੀਤ ਗਏ ਹਨ ਪਰੰਤੂ ਅੱਜ ਵੀ ਖੇਤਰ ਦੇ ਦੋ ਪਿੰਡ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ | ਵਾਟਰ ਸਪਲਾਈ ਦਾ ਪਾਣੀ ਨਾ ਪਹੁੰਚਣ ਅਤੇ ਸਰਕਾਰੀ ਨਲ ਨਾ ਲੱਗਿਆ ਹੋਣ ਕਾਰਨ ਪਿੰਡ ...
ਬੇਲਾ, 25 ਨਵੰਬਰ (ਮਨਜੀਤ ਸਿੰਘ ਸੈਣੀ)-ਡੇਰਾ ਬਾਬਾ ਪੀਰ ਫਲਾਹੀ ਸ਼ੇਰਗੜ੍ਹ ਬੇਟ ਬਸਤੀ ਸ਼ੇਰਪੁਰ ਵਿਖੇ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ, ਇਲਾਕਾ ਨਿਵਾਸੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੌਜੂਦਾ ਗੱਦੀ ਨਸ਼ੀਨ ਬਾਬਾ ਦੀਪਾ ਦੀ ਰਹਿਨੁਮਾਈ ਹੇਠ ਸੱਚਖੰਡ ...
ਸ੍ਰੀ ਚਮਕੌਰ ਸਾਹਿਬ, 25 ਨਵੰਬਰ (ਨਾਰੰਗ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਸਥਾਨਕ ਗੁ: ਸ਼ਹੀਦੀ ਬੁਰਜ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਵਿਖੇ 28 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਗੁ: ਸਾਹਿਬ ਦੇ ਮੁੱਖ ...
ਘਨੌਲੀ, 25 ਨਵੰਬਰ (ਜਸਵੀਰ ਸਿੰਘ ਸੈਣੀ)-ਇੱਥੇ ਪਿੰਡ ਸਿੰਘਪੁਰਾ ਤੇ ਥਲੀ ਕਲਾਂ ਦੀਆਂ ਪੰਚਾਇਤਾਂ ਸ਼ਮਸ਼ਾਨਘਾਟ ਦੇ ਮੁੱਦੇ ਨੂੰ ਆਹਮੋ-ਸਾਹਮਣੇ ਹੋ ਗਈਆਂ ਹਨ ਅਤੇ ਇਹ ਮੁੱਦਾ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਪ੍ਰਸ਼ਾਸਨ ਲਈ ਵੀ ਸਿਰਦਰਦੀ ਬਣਦਾ ਜਾਪ ਰਿਹਾ ਹੈ | ਅੱਜ ...
ਨੰਗਲ, 25 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਆਯੁਰਵੈਦਿਕ ਡਿਸਪੈਂਸਰੀ ਤਲਵਾੜਾ ਵਿਚ ਅੱਜ ਸੁਪਰ ਸਪੈਸ਼ਲਿਟੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਰਪੰਚ ਗ੍ਰਾਮ ਪੰਚਾਇਤ ਤਲਵਾੜਾ ਸੰਤੋਸ਼ ਰਾਣੀ ਅਤੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਵਲੋਂ ਸਾਂਝੇ ...
ਨੰਗਲ, 25 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਡਾ. ਪ੍ਰੀਤੀ ਯਾਦਵ ਆਈ. ਏ. ਐਸ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਡਵੀਜ਼ਨ ਹਸਪਤਾਲ ਨੰਗਲ ਵਿਚ ਦਿਵਿਆਂਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ...
ਮੋਰਿੰਡਾ, 25 ਨਵੰਬਰ (ਕੰਗ)-ਪ੍ਰੋਜੈਕਟ ਲੁਧਿਆਣਾ ਤੋਂ ਰੂਪਨਗਰ ਅਧੀਨ ਤਹਿਸੀਲ ਮੋਰਿੰਡਾ ਦੇ ਪਿੰਡਾਂ ਦੇ ਜ਼ਮੀਨ ਮਾਲਕਾਂ ਦੀ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਵੰਡਿਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲ ਅਫ਼ਸਰ ਰੂਪਨਗਰ ਗੁਰਦੇਵ ਸਿੰਘ ...
ਰੂਪਨਗਰ, 25 ਨਵੰਬਰ (ਸਤਨਾਮ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰੂਪਨਗਰ ਤੇ ਅਨੰਦਪੁਰ ਸਾਹਿਬ ਦੇ ਵਰਕਰਾਂ ਦੀ ਭਰਵੀਂ ਮੀਟਿੰਗ ਇੱਥੇ ਗੁਰਦੁਆਰਾ ਭੱਠਾ ਸਾਹਿਬ ਵਿਚ ਹੋਈ ਜਿਸ ਦੀ ਪ੍ਰਧਾਨਗੀ ਆਬਜ਼ਰਵਰ ਰਣਜੀਤ ਸਿੰਘ ਗਿੱਲ ਅਤੇ ਹਰਦੀਪ ਸਿੰਘ ਸੈਣੀ ...
ਸੁਖਸਾਲ, 25 ਨਵੰਬਰ (ਧਰਮ ਪਾਲ)-ਸਤਿਸੰਗ ਵਿਚ ਜਾਣ ਨਾਲ ਮਨੁੱਖ ਦੇ ਅਨੇਕਾਂ ਦੁਨਿਆਵੀ ਸ਼ੰਕੇ ਦੂਰ ਹੁੰਦੇ ਹਨ ਅਤੇ ਹਰ ਸਤਿਸੰਗ ਵਿਚ ਸਿਰਫ਼ ਪ੍ਰਭੂ ਭਗਤੀ ਦੀ ਮਹਿਮਾ ਦਾ ਹੀ ਗੁਣਗਾਨ ਹੁੰਦਾ ਹੈ | ਇਹ ਪ੍ਰਵਚਨ ਸ੍ਰੀ ਸ੍ਰੀ 1008 ਸਵਾਮੀ ਮੁਲਖ ਰਾਜ ਗਿਰ ਨੇ ਪ੍ਰਾਚੀਨ ਸ਼ਿਵ ...
ਰੂਪਨਗਰ, 25 ਨਵੰਬਰ (ਸਤਨਾਮ ਸਿੰਘ ਸੱਤੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਲੋਂ ਆਰੰਭੀ ਦੋ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਅੱਜ ਧੂਮ ਧੜੱਕੇ ਨਾਲ ਸਮਾਪਤ ਹੋਈ | ਇਸ ਮੌਕੇ ਕਰਵਾਏ ਇਨਾਮ ਵੰਡ ਅਤੇ ਸਨਮਾਨ ਸਮਾਰੋਹ ਦੌਰਾਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ...
ਮੋਰਿੰਡਾ, 25 ਨਵੰਬਰ (ਕੰਗ)-ਨਗਰ ਕੌਂਸਲ ਮੋਰਿੰਡਾ ਦੀਆਂ ਚੋਣਾਂ ਹੋਇਆਂ ਲਗਭਗ ਪੌਣੇ ਦੋ ਸਾਲ ਦਾ ਸਮਾਂ ਬੀਤ ਚੁੱਕਾ ਹੈ ਪ੍ਰੰਤੂ ਇਸ ਸ਼ਹਿਰ ਨੂੰ ਨਾ ਤਾਂ ਅਜੇ ਤੱਕ ਪ੍ਰਧਾਨ ਮਿਲਿਆ ਹੈ ਤੇ ਨਾ ਹੀ ਉਪ ਪ੍ਰਧਾਨ, ਪ੍ਰਸ਼ਾਸਕ ਦੇ ਸਹਾਰੇ ਹੀ ਕੰਮ ਚਲਾਇਆ ਜਾ ਰਿਹਾ ਹੈ | ਨਗਰ ...

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX