ਸੈਕਰਾਮੈਂਟੋ, 25 ਨਵੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਇਲੀਨੋਇਸ ਰਾਜ ਦੇ ਸ਼ਹਿਰ ਸ਼ਿਕਾਗੋ 'ਚ ਗਲਤ ਪਾਸੇ ਤੋਂ ਆਈ ਇਕ ਕਾਰ ਨੇ ਹੋਰ ਵਾਹਨਾਂ 'ਚ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਵਿਚ ਸਵਾਰ ਦੋਨਾਂ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਹੋਰ ਵਾਹਨਾਂ ਵਿਚ ਸਵਾਰ 7 ਬੱਚਿਆਂ ਸਮੇਤ 16 ਲੋਕ ਜ਼ਖਮੀ ਹੋ ਗਏ | ਸ਼ਿਕਾਗੋ ਪੁਲਿਸ ਸੁਪਰਡੈਂਟ ਡੇਵਿਡ ਬਰਾਊਨ ਨੇ ਕਿਹਾ ਹੈ ਕਿ ਡੌਜ ਚਾਰਜ਼ਰ ਕਾਰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਗਲਤ ਪਾਸੇ ਤੋਂ ਆਈ ਤੇ ਉਹ ਬੇਕਾਬੂ ਹੋ ਕੇ ਸੜਕ ਉਪਰ ਜਾ ਰਹੇ ਹੋਰ 7 ਵਾਹਨਾਂ ਨਾਲ ਟਕਰਾ ਗਈ | ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਤੇ ਇਸ ਵਿਚ ਸਵਾਰ 2 ਵਿਅਕਤੀ ਮੌਕੇ ਉਪਰ ਹੀ ਦਮ ਤੋੜ ਗਏ | ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ 'ਚੋਂ 5 ਨੂੰ ਘਰ ਭੇਜ ਦਿੱਤਾ ਗਿਆ ਹੈ ਜਦਕਿ 11 ਅਜੇ ਵੀ ਹਸਪਤਾਲ ਵਿਚ ਇਲਾਜ ਅਧੀਨ ਹਨ | ਬਰਾਊਨ ਅਨੁਸਾਰ ਕਾਰ ਨੂੰ ਸ਼ਿਕਾਗੋ ਦੇ ਦੱਖਣ ਵਿਚ ਮਰਖਮ ਤੋਂ ਚੋਰੀ ਕੀਤਾ ਗਿਆ ਸੀ | ਕਾਰ 'ਚੋਂ ਇਕ ਰਾਈਫਲ ਵੀ ਬਰਾਮਦ ਹੋਈ ਹੈ |
ਟੋਰਾਂਟੋਂ, 25 ਨਵੰਬਰ (ਹਰਜੀਤ ਸਿੰਘ ਬਾਜਵਾ)-ਪੰਜਾਬ ਚੈਰਿਟੀ ਵਲੋਂ ਪਹਿਲਕਦਮੀ ਕਰਦਿਆਂ ਬਰੈਂਪਟਨ ਵਿਖੇ ਖੁੱਲ੍ਹੇ ਪਹਿਲੇ ਪਲਾਜ਼ਮਾਂ (ਬਲੱਡ ਪਲਾਜ਼ਮਾਂ ਸਟੈਮ ਸੈੱਲਜ਼ ਓਰਗਨ ਐਂਡ ਟਿੱਸ਼ੂਸ/ਖੂਨ ਅਤੇ ਮਿੱਝ ਦਾ ਚਿੱਟਾ ਹਿੱਸਾ) ਸੈਂਟਰ ਵਿਖੇ ਇਸ ਇਲਾਕੇ ਦਾ ਪਹਿਲਾ ...
ਟੋਰਾਂਟੋ, 25 ਨਵੰਬਰ (ਸਤਪਾਲ ਸਿੰਘ ਜੌਹਲ)-ਬੀਤੇ ਫਰਵਰੀ ਮਹੀਨੇ 'ਚ ਕੈਨੇਡਾ ਦੀ ਰਾਜਧਾਨੀ ਓਟਾਵਾ, ਸਰਹੱਦਾਂ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਚੱਲ ਰਹੇ ਜ਼ਬਰਦਸਤ ਮੁਜ਼ਾਹਰੇ ਦੌਰਾਨ ਦੇਸ਼ 'ਚ ਐਮਰਜੈਂਸੀ ਲਗਾਉਣ ਦੇ ਮਾਮਲੇ ਦੀ ਜਾਂਚ ਕਰ ਰਹੇ ਕਮਿਸ਼ਨ ਦੇ ਸਾਹਮਣੇ ...
ਮੈਲਬਰਨ, 25 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟਰੇਲੀਆ ਦੇ ਸ਼ਹਿਰ ਮੈਲਬਰਨ ਦਾ ਰਹਿਣ ਵਾਲਾ ਨਿਆਮਤ ਪ੍ਰੀਤ ਸਿੰਘ ਨਾਮੀ 22 ਸਾਲ ਦਾ ਪੰਜਾਬੀ ਨੌਜਵਾਨ 2023 'ਚ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਵਿਚ ਹੋਣ ਵਾਲੀ ਅੰਤਰਰਾਸ਼ਟਰੀ ਮੋਡਲਿੰਗ ਟੇਲੈਂਟ ਐਸੋਸੀਏਸ਼ਨ ਵਲੋਂ ...
ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਦਾਸਤਾਨ-ਏ-ਸਰਹਿੰਦ ਫ਼ਿਲਮ ਦਾ ਵਿਰੋਧ ਕਰਦਿਆਂ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ¢ ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਗੁਰਮਤਿ ...
ਸੈਕਰਾਮੈਂਟੋ, 25 ਨਵੰਬਰ (ਹੁਸਨ ਲੜੋਆ ਬੰਗਾ)-ਇਸ ਸਾਲ ਜੂਨ ਮਹੀਨੇ ਵਿਚ ਇਕ 22 ਸਾਲਾ ਕਿ੍ਸਟੀਅਨ ਗਲਾਸ ਨਾਮੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਦੋਸ਼ਾਂ ਤਹਿਤ ਕੋਲੋਰਾਡੋ ਪੁਲਿਸ ਦੇ ਦੋ ਡਿਪਟੀਆਂ ਵਿਰੁੱਧ ਹੱਤਿਆ ਦੇ ਦੋਸ਼ਾਂ ਤਹਿਤ ਮੁਕੱਦਮਾ ਚੱਲੇਗਾ | ...
ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਹਰਮਨ-ਪਿਆਰਤਾ ਬਰਤਾਨਵੀ ਵੋਟਰਾਂ 'ਚ ਵਧ ਗਈ ਹੈ¢ ਹਾਲ ਹੀ ਦੇ ਇਕ ਸਰਵੇਖਣ ਅਨੁਸਾਰ ਵੋਟਰਾਂ 'ਚ ਸੁਨਕ ਦੀ ਹਰਮਨ-ਪਿਆਰਤਾ ...
ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਸਭ ਤੋਂ ਵੱਡੇ ਸਮੂਹ ਦੇ ਰੂਪ ਵਿਚ ਭਾਰਤੀ ਵਿਦਿਆਰਥੀ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ, ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਵਿਦਿਆਰਥੀਆਂ ਨੇ ਚੀਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX