ਤਾਜਾ ਖ਼ਬਰਾਂ


ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਦੇ ਸਨਮਾਨ ਦਾ ਖ਼ਿਤਾਬ ਹੈ - ਪ੍ਰਹਿਲਾਦ ਸਿੰਘ ਪਟੇਲ
. . .  1 day ago
ਨਵੀਂ ਦਿੱਲੀ, 24 ਮਾਰਚ - ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਗਾਂਧੀ ਅਤੇ ਕਾਂਗਰਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਲਈ ...
ਕਾਸਿਮ ਅਲ-ਅਰਾਜੀ, ਇਰਾਕ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨ.ਐੱਸ.ਏ. ਅਜੀਤ ਡੋਵਾਲ ਦੇ ਸੱਦੇ 'ਤੇ ਭਾਰਤ ਦੇ ਦੌਰੇ 'ਤੇ
. . .  1 day ago
ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅਫਸਪਾ ਤਹਿਤ ਗੜਬੜ ਵਾਲੇ ਖੇਤਰ ਦੀ ਸਥਿਤੀ 6 ਮਹੀਨਿਆਂ ਲਈ ਵਧਾਈ
. . .  1 day ago
ਮੁੰਬਈ : ਨਿਰਦੇਸ਼ਕ ਪ੍ਰਦੀਪ ਸਰਕਾਰ ਦੇ ਦਿਹਾਂਤ 'ਤੇ ਬਾਲੀਵੁੱਡ 'ਚ ਸੋਗ
. . .  1 day ago
ਖ਼ਜ਼ਾਨਾ ਦਫ਼ਤਰ ਛੁੱਟੀ ਦੇ ਬਾਵਜੂਦ ਕੱਲ੍ਹ ਤੇ ਪਰਸੋਂ ਵੀ ਖੁੱਲ੍ਹੇ ਰਹਿਣਗੇ
. . .  1 day ago
ਲੁਧਿਆਣਾ, 24 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਸਰਕਾਰੀ ਗ੍ਰਾਂਟਾਂ , ਸਰਕਾਰੀ ਅਦਾਇਗੀਆਂ ਦਾ ਭੁਗਤਾਨ ਕਰਨ ਲਈ ਛੁੱਟੀ ਵਾਲੇ ਦਿਨ ਹੋਣ ਦੇ ਬਾਵਜੂਦ ਵੀ ਸਰਕਾਰੀ ਖ਼ਜ਼ਾਨਾ ...
ਵਿਦੇਸ਼ਾਂ ਦੇ ਲੋਕ ਸੋਸ਼ਲ ਮੀਡੀਆ ਵਲੋਂ ਫ਼ੈਲਾਏ ਜਾ ਰਹੇ ਝੂਠ ਤੋਂ ਬਚਣ- ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 24 ਮਾਰਚ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੰਜਾਬ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ। ਅਸੀਂ ਵਿਦੇਸ਼ਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਤੱਤਾਂ ਦੁਆਰਾ ਫ਼ੈਲਾਏ ਜਾ ਰਹੇ ਝੂਠੇ ਅਤੇ ਪ੍ਰੇਰਿਤ ਬਿਆਨਾਂ ਤੋਂ ਬਚਣ....
ਆਲ ਇੰਡੀਆ ਪੁਲਿਸ ਐਥਲੈਟਿਕਸ ਚੈਪੀਅਨਸ਼ਿਪ ’ਚ ਪੰਜਾਬ ਦੀ ਧੀ ਮੰਜੂ ਰਾਣੀ ਨੇ ਜਿੱਤਿਆ ਸੋਨ ਤਗਮਾ
. . .  1 day ago
ਬਰਨਾਲਾ/ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)- ਲਖਨਊ ਵਿਖੇ ਪੰਜ ਰੋਜ਼ਾ ਕਰਵਾਈ ਗਈ ਸੱਤਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਚੈਂਪੀਅਨਸ਼ਿਪ 2023 ਦੌਰਾਨ 10 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿਚੋਂ ਪੰਜਾਬ ਦੀ ਧੀ ਮੰਜੂ....
ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ- ਐਨ.ਆਈ.ਏ.
. . .  1 day ago
ਨਵੀਂ ਦਿੱਲੀ, 24 ਮਾਰਚ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਜੋ ਕਿ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਕਈ ਹੋਰ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨਾਂ ਨਾਲ ਸੰਬੰਧ.....
ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ- ਵਿਕਰਮਜੀਤ ਸਿੰਘ ਚੌਧਰੀ
. . .  1 day ago
ਜਲੰਧਰ, 24 ਮਾਰਚ- ਅੱਜ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ ਬਣ...
ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ....
ਰਾਹੁਲ ਗਾਂਧੀ ਕਿਸੇ ਧਮਕੀ ਤੋਂ ਨਹੀਂ ਡਰਦੇ- ਜੈਰਾਮ ਰਮੇਸ਼
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਈ ਹੈ। ਉਹ ਜਾਣਦੇ ਹਨ ਕਿ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ਼ ਕਾਂਗਰਸ ਸੰਗਠਨ ਵਿਚ ਨਵਾਂ ਜੋਸ਼ ਭਰਿਆ ਹੈ, ਸਗੋਂ ਪੂਰੇ ਦੇਸ਼ ਵਿਚ ਇਕ ਨਵਾਂ ਉਤਸ਼ਾਹ ਦਿਖਾਇਆ ਹੈ ਅਤੇ ਭਵਿੱਖ ਦਾ....
ਇਲਾਕੇ ਵਿਚ ਗੜੇਮਾਰੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ
. . .  1 day ago
ਮਲੋਟ, 24 ਮਾਰਚ (ਪਾਟਿਲ)- ਮਲੋਟ ਇਲਾਕੇ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ। ਸ਼ਹਿਰ....
ਅਬੋਹਰ ਦੇ ਸਰਹੱਦੀ ਪਿੰਡਾਂ ’ਚ ਤੂਫ਼ਾਨ ਨੇ ਮਚਾਈ ਤਬਾਹੀ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ)- ਤੇਜ਼ ਰਫ਼ਤਾਰ ਆਏ ਤੂਫ਼ਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ। ਪਿੰਡਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ। ਰਾਜਸਥਾਨ ਤੇ ਪਾਕਿਸਤਾਨ ਸਰਹੱਦ ’ਤੇ ਲੱਗਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ.....
ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਸੁਖਬੀਰ ਸਿੰਘ ਬਾਦਲ
. . .  1 day ago
ਮਲੋਟ, 24 ਮਾਰਚ (ਪਾਟਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਬੇਮੌਸਮੀ ਹੋਈ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪੰਜਾਬ ਸਰਕਾਰ....
250 ਗ੍ਰਾਮ ਅਫ਼ੀਮ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ) - ਜ਼ਿਲ੍ਹਾ ਫ਼ਾਜ਼ਿਲਕਾ ਦੀ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ, ਐਸ.ਪੀ ਹੈੱਡ ਕੁਆਟਰ ਮੋਹਨ ਲਾਲ, ਡੀ.ਐਸ.ਪੀ ਅਬੋਹਰ ਸੁਖਵਿੰਦਰ ਸਿੰਘ ਬਰਾੜ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਦੀਆਂ ਹਦਾਇਤਾਂ ’ਤੇ ਥਾਣਾ ਖੂਈਆਂ ਸਰਵਰ.....
‘ਆਪ’ ਐਮ.ਐਲ.ਏ. ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ ਦਿਵਾਇਆ ਗਿਆ 12ਵੀਂ ਦਾ ਪੇਪਰ
. . .  1 day ago
ਬਾਬਾ ਬਕਾਲਾ, 24 ਮਾਰਚ- ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮ.ਐਲ. ਏ. ਸ਼ੈਰੀ ਕਲਸੀ ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ 12ਵੀਂ ਦਾ ਪੇਪਰ ਦਿਵਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ...
ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ
. . .  1 day ago
ਚੰਡੀਗੜ੍ਹ/ਲੁਧਿਆਣਾ, 24 ਮਾਰਚ (ਤਰੁਣ ਭਜਨੀ/ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ...
ਅੰਮ੍ਰਿਤਪਾਲ ਦੇ ਦੋ ਸਾਥੀ ਅਦਾਲਤ ਵਿਚ ਪੇਸ਼
. . .  1 day ago
ਅਜਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- 23 ਫਰਵਰੀ ਨੂੰ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਦੋ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼....
ਅੰਮ੍ਰਿਤਪਾਲ ਸਮਰਥਕ ਨੌਜਵਾਨਾਂ ਦੀ ਨਿਆਂਇਕ ਹਿਰਾਸਤ ਛੇ ਦਿਨ ਹੋਰ ਵੱਧੀ
. . .  1 day ago
ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੀਤੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਤਲਵੰਡੀ ਸਾਬੋ ਇਲਾਕੇ ਦੇ 16 ਨੌਜਵਾਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈਣ ਉਪਰੰਤ....
ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  1 day ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  1 day ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਦਿੱਲੀ / ਹਰਿਆਣਾ

ਵੋਟਰਾਂ ਦੇ ਉਤਸ਼ਾਹ ਕਾਰਨ ਹਰ ਘੰਟੇ ਵਿਚ ਕਰੀਬ ਦਸ ਫ਼ੀਸਦੀ ਮਤਦਾਨ ਵਧਿਆ

ਫ਼ਤਿਹਾਬਾਦ, 25 ਨਵੰਬਰ (ਹਰਬੰਸ ਸਿੰਘ ਮੰਡੇਰ)-ਜ਼ਿਲੇ੍ਹ ਵਿਚ ਅੱਜ ਹੋਈਆਂ ਸਰਪੰਚ ਤੇ ਪੰਚ ਦੀਆਂ ਚੋਣਾਂ ਦੌਰਾਨ ਵੋਟਰਾਂ ਵਿਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਵੇਰੇ 7 ਵਜੇ ਤੋਂ ਹੀ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਅਤੇ ਔਰਤਾਂ ਵੀ ਪੋਲਿੰਗ ਸਟੇਸ਼ਨਾਂ 'ਤੇ ਪੁੱਜਣੀਆਂ ਸ਼ੁਰੂ ਹੋ ਗਈਆਂ | ਜ਼ਿਲੇ੍ਹ ਵਿਚ ਪਹਿਲੇ ਘੰਟੇ ਦੀ ਵੋਟਿੰਗ ਪ੍ਰਤੀਸ਼ਤਤਾ 4.7 ਰਹੀ ਪਰ ਸਮੇਂ ਦੇ ਬੀਤਣ ਨਾਲ ਵੋਟ ਪ੍ਰਤੀਸ਼ਤ ਵਧਦੀ ਗਈ | ਪੋਲਿੰਗ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਸਵੇਰੇ ਦੋ ਘੰਟੇ ਨੂੰ ਛੱਡ ਕੇ ਹਰ ਘੰਟੇ ਮਤਦਾਨ ਵਿਚ ਕਰੀਬ ਦਸ ਫ਼ੀਸਦੀ ਵਾਧਾ ਹੋਇਆ | ਆਪਣੇ ਰਿਸ਼ਤੇਦਾਰਾਂ ਨਾਲ ਤੁਰਨ ਤੋਂ ਅਸਮਰਥ ਬਜ਼ੁਰਗ ਵੋਟਰ ਵੀਲ੍ਹ ਚੇਅਰਾਂ ਦੇ ਸਹਾਰੇ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣ ਲਈ ਬੂਥਾਂ 'ਤੇ ਪਹੁੰਚ ਗਏ | ਪੰਚਾਇਤ ਦੇ ਰੂਪ ਵਿਚ ਚੁਣੀ ਜਾ ਰਹੀ ਛੋਟੀ ਸਰਕਾਰ ਨੂੰ ਲੈ ਕੇ ਖ਼ਾਸ ਕਰ ਕੇ ਬਜ਼ੁਰਗ ਵੋਟਰਾਂ ਦਾ ਉਤਸ਼ਾਹ ਹੋਰ ਵੀ ਵੱਧ ਦੇਖਣ ਨੂੰ ਮਿਲਿਆ | ਭੱਟੂ ਕਲਾਂ ਦੇ 102 ਬੂਥਾਂ ਵਿਚ 6.4%, ਭੂਨਾ ਦੇ 86 ਬੂਥਾਂ ਵਿਚ 3.1%, ਫ਼ਤਿਹਾਬਾਦ ਦੇ 132 ਬੂਥਾਂ ਵਿਚ 0.5%, ਜਾਖਲ ਦੇ 38 ਬੂਥਾਂ ਵਿਚ 7.2%, ਨਾਗਪੁਰ ਦੇ 64 ਬੂਥਾਂ ਵਿਚ 5.6% ਸਵੇਰੇ 7 ਵਜੇ ਤੋਂ ਸਵੇਰੇ 8 ਵਜੇ ਦਰਮਿਆਨ ਵੋਟਾਂ ਪਈਆਂ | 98 ਬੂਥਾਂ 'ਤੇ 5.3 ਫ਼ੀਸਦੀ ਅਤੇ ਟੋਹਾਣਾ ਦੇ 109 ਬੂਥਾਂ 'ਤੇ 6.6 ਫ਼ੀਸਦੀ ਵੋਟਿੰਗ ਹੋਈ | ਸਵੇਰੇ 8 ਵਜੇ ਤੋਂ 9 ਵਜੇ ਤੱਕ ਭੱਟੂ ਕਲਾਂ 'ਚ 7.2 ਫ਼ੀਸਦੀ, ਭੂਨਾ 'ਚ 8.4 ਫ਼ੀਸਦੀ, ਫ਼ਤਿਹਾਬਾਦ 'ਚ 2.2 ਫ਼ੀਸਦੀ, ਜਾਖਲ 'ਚ 8.4 ਫ਼ੀਸਦੀ, ਨਾਗਪੁਰ 'ਚ 8 ਫ਼ੀਸਦੀ, ਰਤੀਆ 'ਚ 7 ਫ਼ੀਸਦੀ ਅਤੇ ਟੋਹਾਣਾ 'ਚ 8.9 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ | ਭੱਟੂ ਕਲਾਂ ਵਿਚ 16.9 ਫ਼ੀਸਦੀ, ਭੂਨਾ ਵਿਚ 17.2 ਫ਼ੀਸਦੀ, ਫ਼ਤਿਹਾਬਾਦ ਵਿਚ 18.2 ਫ਼ੀਸਦੀ, ਜਾਖਲ ਵਿਚ 17.2 ਫ਼ੀਸਦੀ, ਨਾਗਪੁਰ ਵਿਚ 15.6 ਫ਼ੀਸਦੀ, ਰਤੀਆ ਵਿਚ 17.1 ਫ਼ੀਸਦੀ ਅਤੇ ਟੋਹਾਣਾ ਵਿਚ 20.5 ਫ਼ੀਸਦੀ ਮਤਦਾਨ ਸਵੇਰੇ 9 ਤੋਂ 10 ਵਜੇ ਦਰਮਿਆਨ ਹੋਇਆ | ਸਵੇਰੇ 10 ਵਜੇ ਤੋਂ 11 ਵਜੇ ਤੱਕ ਭੱਟੂ ਕਲਾਂ 'ਚ 29.4 ਫ਼ੀਸਦੀ, ਭੂਨਾ ਵਿਚ 25 ਫ਼ੀਸਦੀ, ਫ਼ਤਿਹਾਬਾਦ ਵਿਚ 24.4 ਫ਼ੀਸਦੀ, ਜਾਖ਼ਲ ਵਿਚ 35.7 ਫ਼ੀਸਦੀ, ਨਾਗਪੁਰ 'ਚ 30.7 ਫ਼ੀਸਦੀ, ਰਤੀਆ ਵਿਚ 30.3 ਫ਼ੀਸਦੀ ਅਤੇ ਰਤੀਆ 'ਚ 30 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ | ਟੋਹਾਣਾ ਵਿਚ ਕੁੱਲ 28.5 ਫ਼ੀਸਦੀ ਮਤਦਾਨ ਹੋਇਆ | ਸਵੇਰੇ 11 ਵਜੇ ਤੋਂ 12 ਵਜੇ ਤੱਕ ਭੱਟੂ ਕਲਾਂ 'ਚ 34.7 ਫ਼ੀਸਦੀ, ਭੂਨਾ ਵਿਚ 36.1 ਫ਼ੀਸਦੀ, ਫ਼ਤਿਹਾਬਾਦ 'ਚ 37.5 ਫ਼ੀਸਦੀ, ਜਾਖਲ ਵਿਚ 43 ਫ਼ੀਸਦੀ, ਨਾਗਪੁਰ ਵਿਚ 35.8 ਫ਼ੀਸਦੀ, ਰਤੀਆ 'ਚ 37.1 ਫ਼ੀਸਦੀ ਅਤੇ ਰਤੀਆ 'ਚ 39 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ | ਟੋਹਾਣਾ ਵਿਚ 37.4 ਫ਼ੀਸਦੀ ਵੋਟਿੰਗ ਹੋਈ | ਦੁਪਹਿਰ 12 ਵਜੇ ਤੋਂ 1 ਵਜੇ ਤੱਕ ਭੱਟੂ ਕਲਾਂ 'ਚ 48.8 ਫ਼ੀਸਦੀ, ਭੂਨਾ 'ਚ 45 ਫ਼ੀਸਦੀ, ਫ਼ਤਿਹਾਬਾਦ 'ਚ 45.5 ਫ਼ੀਸਦੀ, ਜਾਖਲ 'ਚ 55.7 ਫ਼ੀਸਦੀ, ਨਾਗਪੁਰ 'ਚ 46.4 ਫ਼ੀਸਦੀ, ਰਤੀਆ 'ਚ 48 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ | ਟੋਹਾਣਾ 'ਚ ਕੁੱਲ ਪੋਲਿੰਗ 46.9 ਫ਼ੀਸਦੀ ਰਹੀ | ਦੁਪਹਿਰ 1 ਵਜੇ ਤੋਂ 2 ਵਜੇ ਤੱਕ ਭੱਟੂ ਕਲਾਂ ਵਿਚ 53.4 ਫ਼ੀਸਦੀ, ਭੂਨਾ 'ਚ 55.7 ਫ਼ੀਸਦੀ, ਫ਼ਤਿਹਾਬਾਦ ਵਿਚ 56.9 ਫ਼ੀਸਦੀ, ਜਾਖਲ ਵਿਚ 59.3 ਫ਼ੀਸਦੀ, ਨਾਗਪੁਰ ਵਿਚ 54.1 ਫ਼ੀਸਦੀ, ਰਤੀਆ ਵਿਚ 56.5 ਫ਼ੀਸਦੀ ਅਤੇ ਟੋਹਾਣਾ ਵਿਚ ਕੁੱਲ 56.7 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ | 56 ਫ਼ੀਸਦੀ ਪੋਲਿੰਗ ਹੋਈ | ਦੁਪਹਿਰ 2 ਵਜੇ ਤੋਂ 3 ਵਜੇ ਤੱਕ ਭੱਟੂ ਕਲਾਂ 'ਚ 62.5 ਫ਼ੀਸਦੀ, ਭੂਨਾ 'ਚ 64.3 ਫ਼ੀਸਦੀ, ਫ਼ਤਿਹਾਬਾਦ 'ਚ 57.8 ਫ਼ੀਸਦੀ, ਜਾਖਲ 'ਚ 70.2 ਫ਼ੀਸਦੀ, ਨਾਗਪੁਰ 'ਚ 61.7 ਫ਼ੀਸਦੀ, ਰਤੀਆ 'ਚ 65.1 ਫ਼ੀਸਦੀ ਅਤੇ ਟੋਹਾਣਾ 'ਚ ਕੁੱਲ 64.8 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ | ਸਾਮ 3 ਤੋਂ 4 ਵਜੇ ਤੱਕ ਭੱਟੂ ਕਲਾਂ ਵਿਚ 71.2 ਫ਼ੀਸਦੀ, ਭੂਨਾ ਵਿਚ 73.3 ਫ਼ੀਸਦੀ, ਫ਼ਤਿਹਾਬਾਦ ਵਿਚ 74 ਫ਼ੀਸਦੀ, ਜਾਖਲ ਵਿਚ 75.9 ਫ਼ੀਸਦੀ, ਨਾਗਪੁਰ ਵਿਚ 74.4 ਫ਼ੀਸਦੀ, ਰਤੀਆ ਵਿਚ 74.3 ਫ਼ੀਸਦੀ ਅਤੇ ਟੋਹਾਣਾ ਵਿਚ 73.3 ਫ਼ੀਸਦੀ ਮਤਦਾਨ ਹੋਇਆ, ਜਿਸ ਨਾਲ ਕੁੱਲ 73.6 ਫ਼ੀਸਦੀ ਮਤਦਾਨ ਹੋਇਆ | ਸਾਮ 4 ਤੋਂ 5 ਵਜੇ ਤੱਕ ਪੋਲਿੰਗ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ ਭੱਟੂ ਕਲਾਂ 'ਚ 79 ਫ਼ੀਸਦੀ, ਭੂਨਾ 'ਚ 80.2 ਫ਼ੀਸਦੀ, ਫ਼ਤਿਹਾਬਾਦ 'ਚ 75.5 ਫ਼ੀਸਦੀ, ਜਾਖਲ 'ਚ 80.6 ਫ਼ੀਸਦੀ, ਨਾਗਪੁਰ 'ਚ 80.8 ਫ਼ੀਸਦੀ, ਰਤੀਆ 'ਚ 81.2 ਫ਼ੀਸਦੀ ਅਤੇ ਟੋਹਾਣਾ 'ਚ 77.9 ਫ਼ੀਸਦੀ ਵੋਟਿੰਗ ਹੋਈ | , ਕੁੱਲ ਪੋਲਿੰਗ 78.8 ਫ਼ੀਸਦੀ ਰਹੀ | ਸਾਮ 5 ਵਜੇ ਤੱਕ ਕੁੱਲ 5 ਲੱਖ 10 ਹਜਾਰ 134 ਵੋਟਰਾਂ ਵਿਚੋਂ 4 ਲੱਖ 2 ਹਜਾਰ 229 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ | ਸਾਮ 5 ਵਜੇ ਤੋਂ ਬਾਅਦ ਆਖ਼ਰੀ ਘੰਟੇ ਦੌਰਾਨ ਵੀ ਵੋਟਰ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਖੜ੍ਹੇ ਨਜ਼ਰ ਆਏ |

ਚੋਰ ਗਰੋਹ ਦੇ ਚਾਰ ਮੈਂਬਰ ਕਾਬੂ

ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)-ਪੁਲਿਸ ਦੇ ਸੀ.ਆਈ.ਏ. ਥਾਣਾ ਦੀ ਇਕ ਟੀਮ ਨੇ ਚੋਰ ਗਿਰੋਹ ਦੇ ਚਾਰ ਮੈਂਬਰ ਕਾਬੂ ਕੀਤੇ ਹਨ¢ ਉਨ੍ਹਾਂ ਤੋਂ ਚੋਰੀ ਕੀਤੀ ਇਕ ਗੱਡੀ ਬਰਾਮਦ ਹੋਈ ਹੈ ਤੇ ਚੋਰੀ ਦੀਆਂ ਕਈ ਹੋਰ ਵਾਰਦਾਤਾਂ ਉਨ੍ਹਾਂ ਨੇ ਪੁਲਿਸ ਕੋਲ ਮੰਨੀਆਂ ਹਨ¢ ਫੜ੍ਹੇ ...

ਪੂਰੀ ਖ਼ਬਰ »

ਅਗਰਵਾਲ ਵੈਸ਼ ਸਮਾਜ ਦਾ ਸਥਾਪਨਾ ਦਿਵਸ ਦੀਪ ਜਗਾ ਕੇ ਅਤੇ ਲੋੜਵੰਦਾਂ ਦੀ ਮਦਦ ਕਰ ਕੇ ਮਨਾਇਆ

ਰਤੀਆ, 25 ਨਵੰਬਰ (ਬੇਅੰਤ ਕੌਰ ਮੰਡੇਰ)-ਅਗਰਵਾਲ ਵੈਸ਼ ਸਮਾਜ ਦਾ 13ਵਾਂ ਸਥਾਪਨਾ ਦਿਵਸ ਵਿਧਾਨ ਸਭਾ ਸਪੀਕਰ ਲਵਕੇਸ਼ ਮਿੱਤਲ ਦੀ ਅਗਵਾਈ ਹੇਠ ਰਤੀਆ ਇਕਾਈ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਮਿੱਤਲ ਨੇ ਸ਼ਿਰਕਤ ਕੀਤੀ ...

ਪੂਰੀ ਖ਼ਬਰ »

ਸਰਕਾਰੀ ਪੋਲੀਟੈਕਨਿਕ ਕਾਲਜ ਚੀਕਾ ਨੇ ਰੋਲ ਮਾਡਲ ਪ੍ਰੋਗਰਾਮ 'ਚ ਲਿਆ ਭਾਗ

ਗੂਹਲਾ ਚੀਕਾ, 25 ਨਵੰਬਰ (ਓ.ਪੀ. ਸੈਣੀ)-ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੀਕਾ ਵਿਖੇ ਰੋਲ ਮਾਡਲ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਗੁਰੂ ਗੋਬਿੰਦ ਸਿੰਘ ਸਰਕਾਰੀ ਪÏਲੀਟੈਕਨਿਕ ਚੀਕਾ ਦੇ ਕੰਪਿਊਟਰ ਵਿਭਾਗ ਦੀਆਂ ਤਿੰਨ ਸਾਲਾ ਵਿਦਿਆਰਥਣਾਂ ਰਵੀਨਾ, ...

ਪੂਰੀ ਖ਼ਬਰ »

ਗੁਰੂ ਨਾਨਕ ਗਰਲਜ਼ ਕਾਲਜ ਵਲੋਂ ਸਾਂਝੇ ਉੱਦਮ ਹੇਠ ਦੋ ਰੋਜ਼ਾ 'ਗੀਤਾ ਪ੍ਰੇਰਨਾ ਹਫ਼ਤਾ' ਧੂਮਧਾਮ ਨਾਲ ਮਨਾਇਆ

ਯਮੁਨਾਨਗਰ, 25 ਨਵੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਯਮੁਨਾਨਗਰ ਜੀ.ਆਈ. ਈ. ਓ. ਗੀਤਾ (ਗਲੋਬਲ ਇੰਸਪੀਰੇਸ਼ਨ ਐਂਡ ਐਨਲਾਈਟਨਮੈਂਟ ਆਰਗੇਨਾਈਜ਼ੇਸ਼ਨ) ਅਤੇ ਗੁਰੂ ਨਾਨਕ ਗਰਲਜ਼ ਕਾਲਜ ਯਮੁਨਾਨਗਰ ਦੇ ਸਾਂਝੇ ਉੱਦਮ ਹੇਠ ਦੋ ਰੋਜ਼ਾ 'ਗੀਤਾ ...

ਪੂਰੀ ਖ਼ਬਰ »

ਭਲਕੇ ਦੇਸ਼ ਭਰ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਫ਼ਤਹਿ ਦਿਵਸ ਮਨਾਇਆ ਜਾ ਰਿਹਾ- ਗੋਰਖਾ

ਤਰਨ ਤਾਰਨ, 24 ਨਵੰਬਰ (ਇਕਬਾਲ ਸਿੰਘ ਸੋਢੀ)-ਸਮਾਜ ਸੇਵਕ ਗੁਰਮੀਤ ਸਿੰਘ ਗੋਰਖਾ ਨੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 26 ਨਵੰਬਰ 2020 ਨੂੰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਦਿੱਲੀ ਵਿਚ ਕੀਤੀ ...

ਪੂਰੀ ਖ਼ਬਰ »

ਨਵਜੰਮੇ ਬੱਚੇ ਦੀ ਗੈਰ ਆਬਾਦ ਮਕਾਨ 'ਚੋਂ ਮਿਲੀ ਲਾਸ਼

ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਨÏਹਰੀਆ ਬਾਜ਼ਾਰ ਦੀ ਗਲੀ ਕਾਂਡਾ ਵਾਲੀ 'ਚ ਸਥਿਤ ਇਕ ਗੈਰ ਆਬਾਦ ਮਕਾਨ ਚੋਂ ਇਕ ਨਵਜਨਮੇ ਬੱਚੇ ਦੀ ਲਾਸ਼ ਮਿਲੀ ਹੈ¢ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਨਾਗਰਿਕ ਹਸਪਤਾਲ ਪੋਸਟਮਾਰਟਮ ਲਈ ਭਿਜਵਾਇਆ ਹੈ¢ ਬੱਚਾ ਇਕ-ਦੋ ...

ਪੂਰੀ ਖ਼ਬਰ »

ਸਾਢੇ ਪੰਜ ਸÏ ਗਰਾਮ ਤੋਂ ਜ਼ਿਆਦਾ ਅਫ਼ੀਮ ਸਮੇਤ ਇਕ ਗਿ੍ਫ਼ਤਾਰ

ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)-ਪੁਲਿਸ ਦੇ ਐਂਟੀ ਨਾਰਕੋਟਿਕਸ ਸੈਲ ਦੀ ਟੀਮ ਨੇ ਗਸ਼ਤ ਦÏਰਾਨ ਇਕ ਨÏਜਵਾਨ ਨੂੰ ਅਫ਼ੀਮ ਸਮੇਤ ਕਾਬੂ ਕੀਤਾ ਹੈ¢ ਫੜੇ੍ਹ ਗਏ ਨÏਜਵਾਨ ਦੀ ਪਛਾਣ ਅਭਿਸ਼ੇਕ ਵਾਸੀ ਗੋਲ ਡਿੱਗੀ ਸਿਰਸਾ ਵਜੋਂ ਕੀਤੀ ਗਈ ਹੈ¢ ਇਹ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਕਾਰ ਦੀ ਟੱਕਰ ਨਾਲ ਵਿਅਕਤੀ ਦੀ ਮÏਤ

ਕਾਲਾਂਵਾਲੀ/ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)-ਕਾਲਾਂਵਾਲੀ ਦੀ ਦੇਸੂ ਮਲਕਾਣਾ ਰੋਡ 'ਤੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ | ਜਿਸ ਨਾਲ ਉਸ ਦੀ ਮੌਤ ਹੋ ਗਈ | ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕੀਰਤ ਸਿੰਘ ...

ਪੂਰੀ ਖ਼ਬਰ »

ਬਸਤੀ ਸ਼ੇਖ 'ਚ ਸ਼ਹੀਦੀ ਪੁਰਬ ਸੰਬੰਧੀ ਨਗਰ ਕੀਰਤਨ ਭਲਕੇ

ਜਲੰਧਰ, 25 ਨਵੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਮੁਹੱਲਾ ਚਾਹਿਆਮ ਬਸਤੀ ਸ਼ੇਖ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ 27 ਨਵੰਬਰ, ਦਿਨ ਐਤਵਾਰ ਅੰਮਿ੍ਤ ਵੇਲੇ 5.00 ਵਜੇ ਸਜਾਇਆ ਜਾ ਰਿਹਾ ਹੈ, ਜੋ ...

ਪੂਰੀ ਖ਼ਬਰ »

ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰ ਕੇ ਆਟੋ ਚਾਲਕ ਕੀਤਾ ਗਿ੍ਫ਼ਤਾਰ

ਜਲੰਧਰ, 25 ਨਵੰਬਰ (ਐੱਮ. ਐੱਸ. ਲੋਹੀਆ)-ਆਟੋ ਚਾਲਕ ਤੋਂ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਮੋਹਿਤ ਥਾਪਰ ਉਰਫ਼ ਸਾਈਾ ਪੁੱਤਰ ਰਾਮ ਵਾਸੀ ਕਿਸ਼ਨਪੁਰਾ, ਜਲੰਧਰ ਵਜੋਂ ਦੱਸੀ ਗਈ ਹੈ | ...

ਪੂਰੀ ਖ਼ਬਰ »

ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧ ਸਕਦੀ ਹੈ ਜੇਕਰ ਉਹ ਸਹਾਇਕ ਧੰਦੇ ਅਪਣਾਉਣ-ਡਾ. ਗੁਰਜਿੰਦਰਪਾਲ ਸਿੰਘ ਸੋਢੀ

ਨਵੀਂ ਦਿੱਲੀ, 25 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ 'ਚ ਇਨ੍ਹਾਂ ਦਿਨਾਂ 'ਚ ਅੰਤਰਰਾਸ਼ਟਰੀ ਵਪਾਰ ਮੇਲਾ ਚੱਲ ਰਿਹਾ ਹੈ ਅਤੇ ਕਾਫੀ ਗਿਣਤੀ 'ਚ ਲੋਕ ਰੋਜ਼ਾਨਾ ਇਸ ਮੇਲੇ 'ਚ ਪੁੱਜ ਰਹੇ ਹਨ | ਇੱਥੇ ਖਾਣ-ਪੀਣ ਦੇ ਸਾਮਾਨ ਤੋਂ ਲੈ ਕੇ ਹੱਥਾਂ ਦੇ ਨਾਲ ...

ਪੂਰੀ ਖ਼ਬਰ »

ਰੋਹਿਣੀ ਦੇ ਸੈਕਟਰ-7 'ਚ ਚੋਰੀ ਦੀਆਂ ਵਾਰਦਾਤਾਂ 'ਚ ਹੋਇਆ ਵਾਧਾ, ਲੋਕ ਪ੍ਰੇਸ਼ਾਨ

ਨਵੀਂ ਦਿੱਲੀ, 25 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰੋਹਿਣੀ ਸੈਕਟਰ-7 'ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੋਣ ਕਰਕੇ ਇੱਥੋਂ ਦੇ ਲੋਕ ਬਹੁਤ ਪ੍ਰੇਸ਼ਾਨ ਹਨ | ਇੱਥੋਂ ਦੇ ਇਸੇ ਸੈਕਟਰ ਦੇ ਬੀ-4 ਬਲਾਕ 'ਚ ਚੋਰ ਉੱਥੇ ਖੜ੍ਹੀਆਂ ਗੱਡੀਆਂ ਦੀਆਂ ਬੈਟਰੀਆਂ ਚੋਰੀ ਕਰਕੇ ...

ਪੂਰੀ ਖ਼ਬਰ »

'ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ' ਵਿਚ ਸ਼ਾਮਿਲ ਹੋਏ ਸਾਬਕਾ ਕਮੇਟੀ ਮੈਂਬਰ ਗੁਰਚਰਨ ਸਿੰਘ ਗਤਕਾ ਮਾਸਟਰ

ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਸਬੰਧਿਤ ਰਹੇ ਸਾਬਕਾ ਦਿੱਲੀ ਕਮੇਟੀ ਮੈਂਬਰ ਗੁਰਚਰਨ ਸਿੰਘ ਗੱਤਕਾ ਮਾਸਟਰ ਅੱਜ ਦਿੱਲੀ ਦੀ ਨਵੀਂ ਧਾਰਮਿਕ ਪਾਰਟੀ 'ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ' ਵਿਚ ਸ਼ਾਮਿਲ ਹੋ ਗਏ | ਪਿਛੋਕੜ 'ਚ ...

ਪੂਰੀ ਖ਼ਬਰ »

ਦਿੱਲੀ ਨਿਗਮ ਚੋਣਾਂ ਲਈ ਭਾਜਪਾ ਵਲੋਂ ਚੋਣ ਮਨੋਰਥ ਪੱਤਰ ਜਾਰੀ

ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)-4 ਦਸੰਬਰ ਨੂੰ ਹੋਣ ਵਾਲੀਆਂ ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ | ਭਾਜਪਾ ਵੱਲੋਂ ਇਸ ਦਾ ਨਾਂਅ ਸੰਕਲਪ ਪੱਤਰ ਰੱਖਿਆ ਹੈ | ਕੇਂਦਰੀ ਮੰਤਰੀ ਪਿਊਸ਼ ਗੋਇਲ, ...

ਪੂਰੀ ਖ਼ਬਰ »

ਸਰਕਾਰੀ ਸਕੀਮਾਂ ਦਾ ਫਾਇਦਾ 74 ਪ੍ਰਤੀਸ਼ਤ ਈਸਾਈ ਭਾਈਚਾਰਾ ਚੁੱਕ ਰਿਹਾ-ਲਾਲਪੁਰਾ

ਇੰਦੌਰ, 25 ਨਵੰਬਰ (ਰਤਨਜੀਤ ਸਿਘ ਸ਼ੈਰੀ)-ਸਿੱਖ ਭਾਈਚਾਰੇ ਦੇ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਮਕਸਦ ਨਾਲ ਵਿਸ਼ਵ ਸਿੱਖ ਚੈਂਬਰ ਆਫ ਕਾਮਰਸ, ਮੱਧ ਪ੍ਰਦੇਸ਼ ਦਾ ਨਵਾਂ ਅਧਿਆਏ ਇੰਦੌਰ 'ਚ ਵੀ ਖੁੱਲ ਗਿਆ ਹੈ, ਜਿਸ ਨਾਲ ਦੁਨੀਆ ਭਰ ਦੇ ਸਿੱਖ ਕਾਰੋਬਾਰੀ ਆਪਸ 'ਚ ਜੁੜਨਗੇ ਤੇ ...

ਪੂਰੀ ਖ਼ਬਰ »

ਵਿਜੀਲੈਂਸ ਵਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਕਾਨੂੰਗੋ ਕਾਬੂ

ਝਬਾਲ, 25 ਨਵੰਬਰ (ਸੁਖਦੇਵ ਸਿੰਘ)-ਸਬ ਤਹਿਸੀਲ ਝਬਾਲ ਵਿਖੇ ਵਿਜੀਲੈਂਸ ਬਿਊਰੋ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਕਾਨੂੰਗੋ ਨੂੰ ਕਾਬੂ ਕੀਤਾ ਹੈ | ਮੌਕੇ 'ਤੇ ਪੁੱਜੇ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਮਨਜਿੰਦਰ ਪਾਲ ਸਿੰਘ ਤੇ ਇੰਸਪੈਕਟਰ ਸ਼ਰਨਜੀਤ ਸਿੰਘ ਨੇ ...

ਪੂਰੀ ਖ਼ਬਰ »

ਸਮਰਪਣ ਸਪੈਸ਼ਲ ਸਕੂਲ 'ਚ ਦੂਜੀ ਵਾਰ ਵਾਪਰੀ ਚੋਰੀ ਦੀ ਘਟਨਾ

ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਸ਼ਹਿਰ ਵਿਚ ਮਾਨਸਿਕ ਵਿਕਲਾਂਗ ਬੱਚਿਆਂ ਦੀ ਸੰਸਥਾ ਸਮਰਪਣ ਸਪੈਸ਼ਲ ਸਕੂਲ ਵਿਖੇ ਬੀਤੀ ਰਾਤ ਚੋਰੀ ਦੀ ਘਟਨਾ ਵਾਪਰੀ | ਇਹ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸੁਖਜੀਤ ਪਾਲ ਸਿੰਘ ਵਲੋਂ ਦਿੱਤੀ ਗਈ | ...

ਪੂਰੀ ਖ਼ਬਰ »

ਕਾਂਗਰਸੀ ਵਰਕਰ ਭਾਜਪਾ 'ਚ ਹੋਏ ਸ਼ਾਮਿਲ

ਅੰਮਿ੍ਤਸਰ, 25 ਨਵੰਬਰ (ਹਰਮਿੰਦਰ ਸਿੰਘ) - ਕੇਂਦਰ ਦੀ ਮੋਦੀ ਸਰਕਾਰ ਤੋਂ ਪ੍ਰਭਾਵਿਤ ਹੋ ਕੇ ਹਲਕਾ ਪੱਛਮੀ ਤੋਂ ਕੁਝ ਕਾਂਗਰਸੀ ਵਰਕਰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ | ਇਸ ਦੌਰਾਨ ਇਨ੍ਹਾਂ ਵਰਕਰਾਂ ਦਾ ਭਾਜਪਾ 'ਚ ਸ਼ਾਮਿਲ ਹੋਣ ਤੇ ਉਨ੍ਹਾਂ ਦਾ ਜ਼ਿਲਾਂ ਪ੍ਰਧਾਨ ਸੁਰੇਸ਼ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਥਲ ਸੈਨਾ ਲਈ ਚੱਲ ਰਹੀ ਭਰਤੀ ਰੈਲੀ 'ਚ ਭਾਗ ਲੈਣ ਲਈ ਕੀਤਾ ਉਤਸ਼ਾਹਿਤ

ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਚੇਅਰਮੇਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਤਰਨ ਤਾਰਨ ਵਲੋਂਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਭਾਰਤੀ ਥਲ ਸੈਨਾ ਵਲੋਂ ਚੱਲ ਰਹੀ ਭਰਤੀ ਰੈਲੀ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਹੋਏ ...

ਪੂਰੀ ਖ਼ਬਰ »

ਸਰਸਵਤੀ ਤੀਰਥ ਵਿਖੇ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਮਹਾਂਉਤਸਵ ਮਨਾਉਣ ਸੰਬੰਧੀ ਐੱਸ.ਡੀ.ਐੱਮ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ

ਪਿਹੋਵਾ, 25 ਨਵੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਪਿਹੋਵਾ ਸਬ-ਡਵੀਜ਼ਨ 'ਚ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਤਹਿਤ ਸਰਸਵਤੀ ਤੀਰਥ ਦੀ ਮੁੱਖ ਸਟੇਜ 'ਤੇ ਤਿੰਨ ਰੋਜ਼ਾ ਗੀਤਾ ਜੈਅੰਤੀ ਸਮਾਗਮ 2 ਤੋਂ 4 ਦਸੰਬਰ 2022 ਤੱਕ ਮਨਾਇਆ ਜਾਵੇਗਾ | ਐੱਸ.ਡੀ.ਐਮ ਸੋਨੂੰ ਰਾਮ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਸਬੰਧਿਤ ਏਰੀਏ 'ਚ ਧਾਰਾ 144 ਲਾਗੂ

ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਵੋਟਾਂ ਦੀ ਗਿਣਤੀ ਸ਼ਾਂਤੀਪੂਰਨ ਕਰਵਾਉਣ ਦੇ ਮੱਦੇਨਜ਼ਰ ਗਿਣਤੀ ਕੇਂਦਰਾਂ ਦੇ ਨੇੜੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ¢ ਗਿਣਤੀ ਦੇ ਦਿਨ ਨੇੜੇ ਦੇ ਸ਼ਰਾਬ ਠੇਕਿਆਂ 'ਤੇ ਸ਼ਰਾਬ ...

ਪੂਰੀ ਖ਼ਬਰ »

ਸੈਨਿਕ ਸਕੂਲ 'ਚ ਜਮਾਤ ਛੇਵੀਂ ਤੇ ਨੌਵੀਂ ਦੇ ਦਾਖ਼ਲੇ ਲਈ ਆਨਲਾਈਨ ਬਿਨੇ ਪੱਤਰ ਮੰਗੇ

ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸੈਨਿਕ ਸਕੂਲਾਂ 'ਚ ਵਿੱਦਿਅਕ ਸੈਸ਼ਨ 2023-24 ਦੇ ਲਈ ਛੇਵੀਂ ਤੇ ਨÏਾਵੀਂ 'ਚ ਦਾਖ਼ਲੇ ਲਈ ਬਿਨੇ ਪੱਤਰ ਮੰਗੇ ਗਏ ਹਨ¢ ਸੈਨੀਕ ਸਕੂਲ 'ਚ ਇਨ੍ਹਾਂ ਜਮਾਤਾਂ 'ਚ ਦਾਖ਼ਲਾ ਲੈਣ ਦੇ ਚਾਹਵਾਨ 30 ਨਵੰਬਰ ਤੱਕ ਆਨਲਾਈਨ ਬਿਨੇ ਪੱਤਰ ਦਾਖ਼ਲ ਕਰ ...

ਪੂਰੀ ਖ਼ਬਰ »

ਗਿੱਲ ਦੀ ਨਿਯੁਕਤੀ ਲਈ ਹਾਈਕਮਾਨ ਦਾ ਧੰਨਵਾਦ- ਸਾਂਡਪੁਰਾ

ਭਿੱਖੀਵਿੰਡ, 25 ਨਵੰਬਰ (ਬੌਬੀ)-ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਤਰਨ ਤਾਰਨ ਜ਼ਿਲ੍ਹੇ ਦਾ ਪ੍ਰਧਾਨ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਨਿਯੁਕਤ ਕਰਨ ਨਾਲ ਕਾਂਗਰਸ ਪਾਰਟੀ ਜ਼ਿਲ੍ਹੇ ਵਿਚ ਵਧੀਆ ਪ੍ਰਦਰਸ਼ਨ ਕਰੇਗੀ, ...

ਪੂਰੀ ਖ਼ਬਰ »

ਡੀ. ਟੀ. ਐੱਫ਼. ਵਲੋਂ ਬਲਾਕ ਕਮੇਟੀ ਦੀ ਚੋਣ

ਤਰਨ ਤਾਰਨ, 25 ਨਵੰਬਰ (ਪਰਮਜੀਤ ਜੋਸ਼ੀ)-ਡੀ. ਟੀ. ਐੱਫ. ਪੰਜਾਬ ਦੀ ਮੀਟਿੰਗ ਜ਼ਿਲ੍ਹਾ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਤਰਨ ਤਾਰਨ ਜ਼ਿਲ੍ਹੇ ਦੇ ਬਲਾਕ ਤਰਨ ਤਾਰਨ ਪਰਾਪਰ ਦੀ ਬਲਾਕ ਕਮੇਟੀ ਦੀ ਚੋਣ ਡੀ. ਟੀ. ਐੱਫ. ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਮੁਕਾਬਲਿਆਂ 'ਚ ਵਧੀਆ ਪ੍ਰਦਰਸ਼ਨ

ਭਿੱਖੀਵਿੰਡ, 25 ਨਵੰਬਰ (ਬੌਬੀ)-ਹਾਲ ਹੀ ਵਿਚ ਸੱਤਿਅਮ ਇੰਸਟੀਚਿਊਟ ਅੰਮਿ੍ਤਸਰ ਵਲੋਂ ਇਕ ਅੰਤਰ-ਸਕੂਲ ਮਲਟੀ-ਡਿਸਿਪਲਨਰੀ ਫੈਸਟੀਵਲ (ਟੈਕਨੋ ਫੇਅਰ ਕੰਪੀਟੀਸ਼ਨ) 2022 ਕਰਵਾਇਆ ਗਿਆ, ਜਿਸ ਵਿਚ ਗੁਰੂ ਨਾਨਕ ਦੇਵ ਡੀ. ਏ. ਵੀ. ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਨਸ਼ੇ ਦੀ ਓਵਰ ਡੋਜ਼ ਨਾਲ ਵਿਅਕਤੀ ਦੀ ਮੌਤ

ਕਾਲਾਂਵਾਲੀ/ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਦਾਦੂ ਦੇ ਵਾਸੀ ਰਿਸ਼ਪਾਲ ਸਿੰਘ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋ ਗਈ¢ ਮਿ੍ਤਕ ਦੀ ਪਤਨੀ ਸਤਵਿੰਦਰਪ੍ਰੀਤ ਕÏਰ ਉਰਫ਼ ਪ੍ਰੀਤ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਦੱਸਿਆ ਕਿ ਪਿੰਡ ਦਾਦੂ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਰੈੱਡ ਕਰਾਸ ਵਲੋਂ ਰਾਜ ਪੱਧਰੀ ਐਂਬੂਲੈਂਸ ਮੁਕਾਬਲੇ 'ਚ ਖ਼ਾਲਸਾ ਕਾਲਜ ਦੇ ਵਲੰਟੀਅਰਾਂ ਦੀ ਚੋਣ

ਯਮੁਨਾਨਗਰ, 25 ਨਵੰਬਰ (ਗੁਰਦਿਆਲ ਸਿੰਘ ਨਿਮਰ)-ਯੁਵਾ ਰੈੱਡ ਕਰਾਸ ਯੂਨਿਟ ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾਨਗਰ ਦੇ ਪੰਜ ਵਲੰਟੀਅਰਾਂ ਨੂੰ ਜ਼ਿਲ੍ਹਾ ਸੇਂਟ ਜੌਹਨ ਐਂਬੂਲੈਂਸ ਯਮੁਨਾਨਗਰ ਵਲੋਂ 27ਵੀਂ ਰਾਜ ਪੱਧਰੀ ਐਂਬੂਲੈਂਸ ਮੁਕਾਬਲੇ-2022 ਲਈ ਚੁਣਿਆ ਗਿਆ ਹੈ ਅਤੇ ਇਹ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX