ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)- ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁਕੇਰੀਆਂ ਦੇ ਪਿੰਡ ਮਾਨਾ ਵਿਖੇ ਲਖਵਿੰਦਰ ਸਿੰਘ ਲੱਖੀ ਦੇ ਘਰ ਵਿਚ ਪਹੁੰਚ ਕੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਸਰਬਜੋਤ ਸਿੰਘ ਸਾਬੀ ਵੀ ਉਨ੍ਹਾਂ ਨਾਲ ਹਾਜ਼ਰ ਸਨ | ਸ. ਮਜੀਠੀਆ ਨੇ ਸਮੂਹ ਅਕਾਲੀ ਵਰਕਰਾਂ ਦਾ ਜਿੱਥੇ ਹਾਲ-ਚਾਲ ਪੁੱਛਿਆ ਉੱਥੇ ਹੀ ਉਨ੍ਹਾਂ ਆ ਰਹੀਆਂ ਮੁਸ਼ਕਿਲਾਂ ਪ੍ਰਤੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਪੰਜਾਬ ਦੇ ਹੱਕਾਂ ਲਈ ਪਹਿਲਾਂ ਵੀ ਡਟ ਕੇ ਖੜ੍ਹੀ ਸੀ ਤੇ ਅਗਾਂਹ ਤੋਂ ਡਟ ਕੇ ਖੜ੍ਹੀ ਰਹੇਗੀ | ਉਨ੍ਹਾਂ ਕਿਹਾ ਗ਼ਲਤ ਕੰਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਾਨੂੰਨ ਸਭ ਲਈ ਬਰਾਬਰ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮੁੱਚੀ ਮਾਨਵਤਾ ਦੇ ਭਲੇ ਲਈ ਅੱਗੇ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਅੰਦਰ ਅਮਨ ਸ਼ਾਂਤੀ ਬਹਾਲ ਰਹੇ | ਸ. ਮਜੀਠੀਆ ਨੇ ਕਿਹਾ ਕੁੱਝ ਸ਼ਰਾਰਤੀ ਅਨਸਰ ਭੜਕਾਊ ਗੱਲਾਂ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਜਿਨ੍ਹਾਂ ਦੇ ਖ਼ਿਲਾਫ਼ ਅਸੀਂ ਡਟ ਕੇ ਲੜਾਈ ਲੜਾਂਗੇ | ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਗੰਨ ਕਲਚਰ ਨੂੰ ਰੋਕਣ ਲਈ ਇਕ ਝੂਠੀ ਕਾਰਵਾਈ ਕੀਤੀ ਜਾ ਰਹੀ ਹੈ | ਪਿਛਲੇ ਦਿਨੀਂ 10 ਸਾਲ ਦੇ ਬੱਚੇ ਦੇ ਹੱਥ ਵਿਚ ਫੜੀ ਖਿਡੌਣਾ ਰੂਪੀ ਗੰਨ ਨੂੰ ਲੈ ਕੇ ਮਾਮਲਾ ਦਰਜ ਕਰਨਾ ਸ਼ਰਮਨਾਕ ਗੱਲ ਹੈ | ਅਜਿਹੀਆਂ ਕਾਰਵਾਈਆਂ ਨਾਲ ਪੰਜਾਬ ਅੰਦਰ ਗੰਨ ਕਲਚਰ ਰੁਕਣ ਵਾਲਾ ਨਹੀਂ | ਉਨ੍ਹਾਂ ਕਿਹਾ ਅੱਜ ਵੀ ਗੈਂਗਸਟਰ ਜੇਲ੍ਹਾਂ ਵਿਚ ਬੈਠ ਕੇ ਬਾਹਰ ਗ਼ਲਤ ਗਤੀਵਿਧੀਆਂ ਨੂੰ ਕਰਵਾ ਰਹੇ ਹਨ ਜਿਨ੍ਹਾਂ 'ਤੇ ਨਕੇਲ ਨਹੀਂ ਪਾਈ ਗਈ | ਪੰਜਾਬ ਅੰਦਰ ਨਸ਼ੇ ਦਾ ਬੋਲਬਾਲਾ ਵੀ ਵਧਦਾ ਜਾ ਰਿਹਾ ਹੈ ਅਤੇ ਨਿਤ-ਦਿਨ ਨਸ਼ੇ ਕਾਰਨ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ | ਇਸ ਮੌਕੇ ਸ. ਬਿਕਰਮ ਸਿੰਘ ਮਜੀਠੀਆ ਦਾ ਲਖਵੀਰ ਸਿੰਘ ਲੱਖੀ ਮਾਨਾਂ ਪਰਿਵਾਰ ਅਤੇ ਅਕਾਲੀ ਵਰਕਰਾਂ ਵਲੋਂ ਸਿਰੋਪਾਉ ਭੇਟ ਕਰਕੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਲਖਵੀਰ ਸਿੰਘ ਲੱਖੀ ਮਾਨਾਂ ਜ਼ੋਨ ਪ੍ਰਧਾਨ ਨੌਸ਼ਹਿਰਾ ਪੱਤਣ, ਸ਼ਾਮ ਸਿੰਘ ਸ਼ਾਮਾ, ਬਲਵੀਰ ਸਿੰਘ ਟੀਟਾ ਸਰਪੰਚ ਨੌਸ਼ਹਿਰਾ ਪੱਤਣ, ਬਲਦੇਵ ਸਿੰਘ ਕੌਲਪੁਰ, ਜਸਵੰਤ ਸਿੰਘ ਰੰਧਾਵਾ, ਸਰਬਜੀਤ ਸਿੰਘ ਮਾਨਾਂ, ਕੁਲਦੀਪ ਸਿੰਘ ਮਾਨਾਂ, ਮਨਮੋਹਨ ਸਿੰਘ ਸ਼ਹਿਰੀ ਪ੍ਰਧਾਨ, ਕਮਲਪ੍ਰੀਤ ਸਿੰਘ ਕਾਕੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ |
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਇਕਾਈ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫ਼ਤਰ ਸਾਹਮਣੇ ਪੱਕਾ ਮੋਰਚਾ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਲਗਾਇਆ ਗਿਆ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)- ਜੇਕਰ ਦਿਲ ਵਿਚ ਕੁੱਝ ਬਣਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਉਹ ਹਰ ਮੰਜ਼ਿਲ ਨੂੰ ਪਾ ਸਕਦਾ ਹੈ, ਜਿਸ ਬਾਰੇ ਉਸ ਨੇ ਸੋਚਿਆ ਹੋਵੇ | ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਹੈ ਹੁਸ਼ਿਆਰਪੁਰ ਦੇ ਮੁਹੱਲਾ ਗੌਤਮ ਨਗਰ ਦੇ ਵਾਸੀ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ) - ਪੁਲਿਸ ਕਰਮਚਾਰੀਆਂ ਦੇ ਕੰਮ 'ਚ ਰੁਕਾਵਟ ਪਾਉਣ ਅਤੇ ਹੱਥੋਪਾਈ ਕਰਕੇ ਲੋੜੀਂਦੇ ਕਥਿਤ ਦੋਸ਼ੀ ਨੂੰ ਭਜਾਉਣ 'ਚ ਸਹਿਯੋਗ ਕਰਨ ਦੇ ਦੋਸ਼ 'ਚ ਥਾਣਾ ਚੱਬੇਵਾਲ ਪੁਲਿਸ ਨੇ 3 ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)- ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਕਰਨ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਨੇ ਕਥਿਤ ਦੋਸ਼ੀ ਟਰੈਵਲ ਏਜੰਟ ਨੂੰ ਨਾਮਜ਼ਦ ਕਰ ਲਿਆ ਹੈ | ਜਾਣਕਾਰੀ ਅਨੁਸਾਰ ਸ਼ਾਂਤੀ ਨਗਰ ਬਜਵਾੜਾ ਦੇ ਵਾਸੀ ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ...
ਸੈਲਾ ਖ਼ੁਰਦ, 26 ਨਵੰਬਰ (ਹਰਵਿੰਦਰ ਸਿੰਘ ਬੰਗਾ)-ਵਿਆਹੁਤਾ ਨੂੰ ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪੁਲਿਸ ਨੇ ਪਤੀ, ਸਹੁਰਾ ਅਤੇ ਸੱਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਗੁਰਜਿੰਦਰ ਕੌਰ ਪੁੱਤਰੀ ਪ੍ਰੇਮ ਸਿੰਘ ਵਾਸੀ ਡਾਨਸੀਵਾਲ ਨੇ ਜ਼ਿਲ੍ਹਾ ...
ਦਸੂਹਾ, 26 ਨਵੰਬਰ (ਭੁੱਲਰ)- ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ ਅਬਜ਼ਰਵਰ ਗਿਆਨ ਸਿੰਘ ਗੁਪਤਾ ਅਤੇ ਉੱਤਮ ਸਿੰਘ ਦੀ ਦੇਖ-ਰੇਖ ਹੇਠ ਹੋਈ | ਇਸ ਮੌਕੇ ਦਲਬੀਰ ਸਿੰਘ ਭੁੱਲਰ ਦੋ ਸਾਲਾਂ ਲਈ ਪ੍ਰਧਾਨ ਚੁਣੇ ਗਏ ਜਦ ਕਿ ਵਿਜੇ ਕੁਮਾਰ ਭਾਟੀਆ ਜਨਰਲ ਸਕੱਤਰ, ...
ਦਸੂਹਾ, 26 ਨਵੰਬਰ (ਭੁੱਲਰ)- ਵਿਜੇ ਮਾਲ ਦਸੂਹਾ ਅੱਜ ਕੱਲ੍ਹ ਵੈਡਿੰਗ ਮਾਲ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹੈ ਜਿੱਥੇ ਕਿ ਵਿਆਹ-ਸ਼ਾਦੀਆਂ ਦਾ ਸਾਰਾ ਸਾਮਾਨ ਮਿਲਦਾ ਹੈ | ਇਸ ਸਬੰਧੀ ਵੀ ਵਿਜੇ ਮਾਲ ਦੇ ਮੈਨੇਜਰ ਦਿਲਬਾਗ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਵੈਡਿੰਗ ਮਾਲ ਵਿਚ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਪ੍ਰਧਾਨ ਅਰੁਣ ਕੁਮਾਰ ਮਿੱਕੀ ਡੋਗਰਾ ਦੇ ਨਿਰਦੇਸ਼ਾਂ 'ਤੇ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ: ਕੁਲਦੀਪ ਨੰਦਾ, ਸ਼ਹਿਰੀ ਪ੍ਰਧਾਨ ਨਵਪ੍ਰੀਤ ਰੈਹਲ, ...
ਮਾਹਿਲਪੁਰ, 26 ਨਵੰਬਰ (ਰਜਿੰਦਰ ਸਿੰਘ)- ਮਾਹਿਲਪੁਰ ਲੰਗੇਰੀ ਰੋਡ ਮੋਬਾਈਲ ਟਾਵਰ ਨਜ਼ਦੀਕ ਝਾੜੀਆਂ 'ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਜਸਵੰਤ ਸਿੰਘ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 4 ਵਜੇ ਅਣਜਾਣ ਵਿਅਕਤੀ ਵਲੋਂ ...
ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਚੰਡੀਗੜ੍ਹ 'ਚ ਰੋਸ ਰੈਲੀ ਕਰਨ ਉਪਰੰਤ ਗਵਰਨਰ ਹਾਊਸ ਵੱਲ ਮਾਰਚ ਕਰਨ ਦੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਗੜ੍ਹਸ਼ੰਕਰ ਤੋਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਤੇ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)- ਆਮ ਆਦਮੀ ਕਲੀਨਿਕ ਬਣਾਉਣ ਦੀ ਸਰਕਾਰ ਦੀ ਤਜਵੀਜ਼ 'ਤੇ ਇਲਾਕਾ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਮੱਦੇਨਜ਼ਰ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮਹਿੰਦਰ ਸਿੰਘ ਨੇ ਚੱਕੋਵਾਲ ਅਧੀਨ ਪੈਂਦੀਆਂ 3 ਮਿੰਨੀ ...
ਗੜ੍ਹਸ਼ੰਕਰ 26 ਨਵੰਬਰ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕੰਪਨੀ ਆਪਣੇ ਇਮੀਗ੍ਰੇਸ਼ਨ ਦੇ ਸਫ਼ਰ ਦੇ 26 ਸਾਲ ਪੂਰੇ ਕਰ ਚੁੱਕੀ ਹੈ ਤੇ ਕੰਪਨੀ ਵਲੋਂ ਇਸ ...
ਭੰਗਾਲਾ, 26 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਅਧੀਨ ਆਉਂਦੀਆਂ ਸੜਕਾਂ ਦਾ ਕੰਮ ਠੇਕੇਦਾਰਾਂ ਵਲੋਂ ਪੂਰਾ ਨਾ ਕਰਨ ਸੰਬੰਧੀ ਪਿੰਡ ਮਹਿਤਾਬਪੁਰ ਤੋਂ ਰਿਸਾਲਦਾਰ ਦਰਸ਼ਨ ਸਿੰਘ ਸੈਣੀ ਅਤੇ ਲੰਬੜਦਾਰ ਸਿੰਘ ਤਰਸੇਮ ਸਿੰਘ ਦੀ ਅਗਵਾਈ ...
ਟਾਂਡਾ ਉੜਮੁੜ, 26 ਨਵੰਬਰ (ਭਗਵਾਨ ਸਿੰਘ ਸੈਣੀ)- ਇਲਾਕੇ ਦੀ ਨਾਮਵਰ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸਹਿਬਾਜ਼ਪੁਰ ਟਾਂਡਾ ਵਿਚ ਕਰਵਾਈ ਗਈ ਤਿੰਨ ਰੋਜ਼ਾ ਸੀ. ਬੀ. ਐੱਸ. ਈ. ਕਲੱਸਟਰ 18 ਦੀ ਕਬੱਡੀ ਚੈਂਪੀਅਨਸ਼ਿਪ ਸਫਲਤਾਪੂਰਵਕ ਸਮਾਪਤ ਹੋ ਗਈ | ਸੰਸਥਾ ਦੇ ਚੇਅਰਮੈਨ ...
ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)- ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਮੁਕੇਰੀਆਂ ਵਿਚ ਸਕੱਤਰ ਸੁਸ਼ੀਲ ਕੁਮਾਰ ਸ਼ੀਲਾ ਦੀ ਦੇਖ-ਰੇਖ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਸੰਗਠਨ ਮੰਤਰੀ ਰਾਮਪਾਲ ਸ਼ਰਮਾ ਤੇ ਪੰਡਿਤ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਦਫ਼ਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਪ੍ਰੀਤ ਕੋਹਲੀ ਤੇ ਸੀ.ਜੀ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਅਪਰਾਜਿਤਾ ਜੋਸ਼ੀ ਦੇ ਦਿਸ਼ਾ ਨਿਰਦੇਸ਼ਾਂ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਭਾਰਤੀ ਰੈੱਡਕਰਾਸ ਸੁਸਾਇਟੀ ਦੀ ਪੰਜਾਬ ਰਾਜ ਸ਼ਾਖਾ ਚੰਡੀਗੜ੍ਹ ਵਲੋਂ ਭਾਈ ਘਨੱਈਆ ਜੀ ਦੀ ਯਾਦ 'ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ¢ ਇਨ੍ਹਾਂ ਮੁਕਾਬਲਿਆਂ 'ਚ ਸਰਕਾਰੀ ...
ਭੰਗਾਲਾ, 26 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਕਸਬਾ ਭੰਗਾਲਾ ਵਿਖੇ ਸਥਿਤ ਫਿਊਚਰ ਟੀਚ ਇੰਸਟੀਚਿਊਟ ਨੂੰ ਜਿੱਥੇ ਪਹਿਲਾਂ ਹੀ ਅੰਤਰਰਾਸ਼ਟਰੀ ਮਿਆਰੀ ਸੰਸਥਾ (ਆਈ.ਐੱਸ. ਓ. ਸਰਟੀਫਾਈਡ) ਹੋਣ ਦਾ ਮਾਣ ਹਾਸਲ ਹੋ ਚੁੱਕਾ ਹੈ | ਉੱਥੇ ਹੀ ਇਸ ਵਾਰ ਮੁੜ ਪੰਜਾਬ ਸੂਚਨਾ ਤੇ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚੋਂ ਚੈਕਿੰਗ ਦੌਰਾਨ 5 ਮੋਬਾਈਲ ਫ਼ੋਨ, ਹੈੱਡ ਫ਼ੋਨ ਤੇ ਚਾਰਜਰ ਬਰਾਮਦ ਕੀਤੇ ਗਏ ਹਨ | ਕੇਂਦਰੀ ਜੇਲ੍ਹ ਦੇ ਸੁਪਰਡੈਂਟ ਅਨੁਰਾਗ ਕੁਮਾਰ ਆਜ਼ਾਦ ਨੇ ਦੱਸਿਆ ਕਿ ਜੇਲ੍ਹ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਿਖੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰ ਹੀਰਾ ਦੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਪ੍ਰੋਗਰਾਮ ਕਰਵਾਇਆ ਗਿਆ | ਕੈਰੀਅਰ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)- 57ਵੀਆਂ ਪੰਜਾਬ ਪੁਲਿਸ ਖੇਡਾਂ ਅਤੇ ਐਥਲੈਟਿਕ ਮੀਟ-2022 'ਚ ਸਪਨਾ ਭਾਰਦਵਾਜ ਨੇ ਤਗਮੇ ਹਾਸਲ ਕਰਕੇ ਵਿਭਾਗ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਸਪਨਾ ਭਾਰਦਵਾਜ ਦੇ ...
ਹੁਸ਼ਿਆਰਪੁਰ, 26 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਵਲੋਂ ਕਰੀਬ 500 ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਵੈਟਰ, ਜੁਰਾਬਾਂ ਅਤੇ ਬੂਟ ਵੰਡੇ ਗਏ | ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਹੋਏ ਸਮਾਰੋਹ 'ਚ ...
ਬੁੱਲ੍ਹੋਵਾਲ, 26 ਨਵੰਬਰ (ਲੁਗਾਣਾ)-ਸ੍ਰੀ ਓਮ ਦਰਬਾਰ ਨੰਦਾਚੌਰ ਵਲੋਂ ਸੰਤ ਸ਼ਰਧਾ ਰਾਮ ਦੇ 48ਵਾਂ ਸਾਲਾਨਾ ਯੱਗ ਮੌਜੂਦਾ ਗੱਦੀ ਨਸ਼ੀਨ ਬਾਪੂ ਰਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਸਮੂਹ ਸ਼ਰਧਾਲੂ ਸੰਗਤ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ...
ਮਾਹਿਲਪੁਰ, 26 ਨਵੰਬਰ (ਰਜਿੰਦਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਵਿਖੇ ਦਲਜੀਤ ਸਿੰਘ ਡੀ.ਐਮ. ਸਪੋਰਟਸ ਦੀ ਅਗਵਾਈ ਤੇ ਪਿ੍ੰ. ਧਰਮਿੰਦਰ ਸ਼ਰਮਾ ਦੀ ਦੇਖ ਰੇਖ 'ਚ ਚੱਲ ਰਹੀਆਂ 66ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਅੰਡਰ-19 ਵਰਗ ਲੜਕੀਆਂ ਦੇ ...
ਬੁੱਲ੍ਹੋਵਾਲ, 26 ਨਵੰਬਰ (ਲੁਗਾਣਾ)- ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮੰਤਵ ਨਾਲ ਪਿੰਡ ਭਾਗੋਵਾਲ ਵਿਖੇ ਸ਼ਹੀਦ ਦੀਦਾਰ ਸਿੰਘ ਯਾਦਗਾਰੀ ਹੈਲਥ ਕਲੱਬ ਦਾ ਉਦਘਾਟਨ ਕੀਤਾ ਗਿਆ | ਇਹ ਉਦਘਾਟਨ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਡਾ. ਰਵਜੋਤ ਸਿੰਘ ਦੇ ਪੀ. ਏ. ...
ਹੁਸ਼ਿਆਰਪੁਰ, 26 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਨਹਿਰੂ ਯੁਵਾ ਕੇਂਦਰ ਵਲੋਂ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਰੈਡ ਰਿਬਨ ਕਲੱਬ ਦੇ ਸਹਿਯੋਗ ਨਾਲ ਰਾਸ਼ਟਰੀ ਸੰਵਿਧਾਨ ਦਿਵਸ ਮਨਾਇਆ ਗਿਆ | ਜ਼ਿਲ੍ਹਾ ਅਟਾਰਨੀ ਦਵਿੰਦਰ ਕੁਮਾਰ ਅਤੇ ਕਾਲਜ ਦੇ ...
ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੁਆਰਾ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਧੀਨ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਮੁੱਖ ਮਹਿਮਾਨ ...
ਹੁਸ਼ਿਆਰਪੁਰ, 26 ਨਵੰਬਰ (ਨਰਿੰਦਰ ਸਿੰਘ ਬੱਡਲਾ)-ਮਾਊਾਟ ਕਾਰਮਲ ਸਕੂਲ ਮੇਹਟੀਆਣਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਨੇ ਸ਼ਿਰਕਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ...
ਪੱਸੀ ਕੰਢੀ, 26 ਨਵੰਬਰ (ਰਜਪਾਲਮਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਨਿਆਲ ਤੋਂ ਪੜ੍ਹਾਈ ਕਰਕੇ ਗਈਆਂ ਵਿਦਿਆਰਥਣਾਂ ਨੇ ਕੱਲੋਵਾਲ ਵਾਸੀ ਸਾਬਕਾ ਭੂਮੀ ਰੱਖਿਆ ਅਫ਼ਸਰ ਸ: ਸੁਖਵਿੰਦਰ ਸਿੰਘ ਵਲੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਇਨਾਮਾਂ ਵਿਚੋਂ ਚਾਰ ...
ਦਸੂਹਾ, 26 ਨਵੰਬਰ (ਭੁੱਲਰ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ-ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਕਾਰ ਸੰਪਰਦਾਇ ਭੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਨੇ ਚੱਲ ਰਹੀ ਕਾਰ ਸੇਵਾ ਦਾ ਜਾਇਜ਼ਾ ਲਿਆ | ਇਸ ਮੌਕੇ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀ.ਐਸ.ਸੀ. (ਖੇਤੀਬਾੜੀ) ਛੇਵੇਂ ਸਮੈਸਟਰ ਦੇ ਐਲਾਨੇ ਨਤੀਜੇ 'ਚ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਹਰਿਸ਼ਤਾ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੰਪਿਊਟਰ ਅਧਿਆਪਕ ਯੂਨੀਅਨ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਅਨਿਲ ਐਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ...
ਦਸੂਹਾ, 26 ਨਵੰਬਰ (ਕੌਸ਼ਲ)- ਗਜ਼ਟਿਡ ਤੇ ਨਾਨ ਗਜ਼ਟਿਡ ਐਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਦੀ ਇਕਾਈ ਦਸੂਹਾ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਤੇ ਸੂਬਾ ਪ੍ਰਧਾਨ ਸਰਦਾਰ ਕੁਲਵਿੰਦਰ ਸਿੰਘ ਬੋਦਲ ਦੇ ਦਿਸ਼ਾ ਨਿਰਦੇਸ਼ਾਂ ਤੇ ...
ਦਸੂਹਾ, 26 ਨਵੰਬਰ (ਭੁੱਲਰ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਕੈਰੀਅਰ ਗਾਈਡੈਂਸ ਤੇ ਕਾਉਂਸਲਿੰਗ ਸਬੰਧੀ ਇੱਕ ਦਿਨਾਂ ਸੈਮੀਨਾਰ ਪਿੰ੍ਰਸੀਪਲ ਅਨੀਤਾ ਪਾਲ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ...
ਅੱਡਾ ਸਰਾਂ, 26 ਨਵੰਬਰ (ਮਸੀਤੀ)-ਕੈਨੇਡਾ ਰਹਿੰਦੇ ਪ੍ਰਵਾਸੀ ਪੰਜਾਬੀ ਦਾਨੀ ਜਵਾਹਰ ਸਿੰਘ ਪੱਡਾ ਵਲੋਂ ਬੇਸਹਾਰਾ ਲੋਕਾਂ ਲਈ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਵਿਚ ਅੱਜ ਸੀਤਾ ਦੇਵੀ ਮੈਮੋਰੀਅਲ ਵੇਵਜ਼ ਹਸਪਤਾਲ ਟਾਂਡਾ ਵਲੋਂ ਇਕ ਰੋਜ਼ਾ ਮੁਫ਼ਤ ਮੈਡੀਕਲ ਜਾਂਚ ...
ਦਸੂਹਾ, 26 ਨਵੰਬਰ (ਭੁੱਲਰ)- ਏ. ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਗੰਨੇ ਦੀ ਸੀਜ਼ਨ 2022-23 ਦੀ ਪਿੜਾਈ ਮਿੱਲ ਦੇ ਗੰਨੇ ਦੀ ਪਿੜਾਈਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਭਾਈ ਭਾਈ ਇੰਦਰਜੀਤ ਸਿੰਘ ਸੁਹਾਉਣੇ ਵਾਲਿਆਂ, ਭਾਈ ...
ਦਸੂਹਾ, 26 ਨਵੰਬਰ (ਭੁੱਲਰ)- ਸਰਕਾਰੀ ਮਿਡਲ ਸਕੂਲ ਬੇਰਛਾ ਵਿਖੇ ਮਾਈਲੈਟਸ ਸਬੰਧੀ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬੱਚਿਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ਤੇ ਵੱਖ-ਵੱਖ ਕਲਾਕਿ੍ਤੀਆਂ ਪੇਸ਼ ਕੀਤੀਆਂ | ਇਸ ਮੌਕੇ ਜੋਤਿਕਾ ਰਾਣੀ ਤੇ ਮੈਡਮ ਨਿਰਮਲਜੀਤ ਕੌਰ ...
ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)- ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ 13ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ...
ਅੱਡਾ ਸਰਾਂ, 26 ਨਵੰਬਰ (ਹਰਜਿੰਦਰ ਸਿੰਘ ਮਸੀਤੀ)- ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਕੈਨੇਡਾ ਵਲੋਂ ਪਿੰਡ ਦੇਹਰੀਵਾਲ ਵਿਖੇ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਲਈ ਦਾਨੀ ਪਰਿਵਾਰ ਨੇ ਵਿੱਤੀ ਮਦਦ ਤੇ ਰਾਸ਼ਨ ਸਮੱਗਰੀ ਭੇਟ ਕੀਤੀ ਹੈ | ਗੁਰਦੀਪ ਕੌਰ ...
ਦਸੂਹਾ, 26 ਨਵੰਬਰ (ਕੌਸ਼ਲ)- ਹੋਟਲ ਕਿੰਗ ਵਿਰਾਟ ਵਿਚ ਵਿਸ਼ਾਲ ਖੋਸਲਾ ਤੇ ਸਰਗਮ ਮਿਊਜ਼ਿਕ ਅਕੈਡਮੀ ਦਸੂਹਾ ਵਲੋਂ ਬੱਚਿਆਂ ਦੇ ਛੁਪੇ ਟੈਲੇਂਟ ਨੂੰ ਪਰਮੋਟ ਕਰਨ ਲਈ ਅੱਜ ਟੈਲੇਂਟ ਸ਼ੋ 2022 ਦਾ ਪਹਿਲਾ ਰਾਊਾਡ ਕਰਵਾਇਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਵਜੋਂ ...
ਦਸੂਹਾ, 26 ਨਵੰਬਰ (ਕੌਸ਼ਲ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਬੱਚਿਆਂ ਦੇ ਸਰਵਪੱਖੀ ਵਿਕਾਸ 'ਤੇ ਵਿਸ਼ੇਸ਼ ਧਿਆਨ ਦੇ ਕੇ ਸਕੂਲ ਵਿਚ ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹਿ-ਪਾਠਕ੍ਰਮ ਗਤੀਵਿਧੀਆਂ ਵੀ ਕਰਵਾਈਆਂ ...
ਟਾਂਡਾ ਉੜਮੁੜ, 26 ਨਵੰਬਰ (ਭਗਵਾਨ ਸਿੰਘ ਸੈਣੀ)- ਸੜਕ 'ਤੇ ਚਲਦਿਆਂ ਟ੍ਰੈਫਿਕ ਨਿਯਮਾਂ ਨੂੰ ਅਣਦੇਖਾ ਕਰਨਾ ਮੌਤ ਨੂੰ ਸੱਦਾ ਦੇਣਾ ਹੁੰਦਾ ਹੈ | ਇਹ ਵਿਚਾਰ ਸਕੂਲ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਨੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ 'ਚ ਵਿਸ਼ਵ ਆਵਾਜਾਈ ...
ਹੁਸ਼ਿਆਰਪੁਰ, 26 ਨਵੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਪਰਿਵਾਰ ਭਲਾਈ ਪ੍ਰੋਗਰਾਮ ਤਹਿਤ ਪਰਿਵਾਰ ਨਿਯੋਜਨ 'ਚ ਮਰਦਾਂ ਦੀ ਭਾਗੀਦਾਰੀ ਵਧਾਉਣ ਲਈ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮੋਹਿੰਦਰ ਸਿੰਘ ਦੀ ਅਗਵਾਈ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਨਈ ਸੋਚ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਸੰਸਥਾਪਕ ਅਸ਼ਵਨੀ ਗੈਂਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਾਬਕਾ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ 'ਚ ਕੈਟਲ ਪਾਊਾਡ ...
ਟਾਂਡਾ ਉੜਮੁੜ, 26 ਨਵੰਬਰ (ਭਗਵਾਨ ਸਿੰਘ ਸੈਣੀ)-ਬਲਾਕ ਟਾਂਡਾ ਅਧੀਨ ਪੈਂਦੀ ਦਾਰਾਪੁਰ ਬਾਈਪਾਸ ਤੋਂ ਗੜ੍ਹਦੀਵਾਲਾ ਦੀ ਲਿੰਕ ਸੜਕ ਤੋਂ ਪਿੰਡਾਂ ਦੇ ਲੋਕ ਆਪਣੇ ਕਾਰ-ਵਿਹਾਰ ਲਈ ਟਾਂਡਾ ਸ਼ਹਿਰ ਆਉਂਦੇ ਹਨ | ਇਹ ਸੜਕ ਪ੍ਰਧਾਨ ਮੰਤਰੀ ਗਰਾਮ ਪ੍ਰਧਾਨ ਮੰਤਰੀ ਗਰਾਮ ਸੜਕ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)- ਖ਼ਾਲਸਾ ਕਾਲਜ ਗੜ੍ਹਦੀਵਾਲਾ ਦੀ ਬੀ.ਐੱਸ.ਸੀ. ਸਮੈਸਟਰ ਛੇਵਾਂ ਦੀ ਵਿਦਿਆਰਥਣ ਨੈਨੀ ਨੇ 90.56 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ 7ਵਾਂ ਤੇ ਕਾਲਜ ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਤੇ ਮਾਪਿਆਂ ਦਾ ਨਾਮ ...
ਚੌਲਾਂਗ, 26 ਨਵੰਬਰ (ਪ.ਪ.)- ਪਿੰਡ ਜੌੜਾ-ਬਘਿਆੜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ | ਇਸ ਸਬੰਧੀ ਸਕੂਲ ਪਿ੍ੰਸੀਪਲ ਇੰਦਰਜੀਤ ਸਿੰਘ ਨੇ ਦੱਸਿਆ ਸਕੂਲ ਵਿਦਿਆਰਥੀ ਤੇ ਸਟਾਫ਼ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਸਾਰੇ ਸਕੂਲ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX