ਘੁਮਾਣ, 26 ਨਵੰਬਰ (ਬੰਮਰਾ, ਬਾਵਾ)- ਸ਼ੋ੍ਰਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਗਤ ਨਾਮਦੇਵ ਜੀ ਦੇ ਜਨਮ ਅਸਥਾਨ ਪੰਡਰਪੁਰ ਮਹਾਂਰਾਸ਼ਟਰ ਤੋਂ ਭਾਗਵਤ ਧਰਮ ਪ੍ਰਚਾਰਕ ਸਮਿਤੀ, ਪਾਲਕੀ ਸੋਹਲਾ ਐਸੋਸੀਏਸ਼ਨ ਅਤੇ ਨਾਮਦੇਵ ਸਮੋਜੋਨਾਤੀ ਪ੍ਰੀਸ ਦੇ ਯਤਨਾਂ ਸਦਕਾ 4 ਨਵੰਬਰ ਤੋਂ 150 ਦੇ ਕਰੀਬ ਸਾਈਕਲਾਂ ਰਾਹੀਂ ਯਾਤਰੂ 2200 ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਅੱਜ ਘੁਮਾਣ ਦੀ ਧਰਤੀ 'ਤੇ ਪੁੱਜੇ | ਇਸ ਯਾਤਰਾ ਦੀ ਅਗਵਾਈ ਸ਼ੋ੍ਰਮਣੀ ਭਗਤ ਨਾਮਦੇਵ ਜੀ ਦੀ 17ਵੀਂ ਵੰਸ਼ ਵਿਚੋਂ ਗਿਆਨੇਸ਼ਵਰ ਨਾਮਦਾਸ, ਭਾਗਵਤ ਧਰਮ ਪ੍ਰਚਾਰਕ ਸਮਿ੍ਤੀ ਦੇ ਪ੍ਰਧਾਨ ਸੂਰਿਆ ਕਾਂਤਾ ਭਸ਼ੇ, ਸ਼ੰਕਰ ਤੇਮਗਾਰਾ ਉਪ ਪ੍ਰਧਾਨ, ਸਕੱਤਰ ਐਡਵੋਕੇਟ ਲਗਜਰੀ ਕਾਤੇ ਅਤੇ ਸੰਜੇ ਨਵਾਸਕਰ ਜਨਰਲ ਸਕੱਤਰ ਵਲੋਂ ਕੀਤੀ ਗਈ | ਯਾਤਰਾ ਦਾ ਘੁਮਾਣ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਘੁਮਾਣ ਪੱੁਜਣ 'ਤੇ ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਬੰਧਕਾਂ ਤੇ ਬਾਬਾ ਨਾਮਦੇਵ ਸੇਵਾ ਸੁਸਾਇਟੀ ਵਲੋਂ ਬੈਂਡ ਪਾਰਟੀਆਂ ਤੇ ਵੱਖ-ਵੱਖ ਸਕੂਲੀ ਬੱਚਿਆਂ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਸਾਈਕਲ ਯਾਤਰੂਆਂ ਦਾ ਸਵਾਗਤ ਕੀਤਾ ਗਿਆ | ਪੂਰੇ ਘੁਮਾਣ ਦੇ ਬਾਜ਼ਾਰ ਵਾਸੀਆਂ ਤੇ ਦੁਕਾਨਦਾਰਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਯਾਤਰੂਆਂ ਲਈ ਵੰਨ-ਸੁਵੰਨੇ ਪਦਾਰਥਾਂ ਦੇ ਲੰਗਰ ਲਗਾਏ | ਇਸ ਮੌਕੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ਗੋਲਡੀ ਵਲੋਂ ਯਾਤਰੂਆਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਬਾਵਾ, ਸਕੱਤਰ ਸੁਖਜਿੰਦਰ ਸਿੰਘ ਲਾਲੀ, ਮੀਤ ਸਕੱਤਰ ਮਨਜਿੰਦਰ ਸਿੰਘ ਬਿੱਟੂ ਤੇ ਸਰਪੰਚ ਨਰਿੰਦਰ ਸਿੰਘ ਨਿੰਦੀ ਘੁਮਾਣ ਵਲੋਂ ਪਹੁੰਚੇ ਯਾਤਰੂਆਂ ਨੂੰ ਜੀ ਆਇਆਂ ਕਿਹਾ ਗਿਆ | ਇਸ ਮੌਕੇ ਸਰਬਜੀਤ ਸਿੰਘ ਬਾਵਾ, ਸੰਤੋਖ ਸਿੰਘ ਸ਼ਾਹ, ਤਰਲੋਕ ਸਿੰਘ ਘਾਮੀ, ਸੁਖਬੀਰ ਸਿੰਘ ਟਿੰਮੀ, ਮਦਨ ਲਾਲ ਬਾਵਾ, ਮਨਜੀਤ ਸਿੰਘ ਖਜ਼ਾਨਚੀ, ਐਸ.ਐਚ.ਓ. ਬਲਕਾਰ ਸਿੰਘ ਘੁਮਾਣ, ਪ੍ਰਧਾਨ ਪ੍ਰਲੋਕ ਸਿੰਘ, ਲੈਕਚਰਾਰ ਗੁਰਨਾਮ ਸਿੰਘ ਮੰਡ, ਪੀ.ਏ. ਸੁਖਦੇਵ ਸਿੰਘ ਰੋਮੀ, ਡਾ. ਨਰਿੰਦਰ ਸਿੰਘ ਬੱਬੂ, ਹਰਪਾਲ ਸਿੰਘ ਕਾਲੋਨਾਈਜ਼ਰ, ਸਰਪੰਚ ਪਲਵਿੰਦਰ ਸਿੰਘ ਚੀਮਾ, ਜੋਨੀ ਘੁਮਾਣ, ਰਣਧੀਰ ਸਿੰਘ ਪੰਨੂੰ, ਬਾਬਾ ਮਲਕੀਤ ਸਿੰਘ ਸ਼ਹਿਰੀ ਪ੍ਰਧਾਨ, ਦਲਬੀਰ ਸਿੰਘ ਬੰਮਰਾਹ, ਅਮਰਜੀਤ ਸਿੰਘ ਪੁਰਬਾ, ਸੁਖਦੇਵ ਸਿੰਘ ਸ਼ਕਤੀ, ਰਣਜੀਤ ਸਿੰਘ ਬਾਵਾ, ਅਸ਼ਵਨੀ ਕੁਮਾਰ ਪਿੰਟਾ ਆਦਿ ਹਾਜ਼ਰ ਸਨ |
ਬਟਾਲਾ, 26 ਨਵੰਬਰ (ਕਾਹਲੋਂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਗੁਰੂ ਘਰਾਂ ਦੇ ਪ੍ਰਬੰਧ, ਧਰਮ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ ਹੈ ਉੱਥੇ ਸਿੱਖਿਆ ਤੇ ਸਿਹਤ ਖੇਤਰ ਵਿਚ ਵੀ ਵਡਮੁੱਲਾ ਯੋਗਦਾਨ ਪਾ ਕੇ ਬੁਲੰਦੀਆਂ ਨੂੰ ਛੋਹ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ...
ਘੱਲੂਘਾਰਾ ਸਾਹਿਬ, 26 ਨਵੰਬਰ (ਮਿਨਹਾਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਹਲਕਾ ਕਾਦੀਆਂ ਦੇ ਪਿੰਡ ਭੈਣੀ ਪਸਵਾਲ ਇਕ ਸਮਾਗਮ ਵਿਚ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਪਸਵਾਲ ਦੀ ਅਗਵਾਈ ...
ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)- ਵਿਦੇਸ਼ਾਂ ਵਿਚੋਂ ਆਉਣ ਵਾਲੇ ਫ਼ੋਨਾਂ 'ਤੇ ਖ਼ੁਦ ਨੰੂ ਰਿਸ਼ਤੇਦਾਰ ਦੱਸਣ ਵਾਲੇ ਬੀਤੇ ਕੁਝ ਸਮੇਂ ਦੌਰਾਨ ਭੋਲੇ ਭਾਲੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕੇ ਹਨ ਜਿਸ ਦੀਆਂ ਖ਼ਬਰਾਂ ਆਏ ਦਿਨ ਅਖ਼ਬਾਰਾਂ, ...
ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)- ਅੱਜ ਗੁਰਦਾਸਪੁਰ ਦੇ ਸਿਵਲ ਹਸਪਤਾਲ ਤੋਂ ਭੇਦਭਰੀ ਹਾਲਤ ਵਿਚ ਇਕ ਵਿਆਹੁਤਾ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਉਕਤ ਵਿਆਹੁਤਾ ਜਿਸ ਦਾ ਨਾਮ ਸਿਰਜਣਾ ਸੀ, ਦਾ ਵਿਆਹ ਸਾਲ 2018 ਵਿਚ ਕੁਲਵਿੰਦਰ ਸਿੰਘ ...
ਦਸੂਹਾ, 26 ਨਵੰਬਰ (ਭੁੱਲਰ)- ਵਿਜੇ ਮਾਲ ਦਸੂਹਾ ਅੱਜ ਕੱਲ੍ਹ ਵੈਡਿੰਗ ਮਾਲ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹੈ ਜਿੱਥੇ ਕਿ ਵਿਆਹ-ਸ਼ਾਦੀਆਂ ਦਾ ਸਾਰਾ ਸਾਮਾਨ ਮਿਲਦਾ ਹੈ | ਇਸ ਸਬੰਧੀ ਵੀ ਵਿਜੇ ਮਾਲ ਦੇ ਮੈਨੇਜਰ ਦਿਲਬਾਗ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਵੈਡਿੰਗ ਮਾਲ ਵਿਚ ...
ਬਟਾਲਾ, 26 ਨਵੰਬਰ (ਕਾਹਲੋਂ)-ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਟਾਲਾ ਵਿਖੇ ਪਿ੍ੰਸੀਪਲ ਅਨਿਲ ਸ਼ਰਮਾ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਵਿਧਾਇਕ ਬਟਾਲਾ ਸ: ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਭਰਾ ਅੰਮਿ੍ਤਪਾਲ ...
ਅੱਚਲ ਸਾਹਿਬ, 26 ਨਵੰਬਰ (ਗੁਰਚਰਨ ਸਿੰਘ)- ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪੁਲਿਸ ਥਾਣਾ ਰੰਗੜ ਨੰਗਲ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਤੇ ਕੈਪਸੁਲਾਂ ਸਮੇਤ ਇਕ ਨੌਜਵਾਨ ਨੂੰ ਗਿ੍ਫਤਾਰ ਕੀਤਾ ਗਿਆ ਹੈ | ਥਾਣਾ ਰੰਗੜ ਨੰਗਲ ਦੇ ਐੱਸ.ਐੱਚ.ਓ. ਗੁਰਵਿੰਦਰ ...
ਸ੍ਰੀ ਹਰਿਗੋਬਿੰਦਪੁਰ, 26 ਨਵੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਚੀਮਾ ਖੁੱਡੀ ਦੇ ਵਸਨੀਕ ਦੋ ਵਿਅਕਤੀਆਂ 'ਤੇ ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕੀਤਾ ਹੈ | ਇਸ ਮੁੱਤਲਕ ਥਾਣਾ ਸ੍ਰੀ ਹਰਿਗੋਬਿੰਦਪੁਰ ਪੁਲਿਸ ਨੂੰ ਆਪਣੇ ਬਿਆਨ ਦਰਜ ...
ਬਟਾਲਾ, 26 ਨਵੰਬਰ (ਕਾਹਲੋਂ)- ਗੁਰੂ ਨਾਨਕ ਦੇਵ ਯੂਨੀਵਰਸਿਨਟੀ ਅੰਮਿ੍ਤਸਰ ਵਲੋਂ ਬੀਤੇ ਦਿਨੀਂ ਸ਼ੈਸ਼ਨ 2021-23 ਸਮੈਸਟਰ ਦੂਜਾ ਦੇ ਨਤੀਜੇ ਐਲਾਨੇ ਗਏ, ਜਿਨ੍ਹਾਂ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੇ ਵਿਦਿਆਰਥੀਆਂ ਦੀਆਂ ਹਮੇਸ਼ਾ ਦੀ ਤਰ੍ਹਾਂ ...
ਬਟਾਲਾ, 26 ਨਵੰਬਰ (ਕਾਹਲੋਂ)- ਸੀ.ਬੀ.ਐਸ.ਈ. ਦਿੱਲੀ ਬੋਰਡ ਵਲੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਪਬਲਿਕ ਸਕੂਲ ਪਿੰਡ ਕਾਲਾ ਬਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਭਾਈ ਹਰਪ੍ਰੀਤ ਸਿੰਘ ਗੁਰਦਾਸਪੁਰ ਅਤੇ ...
ਬਟਾਲਾ, 26 ਨਵੰਬਰ (ਕਾਹਲੋਂ)- ਬਾਬਾ ਮੇਹਰ ਸਿੰਘ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਕਲਾਨੌਰ ਦਾ ਬੀ.ਐੱਡ. ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਸੰਸਥਾ ਚੇਅਰਮੈਨ ਇੰਜ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ...
ਬਟਾਲਾ, 26 ਨਵੰਬਰ (ਕਾਹਲੋਂ)- ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪਿ੍ੰ. ਡਾ. ਅਸ਼ਵਨੀ ਕਾਂਸਰਾ ਦੀ ਅਗਵਾਈ ਅਤੇ ਰੈੱਡ ਰਿਬਨ ਕਲੱਬ ਦੇ ਕਨਵੀਨਰ ਡਾ. ਅਮਿਤਾ ਦੇ ਸਹਿਯੋਗ ਨਾਲ ਕਾਲਜ ਵਿਖੇ ਸੰਵਿਧਾਨਕ ਦਿਹਾੜੇ ਵਜੋਂ ਮਨਾਇਆ ਗਿਆ | ...
ਧਿਆਨਪੁਰ, 26 ਨਵੰਬਰ (ਕੁਲਦੀਪ ਸਿੰਘ)- ਪਿੰਡ ਰਉਵਾਲ ਵਿਖੇ ਸ: ਗੁਰਦੀਪ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਮਨਰੇਗਾ ਸਕੀਮ ਤਹਿਤ ਹੋ ਰਿਹਾ ਵਿਕਾਸ | ਇਸ ਸਬੰਧੀ ਇਲਾਕੇ ਦੇ ਆਪ ਆਗੂ ਸ਼ੁਭਮ ਭਾਰਦਵਾਜ, ਮਲਕੀਤ ਸਿੰਘ, ਅਵਤਾਰ ਸਿੰਘ ਅਤੇ ਸਤਪਾਲ ਫ਼ੌਜੀ ਨੇ ਕਿਹਾ ਕਿ ਮਨਰੇਗਾ ...
ਦੀਨਾਨਗਰ, 26 ਨਵੰਬਰ (ਸ਼ਰਮਾ/ਸੰਧੂ/ਸੋਢੀ)- ਗੋਬਿੰਦ ਪਬਲਿਕ ਸਕੂਲ ਦੀਨਾਨਗਰ ਵਿਖੇ ਅੱਜ ਸਕੂਲ ਦੀ ਪਿ੍ੰਸੀਪਲ ਸੋਨਿਕਾ ਸ਼ਰਮਾ ਤੇ ਸਕੂਲ ਦੀ ਮੈਨੇਜਰ ਪਰਮਿੰਦਰ ਕੌਰ ਸੰਧੂ (ਸੋਨੀ) ਦੀ ਪ੍ਰਧਾਨਗੀ ਵਿਚ ਸਾਲ 2018-19 ਤੇ 2019-20 ਦਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ...
ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)- ਸ਼ਹਿਰ ਵਾਸੀਆਂ ਦੀ ਸੁਰੱਖਿਆ ਨੰੂ ਯਕੀਨੀ ਬਣਾਉਣ ਲਈ ਥਾਣਾ ਸਿਟੀ ਪੁਲਿਸ ਗੁਰਦਾਸਪੁਰ ਵਲੋਂ ਦੇਰ ਸ਼ਾਮ ਤੱਕ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਮਾਰਚ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ | ਪੁਲਿਸ ਵਲੋਂ ਸ਼ਹਿਰ ਦੇ ...
ਬਟਾਲਾ, 26 ਨਵੰਬਰ (ਕਾਹਲੋਂ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਵਿਦਿਆਰਥੀਆਂ ਵਿਚ ਕੌਮੀ ਫਿਰਕੂ ਸਦਭਾਵਨਾ ਸੰਗਠਨ ਨਵੀਂ ਦਿੱਲੀ ਦੇ ਪ੍ਰੋਗਰਾਮ ਤਹਿਤ ਝੰਡਾ ਦਿਵਸ ਭਾਈ ਘਨੱਈਆ ਸਮਾਜ ਸੇਵਾ ਕਲੱਬ ਵਲੋਂ ਮਨਾਇਆ ਗਿਆ | ਇਸ ਮੌਕੇ ਸੀਨੀਅਰ ਅਧਿਆਪਕਾ ...
ਬਟਾਲਾ, 26 ਨਵੰਬਰ (ਕਾਹਲੋਂ)- ਬਟਾਲਾ ਦੇ ਡੀ.ਆਰ. ਹੈਰੀਟੇਜ ਪਬਲਿਕ ਸਕੂਲ ਬਟਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ ਵਿਚ ਸਕੂਲ ਦੀ ਪਿ੍ੰਸੀਪਲ ਹਰਪ੍ਰੀਤ ਕੌਰ, ਸਮੂਹ ਅਧਿਆਪਕ ਤੇ ਵਿਦਿਆਰਥੀ ਸ਼ਾਮਿਲ ਹੋਏ | ਸਕੂਲ ਦੇ ...
ਕੋਟਲੀ ਸੂਰਤ ਮੱਲ੍ਹੀ, 26 ਨਵੰਬਰ (ਕੁਲਦੀਪ ਸਿੰਘ ਨਾਗਰਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਮਹੀਨਿਆਂ ਦੇ ਅੰਦਰ ਹੀ ਸੂਬੇ ਦੇ ਲੋਕਾਂ ਨੂੰ ਅਥਾਹ ਸਹੂਲਤਾਂ ਮੁਹੱਈਆ ਕਰਵਾ ਕੇ ਲੋਕਾਂ ਦਾ ਦਿੱਲ ਜਿੱਤਿਆ ਹੈ | ...
ਸ੍ਰੀ ਹਰਗੋਬਿੰਦਪੁਰ, 26 ਨਵੰਬਰ (ਕੰਵਲਜੀਤ ਸਿੰਘ ਚੀਮਾ)- ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸੰਵਿਧਾਨ ਦਿਵਸ ਮਨਾਇਆ | ਇਸ ਦੌਰਾਨ ਸਵੇਰ ਦੀ ਸਭਾ ਦੌਰਾਨ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜਿ੍ਹਆ ਗਿਆ | ਵਿਦਿਆਰਥੀਆਂ ਨੂੰ ...
ਬਟਾਲਾ, 26 ਨਵੰਬਰ (ਹਰਦੇਵ ਸਿੰਘ ਸੰਧੂ)- ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਟਾਲਾ 'ਚ ਗੁਰਦੁਆਰਾ ਗੁਰੂ ਤੇਗ ਬਹਾਦਰ ਗੁਰੂ ਨਾਨਕ ਨਗਰ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ...
ਪੁਰਾਣਾ ਸ਼ਾਲਾ, 26 ਨਵੰਬਰ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਕਰਾਲ 'ਚ ਦਿਨ ਦਿਹਾੜੇ ਚੋਰਾਂ ਵਲੋਂ ਘਰ ਅੰਦਰ ਦਾਖ਼ਲ ਹੋ ਕੇ ਅਲਮਾਰੀ ਤੋੜ ਕੇ ਹਜ਼ਾਰਾਂ ਰੁਪਏ ਚੋਰੀ ਕਰ ਲਏ ਜਾਣ ਸਬੰਧੀ ਖ਼ਬਰ ਹੈ | ਇਸ ਸਬੰਧੀ ਪੀੜਤ ਦੁਕਾਨਦਾਰ ...
ਪੰਜਗਰਾਈਆਂ, 26 ਨਵੰਬਰ (ਬਲਵਿੰਦਰ ਸਿੰਘ)- ਬਟਾਲਾ ਨਜ਼ਦੀਕ ਪਿੰਡ ਪੰਜਗਰਾਈਆਂ ਵਿਖੇ ਗੁਰੂ ਹਰਿ ਰਾਏ ਇੰਟੈਲੀਜੈਂਟ ਟ੍ਰੈਯਰ ਸਕੂਲ 'ਚ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ | ਸਕੂਲ ਪ੍ਰਬੰਧਕਾਂ ਵਲੋਂ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ...
ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)- ਆਪਣੀਆਂ ਮੰਗਾਂ ਨੰੂ ਲੈ ਕੇ ਕਿਸਾਨਾਂ ਵਲੋਂ ਗੁਰਦਾਸਪੁਰ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਡੀ.ਸੀ. ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਕਿਸਾਨ ਆਗੂਆਂ ਨੇ ਦੱਸਿਆ ਕਿ ਕਾਲੇ ਕਾਨੰੂਨ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ...
ਗੁਰਦਾਸਪੁਰ, 26 ਨਵੰਬਰ (ਆਰਿਫ਼)- ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਦੌਰਾਨ ਵਿਧਾਇਕ ਪਾਹੜਾ ਨੇ ਕਾਂਗਰਸੀ ਵਰਕਰਾਂ ਨੂੰ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦੀ ਸਹੁੰ ...
ਪੁਰਾਣਾ ਸ਼ਾਲਾ, 26 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਮੁੱਖ ਸੜਕ 'ਤੇ ਪੈਂਦੇ ਕਸਬਾ ਪੁਰਾਣਾ ਸ਼ਾਲਾ ਵਿਖੇ ਘਰਾਂ ਅਤੇ ਦੁਕਾਨਾਂ ਅੱਗੇ ਜੰਗਲਾਤ ਵਿਭਾਗ ਦੇ ਵੱਡੇ-ਵੱਡੇ ਰੁੱਖ ਹੋਣ ਕਰਕੇ ਹਨੇਰੀ ਤੇ ਤੂਫ਼ਾਨ ਵਿਚ ਜਾਨੀ ਮਾਲੀ ਨੁਕਸਾਨ ਹੋਣ ਦਾ ਹਰ ਵੇਲੇ ...
ਦੀਨਾਨਗਰ, 26 ਨਵੰਬਰ (ਸੋਢੀ/ਸੰਧੂ/ਸ਼ਰਮਾ)- ਸਰਪੰਚ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ ਦੀ ਗੁਰਦਾਸਪੁਰ ਵਿਖੇ ਹੋਈ ਮੀਟਿੰਗ ਵਿਚ ਦੀਨਾਨਗਰ ਖੇਤਰ ਦੇ ਨੌਜਵਾਨ ਸਰਪੰਚ ਰਜਿੰਦਰ ਸਿੰਘ ਕਾਹਲੋਂ ਨੂੰ ਦੀਨਾਨਗਰ ਬਲਾਕ ਅਤੇ ...
ਗੁਰਦਾਸਪੁਰ, 26 ਨਵੰਬਰ (ਪੰਕਜ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ.ਐਡ. ਦੂਜੇ ਸਮੈਸਟਰ ਦੇ ਐਲਾਨੇ ਗਏ ਨਤੀਜਿਆਂ ਵਿਚੋਂ ਗੋਲਡਨ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਕਾਲਜ ਦੀ ...
ਬਟਾਲਾ, 26 ਨਵੰਬਰ (ਕਾਹਲੋਂ)- ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਸਾਲਾਨਾ 2 ਰੋਜ਼ਾ ਖੇਡਾਂ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ | ਸਭ ਤੋਂ ਪਹਿਲਾਂ ਸਕੂਲ ਦੇ ਪਿ੍ੰਸੀਪਲ ਮਨਦੀਪ ਕੌਰ ਨੇ ਝੰਡਾ ਲਹਿਰਾ ਕੇ ਖੇਡਾਂ ਦੀ ਸ਼ੁਰੂਆਤ ...
ਗੁਰਦਾਸਪੁਰ, 26 ਨਵੰਬਰ (ਆਰਿਫ਼)- ਅੱਜ ਮਾਤਾ ਗੁੱਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਤਿੰਨ ਦਿਨ ਪਹਿਲਾਂ ਸ਼ੁਰੂ ਕੀਤੀਆਂ ਸਾਲਾਨਾ ਖੇਡਾਂ ਅੱਜ ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾ ਕੇ ਧੂਮਧਾਮ ਨਾਲ ਸਮਾਪਤ ਕੀਤੀਆਂ ਗਈਆਂ | ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ...
ਗੁਰਦਾਸਪੁਰ, 26 ਨਵੰਬਰ (ਆਰਿਫ਼)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਅੱਜ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਮਨਾਉਂਦਿਆਂ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦਾ ਪ੍ਰਣ ਲਿਆ ਗਿਆ | ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ...
ਗੁਰਦਾਸਪੁਰ, 26 ਨਵੰਬਰ (ਆਰਿਫ਼)- ਸਥਾਨਕ ਸ਼ਹਿਰ ਦੇ ਅੰਦੂਰਨੀ ਬਾਜ਼ਾਰ ਵਿਚ ਜੋਗਿੰਦਰ ਫਾਰਮੇਸੀ ਦੇ ਸਾਹਮਣੇ 7 ਤੋਂ 8 ਅਜਿਹੇ ਅੜੀਅਲ ਦੁਕਾਨਦਾਰ ਹਨ, ਜਿਨ੍ਹਾਂ ਨੇ ਇਕ ਦੂਜੇ ਦੀ ਜਿੱਦਬਾਜ਼ੀ ਵਿਚ ਦੁਕਾਨ ਤੋਂ ਬਾਹਰ ਸਰਕਾਰੀ ਸੜਕ 'ਤੇ 6-6 ਫੁੱਟ ਕਬਜ਼ਾ ਕਰਕੇ ਸਾਮਾਨ ...
ਕਾਦੀਆਂ, 26 ਨਵੰਬਰ (ਕੁਲਵਿੰਦਰ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਅੰਤਰ-ਕਾਲਜ ਵਾਲੀਬਾਲ ਟੀਮ ਵਲੋਂ ਫਾਈਨਲ 'ਚ ਪਹੁੰਚ ਕੇ ਓਵਰਆਲ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ | ਬੀਤੇ ਦਿਨ ਵੱਖ-ਵੱਖ ਕਾਲਜਾਂ ਦੀਆਂ ਟੀਮਾਂ 'ਚ ਨਾਕ ਆਊਟ ਕਰਵਾਏ ਗਏ ਸਨ, ਜਿਸ ਵਿਚ ...
ਪੁਰਾਣਾ ਸ਼ਾਲਾ, 26 ਨਵੰਬਰ (ਅਸ਼ੋਕ ਸ਼ਰਮਾ)- ਨਵਾਂ ਸ਼ਾਲਾ ਤੋਂ ਨੌਸ਼ਹਿਰਾ ਬਹਾਦਰ ਨੰੂ ਜਾਣ ਵਾਲੀ ਸੰਪਰਕ ਸੜਕ 'ਤੇ ਹਰ ਸਮੇਂ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਦਰਜਨਾਂ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ ਤੇ ਸਬੰਧਿਤ ਵਿਭਾਗ ਨੰੂ ਸ਼ਿਕਾਇਤਾਂ ਕਰਨ ਅਤੇ ਗ੍ਰਾਮ ਪੰਚਾਇਤ ...
ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)- ਛੱਪੜ ਦੀ ਜਗ੍ਹਾ ਵਿਚ ਬਣਾਏ ਗਏ ਪਿੰਡ ਬੱਬੇਹਾਲੀ ਦੇ ਆਂਗਣਵਾੜੀ ਸੈਂਟਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਸੈਂਟਰ 'ਚ ਕਰੀਬ 30 ਛੋਟੇ-ਛੋਟੇ ਬੱਚੇ ਪੜ੍ਹਨ ਲਈ ਆਉਂਦੇ ਹਨ | ਸੈਂਟਰ ਦੇ ਪਿਛਲੇ ਪਾਸੇ ਗੰਦਗੀ, ਬੂਟੀ ਆਦਿ ਨਾਲ ...
ਧਾਰੀਵਾਲ , 26 ਨਵੰਬਰ (ਸਵਰਨ ਸਿੰਘ)- ਟਰੈਵਲ ਏਜੰਟਾਂ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਲੋਕਾਂ ਨਾਲ ਕੀਤੀ ਕਾ ਰਹੀ ਅਰਬਾਂ ਰੁਪਏ ਦੀ ਠੱਗੀ ਦੇ ਮਾਮਲਿਆਂ ਨੂੰ ਠੱਲ ਪਾਉਣ, ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਹੋਈਆਂ ਪੀੜਤਾਂ ਦੀ ਸੁਣਵਾਈ ਕਰਵਾਉਣ ਅਤੇ ਉਨ੍ਹਾਂ ਨੂੰ ...
ਧਿਆਨਪੁਰ, 26 ਨਵੰਬਰ (ਕੁਲਦੀਪ ਸਿੰਘ)- ਪਿੰਡ ਬਸੰਤਕੋਟ 'ਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਸੰਤਕੋਟ 'ਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਸੰਤਕੋਟ ਵਿਚ ਨੌਜਵਾਨ ਵਰਗ ਨੂੰ ਸੇਧ ਦੇਣ ਲਈ ਸਮੁੱਚੇ ਪਿੰਡ ਦੇ ਨੌਜਵਾਨਾਂ, ਫ਼ੌਜੀ ਤੇ ਐੱਨ.ਆਰ.ਆਈ. ਵੀਰਾਂ ਅਤੇ ਸਮੁੱਚੇ ...
ਗੁਰਦਾਸਪੁਰ, 26 ਨਵੰਬਰ (ਆਰਿਫ਼)- ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਪਿਛਲੇ ਸਲਾਨਾ ਖੇਡਾਂ, ਸੱਭਿਆਚਾਰਕ ਪ੍ਰੋਗਰਾਮ ਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ 'ਚ ਡੀ. ਐਸ. ਪੀ ਸੁਖਪਾਲ ਸਿੰਘ ਮੁੱਖ ਮਹਿਮਾਨ ਵਜੋਂ ਤੇ ਹਰਮਨਜੀਤ ਸਿੰਘ ਸੰਧੂ ਚੇਅਰਮੈਨ ਰੋਜ਼ ਡੇਲ ...
ਗੁਰਦਾਸਪੁਰ, 26 ਨਵੰਬਰ (ਪੰਕਜ ਸ਼ਰਮਾ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਤੇ ਰਾਹਗੀਰਾਂ ਦੀ ਮੁਸ਼ਕਿਲ ਨੰੂ ਮੱਦੇਨਜ਼ਰ ਰੱਖਦੇ ਹੋਏ ਗੁਰਦਾਸਪੁਰ-ਪਠਾਨਕੋਟ ਮੁੱਖ ਸੜਕ 'ਤੇ ਰੇਲਵੇ ਫਾਟਕ ਤੋਂ ਬੇਅੰਤ ਕਾਲਜ ਤੱਕ ਲਗਾਈਆਂ ਲਾਈਟਾਂ ਬੰਦ ਰਹਿਣ ਕਾਰਨ ...
ਦੀਨਾਨਗਰ, 26 ਨਵੰਬਰ (ਸੋਢੀ/ਸੰਧੂ/ਸ਼ਰਮਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵਲੋਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਸਾਬਕਾ ਮੁਖੀ ਲੈਫ਼ਟੀਨੈਂਟ ਜਨਰਲ ਆਸਿਮ ਮੁਨੀਰ ਨੂੰ ਦੇਸ਼ ਦਾ ਨਵਾਂ ਫ਼ੌਜ ਮੁਖੀ ਨਿਯੁਕਤ ਕਰਨ ਦਾ ਐਲਾਨ ਕੀਤਾ ...
ਤਿੱਬੜ, 26 ਨਵੰਬਰ (ਭੁਪਿੰਦਰ ਸਿੰਘ ਬੋਪਾਰਾਏ)- ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖ਼ਤਪੁਰ ਵਿਖੇ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੰੂ ਸਮਰਪਿਤ ਸਾਲਾਨਾ ਖੇਡਾਂ ਕਰਵਾਈਆਂ ਗਈਆਂ | ਪਿ੍ੰਸੀਪਲ ਮੇਜਰ ਸਿੰਘ ਚਾਹਲ ਨੇ ਇਸ ਸਬੰਧੀ ...
ਪੁਰਾਣਾ ਸ਼ਾਲਾ, 26 ਨਵੰਬਰ (ਅਸ਼ੋਕ ਸ਼ਰਮਾ)-ਤਿੱਬੜੀ ਛਾਉਣੀ ਦੇ ਆਲੇ ਦੁਆਲੇ ਅਵਾਰਾ ਪਸ਼ੂ ਕਾਫ਼ੀ ਤਾਦਾਦ ਵਿਚ ਹੋਣ ਕਰਕੇ ਲੋਕਾਂ ਤੇ ਕਿਸਾਨਾਂ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ | ਇਸ ਨਾਲ ਨਿੱਤ ਹਾਦਸੇ ਵਾਪਰਨ ਨਾਲ ਲੋਕ ਜ਼ਖਮੀ ਵੀ ਹੋ ਰਹੇ ਹਨ ਪਰ ਇਸ ਪਾਸੇ ...
ਡੇਰਾ ਬਾਬਾ ਨਾਨਕ, 26 ਨਵੰਬਰ (ਅਵਤਾਰ ਸਿੰਘ ਰੰਧਾਵਾ)-ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੀ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਪਰਾਚਾ ਦੀ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਪੜਦੀ ਹੋਣਹਾਰ ਚਾਰ ਸਾਲਾ ਬੱਚੀ ਨੂੰ ਸਨਮਾਨਿਤ ਕੀਤਾ ਗਿਆ | ਦੱਸ ਦਈਏ ਕਿ ਇਸ ਬੇਟੀ ...
ਡੇਰਾ ਬਾਬਾ ਨਾਨਕ, 26 ਨਵੰਬਰ (ਅਵਤਾਰ ਸਿੰਘ ਰੰਧਾਵਾ)- ਇਲਾਕੇ ਦੇ ਨਾਮਵਰ ਸੰਸਥਾ ਸੰਤ ਯੌਸਫ਼ ਕਾਨਵੈਂਟ ਸਕੂਲ ਨਿਕੋਸਰਾਂ ਵਿਖੇ ਦੋ ਦਿਨਾ ਖੇਡਾਂ ਧੂਮ-ਧੜੱਕੇ ਨਾਲ ਕਰਵਾਈਆਂ ਗਈਆਂ | ਖੇਡਾਂ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਸ੍ਰੀ ਰੌਸ਼ਨ ਜੋਸਫ਼, ਸ੍ਰੀ ਰਾਜੇਸ਼ ...
ਧਾਰੀਵਾਲ, 26 ਨਵੰਬਰ (ਸਵਰਨ ਸਿੰਘ)- ਸਥਾਨਕ ਇੰਡੀਅਨ ਹੈਰੀਟੇਜ ਪਬਲਿਕ ਸਕੂਲ (ਲੰਗਾਹ ਕੈਂਪਸ) ਧਾਰੀਵਾਲ ਵਿਖੇ ਚੇਅਰਮੈਨ ਸੁੱਚਾ ਸਿੰਘ ਲੰਗਾਹ, ਪਿ੍ੰਸੀਪਲ ਡਾ. ਸ਼ਰਨਪੀ੍ਰਤ ਸਿੰਘ ਕਾਹਲੋਂ, ਉਪ ਪਿ੍ੰਸੀਪਲ ਮੈਡਮ ਰਾਜਬੀਰ ਕੌਰ ਤੇ ਸਮੂਹ ਅਧਿਆਪਕਾ ਦੀ ਮਦਦ ਨਾਲ ਸ੍ਰੀ ...
ਦੀਨਾਨਗਰ, 26 ਨਵੰਬਰ (ਸੰਧੂ/ਸੋਢੀ/ਸ਼ਰਮਾ)- ਆਪਣੇ ਮਿ੍ਤਕ ਰਿਸ਼ਤੇਦਾਰ ਦੇ ਕਾਨੂੰਨੀ ਵਾਰਸ ਬਣਨ ਲਈ ਤਹਿਸੀਲਦਾਰ ਗੁਰਦਾਸਪੁਰ ਦੇ ਦਫ਼ਤਰ ਤੋਂ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਨ ਲਈ ਆਮ ਲੋਕਾਂ ਦੀ ਖੱਜਲ ਖ਼ੁਆਰੀ ਤੋਂ ਤੰਗ ਆਏ ਲੋਕਾਂ ਨੂੰ ਰਾਹਤ ਦਿਵਾਉਣ ਲਈ ਉਸਾਰੀ ...
ਬਟਾਲਾ, 26 ਨਵੰਬਰ (ਕਾਹਲੋਂ)- ਸ੍ਰੀ ਮਨੋਹਰ ਲਾਲ ਸ਼ਰਮਾ ਨੈਸ਼ਨਲ ਐਵਾਰਡੀ ਪਿ੍ੰਸੀਪਲ ਤੇ ਡਾਇਰੈਕਟਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਨੇ ਦੱਸਿਆ ਕਿ ਸਕੂਲ ਦੀਆਂ 42ਵੀਂਆਂ ਸਾਲਾਨਾ ਖੇਡਾਂ ਇਕ ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵਿਦਿਆਰਥੀਆਂ ਦੇ ਅੰਡਰ-19 ...
ਦੋਰਾਂਗਲਾ, 26 ਨਵੰਬਰ (ਚੱਕਰਾਜਾ)- ਖੰਡ ਮਿੱਲ ਪਨਿਆੜ ਤੋਂ ਗੰਨਾ ਉਤਾਰ ਕੇ ਵਾਪਸ ਮੁੜ ਰਹੀ ਟਰੈਕਟਰ ਟਰਾਲੀ ਪਿੰਡ ਆਲੇਚੱਕ ਨੇੜੇ ਸੜਕ ਤੋਂ ਥੱਲੇ ਡੂੰਘੇ ਥਾਂ ਡਿੱਗ ਕੇ ਟਰੈਕਟਰ ਦਰੱਖਤ ਨਾਲ ਟਕਰਾਉਣ ਕਾਰਨ ਟਰੈਕਟਰ ਦੇ ਦੋ ਟੁੱਕੜੇ ਹੋ ਗਏ | ਪਿੰਡ ਤਲਵੰਡੀ ਦੇ ਕਿਸਾਨ ...
ਗੁਰਦਾਸਪੁਰ, 26 ਨਵੰਬਰ (ਆਰਿਫ਼)- ਅੱਜ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿਚ ਸਕੂਲੀ ...
ਗੁਰਦਾਸਪੁਰ, 26 ਨਵੰਬਰ (ਪ੍ਰੇਮ ਕੁਮਾਰ)- ਗਿਆਨ ਅੰਜਨ ਪਬਲਿਕ ਹਾਈ ਸਕੂਲ ਜਫਰਪੁਰ ਗੁਰਦਾਸਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ | ਸਕੂਲ ਦੇ ਮੁੱਖ ਅਧਿਆਪਕ ਨੇ ਦੱਸਿਆ ਕਿ ਇਸ ...
ਗੁਰਦਾਸਪੁਰ, 26 ਨਵੰਬਰ (ਆਰਿਫ਼)- 18 ਤੇ 19 ਅਕਤੂਬਰ ਨੂੰ ਪਟਿਆਲੇ ਵਿਖੇ ਫੈਂਸਿੰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਖੇਡ ਵਿਚ ਐਚ.ਆਰ.ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਏਕਨੂਰ ...
ਗੁਰਦਾਸਪੁਰ, 26 ਨਵੰਬਰ (ਆਰਿਫ਼)- ਟਾਈਟੇਨੀਅਮ ਸਕੂਲ ਆਫ਼ ਇੰਗਲਿਸ਼ ਤੋਂ ਆਈਲੈਟਸ ਅਤੇ ਪੀ.ਟੀ.ਈ. ਦੀ ਕੋਚਿੰਗ ਲੈਣ ਵਾਲੇ ਵਿਦਿਆਰਥੀ ਹਮੇਸ਼ਾ ਹੀ ਸ਼ਾਨਦਾਰ ਸਕੋਰ ਹਾਸਲ ਕਰਦੇ ਹਨ ਕਿਉਂਕਿ ਸੰਸਥਾ ਦੇ ਮਾਹਿਰ ਟਰੇਨਰ ਵਿਦਿਆਰਥੀਆਂ ਉਪਰ ਸਖ਼ਤ ਮਿਹਨਤ ਕਰਦੇ ਹਨ | ਜਿਸ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX