ਰਾਮਪੁਰਾ ਫੂਲ, 26 ਨਵੰਬਰ (ਨਰਪਿੰਦਰ ਸਿੰਘ ਧਾਲੀਵਾਲ)-ਰਾਮਪੁਰਾ ਫੂਲ 'ਚ ਲੁੱਟ ਦੀ ਨੀਯਤ ਨਾਲ ਆਏ 4 ਨਕਾਬਪੋਸ਼ ਲੁਟੇਰਿਆਂ ਵਲੋਂ ਆੜ੍ਹਤੀਏ ਨੂੰ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਰੋਇਲ ਅਸਟੇਟ ਕਾਲੋਨੀ 'ਚ ਰਹਿੰਦੇ ਆੜ੍ਹਤੀਏ ਦੇ ਘਰ ਅੰਦਰ ਪਹਿਲਾਂ ਹੀ ਲੁਕੇ ਹੋਏ ਲੁਟੇਰਿਆਂ ਨੇ ਆੜ੍ਹਤੀਏ ਵਲੋਂ ਸਵੇਰ ਸਮੇਂ ਦਰਵਾਜ਼ਾ ਖੋਲ੍ਹਦਿਆਂ ਹੀ ਦਬੋਚ ਲਿਆ ਅਤੇ ਉਸ ਦੇ ਮੂੰਹ 'ਚ ਰੁਮਾਲ ਤੁੰਨ ਕੇ ਘਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਲੋਂ ਕੀਤੇ ਮੁਕਾਬਲੇ ਦੇ ਚੱਲਦਿਆਂ ਤੇ ਉਸ ਦੀ ਪਤਨੀ ਦਾ ਚੀਕ ਚਿਹਾੜਾ ਸੁਣ ਕੇ ਜਦ ਆਂਢ-ਗੁਆਂਢ ਇਕੱਠਾ ਹੋਇਆ ਤਾਂ ਨਕਾਬਪੋਸ਼ ਲੁਟੇਰੇ ਆੜ੍ਹਤੀਏ ਦੀ ਕਰੇਟਾ ਕਾਰ ਲੈ ਕੇ ਰਫ਼ੂ ਚੱਕਰ ਹੋ ਗਏ | ਜਾਣਕਾਰੀ ਅਨੁਸਾਰ ਰੋਇਲ ਅਸਟੇਟ ਕਾਲੋਨੀ 'ਚ ਰਹਿੰਦੇ ਪਰਸ਼ੋਤਮ ਕੁਮਾਰ ਮੰਡੀ ਵਾਲਾ ਜੋ ਕਿ ਗਿੱਲ ਬਾਜ਼ਾਰ 'ਚ ਸੋਮ ਪ੍ਰਕਾਸ਼ ਮਦਨ ਲਾਲ ਨਾਂਅ ਤਹਿਤ ਆੜ੍ਹਤ ਦੀ ਦੁਕਾਨ ਕਰਦੇ ਹਨ | ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਪਰਸ਼ੋਤਮ ਕੁਮਾਰ ਨੇ ਦੱਸਿਆ ਕਿ ਉਸ ਦੇ ਪੁੱਤਰ ਤੇ ਨੂੰ ਹ ਧਾਰਮਿਕ ਯਾਤਰਾ 'ਤੇ ਗਏ ਹੋਏ ਸਨ ਅਤੇ ਰੋਜ਼ਾਨਾ ਦੀ ਤਰ੍ਹਾਂ ਜਦ ਉਸ ਨੇ ਕੋਠੀ ਦਾ ਅੰਦਰਲਾ ਗੇਟ ਖੋਲਿ੍ਹਆ ਤਾਂ ਘਰ ਦੇ ਬਾਹਰੀ ਏਰੀਏ 'ਚ ਲੁਕੇ ਹੋਏ ਨਕਾਬਪੋਸ਼ ਲੁਟੇਰਿਆਂ ਨੇ ਉਸ ਉਪਰ ਮਾਰ ਦੇਣ ਦੀ ਨੀਅਤ ਨਾਲ ਬੇਸਬਾਲਾਂ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ 'ਚ ਸੱਟਾਂ ਵੱਜੀਆਂ | ਉਨ੍ਹਾਂ ਕਿਹਾ ਕਿ ਲੁਟੇਰਿਆਂ ਵਲੋਂ ਉਸ ਦੇ ਮੂੰਹ 'ਚ ਰੁਮਾਲ ਤੁੰਨ ਕੇ ਉਸ ਨੂੰ ਅੰਦਰ ਘੜੀਸਕੇ ਲੈ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਉਨ੍ਹਾਂ ਦਾ ਮੁਕਾਬਲਾ ਕਰਦਿਆਂ ਰੌਲਾ ਪਾ ਦਿੱਤਾ ਅਤੇ ਉਸ ਦੀ ਪਤਨੀ ਨੇ ਅੰਦਰਲੇ ਦਰਵਾਜ਼ੇ ਦੀ ਕੁੰਡੀ ਮਾਰ ਕੇ ਕੋਠੇ 'ਤੇ ਚੜ੍ਹ ਕੇ ਰੌਲਾ ਪਾਇਆ ਤਾਂ ਆਂਢੀ ਗੁਆਂਢੀ ਇਕੱਠੇ ਹੋ ਗਏ, ਜਿਸ ਨੂੰ ਦੇਖਦਿਆਂ ਨਕਾਬਪੋਸ਼ ਲੁਟੇਰੇ ਘਰ ਦਾ ਮੇਨ ਗੇਟ ਟੱਪ ਕੇ ਉਨ੍ਹਾਂ ਦੀ ਕਰੇਟਾ ਕਾਰ ਲੈ ਕੇ ਰਫ਼ੂਚੱਕਰ ਹੋ ਗਏ | ਮੌਕੇ 'ਤੇ ਪੁੱਜੇ ਡੀ. ਐਸ. ਪੀ. ਅਸਵੰਤ ਸਿੰਘ ਧਾਲੀਵਾਲ ਤੇ ਐਸ. ਐਚ. ਓ. ਅੰਮਿ੍ਤਪਾਲ ਸਿੰਘ ਨੇ ਵਪਾਰੀ ਤੋਂ ਪੁੁੱਛਗਿੱਛ ਕਰਨ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਆੜ੍ਹਤੀਏ ਦਾ ਡਰਾਇਵਰ ਕੱਲ੍ਹ ਸ਼ਾਮ ਘਰ ਅੱਗੇ ਗੱਡੀ ਖੜ੍ਹੀ ਕਰਕੇ ਚਲਾ ਗਿਆ ਸੀ ਤੇ ਕਾਰ ਦੀ ਚਾਬੀ ਵੀ ਉਸ ਦੇ ਕੋਲ ਹੀ ਸੀ | ਉਨ੍ਹਾਂ ਕਿਹਾ ਕਿ ਪੁਲਿਸ ਦੀ ਮੁੱਢਲੀ ਤਫ਼ਤੀਸ਼ ਦੌਰਾਨ ਸ਼ੱਕ ਦੀ ਸੂਈ ਡਰਾਇਵਰ ਵੱਲ ਘੁੰਮਦੀ ਹੈ, ਕਿਉਂ ਜੋ ਉਹ ਅੱਜ ਆਪਣੀ ਡਿਊਟੀ 'ਤੇ ਵੀ ਨਹੀਂ ਆਇਆ ਤੇ ਬੀਤੀ ਰਾਤ ਤੋਂ ਹੀ ਘਰੋਂ ਗਾਇਬ ਹੈ | ਦੂਜੇ ਪਾਸੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਅਕਾਲੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਸ਼ਹਿਰ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਬਦਤਰ ਬਣੀ ਹੋਈ ਹੈ ਅਤੇ ਲੋਕ ਸਵੇਰ ਦੀ ਸੈਰ ਕਰਨ ਤੋਂ ਵੀ ਘਬਰਾਉਣ ਲੱਗੇ ਹਨ |
ਬਠਿੰਡਾ, 26 ਨਵੰਬਰ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਚੋਰ ਗਰੋਹ ਦੇ ਤਿੰਨ ਮੈਂਬਰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਂਚ ਪੁਲਿਸ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਉਕਤ ਚੋਰ ਗਰੋਹ ਦੇ ਮੈਂਬਰਾਂ ਪਾਸੋਂ 6 ਗੈਸ ਸਿਲੰਡਰ, ਇਕ ਐਲ. ਸੀ. ਡੀ., ਇਕ ...
ਸੀਂਗੋ ਮੰਡੀ, 26 ਨਵੰਬਰ (ਲੱਕਵਿੰਦਰ ਸ਼ਰਮਾ)-ਪਿੰਡ ਬੈਹਣੀਵਾਲ ਦੇ ਸਿਲਵਰ ਬੈਲਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲੇ੍ਹ ਪੱਧਰ 'ਤੇ ਹੋਈਆਂ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ ਜਿਨ੍ਹਾਂ ਦਾ ਸਕੂਲ ...
ਬਠਿੰਡਾ, 26 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ 'ਚ ਦਿਨੋਂ-ਦਿਨ ਵੱਧ ਰਹੇ ਅਪਰਾਧ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਸ਼ੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ ਸੰਬੰਧਿਤ ਵਿਰੁੱਧ ਤੁਰੰਤ ਮੁਕੱਦਮਾ ਦਰਜ ਕਰਨ ਦੇ ਕੀਤੇ ਹੁਕਮਾਂ ਬਾਅਦ ਸੂਬੇ ਦੀ ਪੁਲਿਸ ...
ਸੰਗਤ ਮੰਡੀ, 26 ਨਵੰਬਰ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਡੂੰਮਵਾਲੀ ਨੇੜੇ ਇਕ ਰਾਜਸਥਾਨੀ ਵਿਅਕਤੀ ਨੂੰ 5 ਕਿੱਲੋ ਭੱੁਕੀ ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ ...
ਬਠਿੰਡਾ, 26 ਨਵੰਬਰ (ਅੰਮਿ੍ਤਪਾਲ ਸਿੰਘ ਵਲਾ੍ਹਣ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਲੈਣ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਗੈਰ-ਕਾਨੂੰਨੀ ਨਜ਼ਰਬੰਦੀ ਖ਼ਤਮ ਕਰਵਾਉਣ ਲਈ ਯੂਨਾਈਟਿਡ ਅਕਾਲੀ ਦਲ ਵਲੋਂ ਪੰਜਾਬ ਭਰ 'ਚ ...
ਭਾਈਰੂਪਾ, 26 ਨਵੰਬਰ (ਵਰਿੰਦਰ ਲੱਕੀ)-ਬੀਤੇ ਡੇਢ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਇਕ ਵਾਰ ਫਿਰ ਸੰਘਰਸ਼ ਤੇਜ਼ ਕਰਨ ਦਾ ਮਨ ਬਣਾ ਲਿਆ | ਇਸ ਸੰਬੰਧੀ ਅੱਜ ਸੂਬੇ ਭਰੇ ਦੇ ਕੰਪਿਊਟਰ ...
ਬਠਿੰਡਾ, 26 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਹੇਠ ਸਥਾਨਕ ਕਾਂਗਰਸ ਭਵਨ ਵਿਖੇ 'ਭਾਰਤੀ ਸੰਵਿਧਾਨ ...
ਨੰਦਗੜ੍ਹ, 26 ਨਵੰਬਰ (ਬਲਵੀਰ ਸਿੰਘ)-ਥਾਣਾ ਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਇਕ ਪੈਦਲ ਤੁਰੇ ਜਾ ਰਹੇ ਵਿਅਕਤੀ ਤੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਨੰਦਗੜ੍ਹ ਵਿਖੇ ਤਾਇਨਾਤ ਏ. ਐਸ. ਆਈ. ਮਹਿੰਗਾ ਸਿੰਘ ਨੇ ...
ਮਹਿਮਾ ਸਰਜਾ, 26 ਨਵੰਬਰ (ਬਲਦੇਵ ਸੰਧੂ)-1971 ਦੀ ਜੰਗ ਦਾ ਸੇਵਾ ਮੁਕਤ ਸੈਨਿਕ ਨਾਇਬ ਸਿੰਘ ਪੁੱਤਰ ਨੱਥਾ ਸਿੰਘ ਪਿੰਡ ਮਹਿਮਾ ਸਵਾਈ ਪਿਛਲੇ ਸਵਾ ਦੋ ਮਹੀਨਿਆਂ ਤੋਂ ਭੇਦਭਰੇ ਹਲਾਤ 'ਚ ਪੰਚਕੂਲਾ ਤੋਂ ਲਾਪਤਾ ਹਨ, ਜਿਸ ਦਾ ਪੀੜਤ ਪਰਿਵਾਰ ਨੂੰ ਹੁਣ ਤੱਕ ਕੋਈ ਸੁਰਾਗ ਨਹੀਂ ...
ਭਗਤਾ ਭਾਈਕਾ, 26 ਨਵੰਬਰ (ਸੁਖਪਾਲ ਸਿੰਘ ਸੋਨੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਭਗਤਾ ਭਾਈ ਕਾ ਵਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ...
ਤਲਵੰਡੀ ਸਾਬੋ, 26 ਨਵੰਬਰ (ਰਵਜੋਤ ਸਿੰਘ ਰਾਹੀ)-ਅਕਾਲ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ 'ਚ ਸਮਾਜ ਸੇਵਾ ਦੀ ਭਾਵਨਾ ਵਿਕਸਿਤ ਕਰਨ ਲਈ ਸਮੇਂ-ਸਮੇਂ 'ਤੇ ਕਰਵਾਏ ਜਾਂਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਬੀਤੇ ਦਿਨੀਂ ਯੂਨੀਵਰਸਿਟੀ ਦੇ ਐਨ. ਐਸ. ਐਸ. ਵਿਭਾਗ ਤੇ ਐਨ. ਸੀ. ਸੀ. ਦੇ ...
ਬਠਿੰਡਾ, 26 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਬਠਿੰਡਾ ਵਲੋਂ ਮੀਟਿੰਗ ਬਲਾਕ ਦੇ ਵਾਈਸ ਪ੍ਰਧਾਨ ਡਾ. ਐਮ. ਐੱਸ. ਬੇਦੀ ਦੀ ਪ੍ਰਧਾਨਗੀ ਹੇਠ ਡਾਕਟਰ ਹੋਮ ਮੇਨ ਰੋਡ ਧੋਬੀਆਣਾ ਨਗਰ ਵਿਖੇ ਹੋਈ | ਇਸ ਮੌਕੇ ਸਟੇਟ ...
ਕੋਟਫੱਤਾ, 26 ਨਵੰਬਰ (ਰਣਜੀਤ ਸਿੰਘ ਬੁੱਟਰ)-ਸਿਆਣੇ ਕਹਿੰਦੇ ਨੇ ਕਿ ਕੀਤੀਆਂ ਮਿਹਨਤਾਂ ਨੂੰ ਬੂਰ ਜ਼ਰੂਰ ਪੈਂਦਾ ਹੈ ਇਸ ਗੱਲ ਨੂੰ ਸਿੱਧ ਕਰ ਰਿਹਾ ਹੈ ਕੋਟ ਸ਼ਮੀਰ ਦਾ 61 ਸਾਲਾ ਨੰਬਰਦਾਰ ਬਲਵਿੰਦਰ ਸਿੰਘ | ਮਾਸਟਰ ਅਥਲੈਟਿਕਸ ਫੈਡਰੇਸ਼ਨ ਵਲੋਂ 19 ਤੇ 20 ਨਵੰਬਰ ਨੂੰ 43ਵੀ ...
ਚੰਡੀਗੜ੍ਹ, 26 ਨਵੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਸੂਬਾ ਵਾਸੀਆਂ ਦੇ ਹਰ ਵਰਗ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ | ਇਸ ਦਿਸ਼ਾ 'ਚ ਕਦਮ ਚੁੱਕਦਿਆਂ ਨਿਗਮ ਬਠਿੰਡਾ ਨੇ ਟਰਾਂਸਜੈਂਡਰਾਂ ਲਈ ਪਹਿਲਾ ...
ਭਗਤਾ ਭਾਈਕਾ, 26 ਨਵੰਬਰ (ਸੁਖਪਾਲ ਸਿੰਘ ਸੋਨੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਭਗਤਾ ਭਾਈ ਕਾ ਵਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ...
ਬਠਿੰਡਾ, 26 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-4161 ਬੀ. ਐੱਡ ਟੈੱਟ ਪਾਸ ਮਾਸਟਰ ਕਾਡਰ ਅਧਿਆਪਕਾਂ ਵਲੋਂ ਬਠਿੰਡਾ 'ਚ ਮੀਟਿੰਗ ਕਰਦੇ ਹੋਏ ਇਕ ਆਰਜ਼ੀ ਕਮੇਟੀ ਦੀ ਚੋਣ ਕੀਤੀ ਗਈ | ਇਸ ਮੌਕੇ ਬੀਰਬਲ ਸਿੰਘ ਬਹਿਮਣ ਤੇ ਸੰਦੀਪ ਸਿੰਘ ਗਿੱਲ ਨੇ ਕਿਹਾ ਕਿ 4161 ਮਾਸਟਰ ਕਾਡਰ ...
ਭਾਈਰੂਪਾ, 26 ਨਵੰਬਰ (ਵਰਿੰਦਰ ਲੱਕੀ)-ਬੰਦੂਕ ਸੱਭਿਆਚਾਰ ਨੂੰ ਠੱਲ੍ਹ ਪਾਉਣ ਲਈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਪੁਲਿਸ ਵਲੋਂ ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਤਸਵੀਰਾਂ ਪਾਉਣ ਵਾਲਿਆਂ ਖ਼ਿਲਾਫ਼ ਕੀਤੀ ਜਾ ਰਹੀ ਸਖ਼ਤੀ ਤੇ ਦਰਜ ਕੀਤੇ ਜਾ ਰਹੇ ਮੁਕੱਦਮਿਆਂ ਨੂੰ ...
ਤਲਵੰਡੀ ਸਾਬੋ, 26 ਨਵੰਬਰ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਉਮੈਨਟੀਜ਼ ਤੇ ਯੂਨੀਵਰਸਿਟੀ ਸਕੂਲ ਆਫ਼ ਲਾਅ ਵਲੋਂ 'ਰਾਸ਼ਟਰੀ ਸੰਵਿਧਾਨ ਦਿਵਸ ਤੇ ਰਾਸ਼ਟਰੀ ਕਾਨੂੰਨ ਦਿਹਾੜਾ' ਮੌਕੇ ਸੈਮੀਨਾਰ ਕਰਵਾਇਆ ਗਿਆ | ...
ਬਠਿੰਡਾ, 26 ਨਵੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਬਠਿੰਡਾ ਵਿਖੇ ਪਿ੍ੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਸੂਬਾ ਸਰਕਾਰ ਤੇ ਭਾਸ਼ਾ ਵਿਭਾਗ ਵਲੋਂ ਮਨਾਏ ਜਾ ਰਹੇ | ਪੰਜਾਬੀ ਮਾਹ 2022 ਦੀ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਵਿਭਾਗ ਬਠਿੰਡਾ ਵਲੋਂ ...
ਕੋਟਫੱਤਾ, 26 ਨਵੰਬਰ (ਰਣਜੀਤ ਸਿੰਘ ਬੁੱਟਰ)-ਪੰਜਾਬ ਦੇ ਸੰਗਠਨ ਮੰਤਰੀ ਸ੍ਰੀ ਨਿਵਾਸੀਲੂ ਦੁਆਰਾ ਹਲਕਾ ਬਠਿੰਡਾ ਦਿਹਾਤੀ ਦੀ ਬੂਥ ਸਸ਼ਕਤੀਕਰਨ ਦੀ ਮੀਟਿੰਗ ਮੰਡਲ ਪ੍ਰਧਾਨ ਬਲਜਿੰਦਰ ਸਿੰਘ ਕੋਟਸ਼ਮੀਰ ਦੀ ਪ੍ਰਧਾਨਗੀ ਹੇਠ ਕੀਤੀ | ਮੀਟਿੰਗ 'ਚ ਮੰਤਰੀ ਨੇ ਬੂਥ ...
ਸੰਗਤ ਮੰਡੀ, 26 ਨਵੰਬਰ (ਅੰਮਿ੍ਤਪਾਲ ਸ਼ਰਮਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਬਲਾਕ ਸੰਗਤ ਦੀਆਂ ਆਂਗਣਵਾੜੀ ਵਰਕਰਾਂ ਵਲੋਂ ਨਾਇਬ ਤਹਿਸੀਲਦਾਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ | ਯੂਨੀਅਨ ਦੀ ਬਲਾਕ ...
ਬਠਿੰਡਾ, 26 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਇਕ ਅਦਾਲਤ ਵਲੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਦੇ ਮੁਕੱਦਮੇ 'ਚੋਂ ਇਕ ਵਿਅਕਤੀ ਨੂੰ ਬਾਇੱਜ਼ਤ ਬਰੀ ਕੀਤਾ ਗਿਆ | ਜਾਣਕਾਰੀ ਅਨੁਸਾਰ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਵਲੋਂ ਪਿੰਡ ...
ਸੰਗਤ ਮੰਡੀ, 26 ਨਵੰਬਰ (ਅੰਮਿ੍ਤਪਾਲ ਸ਼ਰਮਾ)-ਮਹਿਤਾ ਰਜਵਾਹਾ ਰਜਵਾਹਾ ਟੁੱਟਣ ਕਾਰਨ ਪਿੰਡ ਸੰਗਤ ਕਲਾਂ ਦੇ ਕਿਸਾਨਾਂ ਦੀ ਨਵੀਂ ਬੀਜੀ ਕਣਕ ਨੁਕਸਾਨੀ ਗਈ ਤੇ 15 ਏਕੜ ਤੋਂ ਵੱਧ ਰਕਬੇ 'ਚ ਪਾਣੀ ਭਰ ਜਾਣ ਕਾਰਨ ਕਣਕ ਦੀ ਬਿਜਾਈ ਪਛੜਨ ਦੇ ਆਸਾਰ ਬਣ ਗਏ ਹਨ | ਪਿੰਡ ਸੰਗਤ ਕਲਾਂ ...
ਸੰਗਤ ਮੰਡੀ, 26 ਨਵੰਬਰ (ਅੰਮਿ੍ਤਪਾਲ ਸ਼ਰਮਾ)-ਮਹਿਤਾ ਰਜਵਾਹਾ ਰਜਵਾਹਾ ਟੁੱਟਣ ਕਾਰਨ ਪਿੰਡ ਸੰਗਤ ਕਲਾਂ ਦੇ ਕਿਸਾਨਾਂ ਦੀ ਨਵੀਂ ਬੀਜੀ ਕਣਕ ਨੁਕਸਾਨੀ ਗਈ ਤੇ 15 ਏਕੜ ਤੋਂ ਵੱਧ ਰਕਬੇ 'ਚ ਪਾਣੀ ਭਰ ਜਾਣ ਕਾਰਨ ਕਣਕ ਦੀ ਬਿਜਾਈ ਪਛੜਨ ਦੇ ਆਸਾਰ ਬਣ ਗਏ ਹਨ | ਪਿੰਡ ਸੰਗਤ ਕਲਾਂ ...
ਭਗਤਾ ਭਾਈਕਾ, 26 ਨਵੰਬਰ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਉਪਰੰਤ ਪੰਜਾਬ ਵਿਚ ਗੁੰਡਾਗਰਦੀ, ਲੁੱਟ ਖੋਹ ਦੀਆਂ ਘਟਨਾਵਾਂ ਤੇ ਨਸ਼ਿਆਂ ਦੇ ਬੋਲਬਾਲੇ ਵਿਚ ਅਥਾਹ ਵਾਧਾ ਹੋਇਆ ਹੈ¢ ਪੰਜਾਬ 'ਚ ਅਮਨ ਕਾਨੰੂਨ ਦੀ ਸਥਿਤੀ ਦਿਨ-ਬ-ਦਿਨ ਵਿਗੜਨ ਕਾਰਨ ਸੂਬੇ ...
ਚਾਉਕੇ , 26 ਨਵੰਬਰ (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਅੱਠਵੀਂ ਤੋਂ ਦਸਵੀਂ ਕਲਾਸ ਦੇ ਕਰੀਬ 51 ਵਿਦਿਆਰਥੀਆਂ ਦਾ ਤਿੰਨ ਰੋਜ਼ਾ ਸਕਾਊਟ ਤੇ ਗਾਇਡ ਕੈਂਪ ਤਾਰਾ ਦੇਵੀ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿਖੇ ਸਕੂਲ ਚੇਅਰਮੈਨ ...
ਬਠਿੰਡਾ, 26 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਪੰਜਵਾਂ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸੁਖਦੇਵ ਸਿੰਘ ਵਿਰਕ ਰਿਟਾਇਰਡ ਐੱਸ. ਪੀ. (ਪੀ. ਪੀ. ਐੱਸ.) ਦੁਆਰਾ ਸ਼ਿਰਕਤ ਕੀਤੀ ਗਈ | ਇਸ ਮੌਕੇ ਸਕੂਲ ...
ਚਾਉਕੇ, 26 ਨਵੰਬਰ (ਮਨਜੀਤ ਸਿੰਘ ਘੜੈਲੀ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਸਕੂਲ ਖੇਡਾਂ 'ਚ ਇਲਾਕੇ ਦੀ ਹਾਕੀ ਦੀ ਨਰਸਰੀ ਵਜੋਂ ਜਾਣੀ ਜਾਂਦੀ ਸੰਸਥਾ ਡੀ. ਐਮ. ਗਰੁੱਪ ਕਰਾੜਵਾਲਾ ਦੀ ਹਾਕੀ ਦੀ ਟੀਮ ਲਗਾਤਾਰ ਦਸਵੀਂ ਵਾਰ ਬਠਿੰਡੇ ਜ਼ਿਲੇ੍ਹ ਦੀ ਅਗਵਾਈ ਕਰੇਗੀ | ...
ਬਠਿੰਡਾ, 26 ਨਵੰਬਰ (ਪੱਤਰ ਪ੍ਰੇਰਕ)-ਪਿੰਡ ਬਹਿਮਣ ਦੀਵਾਨਾ ਦੇ ਇਕ ਵਿਅਕਤੀ ਨੇ ਆਪਣੀ ਕਾਸ਼ਤ ਵਾਲੀ ਆਪਣੇ ਸਾਂਝੇ ਖਾਤੇ ਦੀ ਜ਼ਮੀਨ 'ਤੇ ਕੁਝ ਵਿਅਕਤੀਆਂ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਤੇ ਥਾਣਾ ਸਦਰ ਦੀ ਪੁਲਿਸ 'ਤੇ ਢੁਕਵੀਂ ਕਾਨੂੰਨੀ ਕਾਰਵਾਈ ਨਾ ਕਰਨ ਦੇ ਦੋਸ਼ ...
ਬਠਿੰਡਾ, 26 ਨਵੰਬਰ (ਪੱਤਰ ਪ੍ਰੇਰਕ)-ਪਿੰਡ ਬਹਿਮਣ ਦੀਵਾਨਾ ਦੇ ਇਕ ਵਿਅਕਤੀ ਨੇ ਆਪਣੀ ਕਾਸ਼ਤ ਵਾਲੀ ਆਪਣੇ ਸਾਂਝੇ ਖਾਤੇ ਦੀ ਜ਼ਮੀਨ 'ਤੇ ਕੁਝ ਵਿਅਕਤੀਆਂ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਤੇ ਥਾਣਾ ਸਦਰ ਦੀ ਪੁਲਿਸ 'ਤੇ ਢੁਕਵੀਂ ਕਾਨੂੰਨੀ ਕਾਰਵਾਈ ਨਾ ਕਰਨ ਦੇ ਦੋਸ਼ ...
ਚਾਉਕੇ, 26 ਨਵੰਬਰ (ਮਨਜੀਤ ਸਿੰਘ ਘੜੈਲੀ)-ਸਵ. ਸਰਦਾਰ ਗਮਦੂਰ ਸਿੰਘ ਢਿੱਲੋਂ ਦੁਆਰਾ ਸਥਾਪਿਤ ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਾੜਵਾਲਾ ਵਿਖੇ ਸਕੂਲ ਚੇਅਰਪਰਸਨ ਡਾ. ਚਰਨਜੀਤ ਕੌਰ ਢਿੱਲੋਂ ਦੀ ਯੋਗ ਅਗਵਾਈ ਹੇਠ ਦੋ ਰੋਜ਼ਾ 11ਵੀਂ ਸਾਲਾਨਾ ਅਥਲੈਟਿਕ ਮੀਟ ਦਾ ...
ਬਠਿੰਡਾ, 26 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿਵਲ ਸਟੇਸ਼ਨ ਬਠਿੰਡਾ ਵਿਖੇ ਸਾਲਾਨਾ ਅਥਲੈਟਿਕਸ ਮੀਟ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜੋ ਯਾਦਗਾਰੀ ਹੋ ਨਿੱਬੜਿਆ ਹੈ | ਸਮਾਗਮ ਦੌਰਾਨ ਮੁੱਖ ਮਹਿਮਾਨ ...
ਤਪਾ ਮੰਡੀ, 26 ਨਵੰਬਰ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਬਣੇ ਓਵਰਬਿ੍ਜ 'ਤੇ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਲਾਈਟਾਂ ਕਾਰਨ ਰੋਹ 'ਚ ਆਏ ਦੁਕਾਨਦਾਰਾਂ ਵਲੋਂ ਹਾਈਵੇ ਅਥਾਰਿਟੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਬੋਹਾ, 26 ਨਵੰਬਰ (ਰਮੇਸ਼ ਤਾਂਗੜੀ)-ਕਸਬਾ ਬੋਹਾ ਦੀ ਸੈਦੇਵਾਲਾ ਸੜਕ 'ਤੇ 1995 ਦੌਰਾਨ ਅਵਾਰਾ ਗਊਆਂ, ਪਸ਼ੂਆਂ, ਵੱਛੇ, ਵੱਛੀਆਂ ਦੀ ਸੰਭਾਲ ਲਈ ਹੋਂਦ 'ਚ ਆਈ ਗਊਸ਼ਾਲਾ ਬੋਹਾ ਦੀ ਹਾਲਤ ਮੌਜੂਦਾ ਸਮੇਂ ਕਾਫ਼ੀ ਖਸਤਾ ਹੈ | ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਾਲੀ ਗਊਸ਼ਾਲਾ 'ਚ 1000 ...
ਬੋਹਾ, 26 ਨਵੰਬਰ (ਰਮੇਸ਼ ਤਾਂਗੜੀ)-ਕਸਬਾ ਬੋਹਾ ਦੀ ਸੈਦੇਵਾਲਾ ਸੜਕ 'ਤੇ 1995 ਦੌਰਾਨ ਅਵਾਰਾ ਗਊਆਂ, ਪਸ਼ੂਆਂ, ਵੱਛੇ, ਵੱਛੀਆਂ ਦੀ ਸੰਭਾਲ ਲਈ ਹੋਂਦ 'ਚ ਆਈ ਗਊਸ਼ਾਲਾ ਬੋਹਾ ਦੀ ਹਾਲਤ ਮੌਜੂਦਾ ਸਮੇਂ ਕਾਫ਼ੀ ਖਸਤਾ ਹੈ | ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਾਲੀ ਗਊਸ਼ਾਲਾ 'ਚ 1000 ...
ਸਰਦੂਲਗੜ੍ਹ, 26 ਨਵੰਬਰ (ਜੀ. ਐਮ. ਅਰੋੜਾ)-ਭਾਰਤ ਗਰੁੱਪ ਆਫ਼ ਕਾਲਜ ਵਿਖੇ ਪਿ੍ੰਸੀਪਲ ਡਾ. ਗੀਤੇਸ਼ ਗੋਗਾ ਦੀ ਅਗਵਾਈ ਹੇਠ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ | ਮੈਨੇਜਮੈਂਟ ਕਮੇਟੀ ਦੇ ਸੀ. ਈ. ਓ. ਰਾਜੇਸ਼ ਗਰਗ ਤੇ ਡਾਇਰੈਕਟਰ ਐਡਮਿਸ਼ਨ ਮੋਹਿਤ ਜੈਨ ਨੇ ਮੁੱਖ ਮਹਿਮਾਨ ...
ਝੁਨੀਰ, 26 ਨਵੰਬਰ (ਸੰਧੂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਵਲੋਂ ਸਥਾਨਕ ਬਲਾਕ ਪੰਚਾਇਤ ਅਫ਼ਸਰ ਦੇ ਦਫ਼ਤਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ-ਪੱਤਰ ਭੇਜਿਆ ਗਿਆ | ਬਲਾਕ ਪ੍ਰਧਾਨ ਗੁਰਮੇਲ ਕੌਰ ਰਾਏਪੁਰ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ...
ਮਾਨਸਾ, 26 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)-ਭਾਰਤੀ ਸੰਵਿਧਾਨ ਸਮਾਨਤਾ, ਸੁਤੰਤਰਤਾ ਤੇ ਬਰਾਬਰੀ ਦੀ ਗੱਲ ਕਰਦਾ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਸੰਵਿਧਾਨਕ ਉਪਬੰਦਾਂ ਨੂੰ ਹੂਬਹੂ ਲਾਗੂ ਨਹੀਂ ਕੀਤਾ, ਜਿਸ ਕਰ ਕੇ ਅਜੋਕਾ ਸਮਾਜ ਕਈ ਵਰਗਾਂ 'ਚ ...
ਸੰਗਤ ਮੰਡੀ, 26 ਨਵੰਬਰ (ਅੰਮਿ੍ਤਪਾਲ ਸ਼ਰਮਾ)-ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਦਿਨਾਂ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ ਗਿਆ | ਸਕੂਲ ਦੀ ਮੀਡੀਆ ਕੋਆਰਡੀਨੇਟਰ ਡਾ. ...
ਬਠਿੰਡਾ, 26 ਨਵੰਬਰ (ਅਵਤਾਰ ਸਿੰਘ ਕੈਂਥ)-ਸ਼ਹਿਰ ਦੇ 100 ਸਾਲਾਂ ਪੁਰਾਤਨ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ 'ਚ ਸਕੂਲ ਦੇ ਪ੍ਰਧਾਨ ਬਲਦੇਵ ਸਿੰਘ ਨੰਬਰਦਾਰ ਵਲੋਂ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਲੋੜਵੰਦ ਵਿਦਿਆਰਥੀਆਂ ਨੂੰ ਗਰਮ ਕੱਪੜੇ, ਕੋਟੀਆਂ ਵੰਡੀਆਂ ...
ਬਠਿੰਡਾ, 26 ਨਵੰਬਰ (ਵੀਰਪਾਲ ਸਿੰਘ)-ਖੇਤਰੀ ਅਨੁਸਾਧਨ ਕੇਂਦਰ ਆਈ. ਏ. ਆਰ. ਤੇ ਕੇਂਦਰੀ ਮਿੱਠਾ ਜਲ ਜੀਵ ਪਾਲਣ ਅਨੁਸਾਧਨ ਸੰਸਥਾ ਵਲੋਂ ਐਸ. ਸੀ. ਐਸ. ਪੀ. ਯੋਜਨਾ ਅਧੀਨ ਖਾਰੇ ਪਾਣੀ ਨਾਲ ਪ੍ਰਭਾਵਿਤ ਖੇਤਰਾਂ ਵਿਚ ਮੱਛੀ ਪਾਲਣ ਸਿਖਲਾਈ ਤੇ ਜਾਗਰੂਕ ਕੈਂਪ ਲਾਇਆ ਗਿਆ | ਕੈਂਪ ...
ਬਠਿੰਡਾ, 26 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਬਠਿੰਡਾ ਦੇ ਗਣਿਤ ਵਿਭਾਗ ਵਲੋਂ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਦੇ ਡਿਪਾਰਟਮੈਂਟ ਆਫ਼ ਮੈਥੇਮੈਟਿਕਸ ਐਂਡ ਸਟੇਟਿਸਟਿਕਸ ਤੇ ਮੈਥਟੈਕ ਥਿੰਕਿੰਗ ਫਾਊਾਡੇਸ਼ਨ ਭਾਰਤ ਦੇ ਸਹਿਯੋਗ ...
ਕੋਟਫੱਤਾ, 26 ਨਵੰਬਰ (ਰਣਜੀਤ ਸਿੰਘ ਬੁੱਟਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦਾ ਪ੍ਰਬੰਧ ਤਿੰਨ-ਰੋਜ਼ਾ ਖਾਲਸਾਈ ਖੇਡ ਉਤਸਵ ...
ਭੁੱਚੋ ਮੰਡੀ, 26 ਨਵੰਬਰ (ਪਰਵਿੰਦਰ ਸਿੰਘ ਜੌੜਾ)-ਗਤਕੇ ਮੁਕਾਬਲੇ 'ਚ ਇਕ ਹੀ ਪਿੰਡ ਦੇ 17 ਬੱਚਿਆਂ ਨੇ 21 ਤਗਮੇ ਜਿੱਤੇ | ਖੇਡਾਂ ਵਤਨ ਪੰਜਾਬ ਦੀਆਂ 'ਚ ਆਪਣੀ ਮਿਹਨਤ ਦਾ ਲੋਹਾ ਮਨਵਾ ਚੁੱਕੇ ਸ. ਹਰੀ ਸਿੰਘ ਨਲੂਆ ਗਤਕਾ ਅਖਾੜਾ ਭੁੱਚੋ ਖੁਰਦ ਦੇ ਬੱਚਿਆਂ ਵਲੋਂ 66ਵੀਂਆਂ ਅੰਤਰ ...
ਬਠਿੰਡਾ, 26 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਲੱਖੀ ਜੰਗਲ ਪੰਜਾਬੀ ਸੱਥ ਬਠਿੰਡਾ ਵਲੋਂ ਨਿਰਭੈ ਸਿੰਘ ਸੰਧੂ ਦੁਆਰੇਆਣਾ ਯਾਦਗਾਰੀ ਪੁਸਤਕ ਤੇ ਸਾਹਿਤਕ ਮੇਲੇ ਦੀ ਸ਼ੁਰੂਆਤ ਟੀਚਰਜ਼ ਹੋਮ ਵਿਖੇ ਕੀਤੀ ਗਈ | ਇਸ ਮੌਕੇ ਨਾਹਰ ਸਿੰਘ ਗਿੱਲ ਯੂ. ਕੇ. ਦੁਆਰਾ ਖੇਡੇ ਗਏ ਇਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX