ਸੰਗਰੂਰ, 27 ਨਵੰਬਰ (ਅਮਨਦੀਪ ਸਿੰਘ ਬਿੱਟਾ)-ਇੰਡਸਟਰੀਜ਼ ਚੈਂਬਰ, ਆੜ੍ਹਤੀ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਬਰਨਾਲਾ ਟਰੇਡਰਜ਼ ਦੇ ਨੁਮਾਇੰਦਿਆਂ ਦੀ ਮੀਟਿੰਗ ਦੀ ਦਸਮੇਸ਼ ਟਰੱਕ ਆਪ੍ਰੇਟਰ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਟਰੱਕ ਆਪ੍ਰੇਟਰ ਐਸੋਸੀਏਸ਼ਨ ਵਲੋਂ ਪ੍ਰਧਾਨ ਗੁਰਮੀਤ ਸਿੰਘ ਕਾਕਾ, ਸੁਖਵਿੰਦਰ ਸਿੰਘ ਸਰਪੰਚ, ਰਛਪਾਲ ਸਿੰਘ, ਗੁਰਪਾਲ ਸਿੰਘ, ਅਵਤਾਰ ਸਿੰਘ ਵਲੋਂ ਜਿਥੇ ਟਰੱਕ ਅਪਰੇਟਰਾਂ ਦੀ ਨੁਮਾਇੰਦਗੀ ਕੀਤੀ ਉਥੇ ਇੰਡਸਟਰੀਜ਼ ਚੈਂਬਰ ਵਲੋਂ ਕ੍ਰਿਸ਼ਨ ਬਾਂਸਲ ਬੱਬੂ, ਭਗਵਾਨ ਦਾਸ, ਸ਼ੈਲਰ ਐਸੋਸੀਏਸ਼ਨ ਵਲੋਂ ਵਰਿੰਦਰ ਟੀਟੂ ਤੇ ਆੜ੍ਹਤੀ ਐਸੋਸੀਏਸ਼ਨ ਵਲੋਂ ਪਵਨ ਕੁਮਾਰ ਨੇ ਆਪੋ ਆਪਣੀ ਐਸੋਸੀਏਸ਼ਨਾਂ ਦੀ ਪ੍ਰਤੀਨਿਧਤਾ ਕੀਤੀ | ਮੀਟਿੰਗ 'ਚ ਵਿਚਾਰੇ ਮੁੱਦਿਆਂ ਸੰਬੰਧੀ ਚਰਚਾ ਕਰਦਿਆ ਗੁਰਮੀਤ ਸਿੰਘ ਕਾਕਾ ਨੇ ਦੱਸਿਆ ਕਿ ਉਨ੍ਹਾਂ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅੱਗੇ ਇਹੀ ਸਵਾਲ ਰੱਖਿਆ ਕਿ ਜੇ ਉਨ੍ਹਾਂ ਨੂੰ ਟਰੱਕ ਆਪ੍ਰੇਟਰਾਂ ਤੋਂ ਕੋਈ ਦਿੱਕਤ, ਸਮੱਸਿਆ ਹੈ ਤਾਂ ਉਹ ਖੁੱਲ੍ਹ ਕੇ ਆਪਣੇ ਵਿਚਾਰ ਰੱਖਣ ਪਰ ਉਨ੍ਹਾਂ ਨੂੰ ਇਹ ਦੱਸਿਆ ਪ੍ਰਸੰਨਤਾ ਹੋ ਰਹੀ ਹੈ ਕਿ ਕਿਸੇ ਵੀ ਐਸੋਸੀਏਸ਼ਨ ਨੇ ਟਰੱਕ ਆਪ੍ਰੇਟਰਾਂ ਪ੍ਰਤੀ ਕੋਈ ਕਿੰਤੂ ਪਰੰਤੂ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਸੰਗਰੂਰ 'ਚ ਤਕਰੀਬਨ 800 ਗੱਡੀ ਟਰੱਕ ਆਪ੍ਰੇਟਰਾਂ ਦੀ ਹੈ ਜਿਨ੍ਹਾਂ 'ਚੋਂ 90 ਫ਼ੀਸਦੀ ਆਪ੍ਰੇਟਰ ਪੂਰੀ ਤਰ੍ਹਾਂ ਟਰੱਕਾਂ 'ਤੇ ਹੀ ਨਿਰਭਰ ਹੋਣ ਕਾਰਨ ਆਪਣੀ ਜ਼ਿੰਦਗੀ ਦਾ ਜੀਵਨ ਬਸ਼ਰ ਕਰ ਰਹੇ ਹਨ ਪਰ ਪੰਜਾਬ ਦੀ 'ਆਪ' ਸਰਕਾਰ ਕੁਝ ਸ਼ਰਾਰਤੀ ਅਨਸਰਾਂ ਦੇ ਬਹਿਕਾਵੇ ਹੇਠ ਆ ਕੇ ਟਰੱਕ ਆਪ੍ਰੇਟਰਾਂ ਨੰੂ ਡਰਾਉਣ ਧਮਕਾਉਣ 'ਚ ਲੱਗੀ ਹੋਈ ਹੈ | 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁਰਾਣੇ ਦਿਨ ਚੇਤੇ ਕਰਵਾਉਂਦਿਆਂ ਕਿਹਾ ਕਿ ਜਦ ਮੁਹਾਲੀ ਵਿਖੇ ਪਿਛਲੇ ਵਰ੍ਹੇ 6 ਦਸੰਬਰ ਨੂੰ ਧਰਨਾ ਲੱਗਿਆ ਸੀ ਤਾਂ ਦੋਵਾਂ ਆਗੂਆਂ ਨੇ ਇਹ ਭਰੋਸਾ ਦਿੱਤਾ ਸੀ ਕਿ ਸਰਕਾਰ ਬਣਨ ਉਪਰੰਤ ਟਰੱਕ ਯੂਨੀਅਨ ਬਹਾਲ ਕੀਤੀਆਂ ਜਾਣਗੀਆਂ ਪਰ ਅੱਜ ਸਭ ਕੁਝ ਉਲਟ ਹੋ ਰਿਹਾ ਹੈ ਅਤੇ ਟਰੱਕ ਆਪ੍ਰੇਟਰਾਂ ਤੋਂ ਉਨ੍ਹਾਂ ਦੀ ਰੋਜ਼ੀ ਰੋਟੀ ਖੋਹਣ ਦੀ ਚਾਲਾਂ ਗੁੰਦੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਦ ਟਰੱਕ ਆਪ੍ਰੇਟਰਾਂ ਤੋਂ ਕਿਸੇ ਵਰਗ ਜਾਂ ਜਥੇਬੰਦੀ ਨੂੰ ਕੋਈ ਇਤਰਾਜ਼ ਜਾਂ ਰੋਸ ਨਹੀਂ ਹੈ ਤਾਂ ਕੁਝ ਅਨਸਰ ਅਜਿਹੇ ਮਸਲੇ ਉਠਾ ਕੇ ਪੰਜਾਬ ਸਰਕਾਰ ਤੇ ਆਪ੍ਰੇਟਰਾਂ 'ਚ ਖਟਾਸ ਲਿਆਉਣ ਦੀ ਚਾਲਾਂ ਗੁੰਦ ਰਹੇ ਹਨ | ਸਪੱਸ਼ਟ ਸ਼ਬਦਾਂ 'ਚ ਕਾਕਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਪੱਧਰ 'ਤੇ ਜੋ ਵੀ ਕਾਲ ਐਸੋਸੀਏਸ਼ਨ ਦੇ ਆਗੂਆਂ ਦੀ ਆਵੇਗੀ ਉਸ ਨੂੰ ਅਮਲ 'ਚ ਲਿਆਂਦਾ ਜਾਵੇਗਾ |
ਸੰਗਰੂਰ, 27 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸਥਾਨਕ ਸੰਤ ਅਤਰ ਸਿੰਘ ਕਾਲੋਨੀ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਕਰਵਾਇਆ ਗਿਆ | ਲਾਭ ਸਿੰਘ ਡਿਪਟੀ ...
ਚੀਮਾ ਮੰਡੀ, 27 ਨਵੰਬਰ (ਦਲਜੀਤ ਸਿੰਘ ਮੱਕੜ)-ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕੀਤੇ ਵਾਅਦੇ ਅਨੁਸਾਰ 15 ਅਗਸਤ ਨੂੰ ਖੋਲ੍ਹੇ ਆਮ ਆਦਮੀ ਕਲੀਨਿਕ ਸਫਲਤਾ ਪੂਰਵਕ ਚਲ ਰਹੇ ਹਨ ਹੁਣ ਨਵੇਂ ਵਰ੍ਹੇ 2023 ਤੋਂ ਸਰਕਾਰ ਨੇ 500 ਦੇ ਕਰੀਬ ਨਵੇਂ ਮੁਹੱਲਾ ਕਲੀਨਿਕ ...
ਸੰਗਰੂਰ, 27 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਮੈਡੀਕਲ ਰੀਪਰਸਨਟੈਟਿਵ (ਐਮ. ਆਰ.) ਯੂਨੀਅਨ ਸੰਗਰੂਰ ਦੀ ਮੀਟਿੰਗ ਪ੍ਰਧਾਨ ਵਿਕਾਸ ਗੁਪਤਾ ਤੇ ਸਕੱਤਰ ਪਰਮਿੰਦਰ ਪਰੈਟੀ ਜੋਸ਼ੀ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਰਵੀ ਬਾਂਸਲ ਧੂਰੀ ਨੇ ...
ਸੁਨਾਮ ਊਧਮ ਸਿੰਘ ਵਾਲਾ, 27 ਨਵੰਬਰ (ਭੁੱਲਰ, ਧਾਲੀਵਾਲ)-ਮਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ ਭਾਰਤ ਸਰਕਾਰ ਦੀ ਫੁੱਟਬਾਲ ਦੀ ਖੇਡ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਆਜ਼ਾਦੀ ਦਾ ਅਮਰਤ ਮਹੋਤਸਵ ਨੂੰ ਸਮਰਪਿਤ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਸੰਗਰੂਰ ਵਲੋਂ ...
ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ, ਪਰਮਜੀਤ ਸਿੰਘ ਕੁਠਾਲਾ)-ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਾਂ ਅਧੀਨ ਚਲ ਰਹੇ ਇਸਲਾਮੀਆ ਗਰਲਜ਼ ਕਾਲਜ ਮਲੇਰਕੋਟਲਾ ਵਿਖੇ ਨਵੇਂ ਬਣਨ ਜਾ ਰਹੇ ਅਮੀਨਾ ਬਲਾਕ ਦਾ ਨੀਂਹ ਪੱਥਰ ਰੱਖਿਆ | ਸਮਾਗਮ ਦੀ ਪ੍ਰਧਾਨਗੀ ਵਿਧਾਇਕ ਡਾ. ...
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)-ਮੁੱਖ ਮੰਤਰੀ ਦੇ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਦੌਰੇ 'ਤੇ ਤੰਜ ਕਸਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੂਰੀ ਹਸਪਤਾਲ ਦੇ ਮਾੜੇ ਹਾਲਾਤਾਂ ਦੀ ਸਾਰ ਲੈਣ ਦੀ ...
ਛਾਜਲੀ, 27 ਨਵੰਬਰ (ਹਰਬੰਸ ਸਿੰਘ ਛਾਜਲੀ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਨੌਵੀਂ ਛਾਜਲੀ ਤੋਂ ਸੰਗਤੀਵਾਲਾ ਤੱਕ ਨਗਰ ਕੀਰਤਨ ਸਜਾਇਆ ਗਿਆ | ...
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)-ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਕਮਲਜੀਤ ਸਿੰਘ ਚÏਹਾਨ ਦੀ ਅਗਵਾਈ 'ਚ ਹੋਈ, ਜਿਸ ਵਿਚ ਸਟੇਟ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸ਼ਾਮਿਲ ਹੋਏ | ਸੂਬਾ ਪ੍ਰਧਾਨ ਨੇ ਕਿਹਾ ਕਿ ...
ਸੰਗਰੂਰ, 27 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਅੱਜ ਸਵੇਰੇ ਸਥਾਨਕ ਪਟਿਆਲਾ ਰੋਡ ਉੱਤੇ ਖੁਰਾਣਾ ਪਿੰਡ ਲਾਗੇ ਹੋਏ ਸੜਕ ਹਾਦਸੇ 'ਚ ਇਕ ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਦੂਜਾ ਸਥਾਨਕ ਸਿਵਲ ਹਸਪਤਾਲ ਵਿਖੇ ਜ਼ਖ਼ਮੀ ਹਾਲਤ ਵਿਚ ਲਿਆਂਦਾ ਗਿਆ ਹੈ | ਜਾਣਕਾਰੀ ਅਨੁਸਾਰ ਇਹ ...
ਸੁਨਾਮ ਊਧਮ ਸਿੰਘ ਵਾਲਾ, 27 ਨਵੰਬਰ (ਧਾਲੀਵਾਲ, ਭੁੱਲਰ)-ਸੜਕ ਹਾਦਸੇ 'ਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਪੁਲਿਸ ਥਾਣਾ ਲਹਿਰਾ ਦੇ ਹੌਲਦਾਰ ਜੁਗਰਾਜ ਸਿੰਘ ਨੇ ਦੱਸਿਆ ਕਿ ਪਿੰਡ ਘੋੜੇਨਬ ਥਾਣਾ ਲਹਿਰਾ ਦਾ ...
ਸੰਗਰੂਰ, 27 ਨਵੰਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਪੁਲਿਸ ਵਲੋਂ ਲਗਾਏ ਵਿਸ਼ੇਸ਼ ਰਾਹਤ ਕੈਂਪ ਦÏਰਾਨ ਲੋਕਾਂ ਦੀਆਂ ਬਕਾਇਆ ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਤੇ ...
ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਸੇਫ਼ ਸਕੂਲ ਵਾਹਨ ਪਾਲਿਸੀ ਅਧੀਨ ਉਪ ਮੰਡਲ ਮੈਜਿਸਟਰੇਟ ਮਲੇਰਕੋਟਲਾ ਕਰਨਦੀਪ ਸਿੰਘ ਵਲੋਂ ਸਬ ਡਿਵੀਜ਼ਨ ਮਲੇਰਕੋਟਲਾ ਤੇ ਅਮਰਗੜ੍ਹ ਅਧੀਨ ਪੈਂਦੇ ਸਕੂਲਾਂ ਦੀਆਂ ਵੈਨਾਂ/ਬੱਸਾਂ ਦੀ ਚੈਕਿੰਗ ਕੀਤੀ ਗਈ | ਚੈਕਿੰਗ ...
ਜਖੇਪਲ, 27 ਨਵੰਬਰ (ਮੇਜਰ ਸਿੰਘ ਸਿੱਧੂ)-ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗੁਰਮਤਿ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੇ ਲਗਪਗ 12 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚ ਵਿਦਿਆਰਥਣ ਗਗਨਦੀਪ ...
ਮੂਲੋਵਾਲ, 27 ਨਵੰਬਰ (ਰਤਨ ਸਿੰਘ ਭੰਡਾਰੀ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਕੀ ਨਗਰੀ ਮੂਲੋਵਾਲ ਦੇ ਗੁਰਦੁਆਰਾ ਮੰਜੀ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਅਲੌਕਿਕ ਨਗਰ ...
ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੀ ਰਹਿਨੁਮਾਈ ਹੇਠ ਪੰਜਾਬ ਗਤਕਾ ਐਸੋਸੀਏਸ਼ਨ ਵਲੋਂ ਨਿਊ ਚੰਡੀਗੜ੍ਹ ਵਿਖੇ ਹੋਈ 7ਵੀਂ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ 'ਚੋਂ ਮਲੇਰਕੋਟਲਾ ਜ਼ਿਲ੍ਹੇ ਨੇ ਓਵਰ ਆਲ ਦੂਜਾ ਸਥਾਨ ਪ੍ਰਾਪਤ ...
ਅਹਿਮਦਗੜ੍ਹ, 27 ਨਵੰਬਰ (ਸੋਢੀ)-ਵਿਜ਼ਡਮ ਵਰਲਡ ਸਕੂਲ ਅਹਿਮਦਗੜ੍ਹ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆਂ | ਪ੍ਰੋਗਰਾਮ ਦੌਰਾਨ ਏ. ਐੱਸ. ਪੀ ਅਹਿਮਦਗੜ੍ਹ ਡਾ. ਜੋਤੀ ਯਾਦਵ ਤੇ ਐੱਸ. ਡੀ. ਐਮ. ਅਹਿਮਦਗੜ੍ਹ ਹਰਬੰਸ ਸਿੰਘ ਨੇ ਮੁੱਖ ਮਹਿਮਾਨ ...
ਮਲੇਰਕੋਟਲਾ, 27 ਨਵੰਬਰ (ਪਾਰਸ ਜੈਨ)-ਸਥਾਨਕ ਸਰਵਹਿੱਤਕਾਰੀ ਵਿਦਿਆ ਮੰਦਰ ਵਿਖੇ ਇਸਰੋ ਦੇ ਵਿਗਿਆਨੀ ਨਾਗੇਸ਼ ਸ਼ਰਮਾ ਤੇ ਸੁਪਰ 100 ਕੋਆਰਡੀਨੇਟਰ ਮਿਸ ਮਾਨਸੀ ਬਾਂਸਲ ਨੇ ਸੁਪਰ 100 'ਚ ਚੁਣੇ ਗਏ ਬੱਚਿਆਂ ਦਾ ਲਾਈਵ ਸੈਸ਼ਨ ਲਿਆ | ਸੈਸ਼ਨ ਵਿਚ ਸਰਵਹਿੱਤਕਾਰੀ ਵਿਦਿਆ ਮੰਦਰ ...
ਲÏਾਗੋਵਾਲ, 27 ਨਵੰਬਰ (ਸ. ਸ.ਖੰਨਾ, ਵਿਨੋਦ)-ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਤੇ ਸਿਹਤ ਵਿਭਾਗ ਵਿਚੋਂ ਸੇਵਾ ਮੁਕਤ ਬਚਿੱਤਰ ਸਿੰਘ (ਮੱਟ) ਦੀ ਸੁਪਤਨੀ ਬੀਬੀ ਗੁਰਦੇਵ ਕÏਰ ਦੁੱਲਟ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਸੁਖਦੇਵ ਸਿੰਘ ਢੀਂਡਸਾ ਸਾਬਕਾ ਮੈਂਬਰ ਰਾਜ ...
ਸ਼ੇਰਪੁਰ, 27 ਨਵੰਬਰ (ਦਰਸ਼ਨ ਸਿੰਘ ਖੇੜੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਕਲਾਂ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇ ਜਤਿੰਦਰ ਸਿੰਘ, ਅਮਰਦੀਪ ਸਿੰਘ ਡੀ. ਪੀ. ਨੇ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ...
ਸੰਗਰੂਰ, 27 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਅੱਜ ਭਾਰਤ ਦਾ ਸੰਵਿਧਾਨ ਦਿਵਸ ਭਾਈਚਾਰਕ ਤਾਲਮੇਲ ਮੰਚ ਵਲੋ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਪਿ੍ੰਸੀਪਲ ਸ੍ਰੀਮਤੀ ਇੰਦੂ ਸ਼ਿਮਕ ਦੀ ਅਗਵਾਈ ਹੇਠ ਮਨਾਇਆ ਗਿਆ | ਸਮਾਗਮ 'ਚ ਸੁਰਜੀਤ ਸਿੰਘ ਸਾਬਕਾ ਈ. ਓ., ...
ਧੂਰੀ, 27 ਨਵੰਬਰ (ਸੁਖਵੰਤ ਸਿੰਘ ਭੁੱਲਰ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਧੂਰੀ ਵਲੋਂ ਬਲਾਕ ਧੂਰੀ ਦੇ ਕਿਸਾਨਾਂ, ਇਨਪੁਟਸ ਡੀਲਰਾਂ ਨਾਲ ਫਸਲਾਂ ਦੇ ਪਾਲਣ ਪੋਸ਼ਣ ਤੇ ਤਰਲ ਨੈਨੋ ਯੂਰੀਆ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਖੇਤੀਬਾੜੀ ਅਫਸਰ ਧੂਰੀ ਡਾ. ...
ਮਹਿਲਾਂ ਚੌਂਕ, 27 ਨਵੰਬਰ (ਸੁਖਮਿੰਦਰ ਸਿੰਘ ਕੁਲਾਰ)-ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਸੰਗਰੂਰ ਵਲੋਂ ਸਕੂਲੋਂ ਵਿਰਵੇ ਬੱਚਿਆਂ ਲਈ ਕੀਤੇ ਜਾ ਰਹੇ ਉੱਦਮ ਸਦਕਾ 'ਗਿਆਨ ਕਿਰਨਾਂ ਦੀ ਛੋਹ' ਦੇ ਨਾਂਅ ਤਹਿਤ 'ਸਕੂਲ ਆਨ ਵ੍ਹੀਲਜ਼' ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਸਲੱਮ ਇਲਾਕੇ ...
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)-ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਕਰਵਾਈ ਚÏਥੀ ਚੇਤਨਾ ਪਰਖ ਪ੍ਰੀਖਿਆ 'ਚ ਸ਼ਮੂਲੀਅਤ ਕਰਨ ਵਾਲੇ ਸਰਕਾਰੀ ਮਿਡਲ ਸਕੂਲ ਲੱਡੀ ਦੇ ਵਿਦਿਆਰਥੀਆਂ ਨੂੰ ਤਰਕਸ਼ੀਲ ਆਗੂ ਮਾਸਟਰ ਪਰਮਵੇਦ, ਸੁਰਿੰਦਰਪਾਲ ਤੇ ਪ੍ਰਗਟ ...
ਸੰਦੌੜ, 27 ਨਵੰਬਰ (ਜਸਵੀਰ ਸਿੰਘ ਜੱਸੀ)-ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਦੇ ਵਿਦਿਆਰਥੀਆਂ ਨੂੰ ਮੈਡੀਕਲ ਵਿਸ਼ੇ ਵੱਲ ਰੁਚੀ ਪੈਦਾ ਕਰਨ ਦੇ ਮਕਸਦ ਨਾਲ 'ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੌਰਾ' ਕੀਤਾ | ਸਕੂਲ ਦੀ ਪਿ੍ੰਸੀਪਲ ਪੁਨੀਤ ਅਮਨਦੀਪ ਸਿੰਘ ...
ਸੰਗਰੂਰ, 27 ਨਵੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਮੌਸਮ ਵਿਚ ਤੇਜ਼ੀ ਨਾਲ ਆ ਰਹੀ ਤਬਦੀਲੀ ਦੇ ਚੱਲਦਿਆਂ ਸੜਕਾਂ ਉੱਤੇ ਧੁੰਦ ਪੈਣ ਕਾਰਨ ਜ਼ਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ ਵਲੋਂ ਲੋਕਾਂ ਦੇ ਬਚਾਅ ਲਈ ਜ਼ਿਲ੍ਹੇ ਅੰਦਰ ਰਿਫਲੈਕਟਰ ਮੁਹਿੰਮ ਦੀ ਅੱਜ ਸਥਾਨਕ ...
ਹੰਡਿਆਇਆ, 27 ਨਵੰਬਰ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਧਾਮ ਕੋਠੇ ਜਲਾਲ ਕੇ ਹੰਡਿਆਇਆ ਦਿਹਾਤੀ ਵਿਖੇ ਮੁੱਖ ਸੇਵਾਦਾਰ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਨਾਨਕਸਰ ਵਾਲੇ ਦੀ ਅਗਵਾਈ ਵਿਚ ਸਾਲਾਨਾ ਸਮਾਗਮ ਹੋਇਆ | ਸ੍ਰੀ ਅਖੰਡ ਪਾਠ ...
ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਸ਼ਹੀਦ ਬੁੱਧੂ ਖਾਂ ਸੌਰੀਆ ਚੱਕਰ ਵਿਜੇਤਾ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੇ ਖਿਡਾਰੀਆਂ ਨੇ ਵੇਟ ਲਿਫ਼ਟਿੰਗ ਮੁਕਾਬਲਿਆਂ 'ਚ ਸੂਬਾ ਪੱਧਰ 'ਤੇ ਜਿੱਤ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਇਕਬਾਲ ਕੌਰ ...
ਬਰਨਾਲਾ, 27 ਨਵੰਬਰ (ਅਸ਼ੋਕ ਭਾਰਤੀ)-ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਪਿ੍ੰਸੀਪਲ ਡਾ. ਨੀਲਮ ਸ਼ਰਮਾ ਦੀ ਅਗਵਾਈ 'ਚ ਕਾਲਜ ਦੇ ਆਈ. ਕਿਊ. ਏ. ਸੀ. ਹਿਸਟਰੀ ਵਿਭਾਗ ਵਲੋਂ ਆਈ. ਸੀ. ਐਸ. ਐਸ. ਆਰ. ਦੇ ਸਹਿਯੋਗ ਨਾਲ ਅਨਸੰਗ ਹੀਰੋ ਆਫ਼ ਪੰਜਾਬ ਇਨ ...
ਮਹਿਲ ਕਲਾਂ, 27 ਨਵੰਬਰ (ਅਵਤਾਰ ਸਿੰਘ ਅਣਖੀ)-ਸੀਨੀਅਰ ਮੈਡੀਕਲ ਅਫ਼ਸਰ ਗੁਰਤੇਜਿੰਦਰ ਕੌਰ ਨੇ ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਆਪਣਾ ਅਹੁਦੇ ਸੰਭਾਲ ਲਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਸਿਹਤ ਵਿਭਾਗ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ...
ਭਦੌੜ, 27 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਦੇ ਸਥਾਨਕ ਦਫ਼ਤਰ ਵਿਖੇ ਪ੍ਰਧਾਨ ਮਾ: ਰਣਧੀਰ ਸਿੰਘ ਧੀਰਾ ਦੀ ਅਗਵਾਈ ਹੇਠ 29 ਨਵੰਬਰ ਦੀ ਮੁਹਾਲੀ ਰੈਲੀ ਦੀਆਂ ਤਿਆਰੀਆਂ ਨੂੰ ੂ ਲੈ ਕੇ ਮੀਟਿੰਗ ਕੀਤੀ | ਪ੍ਰਧਾਨ ਮਾ: ਰਣਧੀਰ ...
ਟੱਲੇਵਾਲ, 27 ਨਵੰਬਰ (ਸੋਨੀ ਚੀਮਾ)-ਸ਼ਿਓਰਵੇਅ ਕੰਪਨੀ ਕੈਨੇਡਾ ਦੇ ਸਟੱਡੀ ਵੀਜ਼ੇ ਲਗਵਾਉਣ ਵਿਚ ਮੋਹਰੀ ਬਣੀ ਹੋਈ | ਇਸ ਸੰਬੰਧੀ ਸਿਉਰਵੇਅ ਕੰਪਨੀ ਮੋਗਾ ਦੇ ਐਮ. ਡੀ. ਅਮਨਦੀਪ ਸਿੰਘ ਦੀਵਾਨਾ ਤੇ ਕੈਨੇਡਾ ਦਫ਼ਤਰ ਦੇ ਐਮ. ਡੀ. ਸੁਖਚੈਨ ਸਿੰਘ ਦਿਉਲ ਨੇ ਦੱਸਿਆ ਕਿ ਸਿਉਰਵੇਅ ...
ਮਹਿਲ ਕਲਾਂ, 27 ਨਵੰਬਰ (ਅਵਤਾਰ ਸਿੰਘ ਅਣਖੀ)-ਪੰਜਾਬ ਸੀਟੂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੇ ਆਗੂ ਪ੍ਰੀਤਮ ਸਿੰਘ ਸਹਿਜੜਾ, ਮਾਨ ਸਿੰਘ ਗੁਰਮ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੂਬਾਈ ਆਗੂ ਕਾਮਰੇਡ ਸ਼ੇਰ ਸਿੰਘ ਫਰਵਾਹੀ, ਨਜ਼ੀਰ ਮੁਹੰਮਦ ਭੋਲਾ, ਹਰਪਾਲ ...
ਸੂਲਰ ਘਰਾਟ, 27 ਨਵੰਬਰ (ਜਸਵੀਰ ਸਿੰਘ ਅÏਜਲਾ)-ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਦੀ ਖਿਡਾਰਨ ਨੇ ਸੋਨ ਤਗਮਾ ਜਿੱਤਿਆ | ਇਸ ਸੰਬੰਧੀ ਸਕੂਲ ਮੈਨੇਜਰ ਮੈਡਮ ਗੁਰਮੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਹੋਣਹਾਰ ਖਿਡਾਰਣ ਐਜੇਲੀਨਾ ਨੇ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ...
ਸੰਗਰੂਰ, 27 ਨਵੰਬਰ (ਧੀਰਜ ਪਸ਼ੌਰੀਆ)-ਸਹਿਯੋਗ ਸਕੂਲ ਸੰਗਰੂਰ ਦੇ ਬੱਚਿਆਂ ਨੇ ਸੂਬਾ ਪੱਧਰੀ ਸਪੈਸ਼ਲ ਓਲੰਪੀਕਸ ਵਿਚ ਬੌਸੀ ਗੇਮ 'ਚ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਹੈ | ਸਹਿਯੋਗ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਸੰਗਰੂਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਮਾਨ ਨੇ ਇਸ ...
ਭਵਾਨੀਗੜ੍ਹ, 27 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)-ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਪਿੰਡ ਜਥੇਪਲ ਵਿਚ ਕਰਵਾਏ ਗੁਰਮਤਿ ਮੁਕਾਬਲਿਆਂ 'ਚ ਬਾਬਾ ਸਾਹਿਬ ਦਾਸ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲੇ ਜਿੱਤੇ | ਜਾਣਕਾਰੀ ਦਿੰਦਿਆਂ ਸਕੂਲ ਦੇ ...
ਚੀਮਾ ਮੰਡੀ, 27 ਨਵੰਬਰ (ਜਗਰਾਜ ਮਾਨ)-ਸੀ.ਬੀ.ਐਸ.ਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਰੋਡ ਚੀਮਾ ਮੰਡੀ ਵਿਖੇ ਸਾਇੰਸ ਮੇਲੇ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਮÏਕੇ ...
ਚੀਮਾ ਮੰਡੀ, 27 ਅਕਤੂਬਰ (ਜਗਰਾਜ ਮਾਨ)-ਪੰਜਾਬ ਨÏ ਸੈਨਿਕ ਯੂਨਿਟ ਐਨ. ਸੀ. ਸੀ. ਦੇ ਕਮਾਂਡਿੰਗ ਅਫ਼ਸਰ ਕੈਪਟਨ ਅਰਵਿੰਦ ਕੁਮਾਰ ਪਵਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ. ਸੀ. ਸੀ. ਗਰੁੱਪ ਹੈੱਡਕੁਆਰਟਰ ਪਟਿਆਲਾ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਐੱਨ. ...
ਚੀਮਾ ਮੰਡੀ, 27 ਅਕਤੂਬਰ (ਜਗਰਾਜ ਮਾਨ)-ਬਠਿੰਡਾ ਵਿਖੇ ਹੋਈਆਂ 66ਵੀਆਂ ਸੂਬਾ ਪੱਧਰੀ ਖੇਡਾਂ ਦੇ ਵਿਚ ਸਰਸਵਤੀ ਵਿੱਦਿਆ ਮੰਦਰ ਸੀ.ਸੈ. ਸਕੂਲ ਚੀਮਾ ਮੰਡੀ ਦੇ ਵਿਦਿਆਰਥੀਆਂ ਨੇ ਸੋਨ ਤਗਮਾ ਜਿੱਤ ਕੇ ਇਲਾਕੇ ਦਾ ਨਾਂਅ ਰÏਸ਼ਨ ਕੀਤਾ¢ ਕਰਾਟੇ ਖੇਡਾਂ ਦੇ ਵਿਚ ਸਾਰੇ ...
ਲਹਿਰਾਗਾਗਾ, 27 ਨਵੰਬਰ (ਅਸ਼ੋਕ ਗਰਗ)-66ਵੀਆਂ ਪੰਜਾਬ ਸਕੂਲ ਖੇਡਾਂ ਦੇ ਸਟੇਟ ਪੱਧਰੀ ਸ਼ੂਟਿੰਗ (ਰਾਈਫ਼ਲ) ਦੇ ਮੁਕਾਬਲੇ ਪਿੰਡ ਬਾਦਲ (ਮੁਕਤਸਰ ਸਾਹਿਬ) ਵਿਖੇ ਆਯੋਜਿਤ ਕੀਤੇ ਗਏ, ਜਿਸ 'ਚ ਵੱਖ-ਵੱਖ ਜ਼ਿਲਿ੍ਹਆਂ ਦੇ ਸਕੂਲਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ | ...
ਮਸਤੂਆਣਾ ਸਾਹਿਬ, 27 ਨਵੰਬਰ (ਦਮਦਮੀ)-ਆਧਾਰ ਪਬਲਿਕ ਸਕੂਲ ਬੱਡਰੁਖਾਂ ਵਲੋਂ ਨਰਸਰੀ ਤੋਂ ਚÏਥੀ ਤੱਕ ਦੇ ਵਿਦਿਆਰਥੀਆਂ ਲਈ ਪਿਕਨਿਕ ਕਰਵਾਈ ਗਈ | ਬੱਚਿਆਂ ਨੂੰ ਪਿਕਨਿਕ ਤੇ ਬੀ. ਐਸ. ਐੱਨ. ਐਲ. ਪਾਰਕ 'ਚ ਲਿਜਾਇਆ ਗਿਆ | ਬੱਚਿਆ ਨੇ ਆਕਰਸ਼ਕ ਝੂਲੇ, ਪੀਂਘਾਂ, ਮਿੰਨੀ ਟ੍ਰੇਨ ਦਾ ...
ਮੂਲੋਵਾਲ, 27 ਨਵੰਬਰ (ਰਤਨ ਸਿੰਘ ਭੰਡਾਰੀ)-ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡਾਂ 'ਚ ਜ਼ਿਲ੍ਹਾ ਸੰਗਰੂਰ ਵਲੋਂ ਅੰਡਰ 14 ਸਾਲ, ਅੰਡਰ 17 ਸਾਲ ਯੋਗਾ ਦੀ ਟੀਮ 'ਚ ਭਾਗ ਲਿਆ, ਜਿਨ੍ਹਾਂ ਵਿਚੋਂ ਗੁਰਸ਼ਰਨ ...
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)-ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਡਾ. ਕੁਲਤਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਤੇ ਵਿਨੋਦ ਕੁਮਾਰ ਹਾਂਡਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿੱ) ਦੀ ਪ੍ਰਧਾਨਗੀ ਹੇਠ ਸੰਪੰਨ ਹੋਈਆਂ | ...
ਧੂਰੀ, 27 ਨਵੰਬਰ (ਸੰਜੇ ਲਹਿਰੀ)-ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪੰਜਾਬ ਸਰਕਾਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਡਾ. ਬਾਲ ਕਿ੍ਸ਼ਨ ਦੀ ਅਗਵਾਈ 'ਚ ਪੰਜਾਬੀ ਭਾਸ਼ਾ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ...
ਸੰਦÏੜ, 27 ਨਵੰਬਰ (ਜਸਵੀਰ ਸਿੰਘ ਜੱਸੀ)-ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਗਤੀਵਿਧੀ ਅਧੀਨ ਸਾਇੰਸ ਸਿਟੀ ਦਾ ਟੂਰ ਲਗਾਇਆ ਗਿਆ | ਤੀਜੀ ਜਮਾਤ ਤੋਂ ਲੈ ਕੇ ਛੇਵੀਂ ਜਮਾਤ ਤੱਕ ਦੇ ਵਿਦਿਆਰਥੀ ਇਸ ਵਿੱਦਿਅਕ ਟੂਰ ਵਿਚ ਸ਼ਾਮਿਲ ਹੋਏ | ਸਾਇੰਸ ...
ਲੌਂਗੋਵਾਲ, 27 ਨਵੰਬਰ (ਵਿਨੋਦ, ਖੰਨਾ)-ਪਿਛਲੇ ਦਿਨੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਵਿਦਿਆਰਥੀ ਹੱਕਾਂ ਲਈ ਸੰਘਰਸ਼ ਕਰ ਰਹੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਪੰਜ ਅਧਿਆਪਕਾਂ 'ਤੇ ਪੁਲਿਸ ਕੇਸ ਬਣਾ ਕੇ ਦੂਰ ਦੁਰਾਡੇ ਬਦਲ ਦਿੱਤਾ ਗਿਆ ਸੀ, ਜਿਸ ਲਈ ਪੂਰੇ ਪੰਜਾਬ 'ਚ ...
ਸੁਨਾਮ ਊਧਮ ਸਿੰਘ ਵਾਲਾ, 27 ਨਵੰਬਰ (ਧਾਲੀਵਾਲ, ਭੁੱਲਰ)-ਪਾਵਰਕਾਮ ਐਂਡ ਟਰਾਂਸਕੋ ਪੈਂਸ਼ਨਰਜ ਯੂਨੀਅਨ ਪੰਜਾਬ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਾਥੀ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ 33 ਕੇ. ਵੀ. ਗਰਿੱਡ ਵਿਖੇ ਜਥੇਬੰਦੀ ਦੇ ਦਫ਼ਤਰ 'ਚ ਹੋਈ, ਜਿਸ 'ਚ ਲਹਿਰਾ, ...
ਅਹਿਮਦਗੜ੍ਹ, 27 ਨਵੰਬਰ (ਰਣਧੀਰ ਸਿੰਘ ਮਹੋਲੀ)-ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ 'ਚ ਕਰਵਾਏ 80 ਵੇਂ ਰਾਸ਼ਨ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਨਗਰ ਕੌਂਸਲ ਪ੍ਰਧਾਨ ਵਿਕਾਸ ...
ਸੁਨਾਮ ਊਧਮ ਸਿੰਘ ਵਾਲਾ, 27 ਨਵੰਬਰ (ਭੁੱਲਰ, ਧਾਲੀਵਾਲ)-ਪੀ. ਜੀ. ਆਈ. ਘਾਬਦਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਸ਼ਵ ਪੱਧਰੀ ਅਲਟਰਾ ਮਾਡਰਨ ਲੈਬੋਰਟਰੀ ਮਸ਼ੀਨਾਂ ਮਿਲਣ ਨਾਲ ਹਲਕੇ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੂਬਾ ਕਮੇਟੀ ਮੈਂਬਰ ...
ਸੰਗਰੂਰ, 27 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਗੋਲਡਨ ਅਰਥ ਗਲੋਬਲ ਸੀਨੀਅਰ ਸੈਕੰਡਰੀ ਸਕੂਲ 'ਚ ਸਾਲਾਨਾ ਸਮਾਰੋਹ ਦੇ ਦੂਜੇ ਦਿਨ ਚੌਥੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਅਨਿਲ ਕੁਮਾਰ ਠਾਕੁਰ ਸਹਾਇਕ ਸਕੱਤਰ ਸੀ. ਬੀ. ਐਸ. ਈ., ...
ਸੰਗਰੂਰ, 27 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਪੁਲਿਸ ਖੇਡਾਂ 'ਚ ਕੌਮੀ ਪੱਧਰ 'ਤੇ ਚਮਕੇ ਦੀਪਕ ਸੈਣੀ ਦਾ ਬਾਕਸਿੰਗ ਸਟਾਰ ਤੇ ਗਾਇਕ ਰਵੀ ਦਿਓਲ ਤੇ ਹੋਰਨਾਂ ਖੇਡ ਜਥੇਬੰਦੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਜਾਣਕਾਰੀ ਅਨੁਸਾਰ ਮਰਹੂਮ ਸਵ: ਕਮਲੇਸ਼ ਕੁਮਾਰ ...
ਖ਼ਨੋਰੀ, 27 ਨਵੰਬਰ (ਬਲਵਿੰਦਰ ਸਿੰਘ ਥਿੰਦ)-ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਉਪਰਾਲੇ 'ਸਮਾਜ ਨੂੰ ਸਰਕਾਰੀ ਸਕੂਲਾਂ ਦੇ ਨਾਲ ਜੋੜਨ' ਦੀ ਲੜੀ ਤਹਿਤ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਮੂਨਕ ਦੇ ਅਧੀਨ ਖਨÏਰੀ ਦੇ ਨੇੜੇ ਸਰਕਾਰੀ ਮਿਡਲ ਸਕੂਲ ਬੋਪੁਰ ...
ਦਿੜ੍ਹਬਾ ਮੰਡੀ, 27 ਨਵੰਬਰ (ਹਰਬੰਸ ਸਿੰਘ ਛਾਜਲੀ)-ਸਬ ਡਵੀਜ਼ਨ ਦਿੜ੍ਹਬਾ ਦਾ ਕੰਪਲੈਕਸ ਬਣਾਉਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮਿਹਨਤ ਸਦਕਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ 16 ਕਰੋੜ ਦੀ ਰਾਸ਼ੀ ਜਾਰੀ ਕਰਕੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕੀ ਮੰਗ ਪੂਰੀ ...
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)-ਕੇਂਦਰ ਸਰਕਾਰ ਦੇ ਘੱਟ-ਗਿਣਤੀ ਮੰਤਰਾਲੇ ਨੇ 2022-23 ਤੋਂ ਮੈਟਿ੍ਕ ਤੋਂ ਪਹਿਲੀਆਂ ਜਮਾਤਾਂ (ਪ੍ਰੀ-ਮੈਟਿ੍ਕ) ਨੂੰ ਮਿਲਦੇ ਘੱਟ-ਗਿਣਤੀ ਵਜ਼ੀਫ਼ੇ ਨੂੰ ਸਿਰਫ਼ ਨੌਵੀਂ ਤੇ ਦਸਵੀਂ ਜਮਾਤ ਤੱਕ ਸੀਮਤ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਇਸ ...
ਟੱਲੇਵਾਲ, 27 ਨਵੰਬਰ (ਸੋਨੀ ਚੀਮਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਤੇ ਪਿ੍ੰਸੀਪਲ ਅਨਿਲ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਦੋ ਰੋਜ਼ਾ ਜ਼ੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ, ਜਿਸ 'ਚ ਜ਼ੋਨ ਦੇ ਲਗਪਗ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX