ਤਾਜਾ ਖ਼ਬਰਾਂ


ਮੌਸਮ ਵਿਚ ਬਦਲਾਅ ਕਾਰਨ 10 ਉਡਾਣਾਂ ਵਿਚ ਕੀਤਾ ਬਦਲਾਅ
. . .  2 minutes ago
ਨਵੀਂ ਦਿੱਲੀ, 20 ਮਾਰਚ- ਦਿੱਲੀ ਵਿਚ ਮੌਸਮ ’ਚ ਹੋਏ ਬਦਲਾਅ ਕਾਰਨ ਕੁੱਲ 10 ਉਡਾਣਾਂ ਦੇ ਰਾਹ ਬਦਲੇ ਗਏ, ਜਿਨ੍ਹਾਂ ਵਿਚੋਂ 7 ਜੈਪੁਰ ਅਤੇ 3 ਲਖਨਊ ਵੱਲ ਮੋੜੀਆਂ....
ਅੰਮ੍ਰਿਤਪਾਲ ਸਿੰਘ ਦੇ 4 ਹੋਰ ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਕੀਤਾ ਪੇਸ਼
. . .  about 1 hour ago
ਬਾਬਾ ਬਕਾਲਾ ਸਾਹਿਬ, 20 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਖ਼ਿਲਾਫ਼ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਗਿ੍ਰਫ਼ਤਾਰੀ ਲਗਾਤਾਰ ਜਾਰੀ ਹੈ । ਬੀਤੇ ਕੱਲ੍ਹ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਅੱਜ ਅੰਮ੍ਰਿਤਪਾਲ.....
ਲੰਡਨ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਬਿ੍ਟਿਸ਼ ਹਾਈ ਕਮਿਸ਼ਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 20 ਮਾਰਚ- ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖ਼ਾਲਿਸਤਾਨੀ ਸਮਰਥਕਾਂ ਵਲੋਂ ਭਾਰਤੀ ਝੰਡਾ ਉਤਾਰਨ ਦੀ ਕੋਸ਼ਿਸ਼ ਦੀ ਘਟਨਾ ਨੂੰ ਲੈ ਕੇ ਅੱਜ ਸਿੱਖ ਭਾਈਚਾਰੇ ਨੇ ਇੱਥੇ ਸਥਿਤ ਬ੍ਰਿਟਿਸ਼ ਹਾਈ....
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁਲ ਸਿੱਖ ਜਥੇਬੰਦੀਆਂ ਨੇ ਦੂਸਰੇ ਦਿਨ ਵੀ ਕੀਤਾ ਜਾਮ
. . .  about 2 hours ago
ਮਖੂ, 20 ਮਾਰਚ (ਵਰਿੰਦਰ ਮਨਚੰਦਾ)- ‘ਵਾਰਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੱਲ੍ਹ ਸਵੇਰ ਤੋਂ ਹੀ ਮਖੂ ਦੇ ਨਜ਼ਦੀਕ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁਲ ਮਖੂ ਵਿਖੇ ਸਿੱਖ ਜਥੇਬੰਦੀਆਂ ਤੇ ਆਮ ਲੋਕਾਂ ਨੇ ਜੋ ਜਾਮ ਲਗਾਇਆ ਸੀ, ਉਹ ਅੱਜ ਦੂਸਰੇ ਦਿਨ ਵੀ ਲਗਾਤਾਰ ਜਾਰੀ ਰਿਹਾ। ਕੱਲ੍ਹ ਮੌਕੇ ’ਤੇ ਜ਼ਿਲ੍ਹੇ ਭਰ.....
ਇਲਾਕੇ ਵਿਚ ਮੀਂਹ ਦੇ ਨਾਲ ਹਲਕੀ ਗੜ੍ਹੇਮਾਰੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਮੁੜ ਮੀਂਹ ਦੇ ਨਾਲ ਹਲਕੀ ਗੜੇਮਾਰੀ ਵੀ ਹੋਈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕੁਝ ਦਿਨਾਂ ਤੋਂ ਮੌਸਮ ਦੀ ਲਗਾਤਾਰ ਖ਼ਰਾਬੀ ਚੱਲ ਰਹੀ ਹੈ, ਜਿਸ ਕਾਰਨ ਕਣਕ ਦੀ ਪੱਕੀ ਫ਼ਸਲ ਡਿੱਗਣ....
ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਅੰਮ੍ਰਿਤਪਾਲ ਸੰਬੰਧੀ ਵੱਡੇ ਖ਼ੁਲਾਸੇ
. . .  about 2 hours ago
ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਅੰਮ੍ਰਿਤਪਾਲ ਸੰਬੰਧੀ ਵੱਡੇ ਖ਼ੁਲਾਸੇ
ਵਹੀਰ ਵਿਚ ਵਿਦੇਸ਼ੀ ਫ਼ਡਿੰਗ ਦੀ ਵਰਤੋਂ ਕੀਤੀ ਗਈ- ਆਈ.ਜੀ.
. . .  about 3 hours ago
ਵਹੀਰ ਵਿਚ ਵਿਦੇਸ਼ੀ ਫ਼ਡਿੰਗ ਦੀ ਵਰਤੋਂ ਕੀਤੀ ਗਈ- ਆਈ.ਜੀ.
ਅੰਮ੍ਰਿਤਪਾਲ ਸਿੰਘ ਦਾ ਆਈ.ਐਸ.ਆਈ. ਨਾਲ ਸੰਬੰਧ- ਆਈ.ਜੀ.
. . .  about 3 hours ago
ਅੰਮ੍ਰਿਤਪਾਲ ਸਿੰਘ ਦਾ ਆਈ.ਐਸ.ਆਈ. ਨਾਲ ਸੰਬੰਧ- ਆਈ.ਜੀ.
ਹਾਲੇ ਤੱਕ 114 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ- ਆਈ. ਜੀ.
. . .  about 3 hours ago
ਹਾਲੇ ਤੱਕ 114 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ- ਆਈ. ਜੀ.
ਅੰਮ੍ਰਿਤਪਾਲ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ- ਆਈ. ਜੀ.
. . .  about 3 hours ago
ਅੰਮ੍ਰਿਤਪਾਲ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ- ਆਈ. ਜੀ.
ਮੁੱਖ ਸਰਗਨਾ ਅੰਮ੍ਰਿਤਪਾਲ ਸਿੰਘ ਅਜੇ ਫ਼ਰਾਰ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਹਰ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ-ਆਈ. ਜੀ.
. . .  about 3 hours ago
ਮੁੱਖ ਸਰਗਨਾ ਅੰਮ੍ਰਿਤਪਾਲ ਸਿੰਘ ਅਜੇ ਫ਼ਰਾਰ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਹਰ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ-ਆਈ. ਜੀ.
ਸੋਸ਼ਲ ਮੀਡੀਆ ’ਤੇ ਬਿਨਾਂ ਤੱਥਾਂ ਤੋਂ ਕਿਸੇ ਵੀ ਖ਼ਬਰ ਨੂੰ ਨਾ ਚਲਾਇਆ ਜਾਵੇ- ਆਈ. ਜੀ. ਸੁਖਚੈਨ ਸਿੰਘ ਗਿੱਲ
. . .  about 3 hours ago
ਸੋਸ਼ਲ ਮੀਡੀਆ ’ਤੇ ਬਿਨਾਂ ਤੱਥਾਂ ਤੋਂ ਕਿਸੇ ਵੀ ਖ਼ਬਰ ਨੂੰ ਨਾ ਚਲਾਇਆ ਜਾਵੇ- ਆਈ. ਜੀ. ਸੁਖਚੈਨ ਸਿੰਘ ਗਿੱਲ
ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ’ਚ 14 ਦਿਨਾਂ ਦਾ ਵਾਧਾ
. . .  about 3 hours ago
ਨਵੀਂ ਦਿੱਲੀ, 20 ਮਾਰਚ- ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਸੀ.ਬੀ.ਆਈ. ਕੇਸ ਵਿਚ ਆਪ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿਚ 14....
ਪੰਜਾਬ ’ਚ ਇੰਟਰਨੈੱਟ ਬੰਦ: ਹਾਈਕੋਰਟ ਵਿਚ ਪਟੀਸ਼ਨ ਦਾਖ਼ਲ
. . .  about 4 hours ago
ਚੰਡੀਗੜ੍ਹ, 20 ਮਾਰਚ (ਤਰੁਣ ਭਜਨੀ)- ਪੰਜਾਬ ਵਿਚ ਪਿਛਲੇ ਤਿੰਨ ਦਿਨਾਂ ਤੋਂ ਇੰਟਰਨੈੱਟ ਬੰਦ ਹੋਣ ਦੇ ਖ਼ਿਲਾਫ਼ ਐਡਵੋਕੇਟ ਜਗਮੋਹਨ ਭੱਟੀ ਵਲੋਂ ਹਾਈਕੋਰਟ ’ਚ ਪਟੀਸ਼ਨ ਦਾਖ਼ਲ....
ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਪੁਲਿਸ ਰਾਜਾਸਾਂਸੀ ਹਵਾਈ ਅੱਡੇ ਤੋਂ ਰਵਾਨਾ
. . .  about 4 hours ago
ਅਜਨਾਲਾ, ਰਾਜਾਸਾਂਸੀ 20 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ/ਹਰਦੀਪ ਸਿੰਘ ਖੀਵਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਕ ਟੀਮ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਦਿੱਲੀ ਲਈ ਰਵਾਨਾ ਹੋ ਗਈ ਹੈ। ਹਰਜੀਤ....
ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰ 11 ਵਜੇ ਤੱਕ ਮੁਲਤਵੀ
. . .  about 4 hours ago
ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰ 11 ਵਜੇ ਤੱਕ ਮੁਲਤਵੀ
ਅਮਰੀਕਾ: ਮਿਆਮੀ ਬੀਚ ਵਿਚ ਹਿੰਸਾ ਤੋਂ ਬਾਅਦ ਕਰਫ਼ਿਊ ਤੇ ਹੰਗਾਮੀ ਸਥਿਤੀ ਦਾ ਐਲਾਨ
. . .  1 minute ago
ਸੈਕਰਾਮੈਂਟੋ, ਕੈਲੀਫ਼ੋਰਨੀਆ, 20 ਮਾਰਚ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਫ਼ਲੋਰਿਡਾ ਰਾਜ ਦੇ ਸ਼ਹਿਰ ਮਿਆਮੀ ਬੀਚ ਵਿਚ ਹੋਈਆਂ ਗੋਲੀਬਾਰੀ ਦੀਆਂ ਦੋ ਘਟਨਾਵਾਂ ਤੋਂ ਬਾਅਦ ਵੱਡੀ ਪੱਧਰ ਉਪਰ ਬੇਕਾਬੂ ਹੋਈ ਭੀੜ ’ਤੇ ਕਾਬੂ ਪਾਉਣ ਲਈ ਹੰਗਾਮੀ ਸਥਿਤੀ ਤੇ ਬੀਤੀ ਅੱਧੀ ਰਾਤ ਤੋਂ ਕਰਫ਼ਿਊ ਲਾ ਦੇਣ ਦੀ ਰਿਪੋਰਟ ਹੈ। ਸ਼ਹਿਰ.....
ਜਾਪਾਨੀ ਪ੍ਰਧਾਨ ਮੰਤਰੀ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸੰਮੇਲਨ ’ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
. . .  about 5 hours ago
ਨਵੀਂ ਦਿੱਲੀ, 20 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫ਼ੂਮਿਓ ਕਿਸ਼ਿਦਾ ਵਿਚਕਾਰ ਇੱਥੇ ਦੇ ਹੈਦਰਾਬਾਦ ਹਾਊਸ ਵਿਖੇ ਵਫ਼ਦ ਪੱਧਰ ਦੀ ਗੱਲਬਾਤ ਹੋਈ। ਇਸ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਦਾ ਇਕ ਮਹੱਤਵਪੂਰਨ ਥੰਮ੍ਹ ਗਲੋਬਲ ਸਾਊਥ ਦੀਆਂ....
ਬੇਕਸੂਰੇ ਸਿੱਖ ਨੌਜਵਾਨਾਂ ਦੀ ਫ਼ੜ੍ਹੋ ਫ਼ੜ੍ਹਾਈ ਬੰਦ ਕਰੇ ਪੰਜਾਬ ਸਰਕਾਰ- ਐਡਵੋਕੇਟ ਧਾਮੀ
. . .  about 5 hours ago
ਅੰਮ੍ਰਿਤਸਰ, 20 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਪੁਲਿਸ ਵਲੋਂ ਸਿੱਖ ਨੌਜਵਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਕਰੜੀ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪੰਜਾਬ ਅੰਦਰ....
ਭਾਰਤੀ ਤੇ ਜਾਪਾਨੀ ਪ੍ਰਧਾਨ ਮੰਤਰੀਆਂ ਵਿਚਕਾਰ ਵਫ਼ਦ ਪੱਧਰ ਦੀ ਗੱਲਬਾਤ ਸ਼ੁਰੂ
. . .  about 6 hours ago
ਨਵੀਂ ਦਿੱਲੀ. 20 ਮਾਰਚ- ਆਪਣੇ ਭਾਰਤ ਦੌਰੇ ’ਤੇ ਇੱਥੇ ਪਹੁੰਚੇ ਜਾਪਾਨ ਦੇ ਪ੍ਰਧਾਨ ਮੰਤਰੀ ਫ਼ੂਮਿਓ ਕਿਸ਼ਿਦਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈਦਰਾਬਾਦ ਹਾਊਸ ਵਿਚ ਮੁਲਾਕਾਤ ਕੀਤੀ। ਇੱਥੇ ਦੋਹਾਂ ਦੇਸ਼ਾਂ ਦੇ....
ਕਿਸਾਨਾਂ ਵਲੋਂ ਮਹਾਪੰਚਾਇਤ ਜਾਰੀ
. . .  about 6 hours ago
ਨਵੀਂ ਦਿੱਲੀ, 20 ਮਾਰਚ- ਦਿੱਲੀ ਦੇ ਰਾਮਲੀਲਾ ਮੈਦਾਨ ’ਚ ਕਿਸਾਨ ਵਲੋਂ ਮਹਾਪੰਚਾਇਤ ਜਾਰੀ ਹੈ। ਇੱਥੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ...
ਤੇਜ਼ਧਾਰ ਹਥਿਆਰ ਨਾਲ ਬਜ਼ੁਰਗ ਦਾ ਕਤਲ
. . .  about 6 hours ago
ਮਹਿਮਾ ਸਰਜਾ, 20 ਮਾਰਚ (ਰਾਮਜੀਤ ਸ਼ਰਮਾ, ਬਲਦੇਵ ਸੰਧੂ)- ਬੀਤੀ ਸ਼ਾਮ ਤੇਜ਼ਧਾਰ ਹਥਿਆਰ ਨਾਲ ਇਕ ਬਜ਼ੁਰਗ ਦਾ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਿੰਡ ਸਿਵੀਆਂ ਦਾ 75 ਸਾਲਾ ਬਜ਼ੁਰਗ ਸੁਖਦੇਵ ਸਿੰਘ ਜੋ ਕਿ ਭਾਈ ਜੀਤਾ ਗੁਰਦੁਆਰਾ ਸਾਹਿਬ ਕੋਠੇ ਨਾਥੀਆਣਾ ਵਿਖੇ ਪਿਛਲੇ 8 ਮਹੀਨਿਆਂ.....
ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 6 hours ago
ਨਵੀਂ ਦਿੱਲੀ, 20 ਮਾਰਚ- ਅਡਾਨੀ ਗਰੁੱਪ ਦੇ ਮੁੱਦੇ ’ਤੇ ਵਿਰੋਧੀ ਧਿਰ ਦੀ ਪੁੱਛਗਿੱਛ ਦੀ ਮੰਗ ਕਰਨ ਤੋਂ ਬਾਅਦ ਲੋਕ ਸਭਾ ਅੱਜ ਦੁਪਹਿਰ 2 ਵਜੇ ਤੱਕ....
ਨਹੀਂ ਬੰਦ ਹੋਈ ਪਨਬੱਸ ਸੇਵਾ- ਅੱਡਾ ਇੰਚਾਰਜ
. . .  about 7 hours ago
ਅੰਮ੍ਰਿਤਸਰ, 20 ਮਾਰਚ (ਗਗਨਦੀਪ ਸ਼ਰਮਾ)- ਅੱਡਾ ਇੰਚਾਰਜ ਰਵਿੰਦਰ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਨਬੱਸ ਸੇਵਾ ਬੰਦ ਹੋਣ ਦੀ ਕੇਵਲ ਅਫ਼ਵਾਹ ਹੈ, ਜਦੋਂ ਕਿ ਅੰਮ੍ਰਿਤਸਰ ਬੱਸ ਅੱਡੇ ਤੋਂ....
ਵਿਜੀਲੈਂਸ ਅੱਗੇ ਪੇਸ਼ ਹੋਏ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ
. . .  about 7 hours ago
ਲੁਧਿਆਣਾ 20 ਮਾਰਚ (ਪਰਮਿੰਦਰ ਸਿੰਘ ਆਹੂਜਾ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਬਰਨਾਲਾ

ਗੁਰਦੁਆਰਾ ਟਿੱਬੀ ਸਾਹਿਬ ਪਿੰਡ ਕੱਟੂ ਵਿਖੇ ਗੁਰਮਤਿ ਦਾ ਚਾਨਣ ਵਿਖੇਰਦਾ ਸੰਤ ਸਮਾਗਮ ਸਫਲਤਾ ਪੂਰਵਕ ਸਮਾਪਤ

ਧਨੌਲਾ, 27 ਨਵੰਬਰ (ਜਤਿੰਦਰ ਸਿੰਘ ਧਨੌਲਾ)-ਬ੍ਰਹਮ ਗਿਆਨੀ ਸੰਤ ਬਾਬਾ ਚੰਦਾ ਸਿੰਘ, ਮਹਾਂਪੁਰਸ਼ ਸੰਤ ਬਾਬਾ ਮਹਾਂ ਸਿੰਘ, ਮਹਾਂਪੁਰਸ਼ ਸੰਤ ਬਾਬਾ ਅਜੀਤ ਸਿੰਘ ਦੀ ਯਾਦ 'ਚ ਸਾਲਾਨਾ ਸੰਤ ਸਮਾਗਮ ਗੁਰਦੁਆਰਾ ਟਿੱਬੀਸਰ ਸਾਹਿਬ ਪਿੰਡ ਕੱਟੂ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੌਰਾਨ 70 ਸ੍ਰੀ ਅਖੰਡ ਪਾਠ ਤੇ 124 ਸ੍ਰੀ ਸਹਿਜ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿ: ਅਮਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਗੁਰਮਤਿ ਨੂੰ ਸਿਰਫ਼ ਪ੍ਰਚਾਰ ਕਰਨ ਤੱਕ ਸੀਮਤ ਨਾ ਰੱਖ ਕੇ ਪੂਰੇ ਜੀਵਨ 'ਚ ਗੁਰਮਤਿ ਦੇ ਅਮਲਾਂ ਦੀ ਲਹਿਰ ਚਲਾਉਣ ਦੀ ਜ਼ਰੂਰਤ ਹੈ | ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸੰਤ ਮਹਾਂਪੁਰਸ਼ਾਂ ਨੇ ਗੁਰਮਤਿ ਦਾ ਚਾਨਣ ਬਿਖੇਰ ਕੇ ਲੱਖਾਂ ਹੀ ਕੁਰਾਹੇ ਪਏ ਪ੍ਰਾਣੀਆਂ ਨੂੰ ਗੁਰੂ ਮੱਤ ਦੇ ਲੜ ਲਾਇਆ, ਉਨ੍ਹਾਂ ਦੇ ਪੂਰਨਿਆਂ 'ਤੇ ਚਲਦਿਆਂ ਭਾਈ ਗੁਰਮੀਤ ਸਿੰਘ ਵੀ ਸਮਰਪਣ ਭਾਵਨਾ ਨਾਲ ਸੇਵਾ ਨਿਭਾ ਰਹੇ ਹਨ | ਪਿੰਡ ਦੇ ਸਮਾਜ ਸੇਵੀ ਤੇ ਮਹਾਨ ਗੁਰਮਤਿ ਪ੍ਰਚਾਰਕ ਭਾਈ ਸਰਬਜੀਤ ਸਿੰਘ ਨੇ ਦੱਸਿਆ ਬਾਬਾ ਚੰਦਾ ਸਿੰਘ ਨੇ ਦਮਦਮਾ ਸਾਹਿਬ ਲੰਬਾ ਸਮਾਂ ਰਹਿ ਕੇ ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿੱਦਿਆ ਦੇ ਕੇ ਗੁਰਮਤ ਦੇ ਧਾਰਨੀ ਬਣਾਇਆ, ਉਨ੍ਹਾਂ ਦੇ ਵਸਤਰ ਸਿਲਾਈ ਕੀਤੇ ਤੇ ਬਸਤਰ ਧੋਣ ਤੱਕ ਦੀ ਵੀ ਨਿਰੰਤਰ ਸੇਵਾ ਨਿਭਾਈ | ਉਨ੍ਹਾਂ ਦੱਸਿਆ ਕਿ ਅੱਜ ਪੂਰਾ ਕੱਟੂ ਪਿੰਡ ਤੇ ਇਲਾਕਾ ਭਰ ਦੇ ਸ਼ਰਧਾਲੂ ਸੰਤ ਸਮਾਗਮ ਮੌਕੇ ਸਮਰਪਣ ਭਾਵਨਾ ਨਾਲ ਸੇਵਾ ਨਿਭਾਉਂਦੇ ਚਲੇ ਆ ਰਹੇ ਹਨ ਤੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਜਸ ਦਾ ਲਾਹਾ ਖੱਟਦੇ ਹਨ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਸੰਤ ਬਾਬਾ ਅਵਤਾਰ ਸਿੰਘ, ਦਲ ਬਾਬਾ ਬਿਧੀ ਚੰਦ ਸੁਰ ਸਿੰਘ ਵਾਲੇ, ਸੰਤ ਬਾਬਾ ਪ੍ਰਤਾਪ ਸਿੰਘ ਕੋਕਰੀ ਵਾਲੇ, ਸ੍ਰੀ ਮਾਨ ਸੰਤ ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ, ਸ੍ਰੀ ਮਾਨ ਸੰਤ ਗਿਆਨੀ ਹਰਭਜਨ ਸਿੰਘ ਢੁੱਡੀਕੇ ਵਾਲੇ, ਸੰਤ ਪ੍ਰਦੀਪ ਸਿੰਘ ਬੱਧਨੀ ਵਾਲੇ, ਗਿਆਨੀ ਗੁਰਵਿੰਦਰ ਸਿੰਘ ਨੰਗਲੀ ਵਾਲੇ, ਗਿਆਨੀ ਭਗਵਾਨ ਸਿੰਘ ਭਿੰਡਰਾਂ ਵਾਲੇ, ਭਾਈ ਅਵਤਾਰ ਸਿੰਘ ਘੋਲੀਆਂ ਵਾਲੇ (ਅੰਮਿ੍ਤ ਸੰਚਾਰ ਜਥਾ), ਗਿਆਨੀ ਅਮਰਜੀਤ ਸਿੰਘ, ਸੰਤ ਭਰਪੂਰ ਸਿੰਘ ਸੇਖੇ ਵਾਲੇ, ਗਿਆਨੀ ਕਰਮ ਸਿੰਘ ਧੂਰਕੋਟ ਵਾਲੇ, ਸੰਤ ਸੁਰਜੀਤ ਸਿੰਘ ਮਸਤੂਆਣਾ ਸਾਹਿਬ, ਸੰਤ ਪਿਆਰਾ ਸਿੰਘ, ਗਿਆਨੀ ਸਤਨਾਮ ਸਿੰਘ ਹਸਨਪੁਰ, ਸੰਤ ਕੁਲਦੀਪ ਸਿੰਘ ਪਾਉਂਟਾ ਸਾਹਿਬ, ਗਿਆਨੀ ਮੱਘਰ ਸਿੰਘ ਖੁੱਡੀ, ਸੰਤ ਗੁਰਦਿਆਲ ਸਿੰਘ, ਸੰਤ ਲਾਲ ਸਿੰਘ ਧੂਰਕੋਟ ਸਤਨਾਮ ਸਿੰਘ ਫ਼ਿਰੋਜ਼ਪੁਰ, ਗਿਆਨੀ ਬਲਵਿੰਦਰ ਸਿੰਘ ਰੋਡੇ ਨੇ ਗੁਰਮਤਿ ਵਿਚਾਰਾਂ ਸੁਣਾ ਕੇ ਵੱਡੀ ਗਿਣਤੀ 'ਚ ਪੁੱਜੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਗੁਰਮਤਿ ਨਾਲ ਜੋੜਿਆ | ਇਸ ਮੌਕੇ ਕਾਰੋਬਾਰੀ ਪ੍ਰੇਮ ਕੁਮਾਰ ਕੱਟੂ, ਜਥੇਦਾਰ ਕਰਨੈਲ ਸਿੰਘ ਨੇ ਵੀ ਸ਼ਮੂਲੀਅਤ ਕੀਤੀ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਨੇ ਪੁੱਜੇ ਪਤਵੰਤਿਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰ ਕੇ ਸਨਮਾਨਿਤ ਕੀਤਾ ਜਿਨ੍ਹਾਂ ਦਾ ਸਾਥ ਭਾਈ ਸਰਬਜੀਤ ਸਿੰਘ ਨੇ ਵੀ ਦਿੱਤਾ |

ਬਾਹਰਲੇ ਪਿੰਡਾਂ ਦੇ ਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਦੇ ਰੋਸ ਵਜੋਂ ਸ਼ਹਿਣਾ ਦੇ ਮਜ਼ਦੂਰਾਂ ਵਲੋਂ ਨਾਅਰੇਬਾਜ਼ੀ

ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਸ਼ਹਿਣਾ ਦੀ ਹੱਦਬੰਦੀ ਅੰਦਰ ਬਾਹਰਲੇ ਪਿੰਡਾਂ ਦੇ ਨਰੇਗਾ ਮਜ਼ਦੂਰਾਂ ਤੋਂ ਕੰਮ ਕਰਵਾਉਣ ਕਾਰਨ ਸ਼ਹਿਣਾ ਦੇ ਨਰੇਗਾ ਮਜ਼ਦੂਰਾਂ ਨੇ ਨਹਿਰੀ ਵਿਭਾਗ ਤੇ ਨਰੇਗਾ ਸੈਕਟਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ ਗਿਆ | ...

ਪੂਰੀ ਖ਼ਬਰ »

ਹਮੀਦੀ ਵਿਖੇ ਦਿਨ ਦਿਹਾੜੇ ਜਿੰਦਰੇ ਤੋੜ ਕੇ ਸੋਨਾ ਤੇ ਨਕਦੀ ਚੋਰੀ

ਮਹਿਲ ਕਲਾਂ, 27 ਨਵੰਬਰ (ਅਵਤਾਰ ਸਿੰਘ ਅਣਖੀ)-ਪਿੰਡ ਹਮੀਦੀ (ਬਰਨਾਲਾ) ਵਿਖੇ ਦਿਨ-ਦਿਹਾੜੇ ਚੋਰ ਗਰੋਹ ਵਲੋਂ ਇਕ ਕਿਸਾਨ ਦੇ ਘਰ ਦੇ ਜਿੰਦਰੇ ਤੋੜ ਕੇ ਪੰਜ ਤੋਲੇ ਸੋਨਾ ਤੇ 50 ਹਜ਼ਾਰ ਨਕਦੀ ਚੋਰੀ ਕਰ ਕੇ ਲੈ ਜਾਣ ਦਾ ਪਤਾ ਲੱਗਾ ਹੈ | ਇਸ ਮੌਕੇ ਪੀੜਤ ਕਿਸਾਨ ਰਣਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਸੀ. ਐਸ. ਇੰਮੀਗੇ੍ਰਸ਼ਨ ਨੇ ਇਕ ਹੋਰ ਵਰਕ ਪਰਮਿਟ ਵੀਜ਼ਾ ਲਗਵਾਇਆ

ਟੱਲੇਵਾਲ, 27 ਨਵੰਬਰ (ਸੋਨੀ ਚੀਮਾ)-ਸੀ. ਐਸ. ਇੰਮੀਗ੍ਰੇਸ਼ਨ ਕੰਪਨੀ ਰਾਏਕੋਟ ਕੈਨੇਡਾ ਦੇ ਹਰ ਤਰ੍ਹਾਂ ਦੇ ਵੀਜ਼ੇ ਲਗਵਾਉਣ 'ਚ ਪੰਜਾਬ ਸਮੇਤ ਦੇਸ਼ ਦੀਆਂ ਮੋਹਰੀ ਸੰਸਥਾਵਾਂ 'ਚੋਂ ਇਕ ਬਣੀ ਹੋਈ ਹੈ | ਇਸੇ ਕੜੀ ਦੇ ਚੱਲਦਿਆਂ ਕੰਪਨੀ ਦੇ ਮਿਹਨਤੀ ਸਟਾਫ ਦੀ ਬਦੌਲਤ ਹੁਣ ...

ਪੂਰੀ ਖ਼ਬਰ »

ਮੈਨੇਜਰ ਨੂੰ ਬਹਾਲ ਕਰਨ ਸੰਬੰਧੀ ਦੁਬਾਰਾ ਜਾਂਚ ਨਾ ਕੀਤੀ ਤਾਂ ਕੋਰਟ ਜਾਵਾਂਗੇ-ਜਥੇ: ਚੰਗਾਲ

ਹੰਡਿਆਇਆ, 27 ਨਵੰਬਰ (ਗੁਰਜੀਤ ਸਿੰਘ ਖੁੱਡੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਸਾਹਿਬ ਦੇ ਅੰਤਰਿੰਗ ਕਮੇਟੀ ਮੈਂਬਰ ਜਥੇ: ਮਲਕੀਤ ਸਿੰਘ ਚੰਗਾਲ ਨੇ ਗੁ: ਗੁਰੂਸਰ ਪੱਕਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਪੁੱਜੇ ਜਿਥੇ ਉਨ੍ਹਾਂ ਦਾ ਸਨਮਾਨ ...

ਪੂਰੀ ਖ਼ਬਰ »

ਤਪਾ ਦੀ ਵਿਦਿਆਰਥਣ ਨੂੰ ਐਮ. ਬੀ. ਬੀ. ਐਸ. 'ਚ ਦਾਖ਼ਲਾ ਮਿਲਣ 'ਤੇ ਇਲਾਕੇ 'ਚ ਖ਼ੁਸ਼ੀ ਦੀ ਲਹਿਰ

ਤਪਾ ਮੰਡੀ, 27 ਨਵੰਬਰ (ਪ੍ਰਵੀਨ ਗਰਗ)-ਤਪਾ ਦੀ ਹੋਣਹਾਰ ਵਿਦਿਆਰਥਣ ਨਵਦਿਆ ਨੇ ਐਮ. ਬੀ. ਬੀ. ਐਸ. 'ਚ ਦਾਖਲਾ ਲੈ ਕੇ ਮਾਪਿਆਂ ਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ | ਇਸ ਖ਼ੁਸ਼ੀ 'ਚ ਪਰਿਵਾਰਕ ਮੈਂਬਰਾਂ ਵਲੋਂ ਕੇਕ ਕੱਟਿਆ ਗਿਆ | ਗੱਲਬਾਤ ਦੌਰਾਨ ਵਿਦਿਆਰਥਣ ਨਵਦਿਆ ਨੇ ਦੱਸਿਆ ...

ਪੂਰੀ ਖ਼ਬਰ »

ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

ਤਪਾ ਮੰਡੀ, 27 ਨਵੰਬਰ (ਪ੍ਰਵੀਨ ਗਰਗ)-ਤਪਾ ਢਿਲਵਾਂ ਰੋਡ 'ਤੇ ਸਥਿਤ ਸੰਕਟ ਮੋਚਨ ਹਨੂਮਾਨ ਮੰਦਰ ਡੇਰਾ ਬਾਬਾ ਧੂਣੀ ਦਾਸ (ਬਜਰੰਗਪੁਰ) ਵਿਖੇ ਡੇਰਾ ਸੰਚਾਲਕ ਬਾਬਾ ਵਿਵੇਕ ਮੁਨੀ ਦੀ ਦੇਖ-ਰੇਖ ਹੇਠ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਚੰਦਰ ...

ਪੂਰੀ ਖ਼ਬਰ »

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਬਰਨਾਲਾ ਨੇ ਦਿੱਤਾ ਮੰਗ-ਪੱਤਰ

ਬਰਨਾਲਾ, 27 ਨਵੰਬਰ (ਅਸ਼ੋਕ ਭਾਰਤੀ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਕੈਬਨਿਟ ਮੰਤਰੀ ਮੀਤ ਹੇਅਰ ਦੇ ਪੀ. ਏ. ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਰੂਰਲ ਹੈਲਥ ਫਾਰਮੇਸੀ ਅਫ਼ਸਰ ਭਲਕੇ ਦੇਣਗੇ ਡੀ. ਸੀ ਦਫ਼ਤਰਾਂ ਅੱਗੇ ਰੋਸ ਧਰਨੇ

ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)-ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਕਮਲਜੀਤ ਸਿੰਘ ਚÏਹਾਨ ਦੀ ਅਗਵਾਈ 'ਚ ਹੋਈ, ਜਿਸ ਵਿਚ ਸਟੇਟ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸ਼ਾਮਿਲ ਹੋਏ | ਸੂਬਾ ਪ੍ਰਧਾਨ ਨੇ ਕਿਹਾ ਕਿ ...

ਪੂਰੀ ਖ਼ਬਰ »

ਵਿਦੇਸ਼ ਬੁਲਾਉਣ ਦੀ ਆੜ 'ਚ 20 ਲੱਖ ਦੀ ਠੱਗੀ ਮਾਰਨ ਵਾਲੇ 3 ਖ਼ਿਲਾਫ਼ ਮਾਮਲਾ ਦਰਜ

ਬਰਨਾਲਾ, 27 ਨਵੰਬਰ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਇਕ ਲੜਕੀ ਨੂੰ ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦੀ ਆੜ 'ਚ 20 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮੱਘਰ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਨੀ ਪੱਤੀ ਮੌੜ ਨਾਭਾ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਮਲੇਰਕੋਟਲਾ ਪੰਜਾਬ ਸਟੇਟ 'ਚੋਂ ਓਵਰਆਲ ਦੂਜੇ ਸਥਾਨ 'ਤੇ ਰਿਹਾ

ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੀ ਰਹਿਨੁਮਾਈ ਹੇਠ ਪੰਜਾਬ ਗਤਕਾ ਐਸੋਸੀਏਸ਼ਨ ਵਲੋਂ ਨਿਊ ਚੰਡੀਗੜ੍ਹ ਵਿਖੇ ਹੋਈ 7ਵੀਂ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ 'ਚੋਂ ਮਲੇਰਕੋਟਲਾ ਜ਼ਿਲ੍ਹੇ ਨੇ ਓਵਰ ਆਲ ਦੂਜਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮੂਲੋਵਾਲ, 27 ਨਵੰਬਰ (ਰਤਨ ਸਿੰਘ ਭੰਡਾਰੀ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਕੀ ਨਗਰੀ ਮੂਲੋਵਾਲ ਦੇ ਗੁਰਦੁਆਰਾ ਮੰਜੀ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਅਲੌਕਿਕ ਨਗਰ ...

ਪੂਰੀ ਖ਼ਬਰ »

ਐਸ. ਡੀ. ਐਮ. ਨੇ ਵਾਹਨਾਂ ਦੀ ਕੀਤੀ ਚੈਕਿੰਗ

ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਸੇਫ਼ ਸਕੂਲ ਵਾਹਨ ਪਾਲਿਸੀ ਅਧੀਨ ਉਪ ਮੰਡਲ ਮੈਜਿਸਟਰੇਟ ਮਲੇਰਕੋਟਲਾ ਕਰਨਦੀਪ ਸਿੰਘ ਵਲੋਂ ਸਬ ਡਿਵੀਜ਼ਨ ਮਲੇਰਕੋਟਲਾ ਤੇ ਅਮਰਗੜ੍ਹ ਅਧੀਨ ਪੈਂਦੇ ਸਕੂਲਾਂ ਦੀਆਂ ਵੈਨਾਂ/ਬੱਸਾਂ ਦੀ ਚੈਕਿੰਗ ਕੀਤੀ ਗਈ | ਚੈਕਿੰਗ ...

ਪੂਰੀ ਖ਼ਬਰ »

ਗੁਰਮਤਿ ਮੁਕਾਬਲਿਆਂ 'ਚ ਗੁਰੂ ਨਾਨਕ ਦੇਵ ਸਕੂਲ ਦੇ ਬੱਚੇ ਅੱਵਲ

ਜਖੇਪਲ, 27 ਨਵੰਬਰ (ਮੇਜਰ ਸਿੰਘ ਸਿੱਧੂ)-ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗੁਰਮਤਿ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੇ ਲਗਪਗ 12 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚ ਵਿਦਿਆਰਥਣ ਗਗਨਦੀਪ ...

ਪੂਰੀ ਖ਼ਬਰ »

ਪੁਲਿਸ ਵਲੋਂ ਵਿਸ਼ੇਸ਼ ਰਾਹਤ ਕੈਂਪ ਦÏਰਾਨ ਲੋਕਾਂ ਦੀਆਂ ਦਰਖ਼ਾਸਤਾਂ ਦਾ ਨਿਪਟਾਰਾ

ਸੰਗਰੂਰ, 27 ਨਵੰਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਪੁਲਿਸ ਵਲੋਂ ਲਗਾਏ ਵਿਸ਼ੇਸ਼ ਰਾਹਤ ਕੈਂਪ ਦÏਰਾਨ ਲੋਕਾਂ ਦੀਆਂ ਬਕਾਇਆ ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਤੇ ...

ਪੂਰੀ ਖ਼ਬਰ »

ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 27 ਨਵੰਬਰ (ਧਾਲੀਵਾਲ, ਭੁੱਲਰ)-ਸੜਕ ਹਾਦਸੇ 'ਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਪੁਲਿਸ ਥਾਣਾ ਲਹਿਰਾ ਦੇ ਹੌਲਦਾਰ ਜੁਗਰਾਜ ਸਿੰਘ ਨੇ ਦੱਸਿਆ ਕਿ ਪਿੰਡ ਘੋੜੇਨਬ ਥਾਣਾ ਲਹਿਰਾ ਦਾ ...

ਪੂਰੀ ਖ਼ਬਰ »

ਅਗਰਵਾਲ ਸਭਾ ਦੇ ਅਹੁਦੇਦਾਰਾਂ ਦੀ ਮੀਟਿੰਗ

ਤਪਾ ਮੰਡੀ, 27 ਨਵੰਬਰ (ਪ੍ਰਵੀਨ ਗਰਗ)-ਅਗਰਵਾਲ ਸਭਾ ਤਪਾ ਇਕਾਈ ਦੇ ਪ੍ਰਧਾਨ ਮਦਨ ਲਾਲ ਗਰਗ ਦੀ ਅਗਵਾਈ ਹੇਠ ਸਭਾ ਦੀ ਇਕ ਮੀਟਿੰਗ ਸ੍ਰੀ ਗੀਤਾ ਭਵਨ ਤਪਾ ਵਿਖੇ ਹੋਈ | ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਅਗਰਵਾਲ ਘਰਾਣੇ ਤੇ ਬ੍ਰਾਹਮਣ ਭਾਈਚਾਰੇ ਨਾਲ ...

ਪੂਰੀ ਖ਼ਬਰ »

ਮਾਤਾ ਕੁਲਦੀਪ ਕੌਰ ਸਿੱਧੂ ਨਮਿਤ ਸ਼ਰਧਾਂਜਲੀ ਸਮਾਗਮ

ਹੰਡਿਆਇਆ, 27 ਨਵੰਬਰ (ਗੁਰਜੀਤ ਸਿੰਘ ਖੁੱਡੀ)-ਡੇਰਾ ਦੀਵਾਨੇ ਹੰਡਿਆਇਆ ਦੇ ਮੁੱਖ ਸੇਵਦਾਰ ਨਿਰਮਲ ਸਿੰਘ ਸਿੱਧੂ ਤੇ ਕੈਨੇਡੀਅਨ ਨਵਤੇਜ ਸਿੰਘ ਸਿੱਧੂ ਦੀ ਮਾਤਾ ਕੁਲਦੀਪ ਕੌਰ ਸਿੱਧੂ ਪਤਨੀ ਸਵ: ਸੁਖਜਿੰਦਰ ਸਿੰਘ ਸਿੱਧੂ ਨਮਿੱਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ...

ਪੂਰੀ ਖ਼ਬਰ »

ਇਸਰੋ ਦੇ ਵਿਗਿਆਨੀ ਵਲੋਂ ਸੁਪਰ 100 'ਚ ਚੁਣੇ ਗਏ ਵਿਦਿਆਰਥੀਆਂ ਨਾਲ ਮੁਲਾਕਾਤ

ਮਲੇਰਕੋਟਲਾ, 27 ਨਵੰਬਰ (ਪਾਰਸ ਜੈਨ)-ਸਥਾਨਕ ਸਰਵਹਿੱਤਕਾਰੀ ਵਿਦਿਆ ਮੰਦਰ ਵਿਖੇ ਇਸਰੋ ਦੇ ਵਿਗਿਆਨੀ ਨਾਗੇਸ਼ ਸ਼ਰਮਾ ਤੇ ਸੁਪਰ 100 ਕੋਆਰਡੀਨੇਟਰ ਮਿਸ ਮਾਨਸੀ ਬਾਂਸਲ ਨੇ ਸੁਪਰ 100 'ਚ ਚੁਣੇ ਗਏ ਬੱਚਿਆਂ ਦਾ ਲਾਈਵ ਸੈਸ਼ਨ ਲਿਆ | ਸੈਸ਼ਨ ਵਿਚ ਸਰਵਹਿੱਤਕਾਰੀ ਵਿਦਿਆ ਮੰਦਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX