ਗੱਗੋਮਾਹਲ/ਅਜਨਾਲਾ, 29 ਨਵੰਬਰ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਬੀ. ਐਸ. ਐਫ. ਦੀ 73 ਬਟਾਲੀਅਨ ਦੀਆਂ 2 ਬਹਾਦਰ ਮਹਿਲਾ ਕਾਂਸਟੇਬਲਾਂ ਵਲੋਂ ਗੋਲੀਆਂ ਚਲਾ ਕੇ ਡਰੋਨ ਨੂੰ ਹੇਠਾਂ ਸੁੱਟ ਲਿਆ, ਜਿਸ ਨਾਲ ਚਿੱਟੇ ਕੱਪੜੇ ਵਿਚ ਬੰਨ੍ਹੀ ਹੋਈ 3 ਪੈਕੇਟ (3. 110 ਕਿੱਲੋਗ੍ਰਾਮ) ਹੈਰੋਇਨ ਵੀ ਬਰਾਮਦ ਹੋਈ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤੀ ਲਗਭਗ 15 ਕਰੋੜ ਰੁਪਏ ਬਣਦੀ ਹੈ | ਬੀ. ਐਸ. ਐਫ. ਸੈਕਟਰ ਗੁਰਦਾਸਪੁਰ ਦੇ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ 11 ਵਜੇ ਪਾਕਿਸਤਾਨ ਵਲੋਂ ਗਹਿਰੀ ਸਾਜਿਸ਼ ਤਹਿਤ ਡਰੋਨ ਰਾਹੀਂ ਹੈਰੋਇਨ ਭੇਜੀ ਜਾ ਰਹੀ ਸੀ ਤੇ ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੀ ਚੌਂਕੀ ਦਰਿਆ ਮਨਸੂਰ ਵਿਖੇ ਦੇਰ ਰਾਤ ਡਿਊਟੀ 'ਤੇ ਤਾਇਨਾਤ ਬੀ. ਐੱਸ. ਐਫ਼. ਦੀਆਂ ਦੋ ਮਹਿਲਾ ਕਾਂਸਟੇਬਲਾਂ ਪ੍ਰੀਤੀ ਅਤੇ ਭਾਗੇਸਿਰੀ ਨੇ ਤੁਰੰਤ ਡਰੋਨ ਵੱਲ ਗੋਲੀਬਾਰੀ ਕੀਤੀ, ਜਿਸ ਕਾਰਨ ਡਰੋਨ ਹੇਠਾਂ ਡਿੱਗ ਪਿਆ | ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੋਵਾਂ ਮਹਿਲਾ ਕਾਂਸਟੇਬਲਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |
ਖੇਮਕਰਨ, 29 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਸਰਹੱਦ ਨਜ਼ਦੀਕ ਭਾਰੀ ਮਾਤਰਾ 'ਚ ਹੈਰੋਇਨ ਸਮੇਤ ਇਕ ਡਿੱੱਗਾ ਪਿਆ ਪਾਕਿਸਤਾਨੀ ਡਰੋੋੋਨ ਬਰਾਮਦ ਹੋੋਇਆ | ਡਰੋਨ 'ਚੋਂ ਕਰੀਬ 7 ਪੈਕੇਟ ਹੈਰੋੋਇਨ ਮਿਲੀ, ਜਿਸ ਦੀ ਕੀਮਤ ਅੰਤਰ-ਰਾਸ਼ਟਰੀ ਬਾਜ਼ਾਰ 'ਚ 35 ਕਰੋੜ ਬਣਦੀ ਹੈ | ਇਹ ...
ਬਟਾਲਾ, 29 ਨਵੰਬਰ (ਹਰਦੇਵ ਸਿੰਘ ਸੰਧੂ)-ਬੀਤੀ ਸ਼ਾਮ ਅੰਮਿ੍ਤਸਰ ਰੋਡ 'ਤੇ ਇਕ ਦੋਸਤ ਵਲੋਂ ਆਪਣੇ ਦੋਸਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਪੁਲਿਸ ਵਲੋਂ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ, ਜਦ ਕਿ ਦੂਸਰਾ ਫਰਾਰ ਹੈ | ...
ਐੱਸ. ਏ. ਐੱਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ 'ਚ ਕੰਮ ਕਰਦੇ 189 ਲੈਕਚਰਾਰਾਂ, ਹੈੱਡ ਮਾਸਟਰਾਂ ਅਤੇ ਵੋਕੇਸ਼ਨਲ ਲੈਕਚਰਾਰਾਂ/ਮਾਸਟਰਾਂ ਨੂੰ ਤਰੱਕੀ ਦੇ ਕੇ ਪੀ. ਈ. ਐੱਸ. (ਸਕੂਲ ਤੇ ਇੰਸਪੈਕਸਨ ਕਾਡਰ) ਗਰੁੱਪ-ਏ 'ਚ ਬਤੌਰ ...
ਅੰਮਿ੍ਤਸਰ, 29 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਪੱਧਰ 'ਤੇ ਦਸਤਖ਼ਤੀ ਮੁਹਿੰਮ ਦੀ ਸ਼ੁਰੂਆਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ...
ਬਠਿੰਡਾ, 29 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ 'ਚ ਵੱਧ ਰਹੇ ਅਪਰਾਧ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਹਥਿਆਰਾਂ ਦੀ ਸੋਸ਼ਲ ਮੀਡੀਆ 'ਤੇ ਨੁਮਾਇਸ਼ ਕਰਨ 'ਤੇ ਪੰਜਾਬ ਸਰਕਾਰ ਵਲੋਂ ਲਗਾਈ ਪਾਬੰਦੀ ਤੋਂ ਬਾਅਦ ਧੜਾ-ਧੜ ਲੋਕਾਂ ਵਲੋਂ ਸੋਸ਼ਲ ਮੀਡੀਆ ਤੋਂ ਆਪਣੀਆਂ ...
ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਸ਼ਹਿਰ ਅੰਦਰ ਹੋਈ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਗਿ੍ਫ਼ਤਾਰ ਹਰਿਆਣਾ ਦੇ ਦੋ ਨਾਬਾਲਗ ਸ਼ੂਟਰਾਂ ਦੀ ਜ਼ਮਾਨਤ ਅਰਜੀ ਪਿ੍ੰਸੀਪਲ ਮੈਜਿਸਟੇ੍ਰਟ ਕਮ ਜੇ.ਐਸ.ਆਈ.ਸੀ., ਜੁਵੇਨਾਇਲ ਜਸਟਿਸ ...
ਐੱਸ. ਏ. ਐੱਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਸੱਦੇ 'ਤੇ ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਨੇ ਮੰਗਾਂ ਸੰਬੰਧੀ ਮੁਹਾਲੀ ਦੇ ਫੇਜ਼-8 ਵਿਖੇ ਰੋਸ ਰੈਲੀ ਕੀਤੀ ਗਈ | ਰੈਲੀ ਉਪਰੰਤ ਪੈਨਸ਼ਨਰਜ਼ ਵਲੋਂ ...
ਸੰਗਰੂਰ, 29 ਨਵੰਬਰ (ਦਮਨਜੀਤ ਸਿੰਘ) - ਪੰਜਾਬ ਅੰਦਰ ਅਮਨ ਅਤੇ ਕਾਨੂੰਨ ਦੀ ਵਿਗੜੀ ਸਥਿਤੀ ਪਿੱਛੇ ਸਭ ਤੋਂ ਵੱਡਾ ਹੱਥ ਜੇਲ੍ਹਾਂ ਵਿਚ ਬੈਠੇ ਗੈਂਗਸਟਰਾਂ ਦਾ ਮੰਨਿਆ ਜਾ ਰਿਹਾ ਹੈ ਪਰ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਜੇਲ੍ਹਾਂ 'ਚੋਂ ਅਪਰਾਧਿਕ ਸਰਗਰਮੀਆਂ ...
ਲੁਧਿਆਣਾ, 29 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਵਲੋਂ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 16 ਕਰੋੜ 70 ਲੱਖ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ | ਐਸ.ਟੀ.ਐਫ. ਦੇ ਏ.ਆਈ.ਜੀ. ਸਨੇਹ ਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਵਲੋਂ ਇਹ ...
ਅੰਮਿ੍ਤਸਰ, 29 ਨਵੰਬਰ (ਰੇਸ਼ਮ ਸਿੰਘ)-ਫੌਜ 'ਚ ਸੇਵਾ ਮੁਕਤ ਹੋ ਕੇ ਆਏ ਇਕ ਸਾਬਕਾ ਫ਼ੌਜੀ ਨੇ ਇੱਥੇ ਸਹੁਰੇ ਘਰ ਗੋਲੀਆਂ ਚਲਾ ਕੇ ਆਪਣੇ ਸਾਂਢੂ ਦੀ ਹੱਤਿਆ ਕਰ ਦਿੱਤੀ | ਉਸ ਵਲੋਂ ਇਹ ਹੱਤਿਆ ਕੇਵਲ ਇਸ ਲਈ ਕੀਤੀ ਗਈ ਕਿ ਸਹੁਰੇ ਘਰ ਉਸ ਦੇ ਸਾਂਢੂ ਦੀ ਇੱਜ਼ਤ ਜਿਆਦਾ ਹੁੰਦੀ ਹੈ ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)-ਲੁਧਿਆਣਾ ਨੇੜਲੇ ਕਸਬਾ ਦੋਰਾਹਾ ਜੀ.ਟੀ.ਰੋਡ ਵਿਖੇ ਇੰਟਰਨੈਸ਼ਨਲ ਡਰਾਈਵਿੰਗ ਟ੍ਰੇਨਿੰਗ ਇੰਸਟੀਚਿਊਟ ਬਣਾਉਣ ਲਈ ਕੇਂਦਰ ਤੇ ਰਾਜ ਸਰਕਾਰ ਦੇ ਅਧਿਕਾਰੀਆਂ ਦੀ ਲੁਧਿਆਣਾ ਵਿਖੇ ਉੱਚ ਪੱਧਰੀ ਮੀਟਿੰਗ ਹੋਈ | ਉਦਯੋਗਿਕ ਸਿਖਲਾਈ ...
ਟਾਂਡਾ ਉੜਮੁੜ, 29 ਨਵੰਬਰ (ਦੀਪਕ ਬਹਿਲ)-ਟਾਂਡਾ ਅਧੀਨ ਪੈਂਦੇ ਪਿੰਡ ਢਡਿਆਲਾ ਵਿਖੇ ਬੀਤੀ ਰਾਤ ਨਸ਼ਾ ਕਰਨ ਦੇ ਆਦੀ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਵਿਅਕਤੀ ਦੀ ਪਹਿਚਾਣ ਹਰਜੀਤ ਸਿੰਘ (37) ਪੁੱਤਰ ਕਾਬਲ ਰਾਮ ਪੇਂਡੂ ਚੌਕੀਦਾਰ ਵਜੋਂ ਹੋਈ ਹੈ | ਟਾਂਡਾ ਪੁਲਿਸ ਨੇ ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)-ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਨੂੰ ਬਿੰਦਰ ਸਿੰਘ ਗੋਲੇਵਾਲਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ...
ਚੰਡੀਗੜ੍ਹ, 29 ਨਵੰਬਰ (ਤਰੁਣ ਭਜਨੀ)-ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਪੋਸਟਾਂ ਪਾਉਣ ਵਾਲਿਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਸਖ਼ਤ ਹੋ ਗਈ ਹੈ | ਪੰਜਾਬ ਪੁਲਿਸ ਨੇ ਜਨਤਕ ਤੌਰ 'ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਦੋਸ਼ 'ਚ 137 ਮਾਮਲੇ ਦਰਜ ਕੀਤੇ ਹਨ | ਇਸ ਤੋਂ ...
ਜਲੰਧਰ, 29 ਨਵੰਬਰ (ਜਸਪਾਲ ਸਿੰਘ)-ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਹਾਲ ਹੀ 'ਚ ਚੰਡੀਗੜ੍ਹ ਵਿਖੇ ਉੱਤਰੀ ਰੇਲਵੇ ਦੇ ਅਧਿਕਾਰੀਆਂ ਨਾਲ ਹੋਈ ਅਹਿਮ ਮੀਟਿੰਗ ਵਿਚ ਪੀ. ਏ. ਪੀ. ਰੇਲਵੇ ਓਵਰ ਬਿ੍ਜ ਨਾ ਬਣਨ ਦਾ ਮਾਮਲਾ ਉਠਾਉਂਦੇ ਹੋਏ ਲਗਾਤਾਰ ਲਟਕਦੇ ਆ ਰਹੇ ਪ੍ਰਾਜੈਕਟ ...
ਚੰਡੀਗੜ੍ਹ, 29 ਨਵੰਬਰ (ਪਰਵਾਨਾ)-ਜਾਣਕਾਰ ਹਲਕਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ 12 ਦਸੰਬਰ ਨੂੰ ਬੁਲਾਈ ਹੈ, ਜਿਸ ਵਿਚ ਕਈ ਅਹਿਮ ਮਾਮਲਿਆਂ 'ਤੇ ਵਿਚਾਰਾਂ ਕੀਤੀਆਂ ਜਾਣਗੀਆਂ | ਅਜੇ ਤੱਕ ਇਸ ਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ | ...
ਅੰਮਿ੍ਤਸਰ, 29 ਨਵੰਬਰ (ਰੇਸ਼ਮ ਸਿੰਘ)-ਸ਼ਹਿਰ ਦੇ ਪਾਸ਼ ਖੇਤਰ ਰਣਜੀਤ ਐਵੀਨਿਊ ਦੇ ਸੀ ਬਲਾਕ ਵਿਖੇ ਅੱਜ ਸ਼ਾਮ ਘਰ 'ਚ ਇਕੱਲੀ ਬਜ਼ੁਰਗ ਔਰਤ ਦਾ ਲੁਟੇਰਿਆਂ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਲੁੱਟ ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ | ਹਾਲਾਂਕਿ ...
ਚੰਡੀਗੜ੍ਹ, 29 ਨਵੰਬਰ (ਵਿਕਰਮਜੀਤ ਸਿੰਘ ਮਾਨ)- ਬਹੁ-ਕਰੋੜੀ ਅਨਾਜ ਦੀ ਢੋਆ-ਢੁਆਈ ਦੇ ਟੈਂਡਰ ਘੁਟਾਲੇ ਦੀ ਵਿਜੀਲੈਂਸ ਜਾਂਚ ਦੇ ਵਿਰੋਧ ਵਿਚ ਪੰਜਾਬ ਦੀਆਂ ਅਨਾਜ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਸ਼ੁਰੂ ਕੀਤੀ ਹੜਤਾਲ ਜਾਰੀ ਹੈ | ਹੜਤਾਲ ਨੂੰ ਲੈ ਕੇ ਸੂਬਾ ਸਰਕਾਰ ...
ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ) -ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਕ ਮੰਤਰੀ ਤੇ ਆਮ ਆਦਮੀ ਵਾਸਤੇ ਕਾਨੂੰਨ ਵੱਖੋ-ਵੱਖ ਨਹੀਂ ਹੋ ਸਕਦਾ ਤੇ ਉਨ੍ਹਾਂ ਮੰਗ ਕੀਤੀ ਕਿ ਗੰਨ ਕਲਚਰ ਦੀ ਪ੍ਰੋਮੋਸ਼ਨ ਲਈ ਕੈਬਨਿਟ ਮੰਤਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX