ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-ਜ਼ਿਲੇ੍ਹ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਨੇ ਬੁੱਧਵਾਰ ਨੂੰ ਫ਼ਾਜ਼ਿਲਕਾ ਦੇ 11ਵੇਂ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ | ਉਹ ਇਸ ਸੰਵੇਦਨਸ਼ੀਲ ਸਰਹੱਦੀ ਜ਼ਿਲੇ੍ਹ ਦੀ ਅਗਵਾਈ ਕਰਨ ਵਾਲੇ ਤੀਜੇ ਮਹਿਲਾ ਅਧਿਕਾਰੀ ਹਨ | ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਰਣਨੀਤਕ ਤੌਰ 'ਤੇ ਮਹੱਤਵਪੂਰਨ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਸੇਵਾ ਕਰਨ ਦਾ ਵਿਸ਼ਾਲ ਤਜਰਬਾ ਰੱਖਣ ਵਾਲੇ 2012 ਬੈਚ ਦੇ ਆਈ.ਏ.ਐੱਸ. ਅਧਿਕਾਰੀ ਸੇਨੂੰ ਦੁੱਗਲ, ਜਿਨ੍ਹਾਂ ਨੂੰ ਕਮਿਸ਼ਨਰ ਨਗਰ ਨਿਗਮ ਅਬੋਹਰ ਵਜੋਂ ਵੀ ਤਾਇਨਾਤ ਕੀਤਾ ਗਿਆ ਹੈ, ਨੂੰ ਅਨੁਸ਼ਾਸਨ, ਐਕਸ਼ਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਸਖ਼ਤ ਮਿਹਨਤ ਨਾਲ ਕੰਮ ਕਰਨ ਦੀਆਂ ਉੱਚੀਆਂ ਕਦਰਾਂ-ਕੀਮਤਾਂ ਦੀ ਪਾਲਨਾ ਕਰਨ ਵਾਲੇ ਅਧਿਕਾਰੀ ਵਜੋਂ ਜਾਣਿਆਂ ਜਾਂਦਾ ਹੈ | ਜ਼ਿਲ੍ਹਾ ਸਕੱਤਰੇਤ ਵਿਖੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਫ਼ਾਜ਼ਿਲਕਾ ਜ਼ਿਲੇ੍ਹ ਦੇ ਹਰੇਕ ਨਾਗਰਿਕ ਦਾ ਸਰਗਰਮ ਸਹਿਯੋਗ ਅਤੇ ਮਾਰਗ ਦਰਸ਼ਨ ਚਾਹੁੰਦੇ ਹਨ, ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਯਥਾਰਥ ਵਿਚ ਤਬਦੀਲ ਕਰ ਸਕੀਏ | ਉਨ੍ਹਾਂ ਨੇ ਆਪਣੀਆਂ ਤਰਜੀਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਵੱਛਤਾ, ਸਿੱਖਿਆ, ਸਿਹਤ, ਸੁਰੱਖਿਆ, ਸਾਡੇ ਬਜ਼ੁਰਗ ਨਾਗਰਿਕਾਂ ਦੀ ਤੰਦਰੁਸਤੀ, ਆਵਾਜਾਈ ਅਤੇ ਵਾਤਾਵਰਨ ਨਾਲ ਸੰਬੰਧਿਤ ਯੋਜਨਾਵਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ | 1968 ਵਿਚ ਜਨਮੇ ਸੇਨੂੰ ਦੁੱਗਲ ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ ਅਤੇ ਆਰਟਸ ਵਿਚ ਪੀ. ਐੱਚ. ਡੀ. ਦੌਰਾਨ ਗੋਲਡ ਮੈਡਲਿਸਟ ਰਹੇ ਹਨ | ਸੰਘ ਲੋਕ ਸੇਵਾ ਕਮਿਸ਼ਨ ਦੀ ਇੰਟਰਵਿਊ ਲਈ ਉਮੀਦਵਾਰ ਵਜੋਂ ਸਿਫ਼ਾਰਸ਼ ਲਈ ਉਨ੍ਹਾਂ ਦਾ ਰਾਜ ਯੋਗਤਾ ਮਾਪਦੰਡ ਵਿਚ ਮਿਸਾਲੀ ਸੇਵਾ ਰਿਕਾਰਡ, ਸਰਕਾਰੀ ਸੇਵਾ ਦੀ ਲੰਬਾਈ ਅਤੇ ਸਭ ਤੋਂ ਵੱਧ ਵਿਭਾਗੀ ਕੰਮ ਕਾਜ ਦੀ ਸੂਖਮ ਸਮਝ ਮੁੱਖ ਆਧਾਰ ਰਿਹਾ | ਸੇਨੂੰ ਦੁੱਗਲ, ਜਿਨ੍ਹਾਂ ਨੇ ਡਾ. ਹਿਮਾਂਸ਼ੂ ਅਗਰਵਾਲ ਦੀ ਥਾਂ 'ਤੇ ਫ਼ਾਜ਼ਿਲਕਾ ਵਿਖੇ ਅਹੁਦਾ ਸੰਭਾਲਿਆ ਹੈ, ਇਸ ਤੋਂ ਪਹਿਲਾਂ 2 ਮਹੱਤਵਪੂਰਨ ਅਹੁਦਿਆਂ ਕ੍ਰਮਵਾਰ ਸਪੈਸ਼ਲ ਸਕੱਤਰ (ਜਨਰਲ ਐਡਮਿਨ ਐਂਡ ਕੋਆਰਡੀਨੇਸ਼ਨ) ਅਤੇ ਸਪੈਸ਼ਲ ਸਕੱਤਰ ਪਿ੍ੰਟਿੰਗ ਅਤੇ ਸਟੇਸ਼ਨਰੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ |
ਬੱਲੂਆਣਾ, 30 ਨਵੰਬਰ (ਜਸਮੇਲ ਸਿੰਘ ਢਿੱਲੋਂ)-ਬੱਲੂਆਣਾ ਹਲਕੇ ਦੇ ਪਿੰਡ ਖੁੱਬਣ ਵਿਖੇ ਵਿਆਹੀ ਦੋ ਬੱਚਿਆਂ ਦੀ ਮਾਂ ਨੇ ਸਹੁਰੇ ਪਰਿਵਾਰ 'ਤੇ ਤਸ਼ੱਦਦ ਦਾ ਦੋਸ਼ ਲਗਾਇਆ ਹੈ | ਸੀਤੋ ਗੁੰਨ੍ਹੋ ਹਸਪਤਾਲ ਵਿਖੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੁੱਜੀ ਜਗਦੀਪ ਕੌਰ ਨੇ ਦੱਸਿਆ ...
ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਡਾਈਟ ਦੇ ਨਵਨਿਯੁਕਤ ਪਿ੍ੰਸੀਪਲ ਡਾ. ਰਚਨਾ ਨੇ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ ਅਤੇ ਸੈਕੰਡਰੀ ਵਿੰਗ ਦੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਟੀਮ ਮੈਂਬਰਾਂ ਨਾਲ ਮੀਟਿੰਗ ਕਰ ਕੇ ਸਿੱਖਿਆ ਸੁਧਾਰਾਂ ਨੂੰ ਤੇਜ਼ ਗਤੀ ...
ਬੱਲੂਆਣਾ, 30 ਨਵੰਬਰ (ਜਸਮੇਲ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਭਰ ਵਿਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਤਹਿਤ ਬੱਲੂਆਣਾ ਪਿੰਡ 'ਚ ਵੀ ਮੁਹੱਲਾ ਕਲੀਨਿਕ ਖੋਲਿ੍ਹਆ ਜਾਵੇ | ਇਹ ਮੰਗ ਸੀਨੀਅਰ ਅਕਾਲੀ ਆਗੂ ਰਮਨ ਕੰਬੋਜ ਨੇ ਸਥਾਨਕ ਵਿਧਾਇਕ ਤੋਂ ...
ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-ਗੌਰਮਿੰਟ ਪੈਨਸ਼ਨਰ ਯੂਨੀਅਨ ਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਇਕ ਵਫ਼ਦ ਨੇ ਹਰਭਜਨ ਸਿੰਘ ਖੁੰਗਰ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਵਿਖੇ ਚੱਲ ਰਹੀ ਪੈਨਸ਼ਨਰ ਅਦਾਲਤ 'ਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ | ਜਿਸ ਵਿਚ ਜ਼ਿਲ੍ਹੇ ...
ਫਾਜ਼ਿਲਕਾ/ਮੰਡੀ ਅਰਨੀਵਾਲਾ 30 ਨਵੰਬਰ(ਅਮਰਜੀਤ ਸ਼ਰਮਾ/ਨਿਸ਼ਾਨ ਸਿੰਘ ਮੋਹਲਾਂ)-ਦੁੱਧ ਸ਼ੀਤਲ ਕੇਂਦਰ ਘੱਲੂ ਵਿਚ ਜ਼ਿਲੇ੍ਹ ਦੀਆਂ ਸਮੂਹ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਸਕੱਤਰਾਂ, ਦੁੱਧ ਦੀ ਢੋਆ-ਢੁਆਈ ਕਰ ਰਹੇ ਟਰਾਂਸਪੋਰਟਰਾਂ ਅਤੇ ਡਰਾਈਵਰਾਂ, ਦੁੱਧ ...
ਜਲਾਲਾਬਾਦ, 30 ਨਵੰਬਰ (ਕਰਨ ਚੁਚਰਾ)-ਥਾਣਾ ਵੈਰੋ ਕਾ ਪੁਲਿਸ ਨੇ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਉਣ ਅਤੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ ਤਹਿਤ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਪਿੰਡ ਚੱਕ ਸੁਹੇਲੇ ਵਾਲਾ ਦੀ ...
ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵਲੋਂ ਇਕ ਕੇਸ ਵਿਚ ਇਕ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਜਾਣਕਾਰੀ ਅਨੁਸਾਰ ਸੁਖਪ੍ਰੀਤ ਕੌਰ ਉਰਫ਼ ਸੁਖੀ ਪਤਨੀ ਬਲਵੀਰ ਸਿੰਘ ਪੁੱਤਰ ਗੁਰਜੰਟ ਸਿੰਘ ...
ਜਲਾਲਾਬਾਦ, 30 ਨਵੰਬਰ (ਕਰਨ ਚੁਚਰਾ)-ਜਲਾਲਾਬਾਦ ਥਾਣਾ ਸਿਟੀ ਪੁਲਿਸ ਸਣੇ ਅੱਧਾ ਦਰਜਨ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਗੁਰਮੁਖ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਖੈਰੇ ਕੇ ਉਤਾੜ ਗੁਰੂਹਰਸਹਾਏ ...
ਜਲਾਲਾਬਾਦ, 30 ਨਵੰਬਰ (ਜਤਿੰਦਰ ਪਾਲ ਸਿੰਘ)-ਐੱਸ.ਐੱਸ.ਪੀ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ ਐੱਸ ਪੀ ਜਲਾਲਾਬਾਦ ਦੇ ਹੁਕਮਾਂ ਅਨੁਸਾਰ ਬੀਤੀ ਰਾਤ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ 'ਤੇ ਸ਼ਹੀਦ ਊਧਮ ਸਿੰਘ ਚੌਕ ਦੇ ਨੇੜੇ ਥਾਣਾ ਸਿਟੀ ਪੁਲਿਸ ...
ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਮਾਨਸਾ (ਪੰਜਾਬ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ | ਜਿਸ 'ਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਆਗੂਆਂ ਨੇ ਹਿੱਸਾ ਲਿਆ | ਮੀਟਿੰਗ ਦੀ ਪ੍ਰਧਾਨਗੀ ਜਸਵੀਰ ਸਿੰਘ ਰੰਧਾਵਾ ਨੇ ਕੀਤੀ | ਮੀਟਿੰਗ ਵਿਚ ...
ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ 25/11 ਵਲੋਂ ਬੱਸ ਸਟੈਂਡ ਫ਼ਾਜ਼ਿਲਕਾ ਮੂਹਰੇ ਗੇਟ ਰੈਲੀ ਕੀਤੀ ਗਈ | ਇਸ ਮੌਕੇ ਯੂਨੀਅਨ ਪ੍ਰਧਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਨਬੱਸ ਅਤੇ ...
ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-ਪ੍ਰਧਾਨ ਮਹਾਂ ਲੇਖਾਕਾਰ ਪੰਜਾਬ, ਚੰਡੀਗੜ੍ਹ ਵਲੋਂ ਸਹਾਇਕ ਕਮਿਸ਼ਨਰ (ਜ.) ਮਨਜੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਾਜ਼ਿਲਕਾ ਦੇ ਮੀਟਿੰਗ ਹਾਲ ਵਿਖੇ ਬੁੱਧਵਾਰ ਨੂੰ ਪੈਨਸ਼ਨ ਸੇਵਾ ਕੈਂਪ ...
ਫ਼ਾਜ਼ਿਲਕਾ 30 ਨਵੰਬਰ (ਅਮਰਜੀਤ ਸ਼ਰਮਾ)-ਏ.ਆਰ.ਓ.ਫ਼ਿਰੋਜ਼ਪੁਰ ਦੀ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ ਅਤੇ ਫ਼ਰੀਦਕੋਟ ਜ਼ਿਲੇ੍ਹ 'ਚ ਫ਼ੌਜ ਦੀ ਭਰਤੀ ਰੈਲੀ ਹੋ ਚੁੱਕੀ ਹੈ, ਉਸ ਭਰਤੀ ਰੈਲੀ 'ਚੋਂ ਫਿਜ਼ੀਕਲ ਫਿੱਟ ਹੋਏ ਯੁਵਕਾਂ ਦੀ ਲਿਖਤੀ ਪੇਪਰ ਦੀ ਤਿਆਰੀ ਪੰਜਾਬ ...
ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-ਰੂਰਲ ਹੈਲਥ ਫਾਰਮੇਸੀ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਜ਼ਿਲ੍ਹਾ ਪ੍ਰਧਾਨ ਅਸ਼ੀਸ਼ ਸ਼ਰਮਾ ਦੀ ਅਗਵਾਈ ਹੇਠ ਇਕ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸੌਂਪਿਆ ਗਿਆ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ...
ਅਬੋਹਰ, 30 ਨਵੰਬਰ(ਤੇਜਿੰਦਰ ਸਿੰਘ ਖ਼ਾਲਸਾ)-ਉਪਮੰਡਲ ਦੇ ਪਿੰਡ ਚੁਹੜੀਵਾਲਾ ਧੰਨਾ ਵਿਚ ਮਜ਼ਦੂਰਾਂ ਤੋਂ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਛਡਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਖੋਸਾ ਅਤੇ ਕਬਜ਼ਾ ਧਾਰਕਾਂ ਦੇ ਵਿਰੋਧ ਦਾ ਸਾਹਮਣਾ ਕਰਨ ...
ਅਬੋਹਰ, 30 ਨਵੰਬਰ (ਵਿਵੇਕ ਹੂੜੀਆ)-ਅਬੋਹਰ ਰੇਲਵੇ ਸਟੇਸ਼ਨ ਦਾ ਮੁਆਇਨਾ ਕਰਨ ਲਈ ਪਹੁੰਚੇ ਡੀ.ਐਮ.ਆਰ. ਮਨਜੀਤ ਸਿੰਘ ਭਾਟੀਆ ਨੂੰ ਅਬੋਹਰ ਰੇਲਵੇ ਸਟੇਸ਼ਨ 'ਤੇ ਸਮਾਜ ਸੇਵੀ ਰਾਜੇਸ਼ ਗੁਪਤਾ ਨੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਰੇਲਵੇ ਪਲੇਟ ਫਾਰਮ 2 'ਤੇ ਕੰਟੀਨ, ਪਖਾਨੇ, ...
ਅਬੋਹਰ, 30 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਏਕਤਾ ਕਾਲੋਨੀ ਵਾਸੀ ਅਤੇ ਪਿੰਡ ਕੁਹਾੜਿਆਂ ਵਾਲੀ ਦੇ ਵਸਨੀਕ ਰਹੇ ਮਾਸਟਰ ਅਥਲੀਟ ਬੂਟਾ ਸਿੰਘ ਵਿਰਕ ਨੂੰ ਲੁਧਿਆਣਾ ਦੀ ਮਾਰਨਿੰਗ ਕਲੱਬ ਸੰਸਥਾ ਵਲੋਂ ਖੇਡਾਂ 'ਚ ਸ਼ਾਨਦਾਰ ਪ੍ਰਾਪਤੀਆਂ ਕਰਨ ਲਈ ਸਨਮਾਨਿਤ ਕੀਤਾ ...
ਮੰਡੀ ਲਾਧੂਕਾ, 30 ਨਵੰਬਰ (ਮਨਪ੍ਰੀਤ ਸਿੰਘ ਸੈਣੀ)-ਮੌਜੂਦਾ ਸਮੇਂ ਵਿਚ ਮਹਿੰਗਾਈ ਕਾਰਨ ਹਰ ਪਰਿਵਾਰ ਨੂੰ ਆਪਣੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨੀਆਂ ਮੁਸ਼ਕਿਲ ਹੋ ਰਹੀਆਂ ਹਨ | ਇਸ ਸੰਬੰਧੀ ਸਮਾਜ ਸੇਵੀ ਸੁਖਦੀਪ ਸਿੰਘ ਸੰਧੂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ...
ਅਬੋਹਰ, 30 ਨਵੰਬਰ (ਵਿਵੇਕ ਹੂੜੀਆ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦਾ ਅੱਠਵਾਂ ਸੂਬਾਈ ਇਜਲਾਸ ਹੋਇਆ | ਜਿਸ 'ਚ ਸੂਬੇ ਭਰ ਦੇ ਜ਼ਿਲਿ੍ਹਆਂ ਤੋਂ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਰਬਸੰਮਤੀ ਨਾਲ ਸੂਬਾਈ ਕਮੇਟੀ ਦੀ ਚੋਣ ਕੀਤੀ ਗਈ | ਜਿਸ 'ਚ ਕੁਲਬੀਰ ...
ਅਬੋਹਰ, 30 ਨਵੰਬਰ (ਵਿਵੇਕ ਹੂੜੀਆ/ਤੇਜਿੰਦਰ ਸਿੰਘ ਖ਼ਾਲਸਾ)-ਸਰਕਾਰੀ ਹਸਪਤਾਲ ਵਿਚ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਜਿਸ ਵਿਚ ਡਾ. ਸੋਨੰੂ ਪਾਲ ਨੇ ਲੋਕਾਂ ਨੂੰ ਏਡਜ਼ ਤੋਂ ਬਚਾਅ ਅਤੇ ਇਸ ਦੇ ਉਪਾਵਾਂ ਬਾਰੇ ਜਾਗਰੂਕ ਕੀਤਾ | ਇਸ ਮੌਕੇ ਐਮ.ਡੀ. ਡਾ. ਸਰੇਸ਼ ਕੰਬੋਜ ਅਤੇ ਡਾ. ...
ਅਬੋਹਰ, 30 ਨਵੰਬਰ (ਵਿਵੇਕ ਹੂੜੀਆ)-ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਨੂੰ ਖੇਡਾਂ 'ਚ ਸਿਖਲਾਈ ਦੇ ਰਹੀ ਸਥਾਨਕ ਕੰਬੋਜ ਅਕੈਡਮੀ ਦੇ ਖਿਡਾਰੀ ਆਏ ਦਿਨ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸ਼ਹਿਰ ਦਾ ਨਾਂਅ ਰੌਸ਼ਨ ਕਰ ਰਹੇ ਹਨ | ਇਸ ਦੇ ਤਹਿਤ ਵਿਦਿਆਰਥਣ ਮਮਤਾ ਰਾਣੀ ...
ਅਬੋਹਰ, 30 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਸੀਤੋ ਰੋਡ ਸਥਿਤ ਆਧਾਰਸ਼ਿਲਾ ਸਕੂਲ ਵਿੱਚ ਬੀਤੇ ਦਿਨੀਂ ਹੋਈ ਅਧਿਆਪਕ ਮਾਪੇ ਮਿਲਣੀ ਦੌਰਾਨ ਸਕੂਲ ਦੇ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੇ ਸਾਇੰਸ ਐਗਜੀਬਿਸ਼ਨ ਲਗਾਈ | ਇਸ ਦੌਰਾਨ ਸਕੂਲ ਦੇ ਬੱਚਿਆਂ ਨੇ ...
ਅਬੋਹਰ, 30 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਨੇੜਲੇ ਪਿੰਡ ਅਮਰਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ 4 ਵਿਦਿਆਰਥਣਾਂ ਨੇ ਪ੍ਰਧਾਨ ਮੰਤਰੀ ਸਕਾਲਰਸ਼ਿਪ ਪ੍ਰੀਖਿਆ ਪਾਸ ਕਰਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਉੱਥੇ ਹੀ ਸਕੂਲ ਦਾ ਮਾਣ ਵੀ ਵਧਾਇਆ ਹੈ | ...
ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-ਖੂਈਖੇੜਾ ਥਾਣਾ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਜਦੋਂ ਗਸ਼ਤ ਅਤੇ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਸਬੰਧ 'ਚ ਪਿੰਡ ਆਜ਼ਮ ਵਾਲਾ ਤੋਂ ਇਕ ਕਿੱਲੋਮੀਟਰ ਅੱਗੇ ਸੀ ਤਾਂ ਇਕ ...
ਜਲਾਲਾਬਾਦ, 30 ਨਵੰਬਰ (ਜਤਿੰਦਰ ਪਾਲ ਸਿੰਘ)-ਭਾਰਤ ਸਰਕਾਰ ਵਲ਼ੋਂ ਲਿੰਗ ਆਧਾਰਿਤ ਹਿੰਸਾ ਦੇ ਵਿਰੁੱਧ 20 ਦਸੰਬਰ ਤੱਕ ਚੱਲਣ ਵਾਲੇ ਅਭਿਆਨ ਤਹਿਤ ਵਧੀਕ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸੰਦੀਪ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ...
ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-ਬੀਤੇ ਦਿਨ ਪਿੰਡ ਬਾਧਾ ਮੇਨ ਰੋਡ 'ਤੇ ਇਕ ਟਰੈਕਟਰ ਟਰਾਲੀ ਦੀ ਟੱਕਰ ਨਾਲ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਥਾਣਾ ਸਦਰ ਨੇ ਨਾਮਾਲੂਮ ਟਰੈਕਟਰ ਡਰਾਈਵਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਬੱਬਲੂ ...
ਮੰਡੀ ਲਾਧੂਕਾ, 30 ਨਵੰਬਰ (ਮਨਪ੍ਰੀਤ ਸਿੰਘ ਸੈਣੀ)-ਵਿਧਾਨ ਸਭਾ ਹਲਕਾ ਜਲਾਲਾਬਾਦ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਆਬਜ਼ਰਵਰ ਜਗਸੀਰ ਸਿੰਘ ਬੱਬੂ ਜੈਮਲ ਵਾਲਾ ਵਲੋਂ ਜਿੱਥੇ ਹਰ ਵਰਕਰ ਅਤੇ ਹਲਕੇ ਦੇ ਹਰ ਨਾਗਰਿਕ ਦੇ ਦੁੱਖ ਸੁੱਖ 'ਚ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਜਾ ਰਹੀ ...
ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਪ੍ਰਾਜੈਕਟ ਚੇਤਨਾ ਦੀ ਬੈਠਕ ਫ਼ਾਜ਼ਿਲਕਾ ਦੇ ਐੱਸ.ਡੀ.ਐਮ. ਨਿਕਾਸ ਖੀਂਚੜ ਦੀ ਪ੍ਰਧਾਨਗੀ ਹੇਠ ਹੋਈ | ਬੈਠਕ 'ਚ ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਉਦੇਸ਼ 0 ਤੋਂ 18 ਸਾਲ ਦੇ ਉਨ੍ਹਾਂ ਬੱਚਿਆਂ ...
ਫ਼ਾਜ਼ਿਲਕਾ,30 ਨਵੰਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੇ ਨਵੇਂ ਡਿਪਟੀ ਕਮਿਸ਼ਨਰ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਸ਼ਹਿਰ ਅੰਦਰ ਮਾੜੀ ਸਫ਼ਾਈ ਵਿਵਸਥਾ 'ਤੇ ਚਿੰਤਾ ਪ੍ਰਗਟ ਕਰਦਿਆਂ ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ ਨੂੰ ਇਸ ਦੀ ਦਰੁਸਤੀ ਲਈ 10 ਦਿਨ ਦਾ ਸਮਾਂ ...
ਜਲਾਲਾਬਾਦ, 30 ਨਵੰਬਰ (ਕਰਨ ਚੁਚਰਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ 6 ਤੋਂ 11 ਸਾਲ ਤੱਕ ਦੇ ਵੱਖ-ਵੱਖ ਵਿਕਲਾਂਗ ਬੱਚਿਆਂ ਦੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੁਕਾਬਲੇ 29 ਨਵੰਬਰ ਨੂੰ ਦਾਸ ਐਂਡ ਬਰਾਊਨ ਸਕੂਲ ਫ਼ਿਰੋਜ਼ਪੁਰ ਵਿਖੇ ਕਰਵਾਏ ਗਏ | ...
ਮੰਡੀ ਅਰਨੀਵਾਲਾ, 30 ਨਵੰਬਰ (ਨਿਸ਼ਾਨ ਸਿੰਘ ਮੋਹਲਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਵਾਲਾ ਭੀਮੇਸ਼ਾਹ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਐਨ.ਆਰ.ਆਈਜ਼ ਭਰਾਵਾਂ ਨੇ ਸਹਾਇਤਾ ਰਾਸ਼ੀ ਦਿੱਤੀ | ਸਕੂਲ ਇੰਚਾਰਜ ਤੇਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ...
ਮੰਡੀ ਲਾਧੂਕਾ, 30 ਨਵੰਬਰ (ਰਾਕੇਸ਼ ਛਾਬੜਾ)-ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਅਗਵਾਈ ਹੇਠ ਮੰਡੀ ਲਾਧੂਕਾ ਜ਼ੋਨ ਦੀ ਟੀਮ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਦਿਓਦਰ ਹਲਕੇ ਵਿਚ ਚੋਣ ਪ੍ਰਚਾਰ ਕਰ ਰਹੀ ਹੈ | ਵਿਧਾਇਕ ਨਰਿੰਦਰ ਪਾਲ ਸਿੰਘ ਨੇ ਕਿਹਾ ...
ਫ਼ਾਜ਼ਿਲਕਾ, 30 ਨਵੰਬਰ (ਅਮਰਜੀਤ ਸ਼ਰਮਾ)-'ਪੰਜਾਬੀ ਮਾਹ' ਦੇ ਸੰਬੰਧ ਵਿਚ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਭਾਸ਼ਾ ਵਿਭਾਗ ਫ਼ਾਜ਼ਿਲਕਾ ਵਲੋਂ ਨੌਜਵਾਨਾਂ ਵਿਚ ਸਾਹਿਤਕ ਚੇਟਕ ਪੈਦਾ ਕਰਨ ਲਈ ਫ਼ਾਜ਼ਿਲਕਾ ਵਿਖੇ ਲੇਖ ਰਚਨਾ ਤੇ ਕਵਿਤਾ, ਮਿੰਨੀ ਕਹਾਣੀ ਲੇਖਣ ਮੁਕਾਬਲੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX