ਲੁਧਿਆਣਾ, 30 ਨਵੰਬਰ (ਪੁਨੀਤ ਬਾਵਾ)-ਹਵਾ ਪ੍ਰਦੂਸ਼ਣ ਦਾ ਫੇਫੜਿ੍ਹਆਂ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਜਾਗਰੂਕ ਕਰਨ ਲਈ ਮਹਾਂਨਗਰ ਲੁਧਿਆਣਾ ਵਿਚ ਮੁਹਿੰਮ ਵਿੱਢੀ ਗਈ ਹੈ | ਮੁਹਿੰਮ ਤਹਿਤ ਵੱਡੇ ਫੇਫੜਿ੍ਹਆਂ ਦੇ ਬੋਰਡ ਬਣਾ ਕੇ ਵੱਖ-ਵੱਖ ਥਾਵਾਂ 'ਤੇ ਸਥਾਪਿਤ ਕੀਤੇ ਜਾਣਗੇ, ਜਿਸ ਦੀ ਸ਼ੁਰੂਆਤ ਬੀ.ਸੀ.ਐਮ. ਆਰਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਫੁੱਟਪਾਥ 'ਤੇ ਬਿੱਲ ਬੋਰਡ ਸਥਾਪਤ ਕੀਤਾ ਗਿਆ ਹੈ | ਇਹ ਜਾਗਰੂਕਤਾ ਮੁਹਿੰਮ ਇਕੋ ਸਿੱਖ ਦੁਆਰਾ ਕਲੀਨ ਏਅਰ ਪੰਜਾਬ ਦੇ ਸਹਿਯੋਗ ਨਾਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜਾਣਕਾਰੀ ਨਾਲ ਸ਼ੁਰੂ ਕੀਤੀ ਗਈ ਹੈ | ਬੋਰਡ 'ਤੇ ਚਿੱਟੇ ਰੰਗ ਦੇ ਫ਼ੇਫੜੇ ਬਣਾਏ ਗਏ ਹਨ, ਜੋ ਹਵਾ ਪ੍ਰਦੂਸ਼ਣ ਨਾਲ ਆਉਣ ਵਾਲੇ ਦਿਨਾਂ ਵਿਚ ਭੂਰੇ ਜਾਂ ਕਾਲੇ ਰੰਗ ਦੇ ਹੋ ਜਾਣਗੇ, ਜਿਸ ਤੋਂ ਹਵਾ ਪ੍ਰਦੂਸ਼ਣ ਦਾ ਪਤਾ ਲੱਗੇਗਾ | ਲੁਧਿਆਣਾ ਵਿਖੇ ਡੀ.ਐਮ.ਸੀ. ਹਸਪਤਾਲ ਦੇ ਸੀਨੀਅਰ ਪਲਮੋਨੋਲੋਜਿਸਟ ਡਾ. ਆਕਾਸ਼ਦੀਪ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਫੇਫੜਿ੍ਹਆਂ ਦੇ ਕੇਂਸਰ, ਦਿਲ ਸੰਬੰਧੀ ਘਟਨਾਵਾਂ, ਸੈਂਟਰਲ ਨਰਵਸ ਸਿਸਟਮ ਦੇ ਡਿਸਫੰਕਸ਼ਨ ਅਤੇ ਚਮੜੀ ਰੋਗਾਂ ਦੇ ਨਾਲ-ਨਾਲ ਸਾਂਹ ਦੀ ਬੀਮਾਰੀਆਂ ਦਾ ਕਾਰਣ ਬਣਦਾ ਹੈ | ਵਾਤਾਵਰਣ ਪ੍ਰੇਮੀ ਗਗਨੀਸ਼ ਸਿੰਘ ਖੁਰਾਨਾ ਨੇ ਕਿਹਾ ਕਿ ਇਹ ਬਿਲਬੋਰਡ ਨਾਗਰਿਕਾਂ, ਗੈਰ ਸਰਕਾਰੀ ਸੰਗਠਨਾਂ ਅਤੇ ਸਾਡੇ ਸ਼ਹਿਰ ਦੇ ਸਰਕਾਰੀ ਵਿਭਾਗਾਂ ਦੀ ਜਾਗਰੂਕ ਭਾਗੀਦਾਰੀ ਨੂੰ ਹੁੰਗਾਰਾ ਪ੍ਰਦਾਨ ਕਰੇਗਾ | ਲੁਧਿਆਣਾ ਕਲੀਨ ਏਅਰ ਐਕਸ਼ਨ ਪਲਾਨ ਦੇ ਅਨੁਸਾਰ ਸ਼ਹਿਰ ਦੀ ਔਸਤਨ ਹਵਾ ਗੁਣਵੱਤਾ ਨੂੰ ਮਾਪਣ ਦੇ ਲਈ 31 ਮਾਰਚ 2020 ਲੁਧਿਆਣਾ ਦੇ ਵੱਖ-ਵੱਖ ਥਾਂਵਾਂ 'ਤੇ ਚਾਰ ਕੰਟੀਨਿਉਸ ਐਂਬੀਏਾਟ ਏਅਰ ਕੁਆਲਿਟੀ ਮੋਨੀਟਰਿੰਗ ਸ਼ਟੇਸ਼ਨ ਸਥਾਪਤ ਕੀਤੇ ਜਾਣੇ ਸੀ ਜੋ ਕਿ ਅੱਜ ਤੱਕ ਸਥਾਪਤ ਨਹੀਂ ਹੋ ਸਕੇ | ਇਕੋ ਸਿੱਖ ਦੀ ਪ੍ਰਧਾਨ ਸੁਪ੍ਰੀਤ ਕੌਰ ਦੇ ਅਨੁਸਾਰ ਫੇਫੜਿਆਂ ਦਾ ਇਹ ਬਿਲਬੋਰਡ ਇਕ ਸੂਚਕ ਦੇ ਰੂਪ ਵਿਚ ਕੰਮ ਕਰੇਗਾ ਜੋ ਸਾਡੀ ਜੀਵਨਸ਼ੈਲੀ ਨੂੰ ਰਿਫਲੈਕਟ, ਉਸ 'ਤੇ ਕੰਮ ਕਰਣ ਅਤੇ ਬਦਲਣ ਵਿਚ ਸਾਰਥਕ ਸਿੱਧ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਉਹ ਇਸ ਮੁਹਿੰਮ ਨੂੰ ਹੋਰ ਜਿਆਦਾ ਮਜ਼ਬੂਤੀ ਦੇਣ ਦੇ ਲਈ ਸ਼ਹਿਰ ਵਿਚ ਹੋਰ ਥਾਵਾਂ 'ਤੇ ਵੀ ਇਹ ਬਿਲਬੋਰਡ ਸਥਾਪਤ ਕਰਵਾਉਣਗੇ ਤਾਂ ਜੋ ਸਾਡਾ ਸੰਦੇਸ਼ ਦੂਰ-ਦੂਰ ਤੱਕ ਜਾਗਰੂਕਤਾ ਫੈਲਾਈ ਜਾ ਸਕੇ | ਬੀ.ਐਮ.ਐਸ. ਆਰਿਆ ਦੇ ਵਾਤਾਵਰਣ ਪ੍ਰਬੰਧਕ ਵਿਪ੍ਰਾ ਕਾਲੇ ਨੇ ਕਿਹਾ ਕਿ ਹਵਾ ਦੀ ਵਿਗੜਦੀ ਗੁਣਵੱਤਾ ਐਂਥ੍ਰੌਪੋਜੈਨਿਕ ਦਾ ਕਾਰਣ ਹੈ ਅਤੇ ਜਲਵਾਯੂ ਬਦਲਣ ਤੋਂ ਵੱਧ ਰਹੀ ਅਪਦਾ ਦੇ ਲਈ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ੍ਹ ਹੈ ਤਾਂ ਕਿ ਆਉਣ ਵਾਲੀ ਪੀੜੀਆਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ | ਸੀਨੀਅਰ ਵਿਗਿਆਨੀ ਡਾ.ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਜਿਆਦਾਤਰ ਇਕ ਹਰਾ ਭਰਾ ਸੂਬਾ ਹੈ ਜਿਸ ਦੀ ਲਗਭਗ 83 ਫੀਸਦੀ ਜ਼ਮੀਨ ਖੇਤੀ ਦੇ ਉਪਯੋਗ ਵਿਚ ਲਿਆਂਦੀ ਜਾਂਦੀ ਹੈ ਅਤੇ ਇਸ ਦੇ ਬਾਵਜੂਦ ਪੰਜਾਬ ਦੀ ਹਵਾ ਗੁਣਵੱਤਾ ਬਹੁਤ ਖ਼ਰਾਬ ਹੈ ਅਤੇ ਸੂਬੇ ਦੀ ਜਿਆਦਾਤਰ ਹਵਾ ਖਰਾਬ ਤੋਂ ਬਹੁਤ ਖਰਾਬ ਦੀ ਸ਼੍ਰੇਣੀ ਵਿਚ ਆਉਂਦੀ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ | ਇਸ ਮੌਕੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ, ਰਾਜੀਵ ਜੈਨ ਪ੍ਰਧਾਨ ਲਘੂ ਉਦਯੋਗ ਭਾਰਤੀ, ਐਸ.ਬੀ. ਸਿੰਘ ਸੰਯੁਕਤ ਸਕੱਤਰ ਸੀਸੂ, ਕੁਲਦੀਪ ਸਿੰਘ ਖਹਿਰਾ, ਇੰਜੀਨੀਅਰ ਕਪਿਲ ਦੇਵ, ਡਾ.ਅਮਨਦੀਪ ਸਿੰਘ ਬੈਂਸ ਆਦਿ ਹਾਜ਼ਰ ਸਨ |
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਬਸਤੀ ਜੋਧੇਵਾਲ ਨੇੜੇ ਕੈਲਾਸ਼ ਨਗਰ ਰੋਡ 'ਤੇ ਸਥਿਤ ਕੱਪੜਾ ਬਨਾਉਣ ਵਾਲੀ ਫੈਕਟਰੀ ਯੁਵਰਾਜ ਇੰਟਰਨੈਸ਼ਨਲ 'ਚ ਬੁੱਧਵਾਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਵਕਤ ਫੈਕਟਰੀ ਵਿਚ ਅੱਗ ...
ਲੁਧਿਆਣਾ, 30 ਨਵੰਬਰ (ਜੁਗਿੰਦਰ ਸਿੰਘ ਅਰੋੜਾ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਦੌਰਾਨ ਸੜਕਾਂ ਅਤੇ ਸਰਕਾਰੀ ਜਗ੍ਹਾ ਉਪਰ ਕੀਤੇ ਨਾਜਾਇਜ਼ ਕਬਜੇ ਹਟਾਏ ਜਾ ਰਹੇ ਹਨ, ਜਿਸ ਨਾਲ ...
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਾਊਥ ਸਿਟੀ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਟੈਂਪੂ ਚਾਲਕ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਮਨਜਿੰਦਰ ਸਿੰਘ ਵਾਸੀ ਰਾਏਕੋਟ ਵਜੋਂ ਕੀਤੀ ਗਈ ਹੈ | ਪੁਲਿਸ ...
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੀ ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਾਮਾਨ ਬਰਾਮਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਗੁਰਦੇਵ ਸਿੰਘ ਨੇ ਦੱਸਿਆ ...
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 3 ਦੇ ਇਲਾਕੇ ਸ਼ਿਵਾਜੀ ਨਗਰ ਵਿਚ ਲੁਟੇਰਾ ਦਿਨ-ਦਿਹਾੜੇ ਔਰਤ ਤੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ ਬਾਅਦ ਉਸ ਵਕਤ ਵਾਪਰੀ, ਜਦੋਂ ਸ਼ਿਵਾਜੀ ਨਗਰ ...
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੇਖੇਵਾਲ ਰੋਡ 'ਤੇ ਅੱਜ ਦਿਨ-ਦਿਹਾੜੇ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਮਨੀ ਐਕਸਚੇਂਜਰ ਤੇ ਮੋਬਾਈਲ ਕਾਰੋਬਾਰੀ ਪਾਸੋਂ 2 ਲੱਖ ਰੁਪਏ ਤੇ ਕੁਝ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ...
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਐਨ.ਆਈ.ਏ. ਦੀ ਟੀਮ ਵਲੋਂ ਬੀਤੇ ਦਿਨੀਂ ਤਰਨਤਾਰਨ ਵਿਚ ਵਕੀਲ ਦੇ ਘਰ ਕੀਤੀ ਛਾਪਾਮਾਰੀ ਦੇ ਰੋਸ ਵਜੋਂ ਵਕੀਲਾਂ ਵਲੋਂ ਹੜਤਾਲ ਕਰਕੇ ਕੰਮ ਕਾਜ ਠੱਪ ਕੀਤਾ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ...
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਦੇ ਇਲਾਕੇ ਹਕੀਕਤ ਨਗਰ ਵਿਚ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤ ਵਿਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਬਾਦਲ ਕੁਮਾਰ (27) ਵਜੋਂ ਕੀਤੀ ਗਈ ਹੈ | ਉਹ ...
ਲੁਧਿਆਣਾ, 30 ਨਵੰਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਪੰਜਾਬੀਆਂ ਨੇ ਇਕ ਪਾਸੜ ਵੋਟਾਂ ਪਾ ਕੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਜਿਤਾ ਕੇ ਵਿਧਾਨ ਸਭਾ ਭੇਜਿਆ ਅਤੇ ਅੱਜ ਉਨ੍ਹਾਂ ...
ਲੁਧਿਆਣਾ, 30 ਨਵੰਬਰ (ਪੁਨੀਤ ਬਾਵਾ)-ਬਿਜਲੀ ਨਿਗਮ ਲੁਧਿਆਣਾ ਦੇ 11 ਕੇ.ਵੀ. ਲੁਧਿਆਣਾ ਫੀਡਰਾਂ ਦੀ ਜ਼ਰੂਰੀ ਸਾਂਭ-ਸੰਭਾਲ ਤੇ ਮੁਰੰਮਤ ਲਈ 1 ਦਸੰਬਰ ਦਿਨ ਵੀਰਵਾਰ ਨੂੰ ਬਿਜਲੀ ਬੰਦ ਰਹੇਗੀ | ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਨਿਊ ਮਾਡਲ ਟਾਊਨ, ਜਵਾਹਰ ਨਗਰ, ਦੱਖਣੀ ਮਾਡਲ ...
ਲੁਧਿਆਣਾ, 30 ਨਵੰਬਰ (ਸਲੇਮਪੁਰੀ)-ਅੱਜ ਸੂਬੇ ਦੇ ਸਮੂਹ 27 ਬੱਸ ਅੱਡਿਆਂ ਅੱਗੇ ਪੰਜਾਬ ਰੋਡਵੇਜ਼/ ਪਨਬੱਸ/ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋਂ ਗੇਟਾਂ 'ਤੇ ਗੇਟ ਰੈਲੀਆਂ ਕੀਤੀਆਂ ਗਈਆਂ | ਸੂਬੇ ਦੇ ਹੋਰਨਾਂ ਬੱਸ ਅੱਡਿਆਂ ਦੀ ਤਰ੍ਹਾਂ ਲੁਧਿਆਣਾ ...
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਐਂਟੀਨਾਰਕੋਟਿਕ ਸੈੱਲ-2 ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਮੈਡਮ ...
ਲੁਧਿਆਣਾ, 30 ਨਵੰਬਰ (ਕਵਿਤਾ ਖੁੱਲਰ)-ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਪੰਜਾਬ ਵਲੋਂ ਦਾਣਾ ਮੰਡੀ ਜਲੰਧਰ ਬਾਈਪਾਸ ਵਿਖੇ ਕਰਵਾਏ 7ਵੇਂ ਵਿਸ਼ਾਲ ਸੰਤ ਸੰਮੇਲਨ ਨੂੰ ਸਫਲ ਬਣਾਉਣ 'ਤੇ ਇਕ ਧੰਨਵਾਦ ਮੀਟਿੰਗ ਅਤੇ ਸਨਮਾਨ ਸਮਾਰੋਹ ਜਲੰਧਰ ਬਾਈਪਾਸ ਅੰਬੇਡਕਰ ਭਵਨ ਵਿਖੇ ...
ਲੁਧਿਆਣਾ, 30 ਨਵੰਬਰ (ਪੁਨੀਤ ਬਾਵਾ)-ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵਲੋਂ ਗੁਜਰਾਤ ਵਿਚ ਆਪ ਉਮੀਦਵਾਰਾਂ ਦੇ ਹੱਕ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਵਿਧਾਇਕ ਛੀਨਾ ਨੇ ਦੱਸਿਆ ਕਿ ਗੁਜਰਾਤ ਵਾਸੀ ਪੁਰਾਣੀਆਂ ਸਰਕਾਰਾਂ ਤੋਂ ...
ਲੁਧਿਆਣਾ, 30 ਨਵੰਬਰ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਬੀਤੀ ਸ਼ਾਮ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ...
ਆਲਮਗੀਰ, 30 ਨਵੰਬਰ (ਜਰਨੈਲ ਸਿੰਘ ਪੱਟੀ)- ਜੀ. ਐੱਨ. ਈ. ਕਾਲਜ ਪੁਰਾਣੇ ਵਿਦਿਆਰਥੀ ਕਲੱਬ ਵਲੋਂ ਕਾਲਜ ਕੈਂਪਸ ਅੰਦਰ ਬਣੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ, ...
ਲੁਧਿਆਣਾ, 30 ਨਵੰਬਰ (ਕਵਿਤਾ ਖੁੱਲਰ)-ਹਿਮਾਚਲ ਅਤੇ ਗੁਜਰਾਤ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਦੂਰਅੰਦੇਸ਼ੀ ਵੋਟਰ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਲੈ ਕੇ ਜਾ ਰਹੇ ਹਨ | ਇਹ ਦਾਅਵਾ ਸੀਨੀਅਰ ਕਾਂਗਰਸੀ ਆਗੂ ਅਤੇ ਆਲ ਇੰਡੀਆ ਕਾਂਗਰਸ ਹਿਮਾਚਲ ਦੇ ਕੋਆਰਡੀਨੇਟਰ ...
ਲੁਧਿਆਣਾ, 30 ਨਵੰਬਰ (ਪੁਨੀਤ ਬਾਵਾ)-ਐਮ.ਡੀ. ਪਬਲਿਕ ਹਾਈ ਸਕੂਲ ਨਿਊ ਸ਼ਿਮਲਾ ਕਾਲੋਨੀ ਕਾਕੋਵਾਲ ਰੋਡ ਲੁਧਿਆਣਾ ਦੇ 60 ਵਿਦਿਆਰਥੀਆਂ/ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ | ਇਸ ...
ਲੁਧਿਆਣਾ, 30 ਨਵੰਬਰ (ਕਵਿਤਾ ਖੁੱਲਰ)-ਸਮੁੱਚੇ ਸਿੱਖ ਜਗਤ ਅੰਦਰ ਆਪਣੀ ਨਿਵੇਕਲੀ ਪਹਿਚਾਣ ਕਾਇਮ ਕਰਨ ਵਾਲਾ 31ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਇਕ ਯਾਦਗਾਰੀ ਸੰਮੇਲਨ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ...
ਲੁਧਿਆਣਾ, 30 ਨਵੰਬਰ (ਆਹੂਜਾ)-ਪੁਲਿਸ ਨੇ ਅਪਰਾਧਿਕ ਮਾਮਲੇ ਵਿਚ ਭਗੌੜੇ ਕਰਾਰ ਦਿੱਤੀ ਔਰਤ ਖਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਜੁਗਲ ਕਿਸ਼ੋਰ ਵਾਸੀ ਵਿਸ਼ਾਲ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਇਸ ਸੰਬੰਧੀ ਪੁਲਿਸ ...
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਦੇ ਇਲਾਕੇ ਕਰਨੈਲ ਸਿੰਘ ਨਗਰ ਵਿਚ ਨੌਜਵਾਨ ਤੋਂ ਮੋਬਾਈਲ ਖੋਹ ਕੇ ਭੱਜ ਰਹੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ | ਜਾਣਕਾਰੀ ਅਨੁਸਾਰ ਇਸ ਸੰਬੰਧੀ ਪੁਲਿਸ ਨੇ ਵਰਿੰਦਰ ...
ਲੁਧਿਆਣਾ, 30 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਨੇਕਾਂ ਢਾਬੇ, ਫਾਸਟ ਫੂਡ ਅਤੇ ਖਾਣ ਪੀਣ ਦਾ ਕਾਰੋਬਾਰ ਕਰਨ ਵਾਲਿਆਂ ਵਲੋਂ ਘਰੇਲੂ ਰਸੋਈ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਪੂਰੀ ਤਰ੍ਹਾਂ ਨਿਯਮਾਂ ਦੀ ਉਲੰਘਣਾ ਹੈ | ...
ਲੁਧਿਆਣਾ, 30 ਨਵੰਬਰ (ਆਹੂਜਾ)-ਔਰਤ ਦੇ ਕੰਨਾਂ ਵਿਚੋਂ ਵਾਲੀਆਂ ਖੋਹ ਕੇ ਭੱਜ ਰਹੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਆਸ਼ਾ ਰਾਣੀ ਵਾਸੀ ਮੁਹੱਲਾ ਫਤਿਹ ਗੱਜ ਦੀ ਸ਼ਿਕਾਇਤ 'ਤੇ ਸੰਦੀਪ ਕੁਮਾਰ ਅਤੇ ਉਸ ਦੇ ਭਰਾ ਗੋਬਿੰਦ ...
ਲੁਧਿਆਣਾ, 30 ਨਵੰਬਰ (ਪੁਨੀਤ ਬਾਵਾ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਵਲੋਂ 'ਐਮ.ਐਸ.ਐਮ.ਈ. ਵਿਚ ਵੈਲਥ ਕਿ੍ਏਸ਼ਨ' ਵਿਸ਼ੇ 'ਤੇ ਇੱਕ ਵਿਸ਼ੇੇਸ਼ ਸੈਸ਼ਨ ਕਰਵਾਇਆ ਗਿਆ, ਜਿਸ ਵਿਚ ਮੁੱਖ ਬੁਲਾਰੇ ਵਜੋਂ ਐਮ.ਐਸ.ਐਮ.ਈਜ਼. ਲਈ ਭਾਰਤ ਦੇ ...
ਲੁਧਿਆਣਾ, 30 ਨਵੰਬਰ (ਪੁਨੀਤ ਬਾਵਾ)-ਹਜ਼ੂਰੀ ਰੋਡ ਹੌਜ਼ਰੀ ਤੇ ਰੈਡੀਮੇਡ ਐਸੋਸੀਏਸ਼ਨ ਦੇ ਪ੍ਰਧਾਨ ਤੇ ਭਾਰਤੀ ਆਰਥਿਕ ਪਾਰਟੀ ਦੇ ਪੰਜਾਬ ਪ੍ਰਧਾਨ ਹਰਕੀਰਤ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਹੋਣ ਕਰਕੇ ਸਨਅਤਕਾਰਾਂ ਤੇ ਵਪਾਰੀਆਂ ...
ਲੁਧਿਆਣਾ, 30 ਨਵੰਬਰ (ਕਵਿਤਾ ਖੁੱਲਰ)-ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਗਿਆਰ੍ਹਵੀਂ ਬਰਸੀ ਰਾਜਗੁਰੂ ਨਗਰ ਲੁਧਿਆਣਾ ਵਿਖੇ ਮਨਾਈ ਗਈ | ਇਸ ਸਮੇਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਕੀਤਾ | ਇਸ ਦੌਰਾਨ ...
ਲੁਧਿਆਣਾ, 30 ਨਵੰਬਰ (ਸਲੇਮਪੁਰੀ)-ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ ਵਿਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰਜ਼/ ਸਹਾਇਕ ਇੰਜੀਨੀਅਰਜ਼ , ਉਪ ਮੰਡਲ ਇੰਜੀਨੀਅਰਜ਼/ਕਾਰਜਕਾਰੀ ਇੰਜੀਨੀਅਰਜ਼ (ਪਦੋਉਨਤ ਜੇਈ ਕਾਡਰ) ਦੀ ਪ੍ਰਤੀਨਿਧ ਜੱਥੇਬੰਦੀ ਡਿਪਲੋਮਾ ...
ਭਾਮੀਆਂ ਕਲਾਂ, 30 ਨਵੰਬਰ (ਜਤਿੰਦਰ ਭੰਬੀ)-ਕਾਂਗਰਸ ਦੇ ਕੌਂਸਲਰ ਵਿਪਨ ਵਿਨਾਇਕ ਦੇ ਭਰਾ ਰਾਕੇਸ਼ ਵਿਨਾਇਕ (ਰੋਮੀ) ਬੀਤੇ ਦਿਨੀਂ ਸਵਰਗ ਸੁਧਾਰ ਗਏ | ਉਨ੍ਹਾਂ ਨਮਿਤ ਰਸਮ ਕਿਰਿਆ ਅਤੇ ਅੰਤਿਮ ਅਰਦਾਸ ਕਿੰਗ ਪੈਲਸ ਸੁੰਦਰ ਨਗਰ ਵਿਖੇ ਹੋਈ | ਇਸ ਮੌਕੇ ਰੋਮੀ ਵਿਨਾਇਕ ਨੂੰ ...
ਲੁਧਿਆਣਾ, 30 ਨਵੰਬਰ (ਕਵਿਤਾ ਖੁੱਲਰ)-ਨਾਰੀ ਏਕਤਾ ਆਸਰਾ ਸੰਸਥਾ ਵਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਰਾਸ਼ਨ ਵੰਡ ਸਮਾਰੋਹ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਪ੍ਰਤਾਪ ਨਗਰ ਵਿਖੇ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਹਰਦੀਪ ਸਿੰਘ ਗੁਰੂ ਨੇ ...
ਲੁਧਿਆਣਾ, 30 ਨਵੰਬਰ (ਪੁਨੀਤ ਬਾਵਾ)-ਖਾਲਸਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਲੜਕੀਆਂ ਵਿਖੇ ਅੱਜ 'ਪ੍ਰਤਿਭਾ-2022' ਅੰਤਰ-ਸਕੂਲ ਮੁਕਾਬਲੇ ਕਰਵਾਏ ਗਏ | ਮੁਕਾਬਲੇ ਵਿਚ ਮੁੱਖ ਮਹਿਮਾਨ ਡਾ: ਮੁਨੀਸ਼ ਜਿੰਦਲ ਸੰਸਥਾਪਕ ਤੇ ਸੀ.ਈ.ਓ ਹੋਵਰਰੋਬੋਟਿਕਸ ਨੇ ...
ਲੁਧਿਆਣਾ, 30 ਨਵੰਬਰ (ਜੋਗਿੰਦਰ ਸਿੰਘ ਅਰੋੜਾ)-ਗੈਸ ਕੰਪਨੀਆਂ ਵਲੋਂ ਨਵੀਂ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਡੀ.ਏ.ਸੀ. ਸਿਸਟਮ ਲਾਗੂ ਕੀਤਾ ਗਿਆ ਹੈ, ਜਿਸ ਨੂੰ ਡਿਲੀਵਰੀ ਅਥੈਂਟਿਕ ਕੋਡ ਕਿਹਾ ਜਾਂਦਾ ਹੈ | ਭਾਵੇਂ ਕਿ ਗੈਸ ਕੰਪਨੀਆਂ ਵਲੋਂ ਇਹ ਪ੍ਰਣਾਲੀ ਕੁੱਝ ਮਹੀਨੇ ...
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਅਰਜੁਨ ਕੁਮਾਰ ਵਾਸੀ ਜਨਕਪੁਰੀ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਡੇਢ ਕਿੱਲੋ ਗਾਂਜਾ ਬਰਾਮਦ ਕੀਤਾ ਹੈ | ਪੁਲਿਸ ਅਨੁਸਾਰ ਕਥਿਤ ਦੋਸ਼ੀ ਨੂੰ ਲੇਬਰ ਕਾਲੋਨੀ ...
ਲੁਧਿਆਣਾ, 30 ਨਵੰਬਰ (ਜੁਗਿੰਦਰ ਸਿੰਘ ਅਰੋੜਾ)- ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਾਰ ਤੇ ਟਰੇਡਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਬੌਬੀ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਲਈ ਸਾਂਝੇ ਤੌਰ 'ਤੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ...
ਲੁਧਿਆਣਾ, 30 ਨਵੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਬੱੁਢਾ ਦਰਿਆ ਪ੍ਰੋਜੈਕਟ ਦੀ ਮੋਨੀਟਰਿੰਗ ਕਮੇਟੀ ਦੀ 17ਵੀਂ ਬੈਠਕ ਨਿਗਮ ਦੇ ਜ਼ੋਨ-ਏ ਦਫਤਰ ਵਿਚ ਹੋਈ | ਇਸ ਮੌਕੇ ਨਿਗਮ ਅਧਿਕਾਰੀਆਂ ਵਲੋਂ ਕਮਿਸ਼ਨਰ ਨੰੂ ਇਸ ਪ੍ਰੋਜੈਕਟ ਦੀ ...
ਲੁਧਿਆਣਾ, 30 ਨਵੰਬਰ (ਪੁਨੀਤ ਬਾਵਾ)-ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਅੰਤਰ ਕਾਲਜ ਯੁਵਕ ਮੇਲੇ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ ਗਿਆ | ਮੀਟਿੰਗ ਵਿਚ ਪੀ.ਏ.ਯੂ. ਦੇ ਉੱਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਵਿਸ਼ੇਸ਼ ਤੌਰ 'ਤੇ ...
ਲੁਧਿਆਣਾ, 30 ਨਵੰਬਰ (ਸਲੇਮਪੁਰੀ) - ਪੈਵੇਲੀਅਨ ਮਾਲ ਵਲੋਂ ਫੋਰਟਿਸ ਹਸਪਤਾਲ, ਇਨਰ ਵ੍ਹੀਲ ਕਲੱਬ ਅਤੇ ਫਿੱਕੀ ਐੱਫ.ਐੱਲ.ਓ. ਦੇ ਸਹਿਯੋਗ ਨਾਲ ਵਿਸ਼ਵ ਡਾਇਬਟੀਜ਼ ਦਿਵਸ ਦੇ ਸੰਬੰਧ 'ਚ ਇਕ ਵਾਕਥਨ ਕਰਵਾਈ ਗਈ ਅਤੇ ਇਸ ਬਿਮਾਰੀ ਬਾਰੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਤੋਂ ...
ਲੁਧਿਆਣਾ, 30 ਨਵੰਬਰ (ਭੁਪਿੰਦਰ ਸਿੰਘ ਬੈਂਸ) - ਜਨਵਰੀ ਮਹੀਨੇ 'ਚ ਲੋਹੜੀ ਦਾ ਤਿਉਹਾਰ ਹੁੰਦਾ ਹੈ ਅਤੇ ਲੋਹੜੀ ਤੋਂ ਇਕ ਮਹੀਨਾ ਪਹਿਲਾਂ ਹੀ ਪਤੰਗ ਉਡਾਉਣ ਦਾ ਸੀਜਨ ਸ਼ੁਰੂ ਹੋ ਜਾਂਦਾ ਹੈ ਅਤੇ ਬਾਜ਼ਾਰਾਂ 'ਚ ਪਤੰਗ ਤੇ ਡੋਰ ਵੇਚਣ ਵਾਲੀਆਂ ਦੁਕਾਨਾਂ ਸੱਜ ਜਾਂਦੀਆਂ ਹਨ | ...
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਪਾਲਤੂ ਕੁੱਤੀ 'ਤੇ ਤਸ਼ੱਦਦ ਅਤੇ ਗੈਰਕੁਦਰਤੀ ਕਾਰਾ ਕਰਨ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਇਹ ਕਾਰਵਾਈ ਸ਼ਿਮਲਾਪੁਰੀ ਦੇ ਰਹਿਣ ਵਾਲੇ ਗੁਰਜੀਤ ਸਿੰਘ ...
ਲੁਧਿਆਣਾ-ਸੰਸਾਰ ਭਰ ਵਿਚ ਹਰ ਸਾਲ ਪਹਿਲੀ ਦਸੰਬਰ ਨੂੰ ਏਡਜ਼ ਦਿਵਸ ਮਨਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ ਤਾਂ ਜੋ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ ਅਤੇ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਠੱਲਿ੍ਹਆ ਜਾ ਸਕੇ | ਐਚ. ਆਈ. ਵੀ. / ...
ਲੁਧਿਆਣਾ, 30 ਨਵੰਬਰ (ਪੁਨੀਤ ਬਾਵਾ)-ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਲੜਕੀਆਂ ਦੇ ਰੈੱਡ ਰਿਬਨ ਕਲੱਬ ਨੇ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਕਈ ਸਮਾਗਮ ਕਰਵਾਏ | ਅੱਜ ਸਲੋਗਨ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ...
ਲੁਧਿਆਣਾ 30 ਨਵੰਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਜਨਮ ਦਿਨ ਦੇ ਮੌਕੇ ਅੱਜ ਸਮੂਹ ਪਾਰਟੀ ਵਰਕਰਾਂ, ਆਗੂਆਂ ਤੋਂ ਇਲਾਵਾ ਹਲਕਾ ਵਾਸੀਆਂ ਵਲੋਂ ਖੂਨਦਾਨ ਕੈਂਪ ਲਗਾਏ ਗਏ | ਹਲਕਾ ਪੂਰਬੀ ਦੇ ਕਈ ਵਾਰਡਾਂ ...
ਲੁਧਿਆਣਾ, 30 ਨਵੰਬਰ (ਜੋਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਸੜਕਾਂ 'ਤੇ ਨਾਜਾਇਜ਼ ਕਬਜ਼ਾ ਕਰਕੇ ਢਾਬੇ ਅਤੇ ਚਾਹ ਦੀਆਂ ਦੁਕਾਨਾਂ ਚੱਲ ਰਹੀਆਂ ਹਨ | ਅਜਿਹਾ ਕਰਨਾ ਪੂਰੀ ਤਰ੍ਹਾਂ ਨਿਯਮਾਂ ਦੀ ਉਲੰਘਣਾ ਹੈ, ਪਰ ਇਹ ਕੰਮ ਰੁਕਣ ਦਾ ਨਾਮ ਨਹੀਂ ਲੈ ਰਿਹਾ ...
ਲੁਧਿਆਣਾ, 30 ਨਵੰਬਰ (ਕਵਿਤਾ ਖੁੱਲਰ)-ਸਨਾਤਨ ਧਰਮ ਅਤੇ ਸੰਸਕਿ੍ਤੀ ਦੇ ਪ੍ਰਚਾਰ ਅਤੇ ਪ੍ਰਸਾਰ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਸਮਾਜ ਸੇਵਕ ਗੌਰਵ ਸਹਿਦੇਵ ਅਤੇ ਵਰੁਣ ਬਾਂਸਲ ਸ੍ਰੀ ਹਿੰਦੂ ਨਿਆਏ ਪੀਠ 'ਚ ਸ਼ਾਮਿਲ ਹੋ ਗਏ, ਜਿਨ੍ਹਾਂ ਦਾ ਪੀਠ ਦੇ ਮੁੱਖ ਬੁਲਾਰੇ ਪ੍ਰਵੀਨ ...
ਲੁਧਿਆਣਾ, 30 ਨਵੰਬਰ (ਪੁਨੀਤ ਬਾਵਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਗਏ ਅੰਤਰ ਕਾਲਜ ਵੇਟ ਲਿਫਟਿੰਗ ਮੁਕਾਬਲੇ ਵਿਚ ਮਾਸਟਰ ਤਾਰਾ ਸਿੰਘ ਮੈਮੋਰੀਅਲ਼ ਕਾਲਜ ਲੜਕੀਆਂ ਲੁਧਿਆਣਾ ਦੀ ਟੀਮ ਨੇ 7 ਇਨਾਮ ਜਿੱਤੇ | 45 ਕਿਲੋਗ੍ਰਾਮ ਵੇਟ ਲਿਫਟਿੰਗ ਦੀ ਸ਼੍ਰੇਣੀ ...
ਭਾਮੀਆਂ ਕਲਾਂ, 30 ਨਵੰਬਰ (ਜਤਿੰਦਰ ਭੰਬੀ)-ਲੈਂਡ ਮਾਰਟਗੇਜ ਬੈਂਕ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਹੁੰਦਲ ਹਵਾਸ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦਾ ਮੁੜ ਇਕ ਪਲੇਟ ਫਾਰਮ 'ਤੇ ਇਕੱਠੀਆਂ ਹੋਣ ਨੂੰ ਕਿਸਾਨਾਂ ਲਈ ਸੁੱਭ ਸੰਕੇਤ ਦੱਸਿਆ | ਉਨ੍ਹਾਂ ਕਿਸਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX