ਪਟਿਆਲਾ, 30 ਨਵੰਬਰ (ਮਨਦੀਪ ਸਿੰਘ ਖਰੌੜ)-ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਪਿਛਲੇ ਲੰਬੇ ਸਮੇਂ ਤੋਂ ਨਿਊਰੋਲੋਜਿਸਟ, ਨਿਊਰੋ ਸਰਜਨ, ਗੁਰਦਿਆਂ ਦੇ ਰੋਗ, ਗਲੈਂਡ ਤੇ ਹਾਰਮੋਨ ਰੋਗਾਂ ਦੇ ਡਾਕਟਰਾਂ ਤੋਂ ਇਲਾਵਾ ਹੋਰ ਵਿਭਾਗਾਂ 'ਚ ਸੁਪਰ ਸਪੈਸ਼ਲਿਸਟ ਡਾਕਟਰ ਤੇ ਦਵਾਈਆਂ ਦੀ ਘਾਟ ਕਾਰਨ ਇੱਥੋਂ ਆਉਣ ਵਾਲੇ ਮਰੀਜ਼ਾਂ ਨੂੰ ਨਿੱਜੀ ਹਸਪਤਾਲ 'ਚ ਇਲਾਜ ਕਰਵਾਉਣ ਲਈ ਮਜਬੂਰੀਵੱਸ ਲੱਖਾਂ ਰੁਪਏ ਖ਼ਰਚਣੇ ਪੈ ਰਹੇ ਹਨ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਰਕਾਰੀ ਰਜਿੰਦਰਾ ਹਸਪਤਾਲ ਦੇ ਚੌਥਾ ਦਰਜਾ ਮੁਲਾਜ਼ਮਾਂ, ਕਲਰਕ, ਟੈਕਨੀਸ਼ਨ, ਫਾਰਮਾਸਿਸਟ, ਡੇਟਾ ਐਂਟਰੀ ਆਪ੍ਰੇਟਰ, ਸੁਪਰਡੈਂਟ, ਸਪੈਸ਼ਲਿਸਟ, ਸੁਪਰ ਸਪੈਸ਼ਲਿਸਟ ਡਾਕਟਰਾਂ ਤੇ ਹੋਰ ਸਟਾਫ਼ ਸਮੇਤ 40 ਫ਼ੀਸਦੀ ਦੇ ਕਰੀਬ ਅਮਲੇ ਦੀ ਘਾਟ ਨਾਲ ਪਿਛਲੇ ਲੰਬੇ ਸਮੇਂ ਤੋਂ ਜੂਝ ਰਿਹਾ ਹੈ | ਸਰਕਾਰ ਵਲੋਂ ਰਾਜਿੰਦਰਾ ਹਸਪਤਾਲ 'ਚ ਭੇਜੀਆਂ ਜਾਂਦੀਆਂ 380 ਤਰ੍ਹਾਂ ਦੀਆਂ ਦਵਾਈਆਂ ਵੀ ਪਿਛਲੇ 2 ਮਹੀਨਿਆਂ ਤੋਂ ਨਾ ਪਹੁੰਚਣ ਕਾਰਨ ਮਰੀਜ਼ਾਂ ਨੂੰ ਹੋਰ ਵੀ ਔਖਾ ਹੋ ਗਿਆ ਹੈ | ਹਸਪਤਾਲ ਪ੍ਰਸ਼ਾਸਨ ਵਲੋਂ ਕੇਵਲ ਐਮਰਜੈਂਸੀ ਵਿਭਾਗ 'ਚ ਹੀ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਲਾਕੇ ਦਾ ਵੱਡਾ ਸਰਕਾਰੀ ਹਸਪਤਾਲ ਹੋਣ ਕਾਰਨ ਪੰਜਾਬ ਦੇ ਦਰਜਨ ਦੇ ਕਰੀਬ ਜ਼ਿਲਿ੍ਹਆਂ ਤੋਂ ਇਲਾਵਾ ਹਰਿਆਣਾ ਤੋਂ ਵੀ ਕਈ ਮਰੀਜ਼ ਇੱਥੇ ਆਉਂਦੇ ਹਨ | ਪਰ ਇੱਥੇ ਨਿਊਰੋ (ਦਿਮਾਗ) ਦਾ ਡਾਕਟਰ ਤੇ ਸਰਜਨ ਨਾ ਹੋਣ ਕਾਰਨ ਇੱਥੇ ਆਉਣ ਵਾਲੀ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਪੈਂਦਾ ਹੈ | ਇਸ ਸੰਬੰਧੀ ਮਲਕੀਤ ਸਿੰਘ ਵਾਸੀ ਜ਼ਿਲ੍ਹਾ ਸੰਗਰੂਰ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਦੀ ਸੜਕ ਹਾਦਸੇ 'ਚ ਸਿਰ 'ਤੇ ਸੱਟ ਲੱਗੀ ਸੀ | ਜਦੋਂ ਉਸ ਨੂੰ ਲੈ ਕੇ ਰਾਜਿੰਦਰਾ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਇੱਥੇ ਨਿਊਰੋ ਸਰਜਨ ਨਹੀਂ ਹੈ | ਜਿਸ ਕਰਕੇ ਉਨ੍ਹਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ 'ਚ ਲੱਖਾਂ ਰੁਪਏ ਦੇ ਕੇ ਮਰੀਜ਼ ਦਾ ਇਲਾਜ ਕਰਵਾਉਣ ਲਈ ਜਾਣਾ ਪੈ ਰਿਹਾ ਹੈ | ਇਸੇ ਤਰ੍ਹਾਂ ਰਾਜਿੰਦਰਾ ਹਸਪਤਾਲ 'ਚ ਗੁਰਦੇ ਤੇ ਹਾਰਮੋਨਜ਼ ਦਾ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਵੀ ਇੱਥੋਂ ਨਿਰਾਸ਼ ਹੋ ਕੇ ਮੁੜਨਾ ਪੈਂਦਾ ਹੈ | ਸੂਤਰਾਂ ਦਾ ਕਹਿਣਾ ਹੈ ਕਿ ਰਾਜਿੰਦਰਾ ਹਸਪਤਾਲ 'ਚ ਬਣੀ ਸੁਪਰ ਸਪੈਸ਼ਲਿਸਟੀ ਇਮਾਰਤ ਸਮੇਤ 13 ਵਿਭਾਗਾਂ 'ਚ ਮਰੀਜ਼ਾਂ ਦੀ ਬਹੁਤਾਤ ਹੋਣ ਕਾਰਨ ਹਰ ਵਿਭਾਗ 'ਚ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਜ਼ਰੂਰਤ ਹੈ | ਜਿਸ ਦਾ ਖ਼ਮਿਆਜ਼ਾ ਚੰਗੀਆਂ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਇੱਥੇ ਰੋਜ਼ਾਨਾ 2 ਹਜ਼ਾਰ ਦੇ ਕਰੀਬ ਆਉਣ ਵਾਲੇ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ | ਲੰਘੀ ਕਾਂਗਰਸ ਸਰਕਾਰ ਵੇਲੇ ਪਟਿਆਲਾ ਦੇ ਰਹਿਣ ਵਾਲੇ ਸਿਹਤ ਮੰਤਰੀ ਰਹੇ ਬ੍ਰਹਮ ਮਹਿੰਦਰਾ ਵੀ ਰਾਜਿੰਦਰਾ ਹਸਪਤਾਲ ਨੂੰ ਸਮੇਂ ਦਾ ਹਾਣੀ ਨਹੀਂ ਬਣਾ ਸਕੇ | ਇਸ ਵਾਰ ਆਮ ਆਦਮੀ ਪਾਰਟੀ ਸਰਕਾਰ 'ਚ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੀ ਪਟਿਆਲਾ ਜ਼ਿਲੇ੍ਹ ਦੇ ਰਹਿਣ ਵਾਲੇ ਹਨ | ਭਾਵੇਂ ਕਿ 'ਆਪ' ਸਰਕਾਰ ਨੇ ਪੰਜਾਬ ਦੇ ਵਸਨੀਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਵਾਅਦਾ ਕਰਕੇ ਸੱਤਾ 'ਚ ਆਈ ਹੈ | ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਹ ਸੂਬਾ ਸਰਕਾਰ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਹਸਪਤਾਲ ਨੂੰ ਸਮੇਂ ਦਾ ਹਾਣੀ ਬਣਾਉਣ 'ਚ ਸਫ਼ਲ ਹੋਏਗੀ ਜਾਂ ਨਹੀਂ | ਰਾਜਿੰਦਰਾ ਹਸਪਤਾਲ 'ਚ ਇਲਾਜ ਲਈ ਆਏ ਭੁਪਿੰਦਰ ਸਿੰਘ ਵਾਸੀ ਫ਼ਤਹਿਗੜ੍ਹ ਸਾਹਿਬ ਨੇ 'ਅਜੀਤ' ਦੀ ਟੀਮ ਨੂੰ ਦੱਸਿਆ ਕਿ ਉਸ ਨੂੰ ਡਾਕਟਰ ਨੇ ਲੱਤ ਦੀ ਐਮ.ਆਰ.ਆਈ. ਕਰਵਾਉਣ ਲਈ ਆਖਿਆ ਸੀ | ਪਰ ਜਦੋਂ ਉਹ ਐਮ.ਆਰ.ਆਈ. ਕਰਵਾਉਣ ਲਈ ਗਿਆ ਤਾਂ ਉਸ ਨੂੰ 15 ਦਿਨ ਬਾਅਦ ਆਉਣ ਲਈ ਕਿਹਾ ਗਿਆ ਹੈ | ਇਸੇ ਤਰ੍ਹਾਂ ਐਕਸ-ਰੇ ਵਿਭਾਗ 'ਚ ਪਹੁੰਚੇ ਬਲਵਿੰਦਰ ਸਿੰਘ ਨੇ ਕਿਹਾ ਰਾਜਿੰਦਰਾ ਹਸਪਤਾਲ ਐਕਸ-ਰੇ ਕਰਵਾਉਣ 'ਚ ਲੰਬੀ ਲਾਇਨ ਹੋਣ ਕਾਰਨ ਉਹ ਬਾਹਰ ਕਿਸੇ ਲੈਬੋਰੇਟਰੀ 'ਚ ਆਪਣੀ ਮਾਤਾ ਦਾ ਐਕਸ-ਰੇ ਕਰਵਾਉਣ ਜਾ ਰਿਹਾ ਹੈ | ਇੰਜ ਹੀ ਡਾਇਲਸੈੱਸ ਕਰਵਾਉਣ, ਹਸਪਤਾਲ ਅੰਦਰੋਂ ਦਵਾਈਆਂ ਲੈਣ ਤੇ ਮੌਤ ਦੇ ਸਰਟੀਫਿਕੇਟ ਲੈਣ ਵਾਲਿਆਂ ਦੀ ਖੱਜਲ-ਖ਼ੁਆਰ ਹੁੰਦੇ ਹੀ ਨਜ਼ਰ ਆਏ | ਇਸ ਸੰਬੰਧੀ ਰਾਜਿੰਦਰਾ ਹਸਪਤਾਲ ਦੇ ਡਾ. ਹਰਨਾਮ ਸਿੰਘ ਰੇਖੀ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਹਸਪਤਾਲ ਸੁਪਰ ਸਪੈਸ਼ਲਿਸਟ ਡਾਕਟਰਾਂ ਤੇ ਹੋਰ ਅਮਲੇ ਦੀ ਵੱਡੀ ਘਾਟ ਹੋਣ ਸੰਬੰਧੀ ਉਨ੍ਹਾਂ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ | ਜਿਸ ਤਹਿਤ ਸਰਕਾਰ ਵਲੋਂ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਪਿਛਲੀ ਦਿਨੀਂ ਸਰਕਾਰ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ 50 ਤੋਂ ਵੱਧ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਰਾਜਿੰਦਰਾ ਹਸਪਤਾਲ 'ਚ ਨੌਕਰੀ 'ਤੇ ਰੱਖੇ ਗਏ ਹਨ | ਡਾ. ਰੇਖੀ ਨੇ ਦੱਸਿਆ ਕਿ ਸਰਕਾਰ ਵਲੋਂ 132 ਤਰ੍ਹਾਂ ਦੀਆਂ ਦਵਾਈਆਂ ਭੇਜ ਦਿੱਤੀਆਂ ਹਨ, ਬਾਕੀ ਰਹਿੰਦੀਆਂ ਦਵਾਈਆਂ ਦਾ ਆਰਡਰ ਹੋ ਚੁੱਕਿਆ ਹੈ | ਇਕ ਮਹੀਨੇ ਅੰਦਰ ਦਵਾਈਆਂ ਦੀ ਕਿੱਲਤ ਦੂਰ ਹੋ ਜਾਵੇਗੀ |
ਰਜਿੰਦਰਾ ਹਸਪਤਾਲ ਨੂੰ ਸਮੇਂ ਦੀ ਹਾਣੀ ਬਣਾਉਣ ਦੀ ਸਰਕਾਰ ਦੀ ਪਹਿਲੀ ਤਰਜੀਹ- ਇਸ ਸੰਬੰਧੀ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਕਹਿਣਾ ਸੀ ਕਿ ਰਾਜਿੰਦਰਾ ਹਸਪਤਾਲ ਨੂੰ ਸਮੇਂ ਦਾ ਹਾਣੀ ਬਣਾਉਣਾ 'ਆਪ' ਸਰਕਾਰ ਦੀ ਪਹਿਲੀ ਤਰਜੀਹ ਹੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਰਾਜਿੰਦਰਾ ਹਸਪਤਾਲ ਵਿਚ ਪਿਛਲੇ ਦਿਨੀਂ ਆ ਕੇ ਵੀ ਗਏ ਸੀ ਤੇ ਇਥੇ ਡਾਕਟਰਾਂ ਤੇ ਮਰੀਜ਼ਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਮਾਨ ਖੁਦ ਆਪਣੀ ਦੇਖ-ਰੇਖ 'ਚ ਸਮੱਸਿਆਵਾਂ ਦੂਰ ਕਰਨ ਲਈ ਕਾਰਵਾਈ ਕਰ ਰਹੇ ਹਨ | ਸ. ਕੋਹਲੀ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀਆਂ ਸਮੱਸਿਆਵਾਂ ਸੰਬੰਧੀ ਉਹ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੂੰ ਜਾਣੂ ਵੀ ਕਰਵਾ ਚੁੱਕੇ ਹਨ |
ਨਾਭਾ, 30 ਨਵੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ 'ਚ ਲਗਾਤਾਰ ਬਦਲਾਅ ਹੋ ਰਿਹਾ ਹੈ ਜਿਸ ਤਹਿਤ ਨਾਭਾ-ਭਵਾਨੀਗੜ੍ਹ ਸੜਕ 'ਤੇ ਬਣੇ ਰੇਲਵੇ ਓਵਰ ਬਿ੍ਜ ਉਪਰ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ ਤੇ ਰੋਹਟੀ ਪੁਲ 'ਤੇ ਕੱਲ੍ਹ ਤੋਂ ਸਫ਼ਾਈ ਤੇ ਰੰਗ ਦਾ ਕੰਮ ਸ਼ੁਰੂ ...
ਸੁਤਰਾਣਾ, 30 ਨਵੰਬਰ (ਬਲਦੇਵ ਸਿੰਘ ਮਹਿਰੋਕ)-ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਸੂਰਜ ਡੁੱਬਣ ਤੇ ਆਮ ਆਦਮੀ ਪਾਰਟੀ ਦਾ ਚੜ੍ਹਨ ਲਈ ਤਿਆਰ ਹੈ | ਉਕਤ ਪ੍ਰਗਟਾਵਾ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸ਼ੁਤਰਾਣਾ ਨੇ ਕਿਹਾ ਕਿ ਗੁਜਰਾਤ ਵਿਚ ਭਾਜਪਾ ਦੀ ...
ਪਟਿਆਲਾ, 30 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ੍ਰੀ ਕਾਲੀ ਦੇਵੀ ਮੰਦਰ ਕੰਪਲੈਕਸ, ਪਟਿਆਲਾ ...
ਪਟਿਆਲਾ, 30 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਵੱਛਤਾ ਸਰਵੇਖਣ 2023 ਤਹਿਤ ਭਾਰਤ ਸਰਕਾਰ ਨੇ ਸਾਫ ਸੁਥਰੇ ਵਾਰਡਾਂ ਦਾ ਐਲਾਨ ਕਰਨਾ ਹੈ, ਜਿਸ 'ਚ ਕੁੱਲ 6 ਵਰਗਾਂ ਨੂੰ ਸ਼ਾਮਲ ਕੀਤਾ ਗਿਆ ਹੈ | ਸਵੱਛ ਹਸਪਤਾਲ, ਸਵੱਛ ਹੋਟਲ, ਸਵੱਛ ਸਰਕਾਰੀ ਦਫ਼ਤਰ, ਸਵੱਛ ਰੈਜ਼ੀਡੈਂਟ ਵੈੱਲਫੇਅਰ ...
ਨਾਭਾ, 30 ਨਵੰਬਰ (ਜਗਨਾਰ ਸਿੰਘ ਦੁਲੱਦੀ)-ਜਦੋਂ ਜਦੋਂ ਵੀ ਪੰਜਾਬ ਅੰਦਰ ਸ਼ੋ੍ਰਮਣੀ ਅਕਾਲੀ ਦਲ ਨੇ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਾਈ ਹੈ ਤਾਂ ...
ਨਾਭਾ, 30 ਨਵੰਬਰ (ਕਰਮਜੀਤ ਸਿੰਘ)-ਕਾਂਗਰਸ ਹਾਈਕਮਾਂਡ ਵਲੋਂ ਜਲ ਸਰੋਤ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਟਕਸਾਲੀ ਕਾਂਗਰਸੀ ਆਗੂ ਮਹੰਤ ਹਰਵਿੰਦਰ ਸਿੰਘ ਖਨੌੜਾ ਨੂੰ ਵੱਡੀ ਜਿੰਮੇਵਾਰੀ ਦੇ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪਟਿਆਲਾ, ਜਿਸ ਅਧੀਨ ਵਿਧਾਨ ਸਭਾ ...
ਸਮਾਣਾ, 30 ਨਵੰਬਰ (ਸਾਹਿਬ ਸਿੰਘ)-ਸੀ.ਆਈ.ਏ. ਸਟਾਫ਼ ਸਮਾਣਾ ਦੀ ਪੁਲਿਸ ਨੇ ਇਕ ਕਥਿਤ ਜੂਏਬਾਜ਼ ਨੂੰ 3520 ਰੁਪਏ ਦੀ ਕਰੰਸੀ ਸਣੇ ਕਾਬੂ ਕੀਤਾ ਹੈ | ਪੁਲਿਸ ਸੂਤਰਾਂ ਅਨੁਸਾਰ ਸਹਾਇਕ ਥਾਣੇਦਾਰ ਬੇਅੰਤ ਸਿੰਘ ਸਮੇਤ ਪੁਲਿਸ ਪਾਰਟੀ ਗੁਰਦੁਆਰਾ ਭਗਤ ਰਵਿਦਾਸ ਜੀ ਨੇੜੇ ਮੌਜੂਦ ਸੀ ...
ਪਟਿਆਲਾ, 30 ਨਵੰਬਰ (ਅ.ਸ. ਆਹਲੂਵਾਲੀਆ)-ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਸੰਯੁਕਤ ਸਕੱਤਰ ਰੋਹਿਨ ਸ਼ਰਮਾ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਲ ਹੋ ਗਏ | ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਲਈ ਪਟਿਆਲਾ 'ਚ ਭਾਜਪਾ ਦੇ ਸਹਿ-ਸੰਗਠਨ ਮੰਤਰੀ ...
ਪਟਿਆਲਾ, 30 ਨਵੰਬਰ (ਗੁਰਵਿੰਦਰ ਸਿੰਘ ਔਲਖ)-ਹੁਣ ਨਵਾਂ ਵੋਟਰ ਕਾਰਡ ਬਣਾਉਣ ਲਈ ਸਾਲ 'ਚ ਚਾਰ ਮੌਕੇ ਦਿੱਤੇ ਜਾਣਗੇ | 1 ਜਨਵਰੀ, 1 ਅਪ੍ਰੈਲ, 1 ਜੁਲਾਈ ਤੇ 1 ਅਕਤੂਬਰ ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਕੋਈ ਵੀ ਨਾਗਰਿਕ ਆਪਣਾ ਵੋਟਰ ਕਾਰਡ ਬਣਵਾ ਸਕਦਾ ਹੈ | ਦਿਲਚਸਪ ਗੱਲ ਇਹ ...
ਨਾਭਾ, 30 ਨਵੰਬਰ (ਕਰਮਜੀਤ ਸਿੰਘ)-ਡਾ. ਆਈ.ਡੀ. ਗੋਇਲ ਸਾਬਕਾ ਸਿਵਲ ਸਰਜਨ ਮੁੱਖ ਸਰਪ੍ਰਸਤ ਤੇ ਡਾ. ਧੀਰ ਸਿੰਘ ਜਨਰਲ ਸਕੱਤਰ ਦੀ ਅਗਵਾਈ ਹੇਠ ਜਨ ਸੇਵਾ ਸੁਸਾਇਟੀ ਫ਼ਾਰ ਆਈ ਕੇਅਰ ਐਂਡ ਏਡਜ਼ ਅਵੇਅਰਨੈੱਸ ਵਲੋਂ ਸਵੈ-ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ...
ਨਾਭਾ, 30 ਨਵੰਬਰ (ਕਰਮਜੀਤ ਸਿੰਘ)-ਸਰਕਾਰੀ ਹਾਈ ਸਕੂਲ ਤੂੰਗਾਂ ਦੇ ਵਿਦਿਆਰਥੀਆਂ ਦਾ ਇਕ ਦਿਨਾ ਵਿੱਦਿਅਕ ਟੂਰ ਹਰਿਆਣਾ ਦੇ ਇਤਿਹਾਸਕ ਜ਼ਿਲ੍ਹੇ ਤੇ ਮਹਾਂਭਾਰਤ ਦੇ ਯੁੱਧ ਦੀ ਧਰਤੀ ਕੁਰਕਸ਼ੇਤਰ ਵਿਖੇ ਲਿਜਾਇਆ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ...
ਪਟਿਆਲਾ, 30 ਨਵੰਬਰ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾਂਦੇ ਉਪਰਾਲਿਆਂ ਤਹਿਤ ਮਨਾਏ ਗਏ ਪੰਜਾਬੀ ਮਾਹ ਦਾ ਵਿਦਾਇਗੀ ਸਮਾਗਮ ਅੱਜ ਇੱਥੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਨੇਪਰੇ ਚੜ੍ਹ ਗਿਆ | ...
ਪਟਿਆਲਾ, 30 ਨਵੰਬਰ (ਗੁਰਵਿੰਦਰ ਸਿੰਘ ਔਲਖ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਦੇਰ ਰਾਤ ਮਹਾਨ ਗੁਰਮਤਿ ਸਮਾਗਮ ਨਾਲ ਸਮਾਪਤ ਹੋਇਆ | ਗੁਰਮਤਿ ਸਮਾਗਮ ਦੌਰਾਨ ਸੱਚਖੰਡ ਸ੍ਰੀ ...
434 ਕੇਸਾਂ 'ਚ ਨਿਗਮ ਫ਼ੀਸ ਬਕਾਇਆ ਪਟਿਆਲਾ, 30 ਨਵੰਬਰ (ਗੁਰਵਿੰਦਰ ਸਿੰਘ ਔਲਖ)-ਬਿਲਡਿੰਗ ਬਰਾਂਚ ਦੇ ਰਿਕਾਰਡ ਅਨੁਸਾਰ ਸ਼ਹਿਰ 'ਚ 434 ਕੇਸਾਂ 'ਚ ਲੋਕਾਂ ਨੇ ਸੀ.ਐਲ.ਯੂ., ਐਨ.ਓ.ਸੀ. ਜਾਂ ਨਕਸ਼ੇ ਪਾਸ ਕਰਵਾ ਕੇ ਨਿਗਮ ਕੋਲ ਬਕਾਇਆ ਰਾਸ਼ੀ ਜਮ੍ਹਾਂ ਨਹੀਂ ਕਰਵਾਈ | ਜੇਕਰ ਆਉਣ ਵਾਲੇ ...
ਪਟਿਆਲਾ, 30 ਨਵੰਬਰ (ਅ.ਸ. ਆਹਲੂਵਾਲੀਆ)-ਪੰਜਾਬ ਪੁਲਿਸ ਦੀ ਭਾਰੀ ਸੁਰੱਖਿਆ ਦੀ ਮੌਜੂਦਗੀ ਵਿਚ ਹਿੰਦੂ ਆਗੂ ਤੇ ਕੋਟਕਪੂਰਾ ਦੇ ਵਿਚ ਡੇਰਾ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ ਸੀ | ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਿਵ ਸੈਨਾ ਹਿੰਦੁਸਤਾਨ ਦਾ ਇਕ ਵਫ਼ਦ ਪੰਜਾਬ ਦੇ ...
ਘਨੌਰ, 30 ਨਵੰਬਰ (ਸਰਦਾਰਾ ਸਿੰਘ ਲਾਛੜੂ)-ਬੀ.ਐੱਸ.ਪੀ. ਦੇ ਸੀਨੀਅਰ ਆਗੂ ਐਡਵੋਕੇਟ ਜਸਪਾਲ ਸਿੰਘ ਕਾਮੀ ਕਲਾਂ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਲਿਤ ਭਾਈਚਾਰੇ ਦੀ ਸ਼ਮਸ਼ਾਨਘਾਟ ਲਈ ਪਿੰਡ ਕਾਮੀ ਕਲਾਂ ਵਿਖੇ ਰਾਖਵੀਂ 4 ਵਿੱਘੇ ਜ਼ਮੀਨ ਵਿਚ ਗ੍ਰਾਮ ਪੰਚਾਇਤ ...
ਪਟਿਆਲਾ, 30 ਨਵੰਬਰ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਜ਼ਿਲ੍ਹੇ 'ਚ ਚੱਲ ਰਹੀਆਂ ਕੇਂਦਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਮੋਨੀਟਰਿੰਗ (ਦਿਸ਼ਾ) ਕਮੇਟੀ ਦੀ ਮੀਟਿੰਗ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ...
ਪਟਿਆਲਾ, 30 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ, ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਿਕ ਰੰਗਮੰਚ ਤੇ ਸੋਸ਼ਲ ਵੈੱਲਫੇਅਰ ਸੁਸਾਇਟੀ, ...
ਪਾਤੜਾਂ, 30 ਨਵੰਬਰ (ਪ.ਪ.)-ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ 'ਚ ਸਰਕਾਰੀ ਕਿਰਤੀ ਕਾਲਜ ਨਿਆਲ ਤੋਂ ਲੈ ਕੇ ਵਿਦਿਆਰਥੀਆਂ ਨੇ ਰੋਸ ਮਾਰਚ ਕਰਦਿਆਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਦੇ ਦਫ਼ਤਰ ਪੁੱਜ ਕੇ ਯਾਦ ਪੱਤਰ ਦਿੱਤਾ ਤੇ ਇਹ ਯਾਦ ਪੱਤਰ ਲੈਣ ਮਗਰੋਂ ਵਿਧਾਇਕ ...
ਪਾਤੜਾਂ, 30 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਕਾਂਗਰਸ ਪਾਰਟੀ ਵਲੋਂ ਮਹੰਤ ਹਰਵਿੰਦਰ ਸਿੰਘ ਖਨੌੜਾ ਨੂੰ ਪਟਿਆਲਾ ਜ਼ਿਲੇ੍ਹ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਹਲਕਾ ਸ਼ੁਤਰਾਣਾ ਦੇ ਆਗੂਆਂ ਤੇ ਵਰਕਰਾਂ ਨੇ ਸਵਾਗਤ ਕੀਤਾ ਹੈ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੋਹਰ ਸਿੰਘ ...
ਪਾਤੜਾਂ, 30 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ 'ਚ ਉੱਚ ਮਿਆਰੀ ਵਿੱਦਿਆ ਪ੍ਰਦਾਨ ਕਰ ਰਹੀ ਵਿੱਦਿਅਕ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਜੈਖਰ ਵਲੋਂ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਦੋ ਦਿਨਾ ਵਿੱਦਿਅਕ ਟੂਰ ਲਾਇਆ ਗਿਆ | ਇਸ ਟੂਰ ਤੋਂ ...
ਨਾਭਾ, 30 ਨਵੰਬਰ (ਕਰਮਜੀਤ ਸਿੰਘ)-ਮਲਕੀਤ ਐਗਰੋਟੈਕ ਦੇ ਮੈਨੇਜਿੰਗ ਡਾਇਰੈਕਟਰ ਮਲਕੀਤ ਸਿੰਘ, ਚਰਨ ਸਿੰਘ ਜੋ ਕਿ ਸਮਾਜਿਕ ਤੇ ਧਾਰਮਿਕ ਖੇਤਰ ਵਿਚ ਮੋਹਰੀ ਹਨ ਅਤੇ ਤੀਜੇ ਭਰਾ ਤਰਸੇਮ ਲਾਲ, ਭੈਣ ਕਮਲੇਸ਼ ਕੌਰ ਦੇ ਵੱਡੇ ਭਰਾ ਅਮਰਜੀਤ ਸਿੰਘ ਰਲਹਨ ਜੋ ਕਿ ਬੀਤੇ ਦਿਨੀਂ ...
ਰਾਜਪੁਰਾ, 30 ਨਵੰਬਰ (ਰਣਜੀਤ ਸਿੰਘ, ਜੀ.ਪੀ. ਸਿੰਘ)-ਰਾਜਪੁਰਾ ਵਿਖੇ ਅੱਜ ਮੇਰਾ ਰਾਜਨੀਤਕ ਦੌਰਾ ਨਹੀਂ ਹੈ ਮੈਂ ਜਗਦੀਸ਼ ਜੱਗਾ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਹੀ ਆਈ ਹਾਂ ਪਰ ਹਾਲ ਦੀ ਘੜੀ ਮੈਂ 'ਹੱਥ' ਨਾਲ ਹੀ ਹਾਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਂਸਦ ਪ੍ਰਨੀਤ ...
ਪਟਿਆਲਾ, 30 ਨਵੰਬਰ (ਗੁਰਪ੍ਰੀਤ ਸਿੰਘ ਚੱਠਾ, ਮਨਦੀਪ ਸਿੰਘ ਖਰੌੜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਮੰਤਰੀ ਤੇ ਪਟਿਆਲਾ ਜ਼ਿਲ੍ਹੇ ਦੇ ਕਮਾਂਡਰ ਇਨ ਚੀਫ਼ ਸੁਰਜੀਤ ਸਿੰਘ ਰੱਖੜਾ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਬਣਾਉਣ 'ਤੇ ...
ਪੁਰਖਾਲੀ, 30 ਨਵੰਬਰ (ਬੰਟੀ)-ਜ਼ਿਲ੍ਹਾ ਕਾਂਗਰਸ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਅਗਵਾਈ ਹੇਠ ਪਿੰਡ ਬਬਾਨੀ ਕਲਾਂ ਵਿਖੇ ਪਾਰਟੀ ਦੀ ਮਜ਼ਬੂਤੀ ਲਈ ਸਾਬਕਾ ਸਰਪੰਚ ਸੇਵਾ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ...
ਰੂਪਨਗਰ, 30 ਨਵੰਬਰ (ਸਤਨਾਮ ਸਿੰਘ ਸੱਤੀ)-ਜੀਨੀਅਸ ਇੰਟਰਨੈਸ਼ਨਲ ਸਕੂਲ ਸੋਲਖੀਆਂ ਵਿਖੇ ਵਾਲੀਬਾਲ ਟੀਮ (17 ਸਾਲ ਉਮਰ ਵਰਗ) ਲੜਕਿਆਂ ਨੇ ਰਾਜ ਪੱਧਰੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇੇ ਦੂਜਾ ਦਰਜਾ ਹਾਸਲ ਕੀਤਾ | 25 ਤੋਂ 27 ਨਵੰਬਰ 2022 ਤੱਕ ਇਹ ਮੁਕਾਬਲੇ ਪਟਿਆਲਾ ...
ਸ੍ਰੀ ਅਨੰਦਪੁਰ ਸਾਹਿਬ, 30 ਨਵੰਬਰ (ਕਰਨੈਲ ਸਿੰਘ, ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਖਿਡਾਰੀਆਂ ਵਲੋਂ ਸਰਕਾਰੀ ਕਾਲਜ ਫ਼ਰੀਦਕੋਟ ਵਿਖੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਕੁਸ਼ਤੀ (ਪੁਰਸ਼-ਮਹਿਲਾ) ਮੁਕਾਬਲਿਆਂ ਵਿਚ ...
ਪਟਿਆਲਾ, 30 ਨਵੰਬਰ (ਮਨਦੀਪ ਸਿੰਘ ਖਰੌੜ)-ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਲਿੰਗ ਅਧਾਰਿਤ ਹਿੰਸਾ ਦੇ ਵਿਰੁੱਧ ਅਭਿਆਨ' 'ਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪਟਿਆਲਾ ਦੇ ਮਿਲਾਪ ਕਲੱਸਟਰ ਲੈਵਲ ਫੈਡਰੇਸ਼ਨ ਦੇ ਮੈਂਬਰਾਂ ਵਲੋਂ ਉਦਘਾਟਨੀ ਸਮਾਗਮ 'ਚ ਵੀਡੀਓ ...
ਸਮਾਣਾ, 30 ਨਵੰਬਰ (ਸਾਹਿਬ ਸਿੰਘ)-ਆਫਸੈਟ ਪਿ੍ੰਟਿੰਗ ਐਸੋਸੀਏਸ਼ਨ ਸਮਾਣਾ ਦੀ ਬੈਠਕ ਰਤਨਾਕਰ ਪਿ੍ੰਟਿੰਗ ਪ੍ਰੈੱਸ ਦੇ ਦਫ਼ਤਰ ਵਿਖੇ ਹੋਈ | ਜਿਸ 'ਚ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ | ਬੈਠਕ 'ਚ ਪਵਨ ਕੁਮਾਰ (ਰਤਨਾਕਰ ਪਿ੍ੰਟਿੰਗ ਪ੍ਰੈਸ) ਨੂੰ ਮੁੱਖ ...
ਘਨੌਰ, 30 ਨਵੰਬਰ (ਸੁਸ਼ੀਲ ਕੁਮਾਰ ਸ਼ਰਮਾ)-ਬਲਾਕ ਘਨੌਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਲੰਮਦੀਪੁਰ ਵਲੋਂ ਸਕੂਲ 'ਚ ਬਾਲ ਦਿਵਸ ਤੇ ਪੰਜਾਬੀ ਮਹੀਨਾ ਮਨਾਉਣ ਸੰਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਬੀ.ਪੀ.ਈ.ਓ. ਘਨੌਰ ਧਰਮਿੰਦਰ ਸਿੰਘ ਤੇ ਸਕੂਲ ਇੰਚਾਰਜ ਹਰਪਾਲ ...
ਸਮਾਣਾ, 30 ਨਵੰਬਰ (ਸਾਹਿਬ ਸਿੰਘ)-ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੰੂ ਸਮਰਪਿਤ ਸਥਾਨਕ ਇਤਿਹਾਸਕ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ...
ਡਕਾਲਾ, 30 ਨਵੰਬਰ (ਪਰਗਟ ਸਿੰਘ ਬਲਬੇੜਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਰਾਜ ਪੱਧਰੀ ਖੇਡਾਂ ਦੀ ਤਿਆਰੀ ਸੰਬੰਧੀ ਕਬੱਡੀ ਸਰਕਲ ਸਟਾਈਲ ਦਾ ਜ਼ਿਲ੍ਹਾ ਪੱਧਰੀ ਕੈਂਪ ਡਕਾਲਾ ਦੇ ਖੇਡ ਸਟੇਡੀਅਮ ਵਿਚ ਸ਼ੁਰੂ ਹੋਇਆ | ਕੈਂਪ 'ਚ ਪਟਿਆਲਾ ਜ਼ਿਲੇ੍ਹ ਦੇ ਲਗਭਗ ਸਾਰੇ ...
ਪਟਿਆਲਾ, 30 ਨਵੰਬਰ (ਅ.ਸ. ਆਹਲੂਵਾਲੀਆ)-ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਗੰਨ ਕਲਚਰ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਤੇ ਸੋਸ਼ਲ ਮੀਡੀਆ 'ਤੇ ਫ਼ੋਟੋਆਂ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ | ਇਸ 'ਤੇ ਰਾਸ਼ਟਰੀ ਬਜਰੰਗ ਦਲ ਪੰਜਾਬ ...
ਨਾਭਾ, 30 ਨਵੰਬਰ (ਜਗਨਾਰ ਸਿੰਘ ਦੁਲੱਦੀ)-ਜਦੋਂ ਤੋਂ ਮੈਨੂੰ ਵਾਰਡ ਨੰਬਰ 6 ਦੇ ਵਾਸੀਆਂ ਨੇ ਕੌਂਸਲਰ ਵਜੋਂ ਸੇਵਾ ਸੌਂਪੀ ਹੈ ਤਾਂ ਮੇਰੇ ਵਲੋਂ ਵਾਰਡ ਦੇ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਗਈ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਆਉਣ ਦਿੱਤੀ ਜਾਵੇਗੀ | ਇਨ੍ਹਾਂ ...
ਪਟਿਆਲਾ, 30 ਨਵੰਬਰ (ਮਨਦੀਪ ਸਿੰਘ ਖਰੌੜ)-ਸਿਵਲ ਸਰਜਨ ਪਟਿਆਲਾ ਡਾ. ਵਰਿੰਦਰ ਗਰਗ ਅੱਜ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਤੇ 31 ਸਾਲ ਦੀਆਂ ਸੇਵਾਵਾਂ ਦੇਣ ਉਪਰੰਤ ਸਰਕਾਰੀ ਨੌਕਰੀ ਤੋਂ ਸਿਹਤ ਵਿਭਾਗ 'ਚੋਂ ਸੇਵਾਮੁਕਤ ਹੋ ਗਏ ਹਨ | ਸੇਵਾਮੁਕਤੀ ਦੇ ਮੌਕੇ 'ਤੇ ਸਮੂਹ ਸਿਹਤ ...
ਪਟਿਆਲਾ, 30 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਐਂਟੀ ਡਰੱਗ ਫੈਡਰੇਸ਼ਨ ਆਫ਼ ਇੰਡੀਆ (ਏ.ਡੀ.ਐਫ.ਆਈ) ਦੇ ਕੌਮੀ ਪ੍ਰਧਾਨ ਰਣਜੀਤ ਸਿੰਘ ਨਿੱਕੜਾ ਨੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ | ਜਿਸ ਵਿਚ ਸੂਬਾ ਜਥੇਬੰਦਕ ਢਾਂਚੇ ਵਿਚ ਹਰਿੰਦਰ ਸਿੰਘ ਖਾਲਸਾ ਨੂੰ ਸਕੱਤਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX