ਖੰਨਾ, 30 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੀ ਸਿਆਸਤ ਵਿਚ ਕੱਲ੍ਹ ਨਗਰ ਕੌਂਸਲ ਚੱਲਦੀ ਮੀਟਿੰਗ ਵਿਚ ਪ੍ਰਧਾਨ ਨੂੰ ਗਿ੍ਫ਼ਤਾਰ ਕਰਨ ਲਈ ਪਹੁੰਚੇ ਦੋ ਥਾਣਾ ਮੁਖੀਆਂ ਕਾਰਨ ਮੱਚੀ ਹਲਚਲ ਤੋਂ ਬਾਅਦ ਅੱਜ ਗੁਜਰਾਤ ਤੋਂ ਵਾਪਸ ਪਰਤਦਿਆਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਇਕ ਨਵਾਂ ਧਮਾਕਾ ਕਰ ਦਿੱਤਾ, ਜਦੋਂ ਉਨ੍ਹਾਂ ਨੇ ਅਚਾਨਕ ਬੁਲਾਈ ਇਕ ਪੈੱ੍ਰਸ ਕਾਨਫ਼ਰੰਸ ਵਿਚ ਖੰਨਾ ਦੇ ਪ੍ਰਮੁੱਖ ਵਪਾਰੀ ਅਤੇ ਕਾਂਗਰਸ ਪਾਰਟੀ ਦੇ ਪ੍ਰਮੁੱਖ ਕੌਂਸਲਰ ਸੁਨੀਲ ਕੁਮਾਰ ਨੀਟਾ ਨੂੰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾ ਲਿਆ | ਇਸ ਮੌਕੇ ਸੌਂਦ ਨੇ ਕਿਹਾ ਕਿ ਨੀਟਾ ਦਾ ਆਪ ਵਿਚ ਆਉਣਾ ਇਕ ਵੱਡੀ ਘਟਨਾ ਹੈ | ਕਿਉਂਕਿ ਉਨ੍ਹਾਂ ਦਾ ਪੂਰੇ ਖੰਨੇ ਵਿਚ ਵੱਡਾ ਪ੍ਰਭਾਵ ਹੈ | ਪਰ ਲਾਈਨੋਂ ਪਾਰ ਦੇ ਇਲਾਕੇ ਵਿਚ ਉਹ ਵਿਸ਼ੇਸ਼ ਮਹੱਤਵ ਰੱਖਦੇ ਹਨ | ਇਸ ਮੌਕੇ ਨੀਟਾ ਨਾਲ ਆਪ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਜਨਕਰਾਜ, ਰਮਨਦੀਪ ਸਿੰਘ, ਮਨਜਿੰਦਰ ਸਿੰਘ, ਰਜਿੰਦਰ ਸਿੰਘ ਸੋਨੂੰ, ਰਮਨ ਸ਼ਰਮਾ, ਸੋਨੰੂ, ਗੁਰਜੋਤ ਸਿੰਘ, ਲਖਬੀਰ ਸਿੰਘ, ਸੰਜੂ, ਲੱਕੀ ਚੌਧਰੀ, ਮਿੰਟੂ ਭਾਰਦਵਾਜ, ਡਿੰਪਲ, ਕੁਲਵੰਤ ਸਿੰਘ, ਸ਼ੌਂਕੀ ਬਾਵਾ ਆਦਿ ਸ਼ਾਮਿਲ ਹਨ | ਇਸ ਮੌਕੇ ਕੌਂਸਲਰ ਨੀਟਾ ਨੇ ਕਿਹਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਹੋਰ ਕਿਹੜਾ ਕਿਹੜਾ ਕੌਂਸਲਰ ਸ਼ਾਮਿਲ ਹੋ ਰਿਹਾ ਹੈ ਪ੍ਰੰਤੂ-ਬਹੁਤ ਜਲਦੀ ਤੁਹਾਨੂੰ ਖ਼ੁਸ਼ਖ਼ਬਰੀ ਦਿਆਂਗੇ | ਗੌਰਤਲਬ ਹੈ ਕਿ ਜਦੋਂ ਵਿਧਾਇਕ ਨੂੰ ਇਹ ਪੁੱਛਿਆ ਗਿਆ ਕਿ ਸੁਨੀਲ ਕੁਮਾਰ ਨੀਟਾ ਤਾਂ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੇ ਨਜ਼ਦੀਕੀ ਹਨ | ਜਿਸ ਕਾਰਨ ਇਹ ਚਰਚਾ ਵੀ ਜ਼ੋਰਾਂ 'ਤੇ ਹੈ ਕਿ ਕੌਂਸਲ ਪ੍ਰਧਾਨ ਵੀ ਕਿਸੇ ਵੇਲੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ ਪਰ ਕੱਲ੍ਹ 15 ਅਗਸਤ ਨੂੰ ਲਹਿਰਾਏ ਗਏ ਕੌਮੀ ਝੰਡੇ ਦੇ ਅਪਮਾਨ ਦੇ ਕੇਸ ਤੋਂ ਬਾਅਦ ਇਨ੍ਹਾਂ ਨੂੰ ਸ਼ਾਮਿਲ ਕਰਨ ਦਾ ਮਤਲਬ ਕੀ ਲਿਆ ਜਾਵੇ | ਤਾਂ ਵਿਧਾਇਕ ਨੇ ਕਿਹਾ ਕਿ ਇਸ ਨਾਲ ਉਸ ਘਟਨਾ ਦਾ ਕੋਈ ਸੰਬੰਧ ਨਹੀਂ | ਵੈਸੇ ਮੈਂ ਸਮਝਦਾ ਹਾਂ ਕਿ ਪ੍ਰਧਾਨ ਕੋਲੋਂ ਕੌਮੀ ਝੰਡਾ ਪੁੱਠਾ ਲਹਿਰਾਉਣ ਵਿਚ ਗ਼ਲਤੀ ਹੋਈ ਹੋਵੇਗੀ | ਉਨ੍ਹਾਂ ਦੀ ਨੀਅਤ ਅਜਿਹੀ ਨਹੀਂ ਹੋਵੇਗੀ | ਅਸੀਂ ਬਦਲਾ ਲਊ ਰਾਜਨੀਤੀ ਨਹੀਂ ਕਰਦੇ | ਇਸ ਲਈ ਮੈਂ ਇਸ ਬਾਰੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਾਂਗਾ | ਜਦੋਂ ਵਿਧਾਇਕ ਨੂੰ ਇਸ ਨਰਮ ਵਤੀਰੇ ਬਾਰੇ ਪੁੱਛਿਆ ਗਿਆ ਕਿ ਕੀ ਇਹ ਕੌਂਸਲ ਪ੍ਰਧਾਨ ਦੇ ਆਪ ਵਿਚ ਸ਼ਾਮਿਲ ਹੋਣ ਦੇ ਸੰਕੇਤ ਵਜੋਂ ਤਾਂ ਨਹੀਂ ਤਾਂ ਉਹ ਗੱਲ ਟਾਲ ਗਏ ਅਤੇ ਇਸ ਦਾ ਜੁਆਬ ਦੇਣ ਦੀ ਬਜਾਏ, ਉਹ ਅਨਾਜ ਮੰਡੀ ਵਿਚ ਹੋਈ ਵਧੀਆ ਖ਼ਰੀਦ ਦੀ ਚਰਚਾ ਕਰਨ ਲੱਗੇ |
ਵਿਧਾਇਕ ਨੇ ਸਾਬਕਾ ਮੰਤਰੀ ਅਤੇ ਸਾਥੀਆਂ 'ਤੇ ਨਕਲੀ ਸ਼ਰਾਬ ਫ਼ੈਕਟਰੀ ਨਾਲ ਸੰਬੰਧ ਦੇ ਲਾਏ ਦੋਸ਼
ਇਸ ਮੌਕੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਦੋਸ਼ ਲਾਏ ਕਿ ਖੰਨਾ ਵਿਚ ਫੜੀ ਗਈ ਨਕਲੀ ਸ਼ਰਾਬ ਦੀ ਫ਼ੈਕਟਰੀ ਦੀ ਜਾਂਚ ਸਿਰੇ ਚੜਾ ਕੇ ਰਹਾਂਗੇ | ਇਸ ਵਿਚ ਸਾਬਕ ਮੰਤਰੀ ਗੁਰਕੀਰਤ ਸਿੰਘ ਦੇ ਸਬੰਧਾਂ ਦੀ ਜਾਂਚ ਵੀ ਕੀਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਸਾਬਕ ਮੰਤਰੀ ਦੇ ਸਾਥੀਆਂ ਨੇ ਨਜਾਇਜ਼ ਕਾਲੋਨੀਆਂ ਬਣਾਈਆਂ ਅਤੇ ਇਨ੍ਹਾਂ ਵਿਚ ਸਰਕਾਰੀ ਖਰਚੇ 'ਤੇ ਨਜਾਇਜ਼ ਸੀਵਰੇਜ ਪਵਾਏ ਗਏ | ਉਨ੍ਹਾਂ ਕਿਹਾ ਕਿ ਅਮਰੂਤ ਸਕੀਮ ਅਧੀਨ ਆਏ 100 ਕਰੋੜ ਰੁਪਏ ਵਿਚ ਵੱਡਾ ਭਿ੍ਸ਼ਟਾਚਾਰ ਕੀਤਾ ਗਿਆ, ਜਿਸ ਦੀ ਜਾਂਚ ਕਰਵਾਈ ਗਈ ਹੈ, ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਵਿਧਾਇਕ ਸੌਂਦ ਨੇ ਕਿਹਾ ਕਿ ਸਾਬਕਾ ਮੰਤਰੀ ਅੱਜ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਜਿਨ੍ਹਾਂ ਨੇ ਦਸ ਸਾਲ ਸ਼ਹਿਰ ਨੂੰ ਪੂਰਾ ਰੱਜ ਕੇ ਲੁੱਟਿਆ-ਕਰੋੜਾਂ, ਅਰਬਾਂ ਰੁਪਏ ਦੀਆਂ ਘਪਲੇ ਬਾਜ਼ੀਆਂ ਕੀਤੀਆਂ | ਸਾਡਾ ਲੋਕਾਂ ਨਾਲ ਵਾਅਦਾ ਹੈ ਕਿ ਅਸੀਂ ਇਹਨਾਂ ਤੇ 100 ਪ੍ਰਤੀਸ਼ਤ ਕਾਰਵਾਈ ਕਰਾਵਾਂਗੇ | ਉਨ੍ਹਾਂ ਕਿਹਾ ਕਿ ਇਹ ਜਦੋਂ ਖੰਨੇ ਵਿਚ ਆਏ ਸੀ ਤਾਂ ਇਹ ਕਿੰਨੀ ਜਾਇਦਾਦ ਦੇ ਮਾਲਕ ਸਨ ਅਤੇ ਹੁਣ 100,100 ਕਰੋੜ ਰੁਪਏ ਦੀਆਂ ਜਾਇਦਾਦਾਂ ਕਿੱਥੋਂ ਬਣ ਗਈਆਂ?
ਜੀ. ਟੀ. ਰੋਡ 'ਤੇ ਦੋਵੇਂ ਪਾਸੇ ਸਰਵਿਸ ਲੇਨ ਹੋਵੇਗੀ ਦੂਹਰੀ
ਇਸ ਮੌਕੇ ਸੌਂਦ ਨੇ ਕਿਹਾ ਕਿ 10 ਕਰੋੜ 38 ਲੱਖ ਰੁਪਏ ਨਾਲ ਇਕ ਸਕੀਮ ਬਣਾਈ ਗਈ ਹੈ, ਜਿਸ ਵਿਚ 70 ਪ੍ਰਤੀਸ਼ਤ ਖਰਚਾ ਨਗਰ ਕੌਂਸਲ ਕਰੇਗੀ ਅਤੇ 30 ਪ੍ਰਤੀਸ਼ਤ ਖਰਚਾ ਬਿਜਲੀ ਵਿਭਾਗ ਕਰੇਗਾ | ਇਸ ਨਾਲ ਬਿਜਲੀ ਦੇ ਖੰਭੇ ਸੜਕ ਦੇ ਇਕ ਪਾਸੇ ਕਰ ਕੇ ਜੀ. ਟੀ. ਰੋਡ 'ਤੇ ਇਸ ਵੇਲੇ ਮੌਜੂਦ 7 ਮੀਟਰ ਦੀ ਸਰਵਿਸ ਲੇਨ ਦੀ ਥਾਂ ਦੋਵੇਂ ਪਾਸੇ 7-7 ਮੀਟਰ ਦੀਆਂ ਸਰਵਿਸ ਲੇਨਾਂ ਹੋਰ ਬਣਾਈਆਂ ਜਾਣਗੀਆਂ, ਜਿਸ ਨਾਲ ਖੰਨਾ ਦੀ ਟਰੈਫ਼ਿਕ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਹੋ ਜਾਵੇਗਾ | ਇਸ ਸਵਾਲ ਦੇ ਜੁਆਬ ਵਿਚ ਉਨ੍ਹਾਂ ਨੇ ਕਿਹਾ ਕਿ ਸੜਕ 'ਤੇ ਫੁੱਟਪਾਥ ਅਤੇ ਸਾਈਕਲ ਲਈ ਵਿਸ਼ੇਸ਼ ਰਸਤਾ ਬਣਾਉਣ ਬਾਰੇ ਵੀ ਸੋਚਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 2 ਸਾਲਾਂ ਵਿਚ ਪੂਰਾ ਕਰ ਲਿਆ ਜਾਵੇਗਾ | ਉਨ੍ਹਾਂ ਨੇ ਇਹ ਵੀ ਕਿਹਾ ਕਿ ਖੰਨਾ ਵਿਚ 5 ਹੋਰ ਆਮ ਆਦਮੀ ਕਲੀਨਿਕ ਖੋਲੇ੍ਹ ਜਾ ਰਹੇ ਹਨ | ਜਿਨ੍ਹਾਂ ਵਿਚੋਂ 2 ਖੰਨਾ ਸ਼ਹਿਰ ਵਿਚ ਅਤੇ 3 ਪਿੰਡਾਂ ਘੁੰਗਰਾਲੀ ਰਾਜਪੂਤਾਂ, ਭਾਦਲਾ ਅਤੇ ਈਸੜੂ ਵਿਚ ਵੀ ਖੋਲ੍ਹੇ ਜਾ ਰਹੇ ਹਨ | ਇਸ ਮੌਕੇ ਲਛਮਣ ਸਿੰਘ ਗਰੇਵਾਲ, ਰਾਜਵੀਰ ਸ਼ਰਮਾ, ਕੁਲਵੰਤ ਸਿੰਘ ਮਹਿੰਮੀ, ਅਸਿਸਟੈਂਟ ਐਡਵੋਕੇਟ ਜਨਰਲ ਮਨਰੀਤ ਸਿੰਘ ਨਾਗਰਾ, ਐਡ. ਅਸੀਸ ਸੱਚਦੇਵਾ, ਗੁਰਸ਼ਰਨ ਸਿੰਘ ਗੋਗੀਆ, ਬਹਾਦਰ ਸਿੰਘ ਰਤਨਹੇੜੀ, ਗੁਰਦੀਪ ਸਿੰਘ ਦੀਪੂ, ਸੁਖਵਿੰਦਰ ਸਿੰਘ, ਪਰਮਪ੍ਰੀਤ ਸਿੰਘ ਪੌਂਪੀ, ਹਵਾ ਸਿੰਘ, ਸੁਖਵੀਰ ਸਿੰਘ, ਪੂਰਨ ਚੰਦ, ਮਨਜੀਤ ਸਿੰਘ ਫ਼ੌਜੀ, ਗੁਰਮੀਤ ਸਿੰਘ, ਮਨਤਿੰਦਰ ਸਿੰਘ ਆਦਿ ਹਾਜ਼ਰ ਸਨ |
ਮਾਛੀਵਾੜਾ ਸਾਹਿਬ, 30 ਨਵੰਬਰ (ਸੁਖਵੰਤ ਸਿੰਘ ਗਿੱਲ)-ਇਤਿਹਾਸਿਕ ਨਗਰੀ ਮਾਛੀਵਾੜਾ ਸਾਹਿਬ ਦੇ ਮੁੱਖ ਖ਼ਾਲਸਾ ਚੌਂਕ ਨੇੜ੍ਹੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੀਟ ਮਾਰਕੀਟ ਮੁਹੱਲਾ ਅਤੇ ਸ਼ਹਿਰ ਵਾਸੀਆਂ ਲਈ ਸਮੱਸਿਆ ਬਣ ਚੁੱਕੀ ਹੈ, ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ...
ਪਾਇਲ, 30 ਨਵੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੀ ਵਣ ਰੇਂਜ ਇਕਾਈ ਦੋਰਾਹਾ ਦੇ ਸਮੂਹ ਸਾਥੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਯੂਨੀਅਨ ਦੇ ਰੇਂਜ ਸਕੱਤਰ ਜਸਵੀਰ ਸਿੰਘ ਸ਼ੇਰਗਿੱਲ ਨੇ ...
ਸਮਰਾਲਾ, 30 ਨਵੰਬਰ (ਗੋਪਾਲ ਸੋਫਤ)-ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਲੁਧਿਆਣਾ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ 'ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਕੌਰ ਦੀ ਪ੍ਰਧਾਨਗੀ ਹੇਠ ਰੇਂਜ ਦਫ਼ਤਰ ਵਿਖੇ ਰੋਸ ਰੈਲੀ ਕੀਤੀ ਗਈ | ਰੈਲੀ 'ਚ ਸ਼ਾਮਲ ਮੁਲਾਜ਼ਮਾਂ ...
ਸਮਰਾਲਾ, 30 ਨਵੰਬਰ (ਗੋਪਾਲ ਸੋਫਤ)-ਸਥਾਨਕ ਦੋ ਖਿਡਾਰਨਾਂ ਗੁਰਲੀਨ ਕੌਰ ਅਤੇ ਗੁਰਸਿਮਰਨ ਕੌਰ ਨੇ ਹੁਸ਼ਿਆਰਪੁਰ ਵਿਖੇ ਹੋ ਰਹੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ, ਬੈਡਮਿੰਟਨ ਅਕੈਡਮੀ ਦੇ ਪ੍ਰਬੰਧਕ ਤੇ ਕੋਚ ਗੁਰਮੁੱਖ ਸਿੰਘ ਅਤੇ ...
ਮਲੌਦ, 30 ਨਵੰਬਰ (ਸਹਾਰਨ ਮਾਜਰਾ)-ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਕਰਵਾਏ ਜ਼ੋਨਲ ਮੁਕਾਬਲਿਆਂ ਵਿਚੋਂ ਕੈਂਬਰਿਜ ਸਕੂਲ ਚੋਮੋਂ ਦੇ ਬੱਚਿਆਂ ਨੇ ਭਾਗ ਪਹਿਲਾ ਕਵਿਤਾ ਮੁਕਾਬਲੇ ਵਿਚੋਂ ਜੈਸਮੀਨ ਕੌਰ ਸੋਮਲ ਖੇੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਗੁਰਬਾਣੀ ਕੰਠ ...
ਮਾਛੀਵਾੜਾ ਸਾਹਿਬ, 30 ਨਵੰਬਰ (ਮਨੋਜ ਕੁਮਾਰ)-ਦਿਨ ਦਿਹਾੜੇ ਹੀ ਮੋਬਾਈਲ ਚੋਰੀ ਹੋਣ ਦੀ ਘਟਨਾ ਸਮਰਾਲਾ ਰੋਡ 'ਤੇ ਅਨਾਜ ਮੰਡੀ ਦੇ ਪਹਿਲੇ ਗੇਟ ਦੇ ਸਾਹਮਣੇ ਸਥਿਤ ਮੋਬਾਈਲ ਵੇਚਣ ਦੀ ਦੁਕਾਨ 'ਤੇ ਉਸ ਸਮੇਂ ਵਾਪਰੀ, ਜਦੋਂ ਬੁੱਧਵਾਰ ਦੀ ਸਵੇਰ ਕਰੀਬ 11 ਵਜੇ ਸਿਰੋਂ ਮੋਨਾ ...
ਗੁਰੂਸਰ ਸੁਧਾਰ, 30 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਕਿੰਡਰਗਾਰਟਨ ਦੇ ਬੱਚਿਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਉਪਰੰਤ ਸਕੂਲ ...
ਜਗਰਾਉਂ, 30 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ...
ਮੁੱਲਾਂਪੁਰ-ਦਾਖਾ, 30 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ ਸ਼ਹੀਦ ਸਿੰਘ-ਸਿੰਘਣੀਆਂ ਦੀ ਯਾਦ ਵਿਚ ਧਾਰਮਿਕ ਸਮਾਗਮ, ਸਾਲਾਨਾ ਜੋੜ ਮੇਲਾ 5 ਤੋਂ 11 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ...
ਮੁੱਲਾਂਪੁਰ-ਦਾਖਾ, 30 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪਿੰਡ ਮੁੱਲਾਂਪੁਰ ਉਦਾਸੀਅਨ ਡੇਰਾ ਬਗੀਚੀ ਵਾਲਾ ਦੇ ਬ੍ਰਹਮਲੀਨ ਮਹੰਤ ਜੋਗਿੰਦਰ ਦਾਸ ਦੀ ਬਰਸੀ ਮੌਕੇ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਸਰਵਣ ਦਾਸ, ਦਵਿੰਦਰ ਸਿੰਘ, ਅਰਵਿੰਦ ਸ਼ਰਮਾ ਦੀ ਸਰਪ੍ਰਸਤੀ ਹੇਠ ਮਹੰਤ ...
ਜਗਰਾਉਂ, 30 ਨਵੰਬਰ (ਜੋਗਿੰਦਰ ਸਿੰਘ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਪੰਜਾਬ ਪੁਲਿਸ ਵਲੋਂ ਸਾਹਿਤਕ ਪੰਜਾਬੀ ਦਿਵਸ ਮੌਕੇ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ, ਜਿਸ ਵਿਚ ਡੀ.ਐੱਸ.ਪੀ. ਸ: ਹਰਦੀਪ ਸਿੰਘ ਚੀਮਾ, ਐੱਸ.ਐੱਚ.ਓ ਸਿੱਧਵਾਂ ...
ਗੁਰੂਸਰ ਸੁਧਾਰ, 30 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਕਿੰਡਰਗਾਰਟਨ ਦੇ ਬੱਚਿਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਉਪਰੰਤ ਸਕੂਲ ...
ਰਾਏਕੋਟ, 30 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਅਨੰਦ ਈਸ਼ਵਰ ਦਰਬਾਰ ਦੇ ਮਹਾਂਪੁਰਸ਼ ਸੰਤ ਬਾਬਾ ਜੋਰਾ ਸਿੰਘ ਬੱਧਨੀ ਕਲਾਂ ਵਾਲੇ ਅਤੇ ਬਾਬਾ ਗੁਰਬਖਸ਼ ...
ਹਠੂਰ, 30 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਵਿਖੇ ਬਾਬਾ ਮੱਘਰ ਸਿੰਘ ਦੀ 98ਵੀਂ ਬਰਸੀ ਨੂੰ ਸਮਰਪਿਤ ਚੱਲ ਰਹੇ 7 ਰੋਜ਼ਾ ਮਹਾਨ ਧਾਰਮਿਕ ਇਕੋਤਰੀ ਤੇ ਸੰਤ ਸਮਾਗਮ ਦੌਰਾਨ ਅੱਜ ਇਕੋਤਰੀ ਦੀ ਪਹਿਲੀ ਲੜੀ ਵਿਚ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 70 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX