ਅਬੋਹਰ, 1 ਦਸੰਬਰ(ਵਿਵੇਕ ਹੂੜੀਆ)-ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 18 ਸਾਲ ਤੱਕ ਦੇ ਨੌਜਵਾਨਾਂ ਦੀਆਂ ਨਵੀਆਂ ਵੋਟਾਂ ਬਣਾਉਣ ਅਤੇ ਮਰ ਚੁੱਕੇ ਵਿਅਕਤੀਆਂ ਦੀਆਂ ਵੋਟਾਂ ਕਟਾਉਣ ਲਈ 3 ਅਤੇ 4 ਦਸੰਬਰ ਨੂੰ ਸਾਰੇ ਬੂਥਾਂ ਤੇ ਬੂਥ ਪੱਧਰੀ ਕੈਂਪ ਲਗਾਏ ਜਾ ਰਹੇ ਹਨ | ਇਸ ਸਬੰਧੀ ਐੱਸ.ਡੀ.ਐਮ. ਆਕਾਸ਼ ਬਾਂਸਲ ਨੇ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਬੁਲਾ ਕੇ ਵੱਧ ਤੋਂ ਵੱਧ ਬਣਾਉਣ ਦੀ ਅਪੀਲ ਕੀਤੀ | ਮੀਟਿੰਗ ਦੌਰਾਨ ਐੱਸ.ਡੀ.ਐਮ. ਸ਼੍ਰੀ ਬਾਂਸਲ ਨੇ ਦੱਸਿਆ ਕਿ ਇਹ ਦੋ ਰੋਜ਼ਾ ਬੂਥ ਲੈਵਲ ਕੈਂਪ ਵਿਚ ਲਵੀਆਂ ਵੋਟਾਂ ਬਣਾਈਆਂ ਜਾਣਗੀਆਂ, ਮਿ੍ਤਕ ਵਿਅਕਤੀਆਂ ਦੀਆਂ ਕੱਟੀਆਂ ਜਾਣਗੀਆਂ ਅਤੇ ਵੋਟਰ ਸ਼ਨਾਖ਼ਤੀ ਕਾਰਡਾਂ ਦੀਆਂ ਗ਼ਲਤੀਆਂ ਨੂੰ ਸੁਧਾਰਿਆ ਜਾਵੇਗਾ | ਪਰ ਚੋਣ ਕਮਿਸ਼ਨਰ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਤੇ ਜ਼ੋਰ ਦੇ ਰਿਹਾ ਹੈ | ਇਸ ਲਈ ਸਾਰੇ ਸਿਆਸੀ ਨੁਮਾਇੰਦਿਆਂ ਨੂੰ ਆਪੋ ਆਪਣੇ ਵਾਰਡਾਂ ਦੇ ਨੌਜਵਾਨਾਂ ਦੀਆਂ ਨਵੀਆਂ ਵੋਟਾਂ ਬਣਾਉਣ ਦਾ ਪਰਿਆਸ ਕਰਨਾ ਚਾਹੀਦਾ ਹੈ | ਇਸ ਦੌਰਾਨ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੇ ਸੁਰੇਸ਼ ਸਤੀਜਾ ਨੇ ਕਿਹਾ ਕ ਉਹ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਇਸ ਕੈਂਪ ਵਿਚ ਵੱਧ ਤੋਂ ਵੱਧ ਸਹਿਯੋਗ ਕਰਨਗੇ | ਪਰ ਨਵੀਆਂ ਵੋਟਾਂ ਬਣਾਉਣ ਲਈ ਸਕੂਲਾਂ ਕਾਲਜਾਂ ਵਿਚ ਕੈਂਪ ਲਗਾਏ ਜਾਣ ਤਾਂ ਵੱਧ ਤੋਂ ਵੱਧ ਨੌਜਵਾਨਾਂ ਦੀਆਂ ਵੋਟਾਂ ਬਣ ਸਕਦੀਆਂ ਹਨ | ਜਿਸ ਤੇ ਐੱਸ.ਡੀ.ਐਮ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ | ਸੀਨੀਅਰ ਅਕਾਲੀ ਆਗੂ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ | ਪਰ ਵਿਭਾਗ ਦੇ ਬੀ.ਐਲ.ਓ. ਪ੍ਰਸ਼ਾਸਨ ਦੇ ਆਦੇਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ | ਉਨ੍ਹਾਂ ਕਿਹਾ ਕਿ ਬੀ.ਐਲ.ਓ. ਦੀ ਅਣਗਹਿਲੀ ਕਾਰਨ ਕਈ ਵਾਰਡਾਂ ਵਿਚ ਹਰੇਕ ਪਰਿਵਾਰ ਦੀਆਂ ਚਾਰ-ਚਾਰ ਵੋਟਾਂ ਹਰੇਕ ਵਾਰਡ ਵਿਚ ਵੰਡੀਆਂ ਗਈਆਂ ਹਨ | ਜਿਸ ਕਾਰਨ ਪਰਿਵਾਰ ਦੇ ਕਈ ਮੈਂਬਰ ਵੋਟ ਪਾਉਣ ਨਹੀਂ ਜਾਂਦੇ ਅਤੇ ਪੋਿਲੰਗ ਪ੍ਰਤੀਸ਼ਤਤਾ ਤੇ ਮਾੜਾ ਅਸਰ ਪੈਂਦਾ ਹੈ | ਦੂਜੇ ਪਾਸੇ ਜਦੋਂ ਵੀ ਬੂਥ ਪੱਧਰ ਤੇ ਵੋਟਾਂ ਬਣਾਉਣ ਲਈ ਕੈਂਪ ਲਗਾਇਆ ਜਾਂਦਾ ਹੈ ਤਾਂ ਬੀ.ਐਲ.ਓ. ਨਵੇਂ ਵੋਟਰਾਂ ਦੇ ਫਾਰਮਾਂ ਵਿਚ ਕੋਈ ਨਾ ਕੋਈ ਕਮੀ ਲੱਭ ਕੇ ਉਨ੍ਹਾਂ ਨੂੰ ਉੱਥੋਂ ਭੇਜ ਦਿੰਦੇ ਹਨ | ਜਿਸ ਕਾਰਨ ਨੌਜਵਾਨ ਵੋਟ ਪਾਉਣ ਲਈ ਪ੍ਰੇਰਿਤ ਨਹੀਂ ਹੁੰਦੇ | ਉਨ੍ਹਾਂ ਐੱਸ.ਡੀ.ਐਮ.ਤੋਂ ਮੰਗ ਕੀਤੀ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੋਟਰ ਸੂਚੀਆਂ ਅਤੇ ਨਵੇਂ ਵੋਟ ਬਣਾਉਣ ਦੇ ਫਾਰਮ ਦਿੱਤੇ ਜਾਣ ਤਾਂ ਜੋ ਉਹ ਫਾਰਮ ਸਹੀਂ ਢੰਗ ਨਾਲ ਭਰ ਕੇ ਵੱਧ ਤੋਂ ਵੱਧ ਵੋਟਾਂ ਬਣਾ ਸਕਣ | ਇਸ ਮੌਕੇ ਅਕਾਲੀ ਦਲ ਤੋਂ ਸੁਰੇਸ਼ ਸਤੀਜਾ ਤੇ ਹਰਚਰਨ ਸਿੰਘ ਪੱਪੂ, ਅਜੀਤ ਸਿੰਘ ਰਿੰਕੂ, ਕਾਂਗਰਸ ਪ੍ਰਧਾਨ ਸੁਭਾਸ਼ ਬਾਘਲਾ, ਭਾਜਪਾ ਤੋਂ ਮੰਡਲ ਪ੍ਰਧਾਨ ਗੌਰਵ ਟੱਕਰ ਅਤੇ ਦਵਿੰਦਰ ਸਿੰਘ ਕਾਕਾ, ਨਗਰ ਨਿਗਮ ਤੋਂ ਜਸਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਆਦਿ ਹਾਜ਼ਰ ਸਨ |
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਸਰਕਾਰੀ ਐਮ.ਆਰ. ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਗਏ ਇੰਟਰ ਕਾਲਜ ਵੇਟ ਲਿਫ਼ਟਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਅਤੇ ਸਿਲਵਰ ਮੈਡਲ ਪ੍ਰਾਪਤ ਕਰ ਕੇ ਇਲਾਕੇ ਅਤੇ ...
ਮੰਡੀ ਲਾਧੂਕਾ, 1 ਦਸੰਬਰ (ਮਨਪ੍ਰੀਤ ਸਿੰਘ ਸੈਣੀ)-ਭਾਈ ਗੁਰਚਰਨ ਸਿੰਘ ਗਰੇਵਾਲ ਦਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਕੀਰਤਨ ਸਿੰਘ ਦੇ ਗ੍ਰਹਿ ਪਿੰਡ ਲੱਖੋਵਾਲੀ ਪਹੁੰਚਣ ਤੇ ਗੁਰਕੀਰਤਨ ਸਿੰਘ ਦੇ ਸਮੂਹ ਪਰਿਵਾਰ ਤੇ ਸਾਥੀਆਂ ਵਲੋਂ ਭਾਈ ਗੁਰਚਰਨ ...
ਅਬੋਹਰ, 1 ਦਸੰਬਰ (ਵਿਵੇਕ ਹੂੜੀਆ)-ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਅਬੋਹਰ ਦੇ ਇਕ ਵਿਸ਼ੇਸ਼ ਵਫ਼ਦ ਨੇ ਅੱਜ ਥਾਣਾ ਸਿਟੀ ਇਕ ਦੇ ਐਸ.ਐੱਚ.ਓ.ਨੂੰ ਮਿਲ ਕੇ ਸ਼ਹਿਰ ਵਿਚ ਦਿਨ ਦਿਹਾੜੇ ਹੋ ਰਹੀਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਸਬੰਧੀ ਮੰਗ-ਪੱਤਰ ਸੌਂਪ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਸਰਕਾਰੀ ਹਾਈ ਸਕੂਲ ਕੇਰੀਆਂ ਦੀ ਇਕ ਵਿਦਿਆਰਥਣ ਨੇ ਸਰਕਾਰੀ ਐਮ.ਆਰ.ਕਾਲਜ ਵਿਖੇ ਆਯੋਜਿਤ 50 ਅਤੇ 100 ਮੀਟਰ ਦੌੜ ਵਿਚ ਇਕ ਵਾਰ ਫਿਰ ਵਧੀਆ ਪ੍ਰਦਰਸ਼ਨ ਕਰ ਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਮੁੱਖ ...
ਜਲਾਲਾਬਾਦ, 1 ਦਸੰਬਰ (ਜਤਿੰਦਰ ਪਾਲ ਸਿੰਘ)-ਖੇਡਾਂ ਦੇ ਨਾਲ ਨਾਲ ਪੜ੍ਹਾਈ ਅਤੇ ਅਨੁਸ਼ਾਸਨ ਵਿਚ ਨਾਂ ਬਣਾ ਚੁੱਕੇ ਜਲਾਲਾਬਾਦ ਦੇ ਮੰਨੇ ਵਾਲਾ ਸੜਕ 'ਤੇ ਸਥਿਤ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਤੋਂ ਖੇਡਾਂ ਵਿਚ ਮੱਲ੍ਹਾਂ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਸਰਵਣ ਸਿੰਘ ਨੇ ਅੱਜ ਇੱਥੇ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਦਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦਾ ਖੇਤੀਬਾੜੀ ਵਿਭਾਗ ਵਿਚ ਲੰਬਾ ਤਜਰਬਾ ਹੈ ਅਤੇ ਉਹ ਕਿਸਾਨਾਂ ਨਾਲ ਨਿੱਘੇ ਸੰਬੰਧਾਂ ਲਈ ਜਾਣੇ ਜਾਂਦੇ ਹਨ | ਆਪਣਾ ...
ਜਲਾਲਾਬਾਦ, 1 ਦਸੰਬਰ (ਜਤਿੰਦਰ ਪਾਲ ਸਿੰਘ)-ਗੁਰਦੁਆਰਾ ਸਾਹਿਬ ਵਿਚ ਸਾਲਾਨਾ 34ਵਾਂ ਦੁੱਖ ਨਿਵਾਰਨ ਕੈਂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਨੇਪਰੇ ਚੜਿ੍ਹਆ ਹੈ | ਇਨ੍ਹਾਂ ਸ਼ਬਦਾਂ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੀ ਚੁੱਘ ਗਲੀ ਮਲਕਾਨਾ ਮੁਹੱਲਾ ਵਿਖੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਖੜ੍ਹੇ ਇਕ ਵਿਅਕਤੀ ਤੋਂ ਦੋ ਨਾਮਾਲੂਮ ਵਿਅਕਤੀਆਂ ਨੇ ਮੋਬਾਈਲ ਖੋਹ ਲਿਆ ਅਤੇ ਫ਼ਰਾਰ ਹੋ ਗਏ | ਸਿਟੀ ਥਾਣਾ ਪੁਲਿਸ ਨੇ ਨਾਮਾਲੂਮ ਵਿਅਕਤੀਆਂ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਸਿਟੀ ਥਾਣਾ ਪੁਲਿਸ ਨੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਪੁੱਤਰ ਬਿਸ਼ੰਬਰ ਸਿੰਘ ਵਾਸੀ ਅਰਨੀਵਾਲਾ ਅਤੇ ਗੇਜਾ ...
ਮੰਡੀ ਅਰਨੀਵਾਲਾ, 1 ਦਸੰਬਰ (ਨਿਸ਼ਾਨ ਸਿੰਘ ਮੋਹਲਾਂ)-ਪਿੰਡ ਪਾਕਾਂ ਵਿਖੇ ਬਿਜਲੀ ਟਰਾਂਸਫ਼ਾਰਮਰ ਰੱਖਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਲੜਾਈ ਵਿਚ ਦੋਵਾਂ ਧਿਰਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦਿਆਲ ਸਿੰਘ ਪੁੱਤਰ ...
ਬੱਲੂਆਣਾ, 1 ਦਸੰਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਵਿਖੇ ਵਿਸ਼ਵ ਏਡਜ਼ ਦਿਵਸ ਦੇ ਸਬੰਧ ਵਿਚ ਸਾਰਡ ਐਨ.ਜੀ.ਓ. ਦੇ ਸਹਿਯੋਗ ਨਾਲ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ ਵਲੋਂ ਏਡਜ਼ ਦੇ ਫੈਲਣ ਦੇ ਕਾਰਨ ਅਤੇ ਉਸ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਸਰਕਾਰੀ ਆਈ. ਟੀ. ਆਈ. ਫ਼ਾਜ਼ਿਲਕਾ ਵਿਚ ਰੈੱਡ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ. ਯੂਨਿਟ ਵਲੋਂ ਵਿਸ਼ਵ ਏਡਜ਼ ਦਿਵਸ 'ਤੇ ਭਾਸ਼ਣ ਮੁਕਾਬਲੇ, ਚਾਰਟ ਮੇਕਿੰਗ ਮੁਕਾਬਲੇ ਅਤੇ ਸੈਮੀਨਾਰ ਕਰਵਾਇਆ | ਸਰਕਾਰੀ ਆਈ. ਟੀ. ਆਈ. ਫ਼ਾਜ਼ਿਲਕਾ ...
ਅਬੋਹਰ, 1 ਦਸੰਬਰ (ਵਿਵੇਕ ਹੂੜੀਆ)-ਆਲ ਪੰਜਾਬ ਆਂਗਣਵਾੜੀ ਕਰਮਚਾਰੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੇ ਤਹਿਤ ਹੁਣ ਸਾਰੇ ਆਂਗਣਵਾੜੀ ਵਰਕਰ ਅਤੇ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਵਿਖੇ ਤਿਲਕ ਰਾਮ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਤਾਇਨਾਤ ਕੀਤਾ ਗਿਆ ਹੈ | ਅੱਜ ਉਨ੍ਹਾਂ ਫ਼ਾਜ਼ਿਲਕਾ ਦਫ਼ਤਰ ਵਿਖੇ ਆਪਣਾ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ...
ਅਬੋਹਰ, 1 ਦਸੰਬਰ (ਵਿਵੇਕ ਹੂੜੀਆ)-ਜਲੰਧਰ ਵਿਖੇ ਹੋਣ ਵਾਲੇ ਸੂਬਾ ਪੱਧਰੀ ਸੀਨੀਅਰ ਸਟੇਟ ਬਾਕਸਿੰਗ ਮੁਕਾਬਲੇ ਲਈ ਅਬੋਹਰ ਖੇਤਰ ਦੇ ਪਿੰਡਾਂ ਵਿਚੋਂ ਤਿੰਨ ਨੌਜਵਾਨ ਚੁਣੇ ਗਏ ਹਨ, ਜੋ ਕੋਚ ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਸਿਖਲਾਈ ਲੈ ਰਹੇ ਸਨ | ਪ੍ਰਵੀਨ ਕੁਮਾਰ ਕੋਚ ਨੇ ...
ਜਲਾਲਾਬਾਦ, 1 ਦਸੰਬਰ (ਕਰਨ ਚੁਚਰਾ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁਖ਼ਤਿਆਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਸਵਾਇਆ ਰਾਏ ਉਤਾੜ ਗੁਰੂਹਰਸਹਾਏ ਨੇ ...
ਮੰਡੀ ਲਾਧੂਕਾ, 1 ਦਸੰਬਰ (ਮਨਪ੍ਰੀਤ ਸਿੰਘ ਸੈਣੀ)-ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਦਿਉਦਰ ਤੋਂ ਉਮੀਦਵਾਰ ਭਾਈ ਭੀਮਾ ਚੌਧਰੀ ਦੇ ਹੱਕ ਵਿਚ ਹਲਕਾ ਫ਼ਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ...
ਅਬੋਹਰ, 1 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਨਾਰੀ ਸ਼ਕਤੀ ਦੇ ਵਧਦੇ ਕਦਮ ਪੰਜ ਪੀਰ ਨਗਰ ਦੇ ਪੰਜ ਪੀਰਨੀਆਂ ਸਥਾਨ ਤੇ ਔਰਤਾਂ ਦਾ ਵੱਡਾ ਇਕੱਠ ਹੋਇਆ | ਨਾਰੀ ਸ਼ਕਤੀ ਯੂਨੀਅਨ ਦੀ ਚੋਣ ਆਗੂ ਰਾਮ ਕੁਮਾਰ ਵਰਮਾ ਦੀ ਦੇਖ ਰੇਖ ਹੇਠ ਕੀਤੀ ਗਈ | ਇਸ ਦੌਰਾਨ ਪੱਪੀ ਨੂੰ ਪ੍ਰਧਾਨ ...
ਅਬੋਹਰ, 1 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)-ਪੰਜਾਬ ਜੂਡੋ ਐਸੋਸੀਏਸ਼ਨ ਵਲੋਂ 43ਵੀਂ ਸਬ ਜੂਨੀਅਰ ਤੇ ਕੈਡਿਟ ਪੰਜਾਬ ਜੂਡੋ ਚੈਂਪੀਅਨਸ਼ਿਪ ਦਾ ਆਯੋਜਨ ਬੀਤੀ ਦਿਨੀਂ ਅੰਮਿ੍ਤਸਰ ਵਿਖੇ ਕੀਤਾ ਗਿਆ | ਇਸ ਦੌਰਾਨ ਪੰਜਾਬ ਦੇ ਅਲੱਗ ਅਲੱਗ ਜ਼ਿਲਿ੍ਹਆਂ ਤੋਂ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਸ ਮੀਡੀਆ ਵਿੰਗ ਦੀ ਟੀਮ ਵਲੋਂ ਐੱਸ.ਐੱਸ.ਪੀ. ਦਫ਼ਤਰ ਵਿਖੇ ਗੁਪਤ ਵਿਭਾਗ ਦੇ ਦਫ਼ਤਰ ਵਿਖੇ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ | ਇਸ ਮੌਕੇ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗ਼ਾਲਿਬ) ਦੀ ਤਹਿਸੀਲ ਪੱਧਰੀ ਮੀਟਿੰਗ ਪ੍ਰਧਾਨ ਬਲਜਿੰਦਰ ਸਿੰਘ ਰਾਮਕੋਟ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਮੀਤ ਪ੍ਰਧਾਨ ਪੂਰਨ ਸਿੰਘ ਡੱਬਵਾਲਾ ਕਲਾਂ ਨੇ ਵਿਸ਼ੇਸ਼ ਤੌਰ 'ਤੇ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਕੁੱਟਮਾਰ ਕਰਨ, ਧਮਕੀਆਂ ਦੇਣ ਅਤੇ ਛੋਟੇ ਹਾਥੀ ਦੀ ਭੰਨਤੋੜ ਕਰਨ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ 5 ਨਾਮਜ਼ਦ ਅਤੇ 10-12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਐਸ਼ਿੰਦਰ ਸਿੰਘ ...
ਮੰਡੀ ਲਾਧੂਕਾ, 1 ਦਸੰਬਰ (ਰਾਕੇਸ਼ ਛਾਬੜਾ/ਮਨਪ੍ਰੀਤ ਸਿੰਘ ਸੈਣੀ)-ਪਿੰਡ ਲਾਧੂਕਾ ਨੂੰ ਗੁੱਦੜ ਭੈਣੀ ਅਤੇ ਅੱਗੇ ਕਈ ਹੋਰ ਪਿੰਡਾਂ ਦੇ ਨਾਲ ਜੋੜਨ ਵਾਲੀ ਸੜਕ ਲਈ ਕਿਸਾਨਾਂ ਨੇ ਜ਼ਮੀਨ ਦਾਨ ਕਰਕੇ ਸੜਕ ਨੂੰ ਮੁਕੰਮਲ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ | ਇਸ ਸਬੰਧ ਵਿਚ ...
ਜ਼ੀਰਾ, 1 ਦਸੰਬਰ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੇ ਐੱਸ.ਡੀ.ਐਮ. ਜ਼ੀਰਾ-ਕਮ ਰਿਟਰਨਿੰਗ ਅਫ਼ਸਰ ਚੋਣ ਹਲਕਾ ਜ਼ੀਰਾ ਗਗਨਦੀਪ ਸਿੰਘ ਦੇ ਹੁਕਮਾਂ ਅਨੁਸਾਰ ਸਵੀਪ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਵੋਟ ਦੇ ਮਹੱਤਵ ਅਤੇ ਸੰਵਿਧਾਨ ਅਨੁਸਾਰ ਵੋਟ ਦੇ ਹੱਕ ਦਾ ਇਸਤੇਮਾਲ ...
ਫ਼ਿਰੋਜ਼ਪੁਰ, 1 ਦਸੰਬਰ (ਰਾਕੇਸ਼ ਚਾਵਲਾ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਦੇ ਨਿਰਦੇਸ਼ਾਂ ਤਹਿਤ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਿਰੋਜ਼ਪੁਰ ਮਿਸ ਏਕਤਾ ਉੱਪਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਲਗਾਤਾਰ ਯਤਨ ਕਰਦੇ ਹੋਏ ਲੋਕਾਂ ਦੇ ...
ਫ਼ਿਰੋਜ਼ਪੁਰ, 1 ਦਸੰਬਰ (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੇ ਪੋਸਟ ਗ੍ਰੈਜੂਏਟ ਅਰਥ-ਸ਼ਾਸਤਰ ਵਿਭਾਗ ਅਤੇ ਰੈੱਡ ਰਿਬਨ ਕਲੱਬ ਵਲੋਂ ਵਿਸ਼ਵ ਏਡਜ਼ ਦਿਵਸ ਮੌਕੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਨੇ ਏਡਜ਼ ਜਾਗਰੂਕਤਾ ...
ਤਲਵੰਡੀ ਭਾਈ, 1 ਦਸੰਬਰ (ਕੁਲਜਿੰਦਰ ਸਿੰਘ ਗਿੱਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਸਪੋਰਟਸ ਮੀਟ ਕਰਵਾਈ ਗਈ | ਅਥਲੈਟਿਕਸ ਮੀਟ ਦੀ ਆਰੰਭਤਾ ਚੇਅਰਮੈਨ ਤਰਸੇਮ ਸਿੰਘ ਮੱਲਾ ਵਲੋਂ ਹਵਾ ...
ਮਮਦੋਟ, 1 ਦਸੰਬਰ (ਰਾਜਿੰਦਰ ਸਿੰਘ ਹਾਂਡਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਫਿਰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ | ਸ: ਸੇਖੋਂ ਦੀ ਇਸ ਨਿਯੁਕਤੀ ...
ਫ਼ਿਰੋਜ਼ਪੁਰ, 1 ਦਸੰਬਰ (ਤਪਿੰਦਰ ਸਿੰਘ)- ਸਵ: ਮੋਹਨ ਲਾਲ ਭਾਸਕਰ ਦੇ 80ਵੇਂ ਜਨਮ ਦਿਨ ਮੌਕੇ ਵਿਵੇਕਾਨੰਦ ਵਰਲਡ ਸਕੂਲ ਪਲੇਅ ਵੇਅ ਬਸਤੀ ਟੈਂਕਾਂ ਵਾਲੀ ਵਿਖੇ ਬਜ਼ੁਰਗਾਂ ਨੂੰ 'ਵਯੋਸ੍ਰੇਸ਼ਠ ਰਤਨ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਮੁਲਾਜ਼ਮ ਨਾਲ ਲੁੱਟ ਦੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਗਈ | ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ 'ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਨਕਦੀ ਖੋਹਣ ਦੀ ...
ਜਲਾਲਾਬਾਦ, 1 ਦਸੰਬਰ (ਕਰਨ ਚੁਚਰਾ)-ਮਾਨਯੋਗ ਅਦਾਲਤ ਵਿਚ ਪੇਸ਼ ਨਾ ਹੋਣ ਦੇ ਚੱਲਦਿਆਂ ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਾਹਿਲ ਰਹੇਜ਼ਾ ਕਿ੍ਮੀਨਲ ਅਹਲਮਦ (ਐਸ.ਡੀ.ਜੇ.ਐਮ. ਜਲਾਲਾਬਾਦ) ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਦੀ ਫ਼ਾਜ਼ਿਲਕਾ ਡਿਸਟਿ੍ਕਟ ਕ੍ਰਿਕਟ ਐਸੋਸੀਏਸ਼ਨ ਵਲੋਂ 4 ਦਸੰਬਰ ਨੂੰ ਅੰਡਰ-16 ਟੀਮ ਦੀ ਚੋਣ ਲਈ ਟਰਾਇਲ ਲਏ ਜਾਣਗੇ | ਇਸ ਉਮਰ ਵਰਗ ਵਿਚ ਸਿਰਫ਼ 1 ਸਤੰਬਰ 2007 ਤੋਂ ਬਾਅਦ ਪੈਦਾ ਹੋਏ ਖਿਡਾਰੀਆਂ ਨੂੰ ਹੀ ਸ਼ਾਮਿਲ ਕੀਤਾ ਜਾਵੇਗਾ | ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜਿਆਂ ਵਾਲਾ ਵਿਖੇ ਸਮਾਜ ਸੇਵੀ ਪਰਮਜੀਤ ਸਿੰਘ ਗਿੱਲ ਪਿੰਡ ਕੀੜਿਆਂ ਵਾਲਾ ਵਲੋਂ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਜਰਸੀਆਂ ਲਈ 25 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਸਹਿਯੋਗ ਵਜੋਂ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਵਿਖੇ 13ਵੇਂ ਦਾਖਲਾ ਕੋਰਸ ਲਈ ਦਾਖਲਾ ਪ੍ਰੀਖਿਆ 15 ਜਨਵਰੀ 2023 ਨੂੰ ਲਈ ਜਾ ਰਹੀ ਹੈ, ਜਿਸ ਲਈ ਆਨਲਾਈਨ ਅਪਲਾਈ 1 ਦਸੰਬਰ, 2022 ਤੋਂ 5 ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬ ਵਿਚ ਜੜ੍ਹਾਂ ਪੱਕੀਆਂ ਕਰ ਚੁੱਕੇ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ | ਸਰਕਾਰ ਬਣਦਿਆਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿਚ ਮੁੱਖ ...
ਫ਼ਾਜ਼ਿਲਕਾ, 1 ਦਸੰਬਰ (ਅਮਰਜੀਤ ਸ਼ਰਮਾ)-ਪੀ.ਐੱਚ.ਸੀ. ਜੰਡ ਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਰਿੰਦਰ ਸਿੰਘ ਸੇਠੀ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਪੀ.ਐੱਚ.ਸੀ. ਦੇ ਵੱਖ-ਵੱਖ ਸੈਂਟਰਾਂ ਵਿਚ ਲੋਕਾਂ ਨੂੰ ਏਡਜ਼ ਦੀ ...
ਅਬੋਹਰ, 1 ਦਸੰਬਰ (ਵਿਵੇਕ ਹੂੜੀਆ)-ਨਿਊ ਐਂਟੀ ਕਰੱਪਸ਼ਨ ਸੁਸਾਇਟੀ ਵਲੋਂ ਅੱਜ ਵਿਰੱੁਧ ਆਸ਼ਰਮ ਵਿਚ ਮੈਡਮ ਨੀਰਜ ਗਾਬਾ ਦਾ ਜਨਮਦਿਨ ਮਨਾਇਆ ਗਿਆ | ਮੈਡਮ ਨੀਰਜ ਗਾਬਾ ਨੇ ਦੱਸਿਆ ਕਿ ਅੱਜ ਜੰਮੂ ਬਸਤੀ ਦੇ ਬਿਰਧ ਆਸ਼ਰਮ ਵਿਚ ਆਪਣਾ ਜਨਮਦਿਨ ਮਨਾ ਕੇ ਜੋ ਖ਼ੁਸ਼ੀ ਉਨ੍ਹਾਂ ...
ਅਬੋਹਰ, 1 ਦਸੰਬਰ (ਵਿਵੇਕ ਹੂੜੀਆ)-ਕਿਲਕਾਰੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਗਊਸ਼ਾਲਾ ਦਾ ਦੌਰਾ ਕਰਕੇ ਉੱਥੋਂ ਦੇ ਪ੍ਰਬੰਧਾਂ ਨੂੰ ਦੇਖਿਆ, ਜਿੱਥੇ ਗਊਸ਼ਾਲਾ ਦੇ ਸਟਾਫ਼ ਨੇ ਬੱਚਿਆਂ ਨੂੰ ਗਊਸ਼ਾਲਾ ਦੇ ਪ੍ਰਬੰਧਾਂ ਅਤੇ ਸੰਭਾਲ ਲਈ ਜਾਣਕਾਰੀ ਦਿੱਤੀ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX