1962 ਦੀ ਜੰਗ ਤੋਂ ਬਾਅਦ ਭਾਰਤ ਅਤੇ ਚੀਨ ਦੇ ਸੰਬੰਧ ਕਦੀ ਵੀ ਚੰਗੇ ਅਤੇ ਮਿੱਤਰਤਾ ਵਾਲੇ ਨਹੀਂ ਬਣ ਸਕੇ ਚਾਹੇ ਕਿ ਇਸ ਲੜਾਈ ਨੂੰ 6 ਦਹਾਕਿਆਂ ਦਾ ਸਮਾਂ ਹੋ ਚੁੱਕਾ ਹੈ। ਦੋਵਾਂ ਦੇਸ਼ਾਂ ਦੇ ਮੁਖੀ ਅਤੇ ਹੋਰ ਹਰ ਪੱਧਰ ਦੇ ਵਫ਼ਦ ਅਨੇਕਾਂ ਵਾਰ ਇਕ ਦੂਜੇ ਦੇ ਦੇਸ਼ਾਂ ਦਾ ਦੌਰਾ ਕਰਦੇ ਰਹੇ ਹਨ। ਦੋਵਾਂ ਵਿਚ ਵਪਾਰ ਵੀ ਵਧਦਾ ਰਿਹਾ ਹੈ ਪਰ ਇਸ ਸਾਰੇ ਸਮੇਂ ਵਿਚ ਦਰਜਨਾਂ ਵਾਰ ਉੱਚ ਪੱਧਰੀ ਗੱਲਬਾਤ ਕਰਨ ਦੇ ਬਾਵਜੂਦ ਸਰਹੱਦੀ ਮਸਲਾ ਹੱਲ ਨਹੀਂ ਕੀਤਾ ਜਾ ਸਕਿਆ। ਚੀਨ ਲਗਾਤਾਰ ਭਾਰਤੀ ਇਲਾਕਿਆਂ 'ਤੇ ਆਪਣੇ ਦਾਅਵੇ ਵੀ ਕਰਦਾ ਅਤੇ ਆਪਣੀ ਅੜੀ 'ਤੇ ਵੀ ਕਾਇਮ ਰਹਿੰਦਾ ਹੈ। ਇਸ ਸਮੇਂ ਵਿਚ ਉਸ ਨੇ ਆਰਥਿਕ ਅਤੇ ਫ਼ੌਜੀ ਸ਼ਕਤੀ ਏਨੀ ਵਧਾ ਲਈ ਹੈ ਕਿ ਅੱਜ ਉਸ ਦੇ ਬਹੁਤੇ ਗੁਆਂਢੀ ਦੇਸ਼ ਉਸ ਤੋਂ ਡਰਨ ਲੱਗੇ ਹਨ। ਫ਼ੌਜੀ ਸ਼ਕਤੀ ਵਧਾਉਣ ਦੇ ਨਾਲ-ਨਾਲ ਉਹ ਆਪਣੀਆਂ ਵਿਸਥਾਰਵਾਦੀ ਨੀਤੀਆਂ 'ਤੇ ਵੀ ਕਾਇਮ ਰਿਹਾ ਹੈ। ਇਸੇ ਕਰਕੇ ਉਸ ਦਾ ਦਰਜਨਾਂ ਗੁਆਂਢੀ ਦੇਸ਼ਾਂ ਨਾਲ ਤਣਾਅ ਚੱਲ ਰਿਹਾ ਹੈ। ਭਾਰਤ ਵੀ ਉਨ੍ਹਾਂ ਵਿਚੋਂ ਇਕ ਹੈ।
ਇਕ ਅੰਦਾਜ਼ੇ ਅਨੁਸਾਰ ਚੀਨ ਨੇ ਹਵਾਈ, ਸਮੁੰਦਰੀ ਅਤੇ ਜ਼ਮੀਨੀ ਫ਼ੌਜੀ ਸ਼ਕਤੀ ਵਿਚ ਵਾਧਾ ਕਰਦੇ ਹੋਏ ਵਿਸ਼ਵ ਵਿਚ ਬਹੁਤ ਸਾਰੇ ਅਜਿਹੇ ਅੱਡੇ ਬਣਾ ਲਏ ਹਨ, ਜਿਨ੍ਹਾਂ ਤੋਂ ਉਹ ਆਸਾਨੀ ਨਾਲ ਐਟਮੀ ਲੜਾਈ ਲੜ ਸਕਦਾ ਹੈ। ਸਾਲ 2035 ਤੱਕ ਉਸ ਦੇ ਕੋਲ 1500 ਦੇ ਕਰੀਬ ਪ੍ਰਮਾਣੂ ਬੰਬਾਂ ਦਾ ਭੰਡਾਰ ਹੋਵੇਗਾ। 2 ਸਾਲ ਪਹਿਲਾਂ ਗਲਵਾਨ ਘਾਟੀ ਵਿਚ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚ ਜਿਸ ਤਰ੍ਹਾਂ ਦਾ ਖ਼ੂਨੀ ਟਕਰਾਅ ਹੋਇਆ, ਉਸ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਹੋਰ ਵੀ ਵਧਾ ਦਿੱਤਾ ਹੈ। ਇਸ ਤੋਂ ਬਾਅਦ ਵੀ ਹੁਣ ਤੱਕ ਫ਼ੌਜੀ ਕਮਾਂਡਰਾਂ ਦੀਆਂ ਉੱਚ ਪੱਧਰੀ 16 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਚੀਨ ਪੂਰਬੀ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਆਦਿ ਦੇ ਭਾਰਤੀ ਇਲਾਕਿਆਂ 'ਚ ਆਪਣੇ ਸਰਹੱਦੀ ਦਾਅਵਿਆਂ ਨੂੰ ਲੈ ਕੇ ਆਪਣੀ ਅੜੀ 'ਤੇ ਉਸੇ ਤਰ੍ਹਾਂ ਕਾਇਮ ਹੈ। ਇਸੇ ਸਮੇਂ ਵਿਚ ਭਾਰਤ ਨੇ ਦੁਨੀਆ ਦੇ ਬਹੁਤ ਸਾਰੇ ਵਿਕਸਤ ਦੇਸ਼ਾਂ ਨਾਲ ਆਪਣੇ ਸੰਬੰਧ ਸੁਧਾਰ ਲਏ ਹਨ, ਇਥੋਂ ਤੱਕ ਕਿ ਭਾਰਤ ਨੇ ਉਨ੍ਹਾਂ ਨਾਲ ਕੁਝ ਸੰਧੀਆਂ ਵੀ ਕੀਤੀਆਂ ਤਾਂ ਜੋ ਕਿਸੇ ਆਫ਼ਤ ਦੀ ਸੂਰਤ ਵਿਚ ਦੂਜੇ ਦੇਸ਼ਾਂ ਤੋਂ ਸਹਿਯੋਗ ਲਿਆ ਤੇ ਦਿੱਤਾ ਜਾ ਸਕੇ। ਇਸੇ ਹੀ ਲੜੀ ਵਿਚ ਭਾਰਤ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਸਾਂਝੇ ਫ਼ੌਜੀ ਅਭਿਆਸ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ। ਇਸੇ ਲੜੀ ਵਿਚ ਹੀ ਹੁਣ ਭਾਰਤ ਦੇ ਉੱਤਰਾਖੰਡ ਵਿਚ ਦੋ ਹਫ਼ਤੇ ਲਈ 18ਵਾਂ ਫ਼ੌਜੀ ਅਭਿਆਸ ਚੱਲ ਰਿਹਾ ਹੈ, ਜਿਸ ਸੰਬੰਧੀ ਚੀਨ ਨੇ ਆਪਣਾ ਇਤਰਾਜ਼ ਜਤਾਇਆ ਹੈ ਅਤੇ ਅਮਰੀਕਾ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਉਹ ਦੋਵਾਂ ਦੇਸ਼ਾਂ (ਭਾਰਤ ਤੇ ਚੀਨ) ਦੇ ਰਿਸ਼ਤਿਆਂ ਵਿਚ ਦਖ਼ਲ ਨਾ ਦੇਵੇ, ਕਿਉਂਕਿ ਇਸ ਦਾ ਅਸਰ ਦੋਹਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ 'ਤੇ ਪਵੇਗਾ। ਪਰ ਭਾਰਤ ਨੇ ਹਮੇਸ਼ਾ ਇਹੀ ਕਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧ ਤਦ ਹੀ ਪੂਰੀ ਤਰ੍ਹਾਂ ਸੁਧਰ ਸਕਦੇ ਹਨ, ਜੇਕਰ ਸਰਹੱਦੀ ਮਸਲੇ ਨੂੰ ਸੰਤੁਸ਼ਟੀਜਨਕ ਢੰਗ ਨਾਲ ਹੱਲ ਕੀਤਾ ਜਾ ਸਕੇ ਪਰ ਚੀਨ ਨੇ ਅਜਿਹਾ ਕਰਨ ਵਿਚ ਕਦੇ ਵੀ ਬਹੁਤੀ ਦਿਲਚਸਪੀ ਨਹੀਂ ਦਿਖਾਈ, ਸਗੋਂ ਇਸ ਮਸਲੇ ਨੂੰ ਲਮਕਾਈ ਰੱਖਣ ਦੀ ਨੀਤੀ ਹੀ ਅਪਣਾਈ ਹੈ। ਅੱਜ ਵੀ ਪੂਰਬੀ ਲੱਦਾਖ ਵਿਚ ਚੀਨ ਦੀਆਂ ਫ਼ੌਜਾਂ ਵੱਡੀ ਗਿਣਤੀ ਵਿਚ ਜਮ੍ਹਾਂ ਹੀ ਨਹੀਂ ਹਨ, ਸਗੋਂ ਇਥੇ ਸਰਹੱਦ ਦੇ ਨਾਲ-ਨਾਲ ਉਸ ਨੇ ਪੱਕੇ ਟਿਕਾਣੇ ਵੀ ਬਣਾਉਣੇ ਸ਼ੁਰੂ ਕੀਤੇ ਹੋਏ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਵੀ ਭਾਰਤ ਚੀਨ ਨਾਲ ਆਪਣਾ ਵਪਾਰ ਘੱਟ ਕਰਨ ਵਿਚ ਕਾਮਯਾਬ ਨਹੀਂ ਹੋ ਸਕਿਆ।
ਅੱਜ ਭਾਰਤ ਹੀ ਨਹੀਂ ਦੁਨੀਆ ਦੇ ਬਹੁਤੇ ਦੇਸ਼ਾਂ ਲਈ ਚੀਨ ਖ਼ਤਰਾ ਬਣਿਆ ਨਜ਼ਰ ਆਉਂਦਾ ਹੈ। ਇਸੇ ਲਈ ਹੀ ਉਹ ਕਈ ਤਰ੍ਹਾਂ ਦੇ ਸੰਗਠਨਾਂ ਦੇ ਰੂਪ ਵਿਚ ਆਪਸ 'ਚ ਬੱਝ ਚੁੱਕੇ ਹਨ ਤਾਂ ਜੋ ਆਉਂਦੇ ਸਮੇਂ ਵਿਚ ਚੀਨ ਆਪਣੀ ਬੇਹੱਦ ਵਧੀ ਹੋਈ ਫ਼ੌਜੀ ਸ਼ਕਤੀ ਨਾਲ ਉਨ੍ਹਾਂ ਲਈ ਕੋਈ ਖ਼ਤਰਾ ਨਾ ਬਣ ਸਕੇ। ਅਜਿਹਾ ਕਰਨਾ ਉਨ੍ਹਾਂ ਦੀ ਮਜਬੂਰੀ ਬਣਿਆ ਦਿਖਾਈ ਦਿੰਦਾ ਹੈ। ਭਾਰਤ ਦੇ ਸਿਰ 'ਤੇ ਵੀ ਚੀਨ ਦਾ ਖ਼ਤਰਾ ਲਗਾਤਾਰ ਮੰਡਰਾਉਂਦਾ ਰਹਿੰਦਾ ਹੈ, ਜਿਸ ਲਈ ਉਹ ਹਰ ਪੱਖੋਂ ਆਪਣੇ-ਆਪ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਿਹਾ ਹੈ। ਆਉਂਦੇ ਸਮੇਂ ਵਿਚ ਜੇਕਰ ਚੀਨ ਦੀ ਨੀਅਤ ਅਤੇ ਨੀਤੀ ਸਾਫ਼ ਹੁੰਦੀ ਤਾਂ ਹੀ ਦੋਵਾਂ ਦੇਸ਼ਾਂ ਦੇ ਸੰਬੰਧ ਸੁਖਾਵੇਂ ਹੋ ਸਕਦੇ ਹਨ।
-ਬਰਜਿੰਦਰ ਸਿੰਘ ਹਮਦਰਦ
ਇਸ ਕੈਦ ਸੇ ਤੋ ਰਿਹਾਈ ਭੀ ਅਬ ਜ਼ਰੂਰੀ ਹੈ,
ਕਿਸੀ ਭੀ ਸਮਤ ਕੋਈ ਰਾਸਤਾ ਮਿਲੇ ਤੋ ਸਹੀ।
ਭਾਰਤ ਦੀ ਨਿਆਂ ਵਿਵਸਥਾ ਦਾ ਕੱਚਾ ਚਿੱਠਾ ਤਾਂ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਸੰਵਿਧਾਨ ਦਿਵਸ ਮੌਕੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਹਾਜ਼ਰੀ ਵਿਚ ਅੰਗਰੇਜ਼ੀ ਵਿਚ ...
ਜੀ-20 ਬਾਲੀ ਸਿਖ਼ਰ ਸੰਮੇਲਨ
ਬਾਲੀ, ਇੰਡੋਨੇਸ਼ੀਆ ਵਿਚ ਹਾਲ ਹੀ ਵਿਚ ਸਮਾਪਤ ਹੋਏ ਜੀ-20 ਸਿਖ਼ਰ ਸੰਮੇਲਨ ਦੇ ਦੋ ਮਹੱਤਵਪੂਰਨ ਨਤੀਜੇ ਸਾਹਮਣੇ ਆਏ, ਜਿਨ੍ਹਾਂ ਉੱਤੇ ਹਰ ਭਾਰਤੀ ਨੂੰ ਖ਼ੁਸ਼ੀ ਅਤੇ ਮਾਣ ਮਹਿਸੂਸ ਹੋਇਆ ਹੈ। ਪਹਿਲਾ ਆਮ ਨਤੀਜਾ ਇਹ ਹੈ ਕਿ ਭਾਰਤ ਨੇ 2023 ਲਈ ਜੀ-20 ਦੀ ...
ਦੁਨੀਆ ਵਿਚ ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿਥੇ ਦੇਸ਼ ਦੀ ਕੁਲ ਆਬਾਦੀ ਵਿਚੋਂ 67 ਫ਼ੀਸਦੀ ਆਬਾਦੀ ਨੂੰ ਖ਼ੁਰਾਕ ਸੁਰੱਖਿਆ ਦਿੱਤੀ ਜਾ ਰਹੀ ਹੈ। ਇਹ ਤਕਰੀਬਨ 90 ਕਰੋੜ ਵਸੋਂ ਵਿਚੋਂ 75 ਫ਼ੀਸਦੀ ਪਿੰਡਾਂ ਅਤੇ 50 ਫ਼ੀਸਦੀ ਸ਼ਹਿਰਾਂ ਦੀ ਵਸੋਂ ਹੈ। ਪਰ ਫਿਰ ਵੀ ਆਇਰਸ਼ ਆਰਥਿਕ ਏਜੰਸੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX