ਕੈਲੀਫੋਰਨੀਆ ਪੁਲਿਸ ਨੇ ਕੀਤੀ ਕਾਰਵਾਈ
ਹਰਮਨਪ੍ਰੀਤ ਸਿੰਘ
ਹੁਸਨ ਲੜੋਆ ਬੰਗਾ
ਸਿਆਟਲ/ਸੈਕਰਾਮੈਂਟੋ, 2 ਦਸੰਬਰ-ਅਮਰੀਕਾ ਦੀ ਕੈਲੀਫੋਰਨੀਆ ਪੁਲਿਸ ਨੇ ਮਰਹੂਮ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਸਟਰਮਾਈਾਡ ਗੋਲਡੀ ਬਰਾੜ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਹੈ | ਭਰੋਸੇਯੋਗ ਸੂਤਰਾਂ ਅਨੁਸਾਰ ਪਿਛਲੇ ਨਵੰਬਰ ਮਹੀਨੇ ਤੋਂ ਪੁਲਿਸ ਨੇ ਉਸ 'ਤੇ ਨਿਗ੍ਹਾ ਰੱਖੀ ਹੋਈ ਸੀ, ਜਿਸ ਨੂੰ ਹਿਰਾਸਤ 'ਚ ਲਿਆ ਗਿਆ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਪੁਲਿਸ ਭਾਰਤੀ ਸੁਰੱਖਿਆ ਏਜੰਸੀਆਂ ਦੇ ਲਗਾਤਾਰ ਸੰਪਰਕ 'ਚ ਹੈ, ਪਰ ਅਧਿਕਾਰਿਤ ਤੌਰ 'ਤੇ ਫਿਲਹਾਲ ਪੁਲਿਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ | ਯਾਦ ਰਹੇ ਕਿ ਗੋਲਡੀ ਬਰਾੜ ਦੇ ਖਿਲਾਫ਼ ਭਾਰਤੀ ਏਜੰਸੀਆਂ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ | ਗੋਲਡੀ ਬਰਾੜ ਅਜੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਭੱਜ ਕੇ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਆ ਕੇ ਰਹਿ ਰਿਹਾ ਸੀ ਤੇ ਕੁਝ ਵਕੀਲਾਂ ਜ਼ਰੀਏ ਅਮਰੀਕਾ 'ਚ ਸਿਆਸੀ ਸ਼ਰਨ ਲੈਣ ਲਈ ਕੇਸ ਤਿਆਰ ਕਰਵਾ ਰਿਹਾ ਸੀ | ਜਿਸ ਵੇਲੇ ਸਿੱਧੂ ਮੂਸੇਵਾਲਾ ਦੀ ਹੱਤਿਆ ਹੋਈ ਉਸ ਵਕਤ ਉਹ ਕੈਨੇਡਾ ਹੀ ਰਹਿ ਰਿਹਾ ਸੀ, ਪਰ ਜਦੋਂ ਗੋਲਡੀ ਬਰਾੜ ਦਾ ਨਾਂਅ ਸੁਰਖੀਆਂ 'ਚ ਆਇਆ ਤਾਂ ਉਹ ਗਿ੍ਫ਼ਤਾਰੀ ਤੋਂ ਡਰਦਾ ਕੈਨੇਡਾ ਤੋਂ ਭੱਜ ਕੇ ਅਮਰੀਕਾ ਆ ਗਿਆ | ਭਰੋਸੇਯੋਗੇ ਸੂਤਰਾਂ ਅਨੁਸਾਰ ਭਾਰਤੀ ਏਜੰਸੀਆਂ ਨੇ ਕੈਨੇਡਾ 'ਚ ਆਪਣੇ ਖੁਫ਼ੀਆ ਮੁਖਬਰ ਜ਼ਰੀਏ ਗੋਲਡੀ ਬਰਾੜ ਦੇ ਅਮਰੀਕਾ 'ਚ ਟਿਕਾਣੇ ਬਾਰੇ ਜਾਣਕਾਰੀ ਲੈ ਕੇ ਅਮਰੀਕੀ ਏਜੰਸੀਆਂ ਨੂੰ ਦਿੱਤੀ, ਜਿਸ ਕਾਰਨ ਅਮਰੀਕੀ ਏਜੰਸੀਆਂ ਉਸ ਤੱਕ ਜਲਦ ਪਹੁੰਚ ਸਕੀਆਂ | ਜਾਣਕਾਰੀ ਅਨੁਸਾਰ ਗੋਲਡੀ ਨੇ ਅਮਰੀਕਾ 'ਚ ਰਹਿਣ ਲਈ ਕਈ ਟਿਕਾਣੇ ਰੱਖੇ ਹਨ, ਜਿਨ੍ਹਾਂ 'ਚ ਕੈਲੀਫੋਰਨੀਆ 'ਚ ਫਰਿਜਨੋ, ਸੈਕਰਾਮੈਂਟੋ ਤੇ ਸੈਨ ਫਰਾਂਸਿਸਕੋ ਤੇ ਸਾਲਟ ਲੇਕ ਸਿਟੀ ਹਨ | ਗੋਲਡੀ ਦੀ ਸੂਹ ਪਹਿਲਾਂ ਹੀ ਭਾਰਤੀ ਖੁਫੀਆਂ ਏਜੰਸੀਆਂ ਨੂੰ ਲੱਗ ਚੁੱਕੀ ਸੀ ਤੇ ਕਈ ਹਫਤਿਆਂ ਤੋਂ ਏਜੰਸੀਆਂ ਉਸ ਦੀ ਪੈੜ ਨੱਪ ਰਹੀਆਂ ਸਨ ਤੇ ਇਥੋਂ ਹੀ ਉਸ ਨੂੰ ਹਿਰਾਸਤ 'ਚ ਲਿਆ ਗਿਆ | ਇਕ ਵੇਰਵੇ ਮੁਤਾਬਿਕ ਸੈਨ ਫਰਾਂਸਿਸਕੋ 'ਚ ਇਕ ਰੇਸਟੋਰੈਂਟ 'ਚ ਵੀ ਕਿਸੇ ਵਿਅਕਤੀ ਨੇ ਉਸ ਨੂੰ ਖਾਣਾ ਖਾਂਦੇ ਹੋਏ ਦੇਖਿਆ ਸੀ, ਪਰ ਉਸ ਨੂੰ ਉਸ ਸਮੇਂ ਇਹ ਨਹੀਂ ਸੀ ਪਤਾ ਕਿ ਇਹ ਗੋਲਡੀ ਬਰਾੜ ਹੈ ਤੇ ਅੱਜ ਉਸ ਦੀ ਫੋਟੋ ਦੇਖ ਕੇ ਉਸ ਨੂੰ ਗੋਲਡੀ ਬਾਰੇ ਪਤਾ ਲੱਗਾ | ਜੇਕਰ ਹੁਣ ਠੀਕ ਢੰਗ ਨਾਲ ਕਾਰਵਾਈ ਹੁੰਦੀ ਰਹੀ ਤੇ ਭਾਰਤੀ ਏਜੰਸੀਆਂ ਅਮਰੀਕਾ ਏਜੰਸੀਆਂ ਨਾਲ ਕਾਨੂੰਨੀ ਤਰੀਕੇ ਨਾਲ ਕਾਰਵਾਈ ਕਰਦੀਆਂ ਰਹੀਆਂ ਤਾਂ ਜਲਦ ਹੀ ਗੋਲਡੀ ਬਰਾੜ ਭਾਰਤੀ ਏਜੰਸੀਆਂ ਦੇ ਕੋਲ ਹੋਵੇਗਾ | ਅਜੇ ਦੋ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਕਿਹਾ ਸੀ ਕਿ ਅਗਰ ਸਰਕਾਰ ਗੋਲਡੀ ਬਰਾੜ ਨੂੰ ਫੜ੍ਹਨ ਲਈ 2 ਕਰੋੜ ਦਾ ਇਨਾਮ ਰੱਖੇ ਤਾਂ ਉਹ ਇਹ ਪੈਸੇ ਖ਼ੁਦ ਆਪਣੇ ਕੋਲੋਂ ਦੇਵੇਗਾ | ਹੁਣ ਇਹ ਭਾਰਤੀ ਏਜੰਸੀਆਂ 'ਤੇ ਨਿਰਭਰ ਕਰੇਗਾ ਕਿ ਉਹ ਕਿੰਨੀ ਤੇਜ਼ੀ ਨਾਲ ਕਾਰਵਾਈ ਕਰਕੇ ਗੋਲਡੀ ਬਰਾੜ ਨੂੰ ਭਾਰਤ ਲੈ ਕੇ ਆਉਂਦੀਆਂ ਹਨ |
ਮਾਨਸਾ, 2 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅਮਰੀਕਾ ਪੁਲਿਸ ਵਲੋਂ ਗੋਲਡੀ ਬਰਾੜ ਨੂੰ ਹਿਰਾਸਤ 'ਚ ਲਏ ਜਾਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਹੁਣ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਬੱਝੀ ਹੈ | ਇਥੇ ਇਕ ਰਿਜ਼ਾਰਟ 'ਚ ਸਮਾਗਮ 'ਚ ਸ਼ਾਮਿਲ ਹੋਣ ਆਏ ਬਲਕੌਰ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਹੈ ਕਿ ਗੋਲਡੀ ਨੂੰ ਜਲਦ ਭਾਰਤ ਲਿਆਂਦਾ ਜਾਵੇ ਤੇ ਉਸ ਨੂੰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇ ਤੇ ਉਨ੍ਹਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ | ਉਨ੍ਹਾਂ ਮੁੜ ਦੁਹਰਾਇਆ ਕਿ ਸਿੱਧੂ ਦੀ ਹੱਤਿਆ ਪਿੱਛੇ ਸੰਗੀਤ ਜਗਤ ਤੇ ਰਾਜਨੀਤਿਕ ਲੋਕਾਂ ਦਾ ਹੱਥ ਹੋ ਸਕਦਾ ਹੈ, ਇਸ ਲਈ ਗਿ੍ਫ਼ਤਾਰ ਕੀਤੇ ਅਪਰਾਧੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ ਤੇ ਸਾਰੇ ਦੋਸ਼ੀਆਂ ਨੂੰ ਸਾਹਮਣੇ ਲਿਆ ਕੇ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ | ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤੱਕ ਲੜਾਈ ਜਾਰੀ ਰੱਖੀ ਜਾਵੇਗੀ | ਗੱਲਬਾਤ ਮੌਕੇ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ, ਗਾਇਕ ਬਿੱਟੂ ਖੰਨੇਵਾਲਾ, ਸਾਬਕਾ ਸਰਪੰਚ ਮਲਕੀਤ ਸਿੰਘ ਰਾਏਪੁਰ ਆਦਿ ਹਾਜ਼ਰ ਸਨ |
• ਜੈਵੀਰ ਸ਼ੇਰਗਿੱਲ ਕੌਮੀ ਬੁਲਾਰਾ ਨਿਯੁਕਤ • ਰਾਣਾ ਸੋਢੀ, ਮਨੋਰੰਜਨ ਕਾਲੀਆ ਤੇ ਬੀਬੀ ਰਾਮੂਵਾਲੀਆ ਬਣੇ ਵਿਸ਼ੇਸ਼ ਇਨਵਾਇਟੀ ਮੈਂਬਰ
ਜਗਤਾਰ ਸਿੰਘ
ਨਵੀਂ ਦਿੱਲੀ, 2 ਦਸੰਬਰ-ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਵੱਡੀ ਜ਼ਿੰਮੇਵਾਰੀ ਦਿੰਦਿਆਂ ਉਨ੍ਹਾਂ ਨੂੰ ਕੌਮੀ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਕਾਂਗਰਸੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਮਨੋਰੰਜਨ ਕਾਲੀਆ ਅਤੇ ਅਮਨਜੋਤ ਕੌਰ ਰਾਮੂਵਾਲੀਆ ਨੂੰ ਕੌਮੀ ਕਾਰਜਕਾਰਨੀ 'ਚ ਵਿਸ਼ੇਸ਼ ਇਨਵਾਇਟੀ ਮੈਂਬਰ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਭਾਜਪਾ 'ਚ ਸ਼ਾਮਿਲ ਹੋਏ ਕਾਂਗਰਸ ਦੇ ਸਾਬਕਾ ਬੁਲਾਰੇ ਜੈਵੀਰ ਸ਼ੇਰਗਿੱਲ ਨੂੰ ਭਾਜਪਾ ਦਾ ਕੌਮੀ ਬੁਲਾਰਾ ਨਿਯੁਕਤ ਕੀਤਾ ਗਿਆ ਹੈ | ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੂੰ ਵੀ ਕੌਮੀ ਕਾਰਕਾਰਨੀ ਮੈਂਬਰ ਬਣਾਇਆ ਹੈ, ਜਦੋਂ ਕਿ ਉੱਤਰਾਖੰਡ ਇਕਾਈ ਦੇ ਸਾਬਕਾ ਪ੍ਰਧਾਨ ਮਦਨ ਕੌਸ਼ਿਕ ਤੇ ਛੱਤੀਸਗੜ੍ਹ ਇਕਾਈ ਦੇ ਸਾਬਕਾ ਪ੍ਰਧਾਨ ਵਿਸ਼ਨੂੰ ਦੇਵ ਸਾਇ ਨੂੰ ਕੌਮੀ ਕਾਰਜਕਾਰਨੀ 'ਚ ਵਿਸ਼ੇਸ਼ ਇਨਵਾਇਟੀ ਮੈਂਬਰ ਬਣਾਇਆ ਗਿਆ ਹੈ | ਭਾਰਤੀ ਜਨਤਾ ਪਾਰਟੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ | ਦੱਸਣਯੋਗ ਹੈ ਕਿ ਲੰਮੇ ਸਮੇਂ ਤੱਕ ਕਾਂਗਰਸ 'ਚ ਰਹਿਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ 2021 'ਚ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਸਤੰਬਰ 2022 ਵਿਚ ਭਾਜਪਾ 'ਚ ਸ਼ਾਮਿਲ ਹੋ ਗਏ ਸਨ | ਇਸ ਦੇ ਨਾਲ ਹੀ ਆਪਣੀ ਨਵੀਂ ਬਣਾਈ ਪਾਰਟੀ 'ਪੰਜਾਬ ਲੋਕ ਕਾਂਗਰਸ' ਦਾ ਵੀ ਭਾਜਪਾ 'ਚ ਰਲੇਵਾਂ ਕਰ ਦਿੱਤਾ ਸੀ | ਕੈਪਟਨ ਤੋਂ ਇਲਾਵਾ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮਈ 2022 ਵਿਚ ਕਾਂਗਰਸ ਨਾਲ ਆਪਣੇ ਪਰਿਵਾਰ ਦੇ ਪੰਜ ਦਹਾਕੇ ਪੁਰਾਣੇ ਰਿਸ਼ਤੇ ਤੋੜ ਕੇ ਭਾਜਪਾ 'ਚ ਸ਼ਾਮਿਲ ਹੋਏ ਸਨ |
ਕੌਮੀ ਟੀਮ 'ਚ ਸ਼ਾਮਿਲ ਆਗੂਆਂ ਦੇ ਤਾਲਮੇਲ ਦਾ ਪੰਜਾਬ ਭਾਜਪਾ ਨੂੰ ਹੋਵੇਗਾ ਫਾਇਦਾ-ਅਸ਼ਵਨੀ ਸ਼ਰਮਾ
ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੌਮੀ ਟੀਮ 'ਚ ਪੰਜਾਬ ਭਾਜਪਾ ਆਗੂਆਂ ਨੂੰ ਸ਼ਾਮਿਲ ਕਰਨ ਲਈ ਭਾਜਪਾ ਦੀ ਕੌਮੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ | ਅਸ਼ਵਨੀ ਸ਼ਰਮਾ ਨੇ ਭਾਜਪਾ ਦੀ ਕੌਮੀ ਟੀਮ 'ਚ ਸ਼ਾਮਿਲ ਹੋਏ ਪੰਜਾਬ ਭਾਜਪਾ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰੇ ਆਗੂ ਪੰਜਾਬ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਹਨ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਕੌਮੀ ਲੀਡਰਸ਼ਿਪ ਸਾਹਮਣੇ ਉਜਾਗਰ ਕਰਨ ਤੇ ਇਨ੍ਹਾਂ ਨੂੰ ਸੁਲਝਾਉਣ 'ਚ ਮਦਦਗਾਰ ਸਾਬਿਤ ਹੋਣਗੇ | ਇਨ੍ਹਾਂ ਆਗੂਆਂ ਅਤੇ ਕੌਮੀ ਲੀਡਰਸ਼ਿਪ ਦੇ ਤਾਲਮੇਲ ਦਾ ਪੰਜਾਬ ਭਾਜਪਾ ਨੂੰ ਵੀ ਬੜਾ ਲਾਭ ਮਿਲੇਗਾ ਅਤੇ ਸੂਬੇ 'ਚ ਪਾਰਟੀ ਹੋਰ ਮਜ਼ਬੂਤ ਹੋਵੇਗੀ |
ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਲੋਕ ਸਭਾ ਚੋਣਾਂ ਅਜੇ ਸਾਲ 2024 'ਚ ਹੋਣਗੀਆਂ, ਪਰ ਭਾਜਪਾ ਇਸ ਨੂੰ ਲੈ ਕੇ ਹੁਣ ਤੋਂ ਤਿਆਰੀਆਂ 'ਚ ਜੁਟ ਗਈ ਹੈ | ਇਸ ਸੰਬੰਧੀ ਭਾਜਪਾ ਦੇ ਸਾਰੇ ਅਹੁਦੇਦਾਰਾਂ ਦੀ ਬੈਠਕ ਸੋਮਵਾਰ ਤੋਂ 5 ਤੇ 6 ਦਸੰਬਰ ਨੂੰ ਦਿੱਲੀ 'ਚ ਬੁਲਾਈ ਗਈ ਹੈ | ਜ਼ਿਕਰਯੋਗ ਹੈ ਕਿ 5 ਦਸੰਬਰ ਨੂੰ ਹੀ ਗੁਜਰਾਤ 'ਚ ਦੂਸਰੇ ਗੇੜ ਦੀਆਂ ਚੋਣਾਂ ਹੋਣਗੀਆਂ | ਪਾਰਟੀ ਸੂਤਰਾਂ ਅਨੁਸਾਰ ਇਸ ਬੈਠਕ ਦੀ ਪ੍ਰਧਾਨਗੀ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਕਰਨਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠਕ ਦੇ ਸਮਾਪਤੀ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਿਤ ਕਰ ਸਕਦੇ ਹਨ | ਜਾਣਕਾਰੀ ਮੁਤਾਬਿਕ ਇਸ ਦੌਰਾਨ ਜੇ.ਪੀ. ਨੱਢਾ ਸੰਗਠਨ ਦੇ ਕੰਮਕਾਜ, ਭਾਰਤ ਦੀ ਉਭਰਦੀ ਅਰਥ ਵਿਵਸਥਾ ਅਤੇ ਜੀ-20 ਦੀ ਪ੍ਰਧਾਨਗੀ ਸਮੇਤ ਹੋਰ ਮੁੱਦਿਆਂ 'ਤੇ ਗੱਲਬਾਤ ਕਰਨਗੇ | ਪਾਰਟੀ ਅਹੁਦੇਦਾਰਾਂ ਨੂੰ ਕਿਹਾ ਜਾਏਗਾ ਕਿ ਉਹ ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਮਿਲਣ ਤੇ ਇਨ੍ਹਾਂ ਮੁੱਦਿਆਂ 'ਤੇ ਗੱਲਬਾਤ ਕਰਨ |
ਪੰਜ ਦਿਨਾਂ ਵਿਚ ਤਰਨ ਤਾਰਨ ਪੁਲਿਸ ਵਲੋਂ ਬਰਾਮਦ ਕੀਤਾ ਗਿਆ ਇਹ ਤੀਜਾ ਆਦਮਕੱਦ ਡਰੋਨ-ਡੀ.ਜੀ.ਪੀ.
ਤਰਨ ਤਾਰਨ/ ਖੇਮਕਰਨ, 2 ਦਸੰਬਰ (ਹਰਿੰਦਰ ਸਿੰਘ, ਰਾਕੇਸ਼ ਕੁਮਾਰ ਬਿੱਲਾ)-ਸ਼ੁੱਕਰਵਾਰ ਦੀ ਸਵੇਰ ਨੂੰ ਪੁਲਿਸ ਵਲੋਂ ਖੇਮਕਰਨ ਸੈਕਟਰ 'ਚ ਇਕ ਆਦਮਕੱਦ ਡਰੋਨ ਅਤੇ ਉਸ ਦੇ ਨਾਲ ਬੰਨ੍ਹੀ ਪੰਜ ਕਿੱਲੋ ਛੇ ਸੌ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰ-ਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 28 ਕਰੋੜ ਰੁਪਏ ਬਣਦੀ ਹੈ | ਇਸ ਸਬੰਧ ਵਿਚ ਥਾਣਾ ਖੇਮਕਰਨ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਕਾਰਵਾਈ ਪੰਜਾਬ ਪੁਲਿਸ ਵਲੋਂ ਬੀ.ਐਸ.ਐਫ. ਦੇ ਸਹਿਯੋਗ ਨਾਲ ਕੀਤੀ ਗਈ ਹੈ | ਡੀ. ਜੀ. ਪੀ. ਗੌਰਵ ਯਾਦਵ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਭਾਰਤ-ਪਾਕਿ ਸਰਹੱਦ 'ਤੇ ਡਰੋਨ ਦੀ ਆਵਾਜਾਈ ਨੂੰ ਦੇਖਦੇ ਹੋਏ ਤਰਨ ਤਾਰਨ ਜ਼ਿਲ੍ਹੇ ਦੀਆਂ ਪੁਲਿਸ ਟੀਮਾਂ ਨੇ ਤੁਰੰਤ ਬੀ.ਐੱਸ.ਐੱਫ. ਨਾਲ ਸਾਂਝੇ ਤੌਰ 'ਤੇ ਕਾਰਵਾਈ ਕੀਤੀ | ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ਼ 2 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ | ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਇਕ ਨੀਲੇ ਅਤੇ ਕਾਲੇ ਰੰਗ ਦਾ ਹੈਕਸਾਕਾਪਟਰ ਡਰੋਨ (ਮਾਡਲ ਈ-616 ਐੱਸ.) ਸਮੇਤ 5 ਕਿੱਲੋ 600 ਗ੍ਰਾਮ ਕਿੱਲੋ ਗ੍ਰਾਮ ਹੈਰੋਇਨ ਦੇ 5 ਪੈਕਟ ਕਾਲੇ ਰੰਗ ਦੀ ਟੇਪ ਨਾਲ ਲਪੇਟੇ ਹੋਏ ਖੇਤਾਂ 'ਚ ਮਿਲੇ | ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਡਰੋਨ ਆਧੁਨਿਕ ਤਕਨੀਕ ਵਾਲਾ ਪਾਇਆ ਗਿਆ ਹੈ ਅਤੇ ਇਹ ਕਾਫ਼ੀ ਭਾਰ ਚੁੱਕ ਸਕਦਾ ਹੈ | ਉਨ੍ਹਾਂ ਦੱਸਿਆ ਕਿ ਤਰਨ ਤਾਰਨ ਪੁਲਿਸ ਵਲੋਂ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਬਰਾਮਦ ਕੀਤਾ ਗਿਆ ਅਤੇ ਇਹ ਤੀਜਾ ਅਜਿਹਾ ਡਰੋਨ ਹੈ | ਇਸ ਤੋਂ ਪਹਿਲਾਂ ਮੰਗਲਵਾਰ ਨੂੰ ਖੇਮਕਰਨ ਵਿਚ ਬਾਰਡਰ ਚੌਂਕੀ (ਬੀ.ਓ.ਪੀ.) ਹਰਭਜਨ ਦੇ ਅਧਿਕਾਰ ਖੇਤਰ ਵਿਚ ਇਕ ਹੈਕਸਾਕਾਪਟਰ ਡਰੋਨ ਅਤੇ ਇਕ ਟੇਪ ਨਾਲ ਲਪੇਟਿਆ ਪੈਕੇਟ, ਜਿਸ ਵਿਚ 6.680 ਕਿਲੋਗ੍ਰਾਮ ਹੈਰੋਇਨ ਦੇ ਛੇ ਪੈਕੇਟ ਬਰਾਮਦ ਕੀਤੇ ਗਏ ਸਨ | ਅਗਲੇ ਹੀ ਦਿਨ ਖਾਲੜਾ ਦੇ ਪਿੰਡ ਵਾਂ ਤਾਰਾ ਸਿੰਘ ਦੇ ਇਲਾਕੇ ਵਿਚੋਂ ਇਕ ਟੁੱਟਿਆ ਹੋਇਆ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ | ਫ਼ਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਰਣਜੀਤ ਸਿੰਘ ਢਿੱਲੋਂ ਅਤੇ ਤਰਨ ਤਾਰਨ ਦੇ ਐੱਸ.ਐੱਸ.ਪੀ. ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਡਰੋਨ ਰਾਹੀਂ ਇਹ ਖੇਪ ਭੇਜਣ ਵਾਲੇ ਪਾਕਿ ਤਸਕਰਾਂ ਅਤੇ ਉਨ੍ਹਾਂ ਦੇ ਭਾਰਤੀ ਸਾਥੀਆਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਇਹ ਡਰੋਨ ਮਿਲਣਾ ਸੀ | ਇਸ ਮੌਕੇ ਬੀ.ਐੱਸ.ਐੱਫ. ਦੇ ਕਮਾਡੈਂਟ ਅਸ਼ੀਸ਼ ਬਹਿਰਾ, ਐੱਸ.ਪੀ.ਡੀ. ਵਿਸ਼ਾਲਜੀਤ ਸਿੰਘ, ਡੀ.ਐੱਸ.ਪੀ. ਹਰਿਦਰ ਸਿੰਘ ਗਿੱਲ, ਸੈਕਿੰਡ ਕਮਾਂਡੈਂਟ ਅਮਿਤ ਕੁਮਾਰ ਸਿੰਘ, ਡਿਪਟੀ ਕਮਾਂਡੈਂਟ ਏ.ਜੇ. ਖਾਨ, ਏ.ਸੀ. ਭੁਪਿੰਦਰ ਕੁਮਾਰ, ਐੱਸ.ਐੱਚ.ਓ. ਖੇਮਕਰਨ ਕੰਵਲਜੀਤ ਰਾਏ, ਇੰਸਪੈਕਟਰ ਗੋਪਾਲ ਸਿੰਘ ਰਾਠੋਰ ਤੋਂ ਪੁਲਿਸ ਤੇ ਬੀ.ਐੱਸ.ਐੱਫ. ਦੇ ਅਧਿਕਾਰੀ ਹਾਜ਼ਰ ਸਨ |
ਐਨ.ਆਈ.ਏ. ਨੇ ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤਾ ਹੈਪੀ ਮਲੇਸ਼ੀਆ
ਨਵੀਂ ਦਿੱਲੀ, 2 ਦਸੰਬਰ (ਪੀ. ਟੀ. ਆਈ.)-ਪਿਛਲੇ ਸਾਲ ਦਸੰਬਰ ਮਹੀਨੇ 'ਚ ਲੁਧਿਆਣਾ ਦੇ ਅਦਾਲਤੀ ਕੰਪਲੈਕਸ 'ਚ ਹੋਏ ਬੰਬ ਧਮਾਕੇ 'ਚ ਲੋੜੀਂਦੇ ਸਾਜਿਸ਼ਘਾੜੇ ਅਤੇ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਨੂੰ ਐਨ.ਆਈ.ਏ. ਵਲੋਂ ਦਿੱਲੀ ਹਵਾਈ ਅੱਡੇ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਹਰਪ੍ਰੀਤ ਸਿੰਘ ਉਰਫ ਹੈਪੀ ਅੰਮਿ੍ਤਸਰ ਦਾ ਰਹਿਣ ਵਾਲਾ ਹੈ | ਬੰਬ ਧਮਾਕੇ 'ਚ ਹੈਪੀ ਨੂੰ ਨਾਮਜ਼ਦ ਕਰਨ ਉਪਰੰਤ ਏਜੰਸੀ ਵਲੋਂ ਉਸ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ | ਅੱਜ ਹੈਪੀ ਨੂੰ ਕੁਆਲਾਲੰਪੁਰ ਤੋਂ ਹਵਾਈ ਅੱਡੇ 'ਤੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਐਨ.ਆਈ.ਏ. ਨੇ ਗਿ੍ਫ਼ਤਾਰ ਕਰ ਲਿਆ¢ ਉਸ ਨੂੰ ਪਿਛਲੇ ਸਾਲ 23 ਦਸੰਬਰ ਨੂੰ ਲੁਧਿਆਣਾ ਅਦਾਲਤੀ ਕੰਪਲੈਕਸ 'ਚ ਹੋਏ ਵੱਡੇ ਬੰਬ ਧਮਾਕੇ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ 'ਚ ਬੰਬ ਰੱਖਣ ਸਮੇਂ ਬਰਖ਼ਾਸਤ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਦੀ ਮÏਤ ਹੋ ਗਈ ਸੀ ਅਤੇ ਛੇ ਹੋਰ ਜ਼ਖ਼ਮੀ ਹੋ ਗਏ ਸਨ ¢ ਇਸ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਵੀ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਪੁੱਛ ਪੜਤਾਲ ਕੀਤੀ ਗਈ ਸੀ | ਇਹ ਕੇਸ ਪਹਿਲਾਂ 23 ਦਸੰਬਰ, 2021 ਨੂੰ ਪੁਲਿਸ ਸਟੇਸ਼ਨ ਡਵੀਜ਼ਨ-5, ਜ਼ਿਲ੍ਹਾ ਲੁਧਿਆਣਾ ਕਮਿਸ਼ਨਰੇਟ ਪੰਜਾਬ ਵਿਖੇ ਦਰਜ ਕੀਤਾ ਗਿਆ ਸੀ ਅਤੇ 13 ਜਨਵਰੀ ਨੂੰ ਐਨ.ਆਈ.ਏ. ਦੁਆਰਾ ਮੁੜ ਤੋਂ ਦਰਜ ਕੀਤਾ ਗਿਆ ਸੀ ¢ ਏਜੰਸੀਆਂ ਵਲੋਂ ਕੀਤੀ ਗਈ ਜਾਂਚ ਦÏਰਾਨ ਹੈਪੀ ਦੀ ਇਸ ਬੰਬ ਧਮਾਕੇ 'ਚ ਸ਼ਮੂਲੀਅਤ ਬਾਰੇ ਪਤਾ ਲੱਗਾ ਸੀ, ਅਧਿਕਾਰੀਆਂ ਦਾ ਮੰਨਣਾ ਸੀ ਕਿ ਬੰਬ ਧਮਾਕੇ ਦੀ ਸਾਜਿਸ਼ ਹੈਪੀ ਵਲੋਂ ਪਾਕਿਸਤਾਨ 'ਚ ਬੈਠੇ ਕੁਝ ਖਾੜਕੂ ਜਥੇਬੰਦੀਆਂ ਦੇ ਆਗੂਆਂ ਦੀ ਹਦਾਇਤ 'ਤੇ ਬਣਾਈ ਗਈ ਸੀ | ਅਧਿਕਾਰੀਆਂ ਮੁਤਾਬਿਕ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ.) ਦੇ ਮੁਖੀ ਲਖਬੀਰ ਸਿੰਘ ਰੋਡੇ ਦਾ ਇਕ ਸਹਿਯੋਗੀ, ਰੋਡੇ ਦੇ ਨਾਲ ਲੁਧਿਆਣਾ ਕੋਰਟ ਬਿਲਡਿੰਗ ਧਮਾਕੇ ਦੇ ਸਾਜਿਸ਼ਕਾਰਾਂ 'ਚੋਂ ਇਕ ਸੀ ¢ ਰੋਡੇ ਦੇ ਨਿਰਦੇਸ਼ਾਂ 'ਤੇ ਹੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ | ਬੰਬ ਰੱਖਣ ਦੀ ਜ਼ਿੰਮੇਵਾਰੀ ਬਰਖ਼ਾਸਤ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਨੂੰ ਸੌਂਪੀ ਗਈ ਸੀ ਅਤੇ ਗਗਨਦੀਪ ਸਿੰਘ ਦੇ ਇਨ੍ਹਾਂ ਉਕਤ ਕਥਿਤ ਦੋਸ਼ੀਆਂ ਦੇ ਲਗਾਤਾਰ ਸੰਪਰਕ 'ਚ ਹੋਣ ਬਾਰੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਸੀ | ਅਧਿਕਾਰੀਆਂ ਅਨੁਸਾਰ ਗਿ੍ਫ਼ਤਾਰ ਮੁਲਜ਼ਮ ਵਿਸਫੋਟਕ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਮਾਮਲਿਆਂ 'ਚ ਸ਼ਾਮਿਲ ਅਤੇ ਲੋੜੀਂਦਾ ਸੀ ¢ ਐਨ.ਆਈ.ਏ. ਵਲੋਂ ਵਿਸ਼ੇਸ਼ ਅਦਾਲਤ ਤੋਂ ਗੈਰ-ਜ਼ਮਾਨਤੀ ਵਾਰੰਟ ਵੀ ਹਾਸਲ ਕੀਤੇ ਗਏ ਸਨ ਅਤੇ ਲੁੱਕ ਆਊਟ ਸਰਕੂਲਰ ਵੀ ਜਾਰੀ ਕਰਵਾਇਆ ਗਿਆ ਸੀ |
ਦਾਦੂਵਾਲ, ਝੀਂਡਾ, ਨਲਵੀ, ਤਿਰਲੋਕੇਵਾਲਾ, ਬਾਬਾ ਕਰਮਜੀਤ ਕਮੇਟੀ 'ਚ ਸ਼ਾਮਿਲ
ਰਾਮ ਸਿੰਘ ਬਰਾੜ
ਚੰਡੀਗੜ੍ਹ, 2 ਦਸੰਬਰ-ਹਰਿਆਣਾ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਦੀ 38 ਮੈਂਬਰੀਂ ਨਵੀਂ ਐਡਹਾਕ ਕਮੇਟੀ ਗਠਿਤ ਕਰ ਦਿੱਤੀ ਹੈ | ਇਸ ਬਾਰੇ ਹਰਿਆਣਾ ਦੇ ਰਾਜਪਾਲ ਵਲੋਂ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 38 ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ | ਸਰਕਾਰ ਨੇ ਇਸ ਐਡਹਾਕ ਕਮੇਟੀ ਨੂੰ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੌਂਪੀ ਹੈ, ਜੋ ਇਨ੍ਹਾਂ ਗੁਰਦੁਆਰਿਆਂ ਦੀ ਚੱਲ ਤੇ ਅਚੱਲ ਜਾਇਦਾਦ ਦਾ ਚਾਰਜ ਵੀ ਸੰਭਾਲੇਗੀ | ਇਸ ਕਮੇਟੀ 'ਚ ਬਾਬਾ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ, ਬਾਬਾ ਗੁਰਮੀਤ ਸਿੰਘ ਤਿਰਲੋਕੇਵਾਲਾ, ਜਗਸੀਰ ਸਿੰਘ ਮਾਂਗੇਆਣਾ ਤੇ ਕਰਮਜੀਤ ਸਿੰਘ ਯਮੁਨਾਨਗਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਇਸ 38 ਮੈਂਬਰੀਂ ਐਡਹਾਕ ਕਮੇਟੀ 'ਚ ਸਿਰਸਾ ਜ਼ਿਲ੍ਹੇ ਤੋਂ 6, ਯਮੁਨਾਨਗਰ ਤੋਂ 5, ਅੰਬਾਲਾ, ਕੈਥਲ, ਕਰਨਾਲ ਜ਼ਿਲਿ੍ਹਆਂ ਤੋਂ 4-4, ਕੁਰੂਕਸ਼ੇਤਰ ਤੋਂ 3, ਪੰਚਕੂਲਾ ਤੇ ਪਾਣੀਪਤ ਜ਼ਿਲਿ੍ਹਆਂ ਤੋਂ 2-2. ਜਦਕਿ ਫਰੀਦਾਬਾਦ, ਫਤਿਹਾਬਾਦ, ਭਿਵਾਨੀ, ਹਿਸਾਰ, ਜੀਂਦ, ਮਹੇਂਦਰਗੜ੍ਹ, ਨੂੰਹ ਤੇ ਰੋਹਤਕ ਜ਼ਿਲਿ੍ਹਆਂ ਤੋਂ 1-1 ਮੈਂਬਰ ਨੂੰ ਸ਼ਾਮਿਲ ਕੀਤਾ ਗਿਆ ਹੈ | ਇਨ੍ਹਾਂ ਕਮੇਟੀ ਮੈਂਬਰਾਂ 'ਚ ਅੰਬਾਲਾ ਤੋਂ- ਭੁਪੇਂਦਰ ਸਿੰਘ ਬਿੰਦਰਾ, ਸੁਦਰਸ਼ਨ ਸਿੰਘ ਸਹਿਗਲ, ਤਲਵਿੰਦਰਪਾਲ ਸਿੰਘ ਤੇ ਵਿਨੈਰ ਸਿੰਘ, ਕੈਥਲ ਤੋਂ- ਅੰਗਰੇਜ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ ਤੇ ਸਾਹਿਬ ਸਿੰਘ, ਕਰਨਾਲ ਤੋਂ- ਜਗਦੀਸ਼ ਸਿੰਘ ਝੀਂਡਾ, ਭੁਪਿੰਦਰ ਸਿੰਘ,ਗੁਲਾਬ ਸਿੰਘ ਮੁਨਕ ਤੇ ਗੁਰਵਿੰਦਰ ਸਿੰਘ ਧਮੀਜਾ, ਕੁਰੂਕਸ਼ੇਤਰ ਤੋਂ ਦੀਦਾਰ ਸਿੰਘ ਨਲਵੀ, ਜਸਵੰਤ ਸਿੰਘ ਤੇ ਰਵਿੰਦਰ ਕੋਰ ਅਜਰਾਨਾ, ਪੰਚਕੂਲਾ ਤੋਂ ਰਮਨੀਕ ਸਿੰਘ ਮਾਨ ਤੇ ਸੁਜਿੰਦਰ ਸਿੰਘ, ਪਾਣੀਪਤ ਤੋਂ ਮਲਕੀਤ ਸਿੰਘ ਤੇ ਮੋਹਨਜੀਤ ਸਿੰਘ, ਸਿਰਸਾ ਤੋਂ ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਗੁਰਮੀਤ ਸਿੰਘ ਤਿ੍ਲੋਕੇਵਾਲਾ, ਜਗਸੀਰ ਸਿੰਘ ਮਾਂਗੇਆਨਾ,ਮਲਖ ਸਿੰਘ ਭਾਵਦੀਨ, ਪਰਮਜੀਤ ਸਿੰਘ ਮਾਕਾ ਤੇ ਪ੍ਰਕਾਸ਼ ਸਿੰਘ ਸਾਹੂਵਾਲ, ਯਮੁਨਾਨਗਰ ਤੋਂ ਬਾਬਾ ਕਰਮਜੀਤ ਸਿੰਘ, ਗੁਰਬਖਸ਼ ਸਿੰਘ, ਹਰਬੰਸ ਸਿੰਘ, ਹਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਮੰਡੇਵਰ, ਭਿਵਾਨੀ ਤੋਂ ਸੁਦਰਸ਼ਨ ਸਿੰਘ ਗਾਵੜੀ, ਫਰੀਦਾਬਾਦ ਤੋਂ ਸਰਦਾਰਨੀ ਰਾਣਾ ਭੱਟੀ, ਫਤਿਹਾਬਾਦ ਤੋਂ ਬਲਦੇਲ ਸਿੰਘ ਖਾਲਸਾ, ਹਿਸਾਰ ਤੋਂ ਸੁਖਸਾਗਰ ਸਿੰਘ, ਜੀਂਦ ਤੋਂ ਪਰਮਿੰਦਰ ਕੌਰ, ਮਹੇਂਦਰਗੜ੍ਹ ਤੋਂ ਤੇਜਿੰਦਰ ਸਿੰਘ, ਨੂੰ ਹ ਤੋਂ ਜੀ.ਐਸ. ਮਲਿਕ, ਰੋਹਤਕ ਤੋਂ ਹਰਭਜਨ ਸਿੰਘ ਰਾਠੌਰ ਦੇ ਨਾਂਅ ਸ਼ਾਮਿਲ ਹਨ |
ਬਰਾੜ ਵਲੋਂ ਬਣਾਈ ਏਕਤਾ ਕਮੇਟੀ 'ਚ ਸ਼ਾਮਿਲ ਕੀਤੇ 4 ਆਗੂਆਂ ਨੇ ਅਸਹਿਮਤੀ ਪ੍ਰਗਟਾਈ
ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 2 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੂੰ ਉਨ੍ਹਾਂ ਵਲੋਂ ਆਪਣੇ ਪੱਧਰ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਅਧਿਕਾਰਕ ਸੂਤਰਾਂ ਨੇ ਕਿਹਾ ਕਿ ਅਦਾਕਾਰਾ ਨੋਰਾ ਫਤੇਹੀ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਅਤੇ ਉਸ ਦੇ ਸਹਾਇਕਾਂ ਖ਼ਿਲਾਫ਼ ਚੱਲ ਰਹੀ ਹਵਾਲਾ ਰਾਸ਼ੀ ਮਾਮਲੇ ਦੀ ਜਾਂਚ ਦੇ ਸੰਬੰਧ 'ਚ ਸ਼ੁੱਕਰਵਾਰ ਨੂੰ ਆਪਣੇ ਤਾਜ਼ਾ ਬਿਆਨ ਰਿਕਾਰਡ ...
ਚੰਡੀਗੜ੍ਹ, 2 ਦਸੰਬਰ (ਤਰੁਣ ਭਜਨੀ) -ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਿਹਾਇਸ਼ੀ ਇਮਾਰਤਾਂ 'ਤੇ ਮੋਬਾਈਲ ਟਾਵਰ ਲਗਾਉਣ ਲਈ ਪੰਜਾਬ ਸਰਕਾਰ ਨੂੰ ਇਜਾਜ਼ਤ ਨਾ ਦੇਣ 'ਤੇ ਲੱਗੀ ਅੰਤਰਿਮ ਰੋਕ ਨੂੰ ਰੱਦ ਕਰ ਦਿੱਤਾ ਹੈ | ਜਸਟਿਸ ਹਰਿੰਦਰ ਸਿੰਘ ਸਿੱਧੂ ਤੇ ਜਸਟਿਸ ਲਲਿਤ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਸੁਪਰੀਮ ਕੋਰਟ ਨੇ ਕਾਲਜੀਅਮ ਦੇ ਮੁੱਦੇ 'ਤੇ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਜੋ ਮੌਜੂਦਾ ਪ੍ਰਣਾਲੀ ਕੰਮ ਕਰ ਰਹੀ ਹੈ, ਇਸ ਨੂੰ ਲੀਹੋਂ ਨਾ ਲਾਇਆ ਜਾਵੇ | ਕਾਲਜੀਅਮ ਨੂੰ ਆਪਣਾ ਕੰਮ ਕਰਨ ਦਿਓ | ਇਹ ਸਭ ਤੋਂ ਪਾਰਦਰਸ਼ੀ ਸੰਸਥਾ ਹੈ | ਜਸਟਿਸ ...
ਬੇਂਗਲੁਰੂ, 2 ਦਸੰਬਰ (ਏਜੰਸੀ)- ਕਰਨਾਟਕ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਕਾਂਗਰਸ ਨੇਤਾਵਾਂ- ਰਾਹੁਲ ਗਾਂਧੀ, ਜੈਰਾਮ ਰਮੇਸ਼ ਤੇ ਸੁਪਿ੍ਆ ਸ਼੍ਰੀਨਾਤੇ ਨੂੰ ਅਦਾਲਤ ਦੀ ਮਾਣਹਾਨੀ ਲਈ ਨੋਟਿਸ ਜਾਰੀ ਕੀਤੇ ਹਨ | ਹਾਈਕੋਰਟ ਨੇ ਕਾਂਗਰਸ ਨੂੰ ਪਾਰਟੀ ਦੇ ਸੋਸ਼ਲ ਮੀਡੀਆ ਤੇ ...
ਸੰਯੁਕਤ ਰਾਸ਼ਟਰ, 2 ਦਸੰਬਰ (ਏਜੰਸੀ)-ਭਾਰਤ ਨੇ 15 ਦੇਸ਼ਾਂ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮਹੀਨਾ ਭਰ ਚੱਲਣ ਵਾਲੀ ਪ੍ਰਧਾਨਗੀ ਦੇ ਨਾਲ ਨਾਲ ਜੀ-20 ਦੀ ਸਾਲ ਭਰ ਚੱਲਣ ਵਾਲੀ ਪ੍ਰਧਾਨਗੀ ਵੀ ਸੰਭਾਲ ਲਈ ਹੈ | ਸੰਯੁਕਤ ਰਾਸ਼ਟਰ 'ਚ ਭਾਰਤ ਦੀ ਪਹਿਲੀ ਮਹਿਲਾ ਸਥਾਈ ...
ਜਗਦਲਪੁਰ, 2 ਦਸੰਬਰ (ਏਜੰਸੀ)-ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਮਾਲਾਗਾਉਂ ਪਿੰਡ 'ਚ ਸ਼ੁੱਕਰਵਾਰ ਨੂੰ ਚੂਨਾ ਪੱਥਰ ਦੀ ਇਕ ਖਾਣ ਦਾ ਹਿੱਸਾ ਡਿੱਗਣ ਨਾਲ ਵਾਪਰੇ ਹਾਦਸੇ 'ਚ 5 ਔਰਤਾਂ ਸਮੇਤ 6 ਲੋਕ ਮਾਰੇ ਗਏ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਖਾਣ 'ਚੋਂ ਮਿੱਟੀ ਕੱਢਣ ...
ਕਿਹਾ, ਲੋਕਾਂ ਨੂੰ ਲੁੱਟਣ ਵਾਲੇ ਹੁਣ ਮੈਨੂੰ ਗਾਲਾਂ ਦੇ ਰਹੇ ਹਨ
ਅਹਿਮਦਾਬਾਦ, 2 ਦਸੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ 'ਤੇ ਕਥਿਤ ਦੋਸ਼ ਲਾਇਆ ਕਿ ਉਹ ਸਿਰਫ ਅਟਕਾਉਣ, ਲਟਕਾਉਣ ਤੇ ਭਟਕਾਉਣ 'ਤੇ ਭਰੋਸਾ ਕਰਦੀ ਹੈ ਅਤੇ ਕਿਹਾ ਕਿ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)-ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਦੇ ਮੁਖੀ ਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨੇ ਸਿੱਖ ਕਤਲੇਆਮ ਕਾਨਪੁਰ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਦੇ ਕਾਰਜਕਾਲ ਵਿਚ ਵਾਧਾ ਨਾ ਕੀਤੇ ਜਾਣ 'ਤੇ ਉੱਤਰ ਪ੍ਰਦੇਸ਼ ਦੀ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਸੀ.ਬੀ.ਆਈ. ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੂੰ ਸਿੰਗਾਪੁਰ ਦੀ ਇਕ ਅਦਾਲਤ ਨੂੰ ਅਨੁਰੋਧ ਪੱਤਰ (ਐਲ.ਆਰ.) ਜਾਰੀ ਕਰਨ ਲਈ ਮੁੰਬਈ ਦੀ ਇਕ ਅਦਾਲਤ 'ਚ ਜਾਣ ਦੀ ਕੇਂਦਰ ਵਲੋਂ ਮਨਜ਼ੂਰੀ ਮਿਲ ਗਈ ਹੈ | ਇਹ ਅਨੁਰੋਧ ਪੱਤਰ ਪੰਜਾਬ ਨੈਸ਼ਨਲ ...
ਰਾਏਪੁਰ, 2 ਦਸੰਬਰ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਦਫਤਰ 'ਚ ਤਾਇਨਾਤ ਡਿਪਟੀ ਸਕੱਤਰ ਸੌਮਿਆ ਚੌਰਸੀਆ ਨੂੰ ਸੂਬੇ ਵਿਚ ਕੋਲਾ ਲੇਵੀ ਘੁਟਾਲੇ ਦੇ ਸੰਬੰਧ ਵਿਚ ਗਿ੍ਫ਼ਤਾਰ ਕੀਤਾ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਅਧਿਕਾਰੀਆਂ ਨੇ ਦੱਸਿਆ ਕਿ ਸ਼ਾਰਧਾ ਵਾਲਕਰ ਹੱਤਿਆ ਮਾਮਲੇ ਦੇ ਦੋਸ਼ੀ ਆਫ਼ਤਾਬ ਅਮੀਨ ਪੂਨਾਵਾਲ ਦਾ ਪੋਸਟ-ਨਾਰਕੋ ਸ਼ੈਸਨ ਸ਼ੁੱਕਰਵਾਰ ਨੂੰ ਕਰੀਬ 2 ਘੰਟਿਆਂ 'ਚ ਮੁਕੰਮਲ ਹੋ ਗਿਆ ਹੈ | ਐਫ. ਸੀ. ਐਲ. ਦੀ 4 ਮੈਂਬਰੀਂ ਟੀਮ ਤੇ ਜਾਂਚ ...
ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਗੈਂਗਸਟਰ ਗੋਲਡੀ ਬਰਾੜ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਘਰ ਤੇ ਆਸਪਾਸ ਸੰਨਾਟਾ ਪਸਰਿਆ ਹੋਇਆ ਸੀ | ਸਥਾਨਕ ਕੋਟਕਪੂਰਾ ਰੋਡ 'ਤੇ ਰਜਬਾਹੇ ਨੇੜੇ ਪੈਂਦਾ ਘਰ ਚਰਚਾ 'ਚ ਰਿਹਾ ਹੈ, ਜਦੋਂ ਐੱਨ.ਆਈ.ਏ. ਤੇ ਪੁਲਿਸ ਇਥੇ ...
ਅਹਿਮਦਾਬਾਦ, 2 ਦਸੰਬਰ (ਏਜੰਸੀ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ 'ਚ ਹਿਰਾਸਤ 'ਚ ਲਿਆ ਗਿਆ ਹੈ ਤੇ ਉਸ ਨੂੰ ਯਕੀਨੀ ਤੌਰ 'ਤੇ ਭਾਰਤ ਲਿਆਂਦਾ ਜਾਵੇਗਾ ਤੇ ਉਹ ਬਹੁਤ ਜਲਦ ਪੰਜਾਬ ਪੁਲਿਸ ਦੀ ਹਿਰਾਸਤ 'ਚ ਹੋਵੇਗਾ | ਭਗਵੰਤ ਮਾਨ ...
ਮੁੰਬਈ, 2 ਦਸੰਬਰ (ਏਜੰਸੀ)-ਉੱਘੇ ਅਦਾਕਾਰ ਪਰੇਸ਼ ਰਾਵਲ ਨੇ ਸ਼ੁੱਕਰਵਾਰ ਨੂੰ ਗੁਜਰਾਤ 'ਚ ਚੋਣ ਪ੍ਰਚਾਰ ਦੌਰਾਨ ਗੈਸ ਸਿਲੰਡਰਾਂ ਨਾਲ ਬੰਗਾਲੀਆਂ ਤੇ ਮੱਛੀਆਂ ਨੂੰ ਜੋੜਨ ਵਾਲੇ ਆਪਣੇ ਬਿਆਨ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਦਾ ਸੰਕੇਤ ਗੈਰ-ਕਾਨੂੰਨੀ ...
ਤਰਨ ਤਾਰਨ, 2 ਦਸੰਬਰ (ਹਰਿੰਦਰ ਸਿੰਘ)-ਬੀਤੇ ਦਿਨੀਂ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ 'ਚ ਏਕਤਾ ਕਰਨ ਸੰਬੰਧੀ ਏਕਤਾ ਪੈਨਲ 'ਚ 12 ਹੋਰ ਨਵੇਂ ਮੈਂਬਰਾਂ 'ਚ ਸ਼ਾਮਿਲ ਕੀਤੇ ਗਏ ਜਥੇ. ਅਲਵਿੰਦਰਪਾਲ ਸਿੰਘ ਪੱਖੋਕੇ ਸਾਬਕਾ ਪ੍ਰਧਾਨ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)-ਕੇਂਦਰ ਸਰਕਾਰ ਨੂੰ ਕੈਨੇਡਾ ਅਤੇ ਭਾਰਤ ਦਰਮਿਆਨ ਹਵਾਈ ਆਵਾਜਾਈ ਸਮਝੌਤੇ 'ਚੋਂ ਪੰਜਾਬ ਨੂੰ ਬਾਹਰ ਰੱਖਣ 'ਤੇ ਮੁੜ ਵਿਚਾਰ ਕਰਨ ਤੇ ਏਅਰ ਇੰਡੀਆ ਦੀ ਅੰਮਿ੍ਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਉਡਾਣਾਂ ਸ਼ੁਰੂ ਕਰਨ ਦੀ ਅਪੀਲ ...
ਅਹਿਮਦਾਬਾਦ ਤੋਂ ਅਨਿਲ ਜੈਨ ਆਮ ਆਦਮੀ ਪਾਰਟੀ ਗੁਜਰਾਤ ਚੋਣਾਂ ਦੌਰਾਨ ਸਿਰਫ ਕਾਮਯਾਬ ਯੋਜਨਾਵਾਂ ਨੂੰ ਲਾਗੂ ਕਰਨ ਦਾ ਵਾਅਦਾ ਹੀ ਨਹੀਂ ਕਰ ਰਹੀ ਬਲਕਿ ਜਿਹੜੀਆਂ ਯੋਜਨਾਵਾਂ ਦਿੱਲੀ 'ਚ ਅਸਫਲ ਰਹੀਆਂ ਹਨ ਉਨ੍ਹਾਂ ਦਾ ਵੀ ਖੂਬ ਪ੍ਰਚਾਰ ਕਰ ਰਹੀ ਹੈ | ਅਜਿਹੀਆਂ ਹੀ 2 ...
ਐੱਸ. ਏ. ਐੱਸ. ਨਗਰ, 2 ਦਸੰਬਰ (ਜਸਬੀਰ ਸਿੰਘ ਜੱਸੀ)-ਲੁਧਿਆਣਾ ਕੋਰਟ ਕੰਪਲੈਕਸ ਬੰਬ ਧਮਾਕੇ ਮਾਮਲੇ 'ਚ ਲੋੜੀਂਦੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਐਨ. ਆਈ. ਏ. ਦੀ ਸਪੈਸ਼ਲ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਵਲੋਂ ਉਸ ਨੂੰ 9 ਦਸੰਬਰ ਤੱਕ ਪੁਲਿਸ ...
ਓਠੀਆਂ, 2 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਕੌਮੀ ਜਾਂਚ ਏਜੰਸੀ ਵਲੋਂ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਜ਼ਿਲ੍ਹਾ ਅੰਮਿ੍ਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਿਆਦੀਆਂ ਦੇ ਰਹਿਣ ਵਾਲੇ ਲੁਧਿਆਣਾ ਬੰਬ ਧਮਾਕੇ ਅਤੇ ਹੋਰ ਕਈ ਵਾਰਦਾਤਾਂ 'ਚ ਸ਼ਾਮਿਲ ਹਰਪ੍ਰੀਤ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX