ਤਾਜਾ ਖ਼ਬਰਾਂ


ਮੇਰੇ ਪਰਿਵਾਰ ਦਾ ਕਈ ਵਾਰ ਕੀਤਾ ਗਿਆ ਅਪਮਾਨ, ਪਰ ਅਸੀਂ ਚੁੱਪ ਰਹੇ-ਪ੍ਰਿਅੰਕਾ ਗਾਂਧੀ
. . .  8 minutes ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਤੁਸੀਂ (ਭਾਜਪਾ) 'ਪਰਿਵਾਰਵਾਦ' ਦੀ ਗੱਲ ਕਰਦੇ ਹੋ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਗਵਾਨ ਰਾਮ ਕੌਣ ਸਨ? ਕੀ ਉਹ 'ਪਰਿਵਾਰਵਾਦੀ' ਸਨ, ਜਾਂ ਪਾਂਡਵ 'ਪਰਿਵਾਰਵਾਦੀ' ਸਨ...
ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਸੋਨੂੰ ਸੂਦ ਤੇ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ 'ਚ
. . .  7 minutes ago
ਅੰਮ੍ਰਿਤਸਰ 26 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਅਦਾਕਾਰ ਸੋਨੂੰ ਸੂਦ ਤੇ ਅਦਾਕਾਰਾ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ ਪਹੁੰਚੇ ਹਨ। ਸਭ ਤੋਂ ਪਹਿਲਾਂ ਉਹ...
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਿਲ
. . .  38 minutes ago
ਜਲੰਧਰ, 26 ਮਾਰਚ-ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਅਤੇ ਕਾਂਗਰਸ 'ਚ ਰਹਿ...
ਕਾਂਗਰਸ ਪਾਰਟੀ ਵਲੋਂ ਕਾਂਗਰਸ ਭਵਨ ਪਠਾਨਕੋਟ ਵਿਖੇ ਸੱਤਿਆਗ੍ਰਹਿ ਸੁਰੂ
. . .  about 1 hour ago
ਪਠਾਨਕੋਟ 26 ਮਾਰਚ (ਸੰਧੂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਂਗਰਸ ਭਵਨ ਪਠਾਨਕੋਟ ਵਿਖੇ ਵੀ ਕਾਂਗਰਸ ਵਲੋਂ ਸੱਤਿਆਗ੍ਰਹਿ ਚਾਲੂ ਕੀਤਾ ਗਿਆ। ਰੋਸ ਧਰਨੇ ਨੂੰ ਜੋਗਿੰਦਰ ਪਾਲ ਸਾਬਕਾ...
ਸ੍ਰੀ ਮੁਕਤਸਰ ਸਾਹਿਬ:ਮੋਦੀ ਸਰਕਾਰ ਵਿਰੁੱਧ ਕਾਂਗਰਸ ਦਾ ਸੱਤਿਆਗ੍ਰਹਿ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਭਰ ਵਿਚ ਕਾਂਗਰਸ ਦੇ ਸੱਤਿਆਗ੍ਰਹਿ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਦਫ਼ਤਰ ਨੇੜੇ ਵੀ ਜ਼ਿਲ੍ਹਾ ਪ੍ਰਧਾਨ ਸੁਭਦੀਪ ਸਿੰਘ ਬਿੱਟੂ ਦੀ ਅਗਵਾਈ...
ਪੂਰੇ ਦੇਸ਼ ਵਿਚ ਕੀਤੇ ਜਾਣਗੇ ਅਜਿਹੇ ਸੱਤਿਆਗ੍ਰਹਿ-ਖੜਗੇ
. . .  about 2 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਸੱਤਿਆਗ੍ਰਹਿ ਸਿਰਫ਼ ਅੱਜ ਲਈ ਹੈ, ਪਰ ਅਜਿਹੇ ਸੱਤਿਆਗ੍ਰਹਿ ਪੂਰੇ ਦੇਸ਼ ਵਿਚ ਕੀਤੇ ਜਾਣਗੇ। ਰਾਹੁਲ ਗਾਂਧੀ ਆਮ ਲੋਕਾਂ...
ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਨਿਭਾ ਰਹੀ ਹੈ ਮਹੱਤਵਪੂਰਨ ਭੂਮਿਕਾ-ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 26 ਮਾਰਚ-'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਨਾਗਾਲੈਂਡ ਵਿਚ, 75 ਸਾਲਾਂ ਵਿਚ ਪਹਿਲੀ...
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਮੰਗੇ ਲੋਕਾਂ ਦੇ ਸੁਝਾਅ
. . .  about 2 hours ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਲੋਕਾਂ ਦੇ ਸੁਝਾਅ ਮੰਗੇ ਹਨ। 'ਮਨ ਕੀ ਬਾਤ' ਦੇ 99ਵੇਂ ਸੰਸਕਰਨ 'ਚ ਉਨ੍ਹਾਂ ਕਿਹਾ ਕਿ ਸਾਰਿਆਂ...
ਬਿਹਾਰ ਦੀ ਅਦਾਲਤ ਵਲੋਂ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰ ਬਰੀ
. . .  about 2 hours ago
ਪਟਨਾ, 26 ਮਾਰਚ-ਬਿਹਾਰ ਦੀ ਅਦਾਲਤ ਨੇ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰਾਂ ਨੂੰ ਬਰੀ ਕਰ ਦਿੱਤਾ...
'ਮਨ ਕੀ ਬਾਤ' ਦੇ 100ਵੇਂ ਸੰਸਕਰਨ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ-ਪ੍ਰਧਾਨ ਮੰਤਰੀ
. . .  about 2 hours ago
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  about 2 hours ago
ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ ਨੂੰ ਲੈ ਕੇ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
. . .  about 3 hours ago
ਨਵੀਂ ਦਿੱਲੀ, 26 ਮਾਰਚ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ 'ਤੇ ਬੋਲਦਿਆਂ ਕਿਹਾ ਕਿ ਧਰਮਸ਼ਾਲਾ ਨੂੰ ਦੇਸ਼ ਨਾਲ ਜੋੜਨ ਦੇ ਇਸ ਕਦਮ...
ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ-ਖੜਗੇ
. . .  about 3 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦਾ ਕਹਿਣਾ ਹੈ ਕਿ ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ ਹੈ। ਰਾਹੁਲ ਗਾਂਧੀ ਦੇਸ਼ ਅਤੇ ਜਨਤਾ ਦੇ ਹੱਕ ਲਈ ਲੜ ਰਹੇ ਹਨ...
ਕਾਂਗਰਸ ਟਾਈਟਲਰ ਤੋਂ ਬਿਨਾਂ ਨਹੀਂ ਰਹਿ ਸਕਦੀ-ਭਾਜਪਾ ਆਗੂ ਆਰ.ਪੀ. ਸਿੰਘ
. . .  about 3 hours ago
ਨਵੀਂ ਦਿੱਲੀ, 26 ਮਾਰਚ-ਭਾਜਪਾ ਆਗੂ ਆਰ.ਪੀ. ਸਿੰਘ ਦਾ ਕਹਿਣਾ ਹੈ ਕਿ ਸਾਫ਼ ਹੈ ਕਿ ਉਹ (ਕਾਂਗਰਸ) ਕਿਹੋ ਜਿਹਾ ਸੱਤਿਆਗ੍ਰਹਿ ਕਰ ਰਹੇ ਹਨ। ਸਿੱਖਾਂ ਦਾ ਕਾਤਲ (ਜਗਦੀਸ਼ ਟਾਈਟਲਰ) ਇਸ ਸੱਤਿਆਗ੍ਰਹਿ...
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ
. . .  about 4 hours ago
ਮਾਨਸਾ, 26 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਮੁੜ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਈ-ਮੇਲ ਜ਼ਰੀਏ ਮਿਲੀ ਧਮਕੀ 'ਚ ਲਿਖਿਆ ਗਿਆ ਹੈ ਕਿ ਅਗਲਾ ਨੰਬਰ ਹੁਣ ਤੁਹਾਡਾ ਹੈ। ਮੂਸੇਵਾਲਾ ਦੇ ਪਿਤਾ...
ਭਾਰਤੀ ਪੁਲਾੜ ਖੋਜ ਸੰਗਠਨ ਵਲੋਂ 36 ਉਪਗ੍ਰਹਿਆਂ ਨੂੰ ਲੈ ਕੇ ਭਾਰਤ ਦਾ ਸਭ ਤੋਂ ਵੱਡਾ ਅੇਲ.ਵੀ.ਐਮ-3 ਰਾਕੇਟ ਲਾਂਚ
. . .  about 3 hours ago
ਸ਼੍ਰੀਹਰੀਕੋਟਾ, 26 ਮਾਰਚ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ 36 ਉਪਗ੍ਰਹਿਆਂ ਨੂੰ ਲੈ ਕੇ ਭਾਰਤ ਦਾ ਸਭ ਤੋਂ ਵੱਡਾ ਅੇਲ.ਵੀ.ਐਮ-3 ਰਾਕੇਟ...
ਕਾਂਗਰਸ ਵਲੋਂ ਅੱਜ ਦੇਸ਼ ਭਰ 'ਚ ਸੱਤਿਆਗ੍ਰਹਿ
. . .  about 4 hours ago
ਨਵੀਂ ਦਿੱਲੀ, 26 ਮਾਰਚ-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਂਗਰਸ ਵਲੋਂ ਅੱਜ ਦੇਸ਼ ਭਰ 'ਚ ਸਾਰੇ ਰਾਜਾਂ ਦੇ ਗਾਂਧੀ ਦੇ ਬੁੱਤਾਂ ਸਾਹਮਣੇ ਅਤੇ ਜ਼ਿਲ੍ਹਾ ਹੈਡਕੁਆਰਟਰਾਂ ਅੱਗੇ ਇਕ ਦਿਨ...
ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 4 hours ago
ਅੰਮ੍ਰਿਤਸਰ 26 ਮਾਰਚ (ਹਰਮਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮਹਿਲਾ ਪ੍ਰੀਮੀਅਰ ਲੀਗ ਦਾ ਫ਼ਾਈਨਲ ਅੱਜ
. . .  about 5 hours ago
ਮੁੰਬਈ, 26 ਮਾਰਚ-ਮਹਿਲਾ ਪ੍ਰੀਮੀਅਰ ਲੀਗ ਦੇ ਫ਼ਾਈਨਲ ਵਿਚ ਅੱਜ ਦਿੱਲੀ ਕੈਪੀਟਲਜ਼ ਬ੍ਰੇਬੋਰਨ ਸਟੇਡੀਅਮ ਵਿਚ ਮੁੰਬਈ ਇੰਡੀਅਨਜ਼ ਨਾਲ...
ਰਾਜਸਥਾਨ ਦੇ ਬੀਕਾਨੇਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ
. . .  about 5 hours ago
ਜੈਪੁਰ, 26 ਮਾਰਚ-ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਤੋਂ ਬਾਅਦ ਰਾਜਸਥਾਨ ਦੇ ਬੀਕਾਨੇਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਦੀ ਤੀਬਰਤਾ 4.2 ਮਾਪੀ...
ਰੂਸ ਬੇਲਾਰੂਸ 'ਚ ਰਣਨੀਤਕ ਪ੍ਰਮਾਣੂ ਹਥਿਆਰਾਂ ਨੂੰ ਤਾਇਨਾਤ ਕਰਨ ਦੀ ਬਣਾ ਰਿਹਾ ਹੈ ਯੋਜਨਾ-ਪੁਤਿਨ
. . .  about 5 hours ago
ਮਾਸਕੋ, 26 ਮਾਰਚ -ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਰੂਸ ਬੇਲਾਰੂਸ ਵਿਚ ਰਣਨੀਤਕ ਪ੍ਰਮਾਣੂ ਹਥਿਆਰਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ...
ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ 'ਮਨ ਕੀ ਬਾਤ'
. . .  about 5 hours ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਮਨ ਕੀ ਬਾਤ' ਦੇ 99ਵੇਂ ਸੰਸਕਰਨ ਨੂੰ ਸੰਬੋਧਨ...
ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ 3.5 ਦੀ ਤੀਬਰਤਾ ਨਾਲ ਆਇਆ ਭੂਚਾਲ
. . .  about 5 hours ago
ਇਟਾਨਗਰ, 26 ਮਾਰਚ-ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਵਿਚ ਅੱਜ ਤੜਕਸਾਰ 1.45 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
⭐ਮਾਣਕ-ਮੋਤੀ⭐
. . .  about 7 hours ago
⭐ਮਾਣਕ-ਮੋਤੀ⭐
ਰਾਜਸਥਾਨ ਸਰਕਾਰ ਦੇ ਸਿਹਤ ਅਧਿਕਾਰ ਬਿੱਲ ਦੇ ਵਿਰੋਧ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ 27 ਨੂੰ ਕਰੇਗੀ ਕਾਲੇ ਦਿਵਸ ਦਾ ਆਯੋਜਨ
. . .  1 day ago
ਨਵੀਂ ਦਿੱਲੀ, 25 ਮਾਰਚ-ਰਾਜਸਥਾਨ ਸਰਕਾਰ ਦੇ ਸਿਹਤ ਅਧਿਕਾਰ ਬਿੱਲ ਦੇ ਵਿਰੋਧ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ 27 ਮਾਰਚ ਨੂੰ ਕਾਲੇ ਦਿਵਸ ਦਾ ਆਯੋਜਨ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 19 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। ਜਸਟਿਸ ਅਨਿਲ

ਪਹਿਲਾ ਸਫ਼ਾ

ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ

 ਚੰਡੀਗੜ੍ਹ 3 ਦਸੰਬਰ, (ਅਜੀਤ ਬਿਊਰੋ)-ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵਲੋਂ ਭਾਜਪਾ ਪੰਜਾਬ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਭਾਜਪਾ ਪੰਜਾਬ ਦੇ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਮੁੜ ਭਾਜਪਾ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅਸ਼ਵਨੀ ਸ਼ਰਮਾ ਨੇ ਵੀ ਨਵੀਂ ਟੀਮ ਦਾ ਐਲਾਨ ਕੀਤਾ ਹੈ, ਜਿਸ 'ਚ 11 ਸੂਬਾ ਮੀਤ ਪ੍ਰਧਾਨ, 5 ਸੂਬਾ ਜਨਰਲ ਸਕੱਤਰ ਤੇ 11 ਸੂਬਾ ਸਕੱਤਰਾਂ ਤੋਂ ਇਲਾਵਾ ਕੁਝ ਹੋਰ ਅਹੁਦੇਦਾਰ ਐਲਾਨੇ ਗਏ ਹਨ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਵਲੋਂ ਮੀਤ ਪ੍ਰਧਾਨ ਵਜੋਂ ਰਾਕੇਸ਼ ਰਾਠੌਰ, ਕੇਵਲ ਸਿੰਘ ਢਿੱਲੋਂ, ਸੁਭਾਸ਼ ਸ਼ਰਮਾ, ਦਿਆਲ ਸਿੰਘ ਸੋਢੀ, ਬੀਬੀ ਜੈ ਇੰਦਰ ਕੌਰ, ਡਾ: ਰਾਜ ਕੁਮਾਰ ਵੇਰਕਾ, ਜਗਮੋਹਨ ਸਿੰਘ ਰਾਜੂ, ਲਖਵਿੰਦਰ ਕੌਰ ਗਰਚਾ, ਫਤਿਹਜੰਗ ਸਿੰਘ ਬਾਜਵਾ, ਅਰਵਿੰਦ ਖੰਨਾ ਤੇ ਜਗਦੀਪ ਸਿੰਘ ਨਕਈ ਨੂੰ ਨਿਯੁਕਤ ਕੀਤਾ ਗਿਆ ਹੈ। ਸੂਬਾ ਜਨਰਲ ਸਕੱਤਰ ਵਜੋਂ ਜੀਵਨ ਗੁਪਤਾ, ਬਿਕਰਮਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਕਾਂਗੜ, ਰਾਜੇਸ਼ ਬਾਘਾ ਤੇ ਮੋਨਾ ਜੈਸਵਾਲ ਨੂੰ ਨਿਯੁਕਤ ਕੀਤਾ ਗਿਆ ਹੈ। ਸੂਬਾ ਸਕੱਤਰ ਵਜੋਂ ਅਨਿਲ ਸੱਚਰ, ਐਡਵੋਕੇਟ ਰਾਜੇਸ਼ ਹਨੀ, ਡਾ: ਹਰਜੋਤ ਕਮਲ ਸਿੰਘ, ਪਰਮਿੰਦਰ ਸਿੰਘ ਬਰਾੜ, ਸੁਨੀਤਾ ਗਰਗ, ਜੈਸਮੀਨ ਸੰਧੇਵਾਲੀਆ, ਜਸਰਾਜ ਸਿੰਘ ਲੌਂਗੀਆ (ਜੱਸੀ ਜਸਰਾਜ), ਸ਼ਿਵਰਾਜ ਚੌਧਰੀ, ਸੁਖਵਿੰਦਰ ਕੌਰ ਨੌਲੱਖਾ, ਸੰਜੀਵ ਖੰਨਾ, ਦਮਨ ਥਿੰਦ ਬਾਜਵਾ ਨੂੰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਸੂਬਾ ਖਜ਼ਾਨਚੀ ਵਜੋਂ ਗੁਰਦੇਵ ਸ਼ਰਮਾ ਦੇਬੀ ਤੇ ਸਹਿ-ਖਜ਼ਾਨਚੀ ਵਜੋਂ ਸੁਖਵਿੰਦਰ ਸਿੰਘ ਗੋਲਡੀ ਨੂੰ ਨਿਯੁਕਤ ਕੀਤਾ ਗਿਆ ਹੈ। ਖੁਸ਼ਵੰਤ ਰਾਏ ਗੀਗਾ ਨੂੰ ਪ੍ਰੋਟੋਕਾਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੁਨੀਲ ਭਾਰਦਵਾਜ ਨੂੰ ਭਾਜਪਾ ਦਾ ਸੂਬਾਈ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦਾ ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ ਨੂੰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਡਾ: ਸੁਰਿੰਦਰ ਕੌਰ, ਸੁਨੀਲ ਕੁਮਾਰ ਸਿੰਗਲਾ, ਹਰਦੇਵ ਸਿੰਘ ਉੱਭਾ ਨੂੰ ਵੀ ਉਨ੍ਹਾਂ ਨਾਲ ਨਿਯੁਕਤ ਕੀਤਾ ਗਿਆ ਹੈ। ਜਤਿੰਦਰ ਕਾਲੜਾ ਤੇ ਰਾਕੇਸ਼ ਸ਼ਰਮਾ ਨੂੰ ਭਾਜਪਾ ਸੈੱਲ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਸੋਸ਼ਲ ਮੀਡੀਆ ਸੈੱਲ ਦੇ ਕਨਵੀਨਰ ਵਜੋਂ ਰਾਕੇਸ਼ ਗੋਇਲ ਤੇ ਕੋ-ਕਨਵੀਨਰ ਅਜੈ ਅਰੋੜਾ ਨੂੰ ਨਿਯੁਕਤ ਕੀਤਾ ਗਿਆ ਹੈ। ਕੰਵਰ ਇੰਦਰਜੀਤ ਸਿੰਘ ਨੂੰ ਭਾਜਪਾ ਦੇ ਸੂਬਾ ਆਈ.ਟੀ ਸੈੱਲ. ਦੇ ਕਨਵੀਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਮੀਨੂੰ ਸੇਠੀ ਨੂੰ ਭਾਜਪਾ ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਐਲਾਨਿਆ ਗਿਆ ਹੈ। ਬੀ.ਜੇ.ਵਾਈ.ਐਮ. ਦਾ ਸੂਬਾ ਪ੍ਰਧਾਨ ਕੰਵਰਵੀਰ ਸਿੰਘ ਟੌਹੜਾ ਨੂੰ ਨਿਯੁਕਤ ਕੀਤਾ ਗਿਆ ਹੈ। ਸਾਬਕਾ ਆਈ.ਏ.ਐਸ. ਸੁੱਚਾ ਰਾਮ ਲੱਧੜ ਨੂੰ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦਰਸ਼ਨ ਸਿੰਘ ਨੈਣੇਵਾਲ ਨੂੰ ਭਾਜਪਾ ਕਿਸਾਨ ਮੋਰਚਾ ਦਾ ਸੂਬਾ ਪ੍ਰਧਾਨ ਤੇ ਰਜਿੰਦਰ ਬਿੱਟਾ ਨੂੰ ਭਾਜਪਾ ਓ.ਬੀ.ਸੀ. ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਥਾਮਸ ਮਸੀਹ ਨੂੰ ਭਾਜਪਾ ਘੱਟ ਗਿਣਤੀ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬਾਈ ਬੁਲਾਰੇ ਵਜੋਂ ਅਨਿਲ ਸਰੀਨ, ਕਰਨਲ ਜੋਬੰਸ ਸਿੰਘ, ਅਸ਼ੋਕ ਭਾਰਤੀ, ਐਸ.ਐਸ. ਚੰਨੀ, ਨਿਮਿਸ਼ਾ ਮਹਿਤਾ, ਇਕਬਾਲ ਸਿੰਘ ਚੰਨੀ, ਗੁਰਦੀਪ ਸਿੰਘ ਗੋਸ਼ਾ, ਅਨੀਸ਼ ਸਿਦਾਨਾ, ਕੰਵਰ ਨਰਿੰਦਰ ਸਿੰਘ, ਮਹਿੰਦਰ ਭਗਤ, ਜਤਿੰਦਰ ਅਠਵਾਲ ਤੇ ਚੇਤਨ ਮੋਹਨ ਜੋਸ਼ੀ ਨੂੰ ਨਿਯੁਕਤ ਕੀਤਾ ਗਿਆ ਹੈ।

ਨਿਵੇਸ਼ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਨੇ ਦਰਵਾਜ਼ੇ ਕੀਤੇ ਬੰਦ

ਮੁੱਖ ਮੰਤਰੀ ਦੇ ਗੁਜਰਾਤ 'ਚ ਹੋਣ ਕਰਕੇ 16 ਅਕਤੂਬਰ ਨੂੰ ਸਮਾਪਤ ਹੋਈ ਸਨਅਤੀ ਨੀਤੀ ਸੰਬੰਧੀ ਨਹੀਂ ਹੋਈ ਚਰਚਾ
ਪੁਨੀਤ ਬਾਵਾ

ਲੁਧਿਆਣਾ, 3 ਦਸੰਬਰ-ਪੰਜਾਬ 'ਚ ਨਿਵੇਸ਼ ਕਰਨ ਵਾਲਿਆਂ ਲਈ ਹਾਲ ਦੀ ਘੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਕਿਉਂਕਿ ਪੰਜਾਬ ਸਰਕਾਰ ਦੀ ਸਨਅਤੀ ਨੀਤੀ 16 ਅਕਤੂਬਰ ਨੂੰ ਸਮਾਪਤ ਹੋ ਚੁੱਕੀ ਹੈ ਤੇ ਨਵੀਂ ਸਨਅਤੀ ਨੀਤੀ ਨੂੰ ਕੈਬਨਿਟ ਤੇ ਰਾਜਪਾਲ ਦੀ ਮੰਨਜ਼ੂਰੀ ਦੀ ਉਡੀਕ ਹੈ | ਜਾਣਕਾਰੀ ਅਨੁਸਾਰ ਪੰਜਾਬ 'ਚ 16 ਅਕਤੂਬਰ 2017 ਨੂੰ ਕਾਂਗਰਸ ਸਰਕਾਰ ਵਲੋਂ ਸਨਅਤੀ ਨੀਤੀ ਲਿਆਂਦੀ ਗਈ ਸੀ, ਜਿਸ 'ਚ ਪੰਜਾਬ 'ਚ ਨਿਵੇਸ਼ ਕਰਨ ਵਾਲੇ ਨਵੇਂ ਨਿਵੇਸ਼ਕਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਜੀ.ਐਸ.ਟੀ. 'ਚ ਛੋਟ, ਜ਼ਮੀਨ ਦੀ ਰਜਿਸਟਰੀ ਕਰਵਾਉਣ 'ਚ ਅਸ਼ਟਾਮ ਫ਼ੀਸ 'ਚ ਛੋਟ, ਮੁਫ਼ਤ ਸੀ.ਐਲ.ਯੂ. ਸਮੇਤ ਹੋਰ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ | 'ਆਪ' ਸਰਕਾਰ ਵਲੋਂ ਨਵੀਂ ਸਨਅਤੀ ਨੀਤੀ ਤਿਆਰ ਕੀਤੀ ਗਈ ਹੈ ਤੇ ਸਨਅਤੀ ਨੀਤੀ ਸਬੰਧੀ ਸਨਅਤਕਾਰਾਂ ਤੇ ਸਨਅਤੀ ਆਗੂਆਂ ਦੇ ਸੁਝਾਅ ਵੀ ਲੈ ਲਏ ਗਏ ਹਨ, ਪਰ 16 ਅਕਤੂਬਰ 2022 ਨੂੰ ਸਨਅਤੀ ਨੀਤੀ ਸਮਾਪਤ ਹੋਣ ਕਰਕੇ ਨਵੀਂ ਨੀਤੀ ਅਮਲ 'ਚ ਨਹੀਂ ਆਈ | ਪਿਛਲੀਆਂ ਸਰਕਾਰਾਂ ਸਮੇਂ ਜਦੋਂ ਵੀ ਸਨਅਤੀ ਨੀਤੀ ਦੀ ਮਿਆਦ ਮੁੱਕਣ ਵਾਲੀ ਹੁੰਦੀ ਸੀ ਤਾਂ ਅਗਲੀ ਨੀਤੀ ਜਾਂ ਚੱਲ ਰਹੀ ਨੀਤੀ ਨੂੰ ਲਾਗੂ ਕਰਨ ਦਾ ਕੁਝ ਦਿਨ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਸੀ | ਉਦਯੋਗ ਤੇ ਵਣਜ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ | ਮੁੱਖ ਮੰਤਰੀ ਭਗਵੰਤ ਮਾਨ ਦੇ ਜਿੱਥੇ ਪੰਜਾਬ 'ਚ ਹੱਦ ਤੋਂ ਵੱਧ ਰੁਝੇਵੇਂ ਹਨ ਉਥੇ ਉਹ ਪਹਿਲਾਂ ਹਿਮਾਚਲ ਪ੍ਰਦੇਸ਼ ਤੇ ਹੁਣ ਕਈ ਦਿਨਾਂ ਤੋਂ ਗੁਜਰਾਤ 'ਚ ਚੋਣ ਪ੍ਰਚਾਰ 'ਚ ਰੁੱਝੇ ਹੋਏ ਹਨ, ਜਿਸ ਕਰਕੇ ਨਵੀਂ ਨੀਤੀ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਸਕੀ | ਉਦਯੋਗ ਤੇ ਵਣਜ ਵਿਭਾਗ ਵਲੋਂ ਨੀਤੀ ਤਿਆਰ ਕਰਕੇ ਕੈਬਨਿਟ 'ਚ ਪ੍ਰਵਾਨਗੀ ਲਈ ਭੇਜ ਦਿੱਤੀ ਗਈ ਹੈ, ਪਰ ਮੁੱਖ ਮੰਤਰੀ ਦੀ ਗੈਰ-ਹਾਜ਼ਰੀ ਕਰਕੇ ਤੇ ਕੈਬਨਿਟ ਮੀਟਿੰਗ 'ਚ ਪ੍ਰਵਾਨਗੀ ਨਾ ਹੋਣ ਕਰਕੇ ਨੀਤੀ ਦਫ਼ਤਰਾਂ ਦੇ ਮੇਜ਼ਾਂ 'ਤੇ ਗੇੜੇ ਕੱਢ ਰਹੀ ਹੈ | ਨਵੀਂ ਨੀਤੀ ਨੂੰ ਪਹਿਲਾਂ ਕੈਬਨਿਟ 'ਚ ਪ੍ਰਵਾਨਗੀ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਰਾਜਪਾਲ ਵਲੋਂ ਮੋਹਰ ਲਗਾਉਣ ਤੋਂ ਬਾਅਦ ਪੰਜਾਬ ਸਰਕਾਰ ਦੀ ਨਵੀਂ ਸਨਅਤੀ ਨੀਤੀ 2022 ਲਾਗੂ ਹੋਵੇਗੀ | ਇਸ ਸਬੰਧੀ ਸਨਅਤਕਾਰਾਂ ਨੇ ਕਿਹਾ ਹੈ ਕਿ ਹਰ ਸਰਕਾਰ 'ਚ ਪੁਰਾਣੀ ਨੀਤੀ ਨੂੰ ਲਾਗੂ ਕਰਨ ਜਾਂ ਨਵੀਂ ਨੀਤੀ ਲਿਆਉਣ ਲਈ ਮਿਆਦ ਪੁੱਗਣ ਤੋਂ ਕਈ ਦਿਨ ਪਹਿਲਾਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਂਦਾ ਸੀ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ 17 ਦਿਨ ਤੋਂ ਨੀਤੀ ਦੀ ਮਿਆਦ ਪੂਰੀ ਹੋ ਚੁੱਕੀ ਹੈ, ਪਰ ਹਾਲੇ ਤੱਕ ਸਨਅਤੀ ਨੀਤੀ ਨਹੀਂ ਲਿਆਂਦੀ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਦਯੋਗ ਤੇ ਵਣਜ ਵਿਭਾਗ ਤੋਂ ਇਹ ਜਵਾਬ ਮਿਲ ਰਿਹਾ ਹੈ ਕਿ ਮੁੱਖ ਮੰਤਰੀ ਦੇ ਆਉਣ ਤੇ ਕੈਬਨਿਟ ਦੀ ਮੰਜ਼ੂਰੀ ਤੋਂ ਬਾਅਦ ਹੀ ਨਵੀਂ ਨੀਤੀ ਲਾਗੂ ਕਰਨ ਜਾਂ ਪੁਰਾਣੀ ਨੀਤੀ ਨੂੰ ਹੀ ਅੱਗੇ ਤੋਰਨ ਦਾ ਫ਼ੈਸਲਾ ਹੋਵੇਗਾ | ਸਨਅਤੀ ਜਥੇਬੰਦੀਆਂ ਵਲੋਂ ਪੁਰਾਣੀ ਨੀਤੀ ਦੀ ਮਿਆਦ ਵਧਾਉਣ ਜਾਂ ਨਵੀਂ ਨੀਤੀ ਦਾ ਛੇਤੀ ਨੋਟੀਫਿਕੇਸ਼ਨ ਜਾਰੀ ਕਰਨ ਲਈ ਪੰਜਾਬ ਸਰਕਾਰ ਦੇ ਨਿਰਦੇੇਸ਼ਕ ਉਦਯੋਗ ਤੇ ਵਣਜ ਨੂੰ ਚਿੱਠੀ ਲਿਖੀ ਗਈ ਹੈ | ਹਾਲ ਦੀ ਘੜੀ ਨਿਰਦੇਸ਼ਕ ਉਦਯੋਗ ਤੇ ਵਣਜ ਵਲੋਂ ਸਨਅਤਕਾਰਾਂ ਤੇ ਸਨਅਤੀ ਆਗੂਆਂ ਨੂੰ ਭਰੋਸਾ ਹੀ ਦਿਵਾਇਆ ਜਾ ਰਿਹਾ ਹੈ |

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨਿਵੇਸ਼ ਲਈ ਸਨਅਤਕਾਰਾਂ ਨੂੰ ਕਰ ਰਹੇ ਹਨ ਟੈਲੀਫ਼ੋਨ

ਪੰਜਾਬ ਸਰਕਾਰ ਦੀ ਸਨਅਤੀ ਨੀਤੀ ਨਾ ਹੋਣ ਕਰਕੇ ਤੇ ਜੰਮੂ-ਕਸ਼ਮੀਰ 'ਚ ਵੱਧ ਤੋਂ ਵੱਧ ਨਿਵੇਸ਼ ਲਿਆਉਣ ਲਈ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਪੰਜਾਬ ਦੇ ਵੱਡੇ ਸਨਅਤੀ ਆਗੂਆਂ ਤੇ ਸਨਅਤੀ ਘਰਾਣਿਆਂ ਦੇ ਮੁਖੀਆਂ ਨੂੰ ਟੈਲੀਫ਼ੋਨ ਕਰ ਰਹੇ ਹਨ | ਜੰਮੂ-ਕਸ਼ਮੀਰ 'ਚ ਸਨਅਤਕਾਰਾਂ ਨੂੰ ਨਿਵੇਸ਼ ਕਰਨ ਸਮੇਂ ਮੁਫ਼ਤ ਜ਼ਮੀਨ ਦੇਣ, 300 ਫ਼ੀਸਦੀ ਜੀ.ਐਸ.ਟੀ. ਰਿਫੰਡ ਦੇਣ, 3 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਸਮੇਂ ਹੋਰ ਵੀ ਕਈ ਰਿਆਇਤਾਂ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ | ਪੰਜਾਬ ਦੇ ਕਈ ਸਨਤਕਾਰਾਂ ਵਲੋਂ ਰਾਜਪਾਲ ਨਾਲ ਮੀਟਿੰਗ ਵੀ ਕੀਤੀ ਗਈ ਹੈ | ਇਸ ਦੀ ਪੁਸ਼ਟੀ ਫਰਨਸ ਐਂਡ ਅਲਾਇਡ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਜਗਬੀਰ ਸਿੰਘ ਸੋਖੀ ਵਲੋਂ ਕੀਤੀ ਗਈ ਹੈ |

ਗੈਂਗਸਟਰ ਲਾਰੈਂਸ ਦੀ ਐਨ.ਆਈ.ਏ. ਹਿਰਾਸਤ 'ਚ ਵਾਧਾ

ਨਵੀਂ ਦਿੱਲੀ, 3 ਦਸੰਬਰ (ਪੀ. ਟੀ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਅੱਤਵਾਦੀ ਸਮੂਹਾਂ ਵਲੋਂ ਸਾਜ਼ਿਸ਼ਾਂ ਰਚਣ ਨਾਲ ਜੁੜੇ ਮਾਮਲੇ 'ਚ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਕਥਿਤ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਐਨ.ਆਈ.ਏ. ਹਿਰਾਸਤ 'ਚ ਚਾਰ ਦਿਨ ਦਾ ਵਾਧਾ ਕਰ ਦਿੱਤਾ ਹੈ | ਐਨ.ਆਈ.ਏ. ਨੇ ਦੋਸ਼ ਲਾਇਆ ਹੈ ਕਿ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਅੱਤਵਾਦੀ ਕਾਰਵਾਈਆਂ ਲਈ ਫੰਡ ਇਕੱਠਾ ਕਰਨ ਅਤੇ ਨੌਜਵਾਨਾਂ ਦੀ ਭਰਤੀ ਕਰਨ ਲਈ ਭਾਰਤ ਅਤੇ ਵਿਦੇਸ਼ਾਂ 'ਚ ਇਕ ਅਪਰਾਧਿਕ ਸਿੰਡੀਕੇਟ ਵਲੋਂ ਸਾਜਿਸ਼ ਰਚੀ ਗਈ ਸੀ | ਬਿਸ਼ਨੋਈ ਸਮੇਤ ਮੁਲਜ਼ਮਾਂ ਨੇ ਦੇਸ਼ ਦੇ ਲੋਕਾਂ ਦੇ ਮਨਾਂ 'ਚ ਦਹਿਸ਼ਤ ਪੈਦਾ ਕਰਨ ਦੇ ਇਰਾਦੇ ਨਾਲ ਪ੍ਰਮੁੱਖ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਹੱਤਿਆਵਾਂ ਸਮੇਤ ਕਈ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ | ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਬਿਸ਼ਨੋਈ ਦੀ 10 ਦਿਨਾਂ ਦੀ ਐਨ.ਆਈ.ਏ. ਹਿਰਾਸਤ ਦੀ ਮਿਆਦ ਖਤਮ ਹੋਣ 'ਤੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਪੇਸ਼ ਕੀਤੇ ਜਾਣ ਤੋਂ ਬਾਅਦ ਉਸ ਦੀ ਹਿਰਾਸਤ 'ਚ ਪੁੱਛਗਿੱਛ ਨੂੰ ਵਧਾ ਦਿੱਤਾ | ਬਿਸ਼ਨੋਈ ਦੀ 10 ਹੋਰ ਦਿਨਾਂ ਦੀ ਹੋਰ ਹਿਰਾਸਤ ਦੀ ਮੰਗ ਕਰਦੇ ਹੋਏ ਐਨ.ਆਈ.ਏ. ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ 'ਚ ਦੋਸ਼ੀ ਅੱਤਵਾਦੀ ਗਰੋਹ ਸੋਸ਼ਲ ਮੀਡੀਆ ਦੀ ਵਰਤੋਂ ਅਪਰਾਧਾਂ ਨੂੰ ਜਨਤਕ ਕਰਨ ਲਈ ਵੱਡੇ ਪੱਧਰ 'ਤੇ ਲੋਕਾਂ 'ਚ ਦਹਿਸ਼ਤ ਫੈਲਾਉਣ ਲਈ ਕਰ ਰਹੇ ਸਨ | ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਗਰੋਹਾਂ 'ਚੋਂ ਕੁਝ ਜੇਲ੍ਹ ਤੋਂ ਚੱਲ ਰਹੇ ਹਨ ਅਤੇ ਬਾਕੀ ਭਾਰਤ ਅਤੇ ਵਿਦੇਸ਼ਾਂ ਦੇ ਵੱਖ-ਵੱਖ ਹਿੱਸਿਆਂ ਤੋਂ ਫ਼ਰਾਰ ਹਨ ਅਤੇ ਗਰੋਹ ਲਈ ਕੰਮ ਕਰ ਰਹੇ ਹਨ |

ਗੁਜਰਾਤ 'ਚ ਦੂਜੇ ਪੜਾਅ ਲਈ ਪ੍ਰਚਾਰ ਬੰਦ-ਵੋਟਾਂ ਕੱਲ੍ਹ

ਅਹਿਮਦਾਬਾਦ, 3 ਦਸੰਬਰ (ਏਜੰਸੀ)-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਸਰੇ ਤੇ ਆਖਰੀ ਪੜਾਅ ਤਹਿਤ 5 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਸਨਿਚਰਵਾਰ ਸ਼ਾਮ 5 ਵਜੇ ਬੰਦ ਹੋ ਗਿਆ ਹੈ | ਸੂਬੇ ਦੇ 93 ਵਿਧਾਨ ਸਭਾ ਹਲਕਿਆਂ, ਜਿਥੇ ਕੱਲ੍ਹ 5 ਦਸੰਬਰ ਨੂੰ ਵੋਟਾਂ ਪੈਣਗੀਆਂ, 'ਚ ਕਰੀਬ 833 ਉਮੀਦਵਾਰ ਮੈਦਾਨ 'ਚ ਹਨ | ਦੂਸਰੇ ਪੜਾਅ 'ਚ ਪ੍ਰਮੁੱਖ ਉਮੀਦਵਾਰ, ਜਿਨ੍ਹਾਂ 'ਚ ਸੂਬੇ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਪਾਟੀਦਾਰ ਨੇਤਾ ਹਾਰਦਿਕ ਪਟੇਲ ਤੇ ਓ.ਬੀ.ਸੀ. ਨੇਤਾ ਅਲਪੇਸ਼ ਠਾਕੁਰ ਸ਼ਾਮਿਲ ਹਨ, ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ | ਹਾਰਦਿਕ ਪਟੇਲ ਤੇ ਅਲਪੇਸ਼ ਠਾਕੁਰ ਦੋਵੇਂ ਭਾਜਪਾ ਦੀ ਟਿਕਟ 'ਤੇ ਚੋਣਾਂ ਲੜ ਰਹੇ ਹਨ | ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ |

ਰਾਜਸਥਾਨ 'ਚ ਨਾਮੀ ਗੈਂਗਸਟਰ ਰਾਜੂ ਠੇਠ ਦੀ ਗੋਲੀਆਂ ਮਾਰ ਕੇ ਹੱਤਿਆ

ਧੀ ਨੂੰ ਮਿਲਣ ਆਏ ਵਿਅਕਤੀ ਦੀ ਵੀ ਗੋਲੀਆਂ ਲੱਗਣ ਨਾਲ ਮੌਤ
ਸੀਕਰ, 3 ਦਸੰਬਰ (ਏਜੰਸੀ)-ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਗੈਂਗਸਟਰ ਰਾਜੂ ਠੇਠ ਦੀ ਉਸ ਦੇ ਘਰ ਸਾਹਮਣੇ 5 ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਇਕ ਹੋਰ ਵਿਅਕਤੀ ਜੋ ਉਥੇ ਇਕ ਕੋਚਿੰਗ ਸੰਸਥਾ 'ਚ ਪੜ੍ਹ ਰਹੀ ਆਪਣੀ ਬੇਟੀ ਨੂੰ ਮਿਲਣ ਗਿਆ ਸੀ, ਨੂੰ ਵੀ ਗੋਲੀਆਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ | ਰਾਜੂ ਠੇਠ ਜਿਸ ਦੇ ਖ਼ਿਲਾਫ਼ ਕਈ ਅਪਰਾਧਕ ਮਾਮਲੇ ਦਰਜ ਸਨ ਤੇ ਉਹ ਜ਼ਮਾਨਤ 'ਤੇ ਸੀ, ਖਤਰਨਾਕ ਅਪਰਾਧੀ ਅਨੰਦਪਾਲ ਸਿੰਘ, ਜਿਹੜਾ ਜੂਨ 2017 'ਚ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਸੀ, ਦਾ ਵਿਰੋਧੀ ਸੀ | ਐਸ.ਪੀ. ਕੁੰਵਰ ਰਾਸਠਰਾਦੀਪ ਨੇ ਦੱਸਿਆ ਕਿ ਉਦਯੋਗ ਨਗਰ ਪੁਲਿਸ ਸਟੇਸ਼ਨ ਅਧੀਨ ਪਿਪਰਾਲੀ ਰੋਡ 'ਤੇ ਸਥਿਤ ਰਾਜੂ ਦੇ ਘਰ ਦੇ ਮੁੱਖ ਗੇਟ 'ਤੇ 5 ਹਮਲਾਵਰਾਂ ਨੇ ਉਸ ਨੂੰ ਗੋਲੀਆਂ ਮਾਰੀਆਂ | ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਜਿਹੜਾ ਦੂਸਰਾ ਵਿਅਕਤੀ ਗੋਲੀਆਂ ਦਾ ਸ਼ਿਕਾਰ ਬਣਿਆ, ਉਸ ਦੀ ਪਛਾਣ ਤਾਰਾਚੰਦ ਵਜੋਂ ਹੋਈ ਹੈ | ਤਾਰਾਚੰਦ ਪਿਪਰਾਲੀ ਰੋਡ 'ਤੇ ਕੋਚਿੰਗ ਸੰਸਥਾ 'ਚ ਪੜ੍ਹਾਈ ਕਰ ਰਹੀ ਆਪਣੀ ਬੇਟੀ ਨੂੰ ਮਿਲਣ ਆਇਆ ਸੀ ਤੇ ਅਪਰਾਧੀਆਂ ਨੇ ਉਸ 'ਤੇ ਵੀ ਇਹ ਸਮਝ ਕੇ ਗੋਲੀਆਂ ਚਲਾ ਦਿੱਤੀਆਂ ਕਿ ਉਹ ਠੇਠ ਦਾ ਸਹਾਇਕ ਸੀ | ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਕਿਹਾ ਕਿ ਇਸ ਵਾਰਦਾਤ 'ਚ ਸ਼ਾਮਿਲ 5 'ਚੋਂ 4 ਸ਼ੱਕੀਆਂ ਦੀ ਪਛਾਣ ਕਰ ਲਈ ਹੈ | ਉਨ੍ਹਾਂ ਕਿਹਾ ਕਿ ਸੀਕਰ 'ਚ ਹਾਲਾਤ ਸੁਖਾਵੇਂ ਹਨ ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ | ਸੀ.ਸੀ.ਟੀ.ਵੀ. ਫੁਟੇਜ 'ਚ ਠੇਠ ਦੇ ਘਰ ਦੇ ਗੇਟ ਸਾਹਮਣੇ ਹਮਲਾਵਰ ਨਜ਼ਰ ਆ ਰਹੇ ਹਨ | ਜਦੋਂ ਹਮਲਾਵਰ ਉਥੇਂ ਪਹੁੰਚੇ ਤਾਂ ਇਕ ਟਰੈਕਟਰ ਟਰਾਲੀ ਵੀ ਉਥੇ ਪਹੁੰਚ ਗਈ ਤੇ ਹਮਲਾਵਰਾਂ ਵਲੋਂ ਠੇਠ 'ਤੇ ਗੋਲੀਆਂ ਚਲਾਉਂਦੇ ਸਮੇਂ ਵਿਚਾਲੇ ਹੀ ਫਸ ਗਈ | ਵਾਰਦਾਤ 'ਚ ਟਰੈਕਟਰ ਡਰਾਈਵਰ ਦੇ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਇਕ ਹੋਰ ਫੁਟੇਜ਼ 'ਚ ਹਮਲਾਵਰ ਠੇਠ ਨੂੰ ਗੋਲੀਆਂ ਮਾਰਨ ਤੋਂ ਬਾਅਦ ਭੱਜਦੇ ਨਜ਼ਰ ਆ ਰਹੇ ਹਨ | ਪੁਲਿਸ ਨੇ ਹਮਲਾਵਰਾਂ ਨੂੰ ਫੜਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਅਤੇ ਹਰਿਆਣਾ ਤੇ ਝੁਨਝੁਨੂ ਦੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ | ਰੋਹਿਤ ਗੋਦਾਰਾ ਨਾਂਅ ਦੇ ਇਕ ਵਿਅਕਤੀ ਨੇ ਫੇਸਬੁਕ 'ਤੇ ਇਸ ਹੱਤਿਆ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ | ਉਸ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰੰਬੰਧਿਤ ਦੱਸਿਆ ਹੈ ਤੇ ਕਿਹਾ ਕਿ ਅਨੰਦਪਾਲ ਸਿੰਘ ਤੇ ਬਲਬੀਰ ਬਨੁੜਾ ਦੀ ਹੱਤਿਆ ਦਾ ਬਦਲਾ ਲੈ ਲਿਆ ਹੈ | ਬਨੁੜਾ ਜਿਹੜਾ ਕਿ ਅਨੰਦਪਾਲ ਗੈਂਗ ਦਾ ਇਕ ਮੈਂਬਰ ਸੀ, ਜੁਲਾਈ 2014 'ਚ ਬੀਕਾਨੇਰ ਜੇਲ੍ਹ 'ਚ ਗੈਂਗਵਾਰ 'ਚ ਮਾਰਿਆ ਗਿਆ ਸੀ ਅਤੇ ਇਸ ਹੱਤਿਆ ਪਿੱਛੇ ਠੇਠ ਦੇ ਸ਼ਾਮਿਲ ਹੋਣ ਨੂੰ ਮੰਨਿਆ ਸੀ | ਫੇਸਬੁਕ 'ਤੇ ਪਾਈ ਪੋਸਟ ਨੂੰ ਬਾਅਦ 'ਚ ਡਲੀਟ ਕਰ ਦਿੱਤਾ ਗਿਆ | ਠੇਠ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਸਥਾਨਕ ਲੋਕ ਜੋ ਮੁਰਦਾਘਰ ਦੇ ਬਾਹਰ ਇਕੱਠੇ ਹੋਏ ਸਨ, ਨੇ ਦੋਸ਼ੀਆਂ ਦੀ ਤੁਰੰਤ ਗਿ੍ਫਤਾਰੀ ਦੀ ਮੰਗ ਕਰਦਿਆਂ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ | ਜਾਟ ਭਾਈਚਾਰੇ ਦੇ ਸੰਗਠਨ 'ਤੇਜਾ ਸੈਨਾ' ਨੇ ਐਤਵਾਰ ਨੂੰ ਸੀਕਰ ਬੰਦ ਕਰਨ ਦਾ ਸੱਦਾ ਦਿੱਤਾ ਹੈ | ਸੂਬਾ ਪੁਲਿਸ ਨੇ ਪੰਜਾਬ ਤੇ ਹਰਿਆਣਾ ਨਾਲ ਲਗਦੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਹੈ ਤੇ ਰਾਜਸਥਾਨ ਪੁਲਿਸ ਪੰਜਾਬ ਤੇ ਹਰਿਆਣਾ ਦੀ ਪੁਲਿਸ ਨਾਲ ਸੰਪਰਕ 'ਚ ਹੈ |

ਸ਼ੂਟਰ ਅੰਕਿਤ ਰਾਣਾ ਪਿਸਤੌਲ ਤੇ 5 ਕਾਰਤੂਸਾਂ ਸਮੇਤ ਗਿ੍ਫ਼ਤਾਰ

ਪੰਜਾਬ ਤੇ ਹਰਿਆਣਾ 'ਚ ਕਈ ਅਪਰਾਧਕ ਮਾਮਲਿਆਂ 'ਚ ਸੀ ਲੋੜੀਂਦਾ
ਚੰਡੀਗੜ੍ਹ, 3 ਦਸੰਬਰ (ਅਜੀਤ ਬਿਊਰੋ)-ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਸਨਿਚਰਵਾਰ ਨੂੰ ਬਰਵਾਲਾ (ਹਰਿਆਣਾ) ਤੋਂ ਭੂਪੀ ਰਾਣਾ ਗੈਂਗ ਦੇ ਇਕ ਮੁੱਖ ਸ਼ੂਟਰ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅੰਕਿਤ ਰਾਣਾ ਵਜੋਂ ਹੋਈ ਹੈ, ਜੋ ਜ਼ੀਰਕਪੁਰ ਤੇ ਪੰਚਕੂਲਾ ਦੇ ਇਲਾਕੇ 'ਚ ਫਿਰੌਤੀ ਦਾ ਰੈਕੇਟ ਚਲਾ ਰਿਹਾ ਸੀ | ਪੁਲਿਸ ਨੇ ਦੋਸ਼ੀ ਪਾਸੋਂ .32 ਬੋਰ ਦਾ ਇਕ ਪਿਸਤੌਲ ਤੇ 5 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ | ਇਹ ਕਾਰਵਾਈ ਢਕੋਲੀ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਬੰਟੀ ਦੀ ਗਿ੍ਫ਼ਤਾਰੀ ਤੋਂ 1 ਦਿਨ ਬਾਅਦ ਅਮਲ 'ਚ ਲਿਆਂਦੀ ਗਈ ਹੈ | ਡੀ.ਜੀ.ਪੀ. ਨੇ ਦੱਸਿਆ ਕਿ ਏ.ਜੀ.ਟੀ.ਐਫ. ਨੇ ਜ਼ਿਲ੍ਹਾ ਪੁਲਿਸ ਐਸ.ਏ.ਐਸ. ਨਗਰ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਅੰਕਿਤ ਰਾਣਾ ਨੂੰ .32 ਬੋਰ ਦੇ ਪਿਸਤੌਲ ਤੇ 5 ਕਾਰਤੂਸਾਂ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਅੰਕਿਤ ਜੁਲਾਈ 2022 'ਚ ਹੋਏ ਬਲਟਾਣਾ ਮੁਕਾਬਲੇ ਦੇ ਕੇਸ 'ਚ ਲੋੜੀਂਦਾ ਸੀ | ਜ਼ਿਕਰਯੋਗ ਹੈ ਕਿ ਬਲਟਾਣਾ ਆਪ੍ਰੇਸ਼ਨ ਦੌਰਾਨ ਭੂਪੀ ਰਾਣਾ ਗੈਂਗ ਦੇ ਤਿੰਨ ਗੈਂਗਸਟਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਡੀ.ਜੀ.ਪੀ. ਨੇ ਦੱਸਿਆ ਕਿ ਅੰਕਿਤ ਰਾਣਾ ਹਰਿਆਣਾ ਤੇ ਪੰਜਾਬ 'ਚ ਦਰਜ ਹੋਏ ਇਰਾਦਾ ਕਤਲ, ਅਸਲ੍ਹਾ ਐਕਟ ਤੇ ਜ਼ਬਰਨ ਵਸੂਲੀ ਆਦਿ ਦੇ ਕਈ ਅਪਰਾਧਕ ਮਾਮਲਿਆਂ 'ਚ ਵੀ ਲੋੜੀਂਦਾ ਸੀ | ਉਨ੍ਹਾਂ ਅੱਗੇ ਦੱਸਿਆ ਕਿ ਉਹ ਜ਼ੀਰਕਪੁਰ ਦੇ 15 ਹੋਟਲਾਂ ਤੇ ਪੰਚਕੂਲਾ ਦੇ 10 ਹੋਟਲਾਂ ਤੋਂ ਇਲਾਵਾ ਇਸ ਖੇਤਰ ਦੇ ਹੋਰ ਨਾਮੀ ਕਾਰੋਬਾਰੀਆਂ ਤੋਂ ਵੀ ਪੈਸੇ ਵਸੂਲਣ 'ਚ ਸ਼ਾਮਿਲ ਸੀ |

ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਗਿ੍ਫ਼ਤਾਰੀ ਤੋਂ ਕੀਤਾ ਇਨਕਾਰ

ਜਸਪਾਲ ਸਿੰਘ ਜਲੰਧਰ, 3 ਦਸੰਬਰ-ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ 'ਚ ਨਾਮਜ਼ਦ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ 'ਤੇ ਸੋਸ਼ਲ ਮੀਡੀਆ 'ਤੇ ਪਾਈ ਗਈ ਇਕ ਪੋਸਟ 'ਚ ਗੋਲਡੀ ਬਰਾੜ ਦੀ ਗਿ੍ਫ਼ਤਾਰੀ ਤੋਂ ਇਨਕਾਰ ਕਰਦਿਆਂ ਕਿਹਾ ਗਿਆ ਹੈ ਕਿ ਉਹ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਕੀਤਾ ਸੀ ਅਮਰੀਕਾ ਵਿਚ ਗਿ੍ਫ਼ਤਾਰੀ ਦਾ ਦਾਅਵਾ

ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਜਿਥੇ ਗੋਲਡੀ ਬਰਾੜ ਦੀ ਅਮਰੀਕਾ 'ਚ ਗਿ੍ਫ਼ਤਾਰੀ ਦਾ ਦਾਅਵਾ ਕੀਤਾ ਸੀ, ਉਥੇ ਪੰਜਾਬ 'ਚ ਗੈਂਗਸਟਰਵਾਦ ਲਈ ਪਿਛਲੀਆਂ ਕਾਂਗਰਸ ਤੇ ਅਕਾਲੀ ...

ਪੂਰੀ ਖ਼ਬਰ »

ਨਵਜੋਤ ਦੀ ਰਿਹਾਈ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਕਾਂਗਰਸੀ ਹਲਕਿਆਂ 'ਚ ਹਲਚਲ

ਪਿ੍ਅੰਕਾ ਗਾਂਧੀ ਦੇ ਏਲਚੀ ਵਲੋਂ ਮੁਲਾਕਾਤ ਦੀ ਪੁਸ਼ਟੀ ਹਰਕਵਲਜੀਤ ਸਿੰਘ ਚੰਡੀਗੜ੍ਹ, 3 ਦਸੰਬਰ-ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਸਬੰਧੀ ਖ਼ਬਰਾਂ ਨੂੰ ਲੈ ਕੇ ਕਾਂਗਰਸ ਹਲਕਿਆਂ 'ਚ ਉਤਸੁਕਤਾ ਤੇ ਹਲਚਲ ਹੈ ਤੇ ਪਾਰਟੀ ਦੇ ਦੂਜੇ ...

ਪੂਰੀ ਖ਼ਬਰ »

ਰਾਸ਼ਟਰਪਤੀ ਨੇ ਅੰਗਹੀਣਾਂ ਦੀ ਬਿਹਤਰੀ ਲਈ ਕੰਮ ਕਰਨ ਵਾਲਿਆਂ ਨੂੰ ਪ੍ਰਦਾਨ ਕੀਤੇ ਕੌਮੀ ਪੁਰਸਕਾਰ

ਬਟਾਲਾ ਦੇ ਹਰਮਨਜੀਤ ਸਿੰਘ, ਚੰਡੀਗੜ੍ਹ ਦੀ ਡਾ. ਨੀਲਿਮਾ ਢੀਂਗਰਾ ਪਾਸੀ ਸਮੇਤ 54 ਸ਼ਖਸੀਅਤਾਂ ਸਨਮਾਨਿਤ ਨਵੀਂ ਦਿੱਲੀ, 3 ਦਸੰਬਰ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਤਰਰਾਸ਼ਟਰੀ ਅੰਗਹੀਣ ਦਿਵਸ ਮੌਕੇ ਅੰਗਹੀਣਾਂ ਦੇ ਸਸ਼ਕਤੀਕਰਨ ਦੀ ਦਿਸ਼ਾ 'ਚ ...

ਪੂਰੀ ਖ਼ਬਰ »

ਪਰਿਵਾਰਕ ਮੈਂਬਰਾਂ ਲਈ ਵਰਕ ਪਰਮਿਟ ਦੀ ਯੋਗਤਾ ਦਾ ਵਿਸਥਾਰ ਕਰੇਗਾ ਕੈਨੇਡਾ

ਟੋਰਾਂਟੋ, 3 ਦਸੰਬਰ (ਸਤਪਾਲ ਸਿੰਘ ਜÏਹਲ)-ਕੈਨੇਡਾ 'ਚ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਤੇ ਹੋਰ ਵਿਦੇਸ਼ੀਆਂ ਨੂੰ ਲਾਭ ਪਹੁੰਚਾਉਣ ਵਾਲੇ ਵੱਡੇ ਕਦਮ ਤਹਿਤ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੈਨੇਡਾ ਅਗਲੇ ਸਾਲ ਤੋਂ ਓਪਨ ਵਰਕ ਪਰਮਿਟ (ਓ. ਡਬਲਿਊ. ਪੀ.) ਧਾਰਕਾਂ ਦੇ ...

ਪੂਰੀ ਖ਼ਬਰ »

ਮੈਂ ਜਿਥੇ ਵੀ ਜਾਂਦਾ ਹਾਂ, ਭਾਰਤ ਨੂੰ ਨਾਲ ਲੈ ਕੇ ਚਲਦਾ ਹਾਂ-ਸੁੰਦਰ ਪਿਚਾਈ

ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪਿਚਾਈ ਨੂੰ ਪਦਮ ਭੂਸ਼ਣ ਨਾਲ ਕੀਤਾ ਸਨਮਾਨਿਤ ਨਵੀਂ ਦਿੱਲੀ, 3 ਦਸੰਬਰ (ਉਪਮਾ ਡਾਗਾ ਪਾਰਥ)-ਭਾਰਤੀ ਮੂਲ ਦੇ ਗੂਗਲ ਅਤੇ ਅਲਫਾਕੇਟ ਦੇ ਸੀ.ਈ.ਓ. ਸੁੰਦਰ ਪਿਚਾਈ ਨੂੰ ਵਪਾਰ ਅਤੇ ਉਦਯੋਗ ਵਰਗ 'ਚ 2022 ਲਈ ਪਦਮ ਭੂਸ਼ਣ ਨਾਲ ...

ਪੂਰੀ ਖ਼ਬਰ »

2020 ਦਿੱਲੀ ਦੰਗੇ

ਅਦਾਲਤ ਵਲੋਂ ਉਮਰ ਖਾਲਿਦ ਤੇ ਸੈਫੀ ਬਰੀ

ਨਵੀਂ ਦਿੱਲੀ, 3 ਦਸੰਬਰ (ਏਜੰਸੀ)-2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਸਬੰਧਿਤ ਮਾਮਲੇ 'ਚ ਅਦਾਲਤ ਨੇ ਜੇ.ਐਨ.ਯੂ. ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਤੇ ਯੂਨਾਈਟਿਡ ਅਗੇਂਸਟ ਹੇਟ ਦੇ ਸੰਸਥਾਪਕ ਖਾਲਿਦ ਸੈਫੀ ਨੂੰ ਬਰੀ ਕਰ ਦਿੱਤਾ ਹੈ | ਮਾਮਲੇ ਦੀ ਐਫ.ਆਈ.ਆਰ. ...

ਪੂਰੀ ਖ਼ਬਰ »

ਪਹਿਲੀ ਵਾਰ ਸਮੁੰਦਰੀ ਫ਼ੌਜ 'ਚ 341 ਔਰਤ ਅਗਨੀਵੀਰਾਂ ਦੀ ਭਰਤੀ-ਜਲ ਸੈਨਾ ਮੁਖੀ

2047 ਤੱਕ ਆਤਮਨਿਰਭਰ ਬਣਨ ਦਾ ਟੀਚਾ ਨਵੀਂ ਦਿੱਲੀ, 3 ਦਸੰਬਰ (ਉਪਮਾ ਡਾਗਾ ਪਾਰਥ)-ਜਲ ਸੈਨਾ ਮੁਖੀ ਐਡਮਿਰਲ ਆਰ.ਹਰੀ. ਕੁਮਾਰ ਨੇ ਪ੍ਰੈੱਸ ਕਾਨਫ਼ਰੰਸ 'ਚ ਖੁਲਾਸਾ ਕੀਤਾ ਹੈ ਕਿ ਜਲ ਸੈਨਾ ਦਾ ਟੀਚਾ 2047 ਤੱਕ ਆਤਮ ਨਿਰਭਰ ਬਣਨ ਦਾ ਹੈ | ਉਨ੍ਹਾਂ ਦੱਸਿਆ ਕਿ ਭਾਰਤੀ ਸਮੁੰਦਰੀ ਫ਼ੌਜ ...

ਪੂਰੀ ਖ਼ਬਰ »

ਅੰਗਹੀਣਾਂ ਤੇ ਬੇਸਹਾਰਾ ਲਈ ਅਤੇ ਨਸ਼ਿਆਂ ਖ਼ਿਲਾਫ਼ ਨਿੱਠ ਕੇ ਕੰਮ ਕਰ ਰਹੇ ਹਨ ਹਰਮਨ ਗੁਰਾਇਆ

ਬਟਾਲਾ, 3 ਦਸੰਬਰ (ਕਾਹਲੋਂ)-ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਬਟਾਲਾ ਵਾਸੀ ਸਮਾਜ ਸੇਵੀ ਹਰਮਨਜੀਤ ਸਿੰਘ ਗੁਰਾਇਆ (ਹਰਮਨ ਗੁਰਾਇਆ) ਨੂੰ ਅੰਗਹੀਣਾਂ ਲਈ ਨਿੱਠ ਕੇ ਕੰਮ ਕਰਨ ਬਦਲੇ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਨਾਲ ਦੇਸ਼ ਪੱਧਰ 'ਤੇ ਹਰਮਨ ...

ਪੂਰੀ ਖ਼ਬਰ »

ਬੰਗਾਲ 'ਚ ਅਭਿਸ਼ੇਕ ਬੈਨਰਜੀ ਦੀ ਰੈਲੀ ਤੋਂ ਪਹਿਲਾਂ ਬੰਬ ਧਮਾਕਾ-ਤਿੰਨ ਮੌਤਾਂ

ਕੋਲਕਾਤਾ, 3 ਦਸੰਬਰ (ਰਣਜੀਤ ਸਿੰਘ ਲੁਧਿਆਣਵੀ)-ਅਦਾਲਤ ਦੀ ਮਨਜ਼ੂਰੀ ਤੋਂ ਬਾਅਦ ਭਾਜਪਾ ਆਗੂ ਸੁਭੇਂਦੂ ਅਧਿਕਾਰੀ ਦੇ ਗੜ੍ਹ ਮੰਨੇ ਜਾਂਦੇ ਪੂਰਬੀ ਮਿਦਨਾਪੁਰ ਦੇ ਭੂਪਤੀਨਗਰ 'ਚ ਤਿ੍ਣਮੂਲ ਕਾਂਗਰਸ ਦੇ ਆਲ ਇੰਡੀਆ ਜਨਰਲ ਸਕੱਤਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ...

ਪੂਰੀ ਖ਼ਬਰ »

ਲੱਦਾਖ ਦੇ ਦੇਪਸਾਂਗ 'ਚ ਚੀਨ ਨੇ ਬਣਾਏ 200 ਟਿਕਾਣੇ

ਨਵੀਂ ਦਿੱਲੀ, 3 ਦਸੰਬਰ (ਏਜੰਸੀ)-ਚੀਨੀ ਸੈਨਾ ਅਸਲ ਕੰਟਰੋਲ ਰੇਖਾ 'ਤੇ ਆਪਣੀ ਘੁਸਪੈਠ ਨੂੰ ਸਥਾਈ ਬਣਾਉਣ ਲਈ ਫਿਰ ਤੋਂ ਹਰਕਤ 'ਚ ਹੈ | ਪੀਪਲਜ਼ ਲਿਬਰੇਸ਼ਨ ਆਰਮੀ ਨੇ ਹਾਲ ਹੀ 'ਚ ਅਕਸਾਈ ਚਿਨ ਤੇ ਸਿਆਚਿਨ ਗਲੇਸ਼ੀਅਰ ਵਿਚਾਲੇ ਸਮੂਹਿਕ ਇਲਾਕੇ 'ਚ 200 ਤੋਂ ਜ਼ਿਆਦਾ ਨਵੇਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX