ਤਰਨ ਤਾਰਨ, 3 ਦਸੰਬਰ (ਹਰਿੰਦਰ ਸਿੰਘ)-ਸੜਕ ਕਿਨਾਰੇ ਬੱਸ ਦੀ ਉਡੀਕ ਕਰ ਰਹੇ ਵਿਅਕਤੀਆਂ ਨੂੰ ਤੇਜ ਰਫ਼ਤਾਰ ਟਰੱਕ ਨੇ ਸਾਈਡ ਮਾਰ ਦਿੱਤੀ, ਜਿਸ ਕਾਰਨ ਇਕ ਨੌਜਵਾਨ ਟਰੱਕ ਥੱਲੇ ਆ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ | ਘਟਨਾ ਦਾ ਸਮਾਚਾਰ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ ਅਤੇ ਟਰੱਕ ਡਰਾਈਵਰ ਖਿਲਾਫ਼ ਕੇਸ ਦਰਜ ਕਰ ਦਿੱਤਾ ਹੈ | ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਹਿੰਗਾ ਰਾਮ ਪੁੱਤਰ ਮੋਡਾ ਰਾਮ ਵਾਸੀ ਹਿੰਘਾਦੰਸਰ ਜ਼ਿਲ੍ਹਾ ਬੀਕਾਨੇਰ (ਰਾਜਸਥਾਨ) ਨੇ ਦੱਸਿਆ ਕਿ ਉਹ ਅਤੇ ਵਿਕਾਸ ਪੁੱਤਰ ਚੰਪਾ ਰਾਮ, ਸੁਮਾ ਰਾਮ ਪੁੱਤਰ ਪੁਰਬਾ ਰਾਮ, ਪੁਰਬਾ ਰਾਮ ਪੁੱਤਰ ਕਿਸ਼ਨਾ ਰਾਮ ਵਾਸੀਅਨ ਬੀਕਾਨੇਰ ਰਾਜਸਥਾਨ ਜੋ ਕਿ ਸੇਠ ਮਹਿੰਗਾ ਰਾਮ ਜਿਸ ਦੀ ਬਾਠ ਰੋਡ ਤਰਨਤਾਰਨ ਵਿਖੇ ਭੁਜੀਏ ਅਤੇ ਗੱਚਕ ਦੀ ਦੁਕਾਨ ਹੈ 'ਤੇ ਕੰਮ ਕਰਦੇ ਹਨ ਅਤੇ 2 ਦਸੰੰਬਰ ਰਾਤ ਪੌਣੇ ਅੱਠ ਵਜੇ ਉਹ ਆਪਣੇ ਮਾਲਕ ਸੇਠ ਮਹਿੰਗਾ ਰਾਮ ਨੂੰ ਜੋਧਪੁਰ ਲਈ ਬੱਸ 'ਤੇ ਚੜ੍ਹਾਉਣ ਲਈ ਮਾਝਾ ਢਾਬਾ ਤਰਨਤਾਰਨ 'ਤੇ ਖ਼ੜ ਕੇ ਬੱਸ ਦੀ ਉਡੀਕ ਕਰ ਰਹੇ ਸੀ ਤਾਂ ਨੈਸ਼ਨਲ ਹਾਈਵੇ 54 'ਤੇ ਇਕ ਟਰੱਕ ਨੰਬਰ ਪੀ.ਬੀ.05 ਡਬਲਯੂ. 9578 ਖ਼ੜ੍ਹਾ ਸੀ ਤਾਂ ਕੁਝ ਦੇਰ ਬਾਅਦ ਇਕ ਟਰੱਕ ਨੰਬਰ ਪੀ.ਬੀ. 11 ਡੀ.ਏ. 3085 ਬੜੀ ਤੇਜ਼ ਰਫ਼ਤਾਰ ਨਾਲ ਆਇਆ ਅਤੇ ਸੜਕ ਕਿਨਾਰੇ ਖੜੇ੍ਹ ਦੂਸਰੇ ਟਰੱਕ ਵਿਚ ਜਾ ਵੱਜਾ ਅਤੇ ਟਰੱਕ ਸਾਡੇ ਉਪਰ ਚੜ ਗਿਆ ਜਿਸ ਦੌਰਾਨ ਮੇਰੇ ਸਮੇਤ ਵਿਕਾਸ, ਸੁਮਾ ਰਾਮ ਦੇ ਗੰਭੀਰ ਸੱਟਾਂ ਲੱਗ ਗਈਆਂ ਜਦਕਿ ਪੁਰਬਾ ਰਾਮ ਟਰੱਕ ਥੱਲੇ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਰੱਕ ਡਰਾਈਵਰ ਟਰੱਕ ਉਥੇ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਏ.ਐੱਸ.ਆਈ. ਕੰਵਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਟਰੱਕ ਡਰਾਈਵਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਿ੍ਤਕ ਦੀ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ |
ਤਰਨ ਤਾਰਨ, 3 ਦਸੰਬਰ (ਹਰਿੰਦਰ ਸਿੰਘ)- ਤਰਨ ਤਾਰਨ ਦੇ ਸਾਬਕਾ ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਦੇ ਡੀ. ਆਈ. ਜੀ. ਫਿਰੋਜਪੁਰ ਰੇਂਜ ਵਜੋਂ ਪਦਉਨਤ ਹੋਣ ਤੋਂ ਬਾਅਦ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਵਲੋਂ ਤਰਨਤਾਰਨ ਸਰਹੱਦੀ ਜ਼ਿਲ੍ਹੇ ਦੀ ਕਮਾਨ ਆਈ.ਪੀ.ਐੱਸ. ਅਧਿਕਾਰੀ ...
ਤਰਨ ਤਾਰਨ, 3 ਦਸੰਬਰ (ਪਰਮਜੀਤ ਜੋਸ਼ੀ)-ਨਗਰ ਕੌਂਸਲ ਤਰਨ ਤਾਰਨ ਜੋ ਕਿ ਅਕਸਰ ਸੁਰਖੀਆਂ ਵਿਚ ਰਹਿੰਦਾ ਹੈ ਅਤੇ ਨਗਰ ਕੌਂਸਲ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਕੋਈ ਤਰਜੀਹ ਨਹੀਂ ਦਿੱਤੀ ਜਾਂਦੀ ਅਤੇ ਇਸ ਦੇ ...
ਪੱਟੀ, 3 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਯੂਨੀਅਨ ਦੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਆਮ ਆਦਮੀ ਪਾਰਟੀ ਦੇ ਵਿਧਾਇਕ ਪੱਟੀ ਤੇ ਕੈਬਨਿਟ ...
ਤਰਨ ਤਾਰਨ, 3 ਦਸੰਬਰ (ਪਰਮਜੀਤ ਜੋਸ਼ੀ)-ਡਇਰੈਕਟਰ ਐੱਸ.ਸੀ.ਈ.ਆਰ.ਟੀ ਪੰਜਾਬ ਦੇ ਹੁਕਮਾਂ ਤੇ ਸਟੇਟ ਪ੍ਰੋਜੈਕਟ ਡਾਇਰੈਕਟਰ (ਸਾਇੰਸ) ਜਸਵਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਤਰਨ ਤਾਰਨ ਸਤਨਾਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਿਜਿਕਸ, ਕੈਮਿਸਟਰੀ, ...
ਤਰਨ ਤਾਰਨ, 3 ਨਵੰਬਰ (ਪਰਮਜੀਤ ਜੋਸ਼ੀ)- ਅਦਾਲਤ ਵਿਚ ਚੱਲ ਰਹੇ ਕੇਸ ਦੌਰਾਨ ਹਾਜ਼ਰ ਨਾ ਹੋਣ 'ਤੇ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ ਜਿਸ 'ਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਭਗੌੜੇ ਖਿਲਾਫ਼ ਕੇਸ ਦਰਜ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ...
ਤਰਨ ਤਾਰਨ, 3 ਦਸੰਬਰ (ਹਰਿੰਦਰ ਸਿੰਘ)-ਅਕਸਰ ਸੁਰਖੀਆਂ ਵਿਚ ਰਹਿਣ ਵਾਲੀ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਕੈਦੀਆਂ ਪਾਸੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਜਾਰੀ ਹੈ ਅਤੇ ਇਸੇ ਕੜੀ ਤਹਿਤ ਜੇਲ੍ਹ 'ਚ ਬੰਦ 2 ਕੈਦੀਆਂ ਦੀ ਤਲਾਸ਼ੀ ਲੈਣ 'ਤੇ ...
ਤਰਨ ਤਾਰਨ, 3 ਦਸੰਬਰ (ਪਰਮਜੀਤ ਜੋਸ਼ੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਤਰ ਸਕੂਲ ਯੂਵਕ ਮੇਲਾ ਜੋ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪੱਟੀ ਵਿਖੇ ਹੋਇਆ | ਇਸ ਮੇਲੇ ਵਿਚ 10 ਸਕੂਲਾਂ ਨੇ ਹਿੱਸਾ ਲਿਆ | ਯੁਵਕ ਮੇਲੇ ਵਿਚ ਕਵਿਤਾ ਵਿਚਾਰ, ਸੁੰਦਰ ਲਿਖਾਈ, ਕੁਇਜ਼ ...
ਤਰਨ ਤਾਰਨ, 3 ਦਸੰਬਰ (ਇਕਬਾਲ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਸਤਨਾਮ ਸਿੰਘ ਮਾਣੋਚਾਹਲ, ਹਰਪ੍ਰੀਤ ਸਿੰਘ ਸਿੱਧਵਾਂ, ਹਰਜਿੰਦਰ ਸਿੰਘ ਸ਼ਕਰੀ , ਰੇਸ਼ਮ ਸਿੰਘ ਘੁਰਕਵਿੰਡ ਤੇ ਦਿਆਲ ਸਿੰਘ ਮੀਆਵਿੰਡ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ...
ਤਰਨ ਤਾਰਨ, 3 ਦਸੰਬਰ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਅਤੇ ਥਾਣਾ ਝਬਾਲ ਦੀ ਪੁਲਿਸ ਨੇ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਆਈ. ਤਰਸੇਮ ਸਿੰਘ ਨੇ ਦੱਸਿਆ ਕਿ ...
ਪੱਟੀ, 3 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੁਲਿਸ ਜ਼ਿਲ੍ਹਾ ਮੁਖੀ ਸੁਖਮਿੰਦਰ ਸਿੰਘ ਮਾਨ ਤੇ ਵਿਸ਼ਾਲਜੀਤ ਸਿੰਘ ਐੱਸ.ਪੀ. (ਡੀ.) ਤੇ ਦਵਿੰਦਰ ਸਿੰਘ ਘੁੰੰਮਣ ਡੀ.ਐੱਸ.ਪੀ ਇਨਵੈਸਟੀਗੇਸ਼ਨ ਵਲੋਂ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ...
ਝਬਾਲ, 3 ਦਸੰਬਰ ( ਸੁਖਦੇਵ ਸਿੰਘ)-ਟ੍ਰੈਫਿਕ ਪੁਲਿਸ ਦੇ ਐਜੂਕੇਸ਼ਨ ਸੈਲ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕਰਨ ਲਈ ਝਬਾਲ ਖੇਤਰ ਦੇ ਵੱਖ-ਵੱਖ ਸਕੂਲਾਂ ਵਿਚ ਸੈਮੀਨਾਰ ਲਗਾਏ | ਟ੍ਰੈਫਿਕ ਵਿੰਗ ਦੇ ਐਜੂਕੇਸ਼ਨ ਸੈਲੱ ਦੇ ਇੰਚਾਰਜ ਮੁਖਤਿਆਰ ਸਿੰਘ, ...
ਭਿੱਖੀਵਿੰਡ, 3 ਦਸੰਬਰ (ਬੌਬੀ)-ਘੱਟ ਗਿਣਤੀਆਂ ਲੋਕ ਭਲਾਈ ਯੂਵਾ ਦਲ ਵਲੋਂ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਤਾਲਮੇਲ ਸ਼ੁਰੂ ਕਰਦਿਆਂ ਜ਼ਿਲ੍ਹਾ ਤਰਨਤਾਰਨ ਪਿੰਡ ਕਲਸੀ ਕਲਾ ਤਹਿਸੀਲ ਪੱਟੀ ਵਿਖੇ ਪਲੇਠੀ ਮੀਟਿੰਗ ਕੀਤੀ | ਪਿੰਡ ਕਲਸੀ ਦੇ ਲੋਕਾਂ ਵਲੋਂ ਵੱਡੇ ਹਾਜੂਮ ਵਿਚ ...
ਸੁਰ ਸਿੰਘ, 3 ਦਸੰਬਰ (ਧਰਮਜੀਤ ਸਿੰਘ) - ਭਗਵੰਤ ਮਾਨ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਜਲਦ ਲਾਗੂ ਕਰੇ ਨਹੀਂ ਤਾਂ ਸਰਕਾਰ ਵਿਰੁੱਧ ਕਰੜਾ ਸੰਘਰਸ਼ ਵਿੱਢਿਆ ਜਾਵੇਗਾ | ਇਹ ਪ੍ਰਗਟਾਵਾ ਯੂਨੀਅਨ ਦੇ ਬਲਾਕ ਭਿੱਖੀਵਿੰਡ ਦੇ ਪ੍ਰਧਾਨ ਨਰਿੰਦਰ ...
ਖਾਲੜਾ, 3 ਦਸੰਬਰ (ਜੱਜਪਾਲ ਸਿੰਘ ਜੱਜ)- ਸਾਬਕਾ ਸੰਸਦੀ ਸਕੱਤਰ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਾਉਣ 'ਤੇ ਅਕਾਲੀ ਆਗੂਆਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਫ਼ੈਸਰ ਵਿਰਸਾ ਸਿੰਘ ਵਲਟੋਹਾ ਨੂੰ ...
ਤਰਨ ਤਾਰਨ, 3 ਦਸੰਬਰ (ਇਕਬਾਲ ਸਿੰਘ ਸੋਢੀ)-ਸਿਵਲ ਹਸਪਤਾਲ ਤਰਨ ਤਾਰਨ ਵਿਖੇ ਫਾਰਮੇਸੀ ਅਫਸਰ ਤੋਂ ਪਦ ਉੱਨਤ ਹੋਏ ਗੁਰਮੇਜ ਸਿੰਘ ਨੂੰ ਸੀਨੀਅਰ ਫਾਰਮੇਸੀ ਅਫਸਰ ਦੇ ਅਹੁਦਾ ਸੰਭਾਲ਼ਣ ਸਮੇਂ ਐੱਸ.ਐੱਮ.ਓ. ਡਾ ਸਵਰਨਜੀਤ ਧਵਨ ਅਤੇ ਭੁਪਿੰਦਰ ਸਿੰਘ ਮਰਹਾਣਾ ਨੇ ਮੂੰਹ ਮਿੱਠਾ ...
ਪੱਟੀ, 3 ਦਸੰਬਰ (ਖਹਿਰਾ, ਕਾਲੇਕੇ)- ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਦੇ ਵਿਦਿਆਰਥੀ ਵਿਦਿਅਕ ਖੇਤਰ ਦੇ ਨਾਲ-ਨਾਲ ਹਰ ਖੇਤਰ ਵਿਚ ਅੱਗੇ ਹਨ | ਪਿਛਲੇ ਦਿਨੀਂ ਸਤਨਾਮ ਟਰੱਸਟ ਵਲੋਂ ਸੰਗਰਾਣਾ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਮੁਕਾਬਲਿਆਂ ਵਿਚ ਸਤਲੁਜ ...
ਪੱਟੀ, 3 ਦਸੰਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਮੀਟਿੰਗ ਜੋਨ ਪ੍ਰਧਾਨ ਸ਼ਿੰਦਰਪਾਲ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਪ੍ਰਧਾਨ ਸ਼ਿੰਦਰਪਾਲ ਸਿੰਘ ਨੇ ਕਿਹਾ ਕਿ 10 ਦਸੰਬਰ ਨੂੰ ਦਿੱਲੀ ਦੇ ਸਿੰਘੂ ...
ਤਰਨ ਤਾਰਨ, 3 ਦਸੰਬਰ (ਹਰਿੰਦਰ ਸਿੰਘ)-ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਸਰਕਲ ਤਰਨ ਤਾਰਨ ਦੀ ਹੰਗਾਮੀ ਮੀਟਿੰਗ ਸਰਕਲ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਦੀ ਪ੍ਰਧਾਨਗੀ ਹੇਠ ਸਥਾਨਿਕ ਗਾਂਧੀ ਪਾਰਕ ਵਿਚ ਹੋਈ, ਜਿਸ ਵਿੱਚ ਉਚੇਚੇ ਤੌਰ 'ਤੇ ਸੂਬਾ ਆਗੂ ਤਾਰਾ ...
ਤਰਨ ਤਾਰਨ, 3 ਦਸੰਬਰ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਨੰਦਪੁਰ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਲ ਮਿਲਿਆ ਜਦ ਪਿੰਡ ਨੰਦਪੁਰ ਦੇ ਫੌਜੀ ਹਰਦੇਵ ਸਿੰਘ ਦੀ ਪ੍ਰੇਰਨਾ ਸਦਕਾ ਪਿੰਡ ਦੇ 11 ਤੋਂ ਵੱਧ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ...
ਖਡੂਰ ਸਾਹਿਬ , 3 ਦਸੰਬਰ (ਰਸ਼ਪਾਲ ਸਿੰਘ ਕੁਲਾਰ)- ਬਾਬਾ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਵਿਖੇ ਛੇਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਲੈਫਟੀਨੈਂਟ ਜਰਨਲ ...
ਫਤਿਆਬਾਦ, 3 ਦਸੰਬਰ (ਹਰਵਿੰਦਰ ਸਿੰਘ ਧੂੰਦਾ)-ਵਾਰਿਸ ਪੰਜਾਬ ਜਥੇਬੰਦੀ ਦੇ ਮੌਜੂਦਾ ਮੁੱਖੀ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਸ਼ੁਰੂ ਕੀਤੀ ਗਈ 'ਖਾਲਸਾ ਵਹੀਰ' 'ਚ ਸ਼ਾਮਿਲ ਖਾਲਸਾਈ ਫੌਜਾਂ ਦਾ ...
ਤਰਨ ਤਾਰਨ, 3 ਦਸੰਬਰ (ਪਰਮਜੀਤ ਜੋਸ਼ੀ)- ਡੀ.ਟੀ.ਐੱਫ. ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੀ ਮੀਟਿੰਗ ਪ੍ਰਧਾਨ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਤਰਨ ਤਾਰਨ ਜ਼ਿਲ੍ਹੇ ਦੇ ਬਲਾਕ ਖਡੂਰ ਸਾਹਿਬ ਦੀ ਬਲਾਕ ਕਮੇਟੀ ਦੀ ਚੋਣ ਡੀ.ਟੀ.ਐੱਫ.ਜਿਲ੍ਹਾ ਤਰਨ ਤਾਰਨ ...
ਪੱਟੀ 3 ਦਸੰਬਰ (ਅਵਤਾਰ ਸਿੰਘ ਖਹਿਰਾ)-ਅੰਗਰੇਜ਼ ਰਾਜ ਦੌਰਾਨ 1925 'ਚ ਸ਼ਹਿਰ ਪੱਟੀ ਵਿਚ ਬਣਿਆ ਸਰਕਾਰੀ ਸਕੂਲ (ਲੜਕੇ) ਜਿਸ ਵਿਚੋਂ ਸਿੱਖਿਆ ਪ੍ਰਾਪਤ ਕਰ ਕੇ ਵਿਦਿਆਰਥੀ ਦੇਸ-ਵਿਦੇਸ਼ ਵਿਚ ਉੱਚ ਅਹੁਦਿਆ 'ਤੇ ਬਿਰਾਜ਼ਮਾਨ ਹੋਏ ਤੇ ਇਹ ਸਕੂਲ ਜਿੱਥੇ ਪਿਛਲੇ ਡੇਢ ਸਾਲ ਤੋਂ ...
ਪੱਟੀ, 3 ਦਸੰਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)- ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਚੂਸਲੇਵੜ੍ਹ ਵਿਖੇ ਕੀਤੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਜ਼ਿਲ੍ਹਾ ਸਕੱਤਰ ਚਮਨ ਲਾਲ ਅਤੇ ...
ਜਗਦੇਵ ਕਲਾਂ, 3 ਦਸੰਬਰ (ਸ਼ਰਨਜੀਤ ਸਿੰਘ ਗਿੱਲ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਧਾਲੀਵਾਲ (ਛੋਟਾ ਸੁੱਖ) ਅਤੇ ਸਤਨਾਮ ਸਿੰਘ ਧਾਲੀਵਾਲ ਜਗਦੇਵ ਕਲਾਂ ਦੇ ਮਾਤਾ ਸਰਦਾਰਨੀ ਹਰਜੀਤ ਕੌਰ ਧਾਲੀਵਾਲ ਜੋ ਕਿ ਬੀਤੇ ਦਿਨੀਂ ਗੁਰੂ ...
ਅੰਮਿ੍ਤਸਰ, 3 ਦਸੰਬਰ (ਹਰਮਿੰਦਰ ਸਿੰਘ) - ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਐਲਾਈਵ ਥੀਏਟਰ ਐਸੋਸੀਏਸ਼ਨ ਵਲੋਂ ਹਾਸਰਸ ਨਾਲ 'ਕੰਜੂਸ ਮੱਖੀ ਚੂਸ' ਦਾ ਮੰਚਨ ਅੱਜ ਪੰਜਾਬ ਨਾਟਸ਼ਾਲਾ ਦੇ ਮੰਚ 'ਤੇ ਕੀਤਾ ਗਿਆ | ਨਾਟਕ ਕਹਾਣੀ ਇਕ ਪਿਤਾ ਦੇ ਦੁਆਲੇ ਘੁੰਮਦੀ ਹੈ ਜੋ ਬਹੁਤ ...
ਪੱਟੀ, 3 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਦੇ 'ਗੁਰੂ ਨਾਨਕ ਆਡੀਟੋਰੀਅਮ' ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿਚ ਗੁਰੂ ਗੋਬਿੰਦ ...
ਖਲਵਾੜਾ, 3 ਦਸੰਬਰ (ਮਨਦੀਪ ਸਿੰਘ ਸੰਧੂ)-ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਸੁਧਾਈ ਅਤੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਸਬੰਧੀ ਅੱਜ ਸ਼ੁਰੂ ਹੋਏ ਦੋ ਰੋਜ਼ਾ ਕੈਂਪ ਦੌਰਾਨ ਪਿੰਡ ਖਲਵਾੜਾ ਦੇ ਸਰਕਾਰੀ ਹਾਈ ਸਕੂਲ ਅਤੇ ਪਿੰਡ ਵਜੀਦੋਵਾਲ ...
ਤਰਨ ਤਾਰਨ, 3 ਦਸੰਬਰ (ਹਰਿੰਦਰ ਸਿੰਘ)- ਆਲ ਇੰਡੀਆ ਗ੍ਰਾਮ ਸਭਾ ਵਿਕਾਸ ਕਮੇਟੀ ਪੰਜਾਬ ਦੇ ਉੱਪ ਪ੍ਰਧਾਨ ਅਤੇ ਅਗਰਵਾਲ ਸਭਾ ਕੌਮੀ ਸਕੱਤਰ ਚੌਧਰੀ ਰਾਜੇਸ਼ ਗਹਿਰੀਵਾਲਾ ਨੇ ਤਰਨ ਤਾਰਨ ਸ਼ਹਿਰ ਦੇ ਗੂਰੁ ਘਰ 'ਚ ਨਤਮਸਤਕ ਹੋਣ ਤੋ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ...
ਤਰਨ ਤਾਰਨ, 3 ਦਸੰਬਰ (ਹਰਿੰਦਰ ਸਿੰਘ)-ਕਮਿਸ਼ਨਰ ਜਲੰਧਰ ਡਵੀਜ਼ਨ ਗੁਰਪ੍ਰੀਤ ਕੌਰ ਸਪਰਾ ਅਤੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਵਲੋਂ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰ ਕੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ ਦਾ ...
ਪੱਟੀ, 3 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਕੁਦਰਤ ਦੇ ਅਹਿਮ ਹਿੱਸੇ ਮਿੱਟੀ , ਪਾਣੀ ਅਤੇ ਹਵਾ ਦੀ ਮਹੱਤਤਾ ਸਮਝ ਕੇ ਖੇਤੀ ਕਰ ਰਹੇ ਉੱਦਮੀ ਕਿਸਾਨਾਂ ਨਾਲ ਸਾਂਝ ਬਣਾ ਕੇ ਦੂਜੇ ਕਿਸਾਨ ਵੀ ਕੁਦਰਤ ਪੱਖੀ ਵਿਗਿਆਨਿਕ ਤਕਨੀਕਾਂ ਨੂੰ ਤਰਜੀਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX