ਤਾਜਾ ਖ਼ਬਰਾਂ


ਪੱਤਰਕਾਰਾਂ ਦੇ ਹੋ ਰਹੇ ਹਮਲੇ ਵੱਡੀ ਸ਼ਰਮ ਦੀ ਗੱਲ- ਅਨੁਰਾਗ ਠਾਕੁਰ
. . .  34 minutes ago
ਨਵੀਂ ਦਿੱਲੀ, 31 ਮਾਰਚ- ਪੱਛਮੀ ਬੰਗਾਲ ਦੇ ਹਾਵੜਾ ’ਚ ਕੱਲ੍ਹ ਅਤੇ ਅੱਜ ਹੋਈ ਹਿੰਸਾ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਪੱਤਰਕਾਰਾਂ ’ਤੇ ਹਮਲੇ ਹੋਏ, ਰਾਮ ਨੌਵੀਂ ਦੀ ਸ਼ੋਭਾ ਯਾਤਰਾ ਦੌਰਾਨ ਪਥਰਾਅ ਕੀਤਾ ਗਿਆ। ਜੇਕਰ ਪੱਤਰਕਾਰ ਹਿੰਸਾ....
ਕੱਲ੍ਹ ਤੋਂ ਸਕੂਲਾਂ ਦੇ ਸਮੇਂ ਵਿਚ ਤਬਦੀਲੀ
. . .  12 minutes ago
ਚੰਡੀਗੜ੍ਹ, 31 ਮਾਰਚ- ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 01 ਅਪ੍ਰੈਲ ਤੋਂ 30 ਸਤੰਬਰ 2023 ਤੱਕ ਸਵੇਰੇ 8:00 ਵਜੇ ਖੁੱਲ੍ਹਣਗੇ....
ਸੜਕ ਹਾਦਸੇ ’ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
. . .  54 minutes ago
ਕੁੱਲਗੜ੍ਹੀ, 31 ਮਾਰਚ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ੀਰਾ ਮਾਰਗ ’ਤੇ ਪਿੰਡ ਸਾਂਦੇ ਹਾਸ਼ਮ ਦੀ ਅਨਾਜ ਮੰਡੀ ਕੋਲ ਇਕ ਕਾਰ ਅਤੇ ਟਰੱਕ ਦੀ ਟੱਕਰ ਵਿਚ ਇਕ ਔਰਤ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਹੌਲਦਾਰ ਪੰਜਾਬ ਪੁਲਿਸ ਫ਼ਿਰੋਜ਼ਪੁਰ ਤੋਂ....
ਭਾਰਤੀ ਮੂਲ ਦੇ ਅਜੈ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਸੀ.ਈ.ਓ.
. . .  about 1 hour ago
ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵਲੋਂ ਅਜੈ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦੇ ਸੀ.ਈ.ਓ. ਵਜੋਂ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸੇ ਹੋਰ ਦੇਸ਼ ਵਲੋਂ ਬੰਗਾ ਦੇ ਮੁਕਾਬਲੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ। ਬੰਗਾ ਨੂੰ 23....
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  about 1 hour ago
ਨਵੀਂ ਦਿੱਲੀ, 31 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਜੀ.ਐਨ.ਸੀ.ਟੀ.ਡੀ. ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਸੀ.ਬੀ.ਆਈ. ਕੇਸ ਵਿਚ ਦਿੱਲੀ ਦੇ ਸਾਬਕਾ ਉਪ....
ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਦੇ ਡਿਪਟੀ ਚੀਫ਼ ਵਜੋਂ ਸੰਭਾਲਿਆ ਅਹੁਦਾ
. . .  about 2 hours ago
ਨਵੀਂ ਦਿੱਲੀ, 31 ਮਾਰਚ- ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਅੱਜ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਅਤੇ ਇੰਟੈਗਰੇਟਿਡ ਡਿਫ਼ੈਂਸ ਸਟਾਫ਼ (ਇੰਟੈਲੀਜੈਂਸ) ਦੇ ਡਿਪਟੀ ਚੀਫ਼ ਵਜੋਂ ਆਪਣੀ ਨਿਯੁਕਤੀ ਸੰਭਾਲ ਲਈ ਹੈ। ਡੀ.ਜੀ. ਡੀ.ਆਈ.ਏ. ਦਾ.....
ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ
. . .  about 2 hours ago
ਗੁਰਾਇਆ, 31 ਮਾਰਚ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਅਤੇ ਆਸਪਾਸ ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇਲਾਕੇ ’ਚ ਪਹਿਲਾਂ ਪਏ ਮੀਂਹ ਅਤੇ ਹਨੇਰੀ ਨੇ ਕਰੀਬ 35 ਤੋਂ 40 ਫ਼ੀਸਦੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਸੀ, ਜਿਸ ਦਾ ਪਾਣੀ ਅਜੇ ਖ਼ੇਤਾਂ ’ਚੋਂ ਸੁਕਿਆ ਨਹੀਂ ਸੀ। ਅੱਜ ਪੈ ਰਹੇ ਮੀਂਹ....
ਇਕ ਔਰਤ ਨੇ ਨੌਜਵਾਨ ਮਹਿਲਾ ਦੀ ਕੱਟੀ ਸੋਨੇ ਦੀ ਚੈਨ
. . .  about 2 hours ago
ਤਪਾ ਮੰਡੀ, 31 ਮਾਰਚ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸਥਿਤ ਤਪਾ ਬਾਈਪਾਸ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਆਪਣੇ ਬੱਚਿਆਂ ਸਮੇਤ ਬੱਸ ਵਿਚ ਸੰਗਰੂਰ ਜਾਣ ਲਈ ਚੜ੍ਹੀ ਤਾਂ ਇਕ ਮਹਿਲਾ ਵਲੋਂ ਉਸ ਦੇ ਗਲੇ ਵਿਚੋਂ ਸੋਨੇ ਦੀ ਚੈਨ ਕੱਟ ਲਈ ਗਈ। ਮੌਕੇ ’ਤੇ ਨੌਜਵਾਨ....
ਅਦਾਲਤ ਨੇ ਅਰਵਿੰਦ ਕੇਜਰੀਵਾਲ ’ਤੇ ਲਗਾਇਆ 25,000 ਦਾ ਜ਼ੁਰਮਾਨਾ
. . .  about 2 hours ago
ਨਵੀਂ ਦਿੱਲੀ, 31 ਮਾਰਚ- ਸਿੰਗਲ-ਜੱਜ ਜਸਟਿਸ ਬੀਰੇਨ ਵੈਸ਼ਨਵ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਜਨਤਕ ਸੂਚਨਾ ਅਧਿਕਾਰੀ, ਗੁਜਰਾਤ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੀ.ਆਈ.ਓਜ਼. ਨੂੰ ਮੋਦੀ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਦੇ ਵੇਰਵੇ ਪੇਸ਼ ਕਰਨ ਲਈ ਮੁੱਖ ਸੂਚਨਾ.....
ਕਰਨਾਟਕ ਚੋਣਾਂ: ਆਪ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
. . .  about 2 hours ago
ਨਵੀਂ ਦਿੱਲੀ, 31 ਮਾਰਚ- ਆਮ ਆਦਮੀ ਪਾਰਟੀ (ਆਪ) ਨੇ ਆ ਰਹੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ 60 ਉਮੀਦਵਾਰਾਂ....
ਅਮਿਤ ਕਸ਼ੱਤਰੀਆ ਨਾਸਾ ਦੇ ਖ਼ੇਤਰੀ ਦਫ਼ਤਰ ਦੇ ਪਹਿਲੇ ਮੁਖੀ ਨਿਯੁਕਤ
. . .  about 3 hours ago
ਵਾਸ਼ਿੰਗਟਨ, 31 ਮਾਰਚ- ਭਾਰਤੀ-ਅਮਰੀਕੀ ਸਾਫ਼ਟਵੇਅਰ ਅਤੇ ਰੋਬੋਟਿਕਸ ਇੰਜੀਨੀਅਰ ਅਮਿਤ ਕਸ਼ੱਤਰੀਆ ਨੂੰ ‘ਨਾਸਾ’ ਦੇ ਨਵੇਂ-ਸਥਾਪਿਤ ਚੰਦਰਮਾ ਤੋਂ ਮੰਗਲ ਪ੍ਰੋਗਰਾਮ ਦੇ ਪਹਿਲੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ....
ਪੁਲਿਸ ਤੇ ਬੀ. ਐਸ. ਐਫ਼. ਨੇ ਤਸਕਰਾਂ ਵਲੋਂ ਸੁੱਟੀ ਹੈਰੋਇਨ ਕੀਤੀ ਬਰਾਮਦ
. . .  about 3 hours ago
ਖ਼ੇਮਕਰਨ, 31 ਮਾਰਚ (ਰਾਕੇਸ਼ ਬਿੱਲਾ)- ਸਰਹੱਦੀ ਖ਼ੇਤਰ ’ਚ ਕਡਿਆਲੀ ਤਾਰ ਨੇੜੇ ਪਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਹੈਰੋਇਨ ਪੁਲਿਸ ਤੇ ਬੀ. ਐਸ. ਐਫ਼. ਨੇ ਸਾਂਝੇ ਸਰਚ ਅਭਿਆਨ ਦੌਰਾਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਤੇ ਚਲਾਏ ਇਸ ਸਾਂਝੇ ਅਭਿਆਨ ’ਚ ਅੱਜ ਸੀਮਾ ਚੌਕੀ.....
ਰਾਸ਼ਟਰਪਤੀ ਨੇ ਕੀਤੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 31 ਮਾਰਚ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਆਸਕਰ ਜੇਤੂ ਡਾਕੂਮੈਂਟਰੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੀ ਸੰਭਾਲ ਅਤੇ ਕੁਦਰਤ ਨਾਲ ਇਕਸੁਰਤਾ ਵਿਚ....
ਕੱਲ੍ਹ ਜੇਲ੍ਹ ਤੋਂ ਰਿਹਾਅ ਹੋਣਗੇ ਨਵਜੋਤ ਸਿੰਘ ਸਿੱਧੂ
. . .  about 3 hours ago
ਪਟਿਆਲਾ, 31 ਮਾਰਚ- ਰੋਡ ਰੇਜ਼ ਮਾਮਲੇ ’ਚ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ ਯਾਨੀ ਕਿ 1 ਅਪ੍ਰੈਲ ਨੂੰ ਸਵੇਰੇ 11 ਵਜੇ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਣਗੇ। ਸੰਬੰਧਿਤ ਅਧਿਕਾਰੀਆਂ ਵਲੋਂ ਇਸ ਸੰਬੰਧੀ....
ਤਾਨਾਸ਼ਾਹ ਬਣੀ ਕੇਂਦਰ ਸਰਕਾਰ- ਰਾਜਾ ਵੜਿੰਗ
. . .  about 4 hours ago
ਅੰਮ੍ਰਿਤਸਰ, 31 ਮਾਰਚ (ਵਰਪਾਲ, ਸ਼ਰਮਾ)- ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹ ਬਣ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੁਆਲ ਪੁੱਛਣ ਵਾਲਿਆਂ ਨੂੰ ਜੁਆਬ ਦੇਣ ਦੀ....
ਅੰਮ੍ਰਿਤਪਾਲ ਦਾ ਗ੍ਰਿਫ਼ਤਾਰ ਨਾ ਹੋਣਾ ਸੂਬਾ ਤੇ ਕੇਂਦਰ ਸਰਕਾਰ ਦੀ ਨਾਕਾਮੀ- ਰਾਣਾ ਗੁਰਜੀਤ ਸਿੰਘ
. . .  about 4 hours ago
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰੀ ਹੋਣ ਨੂੰ ਇਸ ਨੂੰ ਸੂਬਾ ਅਤੇ ਕੇਂਦਰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ। ਉਹ ਅੱਜ ਲੁਧਿਆਣਾ ਦੇ ਇਕ ਨਿੱਜੀ ਹੋਟਲ ਵਿਚ ਕਾਂਗਰਸੀ....
ਸ਼੍ਰੋਮਣੀ ਕਮੇਟੀ ਵਲੋਂ ਏ.ਡੀ.ਸੀ. ਨੂੰ ਦਿੱਤਾ ਗਿਆ ਮੰਗ ਪੱਤਰ
. . .  about 4 hours ago
ਅੰਮ੍ਰਿਤਸਰ, 31 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਬੇਕਸੂਰ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਵਿਰੁੱਧ ਰੋਸ ਮਾਰਚ ਉਪਰੰਤ ਇਕ ਮੰਗ ਪੱਤਰ ਡੀ. ਸੀ. ਦੀ ਗ਼ੈਰ-ਹਾਜ਼ਰੀ ਵਿਚ ਏ.ਡੀ.ਸੀ. ਸੁਰਿੰਦਰ ਸਿੰਘ ਨੂੰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ....
ਨਵੀਂ ਦਿੱਲੀ: ਦਮ ਘੁੱਟਣ ਨਾਲ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ
. . .  about 5 hours ago
ਨਵੀਂ ਦਿੱਲੀ, 31 ਮਾਰਚ- ਇੱਥੋਂ ਦੇ ਸ਼ਾਸਤਰੀ ਪਾਰਕ ਵਿਚ ਮੱਛਰ ਭਜਾਉਣ ਵਾਲੀ ਦਵਾਈ ਕਾਰਨ ਲੱਗੀ ਅੱਗ ਵਿਚ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਐਡੀਸ਼ਨਲ ਡੀ.ਸੀ.ਪੀ. ਸੰਧਿਆ ਸਵਾਮੀ ਨੇ ਦੱਸਿਆਕਿ ਗਰਾਊਂਡ ਫ਼ਲੋਰ ’ਤੇ ਮੱਛਰ ਭਜਾਉਣ ਵਾਲਾ ਤੇਲ ਬਲ ਰਿਹਾ ਸੀ, ਜਿਸ ਕਾਰਨ ਅੱਗ ਲੱਗ....
ਹਰਿਆਣਾ: ਰੈਸਟੋਰੈਂਟ ਵਿਚ ਲੱਗੀ ਅੱਗ
. . .  about 5 hours ago
ਚੰਡੀਗੜ੍ਹ, 31 ਮਾਰਚ- ਪੰਚਕੂਲਾ ਦੇ ਅਮਰਾਵਤੀ ਮਾਲ ਵਿਚ ਇਕ ਘੁੰਮਦੇ ਰੈਸਟੋਰੈਂਟ ਵਿਚ ਅੱਗ ਲੱਗ ਗਈ....
ਦਿੱਲੀ ਰਵਾਨਾ ਹੋਣ ਵਾਲੇ ਯਾਤਰੀਆਂ ਕੀਤਾ ਹੰਗਾਮਾ
. . .  about 5 hours ago
ਰਾਜਾਸਾਂਸੀ, 31 ਮਾਰਚ (ਹਰਜੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੇ ਹੰਗਾਮਾ ਮਚਾ ਦਿੱਤਾ। ਦਰਅਸਲ ਅੰਮ੍ਰਿਤਸਰ ਤੋਂ ਦਿੱਲੀ ਰਵਾਨਾ ਹੋਣ ਵਾਲੀ ਇੰਡੀਗੋ ਦੀ ਫ਼ਲਾਈਟ ਨੰਬਰ 655182 ਰਵਾਨਾ....
ਅਣਪਛਾਤੇ ਵਿਅਕਤੀਆਂ ਵਲੋਂ ਗ੍ਰੰਥੀ ਸਿੰਘ ’ਤੇ ਹਥਿਆਰਾਂ ਨਾਲ ਹਮਲਾ
. . .  about 6 hours ago
ਖ਼ਡੂਰ ਸਾਹਿਬ , 31 ਮਾਰਚ (ਰਸ਼ਪਾਲ ਸਿੰਘ ਕੁਲਾਰ )- ਇਤਿਹਾਸਕ ਨਗਰ ਖ਼ਡੂਰ ਸਾਹਿਬ ਵਿਖੇ ਬੀਤੀ ਰਾਤ ਇਕ ਗ੍ਰੰਥੀ ਸਿੰਘ ਉਪਰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੱਤ ਅਤੇ ਹੱਥ ਦੀਆਂ ਉਂਗਲਾਂ ਵੱਡ ਦਿੱਤੀਆਂ ਗਈਆਂ ਅਤੇ ਹਮਲਾਵਰ ਵੱਢੀ ਲੱਤ ਨਾਲ ਹੀ ਲੈ ਗਏ ਹਨ। ਇਸ ਦੀ.....
ਭਾਰਤ ’ਚ ਕੋਰੋਨਾ ਮਾਮਲਿਆਂ ਵਿਚ ਲਗਾਤਾਰ ਤੀਜੇ ਦਿਨ ਵੀ ਵਾਧਾ
. . .  about 6 hours ago
ਨਵੀਂ ਦਿੱਲੀ, 31 ਮਾਰਚ- ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 3,095 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਕੋਰੋਨਾ ਦੇ ਸਰਗਰਮ....
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਕਰਮਚਾਰੀਆਂ ਵਲੋਂ ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ਵਿਚ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ
. . .  about 6 hours ago
ਅੰਮ੍ਰਿਤਸਰ, 31 ਮਾਰਚ (ਜਸਵੰਤ ਸਿੰਘ ਜੱਸ)- ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਘੰਟਾ ਘਰ ਪਲਾਜ਼ਾ ਤੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਰ ਰਹੇ ਹਨ ਤੇ ਇਸ ਵਿਚ ਭਾਈ ਰਜਿੰਦਰ.....
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਭਲਕੇ- ਦਲਜੀਤ ਸਿੰਘ ਚੀਮਾ
. . .  about 6 hours ago
ਚੰਡੀਗੜ੍ਹ, 31 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਭਲਕੇ 1 ਅਪ੍ਰੈਲ ਨੂੰ 12 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਹੈ। ਪਾਰਟੀ ਜਲੰਧਰ ਸੰਸਦੀ ਜ਼ਿਮਨੀ ਚੋਣ ਨੂੰ ਲੈ ਕੇ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਵੇਗੀ। ਇਸ....
ਅਜਨਾਲਾ :ਪੁਲਿਸ ਅਤੇ ਲੁਟੇਰਾ ਗਰੋਹ ਵਿਚਾਲੇ ਹੋਏ ਮੁਕਾਬਲੇ 'ਚ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ
. . .  about 6 hours ago
ਅਜਨਾਲਾ, ਚੇਤਨਪੁਰਾ 31 ਮਾਰਚ (ਮਹਾਂਬੀਰ ਸਿੰਘ ਗਿੱਲ,ਗੁਰਪ੍ਰੀਤ ਸਿੰਘ ਢਿੱਲੋਂ)-ਸਬ ਡਵੀਜ਼ਨ ਅਜਨਾਲਾ ਅਧੀਨ ਆਉਂਦੇ ਪਿੰਡ ਸੰਗਤਪੁਰਾ ਵਿਖੇ ਬੀਤੀ ਰਾਤ ਫਤਿਹਗੜ੍ਹ ਚੂੜੀਆਂ ਪੁਲਿਸ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਲੁਧਿਆਣਾ

ਸ਼ਕਤੀ ਨਗਰ 'ਚ ਗੁੰਡਾਗਰਦੀ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਦੀ ਸ਼ਕਤੀ ਨਗਰ ਵਿਚ ਦੇਰ ਰਾਤ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਵਕੀਲ ਅਤੇ ਉਸ ਦੇ ਮਾਂ ਪਿਉ ਜ਼ਖਮੀ ਹੋ ਗਏ ਹਨ | ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਪ੍ਰੈਕਟਿਸ ਕਰਦੇ ਐਡਵੋਕੇਟ ਲਕਸ਼ੈ ਗਰੋਵਰ ਦੇ ਘਰ ਇਕ ਦਰਜਨ ਦੇ ਕਰੀਬ ਹਮਲਾਵਰਾਂ ਵਲੋਂ ਹਮਲਾ ਕਰ ਦਿੱਤਾ | ਉਸ ਵੇਲੇ ਘਰ ਵਿਚ ਲਕਸ਼ੈ ਦੇ ਪਿਤਾ ਰਾਜਨ ਗਰੋਵਰ ਅਤੇ ਮਾਤਾ ਪੇ੍ਰਮ ਰਾਣੀ ਵੀ ਮੌਜੂਦ ਸੀ | ਘਰ ਵਿਚ ਦਾਖਲ ਹੁੰਦਿਆਂ ਹੀ ਇਨ੍ਹਾਂ ਹਮਲਾਵਰਾਂ ਵਲੋਂ ਵਕੀਲ ਅਤੇ ਉਸ ਦੇ ਮਾਂ ਪਿਉ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਰੌਲੇ ਦੀ ਅਵਾਜ਼ ਸੁਣ ਕੇ ਉਥੇ ਲੋਕ ਇਕੱਠੇ ਹੋ ਗਏ, ਜਿਸ 'ਤੇ ਹਮਲਾਵਰ ਉਥੋਂ ਫਰਾਰ ਹੋ ਗਏ ਹਨ | ਇਨ੍ਹਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਪਰ ਹਾਲਤ ਗੰਭੀਰ ਹੁੰਦਿਆਂ ਵੇਖ ਕੇ ਇਨ੍ਹਾਂ ਨੂੰ ਸੀਐਮਸੀ ਭੇਜ ਦਿੱਤਾ | ਦੇਰ ਸ਼ਾਮ ਤੱਕ ਪੁਲਿਸ ਵਲੋਂ ਇਸ ਮਾਮਲੇ ਵਿਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ | ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ | ਉਪ ਪ੍ਰਧਾਨ ਦੀ ਚੋਣ ਲੜ ਰਹੇ ਹਰਜੋਤ ਹਰੀਕੇ ਨੇ ਦੱਸਿਆ ਕਿ ਜੇਕਰ ਪੁਲਿਸ ਵਲੋਂ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ 12 ਵਜੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਇਕੱਠੇ ਹੋਣ ਤਾਂ ਜੋ ਸਾਥੀ ਨੂੰ ਇਨਸਾਫ ਦਿਵਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਓਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ ਅਤੇ ਇਸ ਦੀ ਫੁਟੇਜ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ | ਇਸ ਵਿਚ ਹਮਲਾਵਰ ਸ਼ਰੇ੍ਹਆਮ ਗੁੰਡਾਗਰਦੀ ਕਰਦਾ ਦਿਖਾਈ ਦੇ ਰਿਹਾ ਹੈ ਇਸਦੇ ਬਾਵਜੂਦ ਕੇਸ ਦਰਜ ਨਹੀਂ ਕੀਤਾ ਗਿਆ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸ਼ਰੇਆਮ ਹੋਈ ਇਸ ਗੁੰਡਾਗਰਦੀ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ | ਇਸ ਦੌਰਾਨ ਜਾਂਚ ਕਰ ਰਹੇ ਅਧਿਕਾਰੀ ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਜਾਂਚ ਦੌਰਾਨ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਲੜਾਈ ਦਾ ਕਾਰਨ ਜ਼ਮੀਨ ਵਿਵਾਦ ਦੱਸਿਆ ਜਾ ਰਿਹਾ ਹੈ ਹਰ ਪਹਿਲੂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਰਜਾਈਆਂ ਦੇ ਗੁਦਾਮ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ

ਲੁਧਿਆਣਾ, 4 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਉਪਕਾਰ ਨਗਰ ਇਲਾਕੇ 'ਚ ਸ਼ਨੀਵਾਰ ਅੱਧੀ ਰਾਤ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਰਜਾਈਆਂ ਦੇ ਗੁਦਾਮ ਵਿਚ ਅਚਾਨਕ ਅੱਗ ਲੱਗ ਗਈ | ਅੱਗ ਗੁਦਾਮ ਦੇ ਇਕ ਹਿੱਸੇ ਤੋਂ ਸ਼ੁਰੂ ਹੋਈ ਤੇ ਹੌਲੀ-ਹੌਲੀ ਕਰਕੇ ਪੂਰੇ ...

ਪੂਰੀ ਖ਼ਬਰ »

ਨਾ ਤਾਂ ਧਰਨਾ ਚੁੱਕਾਂਗੇ ਅਤੇ ਨਾ ਹੀ ਕਾਰਕਸ ਪਲਾਂਟ ਚੱਲਣ ਦਿਆਂਗੇ-ਇਲਾਕਾ ਨਿਵਾਸੀ

ਲਾਡੋਵਾਲ, 4 ਦਸੰਬਰ (ਬਲਬੀਰ ਸਿੰਘ ਰਾਣਾ)-ਲਾਡੋਵਾਲ ਤੋਂ ਹੰਬੜਾਂ ਰੋਡ ਸਥਿਤ ਰਸੂਲਪੁਰ ਪੱਤੀ ਵਿਖੇ ਪੰਜਾਬ ਸਰਕਾਰ ਵਲੋਂ ਮਰੇ ਪਸ਼ੂਆਂ ਦਾ ਕਾਰਕਸ ਪਲਾਂਟ ਜੋ ਇਲਾਕੇ ਦੀਆਂ ਪੰਚਾਇਤਾਂ ਅਤੇ ਲੋਕਾਂ ਦੀ ਸਹਿਮਤੀ ਤੋਂ ਬਗੈਰ ਤਿਆਰ ਕੀਤਾ ਗਿਆ ਹੈ, ਨਗਰ ਨਿਗਮ ਲੁਧਿਆਣਾ ...

ਪੂਰੀ ਖ਼ਬਰ »

ਬੰਦੀ ਸਿੱਖਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਮੁਹਿੰਮ 'ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਨੌਜਵਾਨ ਸੁਸਾਇਟੀ ਦੇ ਮੈਂਬਰਾਂ ਨੇ ਲਿਆ ਹਿੱਸਾ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਰੇ ਜਾ ਰਹੇ ਫਾਰਮ ਸਿੱਖ ਨੌਜਵਾਨ ਸੇਵਾ ਸੁਸਾਇਟੀ ਵਲੋਂ ਵੀ ਸਾਰੇ ਮੈਂਬਰਾਂ ਨੇ ਹਿੱਸਾ ਲਿਆ | ਗੁਰਦੁਆਰਾ ਸਾਹਿਬ ਦੇ ਮੈਨੇਜਰ ਮਹਿੰਦਰ ਸਿੰਘ ...

ਪੂਰੀ ਖ਼ਬਰ »

ਨਹੀਂ ਰੁਕ ਰਹੀਆਂ ਨਾਜਾਇਜ਼ ਉਸਾਰੀਆਂ

ਲੁਧਿਆਣਾ, 4 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕਥਿਤ ਤੌਰ 'ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ ਅਤੇ ਇਹ ਨਾਜਾਇਜ਼ ਉਸਾਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਸ਼ਹੀਦ ਬਾਬਾ ਜੀਵਨ ਸਿੰਘ ਵੈਲਫ਼ੇਅਰ ਸੁਸਾਇਟੀ ਦੀ ਚੋਣ

ਆਲਮਗੀਰ, 4 ਦਸੰਬਰ (ਜਰਨੈਲ਼ ਸਿੰਘ ਪੱਟੀ)-ਧਾਰਮਿਕ ਅਤੇ ਸਮਾਜ ਸੇਵਾ ਨੂੰ ਸਮਰਪਿਤ ਸ਼ਹੀਦ ਬਾਬਾ ਜੀਵਨ ਸਿੰਘ ਵੈਲਫ਼ੇਅਰ ਸੁਸਾਇਟੀ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ਼੍ਰੀ ਮੰਜੀ ਸਹਿਬ ਪਾਤਸ਼ਾਹੀ 10ਵੀਂ ਆਲਮਗੀਰ ਵਿਖੇ ਹੋਈ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 2 ਗਿ੍ਫਤਾਰ

ਲੁਧਿਆਣਾ, 4 ਦਸੰਬਰ (ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ਗਏ ਦੋਸ਼ੀ ਦੀ ਸ਼ਨਾਖਤ ਜਸਕਰਨ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਲੁੁਧਿਆਣਾ 'ਚ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਬੂਥ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਵਿਚ ਵਿਸ਼ੇਸ਼ ਸਰਸਰੀ ਸੁਧਾਈ ਸੰਬੰਧੀ ਪੋਿਲੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ, ਜਿਸ ਵਿਚ ਨਵੀਆਂ ਵੋਟਾਂ ਬਣਾਉਣ, ਪੁਰਾਣੀਆਂ ਵੋਟਾਂ ਵਿਚ ਸੋਧ ਕਰਨ, ਵੋਟਰ ਕਾਰਡ ਨਾਲ ਆਧਾਰ ਕਾਰਡ ਿਲੰਕ ਕਰਨ ਦਾ ਕੰਮ ...

ਪੂਰੀ ਖ਼ਬਰ »

ਜਾਇਦਾਦ ਦੇ ਮਾਮਲੇ 'ਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਰਿਸ਼ਤੇਦਾਰਾਂ ਖਿਲਾਫ਼ ਕੇਸ ਦਰਜ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਕਥਿਤ ਦੋਸ਼ਾਂ ਤਹਿਤ ਪੁਲਿਸ ਨੇ ਸ਼ਿਕਾਇਤਕਰਤਾ ਦੇ ਰਿਸ਼ਤੇਦਾਰਾਂ ਖਿਲਾਫ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਇੰਦਰਪਾਲ ਸਿੰਘ ਵਾਸੀ ਮਾਡਲ ...

ਪੂਰੀ ਖ਼ਬਰ »

ਲੋਕਾਂ 'ਚ ਛੋਟੇ ਸਿਲੰਡਰ ਦੀ ਖ਼ਰੀਦ ਪ੍ਰਤੀ ਨਹੀਂ ਹੈ ਦਿਲਚਸਪੀ

ਲੁਧਿਆਣਾ, 4 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਖਪਤਕਾਰਾਂ ਦੀ ਸਹੂਲਤ ਲਈ ਗੈਸ ਕੰਪਨੀਆਂ ਵਲੋਂ ਪੰਜ ਕਿਲੋ ਵਾਲਾ ਛੋਟਾ ਰਸੋਈ ਗੈਸ ਸਿਲੰਡਰ ਮਾਰਕੀਟ ਵਿਚ ਉਤਾਰਿਆ ਗਿਆ ਹੈ | ਭਾਵੇਂ ਕਿ ਕਾਫ਼ੀ ਦੇਰ ਤੋਂ ਇਹ ਛੋਟਾ ਗੈਸ ਸਿਲੰਡਰ ਬਾਜ਼ਾਰ ਵਿਚ ਉਤਾਰਿਆ ਗਿਆ ਹੈ ਅਤੇ ਵੱਖ ...

ਪੂਰੀ ਖ਼ਬਰ »

ਜੇਲ੍ਹ 'ਚੋਂ ਨਸ਼ੀਲੇ ਪਦਾਰਥ ਤੇ ਮੋਬਾਇਲ ਬਰਾਮਦ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ ਨਸ਼ੀਲੇ ਪਦਾਰਥ ਅਤੇ ਮੋਬਾਈਲ ਬਰਾਮਦ ਕੀਤੇ ਹਨ | ਜੇਲ੍ਹ ਅਧਿਕਾਰੀਆਂ ਵਲੋਂ ਇਹ ਮਾਮਲਾ ਪੁਲਿਸ ਹਵਾਲੇ ਕਰ ਦਿੱਤਾ ਹੈ | ਜੇਲ੍ਹ ਅਧਿਕਾਰੀਆਂ ਨੇ ਪੁਲਿਸ ...

ਪੂਰੀ ਖ਼ਬਰ »

ਲੁਟੇਰੇ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਕੇ ਹੋਏ ਫਰਾਰ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਾਲਜ ਰੋਡ ਤੋਂ ਦੋ ਸਕੂਟਰ ਸਵਾਰ ਲੁਟੇਰੇ ਔਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ | ਪੁਲਿਸ ਵਲੋਂ ਇਸ ਸੰਬੰਧੀ ਸਰਾਭਾ ਨਗਰ ਐਕਸਟੈਨਸ਼ਨ ਦੀ ਰਹਿਣ ਵਾਲੀ ਨੀਰਜ ਅਨੰਦ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ...

ਪੂਰੀ ਖ਼ਬਰ »

ਭਾਈ ਮੰਝ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਘਰ ਦੇ ਅਨਿਨ ਸੇਵਕ ਭਾਈ ਮੰਝ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਹਫਤਾਵਾਰੀ ਕੀਰਤਨ ...

ਪੂਰੀ ਖ਼ਬਰ »

ਜੀ.ਐਸ.ਟੀ. ਵਿਭਾਗ ਵਲੋਂ ਜੀ.ਐਸ.ਟੀ. ਤਹਿਤ ਧੋਖਾਧੜੀ ਵਾਲੇ ਰਜਿਸਟ੍ਰੇਸ਼ਨਾਂ 'ਚ ਸ਼ਾਮਿਲ ਵਿਅਕਤੀਆਂ ਵਿਰੁੱਧ ਕੇਸ ਦਰਜ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਜੀਐਸਟੀ ਵਿਭਾਗ ਵਲੋਂ ਧੋਖਾਧੜੀ ਵਾਲੇ ਰਜਿਸਟ੍ਰੇਸ਼ਨਾਂ ਵਿਚ ਸ਼ਾਮਿਲ 3 ਵਿਅਕਤੀਆਂ ਵਿਰੁੱਧ ਧਾਰਾ 420, 465, 467,468 ਆਦਿ ਦੇ ਤਹਿਤ ਐਫ.ਆਈ.ਆਰ ਦਰਜ ਕਰਵਾਈ ਗਈ ਹੈ | ਰਾਜ ਦੇ ਜੀਐਸਟੀ ਵਿਭਾਗ ਨੇ ਆਨਲਾਈਨ ਪੋਰਟਲ ਰਾਹੀਂ ਪ੍ਰਾਪਤ ...

ਪੂਰੀ ਖ਼ਬਰ »

ਸਮਾਜ 'ਚੋਂ ਅਨਪੜ੍ਹਤਾ ਖ਼ਤਮ ਕਰਨ ਲਈ ਵੀ ਸਹਿਯੋਗ ਦੇਣਾ ਜ਼ਰੂਰੀ-ਮੱਕੜ

ਲੁਧਿਆਣਾ, 4 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਆਗੂ ਅਤੇ ਸਮਾਜ ਸੇਵਕ ਗੁਰਮੀਤ ਸਿੰਘ ਮੱਕੜ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਸਮਾਜ ਵਿਚੋਂ ਅਨਪੜ੍ਹਤਾ ਖ਼ਤਮ ਕਰਨ ਲਈ ਸਾਡੇ ਸਾਰਿਆਂ ਵਲੋਂ ਸਹਿਯੋਗ ਦੇਣਾ ਜ਼ਰੂਰੀ ਹੈ | ਉਨ੍ਹਾਂ ਇਕ ...

ਪੂਰੀ ਖ਼ਬਰ »

ਪੰਜਾਬ ਭਾਜਪਾ ਦੇ 5ਵੀਂ ਵਾਰ ਖ਼ਜ਼ਾਚਨੀ ਬਣੇ ਗੁਰਦੇਵ ਸ਼ਰਮਾ ਦੇਬੀ ਦਾ ਹਲਕਾ ਲੁਧਿਆਣਾ ਕੇਂਦਰੀ ਵਿਖੇ ਸਨਮਾਨ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਪੰਜਾਬ ਭਾਜਪਾ ਦੇ 5ਵੀਂ ਵਾਰ ਖ਼ਜਾਨਚੀ ਬਣੇ ਗੁਰਦੇਵ ਸ਼ਰਮਾ ਦੇਬੀ ਨੂੰ ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਦੇ ਆਗੂਆਂ ਤੇ ਵਰਕਰਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸ਼੍ਰੀ ਦੇਬੀ ਦੇ ਸਮਰਥੱਕਾਂ ਨੇ ਕਿਹਾ ...

ਪੂਰੀ ਖ਼ਬਰ »

72ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਉਦੈਪੁਰ (ਰਾਜਸਥਾਨ) ਵਿਖੇ ਖੇਡੀ ਗਈ 72ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਪੰਜਾਬ ਨੇ ਮੁੰਡਿਆਂ ਦੇ ਵਰਗ ਵਿਚ ਖਿਤਾਬੀ ਜਿੱਤ ਹਾਸਿਲ ਕੀਤੀ ਹੈ | ਪੰਜਾਬ ਦੀ ਟੀਮ ਨੇ ਫਾਈਨਲ ਵਿਚ ਤਾਮਿਲਨਾਡੂ ਦੀ ...

ਪੂਰੀ ਖ਼ਬਰ »

ਪੰਜਾਬ ਤੋਂ ਅੱਤਵਾਦ ਖ਼ਤਮ ਕਰਨ ਲਈ ਗੋਲਡੀ ਬਰਾੜ ਦੇ ਨਾਲ ਗੁਰਪਤਵੰਤ ਪੰਨੂ ਨੂੰ ਵੀ ਕੀਤਾ ਜਾਵੇ ਗਿ੍ਫ਼ਤਾਰ-ਹਰੀਸ਼ ਸਿੰਗਲਾ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੀ ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਮੁੱਖਾਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਸ਼ਹਿਰਾਂ ਤੋਂ ਆਏ ਅਹੁਦੇਦਾਰਾਂ ਨੇ ਹਿੱਸਾ ਲਿਆ | ਮੀਟਿੰਗ ਦੀ ...

ਪੂਰੀ ਖ਼ਬਰ »

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ 16ਵੇਂ ਸਾਲਾਨਾ ਸਮਾਗਮ ਦਾ ਪੋਸਟਰ ਰਿਲੀਜ਼

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਮਨਾਏ ਜਾ ਰਹੇ 16ਵੇਂ ਸਾਲਾਨਾ ਸਮਾਗਮ ਬਾਰੇ ਵਿਸ਼ੇਸ਼ ਇਕੱਤਰਤਾ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਸੁਸਾਇਟੀ ਦੇ ਚੇਅਰਮੈਨ ਡਾ. ...

ਪੂਰੀ ਖ਼ਬਰ »

ਸਿਹਤ ਮੰਤਰੀ ਵਲੋਂ ਹਲਕਾ ਲੁਧਿਆਣਾ ਦੱਖਣੀ ਨੂੰ 4 ਨਵੇਂ ਮੁਹੱਲਾ ਕਲੀਨਿਕ ਤੇ 1 ਜੱਚਾ-ਬੱਚਾ ਕੇਂਦਰ ਦੇਣ ਦਾ ਐਲਾਨ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਹਲਕਾ ਲੁਧਿਆਣਾ ਦੱਖਣੀ ਦੀ ਵਿਧਾਇਕਾਂ ਰਾਜਿੰਦਰਪਾਲ ਕੌਰ ਛੀਨਾ ਦੀ ਅਪੀਲ ਨੂੰ ਮੰਨਦਿਆਂ ਹਲਕੇ ਅੰਦਰ 4 ਨਵੇਂ ਮੁਹੱਲਾ ਕਲੀਨਿਕ ਬਣਾਉਣ ਤੇ ਇਕ ਜੱਚਾ-ਬੱਚਾ ਸਿਹਤ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਲੁਧਿਆਣਾ ਸ਼ਹਿਰੀ ਵਲੋਂ ਜਨਰਲ ਸਕੱਤਰ ਜੀਵਨ ਗੁਪਤਾ ਦਾ ਸਨਮਾਨ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਭਾਜਪਾ ਦੇ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਪੁਸ਼ਪਿੰਦਰ ਸਿੰਗਲ ਦੀ ਅਗਵਾਈ ਹੇਠ ਅੱਜ ਭਾਜਪਾ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਅਹੁਦੇਦਾਰਾਂ ਨੇ ਪੰਜਾਬ ਭਾਜਪਾ ਦੇ ਨਵ-ਨਿਯੁਕਤ ਜੀਵਨ ਗੁਪਤਾ ਦੇ ਘਰ ਉਨ੍ਹਾਂ ਦਾ ...

ਪੂਰੀ ਖ਼ਬਰ »

ਹਲਕਾ ਆਤਮ ਨਗਰ ਦੇ ਵਾਰਡ ਨੰਬਰ 44 ਤੇ 45 'ਚ ਗੁੰਬਰ ਰਿੰਕੂ ਵਲੋਂ ਸਫ਼ਾਈ ਮੁਹਿੰਮ ਸ਼ੁਰੂ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਹਲਕਾ ਆਤਮ ਨਗਰ ਦੇ ਵਾਰਡ ਨੰਬਰ 44 ਤੇ 45 ਵਿਚ ਤੇਜਿੰਦਰ ਸਿੰਘ ਗੁੰਬਰ ਰਿੰਕੂ ਵਲੋਂ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੇ ਵਾਰਡ ਦੇ ਵਿਚ ਅਲੱਗ- ਅਲੱਗ ਜਗਾ 'ਤੇ ਪਏ ਮਲਬੇ ਅਤੇ ਕੂੜਾ ...

ਪੂਰੀ ਖ਼ਬਰ »

ਡਾਕਟਰੀ ਕੈਂਪ ਦੌਰਾਨ 900 ਮਰੀਜ਼ਾਂ ਦੀ ਜਾਂਚ

ਲੁਧਿਆਣਾ, 4 ਦਸੰਬਰ (ਸਲੇਮਪੁਰੀ)-ਡਾਇਬਟੀਜ਼ ਫ੍ਰੀ ਵਰਲਡ ਵਲੋਂ ਡਾ. ਸੁਰਿੰਦਰ ਗੁਪਤਾ ਦੀ ਅਗਵਾਈ ਹੇਠ ਡੰਡੀ ਸੁਆਮੀ ਮੰਦਰ ਵਿਚ ਇਕ ਵਿਸ਼ਾਲ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਸ਼ੂਗਰ ਨਾਲ ਸੰਬੰਧਤ ਲਗਾਏ ਗਏ 443ਵੇਂ ਕੈਂਪ ਦੌਰਾਨ 300 ਮਰੀਜ਼ਾਂ ਦੀ ਮੁਫਤ ਜਾਂਚ ...

ਪੂਰੀ ਖ਼ਬਰ »

ਅਨੇਕਾਂ ਪੈਟਰੋਲ ਪੰਪਾਂ 'ਤੇ ਪਖਾਨੇ ਬਦਬੂ ਮਾਰ ਰਹੇ

ਲੁਧਿਆਣਾ, 4 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਨੇਕਾਂ ਹੀ ਪੈਟਰੋਲ ਪੰਪਾਂ 'ਤੇ ਕਥਿਤ ਤੌਰ 'ਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਸ਼ਿਕਾਇਤਾਂ ਵੀ ਕੀਤੀਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਮਨੁੱਖਤਾ ਦੇ ਰਹਿਬਰ ਤੇ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਐਂਡ ਸਿੰਧ ਬੈਂਕ ਪਰਿਵਾਰ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ...

ਪੂਰੀ ਖ਼ਬਰ »

ਗੁਰਦੁਆਰਾ ਆਲਮਗੀਰ ਵਿਖੇ ਐਸ.ਜੀ.ਪੀ.ਸੀ ਵਲੋਂ ਸ਼ੁਰੂ ਕੀਤੀ ਹਫ਼ਤਾਵਾਰੀ ਕੀਰਤਨ ਦੀ ਲੜੀ ਨੂੰ ਪੰਜ ਸਾਲ ਮੁਕੰਮਲ ਹੋਏ

ਆਲਮਗੀਰ, 4 ਦਸੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਸ਼ੁਰੂ ਕੀਤੀ ਗਈ ਹਫ਼ਤਾਵਾਰੀ ਕੀਰਤਨ ਦੀ ਲੜੀ ਨੂੰ ਪੰਜ ਸਾਲ ਮੁਕੰਮਲ ਹੋਣ 'ਤੇ ਸੰਗਤਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪਣ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ-ਬਾਵਾ, ਕਾਹਲੋਂ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ | ਇਹ ਸ਼ਬਦ ਸ੍ਰੀ ਕਰਤਾਰਪੁਰ ਸਾਹਿਬ ਜਥੇ ਦੀ ...

ਪੂਰੀ ਖ਼ਬਰ »

ਪਿ੍ੰਸੀਪਲ ਕਿ੍ਸ਼ਨ ਸਿੰਘ ਦੀ ਪੁਸਤਕ 'ਨਰਸਿੰਗ ਕਿੱੱਤੇ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ' ਲੋਕ ਅਰਪਣ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਦਸ਼ਮੇਸ਼ ਖ਼ਾਲਸਾ ਚੈਰੀਟੇਬਲ ਟਰੱਸਟ ਹਸਪਤਾਲ ਹੇਰਾਂ ਵਿਖੇ ਕਰਵਾਏ ਵਿਸ਼ੇਸ਼ ਸਮਾਗਮ 'ਚ ਪਿ੍ੰਸੀਪਲ ਕਿ੍ਸ਼ਨ ਸਿੰਘ ਹੁਰਾਂ ਦੀ ਪੁਸਤਕ 'ਨਰਸਿੰਗ ਕਿੱੱਤੇ ਦੀਆਂ ਸੀਮਾਵਾਂ ਤੇ ਸੰਭਾਵਨਾਵਾਂU ਰਿਲੀਜ਼ ਕੀਤੀ ਗਈ | ਕੌਮਾਂਤਰੀ ...

ਪੂਰੀ ਖ਼ਬਰ »

ਆਪਣੇ ਆਸ-ਪਾਸ ਅਤੇ ਇਲਾਕੇ 'ਚ ਸਾਫ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ-ਦਿਓਲ

ਡਾਬਾ ਲੁਹਾਰਾ, 4 ਦਸੰਬਰ (ਕੁਲਵੰਤ ਸਿੰਘ ਸੱਪਲ)-ਗੋਬਿੰਦ ਨਗਰ ਸਮਿਲਾਪੁਰੀ ਦੇ ਇਲਾਕਾ ਨਿਵਾਸੀਆ ਦੀ ਇਕ ਅਹਿਮ ਬੈਠਕ ਸਮਾਜਸੇਵੀ ਤੇ ਫਿਲਮ ਨਿਰਮਾਤਾ ਮਲਕੀਤ ਸਿੰਘ ਦਿਓਲ ਦੀ ਰਹਿਨੁਮਾਈ ਹੇਠ ਹੋਈ | ਇਸ ਮੌਕੇ ਇਲਾਕੇ ਦੇ ਵਿਕਾਸ ਕਾਰਜਾਂ ਅਤੇ ਮੁਹੱਲੇ ਵਿਚ ਸਾਫ਼-ਸਫ਼ਾਈ ...

ਪੂਰੀ ਖ਼ਬਰ »

ਪੰਜਾਬ ਟੈਕਨੀਕਲ ਟੈਕਸਟਾਇਲਸ ਨੇ ਜ਼ਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਨੂੰ ਮੰਗ ਪੱਤਰ ਸੌਂਪਿਆ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਨੂੰ ਅੱਜ ਐਸੋਸੀਏਸ਼ਨ ਆਫ਼ ਪੰਜਾਬ ਟੈਕਨੀਕਲ ਟੈਕਸਟਾਇਲਸ ਨੇ ਨਾਨ ਵੁਵੇਨ ਫੈਬਰਿਕ ਬੈਗਸ 'ਤੇ ਲਗਾਈ ਗਈ ਪਾਬੰਧੀ ਸੰਬੰਧੀ ਮੈਮੋਰੰਡਮ ਦਿੱਤਾ | ਇਸ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਪੰਜਾਬੀ ਬੇਵਕੂਫ਼ ਬਣ ਕੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਏ-ਸਲੂਜਾ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਪੰਜਾਬ ਵਾਸੀ ਅਸਲ ਵਿਚ ਬੇਵਕੂਫ ਬਣ ਕੇ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਆਏ ਹਨ, ਜਿਸ ਦੀ ਪੁਸ਼ਟੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਵੀ ਕੀਤੀ ਸੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਬੁੱਢੇ ਦਰਿਆ ਦੀ ਸ਼ਾਨ ਨੂੰ ਮੁੜ ਬਹਾਲ ਕਰਵਾਉਣ ਲਈ ਵਾਤਾਵਰਨ ਪ੍ਰੇਮੀਆਂ ਵਲੋਂ ਪੈਦਲ ਯਾਤਰਾ ਦਾ ਤੀਸਰਾ ਪੜਾਅ ਪੂਰਾ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਬੁੱਢੇ ਦਰਿਆ ਦੀ ਪੁਰਾਣੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਅਤੇ ਬੁੱਢੇ ਦਰਿਆ ਦੇ ਆਸ-ਪਾਸ ਤੇ ਬੁੱਢੇ ਦਰਿਆ ਦੀ ਹਾਲਤ ਬਾਰੇ ਜਾਣਕਾਰੀ ਲੈਣ ਲਈ ਵਾਤਾਵਰਨ ਪ੍ਰੇਮੀਆਂ ਵਲੋਂ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ | ਵਾਤਾਵਰਣ ਪ੍ਰੇਮੀਆਂ ...

ਪੂਰੀ ਖ਼ਬਰ »

ਮੇਰੇ ਅਕਸ ਨੂੰ ਢਾਹ ਲਗਾਉਣ ਲਈ ਕੀਤਾ ਜਾ ਰਿਹੈ ਕੂੜ ਪ੍ਰਚਾਰ-ਜੱਸਲ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਜਸਬੀਰ ਸਿੰਘ ਜੱਸਲ ਨੇ ਸਪੱਸ਼ਟੀਕਰਨ ਦਿੰਦੇ ਹੋਏ ਦੱਸਿਆ ਹੈ ਕਿ ਮੈਂ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਜਰਾਤ ...

ਪੂਰੀ ਖ਼ਬਰ »

ਲੋਕ ਆਨਲਾਈਨ ਪ੍ਰਣਾਲੀ ਰਾਹੀਂ ਲੈ ਸਕਦੇ ਗੈਸ ਕੁਨੈਕਸ਼ਨ

ਲੁਧਿਆਣਾ, 4 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਗੈਸ ਕੰਪਨੀਆਂ ਵਲੋਂ ਦਿੱਤੀ ਸਹੂਲਤ ਅਨੁਸਾਰ ਲੋਕ ਆਨਲਾਈਨ ਪ੍ਰਣਾਲੀ ਰਾਹੀਂ ਦਸਤਾਵੇਜ਼ੀ ਕਾਰਵਾਈਆਂ ਮੁਕੰਮਲ ਕਰਕੇ ਅਤੇ ਭੁਗਤਾਨ ਕਰਦੇ ਹੋਏ ਨਵਾਂ ਗੈਸ ਕੁਨੈਕਸ਼ਨ ਵੀ ਲੈ ਸਕਦੇ ਹਨ | ਇਸ ਦੇ ਨਾਲ-ਨਾਲ ਗੈਸ ਕੰਪਨੀਆਂ ...

ਪੂਰੀ ਖ਼ਬਰ »

ਆਤਮਾ ਸਿੰਘ ਸਕੂਲ ਵਿਖੇ ਬੱਚਿਆਂ ਦੇ ਚੈੱਸ ਮੁਕਾਬਲੇ ਕਰਵਾਏ

ਡਾਬਾ/ਲੁਹਾਰਾ, 4 ਦਸੰਬਰ (ਕੁਲਵੰਤ ਸਿੰਘ ਸੱਪਲ)-ਸ: ਆਤਮਾ ਸਿੰਘ ਸਕੂਲ ਪਬਲਿਕ ਸੀਨੀਅਰ ਸੰਕੈਡਰੀ ਬਾਬਾ ਮੁਕੰਦ ਸਿੰਘ ਨਗਰ ਡਾਬਾ ਵਿਖੇ ਅੱਠਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਦੇ ਚੈਸ (ਸਤਰੰਜ) ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਦੇਸ਼ 'ਚ ਕੁੱਲ ਬੱਚਿਆਂ ਦੀ ਅੱਧੀ ਆਬਾਦੀ ਕੁਪੋਸ਼ਣ ਦੀ ਸ਼ਿਕਾਰ ਹੈ-ਮੰਚ

ਲੁਧਿਆਣਾ, 4 ਦਸੰਬਰ (ਸਲੇਮਪੁਰੀ)-ਮੁਕਤੀ ਸੰਗਰਾਮ ਮਜ਼ਦੂਰ ਮੰਚ ਵਲੋਂ ਮਜ਼ਦੂਰ ਲਾਇਬ੍ਰੇਰੀ ਈ.ਡਬਲਯੂ.ਐਸ. ਕਾਲੋਨੀ ਲੁਧਿਆਣਾ ਵਿਖੇ 'ਭਾਰਤ ਵਿਚ ਫਿਰਕੂ ਫਾਸ਼ੀਵਾਦ ਦਾ ਉਭਾਰ ਅਤੇ ਟਾਕਰੇ ਦੀ ਰਣਨੀਤੀ' ਵਿਸ਼ੇ 'ਤੇ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿਚ ਸਮਾਜਿਕ ...

ਪੂਰੀ ਖ਼ਬਰ »

ਜਥੇਦਾਰ ਬਾਬਾ ਬਲਬੀਰ ਸਿੰਘ ਵਲੋਂ ਸਾਬਕਾ ਸਪੀਕਰ ਅਟਵਾਲ ਨਾਲ ਦੁੱਖ ਦਾ ਪ੍ਰਗਟਾਵਾ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਦੀ ਧਰਮ ਪਤਨੀ, ਸਾਬਕਾ ਵਿਧਾਇਕ ਤੇ ਕਾਰੋਬਾਰੀ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਕਾਰੋਬਾਰੀ ਜਸਜੀਤ ਸਿੰਘ ਅਟਵਾਲ ਦੀ ਮਾਤਾ ...

ਪੂਰੀ ਖ਼ਬਰ »

ਜੀ.ਐਨ.ਕੇ.ਸੀ.ਡਬਲਯੂ. ਵਿਖੇ ਵਿਸ਼ਵ ਪ੍ਰਦੂਸ਼ਣ ਰੋਕਥਾਮ ਦਿਵਸ ਮਨਾਇਆ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਲੁਧਿਆਣਾ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਅੱਜ ਕਾਲਜ ਕੈਂਪਸ ਵਿਚ ਸਮਾਜਿਕ ਉੱਦਮ, ਸਵੱਛਤਾ ਅਤੇ ਪੇਂਡੂ ਰੁਝੇਵੇਂ ਸੈੱਲ ਐਕਸ਼ਨ ਪਲਾਨ ...

ਪੂਰੀ ਖ਼ਬਰ »

ਮਿਡ ਡੇ ਮੀਲ ਵਰਕਰਾਂ ਨੇ ਸੂਬਾ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਮਿਡ ਡੇ ਮੀਲ ਵਰਕਰਜ਼ ਯੂਨੀਅਨ ਇੰਟਕ ਦੀ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਮਿਡ ਡੇ ਮੀਲ ਦੇ ਵੱਖ-ਵੱਖ ਸਕੂਲਾਂ ਵਿਚੋਂ ਵਰਕਰਾਂ ਨੇ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਸਵਰਨ ਸਿੰਘ ਨੇ ...

ਪੂਰੀ ਖ਼ਬਰ »

ਦਰਸ਼ਨ ਅਕੈਡਮੀ ਦੇ ਵਿਦਿਆਰਥੀਆਂ ਨੇ ਬਾਸਕਟਬਾਲ 'ਚ ਚੈਂਪੀਅਨਸ਼ਿਪ ਜਿੱਤੀ

ਭਾਮੀਆਂ ਕਲਾਂ, 4 ਦਸੰਬਰ (ਜਤਿੰਦਰ ਭੰਬੀ)-ਵੱਖ-ਵੱਖ ਖੇਤਰਾਂ 'ਚ ਮੱਲ੍ਹਾਂ ਮਾਰਨ ਵਾਲੇ ਹਲਕਾ ਸਾਹਨੇਵਾਲ ਅਧੀਨ ਆਉੰਦੇ ਪਿੰਡ ਭਾਮੀਆਂ ਦੇ ਦਰਸ਼ਨ ਐਕਡਮੀ ਦੇ ਵਿਦਿਆਰਥੀਆਂ ਨੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਸੈਂਟਰਲ) ਅੰਡਰ-19 ਲੜਕੇ ਅਤੇ ਲੜਕੀਆਂ ਕੇਂਦਰੀ ਜੋਨ ...

ਪੂਰੀ ਖ਼ਬਰ »

ਸੀਸੂ ਦੀ ਯੰਗ ਬਿਜ਼ਨੈਸਮੈਨ ਲੀਡਰ ਫੋਰਮ ਨੇ ਅੱਗੇ ਵਧਣ ਲਈ ਨਵੀਨਤਾ ਵਿਸ਼ੇ 'ਤੇ ਵਰਕਸ਼ਾਪ ਕਰਵਾਈ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਯੰਗ ਬਿਜ਼ਨੈਸਮੈਨ ਲੀਡਰ ਫੋਰਮ ਵਲੋਂ ਅੱਗ ਵਧਣ ਲਈ ਨਵੀਨਤਾ ਵਿਸ਼ੇ 'ਤੇ ਇਕ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਮਾਹਿਰਾਂ ਨੇ ਨੌਜਵਾਨ ਸਨਅਤਕਾਰਾਂ ਨੂੰ ਤਰੱਕੀ ...

ਪੂਰੀ ਖ਼ਬਰ »

ਜਸਪਾਲ ਸਿੰਘ ਠੁਕਰਾਲ ਸਰਬਸੰਮਤੀ ਨਾਲ ਮੁੜ ਗੁਰਦੁਆਰਾ ਸਰਾਭਾ ਨਗਰ ਦੇ ਪ੍ਰਧਾਨ ਬਣੇ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਸਿੱਖ ਗੁਰੂ ਸਾਹਿਬਾਨ ਵਲੋਂ ਬਖਸ਼ੇ ਸੇਵਾ ਦੇ ਸੰਕਲਪ ਦੇ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੋੜਨ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ ਵਿਚ ਲਗਾਉਣ ਵਾਲੇ ਵਿਅਕਤੀ ਕੌਮ ਤੇ ਸਮਾਜ ਲਈ ਇਕ ਚਾਨਣ ਮੁਨਾਰਾ ਹੁੰਦੇ ਹਨ | ...

ਪੂਰੀ ਖ਼ਬਰ »

ਜੁਡੀਸ਼ੀਅਲ ਇੰਪਲਾਈਜ਼ ਰਿਟਾ. ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਜੁਡੀਸ਼ੀਅਲ ਇੰਪਲਾਈਜ਼ ਰਿਟਾ. ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਵਿਖੇ ਹੋਈ | ਇਸ ਮੌਕੇ ਜਨਰਲ ਸਕੱਤਰ ਜੋਗਿੰਦਰ ਸਿੰਘ ਕੰਗ ਨੇ ਮੀਟਿੰਗ 'ਚ ਸ਼ਾਮਿਲ ਹੋਏ ...

ਪੂਰੀ ਖ਼ਬਰ »

ਡਾ. ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਦਿਵਸ ਸੰਬੰਧੀ ਸਾਹਿਤਕ ਸਮਾਗਮ ਅੱਜ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਭਾਸ਼ਾਵਾਂ, ਸਾਹਿੱਤ ਤੇ ਸਭਿਆਚਾਰਕ ਮਾਮਲੇ ਕੌਂਸਲ ਦੇ ਅੰਤਰਗਤ ਸਾਹਿੱਤਕਾਰ ਸਦਨ ਵਲੋਂ ਇਸ ਵਾਰ 5 ਦਸੰਬਰ ਨੂੰ ਸ਼ਰਧਾ-ਸਿਦਕ ਦੇ ਅਨੰਤੀ ਰਸ ਰੰਗ ਛੁਹ ਦੇ ਚਿੱਤਰਕਾਰ ਕਵੀ ਡਾ. ਭਾਈ ਵੀਰ ਸਿੰਘ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਵੇਲੇ ਕੀਤੇ ਵਾਅਦੇ ਭੁਲਾਏ-ਸਰੀਂਹ

ਆਲਮਗੀਰ, 4 ਦਸੰਬਰ (ਜਰਨੈਲ ਸਿੰਘ ਪੱਟੀ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਕੋਠੀ ਮੋਹਰੇ ਧਰਨਾ ਪ੍ਰਦਰਸ਼ਨ ਕਰ ਰਹੇ ਮਜ਼ਦੂਰ ਯੂਨੀਅਨ ਅਤੇ ਵਰਕਰਾਂ 'ਤੇ ਲਾਠੀ ਚਾਰਜ ਕੀਤਾ ਗਿਆ | ਉਸ ਦੀ ਘੋਰ ...

ਪੂਰੀ ਖ਼ਬਰ »

ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵਲੋਂ ਸਨਮਾਨ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਅਮਰੀਕਾ ਦੇ ਵਾਸ਼ਿੰਗਟਨ ਸੂਬੇ 'ਚ ਵੱਸਦੀ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੀ ਪੰਜਾਬ ਫੇਰੀ 'ਤੇ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵਲੋਂ ਪੰਜਾਬੀ ਪੁਸਤਕਾਂ ਦਾ ਸੈੱਟ ਦੇ ਕੇ ...

ਪੂਰੀ ਖ਼ਬਰ »

ਗੁਰਦਾ ਬਦਲੀ ਦੀ ਪ੍ਰਕਿਰਿਆ ਰਾਧਿਕਾ ਨੂੰ ਡਾਕਟਰੀ ਕਰਨ ਤੋਂ ਅੜਿੱਕਾ ਨਾ ਬਣ ਸਕੀ

ਲੁਧਿਆਣਾ, 4 ਦਸੰਬਰ (ਸਲੇਮਪੁਰੀ)-16 ਸਾਲ ਦੀ ਲੜਕੀ ਰਾਧਿਕਾ ਦਾ ਸੁਪਨਾ ਡਾਕਟਰ ਬਣਨ ਦਾ ਸੀ ਜਿਸਨੇ ਪਿਛਲੇ ਸਾਲ 2021 ਵਿਚ ਨੀਟ ਦੀ ਪ੍ਰੀਖਿਆ ਪਾਸ ਕੀਤੀ ਸੀ ਪਰ ਉਸ ਦੀ ਖੁਸ਼ੀ ਉਸ ਸਮੇਂ ਥੋੜ੍ਹੀ ਪੈ ਗਈ | ਜਦੋਂ ਉਸ ਦੇ ਨਤੀਜੇ ਦੇ ਐਲਾਨ ਤੋਂ ਬਾਅਦ ਤੀਜੇ ਦਿਨ ਉਹ ਗੁਰਦੇ ਦੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਨੂੰ ਲਾਇਆ ਬੂਰ-ਮੀਤ ਹੇਅਰ

ਲਾਡੋਵਾਲ, 4 ਦਸੰਬਰ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਦੇ ਨਾਲ-ਨਾਲ ਸਕੂਨ ਵੀ ਮਿਲ ਰਿਹਾ ਹੈ, ਜਿਹੜੇ ਕੰਮ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਵਿਚ ਨਹੀਂ ਸਨ ਕੀਤੇ ਉਹ ਆਮ ...

ਪੂਰੀ ਖ਼ਬਰ »

ਵਾਹਿਗੁਰੂ ਪਬਲਿਕ ਸਕੂਲ ਪਮਾਲ ਦੇ ਵਿਦਿਆਰਥੀਆਂ ਨੇ ਸੀਟੀ ਯੂਨੀਵਰਸਿਟੀ ਦਾ ਕੀਤਾ ਵਿੱਦਿਅਕ ਦੌਰਾ

ਇਯਾਲੀ/ਥਰੀਕੇ, 4 ਦਸੰਬਰ (ਮਨਜੀਤ ਸਿੰਘ ਦੁੱਗਰੀ)-ਪਿੰਡ ਪਮਾਲ ਸਥਿਤ ਵਾਹਿਗੁਰੂ ਪਬਲਿਕ ਸਕੂਲ ਦੇ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਧਿਆਪਕ ਮਨਦੀਪ ਸਿੰਘ ਅਤੇ ਸਰਬਜੋਤ ਸਿੰਘ ਦੀ ਅਗਵਾਈ ਹੇਠ ਸੀ.ਟੀ. ਯੂਨੀਵਰਸਿਟੀ ਸਿਧਵਾਂ ਖ਼ੁਰਦ ਫ਼ਿਰੋਜ਼ਪੁਰ ਰੋਡ ਦਾ ...

ਪੂਰੀ ਖ਼ਬਰ »

ਐਗਰੀਟੇਕਨਿਕਾ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਵਾਲੇ ਫਿਕੋ ਮੈਂਬਰਾਂ ਨੂੰ 6 ਲੱਖ 25 ਹਜ਼ਾਰ ਰੁਪਏ ਦੀ ਸਬਸਿਡੀ ਵੰਡੀ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ-ਆਈ. ਐਮ.ਐਸ.ਐਮ.ਈ. ਆਫ਼ ਇੰਡੀਆ) ਨੇ ਸਾਲ 2019 ਵਿਚ ਐਗਰੀਟੈਕਨਿਕਾ ਦਾ ਦੌਰਾ ਕਰਨ ਵਾਲੇ 25 ਡੈਲੀਗੇਟਾਂ ਨੂੰ 6 ਲੱਖ 25 ਹਜ਼ਾਰ) ਰੁਪਏ ਦੀ ਸਬਸਿਡੀ ਵੰਡੀ | ਚੇਅਰਮੈਨ ...

ਪੂਰੀ ਖ਼ਬਰ »

ਧੋਖੇ ਨਾਲ ਖਾਤੇ 'ਚੋਂ ਲੱਖਾਂ ਦੀ ਨਕਦੀ ਤਬਦੀਲ ਕਰਵਾਉਣ ਦੇ ਮਾਮਲੇ 'ਚ ਦੋ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਧੋਖੇ ਨਾਲ ਖਾਤੇ ਵਿਚ ਲੱਖਾਂ ਰੁਪਏ ਦੀ ਨਕਦੀ ਤਬਦੀਲ ਕਰਵਾਉਣ ਦੇ ਦੋਸ਼ ਤਹਿਤ ਪੁਲਿਸ ਨੇ ਝਾਰਖੰਡ ਅਤੇ ਬਿਹਾਰ ਦੇ ਰਹਿਣ ਵਾਲੇ 2 ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਹਰਵਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਅਮਰੀਕੀ ਵਿਗਿਆਨੀ ਨੇ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਅਮਰੀਕਾ 'ਚ ਉੱਚ ਸਿੱਖਿਆ ਬਾਰੇ ਦਿੱਤੀ ਜਾਣਕਾਰੀ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜੀ ਵਿਗਿਆਨ ਵਿਭਾਗ ਵਲੋਂ ਅਮਰੀਕਾ ਦੀ ਫਲੋਰੀਡਾ ਯੂਨੀਵਰਸਟਿੀ ਦੇ ਭੂਮੀ ਉਪਜਾਊਪਣ ਅਤੇ ਟਿਕਾਊ ਖੇਤੀ ਵਿਭਾਗ ਦੇ ਮਾਹਿਰ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ. ਲਕੇਸ ਸ਼ਰਮਾ ਦਾ ਭਾਸ਼ਣ ...

ਪੂਰੀ ਖ਼ਬਰ »

ਬਸੰਤ ਵਿਹਾਰ ਕਾਲੋਨੀ ਦੀ ਮੁੱਖ ਸੜਕ 'ਤੇ ਪਈ ਸੀਵਰੇਜ ਦੀ ਗੰਦਗੀ ਕਾਰਨ ਲੋਕ ਪ੍ਰੇਸ਼ਾਨ

ਲੁਧਿਆਣਾ, 4 ਦਸੰਬਰ (ਭੁਪਿੰਦਰ ਸਿੰਘ ਬੈਂਸ)-ਆਮ ਆਦਮੀ ਪਾਰਟੀ ਵਲੋਂ ਸੂਬੇ ਵਿਚ ਸਰਕਾਰ ਬਣਨ 'ਤੇ ਲੋਕਾਂ ਨੰੂ ਮੁਢਲਿਆਂ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ, ਲੇਕਿਨ ਨੂਰਵਾਲਾ ਰੋਡ ਸਥਿਤ ਬਜਰੰਗ ਵਿਹਾਰ ਕਾਲੋਨੀ ਵਿਚ ਪਿਛਲੇ ਕਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX