ਘਨੌਰ, 4 ਦਸੰਬਰ (ਸੁਸ਼ੀਲ ਕੁਮਾਰ ਸ਼ਰਮਾ)-ਤਕਰੀਬਨ ਡੇਢ ਸਾਲ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਨਹਿਰੀ ਵਿਭਾਗ ਵਲੋਂ ਕਿਸਾਨਾਂ ਲਈ ਪੱਕੇ ਕੀਤੇ ਪਾਣੀ ਵਾਲੇ ਸੂਏ 'ਚ ਹੁਣੇ ਤੋਂ ਕਈ ਜਗ੍ਹਾ ਵੱਡੀਆਂ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਤੇ ਕਈ ਜਗ੍ਹਾ ਸੂਏ ਦੇ ਨੇੜੇ ਲਗਾਈ ਮਿੱਟੀ ਵੀ ਅੰਦਰ ਧਸਣ ਲੱਗੀ ਹੈ | ਜਿਸ ਕਾਰਨ ਕਈ ਜਗ੍ਹਾ ਸਲੈਬਾਂ ਖਿਸਕ ਚੁੱਕੀਆਂ ਹਨ | ਕਈ ਜਗ੍ਹਾ ਤਰੇੜਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ | ਸੂਏ ਦੀ ਬਨਾਵਟ ਦੀ ਗੱਲ ਕਰੀਏ ਤਾਂ ਸੁਆ ਬਣਾਉਣ ਵੇਲੇ ਪ੍ਰੀਮਿਕਸ ਦੇ ਅੰਦਰ ਸਰੀਏ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕੀਤਾ ਗਿਆ ਜਿਸ ਨਾਲ ਸੂਏ ਦੀ ਮਜ਼ਬੂਤੀ ਬਣਨੀ ਸੀ¢ ਦੇਖਣ ਤੋਂ ਸਾਫ਼ ਪਤਾ ਚਲਦਾ ਹੈ ਕਿ ਕੰਮ ਚਲਾਓ ਢੰਡ ਨਾਲ ਇਸ ਦਾ ਨਿਰਮਾਣ ਕੀਤਾ ਗਿਆ ਹੈ | ਸੂਏ ਦਾ ਮੁੱਦਾ ਚੁੱਕਣ ਵਾਲੇ ਸਮਾਜ ਸੇਵਕ ਅਤੇ ਕਿਸਾਨ ਆਗੂ ਬੇਅੰਤ ਸਿੰਘ, ਮਨਜੀਤ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਸੂਏ ਪੱਕੇ ਕਰਨ ਲਈ ਕਰੋੜਾਂ ਰੁਪਏ ਖ਼ਰਚ ਕੀਤੇ¢ ਪਰ ਇਸ ਪੈਸੇ ਦੀ ਵਿਭਾਗ ਦੇ ਅਧਿਕਾਰੀਆਂ ਤੇ ਠੇਕੇਦਾਰ ਨੇ ਮਿਲ ਕੇ ਦੁਰਵਰਤੋਂ ਕੀਤੀ | ਬਘੋਰਾ ਤੋਂ ਮਹਿਦੂਦਾਂ ਸਾਈਡ ਪੱਕੇ ਕੀਤੇ ਇਸ ਸੂਏ 'ਚ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਠੇਕੇਦਾਰ ਨਾਲ ਮਿਲ ਕੇ ਇਸ ਵਿਚ ਜੋ ਮਟੀਰੀਅਲ ਵਰਤਿਆ, ਉਹ ਬੇਹੱਦ ਘਟੀਆ ਕੁਆਲਿਟੀ ਦਾ ਸੀ | ਜਿਸ ਕਾਰਨ ਇਹ ਹੁਣੇ ਤੋਂ ਟੁੱਟਣਾ ਸ਼ੁਰੂ ਹੋ ਚੁੱਕਾ ਹੈ | ਦੱਸਣਯੋਗ ਹੈ ਕਿ ਘਨÏਰ ਦੇ ਪੁਲ ਦੇ ਥੱਲੇ ਇਸੇ ਸੂਏ 'ਚ ਬਹੁਤ ਗੰਦਗੀ ਵੀ ਖੜੀ ਹੈ ਤੇ ਮਿੱਟੀ ਹੀ ਮਿੱਟੀ ਨਜ਼ਰ ਆਉਂਦੀ ਹੈ¢ ਜਿਸ ਤੋਂ ਸਾਫ਼-ਸਾਫ਼ ਪਤਾ ਲਗਦਾ ਹੈ ਕਿ ਇੱਥੇ ਵਿਭਾਗ ਵਲੋਂ ਨਾ ਮਾਤਰ ਮਟੀਰੀਅਲ ਪਾਇਆ ਗਿਆ ਸੀ¢ ਜਿਸ ਕਾਰਨ ਪਾਣੀ ਅਗਲੇ ਪਾਸੇ ਵਾਲੇ ਕਿਸਾਨਾਂ ਨੂੰ ਬਹੁਤ ਘੱਟ ਮਿਲਦਾ ਹੈ¢ ਇਸ ਮੁੱਦੇ 'ਤੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਏ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ ਤੇ ਜਿਹੜੇ ਅਧਿਕਾਰੀਆਂ ਨੇ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਕੀਤੀ ਤੇ ਘਪਲਾ ਕੀਤਾ ਹੈ | ਉਨ੍ਹਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮÏਕੇ 'ਤੇ ਜਦੋਂ ਨਹਿਰੀ ਵਿਭਾਗ ਦੇ ਐਕਸੀਅਨ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਬਦਲੀ ਹੋ ਕੇ ਨਵਾਂ ਹੀ ਆਇਆ ਹਾਂ | ਮੈਨੂੰ ਇਸ ਮਾਮਲੇ ਬਾਰੇ ਪਤਾ ਨਹੀਂ ਹੈ¢ ਪਰ ਫੇਰ ਵੀ ਮੈਂ ਦੱਸਦਾ ਹਾਂ ਕਿ ਜਿਹੜੀਆਂ ਛੋਟੀਆਂ ਤਰੇੜਾਂ ਹੁੰਦੀਆਂ ਹਨ, ਉਹ ਗਰਮੀ ਤੋਂ ਸਰਦੀ ਮÏਸਮ ਦੇ ਹਿਸਾਬ ਨਾਲ ਆ ਜਾਂਦੀਆਂ ਹਨ¢ ਪਰ ਜੇਕਰ ਕੋਈ ਵੱਡੀਆਂ ਤਰੇੜਾਂ ਹਨ | ਇਹ ਅਸੀ ਦੇਖ ਕੇ ਦੱਸ ਸਕਦੇ ਹਾਂ | ਤੁਸੀ ਸਾਨੂੰ ਉਨ੍ਹਾਂ ਦੀਆਂ ਫ਼ੋਟੋ ਜਾਂ ਵੀਡੀਓ ਭੇਜੋ ਦੇਖਣ ਤੋਂ ਬਾਅਦ ਕੁੱਝ ਕਿਹਾ ਜਾ ਸਕਦਾ ਹੈ | ਉਸ ਤੋਂ ਬਾਅਦ ਕਿਸੇ ਨੂੰ ਵੀ ਸੂਏ ਵਿਚ ਵਰਤੇ ਮਟੀਰੀਅਲ 'ਤੇ ਸ਼ੱਕ ਹੈ ਤਾਂ ਉਹ ਵਿਜੀਲੈਂਸ ਨੂੰ ਸ਼ਿਕਾਇਤ ਭੇਜ ਸਕਦਾ ਹੈ |
ਪਟਿਆਲਾ, 4 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਪਾਕਿਸਤਾਨ) ਜਥਾ ਭੇਜੇ ਜਾਣ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ | ਇਹ ਪ੍ਰਗਟਾਵਾ ਅੰਤਿ੍ੰਗ ...
ਰਾਜਪੁਰਾ, 4 ਦਸੰਬਰ (ਰਣਜੀਤ ਸਿੰਘ)-ਸਥਾਨਕ ਸ਼ਹਿਰ 'ਚ ਸੰਡੇ ਬਜ਼ਾਰ ਲੱਗਣ ਕਾਰਨ ਅਕਸਰ ਹੀ ਜਾਮ ਵਰਗੇ ਹਲਾਤ ਬਣੇ ਰਹਿੰਦੇ ਹਨ ਜਿਸ ਤੋਂ ਸ਼ਹਿਰ ਵਾਸੀ ਤੇ ਦੁਕਾਨਦਾਰ ਕਾਫੀ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ | ਜਦ ਕਿ ਬਜ਼ਾਰ 'ਚ ਆਵਾਜਾਈ ਪੁਲਿਸ ਦੇ ਕਰਮਚਾਰੀ ਵੀ ਲੰਘੇ ...
ਸਮਾਣਾ, 4 ਦਸੰਬਰ (ਪ੍ਰੀਤਮ ਸਿੰਘ ਨਾਗੀ)-ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਇਕ ਔਰਤ ਨੂੰ 250 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਮਹਿਮਾ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਤਪਾਲ ਸਿੰਘ ਥਾਣਾ ਸਦਰ ਸਮਾਣਾ ਸਮੇਤ ਪੁਲਿਸ ਪਾਰਟੀ ਗਸ਼ਤ ...
ਰਾਜਪੁਰਾ, 4 ਦਸੰਬਰ (ਰਣਜੀਤ ਸਿੰਘ)-ਸਥਾਨਕ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਅਤੇ ਖੇਤਾਂ 'ਚ ਆਵਾਰਾ ਪਸ਼ੂ ਹਰ ਵਕਤ ਇੱਧਰ ਉਧਰ ਫਿਰਦੇ ਰਹਿੰਦੇ ਹਨ | ਇਨ੍ਹਾਂ ਦੀ ਸਾਂਭ ਸੰਭਾਲ ਲਈ ਪ੍ਰਸ਼ਾਸਨ ਨੇ ਹੱਥ ਪਿੱਛੇ ਖਿੱਚ ਹੋਏ ਹਨ | ਜਿਸ ਕਾਰਨ ਪਸ਼ੂ ਜਾਂ ਤਾਂ ਰੂੜੀਆਂ ਅਤੇ ...
ਭਾਦਸੋਂ, 4 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ)-ਪਿੰਡ ਜਿੰਦਲਪੁਰ ਵਿਖੇ ਸਾਬਕਾ ਸਰਪੰਚ ਭਗਵਾਨ ਸਿੰਘ, ਪਰਦੀਪ ਸਿੰਘ ਜਿੰਦਲਪੁਰ ਤੇ ਤਰਸੇਮ ਸਿੰਘ ਦੀ ਅਗਵਾਈ 'ਚ ਇਕ ਸਨਮਾਨ ਸਮਾਗਮ ਕਰਵਾਕੇ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਣੇ ਜਲ ਸਰੋਤ ਵਿਭਾਗ ਦੇ ਸਾਬਕਾ ...
ਪਟਿਆਲਾ, 4 ਦਸੰਬਰ (ਅ.ਸ. ਆਹਲੂਵਾਲੀਆ)-ਨੈਸ਼ਨਲ ਸ਼ਡਿਊਲ ਕਾਸਟ ਅਲਾਇੰਸ ਦੇ ਵਫ਼ਦ ਨੇ ਆਈ.ਜੀ. ਪਟਿਆਲਾ ਜ਼ੋਨ ਪਟਿਆਲਾ ਤੇ ਐੱਸ.ਐੱਸ.ਪੀ. ਨਾਲ ਮੁਲਾਕਾਤ ਕੀਤੀ | ਵਫ਼ਦ ਦੀ ਅਗਵਾਈ ਕਰਨ ਵਾਲੇ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਪਿਛਲੇ 5 ਮਹੀਨਿਆਂ 'ਚ ਦਲਿਤ ਭਾਈਚਾਰੇ ਦੀ ...
ਰਾਜਪੁਰਾ, 4 ਦਸੰਬਰ (ਜੀ.ਪੀ. ਸਿੰਘ)-ਜਿੱਤਣ ਬਾਅਦ ਸਰਪੰਚੀ ਦਾ ਸਰਟੀਫਿਕੇਟ ਦਿਵਾਉਣ ਲਈ ਜਿੱਤੇ ਸਰਪੰਚ ਨਾਲ 6 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸ਼ਹਿਰੀ ਦੀ ਪੁਲਿਸ ਨੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਤੋਂ ਮਿਲੀ ...
ਪਟਿਆਲਾ, 4 ਦਸੰਬਰ (ਮਨਦੀਪ ਸਿੰਘ ਖਰÏੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਅÏਰਤਾਂ ਦੀ ਪੁਲਿਸ ਨੇ ਪੀੜਤ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਮਨਦੀਪ ਕੌਰ ਵਾਸੀ ਪਾਤੜਾਂ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਸ ਦਾ ਵਿਆਹ ...
ਪਟਿਆਲਾ, 4 ਦਸੰਬਰ (ਮਨਦੀਪ ਸਿੰਘ ਖਰÏੜ)-ਸਥਾਨਕ ਛੋਟੀ ਬਾਰਾਂਦਰੀ 'ਚ ਇਕ ਆਈਲੈਟਸ ਕੇਂਦਰ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਪਰਵਿੰਦਰ ਸਿੰਘ ਵਾਸੀ ਪਿੰਡ ਰੋੜਗੜ੍ਹ ਨੇ ਥਾਣਾ ਕੋਤਵਾਲੀ 'ਚ ਦਰਜ ਕਰਵਾਈ | ਜਿਸ ਅਧਾਰ 'ਤੇ ਪੁਲਿਸ ਨੇ ਅਣਪਛਾਤੇ ...
ਪਾਤੜਾਂ, 4 ਦਸੰਬਰ (ਖ਼ਾਲਸਾ)-ਪਾਵਰਕਾਮ ਡਵੀਜ਼ਨ ਪਾਤੜਾਂ ਦੇ ਸਟੋਰ 'ਚ 2 ਨਵੰਬਰ ਦੀ ਦਰਮਿਆਨੀ ਰਾਤ ਨੂੰ ਲੱਖਾਂ ਰੁਪਏ ਦੇ ਸਮਾਨ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਦਾ ਪਤਾ ਪਾਵਰਕਾਮ ਦੇ ਅਧਿਕਾਰੀਆਂ ਨੂੰ ਸਵੇਰ ਸਮੇਂ ਲੱਗਿਆ | ਜਦੋਂ ਵਿਭਾਗ ਦੇ ਜੇਈ ...
ਨਾਭਾ, 4 ਦਸੰਬਰ (ਜਗਨਾਰ ਸਿੰਘ ਦੁਲੱਦੀ)-ਜਦੋਂ ਵੀ ਪੰਜਾਬ 'ਚ ਸ਼ੋ੍ਰਮਣੀ ਅਕਾਲੀ ਦਲ ਨੇ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਾਈ ਹੈ ਤਾਂ ਪੰਜਾਬ ਦਾ ...
ਪਟਿਆਲਾ, 4 ਦਸੰਬਰ (ਅ.ਸ. ਆਹਲੂਵਾਲੀਆ)-ਸ੍ਰੀ ਸਨਾਤਨ ਧਰਮ ਸਭਾ ਪਟਿਆਲਾ ਵਲੋਂ ਪ੍ਰਧਾਨ ਸ੍ਰੀ ਲਾਲ ਚੰਦ ਜਿੰਦਲ ਦੇ ਕੁਸ਼ਲ ਮਾਰਗ ਦਰਸ਼ਨ 'ਚ ਸ੍ਰੀ ਗੀਤਾ ਜਯੰਤੀ ਦੇ ਸੰਬੰਧ 'ਚ ਸ੍ਰੀ ਸਨਾਤਨ ਧਰਮ ਮੰਦਰ ਆਰੀਆ ਸਮਾਜ ਪਟਿਆਲਾ 'ਚ ਸ੍ਰੀ ਗੀਤਾ ਜੀ ਦੇ ਪਾਠ ਤੇ ਸਮੂਹਿਕ ਹਵਨ ...
ਨਾਭਾ, 4 ਦਸੰਬਰ (ਕਰਮਜੀਤ ਸਿੰਘ)-ਚਿਰੰਜੀਵ ਮੈਮੋਰੀਅਲ ਪਬਲਿਕ ਸਕੂਲ ਮੋਤੀ ਬਾਗ ਨਾਭਾ ਵਿਚ ਸੱਭਿਆਚਾਰਕ ਸਮਾਗਮ ਮਨਾਇਆ ਗਿਆ | ਸਮਾਗਮ 'ਚ ਬੱਚਿਆਂ ਵਲੋਂ ਸ਼ਬਦ ਗਾਇਨ, ਪ੍ਰੀ ਨਰਸਰੀ ਜਮਾਤ ਦਾ ਡਾਂਸ, ਕਪਲ ਡਾਂਸ, ਫੈਂਸੀ ਡਰੈੱਸ, ਇੰਗਲਿਸ਼ ਪਲੇਅ, ਨਰਸਰੀ ਜਮਾਤ ਦਾ ਡਾਂਸ, ...
ਪਟਿਆਲਾ, 4 ਦਸੰਬਰ (ਅ.ਸ. ਆਹਲੂਵਾਲੀਆ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦੰਪਤੀ ਪ੍ਰਾਣ ਸਭਰਵਾਲ ਤੇ ਸੁਨੀਤਾ ਸਭਰਵਾਲ ਵਲੋਂ ਦਾਨਵੀਰ ਡਾ. ਐੱਸ.ਪੀ. ਸਿੰਘ ਓਬਰਾਏ, ਮੁਖੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਗਾਤਾਰ 21 ਸਾਲਾਂ ਤੋਂ ਚੱਲੀ ਆ ਰਹੀ ...
ਨਾਭਾ, 4 ਦਸੰਬਰ (ਕਰਮਜੀਤ ਸਿੰਘ)-ਸਰਕਾਰੀ ਰਿਪੁਦਮਨ ਕਾਲਜ ਵਿਖੇ ਪਿ੍ੰਸੀਪਲ ਸ੍ਰੀਮਤੀ ਰੇਨੂੰ ਜੈਨ ਦੀ ਅਗਵਾਈ 'ਚ ਕੰਪਿਊਟਰ ਵਿਭਾਗ ਵਲੋਂ ਵਰਲਡ ਕੰਪਿਊਟਰ ਦਿਵਸ ਮਨਾਇਆ ਗਿਆ¢ ਜਿਸ ਵਿਚ ਬੀ.ਸੀ.ਏ. ਭਾਗ ਤੀਜਾ ਦੇ ਵਿਦਿਆਰਥੀ ਅਮਨਦੀਪ ਸਿੰਘ ਵਲੋਂ ਕੰਪਿਊਟਰ ਲਿਟਰੇਸੀ ...
ਨਾਭਾ, ਭਾਦਸੋਂ 4 ਦਸੰਬਰ (ਜਗਨਾਰ ਸਿੰਘ /ਗੁਰਬਖ਼ਸ਼ ਸਿੰਘ)-ਸਿੱਖ ਕÏਮ ਦੇ ਮਹਾਨ ਸ਼ਹੀਦ ਸਰਬੰਸ ਦਾਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ...
ਪਟਿਆਲਾ, 4 ਦਸੰਬਰ (ਅ.ਸ. ਆਹਲੂਵਾਲੀਆ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਕੁੱਲ 8 ਵਿਧਾਨ ਸਭਾ ਚੋਣ ਹਲਕਿਆਂ, ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ...
ਪਟਿਆਲਾ, 4 ਦਸੰਬਰ (ਮਨਦੀਪ ਸਿੰਘ ਖਰੌੜ)-ਗੁਜਰਾਤ ਚੋਣਾਂ ਤੋਂ ਵਿਹਲੇ ਹੋ ਕੇ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਦਿਹਾਤੀ ਹਲਕੇ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੇ ਲੋਕਾਂ ਦੀ ਕਚਹਿਰੀ 'ਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ...
ਪਟਿਆਲਾ, 4 ਦਸੰਬਰ (ਮਨਦੀਪ ਸਿੰਘ ਖਰੌੜ)-ਜੇਲ੍ਹਾਂ 'ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਵਲੋਂ ਚਲਾਈ ਦਸਤਖ਼ਤੀ ਮੁਹਿੰਮ 'ਚ ਅਕਾਲੀ ਦਲ ਆਪਣਾ ਵੱਡਾ ਯੋਗਦਾਨ ਪਾਵੇਗਾ¢ ਇਹ ਪ੍ਰਗਟਾਵਾ ਸਾਬਕਾ ਚੇਅਰਮੈਨ ਤੇ ਪੀਏਸੀ ਮੈਂਬਰ ਲਖਵੀਰ ...
ਦੇਵੀਗੜ੍ਹ, 4 ਦਸੰਬਰ (ਰਾਜਿੰਦਰ ਸਿੰਘ ਮÏਜੀ)-ਗੁਰਦੁਆਰਾ ਮਗਰ ਸਾਹਿਬ ਇਸਰਹੇੜੀ ਵਿਖੇ ਨÏਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ¢ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਦੀ ਰਹਿਨੁਮਾਈ ਹੇਠ ਗੁਰਦੁਆਰਾ ਸਾਹਿਬ ਦੀ ...
ਪਟਿਆਲਾ, 4 ਦਸੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਵਲੋਂ ਸਫ਼ਾਈ ਸਰਵੇਖਣ 2023 ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਲੋਕਾਂ ਦੀ ਭਾਗੀਦਾਰੀ ਦੇ ਨਾਲ-ਨਾਲ ਨਿਗਮ ਨੇ ਹੁਣ ਕਬਾੜ ਮੈਟੀਰੀਅਲ ਦੀ ਵਰਤੋਂ ਕਰਕੇ 22 ਨੰਬਰ ਫਲਾਈਓਵਰ ਦੇ ਹੇਠਾਂ ਪਿੱਲਰ 'ਤੇ ਸਕਰੈਪ ਮੈਟੀਰੀਅਲ ...
ਅਮਲੋਹ, 4 ਦਸੰਬਰ (ਕੇਵਲ ਸਿੰਘ)-ਅੱਜ ਮਾਨਵ ਭਲਾਈ ਮੰਚ ਅਮਲੋਹ ਵਲੋਂ 218ਵੇਂ ਰਾਸ਼ਨ ਵੰਡ ਸਮਾਗਮ ਮੌਕੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਤੇ ਆਉਣ ਵਾਲੇ ਸਮੇਂ 'ਚ ਵੀ ਲੋੜਵੰਦ ਪਰਿਵਾਰਾਂ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ...
ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਮਨਪ੍ਰੀਤ ਸਿੰਘ)-ਪਿੰਡ ਵਜ਼ੀਰਾਬਾਦ ਦੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | 7 ਦਸੰਬਰ ਦਿਨ ਬੁੱਧਵਾਰ ਨੂੰ 5ਵਾਂ ਕਬੱਡੀ ਕੱਪ ਕਰਵਾਇਆ ਜਾਵੇਗਾ, ਜਿਸ ਦੀ ਪ੍ਰਧਾਨਗੀ ਹਲਕਾ ਵਿਧਾਇਕ ਐਡ. ਲਖਵੀਰ ਸਿੰਘ ਰਾਏ ਕਰਨਗੇ | ...
ਨਾਭਾ, 4 ਦਸੰਬਰ (ਜਗਨਾਰ ਸਿੰਘ ਦੁਲੱਦੀ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੀ ਤਰਫ਼ੋਂ ਸ੍ਰੀ ਕ੍ਰਿਸ਼ਨ ਕਥਾਮਿ੍ਤ ਦਾ ਪੰਜ ਰੋਜ਼ਾ ਵਿਸ਼ਾਲ ਸਮਾਗਮ ਸਥਾਨਕ ਪੁਰਾਣਾ ਹਾਈਕੋਰਟ ਗਰਾਊਾਡ ਵਿਖੇ ਕਰਵਾਇਆ ਜਾ ਰਿਹਾ ਹੈ | ਕਥਾ ਦੇ ਤੀਜੇ ਦਿਨ ਮਹੰਤ ਕਾਲਾ ਦਾਸ ਸ੍ਰੀ ...
ਰਾਜਪੁਰਾ, 4 ਦਸੰਬਰ (ਜੀ.ਪੀ. ਸਿੰਘ)-ਸਥਾਨਕ ਟਾਹਲੀ ਵਾਲਾ ਚੌਂਕ ਵਿਖੇ ਹਲਕਾ ਰਾਜਪੁਰਾ ਤੋਂ ਭਾਜਪਾ ਇੰਚਾਰਜ ਜਗਦੀਸ ਕੁਮਾਰ ਜੱਗਾ ਵਲੋਂ ਪਾਰਟੀ ਆਗੂਆਂ ਤੇ ਵਰਕਰਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੀਨੀਅਰ ਆਗੂ ਸੁਨੀਲ ਜਾਖੜ ਨੂੰ ਰਾਸ਼ਟਰੀ ...
ਸ੍ਰੀ ਅਨੰਦਪੁਰ ਸਾਹਿਬ, 4 ਦਸੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਵਿਧਾਨ ਸਭਾ ਚੋਣ ਹਲਕਾ 49-ਅਨੰਦਪੁਰ ਸਾਹਿਬ ਵਿਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫ਼ਸਰਾਂ ਵਲੋਂ ਆਪਣੇ-ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ ਜਿਸ ਵਿਚ ਹਰ ਯੋਗ ...
ਸ੍ਰੀ ਚਮਕੌਰ ਸਾਹਿਬ, 4 ਦਸੰਬਰ (ਨਾਰੰਗ)-ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੀ ਜ਼ਰੂਰੀ ਮੀਟਿੰਗ 6 ਦਸੰਬਰ ਨੂੰ ਸ਼ਾਮ 4 ਵਜੇ ਇੱਥੋਂ ਦੇ ਇਤਿਹਾਸਕ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਚ ਹੋਵੇਗੀ | ਇਹ ...
ਬਠਿੰਡਾ, 4 ਦਸੰਬਰ (ਪੱਤਰ ਪ੍ਰੇਰਕ)- ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫ਼ੀਸਦੀ ਛੋਟ ਉੱਪਰ ਇਹ ਮਸ਼ੀਨਾਂ 6 ਦਸੰਬਰ 2022 ...
ਪਟਿਆਲਾ, 4 ਦਸੰਬਰ (ਅ.ਸ. ਆਹਲੂਵਾਲੀਆ)-ਭਾਜਪਾ ਦੇ ਤਿ੍ਪੜੀ ਮੰਡਲ ਦੇ ਅਹੁਦੇਦਾਰਾਂ ਦੀ ਇਕ ਬੈਠਕ ਹੋਈ ਜਿਸ 'ਚ ਸੂਬਾਈ ਆਗੂ ਗੁਰਜੀਤ ਸਿੰਘ ਕੋਹਲੀ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਉਨ੍ਹਾਂ ਆਉਂਦੀਆਂ ਨਗਰ ਨਿਗਮ ਚੌਣਾਂ 'ਚ ਪਾਰਟੀ ਵਰਕਰਾਂ ਨੂੰ ਡਟ ...
ਨਾਭਾ, 4 ਦਸੰਬਰ (ਜਗਨਾਰ ਸਿੰਘ ਦੁਲੱਦੀ)-ਆਉਣ ਵਾਲੀ 29 ਦਸੰਬਰ ਨੂੰ ਕਲਗੀਧਰ ਦਸਮੇਸ਼ ਪਿਤਾ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ | ਜਿਸ ਨੂੰ ਮਨਾਉਣ ਸੰਬੰਧੀ ਸਥਾਨਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ...
ਪਟਿਆਲਾ, 4 ਦਸੰਬਰ (ਅ.ਸ. ਆਹਲੂਵਾਲੀਆ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ 6 ਤੋਂ 9 ਦਸੰਬਰ ਤੱਕ ਅਨੰਦਪੁਰ ਸਾਹਿਬ ਵਿਖੇ ਕਰਵਾਈਆਂ ਜਾ ਰਹੀਆਂ ਪ੍ਰਾਇਮਰੀ ਸਕੂਲਾਂ ਦੀਆਂ ਸੂਬਾ ਪੱਧਰੀ ਖੇਡਾਂ ਦੇ ਪ੍ਰਬੰਧਾਂ ਦਾ ਵਿੱਤੀ ...
ਸਮਾਣਾ, 4 ਦਸੰਬਰ (ਪ੍ਰੀਤਮ ਸਿੰਘ ਨਾਗੀ)-ਸਮਾਣਾ ਦੀ ਗਰੀਨ ਸਿਟੀ ਕਾਲੋਨੀ ਵਾਸੀਆਂ ਵਲੋਂ ਸਨਾਤਨ ਧਰਮ ਮਹਾਂਵੀਰ ਦਲ ਦੇ ਸਹਿਯੋਗ ਨਾਲ ਮਾਤਾ ਮਾਇਆ ਕੌਰ ਦੀ ਮਿੱਠੀ ਯਾਦ ਵਿਚ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸੰਯੁਕਤ ...
ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਬਲਜਿੰਦਰ ਸਿੰਘ)-ਅਗਰਵਾਲ ਸਭਾ ਸਰਹਿੰਦ ਵਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ ਕਢਾਈ ਦੇ ਸੈਂਟਰ 'ਚੋਂ ਕੋਰਸ ਪੂਰਾ ਕਰਨ ਵਾਲੀ ਲੜਕੀਆਂ ਤੇ ਔਰਤਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਏ.ਆਈ.ਜੀ ਕ੍ਰਾਈਮ ...
ਮੰਡੀ ਗੋਬਿੰਦਗੜ੍ਹ, 4 ਦਸੰਬਰ (ਮੁਕੇਸ਼ ਘਈ)-ਖੱਤਰੀ ਮਹਾਂ ਸਭਾ ਵਲੋਂ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਸਥਾਨਕ ਰੋਟਰੀ ਕੇਂਦਰ ਵਿਖੇ ਰਘੁਵਿੰਦਰ ਪਾਲ ਜਲੂਰੀਆ ਦੀ ਅਗਵਾਈ ਹੇਠ ਮੀਟਿੰਗ ਹੋਈ | ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਥਾਣਾ ...
ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਮਨਪ੍ਰੀਤ ਸਿੰਘ)-ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਤੇ ਸਿਵਲ ਸਰਜਨ ਡਾ. ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ 21 ਨਵੰਬਰ ਤੋਂ 4 ਦਸੰਬਰ ਤੱਕ ਪਰਿਵਾਰ ਨਿਯੋਜਨ ਪੰਦ੍ਹਰਵਾੜਾ ਮਨਾਇਆ ਗਿਆ | ...
ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਰਾਜਿੰਦਰ ਸਿੰਘ)-ਰਾਣਾ ਮੁਨਸ਼ੀ ਰਾਮ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ 'ਚ 'ਗੀਤਾ ਜੈਅੰਤੀ' ਦਾ ਸ਼ੁੱਭ ਤਿਉਹਾਰ ਮਨਾਇਆ ਗਿਆ, ਜਿਸ ਤਹਿਤ ਸਵੇਰ ਦੀ ਪ੍ਰਾਰਥਨਾ ਸਭਾ 'ਚ ਦੀਵੇ ਜਗਾਏ ਗਏ | ਸਕੂਲ ਪਿ੍ੰ. ਰਮੇਸ਼ ਚੰਦ ਸ਼ਰਮਾ ਨੇ ਦੱਸਿਆ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX