ਸਿਰਸਾ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਸੀ.ਆਈ.ਏ. ਥਾਣਾ ਪੁਲਿਸ ਨੇ ਹਥਿਆਰਾਂ ਦੇ ਬਲ 'ਤੇ ਲੁੱਟਾਂ ਖੋਹਾਂ ਕਰਨ ਵਾਲੇ ਇਕ ਗਰੋਹ ਦੇ ਦੋ ਮੈਂਬਰਾਂ ਨੂੰ ਫੜਣ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ¢ ਫੜੇ ਗਏ ਮੁਲਜ਼ਮਾਂ ਤੋਂ ਵਿਆਹ ਵਾਲੇ ਘਰੋਂ ਚੋਰੀ ਕੀਤੇ ਲੱਖਾਂ ਰੁਪਏ ਤੇ ਮਹਿਲਾ ਤੋਂ ਚਾਕੂ ਦੀ ਨੋਕ 'ਤੇ ਖੋਹੇ ਗਹਿਣੇ ਕਾਫੀ ਬਰਾਮਦ ਕਰ ਲਏ ਹਨ¢ ਫੜੇ ਗਏ ਮੁਲਜ਼ਮਾਂ ਦੀ ਪਛਾਣ ਵਿੱਕੀ ਉਰਫ ਗÏਾਡਰ ਵਾਸੀ ਪ੍ਰੇਮ ਨਗਰ ਅਤੇ ਰਾਜਨ ਵਾਸੀ ਮਾਲ ਗੋਦਾਨ ਰੋਡ ਸੁਭਾਸ਼ ਬਸਤੀ ਵਜੋਂ ਕੀਤੀ ਗਈ ਹੈ¢ ਮੁਲਜ਼ਮ ਨਸ਼ਿਆਂ ਦੀ ਪੂਰਤੀ ਲਈ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਇੰਜਾਮ ਦਿੰਦੇ ਸਨ¢ ਇਹ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਾਧੂ ਰਾਮ ਨੇ ਦੱਸਿਆ ਹੈ ਕਿ ਬੀਤੇ ਤਿੰਨ ਦਸੰਬਰ ਨੂੰ ਸਿਰਸਾ ਦੀ ਮੁਲਤਾਨ ਕਾਲੋਨੀ ਸਥਿਤ ਇਕ ਪਰਿਵਾਰ ਦੇ ਘਰ ਵਿਆਹ ਸਮਾਗਮ ਸੀ¢ ਪਰਿਵਾਰ ਵਿਆਹ ਵਿਚ ਰੁਝਾ ਹੋਇਆ ਸੀ ਤਾਂ ਮੁਲਜ਼ਮਾਂ ਨੇ ਘਰ ਚੋਂ ਚਾਰ-ਪੰਜ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ¢ ਇਸ ਮਗਰੋਂ ਮੁਲਜ਼ਮਾਂ ਨੇ ਘਰ 'ਚ ਮÏਜੂਦ ਇਕ ਮਹਿਲਾ ਕੋਲੋਂ ਚਾਕੂ ਦੀ ਨÏਕ 'ਤੇ ਸੋਨੇ ਦੇ ਗਹਿਣੇ ਖੋਹ ਲਏ¢ ਪੁਲਿਸ ਨੇ ਕੇਸ ਦਰਜ ਕਰਕੇ ਮਾਮਲਾ ਸੀਆਈਏ ਪੁਲਿਸ ਦੇ ਹਵਾਲੇ ਕਰ ਦਿੱਤਾ¢ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਨੇ ਤਥਾਂ ਦੀਆਂ ਕੜੀਆਂ ਜੋੜਦਿਆਂ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਤੇ ਇਸ ਗਿਰੋਂ ਵਿਚ ਸ਼ਾਮਲ ਹੋਰਾਂ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ¢ ਜਿਨ੍ਹਾਂ ਨੂੰ ਫੜਣ ਲਈ ਪੁਲਿਸ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇ ਮਾਰੀ ਕਰ ਰਹੀ ਹੈ¢ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਗਿਰੋਹ ਵਿਚ ਸ਼ਾਮਿਲ ਹੋਰਾਂ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਵੇਗੀ¢ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਹੋਰਾਂ ਲੁੱਟਾਂ ਤੇ ਚੋਰੀ ਦੀਆਂ ਵਾਰਦਾਤਾਂ 'ਚ ਸ਼ਾਮਿਲ ਮੁਲਜ਼ਮਾਂ ਨੂੰ ਫੜਿਆ ਜਾ ਸਕੇ¢
ਪਿਹੋਵਾ, 5 ਦਸੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਪਿਹੋਵਾ ਤੋਂ ਅੰਬਾਲਾ ਰੋਡ 'ਤੇ ਪੁਲ ਤੋਂ ਸਰਸਵਤੀ ਡਰੇਨ 'ਚ ਕਾਰ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਹਾਦਸਾ ਦੇਰ ਰਾਤ ਵਾਪਰਿਆ, ਜਿਸ ਕਾਰਨ ਪਰਿਵਾਰ ਵਿਚ ਸੋਗ ਦੀ ਲਹਿਰ ਫੈਲ ਗਈ | ਦੱਸਿਆ ਜਾ ਰਿਹਾ ਹੈ ਕਿ ...
ਕਰਨਾਲ, 5 ਦਸੰਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਵਿਖੇ ਇਕ ਕਿਸਾਨ ਦੀ ਜ਼ਮੀਨ ਦੀ ਫ਼ਰਦ ਦੀ ਦੁਰਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਕਈ ਕਾਰਕੁਨਾਂ ਨੇ ਪੀੜਤ ਕਿਸਾਨ ਨੂੰ ਇਨਸਾਫ਼ ਦਿਵਾਉਣ ਲਈ ਸੀ. ਐੱਮ. ਸਿਟੀ ਵਿਚ ...
ਗੂਹਲਾ ਚੀਕਾ, 5 ਦਸੰਬਰ (ਓ.ਪੀ. ਸੈਣੀ)-ਸਰਕਾਰੀ ਗਰਲਜ਼ ਕਾਲਜ ਚੀਕਾ ਵਲੋਂ ਸਰਕਾਰੀ ਗਰਲਜ਼ ਕਾਲਜ ਚੀਕਾ ਵਿਖੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਕਾਲਜ ਦੇ ਮਹਿਲਾ ਸੈੱਲ ਵਲੋਂ ਕਰਵਾਏ ਗਏ ਇਸ ਵਿਸ਼ੇਸ਼ ਭਾਸ਼ਣ ਵਿਚ ਬਾਬਾ ਮਸਤਨਾਥ ਯੂਨੀਵਰਸਿਟੀ ਰੋਹਤਕ ਦੀ ਡਾ. ਸਪਨਾ ...
ਸਿਰਸਾ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਹਾਲ ਹੀ ਵਿਚ ਗੁੜਗਾਉਂ ਵਿਚ ਸੀ.ਬੀ.ਐੱਸ.ਈ. ਉੱਤਰੀ ਜ਼ੋਨ ਅਧੀਨ ਕਰਵਾਏ ਅੰਡਰ-14 ਲੜਕਿਆਂ ਦੇ ਤੀਰਅੰਦਾਜ਼ੀ ਟੂਰਨਾਮੈਂਟ ਵਿੱਚ ਦਿ ਮਿਲੇਨੀਅਮ ਸਕੂਲ ਕਾਲਾਂਵਾਲੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ...
ਸਿਰਸਾ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਚÏਧਰੀ ਦੇਵੀ ਲਾਲ ਯੂਨੀਵਰਸਿਟੀ 'ਚ 7 ਤੋਂ 11 ਦਸੰਬਰ ਤੱਕ ਚਲਣ ਵਾਲੇ 9ਵੇਂ ਯੂਥ ਫੈਸਟੀਵਲ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ¢ ਕਰੋਨਾ ਕਾਲ ਮਗਰੋਂ ਪਹਿਲੀ ਵਾਰ ਹੋ ਰਹੇ ਇਸ ਯੂਥ ਫੈਸਟੀਵਲ 'ਤੇ ...
ਤਰਨ ਤਾਰਨ, 5 ਦਸੰਬਰ (ਇਕਬਾਲ ਸਿੰਘ ਸੋਢੀ)-ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮ ਪ੍ਰਚਾਰ ਮਿਸ਼ਨ ਪੰਜਾਬ ਦੀ ਮੀਟਿੰਗ ਸ੍ਰੀ ਗੁਰੂ ਅਰਜਨ ਦੇਵ ਸਰਾਂ ਤਰਨ ਤਾਰਨ ਵਿਖੇ ਸੂਬੇਦਾਰ ਬਲਦੇਵ ਸਿੰਘ ਤੇ ਕਾਬਲ ਸਿੰਘ ਢੋਟੀਆਂ ਦੀ ਅਗਵਾਈ ਹੇਠ ਹੋਈ | ਜਾਣਕਾਰੀ ਦਿੰਦੇ ਹੋਏ ...
ਤਰਨ ਤਾਰਨ, 5 ਦਸੰਬਰ (ਪਰਮਜੀਤ ਜੋਸ਼ੀ)-ਬੀਤੇ ਦਿਨੀਂ ਤਰਨ ਤਾਰਨ-ਗੋਇੰਦਵਾਲ ਸਾਹਿਬ ਰੋਡ 'ਤੇ ਪੈਂਦੇ ਪਿੰਡ ਵੇਈਪੂੲੀਂ ਦੇ ਨਜ਼ਦੀਕ ਬੱਜਰੀ ਨਾਲ ਭਰੇ ਟਰਾਲੇ ਵਲੋਂ ਇਕ ਸਕੂਲ ਬੱਸ ਨੂੰ ਟੱਕਰ ਮਾਰਨ 'ਤੇ ਹੋਏ ਭਿਆਨਕ ਹਾਦਸੇ ਵਿਚ ਸਕੂਲ ਬੱਸ ਦਾ ਡਰਾਈਵਰ ਰਣਧੀਰ ਸਿੰਘ ਅਤੇ ...
ਭਿੱਖੀਵਿੰਡ, 5 ਦਸੰਬਰ (ਬੌਬੀ)-ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਚਮਨ ਲਾਲ ਦਰਾਜਕੇ, ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ, ਗੁਰਲਾਲ ਸਿੰਘ ਅਲਗੋਂ ਕੋਠੀ ਤੇ ਸੰਤੋਖ ਸਿੰਘ ਮੱਖੀ ਕਲਾਂ ਆਦਿ ਆਗੂਆਂ ਨੇ ਸਥਾਨਕ ਕਸਬਾ ...
ਫਗਵਾੜਾ, 5 ਦਸੰਬਰ (ਹਰਜੋਤ ਸਿੰਘ ਚਾਨਾ)-ਸਰਬ ਨੌਜਵਾਨ ਸਭਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵਲੋਂ ਚੜ੍ਹਦੀ ਕਲਾ ਸਿੱਖ ਆਰਗਨਾਈਜ਼ੇਸ਼ਨ ਯੂ. ਕੇ. ਦੇ ਸਹਿਯੋਗ ਨਾਲ 32ਵੇਂ ਜ਼ਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਉਣ ਸਬੰਧੀ ਸਾਲਾਨਾ ਸਮਾਗਮ ...
ਸਿਰਸਾ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ 'ਚ ਦੋ ਵੱਖ-ਵੱਖ ਥਾਵਾਂ 'ਤੇ ਹੋਏ ਸੜਕ ਹਾਦਿਆਂ ਵਿੱਚ ਇਕ ਤਿੰਨ ਸਾਲਾ ਬੱਚੇ ਸਮੇਤ ਦੋ ਜਣਿਆਂ ਦੀ ਮÏਤ ਹੋ ਗਈ¢ ਪੁਲਿਸ ਨੇ ਪੀੜਤ ਪਰਿਵਾਰਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਕੇਸ ਦਰਜ ...
ਫ਼ਤਿਹਾਬਾਦ, 5 ਦਸੰਬਰ (ਹਰਬੰਸ ਸਿੰਘ ਮੰਡੇਰ)-ਸਰਕਾਰ ਵਲੋਂ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਨੂੰ ਆਸਾਨ ਕਰ ਦਿੱਤਾ ਗਿਆ ਹੈ, ਜਿਸ ਨਾਲ ਲੋੜਵੰਦ ਲੋਕਾਂ ਨੂੰ ਬੱਚਾ ਗੋਦ ਲੈਣ ਲਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ | ਡਿਪਟੀ ਕਮਿਸ਼ਨਰ ਜਗਦੀਸ਼ ਸ਼ਰਮਾ ਨੇ ਜ਼ਿਲ੍ਹਾ ...
ਫ਼ਤਿਹਾਬਾਦ, 5 ਦਸੰਬਰ (ਹਰਬੰਸ ਸਿੰਘ ਮੰਡੇਰ)-ਡਿਪਟੀ ਕਮਿਸ਼ਨਰ ਅਤੇ ਮੁਖੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜਗਦੀਸ ਸਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਜ਼ਿਲੇ੍ਹ ਵਿਚ ਵੱਖ-ਵੱਖ ਸਮਾਜ ਸੇਵੀ ਕਾਰਜ ਕਰਵਾਏ ਜਾ ਰਹੇ ਹਨ | ਸਥਾਨਕ ਪੰਚਾਇਤ ...
ਹਰਸਾ ਛੀਨਾ, 5 ਦਸੰਬਰ (ਕੜਿਆਲ)-ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੈਂਦੀ ਪੁਲਿਸ ਚੌਕੀ ਕੁਕੜਾਂਵਾਲਾ ਅਧੀਨ ਪੈਂਦੇ ਪਿੰਡ ਵਿਚਲਾ ਕਿਲ੍ਹਾ ਦੇ ਇਕ ਧਾਰਮਿਕ ਸਥਾਨ ਨੂੰ ਲੈ ਕੇ ਹੋਏ ਝਗੜੇ ਵਿਚ ਪੁਲਿਸ ਵਲੋਂ ਕਾਰਵਾਈ ਕਰਦਿਆਂ 15-16 ਅਣਪਛਾਤੇ ਵਿਅਕਤੀਆਂ ਸਮੇਤ 25 ...
ਹਰੀਕੇ ਪੱਤਣ, 5 ਦਸੰਬਰ (ਸੰਜੀਵ ਕੁੰਦਰਾ)-ਥਾਣਾ ਹਰੀਕੇ ਪੱਤਣ ਪੁਲਿਸ ਨੇ ਨਾਜਾਇਜ਼ ਮਾਈਨਿੰਗ ਖਿਲਾਫ਼ ਕਾਰਵਾਈ ਕਰਦਿਆਂ ਨਾਜਾਇਜ਼ ਰੇਤਾ ਨਾਲ ਭਰੇ ਟਿੱਪਰ ਨੂੰ ਕਾਬੂ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਹਰੀਕੇ ਪੱਤਣ ਦੇ ਐੱਸ. ਐੱਚ. ਓ. ਪਰਵਿੰਦਰ ਸਿੰਘ ...
ਤਰਨ ਤਾਰਨ, 5 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਵਲੋਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕੀਤੀ ਗਈ ਸਖ਼ਤੀ ਤੋਂ ਬਾਅਦ ਵੱਖ-ਵੱਖ ਥਾਵਾਂ ਤੋਂ ਪੁਲਿਸ ਨੇ ਸਵਿੱਫਟ ਕਾਰ 'ਚ ਭੁੱਕੀ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਤੋਂ ਇਲਾਵਾ ਨਾਜਾਇਜ਼ ਸ਼ਰਾਬ ...
ਸੁਲਤਾਨਪੁਰ ਲੋਧੀ, 5 ਦਸੰਬਰ (ਨਰੇਸ਼ ਹੈਪੀ, ਥਿੰਦ)-ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਕਾਲਜ ਦੇ ਰੈੱਡ ਰੀਬਨ ਕਲੱਬ ਤੇ ਐੱਨ. ਐੱਸ. ਐੱਸ. ਵਿਭਾਗ ਵਲੋਂ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਸੰਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ...
ਚੋਹਲਾ ਸਾਹਿਬ, 5 ਦਸੰਬਰ (ਬਲਵਿੰਦਰ ਸਿੰਘ)-ਸੀ. ਪੀ. ਆਈ. ਦੇ ਬਲਾਕ ਨੌਸ਼ਹਿਰਾ ਪੰਨੂੰਆਂ ਤੇ ਚੋਹਲਾ ਸਾਹਿਬ ਦੇ ਸੰਯੁਕਤ ਸਕੱਤਰ ਕਾ. ਬਲਵਿੰਦਰ ਸਿੰਘ ਨੇ ਦੱਸਿਆ ਪਾਰਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਲਾਕੇ ਦੇ ਸਹਿਯੋਗ ਨਾਲ ਪਿੰਡ ਦਦੇਹਰ ਸਾਹਿਬ ਵਿਖੇ ਗ਼ਦਰੀ ਦੇਸ਼ ਭਗਤ ...
ਤਰਨ ਤਾਰਨ, 5 ਦਸੰਬਰ (ਪਰਮਜੀਤ ਜੋਸ਼ੀ)-ਆਲ ਪੰਜਾਬ ਆਂਗਣਵਾਂੜੀ ਯੂਨੀਅਨ ਨੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸੂਬਾ ਕਮੇਟੀ ਨੇ ਇਹ ਫ਼ੈਸਲਾ ਕੀਤਾ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਪੰਜਾਬ ਸਰਕਾਰ ਕੋਲੋਂ ਮੰਨਵਾਉਣ ਲਈ ਅਤੇ ...
ਪੱਟੀ, 5 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਜ਼ਿਲ੍ਹਾ ਤਰਨ ਤਾਰਨ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਵਲੋਂ ਪੱਟੀ ਦਫ਼ਤਰ ਵਿਖੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਲਾਲਜੀਤ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ ਤੇ ...
ਝਬਾਲ, 5 ਦਸੰਬਰ (ਸੁਖਦੇਵ ਸਿੰਘ)-ਬਾਬਾ ਬੁੱਢਾ ਸੇਵਾ ਸੁਸਾਇਟੀ ਦੀ ਮੀਟਿੰਗ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਪ੍ਰਧਾਨ ਪਰਮਜੀਤ ਸਿੰਘ ਮੁੰਡਾਪਿੰਡ ਦੀ ਪ੍ਰਧਾਨਗੀ ਹੋਈ | ਮੀਟਿੰਗ ਦੌਰਾਨ ਸੇਵਾ ਸੁਸਾਇਟੀ ਵਲੋਂ ਪਿਛਲੇ ਸਮੇਂ ਕੀਤੇ ਗਏ ਕੰਮਾਂ ਦਾ ...
ਫਤਿਆਬਾਦ, 5 ਦਸੰਬਰ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਸਥਿਤ ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਭਗਤ ਸ੍ਰੀ ਸੈਣ ਭਗਤ ਜੀ ਦੇ ਜਨਮ ਦਿਹਾੜੇ ਸਬੰਧੀ ਸਥਾਨਕ ਸੈਣ ਭਗਤ ਸਭਾ ਵਲੋਂ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਏ ...
ਝਬਾਲ, 5 ਦਸੰਬਰ (ਸਰਬਜੀਤ ਸਿੰਘ)-ਜ਼ਿਲ੍ਹਾ ਟੂਰਨਾਮੈਂਟ ਕਮੇਟੀ ਤਰਨ ਤਾਰਨ ਵਲੋਂ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਖੇਡਾਂ 2022-23 ਵਿਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਬਾਲ ਦੇ 8ਵੀਂ ਕਲਾਸ ਦੇ ਵਿਦਿਆਰਥੀ ਯਸ਼ਦੀਪ ਸਿੰਘ ਨੇ ਜੈਵਲਿਨ ਥਰੋਂ ...
ਯਮੁਨਾਨਗਰ, 5 ਦਸੰਬਰ (ਨਿਮਰ)-ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਦੀ ਵਿਦਿਆਰਥਣ ਮਾਨਸੀ ਦੀ ਆਤਮਿਕ ਸ਼ਾਂਤੀ ਲਈ ਕਾਲਜ ਕੈਂਪਸ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਸਟਾਫ਼ ਮੈਂਬਰਾਂ ਅਤੇ ...
ਭੋਗਪੁਰ, 5 ਦਸੰਬਰ (ਕਮਲਜੀਤ ਸਿੰਘ ਡੱਲੀ)- ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਜਨਰਲ ਮੈਨੇਜਰ ਗੁਰਵਿੰਦਰਪਾਲ ਸਿੰਘ ਤੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਪਰਮਵੀਰ ਸਿੰਘ ਵਲੋ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੇਵਲ ਵੱਡੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ...
ਜਲੰਧਰ, 5 ਦਸੰਬਰ (ਸ਼ਿਵ)- ਬਾਬਾ ਬਾਲਕ ਨਾਥ ਨਗਰ ਐਕਸਟੈਨਸ਼ਨ ਭਗਤ ਸਿੰਘ ਕਾਲੋਨੀ ਦੇ ਕੋਲ ਆਮ ਆਦਮੀ ਪਾਰਟੀ ਦੇ ਉੱਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਨੇ ਇਲਾਕੇ ਦੇ ਸਾਰੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ | ਇਸ ਬਾਰੇ ਕੀਤੀ ਗਈ ਮੀਟਿੰਗ ਵਿਚ 'ਆਪ' ਆਗੂ ਰਾਜ ...
ਸ਼ਾਹਕੋਟ, 5 ਦਸੰਬਰ (ਸੁਖਦੀਪ ਸਿੰਘ)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ (ਰਜਿ.) ਪੰਜਾਬ ਵਲੋਂ ਸਭਾ ਦੇ ਪੰਜਾਬ ਪ੍ਰਧਾਨ ਦਵਿੰਦਰ ਸਿੰਘ ਰਹੇਲੂ ਦੀ ਅਗਵਾਈ 'ਚ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਮੋਤੀ ਰਾਮ ਜੀ ਪਿੰਡ ਕੋਟਲਾ ਸੂਰਜ ਮੱਲ ...
ਸ਼ਾਹਕੋਟ, 5 ਦਸੰਬਰ (ਬਾਂਸਲ)- ਨਜ਼ਦੀਕੀ ਪਿੰਡ ਬੱਗਾ ਵਿਖੇ ਸ਼੍ਰੋਮਣੀ ਰੰਗਰੇਟਾ ਦਲ (ਟਕਸਾਲੀ) ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾ ਦੀ ਅਗਵਾਈ ਹੇਠ ਹੋਈ ¢ ਮੀਟਿੰਗ ਵਿਚ ਜਥੇਬੰਦੀ ਦੇ ਸੀਨੀਅਰ ਆਗੂਆ ਨੇ ਹਿੱਸਾ ਲਿਆ ਅਤੇ ਸਰਬ ਸੰਮਤੀ ਨਾਲ ...
ਜਲੰਧਰ, 5 ਦਸੰਬਰ (ਸ਼ੈਲੀ)- ਸਰਦੀਆਂ ਸ਼ੁਰੂ ਹੁੰਦੇ ਹੀ ਜੰਗਲੀ ਜਾਨਵਰ ਸ਼ਹਿਰਾਂ ਵੱਲ ਆਪਣਾ ਰੁਖ ਕਰ ਰਹੇ ਹਨ | ਐਤਵਾਰ ਇਕ ਸਾਂਬਰ ਜਲੰਧਰ ਦੇ ਰੈਣਕ ਬਾਜ਼ਾਰ ਵਿਚ ਪੈਂਦੇ ਕਾਦੇ ਸ਼ਾਹ ਚੌਕ ਵਿਖੇ ਲੋਕਾਂ ਨੇ ਇਕ ਸਾਂਬਰ ਦੇਖਿਆ ਜਿਸ ਨੂੰ ਦੇਖਣ ਦੇ ਲਈ ਲੋਕਾਂ ਦੀ ਭੀੜ ...
ਨਵੀਂ ਦਿੱਲੀ, 5 ਦਸੰਬਰ (ਬਲਵਿੰਦਰ ਸਿੰਘ ਸੋਢੀ)-ਪ੍ਰਦੂਸ਼ਣ ਦੇ ਵਧਣ ਕਾਰਨ ਦਿੱਲੀ 'ਚ ਨਿੱਜੀ ਨਿਰਮਾਣ ਕੰਮਾਂ 'ਤੇ ਰੋਕ ਲਗਾ ਦਿੱਤੀ ਗਈ ਹੈ | ਸੀ. ਏ. ਕਿਯੂ. ਐਮ. ਦਾ ਕਹਿਣਾ ਹੈ ਕਿ ਹਵਾਵਾਂ ਦੀ ਘੱਟ ਗਤੀ ਦੇ ਕਾਰਨ ਪ੍ਰਦੂਸ਼ਣ ਗੰਭੀਰ ਸਥਿਤੀ ਦੇ ਪੁੱਜਿਆ ਹੈ | ਇਸ ਕਰਕੇ ...
ਨਵੀਂ ਦਿੱਲੀ, 5 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਨਗਰ ਨਿਗਮ ਦੀਆਂ ਚੋਣਾਂ ਪ੍ਰਤੀ ਵੋਟਾਂ ਪੈ ਚੁੱਕੀਆਂ ਹਨ ਅਤੇ ਇਨ੍ਹਾਂ ਦੀ ਗਿਣਤੀ 7 ਦਸੰਬਰ ਨੂੰ ਹੋਣੀ ਹੈ | ਰਾਜ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਦੇ ਲਈ 42 ਦੇ ਕਰੀਬ ਕੇਂਦਰ ਬਣਾਏ ਹਨ | ਸਾਰੀਆਂ ਈ. ਵੀ. ਐੱਮ. ...
ਨਵੀਂ ਦਿੱਲੀ, 5 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ-ਮੇਰਠ ਐਕਸਪ੍ਰੈੱਸ 'ਤੇ ਵਧ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਰੋਕਣ ਲਈ ਦੋ ਤੇ ਤਿੰਨ ਪਹੀਆਂ ਗੱਡੀਆਂ 'ਤੇ ਰੋਕ ਲਗਾਈ ਜਾਵੇਗੀ ਅਤੇ ਜੇਕਰ ਕੋਈ ਉਲੰਘਣਾ ਕਰੇਗਾ ਤਾਂ ਉਸ ਦਾ ਆਨਲਾਈਨ ਚਾਲਾਨ ਕੀਤਾ ...
ਨਵੀਂ ਦਿੱਲੀ, 5 ਦਸੰਬਰ (ਬਲਵਿੰਦਰ ਸਿੰਘ ਸੋਢੀ)-ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਸਥਿਤ ਇਕ ਹੋਟਲ ਦੀ ਤੀਸਰੀ ਮੰਜ਼ਿਲ 'ਚ ਅਚਾਨਕ ਅੱਗ ਲੱਗ ਗਈ ਅਤੇ ਉਸੇ ਸਮੇਂ ਹੋਟਲ 'ਚ ਹਫ਼ਤਾ-ਤਫ਼ਰੀ ਮੱਚ ਗਈ ਅਤੇ ਨਾਲ ਹੀ ਸਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ | ਲੋਕ ਡਰਦੇ ਮਾਰੇ ...
ਨਵੀਂ ਦਿੱਲੀ, 5 ਦਸੰਬਰ (ਬਲਵਿੰਦਰ ਸਿੰਘ ਸੋਢੀ)-ਆਖ਼ਰਕਾਰ ਦਿੱਲੀ ਨਗਰ ਨਿਗਮ ਦੀਆਂ ਵੋਟਾਂ ਵੀ ਭੁਗਤ ਚੁੱਕੀਆਂ ਹਨ ਅਤੇ ਇਨ੍ਹਾਂ 'ਚ ਵੱਖ-ਵੱਖ ਪਾਰਟੀਆਂ ਦੇ ਖੜੇ੍ਹ ਉਮੀਦਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਉਹ ਦਿਨ ਰਾਤ ਆਪਣੇ-ਆਪਣੇ ...
ਨਵੀਂ ਦਿੱਲੀ, 5 ਦਸੰਬਰ (ਜਗਤਾਰ ਸਿੰਘ, ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀਆਂ ਪੰਜਾਬਣ ਮੁਟਿਆਰਾਂ ਵਾਸਤੇ ਕਰਵਾਏ ਗਏ ਸੁਨੱਖੀ ਪੰਜਾਬਣ ਮੁਕਾਬਲਾ-4 ਦਾ 'ਗ੍ਰੈਂਡ ਫਿਨਾਲੇ' ਭਾਰਤੀ ਵਿਦਿਆਪੀਠ ਇੰਸਟੀਚਿਊਟ ਪੱਛਮ ਵਿਹਾਰ ਵਿਖੇ ਕਰਵਾਇਆ ਗਿਆ | ਡਾ. ਅਵਨੀਤ ਕੌਰ ਭਾਟੀਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX