ਸਰਕਾਰ ਹਰ ਮੁੱਦੇ 'ਤੇ ਚਰਚਾ ਲਈ ਤਿਆਰ-ਜੋਸ਼ੀ
ਨਵੀਂ ਦਿੱਲੀ, 6 ਦਸੰਬਰ (ਉਪਮਾ ਡਾਗਾ ਪਾਰਥ)-ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਹਾਲ ਹੀ 'ਚ ਵਿਵਾਦਿਤ ਸੁਰਖੀਆਂ 'ਚ ਆਈ ਚੋਣ ਕਮਿਸ਼ਨਰ ਦੀ ਨਿਯੁਕਤੀ, ਆਰਥਿਕ ਤੌਰ 'ਤੇ ਪਛੜੇ ਵਰਗ ਲਈ (ਈ. ਡਬਲਿਯੂ. ਐਸ.) ਨੋਟਾ, ਬੇਰੁਜ਼ਗਾਰੀ, ਮਹਿੰਗਾਈ ਅਤੇ ਏਜੰਸੀਆਂ ਦੀ ਦੁਰਵਰਤੋਂ ਤੇ ਚੀਨ ਨਾਲ ਸਰਹੱਦੀ ਸਥਿਤੀ ਦੇ ਮੁੱਦੇ ਭਾਰੂ ਰਹਿਣ ਦੀ ਸੰਭਾਵਨਾ ਹੈ | ਵਿਰੋਧੀ ਧਿਰਾਂ ਨੇ ਮੰਗਲਵਾਰ ਨੂੰ ਸਰਕਾਰ ਨਾਲ ਹੋਈ ਸਰਬ ਪਾਰਟੀ ਮੀਟਿੰਗ 'ਚ ਇਨ੍ਹਾਂ ਮੁੱਦਿਆਂ 'ਤੇ ਚਰਚਾ ਦੀ ਮੰਗ ਕੀਤੀ ਹੈ | ਜਿਸ 'ਤੇ ਸਰਕਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਕੇਂਦਰ ਹਰ ਮੁੱਦੇ 'ਤੇ ਗੱਲਬਾਤ ਲਈ ਤਿਆਰ ਹੈ | ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਇਕ ਦਿਨ ਪਹਿਲਾਂ ਕੇਂਦਰ ਵਲੋਂ ਸੱਦੀ ਸਰਬ ਪਾਰਟੀ ਮੀਟਿੰਗ 'ਚ ਕੁੱਲ 47 ਪਾਰਟੀਆਂ 'ਚੋਂ 31 ਪਾਰਟੀਆਂ ਨੇ ਹਿੱਸਾ | ਬੈਠਕ 'ਚ ਲੋਕ ਸਭਾ 'ਚ ਸਦਨ ਦੇ ਉਪ ਨੇਤਾ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰਾਜ ਸਭਾ 'ਚ ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਸਰਕਾਰ ਦੀ ਨੁੰਮਾਇਗੀ ਕੀਤੀ | ਬੈਠਕ 'ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਟੀ. ਐਮ. ਸੀ. ਨੇਤਾ ਡੇਰੇਕ ਓ ਬ੍ਰਾਇਸ, ਸੀ. ਪੀ. ਆਈ. ਨੇਤਾ ਡੀ. ਰਾਜਾ, ਸੀ. ਪੀ. ਆਈ. (ਐਮ) ਦੇ ਆਗੂ ਸੀਤਾਰਾਮ ਯੇਚੁਰੀ, ਡੀ. ਐਮ. ਕੇ. ਦੇ ਤਿਰੁਚੀ ਸ਼ਿਵਾ ਸਮੇਤ ਕਈ ਆਗੂ ਸ਼ਾਮਿਲ ਹੋਏ | ਸੰਸਦ ਦਾ ਸਰਦ ਰੁੱਤ ਦਾ ਇਜਲਾਸ 29 ਦਸੰਬਰ ਤੱਕ ਚੱਲੇਗਾ | ਜਿਸ 'ਚ 23 ਦਿਨਾਂ 'ਚ 17 ਬੈਠਕਾਂ ਹੋਣਗੀਆਂ | ਆਮ ਤੌਰ 'ਤੇ ਸਰਦ ਰੁੱਤ ਦਾ ਇਜਲਾਸ 25 ਦਸੰਬਰ ਭਾਵ ਕ੍ਰਿਸਮਸ ਤੋਂ ਪਹਿਲਾਂ ਖ਼ਤਮ ਹੋ ਜਾਂਦਾ ਸੀ ਪਰ ਇਸ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ ਕਾਰਨ ਇਜਲਾਸ ਦੇਰ ਨਾਲ ਸ਼ੁਰੂ ਹੋਣ ਕਾਰਨ ਦੇਰ ਨਾਲ ਖ਼ਤਮ ਹੋਵੇਗਾ | ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਸ 'ਤੇ ਇਤਰਾਜ਼ ਪ੍ਰਗਟਾਉਂਦਿਆ ਕਿਹਾ ਕਿ ਈਸਾਈਆਂ ਦੀ ਆਬਾਦੀ ਭਾਵੇਂ ਘੱਟ ਹੈ ਪਰ ਸਾਨੂੰ ਉਨ੍ਹਾਂ ਦੇ ਤਿਉਹਾਰਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ | ਕ੍ਰਿਸਮਸ ਦੀ ਅਣਗਹਿਲੀ ਕਰਨ 'ਤੇ ਉਨ੍ਹਾਂ ਕਿਹਾ ਕਿ ਸਰਕਾਰ 24 ਤੋਂ 25 ਵਿਸ਼ਿਆਂ 'ਤੇ ਚਰਚਾ ਕਰਵਾਉਣਾ ਚਾਹੁੰਦੀ ਹੈ ਪਰ ਇਸ ਲਈ ਸਮਾਂ ਨਹੀਂ ਹੈ, ਕਿਉਂਕਿ ਇਹ ਇਜਲਾਸ 17 ਦਿਨਾਂ ਦਾ ਹੀ ਹੈ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਚੀਨ-ਭਾਰਤ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ 'ਚ ਆਈ ਖੜੋਤ ਬਾਰੇ ਸਹੀ ਢੰਗ ਨਾਲ ਸੂਚਿਤ ਨਹੀਂ ਕੀਤਾ ਹੈ | ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅਧੀਰ ਰੰਜਨ ਵਲੋਂ ਲਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਇਸ ਦੋਸ਼ ਦੀ ਨਿਖੇਧੀ ਕਰਦੇ ਹਨ ਕਿ ਸਰਕਾਰ ਕ੍ਰਿਸਮਸ ਦੀ ਅਣਗਹਿਲੀ ਕਰ ਰਹੀ ਹੈ | ਉਨ੍ਹਾਂ ਕਿਹਾ 24 ਅਤੇ 25 ਦਸੰਬਰ ਨੂੰ ਛੁੱਟੀ ਰਹੇਗੀ | ਦੂਜੇ ਪਾਸੇ ਰਾਹੁਲ ਗਾਂਧੀ ਤੇ ਭਾਰਤ ਜੋੜੋ ਯਾਤਰਾ 'ਚ ਚਲ ਰਹੇ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਦੇ ਇਜਲਾਸ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਨਹੀਂ ਹੈ | ਇਜਲਾਸ ਦੌਰਾਨ ਬਹੁਰਾਜੀ ਸਹਿਕਾਰੀ ਸਭਾ ਸੋਧ ਬਿੱਲ ਟ੍ਰੇਡਮਾਰਕ (ਸੋਧ) ਬਿੱਲ 2022 ਅਤੇ ਵਿਚੋਲਗੀ ਬਿੱਲ 2021 ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ |
ਇਸ ਵਾਰ ਨਹੀਂ ਪੇਸ਼ ਕੀਤੇ ਜਾਣਗੇ ਕੁਝ ਚਰਚਿਤ ਬਿੱਲ
ਹਾਲਾਂਕਿ, ਸਰਦ ਰੁੱਤ ਇਜਲਾਸ ਦੌਰਾਨ ਕੁਝ ਚਰਚਿਤ ਬਿੱਲ ਪੇਸ਼ ਨਹੀਂ ਕੀਤੇ ਜਾਣਗੇ | ਇਨ੍ਹਾਂ 'ਚ ਸਭ ਤੋਂ ਵੱਧ ਸੁਰਖੀਆਂ 'ਚ ਰਹਿਣ ਵਾਲਾ ਬੈਂਕਿੰਗ ਸੋਧ ਬਿੱਲ ਸ਼ਾਮਿਲ ਹੈ | ਹਲਕਿਆਂ ਮੁਤਾਬਿਕ ਬੈਂਕਾਂ ਦੇ ਪ੍ਰਾਈਵੇਟਾਈਜੇਸ਼ਨ ਨੂੰ ਸੁਖਾਲਾ ਬਣਾਉਣ ਵਾਲਾ ਇਹ ਬਿੱਲ ਇਸ ਵਾਰ ਪੇਸ਼ ਨਾ ਕੀਤੇ ਜਾਣ ਦੀ ਸੰਭਾਵਨਾ ਹੈ | ਹਲਕਿਆਂ ਮੁਤਾਬਿਕ ਹਾਲੇ ਤੱਕ ਨਾ ਤਾਂ ਇਸ ਬਿੱਲ ਦਾ ਡਰਾਫਟ ਬਣਿਆ ਹੈ ਅਤੇ ਨਾ ਹੀ ਕੈਬਨਿਟ ਕੋਲ ਇਸ ਦਾ ਪ੍ਰਸਤਾਵ ਆਇਆ ਹੈ | ਇਸ ਤੋਂ ਇਲਾਵਾ ਦੂਜਾ ਚਰਚਿਤ ਬਿੱਲ ਡਾਟਾ ਸੁਰੱਖਿਆ ਬਿੱਲ ਵੀ ਇਜਲਾਸ 'ਚ ਪੇਸ਼ ਨਹੀਂ ਹੋ ਸਕੇਗਾ | ਸਰਕਾਰ ਨੇ ਇਸ ਬਿੱਲ ਸੰਬੰਧੀ ਜਨਤਕ ਸਲਾਹ ਲੈਣੀ ਸ਼ੁਰੂ ਕੀਤੀ ਹੈ | ਇਸ ਲਈ ਇਸ ਬਿੱਲ ਨੂੰ ਆਉਣ 'ਚ ਹਾਲੇ ਸਮਾਂ ਲੱਗ ਸਕਦਾ ਹੈ | ਤੀਜਾ ਅਹਿਮ ਬਿੱਲ ਬੀਮਾ ਸੋਧ ਬਿੱਲ ਹੈ, ਜਿਸ 'ਤੇ ਸਰਕਾਰ ਨੇ ਡਰਾਫਟ ਜਾਰੀ ਕੀਤਾ, ਸਲਾਹ ਮਸ਼ਵਰਾ ਵੀ ਕੀਤਾ ਪਰ ਅਜੇ ਕੈਬਨਿਟ 'ਚ ਪੇਸ਼ ਨਹੀਂ ਕੀਤਾ ਗਿਆ | ਇਸ ਲਈ ਇਹ ਬਿੱਲ ਵੀ ਅਜੇ ਪੇਸ਼ ਨਹੀਂ ਕੀਤਾ ਜਾ ਸਕੇਗਾ | ਕੇਂਦਰ ਮੁਤਾਬਿਕ ਸਰਦ ਰੁੱਤ ਇਜਲਾਸ 'ਚ ਕੁੱਝ 16 ਬਿੱਲ ਪੇਸ਼ ਹੋਣਗੇ |
ਹਰਸਿਮਰਤ ਨੇ ਐਮ.ਐਸ.ਪੀ. ਕਮੇਟੀ ਦਾ ਪੁਨਰਗਠਨ ਦਾ ਮੁੱਦਾ ਉਠਾਇਆ
ਚੰਡੀਗੜ੍ਹ, (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਰਬ ਪਾਰਟੀ ਦੌਰਾਨ ਕਿਸਾਨ ਅੰਦੋਲਨ ਖਤਮ ਹੋਣ ਵੇਲੇ ਕੀਤੇ ਗਏ ਲਿਖਤੀ ਵਾਅਦੇ ਮੁਤਾਬਕ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਕਮੇਟੀ ਦਾ ਪੁਨਰਗਠਨ ਕਰਨ, ਇਸ 'ਚ ਕਿਸਾਨ ਆਗੂ ਸ਼ਾਮਿਲ ਕਰਨ ਅਤੇ ਨਾਰਕੋ-ਅੱਤਵਾਦ ਨੂੰ ਨੱਥ ਪਾਉਣ ਦੀ ਲੋੜ 'ਤੇ ਸੰਸਦ 'ਚ ਚਰਚਾ ਕਰਵਾਉਣ ਵਰਗੇ ਮੁੱਦੇ ਉਠਾਉਂਦਿਆਂ ਕਿਹਾ ਕਿਵੇਂ ਇਸ ਨਾਲ ਪੰਜਾਬ ਦਾ ਨੌਜਵਾਨ ਵਰਗ ਬਰਬਾਦ ਹੋ ਰਿਹਾ ਹੈ | ਉਨ੍ਹਾਂ ਸੂਬੇ 'ਚ ਅਮਨ-ਕਾਨੂੰਨ ਦੀ ਡਾਵਾਂਡੋਲ ਸਥਿਤੀ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਗੈਂਗਸਟਰਾਂ ਅੱਗੇ ਬੇਵੱਸ ਦਿਖਾਈ ਦੇ ਰਹੀ ਹੈ | ਹਰਸਿਮਰਤ ਕੌਰ ਬਾਦਲ ਨੇ ਚੰਡੀਗੜ੍ਹ 'ਤੇ ਪੰਜਾਬ ਦੇ ਅਧਿਕਾਰਾਂ ਨੂੰ ਲਗਾਏ ਜਾ ਰਹੇ ਖੋਰੇ ਦਾ ਮੁੱਦਾ ਵੀ ਉਠਾਇਆ | ਉਨ੍ਹਾਂ ਕਿਹਾ ਕਿ ਜਿਸ ਤਰੀਕੇ ਕੇਂਦਰੀ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਦੀ ਚੋਣ 'ਚ ਦਖਲਅੰਦਾਜ਼ੀ ਕੀਤੀ, ਉਹ ਨਿੰਦਣਯੋਗ ਹੈ | ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਵੀਰ ਬਾਲ ਦਿਵਸ ਦਾ ਐਲਾਨ ਵੀ ਕੇਂਦਰ ਸਰਕਾਰ ਨੇ ਸਿੱਖ ਰਵਾਇਤਾਂ ਮੁਤਾਬਕ ਨਹੀਂ ਕੀਤਾ, ਕਿਉਂਕਿ ਸਾਹਿਬਜ਼ਾਦੇ ਆਮ ਬਹਾਦਰ ਬੱਚੇ ਨਹੀਂ ਸਨ | ਉਨ੍ਹਾਂ ਮੰਗ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਲਈ ਮਨਾਏ ਜਾਣ ਵਾਲੇ 'ਵੀਰ ਬਾਲ ਦਿਵਸ' ਦਾ ਨਾਂਅ ਬਦਲਿਆ ਜਾਵੇ |
ਲਖੀਮਪੁਰ ਖੀਰੀ (ਯੂ. ਪੀ.), 6 ਦਸੰਬਰ (ਏਜੰਸੀ)-ਇਥੋਂ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਲਖੀਮਪੁਰ ਖੀਰੀ 'ਚ ਅਕਤੂਬਰ 2021 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੁਚਲਣ ਦੇ ਕੇਸ 'ਚ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਅਤੇ 12 ਹੋਰਾਂ ਵਿਰੁੱਧ ਹੱਤਿਆ, ਅਪਰਾਧਿਕ ਸਾਜਿਸ਼ ਤੇ ਸੰਬੰਧਿਤ ਅਪਰਾਧਾਂ ਲਈ ਦੋਸ਼ ਤੈਅ ਕੀਤੇ, ਉਨ੍ਹਾਂ ਸਾਰਿਆਂ 'ਤੇ ਮੁਕੱਦਮਾ ਚਲਾਉਣ ਦਾ ਰਾਹ ਪੱਧਰਾ ਹੋ ਗਿਆ ਹੈ | ਸਰਕਾਰੀ ਵਕੀਲ (ਅਪਰਾਧ) ਅਰਵਿੰਦ ਤਿ੍ਪਾਠੀ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਜੱਜ ਸੁਨੀਲ ਕੁਮਾਰ ਵਰਮਾ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 16 ਦਸੰਬਰ ਦੀ ਤਰੀਕ ਤੈਅ ਕੀਤੀ ਹੈ | ਤਿ੍ਪਾਠੀ ਨੇ ਕਿਹਾ ਕਿ ਅਸ਼ੀਸ਼ ਮਿਸ਼ਰਾ ਸਮੇਤ 13 ਦੋਸ਼ੀਆਂ 'ਤੇ ਦੰਗੇ ਨਾਲ ਸੰਬੰਧਿਤ ਧਾਰਾ 147 ਅਤੇ 148, 149 (ਗੈਰ ਕਾਨੂੰਨੀ ਇਕੱਠ), 302 (ਹੱਤਿਆ), 307 (ਹੱਤਿਆ ਦੀ ਕੋਸ਼ਿਸ਼), 326 (ਸਵੈ ਇੱਛਾ ਨਾਲ ਖ਼ਤਰਨਾਕ ਹਥਿਆਰਾਂ ਜਾਂ ਸਾਧਨਾਂ ਨਾਲ ਗੰਭੀਰ ਸੱਟ ਮਾਰਨਾ), 427 (ਸ਼ਰਾਰਤ) ਅਤੇ 120ਬੀ (ਅਪਰਾਧਿਕ ਸਾਜਿਸ਼ ਲਈ ਸਜ਼ਾ) ਅਤੇ ਮੋਟਰ ਵਾਹਨ ਕਾਨੂੰਨ ਦੀ ਧਾਰਾ 177 ਤਹਿਤ ਕੇਸ ਦਰਜ ਕੀਤਾ ਗਿਆ ਹੈ | ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦਾ ਪੁੱਤਰ ਅਸ਼ੀਸ਼ ਮਿਸ਼ਰਾ ਇਸ ਕੇਸ ਵਿਚ ਮੁੱਖ ਦੋਸ਼ੀ ਹੈ | ਬਾਕੀ 12 ਦੋਸ਼ੀਆਂ 'ਚ ਅੰਕਿਤ ਦਾਸ, ਨੰਦਨ ਸਿੰਘ ਬਿਸ਼ਟ, ਲਤੀਫ ਕਾਲੇ, ਸੱਤਿਅਮ ਉਰਫ ਸਤਿਆ ਪ੍ਰਕਾਸ਼ ਤਿ੍ਪਾਠੀ, ਸ਼ੇਖਰ ਭਾਰਤੀ, ਸੁਮਿਤ ਜੈਸਵਾਲ, ਅਸ਼ੀਸ਼ ਪਾਂਡੇ, ਲਵਕੁਸ਼ ਰਾਣਾ, ਸ਼ਿਸ਼ੂ ਪਾਲ, ਉਲਾਸ ਕੁਮਾਰ ਉਰਫ਼ ਮੋਹਿਤ ਤਿ੍ਵੇਦੀ, ਰਿੰਕੂ ਰਾਣਾ ਅਤੇ ਧਰਮੇਂਦਰ ਬਜਰੰਗ ਸ਼ਾਮਿਲ ਹਨ | 14ਵਾਂ ਦੋਸ਼ੀ ਵਿਰੇਂਦਰ ਸ਼ੁਕਲਾ, ਜੋ ਕਿ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਹੈ, ਖਿਲਾਫ਼ ਧਾਰਾ 201 ਤਹਿਤ ਦੋਸ਼ ਲਾਏ ਗਏ ਹਨ | 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਦੇ ਤਿਕੁਨੀਆ ਖੇਤਰ 'ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਵਾਪਰੀ ਇਸ ਘਟਨਾ 'ਚ 8 ਲੋਕਾਂ ਦੀ ਮੌਤ ਹੋ ਗਈ ਸੀ | ਉੱਤਰ ਪ੍ਰਦੇਸ਼ ਪੁਲਿਸ ਵਲੋਂ ਦਰਜ ਐਫ. ਆਈ. ਆਰ. ਅਨੁਸਾਰ ਘਟਨਾ 'ਚ 4 ਕਿਸਾਨਾਂ ਦੀ ਇਕ ਐਸ. ਯੂ. ਵੀ. ਦੇ ਹੇਠਾਂ ਕੁਚਲ ਦੇਣ ਕਾਰਨ ਮੌਤ ਹੋ ਗਈ ਸੀ, ਜਿਸ ਵਿਚ ਅਸ਼ੀਸ਼ ਮਿਸ਼ਰਾ ਬੈਠਾ ਸੀ | ਘਟਨਾ ਬਾਅਦ ਗੁੱਸੇ 'ਚ ਆਏ ਕਿਸਾਨਾਂ ਨੇ ਡਰਾਈਵਰ ਅਤੇ ਭਾਜਪਾ ਦੇ ਦੋ ਕਾਰਜਕਰਤਾਵਾਂ ਨੂੰ ਕੱੁਟ-ਕੁੱਟ ਕੇ ਮਾਰ ਦਿੱਤਾ ਸੀ | ਘਟਨਾ ਮੌਕੇ ਇਕ ਪੱਤਰਕਾਰ ਵੀ ਮਾਰਿਆ ਗਿਆ ਸੀ | 14 ਦੋਸ਼ੀਆਂ 'ਤੇ 4 ਕਿਸਾਨਾਂ ਤੇ ਇਕ ਪੱਤਰਕਾਰ ਦੀ ਮੌਤ ਦੇ ਸੰਬੰਧ 'ਚ ਕੇਸ ਚਲਾਇਆ ਜਾਵੇਗਾ |
ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਚ ਵੱਖ-ਵੱਖ ਥਾੲੀਂ ਹੋਏ 2 ਧਮਾਕਿਆਂ 'ਚ 29 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ | ਉੱਤਰੀ ਅਫ਼ਗਾਨਿਸਤਾਨ 'ਚ ਅੱਜ ਸਵੇਰੇ ਸਰਕਾਰੀ ਕਰਮਚਾਰੀਆਂ ਨੂੰ ਲੈ ਜਾ ਰਹੀ ਤੇਲ ਕੰਪਨੀ ਦੀ ਇਕ ਬੱਸ ਨੇੜੇ ਸੜਕ ਕਿਨਾਰੇ ਇਕ ਭਿਆਨਕ ਬੰਬ ਧਮਾਕਾ ਹੋਇਆ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖ਼ਮੀ ਹੋ ਗਏ | ਇਹ ਲੋਕ ਆਪਣੇ ਕੰਮ 'ਤੇ ਜਾ ਰਹੇ ਸਨ | ਬਲਖ਼ ਸੂਬੇ 'ਚ ਤਾਲਿਬਾਨ ਵਲੋਂ ਨਿਯੁਕਤ ਪੁਲਿਸ ਮੁਖੀ ਦੇ ਬੁਲਾਰੇ ਮੁਹੰਮਦ ਆਸਿਫ਼ ਵਜ਼ੀਰੀ ਨੇ ਦੱਸਿਆ ਕਿ ਸੂਬਾਈ ਰਾਜਧਾਨੀ ਮਜ਼ਾਰ-ਏ-ਸ਼ਰੀਫ਼ 'ਚ ਬੰਬ ਸੜਕ ਦੇ ਕਿਨਾਰੇ ਇਕ ਰੇਹੜੀ ਦੇ ਨਾਲ ਲਗਾਇਆ ਗਿਆ ਸੀ | ਧਮਾਕਾ ਉਸ ਸਮੇਂ ਹੋਇਆ ਜਦੋਂ ਹੀਰਾਟਨ ਗੈਸ ਅਤੇ ਪੈਟਰੋਲੀਅਮ ਵਿਭਾਗ ਦੇ ਕਰਮਚਾਰੀਆਂ ਨੂੰ ਲੈ ਕੇ ਉਕਤ ਬੱਸ ਉੱਥੋਂ ਲੰਘ ਰਹੀ ਸੀ | ਮੌਕੇ 'ਤੇ ਮੌਜੂਦ ਕੁੱਝ ਗਵਾਹਾਂ ਨੇ ਦਾਅਵਾ ਕੀਤਾ ਕਿ ਬੰਬ ਧਮਾਕੇ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋਈ ਹੈ | ਜਦਕਿ ਤਾਲਿਬਾਨ ਅਧਿਕਾਰੀਆਂ ਵਲੋਂ ਹੋਰਨਾਂ ਮਾਮਲਿਆਂ ਵਾਂਗ ਇਸ ਵਾਰ ਵੀ ਮਿ੍ਤਕਾਂ ਦੀ ਗਿਣਤੀ ਘੱਟ ਦੱਸੀ ਜਾ ਰਹੀ ਹੈ | ਉੱਧਰ, ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ 'ਚ ਅੱਜ ਦੁਪਹਿਰ ਸਮੇਂ ਮਨੀ ਐਕਸਚੇਂਜ ਬਾਜ਼ਾਰ 'ਚ ਹੋਏ ਇਕ ਧਮਾਕੇ 'ਚ 9 ਲੋਕ ਮਾਰੇ ਗਏ ਤੇ 9 ਹੋਰ ਜ਼ਖ਼ਮੀ ਹੋ ਗਏ | ਸੂਬਾਈ ਗਵਰਨਰ ਦੇ ਮੀਡੀਆ ਦਫ਼ਤਰ ਨੇ ਦੱਸਿਆ ਕਿ ਧਮਾਕਾ ਉੱਥੋਂ ਦੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਹੋਇਆ | ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ | ਜਿਥੇ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਬੋਲੀ ਦੀ ਪ੍ਰਕਿਰਿਆ ਦੌਰਾਨ ਹੋਇਆ | ਅਜੇ ਤੱਕ ਕਿਸੇ ਅੱਤਵਾਦੀ ਸਮੂਹ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ |
ਅਹਿਮਦਾਬਾਦ, 6 ਦਸੰਬਰ (ਏਜੰਸੀ)-ਗੁਜਰਾਤ ਪੁਲਿਸ ਨੇ ਤਿ੍ਣਮੂਲ ਕਾਂਗਰਸ (ਟੀ.ਐਮ.ਸੀ.) ਦੇ ਕੌਮੀ ਬੁਲਾਰੇ ਸਾਕੇਤ ਗੋਖਲੇ ਨੂੰ ਹਿਰਾਸਤ 'ਚ ਲੈ ਲਿਆ ਹੈ, ਜਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਰਬੀ ਦੌਰੇ ਬਾਰੇ ਕਥਿਤ ਝੂਠੀ ਖ਼ਬਰ ਦਾ ਸਮਰਥਨ ਕਰਨ ਵਾਲੇ ਇਕ ਟਵੀਟ ਦਾ ਸਮਰਥਨ ਕੀਤਾ ਸੀ | ਅਹਿਮਦਾਬਾਦ ਸਾਈਬਰ ਕ੍ਰਾਈਮ ਦੇ ਏ.ਸੀ.ਪੀ. ਜਿਤੇਂਦਰ ਯਾਦਵ ਨੇ ਦੱਸਿਆ ਕਿ ਮੰਗਲਵਾਰ ਤੜਕੇ ਪੁਲਿਸ ਦੇ ਸਾਈਬਰ ਸੈਲ ਦੀ ਟੀਮ ਨੇ ਗੋਖਲੇ (35) ਨੂੰ ਰਾਜਸਥਾਨ ਦੇ ਜੈਪੁਰ ਤੋਂ ਹਿਰਾਸਤ 'ਚ ਲੈ ਲਿਆ ਹੈ | ਜਿਸ ਨੂੰ ਦੁਪਹਿਰ ਸਮੇਂ ਅਹਿਮਦਾਬਾਦ ਲਿਆਂਦਾ ਗਿਆ ਤੇ ਅਦਾਲਤ ਨੇ ਉਸ ਨੂੰ 8 ਦਸੰਬਰ ਤੱਕ ਦੋ ਦਿਨ ਲਈ ਪੁਲਿਸ ਹਿਰਾਸਤ 'ਚ ਭੇਜ ਦਿੱਤਾ | ਉਨ੍ਹਾਂ ਦੱਸਿਆ ਕਿ ਟੀ.ਐਮ.ਸੀ. ਬੁਲਾਰੇ ਗੋਖਲੇ ਖ਼ਿਲਾਫ਼ ਇਕ ਨਾਗਰਿਕ ਦੀ ਸ਼ਿਕਾਇਤ 'ਤੇ ਵੱਖ-ਵੱਖ ਧਰਾਵਾਂ ਤਹਿਤ ਐਫ.ਆਈ. ਆਰ ਦਰਜ ਕੀਤੀ ਗਈ ਸੀ |
ਮੁੰਬਈ, 6 ਦਸੰਬਰ (ਇੰਟ.)-ਉੱਘੇ ਫ਼ਿਲਮ ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਕਈ ਵਾਰ ਆਪਣੇ ਵਿਵਾਦਤ ਬਿਆਨਾਂ ਲਈ ਲੋਕਾਂ ਦੇ ਨਿਸ਼ਾਨੇ 'ਤੇ ਆ ਚੁੱਕੇ ਹਨ ਅਤੇ ਹੁਣ ਤਾਜ਼ਾ ਵਿਵਾਦ 'ਚ ਫਸਦੇ ਨਜ਼ਰ ਆ ਰਹੇ ਹਨ | ਇਸ ਵਾਰ 'ਕਾਮਨ ਸਿਵਿਲ ਕੋਡ' 'ਤੇ ਦਿੱਤੇ ਉਨ੍ਹਾਂ ਦੇ ਬਿਆਨ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ | ਜਾਵੇਦ ਅਖ਼ਤਰ ਦਾ ਕਹਿਣਾ ਹੈ ਕਿ ਜੇਕਰ ਮਰਦਾਂ ਨੂੰ ਇਕ ਤੋਂ ਵੱਧ ਬੇਗਮਾਂ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੈ ਤਾਂ ਔਰਤਾਂ ਨੂੰ ਵੀ ਇਹ ਹੱਕ ਮਿਲਣਾ ਚਾਹੀਦਾ ਹੈ, ਜੇਕਰ ਅਜਿਹਾ ਨਹੀਂ ਹੈ ਤਾਂ ਇਹ ਬਰਾਬਰੀ ਕਿਵੇਂ ਹੋਈ? ਔਰਤਾਂ ਨੂੰ ਵੀ ਇਕ ਤੋਂ ਜ਼ਿਆਦਾ ਪਤੀ ਰੱਖਣ ਦਾ ਹੱਕ ਹੋਣਾ ਚਾਹੀਦਾ ਹੈ! ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਜਾਵੇਦ ਅਖ਼ਤਰ ਦੇ ਇਸ ਬਿਆਨ ਨੂੰ ਸ਼ਰਮਨਾਕ ਦੱਸਦਿਆਂ ਉਨ੍ਹਾਂ ਤੋਂ ਮੁਆਫੀ ਦੀ ਮੰਗ ਕੀਤੀ ਹੈ, ਜਦਕਿ ਕਈ ਲੋਕ ਉਨ੍ਹਾਂ ਦਾ ਸਮਰਥਨ ਵੀ ਕਰ ਰਹੇ ਹਨ |
ਚੰਡੀਗੜ੍ਹ, 6 ਦਸੰਬਰ (ਮਨਜੋਤ ਸਿੰਘ ਜੋਤ)-ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ, ਵਿੱਤ ਕਮੇਟੀ ਤੇ ਵਿਸ਼ੇਸ਼ ਸੱਦੇ 'ਤੇ ਆਏ ਮੈਂਬਰਾਂ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ 17 ਪ੍ਰਦੇਸ਼ ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਮੈਂਬਰਾਂ ਤੇ 9 ਸੂਬਾ ਵਿੱਤ ਕਮੇਟੀ ਮੈਂਬਰਾਂ ਦਾ ਐਲਾਨ ਕੀਤਾ ਹੈ | ਪ੍ਰਦੇਸ਼ ਕੋਰ ਕਮੇਟੀ ਮੈਂਬਰਾਂ 'ਚ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਸੋਮ ਪ੍ਰਕਾਸ਼, ਅਵਿਨਾਸ਼ ਰਾਏ ਖੰਨਾ, ਰਾਣਾ ਗੁਰਮੀਤ ਸਿੰਘ ਸੋਢੀ, ਸਰਬਜੀਤ ਸਿੰਘ ਵਿਰਕ, ਮਨੋਰੰਜਨ ਕਾਲੀਆ, ਪ੍ਰੋ. ਰਜਿੰਦਰ ਭੰਡਾਰੀ, ਰਜਿੰਦਰ ਮੋਹਨ ਸਿੰਘ ਛੀਨਾ, ਜਸਵਿੰਦਰ ਢਿੱਲੋਂ, ਫਤਿਹਜੰਗ ਸਿੰਘ ਬਾਜਵਾ, ਵਿਜੇ ਸਾਂਪਲਾ, ਸ੍ਰੀ ਮੰਤਰੀ ਸ੍ਰੀਨਿਵਾਸਲੂ, ਸ਼ਵੇਤ ਮਲਿਕ, ਤੀਕਸ਼ਣ ਸੂਦ ਤੇ ਸੁਭਾਸ਼ ਸ਼ਰਮਾ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸੇ ਤਰ੍ਹਾਂ ਵਿਸ਼ੇਸ਼ ਸੱਦੇ 'ਤੇ ਆਏ (ਇਨਵਾਇਟੀ) ਮੈਂਬਰਾਂ ਵਜੋਂ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸੰਸਦੀ ਬੋਰਡ ਤੋਂ ਇਕਬਾਲ ਸਿੰਘ ਲਾਲਪੁਰਾ, ਭਾਜਪਾ ਦੇ ਸੂਬਾ ਇੰਚਾਰਜ ਵਿਜੇ ਰੁਪਾਨੀ, ਸੂਬਾ ਸਹਿ-ਇੰਚਾਰਜ ਨਰਿੰਦਰ ਰੈਨਾ ਤੇ ਸਾਰੇ ਸੂਬਾਈ ਜਨਰਲ ਸਕੱਤਰ ਸ਼ਾਮਿਲ ਕੀਤੇ ਗਏ ਹਨ | ਭਾਜਪਾ ਸੂਬਾ ਵਿੱਤ ਕਮੇਟੀ ਦੇ ਮੈਂਬਰਾਂ ਵਿਚ ਮਨੋਰੰਜਨ ਕਾਲੀਆ, ਸੁਨੀਲ ਜਾਖੜ, ਤੀਕਸ਼ਣ ਸੂਦ, ਅਰਵਿੰਦ ਖੰਨਾ, ਸਰਬਜੀਤ ਸਿੰਘ ਮੱਕੜ, ਸਰੂਪ ਚੰਦ ਸਿੰਗਲਾ, ਪ੍ਰਵੀਨ ਬਾਂਸਲ, ਸੰਜੀਵ ਖੰਨਾ, ਗੁਰਦੇਵ ਸ਼ਰਮਾ (ਦੇਬੀ) ਕਨਵੀਨਰ ਸ਼ਾਮਿਲ ਹਨ |
ਕਈ ਘੰਟਿਆਂ ਤੱਕ ਕੀਤੀ ਪੁੱਛਗਿੱਛ
ਗੁਰਦਾਸਪੁਰ, 6 ਦਸੰਬਰ (ਆਰਿਫ਼)-ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆਪਣੇ ਪਿਤਾ ਗੁਰਮੀਤ ਸਿੰਘ ਪਾਹੜਾ, ਭਰਾ ਬਲਜੀਤ ਸਿੰਘ ਪਾਹੜਾ, ਜਗਬੀਰ ਸਿੰਘ ਜੱਗੀ ਪਾਹੜਾ ਸਮੇਤ ਵਿਜੀਲੈਂਸ ਦਫ਼ਤਰ ਵਿਚ ਪੇਸ਼ ਹੋਏ, ਜਿਥੇ ਉਨ੍ਹਾਂ ਤੋਂ ਸਵੇਰੇ ਸਾਢੇ 9 ਵਜੇ ਤੋਂ ਲੈ ਕੇ ਕਰੀਬ ਬਾਅਦ ਦੁਪਹਿਰ 4 ਵਜੇ ਤੱਕ ਪੁੱਛ ਪੜਤਾਲ ਕੀਤੀ ਗਈ | ਐਸ.ਐਸ.ਪੀ ਵਿਜੀਲੈਂਸ ਵਰਿੰਦਰ ਸਿੰਘ ਸੰਧੂ ਨੇ ਕਿਹਾ ਕਿ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸੰਬੰਧੀ ਇਕ ਸ਼ਿਕਾਇਤ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਕੋਲੋਂ ਵੱਖ-ਵੱਖ ਬੈਂਕ ਖਾਤਿਆਂ ਦੇ ਵੇਰਵੇ ਸਮੇਤ ਜਾਣਕਾਰੀ ਮੰਗੀ ਗਈ ਸੀ | ਪਾਹੜਾ ਪਰਿਵਾਰ ਦੇ 4 ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਨੰੂ ਕੁਝ ਪੋ੍ਰਫਾਰਮੇ ਦਿੱਤੇ ਗਏ, ਜਿਸ ਵਿਚ ਉਨ੍ਹਾਂ ਕੋਲੋਂ ਜਾਇਦਾਦ ਸੰਬੰਧੀ ਜਾਣਕਾਰੀ ਮੰਗੀ ਗਈ ਹੈ ਅਤੇ ਇਹ ਜਾਣਕਾਰੀ ਦੇਣ ਲਈ ਪਾਹੜਾ ਪਰਿਵਾਰ ਨੰੂ 7 ਦਿਨ ਦਾ ਸਮਾਂ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਖ਼ਿਲਾਫ਼ ਕੁਝ ਵਿਅਕਤੀਆਂ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਜੀਲੈਂਸ ਵਲੋਂ ਵਿਧਾਇਕ ਪਾਹੜਾ ਅਤੇ ਉਸ ਦੇ ਬਾਕੀ ਪਰਿਵਾਰਕ ਮੈਂਬਰਾਂ ਨੰੂ ਜਾਇਦਾਦ ਦੇ ਵੇਰਵੇ, ਬੈਂਕ ਖਾਤਿਆਂ ਦੇ ਵੇਰਵੇ ਦੇਣ ਲਈ ਇਕ ਪੱਤਰ ਜਾਰੀ ਕੀਤਾ ਗਿਆ ਸੀ | ਵਿਜੀਲੈਂਸ ਵਲੋਂ 5 ਦਸੰਬਰ ਨੰੂ ਬਰਿੰਦਰਮੀਤ ਸਿੰਘ ਨੰੂ ਵਿਜੀਲੈਂਸ ਦਫ਼ਤਰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਸਨ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ 'ਚੋਂ ਕੋਈ ਪੇਸ਼ ਹੋਇਆ ਸੀ |
ਦਬਾਅ ਹੇਠ ਕੰਮ ਕਰ ਰਹੀ ਹੈ ਵਿਜੀਲੈਂਸ-ਵਿਧਾਇਕ ਪਾਹੜਾ
ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਜਦੋਂ ਵਿਜੀਲੈਂਸ ਦਫ਼ਤਰ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਜੀਲੈਂਸ ਕਿਸੇ ਦਬਾਅ ਅਧੀਨ ਕੰਮ ਕਰ ਰਹੀ ਹੈ, ਕਿਉਂਕਿ ਸਵੇਰੇ ਸਾਢੇ 9 ਵਜੇ ਤੋਂ ਉਨ੍ਹਾਂ ਨੰੂ ਦਫ਼ਤਰ ਵਿਚ ਬਿਠਾਇਆ ਹੋਇਆ ਸੀ, ਪਹਿਲਾਂ ਵਿਜੀਲੈਂਸ ਦੇ ਡੀ.ਐਸ.ਪੀ. ਵਲੋਂ ਕਾਫ਼ੀ ਘੰਟੇ ਪੁੱਛਗਿੱਛ ਕੀਤੀ ਗਈ ਅਤੇ ਉਸ ਤੋਂ ਬਾਅਦ ਐਸ.ਐਸ.ਪੀ. ਵਿਜੀਲੈਂਸ ਵੀ ਦਫ਼ਤਰ ਪਹੁੰਚੇ ਅਤੇ ਉਨ੍ਹਾਂ ਨੇ ਵੀ ਕਈ ਘੰਟੇ ਪੁੱਛਗਿੱਛ ਕਰਦੇ ਹੋਏ ਲਗਪਗ ਉਹੀ ਸਵਾਲ ਕੀਤੇ, ਜੋ ਵਿਜੀਲੈਂਸ ਦੇ ਡੀ.ਐਸ.ਪੀ. ਵਲੋਂ ਕੀਤੇ ਗਏ | ਉਨ੍ਹਾਂ ਕਿਹਾ ਕਿ ਮੈਂ ਅਜਿਹੇ ਦੋਸ਼ਾਂ ਤੋਂ ਭੱਜਣ ਵਾਲਾ ਨਹੀਂ ਹਾਂ ਅਤੇ ਜਾਂਚ 'ਚ ਪੂਰਨ ਸਹਿਯੋਗ ਕਰਾਂਗਾ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਭਿ੍ਸ਼ਟਾਚਾਰ ਕੀਤਾ ਹੁੰਦਾ ਤਾਂ ਗੁਰਦਾਸਪੁਰ ਦੇ ਲੋਕ ਉਨ੍ਹਾਂ ਨੰੂ ਪੰਜਾਬ ਅੰਦਰ ਚੱਲੀ 'ਆਪ' ਦੀ ਹਨੇਰੀ ਦੌਰਾਨ ਦੂਜੀ ਵਾਰ ਜਿਤਾਉਂਦੇ ਨਾ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਿਤਾ ਸੀਨੀਅਰ ਸਿਟੀਜ਼ਨ ਅਤੇ ਸੀਨੀਅਰ ਆਗੂ ਵੀ ਹਨ ਅਤੇ ਉਹ ਸ਼ੂਗਰ ਦੇ ਮਰੀਜ਼ ਵੀ ਹਨ, ਪੁੱਛਗਿੱਛ ਦੌਰਾਨ ਉਨ੍ਹਾਂ ਨੰੂ ਕਈ ਘੰਟੇ ਬਿਠਾਇਆ ਗਿਆ, ਜਦੋਂਕਿ ਇਸ ਦੌਰਾਨ ਉਨ੍ਹਾਂ ਦੀ ਸਿਹਤ ਵੀ ਖ਼ਰਾਬ ਹੋ ਸਕਦੀ ਸੀ | ਇਸ ਮਾਮਲੇ 'ਤੇ ਐਸ.ਐਸ.ਪੀ. ਵਰਿੰਦਰ ਸਿੰਘ ਸੰਧੂ ਨੇ ਕਿਹਾ ਕਿ ਵਿਧਾਇਕ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਨੰੂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਗਈ |
ਐੱਸ. ਏ. ਐੱਸ. ਨਗਰ, 6 ਦਸੰਬਰ (ਜਸਬੀਰ ਸਿੰਘ ਜੱਸੀ)-ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਸਮਰੱਥ ਅਦਾਲਤ 'ਚ ਮੁਕੱਦਮਾ ਚਲਾਉਣ ਲਈ ਸੂਬਾ ਸਰਕਾਰ ਦੇ ਪ੍ਰਸ਼ਾਸਨਿਕ ਵਿਭਾਗ ਤੋਂ ਪ੍ਰਵਾਨਗੀ ਹਾਸਲ ਕਰ ਲਈ ਹੈ | ਇਸ ਸੰਬੰਧੀ ...
ਚੰਡੀਗੜ੍ਹ, 6 ਦਸੰਬਰ (ਤਰੁਣ ਭਜਨੀ)-ਪੰਜਾਬ 'ਚ ਸਿੰਜਾਈ ਘੁਟਾਲੇ ਦੇ ਮਾਮਲੇ 'ਚ ਪੰਜਾਬ ਸਰਕਾਰ ਦੇ ਨਿਸ਼ਾਨੇ 'ਤੇ ਆਏ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ | ਹਾਈਕੋਰਟ ਨੇ ਪੰਜਾਬ ਸਰਕਾਰ ਦੀ ਸਿਫਾਰਸ਼ 'ਤੇ ...
ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਵਲੋਂ ਅੱਜ ਗੁਰੂ ਨਾਨਕ ਗੁਰਦੁਆਰਾ ਲੂਟਨ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮਹਾਰਾਜਾ ਚਾਰਲਸ ਨੇ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਮੁਲਾਕਾਤ ਵੀ ਕੀਤੀ। ਮਹਾਰਾਜਾ ...
ਚੰਡੀਗੜ੍ਹ, 6 ਦਸੰਬਰ (ਤਰੁਣ ਭਜਨੀ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਮੰਗਲਵਾਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੇ ਆਪਣੇ-ਆਪਣੇ ਰਾਜਾਂ 'ਚ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁੱਧ ਚੱਲ ਰਹੇ ਕੇਸਾਂ ਦੇ ਮਾਮਲੇ 'ਚ ਹਲਫ਼ਨਾਮਾ ਦਾਇਰ ...
ਇਸੇ ਹਫ਼ਤੇ ਹੀ ਕੀਤਾ ਜਾਵੇਗਾ ਤਲਬ
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ...
ਕੈਪਟਨ, ਜਾਖੜ ਸਮੇਤ ਕਈ ਆਗੂਆਂ ਦੇ ਪਾਰਟੀ ਤੇ ਦੇਸ਼ ਛੱਡਣ ਕਾਰਨ ਪੁਨਰਗਠਨ ਜ਼ਰੂਰੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੀ ਕਮਾਨ ਮਲਿਕਅਰਜੁਨ ਖੜਗੇ ਵਲੋਂ ਸੰਭਾਲੇ ਜਾਣ ਤੋਂ ਬਾਅਦ ਦੇਸ਼ 'ਚ ਕਾਂਗਰਸ ਦੇ ਨਵੇਂ ਸਿਰੇ ਤੋਂ ਪੁਨਰਗਠਨ ਦੀ ਮੁਹਿੰਮ ਸ਼ੁਰੂ ...
ਨਵੀਂ ਦਿੱਲੀ, 6 ਦਸੰਬਰ (ਜਗਤਾਰ ਸਿੰਘ)-4 ਦਸੰਬਰ ਨੂੰ ਹੋਈਆਂ ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਦੀਆਂ ਚੋਣਾਂ ਦੇ ਨਤੀਜੇ ਬੁੱਧਵਾਰ 7 ਦਸੰਬਰ ਨੂੰ ਐਲਾਨੇ ਜਾਣਗੇ | ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਕਰੀਬ 2-3 ਘੰਟਿਆਂ 'ਚ ਹੀ ਕਾਫੀ ਹੱਦ ਤੱਕ ਨਤੀਜਿਆਂ ਦੀ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਨੇ ਸਿਵਲ ਸੇਵਾ (ਮੇਨ) ਪ੍ਰੀਖਿਆ 2022 ਦੇ ਨਤੀਜੇ ਐਲਾਨ ਦਿੱਤੇ ਹਨ | ਸਿਵਲ ਸੇਵਾਵਾਂ ਦੀ ਮੁੱਖ ਪ੍ਰੀਖਿਆ 16 ਤੋਂ 25 ਸਤੰਬਰ ਨੂੰ ਕਰਵਾਈ ਗਈ ਸੀ | ਯੂ.ਪੀ.ਐਸ.ਸੀ. ਨੇ ਸਫਲ ਹੋਣ ਵਾਲੇ ਉਮੀਦਵਾਰਾਂ ...
ਅਫ਼ਗਾਨਿਸਤਾਨ ਸਾਡੇ ਸਾਰਿਆਂ ਲਈ ਅਹਿਮ ਮੁੱਦਾ-ਡੋਵਾਲ
ਨਵੀਂ ਦਿੱਲੀ, 6 ਦਸੰਬਰ (ਉਪਮਾ ਡਾਗਾ ਪਾਰਥ)-ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਭਾਰਤ 'ਚ ਹੋ ਰਹੀ ਸੁਰੱਖਿਆ ਪ੍ਰੀਸ਼ਦ ਦੀ ਪਹਿਲੀ ਭਾਰਤ ਮੱਧ ਏਸ਼ੀਆ ਬੈਠਕ 'ਚ ਅਫ਼ਗਾਨਿਸਤਾਨ ਅਤੇ ਉਸ ਦੇ ਆਸ-ਪਾਸ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਯਕੀਨੀ ਬਣਾਉਣਾ ਸਾਡਾ ਸੱਭਿਆਚਾਰ ਹੈ ਕਿ ਕੋਈ ਵੀ ਭੁੱਖਾ ਨਾ ਸੌਂਵੇ ਅਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਦੇਖੇ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਅਨਾਜ ਆਖਰੀ ਵਿਅਕਤੀ ...
ਨਵੀਂ ਦਿੱਲੀ, 6 ਦਸੰਬਰ (ਅਜੀਤ ਬਿਊਰੋ)-ਡਾ. ਬੀ.ਆਰ. ਅੰਬੇਡਕਰ ਨੇ ਸਮਾਜ 'ਚੋਂ ਅੱਤਿਆਚਾਰਾਂ ਦੇ ਖਾਤਮੇ ਲਈ ਆਪਣਾ ਜੀਵਨ ਸਮਰਪਿਤ ਕਰਨ ਦਾ ਫੈਸਲਾ ਕੀਤਾ ਸੀ, ਜਿਸ ਕਾਰਨ ਉਹ ਜਾਤ, ਲਿੰਗ ਅਤੇ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਸਮੁੱਚੇ ਸਮਾਜ ਨੂੰ ਉਨ੍ਹਾਂ ਦੇ ਅਧਿਕਾਰ ...
ਪਟਨਾ, 6 ਦਸੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਫ਼ੋਨ ਕਰ ਕੇ ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਦੀ ਸਿਹਤ ਦਾ ਹਾਲ ਚਾਲ ਪੁੱਛਿਆ | ਲਾਲੂ ਪ੍ਰਸਾਦ ਦਾ ਸਿੰਗਾਪੁਰ ਦੇ ਹਸਪਤਾਲ ਵਿਚ ਕੱਲ੍ਹ ਗੁਰਦਾ ਬਦਲਣ ਦਾ ...
ਨਵੀਂ ਦਿੱਲੀ, 6 ਦਸੰਬਰ (ਉਪਮਾ ਡਾਗਾ ਪਾਰਥ)-ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸ਼ੋਸ਼ਲ ਮੀਡੀਆ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਸੋਸ਼ਲ ਮੀਡੀਆ ਦੀਆਂ ਝੂਠੀਆਂ ਖ਼ਬਰਾਂ, ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਸੰਭਾਵਿਤ ਰੂਪ 'ਤੇ ਪ੍ਰਭਾਵਿਤ ਕਰ ਰਹੀਆਂ ...
ਮੁੰਬਈ/ਬੈਂਗਲੁਰੂ, 6 ਦਸੰਬਰ (ਏਜੰਸੀ)-ਮਹਾਰਾਸ਼ਟਰ-ਕਰਨਾਟਕ ਸਰਹੱਦੀ ਵਿਵਾਦ ਨੂੰ ਲੈ ਕੇ ਤਣਾਅਪੂਰਨ ਸਥਿਤੀ ਦਰਮਿਆਨ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਫ਼ੋਨ 'ਤੇ ਗੱਲਬਾਤ ਕਰਕੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ 'ਤੇ ਸਹਿਮਤੀ ਪ੍ਰਗਟਾਈ | ਕਰਨਾਟਕ ...
ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਭਾਰਤ ਦੀ ਯਾਤਰਾ ਕਰਨ ਦੇ ਚਾਹਵਾਨ ਬਰਤਾਨਵੀ ਯਾਤਰੀਆਂ ਲਈ ਇਲੈਕਟ੍ਰਾਨਿਕ ਵੀਜ਼ਾ (ਈ-ਵੀਜ਼ਾ) ਪ੍ਰਕਿਰਿਆ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ | ਪਿਛਲੇ ਕੁਝ ਮਹੀਨਿਆਂ 'ਚ ਭਾਰਤ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX