ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਸਮੇਂ ਡਾ. ਬੀ.ਆਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਮੰਡੀ ਮੁੱਲਾਂਪੁਰ-ਦਾਖਾ ਵਲੋਂ ਸਥਾਨਕ ਡਾ. ਬੀ.ਆਰ ਅੰਬੇਡਕਰ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਹਲਕਾ ਦਾਖਾ ਦੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਸੁਸਾਇਟੀ ਪ੍ਰਧਾਨ ਹਰਦਿਆਲ ਸਿੰਘ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਕਲੇਰ, ਸੈਕਟਰੀ ਸੁਖਮਿੰਦਰ ਸਿੰਘ ਮੋਹੀ, ਜ਼ਿਲ੍ਹੇਦਾਰ ਬਲਦੇਵ ਸਿੰਘ ਕਲੇਰ, ਲੈਕਚਰਾਰ ਲਾਲ ਸਿੰਘ, ਏ.ਐੱਸ.ਆਈ. ਪ੍ਰੀਤਮ ਸਿੰਘ, ਸਰਪੰਚ ਨਿਰਮਲ ਸਿੰਘ ਕੈਲਪੁਰ, ਮੱਘਰ ਸਿੰਘ ਐਤੀਆਣਾ, ਬਲਜਿੰਦਰ ਸਿੰਘ ਪੱਪਾ, ਡਾ. ਧਰਮਪਾਲ ਸਿੰਘ, ਪੱਤਰਕਾਰ ਮਲਕੀਤ ਸਿੰਘ, ਡਾ. ਰਮੇਸ਼ਇੰਦਰ ਸਿੰਘ, ਸੁਰਿੰਦਰ ਰਾਏ, ਜਸਵੰਤ ਸਿੰਘ ਭੱਟੀ, ਰਤਨ ਸਿੰਘ ਕੈਲਪੁਰ ਦੀ ਨਜ਼ਰਸਾਨੀ ਹੇਠ ਸਮਾਰੋਹ 'ਚ ਐੱਮ.ਐੱਲ.ਏ. ਇਯਾਲੀ, ਡਾ: ਕੰਗ ਵਲੋਂ ਸੁਸਾਇਟੀ ਰਾਹੀਂ ਸਰਕਾਰੀ ਸਕੂਲਾਂ ਦੇ ਪੜ੍ਹਾਈ 'ਚ ਹੁਸ਼ਿਆਰ, ਲੋੜਵੰਦ 78 ਵਿਦਿਆਰਥੀਆਂ ਨੂੰ 78 ਹਜ਼ਾਰ ਰੁਪਏ ਵਜ਼ੀਫਾ ਰਾਸ਼ੀ ਦਿੱਤੀ ਗਈ | ਪ੍ਰਬੁੱਧ ਭਾਰਤ ਪ੍ਰੀਖਿਆ ਦੇ 23 ਮੋਹਰੀ ਵਿਦਿਆਰਥੀਆਂ ਨੂੰ ਨਗਦ ਰਾਸ਼ੀ, ਦਰਜਨਾਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ | ਪਿ੍ੰਸੀਪਲ ਵਿਸਾਖਾ ਸਿੰਘ ਦੀ ਪ੍ਰਧਾਨਗੀ ਹੇਠ ਸਮਾਰੋਹ ਵਿਚ ਡਾ: ਅੰਬੇਡਕਰ ਦੀ ਵਿਚਾਰਧਾਰਾ, ਕਾਰਜ 'ਤੇ ਬੁਲਾਰਿਆਂ ਨੇ ਚਰਚਾ ਕੀਤੀ | ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਯੁੱਗ ਪੁਰਸ਼ ਡਾ: ਬੀ.ਆਰ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਸੰਬੋਧਨ ਹੁੰਦਿਆਂ ਕਿਹਾ ਕਿ ਘੱਟ ਗਿਣਤੀਆਂ ਅੱਜ ਵੀ ਸੁਰੱਖਿਅਤ ਨਹੀਂ, ਭਾਰਤੀ ਸੰਵਿਧਾਨ ਅਤੇ ਲੋਕਤੰਤਰ ਦੀ ਸੁਰੱਖਿਆ ਲਈ ਜ਼ਮਹੂਰੀਅਤ ਪਸੰਦ ਲੋਕਾਂ ਨੂੰ ਇਕ ਮੰਚ 'ਤੇ ਇਕੱਠਾ ਹੋਣਾ ਪਵੇਗਾ | ਇਯਾਲੀ ਵਲੋਂ ਡਾ: ਬੀ.ਆਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਮੁੱਲਾਂਪੁਰ ਦਾਖਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਜੋ ਡਾ: ਭੀਮ ਰਾਓ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਹਰ ਸਾਲ ਸਕੂਲੀ ਬੱਚਿਆਂ ਨੂੰ ਵਜ਼ੀਫਾ ਰਾਸ਼ੀ ਦਿੰਦੇ ਹੋਏ ਅੱਗੇ ਵਧਣ ਲਈ ਮਾਰਗ ਦਰਸ਼ਨ ਬਣਦੇ ਹਨ | ਉਨ੍ਹਾਂ ਕਿਹਾ ਕਿ ਅਜਿਹਾ ਡਾ: ਭੀਮ ਰਾਓ ਅੰਬੇਡਕਰ ਦੇ ਸਮਾਜ ਸੁਧਾਰਕ ਹੋਣ 'ਤੇ ਪਹਿਰਾ ਦੇਣਾ ਹੈ |
ਸਿੱਧਵਾਂ ਬੇਟ, 6 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)- ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿਚ ਅਚਾਨਕ 50 ਹਜ਼ਾਰ ਕਿਊਸਕ ਪਾਣੀ ਛੱਡਣ ਨਾਲ ਦਰਿਆ ਬੰਨ੍ਹ ਦੇ ਅੰਦਰ ਦਰਜਨਾਂ ਪਿੰਡਾਂ ਦੇ ਪੈਂਦੇ ਰਕਬੇ ਵਿਚ ਬੀਜੀ ਕਣਕ ਦੀ ਫ਼ਸਲ ਵਿਚ ਪਾਣੀ ਭਰ ਗਿਆ, ਜਿਸ ...
ਰਾਏਕੋਟ, 6 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਜਲ ਸਪਲਾਈ ਅਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਬ੍ਰਾਂਚ ਰਾਏਕੋਟ ਦੀ ਮੀਟਿੰਗ ਬ੍ਰਾਂਚ ਪ੍ਰਧਾਨ ਬਲਵੀਰ ਸਿੰਘ ਸਹਿਬਾਜਪੁਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਬ੍ਰਾਂਚ ਪ੍ਰਧਾਨ ...
ਹਲਵਾਰਾ, 6 ਦਸੰਬਰ (ਭਗਵਾਨ ਢਿੱਲੋਂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਕੁੰਭਕਰਨੀ ਨੀਂਦ ਤੋਂ ਜਗਾ ਕੇ ਦਲਿਤ ਸਮਾਜ ਅਤੇ ਕਰਮਚਾਰੀ ਖੇਂਮਿਆਂ ਵਿਚ ਹੁੰਦੇ ...
ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਕਬਜ਼ਾ ਫ਼ੈਕਟਰੀ ਰੋਡ ਖੰਨਾ ਵਿਖੇ ਇਕ ਵਿਅਕਤੀ ਵਲੋਂ ਆਪਣੇ ਘਰ ਦੇ ਬਾਹਰ 'ਖ਼ਾਲਿਸਤਾਨ ਜ਼ਿੰਦਾਬਾਦ' ਲਿਖ ਦਿੱਤੇ ਜਾਣ ਦੀ ਸੂਚਨਾ ਹੈ¢ ਗੌਰਤਲਬ ਹੈ ਕਿ ਇਸ ਵਿਅਕਤੀ ਦੇ ਘਰ ਦੇ ਨਾਲ ਹੀ ਸ਼ਿਵ ਸੈਨਾ ਆਗੂ ਅਵਤਾਰ ਮੌਰੀਆ ਦਾ ਘਰ ਹੈ ...
ਰਾਏਕੋਟ, 6 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੀ ਅਧਿਆਪਕਾ ਬੇਅੰਤ ਕੌਰ ਨੂੰ 'ਬੈਸਟ ਟੀਚਰ' ਦਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਿੰਪਲ ਢਿੱਲੋਂ ਨੇ ਜਾਣਕਾਰੀ ਦਿੰਦਿਆਂ ...
ਜਗਰਾਉਂ, 6 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)- ਸਿੱਖ ਇਤਿਹਾਸ ਵਿਚ ਇਹ ਮਹੀਨਾ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ | ਇਨ੍ਹਾਂ ਵੈਰਾਗ ਭਰੇ ਦਿਨਾਂ ਵਿਚ ਹਰ ਸਿੱਖ ਪਾਠ ਕਰਕੇ ਸ਼ਹੀਦਾਂ ਨੂੰ ਯਾਦ ਕਰੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ...
ਹੰਬੜਾਂ, 6 ਦਸੰਬਰ (ਮੇਜਰ ਹੰਬੜਾਂ)- ਪਿਛਲੇ ਦਿਨੀਂ 'ਅਜੀਤ' 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਦੀ ਡਬਲ ਸਿਫ਼ਟ 'ਚ ਲੱਗਣ ਸਬੰਧੀ ਵਿਦਿਆਰਥੀਆਂ ਦੀ ਸਮੱਸਿਆ ਨੂੰ ਲੈ ਕੇ ਸਮਾਰਟ ਸਕੂਲ ਹੰਬੜਾਂ ਨੂੰ ਸਿੰਗਲ ਸਿਫ਼ਟ ਕਰਨ ਸਬੰਧੀ ਪ੍ਰਕਾਸ਼ਿਤ ਹੋਈ ...
ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਪੁਲਿਸ ਨੇ ਅਫ਼ੀਮ ਦੀ ਵੱਡੀ ਖੇਪ ਸਮੇਤ ਇਕ ਤਸਕਰ ਨੂੰ ਕਾਬੂ ਕੀਤਾ ਹੈ¢ ਪੁਲਿਸ ਨੇ ਜੀ. ਟੀ. ਰੋਡ 'ਤੇ ਪਿ੍ਸਟੀਨ ਮਾਲ ਨੇੜੇ ਨਾਕਾਬੰਦੀ ਦੌਰਾਨ ਤਸਕਰ ਨੂੰ ਕਾਬੂ ਕੀਤਾ¢ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਸਾਢੇ ਚਾਰ ਕਿੱਲੋ ...
ਜੋਧਾਂ, 6 ਦਸੰਬਰ (ਗੁਰਵਿੰਦਰ ਸਿੰਘ ਹੈਪੀ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਜ਼ਿਲ੍ਹਾ ਦਾ ਡੈਲੀਗੇਸ਼ਨ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਲੁਧਿਆਣਾ ਤੋਂ ਰਾਏਕੋਟ ਵਾਇਆ ...
ਜਗਰਾਉਂ, 6 ਦਸੰਬਰ (ਜੋਗਿੰਦਰ ਸਿੰਘ)- ਸਪਰਿੰਗ ਡਿਊ ਪਬਲਿਕ ਸਕੂਲ ਦੇ ਅਧਿਆਪਕ (ਇਕਨੋਮਿਕਸ ਟੀਚਰ) ਮੈਡਮ ਅਮਨਦੀਪ ਕੌਰ ਨੂੰ ਫੈੱਡਰੇਸ਼ਨ ਆਫ਼ ਆਲ ਪ੍ਰਾਈਵੇਟ ਸਕੂਲ ਐਂਡ ਅਸੈਸੋਈਏਸ਼ਨ ਵਲੋਂ ਬੈਸਟ ਟੀਚਰ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਚੰਡੀਗੜ੍ਹ ...
ਰਾਏਕੋਟ, 6 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੇ 3 ਰੋਜ਼ਾ ਰੂਹਾਨੀ ਧਾਰਮਿਕ ਦੀਵਾਨ ਪਿੰਡ ਬਸਰਾਉਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਜਾਏ ਗਏ | ਇਸ ਸਮਾਗਮਾਂ ਦੇ ਅਖੀਰਲੇ ਦਿਨ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ...
ਜਗਰਾਉਂ, 6 ਦਸੰਬਰ (ਜੋਗਿੰਦਰ ਸਿੰਘ)- ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਪੰਜ ਵਿਦਿਆਰਥੀਆਂ ਨੂੰ ਉਨ੍ਹਾਂ ਵਲੋਂ ਬਾਰ੍ਹਵੀਂ ਅਤੇ ਦਸਵੀਂ ਬੋਰਡ ਦੇ ਇਮਤਿਹਾਨ 'ਚੋਂ 98 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ 'ਤੇ ਫੈਪ ਦੁਆਰਾ ਚੰਡੀਗੜ੍ਹ ...
ਲੋਹਟਬੱਦੀ, 6 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)- ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਪਿੰਡ ਲੋਹਟਬੱਦੀ ਵਿਖੇ ਸਰਪ੍ਰਸਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਵਲੋਂ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਚੰਨਣ ਸਿੰਘ ਲੋਹਟਬੱਦੀ ...
ਰਾਏਕੋਟ, 6 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਪਿੰਡ ਨੂਰਪੁਰਾ ਵਿਖੇ ਮੰਡੀਕਰਨ ਬੋਰਡ ਵਲੋਂ ਪੰਚ ਸੁਖਜਿੰਦਰ ਸਿੰਘ ਗਰੇਵਾਲ ਦੇ ਘਰ ਵਾਲੇ ਰਸਤੇ 'ਤੇ ਸੜਕ ਬਣਨ 'ਤੇ ਪ੍ਰੀਮਿਕਸ ਪਾਉਣ ਸਮੇਂ ਸਰਪੰਚ ਚਰਨਜੀਤ ਕੌਰ ਦੇ ਪਤੀ ਅਮਰਜੀਤ ਸਿੰਘ ਸਿੱਧੂ ਅਤੇ ਬਾਬਾ ਜਗਨ ਨਾਥ ...
ਸਿੱਧਵਾਂ ਬੇਟ, 6 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਦੇ ਵਿਦਿਆਰਥੀਆਂ ਨੇ ਫੈਪ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਦੁਆਰਾ ਆਯੋਜਿਤ ਮੈਗਾ ਓਲੰਪਿਆ ਕਾਮਬੈਟ 2022 ਵਿਦਿਅਕ ...
ਜਗਰਾਉਂ, 6 ਦਸੰਬਰ (ਜੋਗਿੰਦਰ ਸਿੰਘ)- ਮੈਕਰੋ ਗਲੋਬਲ ਜਗਰਾਉਂ ਬ੍ਰਾਂਚ ਆਪਣੀਆਂ ਆਈਲੈਟਸ ਅਤੇ ਸਟੂਡੈਂਟ ਵੀਜ਼ੇ ਦੀਆਂ ਸੇਵਾਵਾਂ ਨਾਲ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਇਸ ਸੰਸਥਾ ਵਿਚ ਸਟੂਡੈਂਟ ਵੀਜ਼ੇ ਦੇ ਨਾਲ-ਨਾਲ ਵਿਜ਼ਟਰ ਵੀਜਾ ਅਤੇ ਓਪਨ ਵਰਕ ...
ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਸੁਰਿੰਦਰ ਸਿੰਘ ਮੁੱਲਾਂਪੁਰ, ਸਾਬਕਾ ਪ੍ਰਧਾਨ ਸੁਰਿੰਦਰਪਾਲ ਸਿੰਘ ਗਿਆਨੀ, ਹੋਰਨਾਂ ਵਲੋਂ ...
ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਮੈਡੀ ਹੈਲਥ ਆਈ ਕੇਅਰ ਸੈਂਟਰ ਅਤੇ ਲੈਬ ਮੰਡੀ ਮੁੱਲਾਂਪੁਰ-ਦਾਖਾ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਦਾ ਉਦਘਾਟਨ ਡਾ: ਹਰਦਿਲਪ੍ਰੀਤ ਸਿੰਘ ਸੇਖੋਂ ਵਲੋਂ ਕੀਤਾ ਗਿਆ | ਮੈਡੀ ਹੈਲਥ ਆਈ ਸੈਂਟਰ ...
ਜਗਰਾਉਂ, 6 ਦਸੰਬਰ (ਜੋਗਿੰਦਰ ਸਿੰਘ)- ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਅੰਬੇਡਕਰ ਟਰੱਸਟ ਜਗਰਾਉਂ ਵਲੋਂ ਸੰਵਿਧਾਨ ਦੇ ਨਿਰਮਾਤਾ ਡਾ: ਅੰਬੇਡਕਰ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਅੰਬੇਡਕਰ ਟਰੱਸਟ ਦੇ ਪ੍ਰਧਾਨ ...
ਰਾਏਕੋਟ, 6 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਰਾਏਕੋਟ ਵਲੋਂ ਯੂਨੀਅਨ ਦੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਰਾਏਕੋਟ ਤੋਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਪਤਨੀ ਜਸਪਾਲ ਕੌਰ ...
ਸਿੱਧਵਾਂ ਬੇਟ, 6 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)- ਸੂਬੇ ਦੀ ਮਾਨ ਸਰਕਾਰ ਵਲੋਂ ਹੁਣ ਲਾਗਲੇ ਪਿੰਡ ਗੋਰਸੀਆਂ ਕਾਦਰਬਖ਼ਸ ਦੀ ਕਰੀਬ 50 ਏਕੜ ਪੰਚਾਇਤੀ ਜ਼ਮੀਨ ਵਿਚ ਨਵੀਂ ਜੇਲ੍ਹ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉਪਰੰਤ ਪੂਰਾ ਪਿੰਡ ਹੀ ਇਸ ਦੇ ਵਿਰੁੱਧ ਹੋ ...
ਰਾਏਕੋਟ, 6 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਤਲਵੰਡੀ ਰਾਏ ਵਿਖੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਦੇਖ-ਦੇਖ ਹੇਠ ਪਿਛਲੇ 5 ਸਾਲਾਂ ਤੋਂ ਚੱਲ ਰਹੀ ਮੁਫ਼ਤ ਗੁਰਮਤਿ ਸੰਗੀਤ ਅਕੈਡਮੀ ਤਲਵੰਡੀ ਰਾਏ ਦੇ ਵਿਦਿਆਰਥੀਆਂ ਨੇ ਗੁਰਦੁਆਰਾ ...
ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਪਾਵਰਕਾਮ ਮੰਡਲ ਅੱਡਾ ਦਾਖਾ ਵਿਖੇ ਪੈਨਸ਼ਨਰਜ਼ ਐਸੋਸੀਏਸ਼ਨ ਅਹੁਦੇਦਾਰਾਂ ਦੀ ਇਕੱਤਰਤਾ ਹੋਈ, ਜਿਸ ਵਿਚ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ 21 ਦਸੰਬਰ ਦੀ ਪਟਿਆਲਾ ਰੋਸ ਰੈਲੀ ਸਫ਼ਲਤਾ ਲਈ ...
ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਸੀ.ਬੀ.ਐੱਸ.ਈ ਬੋਰਡ ਦੇ ਨਾਮਵਰ ਵਿੱਦਿਅਕ ਅਦਾਰੇ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੇ ਫੁੱਟਬਾਲ ਖਿਡਾਰੀ ਕਰਸਿਮਰਨ ਸਿੰਘ ਨੇ ਰਾਜ ਪੱਧਰੀ ਫੁੱਟਬਾਲ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX