ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਇਕ ਇਮਾਨਦਾਰ ਅਤੇ ਨਿਡਰ ਅਫ਼ਸਰ ਵਜੋਂ ਜਾਣੇ ਜਾਂਦੇ ਆਈ. ਪੀ. ਐੱਸ. ਅਧਿਕਾਰੀ ਗੁਰਮੀਤ ਸਿੰਘ ਚੌਹਾਨ ਨੇ ਤਰਨ ਤਾਰਨ ਦੇ ਐੱਸ. ਐੱਸ. ਪੀ. ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ | ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਪਿਛਲੇ ਕੁਝ ਦਿਨ ਪਹਿਲਾਂ ਤਰਨ ਤਾਰਨ ਦੇ ਐੱਸ. ਐੱਸ. ਪੀ. ਵਜੋਂ ਤਾਇਨਾਤ ਕੀਤਾ ਗਿਆ ਸੀ, ਪਰ ਗੁਰਮੀਤ ਸਿੰਘ ਚੌਹਾਨ ਵਿਦੇਸ਼ ਵਿਚ ਹੋਣ ਕਾਰਨ ਆਪਣਾ ਅਹੁਦਾ ਸੰਭਾਲ ਨਹੀਂ ਸਕੇ | ਵਿਦੇਸ਼ ਤੋਂ ਵਾਪਿਸ ਆਉਣ ਤੋਂ ਬਾਅਦ ਉਨ੍ਹਾਂ ਨੇ ਅੱਜ ਬਾਕਾਇਦਾ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਆਪਣੇ ਦਫ਼ਤਰ ਵਿਖੇ ਪਹੁੰਚ ਕੇ ਅਹੁਦਾ ਸੰਭਾਲ ਲਿਆ | ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਸਵਾਗਤ ਕੀਤਾ | ਅਹੁਦਾ ਸੰਭਾਲਣ ਤੋਂ ਬਾਅਦ ਐੱਸ. ਪੀ., ਡੀ. ਐੱਸ. ਪੀ. ਅਤੇ ਥਾਣਾ ਮੁਖੀਆਂ ਨਾਲ ਕੀਤੀ ਆਪਣੀ ਪਲੇਠੀ ਮੀਟਿੰਗ ਵਿਚ ਉਨ੍ਹਾਂ ਨੇ ਆਪਣੇ ਇਰਾਦਿਆਂ ਨੂੰ ਸਾਫ਼ ਕਰਦਿਆਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਵਿਚ ਨਸ਼ਾਖੋਰੀ, ਗੈਂਗਸਟਰ ਤੇ ਨਸ਼ਾ ਸਮੱਗਲਰਾਂ ਦੀਆਂ ਗਤੀਵਿਧੀਆਂ ਨੂੰ ਖ਼ਤਮ ਕਰਨ ਲਈ ਉੱਚਿਤ ਕਦਮ ਚੁੱਕੇ ਜਾਣਗੇ ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਪੁਲਿਸ ਮੁਲਾਜ਼ਮਾਂ ਦੀ ਕਿਸੇ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤੀ ਸਮੱਗਲਰਾਂ ਦੀ ਮਿਲੀ-ਭੁਗਤ ਨਾਲ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਤੇ ਹਥਿਆਰਾਂ ਨੂੰ ਹਰ ਹੀਲੇ ਰੋਕਿਆ ਜਾਵੇਗਾ ਅਤੇ ਸਮੱਗਲਰਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ਵਿਚ ਗੈਂਗਸਟਰਵਾਦ 'ਤੇ ਕਾਬੂ ਪਾਉਣ ਲਈ ਵੱਡੀ ਵਿਓਾਤਮਈ ਬਣਾਈ ਜਾਵੇਗੀ ਅਤੇ ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ | ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਲਾਗੂ ਕੀਤਾ ਜਾਵੇਗਾ | ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਨ | ਇਸ ਮੌਕੇ ਐੱਸ. ਪੀ. ਵਿਸ਼ਾਲਜੀਤ ਸਿੰਘ, ਐੱਸ. ਪੀ. ਪਰਮਜੀਤ ਸਿੰਘ, ਡੀ. ਐੱਸ. ਪੀ. ਸਿਟੀ ਜਸਪਾਲ ਸਿੰਘ ਢਿੱਲੋਂ, ਡੀ. ਐੱਸ. ਪੀ. ਕੰਵਲਜੀਤ ਸਿੰਘ, ਡੀ. ਐੱਸ. ਪੀ. ਅਰੁਣ ਸ਼ਰਮਾ, ਡੀ. ਐੱਸ. ਪੀ. ਪ੍ਰੀਤਇੰਦਰ ਸਿੰਘ, ਡੀ. ਐੱਸ. ਪੀ. ਸਤਨਾਮ ਸਿੰਘ, ਡੀ. ਐੱਸ. ਪੀ. ਰਾਜ ਕੁਮਾਰ, ਡੀ. ਐੱਸ. ਪੀ. ਹਰਮਿੰਦਰ ਸਿੰਘ ਸੰਧੂ, ਡੀ. ਐੱਸ. ਪੀ. ਜਤਿੰਦਰ ਸਿੰਘ, ਡੀ. ਐੱਸ. ਪੀ. ਭਾਰਤ ਭੂਸ਼ਣ, ਡੀ. ਐੱਸ. ਪੀ. ਰਵੀਸ਼ੇਰ ਸਿੰਘ ਤੇ ਡੀ. ਐੱਸ. ਪੀ. ਦਵਿੰਦਰ ਸਿੰਘ ਘੁੰਮਣ ਆਦਿ ਹਾਜ਼ਰ ਸਨ |
ਹਰੀਕੇ ਪੱਤਣ, 6 ਦਸੰਬਰ (ਸੰਜੀਵ ਕੁੰਦਰਾ)-ਹਰੀਕੇ ਪੱਤਣ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਖੇਤਾਂ ਵਿਚ ਲੱਗੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਕਰਨ ਵਾਲਾ ਚੋਰ ਗਿਰੋਹ ਸਰਗਰਮ ਹੈ ਜੋ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਰਿਹਾ ਹੈ | ਬੀਤੀ ਰਾਤ ਵੀ ਇਸ ਗਿਰੋਹ ਨੇ 5 ...
ਤਰਨ ਤਾਰਨ, 6 ਦਸੰਬਰ (ਪਰਮਜੀਤ ਜੋਸ਼ੀ)-ਸੂਬਾ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਸੂਬੇ ਦੇ ਅੰਗਹੀਣ ਮੁਲਾਜ਼ਮਾਂ ਨੂੰ ਸਫ਼ਰੀ ਭੱਤਾ ਮੁੜ ਚਾਲੂ ਕਰਨ ਦੇ ਐਲਾਨ ਨਾਲ ਜਿੱਥੇ ਸੂਬੇ ਦੇ ਅੰਗਹੀਣ ਮੁਲਾਜ਼ਮਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਸਮਾਜਿਕ ਸੁਰੱਖਿਆ ਤੇ ...
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਕਿਸਾਨ ਜਥੇਬੰਦੀਆਂ ਵਲੋਂ ਬਣਾਏ ਸ਼ਨਾਖਤੀ ਕਾਰਡਾਂ ਨੂੰ ਕਿਸਾਨ ਆਗੂ ਟੋਲ ਪਲਾਜ਼ਿਆਂ ਉਪਰ ਮੁਆਫ਼ੀ ਲਈ ਵਰਤਿਆ ਜਾ ਰਿਹਾ ਹੈ, ਜਦਕਿ ਰੋਹਨ-ਰਾਜਦੀਪ ਟੋਲਵੇਜ਼ ਕੰਪਨੀ ਦੇ ਸੂਬਾ ਜਨਰਲ ਸਕੱਤਰ ਸਤੀਸ਼ ਚੋਪੜਾ ਦਾ ਵੀ ਬਿਆਨ ਆਇਆ ਹੈ ...
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਇਕ ਆਈਲਟਸ ਸੈਂਟਰ ਦੇ ਮਾਲਕ ਪਾਸੋਂ ਫਿਰੌਤੀ ਮੰਗਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਵਲਟੋਹਾ ...
ਝਬਾਲ, 6 ਦਸੰਬਰ (ਸੁਖਦੇਵ ਸਿੰਘ)-ਝਬਾਲ ਵਿਖੇ ਮਰਹੂਮ ਵਿਧਾਇਕ ਕਾ. ਦਰਸ਼ਨ ਸਿੰਘ ਝਬਾਲ ਦੀ ਯਾਦ ਵਿਚ ਬਣੇ ਗੇਟ ਨੂੰ ਲੈ ਕੇ ਕਮਿਊਨਿਸਟ ਪਾਰਟੀ ਦੇ ਆਗੂਆਂ ਤੇ ਗੁਰਦੁਆਰਾ ਕਮੇਟੀ ਤੇ ਧਾਰਮਿਕ ਜਥੇਬੰਦੀਆਂ ਵਿਚਲੇ ਪੈਂਦਾ ਹੋਇਆ ਤਕਰਾਰ ਆਪਸੀ ਸਹਿਮਤੀ ਬਣਨ ਤੋਂ ਬਾਅਦ ...
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਆਬਕਾਰੀ ਵਿਭਾਗ ਜਲੰਧਰ ਜ਼ੋਨ ਦੇ ਉਪ ਕਮਿਸ਼ਨਰ ਰਾਜਪਾਲ ਸਿੰਘ ਖਹਿਰਾ, ਸਹਾਇਕ ਕਮਿਸ਼ਨਰ ਆਬਕਾਰੀ ਰੇਂਜ ਅੰਮਿ੍ਤਸਰ ਨਵਜੀਤ ਸਿੰਘ, ਡਿਪਟੀ ਕਮਿਸ਼ਨਰ ਤਰਨ ਤਾਰਨ ਰਿਸ਼ੀਪਾਲ ਸਿੰਘ ਅਤੇ ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਦੇ ...
ਝਬਾਲ, 6 ਦਸੰਬਰ (ਸੁਖਦੇਵ ਸਿੰਘ)-ਦਲਵਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਮੰਨਣ ਨੇ ਇੰਗਲੈਂਡ ਭੇਜਣ ਦੇ ਨਾਂਅ 'ਤੇ ਗਾਰਡੀਕੋ ਜੀ. ਆਰ. ਡੀ. ਕੰਪਨੀ 'ਤੇ ਪੰਜਾਹ ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਹਨ | ਦਲਵਿੰਦਰ ਸਿੰਘ ਨੇ ਹਲਫ਼ੀਆ ਬਿਆਨ ਦੀ ਕਾਪੀ ...
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਦੇ ਮੌਕੇ 'ਤੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਤੇ ਹੋਰ ਅਧਿਕਾਰੀਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਥਾਪਿਤ ਬਾਬਾ ਸਾਹਿਬ ...
ਤਰਨ ਤਾਰਨ, 6 ਦਸੰਬਰ (ਇਕਬਾਲ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਵਿਖੇ 13 ਵੇਂ ਦਾਖ਼ਲਾ ਕੋਰਸ ਲਈ ਦਾਖ਼ਲਾ ਪ੍ਰੀਖਿਆ 15 ਜਨਵਰੀ 2023 ਨੂੰ ਲਈ ਜਾ ਰਹੀ ਹੈ, ਜਿਸ ਲਈ ਆਨਲਾਈਨ ਅਪਲਾਈ 1 ਦਸੰਬਰ 2022 ...
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਦੁਆਰਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਦੀ ਤਾਰੀਖ ਵਿਚ ਹੁਣ ਸਰਕਾਰ ਵਲੋਂ 31 ਦਸੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ | ਇਹ ...
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਪੰਜਾਬ ਦੇ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਹਨ | ਆਏ ਦਿਨ ਕੋਈ ਨਾ ਕੋਈ ਅਜਿਹੀ ਖ਼ਬਰ ਮਿਲਦੀ ਹੈ ਜੋ ਦਿਲਾਂ ਨੂੰ ਵਲੂੰਧਰਨ ਵਰਗੀ ਹੁੰਦੀ ਹੈ, ਕਿਸੇ ਦਿਨ ਕਿਸੇ ਦੇ ਕਤਲ ਦੀ ਖ਼ਬਰ, ਕਿਸੇ ਦਿਨ ਧਾਰਮਿਕ ਗ੍ਰੰਥ ਦੀ ਬੇਅਦਬੀ ਦੀ ਜਾਂ ...
ਤਰਨ ਤਾਰਨ, 6 ਦਸੰਬਰ (ਪਰਮਜੀਤ ਜੋਸ਼ੀ)-ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਸੀ. ਆਈ. ਏ. ਸਟਾਫ਼ ਤਰਨ ਤਾਰਨ ਦੇ ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ...
ਤਰਨ ਤਾਰਨ, 6 ਦਸੰਬਰ (ਇਕਬਾਲ ਸਿੰਘ ਸੋਢੀ)-'ਦੀ ਵਿਜਡਮ ਸਕੂਲ ਆਫ਼ ਏਕੇਡੈਮਿਕਸ ਐਂਡ ਸਪੋਰਟਸ ਵਲੋਂ ਵਿਦਿਆਰਥੀਆਂ ਨੂੰ ਬਿਰਧ ਆਸ਼ਰਮ ਤਰਨ ਤਾਰਨ ਵਿਖੇ ਪਿੰ੍ਰਸੀਪਲ ਸੁਨੀਤਾ ਬਾਬੂ ਦੀ ਅਗਵਾਈ ਹੇਠ ਲੈ ਜਾਇਆ ਗਿਆ | ਇਸ ਮੌਕੇ ਪਿੰ੍ਰਸੀਪਲ ਨੇ ਬੱਚਿਆਂ ਨੂੰ ਦੱਸਿਆ ਕਿ ...
ਪੱਟੀ, 6 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਵਿਖੇ ਜਨਤਕ ਜਥੇਬੰਦੀਆਂ ਵਲੋਂ ਆਗੂ ਧਰਮ ਸਿੰਘ ਪੱਟੀ ਤੇ ਹਰਭਜਨ ਸਿੰਘ ਚੂਸਲੇਵੜ ਦੀ ਅਗਵਾਈ ਹੇਠ ਪ੍ਰਤਿਗਿਆ ਦਿਵਸ ਮਨਾਇਆ ਗਿਆ | ਇਸ ਮੌਕੇ ਆਗੂਆਂ ਨੇ ਦਲਿਤ ਪਰਿਵਾਰ ਵਿਚੋਂ ਉਸ ਸਮੇਂ ਜਦ ...
ਝਬਾਲ, 6 ਦਸੰਬਰ (ਸਰਬਜੀਤ ਸਿੰਘ)-ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ 'ਤੇ ਹੋਏ ਹਮਲੇ ਕਾਰਨ ਆਪਣੀਆਂ ਬੈਰਕਾਂ ਛੱਡ ਸ੍ਰੀ ਦਰਬਾਰ ਸਾਹਿਬ ਨੂੰ ਕੂਚ ਕਰਨ ਵਾਲੇ ਧਰਮੀ ਫ਼ੌਜੀਆਂ ਦਾ ਇਕ ਵਫ਼ਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੰਡੋਰੀ ਰੁਮਾਣਾ ...
ਤਰਨ ਤਾਰਨ, 6 ਦਸੰਬਰ (ਇਕਬਾਲ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਡੀ. ਸੀ. ਦਫ਼ਤਰ ਤਰਨ ਤਾਰਨ ਅੱਗੇ ਹੱਕੀ ਮੰਗਾਂ ਨੂੰ ਲੈ ਕੇ ਲੱਗਾ ਮੋਰਚਾ ਗਿਆਰਵੇਂ ਦਿਨ ਵਿਚ ਦਾਖ਼ਲ ਹੋ ਗਿਆ | ਮੋਰਚੇ ਦੇ ਦਬਾਅ ਹੇਠ ਸੱਤ ਦਸੰਬਰ ਨੂੰ ਪੰਜਾਬ ਦੇ ਖੇਤੀਬਾੜੀ ...
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਸੇਵਾ ਸਿਮਰਨ ਤੇ ਰੂਹਾਨੀਅਤ ਦਾ ਕੇਦਰ ਇਤਿਹਾਸਿਕ ਗੁਰਦਆਰਾ ਝੂਲਣੇ ਮਹਿਲ ਠੱਠੀ ਖਾਰਾ ਦਾ ਸਾਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਮਹਾਨ ...
ਪੱਟੀ, 6 ਦਸੰਬਰ (ਖਹਿਰਾ, ਕਾਲੇਕੇ)-ਬਾਬਾ ਬਸਤਾ ਸਿੰਘ ਪਬਲਿਕ ਹਾਈ ਸਕੂਲ ਦਮਦਮਾ ਸਾਹਿਬ ਕੈਰੋਂ (ਤਰਨ ਤਾਰਨ) ਵਿਖੇ ਸਾਲਾਨਾ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਨਰਸਰੀ ਤੋਂ ਦਸਵੀਂ ਕਲਾਸ ਦੇ ਸਾਰੇ ਬੱਚਿਆਂ ਨੇ ਹਿੱਸਾ ਲਿਆ | ਇਸ ਮੌਕੇ ਹਰ ਵਰਗ ਦੀਆਂ ਖੇਡਾਂ ਜਿਵੇਂ ਫਰੋਗ ...
ਗੋਇੰਦਵਾਲ ਸਾਹਿਬ, 6 ਦਸੰਬਰ (ਸਕੱਤਰ ਸਿੰਘ ਅਟਵਾਲ)-ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਦਸ਼ਮੇਸ਼ ਨੌਜਵਾਨ ਸਭਾ ਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ 7 ਦਸੰਬਰ ...
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਉਨ੍ਹਾਂ ਦੀ ਸਰਕਾਰ ਬਨਣ 'ਤੇ ਪੰਜਾਬ ਦੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਲੋਕਾਂ ਨੂੰ ...
ਤਰਨ ਤਾਰਨ, 6 ਦਸੰਬਰ (ਪਰਮਜੀਤ ਜੋਸ਼ੀ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਗੁਰਨਾਮ ਸਿੰਘ ਪਨਗੋਟਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੇਵਾਮੁਕਤ ਡੀ. ਐੱਸ. ਪੀ. ਰਤਨ ਸਿੰਘ, ਨਿਸ਼ਾਨ ਸਿੰਘ, ਇੰਸਪੈਕਟਰ ਅਜੀਤ ਸਿੰਘ, ...
ਪੱਟੀ, 6 ਦਸੰਬਰ (ਖਹਿਰਾ, ਕਾਲੇਕੇ)-ਫ਼ੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ 2022-23 ਦੇ ਸੰਬੰਧ ਵਿਚ ਅਮਨਪ੍ਰੀਤ ਸਿੰਘ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ-023 ਪੱਟੀ-ਕਮ- ਉਪ ਮੰਡਲ ਮੈਜਿਸਟ੍ਰੇਟ ਪੱਟੀ ਦੀ ਅਗਵਾਈ ਹੇਠ ਦਫ਼ਤਰ ਉਪ ਮੰਡਲ ...
ਵੇਰਕਾ, 6 ਦਸੰਬਰ (ਪਰਮਜੀਤ ਸਿੰਘ ਬੱਗਾ)-ਥਾਣਾ ਵੇਰਕਾ ਦੀ ਪੁਲਿਸ ਨੇ ਚੋਰੀ ਦੇ ਦਰਜ ਕੀਤੇ ਮਾਮਲੇ 'ਚ ਕਾਰਵਾਈ ਕਰਦਿਆਂ ਚੋਰ ਗਿਰੋਹ ਦੇ ਦੋ ਨੌਜਵਾਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਵਲੋਂ ਚੋਰੀ ਕੀਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ ਜਦਕਿ ਇਨ੍ਹਾਂ ...
ਗੋਇੰਦਵਾਲ ਸਾਹਿਬ, 6 ਦਸੰਬਰ (ਸਕੱਤਰ ਸਿੰਘ ਅਟਵਾਲ)-ਐੱਚ. ਡੀ. ਐੱਫ. ਸੀ. ਬੈਂਕ ਸ਼ਾਖਾ ਗੋਇੰਦਵਾਲ ਸਾਹਿਬ ਵਲੋਂ ਗੁਰਦੁਆਰਾ ਬਾਉਲੀ ਸਾਹਿਬ ਦੀ ਕਾਰ ਪਾਰਕਿੰਗ ਵਿਚ ਬਲੱਡ ਬੈਂਕ ਟੀਮ ਸਿਵਲ ਹਸਪਤਾਲ ਤਰਨ ਤਾਰਨ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ...
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਨਾਮਵਰ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਇਕ ਵਾਰ ਫਿਰ ਯੂੁ. ਕੇ. ਦੇ ਰਿਕਾਰਡ ਤੋੜ ਵੀਜ਼ੇ ਲਗਵਾ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਟੀਮ ...
ਖੇਮਕਰਨ, 6 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਭਾਰਤ ਪਕਿਸਤਾਨ ਦੀ ਸਰਹੱਦ ਨਜ਼ਦੀਕ ਵੱਸ ਰਿਹਾ ਇਤਿਹਾਸਕ ਕਸਬਾ ਖੇਮਕਰਨ ਜਿਹੜਾ ਦੇਸ਼ ਦੀ ਵੰਡ ਦਾ ਸੰਤਾਪ ਅੱਜ 75 ਸਾਲਾਂ ਤੋਂ ਬਾਅਦ ਵੀ ਹੰਢਾ ਰਿਹਾ ਹੈ | ਦੇਸ਼ ਦੀ ਵੰਡ ਤੋਂ ਪਹਿਲਾਂ ਜ਼ਿਲ੍ਹਾ ਲਾਹੌਰ, ਤਹਿਸੀਲ ਕਸੂਰ ਦਾ ...
ਤਰਨ ਤਾਰਨ, 6 ਦਸੰਬਰ (ਇਕਬਾਲ ਸਿੰਘ ਸੋਢੀ)-ਜਦੋਂ ਦੀ ਕੇਂਦਰ ਵਿਚ ਭਾਜਪਾ ਦੀ ਮੋਦੀ ਸਰਕਾਰ ਬਣੀ ਹੈ ਓਦੋਂ ਤੋਂ ਹੀ ਮਹਿੰਗਾਈ ਦਾ ਦੌਰ ਸ਼ੁਰੂ ਹੋਇਆ ਹੈ, ਜਿਸ ਕਰਕੇ ਗ਼ਰੀਬ ਤੇ ਮੱਧ ਵਰਗੀ ਪਰਿਵਾਰਾਂ ਦਾ ਵੀ ਮਾੜਾ ਦੌਰ ਨਾਲ ਹੀ ਸ਼ੁਰੂ ਹੋ ਗਿਆ | ਇਨ੍ਹਾਂ ਸ਼ਬਦਾਂ ਦਾ ...
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਐਕਸਾਈਜ਼ ਐਂਡ ਟੈਕਸ਼ੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਵਲੋਂ ਰੇਲਵੇ ਸਟੇਸ਼ਨ ਤੋਂ 30 ਨੱਗ ਜਬਤ ਕੀਤੇ ਗਏ ਹਨ | ਪ੍ਰਾਪਤ ਜਾਣਕਾਰੀ ਮੁਤਾਬਿਕ ਸਹਾਇਕ ਕਮਿਸ਼ਨਰ ਸੰਦੀਪ ਗੁਪਤਾ ਤੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ...
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ) - ਇਥੇ ਰਣਜੀਤ ਐਵ ੀਨਿਊ ਖੇਤਰ 'ਚ ਚੱਲ ਰਹੇ ਹੁੱਕਾ ਬਾਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤਹਿਤ ਪੁਲਿਸ ਵਲੋਂ ਅੱਜ ਇਥੇ ਯੂਰਪੀਅਨ ਨਾਮ ਦੇ ਇਕ ਹੁੱਕਾ ਬਾਰ 'ਚ ਛਾਪੇਮਾਰੀ ਕੀਤੀ ਗਈ ਜਿਥੇ ਵੱਡੀ ਤਾਦਾਦ 'ਚ ਨੌਜਵਾਨ ਮੁੰਡੇ ਖਾਸਕਰ ...
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਭਲਕੇ 7 ਦਸੰਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ, ਜਿਸ 'ਚ ਨਾਮਵਰ ਕੰਪਨੀਆਂ ਜਿਵੇਂ ਐਸ. ਬੀ. ਆਈ, ਐਡਲੇਵਿਸ, ਵਰਧਮਾਨ ਟੈਕਸਟਾਇਲ ਲਿਮਿ. ਅਤੇ ਆਰਿਅਨ ਹੁੰਦਈ ਸ਼ਾਮਿਲ ...
ਤਰਨ ਤਾਰਨ, 6 ਦਸੰਬਰ (ਪਰਮਜੀਤ ਜੋਸ਼ੀ)- ਪਿਛਲੇ ਲੰਬੇ ਸਮੇਂ ਤੋਂ ਸਿਹਤ ਵਿਭਾਗ ਨਾਲ ਮਿਲ ਕੇ ਐੱਨ. ਜੀ. ਓ. ਸੁਸਾਇਟੀ ਫਾਰ ਆਲ ਰਾਊਡਰ ਡਿਵੈਲਪਮੈਂਟ ਵਲੋਂ ਸਰਹੱਦੀ ਜ਼ਿਲਿ੍ਹਆ ਦੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਕੋਰੋਨਾ ਤੋਂ ਬਚਣ ਲਈ ਟੀਕਾਕਰਨ ਕਰਵਾਉਣ ਲਈ ...
ਤਰਨ ਤਾਰਨ, 6 ਦਸੰਬਰ (ਪਰਮਜੀਤ ਜੋਸ਼ੀ)-ਡੀ. ਟੀ. ਐੱਫ .ਪੰਜਾਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਤਰਨ ਤਾਰਨ ਜ਼ਿਲ੍ਹੇ ਦੇ ਬਲਾਕ ਪੱਟੀ ਦੀ ਬਲਾਕ ਕਮੇਟੀ ਦੀ ਚੋਣ ਜ਼ਿਲ੍ਹਾ ਜਰਨਲ ਸਕੱਤਰ ਕਸ਼ਮੀਰ ਸਿੰਘ ਚੋਹਲਾ ਦੀ ...
ਸੁਰ ਸਿੰਘ, 6 ਦਸੰਬਰ (ਧਰਮਜੀਤ ਸਿੰਘ)-ਸਿਵਲ ਸਰਜਨ ਡਾ. ਦਿਲਬਾਗ ਸਿੰਘ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਵਰਿੰਦਰਪਾਲ ਕੌਰ ਦੀ ਰਹਿਨੁਮਾਈ ਹੇਠ ਸਮੂਹਿਕ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕੁਲਤਾਰ ਸਿੰਘ ਵਲੋਂ ਫ਼ੀਲਡ ਸਟਾਫ਼ ਨਾਲ ਇਕ ...
ਤਰਨ ਤਾਰਨ, 6 ਦਸੰਬਰ (ਪਰਮਜੀਤ ਜੋਸ਼ੀ)-ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਕਿਸਾਨਾਂ ਨੂੰ ਮਿਆਰੀ ਖ਼ਾਦ, ਦਵਾਈਆਂ ਅਤੇ ਬੀਜ ਮੁਹੱਈਆ ਕਰਾਉਣ ਸਬੰਧੀ ਸਮੂਹ ਇੰਨਪੁੱਟ ਡੀਲਰਾਂ ਦੀ ...
ਸਰਹਾਲੀ ਕਲਾਂ, 6 ਦਸੰਬਰ (ਅਜੇ ਸਿੰਘ ਹੁੰਦਲ)-ਗਦਰੀ ਦੇਸ਼ ਭਗਤ ਸੰਤ ਵਿਸਾਖਾ ਸਿੰਘ ਦਦੇਹਰ ਸਾਹਿਬ ਦੀ ਬਰਸੀ ਮੌਕੇ ਪਿੰਡ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਕਾਮਰੇਡ ਬਲਵਿੰਦਰ ਸਿੰਘ ਤੇ ਲੇਖ ਸਿੰਘ ਸੂਬੇਦਾਰ ਦੀ ਅਗਵਾਈ ਹੇਠ ਸੀ. ਪੀ. ਆਈ. ਵਲੋਂ ਵਿਸ਼ਾਲ ਕਾਨਫਰੰਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX